{:en}SikhHistory.in{:}{:pa}ਸਿੱਖ ਇਤਿਹਾਸ{:}

ਮਹਾਰਾਨੀ ਸਦਾ ਕੌਰ- ਪੰਜਾਬ ਦੀ ਬਹਾਦਰ ਤੇ ਦਲੇਰ ਸ਼ੇਰਨੀ ( ਸੱਸ -ਮਹਾਰਾਜਾ ਰਣਜੀਤ ਸਿੰਘ)

ਸਿਖ ਇਤਿਹਾਸ ਵਿਚ ਮਹਾਰਾਨੀ ਸਦਾ ਕੌਰ ਇਕ ਪਹਿਲੀ ਇਸਤਰੀ ਸੀ ਜੋ ਇਕ ਪੰਜਾਬ ਦੇ ਸ਼ਾਸ਼ਕ ਵਜੋ ਜਾਣੀ ਜਾਂਦੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੀ ਸਸ , ਮਹਾਰਾਨੀ ਮਹਿਤਾਬ ਕੌਰ ਦੀ ਮਾਂ, ਕਨਇਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਨੂੰਹ ਤੇ  ਗੁਰਬਖਸ਼ ਸਿੰਘ ਦੀ ਪਤਨੀ ਸੀ1  ਇਨ੍ਹਾ ਦਾ ਜਨਮ ਧਾਲੀਵਾਲ ਜਟ ਪਰਿਵਾਰ ਵਿਚ ਸਰਦਾਰ ਦਸੌਂਧਾ ਸਿੰਘ ਦੇ ਘਰ ਹੋਇਆ 1 ਇਨ੍ਹਾ ਦੀ ਸ਼ਾਦੀ ਕਨਾਇਆ ਮਿਸਲ ਦੇ ਸਰਦਾਰ ਜੈ ਸਿੰਘ ਦੇ ਪੁਤਰ ਗੁਰਬਸ਼ ਸਿੰਘ ਨਾਲ ਹੋਈ 1

ਮਿਸਲਾ ਦੇ ਰਾਜ ਸਮੇ ਸ਼ੁਕਰਚਕੀਆ  ਮਿਸਲ ਦੇ ਸਰਦਾਰ ਮਹਾ ਸਿੰਘ ਨੇ ਜਸਾ ਸਿੰਘ ਰਾਮਗੜਿਆ ਤੇ ਸੰਸਾਰ ਚੰਦ ਕਟੋਚਿਆ ਦੀ ਮਦਤ ਨਾਲ ਕਨਇਆ ਮਿਸਲ ਤੇ ਹਮਲਾ ਕਰ ਦਿਤਾ , ਅਜਲ ਬਟਾਲੇ ਵਿਚ ਹੋਈ ਲੜਾਈ  ਵਿਚ ਜੈ ਸਿੰਘ ਹਾਰ ਗਿਆ , ਸਦਾ ਕੌਰ ਦਾ ਪਤੀ ਗੁਰਬਖਸ਼ ਸਿੰਘ ਮਾਰਿਆ ਗਿਆ 1 ਜਦੋਂ ਰਾਣੀ ਸਦਾ ਕੋਰ ਨੇ ਇਹ ਖਬਰ ਸੁਣੀ ਤਾਂ ਖਬਰ ਦੇਣ ਵਾਲੇ ਦਾ ਹੀ ਘੋੜਾ ਲੈਕੇ ,ਪਤੀ ਦੇ ਸ਼ਸ਼ਤਰ ਪਹਿਨ, ਮੈਦਾਨ-ਏ-ਜੰਗ ਵਿਚ ਜਾ ਪੁਜੀ ਤੇ ਐਸੇ ਜੋਹਰ ਦਿਖਾਏ ਕੀ ਜਿਤ ਕੇ ਹੀ ਵਾਪਿਸ ਆਈ 1 ਵਿਧਵਾ ਸਰਦਾਰਨੀ ਨੇ ਆਪਣੀ ਬਹਾਦਰੀ ਦਾ ਪਰਚਾ ਦੇਕੇ ਮਿਸਲ ਦੀ ਸਰਦਾਰੀ ਸੰਭਾਲੀ 1 ਰਾਜਨੀਤੀ ਤੋ ਕੰਮ ਲੈਂਦਿਆ ਉਸਨੇ ਸੋਹਰੇ ਤੋਂ ਇਜਾਜ਼ਤ ਲੇਕੇ ਮਹਾਂ ਸਿੰਘ ਨਾਲ  ਸਦਾ ਲਈ ਵੈਰ ਖਤਮ ਕਰਨ ਲਈ ਆਪਣੀ ਬੇਟੀ ਮਹਿਤਾਬ ਕੋਰ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿਤਾ 1

ਮਹਾਰਾਜਾ ਰਣਜੀਤ ਸਿੰਘ ਦਾ ਕੰਨਇਆ ਮਿਸਲ ਵਿਚ  ਵਿਆਹ ਹੋਣ ਨਾਲ  ਜਿਥੇ ਉਸ ਨੂੰ ਇਸ ਮਿਸਲ ਦੀ ਫੌਜੀ ਤੇ ਆਰਥਿਕ ਸਹਾਇਤਾ ਹਾਸਲ ਹੋਈ, ਉਥੇ ਇਕ ਬਹਾਦਰ , ਦਲੇਰ ਤੇ ਕਾਮਯਾਬੀ ਦੀਆਂ ਰੁਚੀਆਂ ਰਖਣ ਵਾਲੀ ਸਸ ਸਦਾ ਕੌਰ ਵੀ ਮਿਲੀ, ਜਿਸਨੇ ਰਣਜੀਤ ਸਿੰਘ ਦੀ ਸਫਲਤਾ ਤੇ ਕਾਮਯਾਬੀ ਲਈ ਸੀੜੀ ਦਾ ਕੰਮ ਕੀਤਾ1 ਸੰਨ 1789 ਵਿਚ (ਕਈ ਇਤਿਹਾਸਕਾਰ 1793 ਤੇ ਕਈ 1795 ਲਿਖਦੇ ਹਨ )  ਸਰਦਾਰ ਜੈ ਸਿੰਘ, ਰਾਣੀ ਸਦਾ ਕੋਰ ਦਾ ਸਹੁਰਾ ਅਕਾਲ ਚਲਾਣਾ ਕਰ ਗਏ  ਤੇ ਦੇਵਰ ਨਾਕਾਬਿਲ ਹੋਣ ਕਰਕੇ ਕਨਈਆ ਮਿਸਲ ਤੇ ਉਸ ਨਾਲ ਜੁੜੇ 8000 ਫੌਜ਼ ਦੀ ਦੇਖ ਰੇਖ ਤੇ ਰਾਜ ਪ੍ਰਬੰਧ ਦਾ ਸਾਰਾ ਕੰਮ ਸਦਾ ਕੋਰ ਦੇ ਹਥ ਵਿਚ ਆ ਗਿਆ1

ਉਧਰ ਰਣਜੀਤ ਸਿੰਘ  ਮਸਾਂ ਬਾਰਹ ਕੁ ਵਰਿਆਂ ਦੇ ਹੋਏ ਸਨ ਕਿ ਅਪ੍ਰੈਲ 1790 ਵਿਚ. ਪਿਤਾ ਦਾ, ਜਿਨਾ ਦੀ ਉਮਰ ਸਿਰਫ 27 ਸਾਲ ਦੀ ਸੀ,ਦਾ ਛਤਰ ਛਾਇਆ ਸਦਾ ਲਈ ਉਠ ਗਿਆ 1ਪਿਤਾ ਦੀਆਂ ਅੰਤਿਮ ਸਸਕਾਰ ਰਸਮਾਂ ਅਦਾ ਕਰਕੇ ਰਣਜੀਤ ਸਿੰਘ ਸ਼ੁਕਰਚਕੀਆ ਮਿਸਲ ਦਾ ਸਰਦਾਰ ਥਾਪ ਦਿਤਾ ਗਿਆ1 ਰਣਜੀਤ ਸਿੰਘ ਅਜੇ ਬਹੁਤ ਛੋਟਾ ਸੀ ਸੋ ਰਾਜ-ਕਾਜ ਦਾ ਸਾਰਾ ਕੰਮ ਇਨ੍ਹਾ ਦੀ ਮਾਤਾ ਰਾਜ ਕੌਰ ਦੇ ਹਥ ਆ ਗਿਆ ਤੇ ਲਖਪਤ ਰਾਏ ਜੋ ਪਹਿਲਾਂ ਤੋ ਹਿਸਾਬ ਕਿਤਾਬ ਦਾ ਕੰਮ ਸੰਭਾਲ ਰਿਹਾ ਸੀ ਹੁਣ ਰਾਜ-ਕਾਜ ਦੀ ਮਦਤ ਲਈ ਨੀਅਤ ਕਰ ਦਿਤਾ ਗਿਆ 1 

ਰਣਜੀਤ ਸਿੰਘ ਦੇ ਇਸ ਰਿਸ਼ਤੇ ਦੇ ਹੋਣ ਕਰਕੇ ਦੋਨਾ ਮਿਸਲਾਂ ਦਾ ਆਪਸੀ ਤਨਾਵ ਖਤਮ ਹੋ ਗਿਆ , ਦੋਨੋ ਮਿਸਲਾਂ ਨੂੰ ਰਾਜਨੀਤਕ ਤਾਕਤ ਮਿਲੀ  ਤੇ   ਦੋਨੋ  ਤਾਕਤਾਂ ਇਕਠੀਆਂ ਹੋਕੇ ਸ਼ਕਤੀਸ਼ਾਲੀ ਮਿਸਲਾਂ  ਵਿਚ ਬਦਲ  ਗਈਆਂ 1 ਵਿਵਾਹ ਤੋ ਤੁਰੰਤ ਬਾਦ ਰਾਣੀ ਸਦਾ ਕੋਰ ਨੇ ਆਪਣੀ ਕਨਹੀਆ ਮਿਸਲ ਨੂੰ ਸ਼ੁਕਰਚਕੀਆ ਮਿਸਲ ਨਾਲ ਜੋੜ ਦਿਤਾ ਤੇ ਰਾਜ ਕੋਰ, ਦੀਵਾਨ ਲਖਪਤ ਰਾਏ ਤੇ ਸਦਾ ਕੌਰ  ਨੇ ਰਣਜੀਤ ਸਿੰਘ ਦੇ ਨਾਂ ਤੇ ਤਕਰੀਬਨ 8 ਸਾਲ ਸ਼ਾਸ਼ਨ ਚਲਾਇਆ  ਜਿਸ ਨੂੰ “ਤਿੰਨ ਪ੍ਰਤੀਨਿਧੀਆਂ ਦੀ ਪ੍ਰੀਸ਼ਦ ”  ਕਿਹਾ ਜਾਂਦਾ ਸੀ 1 ਰਾਜ ਕੋਰ ,ਲਖਪਤ ਰਾਏ ਤੇ ਸਦਾ ਕੋਰ, ਤਿਨਾਂ  ਵਿਚੋ ਸਭ ਤੋ ਵਧ ਪ੍ਰਭਾਵਸ਼ਾਲੀ ਸਦਾ ਕੋਰ ਸੀ 1ਉਸਨੇ ਰਣਜੀਤ ਸਿੰਘ ਨੂੰ ਅਗੇ ਵਧਾਣ ਲਈ ਸਿਰਫ ਆਪਣੇ ਧੰਨ, ਮਾਲ ਤੇ ਫੌਜ਼ ਨਾਲ ਹੀ ਸਹਾਇਤਾ ਨਹੀ ਕੀਤੀ ਸਗੋਂ  ਕਈੰ ਲੜਾਈਆਂ ਵਿਚ  ਖੁਦ ਮਹਾਰਾਜਾ ਰਣਜੀਤ ਸਿੰਘ ਨਾਲ ਖੜੇ ਹੋਕੇ ਵੇਰੀਆਂ ਨਾਲ ਯੁਧਾਂ, ਜੰਗਾ ਵਿਚ ਹਿੱਸਾ ਲਿਆ1

1796 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜਮਾਨ ਨੇ ਪੰਜਾਬ ਤੇ ਹਮਲਾ ਕਰਕੇ ਲਾਹੋਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ 1 ਉਸ ਵੇਲੇ ਭੰਗੀ ਮਿਸਲ ਦੇ ਸਰਦਾਰ ਲਾਹੋਰ ਤੇ ਕਾਬਜ਼ ਸਨ1 ਕਿਸੇ ਮਿਸਲ ਦੀ ਵੀ ਹਿੰਮਤ ਨਾ ਹੋਈ ਉਸ ਦਾ ਰਾਹ ਰੋਕਣ ਦੀ ਜਾਂ ਮੁਕਾਬਲੇ ਕਰਨ ਦੀ ,ਕਿਓਂਕਿ ਉਸ ਪਾਸ ਬਹੁਤ ਵਡੀ ਫੋਜ਼ ,30000 ਸ਼ਿਖਸ਼ਿਤ ਸੈਨਿਕ ਤੇ ਭਾਰੀ ਤੋਪਖਾਨਾ ਸੀ 1 ਸ਼ਾਹ ਜਮਾਨ ਨੇ  ਸ਼ਹਿਰ ਨਿਵਾਸਿਆਂ ਤੇ ਕਈ ਤਰਹ ਦੇ ਜ਼ੁਲਮ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿਤੇ 1 ਪਰ ਛੇਤੀ ਹੀ ਲੁਟ-ਮਾਰ ਕਰਕੇ ਵਾਪਸ ਚਲਾ ਗਿਆ 1 ਲਹੋਰ ਫਿਰ ਭੰਗੀਆਂ ਦੇ ਹਥ ਆ ਗਿਆ 1

ਸ਼ਾਹ ਜਮਾਨ ਨੇ 1797 ਵਿਚ  ਫਿਰ ਸ਼ਾਹਨਚੀ ਨਾਮ ਦੇ ਅਫਗਾਨੀ ਦੀ ਕਮਾਨ ਹੇਠ ਪੰਜਾਬ ਤੇ ਹਮਲਾ ਕੀਤਾ 1 ਰਣਜੀਤ ਸਿੰਘ ਨੇ ਵੀ ਝਨਾ ਦਰਿਆ ਦੇ ਕਿਨਾਰੇ ਮੋਰਚੇ ਲਗਾ ਲਏ 1 ਸ਼ਾਹਨਚੀ ਮਾਰਿਆ ਗਿਆ ,ਅਫਗਾਨੀਆਂ ਦੀ ਕਰਾਰੀ ਹਾਰ ਹੋਈ 1 ਉਸਦਾ ਸਾਰਾ ਜੰਗੀ ਸਮਾਨ ਰਣਜੀਤ ਸਿੰਘ ਦੇ ਹਥ ਲਗਾ 1  ਛੇ ਮਹੀਨੇ ਪਿਛੋਂ ਰਣਜੀਤ ਸਿੰਘ ਦਾ ਰਾਮਨਗਰ ਤੇ ਕਬਜਾ ਹੋ ਗਿਆ ਜਿਸ ਦੇ ਨਤੀਜੇ ਵਜੋਂ ਚਠਿਆਂ ਦੀਆਂ ਥਾਨੇਦਾਰੀਆਂ ਤੇ ਅਫਗਾਨੀਆਂ ਦੀਆਂ ਸਰਦਾਰੀਆਂ ਹਮੇਸ਼ਾਂ ਲਈ ਖਤਮ ਹੋ ਗਈਆਂ1

 ਨਾਦਰਸ਼ਾਹ ਦੇ ਪੁਤਰ ਤੈਮੂਰ ਨੇ ਸਿਖਾਂ ਦੀ ਤਾਕਤ ਦੇਖ ਲਈ ਸੀ1 ਇਕ ਵਾਰੀ ਉਸਦੀ ਚੜਤ ਸਿੰਘ ਨਾਲ ਆਮੋ-ਸਾਹਮਣੇ ਦੀ ਲੜਾਈ ਵਿਚ ਚੜਤ ਸਿੰਘ ਨੇ ਮੈਦਾਨ-ਏ-ਜੰਗ ਵਿਚ ਉਹ ਜੋਹਰ ਦਿਖਾਏ ਕਿ ਤੈਮੂਰ ਨੂੰ ਮੈਦਾਨ ਛਡ ਕੇ ਨਸਣਾ ਪਿਆ 1 ਤੈਮੂਰ ਇਕ ਬਹੁਤ ਬਹਾਦਰ ਯੋਧਾ ਤੇ ਮਹਾਨ ਜੈਤੂ ਸੀ 1 ਨਾਦਰਸ਼ਾਹ ਪੁਤਰ ਦੀ ਪਹਿਲੀ ਵਾਰ ਹਾਰ ਦੇਖ ਕੇ ਹੈਰਾਨ -ਪਰੇਸ਼ਾਨ ਹੋ ਗਿਆ 1 ਪੁਤਰ ਨੂੰ ਕਿਹਾ   ,” ਮੈਨੂੰ ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੂੰ ਇਕ ਸਿਖ ਕੋਲੋਂ ਹਾਰ ਕੇ ਆਵੇਗਾਂ ”? ਉਸਨੇ ਕਿਹਾ ,” ਯਕੀਨ ਤਾਂ ਮੈਨੂੰ ਵੀ ਨਹੀ ਹੋ ਰਿਹਾ , ਐਸਾ ਵੀ ਨਹੀਂ ਕਿ ਮੇਰੀ ਤਲਵਾਰ ਦਾ ਪਾਣੀ ਉਤਰ ਗਿਆ ਹੋਵੇ ,ਐਸਾ ਵੀ ਨਹੀਂ ਕਿ ਮੇਰੀ ਹਿੰਮਤ ਤੇ ਹੋਸਲੇ ਨੂੰ ਜੰਗ ਲਗ ਗਿਆ ਹੋਵੇ , ਐਸਾ ਵੀ ਨਹੀਂ ਕੀ ਮੈ ਤਲਵਾਰ ਚਲਣੀ ਭੁਲ ਗਿਆ ਹੋਵਾਂ” 1 ਫਿਰ ਹੋਇਆ ਕੀ ਨਾਦਰਸ਼ਾਹ ਨੇ ਪੁਛਿਆ ਤਾਂ ਤੈਮੂਰ ਦਾ ਜਵਾਬ ਸੀ   ,” ਮੈ ਮੈਦਾਨ-ਏ ਜੰਗ ਵਿਚ ਹਜ਼ਾਰਾਂ ਗਰਦਨਾ ਉਤਾਰ ਚੁਕਾ ਹਾਂ, ਇਕ ਤੋ ਇਕ ਜਾਂ-ਬਾਜ਼ ਨਾਲ ਲੋਹਾ ਲੈ ਚੁਕਿਆਂ ਹਾਂ ਪਰ ਚੜਤ ਸਿੰਘ ਦੇ ਹਥ ਵਿਚ ਲੋਹਾ ਨਹੀਂ ਸੀ , ਸਿਰਫ ਇਕ ਤਲਵਾਰ ਨਹੀਂ ਸੀ1 ਇਕ ਅਜੀਬ ਜਿਹੀ ਚੀਜ਼ ਸੀ ਜਿਸ ਨੂੰ ਨਾਂ ਦੇਣਾ ਤੇ ਨਾਮੁਮਕਿਨ ਹੈ, ਇਕ ਅਜੀਬ ਜਹੀ ਰੋਸ਼ਨੀ ਸੀ ਉਸਦੇ ਚੇਹਰੇ ਤੇ  ਜੋ ਪਤਾ ਨਹੀਂ ਕਿਥੋਂ ਆ ਰਹੀ ਸੀ 1 ਜਿਸ ਤਰਾਂ ਉਸਦੇ ਅਖਾਂ ਦੇ ਪਿਛੋਂ ਕੋਈ ਹੋਰ ਝਾੰਕ ਰਿਹਾ ਹੋਵੇ 1 ਜਿਵੇਂ  ਉਸਦੀ ਤਲਵਾਰ ਪਕੜ ਕੇ ਕੋਈ ਹੋਰ ਲੜ ਰਿਹਾ ਹੋਵੇ 1 ਹਥ ਚੜਤ ਸਿੰਘ ਦੇ ਸੀ ਪਰ ਤਾਕਤ ਕਿਸੇ ਹੋਰ ਦੀ ਹੋਵੇ 1 ਅਖਾਂ ਚੜਤ ਸਿੰਘ ਦੀਆਂ ਸੀ ਪਰ ਤੇਜ਼ ਕਿਤੋਂ ਹੋਰ ਤੋਂ ਆ ਰਿਹਾ ਹੋਵੇ 1 ਦੋਨੋ ਅਖਾਂ ਮੇਰੇ ਸੀਨੇ ਵਿਚ ਉਤਰ ਗਈਆਂ ਤੇ ਮੇਰੇ ਹਥੋ ਤਲਵਾਰ ਛੁਟ ਗਈ “1 ਮੈਨੂ ਪਹਿਲੀ ਵਾਰ ਲਗਿਆ ਕੀ ਇਨ੍ਹਾ ਸਿਖਾਂ ਕੋਲ ਖਾਲੀ ਦਇਆ ਨਹੀ, ਰੂਹਾਨੀ ਤਾਕਤ ਹੈ , ਜਿਥੇ  ਦੁਨੀਆਂ ਕੀ ਕੋਈ ਫੋਜ਼ ਕੋਈ ਤਾਕਤ ਨਹੀਂ ਪਹੁੰਚ ਸਕਦੀ” 1  ਨਾਦਰ ਸ਼ਾਹ ਨੇ ਕਿਹਾ ,’ ਇਹ ਤੇਰਾ ਵਹਿਮ ਹੈ “1  ਤਾਂ ਤੈਮੂਰ ਨੇ ਕਿਹਾ,’ ਅਬਾ ਹਜੂਰ ਮੇਰਾ ਵਹਿਮ ਨਹੀਂ ਹੈ 1 ਅਸਾਡੀਆਂ ਤਲਵਾਰਾਂ ਉਨ੍ਹਾ ਦੀਆਂ ਗਰਦਣ ਤਾਂ ਕਟ ਸਕਦੀਆਂ ਹਨ, ਪਰ ਰੋਸ਼ਨੀ ਨੂੰ ਨਹੀਂ ਬੁਝਾ ਸਕਦੀਆਂ 1 ਅਸੀਂ ਉਨ੍ਹਾ ਦੀ ਜਮੀਨ ਫਤਹਿ ਕਰ ਸਕਦੇ ਹਾਂ ਪਰ ਉਨ੍ਹਾ ਦੀ ਸੋਚ , ਉਨ੍ਹਾ ਦੇ ਇਰਾਦੇ , ਉਨ੍ਹਾ ਦੀ ਸਰਫਰੋਸ਼ੀ ਦੀ ਤਮੰਨਾ ਨੂੰ ਫਤਹਿ ਨਹੀਂ ਕਰ ਸਕਦੇ 1

ਤੈਮੂਰ ਨੂੰ ਤਾ ਸਮਝ ਆ ਗਈ ਪਰ ਉਸਦਾ ਪੁਤਰ ਸ਼ਾਹ ਜਮਾਨ ਨਾ-ਸਮਝੀ ਵਿਚ ਫਿਰ ਇਕ ਵਾਰੀ 1798 ਵਿਚ ਭਾਰੀ ਫੋਜ਼ ਲੈਕੇ  ਲਾਹੋਰ ਤੇ ਹਮਲਾ ਕਰਨ ਲਈ ਆਇਆ ਤਾਂ  ਭੰਗੀ ਸਿਖ ਸਰਦਾਰਾਂ ਨੇ ਬਿਨਾ ਮੁਕਾਬਲਾ ਕੀਤੇ ਉਸ ਨੂੰ  ਰਸਤਾ ਦੇ ਦਿਤਾ 1 ਸ਼ਾਹਜਮਾਨ ਨੇ ਲਾਹੋਰ ਦੇ ਕਿਲੇ ਤੇ ਕਬਜਾ ਕਰ ਲਿਆ ਤੇ ਜੋ ਵੀ ਸਾਮਣੇ ਆਇਆ ਲੁਟ ਪੁਟ ਕੇ ਸਭ ਨੂੰ ਤਬਾਹ ਕਰ ਦਿਤਾ 1 ਐਸੀ ਅਨੇਰਗਰਦੀ  ਮਚਾਈ ਕੀ ਪਰਜਾ ਦੁਖੀ ਹੋ ਗਈ 1 ਇਹ ਲੋਗ ਸਰਦੀਆਂ ਵਿਚ ਇਥੇ ਆਓਂਦੇ , ਲੋਕਾਂ  ਤੋ ਭਾਰੀ ਮਾਤਰਾ ਵਿਚ ਲਗਾਨ ਇਕਠਾ ਕਰਦੇ ਤੇ ਲੁਟ ਪੁਟ ਕੇ ਗਰਮੀਆਂ ਵਿਚ ਕਾਬੁਲ ਚਲੇ ਜਾਂਦੇ 1

ਜਦ ਲਹੋਰ ਵਿਚ ਉਸ ਨੂੰ ਮੁਕਾਬਲੇ ਲਈ ਕੋਈ ਸਿਖ ਸਰਦਾਰ ਜਾਂ ਸਿਖ ਫੌਜ਼ ਨਜਰ ਨਾਂ ਆਈ ਤਾਂ ਉਸ ਨੂੰ ਖੁਸ਼ਫਹਿਮੀ ਹੋ ਗਈ ਤੇ ਅਹੰਕਾਰ ਵਸ  ਕੁਝ ਬੋਲ-ਕਬੋਲ ਬੋਲ ਬੈਠਾ ਕਿ ਸਿਖ ਘੋੜਿਆਂ ਦੀਆਂ ਟਾਪਾ ਦੀਆਂ ਅਵਾਜ਼ ਸੁਣ ਕੇ ਭਜ ਗਏ ਹਨ 1 ਜਦ ਇਹ ਗਲ ਸਦਾ ਕੌਰ ਨੇ ਸੁਣੀ ਤੇ ਉਸ  ਨੇ  ਅਮ੍ਰਿਤਸਰ  ਵਿਚ ਵੈਸਾਖੀ ਦੇ ਮੋਕੇ ਤੇ ਹੋਏ ਇੱਕਠ ,ਸਰੱਬਤ ਖਾਲਸੇ ਨੂੰ ਵੰਗਾਰ ਕੇ ਕਿਹਾ,” ਜੇ ਤੁਹਾਡੇ ਵਿਚ ਕਲਗੀਆਂ ਵਾਲੇ ਦੇ ਬਖਸ਼ੇ ਅਮ੍ਰਿਤ ਦਾ ਰਤੀ ਭਰ ਵੀ ਅੰਸ਼ ਹੈ ਤਾਂ ਸ਼ਾਹ ਜਮਾਨ ਨੂੰ ਉਤਰ ਦੇਣ ਲਈ ਮੈਦਾਨ-ਏ-ਜੰਗ  ਵਿਚ ਉਤਰੋ 1  ਇਸ ਇੱਕਠ ਵਿਚ ਖਾਲੀ  ਫੁਲਕੀਆਂ ਮਿਸਲ ਨੂੰ ਛਡ ਕੇ ਬਾਕੀ ਸਾਰੀਆਂ ਮਿਸਲਾਂ ਦੇ ਜਥੇਦਾਰ ਸ਼ਾਮਲ ਸਨ ਜਿਨ੍ਹਾ ਵਿਚੋਂ ਭੰਗੀ ,ਕਨਈਆ , ਸ਼ੁਕਰਚਕੀਆ, ਨੱਕਈ ਤੇ ਅਹੁਲੂਵਾਲਿਆ ਮਿਸਲਾਂ ਪ੍ਰਮੁਖ ਸਨ 1  ਇਨ੍ਹਾ ਸਭ ਨੇ ਮਿਲ ਕੇ  ਅਫਗਾਨੀਆ ਦਾ ਪਿੱਛਾ ਕਰਦੇ ਲਹੋਰ ਦੇ ਕਿਲੇ ਨੂੰ ਜਾ ਘੇਰਿਆ1  ਜਿਸ ਨੂੰ ਅਫਗਾਨੀ ਫੋਜ਼ ਤੋੜ ਨਾ ਸਕੀ ਤੇ ਕਿਲੇ ਵਿਚ ਰਾਸ਼ਨ ਪਾਣੀ ਦੀ ਕਿਲਤ ਕਰਕੇ ਇਨ੍ਹਾ ਦਾ ਜੀਣਾ ਹਰਾਮ ਹੋ ਗਿਆ 1 ਸ਼ਾਹ ਜਮਾਨ ਨੇ ਆਪਣੇ ਹਿਮਾਇਤੀ ਕਸੂਰ ਦੇ ਨਵਾਬ ਨਿਜ਼ਾਮੁਦੀਨ, ਪਟਿਆਲੇ ਦੇ ਰਾਜੇ ਸਾਹਿਬ ਸਿੰਘ  ਤੇ ਅਫਗਾਨ ਸਰਦਾਰਾਂ  ਤੋਂ ਮਦਤ ਲੈਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਨਾ-ਕਾਮਯਾਬ ਰਿਹਾ   1 ਉਧਰ ਕਾਬਲ ਵਿਚ ਵੀ ਉਸਦੀ ਗੈਰ ਹਾਜਰੀ ਕਰਕੇ  ਪਰੇਸ਼ਾਨੀਆਂ ਵਧ ਗਈਆਂ1   ਸੋ ਉਸਨੇ ਕਾਬਲ ਪਰਤਣਾ ਹੀ ਬੇਹਤਰ ਸਮਝਿਆ 1 ਲਾਹੋਰ ਫਤਹਿ ਹੋ ਗਿਆ 

ਦੂਜੀਆਂ ਮਿਸਲਾਂ ਤਾਂ ਆਪਣੇ ਘਰੋ-ਘਰੀ ਚਲੀਆਂ ਗਈਆਂ ਪਰ ਰਣਜੀਤ ਸਿੰਘ ਨੇ ਜੇਹਲਮ ਤਕ ਸ਼ਾਹ ਜਮਾਨ ਦਾ ਪਿੱਛਾ ਕੀਤਾ1 ਉਧਰ ਭੰਗੀ ਮੁੜ ਲਾਹੋਰ ਤੇ ਕਾਬਜ਼ ਹੋ ਗਏ 1 ਲਾਹੋਰ ਤੇ ਕਬਜਾ ਕਰਨਾ ਰਣਜੀਤ ਸਿੰਘ ਵਾਸਤੇ ਬਹੁਤ ਮਹਤਵ ਪੂਰਨ ਸੀ 1  ਆਪਣੀ ਸੱਸ ਸਦਾ ਕੋਰ ਦੀ ਮਿਸਲ ਕਨਇਆ ਤੇ ਨਿੱਕਈ ਮਿਸਲ ਤੋਂ ਆਰਥਿਕ ਤੇ ਸੈਨਿਕ  ਸਹਾਇਤਾ ਲੈਕੇ ਤਕਰੀਬਨ  25000 ਸੈਨਿਕ ਨਾਲ ਲਹੋਰ ਦਿਲੀ ਦਰਵਾਜ਼ੇ ਤੇ ਮੋਰਚੇ ਲਗਾ ਦਿਤੇ  1 ਇਹ ਖਬਰ ਮਿਲਦਿਆਂ ਹੀ  ਤਿੰਨ ਭੰਗੀ ਸਰਦਾਰਾਂ ਵਿਚੋਂ ਦੋ ਤਾਂ ਡਰ ਕੇ ਨਸ ਗਏ, ਚੇਤ ਸਿੰਘ ਨੇ ਥੋੜਾ ਮੁਕਾਬਲਾ ਕੀਤਾ ਪਰ ਜਲਦੀ ਹੀ ਹਥਿਆਰ ਸੁਟ ਦਿਤੇ1 ਰਣਜੀਤ ਸਿੰਘ ਨੇ ਉਸ ਨਾਲ ਚੰਗਾ ਵਿਉਹਾਰ ਕਰਦਿਆਂ ਉਸਦੇ ਗੁਜ਼ਾਰੇ ਲਈ ਪੈਨਸ਼ਨ ਲਗਾ ਕੇ ਛਡ ਦਿਤਾ 1 ਇਸਤਰਾਂ ਜੁਲਾਈ 1799  ਵਿਚ ,ਬਿਨਾ ਕਿਸੀ ਖੂਨ ਖਰਾਬੇ ਤੋਂ  ਭੰਗੀ ਮਿਸਲ ਦੇ ਸਰਦਾਰਾਂ ਨੂੰ ਖਦੇੜ ਕੇ 20 ਘੰਟੇ ਦੇ ਅੰਦਰ ਅੰਦਰ  ਲਾਹੋਰ ਜਿਤ ਲਿਆ 1 ਇਸਤੋਂ ਬਾਦ ਫਤਹਿ ਦਾ ਸਿਲਸਲਾ ਸ਼ੁਰੂ ਹੋ ਗਿਆ 1 ਮਹਾਰਾਨੀ ਫੌਜ਼ ਦੀ ਕਮਾਂਡ ਕਰਦੀ ਹੋਈ  ਸਦਾ ਰਣਜੀਤ ਸਿੰਘ ਦੇ ਅੰਗ ਸੰਗ ਰਹੀ 1

ਅਮ੍ਰਿਤਸਰ ਤੇ ਕਬਜਾ ਕਰਨ ਵੇਲੇ ਮਹਾਰਾਨੀ ਸਦਾ ਕੌਰ ਨੇ ਖਾਸ ਹਿਤਾਹਿਤ ਦਿਤੀ ਕੀ ਇਸ ਪਵਿਤਰ ਨਗਰੀ ਵਿਚ ਕਿਸੇ ਦੀ ਮਾਰ-ਕਾਟ  ਨਹੀਂ ਹੋਣੀ  ਚਾਹੀਦੀ 1 ਸ਼ਹਿਰ ਵਿਚ  ਸਦਾ ਕੌਰ ਨੇ ਤੋਪਾ ਇੰਜ ਚਲਾਈਆਂ ਜਿਵੇਂ ਦਰਬਾਰ ਸਾਹਿਬ ਨੂੰ ਸਲਾਮੀ ਦਿਤੀ ਜਾ ਰਹੀ  ਹੋਵੇ 1 ਗੋਲੇ ਬਰੂਦ ਇਸ ਤਰਾਂ ਛਡੇ ਜਿਵੇ ਆਤਸ਼ਬਾਜ਼ੀ  ਚਲ ਰਹੀ ਹੋਵੇ 1 ਇਹ ਸਿਰਫ ਇਸ ਲਈ ਕਿ ਦੁਸ਼ਮਨ ਨੂੰ ਇਹ ਵੀ ਪਤਾ ਚਲ ਜਾਏ ਕਿ ਇਨ੍ਹਾ ਕੋਲ ਤਾਕਤ ਵੀ ਹੈ ਤੇ ਜੁਅਰਤ ਵੀ ਪਰ  ਕਿਸੇ ਇਕ ਬੰਦੇ ਨੂੰ ਵੀ ਖਰੋਚ ਤਕ ਨਹੀਂ ਆਈ  1  ਭੰਗੀ ਮਿਸਲ ਨੇ ਸਹਿਜੇ ਹੀ ਅਮ੍ਰਿਤਸਰ ਦਾ ਕਬਜ਼ਾ ਸਦਾ ਕੋਰ ਨੂੰ ਦੇ ਦਿਤਾ1

ਦਲੇਰ ਇਤਨੀ ਸੀ ਕੀ ਜਦ ਇਸਨੂੰ ਖਬਰ ਪੁਜੀ ਕੀ ਡਲ ਸਿੰਘ ਅਕਾਲਗੜੀਆ ਤੇ ਸਾਹਿਬ ਸਿੰਘ ਗੁਜਰਾਤੀ ਨੇ ਗੁਜਰਾਤ ਤੇ ਹਮਲਾ ਕਰਨ ਦੀ ਸੋਚੀ ਤਾਂ 10,000 ਫੌਜਾ ਲੈਕੇ ਗੁਜਰਾਤ ਤੇ ਜਾ ਚੜੀ ਜੇ ਬਾਬਾ ਸਾਹਿਬ ਸਿੰਘ ਬੇਦੀ ਜੰਗ ਨਾ ਰੋਕਦੇ ਤੇ ਦੋਨੋ ਤਰਫ਼ ਸਿਖਾਂ ਦਾ ਘਾਣ ਹੋਣਾ ਸੀ1 ਜਦ ਡਲ ਸਿੰਘ ਨੂੰ ਬੰਦੀ ਬਣਾ ਕੇ ਲਾਹੋਰ ਲਿਆਂਦਾ ਗਿਆ ਤਾਂ ਸਦਾ ਕੋਰ ਨੇ ਰਣਜੀਤ ਸਿੰਘ ਨੂੰ ਡਲ ਸਿੰਘ ਨੂੰ ਰਿਹਾ ਕਰਨ ਲਈ ਕਿਹਾ ਇਹ ਸੋਚ ਕੇ ਕਿ ਅਕਾਲਗੜ ਦੀ ਸਰਦਾਰੀ ਉਸ ਨੂੰ ਮਹਾਂ ਸਿੰਘ ਨੇ ਬਖਸ਼ੀ ਸੀ ਤੇ ਵਡਿਆਂ ਦੇ ਕੀਤੇ ਤੇ ਫੁੱਲ ਚੜਾਣੇ  ਨਿਕਿਆਂ ਦਾ ਫਰਜ਼ ਹੁੰਦਾ ਹੈ 1

ਜਦ ਸੰਸਾਰ ਚੰਦ ਕਟੋਚਿਆ ਨੇ ਹੰਕਾਰ ਵਸ  ਗੁਰੂ ਪਾਤਸ਼ਾਹਾਂ ਬਾਰੇ ਕੁਝ ਬੋਲ-ਕਬੋਲ ਬੋਲੇ ਤਾ ਰਣਜੀਤ ਸਿੰਘ ਨੇ ਸਦਾ ਕੋਰ ਦੇ ਕਹਿਣ ਤੇ ਉਸ ਉਤੇ ਹਮਲਾ ਕਰਨ ਦੀ ਚਣੋਤੀ ਦੇ ਦਿਤੀ1  ਉਸਨੇ ਮੁਕਾਬਲਾ ਤਾਂ ਕੀ ਕਰਨਾ ਸੀ ਨਜ਼ਰਾਨੇ ਤੇ  ਮਾਫ਼ੀਨਾਮਾ ਲੈਕੇ ਪੇਸ਼ ਹੋਇਆ 1 ਸਦਾ ਕੋਰ ਹਜ਼ਾਰਾ  ਦੀ ਦੂਜੀ ਲੜਾਈ ਵਿਚ ,ਸਰਦਾਰ ਹਰੀ ਸਿੰਘ ਨਲੂਵਾ ,ਕੰਵਰ ਸ਼ੇਰ ਸਿੰਘ ਤੇ ਸ਼ਾਮ ਸਿੰਘ ਅਟਾਰੀਵਾਲਾ ਦੇ ਨਾਲ ਤਲਵਾਰ ਲੈਕੇ ਸਫਾਂ ਚੀਰਦੀ ਪਠਾਣਾ ਵਲ ਵਧੀ ਤਾਂ ਪਠਾਣ ਇਕ ਔਰਤ ਨੂੰ ਇਤਨੀ ਬਹਾਦਰੀ ਨਾਲ ਲੜਦੇ ਵੇਖ ਕੇ ਆਪਣੇ ਘੁਰਨਿਆ ਵਿਚ ਜਾ ਵੜੇ1

ਇਸ ਦੋਰਾਨ ਰਣਜੀਤ ਸਿੰਘ ਦੀ ਦੂਸਰੀ ਸ਼ਾਦੀ  ਨੱਕਈ ਮਿਸਲ ਦੇ ਸਰਦਾਰ ਗਿਆਨ ਸਿੰਘ ਦੀ ਭੈਣ ਰਾਜ ਕੌਰ ਨਾਲ ਹੋਈ ,   ਜਿਸ ਨੂੰ ਕਦੀ ਕਦੀ ਦਾਤਾਰ ਕੌਰ ਜਾਂ ਮਾਈ ਨੇਫਾਂ ਵੀ ਕਿਹਾ ਜਾਂਦਾ ਸੀ 1 1801 ਵਿਚ ਖੜਕ ਸਿੰਘ ਦਾ ਜਨਮ ਹੋਇਆ 1 ਇਸ ਸ਼ਾਦੀ ਨਾਲ ਰਣਜੀਤ ਸਿੰਘ ਦੀ ਸਿਆਸੀ ਤਾਕਤ ਵਿਚ ਵਾਧਾ ਹੋਇਆ 1 ਇਸ ਦੋਰਾਨ ਲਖਪਤ ਰਾਇ ਜਦ ਮਾਮਲਾ ਉਗਰਾਉਣ ਗਿਆ ਤਾਂ ਮੁਸਲਮਾਨ ਜਿਮੀਦਾਰਾਂ ਦੇ ਹਥੋਂ ਮਾਰਿਆ ਗਿਆ 1 ਰਾਜ ਕੌਰ ਰਣਜੀਤ ਸਿੰਘ ਦੀ ਮਾਤਾ ਦਾ ਵੀ  ਅਚਾਨਕ ਦਿਹਾਂਤ ਹੋ ਗਿਆ 1 ਹੁਣ  ਮਿਸਲ ਦਾ ਸਾਰਾ ਕੰਮ ਸਦਾ ਕੌਰ ਦੇ ਹਥ ਵਿਚ ਆ ਗਿਆ 1  ਸਦਾ ਕੌਰ ਦਾ ਇਰਾਦਾ ਸੀ ਰਣਜੀਤ ਸਿੰਘ ਨੂੰ ਆਪਣੇ ਹਥ ਵਿਚ ਕਰਕੇ ਸਕਤਾ ਦਾ ਸਾਰਾ ਰਾਜ ਪ੍ਰਬੰਧ ਓਹ ਖੁਦ ਕਰੇ 1 ਉਸਨੇ ਸਮੇ ਸਮੇ ਸਿਰ ਰਣਜੀਤ ਸਿੰਘ ਦੀ ਆਰਥਿਕ ਤੇ ਸੈਨਿਕ ਮਦਤ ਵੀ ਕੀਤੀ 1 ਪਰ ਫਿਰ ਵੀ ਰਣਜੀਤ ਸਿੰਘ ਨੂੰ ਆਪਣੇ ਉਪਰ ਉਸਦੀ ਹਕੂਮਤ ਮਨਜੂਰ ਨਹੀ ਸੀ ਸਦਾ ਕੌਰ ਆਪਣੀਆ ਚਾਲਾਂ ਨਾ ਚਲਦੀਆਂ ਵੇਖ ਕੇ ਆਪਣੀ ਬੇਟੀ ਨੂੰ ਆਪਣੇ ਨਾਲ ਲੇਕੇ ਆਪਣੀ ਮਿਸਲ ਨੂੰ ਵਾਪਸ ਚਲੀ ਗਈ 1  ਰਣਜੀਤ ਸਿੰਘ ਗੇਰਜਰੂਰੀ ਬੰਧਨਾ ਤੋਂ ਅਜਾਦ ਹੋ ਗਿਆ 1

1807  ਵਿਚ ਮਹਾਰਾਨੀ ਮਹਿਤਾਬ ਕੌਰ ਦੇ ਦੋ ਲੜਕੇ  ਪੈਦਾ  ਹੋਏ ਸ਼ੇਰ ਸਿੰਘ ਤੇ ਤਾਰਾ ਸਿੰਘ  ਇਸ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾਤਾਰ ਕੋਰ ਤੋਂ ਪੈਦਾ ਹੋਏ ਪੁਤਰ ਖੜਕ ਸਿੰਘ ਨੂੰ ਆਪਣਾ ਵਾਰਸ ਥਾਪ ਚੁਕਾ ਸੀ 1 ਆਪਣੇ  ਦੋਹਤਰਿਆਂ ਦੇ ਖੁਸਦੇ ਹਕ ਵੇਖ ਕੇ ਮਹਾਰਾਨੀ ਨੂੰ  ਚੰਗਾ ਨਹੀ ਲਗਿਆ 1 ਇਥੋਂ ਹੀ ਮਹਾਰਾਨੀ ਸਦਾ ਕੋਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਆਪਸੀ  ਤਨਾਵ ਵਧਣਾ ਸ਼ੁਰੂ ਹੋ ਗਿਆ 1

ਆਪਣੀ ਮਿਸਲ ਦੀ ਮਹਾਰਾਨੀ ਬਣਨ ਵਾਸਤੇ ਉਸਨੇ ਅੰਗਰੇਜ਼ ਅਧਿਕਾਰੀ ਸਿਰ ਚਾਰਲਸ ਮੇਟਕਾਫ਼  ਨਾਲ ਗਲ ਬਾਤ ਸ਼ੁਰੂ ਕੀਤੀ ਜੋ ਰਣਜੀਤ ਸਿੰਘ ਨੂੰ ਪਸੰਦ ਨਹੀ ਆਈ 1 ਘੜਕ ਸਿੰਘ ਦੇ ਵਾਲੀ ਅਹਿਦ ਬੰਨਣ  ਦੇ ਸਮਾਗਮ ਵਿਚ ਨਾ ਓਹ ਆਪ ਸ਼ਾਮਲ ਹੋਈ ਨਾ ਰਣਜੀਤ ਸਿੰਘ ਦੇ ਬਚਿਆਂ ਨੂੰ ਭੇਜਿਆ , ਜਿਸਤੇ ਰਣਜੀਤ ਸਿੰਘ ਬਹੁਤ ਨਾਰਾਜ਼ ਹੋਇਆ 1 ਉਸਨੇ ਸਦਾ ਕੌਰ ਦੀ ਰਿਆਸਤ ਦਾ ਪ੍ਰਬੰਧਕ ਦੇਸਾ ਸਿੰਘ ਮਜੀਠਿਆ ਨੂੰ ਬਣਾ ਦਿਤਾ ਜਿਸਤੇ ਓਹ ਬਹੁਤ ਸਕਪਕਾਈ ਤੇ ਅੰਗਰੇਜਾਂ ਨਾਲ ਮਿਲਣ ਦੀ ਧਮਕੀ ਵੀ ਦਿਤੀ 1 ਮਹਾਰਾਜੇ ਨੇ ਉਸਨੂੰ ਬਹਾਨੇ ਨਾਲ ਲਾਹੋਰ ਬਲਾਇਆ ਤੇ ਕੈਦ ਕਰ ਲਿਆ 1 ਉਸਦੀ ਰਿਆਸਤ ਦਾ ਬਟਾਲਾ ਵਾਲਾ ਇਲਾਕਾ ਕੰਵਰ ਸ਼ੇਰ ਸਿੰਘ ਨੂੰ ਜਗੀਰ ਵਜੋਂ ਦੇ ਦਿਤਾ 1 1832 ਵਿਚ ਕੈਦ ਵਿਚ ਹੀ ਸਦਾ ਕੌਰ ਦੀ ਮੋਤ ਹੋ ਗਈ ਤਦ ਓਹ 79 ਸਾਲ ਦੀ ਸੀ 1

ਨਿਰਸੰਦੇਹ ਮਹਾਰਾਨੀ ਸਦਾ ਕੋਰ ਇਕ ਸੂਝਵਾਨ, ਬਹਾਦਰ ਤੇ ਯੋਗ ਪ੍ਰਸ਼ਾਸ਼ਕ ਸੀ , ਜਿਸਦਾ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਨ ਵਿਚ ਬਹੁਤ ਵਡਾ ਹਥ ਹੈ 1 ਇਹ ਸੁਤੰਤਰ ਸੋਚ ਵਾਲੀ , ਨਿਡਰ ਤੇ ਸੂਰਬੀਰ ਇਸਤਰੀ ਸੀ ਜਿਸਨੇ ਆਪਣੇ ਵਜੂਦ ਨੂੰ ਕਾਇਮ ਰਖਣ ਵਾਸਤੇ ਮਹਾਰਾਜੇ ਨਾਲ ਵੀ ਟਕਰ  ਲੈ ਲਈ  ਭਾਵੈ ਇਸ ਨੂੰ ਅਨੇਕਾਂ ਦੁਖ ਸਹਿਣੇ ਪਏ ਪਰ ਝੁਕਣਾ  ਇਸਦੀ ਫਿਤਰਤ ਨਹੀ ਰਹੀ 1 ਮੁਸਲਮਾਨ ਇਤਿਹਾਸਕਾਰ ਲਤੀਫ ਲਿਖਦਾ ਹੈ,” ਸਿਖ ਇਤਿਹਾਸ ਵਿਚ ਜਿਨਾ ਔਰਤਾਂ ਦਾ ਜ਼ਿਕਰ ਆਓਂਦਾ ਹੈ  ਸਦਾ ਕੌਰ ਉਨਾ ਵਿਚੋਂ  ਸਭ ਤੋਂ  ਵਧ ਨੀਤੀਵਾਨ ਤੇ ਤਰੱਕੀ -ਪਸੰਦ ਔਰਤ ਸੀ ” 1

Print Friendly, PDF & Email

Nirmal Anand

Add comment

Translate »