{:en}SikhHistory.in{:}{:pa}ਸਿੱਖ ਇਤਿਹਾਸ{:}

ਮੇਕਸ ਆਰਥਰ ਮੇਕਾਲੀਫ਼ -(1863-1913)

ਇਸ ਸਮੇ ਦੀ ਇਕ ਵਿਲਖਣ ਸ਼ਖਸ਼ੀਅਤ ਹੋਈ ਹੈ ਆਇਰਲੈੰਡ ਦਾ ਨਿਵਾਸੀ ਇਕ ਅੰਗਰੇਜ਼ ਹਾਕਮ ਆਈ.ਸੀ.ਐਸ ਪੰਜਾਬ ਵਿਚ ਰਾਜ ਕਰਨ ਆਇਆ ਸੀ 1 ਇਥੇ ਆਕੇ ਇਸ ਨੂੰ ਗੁਲਾਮਾਂ ਦੇ ਧਰਮ ਨਾਲ ਅਥਾਹ ਪਿਆਰ ਹੋ ਗਿਆ 1 ਜਦੋਂ ਟਰੰਪ ਨੇ  ਸ੍ਰੀ ਗੁਰੂ ਗਰੰਥ ਸਾਹਿਬ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਛਪਵਾਇਆ ਤਾਂ ਸਿਖ ਤੜਪ ਗਏ 1 ਮੇਕਾਲੀਫ਼ ਨੇ ਇਸਦਾ ਢੁਕਵਾਂ ਉਤਰ ਦੇਣ ਲਈ 1900-1909 ਤਕ ਸਿਖੀ ਬਾਰੇ ਖੋਜ ਤੇ ਅਧਿਆਨ ਕਰਕੇ ਤਿੰਨ ਪੁਸਤਕਾਂ ਲਿਖੀਆਂ 1 ਇਸ ਕੰਮ ਲਈ ਉਨ੍ਹਾ ਨੇ ਆਈ.ਸੀ.ਐਸ ਦੀ ਨੋਕਰੀ ਵੀ ਤਿਆਗ ਦਿਤੀ 1 ਜਦੋਂ ਉਹ ਆਪਣੀ 6 ਭਾਗਾਂ ਵਿਚ ਅੰਗ੍ਰੇਜ਼ੀ ਦੀ ਕਿਤਾਬ ,” ਦੀ ਸਿਖ ਰਿਲਿਜਨ”  ਲੈਕੇ ਹਿੰਦੁਸਤਾਨ ਵਾਪਸ ਪਰਤਿਆ ਤਾਂ  ਉਸ ਨੂੰ ਪਤਾ ਲਗਿਆ ਕਿ ਰਾਵਲਪਿੰਡੀ ਵਿਚ ਸਿਖ ਵਿਦਿਅਕ ਕਾਨਫਰੰਸ ਹੋਣ ਵਾਲੀ ਹੈ ਤਾ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ 1 ਉਸ ਨੂੰ ਲਗਾ ਕੀ ਪੜੇ ਲਿਖੇ ਸਿਖਾਂ ਦਾ ਇੱਕਠ ਸ਼ਾਇਦ ਉਸਦੇ ਚੰਗੇ ਭਾਗਾਂ ਵਾਸਤੇ ਹੀ ਜੁੜ ਰਿਹਾ ਹੈ 1 ਆਪਣੀ ਜਾਇਦਾਦ ਦਾ ਕੁਝ ਹਿਸਾ ਵੇਚ ਕੇ ਉਸਨੇ ਛਪਾਈ ਆਦਿ ਦੇ ਖਰਚੇ ਪੂਰੇ ਕੀਤੇ1 ਹੁਣ ਉਸਦੀ ਚਾਹ ਪੈਸੇ ਦੀ ਨਹੀਂ ਸੀ ਬਲਿਕ ਸਿਖਾਂ ਦੀ ਮਨਜੂਰੀ ਦੀ ਸੀ 1 ਬਸ ਸਿਖ ਉਸਦੀ ਗਲਣਾ ਤੇ ਪ੍ਰਵਾਨਗੀ ਤੇ ਪ੍ਰਸੰਸ਼ਾ ਦੀ ਮੋਹਰ ਲਗਾ ਦੇਣ 1 ਕੁਝ ਉਸ ਨੂੰ ਯਕੀਨ ਵੀ ਸੀ  ਕੀ ਉਸਦੀ ਇਹ ਮੰਗ ਨਿਰਵਿਵਾਦ ਹੋਵੇਗੀ 1  ਉਸਦਾ ਬੜਾ ਮੰਨ ਸੀ ਕੀ ਉਹ ਆਪਣਾ ਅਨੁਵਾਦ ਖਾਲਸੇ ਦੀ ਸਿਰਜਣਾ ਦੇ 200 ਸਾਲ ਪੂਰੇ ਹੋਣ ਤੇ ਕਰੇ ਪਰ ਕੁਝ ਆਰਥਿਕ ਮਜਬੂਰੀਆਂ  ਤੇ ਹੋਰ ਰੁਕਾਵਟਾਂ ਨੇ ਉਸਦੀ ਇਹ ਇੱਛਾ ਪੂਰੀ ਨਹੀਂ ਹੋਣ ਦਿਤੀ 1 ਖੈਰ 1911 ਵਾਲੀ ਸਿਖ ਵਿਦਿਅਕ ਦੀ ਤਵਰੀਖ ਜਦ ਤਹਿ ਹੋਈ ਤਾਂ ਉਸਨੇ ਆਪਣੇ ਆਉਣ ਦੀ ਸਮੇ ਸਿਰ ਤਾਰ ਭੇਜ ਦਿਤੀ 1 ਇਸਦੇ ਬਾਵਜੂਦ ਵੀ ਉਸ ਨੂੰ ਕੋਈ ਲੈਣ ਨਹੀਂ ਆਇਆ 1 ਉਸਦੇ ਪੂਰੇ ਕਾਰਜ ਵਿਚ ਭਾਈ ਕਾਨ੍ਹ ਸਿੰਘ ਤੇ ਭਗਤ ਲਛਮਣ ਸਿੰਘ ਤੋ ਇਲਾਵਾ ਕਿਸੇ ਨੇ ਉਸਦੀ ਮਦਤ ਨਹੀਂ ਕੀਤੀ 1 ਮਕਾਲਿਫ਼ ਖੁਦ ਹੀ ਟਾਂਗੇ ਤੇ ਸਵਾਰ ਹੋਕੇ ਭਗਤ ਸਿੰਘ ਜੀ ਦੇ ਨਿਵਾਸ ਅਸਥਾਨ ਤੇ ਪੁਜ ਗਿਆ 1 ਮੇਕਾਲਿਫ਼ ਦੇ ਅਚਾਨਕ ਉਥੇ ਪੁਜ ਤੇ ਭਗਤ ਸਿੰਘ ਹੈਰਾਨ ਹੋਏ ਕਿਓਂਕਿ ਕਿਸੇ ਨੇ ਵੀ ਉਨ੍ਹਾ ਦੀ ਤਾਰ ਜਾ ਆਉਣ  ਸੰਬੰਧੀ ਕੋਈ ਗਲ ਨਹੀਂ ਕੀਤੀ 1 ਮੇਕਾਲਿਫ਼ ਨੇ ਕਿਹਾ ਕੀ ਮੈ ਸਿਰਫ ਇਹ ਚਾਹੁੰਦਾ ਹਾ ਕਿ ਕਾਨਫਰੰਸ ਇਸ ਕੰਮ ਦੀ ਪ੍ਰਸੰਸਾ ਦਾ ਮਤਾ ਪਾਸ ਕਰੇ ਤੇ ਇਸ ਕਿਤਾਬ ਦੀ ਵਿਕਰੀ ਲਈ ਸਿਖਾਂ ਪਾਸ ਸਿਫਾਰਿਸ਼ ਕਰੇ 1

ਭਗਤ ਸਿੰਘ ਨੇ ਇਸ ਗਲ ਨੂੰ ਮਾਮੂਲੀ ਜਹੀ ਕਿਹਾ ਤੇ ਮੇਕਾਲਿਫ਼ ਨੂੰ ਉਮੀਦ ਦਿਤੀ ਕੀ ਭਲਕੇ ਉਹ ਇਸ ਨੂੰ ਸਬਜੇਕਟ ਕਮੇਟੀ ਵਿਚ ਰਖਕੇ ਇਸ ਨੂੰ ਪਾਸ ਕਰ ਦੇਣਗੇ ਪਰ ਕਮੇਟੀ ਨੇ ਇਹ ਮਤਾ ਪਾਸ ਕਰਨ ਤੋਂ ਇਨਕਾਰ ਕਰ ਦਿਤਾ1 ਮੇਕਾਲਿਫ਼ ਦੀ ਆਸ ਤੋ ਉਲਟ ਜਦ ਉਸ ਨੂੰ ਖਬਰ ਮਿਲੀ ਤਾਂ ਉਸਦੇ ਮੰਨ ਦੀ ਹਾਲਤ ਦਾ ਅੰਦਾਜ਼ਾ ਲਗਾਣਾ ਕੋਈ ਔਖਾ ਨਹੀਂ ਸੀ1  ਉਹ ਟੁਟੇ ਦਿਲ ਨਾਲ ਆਪਣੇ ਹੋਟਲ ਦੇ ਕਮਰੇ ਵਿਚ ਇੱਕਲਾ ਚਲਾ ਗਿਆ 1 ਇਸੇ ਮਾਨਸਿਕ ਹਾਲਤ ਵਿਚ ਉਹ ਵਲੈਤ ਵਾਪਸ ਪਹੁੰਚ ਗਿਆ1 ਉਸਦੇ ਨਾਲ ਸਿਰਫ ਉਸਦਾ ਪੰਜਾਬੀ ਸੇਵਕ ਮੁਹੰਮਦ ਸੀ 1 ਜਦ 15 ਮਾਰਚ 1913 ਵਿਚ ਉਸਦੀ ਮੋਤ ਦੀ ਖਬਰ ਆਈ 1 ਉਸਦੀ ਲਾਸ਼ ਨੂੰ ਨਾ ਤਾਂ ਅੰਗਰੇਜ਼ਾ ਨੇ ਅਪਨਾਇਆ  ਤੇ ਨਾ ਸਿਖਾ ਨੇ ਕਿਓਕੀ ਅੰਗਰੇਜਾਂ ਦਾ ਕਹਿਣਾ ਸੀ ਕੀ ਉਹ 1860 ਵਿਚ ਹੀ  ਸਿਖ ਬਣ ਚੁਕਾ ਸੀ ਤੇ ਕਿਓਂਕਿ ਉਹ ਕੇਸਾਧਾਰੀ ਸਿਖ ਨਹੀ ਸੀ ਤੇ ਨਾ ਹੀ ਉਸਨੇ ਅਮ੍ਰਿਤ ਪਾਨ ਕੀਤਾ ਸੀ ਇਸ ਕਰਕੇ ਸਿਖ ਵੀ ਉਸ ਨੂੰ ਸਿਖ ਨਹੀਂ ਸੀ ਮੰਨਦੇ 1 ਅੰਤ ਨੂੰ ਫੈਸਲਾ ਇਹ ਹੋਇਆ ਕੀ ਤਾਬੂਤ ਵਿਚ ਪਾਕੇ 5 ਮਿੰਟਾ ਲਈ ਉਸ ਨੂੰ ਕਬਰ ਵਿਚ ਰਖਿਆ ਜਾਵੇ ਤੇ ਫਿਰ ਦਹ ਸਸਕਾਰ ਕੀਤਾ ਜਾਵੇ 1 ਬਾਕੀਆਂ ਦਾ ਤਾਂ ਅਸੀਂ ਕੁਝ ਨਹੀ ਕਹਿ ਸਕਦੇ ਪਰ ਆਪਣੇ ਸਿਖਾਂ ਨੂੰ ਇਹ ਤਾਂ ਪੁਛ ਸਕਦੇ ਹਾਂ ਕੀ ਉਸਦਾ ਅਮ੍ਰਿਤਧਾਰੀ ਨਾ ਹੋਣਾ ਤਾਂ ਸਿਖਾਂ ਨੂੰ  ਦਿਸਿਆ ਪਰ ਉਸਦਾ ਸਿਖ ਧਰਮ ਨਾਲ ਅਥਾਹ ਸ਼ਰਧਾ ਤੇ ਸਿਖੀ ਨਾਲ  ਬੇਇਨਤਹਾ ਪਿਆਰ ਨਜਰ ਨਹੀਂ ਆਇਆ1 ਜਿਸ ਲਈ ਉਸਨੇ ਆਪਣੀ ਜਿੰਦਗੀ ਦਾ ਕੀਮਤੀ ਹਿਸਾ ਸ਼ਰਧਾ ਨਾਲ ਸਿਖੀ ਇਤਿਹਾਸ ਦੀ ਖੋਜ ਕਰਨ ਵਿਚ ਲਗਾ ਦਿਤਾ1

15 ਮਾਰਚ 1913 ,ਉਨ੍ਹਾ ਦੀ ਮੋਤ ਦੀ ਖਬਰ ਪੰਜਾਬ ਵਿਚ ਮੁਹੰਮਦ ਦੀ ਚਿਠੀ ਰਾਹੀਂ ਆਈ , ਉਸਨੇ ਇਹ ਵੀ ਲਿਖਿਆ ਕੀ ਮੋਤ ਤੋਂ ਪਹਿਲਾਂ  ਵੀ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸੀ 1  ਮੋਤ ਦੀ ਖਾਸ ਕਰਕੇ ਉਸਦੀ  ਮਿਟੀ ਖੁਆਰ ਹੋਣ ਦੀ ਖਬਰ ਉਸਦੇ ਕੀਤੇ ਕੰਮ ਦਾ ਸਿਖ ਕੋਮ ਲਈ ਸਦੀਵੀ ਮਹਤਵ ਸਮਝਣ ਵਾਲੇ ਪੰਜਾਬੀਆਂ ਨੂੰ ਖਾਸ ਕਰਕੇ ਜਿਨ੍ਹਾ ਵਿਦਵਾਨਾ ਨੇ ਉਸ ਨਾਲ ਕੰਮ ਕੀਤਾ ਸੀ ਬਹੁਤ ਦੁਖ ਹੋਇਆ 1   18 ਮਾਰਚ  1913 ਵਿਚ ਰਾਵਲਪਿੰਡੀ ਵਿਚ ਇਕ ਆਮ ਜਲਸੇ ਵਿਚ ਉਨ੍ਹਾ ਦੀ ਮੋਤ ਦਾ ਸ਼ੋਕ ਪ੍ਰਗਟ ਕਰਨ ਲਈ ਇਕ ਜਲਸਾ ਹੋਇਆ ,ਜਿਥੇ ਇਹ ਫੈਸਲਾ ਹੋਇਆ ਕੀ ਇਨ੍ਹਾ ਦੀ ਯਾਦਗਾਰ ਬਣਾਈ ਜਾਵੇ 1 ਕੁਝ ਲੋਕਾਂ ਨੇ ਇਨ੍ਹਾ ਦੀ ਯਾਦ ਵਿਚ ਲਾਇਬ੍ਰੇਰੀ ਬਨਾਣ ਦਾ ਸੋਚਿਆ ਇਸ ਕੰਮ ਲਈ  14 ਆਦਮਿਆਂ ਦੀ ਕਮੇਟੀ ਬਣੀ 1 ਭਗਤ ਲਕਸ਼ਮਣ  ਸਿੰਘ ਪੰਜਾਬ ਵਿਚ ਤਿੰਨ ਮਹੀਨੇ ਚੰਦਾ ਉਗ੍ਰਾਹਣ ਲਈ ਚਲੇ ਗਏ ਜਿਸ ਵਿਚ ਕੇਵਲ 3245 ਰੁਪੇ ਇੱਕਠੇ ਹੋਏ 1 ਇਨੇ ਕੁ ਚੰਦੇ ਵਿਚ ਮਹਾਨ ਤੇ ਧਨਾਡ ਹਸਤੀਆਂ ਵੀ ਸ਼ਾਮਲ ਸਨ,  ਭਾਈ ਵੀਰ ਸਿੰਘ ਤੇ ਸੁੰਦਰ ਸਿੰਘ ਮਜੀਠੀਆ ਆਦਿ 1 ਉਚ ਬੁਧੀ ਵਾਲੇ ਸਿਖੀ ਦੇ ਕਦਰਦਾਨ ਵਿਦੇਸ਼ੀ ਸਿਖ ਦਾ ਮੁਲ ਠੀਕਰੀਆਂ ਜਿਨਾ ਵੀ ਨਾ ਪਿਆ 1 ਅਖੀਰ ਇਹ ਪੈਸਾ ਖਾਲਸ ਕਾਲਜ ਨੂੰ ਉਨ੍ਹਾ ਦੀ ਯਾਦਗਾਰ ਵਜੋਂ ਮੇਡਲ ਦੇਣ ਲਈ ਦਿਤਾ ਗਿਆ 1 ਵੇਖੋ ਕੁਦਰਤ ਦੇ ਰੰਗ 1921 ਵਿਚ ਖਾਲਸਾ ਕਾਲਜ ਦੀ ਕਮੇਟੀ ਨੇ ਇਸ ਮੇਡਲ ਨੂੰ  ਦੇਣੋ ਇਨਕਾਰ ਕਰ ਦਿਤਾ ਤੇ ਇਸ ਫੰਡ ਨੂੰ ਕਾਲਜ਼ ਦੇ ਜਨਰਲ ਫੰਡ ਵਿਚ ਪਾ ਦਿਤਾ ਗਿਆ 1

Print Friendly, PDF & Email

Nirmal Anand

Add comment

Translate »