1 ਮਾਰਚ ‘…………….ਪੰਦਰਵਾਂ ਸਹੀਦੀ ਜਥਾ ਸੰਨ 1965 ਵਿੱਚ ਗੰਗਸਰ ਜੈਤੋ ਲਈ ਰਵਾਨਾ ਹੋਇਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸੰਨ 1961 ਵਿੱਚ ਸੰਤ ਫਤਹਿ ਸਿੰਘ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇਹਰੂ ਵਿੱਚ ਪੰਜਾਬੀ ਸੂਬੇ ਬਾਰੇ ਗੱਲਬਾਤ ਹੋਈ
2 ਮਾਰਚ …………….ਪੰਜਾਬ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਿਹੱਥੇ ਸਿੰਘਾ ਉੱਪਰ ਗੋਲੀ ਚਲਾਈ- ਸੰਨ 1949
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਮੋਹਨ ਸਿੰਘ ਨਾਗੋਕੇ ਸੰਨ 1969 ਵਿੱਚ ਅਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ
3 ਮਾਰਚ …………….ਸ੍ਰੀ ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਮਹਾਤਮਾ ਗਾਂਧੀ ਤੇ ਮੌਲਾਨਾ ਸ਼ੋਕਤ ਅਲੀ ਤੇ ਕੁਝ ਹੋਰ ਨੇਤਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਨਨਕਾਣਾ ਸਾਹਿਬ ਪੁੱਜੇ- ਸੰਨ 1921
4 ਮਾਰਚ ……………. ਜਾਬਿਤਾ ਖਾਨ ਨੇ ਸੰਨ 1776 ਵਿੱਚ ਸਿੰਘਾਂ ਦੀ ਮਦਤ ਨਾਲ ਅਬੁਲ ਕਾਸਿਮ ਨੂੰ ਹਰਾਇਆ
5 ਮਾਰਚ …………….ਸ੍ਰੀ ਅਕਾਲ ਤਖਤ ਸਾਹਿਬ ਤੋਂ ਗੰਗਸਰ ਜੈਤੋ ਜਥੇ ਭੇਜਣ ਦੇ ਦੋਸ਼ ਠਹਿਰਾਉਂਦਿਆਂ ਸਰਦਾਰ ਊਧਮ ਸਿੰਘ ਨੂੰ ਦੋ ਸਾਲ ਦੀ ਕੈਦ ਤੇ 100 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ -ਸੰਨ 1924
ਪੰਥ ਨੇ ਗੁਰੂਦਵਾਰਾ ਚੁਹੜਖਾਣਾ ਸਾਹਿਬ , ਜਿਲਾ ਸ਼ੇਖਊਪੁਰੇ ਦਾ ਪ੍ਰਬੰਧ ਸਮਾਲਿਆ -ਸੰਨ 1921
6 ਮਾਰਚ …………….ਬੰਦਾ ਬਹਾਦਰ ਨਾਲ ਫੜੇ ਗਏ 740 ਸਿੱਖਾਂ ਵਿੱਚੋਂ ਪਹਲੇ 100 ਸਿੱਖਾਂ ਨੂੰ ਦਿੱਲੀ ਦੇ ਸਰਬਰਾਹ ਖਾਂ ਦੀ ਦੇਖ ਰੇਖ ਵਿੱਚ ਸ਼ਹੀਦ ਕੀਤ ਗਿਆ -ਸੰਨ 1716
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਧੱਕੇ ਦੇ ਵਿਰੁੱਧ ਪੰਜਾਬ ਐਸੇਮਬਲੀ ਦੇ ਇਜਲਾਸ ਦਾ ਬਾਈਕਾਟ ਕੀਤਾ -ਸੰਨ 1983
7 ਮਾਰਚ……………. ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਨੂੰ ਪੰਜਵਾਂ ਤੱਖਤ ਸਾਹਿਬ ਘੋਸ਼ਿਤ ਕੀਤਾ ਗਿਆ -ਸੰਨ 1959
8 ਮਾਰਚ …………….ਸਿੰਘਾਂ ਨੇ ਗੁਰਮਤਾ ਕਰਕੇ ਲਾਹੋਰ ਤੇ ਹਮਲਾ ਕੀਤਾ ਤੇ ਤੈਮੂਰ ਡਰ ਕੇ ਕਾਬਲ ਭੱਜ ਗਿਆ -ਸੰਨ 1757
ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ -ਸੰਨ 1967
9 ਮਾਰਚ …………….ਦਲ ਖਾਲਸਾ ਨੇ ਦਿੱਲੀ ਦੇ ਤਖਤ ਤੇ ਕਬਜ਼ਾ ਕੀਤਾ ਤੇ ਗੁਰੂਦਵਾਰਿਆਂ ਦੀ ਨਿਸ਼ਾਨਦੇਹੀ ਕਰਵਾਈ -ਸੰਨ 1947
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਬੂ ਲਾਭ ਸਿੰਘ ਜੀ ਜਲੰਧਰ ਵਿਖੇ ਸ਼ਹੀਦ ਹੋਏ-ਸੰਨ 1947
10 ਮਾਰਚ …………….ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ -ਸੰਨ 1745
ਸ਼੍ਰੋਮਣੀ ਅਕਾਲੀ ਦਲ ਦੀ ਅੱਠਵੀਂ ਸਰਬ-ਹਿੰਦ ਅਕਾਲੀ ਕਾਨਫਰੰਸ ਲੁਧਿਆਣੇ ਵਿੱਚ ਹੋਈ-ਸੰਨ 1951
11 ਮਾਰਚ …………….ਜਥੇਦਾਰ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਦਿੱਲੀ ਦੇ ਤਖਤ ਤੇ ਕਬਜ਼ਾ ਕੀਤਾ -ਕੇਸਰੀ ਨਿਸ਼ਾਨ ਝੁਲਾਇਆ ਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦੀਵਾਨ-ਏ-ਆਮ ਦੇ ਤਖਤ ਤੇ ਬਿਠਾਇਆ -1783
12 ਮਾਰਚ …………….ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਮਾਛੀਵਾੜੇ ਦੀ ਸੰਗਤ ਦੇ ਨਾਮ ਹੁਕਮਨਾਮਾ ਭੇਜਿਆ -ਸੰਨ 1699
ਸੰਤ ਚੰਨਣ ਸਿੰਘ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੁੜ ਪ੍ਰਧਾਨ ਚੁਣੇ ਗਏ -ਸੰਨ 1965
13 ਮਾਰਚ……………..ਸਿਦਕੀ ਬੈਗ ਨੇ ਹੋਲੇ ਮਹੱਲੇ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਤੇ ਹੱਲਾ ਬੋਲਿਆ -ਸੰਨ 1759
14 ਮਾਰਚ ……………. ਨੋਸ਼ਹਿਰੇ ਦੀ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ -ਸੰਨ 1823
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਫਤਹਿ ਸਿੰਘ ਜੀ ਦੀ ਅਗਵਾਈ ਵਿੱਚ ਦਿੱਲੀ ਵਿਖੇ ਕਾਂਗਰਸ ਵੱਲੋਂ ਗੁਰਧਾਮਾਂ ਵਿੱਚ ਦੱਖਲ ਦੇਣ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ -ਸੰਨ 1959
15 ਮਾਰਚ …………….ਖਾਲਸਾ ਪੰਥ ਨੇ ਸੋਢੀਆਂ ਪਾਸੋਂ ਤਖਤ ਸ਼੍ਰੀ ਕੈਸਗੜ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ -ਸੰਨ 1923
16 ਮਾਰਚ……………..ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋਇਆ -ਸੰਨ 1849
ਮਹਾਤਮਾ ਗਾਂਧੀ ਨੇ ਗੁਰੂਦਵਾਰਾ ਸੀਸ ਗੰਜ ਸਾਹਿਬ ਵਿਖੇ ਸਿੱਖਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਸਵਿਧਾਨ ਬਣਾਉਣ ਦਾ ਵਿਸ਼ਵਾਸ ਦਿਵਾਇਆ -ਸੰਨ 1931
17 ਮਾਰਚ …………….ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਵਿੱਚ ਦਾਖਲ ਹੋਏ -ਸੰਨ 1823
18 ਮਾਰਚ…………….ਪਿਸ਼ਾਵਰ ਦਾ ਕਿਲਾ ਫਤਹਿ ਕੀਤਾ -ਸੰਨ 1823
ਜਥੇਦਾਰ ਚੰਨਣ ਸਿੰਘ ਊਰਾੜਾ SGPC ਦੇ ਪ੍ਰਧਾਨ ਬਣੇ -ਸੰਨ 1950
19 ਮਾਰਚ …………….ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਸਰਕਾਰ ਵੱਲੋਂ ਗੈਰ ਕਨੂਨੀ ਕਰਾਰ ਦਿੱਤਾ ਗਿਆ -ਸੰਨ 1984
20 ਮਾਰਚ…………….ਸਰਦਾਰ ਜਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੰਘਾਂ ਨੇ ਅਬਦਾਲੀ ਤੋਂ ਗੋਇੰਦਵਾਲ ਦੇ ਪੱਤਣ ਵਿਖੇ ਹਿੰਦੁਸਤਾਨ ਦੀਆਂ ਔਰਤਾਂ ਨੂੰ ਛੁਡਵਾਇਆ ਸੰਨ -1761
21 ਮਾਰਚ…………….ਸ਼ਾਹ ਨਿਵਾਜ਼ , ਸਿੰਘਾਂ ਦੀ ਮਦਤ ਨਾਲ ਲਾਹੋਰ ਦਾ ਸੂਬੇਦਾਰ ਤੇ ਕੌੜਾ ਮੱਲ ਵਜ਼ੀਰ ਬਣਿਆ -ਸੰਨ 1747
ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਅਸੇਬਲੀ ਚੈਬਰ ਲਾਹੋਰ ਵਿਖੇ ਮੀਟਿੰਗਾਂ ਵਿੱਚ ਸਿੱਖ ਸਟੇਟ ਬਾਰੇ ਵਿਚਾਰਾਂ ਕੀਤੀਆਂ -1946
22ਮਾਰਚ …………….ਜਥੇਦਾਰ ਸੰਤਾ ਸਿੰਘ ਜੀ ਤੇ ਜਥੇਦਾਰ ਤੇਜਾ ਸਿੰਘ ਜੀ ਸਰਗੋਧਾ ਦੀ ਅਗਵਾਈ ਹੇਠ ਤੀਜਾ ਸ਼ਹੀਦੀ ਜਥਾ ਸ਼੍ਰੀ ਅਕਾਲ ਤਖਤ ਤੋਂ ਜੈਤੋ ਲਈ ਰਵਾਨਾ ਹੋਏ -ਸੰਨ 1924
23 ਮਾਰਚ …………….ਸਰਦਾਰ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਤੇ ਚਾੜ ਕੇ ਸ਼ਹੀਦ ਕਰਣ ਦਾ ਹੁਕਮ ਦਿੱਤਾ ਗਿਆ -ਸੰਨ 1931
24 ਮਾਰਚ …………….ਮਾਸਟਰ ਤਾਰਾ ਸਿੰਘ ਨੇ ਕਿਹਾ,” ਅਕਾਲੀ ਦਲ ਕਦੇ ਵੀ ਰਾਜਨੀਤੀ ਤੋਂ ਆਪਣੇ ਆਪ ਨੂੰ ਵੱਖ ਨਹੀਂ ਸਮਝਿਆ”l -ਸੰਨ 1957
25 ਮਾਰਚ……………. ਤਖਤ ਸ਼੍ਰੀ ਕੇਸਗੜ ਵਿਖੇ ਭਾਈ ਸਾਹਿਬ ਭਾਈ ਰਣਧੀਰ ਜੀ ਨੂੰ ਸਨਮਾਨਿਤ ਕੀਤਾ ਗਿਆ -ਸੰਨ 1940
26 ਮਾਰਚ …………….ਸ਼੍ਰੋਮਣੀ ਅਕਾਲੀ ਦਲ ਵਜੋਂ ਵਿਰੋਧੀ ਪਾਰਟੀਆਂ ਨੂੰ ਨਾਲ ਲੈਕੇ ਦਿੱਲੀ ਵਿਖੇ ਕਿਸਾਨ ਰੈਲੀ ਕੀਤੀ ਗਈ -ਸੰਨ 1981
27 ਮਾਰਚ……………. ਸਰਦਾਰ ਪੂਰਨ ਸਿੰਘ ਬਹੋਵਾਲੀ ਦੀ ਅਗਵਾਈ ਹੇਠ ਚੋਂਥਾ ਸ਼ਹੀਦੀ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੰਗਸਰ ਜੈਤੋਨ ਲਈ ਰਵਾਨਾ ਹੋਇਆ -ਸੰਨ 1924
28 ਮਾਰਚ……………. ਰਾਜ ਸੁਚੇਤ ਸਿੰਘ ਡੋਗਰਾ ਦਾ ਕਤਲ ਹੋਇਆ -ਸੰਨ 1843
29 ਮਾਰਚ…………….ਜ਼ਕਰੀਆ ਖਾਂ ਵੱਲੋਂ ਭਾਈ ਸੁਬੇਗ ਸਿੰਘ ਨਵਾਬੀ ਦੀ ਪੇਸ਼ਕਸ਼ ਲੈਕੇ ਸ਼੍ਰੀ ਅਕਾਲ ਤਖਤ ਸਾਹਿਬ ਆਏ -ਸੰਨ 1733
ਭਾਰਤ ਸਰਕਾਰ ਵੱਲੋਂ ਪੰਜਾਬ ਦੀ ਹਦਬੰਦੀ ਲਈ ਸ਼ਾਹ ਕਮਿਸ਼ਨ ਕਾਇਮ ਕੀਤੀ -ਸੰਨ 1966
30 ਮਾਰਚ……………. ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੰਡੇ ਬਾਟੇ ਦੀ ਪੋਹਲ ਦੇਕੇ ਸ਼੍ਰੀ ਕੈਸਗੜ ਸਾਹਿਬ ਵਿੱਚ ਖਾਲਸਾ ਫੌਜ ਤਿਆਰ ਕੀਤੀ -ਸੰਨ 1699
ਸਰਕਾਰ ਨੇ ਤਰਾਈ ਦੇ ਇਲਾਕੇ ਵਿੱਚ 20000 ਕਿਸਾਨਾਂ ਨੂੰ ਬੇਜ਼ਮੀਨ ਤੇ ਬੇਘਰੇ ਕਰ ਕੇ ਸਿੱਖ ਕੌਮ ਦੇ ਜਜ਼ਬਾਤ ਨੂੰ ਜਬਰਦਸਤ ਸਟ ਮਾਰੀ- ਸੰਨ 1960
31 ਮਾਰਚ …………….ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਸਰੋਵਰ ਦੀ ਕਾਰ ਸੇਵਾ ਪੂਰੇ 50 ਸਾਲ ਬਾਅਦ ਸ਼ੁਰੂ ਕੀਤੀ ਗਈ -ਸੰਨ 1973
ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪਾਰਲੀਮੈਂਟ ਵਿੱਚ ਐਲਾਨ ਕੀਤਾ ਕਿ ਭਾਸ਼ਾ ਦੇ ਆਧਾਰ ਤੇ ਭਾਰਤ ਸਰਕਾਰ ਨੇ ਪੰਜਾਬ ਦਾ ਪੁਨਰ ਗਠਨ ਕਰਣਾ ਮੰਨ ਲਿਆ ਹੈ -ਸੰਨ 1966
Add comment