ਮਾਤਾ ਸੁੰਦਰੀ ਜੀ ਦਾ ਜਨਮ, ਵਰਤਮਾਨ ਜਿਲਾ ਹੋਸ਼ਿਆਰਪੂਰ ਪਿੰਡ ਬਿਜਵਾੜਾ ਦੇ ਵਾਸੀ ਖਤ੍ਰੀ ਭਾਈ ਰਾਮ ਸਰਨ ਦੇ ਘਰ ਹੋਇਆ 1 ਭਾਈ ਰਾਮ ਸ਼ਰਨ ਜੀ ਵੱਡੇ ਕੁਟੰਬ ਵਾਲੇ, ਇਕ ਧਨਾਢ ਤੇ ਬਿਰਾਦਰੀ ਦੇ ਬਾ-ਰਸੂਖ ਵਿਅਕਤੀ ਸਨ। ਇਸ ਨਵੀਂ ਬਚੀ ਦੇ ਜਨਮ ਸਮੇਂ ਹੀ ਇਸ ਦੀ ਸੁੰਦਰਤਾ ਤੇ ਤਿੱਖੇ ਨੈਣ-ਨਕਸ਼ਾਂ ਨੂੰ ਨਿਹਾਰਦਿਆਂ ਘਰ ਵਾਲਿਆਂ ਨੇ ਇਸਦਾ ਨਾਮ ਸੁੰਦਰੀ ਰਖ ਦਿਤਾ । ਅਕਸਰ ਭਾਈ ਰਾਮ ਸ਼ਰਨ ਦਾ ਸ਼ਰਧਾਲੂ ਸਿੱਖ ਵਜੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ। ਇੰਜ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਦਾ ਪ੍ਰੇਮੀ ਹੋ ਗਿਆ 1 ਸੁੰਦਰੀ ਨੂੰ ਬਚਪਨ ਤੋਂ ਹੀ ਕੀਰਤਨ ਦੀ ਮੱਸ ਲੱਗ ਗਈ ਸੀ 1 ਗੁਰੂ ਘਰ ਵਿਚ ਆਉਣ ਤੋ ਬਾਦ ਮਾਤਾ ਸੁੰਦਰੀ ਜੀ ਦੀ ਕੀਰਤਨ ਪ੍ਰਤੀ ਰੁਚੀ ਹੋਰ ਵਧ ਗਈ 1 ਆਪ ਬਕਾਇਦਾ ਤੌਰ ’ਤੇ ਪਾਤਸ਼ਾਹ ਪਾਸੋਂ ਗੁਰਮਤਿ ਸੰਗੀਤ, ਕੀਰਤਨ ਦੀ ਸਿਖਲਾਈ ਲੈਂਦੇ ਰਹੇ 1
ਜਦੋਂ ਖਾਲਸੇ ਦੀ ਸਿਰਜਣਾ ਤੋ ਬਾਦ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਰਾਮ ਸ਼ਰਨ ਜੀ ਮਿਲੇ ਤਾਂ ਉਨਾ ਨੇ ਭਰੇ ਦਰਬਾਰ ਵਿਚ ਆਪਣੀ ਬੇਟੀ ਗੁਰੂ ਸਹਿਬ ਨੂੰ ਅਰਪਨ ਕਰ ਦਿਤੀ 1 ਗੁਰੂ ਸਾਹਿਬ ਨੇ ਕਿਹਾ ਕੀ ਇਹ ਨਹੀਂ ਹੋ ਸਕਦਾ ਮੇਰੀ ਸ਼ਾਦੀ ਹੋ ਚੁਕੀ ਹੈ ਤਾ ਉਸਨੇ ਕਿਹਾ ਕੀ ਮੈਂ ਇਸਨੂੰ ਜਨਮ ਤੋ ਹੀਂ ਤੁਹਾਡੇ ਨਵਿਤ ਕਰ ਦਿਤਾ ਸੀ ਮੈਂ ਇਸਦਾ ਨਿਕਾਹ ਕਿਸੇ ਹੋਰ ਥਾਂ ਨਹੀਂ ਕਰ ਸਕਦਾ 1 ਸੰਗਤ ਤੇ ਮਾਤਾ ਗੁਜਰੀ ਦੇ ਜੋਰ ਦੇਣ ਗੁਰੂ ਸਾਹਿਬ ਇਨ੍ਹਾ ਦਾ ਹੁਕਮ ਤਾਲ ਨਹੀਂ ਸਕੇ 1 ਇਨ੍ਹਾ ਦਾ ਵਿਆਹ 4 ਅਪ੍ਰੈਲ 1684 ਆਨੰਦਪੁਰ ਵਿਖੇ ਹੋਇਆ,1 ਜਿਸਦਾ ਇਕ ਕਾਰਣ ਸ਼ਾਇਦ ਇਹ ਵੀ ਸੀ ਕੀ 7 ਸਾਲ ਗੁਰੂ ਸਾਹਿਬ ਦੇ ਵਿਆਹ ਤੋ ਬਾਅਦ ਵੀ ਉਨਾ ਦੇ ਘਰ ਕੋਈ ਉਲਾਦ ਨਹੀਂ ਸੀ ਸ਼ਾਇਦ ਇਸ ਕਰਕੇ ਗੁਰੂ ਸਾਹਿਬ ਨੂੰ ਮਜਬੂਰ ਕੀਤਾ ਗਿਆ 1
2 ਜਨਵਰੀ 1687 ਵਿਚ ਪੋੰਟਾ ਸਾਹਿਬ ਵਿਖੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁਖੋਂ ਹੋਇਆ1 ਇਸਤੋਂ ਬਾਦ ਤਿੰਨ ਸਾਹਿਬਜਾਦੇ, ਸਾਹਿਬਜਾਦਾ ਜੁਝਾਰ ਸਿੰਘ ਜੀ ਦਾ 1691 ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ 1696 ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦਾ ਜਨਮ 1699 ਵਿਚ ਮਾਤਾ ਜੀਤੋ ਜੀ ਦੀ ਕੁਖੋਂ ਹੋਇਆ 1 ਮਾਤਾ ਜੀਤੋ ਜੀ ਦਾ ਦੇਹਾਤ 1700 A.D. ਵਿਚ ਹੋਇਆ 1 1701 ਵਿਚ ਮਾਤਾ ਸਾਹਿਬ ਕੋਰ ਦਾ ਕੁਆਰਾ ਡੋਲਾ ਘਰ ਵਿਚ ਆਇਆ 1
ਦਸੰਬਰ 1705 ਰਾਤ ਨੂੰ ਆਨੰਦਪੁਰ ਛਡਣ ਵੇਲੇ ਜਦ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਵਿਛੜ ਗਿਆ ਤਾ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੋਰ ,ਭਾਈ ਮਨੀ ਸਿੰਘ ਜੀ ਦੀ ਅਗਵਾਈ ਹੇਠ ਉਸ ਮੀਂਹ ਝਖੜ ਵਾਲੀ ਕਾਲੀ ਹਨੇਰੀ ਰਾਤ ਵਿਚ ਰਸਤਾ ਭਟਕ ਕੇ ਰੋਪੜ ਤੋਂ ਹੁੰਦੇ ਦਿਲੀ ਵਲ ਨੂੰ ਜਾ ਨਿਕਲੇ 1 ਇਥੇ ਉਹ ਮਾਮਾ ਕਿਰਪਾਲ, ਭਾਈ ਸਾਹਿਬ ਚੰਦ ਤੇ ਭਾਈ ਨੰਦ ਲਾਲ ਜੋ ਗੁਰੂ ਸਾਹਿਬ ਦੇ ਬਹੁਤ ਨੇੜੇ ਸੀ ਤੇ ਆਨੰਦਪੁਰ ਸਮੇਂ 52 ਕਵੀਆਂ ਵਿਚੋਂ ਇਕ ਉਘਾ ਕਵੀ ਸੀ , ਉਸ ਵਕਤ ਹਿੰਦੁਸਤਾਨ ਦੇ ਬਾਦਸ਼ਾਹ ਕੋਲ ਮੁਨਸ਼ੀ ਦਾ ਕੰਮ ਕਰ ਰਿਹਾ ਸੀ ਦੀ ਦੇਖ ਰੇਖ ਵਿਚ ਰਹੇ 1
ਜਦ ਗੁਰੂ ਸਾਹਿਬ ਵਲੋਂ ਬਹੁਤ ਦਿਨਾ ਤੋਂ ਕੋਈ ਖਬਰ ਨਹੀ ਆਈ ਤਾ
1706 ਵਿਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੋਰ ਗੁਰੂ ਸਾਹਿਬ ਨੂੰ ਸਾਬੋਂ ਕੀ ਤਲਵੰਡੀ ਜਾ ਮਿਲੇ 1 ਆਪਣੇ ਪੁਤਰਾਂ ਨੂੰ ਗੁਰੂ ਸਾਹਿਬ ਨਾਲ ਨਾ ਦੇਖ ਕੇ ਪੁਛਿਆ ਕੀ ਸਾਹਿਬਜ਼ਾਦੇ ਕਿਥੇ ਹਨ ਤਾਂ ਗੁਰੂ ਸਾਹਿਬ ਨੇ ਖਾਲਸੇ ਨੂੰ ਸੰਬੋਧਨ ਕਰਕੇ ਕਿਹਾ ,
“ਇਨ ਪੁਤਰਾਂ ਕੇ ਸੀਸ ਪੈ ਵਾਰ ਦੀਆ ਸੁਤ ਚਾਰ
ਚਾਰ ਮੁਏ ਤਾ ਕਿਆ ਹੁਆ ਜੀਵਤ ਕਈੰ ਹਜ਼ਾਰ”
ਇਥੇ ਹੀ ਉਨਾ ਨੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਵਾਰਤਾ ਸੁਣੀ1 ਇਸਤੋਂ ਬਾਅਦ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੋਰ ਨੇ ਖਾਲਸਾ ਪੰਥ ਦੀ ਸੇਵਾ ਨੂੰ ਹੀ ਆਪਣਾ ਮਕਸਦ ਬਣਾ ਲਿਆ ਜਦ ਗੁਰੂ ਸਾਹਿਬ ਤਲਵੰਡੀ ਤੋਂ ਨਦੇੜ ਸਾਹਿਬ, ਔਰੰਗਜ਼ੇਬ ਨੂੰ ਮਿਲਣ ਲਈ ਚਲੇ ਤਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੂੰ ਉਹਨਾ ਨੇ ਦਿਲੀ ਵਾਪਸ ਭੇਜ ਦਿਤਾ 1 ਗੁਰੂ ਸਾਹਿਬ ਅਜੇ ਬ੍ਘੋਰ ਦੇ ਇਲਾਕੇ ਵਿਚ ਪਹੁੰਚੇ ਸੀ ਕਿ ਔਰੰਗਜ਼ੇਬ ਦੇ ਮਰਨ ਦੀ ਖਬਰ ਆ ਗਈ 1 ਹੁਣ ਉਨ੍ਹਾ ਦਾ ਅਗੇ ਜਾਣ ਦਾ ਮਕਸਦ ਨਾ ਰਿਹਾ ਤਾਂ ਉਹਨਾ ਆਪਣੀਆਂ ਮੁਹਾੜਾਂ ਪਿਛੇ ਦਿਲੀ ਵਲ ਨੂੰ ਮੋੜ ਦਿਤੀਆਂ 1 ਮਾਤਾ ਸੁੰਦਰੀ ਤੇ ਸਾਹਿਬ ਦੇਵਾਂ ਨੂੰ ਮਿਲੇ ਮਾਤਾ ਸਾਹਿਬ ਦੇਵਾਂ ਨੇ ਗੁਰੂ ਸਾਹਿਬ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ 1 ਮਾਤਾ ਸੁੰਦਰੀ ਨੂੰ ਤਮਾਮ ਧਰਮ ਕਾਰਜਾਂ ਦਾ ਕੰਮ ਸੋਂਪ ਕੇ ਆਪ ਬਹਾਦਰ ਸ਼ਾਹ ਜੋ ਗੁਰੂ ਸਾਹਿਬ ਦੀ ਮਦਤ ਨਾਲ ਬਾਦਸ਼ਾਹ ਬਣ ਚੁਕਾ ਸੀ ਉਸ ਨਾਲ ਵਾਰਤਾਲਾਪ ਕਰਦੇ ਮਾਤਾ ਸਾਹਿਬ ਕੌਰ ਨੂੰ ਨਾਲ ਲੇਕੇ ਦਖਣ ਵਲ ਰਵਾਨਾ ਹੋ ਗਏ 1ਬਹਾਦਰ ਸ਼ਾਹ ਨਾਲ ਕੋਈ ਗਲ ਸਿਰੇ ਨਾ ਚੜਦੀ ਦੇਖਕੇ ਗੁਰੂ ਸਾਹਿਬ ਨੇ ਉਸਦਾ ਸਾਥ ਛੋੜ ਕੇ ਨਦੇੜ ਹੀ ਰੁਕ ਗਏ ਤੇ ਅਗੇ ਜਾਣਾ ਮੁਨਾਸਿਬ ਨਹੀਂ ਸਮਝਿਆ 1
1708 ਆਪਣੇ ਜੋਤੀ ਜੋਤ ਸਮਾਣ ਤੋ ਪਹਿਲਾਂ ਮਾਤਾ ਸਾਹਿਬ ਕੌਰ ਨੂੰ ਪੰਜ ਸ਼ਸ਼ਤਰ ਨਿਸ਼ਾਨੀ ਵਜੋਂ ਦੇਕੇ ਦਿਲੀ ਵਾਪਸ ਭੇਜ ਦਿਤਾ1 ਅੰਤ ਤਕ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਦੋਵੇਂ ਇਕਠੇ ਦਿਲੀ ਵਿਚ ਰਹੇ 1
ਗੁਰੂ ਸਾਹਿਬ ਦੇ ਜੋਤੀ ਜੋਤ ਸਮਾਣ ਤੋ ਬਾਅਦ ਮਾਤਾ ਸੁੰਦਰੀ ਨੇ ਗੁਰੂ ਸਾਹਿਬ ਦੀਆਂ ਲਿਖਤਾ ਨੂੰ ਸੰਭਾਲਣ, ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਕਾਪੀਆਂ ਤਿਆਰ ਕਰਨ ਤੇ ਅਮ੍ਰਿਤ੍ਸਰ ਦੀ ਦੇਖ ਰੇਖ ਦਾ ਜਿਮਾ ਭਾਈ ਮਨੀ ਸਿੰਘ ਨੂੰ ਦੇ ਦਿਤਾ ਤੇ ਇਥੋਂ, ਦਿਲੀ ਤੋਂ ਮਾਤਾ ਸੁੰਦਰੀ ਨੇ ਸਿਖਾਂ ਦੇ ਨਾਮ ਤੇ ਆਪਣੀ ਮੋਹਰ ਲਗਾ ਕੇ ਸੰਗਤਾਂ ਦੇ ਨਾਮ ਕਈ ਹੁਕਮਨਾਮੇ ਤੇ ਸੰਦੇਸ਼, 12 ਅਕਤੂਬਰ 1717 -10 ਅਗੁਸਤ 1730 ਦੇ ਵਿਚਕਾਰ ਜਾਰੀ ਕੀਤੇ ਜਿਨਾ ਵਿਚੋਂ 9 ਅਜੇ ਤਕ ਮੋਜੂਦ ਹਨ .
ਦਿਲੀ ਵਿਖੇ ਮਾਤਾ ਸੁੰਦਰੀ ਨੇ ਇਕ ਲਾਵਾਰਿਸ ਬਚੇ ਨੂੰ ਜਿਸਦਾ ਮੁਹਾਂਦਰਾ ਅਜੀਤ ਨਾਲ ਮਿਲਦਾ ਸੀ ,ਗੋਦ ਲੈ ਲਿਆ ਤੇ ਉਸਦਾ ਨਾਂ ਅਜੀਤ ਰਖ ਦਿਤਾ 1 ਜਦੋ ਉਹ ਵਡਾ ਹੋਇਆ ਤਾਂ ਬਹਾਦਰ ਸ਼ਾਹ ਨੇ ਉਸਨੂੰ ਗੁਰੂ ਗੋਬਿੰਦ ਸਿੰਘ ਦਾ ਵਾਰਸ ਮੰਨ ਕੇ ਆਪਣੇ ਦਰਬਾਰ ਵਿਚ ਰਖ ਲਿਆ 1 ਜਿਸ ਨਾਲ ਉਹ ਹੰਕਾਰੀ ਹੋ ਗਿਆ ਤੇ ਦਰਬਾਰੀ ਬਣ ਕੇ ਰਹਿ ਗਿਆ 1 ਓਹ ਦਰਬਾਰੀਆਂ ਦੀ ਤਰਹ ਹੀ ਸ਼ਾਨੋ ਸ਼ੋਕਤ ਨਾਲ ਰਹਿੰਦਾ 1 ਮਾਤਾ ਸੁੰਦਰੀ ਦੀ ਵੀ ਘਟ ਪ੍ਰਵਾਹ ਕਰਦਾ1 ਮਾਤਾ ਸੁੰਦਰੀ ਨੇ ਅਜੀਤ ਸਿੰਘ ਦੀ ਸ਼ਾਦੀ ਵੀ ਕਰਵਾਈ , ਜਿਸਤੋਂ ਉਸਦੇ ਘਰ ਇਕ ਪੁਤ, ਹਾਥੀ ਸਿੰਘ ਹੋਇਆ 1 ਮਾਤਾ ਸੁੰਦਰੀ ਉਸ ਨੂੰ ਤਿਆਗ ਕੇ ਅਜੀਤ ਸਿੰਘ ਦੀ ਪਤਨੀ ਤੇ ਬਚੇ ਨੂੰ ਲੇਕੇ ਮਥੁਰਾ ਚਲੇ ਗਏ
ਪਰ ਦੋਨੋ ਪਿਓ -ਪੁਤ ਨੇ ਗੁਰੂ ਸਾਹਿਬ ਦਾ ਵਾਰਸ ਹੋਣ ਦਾ ਫਾਇਦਾ ਉਠਾਇਆ1 ਅਜੀਤ ਤੇ ਇਕ ਮੁਸਲਮਾਨ ਫਕੀਰ ਦੇ ਕਤਲ ਦੇ ਜੁਰਮ ਵਿਚ ਮੁਗਲਾਂ ਨੇ ਉਸਨੂੰ ਜਨਵਰੀ 18, 1725 ਵਿਚ ਸਜਾ-ਏ-ਮੋਤ ਦੇਕੇ ਕਤਲ ਕਰ ਦਿਤਾ 1
-
ਹਾਥੀ ਜਦ ਵਡਾ ਹੋਇਆ ਤਾਂ ਆਪਣੇ ਆਪ ਨੂੰ ਗੁਰੂ ਦਾ ਵਾਰਸ ਹੋਣ ਕਰਕੇ ਗੁਰੂ ਖੋਸ਼ਿਤ ਕਰ ਦਿਤਾ ਤੇ ਆਪਣਾ ਨਾਂ ਨਾਨਕ ਲਗਾਕੇ ਬਾਣੀ ਨੂੰ ਵੀ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ 1 ਉਸਦੇ ਇਸ ਵਰਤਾਰੇ ਨੇ ਮਾਤਾ ਸੁੰਦਰੀ ਨੂੰ ਬਹੁਤ ਦੁਖੀ ਕਰ ਦਿਤਾ ਤੇ ਉਹ ਮਾਤਾ ਸਾਹਿਬ ਕੋਰ ਨਾਲ ਦਿਲੀ ਵਾਪਸ ਆ ਗਏ 1 ਹਾਥੀ ਦੀ ਬਿਨਾ ਓਲਾਦ ਤੋਂ ਬੁਰਹਾਨਪੁਰ ਵਿਚ ਮੋਤ ਹੋ ਗਈ ਜਿਥੇ ਓਹ ਅਹਿਮਦ ਸ਼ਾਹ ਅਬਦਾਲੀ ਤੇ ਮੁਗਲ ਬਾਦਸ਼ਾਹ ਦੀ ਲੜਾਈ ਤੋ ਡਰ ਕੇ ਨਸ ਗਿਆ ਸੀ 1
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੰਸ਼