{:en}SikhHistory.in{:}{:pa}ਸਿੱਖ ਇਤਿਹਾਸ{:}

ਮਾਈ ਭਾਗੋ ( ਮਾਤਾ ਭਾਗ ਕੌਰ )

ਝਬਾਲ ਦੇ ਪਾਰੋ  ਸ਼ਾਹ ਦੇ ਦੋ ਪੁੱਤਰ ਸਨ। ਮਾਲੇ ਸ਼ਾਹ ਅਤੇ ਹਰੂ। ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ।ਮਾਈ ਭਾਗੋ  ਭਾਈ ਮਾਲੇ ਸ਼ਾਹ  ਦੀ ਪੁੱਤਰੀ ਸੀ ਜਿਸ ਦਾ ਜਨਮ ਆਪਣੇ ਜੱਦੀ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮਾਈ ਭਾਗੋ ਦਾ ਬਚਪਨ ਦਾ ਨਾਮ ਭਾਗਭਰੀ ਸੀ। ਸਿੱਖ ਇਤਿਹਾਸ ਵਿੱਚ ਉਸ ਨੂੰ ਮਾਈ ਭਾਗੋ ਵਜੋਂ ਯਾਦ ਕੀਤਾ ਜਾਂਦਾ ਹੈ। ਕਈ ਇਤਿਹਾਸਕਾਰ ਦਾ ਮਾਨਨਾ ਹੈ ਕਿ ਉਸ ਦਾ ਵਿਆਹ ਪੱਟੀ ਦੇ ਨਿਧਾਨ ਸਿੰਘ ਵੜੈਚ ਨਾਲ ਹੋਇਆ ਸੀ।ਪਰ ਇਸਦਾ ਕੋਈ ਵੀ ਸਹੀ ਵੇਰਵਾ ਨਹੀਂ ਮਿਲਦਾI ਮਾਈ ਭਾਗੋ ਦਾ ਵਿਆਹ ਹੋਇਆ ਜਾ ਨਹੀਂ ਪਰ  ਪਿੰਡ ਦੇ ਰਹਿਣ ਵਾਲੇ ਤਾਂ ਉਸ ਨੂੰ ਆਪਣੀ ਅਣਵਿਆਹੀ ਧੀ ਹੀ ਸਮਝਦੇ ਸਨ 1

ਮਾਈ ਭਾਗੋ ਦੇ ਮਾਤਾ-ਪਿਤਾ ਦਾ ਗੁਰੂ  ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਆਉਣਾ ਜਾਂਣਾ ਸੀ।  ਮਾਈ ਭਾਗੋ ਵੀ ਅਕਸਰ ਉਨ੍ਹਾ ਨਾਲ ਗੁਰੂ -ਦਰਬਾਰ ਜਾਇਆ ਕਰਦੀ ਸੀI ਜਦੋਂ ਸ੍ਰੀ  ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੋਕ ਦਿਲੀ ਵਿਚ ਸ਼ਹੀਦ ਕੀਤਾ ਗਿਆ ਤਾਂ ਉਨ੍ਹਾ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ। ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਹਨਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਹਨਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ।

ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ। ਇਹ ਸ਼ੁਰੂ ਤੋ ਹੀ ਚਾਂਦ ਬੀਬੀ ਅਤੇ ਰਜ਼ਿਆ ਸੁਲਤਾਨਾ ਵਰਗਾ ਮਰਦਾਨਾ ਸੁਭਾਵ ਰਖਣ ਵਾਲੀ ਹਿਮਤੀ ,ਦਲੇਰ ਤੇ ਨਿਡਰ ਸੁਭਾ ਰਖਦੀ ਸੀ 1 ਇਹ ਅਕਸਰ ਆਪਣੇ ਪਰਿਵਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਜਾਂਦੀ 1 ਗੁਰੂ ਗੋਬਿੰਦ ਸਿੰਘ ਦੀ ਗੁਰਗਦੀ ਸਮੇ ਵੀ ਇਹ ਉਥੇ ਸੀ 1  ਗੁਰੂ ਸਾਹਿਬਾਨਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਬੜੇ ਸ਼ੋਕ ਤੇ ਪਿਆਰ ਨਾਲ ਸੁਣਦੀ 1 ਸ਼ੁਰੂ ਤੋ ਹੀ ਮਰਦਾ ਵਾਂਗ ਸ਼ਸ਼ਤਰ ਚਲਾਣ ਦਾ ਅਭਿਆਸ ਘਰ ਵਿਚ ਹੀ ਕਰਦੀ ਰਹਿੰਦੀ 1

ਮਾਝੇ ਦੇ 40  ਸਿਖ  ਮੁਗਲਾਂ ਦੇ ਘੇਰੇ ਸਮੇ ਭੁਖ -ਦੁਖ ਤੋਂ ਤੰਗ ਆਕੇ  ਆਨੰਦਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ  ਨੂੰ ਬੇਦਾਵਾ  ਦੇ ਕੇ  ਆਪਣੇ ਘਰੋਂ ਘਰੀਂ ਆ ਗਏI ਉਨ੍ਹਾ ਨੂੰ ਲਗਾ ਕਿ ਘਰ-ਪਰਿਵਾਰ ਉਨ੍ਹਾ ਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ, ਪਰ ਐਸਾ ਨਹੀ ਹੋਇਆI  ਉਨ੍ਹਾ ਦਾ ਕੋਈ ਸਵਾਗਤ ਨਹੀਂ ਹੋਇਆ ਬਲਿਕ ਪਰਿਵਾਰ ਨੇ  ਲਾਹਨਤਾਂ ਹੀ ਪਾਈਆਂ ਕਿ  ਇਸ ਮੁਸੀਬਤ ਵੇਲੇ ਤੁਸੀਂ  ਗੁਰੂ ਸਾਹਿਬ  ਦਾ ਸਾਥ ਛਡ ਆਏ ਹੋ1 ਇਨ੍ਹਾ ਸਭ ਨੂੰ ਦੇਖਕੇ ਮਾਝੇ ਦੀ ਸਿਖਣੀ ਮਾਈ ਭਾਗੋ ਦਾ ਖੂਨ ਖੋਲ ਉਠਿਆI ਉਹ ਝਟਕੇ ਨਾਲ ਉਠੀ ਤੇ ਸਿੰਘਾਂ ਦਾ ਬਾਣਾ ਪਾਕੇ ਹਥ ਵਿਚ ਤਲਵਾਰ ਫੜ ਲਈI ਸਿੰਘਾਂ ਨੂੰ ਵੰਗਾਰਿਆ ਕਿ ਤੁਸੀਂ ਕਾਇਰ ਹੋ, ਬੁਝਦਿਲ ਹੋ , ਤੁਸਾਂ ਨੇ ਮਾਝੇ ਦਾ ਨਾਂ ਖਰਾਬ ਕੀਤਾ ਹੈ, ਆਪਣੀਆਂ ਚੂੜੀਆਂ ਲਾਹ ਕੇ ਇਨ੍ਹਾ ਅਗੇ ਸੁਟ ਦਿਤੀਆਂ ਕੀ ਤੁਸੀਂ ਇਨ੍ਹਾ ਨੂੰ ਪਾਕੇ ਘਰ ਬੈਠਕੇ  ਚੁਲ੍ਹਾ ਚੋਕਾ ਸੰਭਾਲੋ Iਅਸੀਂ ਸਾਰੀਆਂ ਅਨੰਦਪੁਰ ਜਾਕੇ ਗੁਰੂ ਸਾਹਿਬ ਨਾਲ ਖੜੇ ਹੋਕੇ ਮੁਕਾਬਲਾ ਕਰਾਂਗੀਆਂ 1 ਮਾਈ ਭਾਗੋ ਦੀ ਅਗਵਾਈ ਹੇਠ ਸਭ ਸਿੰਘਣੀਆ ਜਾਣ  ਲਈ ਤਿਆਰ ਹੋ ਗਈਆਂ 1

ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆIਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਸੁਣ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ  ਉਨ੍ਹਾਂ ਨੂੰ ਸਤਾਉਣ ਲੱਗਾ। ਮਾਈ ਭਾਗੋ ਨੇ ਉਨ੍ਹਾ ਨੂੰ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ।  ਇਹ ਸਿੰਘ ਮੁੜ ਤੋਂ ਮਾਈ ਭਾਗੋ ਦੀ ਅਗਵਾਈ ਵਿਚ ਗੁਰੂ ਸਾਹਿਬ ਲਈ ਲੜਨ-ਮਰਨ ਲਈ ਚੱਲ ਪਏ। ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ।

 ਗੁਰੂ ਸਾਹਿਬ ਸੁਨਿਆਰ, ਰਾਮਿਆਣੇ ਤੋਂ  ਹੁੰਦੇ ਖਿਦਰਾਣੇ ਵਲ ਨੂੰ ਤੁਰ ਪਏ 1 ਅਜੇ ਓਹ ਰ੍ਮਿਆਣੇ ਤੇ ਖਿਦਰਾਣੇ ਦੇ ਵਿਚਕਾਰ ਹੀ ਸਨ ਕਿ ਇਥੇ ਹੀ ਝਬਾਲ ਦੀ ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ  ਓਹ 40 ਸਿਖ ਜੋ ਆਨੰਦਪੁਰ ਸਾਹਿਬ ਵਿਚ ਬੇਦਾਵਾ ਦੇ ਕੇ ਚਲੇ ਗਏ ਸੀ, ਮਾਫ਼ੀ ਮੰਗਣ ਲਈ ਵਾਪਿਸ ਆ ਰਹੇ ਸੀ ਜੋ ਮਰਦੇ ਦਮ ਤਕ ਗੁਰੂ ਦਾ ਸਾਥ ਦੇਣ ਦਾ ਫੈਸਲਾ ਕਰ ਚੁਕੇ ਸੀ 1  ਜਦ ਉਹਨਾ ਨੂੰ ਪਤਾ ਲਗਾ ਕਿ ਸੂਬਾ ਸਰਹੰਦ ਦੀਆ ਫੌਜਾਂ ਵਾਹੋ-ਦਾਹੀ ਪਿਛੇ ਆ ਰਹੀਆਂ ਹਨ ਤਾਂ ਉਨ੍ਹਾ ਨੇ  ਸੂਬਾ ਸਰਹੰਦ ਨੂੰ ਰਾਹ ਵਿਚ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪਹੁੰਚ ਸਕਣ 1  ਆਪਣੀਆਂ ਚਾਦਰਾਂ ਤੇ ਹੋਰ ਕਪੜੇ ਦਰਖਤਾਂ ਉਤੇ ਇਸ ਤਰਹ ਟੰਗ ਦਿਤੇ ਤਕਿ ਦੂਰੋਂ ਲਗੇ ਕੀ ਕੋਈ ਫੌਜ਼ ਤੰਬੂ ਤਾਣੇ ਡੇਰਾ ਲਗਾਕੇ ਬੈਠੀ ਹੈ 1 ਆਪ ਓਹ ਝਾੜੀਆਂ ਪਿਛੇ ਐਸੇ ਟਿਕਾਣਿਆ ਤੇ ਜਾ ਬੈਠੇ  ਜਿਥੋਂ ਆਸਾਨੀ ਨਾਲ ਅਉਣ  ਵਾਲੀ ਫੌਜ਼ ਤੇ ਹਮਲਾ ਕਰ ਸਕਣ 1 ਜਦੋਂ ਵਜ਼ੀਰ ਖਾਨ ਦੀ ਫੌਜ਼ ਮਾਰ ਹੇਠ ਪਹੁੰਚੀ ਤਾਂ ਸਿੰਘਾਂ ਨੇ ਗੋਲੀਆਂ  ਤੇ ਤੀਰਾਂ ਨਾਲ ਸਵਾਗਤ ਕੀਤਾ 1 ਬੇਅੰਤ ਦੁਸ਼ਮਨਾ ਨੂੰ ਮੋਤ ਦੇ ਘਾਟ ਉਤਾਰ  ਦਿਤਾ। ਜਦ ਤੀਰ ਖਤਮ ਹੋ ਗਏ ਤਾਂ ਇਹ ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ।

 ਜਦ ਤਕ ਸਿੰਘਾਂ ਕੋਲ ਦਾਰੂ ਸਿਕਾ ਰਿਹਾ ਵੇਰੀਆਂ ਨੂੰ ਢੁਕਣ ਨਹੀਂ ਦਿਤਾ ਜਦੋਂ ਖਤਮ ਹੋ ਗਿਆ ਤੇ ਓਹ 5-5 ਦੇ ਜਥਿਆਂ ਵਿਚ ਆਕੇ ਸ਼ੇਰਾਂ ਵਾਂਗ ਟੁਟ ਪਏ 1 ਗੁਰੂ ਸਾਹਿਬ ਨੇ ਜਦੋਂ ਮ੍ਝੇਲਾਂ ਨੂੰ ਇਸਤਰਾ ਲੜਦਿਆਂ ਦੇਖਿਆ ਤਾਂ ਮਦਤ ਲਈ ਫੌਜ਼ ਭੇਜ ਦਿਤੀ ਤੇ ਆਪ ਉਤੋਂ ਤੀਰ  ਛਡਦੇ ਗਏ 1 ਮ੍ਝੇਲਾਂ ਦੇ ਹੋਸ੍ਲੇ ਵਧ ਗਏ ,ਓਹ ਇਸ ਦਲੇਰੀ ਨਾਲ ਲੜੇ ਕਿ ਦੁਸ਼੍ਮਨਾ ਦੀ ਹੋਸ਼ ਟਿਕਾਣੇ ਆ ਗਈ ਤੇ ਲੜਦੇ ਲੜਦੇ ਸਭ ਸ਼ਹੀਦ ਹੋ ਗਏ 1 ਇੰਜ ਖਿਦਰਾਣੇ ਦੀ ਧਰਤੀ ਤੇ  ਇਸ ਯੁੱਧ ਵਿੱਚ ਗੁਰੂ ਸਾਹਿਬ ਨੂੰ  ਇਹਨਾ 40 ਸਿੰਘਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਦਲੇਰੀ ਦਾ ਸਬੂਤ ਦਿੱਤਾ। ਲੜਦੇ ਲੜਦੇ ਤਕਰੀਬਨ ਸਾਰੇ ਸਿਖ ਸਹੀਦ ਹੋ ਗਏ 1 

ਕਈ ਮੀਲਾਂ ਦਾ ਸਫਰ ,ਓਤੋ  ਸਿੰਘਾਂ ਨਾਲ ਜਾਨ ਤੋੜ ਮੁਕਾਬਲਾ, ਗਰਮੀ ਦੀ ਰੁਤ, ਵੈਰੀ ਤ੍ਰੇਹ ਨਾਲ ਹੋਉਕਣ  ਲਗ ਪਏ 1 ਜਿਥੇ ਗੁਰੂ ਸਾਹਿਬ ਦਾ ਕਬਜਾ ਸੀ ਉਥੇ ਪਾਣੀ ਚਾਰੋਂ ਤਰਫੋਂ ਇਕਠਾ ਹੁੰਦਾ ਸੀ ਤੇ ਲੋਕਾਂ ਦੀਆਂ ਸਾਲ ਭਰ ਦੀਆਂ ਜਰੂਰਤਾਂ ਪੂਰੀਆਂ ਕਰਦਾ ਸੀ 1 ਚੋਧਰੀ ਕਪੂਰੇ ਜਿਸਦੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਆਇਆ ਓਹ ਵਜੀਰ ਖਾਨ ਦੀ ਫੌਜ਼ ਨਾਲ ਸੀ, ਉਸਨੇ ਦਸਿਆ ਕੀ ਅਗੇ 30 ਮੀਲ ਦੀ ਦੂਰੀ ਤਕ ਪਾਣੀ ਨਹੀ ਹੈ ਹਾਂ ਪਿਛੇ 10 ਮੀਲ  ਦੀ ਦੂਰੀ ਤੇ ਪਾਣੀ ਮਿਲ ਜਾਏਗਾ 1 ਹੋਰ ਲੜਨ ਦੀ ਹਿੰਮਤ  ਉਨਾਂ  ਵਿਚ ਨਹੀਂ ਸੀ ਸੋ ਪਿਛੇ ਪਰਤਣਾ ਹੀ ਠੀਕ ਸਮਝਿਆ 1

ਗੁਰੂ ਸਾਹਿਬ ਦੀ ਜਿਤ ਹੋਈ .1  ਅਕਾਲ ਪੁਰਖ ਦੀ ਜਿਤ ਹੋਈ 1  ਗੁਰੂ ਸਾਹਿਬ ਢਾਬ ਤੋ ਥਲੇ ਆਏ 1 ਅਕਾਲ ਪੁਰਖ ਦਾ ਧੰਨਵਾਦ  ਕੀਤਾ 1ਸ਼ਹੀਦ ਸਿੰਘਾਂ ਨੂੰ   ਮੇਰਾ ਪੰਜ  ਹਜ਼ਾਰੀ , ਮੇਰਾ ਦਸ ਹਜ਼ਾਰੀ ਕਹਿਕੇ ਨਿਵਾਜਿਆ 1 ਇਕ ਇਕ ਨੂੰ ਆਪਣੀ ਗੋਦੀ ਵਿਚ ਲਿਆ, ਮੂੰਹ  ਸਾਫ਼ ਕੀਤਾ ,ਅਸੀਸਾਂ ਦਿਤੀਆ 1 ਅਖੀਰ ਮਹਾਂ ਸਿੰਘ ਕੋਲ ਆਏ 1 ਉਸਦਾ ਸਵਾਸ ਚਲ ਰਿਹਾ ਸੀ, ਮੂੰਹ  ਵਿਚ ਪਾਣੀ ਪਾਇਆ 1 ਜਦ ਉਸਨੂੰ ਥੋੜੀ ਹੋਸ਼ ਆਈ ,  ਗੁਰੂ ਸਾਹਿਬ ਨੇ ਉਸਦਾ ਅੰਤਿਮ ਸਮਾਂ ਜਾਣ ਕੇ ਕਿਹਾ “ਕੁਝ  ਮੰਗ ਲੈ ” ਮੇਰਾ ਸਿਰ ਤੁਹਾਡੀ ਗੋਦੀ ਵਿਚ ਹੈ ਇਸਤੋਂ ਵਧ ਮੈਨੂੰ ਕੀ ਚਾਹੀਦਾ ਹੈ ? ਉਸਦੇ ਅੰਖਾਂ ਵਿਚ ਅਥਰੂ ਸਨ 1 ਗੁਰ ਸਾਹਿਬ ਨੇ ਫਿਰ ਕਿਹਾ ਸਿਖਾ ਕੁਝ ਮੰਗ ਲੈ ਤਾਂ ਮਹਾਂ ਸਿੰਘ ਨੇ ਕਿਹਾ ਜੇ ਤੁਸੀਂ ਤਰੁਠੇ ਹੋ ਤਾਂ ਜੇਹੜਾ ਬੇਦਾਵਾ ਅਸੀਂ ਦੇਕੇ ਆਏ ਸੀ ਉਸ ਨੂੰ ਫਾੜ ਦਿਉ  1 ਗੁਰੂ ਸਾਹਿਬ ਨੇ ਝਟ ਕਮਰਕਸੇ ਵਿਚੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਹਿਣ ਲਗੇ ,” ਬੇਦਾਵਾ ਤਾ ਤੁਸਾਂ ਨੇ ਦਿਤਾ ਸੀ ਅਸਾਂ ਨੇ ਤਾ ਕਦੀ ਤੁਹਾਨੂੰ ਆਪਣੇ ਆਪ ਤੋਂ  ਅੱਲਗ ਨਹੀ ਕੀਤਾ1 ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ।ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦੀ ਸਹਿਕਦੀ ਖਾਹਿਸ਼ ਨੂੰ ਜਿੰਦਗੀ ਦਿਤੀ1

 ਫਿਰ ਓਹ ਮਾਈ ਭਾਗੋ ਕੋਲ ਗਏ ਜੋ ਬੁਰੀ ਤਰਹ ਜਖਮੀ ਹੋ ਚੁਕੀ ਸੀ ਪਰ ਜਿੰਦਾ ਸੀ 1 ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਉਸਦਾ ਇੱਲਾਜ਼ ਕਰਵਾਇਆ 1 ਉਸਦੇ  ਦੋਨੋ ਭਰਾ ਇਸ ਜੰਗ ਵਿਚ ਸ਼ਹੀਦ ਹੋ ਚੁਕੇ ਸਨ1 ਓਹ ਵਾਪਿਸ ਨਹੀ ਗਈ 1 ਸ਼ਹੀਦਾਂ ਦਾ ਸਸਕਾਰ ਕਰਕੇ ਇਹਨਾ ਨੂੰ ਮੁਕਤੀ ਦਾ ਆਸ਼ੀਰਵਾਦ ਦਿਤਾ 1

ਜਿਥੇ ਦੂਜੇ ਸਹੀਦਾਂ ਨੂੰ ਪੰਜ ਹਜ਼ਾਰੀ, ਦਸ ਹਜ਼ਾਰੀ ਆਖਿਆ ਉਥੇ ਮਾਤਾ ਜੀ ਨੂੰ ਉਚ ਆਤਮਿਕ ਅਵਸਥਾ ਪ੍ਰਦਾਨ ਕੀਤੀ 1 ਅਮ੍ਰਿਤ ਛਕਕੇ ਮਾਤਾ ਭਾਗ ਕੋਰ  ਅੰਤ ਤਕ ਗੁਰੂ ਸਾਹਿਬ ਦੇ ਸੇਵਾ ਵਿਚ ਰਹੀ 1 ਜਦ ਗੁਰੂ ਸਾਹਿਬ ਜੋਤੀ ਜੋਤ ਸਮਾਏ ਤਾਂ ਮਾਈ ਭਾਗੋ, ਜਨਵਾੜੇ  ਬਿਦਰ ,ਕਰਨਾਟਕਾ ਚਲੀ ਗਈ 1 ਪਰ ਉਹ ਪੰਜਾਬ ਕਿਓਂ ਨਹੀਂ ਗਈ ਇਹ ਗਲ ਅਜੇ ਵੀ ਖੋਜ ਕਰਨ  ਦੀ ਹੈ 1 ਖੈਰ ਕੁਝ  ਇਤਿਹਾਸਕਾਰ ਜਨਵਾੜੇ ਗਏ ਜਿਥੋਂ ਸਿਰਫ ਉਨ੍ਹਾ ਮਾਤਾ ਭਾਗੋ  ਦੀ ਅੰਤਿਮ  ਇੱਛਾ ਬਾਰੇ ਪਤਾ ਲਗ ਸਕਿਆ  1 ਜਿਸ ਵਿਚ ਉਨ੍ਹਾਂ ਨੇ ਕਿਹਾ ਕੀ ਮੇਰਾ ਸਸਕਾਰ ਚਾਹੇ ਇਥੇ ਕਰ ਦੇਣਾ ਪਰ ਮੇਰੇ ਫੁਲ ਹਜੂਰ ਸਾਹਿਬ ਭੇਜ  ਦੇਣੇ 1

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »