ਸਿੱਖ ਇਤਿਹਾਸ

ਸਰਦਾਰ ਚਤਰ ਸਿੰਘ ਅਟਾਰੀਵਾਲਾ (ਦੂਸਰੀ ਐਂਗਲੋ-ਸਿਖ ਵਾਰ 1748-49)

ਅਟਾਰੀਵਾਲਾ ਪਰਿਵਾਰ ਦੀ ਸਿੱਖ ਰਾਜ ਨੂੰ ਦੇਣ ਕਈ ਪੱਖਾਂ ਤੋਂ ਬਹੁਤ ਮਹੱਤਵ ਪੂਰਨ ਹੈ। ਸਿੱਧੂ ਗੋਤ ਦਾ ਇਹ ਜੱਟ ਪਰਿਵਾਰ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਥਿਤ ਅਟਾਰੀ ਦਾ ਵਸਨੀਕ ਸੀ। ਸੰਨ 1805 ਜੋਧ ਸਿੰਘ ਅਟਾਰੀਵਾਲਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜੀ ਨੌਕਰੀ  ਅਰੰਭ ਕੀਤੀ ਸੀl  ਉਸ ਦੀਆਂ ਫੌਜੀ ਉਪਲਭਦੀਆਂ  ਨੂੰ ਦੇਖਦੇ ਮਹਾਰਾਜੇ ਨੇ ਉਸ ਨੂੰ ਪੋਠੋਹਾਰ ਦੇ  ਇਲਾਕੇ ਵਿਚ  ਵੱਡੀ ਜਗੀਰ ਦਿੱਤੀ ਸੀ। ਉਸ ਦੇ ਮਰਨ ਉਪਰੰਤ ਉਸ ਦਾ ਬੇਟਾ ਚਤਰ ਸਿੰਘ ਅਟਾਰੀਵਾਲਾ ਇਸ ਜਗੀਰ ਦਾ ਮਾਲਕ ਬਣਿਆ। ਉਹ ਸਿਆਸਤ ਅਤੇ ਰਾਜਸੀ ਝਮੇਲਿਆਂ ਤੋਂ ਦੂਰ ਰਹਿ ਕੇ ਬਹੁਤਾ ਸਮਾਂ ਖੇਤੀਬਾੜੀ ਦੇ ਕੰਮਾਂ ਵਿਚ ਰੁਝਿਆ ਰਿਹਾl 15 ਸਤੰਬਰ  1843 ਵਿਚ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਹੋ ਜਾਣ ਉਪਰੰਤ ਦਲੀਪ ਸਿੰਘ ਨੂੰ ਰਾਜ ਤਿਲਕ ਲਗਾਇਆ ਗਿਆ। ਇਸ ਵੇਲੇ ਉਸ ਦੀ ਉਮਰ ਕੇਵਲ ਪੰਜ ਸਾਲ ਹੀ ਸੀ। ਰਾਜ ਗੱਦੀ ਉੱਤੇ ਬੈਠਣ ਤੋਂ ਲਗਪਗ ਪੋਣੇ ਦੋ ਸਾਲ ਬਾਅਦ  ਸੱਤ ਕੁ ਸਾਲ ਦੀ ਉਮਰ ਵਿੱਚ 21 ਜੁਲਾਈ 1945 ਨੂੰ ਉਸ ਦੀ ਮੰਗਣੀ ਅਟਾਰੀ ਖਾਨਦਾਨ ਦੇ ਸ. ਚਤਰ ਸਿੰਘ ਦੀ ਲੜਕੀ ਤੇਜ ਕੌਰ ਨਾਲ ਹੋ ਗਈ l ਚਤਰ ਸਿੰਘ  ਮਹਾਰਾਜਾ ਦਲੀਪ ਸਿੰਘ ਦੇ ਸਮੇਂ ਵਿੱਚ ਪੰਜਾਬੀ ਸੂਬੇ ਅੰਦਰ ਸਿੱਖ ਸਮਰਾਜ ਦੀ ਫੌਜ ਦੇ ਕਮਾਂਡਰਾਂ ਵਿਚੋਂ ਇੱਕ ਸੀlਸੰਭਵ ਸੀ ਕਿ ਛੇਤੀ ਹੀ  ਮਹਾਰਾਜਾ ਦਲੀਪ ਸਿੰਘ ਦੀ ਸ਼ਾਦੀ ਚਤਰ ਸਿੰਘ ਦੀ ਲੜਕੀ ਨਾਲ ਹੋ ਜਾਂਦੀ ਪਰ ਲਾਹੌਰ ਦਰਬਾਰ ਵਿਚ ਚੱਲ ਰਹੀ ਖਾਨਾਜੰਗੀ ਕਾਰਨ ਅਜਿਹਾ ਨਹੀਂ ਹੋ ਸਕਿਆ।

 ਚਤਰ ਸਿੰਘ ਲਾਹੌਰ ਦਰਬਾਰ ਦਾ ਸਿਰਕੱਢ ਸਰਦਾਰ ਸੀl   ਚਤਰ ਸਿੰਘ ਦੇ ਦੋ ਪੁਤਰ ਸੀ, ਰਾਜਾ ਸ਼ੇਰ ਸਿੰਘ ਅਟਾਰੀਵਾਲਾ ਅਤੇ ਅਵਤਾਰ ਸਿੰਘ ਅਟਾਰੀਵਾਲਾ। ਸ਼ੇਰ ਸਿੰਘ ਵੀ ਬੜਾ ਦਲੇਰ ਫੌਜੀ ਅਫਸਰ ਸੀ ਜਿਸਨੇ  ਨੇ ਚਿਲਿਆਂਵਾਲਾ  ਲੜਾਈ ਵਿੱਚ ਬ੍ਰਿਟਿਸ਼ ਫੌਜ ਨੂੰ ਸਦਮਾ ਪਹੁਚਾਣ ਵਾਲਾਂ ਧੱਕਾ ਦਿੱਤਾ। ਨਵੰਬਰ, 1847 ਵਿਚ ਚਤਰ ਸਿੰਘ ਅਟਾਰੀਵਾਲਾ ਨੂੰ ਲਾਹੌਰ ਦੀ ‘ਰਾਜ ਪ੍ਰਤੀਨਿਧ ਪ੍ਰੀਸ਼ਦ’ (ਕੌਂਸਲ ਆਫ ਰੀਜੰਸੀ) ਵੱਲੋਂ ਰਾਜਾ ਦੇ ਖਿਤਾਬ ਨਾਲ ਸਨਮਾਨਿਤ ਕੀਤੇ ਜਾਣ ਦੀ ਸਿਫਾਰਸ਼ ਕੀਤੀ ਪਰ ਉਸ ਨੇ ਇਸ ਖਿਤਾਬ ਨੂੰ ਆਪ ਸਵੀਕਾਰ ਕਰਨ ਦੀ ਥਾਂ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਦੇਣ ਦੀ ਇੱਛਾ ਪ੍ਰਗਟਾਈ ਜੋ ਸਵੀਕਾਰ ਕਰ ਲਈ ਗਈ ਅਤੇ ਰਾਜਾ ਦਾ ਖਿਤਾਬ ਉਸ ਦੇ ਪੁੱਤਰ ਸ਼ੇਰ ਸਿੰਘ ਨੂੰ ਦੇ ਦਿੱਤਾ ਗਿਆ। ਜੁਲਾਈ 1847 ਸਰਦਾਰ ਚਤਰ ਸਿੰਘ ਨੂੰ   ਹਜ਼ਾਰੇ  ਦਾ  ਗਵਰਨਰ ਬਣਾ ਦਿਤਾ ਗਿਆ  । ਜਿਥੇ ਉਸ ਦਾ ਕਪਤਾਨ ਜੈਮਜ਼ ਐਬਟ ਨਾਲ, ਜੋ ਉਥੇ ਸਹਾਇਕ ਬ੍ਰਿਟਿਸ਼ ਰੈਜ਼ੀਡੈਂਟ ਸੀ, ਝਗੜਾ ਹੋ ਗਿਆ।

ਝਗੜਾ ਗੁਲਾਬ ਸਿੰਘ ਡੋਗਰਾ ਨੂੰ ਅੰਗਰੇਜ਼ਾਂ ਵੱਲੋਂ ਦਿੱਤੇ ਜੰਮੂ ਅਤੇ ਕਸ਼ਮੀਰ ਦੇ ਇਲਾਕੇ ਦੀ ਹੱਦਬੰਦੀ ਨਿਰਧਾਰਤ ਕਰਨ ਉੱਤੇ ਹੋਇਆl ਚਤਰ ਸਿੰਘ ਨੇ 1 ਅਗਸਤ 1848 ਜੇਮਜ਼ ਐਬਟ ਦੇ ਖਿਲਾਫ਼ ਰੇਸਿਡੇੰਟ ਨੂੰ ਚਿਠੀ ਲਿਖ ਦਿਤੀ .’ ਤੁਹਾਡੇ ਵਾਇਦੇ ਅਨੁਸਾਰ ਜਦ ਤਕ ਮਹਾਰਾਜਾ ਬਾਲਗ ਨਹੀਂ ਹੁੰਦਾ ਅੰਗ੍ਰੇਜ਼ ਉਸਦੀ ਰਖਿਆ ਕਰਨਗੇ ਤੇ ਜਦ ਉਹ ਹਕੂਮਤ ਕਰਨ ਯੋਗ ਹੋ ਜਾਇਗਾ  ਤਾਂ ਉਹ ਪੰਜਾਬ ਨਾਲ ਕੋਈ ਵਾਸਤਾ ਨਹੀਂ ਰਖਣਗੇ ਪਰ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਐਬਟ ਤੇ ਉਸਦੇ ਸਾਥੀ ਜਿਸ ਨੀਤੀ ਤੇ ਅਮਲ ਕਰ ਰਹੇ ਹਨ ਉਨ੍ਹਾ ਦਾ ਮਕਸਦ ਅੰਗਰੇਜਾਂ ਦੇ ਹਕਾਂ ਨੂੰ ਖਤਮ ਕਰਨਾ ਨਹੀਂ ਬਲਿਕ ਪੰਜਾਬ ਦੀ ਮੁਸਲਮਾਨ ਵਸੋਂ ਨੂੰ ਸਿਖਾਂ ਦੇ ਦੁਸ਼ਮਨ ਬਣਾਕੇ  ਅੰਗਰੇਜਾਂ ਦੇ ਜਫ਼ੇ ਨੂੰ ਪਕਿਆਂ ਕਰਨਾ ਹੈ’lਚਿਠੀ ਲਿਖਣ  ਨਾਲ ਐਪਟ ਦੇ ਇਰਾਦੇ ਹੋਰ ਪਕੇ ਹੋ ਗਏ l ਉਸਨੇ ਮੁਸਲਮਾਨਾ ਨੂੰ ਭੜਕਾਉਣ ਦੇ ਜਤਨ ਵਧੇਰੇ ਤੇਜ ਕਰ ਦਿਤੇ ਤਾਕਿ  ਉਸ ਇਲਾਕੇ ਵਿਚ ਸਿਖ ਫੌਜ਼ ਤੇ ਗਵਰਨਰ ਦਾ ਖੁਰ ਖੋਜ ਮਿਟਾ ਦਿਤਾ ਜਾਏl ਜੋ ਉਸਨੇ ਰਿਪੋਰਟ ਲਾਹੋਰ ਦੇ ਰੇਸਿਡੇੰਟ ਨੂੰ ਭੇਜੀ ਉਸ ਵਿਚ ਸਾਫ਼ ਸਾਫ਼ ਲਿਖਿਆ ਸੀ,” ਮੈਂ ਹਜਾਰੇ ਦੇ ਮੁਖੀਆਂ ਨੂੰ ਇੱਕਠਾ ਕਰਕੇ ਸਭ ਹਾਲਤ ਦੀ ਵਿਆਖਿਆ ਕੀਤੀ ਹੈ ਕਿ ਉਨ੍ਹਾ ਨੂੰ ਆਪਣੇ ਕਤਲ ਕੀਤੇ ਗਏ ਮਾਪਿਆਂ , ਮਿਤਰਾਂ ਤੇ ਰਿਸ਼ਤੇਦਾਰਾਂ ਦਾ ਵਾਸਤਾ ਪਾਕੇ

 ਵੰਗਾਰਿਆ ਕਿ ਉਹ ਹੁਣ ਉਠ ਖੜੇ ਹੋਣ ਤੇ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਵਿਚ ਮੇਰੀ ਮਦਤ ਕਰਨ “l ਇਸ ਦੇ ਨਾਲ ਨਾਲ ਉਸਨੇ ਸਰੇ ਆਮ ਸਿਖਾਂ ਦੇ ਖਿਲਾਫ਼ ਕਾਰਵਾਈਆਂ ਸ਼ੁਰੂ ਕਰ ਦਿਤੀਆ l  ਦੋ ਸਿਖ ਰੇਜ੍ਮੇੰਟਾ ਨੂੰ ਤਨਖਾਹ ਦੇਣੀ ਬੰਦ ਕਰ ਦਿਤੀ ਇਹ ਇਲ੍ਜ਼ਾਮ ਲਗਾਕੇ ਕਿ ਇਹ ਮੁਲਤਾਨ ਦੀ ਬਗਾਵਤ ਵਿਚ ਹਿਸਾ ਲੈਣ ਜਾ ਲਾਹੋਰੇ ਵਲ ਕੂਚ ਕਰਨ ਦਾ ਇਰਾਦਾ ਕਰ ਰਹੀਆਂ ਹਨ lਕਪਤਾਨ ਜੈਮਜ਼ ਐਬਟ ਨੇ ਚਤਰ ਸਿੰਘ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ। ਜਦੋਂ ਕਿਲ੍ਹੇ ਦੇ ਅੰਗਰੇਜ਼ ਕਮਾਂਡੈਂਟ ਕਨੋਰਾ ਨੇ ਅੰਗਰੇਜਾਂ ਖਿਲਾਫ਼ ਤੋਪਾਂ ਚਲਾਉਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਦਾ ਚਤਰ ਸਿੰਘ ਦੇ ਹੁਕਮ ਨਾਲ ਕਤਲ ਕਰ ਦਿੱਤਾ ਗਿਆ। ਫਲਸਰੂਪ ਲਾਹੌਰ ਦੀ ‘ਕੌਂਸਲ ਆਫ ਰੀਜੰਸੀ’ ਨੇ ਚਤਰ ਸਿੰਘ ਅਟਾਰੀਵਾਲਾ ਨੂੰ ਗਵਰਨਰ ਤੋਂ ਹਟਾ ਦਿੱਤਾ ਅਤੇ ਨਾਲ ਹੀ ਉਸ ਦੀ ਜਗੀਰ ਜ਼ਬਤ ਕਰ ਲਈ। ਉਸ ਦਾ ਪੁੱਤਰ ਸ਼ੇਰ ਸਿੰਘ, ਜੌ ‘ਕੌਂਸਲ ਆਫ ਰੀਜੰਸੀ’ ਦਾ ਮੈਂਬਰ ਸੀ, ਆਪਣੇ ਪਿਤਾ ਨਾਲ ਆ ਰਲਿਆ।

ਇਹ ਸਥਿਤੀ ਅੰਗਰੇਜ਼ ਗਵਰਨਰ ਜਨਰਲ ਲਾਰਡ ਡਲਹੌਜ਼ੀ  ਲਈ ਪੰਜਾਬ ਉੱਤੇ ਕਬਜ਼ਾ ਕਰਨ ਲਈ ਉਚਿਤ ਸਾਬਤ ਹੋਈ ਤੇ ਉਸਨੇ ਆਪਣੇ ਇਸ ਸਪਨੇ ਨੂੰ ਸਾਕਾਰ ਕਰਨ ਲਈ ਅੰਦਰਖਾਨੇ ਕਾਰਵਾਈ ਸ਼ੁਰੂ ਕਰ ਦਿਤੀl ਉਸਨੂੰ  ਇਤਨੀ ਤੇ  ਸਮਝ ਸੀ  ਕਿ ਪੰਜਾਬੀ ਪਰੰਪਰਾ ਅਨੁਸਾਰ ਵਿਅਕਤੀ ਦੋ ਪਰਿਵਾਰਾਂ ਤੋਂ ਪ੍ਰਭਾਵ ਕਬੂਲਦਾ ਹੈ, ਇਕ ਉਸ ਦਾ ਆਪਣਾ ਪਰਿਵਾਰ ਅਤੇ ਦੂਜਾ ਸਹੁਰਾ ਪਰਿਵਾਰ। ਆਪਣੇ ਪਰਿਵਾਰ ਵਜੋਂ ਉਸਦੀ ਇਕੋ ਇਕ ਮਾਂ  ਮਹਾਰਾਣੀ ਜਿੰਦਾਂ ਸੀ ਜਿਸ ਦਾ ਆਉਣ ਵਾਲੇ ਸਮੇ ਵਿਚ ਡਲਹੌਜ਼ੀ ਨੂੰ ਖਤਰਾ ਸੀ ਉਸ  ਦੀ ਸੰਗਤ ਵਿਚ ਰਹਿੰਦਿਆਂ ਬਾਲਪਨ ਵਿਚੋਂ ਨਿਕਲਣ ਉਪਰੰਤ ਦਲੀਪ ਸਿੰਘ ਦੇ ਮਨ ਵਿਚ ਮਹਾਰਾਜੇ ਵਜੋਂ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਬਾਰੇ ਇੱਛਾ ਕਦੇ ਵੀ ਜਨਮ ਲੈ ਸਕਦੀ ਹੈ। ਇਸ ਸੰਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਮਹਾਰਾਣੀ ਜਿੰਦਾਂ ਨੂੰ ਪਹਿਲਾਂ ਲਾਹੌਰ ਫਿਰ ਪੰਜਾਬ ਤੇ ਫਿਰ ਪੰਜਾਬ ਤੋਂ ਵੀ ਕਢ ਕੇ ਬਨਾਰਸ ਤੇ ਫਿਰ ਚੁਨਾਰ ਦੇ ਕਿਲੇ ਵਿਚ ਕੈਦ ਕਰ ਦਿਤਾ । ਹੁਣ ਉਸ ਦਾ ਨਿਸ਼ਾਨਾ ਮਹਾਰਾਜਾ ਦਲੀਪ ਸਿੰਘ ਨੂੰ ਉਸ ਦੇ ਭਾਵੀ ਸਹੁਰੇ ਪਰਿਵਾਰ ਨਾਲੋਂ ਤੋੜਨਾ ਸੀ।

ਸ. ਚਤਰ ਸਿੰਘ ਅਟਾਰੀ ਬੜਾ ਦੂਰਅੰਦੇਸ਼ ਅਤੇ ਸਿਆਣਾ ਬਜ਼ੁਰਗ ਸਰਦਾਰ ਸੀ। ਉਹ ਲਾਹੌਰ ਦਰਬਾਰ ਵਿਚ ਘਟਨਾਵਾਂ ਦੇ ਵਹਿਣ ਨੂੰ ਧਿਆਨ ਨਾਲ ਵੇਖ ਰਿਹਾ ਸੀ ਅਤੇ ਉਹ ਕੁਝ ਹੱਦ ਤੱਕ ਭਵਿੱਖ ਨੂੰ ਸਮਝਣ ਦੇ ਸਮਰੱਥ ਸੀ। ਅੰਗਰੇਜ਼ ਹਾਕਮ ਵੱਲੋਂ ਮਹਾਰਾਣੀ ਜਿੰਦਾਂ ਨੂੰ ਪੰਜਾਬ ਤੋਂ ਬਾਹਰ ਕੈਦ ਕਰਨ ਨੇ ਉਸ ਦੇ ਤੌਖ਼ਲੇ ਵਧਾ ਦਿਤੇ ਸਨ। ਇਸ ਲਈ ਉਹ ਚਾਹੁੰਦਾ ਸੀ ਕਿ ਜਿੰਨੀ ਜਲਦੀ ਹੋ ਸਕੇ ਮਹਾਰਾਜਾ ਦਲੀਪ ਸਿੰਘ ਦਾ ਉਸ ਦੀ ਲੜਕੀ ਨਾਲ ਵਿਆਹ ਕਾਰਜ ਸਪੰਨ ਹੋ ਜਾਵੇ l  ਉਸਨੇ 1848 ਈਸਵੀ ਦੇ ਸ਼ੁਰੂ ਵਿਚ ਰੈਜ਼ੀਡੈਂਟ ਨੂੰ ਸੁਨੇਹਾ ਭੇਜਿਆ ਕਿ ਉਹ ਆਪਣੀ ਲੜਕੀ ਦੀ ਸ਼ਾਦੀ ਜਲਦੀ ਕਰ ਦੇਣੀ ਚਾਹੁੰਦਾ ਹੈ ਜਿਸਤੇ ਬ੍ਰਿਟਿਸ਼ ਰੇਸਿਡੇੰਟ ਵਲੋਂ ਕੋਈ ਧਿਆਨ ਨਹੀਂ ਦਿਤਾ ਗਿਆ

ਹੁਣ ਚਤਰ ਸਿੰਘ ਵੀ ਜੋ ਆਪਣੇ ਮਹਾਰਾਜਾ ਦਲੀਪ ਸਿੰਘ ਦਾ ਤੇ ਦੇਸ਼ ਦਾ ਵਫ਼ਾਦਾਰ ਸਿਪਾਹੀ ਸੀ ਕਿਵੇਂ ਚੁਪ ਬੈਠ ਜਾਂਦਾl ਉਧਰੋਂ ਮੁਲਤਾਨ ਵਿਚ ਦੀਵਾਨ ਮੂਲ ਰਾਜ ਦੀ ਬਗਾਵਤ , ਬਨੂੰ , ਕੋਹਾਟ,ਪਿਸ਼ਾਵਰ ਤੇ ਜਲੰਧਰ ਦੁਆਬ ਵਿਚ ਲੋਕਾਂ ਦੀ ਹਲ ਚਲ ਜਿਸਦਾ ਕਰਨ ਇਕੋ ਸੀl ਮਹਾਰਾਜਆ ਦਲੀਪ ਸਿੰਘ ਦੇ ਨਾਂ ਤੇ ਰਾਜ ਕਰਨ ਵਾਲੇ ਅੰਗ੍ਰੇਜ਼ ਆਪਣੇ ਆਪ ਨੂੰ  ਖੁਦ ਮੁਖਤਿਆਰ ਸਮਝ ਪੰਜਾਬ ਦੇ ਲੋਕਾ ਅਤੇ ਸਥਾਨਕ ਮੁਖੀਆਂ ਨਾਲ ਧਕੇ ਸ਼ਾਹੀ ਵਾਲਾ ਵਰਤਾਉ ਕਰ ਰਹੇ ਸੀ l ਸਰਦਾਰ ਚਤਰ ਸਿੰਘ ਨੇ ਵੀ  ਉਤਰ-ਪਛਮੀ ਸਰਹਦ ਉਤੇ ਸਰਦਾਰ ਚਤਰ ਸਿੰਘ ਵਰਗੇ ਸਰਦਾਰ ਨੇ ਅੰਗ੍ਰੇਜ਼ੀ ਵਿਰੋਧੀ ਲਹਿਰ ਆਪਣੇ ਹਥ ਵਿਚ ਲੈ ਲਈ i ਅਗਸਤ 1848 ਵਿਚ ਉਸਨੇ ਅੰਗ੍ਰੇਜ਼ ਰੇਸਿਡੇੰਟ ਨੂੰ ਇਕ ਲੰਬੀ ਚਿਠੀ ਲਿਖੀ ਜਿਸ ਵਿਚ ਕਪਤਨ ਐਬਟ ਨੂੰ ਗਲਤ ਕੰਮ ਲਈ ਦੋਸ਼ੀ ਠੇਹਿਰਾਇਆ ਗਿਆ l  ਪਰ ਰੇਸਿਡੇੰਟ ਜਾਂ ਕਿਸੇ ਹੋਰ ਅੰਗ੍ਰੇਜ਼ ਤੇ ਇਨ੍ਹਾ ਦਲੀਲਾਂ ਦਾ ਕੋਈ ਅਸਰ ਨਹੀਂ ਪਿਆ ਕਿਓਂਕਿ ਅੰਦਰਖਾਨੇ ਸਭ ਦਾ ਮੱਕਸਦ ਇਕੋ ਸੀ-ਪੰਜਾਬ ਦੇ ਕਬਜਾ ਕਰਨਾ l

ਸਰਦਾਰ ਚਤਰ ਸਿੰਘ ਵੀ ਦਲੀਪ ਸਿੰਘ ਨੂੰ ਨਿਆਂ ਦੀਵਾਣ ਤੇ ਪੰਜਾਬ ਦੀ ਰਖਿਆ ਕਰਨ ਵਾਸਤੇ ਬਗਾਵਤ ਤੇ ਉੱਤਰ ਆਏ l  ਉਸਨੇ ਪਿਸ਼ਾਵਰ ਅੱਟਕ ਬਨੂੰ ਤੇ ਹੋਰ ਸਿਖ ਰੇਜੀਮੇੰਟਾ ਨੂੰ ਇਸ ਨੇਕ ਕੰਮ ਵਿਚ ਉਨ੍ਹਾ ਦਾ ਸਾਥ ਦੇਣ ਲਈਅਪੀਲ ਕੀਤੀl ਲਾਹੋਰ ਦੇ ਸਿਪਾਹੀ ਵੀ ਅਜੇ ਆਪਣੇ ਪਹਿਲੀ ਹਾਰ ਜੋ ਦੇਸ਼ ਦੇ ਗਦਾਰਾਂ ਕਰਕੇ ਹੀ ਹੋਈ ਸੀ ਨੂੰ ਭੁਲੇ ਨਹੀਂ ਸੀ l ਚਤਰ ਸਿੰਘ ਨੇ ਕਾਬਲ ਦੇ ਹੁਕਮਰਾਨ ਅਮੀਰ ਦੋਸਤ ਮੁਹੰਮਦ ਨਾਲ ਵੀ ਗਠ-ਜੋੜ ਕਰ ਲਈ ਇਸ ਸ਼ਰਤ ਤੇ ਕਿ ਅੰਗਰੇਜਾਂ ਨੂੰ ਕਢਣ ਤੋ ਬਾਅਦ ਸਿਖ ਪੇਸ਼ਾਵਰ ਅਫਗਾਨਿਸਤਾਨ ਨੂੰ ਦੇ ਦੇਣਗੇ l ਚਤਰ ਸਿੰਘ ਨੇ ਆਪਣੇ ਪੁਤਰਾਂ ਨੂੰ ਵੀ ਫੌਜਾਂ ਸਮੇਤ ਆਪਣੇ ਨਾਲ ਮਿਲਣ ਲਈ ਸਨੇਹਾ ਭੇਜ ਦਿਤਾl ਚਤੁਰ ਸਿੰਘ ਤੇ ਉਸਦੇ ਸਹਾਇਕ ਦੂਜੀ ਐਗਲੋ -ਸਿਖ ਦੂਜੀ ਜੰਗ ਦੀ ਤਿਆਰੀ ਕਰਣ ਲਗੇl

ਪਹਿਲੀ ਜੰਗ ਸ਼ਾਮ ਸਿੰਘ ਅਟਾਰੀਵਾਲੈ ਦੀ ਅਗਵਾਈ ਹੇਠ ਫਿਰੋਜ਼ਪੁਰ, ਨੇੜੇ ਕਸਬਾ ਮਖੂ ਦੇ ਮੈਦਾਨ ਵਿਚ ਆਰ-ਪਾਰ ਦੀ ਗਹਿਗਚ ਜੰਗ ਹੋਈ ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਲਬੀਰਤਾ ਦਾ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਸ਼ਾਮ ਸਿੰਘ ਅਟਾਰੀਵਾਲੈ ਦੀ ਅਗਵਾਈ ਹੇਠ ਖਾਲਸਾ ਫੌਜਾਂ ਨੇ ਉਹ ਜੋਹਰ ਦਿਖਾਏ , ਅੰਗਰੇਜ਼ ਦੇ ਓਹ ਆਹੂ ਲਾਹੇ ਕੀ ਲੰਦਨ ਦੇ ਟਾਪੂਆਂ ਤਕ  ਕੁਰਲਾਹਟ ਮਚ ਗਈ  ਪਰ ਜੰਗ ਵਿਚ ਸਮਾਨ ਭੇਜਣ  ਕਰਣ ਵਾਲੇ ਤਾ ਉਹੀ  ਗਦਾਰ  ਸਨ ਜਿਨ੍ਹਾ  ਨੇ ਬਰੂਦ ਦੀ ਜਗਹ ਸਰਸੋ ਭੇਜ ਦਿਤੀ ਤੇ ਦੋਸ਼ ਜਿੰਦਾ ਦੇ ਸਿਰ ਤੇ ਮੜ  ਦਿਤਾ, ਜਦ ਫੌਜਾਂ ਜਿਤਣ ਦੇ ਕਿਨਾਰੇ ਤੇ ਸੀ, ਓਹ ਫੌਜਾਂ ਨੂੰ ਬੇਸਹਾਰਾ ਛਡ  ਕੇ ਭਜ ਗਏ ,ਤੇ ਜਾਂਦੀ ਵਾਰੀ ਬੇੜੀਆਂ ਡੁਬੋ ਕੇ ਪੁਲ ਨੂੰ ਵੀ  ਤੋੜ ਗਏ  ਤਾਕਿ ਖਾਲਸਾ ਫੌਜ਼ ਹਾਰਨ ਤੇ ਬਾਦ ਵੀ ਬਚ ਕੇ ਵਾਪਸ ਨਾ ਜਾ ਸਕੇ  1ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ।

                   ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ

ਦੂਸਰੀ ਐਂਗਲੋ-ਸਿਖ ਵਾਰ ਸੰਨ 1848 ਵਿਚ ਰਾਮਨਗਰ ਵਿਖੇ ਜਨਵਰੀ 1849 ਵਿਚ ਚਿਲਿਆਂਵਾਲਾ ਵਿਖੇ ਅਤੇ ਫਰਵਰੀ, 1849 ਨੂੰ ਗੁਜਰਾਤ ਵਿਖੇ ਸਿੱਖਾਂ ਅਤੇ ਅੰਗਰੇਜ਼ਾਂ ਵਿਚ ਲੜਾਈਆਂ ਹੋਈਆਂl ਰੈਜ਼ੀਡੈਂਟ ਲਾਰਡ ਡਲਹੌਜ਼ੀ ਨੇ ਐਂਗਲੋ -ਸਿਖਾਂ ਵਿਚਕਾਰ ਦੂਜੀ ਲੜਾਈ ਦੀ ਤਿਆਰੀ ਸ਼ੁਰੂ ਕੀਤੀ l ਲਾਹੋਰ ਦਰਬਾਰ  ਦੀ ਸੈਨਾ ਦਾ ਮੁਕਾਬਲਾ ਜਿਹੜੇ ਸਿੱਖ ਸਰਦਾਰਾਂ ਨਾਲ ਸੀ, ਉਨ੍ਹਾ ਵਿਚੋਂ ਚਤਰ ਸਿੰਘ ਅਟਾਰੀ  ਤੇ ਉਸਦਾ ਪੁਤਰ ਰਾਜਾ ਸ਼ੇਰ ਸਿੰਘ ਮੁੱਖ ਸਨ। ਲੜਾਈ ਵਿਚ ਲਾਹੌਰ ਦਰਬਾਰ ਅਤੇ ਅੰਗਰੇਜ਼ੀ ਸੈਨਾ ਦੀ ਕਮਾਨ ਅੰਗਰੇਜ਼ ਸੈਨਾਪਤੀ ਲਾਰਡ ਗਫ ਦੇ ਹੱਥ ਸੀ।ਇਹ ਲੜਾਈ  22 ਨਵੰਬਰ 1848 ਵਿਚ ਸ਼ੁਰੂ ਹੋਈ ਜਿਸ ਵਿਚ ਅੰਗਰੇਜ਼ ਫੌਜਾਂ ਨੂੰ ਆਪਣਾ ਬਹੁਤ ਨੁਕਸਾਨ ਕਰਾ ਕੇ ਪਿਛੇ ਹਟਣਾ ਪਿਆ 1 ਇਸਤੋਂ ਬਾਦ ਚਿਲਿਆਵਾਲਾ ਜਨਵਰੀ 1849 ਵਿਚ ਹੋਈ ਜੋ ਕੀ ਇਕ ਖੂਨੀ ਲੜਾਈ ਸੀ ਅੰਗਰੇਜਾਂ ਤੇ ਸਿਖਾਂ ਦੇ ਵਿਚਕਾਰ , ਅੰਗਰੇਜਾਂ ਨੂੰ ਬਹੁਤ ਭਾਰੀ ਪਈ ਤੇ ਉਨ੍ਹਾ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ 1 ਆਖਰੀ ਲੜਾਈ ਗੁਜਰਾਤ  ਵਿਚ 21 ਫਰਵਰੀ 1949 ਵਾਲੇ ਦਿਨ ਹੋਈ, ਜਿਸ ਵਿਚ ਚਤਰ ਸਿੰਘ ਤੇ ਰਾਜਾ ਸ਼ੇਰ ਸਿੰਘ ਪਿਓ-ਪੁਤਰ ਦੇ ਮਿਲਾਪ ਵਿਚ ਉਨ੍ਹਾ ਨੇ ਅੰਗਰੇਜਾਂ ਨੂੰ ਸੰਭਲਣ ਦਾ ਵਕਤ ਦੇ ਦਿਤਾ ਜਿਸਦਾ ਨਤੀਜਾ ਇਹ ਹੋਇਆ ਕਿ 21 ਫਰਵਰੀ 1849 ਨੂੰ ਗੁਜਰਾਤ ਦੀ ਲੜਾਈ ਵਿਚ ਸਿਖ-ਅਫਗਾਨ ਫੌਜਾਂ ਨੂੰ ਲੱਕ ਤੋੜਵੀਂ ਹਾਰ ਹੋਈ  ਭਾਵੇ. ਸਿਖ ਬੜੀ ਬਹਾਦਰੀ ਨਾਲ ਲੜੇ

                  ਜੰਗ ਹਿੰਦ ਪੰਜਾਬ ਦਾ ਹੋਣ ਲਗਾ ਦੋਵੀਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ 1

               “ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਤੇਗਾਂ ਮਾਰੀਆਂ ਨੇ,
                ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ

ਸਿੱਖ ਸੈਨਾ ਨੇ ਹਾਰ ਜਾਣ ਉਪਰੰਤ 18 ਮਾਰਚ 1849 ਨੂੰ ਰਸਮੀ ਤੋਰ ਤੇ ਸਜਲ ਨੇਤਰ ਤੇ ਉਦਾਸ ਚੇਹਰਿਆ ਨਾਲ ਚੁੱਪ-ਚਾਪ ਇਕ ਕਤਾਰ ਵਿਚ ਤੁਰਦੇ ਹੋਏ ਇਕ ਇਕ ਸਿਖ ਨੇ ਆਪਣੇ ਹਥਿਆਰ ਦੁਸ਼ਮਨ ਦੇ ਅਗੇ ਸੁੱਟ ਦਿਤੇ  । ਸ. ਚਤਰ ਸਿੰਘ ਤੇ ਉਸਦੇ ਦੋਨਾ ਪੁਤਰਾਂ ਰਾਜਾ ਸ਼ੇਰ ਸਿੰਘ, ਅਵਤਾਰ ਸਿੰਘ ਅਤੇ ਹੋਰਨਾਂ ਸਿੱਖ ਮੁਖੀਆਂ ਨੂੰ ਬੰਦੀ ਬਣਾ ਲਿਆ ਗਿਆ। ਚਤਰ ਸਿੰਘ ਅਟਾਰੀਵਾਲਾ ਅਤੇ ਉਸ ਦੇ ਦੋਵਾਂ ਪੁੱਤਰਾਂ ਨੂੰ ਕੈਦ ਕਰਕੇ ਪਹਿਲਾਂ ਇਲਾਹਾਬਾਦ ਅਤੇ ਫਿਰ ਕੋਲਕਾਤਾ ਭੇਜ ਦਿੱਤਾ ਗਿਆ, ਜਿਥੇ ਚਤਰ ਸਿੰਘ ਅਟਾਰੀਵਾਲਾ 27 ਦਸੰਬਰ, 1855 ਨੂੰ ਅਕਾਲ ਚਲਾਣਾ ਕਰ ਗਿਆ। ਮਹਾਰਾਜਾ ਦਲੀਪ ਸਿੰਘ ਤੋਂ ਬਾਦਸ਼ਾਹੀ ਖੋਹ ਲਈ ਗਈ,ਖ਼ਾਲਸਾ ਰਾਜ ਦੀ ਸਾਰੀ ਸੰਪਤੀ ਜ਼ਬਤ ਕਰ ਲਈ ਗਈ। 29 ਮਾਰਚ 1849  ਵਾਲੇ ਦਿਨ 10  ਸਾਲਾ ਮਹਾਰਾਜਾ ਦਲੀਪ ਸਿੰਘ ਪਾਸੋਂ ਇੱਕ ਦਸਤਾਵੇਜ਼ ਉੱਪਰ ਦਸਤਖ਼ਤ ਕਰਵਾ ਲਏ ਗਏ ਜਿਸ ਦੇ ਤਹਿਤ ਪੰਜਾਬ ਉੱਪਰ ਪੂਰਨ ਤੌਰ ਤੇ ਬਰਿਟਸ਼  ਰਾਜ ਦਾ ਅਧਿਕਾਰ ਹੋ ਗਿਆ। ਮਾਰਚ 1849 ਡਲਹੋਜ਼ੀ ਨੇ ਦਲੀਪ ਸਿੰਘ ਨੂੰ ਗਦੀ  ਤੋ ਲਾਹ ਕੇ ਅੰਗਰੇਜ਼ ਸਰਕਾਰ  ਦਾ ਪੈਨਸ਼ਨਰ ਬਣਾ ਦਿਤਾl

                     ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਕੀ ਫਤਹਿ

Print Friendly, PDF & Email

Nirmal Anand

Add comment

Translate »