ਸਿੱਖ ਇਤਿਹਾਸ

ਮਹਾਰਾਜਾ ਸ਼ੇਰ ਸਿੰਘ 1807-1843 (ਪੁੱਤਰ ਸ਼ੇਰ-ਏ-ਪੰਜਾਬ)

ਮਹਾਰਾਜਾ ਰਣਜੀਤ ਸਿੰਘ ਵਕਤ ਪੰਜਾਬ ਦਾ  ਖ਼ਾਲਸਾ ਰਾਜ  ਪੂਰੀ ਦੁਨਿਆ ਤੇ ਛਾਇਆ ਹੋਇਆ ਸੀ 1 ਪੂਰੇ ਰਾਜ ਵਿਚ ਅਮਨਚੈਨ ਤੇ ਸੁਖਸ਼ਾਂਤੀ  ਸੀਪੰਜਾਬ ਦੁਨਿਆ ਵਿਚ ਇਕ ਖੁਸ਼ਹਾਲ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਥੇ ਯਰੋਪ ਤੇ ਅਮਰੀਕਾ ਦੇ  ਵਖ ਵਖ ਕਿਤਿਆਂ ਦੇ ਲੋਕ ਵਸਣਾ ਪਸੰਦ ਕਰਦੇ ਸੀ 1ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਫਰਾਂਸ, ਇਟਲੀ, ਜਰਮਨੀ, ਹੰਗਰੀ, ਰੂਸ ਅਤੇ ਅਮਰੀਕੀ ਅਫਸਰਾਂ ਦਾ ਵੇਰਵਾ ਸੁਣਨ ਨੂੰ ਮਿਲਦਾ ਹੈਮਹਾਰਾਨੀ ਵਿਕਟੋਰਿਆ ਨੇ ਵੀ ਇਸ ਗਲ ਖਲਾਸਾ ਕੀਤਾ ਸੀ ਕੀ ਇਗ੍ਲੈੰਡ ਤੋ ਬਾਦ ਪੰਜਾਬ ਰਾਜ ਸੰਸਾਰ ਦਾ ਦੂਜਾ ਵਡਾ ਤੇ ਸ਼ਕਤੀਸ਼ਾਲ ਦੇਸ਼ ਸੀ 1 ਮਹਾਰਾਜਾ ਦਲੀਪ ਸਿੰਘ ਨਾਲ ਉਸਦਾ ਵਰਤਾਵ , ਪੰਜਾਬ ਬਾਰੇ ਉਸਦੀਆਂ ਭਾਵਨਾਵਾਂ ਦਾ ਪ੍ਰਤਖ ਸਬੂਤ ਹੈ 1 ਉਸ ਨੂੰ 70  ਹਜ਼ਾਰ ਏਕੜ ਦੀ ਏਸਟੇਟ ਲੇਕੇ ਦੇਣੀ , ਪੁਤਰਾਂ ਵਰਗਾ ਪਿਆਰ ਕਰਨਾ ,ਉਸਦੀਆਂ ਪੇਂਟਿੰਗ ਬੰਨਵਾਣੀਆਂ ਤੇ ਖੁਦ ਵੀ ਬਨਾਣੀਆ, ਆਪਣੇ ਬਚਿਆਂ ਦੇ ਬਰਾਬਰ ਥਾਂ ਦੇਣੀ , ਘੰਟਿਆਂ ਬਧੀ ਉਸ ਨਾਲ ਗਲਾਂ ਕਰਨੀਆ ,ਉਸਦੇ ਬਚਿਆਂ ਨੂੰ ਪਿਆਰ ਕਰਣਾ ਆਦਿ 1 ਮਹਾਰਾਨੀ ਦੀ ਆਪਣੇ ਪਰਿਵਾਰ ਨੂੰ ਛੋੜਕੇ ,ਪੂਰੇ ਸੰਸਾਰ ਵਿਚ ਸ਼ਾਇਦ ਇਕ ਮਹਾਰਾਜਾ ਦਲੀਪ ਹੀ ਸੀ ਜੋ ਜਦੋਂ ਚਾਹੇ ਮਹਾਰਾਨੀ ਨੂੰ ਮਿਲ ਸਕਦਾ ਸੀਉਹ ਗਲ ਵਖਰੀ ਹੈ ਕੀ ਦਲੀਪ ਦੇ ਬਦਲਣ ਨਾਲ ਉਸਦੇ ਵਤੀਰੇ ਵਿਚ ਵੀ ਕੁਝ ਬਦਲਾਵ ਗਿਆ 1 ਪਰ ਉਸਨੇ ਇਹ ਰਿਸ਼ਤਾ ਅੰਤ ਤਕ ਨਿਭਾਇਆ ਹੈ1  
 ਪੰਜਾਬ ਦੀ ਸ਼ਾਨੋ ਸ਼ੋਕਤ 1839  ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਨਾਲ ਨਾਲ ਖਤਮ ਹੁੰਦੀ ਚਲੀ ਗਈ 1 ਡੋਗਰਿਆਂ ਦੀਆਂ ਸਾਜਸ਼ਾਂ, ਖੁਦਗਰਜ ਦਰਬਾਰੀਆਂ ਤੇ ਸਿਖ ਫੌਜ਼ ਵਿਚਲੇ ਕੁਝ ਕੁ ਮੂੰਹਜ਼ੋਰ ਹਿੱਸਿਆਂ ਨੇ ਰਲਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਅਗਲੇ 10 ਸਾਲਾਂ ਵਿਚ ਹੀ ਕਰ ਦਿੱਤਾਜੋ ਖਾਲਸਾ ਰਾਜ ਉਨੀਵੀ ਸਦੀ ਦੇ ਪਹਿਲੇ ਅਧ ਤਕ ਲਦਾਖ , ਕਸ਼ਮੀਰ , ਪਿਸ਼ਾਵਰ , ਅਟਕ  ਤੋਂ ਖੈਬਰ ਅਤੇ  ਘੈਬਰ ਤੋਂ ਲੈਕੇ ਸਤਲੁਜ ਦਰਿਆ ਤਕ ਫੈਲ ਚੁਕਿਆ ਸੀ, ਸਭ ਮਿੱਟੀ ਵਿਚ ਮਿਲ ਗਿਆ1 ਲਾਹੋਰ ਦਰਬਾਰ ਦਾ ਅਸਮਾਨਾਂ ਨਾਲ ਗਲਾਂ ਕਰਦਾ ਆਲੀਸ਼ਾਨ ਮਹਲ ਢੇਹਢੇਰੀ ਹੋ ਗਿਆ 1ਮਹਾਰਜਾ ਰਣਜੀਤ ਸਿੰਘ ਦਾ ਖਾਨਦਾਨ ਵਾਰੀ ਵਾਰੀ  ਆਪਸੀ ਵਿਰੋਧਾਂ, ਅਤੇ ਦੂਰਅੰਦੇਸ਼ੀ ਦੀ ਘਾਟ ਵਾਲ਼ੇ ਹੰਕਾਰੇ ਹੋਏ ਸਰਦਾਰਾਂ ਦੀਆਂ ਸਾਜਿਸ਼ਾਂ ਦੀ ਭੇਟਾ ਚੜ੍ਹ ਗਿਆਜਿਨ੍ਹਾ ਵਿਚੋਂ ਮਹਾਰਾਜਾ ਸ਼ੇਰ ਸਿੰਘ ਤੇ ਉੜਾ ਪੁਤਰ ਕੰਵਰ ਪ੍ਰਤਾਪ ਸਿੰਘ ਵੀ ਸੀl
 ਮਹਾਰਾਜਾ ਸ਼ੇਰ ਸਿੰਘ ਦਾ ਜਨਮ  ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਪਤਨੀ ਮਹਾਰਾਣੀ ਮਹਿਤਾਬ ਕੌਰ ਦੀ ਕੁੱਖ ਤੋਂ 5 ਦਸੰਬਰ 1807 ਨੂੰ ਬਟਾਲੇ ਵਿਖੇ  ਸਰਦਾਰਨੀ ਸਦਾ ਕੌਰ ਦੀ ਜਿਸ ਮਹਿਲਨੁਮਾ ਚਾਰ ਮੰਜ਼ਿਲਾ ਹਵੇਲੀ ‘ਚ ਸ਼ਹਿਜ਼ਾਦੇ ਦਾ ਜਨਮ ਹੋਇਆ ਸੀ, ਉਹ ਬਟਾਲਾ ਸ਼ਹਿਰ ਦੇ ਓਹਰੀ ਚੌਕ ‘ਚ ਅੱਜ ਵੀ ਮੌਜੂਦ ਹੈ, ਹੋਇਆ ਸੀ l ਇਹ  ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸ਼ਹਿਜ਼ਾਦਾ ਖੜਕ ਸਿੰਘ ਤੋਂ ਬਾਅਦ ਦੂਜਾ ਪੁਤਰ  ਸੀ। ਕੰਵਰ ਸ਼ੇਰ ਸਿੰਘ ਦਾ ਮੁਢਲਾ ਬਚਪਨ ਇਸੇ ਮਹਿਲ ਵਿਚ ਹੀ ਗੁਜਰਿਆ l ਮਹਾਰਾਜਾ ਸ਼ੇਰ ਸਿੰਘ ਲਈ  ਉਨ੍ਹਾਂ ਦੀ ਜਨਮ ਭੂਮੀ ਬਟਾਲਾ ਅਤੇ ਕਰਮ-ਭੂਮੀ ਤੇ ਸਿੱਖ ਸਲਤਨਤ ਦਾ ਧੁਰਾ ਲਾਹੌਰ ਦੋਨੋਂ ਸ਼ਹਿਰ ਉਨ੍ਹਾ ਨੂੰ ਬੇਹਦ ਪਸੰਦ  ਸਨ।,ਕੰਵਰ ਸ਼ੇਰ ਸਿੰਘ ਨੇ ਮੁਢਲੀ ਵਿੱਦਿਆ ਲਾਹੌਰ ਦੇ ਮੀਆਂ ਵਡੇ ਦੇ ਮਦਰੱਸੇ ‘ਚ ਆਰੰਭ ਕੀਤੀ ਜਿੱਥੇ ਸ਼ਾਹੀ ਘਰਾਣਿਆਂ ਦੇ ਬੱਚੇ ਤਾਲੀਮ ਹਾਸਲ ਕਰਦੇ ਸਨ। ਸ਼ੇਰ ਸਿੰਘ ਏਕ ਦੀਦਾਰੀ ਤੇ ਬਹਾਦੁਰ ਯੁਧ ਵੀਰ ਸੀ ੳਸ ਨੂੰ ਯੁੱਧ ਵਿਦਿਆ ਦੇ ਨਾਲ-ਨਾਲ ਛੋਟੀ ਉਮਰ ‘ਚ ਹੀ ਅੰਗਰੇਜ਼ੀ, ਫਰਾਂਸੀਸੀ, ਫ਼ਾਰਸੀ ਅਤੇ ਗੁਰਮੁਖੀ ਦੀ  ਪੂਰਨਤਾ ਹਾਸਲ ਕਰ ਲਈ। ਸੰਨ 1820 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਕੁਰਸੀ ਨਸ਼ੀਨ ਹੋਣ  ਦਾ ਖਿਤਾਬ ਬਖਸ਼ਿਆ ਇਨ੍ਹਾਂ ਨੇ ਅਨੇਕ ਜੰਗਾ ਵਿਚ ਹਿੱਸਾ ਲੈਕੇ ਆਪਣੀ ਬਹਾਦਰੀ ਦਾ ਸਬੂਤ ਦਿਤਾl 1831 ਵਿਚ ਇਸਨੇ ਸਯਿਦ ਅਹਿਮਦ ਨੂੰ ਹਜ਼ਾਰ ਜ਼ਿਲੇ ਦੇ ਬਾਲਕੋਟ ਵਾਲੇ ਸਥਾਨ ਤੇ ਹਰਾਇਆ ਜਿਸਤੋਂ ਖੁਸ਼ ਹੋਕੇ ਮਹਾਰਾਜਾ ਰਣਜੀਤ ਸਿੰਗ ਨੇ ਇਸ ਨੂੰ ਕਸ਼ਮੀਰ ਦਾ ਪ੍ਰਸ਼ਾਸ਼ਕ ਬਣਾ ਦਿਤਾl 1834 ਵਿਚ ਇਸਨੇ ਅਫਗਾਨਾ ਤੋ ਪਿਸ਼ਾਵਰ ਖੋਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ l ਭਾਵੇ ਉਸ ਵਿਚ ਇਕ ਬਹਾਦੁਰ ਸਿਪਾਹੀ ਹੋਣ ਦੇ ਸਾਰੇ ਗੁਣ ਮੌਜੂਦ ਸੀ ਪਰ ਆਪਣੇ ਪਿਓ ਦੇ ਉਲਟ ਉਸ ਦੀ ਰਾਜ ਪ੍ਰਬੰਧ  ਵਿਚ ਰੁਚੀ ਘਟ ਤੇ ਸ਼ਿਕਾਰ ਖੇਡਣ .ਸ਼ਰਾਬ ਪੀਣ , ਤੇ ਸੁੰਦਰੀਆਂ ਨਾਲ ਰੰਗਰਲੀਆਂ ਮਨਾਉਣ ਵਿਚ ਜਿਆਦਾ ਸੀ l ਅੰਗ੍ਰੇਜ਼ਾ ਦੀ ਸੰਗਤ ਵਿਚ ਰਹਿਣ ਕਰਕੇ ਉਸਤੇ  ਅੰਗਰੇਜ਼ੀ ਕਲਚਰ ਦਾ ਅਸਰ ਜਿਆਦਾ ਸੀ l ਉਹ ਇਕ ਖੂਬਸੂਰਤ, ਰਿਸ਼ਟ -ਪੁਸ਼ਟ , ਫੈਸ਼ਨ ਪ੍ਰਸਤ, ਖੇਡਾ ਤੇ  ਸ਼ਿਕਾਰ ਖੇਲਣ  ਦਾ ਬੇਹਦ ਸ਼ੋਕੀਨ ਸੀl
ਕੰਵਰ ਸ਼ੇਰ ਸਿੰਘ ਦਾ ਪਹਿਲਾ ਵਿਆਹ ਨਕਈ ਮਿਸਲ ਦੇ ਰਈਸ ਦੀ ਧੀ ਬੀਬੀ ਦੇਸਾਂ ਨਾਲ ਹੋਇਆ, ਜਿਸ ਦਾ ਥੋੜ੍ਹੇ ਸਮੇਂ ਬਾਅਦ ਹੀ ਦਿਹਾਂਤ ਹੋ ਗਿਆ। ਉਸ ਦੇ ਚਲਾਣੇ ਤੋਂ ਬਾਅਦ ਕੰਵਰ ਦਾ ਦੂਜਾ ਵਿਆਹ ਸ: ਹਰੀ ਸਿੰਘ ਵੜੈਚ (ਲਾਧੋਵਾਲੀਏ) ਦੀ ਧੀ ਬੀਬੀ ਪ੍ਰੇਮ ਕੌਰ ਨਾਲ ਹੋਇਆ, ਜਿਸ ਨੇ 14 ਦਸੰਬਰ 1831 ਨੂੰ ਸ਼ਹਿਜ਼ਾਦਾ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ। ਇਨ੍ਹਾਂ ਤੋਂ ਇਲਾਵਾ ਸ਼ੇਰ ਸਿੰਘ ਨੇ ਕ੍ਰਮਵਾਰ ਰਾਣੀ ਪ੍ਰਤਾਪ ਕੌਰ (ਪੁੱਤਰੀ ਸ: ਜਗਤ ਸਿੰਘ ਬਰਾੜ), ਰਾਣੀ ਦਖ਼ਣੂ, ਰਾਣੀ ਧਰਮ ਕੌਰ ਰੰਧਾਵਾ ਉਰਫ਼ ਰਾਣੀ ਰੰਧਾਵੀ (ਪੁੱਤਰੀ ਸ: ਜੋਧ ਸਿੰਘ ਰੰਧਾਵਾ), ਰਾਣੀ ਨੰਦ ਕੌਰ (ਪੁੱਤਰੀ ਸ: ਚੰਡਾ ਸਿੰਘ ਭਿੱਟੇਵੱਡ) ਅਤੇ ਰਾਣੀ ਜੀਬੋ ਨਾਲ ਵੀ ਵਿਆਹ ਕੀਤਾ।
ਸਰਕਾਰ-ਏ-ਖਾਲਸਾ ਦੇ ਮਹਾਰਾਜਾ ਸ਼ੇਰ ਸਿੰਘ ਜੋ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਫਰਜ਼ੰਦ ਸਨ ਦਾ ਬਟਾਲਾ ਸ਼ਹਿਰ ਨਾਲ ਬੜਾ ਗੂੜ੍ਹਾ ਸਬੰਧ ਰਿਹਾ ਹੈ ਸ਼ੇਰ ਸਿੰਘ ਨੇ ਵੱਖ-ਵੱਖ ਸਮੇਂ ਦੌਰਾਨ ਆਪਣੀ ਜ਼ਿੰਦਗੀ ਦੇ ਲਗਪਗ 12 ਤੋਂ 15 ਸਾਲ ਬਟਾਲਾ ‘ਚ ਗੁਜ਼ਾਰੇ। ਇਸ ਲਈ ਉਨ੍ਹਾਂ ਨੂੰ ਇਸ ਸ਼ਹਿਰ ਨਾਲ ਬੇਹੱਦ ਲਗਾਓ ਸੀ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਮਹਾਰਾਣੀ ਦਾਤਾਰ ਕੌਰ ਨਾਲ ਵਿਆਹ ਕਰਵਾਇਆ ਤਾਂ ਇਸ ‘ਤੇ ਉਨ੍ਹਾਂ ਦੀ ਪਹਿਲੀ ਪਤਨੀ ਮਹਿਤਾਬ ਕੌਰ ਦੀ ਮਾਂ ਸਦਾ ਕੌਰ ਬਹੁਤ ਨਾਰਾਜ਼ ਹੋਈ। ਆਪਣੇ ਜਵਾਈ ਨਾਲ ਤਣਾਓ ਵਧਣ ਤੋਂ ਬਾਅਦ ਸਦਾ ਕੌਰ ਨੇ ਆਪਣੇ ਇਲਾਕੇ ਦੀ ਮਹਾਰਾਣੀ ਬਣਨ ਲਈ ਅੰਗਰੇਜ਼ ਅਧਿਕਾਰੀ ਸਰ ਚਾਰਲਸ ਮੈਟਕਾਫ਼ ਨਾਲ ਸਾਜ਼-ਬਾਜ਼ ਕਰਨੀ ਸ਼ੁਰੂ ਕਰ ਦਿੱਤੀ, ਜਿਸ ‘ਤੇ ਗ਼ੁੱਸੇ ‘ਚ ਆ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਰਿਆਸਤ ਦਾ ਪ੍ਰਬੰਧਕ ਸ: ਦੇਸਾ ਸਿੰਘ ਮਜੀਠੀਆ ਨੂੰ ਥਾਪ ਦਿੱਤਾ। ਇਸ ‘ਤੇ ਜਦੋਂ ਸਦਾ ਕੌਰ ਨੇ ਅੰਗਰੇਜ਼ੀ ਅਹੁਦੇਦਾਰਾਂ ਤੱਕ ਪਹੁੰਚ ਕੀਤੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਛਲਾਵੇ ਨਾਲ ਆਪਣੇ ਕੋਲ ਬੁਲਾ ਕੇ ਨਜ਼ਰਬੰਦ ਕਰ ਲਿਆ। ਸੰਨ 1832 ‘ਚ ਉਸ ਦੀ ਮੌਤ ਤੋਂ ਬਾਅਦ ਬਟਾਲਾ ਦੀ ਰਿਆਸਤ ਜਾਗੀਰ ਵਜੋਂ ਉਸ ਦੇ ਦੋਹਤੇ ਕੰਵਰ ਸ਼ੇਰ ਸਿੰਘ ਨੂੰ ਦੇ ਦਿੱਤੀ ਗਈ।
ਕੰਵਰ ਸ਼ੇਰ ਸਿੰਘ ਨੇ ਬਟਾਲਾ ਦੀ ਜਾਗੀਰ ਮਿਲਣ ਉਪਰੰਤ ਜਿੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਘਰ ਗੁਰਦੁਆਰਾ ਡੇਹਰਾ ਸਾਹਿਬ ਅਤੇ ਸ਼ਹਿਰ ਦੇ ਮੌਜੂਦਾ ਚੱਕਰੀ ਬਾਜ਼ਾਰ ਵਿਚਲੇ ਪ੍ਰਾਚੀਨ ਕਾਲੀ ਮੰਦਰ ਦੀ ਸੇਵਾ ਕਰਵਾਈ, ਉੱਥੇ ਹੀ ਸੰਨ 1833-34 ‘ਚ ਉਨ੍ਹਾਂ ਬਟਾਲਾ ‘ਚ ਸ਼ਹਿਰ ਦੇ ਬਾਹਰਵਾਰ ਆਪਣੀ ਰਿਹਾਇਸ਼ ਲਈ ਇਟਾਲੀਅਨ ਨਮੂਨੇ ਦੇ ਇਕ ਆਲੀਸ਼ਾਨ ਮਹਿਲ ਦਾ ਵੀ ਨਿਰਮਾਣ ਕਰਵਾਇਆ, ਜੋ ਆਪਣੀ ਖ਼ੂਬਸੂਰਤੀ ਕਾਰਨ ‘ਅਨਾਰਕਲੀ’ ਨਾਂਅ ਨਾਲ ਜਾਣਿਆ ਜਾਣ ਲੱਗਾ। ਉਨ੍ਹਾਂ ਉਕਤ ਮਹਿਲ ਦੇ ਸਾਹਮਣੇ ਮੁਗ਼ਲ ਬਾਦਸ਼ਾਹ ਅਕਬਰ ਦੇ ਫ਼ੌਜਦਾਰ ਸ਼ਮਸ਼ੇਰ ਖ਼ਾਨ ਵਲੋਂ ਬਣਵਾਏ ਵਿਸ਼ਾਲ ਤਲਾਬ ‘ਚ ਦੋ ਮੰਜ਼ਿਲਾ ਆਲੀਸ਼ਾਨ ਬਾਰਾਦਰੀ ਵੀ ਬਣਵਾਈ ਜੋ  ਜਲ ਮਹਿਲ ਨਾਂਅ ਨਾਲ ਜਾਣੀ ਜਾਂਦੀ ਹੈ l ਇਸ ਜਲ ਬਾਰਾਦਰੀ ਦੀ ਹੇਠਲੀ ਮੰਜ਼ਿਲ ‘ਚ ਅੱਠ ਅਤੇ ਉੱਪਰਲੀ ਮੰਜ਼ਿਲ ਦੇ ਚਾਰ ਦਰਵਾਜ਼ੇ ਹਨ।। ਇਸ ਤਲਾਬ ‘ਚ ਪਾਣੀ ‘ਮਹਾਰਾਜਾ ਸ਼ੇਰ ਸਿੰਘ ਪੈਲੇਸ’ ਦੇ ਨੇੜਿਓਂ ਲੰਘਦੀ ਨਹਿਰ ‘ਚੋਂ ਕੱਢੇ ਕਸੂਰ (ਹੰਸਲੀ) ਨਾਲੇ ਰਾਹੀਂ ਭਰਿਆ ਜਾਂਦਾ ਸੀl  ਕੰਵਰ ਸ਼ੇਰ ਸਿੰਘ ਆਪਣੇ  ਮਹਿਲ  ਦੇ ਬਾਹਰ ਦਰਬਾਰ ਲਗਾ ਕੇ  ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਸਨ ਅਤੇ ਦਰਬਾਰੀਆਂ ਨਾਲ ਰਾਜਸੀ ਫ਼ੈਸਲੇ ਕਰਦੇ ਸਨl
ਜੂਨ 1839 ‘ਚ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਤੋਂ ਜਲਦੀ ਬਾਅਦ ਜਦੋਂ ਉਨ੍ਹਾਂ ਦੇ ਵੱਡੇ ਸ਼ਹਿਜ਼ਾਦੇ ਮਹਾਰਾਜਾ ਖੜਕ ਸਿੰਘ (ਰਾਣੀ ਦਾਤਾਰ ਕੌਰ ਦਾ ਪੁੱਤਰ) ਅਤੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਡੋਗਰਾ ਭਰਾਵਾਂ ਵਲੋਂ ਇਕੋ ਦਿਨ ਕਤਲ ਕੀਤੇ ਜਾਣ ਤੋਂ ਬਾਅਦ ਰਾਜ ਸਾਹਮਣੇ ਇਹ ਸਮੱਸਿਆ ਖੜ੍ਹੀ ਹੋ ਗਈ ਕਿ ਖ਼ਾਲਸਾ ਰਾਜ ਦੀ ਅਗਵਾਈ ਕੌਣ ਕਰੇਗਾ? ਇਸ ‘ਤੇ ਬਹੁਤੇ ਦਰਬਾਰੀਆਂ ਅਤੇ ਫ਼ੌਜ ਦੇ ਪੰਚਾਂ ਨੇ ਕੰਵਰ ਸ਼ੇਰ ਸਿੰਘ ਨੂੰ ਜਾਇਜ਼ ਵਾਰਸ ਦੱਸਦਿਆਂ ਤਖ਼ਤ ‘ਤੇ ਬਿਠਾਉਣ ਦੀ ਗੱਲ ਕਹੀ। ਪਰ ਰਾਜਾ ਗੁਲਾਬ ਸਿੰਘ ਡੋਗਰਾ ਨੇ ਚਾਲ ਚੱਲ ਕੇ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਮਹਾਰਾਣੀ ਚੰਦ ਕੌਰ ਨੂੰ ਤਖ਼ਤ ‘ਤੇ ਬਿਠਾਉਣ ਦੀ ਗੱਲ ਰੱਖ ਦਿੱਤੀ। ਇਸ ‘ਤੇ ਵਿਰੋਧ ਉੱਠਣ ‘ਤੇ ਫ਼ੌਜੀ ਪੰਚਾਂ ਦੇ ਸੁਝਾਅ ‘ਤੇ ਰਾਜ ਦੇ ਪ੍ਰਬੰਧਾਂ ਲਈ ਇਕ ਕੌਂਸਲ ਬਣਾਈ ਗਈ, ਜਿਸ ‘ਚ ਮਹਾਰਾਣੀ ਨੂੰ ਪ੍ਰਧਾਨ ਅਤੇ ਕੰਵਰ ਸ਼ੇਰ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਡੋਗਰਿਆਂ ਦੀ ਸਖ਼ਾਵਟ ‘ਚ ਆ ਕੇ ਚੰਦ ਕੌਰ ਨੇ ਵੀ ਇਹ ਬਹਾਨਾ ਬਣਾ ਦਿੱਤਾ ਕਿ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਸਾਹਿਬ ਕੌਰ ਗਿਲਵਾਲਣ ਗਰਭਵਤੀ ਹੈ। ਜੇਕਰ ਉਸ ਦੇ ਘਰ ਲੜਕਾ ਪੈਦਾ ਹੋਇਆ ਤਾਂ ਮਹਾਰਾਜਾ ਉਹ ਬਣੇਗਾ ਅਤੇ ਜੇਕਰ ਲੜਕੀ ਹੋਈ ਤਾਂ ਸ਼ੇਰ ਸਿੰਘ ਨੂੰ ਮਹਾਰਾਜਾ ਸਵੀਕਾਰ ਕਰ ਲਿਆ ਜਾਵੇਗਾ। ਪਰ ਇਹ ਝੂਠ ਸੀ, ਇਕ ਸਾਜਸ਼ ਸੀ , ਸੋਚੀ ਸਮਝੀ ਚਾਲ ਸੀ l ਖੜਕ ਸਿੰਘ ਦੀ ਕੋਈ ਰਾਣੀ ਗਰਭਵਤੀ ਨਹੀਂ ਸੀ  lਮਹਾਰਾਨੀ ਨੇ ਧਿਆਨ ਸਿੰਘ ਦੀ ਜਗਹ ਵਜੀਰ ਦੀ ਕੁਰਸੀ ਗੁਲਾਬ ਸਿੰਘ ਨੂੰ  ਦੇ ਦਿਤੀ, ਜਿਸਦੀ ਸਾਜਸ਼ ਨਾਲ ਉਹ ਮਹਾਰਾਨੀ ਬਣੀ ਸੀl
ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਡੋਗਰਾ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਸੰਧਾਵਾਲੀਆ ਸਰਦਾਰਾਂ ਨੇ ਮਹਾਰਾਣੀ ਦੇ ਨਾਂਅ ਦੀ ਅਯੋਗ ਵਰਤੋਂ ਕਰਨੀ ਅਤੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ‘ਤੇ ਸ਼ੇਰ ਸਿੰਘ ਬਟਾਲਾ ਵਾਪਸ ਆਪਣੇ ਮਹਿਲ ‘ਚ ਆ ਗਏ। ਜਲਦੀ ਬਾਅਦ ਇਸ ਗੱਲ ਦਾ ਪਰਦਾ ਫਾਸ਼ ਹੋ ਗਿਆ ਕਿ ਕੰਵਰ ਨੌਨਿਹਾਲ ਸਿੰਘ ਦੀ ਕੋਈ ਵੀ ਰਾਣੀ ਗਰਭਵਤੀ ਨਹੀਂ ਸੀ। ਡੋਗਰਾ ਸਰਦਾਰਾਂ ਨੇ ਦੋ ਗਰਭਵਤੀ ਕਸ਼ਮੀਰੀ ਔਰਤਾਂ ਨੂੰ ਧਨ ਦਾ ਲਾਲਚ ਦੇ ਕੇ ਇਹ ਕਹਿ ਰੱਖਿਆ ਸੀ ਕਿ ਜਿਸ ਦੇ ਲੜਕਾ ਪੈਦਾ ਹੋਵੇਗਾ ਉਹ ਸਾਹਿਬ ਕੌਰ ਦੀ ਝੋਲੀ ‘ਚ ਪਾ ਦੇਵੇ, ਪਰੰਤੂ ਦੋਵੇਂ ਪਹਾੜਨਾਂ ਦੇ ਘਰ ਲੜਕੀਆਂ ਹੀ ਪੈਦਾ ਹੋਈਆਂ।
ਇਸ ਵਕਤ ਤਕ ਡੋਗਰਿਆਂ ਦੀਆਂ ਅਜਿਹੀਆਂ ਚਾਲਾਂ ਅਤੇ ਲਗਾਤਾਰ ਹੋ ਰਹੀ ਲੁੱਟ-ਖਸੁੱਟ ਅਤੇ ਅੱਤਿਆਚਾਰ ਦੀਆਂ ਕਾਰਵਾਈਆਂ ਨਾਲ ਪੂਰੇ ਲਾਹੌਰ ‘ਚ ਬਦਅਮਨੀ ਫੈਲ ਚੁੱਕੀ ਸੀ ਅਤੇ ਰਾਜ ਗੱਦੀ ਦੀ ਪ੍ਰਾਪਤੀ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਸਨ। ਉਧਰ ਇਕ ਪਾਸੇ ਈਸਟ ਇੰਡੀਆ ਕੰਪਨੀ ਦੀ ਅੰਗਰੇਜ਼ੀ ਸਰਕਾਰ ਪੰਜਾਬ ਦੀ ਹਕੂਮਤ ਨੂੰ ਹਥਿਆਉਣ ਲਈ ਮਨਸੂਬੇ ਬਣਾ ਰਹੀ ਸੀ ਤੇ ਦੂਜੇ ਪਾਸੇ ਕਾਬਲ ਅਤੇ ਅਫ਼ਗ਼ਾਨਿਸਤਾਨ ‘ਚ ਮੁੜ ਪੰਜਾਬ ‘ਤੇ ਧਾਵਾ ਬੋਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਰਾਜ ਦੀ ਇਸ ਵਿਗੜੀ ਹਾਲਤ ਨੂੰ ਸੁਧਾਰਨ ਅਤੇ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਰਾਜ ਦੇ ਫੌਜੀ- ਪੰਚਾਂ ਅਤੇ ਮੁਲਕੀ ਦਰਬਾਰੀਆਂ ਨੇ ਲਾਹੌਰ ਦੀ ਮੀਆਂ ਮੀਰ ਛਾਉਣੀ ‘ਚ ਇਕ ਇਕੱਠ ਕਰਕੇ, ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਪੰਜਾਬ ਦਾ ਰਾਜ ਕੰਵਰ ਸ਼ੇਰ ਸਿੰਘ ਨੂੰ ਸੌਂਪਣ ਲਈ ਜਲਦ ਤੋਂ ਜਲਦ ਉਨ੍ਹਾਂ ਨੂੰ ਲਾਹੌਰ ਬੁਲਾਇਆ ਜਾਵੇ।
 ਫ਼ੌਜੀ ਪੰਚ ਅਤੇ ਮੁਲ੍ਕੀ ਦਰਬਾਰੀ ਬਟਾਲੇ ਪਹੁੰਚ ਕੇ  ਲਾਹੋਰ ਦੇ ਪਤਵੰਤੇ ਸ਼ਹਿਰੀਆਂ ਦੇ ਦਸਤਖਤਾਂ ਵਾਲਾ ਬੇਨਤੀ ਪੱਤਰ ਦੇ ਕੇ  ਲਾਹੋਰ ਦੀ ਮੌਜੂਦਾ ਸਥਿਤੀ ਤੋਂ ਆਗਾਹ ਕੀਤਾ। ਇਹ ਸਭ ਜਾਣ ਕੇ ਕੰਵਰ ਸ਼ੇਰ ਸਿੰਘ ਨੂੰ ਬਹੁਤ ਗੁਸੇ ਵਿਚ ਆਇਆ ਅਤੇ ਆਪਣੇ  ਨਿੱਜੀ ਰਸਾਲੇ ਦੇ 300 ਸਿਪਾਹੀ ਅਤੇ 400 ਨਿਹੰਗ ਸਿੰਘਾਂ ਨੂੰ ਨਾਲ ਲੈ ਕੇ 14 ਜਨਵਰੀ 1841 ਦੀ ਸ਼ਾਮ ਲਾਹੌਰ ਪਹੁੰਚ ਗਏ। ਉਸ  ਦੇ ਇਲਾਵਾ ਉਨ੍ਹਾਂ ਦੇ ਨਾਲ 26 ਹਜ਼ਾਰ ਪੈਦਲ ਫ਼ੌਜ, 8 ਹਜ਼ਾਰ ਘੋੜਸਵਾਰ ਅਤੇ 45 ਤੋਪਾਂ ਵੀ ਸਨ। ਸ਼ੇਰ ਸਿੰਘ ਨੇ ਸ਼ਹਿਰ ਤੋਂ ਬਾਹਰਵਾਰ ਬੁੱਧੂ ਦੇ ਆਵੇ ਵਿਖੇ ਆਪਣਾ ਫ਼ੌਜੀ ਕੈਂਪ ਲਗਾ ਲਿਆ। ਉੱਥੇ ਹੀ ਸ: ਸ਼ਾਮ ਸਿੰਘ ਅਟਾਰੀ, ਧੰਨਾ ਸਿੰਘ ਮਲਵਈ, ਫ਼ਕੀਰ ਅਜ਼ੀਜ਼ੂਦੀਨ, ਜਰਨੈਲ ਕਲੌਡ ਏ. ਕੋਰਟ, ਜਰਨੈਲ ਵੈਨਤੂਰਾ, ਰਾਜਾ ਦੀਨਾ ਨਾਥ, ਸੂਰਤ ਸਿੰਘ, ਪੰਡਤ ਬੇਲੀ ਰਾਮ, ਲਹਿਣਾ ਸਿੰਘ ਮਜੀਠੀਆ ਅਤੇ ਗਿਆਨੀ ਗੁਰਮੁਖ ਸਿੰਘ ਆਦਿ ਦੀ ਅਗਵਾਈ ‘ਚ ਕਈ ਹੋਰ ਫ਼ੌਜੀ ਪੰਚਾਂ, ਦਰਬਾਰੀਆਂ, ਸਰਦਾਰਾਂ ਅਤੇ ਸ਼ਹਿਰੀ ਪਤਵੰਤਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਾਰੀ ਖ਼ਾਲਸਾ ਫ਼ੌਜ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਉਧਰ ਮੀਆਂ ਮੀਰ ਛਾਉਣੀ ਵਿਖੇ ਵੀ ਕੰਵਰ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਇੱਥੇ ਧਿਆਨ ਸਿੰਘ ਡੋਗਰਾ ਅਤੇ ਉਸ ਦੇ ਛੋਟੇ ਭਰਾ ਸੁਚੇਤ ਸਿੰਘ ਡੋਗਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਸ਼ਹਿਰ ਦੀ ਰਖਵਾਲੀ ਵਾਲੀ ਗਾਰਦ ਨੇ ਸ: ਜਵਾਲਾ ਸਿੰਘ ਦੀ ਪ੍ਰੇਰਨਾ ਨਾਲ ਕੰਵਰ ਅੱਗੇ ਹਥਿਆਰ ਸੁੱਟ ਕੇ ਈਨ ਮੰਨ ਲਈ। ਇਸ ਤੋਂ ਬਾਅਦ ਕਿਲੇ ਤੇ ਹਮਲਾ ਕਰ ਦਿਤਾl ਉਨ੍ਹਾਂ ਆਪਣੇ ਚੋਣਵੇਂ ਫ਼ੌਜੀਆਂ ਨੂੰ ਸ਼ਾਹੀ ਮਸੀਤ ਦੇ ਗੁੰਬਦਾਂ ‘ਤੇ ਚੜ੍ਹਾ ਕੇ ਕਿਲ੍ਹੇ ਦੇ ਅੰਦਰਲੇ ਹਿੱਸੇ ‘ਚ ਗੋਲੇ ਦਾਗਣੇ ਸ਼ੁਰੂ ਕੀਤੇ ,ਰਾਜਾ ਗੁਲਾਬ ਸਿੰਘ ਡੋਗਰਾ ਦੇ ਉਕਸਾਏ ‘ਚ ਆਏ ਸਿਪਾਹੀ ਕਿਲ੍ਹੇ ਦੇ ਅੰਦਰੋਂ ਲਗਾਤਾਰ ਸ਼ੇਰ ਸਿੰਘ ਦੀ ਫ਼ੌਜ ‘ਤੇ ਗੋਲੇ ਦਾਗਦੇ ਰਹੇ। ਇਸ ਨਾਲ ਮਸੀਤ ਦੇ ਗੁੰਬਦਾਂ ਨੂੰ ਭਾਰੀ ਨੁਕਸਾਨ ਪਹੁੰਚਿਆl 4 ਦਿਨ ਲੜਾਈ ਚਲਦੀ ਰਹੀl ਫ਼ੌਜੀ ਪ੍ਰਬੰਧਾਂ ‘ਚ ਨਿਪੁੰਨ ਕੰਵਰ ਨੇ ਲਾਹੌਰ ਸ਼ਾਹੀ ਕਿਲ੍ਹੇ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਹਜ਼ੂਰੀ ਦਰਵਾਜ਼ੇ ਤੋਂ 20 ਕੁ ਗਜ਼ ਦੀ ਦੂਰੀ ‘ਤੇ 14 ਤੋਪਾਂ ਬੀੜ ਦਿੱਤੀਆਂ ਅਤੇ ਫਿਰ ਉਨ੍ਹਾਂ ‘ਚੋਂ ਇਕੋ ਵੇਲੇ ਗੋਲੇ ਦਾਗ਼ਣ ਦਾ ਹੁਕਮ ਦਿੱਤਾ, ਜਿਸ ਨਾਲ ਕਿਲ੍ਹੇ ਦਾ ਦਰਵਾਜ਼ਾ ਟੁੱਟ ਗਿਆ ਅਤੇ ਨਿਹੰਗ ਸਿੰਘਾਂ ਦੀ ਫ਼ੌਜ ਫ਼ਤਹਿ ਦੇ ਜੈਕਾਰੇ ਲਗਾਉਂਦੀ ਕਿਲ੍ਹੇ ‘ਚ ਦਾਖਲ ਹੋ ਗਈ।  ਕਿਲ੍ਹੇ ਵਿਚਲੀਆਂ ਫ਼ੌਜਾਂ ‘ਚ ਘਬਰਾਹਟ ਮਚ ਗਈ ਅਤੇ ਮਹਾਰਾਣੀ ਨੇ ਗੁਲਾਬ ਸਿੰਘ ਡੋਗਰਾ ਨੂੰ ਸੱਦ ਕੇ ਜੰਗ ਬੰਦ ਕਰਨ ਦਾ ਹੁਕਮ ਦਿੱਤਾ ਅਤੇ  ਬਾਬਾ ਬਿਕਰਮ ਸਿੰਘ ਨੂੰ ਆਪਣਾ ਏਲਚੀ ਬਣਾ ਕੇ ਕੰਵਰ ਸ਼ੇਰ ਸਿੰਘ ਕੋਲ ਭੇਜਿਆ। ਉਸੇ ਵੇਲੇ ਮਹਾਰਾਣੀ ਅਤੇ ਕੰਵਰ ਸ਼ੇਰ ਸਿੰਘ ਵਿਚਾਲੇ ਇਕ ਅਹਿਦਨਾਮਾ ਹੋਇਆ, ਜਿਸ ‘ਤੇ ਦੋਹਾਂ ਨੇ ਦਸਤਖ਼ਤ ਕੀਤੇ। ਇਸ ਅਹਿਦਨਾਮੇ ਅਨੁਸਾਰ ਮਹਾਰਾਣੀ ਚੰਦ ਕੌਰ ਨੇ ਕੰਵਰ ਨੂੰ ਮਹਾਰਾਜਾ ਮਨਜ਼ੂਰ ਕਰ ਲਿਆ ਅਤੇ ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਨੂੰ 9 ਲੱਖ ਰੁਪਏ ਦੀ ਸਾਲਾਨਾ  ਜਾਗੀਰ ਬਖ਼ਸ਼ੀ। ਇਸ ਤੋਂ ਬਾਅਦ 27 ਜਨਵਰੀ 1841 ਨੂੰ ਸ਼ਾਹੀ ਦਰਬਾਰ ਨਿਯਤ ਕਰਕੇ ਗਿਆਨੀ ਗੁਰਮੁਖ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਬਾਬਾ ਬਿਕਰਮ ਸਿੰਘ ਨੇ ਆਪਣੇ ਹੱਥੀਂ ਸ਼ੇਰ ਸਿੰਘ ਨੂੰ ਮਹਾਰਾਜਾ ਹੋਣ  ਦਾ ਤਿਲਕ ਲਗਾਇਆ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਆਈ ਖੜਗ ਭੇਟ ਕੀਤੀ।
ਡੋਗਰਿਆਂ ਦੀਆਂ ਅਜਿਹੀਆਂ ਚਾਲਾਂ ਅਤੇ ਲਗਾਤਾਰ ਹੋ ਰਹੀ ਲੁੱਟ-ਖਸੁੱਟ ਅਤੇ ਅੱਤਿਆਚਾਰ ਦੀਆਂ ਕਾਰਵਾਈਆਂ ਨਾਲ ਪੂਰੇ ਲਾਹੌਰ ‘ਚ ਬਦਅਮਨੀ ਫੈਲ ਚੁੱਕੀ ਸੀ ਅਤੇ ਰਾਜ ਗੱਦੀ ਦੀ ਪ੍ਰਾਪਤੀ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਸਨ। ਉਧਰ ਇਕ ਪਾਸੇ ਈਸਟ ਇੰਡੀਆ ਕੰਪਨੀ ਦੀ ਅੰਗਰੇਜ਼ੀ ਸਰਕਾਰ ਪੰਜਾਬ ਦੀ ਹਕੂਮਤ ਨੂੰ ਹਥਿਆਉਣ ਲਈ ਮਨਸੂਬੇ ਬਣਾ ਰਹੀ ਸੀ ਤੇ ਦੂਜੇ ਪਾਸੇ ਕਾਬਲ ਅਤੇ ਅਫ਼ਗ਼ਾਨਿਸਤਾਨ ‘ਚ ਮੁੜ ਪੰਜਾਬ ‘ਤੇ ਧਾਵਾ ਬੋਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਰਾਜ ਦੀ ਇਸ ਵਿਗੜੀ ਹਾਲਤ ਨੂੰ ਸੁਧਾਰਨ ਅਤੇ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਰਾਜ ਦੇ ਪੰਚਾਂ ਅਤੇ ਮੁਲਕੀ ਦਰਬਾਰੀਆਂ ਨੇ ਲਾਹੌਰ ਦੀ ਮੀਆਂ ਮੀਰ ਛਾਉਣੀ ‘ਚ ਇਕ ਇਕੱਠ ਕਰਕੇ, ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਪੰਜਾਬ ਦਾ ਰਾਜ ਕੰਵਰ ਸ਼ੇਰ ਸਿੰਘ ਨੂੰ ਸੌਂਪਣ ਲਈ ਜਲਦ ਤੋਂ ਜਲਦ ਉਨ੍ਹਾਂ ਨੂੰ ਲਾਹੌਰ ਬੁਲਾਇਆ ਜਾਵੇ।
ਉਕਤ ਵਿਚਾਰਾਂ ਤੋਂ ਬਾਅਦ ਲਾਹੌਰ ਦਰਬਾਰ ਦੇ ਫ਼ੌਜੀ ਪੰਚ ਅਤੇ ਦਰਬਾਰੀ ਬਟਾਲਾ ਪਹੁੰਚੇ ਅਤੇ ਕੰਵਰ ਸ਼ੇਰ ਸਿੰਘ ਨੂੰ ਇਸ ਬਾਰੇ ਪਤਵੰਤੇ ਸ਼ਹਿਰੀਆਂ ਦੇ ਦਸਤਖਤਾਂ ਵਾਲਾ ਬੇਨਤੀ ਪੱਤਰ ਦੇ ਕੇ ਮੌਜੂਦਾ ਸਥਿਤੀ ਤੋਂ ਆਗਾਹ ਕੀਤਾ। ਇਹ ਸਭ ਜਾਣ ਕੇ ਕੰਵਰ ਸ਼ੇਰ ਸਿੰਘ ਨੂੰ ਬਹੁਤ ਕ੍ਰੋਧ ਆਇਆ ਅਤੇ ਉਹ ਨਿੱਜੀ ਰਸਾਲੇ ਦੇ 300 ਸਿਪਾਹੀ ਅਤੇ 400 ਨਿਹੰਗ ਸਿੰਘਾਂ ਨੂੰ ਨਾਲ ਲੈ ਕੇ 14 ਜਨਵਰੀ 1841 ਦੀ ਸ਼ਾਮ ਲਾਹੌਰ ਪਹੁੰਚ ਗਏ। ਉਕਤ ਦੇ ਇਲਾਵਾ ਉਨ੍ਹਾਂ ਦੇ ਨਾਲ 26 ਹਜ਼ਾਰ ਪੈਦਲ ਫ਼ੌਜ, 8 ਹਜ਼ਾਰ ਘੋੜਸਵਾਰ ਅਤੇ 45 ਤੋਪਾਂ ਸਨ। ਸ਼ੇਰ ਸਿੰਘ ਨੇ ਸ਼ਹਿਰ ਤੋਂ ਬਾਹਰਵਾਰ ਬੁੱਧੂ ਦੇ ਆਵੇ ਵਿਖੇ ਆਪਣਾ ਫ਼ੌਜੀ ਕੈਂਪ ਲਗਾ ਲਿਆ। ਉੱਥੇ ਹੀ ਸ: ਸ਼ਾਮ ਸਿੰਘ ਅਟਾਰੀ, ਧੰਨਾ ਸਿੰਘ ਮਲਵਈ, ਫ਼ਕੀਰ ਅਜ਼ੀਜ਼ੂਦੀਨ, ਜਰਨੈਲ ਕਲੌਡ ਏ. ਕੋਰਟ, ਜਰਨੈਲ ਵੈਨਤੂਰਾ, ਰਾਜਾ ਦੀਨਾ ਨਾਥ, ਸੂਰਤ ਸਿੰਘ, ਪੰਡਤ ਬੇਲੀ ਰਾਮ, ਲਹਿਣਾ ਸਿੰਘ ਮਜੀਠੀਆ ਅਤੇ ਗਿਆਨੀ ਗੁਰਮੁਖ ਸਿੰਘ ਆਦਿ ਦੀ ਅਗਵਾਈ ‘ਚ ਕਈ ਹੋਰ ਫ਼ੌਜੀ ਪੰਚਾਂ, ਦਰਬਾਰੀਆਂ, ਸਰਦਾਰਾਂ ਅਤੇ ਸ਼ਹਿਰੀ ਪਤਵੰਤਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਾਰੀ ਖ਼ਾਲਸਾ ਫ਼ੌਜ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਉਧਰ ਮੀਆਂ ਮੀਰ ਛਾਉਣੀ ਵਿਖੇ ਵੀ ਕੰਵਰ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਇੱਥੇ ਧਿਆਨ ਸਿੰਘ ਡੋਗਰਾ ਅਤੇ ਉਸ ਦੇ ਛੋਟੇ ਭਰਾ ਸੁਚੇਤ ਸਿੰਘ ਡੋਗਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
14  ਜਨਵਰੀ 1841 ਨੂੰ ਰਾਤ 8 ਵਜੇ ਸ਼ਹਿਜ਼ਾਦਾ ਸ਼ੇਰ ਸਿੰਘ ਨੇ ਲਾਹੌਰ ’ਤੇ ਚੜ੍ਹਾਈ ਕਰ ਦਿੱਤੀ  ਸ਼ਹਿਰ ਦੀ ਰਖਵਾਲੀ ਵਾਲੀ ਗਾਰਦ ਨੇ ਸ: ਜਵਾਲਾ ਸਿੰਘ ਦੀ ਪ੍ਰੇਰਨਾ ਨਾਲ ਕੰਵਰ ਅੱਗੇ ਹਥਿਆਰ ਸੁੱਟ ਕੇ ਈਨ ਮੰਨ ਲਈ। ਪਰ ਰਾਜਾ ਗੁਲਾਬ ਸਿੰਘ ਡੋਗਰਾ ਦੇ ਉਕਸਾਏ ‘ਚ ਆਏ ਸਿਪਾਹੀ ਕਿਲ੍ਹੇ ਦੇ ਅੰਦਰੋਂ ਲਗਾਤਾਰ ਸ਼ੇਰ ਸਿੰਘ ਦੀ ਫ਼ੌਜ ‘ਤੇ ਗੋਲੇ ਦਾਗਦੇ ਰਹੇ। ਫ਼ੌਜੀ ਪ੍ਰਬੰਧਾਂ ‘ਚ ਨਿਪੁੰਨ ਕੰਵਰ ਨੇ ਲਾਹੌਰ ਸ਼ਾਹੀ ਕਿਲ੍ਹੇ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਹਜ਼ੂਰੀ ਦਰਵਾਜ਼ੇ ਤੋਂ 20 ਕੁ ਗਜ਼ ਦੀ ਦੂਰੀ ‘ਤੇ 14 ਤੋਪਾਂ ਬੀੜ ਦਿੱਤੀਆਂ ਅਤੇ ਫਿਰ ਉਨ੍ਹਾਂ ‘ਚੋਂ ਇਕੋ ਵੇਲੇ ਗੋਲੇ ਦਾਗ਼ਣ ਦਾ ਹੁਕਮ ਦਿੱਤਾ, ਜਿਸ ਨਾਲ ਕਿਲ੍ਹੇ ਦਾ ਦਰਵਾਜ਼ਾ ਟੁੱਟ ਗਿਆ ਅਤੇ ਨਿਹੰਗ ਸਿੰਘਾਂ ਦੀ ਫ਼ੌਜ ਫ਼ਤਹਿ ਦੇ ਜੈਕਾਰੇ ਲਗਾਉਂਦੀ ਕਿਲ੍ਹੇ ‘ਚ ਦਾਖਲ ਹੋ ਗਈ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਚੋਣਵੇਂ ਫ਼ੌਜੀਆਂ ਨੂੰ ਸ਼ਾਹੀ ਮਸੀਤ ਦੇ ਗੁੰਬਦਾਂ ‘ਤੇ ਚੜ੍ਹਾ ਕੇ ਕਿਲ੍ਹੇ ਦੇ ਅੰਦਰਲੇ ਹਿੱਸੇ ‘ਚ ਗੋਲੇ ਦਾਗ਼ਣ ਨੂੰ ਕਿਹਾ। ਇਸ ‘ਤੇ ਜਵਾਬੀ ਹਮਲਿਆਂ ਦੇ ਚਲਦਿਆਂ ਮਸੀਤ ਦੇ ਗੁੰਬਦਾਂ ਨੂੰ ਭਾਰੀ ਨੁਕਸਾਨ ਜ਼ਰੂਰ ਪਹੁੰਚਿਆ, ਪਰ ਜਲਦੀ ਕਿਲ੍ਹੇ ਵਿਚਲੀਆਂ ਫ਼ੌਜਾਂ ‘ਚ ਘਬਰਾਹਟ ਮਚ ਗਈ ਅਤੇ ਮਹਾਰਾਣੀ ਨੇ ਗੁਲਾਬ ਸਿੰਘ ਡੋਗਰਾ ਨੂੰ ਸੱਦ ਕੇ ਜੰਗ ਬੰਦ ਕਰਨ ਦਾ ਹੁਕਮ ਦਿੱਤਾ l  ਨਾਲ ਹੀ ਬਾਬਾ ਬਿਕਰਮ ਸਿੰਘ ਨੂੰ ਆਪਣਾ ਏਲਚੀ ਬਣਾ ਕੇ ਕੰਵਰ ਸ਼ੇਰ ਸਿੰਘ ਕੋਲ ਆਪਸੀ ਸੰਧੀ ਕਰਨ ਲਈ ਭੇਜਿਆ। ਉਸੇ ਵੇਲੇ ਮਹਾਰਾਣੀ ਅਤੇ ਕੰਵਰ ਸ਼ੇਰ ਸਿੰਘ ਵਿਚਾਲੇ ਇਕ ਅਹਿਦਨਾਮਾ ਹੋਇਆ, ਜਿਸਦੇ  ਅਨੁਸਾਰ ਮਹਾਰਾਣੀ ਚੰਦ ਕੌਰ ਨੇ ਕੰਵਰ ਨੂੰ ਮਹਾਰਾਜਾ ਮਨਜ਼ੂਰ ਕਰ ਲਿਆ ਅਤੇ ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਨੂੰ 9 ਲੱਖ ਰੁਪਏ ਸਾਲਾਨਾ ਦੀ ਜਾਗੀਰ ਬਖ਼ਸ਼ੀ। 27 ਜਨਵਰੀ 1841 ਨੂੰ ਸ਼ਾਹੀ ਦਰਬਾਰ ਨਿਯਤ ਕਰਕੇ  ਬਾਬਾ ਬਿਕਰਮ ਸਿੰਘ ਨੇ ਆਪਣੇ ਹੱਥੀਂ ਸ਼ੇਰ ਸਿੰਘ ਨੂੰ ਮਹਾਰਾਜਾ ਹੋਣ  ਦਾ ਤਿਲਕ ਲਗਾਇਆ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਆਈ ਖੜਗ ਭੇਟ ਕੀਤੀ।
ਸ਼ੇਰ ਸਿੰਘ ਦੇ ਗਦੀ ਤੇ ਬੈਠਣ ਵੇਲੇ ਲਾਹੋਰ ਵਿਚ ਹਾਲਤ ਬਹੁਤ ਵਿਗੜ ਚੁਕੇ ਸੀ l ਬਹੁਤ ਸਾਰੇ ਵਿਦੇਸ਼ੀ ਨੋਕਰੀਆਂ ਛਡ ਕੇ ਵਾਪਸ ਚਲੇ ਗਏl ਬਹੁਤ ਸਾਰੇ ਫੌਜੀ ਮਾਰੇ ਗਏl ਸ਼ੇਰ ਸਿੰਘ ਨੇ ਫੌਜੀ ਪੰਚਾਇਤਾਂ ਬਣਾ ਕੇ ਜਿਵੇਂ ਤਿਵੈ ਅਮਨ-ਸ਼ਾਂਤੀ ਕਾਇਮ ਕੀਤੀ l ਡੋਗਰਾ ਸਰਦਾਰ ਗੁਲਾਬ ਸਿੰਘ ਅਤੇ ਧਿਆਨ ਸਿੰਘ ਨੇ ਇੱਕ ਯੋਜਨਾ ਤਹਿਤ 11 ਜੂਨ 1842 ਨੂੰ ਰਾਣੀ ਚੰਦ ਕੌਰ ਦਾ ਉਸੇ ਦੀਆਂ ਪਹਾੜਨ ਦਾਸੀਆਂ ਹੱਥੋਂ ਕਤਲ ਕਰਵਾਉਣ ਤੋਂ ਬਾਅਦ ਸੰਧਾਵਾਲੀਆ ਸਰਦਾਰਾਂ ਨਾਲ ਮਿਲ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ।   ਲਾਹੋਰ ਵਿਚ  ਡੋਗਰਿਆਂ ਦਾ  ਪ੍ਰਭਾਵ ਵਧਦਾ ਦੇਖਕੇ ਮਹਾਰਾਜਾ ਸ਼ੇਰ ਸਿੰਘ ਨੇ  ਸੰਧਾਵਾਲੀਆਂ ਸਰਦਾਰਾਂ , ਅਜੀਤ ਸਿੰਘ ਤੇ ਅੱਤਰ ਸਿੰਘ ਨੂੰ  ਅੰਗ੍ਰੇਜ਼ ਇਲਾਕੇ ਤੋਂ  ਪੰਜਾਬ ਵਾਪਸ ਬੁਲਾ ਲਿਆl ਲਹਿਣਾ ਸਿੰਘ ਮਜੀਠੀਆ ਨੂੰ ਨਜ਼ਰਬੰਦ ਤੋ ਮੁਕਤ ਕਰ ਦਿਤਾl 15 ਸਤੰਬਰ 1843  ਨੂੰ ਸ਼ੇਰ ਸਿੰਘ ਨੇ ਸੰਧਵਾਲੀਆਂ ਸਰਦਾਰਾਂ  ਦੀ ਫੌਜ ਵਿਚ ਭਰਤੀ ਕਰਨੀ ਸੀl  ਖੇਡਾਂ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ ਸ਼ਾਹ ਬਹਿਲੋਲ ਵਿਖੇ ਇੱਕ ਖੇਡ ਮੇਲਾ ਕਰਵਾਇਆ ਗਿਆ। ਉਸ ਦਿਨ ਧਿਆਨ ਸਿੰਘ ਡੋਗਰਾ ਬੀਮਾਰੀ ਦਾ ਭਾਣਾ ਬਣਾਕੇ ਕਿਲੇ ਵਿਚ ਹੀ ਰਹਿ ਗਿਆ l ਅਜੀਤ ਸਿੰਘ ਸੰਧਾਵਾਲੀਆ 400 ਘੋੜ ਸਵਾਰਾਂ ਦੇ ਅੱਗੇ ਚਲਦਾ ਹੋਇਆ ਮਹਾਰਾਜਾ ਦੇ ਸਾਹਮਣੇ ਪੇਸ਼ ਹੋਇਆ ਅਤੇ ਹਥਿਆਰ ਰੱਖਣ ਅਤੇ ਖ਼ਰੀਦਣ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਹਜ਼ੂਰ ਵਿੱਚ ਇੱਕ ਦੋਨਾਲੀ ਮੌਲੀਦਾਰ ਰਾਈਫਲ ਪੇਸ਼ ਕੀਤੀ। ਜਿਉਂ ਹੀ ਸ਼ੇਰ ਸਿੰਘ ਉਸ ਨੂੰ ਫੜਨ ਲਈ ਉੱਠਿਆ ਅਜੀਤ ਸਿੰਘ ਨੇ ਉਸ ’ਤੇ ਗੋਲੀ ਚਲਾ ਦਿੱਤੀ ਇਕ ਬੰਦੂਕ ਦਿਖਾਣ ਦੇ ਬਹਾਨੇ ਅਜੀਤ ਸਿੰਘ ਸੰਧਾਵਾਲੀਆ  ਨੇ ਸ਼ੇਰ ਸਿੰਘ ਤੇ ਗੋਲੀ ਦਾਗ ਦਿਤੀl ਉਸਦੇ ਮੂੰਹ ਤੋਂ ਆਖਰੀ ਨਿਕਲੇ ਸ਼ਬਦ,’ ਯਹ ਤੋ ਦਗਾ ਹੈ’, ਅਜੇ ਉਹ ਤੜਪ ਹੀ ਰਿਹਾ ਸੀ ਕਿ ਤਲਵਾਰ ਨਾਲ ਉਸਦੀ ਗਰਦਨ ਕਟ ਦਿਤੀ l ਉਧਰ ਲਹਿਣਾ ਸਿੰਘ ਜੋ ਰਿਸ਼ਤੇ ਵਲੋਂ ਮਹਾਰਾਜਾ ਸ਼ੇਰ ਸਿੰਘ ਦਾ ਚਾਚਾ ਲਗਦਾ ਸੀ,ਬਾਗ ਵਿਚ ਬੈਠ ਕੰਵਰ ਪ੍ਰਤਾਪ ਸਿੰਘ ਦਾ ਤੁਲਾਦਾਨ ਕਰਵਾਉਂਦੇ,  ਸਿਰ ਵੱਡ ਲਿਆਇਆ l ਇਸਤੋਂ ਬਾਅਦ ਧਿਆਨ ਸਿੰਘ ਨੂੰ ਵੀ ਮਾਰ ਮੁਕਾਇਆl
ਸ਼ੇਰ ਸਿੰਘ 2 ਸਾਲ ੮ ਮਹੀਨਿਆਂ ਦੇ ਸੰਖੇਪ ਰਾਜਕਾਲ ਵਿਚ ਅੰਗਰੇਜਾਂ ਦੀ ਮਦਤ ਨਾਲ ਦੋਸਤ ਮੁਹੰਮਦ ਖਾਨ ਨੂੰ ਅਫਗਾਨਿਸਤਾਨ ਦਾ ਅਮੀਰ ਬਣਾਨ ਵਿਚ ਸਹਿਯੋਗ ਦਿਤਾ ਤੇ ਦੂਜਾ ਲਦਾਖ ਨੂੰ ਜਿਤ ਕੇ ਚੀਨ ਦੇ ਵਧਦੇ ਪ੍ਰਭਾਵ ਨੂੰ ਸੀਮਤ ਕਰ ਦਿਤਾ l ਪਰ ਰਾਜ ਪ੍ਰਬੰਧ ਤੋਂ ਅਵੇਸਲਾ ਹੋਣ ਕਰਕੇ ਆਪਣੇ ਹੀ ਲੋਕਾਂ ਤੋ ਧੋਖਾ ਖਾ ਗਿਆl ਕੰਵਰ ਪ੍ਰਤਾਪ ਸਿੰਘ ਦਾ ਕਤਲ ਤੇ ਇਸ ਦੇ ਨਾਲ ਹੀ ਹੋਇਆ ਸੀ ਪਰ ਸੁਕੇਤ ਦੇ ਰਾਜੇ ਦੀ ਪੁਤਰੀ ਦੁਕਨੋ ਦੀ ਕੁਖੋਂ 1843 ਵਿਚ ਇਕ ਪੁਤਰ ਸ਼ਹਿਜਾਦਾ ਸਹਿਦੇਵ ਸਿੰਘ ਹੋਇਆ ਜੋ ਦਲੀਪ ਸਿੰਘ ਦੇ ਨਾਲ ਹੀ  ਫਤਹਿਗੜ ਚਲਾ ਗਿਆl  ਦੋਨੋ ਪਿਓ -ਪੁਤਰ ਦੀਆਂ ਲਾਸ਼ਾਂ ਦਾ  ਸਸਕਾਰ ਸ਼ਾਹ ਬਹਿਲੋਲ ਦੀ ਵਲਗਣ ਵਿੱਚ ਇੱਕੋ ਅੰਗੀਠੇ ਵਿੱਚ ਕੀਤਾ ਗਿਆ, ਨਾਲ ਹੀ ਰਾਣੀ ਪ੍ਰਤਾਪ ਕੌਰ ਦੀ ਸਮਾਧ ਹੁੰਦੀ ਸੀ, ਜਿਸ ਨੇ ਮਹਾਰਾਜਾ ਦੀ ਬਲ ਰਹੀ ਚਿਖਾ ਵਿੱਚ ਛਲਾਂਗ ਮਾਰ ਕੇ ਆਪਣੇ ਆਪ ਨੂੰ ਭਸਮ ਕਰ ਲਿਆ ਸੀ। ਇਨ੍ਹਾਂ ਸਮਾਧਾਂ ਦੀਆਂ ਅੰਦਰਲੀਆਂ ਕੰਧਾਂ ਉੱਪਰ ਦਸ ਗੁਰੂਆਂ ਦੀਆਂ ਮੂਰਤਾਂ ਚਿਤਰੀਆਂ ਹੋਈਆਂ ਸਨ।
1992 ਵਿੱਚ ਭਾਰਤ ਵਿੱਚ ਉੱਠੇ ਬਾਬਰੀ ਮਸਜਿਦ ਵਿਵਾਦ ਦੌਰਾਨ ਸ਼ਾਹ ਬਹਿਲੋਲ ਵਿੱਚ ਇਨ੍ਹਾਂ ਸਮਾਧਾਂ ਨੂੰ ਢਹਿ ਢੇਰੀ ਕਰਨ ਦੇ ਨਾਲ-ਨਾਲ ਮਹਾਰਾਜਾ ਸ਼ੇਰ ਸਿੰਘ ਦੀ ਸਮਾਧ ਦਾ ਵੱਡਾ ਹਿੱਸਾ ਢਾਹ ਦਿੱਤਾ ਗਿਆ। ਤਿੰਨ ਵਰ੍ਹੇ ਪਹਿਲਾਂ ਇਸ ਬਾਰਾਂਦਰੀ ਦੇ ਸਥਾਨ ’ਤੇ ਲਾਹੌਰ ਵੇਸਟ ਮੈਨੇਜਮੇਂਟ ਕੰਪਨੀ (ਐਲ.ਡਬਲੀੳੂ.ਐਮ.ਸੀ.) ਨੇ ਡੰਪ ਹਾਊਸ (ਕੂੜਾ ਘਰ) ਬਣਾ ਦਿੱਤਾ। ਜਦੋਂ ਲੇਖਕ ਨੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲ.ਡਬਲਿੳ.ਐਮ.ਸੀ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਅਤੇ ਸਮਾਧ ਦਾ ਵਿਰਾਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅ ਅਤੇ ਪਾਕਿਸਤਾਨ ਵਿੱਚ ਹੇਰੀਟੇਜ ਐਕਟ ਸਿਰਫ਼ ਉਨ੍ਹਾਂ ਸਮਾਰਕਾਂ ’ਤੇ ਲਾਗੂ ਹੁੰਦਾ ਹੈ, ਜੋ ਸਮਾਰਕ ਵਿਸ਼ਵ ਵਿਰਾਸਤ ਸਮਾਰਕਾਂ ਦੀ ਸੂਚੀ ਵਿੱਚ ਦਰਜ ਹਨ। ਉਧਰ, ਪਾਕਿਸਤਾਨ ਵਕਫ਼ ਬੋਰਡ ਨੇ ਵੀ ਇਸ ਸਾਰੇ ਮਾਮਲੇ ਤੋਂ ਕੰਨੀ ਝਾੜਦਿਆਂ ਕਹਿ ਦਿੱਤਾ ਕਿ ਉਨ੍ਹਾਂ ਨੇ ਬਾਰਾਂਦਰੀ ਦਾ ਨਵਨਿਰਮਾਣ ਕਰਨ ਦੀ ਯੋਜਨਾ ਬਣਾਈ ਸੀ ਪਰ ਫੰਡ ਨਾ ਹੋਣ ਕਰਕੇ ਇਹ ਯੋਜਨਾ ਕਾਮਯਾਬ ਨਹੀਂ ਹੋ ਸਕੀ। ਇਸ ’ਤੇ ਲੇਖਕ ਨੇ ਮੁੜ ਦੇਸ਼-ਵਿਦੇਸ਼ ਦੇ ਮੀਡੀਆ ਦੀ ਮਾਰਫ਼ਤ ਪਾਕਿਸਤਾਨ ਸਰਕਾਰ ਨੂੰ ਇਸ ਹਕੀਕਤ ਤੋਂ ਜਾਣੂ ਕਰਵਾਇਆ ਕਿ ਇਹ ਮਾਮਲਾ ਸਿਰਫ਼ ਇੱਕ ਸਿੱਖ ਜਰਨੈਲ ਦੀ ਸਮਾਧ ਦੀ ਹੋਂਦ ਨੂੰ ਖ਼ਤਮ ਕਰਨ ਦਾ ਨਹੀਂ ਸਗੋਂ ਸਿੱਖ ਇਤਿਹਾਸ ਨਾਲ ਜੁੜੇ ਇਸ ਵਿਰਾਸਤੀ ਸਮਾਰਕ ਨਾਲ ਸਮੂਹ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਪਾਕਿਸਤਾਨ ਸਰਕਾਰ ਨੂੰ ਇਸ ਦਾ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਸਮਾਧ ਦਾ ਨਵਨਿਰਮਾਣ ਕਰਵਾਉਣਾ ਚਾਹੀਦਾ ਹੈ। ਇਸ ਪਿੱਛੋਂ 23 ਮਾਰਚ 2012 ਨੂੰ ਪਾਕਿਸਤਾਨ ਸਰਕਾਰ ਨੇ ਪੁਰਾਤੱਤਵ ਵਿਭਾਗ ਅਤੇ ਲਾਹੌਰ ਪਾਰਕ ਐਂਡ ਹਾਰਟੀਕਲਚਰ ਅਥਾਰਿਟੀ (ਪੀ.ਐਚ.ਏ.) ਦੀ ਦੇਖਰੇਖ ਵਿੱਚ ਦੋਵਾਂ ਸਮਾਰਕਾਂ ਦੇ ਨਵਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ, ਜੋ ਹੁਣ ਕਾਫ਼ੀ ਹੱਦ ਤਕ ਮੁਕੰਮਲ ਹੋ ਗਿਆ ਹੈ।

      ਵਹਿਗੁਰੂ  ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Translate »