ਸਿੱਖ ਇਤਿਹਾਸ

ਸਰਦਾਰ ਕਪੂਰ ਸਿੰਘ – ਆਈ.ਸੀ.ਐਸ. (1909-1986)

ਸਿਰਦਾਰ ਕਪੂਰ ਸਿੰਘ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਇੱਕ ਮਹਾਨ ਅਲੰਬਰਦਾਰ ਸੀ ਜਿਸ ਨੇ ਆਪਣੀਆਂ ਲਿਖਤਾਂ, ਭਾਸ਼ਣਾਂ ਅਤੇ ਕੰਮਾਂ ਦੁਆਰਾ ਪੰਜਾਬ ਅਤੇ ਸਿੱਖ ਕੌਮ ਦੀ ਸੇਵਾ ਕੀਤੀ। ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਅੰਗਰੇਜ਼ੀ ਅਤੇ ਹੋਰ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਦੇ ਮਾਹਿਰ ਹੋਣ ਦੇ ਬਾਵਜੂਦ ਉਨ੍ਹਾਂ ਆਪਣੀਆਂ ਵਧੇਰੇ ਪੁਸਤਕਾਂ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਸਾਹਿਤ ਅਤੇ ਚਿੰਤਨ ਨੂੰ ਅਮੀਰ ਕੀਤਾ। ਪੰਜਾਬੀ ਮਾਂ ਦੇ ਇਸ ਸਪੂਤ ਦਾ ਜਨਮ 2 ਮਾਰਚ, 1909 ਨੂੰ ਲੁਧਿਆਣੇ ਦੇ ਪਿੰਡ ਚੱਕ ਵਿਖੇ  ਦੀਦਾਰ ਸਿੰਘ ਦੇ ਘਰ ਵਿੱਚ ਹੋਇਆ। ਇਨ੍ਹਾ ਦੀ ਮਾਤਾ ਹਰਨਾਮ ਕੋਰ ਇਕ ਧਾਰਮਿਕ ਰੁਚੀਆਂ ਰਖਣ ਵਾਲੀ ਔਰਤ ਸੀ ਜਿਸਦੇ ਅਸਰ ਹੇਠ ਬਚਪਨ ਤੋਂ ਹੀ ਉਨ੍ਹਾਂ ਨੂੰ ਪੜ੍ਹਾਈ, ਸਾਹਿਤ ਅਤੇ ਕੌਮੀ-ਕੌਮਾਂਤਰੀ ਪੱਧਰ ਦੀਆਂ ਘਟਨਾਵਾਂ ਵਿੱਚ ਦਿਲਚਸਪੀ ਸੀ। ਦਸਵੀਂ ਕਰਨ ਉਪਰੰਤ ਗ੍ਰੇਜੁਏਸ਼ਨ ਤੇ  ਫਿਰ ਸਰਕਾਰੀ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐਮ.ਏ. ਫਿਲੋਸਫੀ ਪਾਸ ਕੀਤੀ1 ਇਸ ਤੋਂ ਬਾਅਦ ਨੈਤਿਕ ਵਿਗਿਆਨ/ਸਿੱਖਿਆ ਵਿੱਚ ਅਗਲੇਰੀ ਪੜ੍ਹਾਈ ਲਈ ਉਹ ਕੈਂਬ੍ਰਿਜ ਯੂਨੀਵਰਸਿਟੀ ਚਲੇ ਗਏ ਜਿਥੇ ਉਹ ਯੂਨੀਵਰਸਿਟੀ ਭਰ ਵਿਚੋਂ ਅਵਲ ਦਰਜੇ  ਵਿਚ ਰਹੇ

 ਸਿਰਦਰ ਕਪੂਰ  ਦੀ ਧਰਮਪਤਨੀ ਸਰਦਾਰਨੀ ਹਰਿੰਦਰ ਕੋਰ ਨਾਨਕੇ ਪਖੋਂ ਆਨੰਦਪੁਰ ਸਾਹਿਬ ਦੇ ਪ੍ਰਸਿਧ ਟਿਕਾ ਪਰਿਵਾਰ ਨਾਲ ਜੁੜੀ ਹੋਈ ਸੀ 1 ਫਿਰ ਵੀ ਉਸਨੇ ਹਰ ਦੁਖ ਸੁਖ ਇਨ੍ਹਾ ਨਾਲ ਖੜੇ ਹੋਕੇ ਖਿੜੇ ਮਥੇ ਪ੍ਰਵਾਨ ਕੀਤੇ 1 ਇਨ੍ਹਾ ਦਾ ਇਕਲੋਤਾ ਪੁਤਰ ਡਾਕਟਰ ਇੰਦਰਜੀਤ ਸਿੰਘ ਵਲਡ ਬੈੰਕ ਵਿਚ ਸੀਨੀਅਰ ਏਕੋਨੋਮਿਸਟ ਸੀ ਜਿਸਦੀ ਰਿਹਾਇਸ਼ ਅਜਕਲ ਅਮਰੀਕਾ ਵਿਚ ਹੈ 1 ਉਨ੍ਹਾ ਨੂੰ ਆਪਣੇ ਸਪੁਤਰ ਤੇ ਬੇਹਦ ਮਾਣ ਸੀ, ਮਰਦੇ ਵਕਤ ਵੀ ਆਪਣੇ ਪੁਤਰ ਤੇ ਪੋਤਰੇ ਨੂੰ ਯਾਦ ਕਰਦੇ ਕਰਦੇ ਪ੍ਰਲੋਕ ਸਿਧਾਰ ਗਏ ਪਰ ਕਿਸੇ ਕਾਰਣ ਆਖਰੀ ਵਕਤ ਤੇ ਉਨ੍ਹਾ ਦਾ ਮੇਲ ਨਹੀਂ ਹੋ ਸਕਿਆ1

ਭਾਰਤ ਦੀ ਵੰਡ ਪਿਛੋਂ ਉਨ੍ਹਾ ਦਾ ਪਰਿਵਾਰ ਖਾਜਾ ਬਾਜੂ ਲੋਪੋ ਕਾ ਅਗਵਾੜ , ਜਗਰਾਵਾਂ,  ਜਿਲਾ ਲੁਧਿਆਣਾ ਵਿਚ ਆ ਟਿਕਿਆ  1 ਅਜ ਕਲ ਆਪਜੀ ਦੇ ਪਰਿਵਾਰ ਦੇ ਮੈਂਬਰ ਇਥੇ ਹੀ ਖੇਤੀ ਬੜੀ ਕਰਦੇ ਹਨ 1 ਪੜ੍ਹਾਈ ਪੂਰੀ ਕਰਨ ਉਪਰੰਤ ਸਿਰਦਾਰ ਕਪੂਰ ਸਿੰਘ ਭਾਰਤ ਵਾਪਸ ਆ ਗਏ। ਉਨ੍ਹਾਂ ਇੱਥੇ ਆਈ.ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਅਤੇ ਡਿਪਟੀ ਕਮਿਸ਼ਨਰ ਵਜੋਂ 15 ਸਾਲ ਨੋਕਰੀ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਆਹਲਾ ਦਰਜੇ ਦੇ ਪ੍ਰਸ਼ਾਸਨਿਕ ਅਹੁਦਿਆਂ ਤੇ ਕੰਮ ਕੀਤਾ। ਉੱਚ ਸਰਕਾਰੀ ਸੇਵਾ ਵਿੱਚ ਹੁੰਦਿਆਂ ਉਨ੍ਹਾਂ ਕੌਮੀ ਸਰਕਾਰ ਦੀ ਸਿੱਖਾਂ ਪ੍ਰਤੀ ਪੱਖਪਾਤੀ ਨੀਤੀ ਦਾ ਨਜ਼ਦੀਕੀ ਅਧਿਐਨ ਅਤੇ ਅਨੁਭਵ ਹਾਸਲ ਕੀਤਾ। ਉਨ੍ਹਾਂ ਨੂੰ ਸਿੱਖਾਂ ਪ੍ਰਤੀ ਭਾਰਤ ਸਰਕਾਰ ਦੀ ਸੌੜੀ ਮਾਨਸਿਕਤਾ ਦਾ ਪਤਾ ਰਾਜਪਾਲ ਦੇ 10 ਅਕਤੂਬਰ, 1947 ਦੇ ਸਰਕੂਲਰ ਪੱਤਰ ਤੋਂ ਹੋ ਗਿਆ। ਰਾਜਪਾਲ ਚੰਦੂ ਲਾਲ ਤ੍ਰਿਵੇਦੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਿੱਖ ਲੋਕਾਂ ਦੇ ਜਰਾਇਮ ਰੁਝਾਨ ਪ੍ਰਤੀ ਖ਼ਬਰਦਾਰ ਕੀਤਾ ਸੀ। ਸਿਰਦਾਰ ਕਪੂਰ ਸਿੰਘ ਨੇ ਇਸਦਾ ਸਖ਼ਤ ਰੋਸ ਤੇ ਵਿਰੋਧ ਕੀਤਾ ਜਿਸਦੇ ਬਦਲੇ ਰਾਜਪਾਲ ਨੇ  ਉਨ੍ਹਾਂ ਵਿਰੁੱਧ ਕਈ ਦੋਸ਼ ਲਗਾਕੇ  ਉਨ੍ਹਾਂ ਨੂੰ ਨੌਕਰੀ ਤੋਂ ਕੱਢਵਾ ਦਿੱਤਾ  ਸਿਰਦਾਰ ਕਪੂਰ ਸਿੰਘ ਨੇ ਇਸ ਦੇ ਖ਼ਿਲਾਫ਼ ਲੰਮੀ ਸਿਧਾਂਤਕ ਅਤੇ ਕਾਨੂੰਨੀ ਲੜਾਈ ਲੜੀ।

 ਸਿੱਖ ਕੌਮ ਪ੍ਰਤੀ ਹੋਣ ਵਾਲੇ ਵਿਤਕਰੇ ਤੋਂ ਦੁਖੀ ਹੋ ਕੇ  ਸਿਰਦਾਰ ਕਪੂਰ ਸਿੰਘ ਨੇ ਸਰਗਰਮ ਰਾਜਨੀਤੀ ਵਿੱਚ ਆਉਣ ਦਾ ਮਨ ਬਣਾ ਲਿਆ।ਵਿਦਿਆਰਥੀ ਜੀਵਨ ਤੋਂ ਹੀ ਇਨ੍ਹਾ ਦਾ ਰਾਜਨੀਤੀ ਵਲ ਕਾਫੀ ਝੁਕਾਵ ਸੀ 1 ਇਹ 1929 ਵਿਚ ਰਾਵੀ ਦਰਿਆ ਕਿਨਾਰੇ ਸਰਬ ਹਿੰਦ ਕਾਂਗਰਸ ਕਮੇਟੀ ਦੇ ਸਮਾਗਮ ਵਿਚ ਵਿਦਿਆਰਥੀ -ਵਲੰਟੀਅਰ ਵਜੋਂ ਸਮਾਗਮ ਵਿਚ ਸ਼ਾਮਲ ਸਨ 1 ਡੀ.ਸੀ. ਦੇ ਆਹੁਦੇ ਤੇ ਵੀ ਓਹ ਕਿਸੇ ਨਾ ਕਿਸੇ ਤਰਹ ਰਾਜਨੀਤੀ ਨਾਲ ਜੁੜੇ ਹੋਏ ਸੀ 1 ਨੋਕਰੀ ਤੋ ਅੱਲਗ ਹੁੰਦਿਆ ਹੀ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ 1 ਸਿਰਦਰ ਕਪੂਰ ਦੀ ਪਹੁੰਚ ਹਮੇਸ਼ਾਂ ਸਿਧਾਨਿਕ ਅਤੇ ਦਾਰਸ਼ਨਿਕ ਹੁੰਦੀ 1 ਜਦ ਵੀ ਉਹ ਬੋਲਦੇ ਸਭ ਦੇ ਕੰਨ ਖੜੇ ਹੋ ਜਾਂਦੇ 1 ਅਕਾਲੀ ਦਲ ਦੀਆਂ ਨੀਤੀਆਂ ਘੜਨ ਵਿਚ , ਰਾਜਨੀਤਕ ਮਸਲਿਆਂ ਨਾਲ ਸਬੰਧਤ ਲਿਖਾ ਪੜੀ ਕਰਨ ਸਮੇ ਉਹ ਹਮੇਸ਼ਾਂ  ਮੁਹਰਲੀ ਕਤਾਰ ਵਿਚ ਖੜੇ ਦਿਖਦੇ  1 ਪਾਰਟੀ ਦੇ ਮਤੇ ਸਭ ਤੋਂ ਪਹਿਲਾਂ ਉਹ ਅੰਗ੍ਰੇਜੀ ਭਾਸ਼ਾ ਵਿਚ ਲਿਖਦੇ ਜਿਸਦਾ ਬਾਅਦ ਵਿਚ ਅਨੁਵਾਦ ਕੀਤਾ ਜਾਂਦਾ 1

 ਅਕਾਲੀ ਦਲ ਵਿਚ ਪੜੇ ਲਿਖੇ ਉਚ ਪਧਰ ਦੇ ਲੋਕ ਉਨ੍ਹਾ ਦੇ ਵਿਚਾਰਾਂ ਦੀ ਕਦਰ ਕਰਦੇ ਤੇ ਉਨ੍ਹਾ ਦੀ ਸਖਸ਼ੀਅਤ ਨੂੰ ਮਾਣ  ਤੇ ਸਤਿਕਾਰ ਦਿੰਦੇ  ਪਰ ਮੂੰਹ ਫਟ ਹੋਣ ਕਰਕੇ ਉਚੇ ਪਧਰ ਦੇ ਅਕਾਲੀ ਨੇਤਾ ਉਨ੍ਹਾਂ ਨਾਲ ਕਦੇ  ਨਰਾਜ਼ ਵੀ ਹੋ ਜਾਇਆ ਕਰਦੇ 1 ਪੰਜਾਬੀ ਬੋਲਣ ਵਾਲੇ ਇਲਾਕੇ ਦੀ ਅਕਾਲੀ ਮੰਗ ਦੇ ਕੱਟੜ ਸਮਰਥਕ ਵਜੋਂ ਜਾਣੇ ਜਾਂਦੇ ਸਿਰਦਾਰ ਕਪੂਰ ਸਿੰਘ ਨੇ ਅਕਾਲ ਤਖ਼ਤ ਦੇ ਅਧਿਕਾਰ ਖ਼ੇਤਰ ਅਧੀਨ ਪ੍ਰੋਫੈਸਰ ਆਫ਼ ਸਿੱਖਇਜ਼ਮ ਵਜੋਂ ਸੇਵਾ ਨਿਭਾਉਣ ਬਾਅਦ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ 1 1962 ਵਿਚ ਉਹ ਤੀਜੀਆਂ ਆਮ ਚੋਣ ਵਿਚ ਅਕਾਲੀ ਦਲ ਦੇ ਨੁਮਾਇੰਦੇ ਵਜੋਂ ਲੁਧਿਆਣੇ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਜਿਸ ਵਿਚ ਇਨ੍ਹਾ ਨੇ ਕਈ ਯਾਦਗਾਰੀ ਭਾਸ਼ਣ ਦਿਤੇ 1 ਸਿਖ ਦੀ ਭਲਾਈ ਖਾਤਰ ਬੁਲੰਦ ਅਵਾਜ਼ ਉਠਾਈ 1 6 ਸਤੰਬਰ, 1966 ਨੂੰ ਉਨ੍ਹਾਂ ਵੱਲੋਂ ਭਾਰਤੀ ਸੰਸਦ ਵਿੱਚ ਦਿੱਤਾ ਭਾਸ਼ਣ ਸਿੱਖਾਂ ਨਾਲ ਧੋਖਾਇੱਕ ਯਾਦਗਾਰੀ ਭਾਸ਼ਣ ਸੀ

 ਸੰਨ 1969 ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। ਪੰਜ ਕੋਂਸਲ ਕਮੇਟੀ ਸਥਾਪਤ ਹੋਈ ਜਿਸ ਵਿਚ ਸਿਖ ਹੋਮਲੈਂਡ ਦੀ ਮੰਗ ਪੇਸ਼ ਕੀਤੀ ਗਈ 1           10 ਮਾਰਚ 1969 ਵਿਚ ਸਰਦਾਰ ਕਪੂਰ ਨੇ ਪ੍ਰੇਸ ਬਿਆਨ ਦੇਕੇ ਸਪਸ਼ਟ ਕਰ ਦਿਤਾ ਕੀ ਇਹ ਮੰਗ ਭਾਰਤ ਸਵਿਧਾਨ ਦੇ ਅਨਕੂਲ ਹੈ ਤੇ ਸਿਖ ਕੋਮ ਦੇ ਨਸਲੀ ਤੇ ਸਭਿਆਚਾਰਕ ਵਿਰਸੇ ਨੂੰ ਕਾਇਮ ਰਖਣ ਲਈ ਬੇਹਦ ਜਰੂਰੀ ਹੈ 1 ਸਿਰਦਾਰ ਕਪੂਰ ਸਿੰਘ ਦੀ ਮੁੱਖ ਪਛਾਣ ਆਨੰਦਪੁਰ ਸਾਹਿਬ ਮਤੇ ਕਰਕੇ ਹੈ ਜੋ  ਸੰਨ 1973 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅਪਣਾਇਆ ਸੀ। ਇਸ ਮਤੇ ਦੀਆਂ ਤਜਵੀਜ਼ਾਂ ਮੌਜੂਦਾ ਸਿੱਖ ਰਾਜਨੀਤਕ ਸਿਧਾਂਤ ਅਤੇ ਨੀਤੀ ਦਾ ਪ੍ਰੇਰਨਾ ਸਰੋਤ ਬਣੀਆਂ।


 ਉਨ੍ਹਾ ਦੀ ਸ਼ਖਸ਼ੀਅਤ ਬਾਰੇ ਸਰਦਾਰ ਗੁਰਬਚਨ ਪਾਲ ਸਿੰਘ ਦੇ ਸ਼ਬਦ ਉਨ੍ਹਾ ਤੇ ਬੜੇ ਢੁਕਦੇ ,’ ਸਰੋਤਾ ਬਣ ਕੇ ਕਪੂਰ ਸਿੰਘ ਨੂੰ ਸੁਣਨ ਵਿਚ ਗਿਆਨ ਪ੍ਰਾਪਤੀ ਹੁੰਦੀ ਹੈ , ਉਨ੍ਹਾਂ ਨਾਲ ਗਲ-ਬਾਤ ਛੇੜਨ ਵਿਚ ਮੂਰਖਤਾ ਅਤੇ ਬਹਿਸ-ਮੁਭਿਸ ਕਰਨਾ ਘੋਰ ਪਾਪ ਹੈ “1 ਉਨ੍ਹਾ ਦੇ ਤਲਖ ਸੁਭਾ ਦੇ ਨਾਲ ਨਾਲ ਉਹ ਵਿਚਾਰਾਂ ਤੇ  ਗਿਆਨ ਦੇ ਭੰਡਾਰ ਸਨ 1 ਸਵੈ-ਮਾਨ , ਸਵੈ-ਧੀਨਤਾ ਅਤੇ ਫਕੀਰਾਂ ਵਰਗੀ ਸਾਦਗੀ ਉਨ੍ਹਾ ਦੀ ਤਬੀਅਤ ਦੇ ਨਿਆਰੇ ਅੰਗ ਹਨ 1 ਡਾਕਟਰ ਧਰਮਾਨੰਦ  ਸਿੰਘ ਜੀ ਲਿਖਦੇ ਹਨ ,” ਸਿਰਦਰ ਕਪੂਰ ਸਿੰਘ ਦਰਿਆ-ਦਿਲ , ਬੁਧੀਮਾਨ ਅਤੇ ਸਮਾਜਿਕ-ਦਰਸ਼ਨ ਦਾ ਵਹਿੰਦਾ ਹੋਇਆ ਦਰਿਆ ਸੀ ਜਿਸਦੇ ਗੁਣਾ ਦਾ ਬਿਆਨ ਕਰਦਿਆਂ ਥਾਂ ਦੀ ਥੁੜ ਮਹਿਸੂਸ ਹੁੰਦੀ ਹੈ 1 ਗੁਰਰਤਨ ਪਾਲ ਸਿੰਘ ਉਨ੍ਹਾ ਨੂੰ ਆਪਣੇ ਆਪ ਵਿਚ ਇਕ ਮਨੁਖ ਨਹੀਂ ਬਲਿਕ ਇਕ ਸੰਸਥਾ ਦਸਦੇ  ਹਨ 1

 ਆਲ ਇੰਡੀਆ ਸਿੱਖ ਫੈਡਰੇਸ਼ਨ ਵੈਨਕੂਵਰ ਵਾਲਿਆਂ ਨੇ ਇਕ ਵਾਰ ਸਿਰਦਾਰ ਕਪੂਰ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਚੰਦਾ ਇਕੱਠਾਂ ਕੀਤਾ।ਉਹ ਸਿਰਦਾਰ ਸਾਹਿਬ ਨੂੰ ਦੋ ਸੂਟ ਸਿਵਾ ਕੇ ਦੇਣਾ ਚਾਹੁੰਦੇ ਸੀ ਕਿਉਂਕਿ ਸਿਰਦਾਰ ਜੀ ਹਮੇਸ਼ਾਂ ਸਾਦੇ ਤੇ ਪੁਰਾਣੇ ਜਿਹੇ ਕੱਪੜਿਆਂ ਵਿਚ ਰਹਿੰਦੇ ਸਿਰਦਾਰ ਜੀ ਉਨਾਂ ਨੂੰ ਲਿਖ ਭੇਜਿਆ ,”ਸੂਟ ਰਹਿਣ ਦੇਵੋ ਜੀ,ਅਜੇ ਕੰਮ ਚੱਲਦਾ ਇਨਾਂ ਕੱਪੜਿਆਂ ਨਾਲ,ਤੁਸੀ ਮੈਨੂੰ “ਲਾਟੈਸੇ ਇਨਸਾਈਕਲੋਪੀਡੀਆ ਬ੍ਰਿਟੈਨਿਕਾ” ਸਮੁੰਦਰ ਰਸਤੇ ਭੇਜ ਦੇਵੋ”..ਇਹ ਹੈ ਇਲਮ ਨਾਲ ਆਲਮ ਦੀ ਇਸ਼ਕ ਦੀ ਇੰਤਹਾ1

,। ਉਨ੍ਹਾਂ ਸਾਚੀ ਸਾਖੀ, ਸਪਤ ਸ੍ਰਿੰਗ, ਪੁੰਦੀ੍ਰਕ, ਹਸ਼ੀਸ਼ ਕਾਵਿ-ਸੰਗ੍ਰਹਿ’, ਬਾਕੂ ਵਿਸਲਾਰ (ਪੰਜਾਬੀ ਲੇਖ) ਅਤੇ ਮਨਸੂਰ ਅਲ-ਹਲਾਜ਼ ਪੁਸਤਕਾਂ ਦੀ ਰਚਨਾ ਕਰਨ ਤੋਂ ਇਲਾਵਾ  ਯੂਨੈਸਕੋ ਲਈ ਸਿੱਖਾਂ ਦੀਆਂ ਪਵਿੱਤਰ ਲਿਖਤਾਂ’ (ਅੰਗਰੇਜ਼ੀ ਵਿੱਚ) ਦੀ ਰਚਨਾ ਕੀਤੀ। ਸਿਰਦਾਰ ਕਪੂਰ ਸਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ।
13
ਅਗਸਤ, 1986 ਨੂੰ ਸਿਰਦਾਰ ਕਪੂਰ ਸਿੰਘ ਲੰਮੀ ਬੀਮਾਰੀ ਤੋਂ ਬਾਅਦ, 77 ਸਾਲ ਦੀ ਉਮਰ ਵਿੱਚ ਜਗਰਾਉਂ ਵਿੱਚ ਆਪਣੇ ਗ੍ਰਹਿ ਵਿਖੇ ਅਕਾਲ ਚਲਾਣਾ ਕਰ ਗਏ ਪਰ ਆਪਣੇ ਪਿੱਛੇ ਅਥਾਹ ਯਾਦਾਂ, ਲਿਖਤਾਂ ਅਤੇ ਸੁਨੇਹੇ ਛੱਡ ਗਏ। ਆਪਜੀ ਦਾ ਅੰਤਿਮ ਸਸਕਾਰ ਪਿੰਡ ਲੋਪੋ ਕਾ ਅਗਵਾੜ ਜਗ ਰਾਂਵ ਵਿਚ ਕੀਤਾ ਗਿਆ1 ਉਨ੍ਹਾ ਦੀ ਮੋਤ ਸਿਖ ਕੋਮ ਵਾਸਤੇ ਕਦੇ ਨਾ ਪੂਰੀ ਹੋਣ ਵਾਲੀ ਘਾਟ ਹੈ 1

              ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ    

Nirmal Anand

Add comment

Translate »