ਸਿੱਖ ਇਤਿਹਾਸ

ਮਹਾਰਾਣੀ ਜਿੰਦਾਂ ਦੀਆਂ ਅੰਗਰੇਜ਼ ਸਰਕਾਰ ਨੂੰ ਚਿੱਠੀਆਂ 

(ਪਹਿਲੀ ਚਿੱਠੀ -ਸੰਮਨ ਬੁਰਜ ਤੋਂ )

ਲਿਖਤੁਮ ਬੀਬੀ ਸਾਹਿਬ , ਅਲਾਰਨ ਸਾਹਿਬ ਜੋਗ

ਅਸਾਂ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ , ਤੁਸ ਨਿਮਕ ਹਰਾਮਾਂ ਦੇ ਪੈਰ ਵਿੱਚ ਦੇ ਦਿੱਤਾ ਸੁl ਤੁਸਾਂ ਸਾਡੀ ਮੁਨਸਬੀ ਨ ਪਾਈ l ਤੁਹਾਨੂੰ ਜੋ ਚਾਹੀਦਾ ਸੀ ਜੇ ਦੀਰਿਆਫਤੀ  ਕਰਕੇ ਸਾਡੇ ਜੁੰਮੇ ਲੱਗਦਾ ਸੋ ਲਾਂਦੇ l ਨਿਮਕ ਹਰਾਮਾਂ ਤੇ ਕਹੈ ਨਹੀਂ ਸੀ ਲੱਗਣਾ l ਤੁਸਾਂ ਵੱਡੇ ਮਹਾਰਾਜ (ਰਣਜੀਤ ਸਿੰਘ ) ਦੀ ਦੋਸਤੀ ਬੀ ਨਹੀਂ ਸੀ ਡਿੱਠਾ l ਤੁਸਾਂ ਮੇਰੀ ਆਬਰੋ ਲੋਕਾਂ ਤੋਂ ਲੁਹਾਈ ਏ ਤੁਸਾਂ ਕਰਾਰਨਾਵੀਆਂ ਤੇ ਅਹਿਦਨਾਵਿਆਂ  ਉੱਪਰ ਕੁਝ ਬੀ ਅਮਲ ਨਹੀਂ ਕੀਤਾ l

ਰਾਜਾ  ਲਾਲ ਸਿੰਘ ਮੇਰਾ ਮੋਹਤਬਿਰ ਸੀ ਤੇ ਖੈਰਖਾਹ ਤੇ ਨਿਮਕ ਹਲਾਲ ਸੀ, ਸੋ ਤੁਸਾਂ ਤਕਸੀਰੀ  ਕਰਕੇ ਭੇਜ ਦਿੱਤਾ l ਸਾਡੇ ਦਿਲ ਵਿੱਚ ਇਹ ਗੱਲ ਸੀ ਜੋ ਆਪ ਸਾਹਿਬ ਸਾਡੇ ਪਾਸ ਨੇ , ਸਾਨੂੰ ਡਰ ਕਿਸਦਾ ਏl  ਸਾਨੂੰ ਇਸ ਗੱਲ ਦੀ ਖਬਰ ਨਹੀਂ ਸੀ ਝੂਠੀਆਂ ਗੱਲਾਂ ਸਾਡੇ ਜੁੰਮੇ ਲਾ ਕੇ ਤੇ ਕੈਦ ਚਰ ਕੀਤਾl

ਕੋਈ ਸਾਡੀ ਲਿਖਤ ਦੱਸੋ ਵਾ ਕੁਝ ਸਾਡੇ ਜੁੰਮੇ ਲਾਓ ਆ ,ਫੇਰ ਜੋ ਤੁਹਾਡੀ ਮਰਜ਼ੀ ਹੁੰਦੀ ਸੋ ਕਰਦੇ l ਇੱਕ ਮੈਂ ਤੇ ਇਕ ਮਹਾਰਾਜ ਤੇ ਬਾਈ ਟਹਿਲਣਾ ਅਸੀਂ ਸਮਨ ਵਿੱਚ ਕੈਦ ਹਾਂ l ਹੋਰ ਨੌਕਰ ਸਭ ਕੱਢ ਟੀ ਹੈ ਨੇ l ਅਸੀਂ ਬਹੁਤ ਲਾਚਾਰ  ਹੋਏ ਆਂ l ਪਾਣੀ ਤੇ ਰੋਟੀ ਭੀ ਨਹੀਂ ਆਉਣ ਦੇਦੇਂl ਇਸ ਤਰ੍ਹਾਂ ਜੁ  ਸਾਨੂੰ ਤੰਗ ਕਰਦੇ ਓ ਇਸ ਗੱਲ ਕੋਲੋਂ ਫਾਂਸੀ ਲੱਗਾ ਦਿਓ l

ਜੇ ਤੁਸਾਂ ਸਾਡੀ ਅਦਾਲਤ ਕੀਤੀ ਤਾਂ ਹ੍ਛੀ  ਗੱਲ  ਨਹੀਂ ਤਾਂ ਨਦਣ ਸਤਰ ਵਿੱਚ ਫਰਿਆਦ ਕਰਾਂਗੇ l ਹੋਰ ਜੇਹੜਾ ਡੂਡ ਲੱਖ ਲਾਇਆ ਸੀ ਉਹ ਬੀ ਨਹੀਂ ਕਿਸੇ ਦਿੱਤਾ l ਹੋਰ ਜੇਹੜਾ ਚਹੁੰ ਮਹੀਨਿਆਂ ਦੇ ਵਿੱਚ ਖਰਚ ਕੀਤਾ ਸੀ ਇਕਵੰਜਾ ਹਜ਼ਾਰ,  ਸੋ ਭੀ ਗਹਿਣੇ ਵੇਚ ਕੇ ਮੇਘ ਰਾਜ ਨੂੰ ਦੇ ਦਿੱਤਾ ਹੈ l  ਕਿਸੇ ਕੋਲੋਂ ਕੁਝ ਮੰਗਦੇ ਨਹੀਂ ਸਾਂ l ਆਪਣੇ ਗਹਿਣੇ ਵੇਚ ਕੇ ਗੁਜਾਰਨ ਕਰਦੇ ਸਾਂ lਬੇਨਿਹੱਕ ਸਾਡੀ ਆਬਰੋ ਕਿਓਂ ਲਾਹੀ l ਮੰਗਲਾ  ਕੀ  ਤਕਸੀਰ ਕੀਤੀ ਉਨੂ ਵੀ  ਕੱਢ ਦਿੱਤਾ ਅੱਜ ਮਹਾਰਾਜ ਸਾਡੇ ਪਾਸ ਆ ਕੇ ਬਹੁਤ ਰੋਂਦੇ ਰਹੇ ਨੇ l ਆਖਣ ਲੱਗੇ ਸਾਨੂੰ ਬਿਛਨ ਸਿੰਘ ਤੇ ਗੁਲਾਬ ਸਿੰਘ ਬਹੁਤ ਡਰਾਂਦੇ ਨੇ l ਜੇ ਮਹਾਰਾਜ ਨੂੰ ਡਰ ਨਾਲ ਕੁਝ ਹੋ ਗਿਆ ਤੇ ਫਿਰ ਮੈਂ ਕੀ  ਕਰਾਂਗੀ l ਉਹਨਾਂ ਨੂੰ ਆਖਿਆ ਨੇ ਕਿ ਤੁਹਾਨੂੰ ਸਾਹਿਬ ਦਾ ਹੁਕਮ ਹੈ ਜੋ ਸ਼ਾਲ ਬਾਗ ਜਾਕੇ ਉਤਰੈ ਉਹ ਸੁਣ  ਕੇ ਤੇ ਬਹੁਤ ਰੋਂਦੇ ਰਹੇl

ਇਹ ਜੇਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ  ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ l ਤੁਸੀਂ ਗੁੱਝੇ ਰਾਜ ਕਿਓਂ ਸਾਂਭਦੇ ਹੋ ਜ਼ਾਹਰ ਹੋਕੇ ਕਿਓਂ ਨਹੀਂ ਕਰਦੇ l ਨਾਲੇ ਵਿੱਚ ਦੋਸਤੀ ਦਾ ਹਰਫ਼ ਰੱਖਦੇ ਹੋ ਨਾਲੇ ਕੈਦ ਕਰਦੇ ਹੋ l ਮੇਰੀ ਅਦਾਲਤ ਕਰੋ ਨਹੀਂ ਤਾਂ ਨਦਣ ਫਰਿਆਦ ਕਰਾਂਗੀ l ਤਿੰਨਾਂ ਚਹੁੰ ਨਿਮਕ ਹਰਾਮਾਂ  ਨੂੰ ਰੱਖ ਲਓ ਹੋਰ ਸਾਰੇ ਪੰਜਾਬ ਨੂੰ ਕਤਲ ਕਰ ਦਿਓ l ਇਨ੍ਹਾਂ ਦੇ ਆਖੈ ਲੱਗ  ਕੇ ਤੇ l

ਮੋਹਰ

ਅਕਾਲ ਸਹਾਏ ਬੀਬੀ ਜਿੰਦ ਕੌਰ

(ਦੂਜੀ ਚਿੱਠੀ- ਸ਼ੈਖੂਪੁਰੇ  ਤੋਂ )

ਸਤਿਗੁਰ ਪ੍ਰਸਾਦਿ

ਲਿਖਤੁਮ ਬੀਬੀ ਸਾਹਿਬ , ਅਲਾਰਨ ਸਾਹਿਬ ਜੋਗ

ਅਸੀਂ ਰਾਜੀ ਬਾਜੀ ਸ਼ੈਖੂਪੁਰੇ ਆਨ ਪਹੁੰਚੇ l ਤੁਸਾਂ ਸਾਡਾ ਅਸਬਾਬ ਸਾਂਭ ਕੇ ਭੇਜਣਾ l ਹੋਰ ਜੈਸੇ ਸੰਮਣ ਵਿੱਚ ਬੈਠੇ ਸੇ ਤੈਸੇ ਸ਼ੇਖੂਪੁਰ ਵਿੱਚ ਬੈਠੇ ਹਾਂ l ਦੋਵੇਂ ਥਾਂ ਇੱਕੋ ਜਹੇ ਸਾਨੂੰ ਹਨ l ਪਰ ਤੁਸਾਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਏ l ਮੇਰਾ ਪੁੱਤਰ ਖੋਹ ਲਿਆ l ਦੱਸ ਮਹੀਨੇ ਮੈ ਢਿੱਡ ਵਿੱਚ ਰੱਖਿਆ ਏ l ਮੰਨ ਮੰਨ ਪਾਲਿਆ ਏ l ਅਯਾਣਾ ਬਿਨਾਂ ਗੱਲ ਮੇਰਾ ਪੁੱਤਰ ਮੇਰੇ ਨਾਲੋਂ ਵਿਛੋੜਿਆ l ਮੈਨੂੰ ਤਾਂ ਕੈਦ ਰੱਖਦੇ , ਮੇਰੇ ਆਦਮੀ ਕੱਢ ਦਿੰਦੇ ਲ ਮੇਰੀਆਂ ਟਹਿਲਣਾਂ ਕੱਢ ਦਿੰਦੇ , ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਚਾਹੁੰਦੀ ਉਸ ਤਰ੍ਹਾਂ ਮੇਰੇ ਨਾਲ ਕਰਦੇ ਪਰ ਇੱਕ ਮੇਰੇ ਨਾਲ ਪੁੱਤਰ ਵਿਛੋੜਾ ਨਾ  ਕਰਦੇ l ਵਾਸਤਾ ਈ ਆਪਣੇ ਰੱਬ ਦਾ, ਵਸਤਾਂ ਈ ਆਪਣੇ ਬਾਦਸ਼ਾਹ ਦਾ ,ਜਿਸ ਦਾ ਨਮਕ ਖਾਂਦੇ ਓ, ਮੇਰਾ ਪੁੱਤਰ ਮੈਨੂੰ ਮਿਲੇl ਇਹ ਦੁਖ ਮੇਰੇ ਤੋਂ ਸਹਿਆ ਨਹੀਂ ਜਾਂਦਾ , ਨਹੀਂ ਤਾਂ ਮੈਨੂੰ ਮਰਵਾ ਦਿੰਦੇ l

ਪੁੱਤਰ ਮੇਰਾ ਬਹੁਤ ਅਯਾਣਾ ਏ ,ਕੁਝ ਕਰਣ ਜੋਗ ਨਹੀਂ l  ਮੈਂ ਬਾਦਸ਼ਾਹੀ ਛੋੜੀ,  ਮੈਨੂੰ ਬਾਦਸ਼ਾਹੀ ਦੀ ਕੋਈ ਲੋੜ ਨਹੀਂ, ਮੈਂ ਅੱਗੇ ਵੀ ਕੋਈ ਉਜ਼ਰ ਨਹੀਂ , ਜੋ ਆਖੋਗੇ ਸੋ ਮੈਂ ਮਨਾਂਗੀ l ਮੇਰੇ ਪੁਤ ਰ ਕੋਲ ਕੋਈ ਨਹੀਂ,  ਭੈਣ , ਭਾਈ ਨਹੀਂ  , ਕੋਈ ਚਾਚਾ ਤਾਯਾ ਨਹੀਂ ਬਾਪ ਉਸਦਾ ਨਹੀਂ l ਇਸਨੂੰ ਕੀਹਦੇ ਹਵਾਲੇ ਕੀਤਾ ਜੇ l ਮੇਰੇ ਨਾਲ ਐਡੇ ਜ਼ੁਲਮ ਹੋਏ ਨੇ ,ਹੋਰ ਮੈਂ ਸ਼ੇਖੂਪੁਰੇ ਰਹਾਂਗੀ ਲਾਹੋਰ ਨਹੀਂ ਜਾਵਾਂਗੀ ਲ ਮੇਰੇ ਪੁੱਤਰ ਨੂੰ ਮੇਰੇ ਕੋਲ ਭੇਜ ਦਿਓ l ਮੈ ਓਨੀ ਦਿਨੀਂ ਤੁਸਾਂ ਪਾਸ ਆਉਂਗੀ ਜਿਸ ਦਿਨ ਦਰਬਾਰ ਲਾਉਣੇ ਹੋਣਗੇ l ਉਸ ਦਿਨ ਮੈਂ ਉਸ ਨੂੰ ਭੇਜ ਦਿਆਂਗੀ l ਹੋਰ ਮੇਰੇ ਨਾਲ ਬਹੁਤ ਸੀ ਹੋਈ  ਹੈ ਤੇ ਮੇਰੇ ਪੁਤਰ ਨਾਲ ਵੀ ਬਹੁਤ ਸੀ ਹੋਈ ਹੈ ਤੇ ਲੋਕਾਂ ਦਾ ਕਿਹਾ ਭੀ  ਮੰਨ ਲਿਆ, ਹੁਣ ਬਸ ਕਰੋ ਬਹੁਤ ਹੋਈ ਹੈਗੀ l

ਮੋਹਰ

ਅਕਾਲ ਸਹਾਏ ਬੀਬੀ ਜਿੰਦ ਕੌਰ

(ਤੀਜੀ ਚਿੱਠੀ -ਸ਼ੈਖੂਪੁਰੇ  ਤੋਂ )

ਸਤਿਗੁਰ ਪ੍ਰਸਾਦਿ

ਲਿਖਤੁਮ ਮਹਾਰਾਣੀ ਸਾਹਿਬਾ

ਮੁਰਾਸਲਾ ਆਪ ਕਾ  ਪਹੁੰਚਾ l ਬਹੁਤ ਖੁਸ਼ੀ ਹੋਈ ਹੈ ਕਿ ਮੈਂ ਤੁਮ ਕੋ ਯਾਦ ਹੂੰ l ਤੁਮ  ਨੇ ਜੋ ਲਿਖਾ  ਹੈ ਕਿ ਮਹਾਰਾਜ ਖੁਸ਼ੀ ਹੈ , ਸੁਨ  ਕਰ ਬਹੁਤ ਦਿਲ ਖੁਸ਼ੀ ਹੂਆ ਹੈ l ਜਿਸ ਦਿਨ ਸੇ ਹਮ ਲਾਹੋਰ ਸੇ ਚਲੇ ਆਏਂ ਹੈਂ ਉਸ ਦਿਨ ਸੇ ਆਜ ਹਮਨੈ ਮਹਾਰਾਜ ਕਿ ਖੁਸ਼ੀ ਕਿ ਖਬਰ ਸੁਣੀ  ਹੈ l ਜੋ ਤੁਮ ਨੇ ਲਿਖ ਹੈ ਸਬ ਸੱਚ ਹੋਵੇਗਾ , ਮਗਰ ਮੇਰਾ ਦਿਲ ਗਵਾਹੀ ਨਹੀਂ ਦੇਤਾ ਕਿ ਮਹਾਰਾਜ ਖੁਸ਼ ਹੋਵੇl ਜਿਨ  ਕੀ  ਮਾਂ ਬਿਛੜ ਗਈ ਹੋਵੇ ਵੋਹ ਕਿਉਂ ਰਾਜ਼ੀ ਹੋਵੇਗਾ l ਮਹਾਰਾਜ ਬਨਾ  ਤੋਂ ਯਹ ਫਲ ਦੇਤੇ ਹੋl  ਇੱਕ ਨਾਦਾਨ  ਔਰ ਇੱਕ ਕਭੀ ਬਿਛੜੇ ਨਹੀਂ ਥੇl ਆਪ ਸੱਯਾਨੇ ਹੋ, ਬੁੱਧੀਮਾਨ ਹੋ,ਆਪਣੇ ਦਿਲ ਸੇ ਸਮਝੋ ਕਿ ਮਹਾਰਾਜ ਕਿਸ ਤਰਹ ਰਾਜ਼ੀ ਹੋਂਗੇ l

ਯਹ ਤੋਂ ਤੁਮਨੇ ਲਿਖਾ ਹੈ ਨਜ਼ਰ ਊਪਰ ਦੋਸਤੀ ਦੋਨੋ ਸਰਕਾਰ ਨੇ ਬਹੁਤ ਖੁਸ਼ੀ ਖਾਤਰ ਮਹਾਰਾਜ ਕਾ  ਹੈ l ਜੋ ਤੁਮਨੇ ਮਹਾਰਾਜ ਕੀ  ਖੁਸ਼ੀ ਖਾਤਰ ਰੱਖੀ ਹੈ ਵੋਹ ਸਾਰੇ ਜ਼ਮਾਨੇ ਮੈਂ ਮਸ਼ਹੂਰ ਹੂਈ ਹੈ ਕਿ ਰੋਤੇ  ਹੋਏ ਨੋ  ਛੀਨ ਕਰ ਸ਼ਾਲਾ  ਬਾਗ ਕੋ ਲੈ ਗਏ ਔਰ ਮਾਂ ਕੋ ਬਾਲ ਪਕੜ ਕਰ ਬਾਹਰ ਨਿਕਲ ਦੀਆ l ਤੁਮਾਰੇ  ਦਿਲ ਮੇਂ  ਇਤਨਾ ਦਰੇਗ ਨਾ  ਆਇਆ ਕਿ ਮਹਾਰਾਜ ਨਾਦਾਨ ਹੈ ਕਿਓਂ ਕਰ ਰਹੇਗਾ l

ਤੁਮਾਰੇ ਤਈ ਇਸੀ  ਇੱਜ਼ਤ ਆਬਰੂ ਕੇ ਤਈ ਰੱਖਾ ਥਾ , ਸੋ ਨਮਕ ਹਰਾਮੋਂ ਨੇ ਵੋਹ ਇੱਜ਼ਤ ਆਬਰੂ ਬੀ ਨਹੀਂ ਰਹਿਨੇ  ਦੀ l ਏਕ ਅਫਸੋਸ ਕਿ ਤੁਮ ਨੇ ਹਮਾਰੈ ਜ਼ਿਮੇ ਸਮਝ ਕਰ ਤਕਸੀਰ ਨਹੀਂ ਲਗਾਈ , ਨਮਕ ਹਰਾਮੋ ਕੇ ਕਹਿਨੇ  ਪਰ ਅਮਲ ਕਰ ਕਰ ਦੇਸ ਨਿਕਾਲਾ ਦੇ ਦੀਆ l ਜੋ ਕੀਆ ਸੋ ਸਭ ਆਪ ਕਿ ਨੇਕਨਾਮੀ ਹੁਈ  ਹੈ l ਮੇਰੀ ਇੱਜ਼ਤ ਆਬਰੂ ਔਰ ਤੁਮ੍ਹਾਰਾ  ਜ਼ਬਾਨ ਕੁ ਸੁਖਨ ਗਿਆ l ਔਰ ਜੋ ਤੁਮਨੇ ਮੇਰੇ ਸਾਥ ਕੀਆ ਹੈ ਐਸਾ  ਕਿਸੀ ਖੂਨ ਕੇ ਸਾਥ ਭੀ  ਨਹੀਂ ਗੁਜ਼ਰਤਾ ਹੈ l ਮੈਂ ਸਭ ਕੁਝ ਛੋੜ ਕੇ ਫਕੀਰ ਹੁਈ ਥੀ ਸੋ ਤੁਮਨੇ ਫਕੀਰ ਭੀ ਨਹੀਂ ਰਹਿਨੇ ਦੀਆ l ਔਰ ਖਰਚ ਸੇ ਹਮ ਬਹੁਤ ਤੰਗ ਹੈਂ l

ਔਰ ਬੰਧੂਜੀਤ ਕੋ ਤੁਮਾਰੇ ਪਾਸ ਭੇਜਾ  ਹੈ , ਇਸ ਕੋ ਆਪਣੇ ਪਾਸ ਰੱਖਨਾ l ਔਰ ਆਧਾ ਅਸਬਾਬ ਹਮਾਰੈ ਪਾਸ ਪਹੁੰਚ ਗਿਆ ਹੈ , ਆਧਾ  ਨਹੀਂ ਦੇਤੇ l ਹਮ ਕੋ ਦਿਲਵਾ ਦੋl

ਮਹਾਰਾਜਾ ਦਲੀਪ ਸਿੰਘ ਦੀ ਮਹਾਰਾਣੀ ਜਿੰਦਾਂ ਨੂੰ ਚਿੱਠੀ

ਲਿਖਤੁਮ ਦਲੀਪ ਸਿੰਘ ਮਹਾਰਾਜਾ

ਅੱਗੇ ਪਿਆਰੀ ਮਾਤਾ ਜੀ l ਮੈਂ ਰਾਜ਼ੀ ਖੁਸ਼ੀ ਹਾਂ l ਏਥੇ ਆਪਜੀ ਦੀ ਰਾਜ਼ੀ ਖੁਸ਼ੀ ਚਾਹੁੰਦਾ ਹਾਂ l ਮੈਂ ਆਪ ਨੂੰ ਮਿਲਣਾ ਚਾਹੁੰਦਾ ਹਾਂ l ਰਾਤ ਦਿਨ ਆਪ ਮੈਨੂੰ ਯਾਦ ਆਉਂਦੇ ਹੋ l  ਮੈਂ ਛੇਤੀ ਇੰਡੀਆ ਆ ਰਿਹਾ ਹਾਂ l ਆਪ ਨੂੰ ਮਿਲਾਂਗਾ l ਫਿਰੰਗੀ ਮੈਨੂ ਆਉਣ ਨਹੀਂ ਸੀ ਦਿੰਦਾ ਹੁਣ ਆਖਦਾ ਹੈ , ਦੇਸ ਚਲਾ  ਜਾ l  ਮਿਲ ਕੇ ਸਾਰੀ ਗੱਲ ਦਸਾਂਗਾ l

ਹੱਛਾ ਮਾਤਾ ਜੀ ਚਰਨਾਂ ਤੇ ਮੱਥਾ ਟੇਕਦਾ ਹਾਂ l

Print Friendly, PDF & Email

Nirmal Anand

Add comment

Translate »