ਪੰਜਾਬ ਭਾਰਤ ਦਾ ਇਕ ਅਮੀਰ ਹਿਸਾ ਤੇ ਸਰਹਦੀ ਇਲਾਕਾ ਸੀ ਜਿਸ ਨੂੰ ਅਫਗਾਨ ਆਪਣੇ ਨਾਲ ਮਿਲਾਣ ਦੀ ਕੋਸ਼ਿਸ਼ ਵਿਚ ਸਨ 1 ਸਿਖ ਆਪਣੇ ਪੰਜਾਬ ਨੂੰ ਬਚਾਣ ਵਾਸਤੇ ਜਦੋ-ਜਹਿਦ ਕਰ ਰਹੇ ਸਨ 1 ਨਾਦਰਸ਼ਾਹ ਨੇ ਪੰਜਾਬ ਤੇ ਸਖ਼ਤੀ ਦਾ ਦੋਰ ਸ਼ੁਰੂ ਕਰ ਦਿਤਾ 1 ਸਿਖਾਂ ਲਈ ਫੋਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿਤੇ 1 ਜਦ ਵੀ ਨਾਦਰਸ਼ਾਹ ਦਿਲੀ ਲੁਟਮਾਰ ਕਰਨ ਆਉਂਦਾ ਤਾ ਸਿਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ 1 ਪਰ ਜਦੋਂ ਅੰਨ , ਧੰਨ , ਸੋਨਾ ,ਚਾਂਦੀ ਦੇ ਨਾਲ ਨਾਲ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ ਵਾਪਸ ਜਾ ਰਿਹਾ ਹੁੰਦਾ ਤਾਂ ਸਿੰਘ ਉਸਤੇ ਹਮਲਾ ਕਰਕੇ ਲੁਟ ਦਾ ਮਾਲਖੋਹ ਕੇ ਤਾਂ ਖੁਦ ਰਖ ਲੈਂਦੇ ਤੇ ਬਚੇ ਬਚੀਆਂ ਨੂੰ ਬ-ਇਜ਼ਤ ਆਪਣੇ ਆਪਣੇ ਘਰਾਂ ਵਿਚ ਪੁਚਾ ਦਿੰਦੇ 1 ਨਾਦਰਸ਼ਾਹ ਬੜਾ ਹੈਰਾਨ ਹੁੰਦਾ ਕੀ ਇਹ ਕੇਹੜੀ ਕੋਮ ਹੈ ਜੋ ਮੇਰੇ ਜੈਸੇ ਲੁਟੇਰੇ ਨਾਲ ਟਕਰ ਲੈਣ ਦੀ ਹਿੰਮਤ ਰਖਦੀ ਹੈ 1 ਲਾਹੋਰ ਪੁਜ ਕੇ ਉਸਨੇ ਜਕਰੀਆ ਖਾਨ ਤੋਂ ਇਸ ਬਾਰੇ ਸਵਾਲ ਕੀਤਾ 1 ਉਸਨੇ ਦਸਿਆ ਕੀ ,’ ਇਹਨਾ ਨੂੰ ਸਿੰਘ ਆਖਦੇ ਹਨ 1 ਤਾਂ ਉਸਨੇ ਪੁਛਿਆ ਇਨ੍ਹਾ ਦਾ ਘਰ ਘਟ ਕਿਥੇ ਹੈ ਤਾ ਉਸਨੇ ਜਵਾਬ ਦਿਤਾ ਇਨ੍ਹਾ ਦਾ ਕੋਈ ਘਰ ਘਾਟ ਨਹੀਂ ਹੈ ,ਇਹ ਜੰਗਲਾ ਵਿਚ ਆਪਸ ਵਿਚ ਬਹੁਤ ਪਿਆਰ ਨਾਲ ਰਹਿੰਦੇ ਹਾ , ਘੋੜਿਆਂ ਦੀ ਕਾਠੀਆਂ ਤੇ ਸੋਂਦੇ ਹਨ 1 ਕਈ ਕਈ ਦਿਨ ਭੁਖੇ ਰਹਿ ਲੈਂਦੇ ਹਨ 1ਜਦੋਂ ਇਨ੍ਹਾ ਦਾ ਲੰਗਰ ਪਕਦਾ ਹੈ ਤੇ ਕਿਸੇ ਵੀ ਲੋੜਵੰਦ, ਭੁਖੇ ਨੂੰ ਪਹਿਲਾ ਖੁਆਂਦੇ ਹਨ , ਬਚ ਜਾਏ ਤਾ ਆਪ ਖਾ ਲੈਂਦੇ ਹਨ 1 ਤਾਂ ਨਾਦਰਸ਼ਾਹ ਨੇ ਜਕਰੀਆਂ ਖਾਨ ਨੂੰ ਇਕ ਗਲ ਕਹੀ ਕਿ ਇਹ ਜਰੂਰ ਇਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ 1 ਉਸਦੀ ਇਹ ਗਲ ਸਚ ਹੋਈ 1ਮਹਾਰਾਜਾ ਰਣਜੀਤ ਸਿੰਘ 50 ਸਾਲ ਹਿੰਦੁਸਤਾਨ ਦੇ ਇਕ ਵਡੇ ਹਿਸੇ ਤੇ ਰਾਜ ਕੀਤਾ ਜੋ ਸਿਖ ਕੋਮ ਦੀ ਇਕ ਸੁਨਹਿਰੀ ਯਾਦਗਾਰ ਹੈ 1
ਨਾਦਰਸ਼ਾਹ ਦੀ ਇਸ ਗਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆ 1726 ਵਿਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ , ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੂਪਏ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਉਨ੍ਹਾ ਦੇ ਘਰਾਂ ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ 1 ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ -ਮੋਤ ਦੀ ਸਜ਼ਾ ਮੁਕਰਰ ਕੀਤੀ ਗਈ 1 ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ 1 ਸਿਖਾਂ ਨੂੰ ਢੂੰਡਣ ਲਈ ਥਾਂ ਥਾਂ ਤੇ ਗਸ਼ਤੀ ਫੋਜ਼ ਤਾਇਨਾਤ ਕਰ ਦਿਤੀ ਗਈ 1 ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ 1 ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੇਰੀ ਬਣ ਗਿਆ 1 ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ 1 ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ ਨੂੰ ਸਿਖ ਜਿਨਾ ਦੀ ਅਜੇ ਦਾੜੀ ਮੁਛ੍ਹ ਨਹੀ ਆਈ ,ਦਿਖਾ ਦਿਖਾ ਹਾਕਮਾਂ ਨੂੰ ਪੇਸ਼ ਕਰਨ ਲਗੇ1 ਜਿਨ੍ਹਾ ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ ਲਗਾ 1 ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿਤੀ 1 ਸਿਖ ਆਪਣੇ ਧਰਮ ਤੇ ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ ਵਿਚ ਜਾ ਬੈਠੇ 1 ਹਰ ਸਮੇ ਮੋਤ ਉਨ੍ਹਾ ਦਾ ਪਿੱਛਾ ਕਰਦੀ 1 ਫਿਰ ਵੀ ਸਿਖ ਚੜਦੀ ਕਲਾ ਵਿਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਂਦੇ ਆਪਣੇ ਫਰਜਾਂ ਤੋਂ ਮੂੰਹ ਨਹੀਂ ਸੀ ਮੋੜਦੇ ਤੇ ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕਰਦੇ 1
ਜਦ ਹਕੂਮਤ ਨੇ ਅਮ੍ਰਿਤਸਰ ਤੇ ਕਬਜਾ ਕੀਤਾ ਤਾਂ ਸਿਖਾਂ ਤੇ ਵਧੇਰੇ ਸਖਤੀ ਕਰਨ ਦੀ ਨੀਅਤ ਨਾਲ ਹਰਿਮੰਦਰ ਸਾਹਿਬ ਦਾ ਕਬਜਾ ਸਖਤ ਤੇ ਸਰਗਰਮ ਚੋਧਰੀ , ਮੱਸੇ ਰੰਗੜ ਦੇ ਹਥ ਵਿਚ ਦੇ ਦਿਤਾ 1 ਉਸਨੇ ਸਿਖਾਂ ਦਾ ਦਰਬਾਰ ਸਾਹਿਬ ਵਿਚ ਆਉਣਾ ਜਾਣਾ ਬੰਦ ਕਰਵਾ ਦਿਤਾ1 ਸਰੋਵਰ ਨੂੰ ਮਿਟੀ, ਹਡੀਆਂ ਤੇ ਚਮੜੀ ਨਾਲ ਪੂਰ ਦਿਤਾ 1 ਫਿਰ ਵੀ ਕਦੀ ਕਦਾਈ ਸਿਖ ਚੋਰੀ ਜਾਂ ਭੇਸ ਵਡਾ ਕੇ ਦਰਸ਼ਨਾ ਲਈ ਆ ਜਾਂਦੇ 1 ਇਸ ਨੂੰ ਰੋਕਣ ਲਈ ਉਸਨੇ ਪ੍ਰਕਰਮਾ ਵਿਚ ਬੇਰੀ ਨਾਲ ਆਪਣੇ ਘੋੜੇ ਬੰਨੇ ਤੇ ਹਰਿਮੰਦਰ ਸਾਹਿਬ ਨੂੰ ਆਪਣੀ ਅਰਾਮਗਾਹ ਦਾ ਅੱਡਾ ਬਣਾ ਲਿਆ 1 ਅਚਾਨਕ ਇਕ ਦਿਨ ਭੇਸ ਵਡਾ ਕੇ ਗੁਰੂ ਦਾ ਸਿਖ ਦਰਸ਼ਨਾ ਲਈ ਆਇਆ ਜੋ ਕੁਝ ਉਸਨੇ ਇਥੇ ਆਕੇ ਦੇਖਿਆ , ਪਤਾ ਨਹੀਂ ਕਿਤਨੀ ਦੇਰ ਤਕ ਉਹ ਆਪਣੇ ਹਿਰਦੇ ਵਿਚ ਸਮੋ ਸਕਿਆ ਹੋਵੇਗਾ? ਉਸਨੇ ਮੁੜ ਘਰ ਜਾਣਾ ਠੀਕ ਨਹੀਂ ਸਮਝਿਆ ਤੇ ਜਿਥੇ ਕਿਤੇ ਵੀ ਸਿਖਾਂ ਦੀ ਸੂਹ ਮਿਲੀ , ਚਲਦਾ ਚਲਦਾ ਬੀਕਾਨੇਰ ਦੀ ਧਰਤੀ ਤੇ ਪੁਜ ਗਿਆ , ਜਿਥੇ ਬੁਢਾ ਦਲ ਦਾ ਜਥਾ ਰਹਿੰਦਾ ਸੀ 1
ਉਸ ਵਕਤ ਜਦ ਵੀ ਕੋਈ ਆਪਸ ਵਿਚ ਮਿਲਦਾ ਕੋਈ ਆਪਣੇ ਘਰ-ਬਾਰ, ਜਮੀਨ ਜਾਇਦਾਦ ਤੇ ਮਹਿਲ ਮਾੜੀਆਂ ਬਾਰੇ ਗਲ ਨਹੀਂ ਸੀ ਕਰਦਾ, ਗੁਰੁਦਵਾਰਿਆਂ, ਗੁਰੂ,ਧਾਮਾਂ ਤੇ ਉਹ ਸਿਖ ਜੋ ਸ਼ਹਿਰ ਵਿਚ ਰਹਿੰਦੇ ਸੀ ਉਨ੍ਹਾ ਦਾ ਹਾਲ ਚਾਲ ਪੁਛਿਆ ਜਾਂਦਾ ਸੀ 1 ਬਲਾਕਾ ਸਿੰਘ ਦੇ ਅਖਾਂ ਵਿਚ ਰੋਕਦੇ ਵੀ ਪਾਣੀ ਆ ਗਿਆ 1 ਉਸਦੀ ਹਾਲਤ ਵੇਖ ਕੇ ਸਿਖਾਂ ਦੇ ਵੀ ਹਿਰਦੇ ਵਲੂੰਦਰੇ ਗਏ 1 ਉਨ੍ਹਾ ਨੂੰ ਵੀ ਲਗਾ ਕੀ ਕੋਈ ਖਾਸ ਗਲ ਹੈ ਜੋ ਸਭ ਸੁਣਨ ਲਈ ਬੇਚੈਨ ਹੋ ਗਏ 1
ਬਲਾਕਾ ਸਿੰਘ ਨੇ ਦਸਿਆ ,” ਜੋ ਦਸਣ ਲਗਾਂ ਹਾਂ ਜਿਗਰੇ ਨਾਲ ਸੁਣਿਓ1 ਜਿਥੇ ਤੁਹਾਡੀ ਗੁਰੂ ਸਾਹਿਬ ਦਾ ਤਖਤ ਸੀ ਉਥੇ ਪਾਪੀ ਰੰਘੜ ਦਾ ਪਲੰਗ ਵਿਛਿਆ ਹੈ 1 ਜਿਥੇ ਗੁਰੂ ਸਾਹਿਬ ਦਾ ਚੋਉਰ ਰਖਦੇ ਸੀ ਉਥੇ ਉਸਦਾ ਹੁਕਾ ਪਿਆ ਹੋਇਆ ਹੈ 1 ਜਿਥੇ ਕਥਾ ਕੀਰਤਨ ਹੁੰਦਾ ਸੀ ਉਥੇ ਕੰਜਰੀਆਂ ਦਾ ਨਾਚ ਹੁੰਦਾ ਹੈ 1 ਪਾਨ ਖਾਕੇ ਜਿਥੇ ਉਸਦਾ ਮੰਨ ਕਰਦਾ ਹੈ ਥੁਕਾਂ ਸੁਟਦਾ ਹੈ,ਉਥੇ ਹੀ ਹਰ ਰੋਜ਼ ਦਿਨ-ਰਾਤ ਸ਼ਰਾਬ,ਕਬਾਬ ਤੇ ਸ਼ਬਾਬ ਦਾ ਦੋਰ ਚਲਦਾ ਹੈ1
ਜਦੋਂ ਤਕ ਇਹ ਗਲ ਨਹੀਂ ਸੀ ਦਸੀ ਤਾਂ ਸਿਰਫ ਬਲਾਕਾ ਸਿੰਘ ਦੇ ਅਖਾਂ ਵਿਚ ਅਥਰੂ ਹੀ , ਪਰ ਹੁਣ ਸਭ ਦੇ ਅਖਾਂ ਵਿਚ ਹੰਝੂ ਤੇ ਦਿਲ ਵਿਚ ਉਬਾਲ ਸੀ 1 ਜਥੇਦਾਰ ਨੇ ਸਭ ਨੂੰ ਸੰਬੋਧਨ ਕਰਕੇ ਕੇ ਕਿਹਾ ਕਿ ਹੈ ਕੋਈ ਐਸਾ ਸਿਖ ਜੋ ਹਰਿਮੰਦਰ ਸਾਹਿਬ ਦੀ ਇਸ ਬੇਇਦਬੀ ਦਾ ਬਦਲਾ ਲੈ ਸਕੇ ਤੇ ਉਸ ਪਾਪੀ ਨੂੰ ਸੋਧ ਸਕੇ ਤਾਂ ਜਥੇ ਵਿਚੋਂ ਦੋ ਸਿਖ ਉਠੇ , ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ 1 ਇਥੇ ਇਨ੍ਹਾ ਸਿਖਾਂ ਬਾਰੇ ਕੁਝ ਦਸਣਾ ਬਣਦਾ ਹੈ 1
ਸੁਖਾ ਸਿੰਘ ਛੋਟੀ ਜਹੀ ਉਮਰ ਦਾ ਤਰਖਾਣਾ ਦਾ ਬੇਟਾ, ਪਿੰਡ ਮਾੜੀ ਕੰਬੋਕੀ ਜਿਲਾ ਅਮ੍ਰਿਤਸਰ ਦਾ ਰਹਿਣ ਵਾਲਾ ਸੀ 1 ਛੋਟੀ ਉਮਰੇ ਹੀ ਉਸਨੇ ਅਮ੍ਰਿਤ ਛਕ ਲਿਆ 1 ਉਸ ਜਮਾਨੇ ਵਿਚ ਜਦੋਂ ਕੋਈ ਅਮ੍ਰਿਤ ਛਕਦਾ ਸੀ ਤੇ ਮਾਂ ਜਿਸਦੇ ਪੁੰਜ ਬੇਟੇ ਹੁੰਦੇ ਸੀ ,ਅਗਰ ਕੋਈ ਪੁਛਦਾ ਕੀ ਤੁਹਾਡੇ ਕਿੰਨੇ ਬਚੇ ਹਨ ਤੇ ਉਹ ਕਹਿੰਦੀ ਸੀ ਪੰਜ ਸਨ ਇਕ ਨੇ ਅਮ੍ਰਿਤ ਛੱਕ ਲਿਆ ਹੈ ਬਾਕੀ ਚਾਰ ਰਹਿ ਗਏ ਹਨ 1 ਤਾਂ ਅਗਲਾ ਅਫਸੋਸ ਕਰਦਿਆਂ ਪੁੱਛਦਾ ਕੀ ਹੋਇਆ ਸੀ ਉਸਨੂੰ ? ਤਾਂ ਮਾਂ ਕਿਹਾ ਕਰਦੀ ਸੀ ਅਜੇ ਤਾਂ ਮੋਤ ਨਹੀਂ ਹੋਈ ਪਰ ਹੋ ਜਾਵੇਗੀ,ਕਦੀ ਵੀ ਉਸਨੂੰ ਸਿਖੀ ਵਾਸਤੇ ਕੁਰਬਾਨੀ ਦੇਣੀ ਪਵੇਗੀ ਅਜ ਨਹੀਂ ਤੇ ਕਲ1
ਇਸ ਡਰੋਂ ਇਕ ਦਿਨ ਸੁਤਿਆਂ ਪਿਓ ਨੇ ਉਸਦੇ ਵਾਲ ਕਟ ਦਿਤੇ 1 ਜਦੋ ਉਹ ਸਵੇਰੇ ਉਠਿਆ, ਸਿਰ ਤੇ ਹਥ ਫੇਰਿਆ ਤਾਂ ਇਤਨਾ ਰੋਇਆ, ਇਤਨਾ ਦੁਖੀ ਹੋਇਆ ਕੀ ਖੂਹ ਵਿਚ ਛਲਾਂਗ ਲਗਾ ਦਿਤੀ ,ਲੋਕ ਇੱਕਠੇ ਹੋ ਗਏ1 ਕੁਦਰਤ ਦਾ ਭਾਣਾ, ਖੂਹ ਵਿਚ ਜਿਆਦਾ ਪਾਣੀ ਨਹੀ ਸੀ , ਲੋਕ ਉਸਨੂੰ ਰਸਾ ਪਕੜ ਕੇ ਬਾਹਰ ਆਣ ਨੂੰ ਕਹਿੰਦੇ ਤਾਂ ਉਸਨੇ ਕਿਹਾ,” ਮੈਂ ਖੂਹ ਦੇ ਅੰਦਰ ਹੀ ਮਰਨਾ ਚਾਹੁੰਦਾ ਹੈ ਗੁਰੂ ਤੋਂ ਬੇਮੁਖ ਹੋਕੇ ਮੈਂ ਇਕ ਦਿਨ ਨਹੀਂ ਜੀਣਾ ਚਾਹੁੰਦਾ 1 ਇਕ ਬਜੁਰਗ ਸੀ ਉਨ੍ਹਾ ਨੇ ਕਿਹਾ ਕੀ ਜੇ ਤੂੰ ਅਮ੍ਰਿਤ ਛਕਿਆ ਹੈ ਤਾਂ ਖਾਲਸਾ ਪੰਥ ਲਈ ਕੁਝ ਕਰਕੇ ਮਰ 1 ਸਿੰਘ ਪੰਥ ਲਈ ਕੁਝ ਕਰਕੇ ਸ਼ਹੀਦ ਹੁੰਦੇ ਹਨ ਡੁਬ ਕੇ ਨਹੀਂ 1 ਇਹ ਸੁਣਕੇ ਉਹ ਬਾਹਰ ਆ ਗਿਆ ਘਰ ਨਹੀਂ ਗਿਆ ਜੰਗਲਾ ਵਿਚ ਜਾਕੇ ਸਿੰਘਾਂ ਦੇ ਜਥਿਆਂ ਵਿਚ ਸ਼ਾਮਲ ਹੋ ਗਿਆ 1 ਇਹ ਵਡਾ ਹੋਕੇ ਤਰੁਣਾ ਦਲ ਦੇ ਇਕ ਜਥੇ ਦਾ ਮੁਖੀਆ ਬਣਿਆ
ਦੂਸਰਾ ਮਹਿਤਾਬ ਸਿੰਘ ਮੀਰਕੋਟ ਅੰਮ੍ਰਿਤਸਰ ਦਾ ਵਸਨੀਕ ਸੀ 1ਅਮ੍ਰਿਤ ਛਕਿਆ ਤੇ ਸਿੰਘ ਸਜ ਗਿਆ 1 ਇਕ ਬੇਟਾ ਹੋਇਆ ਜਿਸਦਾ ਨਾਂ ਰਾਇ ਸਿੰਘ ਰਖਿਆ 1 ਕੁਝ ਚਿਰ ਮਗਰੋਂ ਘਰਵਾਲੀ ਚੜਾਈ ਕਰ ਗਈ 1 ਇਕ ਰਾਤ ਰਾਇ ਸਾਹਿਬ ਤੇ ਇਹ ਦੋਨੋ ਇਕ ਮੰਜੀ ਤੇ ਲੇਟੇ ਹੋਏ ਸੀ ਪਰ ਮਹਿਤਾਬ ਸਿੰਘ ਨੂੰ ਨੀਦ ਨਹੀ ਸੀ ਆ ਰਹੀ 1 ਸੋਚ ਰਿਹਾ ਜਾਂ ਮੈ ਪੁਤ ਪਾਲ ਲਵਾਂ ਜਾਂ ਗੁਰੂ ਦੇ ਲੇਖੇ ਲਗ ਜਾਵਾਂ 1 ਇਸਦਾ ਇਕ ਹਿੰਦੂ ਦੋਸਤ ਸੀ ਨਥੂ1 ਸਵੇਰੇ ਉਠ ਕੇ ਉਸਦੇ ਘਰ ਚਲਾ ਗਿਆ 1 ਉਸਤੋਂ ਪੁਛਿਆ ਕੀ ਤੂੰ ਮੇਰਾ ਪੁਤ ਪਾਲ ਲਵੇਂਗਾ? ਮੇਰਾ ਬੜਾ ਚਿਤ ਕਰਦਾ ਹੈ ਆਪਣੀ ਜਿੰਦਗੀ ਗੁਰੂ ਦੇ ਲੇਖੇ ਲਾਉਣ ਦਾ 1 ਉਸਨੇ ਇਸ ਨੂੰ ਜਫੀ ਪਾਈ ਤੇ ਕਿਹਾ ਕੀ ਤੂੰ ਚੰਗੇ ਕੰਮ ਲਈ ਜਾ ਰਿਹਾ ਹੈ ਮੈਂ ਕਿਵੇ ਰੋਕ ਸਕਦਾ ਹਾਂ 1 ਤੇ ਇਸਦੇ ਪੁਤ ਨੂੰ ਪਾਲਣ ਲਈ ਹਾਂ ਕਰ ਦਿਤੀ 1 ਜਾਂਦੀ ਵਾਰੀ ਉਸਨੇ ਆਪਣੇ ਦੋਸਤ ਨੂੰ ਦੋ ਹਿਦਾਇਤਾਂ ਦਿਤੀਆਂ -ਇਕ ਇਸਦੇ ਕੇਸਾਂ ਦੀ ਬੇਦ੍ਬੀ ਨਾ ਹੋਵੇ ਤੇ ਦੂਸਰਾ ਇਸ ਨੂੰ ਕਿਸੇ ਦੇ ਹਵਾਲੇ ਨਾ ਕਰੀਂ ਚਾਹੇ ਇਸ ਨੂੰ ਕੋਈ ਗੋਲੀ ਵੀ ਮਾਰ ਦੇਵੇ 1 ਘੁਟ ਕੇ ਇਕ ਦੂਸਰੇ ਨੂੰ ਜਫੀ ਪਾਕੇ ਦੋਨੋ ਵਿਛੜੇ 1 ਇਹ ਜੰਗਲਾ ਵਿਚ ਜਾਕੇ ਜਥੇ ਵਿਚ ਸ਼ਾਮਲ ਹੋ ਗਿਆ ਤੇ ਦੋਸਤ ਆਪਣਾ ਦੋਸਤੀ ਦਾ ਧਰਮ ਨਿਭਾਉਣ ਲਗ ਪਿਆ 1
ਹੁਣ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਠੀਕਰੀਆਂ ਇੱਕਠੀਆਂ ਕੀਤੀਆਂ ਤੇ ਇਕ ਬੋਰੀ ਵਿਚ ਭਰ ਲਈਆਂ 1 ਘੋੜੇ ਤੇ ਰਖ ਕੇ ਦੋਨੋ ਸੂਰਮੇ ਨੇ ਵਾਹਿਗੁਰੂ ਅਗੇ ਅਰਦਾਸ ਕੀਤੀ ਕਿ ਰੱਬਾ ਅਜ ਸਾਨੂੰ ਖਾਲੀ ਨਾ ਮੋੜੀ”1
ਦੋਨੋ ਪਠਾਣਾ ਦੇ ਭੇਸ ਵਿਚ ਹਰਿਮੰਦਰ ਸਾਹਿਬ ਪਹੁੰਚੇ 1 ਘੋੜਿਆਂ ਨੂੰ ਪ੍ਰਕਰਮਾਂ ਦੀ ਬੇਰੀ ਨਾਲ ਬੰਨਿਆ 1 ਸਿਪਾਹੀ ਨੇ ਰੋਕਿਆ ਤਾਂ ਕਹਿਣ ਲਗੇ ਕੀ ਅਸੀਂ ਲਗਾਨ ਲੈ ਕੇ ਆਏ ਹਾਂ ਬਹੁਤ ਚਿਰਾਂ ਤੋ ਕੋਈ ਲਗਾਨ ਲੈਣ ਨਹੀਂ ਆਇਆ 1 ਬਹੁਤ ਇੱਕਠਾ ਹੋ ਗਿਆ ਤਾਂ ਦੇਣਾ ਮੁਸ਼ਕਿਲ ਹੋ ਜਾਏਗਾ ਸੋ ਅਸੀਂ ਆਪ ਹੀ ਦੇਣ ਆ ਗਏ ਹਾਂ 1 ਸਿਪਾਹੀਆਂ ਨੇ ਜਾਣ ਦਿਤਾ ਤੇ ਮਸੇ ਰੰਘੜ ਨੂੰ ਖਬਰ ਕਰ ਦਿਤੀ 1 ਓਹ ਮੰਜੇ ਤੋ ਉਠਿਆ ਤੇ ਪੁਛਿਆ ਕਿਸ ਤਰਹ ਆਣਾ ਹੋਇਆ ਹੈ 1 ਸੁਖਾ ਸਿੰਘ ਨੇ ਕਿਰਪਾਨ ਕਢੀ ਤੇ ਕਿਹਾ ਤੇਰਾ ਸਿਰ ਵਢਣ ਲਈ,ਤੇ ਕਹਿੰਦਿਆਂ ਸਾਰ ਸਿਰ ਵਡ ਦਿਤਾ1 ਮਹਿਤਾਬ ਸਿੰਘ ਨੇ ਆਪਣੇ ਨੇਜੇ ਤੇ ਉਸਦਾ ਸਿਰ ਲਟਕਾ ਲਿਆ1 ਦੋਨੋਂ ਸਿਧਾ ਘੋੜਿਆਂ ਨੂੰ ਦੁੜਾਦੇ ਜੰਗਲਾ ਤਕ ਖਾਲਸੇ ਦੀ ਕਚਿਹਰੀ ਵਿਚ ਜਾ ਪਹੁੰਚੇ 1
ਮੱਸੇ ਦੀ ਮੋਤ ਦੀ ਖਬਰ ਸੁਣ ਕੇ ਲਾਹੋਰ ਦਾ ਸੂਬਾ ਜਕਰੀਆ ਖਾਨ ਲੋਹਾ- ਲਾਖਾ ਹੋ ਗਿਆ1 ਆਸ -ਪਾਸ ਦੇ ਪਰਗਨਿਆਂ ਦੇ ਚੋਧਰੀਆਂ ਨੂੰ ਸਦ ਕੇ ਕਿਹਾ ਕਿ ਮੱਸੇ ਦੇ ਕਾਤਲ ਫੜ ਕੇ ਮੇਰੇ ਕੋਲ ਪੇਸ਼ ਕਰੋ 1 ਹਰਭਗਤ ਨਿਰੰਜਨੀਏ ਨੇ ਖਬਰ ਕੀਤੀ ਕਿ ਇਹ ਕੰਮ ਮਹਿਤਾਬ ਸਿੰਘ ਤੇ ਸੁਖਾ ਸਿੰਘ ਦਾ ਹੈ 1 ਸੂਬੇ ਦੇ ਹੁਕਮ ਨਾਲ ਨੂਰਦੀਨ ਨੇ ਮੀਰਾਂ ਕੋਟ ਉਦਾਲੇ ਜਾ ਘੇਰਾ ਪਾਇਆ 1 ਮਹਿਤਾਬ ਸਿੰਘ ਤਾਂ ਉਥੇ ਸੀ ਹੀ ਨਹੀਂ ਨਥੇ ਨੂੰ ਕਿਹਾ ਕਿ ਮਹਿਤਾਬ ਸਿੰਘ ਦਾ ਬੇਟਾ ਰਾਇ ਸਿੰਘ ਸਾਡੇ ਹਵਾਲੇ ਕਰ ਦੇ 1 ਨਥੇ ਨੇ ਪੁਲਿਸ ਦੇ ਅਖਾਂ ਵਿਚ ਘਟਾ ਪਾਦਿਆਂ ਕਿਹਾ ਜੀ ਮੈਂ ਹੁਣੇ ਲੈਕੇ ਆਉਦਾਂ ਹਾਂ ਮੈਂ ਵੀ ਇਸ ਜਿਮੇਦਾਰੀ ਤੋਂ ਬੜਾ ਔਖਾਂ ਹਾਂ1 ਜਾਕੇ ਆਪਣੇ ਘਰ ਦੀ ਪਿਛੋਂ ਕੰਧ ਪਾੜੀ ਤੇ ਰਾਇ ਸਾਹਿਬ ਨੂੰ ਮੋਢੇ ਤੇ ਚੁਕ ਕੇ ਆਪਣੇ ਕੁਝ ਸਾਥੀਆਂ ਨਾਲ ਘਰ ਦੇ ਪਿਛਲੇ ਪਾਸਿਓਂ ਨਿਕਲ ਗਿਆ 1 ਜਦ ਨੂਰਦੀਨ ਦੇ ਬੰਦਿਆਂ ਨੂੰ ਪਤਾ ਚਲਿਆ ਤਾਂ ਉਨ੍ਹਾ ਨੇ ਉਸਦਾ ਪਿਛਾ ਕੀਤਾ ਤੇ ਥੋੜੀ ਦੂਰ ਹੀ ਜਾ ਘੇਰਿਆ 1 ਨਥਾ ਸਿੰਘ ਤੇ ਉਸਦੇ ਸਾਥੀ ਬਚੇ ਨੂੰ ਬਚਾਂਦੇ ਬਚਾਂਦੇ ਲੜਾਈ ਵਿਚ ਮਾਰੇ ਗਏ 1 ਰਾਇ ਸਿੰਘ ਫਟੜ ਹੋ ਗਿਆ 1 ਵੇਰੀਆਂ ਨੇ ਉਸ ਨੂੰ ਮਰਾ ਸਮਝ ਕੇ ਉਥੇ ਹੀ ਛਡ ਕੇ ਚਲੇ ਗਏ 1 ਇਕ ਇਸਤਰੀ ਨੇ ਉਸ ਨੂੰ ਦੇਖਿਆ ਉਹ ਜਿੰਦਾ ਸੀ , ਘਰ ਲੈ ਗਈ ਤੇ ਸੇਵਾ ਟਹਿਲ ਮਗਰੋਂ ਠੀਕ ਹੋ ਗਿਆ 1
ਸੰਨ 1745 ਵਿਚ ਭਾਈ ਮਹਿਤਾਬ ਸਿੰਘ ਜਦ ਆਪਣੇ ਬਾਲ-ਬਚੇ ਨੂੰ ਮਿਲਣ ਪਿੰਡ ਆਏ ਤਾਂ ਮੁਖਬਰੀਆਂ ਨੇ ਚੁਗਲੀ ਕਰਕੇ ਭਾਈ ਸਹਿਬ ਨੂੰ ਫੜਾ ਦਿਤਾ 1 ਲਾਹੋਰ ਲਿਆ ਕੇ ਉਨ੍ਹਾ ਨੂੰ ਚਰਖੜੀਆਂ ਤੇ ਚਾੜਿਆ ਗਿਆ ਤੇ ਅਸਹਿ ਤਸੀਹੇ ਦੇਕੇ ਸ਼ਹੀਦ ਕੀਤਾ ਗਿਆ 1
ਸੁਖਾ ਸਿੰਘ ਲਾਹੋਰ ਨੇੜੇ ਅਹਿਮਦ ਸ਼ਾਹ ਅਬਦਾਲੀ ਦੇ ਟਾਕਰੇ ਵਿਚ ਸ਼ਹੀਦ ਹੋਏ 1
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Add comment