ਸਿੱਖ ਇਤਿਹਾਸ

“ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ”

                           “ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

                            ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ”

ਇਸ ਦੋਹਿਰੇ ਬਾਰੇ ਮੰਨੇ ਪਰਵਨੇ ਇਤਿਹਾਸਕਾਰ ਲਿਖਦੇ ਹਨ ਕਿ ਇਸ ਦੋਹਿਰਾ ਦਾ ਸਬੰਧ ਉਸ ਘਟਨਾ ਨਾਲ ਹੈ ਜੋ  ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇ ਵਾਪਰੀ ਸੀ 1 ਬਾਬਾ ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਸਹਿਬਾਨ ਦੇ ਜੋਤੀ ਜੋਤ ਸਮਾਣ ਤੋਂ ਸਿਰਫ ਦੋ ਸਾਲਾਂ ਬਾਅਦ ਹੀ ਖਾਲਸਾ ਰਾਜ ਸਥਾਪਤ ਕਰ ਲਿਆ ਗਿਆ ਸੀ 1 ਬੰਦਾ ਸਿੰਘ ਬਹਾਦਰ ਨੇ ਸਿਖਾਂ ਨੂੰ ਇਸ ਗਲ ਦਾ ਅਹਿਸਾਸ ਕਰਾ ਦਿਤਾ ਕੀ ਜੇਕਰ ਇਹ ਸਭ ਇੱਕਠੇ ਹੋਕੇ ਸੰਘਰਸ਼ ਕਰਨ ਤਾਂ ਮੁਗਲ ਸਮਰਾਜ ਦਾ ਸਹਿਜੇ ਹੀ ਤਖਤ ਪਲਟਿਆ ਜਾ ਸਕਦਾ ਹੈ 1

ਮੁਗਲ ਸਮਰਾਜ ਨੇ ਵੀ ਖਾਲਸੇ ਦੇ ਇਸ ਨਵ-ਜੰਮੇ ਰਾਜ ਨੂੰ ਖਤਮ ਕਰਨ ਲਈ ਆਪਣੀ ਪੂਰੀ ਵਾਹ ਲਗਾ ਦਿਤੀ 1 ਜਦ ਤਾਕਤ ਕੰਮ ਨਾ ਆਈ ਤਾਂ ਬੰਦਾ ਬਹਾਦਰ ਨੂੰ ਅਸਫਲ ਕਰਨ ਲਈ ਚਾਲਾਂ ਚਲਣੀਆਂ ਸ਼ੁਰੂ ਹੋ ਗਏ 1 ਬਾਬਾ ਬੰਦਾ ਬਹਾਦਰ ਨਾਲ ਉਨ੍ਹਾ ਦੇ ਸੀਨੀਅਰ ਸਾਥੀ ਬਾਬਾ ਬਿਨੋਦ ਤੇ ਬਾਵਾ ਕਾਨ੍ਹ ਸਿੰਘ ਤੋੜ ਲਏ ਗਏ 1 ਕਈ ਇਤਿਹਾਸਕਾਰ ਮਾਤਾ ਸੁੰਦਰੀ ਤੇ ਭਾਈ ਨੰਦ ਲਾਲ ਜੀ ਦਾ ਵੀ ਨਾਂ ਲੈਂਦੇ ਹਨ ਜਿਨ੍ਹਾ ਦੇ ਨਾਲ ਤਕਰੀਬਨ 15000 ਸਿਖਾਂ ਦੀ ਗਿਣਤੀ ਵੀ ਸੀ 1 ਖਾਲਸਾ ਪੰਥ ਦੋ-ਫਾੜ ਹੋ ਗਿਆ 1

ਆਕਾਲੀ ਬਾਬਾ ਬਿਨੋਦ ਸਿੰਘ ਨਿਹੰਗ, ਗੁਰੂ ਅੰਗਦ ਦੇਵ  ਜੀ ਦਾ ਵੰਸ਼ ਚੋਂ ਸੀ,  ਗੁਰੂ ਗੋਬਿੰਦ ਸਿੰਘ ਜੀ  ਵਕਤ ਖਾਲਸਾ ਫੋਜ਼ ਦੇ ਮੁਖੀ, ਅਤੇ ਉਹਨਾਂ ਕੁਝ ਸਿੱਖਾਂ ਵਿੱਚੋਂ ਸੀ ਜੋ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੰਦੇੜ ਤਕ ਗਏ ਸਨ । ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਬਹਾਦੁਰ ਨੂੰ ਥਾਪੜਾ ਦੇਕੇ ਜੁਲਮਾਂ ਦਾ ਨਾਸ ਕਰਨ ਲਈ  ਪੰਜਾਬ ਭੇਜਿਆ ਤਾਂ ਨਾਲ ਪੰਜ ਪਿਆਰੇ ,ਪੰਜ ਤੀਰ ਤੇ ਹੁਕਨਾਮੇ ਨਾਲ ਦਿਤੇ 1 ਬਾਬਾ ਬਿਨੋਦ ਉਨ੍ਹਾ ਪੰਜ ਪਿਆਰਿਆਂ ਵਿਚੋਂ ਇਕ ਸੀ ।  ਬਾਬਾ ਬਨੌਦ ਸਿੰਘ ਨੇ  ਬਾਬਾ ਬੰਦਾ ਸਿੰਘ ਨਾਲ ਮਿਲਕੇ ਜਾਲਮਾਂ ਨੂੰ ਸਬਕ ਸਿਖਾਣ ਲਈ ਕਈ ਲੜਾਈਆਂ ਲੜੀਆਂ ਤੇ ਜਿਤੀਆਂ ਵੀ  ਜਿਵੇਂ , ਸੋਨੀਪਤ ਦੀ ਲੜਾਈ ,ਅੰਬਾਲੇ, ਸਮਾਣੇ,ਸਡੋਰਾ,ਚੱਪੜਚਿਰੀ , ਰਾਹੋਂ,ਕਪੂਰੀ, ਜੰਮੂ,ਜਲਾਲਾਬਾਦ ਤੇ  ਲੋਹਗੜ ਦੀ ਲੜਾਈ  ਆਦਿ1

ਖਾਲਸਾ ਰਾਜ ਸਥਾਪਤ ਹੋ ਗਿਆ 1  ਹਰ ਸਿਖ ਦਾ ਮੰਨ ਉਚਾ ਹੋ ਗਿਆ 1 ਰਾਜ ਸਥਾਪਤ ਕਰਨ ਤੋ ਬਾਅਦ  ਬੰਦਾ ਬਹਾਦਰ ਨੇ ਖਾਲਸੇ ਦੇ ਸਿਕਿਆਂ ਦੀਆਂ ਇਬਾਰਤਾਂ ਤਿਆਰ ਕਰਵਾਈਆਂ 1ਗੁਰੂ ਗੋਬਿੰਦ ਸਿੰਘ ਜੀ ਦੀ ਅਰਦਾਸ ਸ੍ਰੀ ਪ੍ਰਿਥਮ ਭਗਉਤੀ ਤੋਂ ਸ਼ੁਰੂ ਹੋਕੇ ਗੁਰੂ ਤੇਗ ਬਹਾਦੁਰ ਸਿਮਰੀਏ ਘਰ ਨਉ-ਨਿਧਿ ਆਵੇ ਧਾਇ ਤਕ ਸੀ 1ਪੰਥਕ ਦਾਨਿਸ਼ਵਰਾਂ ਦੀ ਸਲਾਹ ਅਤੇ ਗੁਰਮਤੇ ਅਨੁਸਾਰ ਅਰਦਾਸ ਤਿਆਰ ਕਰਵਾਈ 1 ਇਸ ਅਰਦਾਸ ਨੂੰ ਰੋਜ਼ਾਨਾ ਦੀ ਅਰਦਾਸ ਬਣਾ ਕੇ ਸਿਖਾਂ ਦੇ ਧਾਰਮਿਕ ਜਜਬਾਤਾਂ ਨਾਲ ਜੋੜ ਦਿਤਾ 1 “ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ” ਜੋ ਹਰ ਗੁਰੁਦਵਾਰੇ ਹਰ ਰੋਜ਼ ਹੁੰਦੀ ਸੀ1

ਸਿਖਾਂ ਗਿਣਤੀ ਵਿਚ ਥੋੜੇ ਹੁੰਦਿਆਂ ਹਰ ਮੈਦਾਨ ਫਤਹਿ ਕਰਦੇ 1 ਮੁਗਲਾ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਉਨ੍ਹਾ ਦੀ ਇਹ  ਸ਼ਕਤੀ ਅਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਨ ਤੇ ਗੁਰੂ -ਘਰ ਵਿਚ  ਕੀਤੀਆਂ ਅਰਦਾਸਾ ਦਾ ਹੀ ਕੋਈ ਰੂਹਾਨੀ ਚਮਤਕਾਰ ਹੈ 1  10 ਦਸੰਬਰ 1710 ਨੂੰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਜਿਥੇ ਕਿਤੇ ਵੀ ਕੋਈ ਸਿਖ ਸਸ਼ਤਰ-ਧਾਰੀ ਨਜਰ ਆਵੇ ਗੋਲੀ ਮਾਰ ਦਿਉ 1 ਦਰਬਾਰ ਸਾਹਿਬ ਅਮ੍ਰਿਤਸਰ ਦਾ ਪ੍ਰਬੰਧ ਵੀ ਸਰਕਾਰੀ-ਪਖੀ  ਸਿਖਾਂ ਦੇ ਹਵਾਲੇ ਕਰਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਕਿ ਇਥੇ ਬੰਦਾ ਬਹਾਦਰ ਲਈ ਫਤਹਿ ਦੀਆਂ ਅਰਦਾਸਾਂ ਨਾ ਕੀਤੀਆਂ ਜਾਣ ਤੇ ਪੰਥ ਵਲੋਂ ਇਥੇ ਸਨੇਹੇ ਨਾ ਅਪੜਣ 1 ਪੰਜ ਪਿਆਰਿਆਂ ਵਿਚੋਂ ਦੋ ਸਿਖ ਖਰੀਦ ਲਏ ਗਏ 1 ਫਿਰ ਵੀ ਬੰਦਾ ਬਹਾਦਰ ਡੋਲਿਆ ਨਹੀਂ ਤੇ ਕਿਹਾ ਕੀ ਮੁਗਲ ਜੋ ਮਰਜ਼ੀ ਕਰ ਲੈਣ ਰਾਜ ਖਾਲਸਾ ਪੰਥ ਨੇ ਹੀ ਕਰਨਾ ਹੈ 1

 ਜਦ ਗੁਰਦਾਸ ਨੰਗਲ ਦਾ ਘੇਰਾ ਲੰਬਾ ਹੋ ਗਿਆ ਤਾਂ ਵਾਦ -ਵਿਵਾਦ ਵਿਚ ਬਾਬਾ ਬਿਨੋਦ ਤੇ ਬੰਦਾ ਬਹਾਦਰ  ਦੋਨੋ ਦਾ ਆਪਸੀ ਮਦ-ਭੇਦ ਹੋ ਗਿਆ 1 ਬਾਬਾ ਬਿਨੋਦ ਘੇਰੇ ਵਿਚੋਂ ਬਾਹਰ ਨਿਕਲ ਕੇ ਮੁੜ ਆਪਣੀ ਤਾਕਤ ਇੱਕਠੀ ਕਰਕੇ ਮੁਗਲਾਂ ਨਾਲ ਟੱਕਰ ਲੈਣਾ  ਚਾਹੁੰਦੇ ਸੀ ਪਰ ਬੰਦਾ ਬਹਾਦਰ ਆਪਣੇ ਅੰਤਿਮ ਸਮੇ ਤਕ ਮੁਗਲਾਂ ਦਾ ਮੁਕਾਬਲਾ ਕਰਨਾ ਚਾਹੁੰਦੇ ਸੀ 1 ਕੁਝ ਹੋਰ ਵੀ ਮਤ-ਭੇਦ ਹੋਣਗੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਿਸੇ ਤੋਂ ਵੀ ਆਪਣਾ ਜਾਤੀ ਬਦਲਾ ਨਹੀਂ ਸੀ ਲੈਣਾ ਚਹੁੰਦੇ ਜੋ ਬੰਦਾ ਬਹਾਦਰ ਨੇ ਸ਼ਰਧਾ-ਵਸ ਹੋਕੇ  ਗੁਰੂ ਸਾਹਿਬ ਨਾਲ ਕੀਤੇ ਹਰ ਜ਼ੁਲਮ ਦੇ ਬਦਲੇ ਗਿਣ ਗਿਣ ਕੇ ਲਏ, ਭਾਵੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਮਾਫ਼ੀ ਵੀ ਮੰਗੀ ਕਿਓਂਕਿ ਉਸ ਵਕਤ ਤਕ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਚੁਕੇ ਸੀ  1 ਬਾਬਾ ਬਿਨੋਦ ਨੂੰ ਸੀ ਕਿ ਬੰਦਾ ਬਹਾਦਰ ਨੇ ਗੁਰੂ ਸਾਹਿਬ ਦੇ ਬਚਨਾ ਤੋਂ ਬੇਮੁਖ ਹੋਇਆ ਹੈ1  ਪਰ ਬੰਦਾ ਬਹਾਦਰ ਨੇ ਆਪਣੇ ਆਪ ਨੂੰ ਗੁਰੂ ਦੇ ਤੋਰ ਤੇ ਐਲਾਨ ਕਰ ਦਿਤਾ ਹੋਵੇ ਇਹ ਗਲ ਮੰਨਣ ਵਿਚ ਨਹੀਂ ਆਉਂਦੀ 1   ਕਈ ਬਾਬਾ ਵਿਨੋਦ ਦਾ ਬੰਦਾ ਬਹਾਦਰ ਦਾ ਸਾਥ ਛਡਣਾ , ਮਾਤਾ ਸੁੰਦਰੀ ਦੇ ਹੁਕਮਨਾਮੇ ਨਾਲ ਜੋੜਦੇ ਹਨ 1 ਖੈਰ ਜੋ ਵੀ ਕਾਰਨ ਸੀ ਬਾਬਾ ਵਿਨੋਦ ਆਪਣੇ ਨਿਹੰਗ ਸਾਥੀਆਂ ਨੂੰ ਲੇਕੇ ਗੁਰਦਾਸ ਨੰਗਲ ਦੇ ਘੇਰੇ ਚੋਂ ਨਿਕਲ ਕੇ ਗੋਇੰਦਵਾਲ ਸਾਹਿਬ ਆ ਗਏ। ਇਕ ਤਕੜੇ ਧੜੇ ਦਾ ਮੁਸੀਬਤ ਵਕਤ ਸਾਥ ਛੋੜ ਦੇਣਾ ਖਾਲਸਾ ਫੋਜ਼  ਲਈ ਭਾਰੀ ਸੱਟ ਸੀ ਪਰ ਫਿਰ ਵੀ ਬੰਦਾ ਬਹਾਦਰ ਨੇ ਆਪਣੇ ਅੰਤਿਮ ਸਮੇ ਤਕ ਉਨ੍ਹਾ ਦੇ ਵਾਪਸ ਆਉਣ ਦੀ ਉਮੀਦ ਨਹੀਂ ਛਡੀ 1ਸਿਖਾਂ ਦੇ ਮਨੋਬਲ ਨੂੰ ਉਚਾ ਕਰਨ ਲਈ ਇਹ ਦੋਹਾ , ਰਾਜ ਕਰੇਗਾ ਖਾਲਸਾ ਦੇ ਨਾਲ ਅਰਦਾਸ ਵਿਚ ਸ਼ਾਮਲ ਕੀਤਾ ਗਿਆ ” ਖੁਆਰ ਹੋਇ ਸਭ ਮਿਲੇਂਗੇ ਬਚਹਿ ਸ਼ਰਨ ਜੋ ਹੋਇ ” ਜੋ ਸ਼ਾਇਦ ਬਾਬਾ ਬਿਨੋਦ ਤੇ ਬਾਕੀ ਸਿੰਘਾਂ ਲਈ ਸੀ ਜੋ ਛਡ ਕੇ ਚਲੇ ਗਏ ਸਨ 1

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

ਖੁਆਰ ਹੋਇ ਸਭ ਮਿਲੇਗੇਂ ਬਚਹਿ ਸ਼ਰਨ ਜੋ ਹੋਇ

ਵਹਿਗੁਰੂ ਨਾਮ ਜਹਾਜ਼ ਹੈ ਜੋ ਚੜੇ ਸੋ ਉਤਰੇ ਪਾਰ

ਜੋ ਸ਼ਰਧਾ ਕਰ ਸੇਵਂਦੇ ਗੁਰੂ ਪਰ ਉਤਾਰਨ ਹਾਰ

ਖੰਡਾ ਜਾਂ ਕਿ ਹਾਥ ਮੇ ਕਲਗੀ ਸੋਹੇ ਸੀਸ

ਸੋ ਹਮਰੀ ਰਛਿਆ ਕਰੇ ਸਿਰੀ ਕਲਗੀਧਰ ਜਗਦੀਸ਼

ਬੰਦਾ ਬਹਾਦਰ ਨੂੰ ਅਜੇ ਵੀ ਉਮੀਦ ਸੀ ਕੀ ਬਾਬਾ ਵਿਨੋਦ ਜਰੂਰ ਵਾਪਸ ਆਉਣਗੇ ਤੇ ਜਿਤਨੇ ਵੀ ਸਿਖ ਖੁਆਰ ਹੋਏ ਹਨ ਜਾਂ ਭਟਕ ਗਏ ਹਨ ਆਪਸ ਵਿਚ ਫਿਰ ਮਿਲਣਗੇ  1 ਇੰਤਜ਼ਾਰ ਕਰਦੇ ਤੇ ਜ਼ੁਲਮ ਦਾ ਮੁਕਾਬਲੇ ਕਰਦੇ ਕਰਦੇ ਅਖੀਰ ਉਹ ਆਪਣੇ 740 ਸਾਥੀਆਂ ਨਾਲ  ਮੁਗਲਾਂ ਦੇ ਹਥ ਆ ਗਏ ਤੇ ਅੰਤਾ ਦੇ ਤਸੀਹੇ ਦੇਕੇ    ਸ਼ਹੀਦ ਕਰ ਦਿਤੇ ਗਏ1 ਕਿਸੇ ਇਕ ਨੇ ਵੀ ਈਨ ਨਹੀਂ ਮੰਨੀ 1 ਇਸ ਘਟਨਾ ਨਾਲ ਇਕ ਸਚੀ ਕਹਾਣੀ ਵੀ ਜੁੜੀ ਹੋਈ ਹੈ 1ਜਦੋਂ ਬੰਦਾ ਬਹਾਦਰ ਆਪਣੇ ਸਾਥੀਆਂ ਸਮੇਤ ਮੁਗਲ ਫੋਜ਼ ਦੇ ਹਥ ਆ ਗਏ ਉਨ੍ਹਾ ਨੂੰ ਜਲੂਸ ਦੀ ਸ਼ਕਲ ਵਿਚ ਦਿਲੀ ਲਿਆਂਦਾ ਗਿਆ 1 ਚਾਂਦਨੀ ਚੋਕ ਕੋਤਵਾਲੀ ਵਿਖੇ ਹਰ ਰੋਜ਼ 100 -100 ਜਵਾਨਾਂ ਨੂੰ ਸ਼ਹੀਦ ਕੀਤਾ ਜਾਣ  ਲਗਾ 1 ਇਨ੍ਹਾ ਸਿੰਘਾਂ ਵਿਚ ਇਕ 18 ਸਾਲ ਦਾ ਨੋਜਵਾਨ ਐਸਾ ਸੀ ਜਿਸਦੀ ਮਾਂ ਵਿਧਵਾ ਸੀ , ਬੁਢੀ ਮਾਂ ਦਾ ਇਕੋ ਇਕ ਸਹਾਰਾ ਸੀ 1 ਬੜੀ ਮੁਸ਼ਕਲਾਂ ਨਾਲ ਉਹ ਫ਼ਰਖਸਿਅਰ ਤਕ  ਪੁਜੀ  ,ਬਹਾਨਾ ਲਗਾ ਕੇ ਕਹਿਣ ਲਗੀ  ,” ਮੇਰਾ ਬਚਾ ਸਿਖ ਨਹੀਂ ਹੈ,ਇਹ ਗਲਤੀ ਨਾਲ ਫੜਿਆ ਗਿਆ ਹੈ ਇਸ ਨੂੰ ਛਡ ਦਿਉ “1 ਫ਼ਰਖਸੀਆਰ ਖੁਸ਼ ਹੋਇਆ ਉਸਨੇ ਸੋਚਿਆ ਇਕ ਨੋਜਵਾਨ ਹੀ ਸਹੀ ਮੈ ਹੁਣ ਲੋਕਾਂ ਨੂੰ ਇਹ ਕਹਿ ਸਕਦਾ ਹਾਂ ਕੀ ਕੁਝ ਨੋਜਵਾਨਾਂ ਨੇ ਆਪਣੇ ਗੁਨਾਹ ਦੀ ਮਾਫ਼ੀ ਮੰਗ ਲਈ ਹੈ1ਉਸਨੇ ਹੁਕਮ ਲਿਖ ਦਿਤਾ 1 ਬੁਢੀ ਮਾਂ ਬਾਦਸ਼ਾਹ ਦਾ ਹੁਕਮ ਲੈਕੇ ਕਤਲ ਵਾਲੇ ਸਥਾਨ ਤੇ ਪੁਜੀ 1 ਕੋਤਵਾਲ ਨੂੰ ਬਾਦਸ਼ਾਹ ਦਾ ਹੁਕਮ ਦਿਖਾਇਆ 1 ਕੋਤਵਾਲ ਬਚੇ ਕੋਲ ਗਿਆ ਤੇ ਬਚੇ ਨੂੰ ਕਿਹਾ ਕੀ ਤੂੰ ਆਪਣੇ ਮੂਹੋਂ ਕਹਿ ਦੇ ਕਿ ਤੂੰ ਸਿਖ ਨਹੀਂ ਹੈ ਤੇਰੀ ਜਾਨ ਬਖਸ਼ ਦਿਤੀ ਜਾਵੇਗੀ 1 ਤੇਰੀ ਮਾਂ  ਨੇ ਹਕੂਮਤ ਅਗੇ ਫਰਿਯਾਦ ਕੀਤੀ ਹੈ 1 ਬਚਾ ਨੀਚੇ ਉਤਰਿਆ , ਮਾਂ ਕੋਲ ਗਿਆ 1 ਮਾਂ ਨੇ ਸਮਝਾਇਆ ਕਿ ਤੂੰ ਇਕ ਵਾਰੀ ਕਹਿ ਦੇ ਕਿ ਤੂੰ ਸਿਖ ਨਹੀਂ ਹੈ ਤੇਰੀ ਜਾਨ ਬਖਸ਼ੀ ਜਾਵੇਗੀ , ਬਾਹਰ ਆਕੇ ਫਿਰ ਸਿਖ ਬਣ ਜਾਵੀਂ 1 ਬਚਾ  ਉਚੀ ਉਚੀ ਕੂਕ ਉਠਿਆ ,’ ਮੇਰੀ ਮਾਂ ਝੂਠ ਬੋਲਦੀ ਹੈ , ਮੈਂ ਪੱਕਾ ਗੁਰੂ ਦਾ ਸਿਖ ਹਾਂ, ਮੈ ਸਿਖ ਹਾਂ, ਮੈਂ ਸਿਖ ਹਾਂ,ਸਿਖ ਕਦੇ ਝੂਠ ਨਹੀਂ ਬੋਲਦੇ, ਮੇਰੀ ਮਾਂ ਝੂਠ ਬੋਲਦੀ ਹੈ ਇਹ ਮੇਰੀ ਮਾਂ ਨਹੀ   ਮੈਨੂ ਜਲਦੀ ਜਲਦੀ ਸਹੀਦ ਕਰੋ ਮੈਂ ਗੁਰੂ ਚਰਨਾ ਵਿਚ ਜਾਣਾ ਹੈ ਤੇ ਫ੍ਟੋ ਫਟ ਸ਼ਹੀਦੀ ਵਾਲੀ ਥਾਂ ਤੇ ਪਹੁੰਚ ਗਿਆ  1 ਜਲਾਦ ਤੇ ਦੇਖਣ ਵਾਲਿਆਂ ਵਾਸਤੇ ਸਿਖੀ ਦੀ ਇਕ ਨਵੀਂ ਮਿਸਾਲ ਸੀ 1

ਰਾਜ ਕਰੇਗਾ ਖਾਲਸਾ ਮੁਗਲ ਹਕੂਮਤ ਨੂੰ ਇਕ ਚੈਲੰਜ ਸੀ , ਇਸ ਕਰਕੇ ਇਹ ਦੋਹਿਰਾ ਖਾਲਸਾ ਪੰਥ ਨੇ ਬੰਦਾ ਬਹਾਦਰ ਦੀ ਸ਼ਹੀਦੀ ਤੋ ਬਾਅਦ ਵੀ ਪਕੀ ਤੋਰ ਤੇ ਅਪਨਾ ਲਿਆ ਜਿਸ ਨਾਲ ਸਿਖਾਂ ਨੂੰ ਸੰਘਰਸ਼ ਦੀ ਪ੍ਰੇਰਨਾ ਮਿਲਦੀ ਰਹੀ 1 ਜਿਸਦੇ ਸਦਕਾ ਖਾਲਸਾ ਪੰਥ ਨੂੰ  ਬੁਰੀ ਤਰਹ ਕੁਚਲਣ ਤੋਂ ਬਾਅਦ ਵੀਉਸਨੇ ਆਪਣੇ ਆਪ ਨੂੰ ਨਵਾਬ ਕਪੂਰ ਦੇ ਅਗਵਾਈ ਹੇਠ ਮੁੜ ਜਥੇਬੰਦ ਕਰ ਲਿਆ 1  ਇਹ ਜਥੇਬੰਦੀ ਨਾਦਿਰਸ਼ਾਹ ਦੇ ਹਮਲੇ ਤਕ 1738-39 ਤਕ ਇਤਨੀ ਪ੍ਰਭਾਵਸ਼ਾਲੀ ਹੋ ਗਈ ਕੀ ਨਾਦਿਰਸ਼ਾਹ ਵਰਗੇ ਜਾਲਮ ਨੇ ਵੀ ਕੰਨਾ ਨੂੰ ਹਥ ਲਗਾ ਦਿਤਾ ਤੇ ਜਕਰੀਆ ਖਾਨ ਨੂੰ  ਖਬਰਦਾਰ ਰਹਿਣ ਲਈ ਚੇਤਾਵਨੀ ਦਿਤੀ ਕੀ ਇਹ ਕੋਮ ਇਕ ਦਿਨ ਇਸ ਧਰਤੀ ਦੀ ਮਾਲਕ  ਹੋਵੇਗੀ 1

ਉਸਦੀ ਇਹ ਗਲ ਸਚੀ ਹੋ ਗਈ 1 ਖਾਲਸੇ ਨੇ ਮਿਸਲਾਂ ਦੀ ਅਗਵਾਈ ਹੇਠ 1765 ਵਿਚ ਲਹੋਰ ਤੇ ਕਬਜਾ ਕੀਤਾ 1 ਖਾਲਸਾ ਪੰਥ ਬੰਦਾ ਬਹਾਦਰ ਨਾਲ ਇਤਨਾ ਜੁੜਿਆ ਹੋਇਆ ਸੀ ਕੀ ਉਸਤੋਂ ਬਾਅਦ ਵੀ ਉਸਨੇ ਸਿਕਿਆਂ ਤੇ ਮੋਹਰਾਂ ਦੀ ਵੀ ਉਹੀ ਇਬਾਰਤ ਰਖੀ ਜੋ ਬੰਦਾ ਬਹਾਦਰ ਦੇ ਵਕਤ ਤੇ ਸੀ 1  1799 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀਆਂ ਮਜਬੂਤ ਪਿਰਤਾਂ ਪਾਈਆਂ 1 ਇਸ ਮਹਾਨ ਸਲਤਨਤ ਨੇ ਖਾਲਸੇ ਨੂੰ ਬਹੁਤ ਵਡਾ ਮਨੋ-ਬਲ ਬਖਸ਼ਿਆ ਜਿਸਦੇ ਸਿਟੇ ਵਜੋਂ 1839 ਤਕ ਖਾਲਸਾ ਰਾਜ ਦੇ ਕੇਸਰੀ ਨਿਸ਼ਾਨ ਕਾਬਲ ਦੀਆਂ ਸ਼ਾਹੀ ਇਮਾਰਤਾਂ ਉਤੇ ਜਾ ਝੂਲੇ 1 ਉਹ ਵਖਰੀ ਗਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਤੇ ਮਜਬੂਤ ਰਾਜ ਉਨ੍ਹਾ ਦੀ ਮੋਤ ਤੋਂ ਬਾਅਦ ਘਰੋਗੀ ਫੁਟ,ਕੋਈ ਯੋਗ ਲੀਡਰ ਨਾ ਹੋਣ ਕਰਕੇ  ਤੇ ਡੋਗਰਿਆਂ ਦੇ ਲਾਲਚ ਨੇ ਅਗਲੇ 10 ਸਾਲਾਂ ਵਿਚ ਢਹਿ -ਢੇਰੀ ਕਰ ਦਿਤਾ 1

ਅੰਗਰੇਜ਼ ਬੜੀ ਸ਼ਾਤੀਰ ਕੋਮ ਸੀ ਮੁਗਲਾਂ ਨੇ ਸਿਖਾਂ  ਨੂੰ  ਤਲਵਾਰ ਨਾਲ ਮਾਰਿਆ ਹੈ ਪਰ ਅੰਗਰੇਜਾਂ ਨੇਸਿਖਾਂ ਦੀਆਂ ਜੜਾਂ ਪੁਟੀਆਂ ਹਨ 1 ਉਸਨੇ ਖਾਲਸੇ ਨੂੰ ਖਾਲਸੇ ਦੇ ਹਥੋਂ ਮਰਵਾਇਆ ਹੈ 1  ਉਨ੍ਹਾ ਨੇ ਸਿੰਘ ਸਭਾ ਦੇ ਨਾਂ ਹੇਠ ਇਕ ਐਸੀ ਲਹਿਰ ਚਲਾਈ ਜਿਸਨੇ ਪਹਿਲਾਂ ਤਾਂ ” ਰਾਜ ਕਰੇਗਾ ਖਾਲਸਾ ” ਦਾ ਉਚਾਰਨ ਬੰਦ ਕਰਵਾ ਦਿਤਾ 1 ਖਾਲਸੇ ਦੇ ਅਰਥ ਸ਼ੁਧ ਤੇ ਨਿਰਮਲ ਵਿਅਕਤੀ ਕੀਤੇ 1 ਸਿੰਘ ਸਭਾ ਨੇ ਆਪਣੇ ਐਲਾਨ ਵਿਚ ਖੁਲੇ ਤੋਰ ਤੇ ਕਿਹਾ ਕੀ ਮਲਕਾ ਬਰਤਾਨੀਆ ਹੀ ਸਾਡੀ ਮਾਤਾ ਹੈ , ਮਾਤਾ ਸਾਹਿਬ ਕੋਰ ਨੂੰ ਤਿਲਾਂਜਲੀ ਦੇ ਦਿਤੀ 1 ਮਹਾਰਾਜਾ ਦਲੀਪ ਸਿੰਘ ਨੂੰ ਇੰਗ੍ਲੈੰਡ ਭੇਜ ਦਿਤਾ 1 ਬਰਤਾਨਵੀ ਰਾਜ ਨੂੰ ਹੀ ਖਾਲਸਾ ਰਾਜ ਦਸਿਆ 1 ਸਿਖਾਂ ਤੇ ਐਸਾ ਜਾਲ ਵਿਛਾਇਆ ਜਿਸ ਨੂੰ ਸਿੰਘ ਅਜ ਤਕ ਸਮਝ ਨਹੀਂ ਸਕੇ 1

ਬੇਸ਼ਕ ਇਹ ਦੋਹਰਾ 1920 ਤੋਂ ਬਾਅਦ ਫਿਰ ਅਰਦਾਸ ਵਿਚ  ਉਚਾਰਨਾ ਸ਼ੁਰੂ ਕਰ ਦਿਤਾ 1 ਪਰ ਅਜ ਵੀ ਸਿਖ ਇਸ ਇਤਿਹਾਸਿਕ ਦੋਹਰੇ ਦੀ ਇਤਿਹਾਸਿਕ ਮਹਤਤਾ ਨੂੰ ਨਹੀਂ ਸਮਝ ਸਕੇ 1 ਇਹ ਦੋਹਰਾ ਇਕ ਰੁਟੀਨ ਦੀ ਤਰਹ ਪੜਿਆ ਜਾਂਦਾ ਹੈ ਇਸਦੀ ਮਹਤਤਾ ਤੋਂ ਬਹੁਤ ਲੋਕ ਅੰਜਾਨ ਹਨ 1 ਵਰਤਮਾਨ ਸਮਾਜਿਕ ਵੰਡੀਆਂ ਨੂੰ ਖਾਲਸਾ ਰਾਜ ਨੇ ਹੀ ਖਤਮ ਕਰਨਾ ਹੈ 1 ਇਸ ਲਈ ਇਹ ਅਰਦਾਸ  ਹਰ ਸਿਖ ਨੂੰ ਦਿਲੋ ਨਿਸਚਾ ਰਖਕੇ , ਵਿਸ਼ਵਾਸ ਨਾਲ ਉਸ ਅਕਾਲ ਪੁਰਖ ਅਗੇ ਅਰਜੋਈ ਵਜੋਂ  ਪੜਨਾ ਚਾਹੀਦਾ ਹੈ 1  ਜੇ ਸਿਖ ਰਾਜ ਮੁੜ ਆ ਜਾਏ ਤਾਂ ਕਿਸ ਸਿਖ ਦਾ ਫੱਖਰ ਨਾਲ ਸਿਰ ਉਚਾ ਨਹੀਂ ਹੋਵੇਗਾ ? ਪਰ ਜੋ ਅਜ ਕਲ ਦੇ ਹਲਾਤ ਹਨ , ਜੋ ਰਾਜਨੀਤੀ ਚਲ ਰਹੀ ਹੈ ਬਸ ਇਹ ਡਰ ਲਗਦਾ ਹੈ  ਕਿ ਜਿਨ੍ਹਾ ਸਿਖਾਂ ਨੇ  ਦੂਸਰਿਆਂ ਨੂੰ ਇਜ਼ਤ ਮਾਣ ਨਾਲ ਜੀਣਾ ਸਿਖਾਇਆ , ਦੂਜਿਆਂ ਦੇ ਹਕਾਂ ਦੀ ਰਾਖੀ ਕੀਤੀ ,ਜੋਰ ਜੁਲਮ ਤੋਂ ਬਚਾਇਆ ਉਨ੍ਹਾ ਨੂੰ ਸਿਰ ਨੀਵਾਂ ਕਰਕੇ ਨਾ ਚਲਣਾ ਪਵੇ 1 ਇਹੀ ਅਰਦਾਸ ਹੈ ਮੇਰੀ ਉਸ ਅਕਾਲ ਪੁਰਖ ਅਗੇ 1

              ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment