ਸਿੱਖ ਇਤਿਹਾਸ

ਮਹਾਰਾਜਾ ਰਿਪੁਦਮਨ ਸਿੰਘ -ਮਹਾਰਾਜਾ ਨਾਭਾ (1883- 1943)

ਕਦੇ ਪੰਜਾਬ ਦੀ ਧਰਤੀ ਤੇ ਪੰਜ ਦਰਿਆ ਵਗਦੇ ਸਨ ਜਿਸਤੇ ਖਾਲਸਾ -ਰਾਜ ਹੋਇਆ ਕਰਦਾ ਸੀ 1 ਮਹਾਰਾਜਾ ਰਣਜੀਤ ਸਿੰਘ ਜਿਸਦੇ ਘੋੜੇ ਇਕ ਪਾਸੇ ਜਮੁਨਾ ਤੇ ਦੂਸਰੇ ਪਾਸੇ ਅੱਟਕ ਦਰਿਆ ਦਾ ਪਾਣੀ ਪੀਂਦੇ ਸੀ 1  ਖ਼ਾਲਸਾ ਰਾਜ  ਪੂਰੀ ਦੁਨਿਆ ਤੇ ਛਾਇਆ ਹੋਇਆ ਸੀ 1 ਪੂਰੇ ਰਾਜ ਵਿਚ ਅਮਨ-ਚੈਨ ਤੇ ਸੁਖ-ਸ਼ਾਂਤੀ  ਸੀ1  ਸੰਨ 1839  ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਘਰੋਗੀ ਫੁਟ ,ਡੋਗਰਿਆਂ ਦੀਆਂ ਸਾਜਸ਼ਾਂ, ਖੁਦਗਰਜ ਦਰਬਾਰੀਆਂ ਤੇ ਸਿਖ ਫੌਜ਼ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ  1ਜੋ ਖਾਲਸਾ ਰਾਜ ਉਨੀਵੀ ਸਦੀ ਦੇ ਪਹਿਲੇ ਅਧ ਤਕ ਲਦਾਖ , ਕਸ਼ਮੀਰ , ਪਿਸ਼ਾਵਰ , ਅਟਕ  ਤੋਂ ਖੈਬਰ ਤੇ ਘੈਬਰ ਤੋਂ ਲੈਕੇ ਸਤਲੁਜ ਦਰਿਆ ਤਕ ਫੈਲ ਚੁਕਿਆ ਸੀ, ਸਭ ਮਿੱਟੀ ਵਿਚ ਮਿਲ ਗਿਆ1 ਲਾਹੋਰ ਦਰਬਾਰ ਦਾ ਅਸਮਾਨਾਂ ਨਾਲ ਗਲਾਂ ਕਰਦਾ ਆਲੀਸ਼ਾਨ ਮਹਲ ਢੇਹ-ਢੇਰੀ ਹੋ ਗਿਆ 1

 50 ਸਾਲਾ  ਇਸ  ਸੁਨਹਿਰੀ ਰਾਜ ਦਾ ਅੰਤ ਦਾ ਕਾਰਨ ਸੀ ਘਰੋਗੀ ਫੁਟ ਜਿਸਦਾ ਬਾਹਰਲਿਆਂ ਨੇ ਭਰਪੂਰ ਫਾਇਦਾ ਉਠਾਇਆ 1 ਇਸੇ ਘਰੋਗੀ ਫੁਟ ਨੇ ਹੀ ਨਾਭੇ ਦੇ ਮਹਾਰਾਜਾ ਰਿਪੁਦਮਨ ਸਿੰਘ ਜੀ ਨੂੰ ਵਤਨੋ -ਬੇਵਤਨ ਕਰ ਦਿਤਾ1  ਉਹ ਸਖਸ਼ੀਅਤ ਜੋ ਆਪਣੇ ਖਾਲਸਾ ਪੰਥ ਨੂੰ ਬੇਹਦ ਪਿਆਰ ਕਰਦੀ ਸੀ ,ਅੰਗਰੇਜ ਸਰਕਾਰ ਨੇ ਉਨ੍ਹਾ ਦੀ ਘਰੋਗੀ ਫੁਟ ਤੋਂ ਫਾਇਦਾ ਉਠਾ ਕੇ  ਇਕ ਧਰਮੀ ਬੰਦੇ ਨੂੰ ਆਪਣੇ ਪੰਥ ਤੋਂ ਅਲਗ ,ਆਪਣੇ ਰਾਜ ਤੋਂ ਅੱਲਗ , ਆਪਣੇ ਵਤਨ ਤੋ ਅਲਗ ਤੇ ਆਪਣੇ ਪਰਿਵਾਰ ਤੋ ਅਲਗ ਕਰ ਦਿਤਾ1   ਇਨ੍ਹਾ ਦਾ ਸੰਖੇਪ ਜੀਵਨ ਇਸ ਪ੍ਰਕਾਰ ਹੈ 1

10 ਅਗਸਤ 1871 ਨੂੰ ਮਹਾਰਾਜਾ ਹੀਰਾ ਸਿੰਘ , ਮਹਾਰਾਜਾ ਰਿਪੁਦਮਨ ਸਿੰਘ ਦਾ ਪਿਤਾ ਨਾਭੇ ਦੇ ਰਾਜਗੱਦੀ ’ਤੇ ਬੈਠਾ। ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ । ਇਹ ਇੱਕ ਇਨਸਾਫ਼ਪਸੰਦ ਰਾਜਾ ਸੀ। ਲੋਕ ਉਸ ਤੱਕ ਸਿੱਧੀ ਪਹੁੰਚ ਕਰਕੇ ਫਰਿਆਦ ਕਰ ਸਕਦੇ ਸਨ। ਇਸਦੇ ਰਾਜ ਵਿਚ ਲੋਕ ਬਹੁਤ ਖੁਸ਼ ਸਨ 1 4ਮਾਰਚ 1883 ਨੂੰ

ਰਾਜਾ ਹੀਰਾ ਸਿੰਘ , ਅਤੇ ਰਾਣੀ ਜਸਮੇਰ ਕੋਰ ਜੋ ਕੀ ਇਕ ਧਰਮੀ ਸਰਦਾਰ ਅਨੋਖ ਸਿੰਘ ਦੀ ਸਪੁਤਰੀ ਸੀ , ਦੇ ਘਰ ਇਕ ਪੁਤਰ ਦਾ ਜਨਮ ਹੋਇਆ 1ਜਿਸਦਾ ਨਾਮ ਰਿਪੁਦਮਨ ਸਿੰਘ ਰਖਿਆ ਗਿਆ 1 ।ਆਪ ਜੀ ਦੀ ਸਿਖਿਆ ਦੀਖਿਆ ਪ੍ਰਸਿਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਨਿਗਰਾਨੀ ਹੇਠ ਹੋਈ ਤੇ ਮਸਤੂਆਣੇ ਦੇ ਮਹਾਂ ਪੁਰਸ਼ ਅੱਤਰ ਸਿੰਘ ਤੇ ਹੋਰ ਕਈ ਧਰਮੀ  ਹਸਤੀਆਂ ਦੀ ਸੰਗਤ ਵਿਚ ਆਪਜੀ ਨੂੰ ਰਹਿਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਜਿਸ ਕਰਕੇ ਆਪਜੀ ਤੇ  ਸਿਖ ਧਰਮ , ਗੁਰਬਾਣੀ ਤੇ ਸਿਖ ਇਤਿਹਾਸ ਦਾ ਡੂੰਘਾ ਪ੍ਰਭਾਵ ਸੀ 1 ਆਪ ਆਮ ਰਾਜਿਆਂ ਦੀ ਤਰਹ ਭੜਕੀਲੇ ਲਿਬਾਸ ਜਾ ਹੀਰੇ ਜਵਾਰਾਤ ,ਗਹਿਣੇ ਵਗੇਰਾ ਨਹੀਂ ਸੀ ਪਾਂਦੇ 1 ਸਾਦੀ  ਪੁਸ਼ਾਕ , ਖੁਲਾ ਦਾੜਾ ਤੇ ਗੁਰਮਤਿ ਰਹਿਣੀ ਹੀ ਆਪਜੀ ਦਾ ਗਹਿਣਾ ਸੀ 1 ਆਪ ਸ਼ਰਾਬ ਤੇ ਨਸ਼ਿਆਂ ਦੇ ਸਖਤ ਵਿਰੋਧੀ ਸਨ 1 ਜਦ ਆਪਜੀ ਦੇ ਭੈਣ ਦੀ ਸ਼ਾਦੀ ਤੇ ਜਾਂਜੀਆਂ ਨੂੰ ਖੁਲੇ  ਆਮ ਹੁਕਾ ਪੀਂਦਿਆਂ ਦੇਖਿਆ ਤਾਂ ਆਪ ਨੇ ਆਪਣੇ ਪਿਤਾ ਪਾਸ ਇਸਦਾ ਤਿਖਾ ਵਿਰੋਧ ਕੀਤਾ1

ਆਪਜੀ ਦੀਆਂ ਦੋ ਸ਼ਾਦੀਆਂ ਸਨ ਪਹਿਲੀ 1901 ਵਿਚ ਸਰਦਾਰ ਗੁਰਦਿਆਲ ਸਿੰਘ ਮਾਨ ਦੀ  ਬੇਟੀ ਬੀਬੀ ਜਗਦੀਸ਼ ਕੋਰ ਨਾਲ ਹੋਈ ਜਿਸ ਵਿਚੋ ਰਾਜਕੁਮਾਰੀ ਅਮ੍ਰਿਤ ਕੌਰ ਨੇ ਜਨਮ ਲਿਆ ਤੇ ਦੂਸਰੀ ਸ਼ਾਦੀ 1918 ਵਿਚ ਮੇਜਰ ਪ੍ਰੇਮ ਸਿੰਘ ਰਾਇਪੁਰੀਏ ਦੀ ਸਪੁਤਰੀ ਬੀਬੀ ਸਰੋਜਨੀ ਦੇਵੀ ਨਾਲ, ਜਿਸਨੇ ਟਿਕਾ ਪ੍ਰਤਾਪ ਸਿੰਘ ਨੂੰ ਜਨਮ ਦਿਤਾ 1  1906 -1908  ਤਕ ਆਪ  ਗਵਰਨਰ ਜਨਰਲ ਦੀ ਲੇਜਿਸਲੇਟਿਵ ਕੌੰਸਲ ਦੇ ਮੇੰਬਰ ਰਹੇ 1 ਇਸ ਸਮੇ ਆਪਨੇ ਸਿਖ ਸੇਵਾ ਹਿਤ ਅਨੰਦ ਮੈਰਿਜ ਬਿਲ ਤਿਆਰ ਕਰਵਾਇਆ, ਜਿਸ ਨੂੰ ਸਿਖ ਰਹੁ ਰੀਤੀ ਅਨੁਸਾਰ ਕੀਤੇ ਗਏ ਆਨੰਦ ਕਾਰਜ ਨੂੰ ਕਾਨੂਨੀ ਪ੍ਰਵਾਨਗੀ ਪ੍ਰਾਪਤ ਹੋਵੇ ਜੋ ਪਿਛੋਂ ਐਕਟ ਬਣਿਆ 1 ਕੋਂਸਲ ਮੇੰਬਰ ਦੇ ਹੁੰਦਿਆਂ ਆਪਨੇ ਸਰਕਾਰੀ ਮੈਂਬਰਾਂ ਦੀ ਹਿਮਾਇਤ ਕਰਨ ਦੀ ਬਜਾਏ ਨੇਸ਼ਨਲਿਸਟ ਮੈਂਬਰਾਂ , ਜੀ. ਕੇ.ਗੋਖਲੇ ,ਪੰਡਤ ਮਦਨ ਮੋਹਨ ਮਾਲਵੀਆ, ਆਰ ਬੀ ਘੋਸ਼  ਦਾ ਸਾਥ ਦਿਤਾ ਜਿਸ ਕਰਕੇ ਆਪ ਹਿੰਦ ਸਰਕਾਰ ਦੇ ਅਖਾਂ ਵਿਚ ਰਣਕੰਣ ਲਗ ਪਏ  1

ਆਪਜੀ ਦੇ ਦਿਲ ਵਿਚ ਦੇਸ਼ ਦੀ ਆਜ਼ਾਦੀ ਦੀ ਤੜਪ ਤੇ ਅੰਗ੍ਰੇਜ਼ੀ ਸਰਕਾਰ ਦੀ ਗੁਲਾਮੀ ਵਿਰੁਧ ਭਾਰੀ ਘ੍ਰਿਣਾ ਸੀ 1 ਜਦ 25 ਦਸੰਬਰ 1911 ਵਿਚ ਆਪਜੀ ਦੇ ਪਿਤਾ ਹੀਰਾ ਸਿੰਘ  ਅਕਾਲ ਚਲਾਣਾ ਕਰ ਗਏ ਤਾਂ ਗਦੀ ਸੰਭਾਲਣ ਲਗਿਆਂ ਦੇਸ਼ ਵਿਚ ਬਣ ਚੁਕੇ ਰਿਵਾਜ਼ ਦੇ ਉਲਟ , ਕਿਸੇ ਅੰਗ੍ਰੇਜ਼ੀ ਅਧਿਕਾਰੀ ਕੋਲੋਂ ਤਾਜਪੋਸ਼ੀ  ਦੀ ਰਸਮ ਅਦਾ ਕਰਵਾਉਣ ਦੀ ਥਾਂ ਸਿਖ ਰਹੁ ਰੀਤੀ ਅਨੁਸਾਰ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਪੰਜ ਪਿਆਰਿਆਂ ਹਥੋਂ ਕਰਵਾਈ  ਜਿਸ ਕਰਕੇ ਅੰਗਰੇਜ਼ ਸਰਕਾਰ ਆਪਜੀ ਨੂੰ ਬਾਗੀ ਸਮਝਣ ਲਗ ਪਏ 1 ਜਦੋਂ ਅੰਗਰੇਜ਼ ਸਰਕਾਰ ਨੇ ਮਹਾਰਾਜੇ ਨੂੰ ਸੱਦ ਕੇ ਜਵਾਬ-ਤਲਬੀ ਕੀਤੀ ਕਿ ਤੁਸੀਂ ਆਪਣੀ ਤਾਜਪੋਸ਼ੀ ਅੰਗਰੇਜ਼ ਗਵਰਨਰ ਸਾਹਮਣੇ ਕਿਉਂ ਨਹੀਂ ਕੀਤੀ? ਤਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਕਿਹਾ: ‘ਅੰਗਰੇਜ਼ਾਂ ਦਾ ਮੇਰੀ ਤਾਜਪੋਸ਼ੀ ਨਾਲ ਕੀ ਸਬੰਧ? ਰਾਜ ਭਾਗ ਸਾਨੂੰ ਸਾਡੇ ਗੁਰੂਆਂ ਦੀ ਬਖ਼ਸ਼ਿਸ਼ ਹੈ।’

ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ਾਂ ਨੂੰ ਦਿਲੋਂ ਨਫ਼ਰਤ ਕਰਦਾ ਸੀ। ਉਸ ਨੂੰ ਰਾਜ ਭਾਗ ਵਿੱਚ ਅੰਗਰੇਜ਼ ਸਰਕਾਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਸੀ।   ਆਪਜੀ ਦੇ ਵਿਰੁਧ 1914-15 ਵਿਚ ਗਦਰੀ ਦੇਸ਼ ਭਗਤਾਂ ਨਾਲ ਹਮਦਰਦੀ ਰਖਣ ਦੀਆਂ ਰਿਪੋਟਾਂ ਵੀ ਸਰਕਾਰ ਕੋਲ ਪੁਜਦੀਆਂ ਸਨ 1   ਗੁਰੂਦਵਾਰਾ ਸੁਧਾਰ ਪ੍ਰਬੰਧ ਲਹਿਰ ਸਮੇ ਸਰਕਾਰ ਅਕਾਲੀਆਂ ਦੇ ਵਿਰੁਧ ਸੀ 1 ਨਨਕਾਣਾ ਸਾਹਿਬ ਦੇ ਸਾਕੇ ਦੇ ਸਹੀਦਾਂ ਦੀ ਯਾਦ ਵਜੋਂ 5 ਅਪ੍ਰੇਲ 1921 ਦੇ ਦਿਨ ਸ਼ਰੋਮਣੀ ਅਕਾਲੀ ਦਲ ਨੇ ਸਿਖ ਸੰਗਤਾਂ ਨੂੰ ਅਪੀਲ ਕੀਤੀ ਕੀ ਰੋਸ ਵਜੋਂ ਅਜ ਦੇ ਦਿਨ ਕਾਲੀ ਦਸਤਾਰ ਤੇ ਕਾਲੇ ਦੁੱਪਟੇ ਸਜਾਏ ਜਾਣ ,  ਥਾਂ ਥਾਂ ਦੀਵਾਨ ਕੀਤੇ ਜਾਣ  ਤੇ  ਗੁਰੂ ਗਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣ 1  ਪੇਸ਼ ਗਾਹ ਵਲੋਂ ਹੁਕਮ ਹੋਇਆ ਕਿ ਨਨਕਾਣਾ ਸਾਹਿਬ ਵਿਚ ਸਿਖਾਂ ਦੀ ਕੁਰਬਾਨੀ ਤੇ  ਸਹੀਦਾਂ ਦੇ ਸੋਗ ਵਜੋਂ  ਅਜ ਦੇ ਦਿਨ ਸਾਰੇ ਦਫਤਰ ਬੰਦ ਕਰਨ , ਘੜਿਆਲ ਤੇ ਤੋਪਾਂ ਨਾ  ਚਲਣ  ਆਦਿ 1 ਮਹਾਰਾਜਾ ਨੇ ਇਸ ਹੁਕਮ ਦੀ ਤਮੀਲ ਕੀਤੀ , ਕਾਲੀ ਦਸਤਾਰ ਸਜਾ ਕੇ ਜਲੂਸ ਤੇ ਦੀਵਾਨਾ ਵਿਚ ਸ਼ਾਮਲ ਹੋਏ 1

ਪਟਿਆਲਾ ਤੇ ਨਾਭੇ ਦੇ ਮਹਾਰਾਜੇ ਦੋਨੋ ਇਕੋ ਵੰਸ਼ ਵਿਚੋਂ ਸਨ 1 ਦੋਨੋ ਦੇ ਘਰੋਗੀ ਝਗੜੇ ਚਲ ਰਹੇ ਸਨ 1 ਸਰਕਾਰ ਨੇ ਦੋਨੋ ਦੇ ਅਹਿਲਕਾਰਾਂ ਨੂੰ ਆਪਣੇ ਨਾਲ ਗੰਢ ਲਿਆ 1 ਦੋਨੋ ਵਿਚਕਾਰ ਪਾੜ ਇਤਨਾ ਵਧਾ ਦਿਤਾ ਕਿ ਦੋਨੋ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ 1 ਮਹਾਰਾਜਾ ਪਟਿਆਲੇ ਦੇ ਹਿੰਦ ਸਰਕਾਰ ਨਾਲ ਤਲੁਕਾਤ ਚੰਗੇ ਸੀ ਉਸਨੇ ਨਾਭੇ ਦੇ ਮਹਾਰਾਜੇ ਤੇ ਕਈ ਸੰਗੀਨ ਜੁਰਮ  ਲਗਾ ਕੇ ਹਿੰਦ ਸਰਕਾਰ ਨੂੰ ਦਖਲ ਦੇਣ ਲਈ ਦਰਖਾਸਤ ਦਿਤੀ 1 ਅਖੀਰ ਅਲਾਹਾਬਾਦ ਦੇ ਇਕ ਹਾਈ ਕੋਰਟ ਦੇ ਜੱਜ ਨੇ ਮਹਾਰਾਜਾ ਨਾਭਾ ਦੇ ਵਿਰੁਧ ਫੈਸਲਾ ਦੇ ਦਿਤਾ 1    19 ਜੁਲਾਈ 1923 ਨੂੰ ਰਾਜ ਭਾਗ ਤੋਂ ਵੱਖ ਕਰਕੇ ਤਿੰਨ ਲੱਖ ਰੁਪਏ ਸਾਲਾਨਾ ਪੈਨਸ਼ਨ ਮੁਕੱਰਰ ਕਰਕੇ ਦੇਹਰਾਦੂਨ ਭੇਜ ਦਿੱਤਾ ਗਿਆ। ਇਸ ਤਰ੍ਹਾਂ ਨਾਭਾ ਰਿਆਸਤ ’ਤੇ ਅੰਗਰੇਜ਼ਾਂ ਦਾ ਕਬਜਾ  ਹੋ ਗਿਆ। ਕਹਿੰਦੇ ਹਨ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ ਗ੍ਰਿਫ਼ਤਾਰ ਕਰਨ ਲਈ ਆਏ ਤਾਂ ਰੋਹਟੀ ਪੁਲ ਤੋਂ ਲੈ ਕੇ ਹੀਰਾ ਮਹਿਲ ਤੱਕ ਭਾਰੀ ਤਾਦਾਦ ਵਿੱਚ ਪੁਲੀਸ ਤਾਇਨਾਤ ਸੀ, ਜਿਵੇਂ ਕਿਸੇ ਡਾਕੂ ਜਾਂ ਅਪਰਾਧੀ ਨੂੰ ਫੜਨਾ ਹੋਵੇ। ਬਾਹਰੋਂ ਅੰਗਰੇਜ਼ਾਂ ਨੇ ਰਿਪੁਦਮਨ ਸਿੰਘ ਨੂੰ ਬਾਹਰ ਆਉਣ ਲਈ ਆਵਾਜ਼ ਲਗਾਈ 1  ਉਸ ਸਮੇਂ ਮਹਾਰਾਜੇ ਦੇ ਹੱਥ ਵਿੱਚ ਹੀਰੇ ਵਾਲੀ ਅੰਗੂਠੀ ਪਹਿਨੀ ਹੋਈ ਸੀ। ਕਹਿੰਦੇ ਹਨ ਜੇ ਹੀਰੇ ਨੂੰ ਚੱਟ ਲਿਆ ਜਾਵੇ ਤਾਂ ਇਨਸਾਨ ਦੀ ਮੌਤ ਹੋ ਸਕਦੀ ਹੈ। ਜਦੋਂ ਮਹਾਰਾਜਾ ਬਾਹਰ ਆਇਆ ਤਾਂ ਅੰਗਰੇਜ਼ ਅਫ਼ਸਰ ਨੇ ਸਲੂਟ ਮਾਰ ਕੇ ਹੱਥ ਮਿਲਾਉਣ ਬਹਾਨੇ ਜੱਫ਼ਾ ਪਾ ਲਿਆ ਅਤੇ ਅੰਗੂਠੀ ਉਤਾਰ ਲਈ।

ਸਰਕਾਰ ਦੀ ਮਹਾਰਾਜੇ ਨਾਲ ਕੀਤੀ ਇਸ ਤਰਾਂ ਦੀ  ਕਾਰਵਾਈ ਤੋਂ ਸਿਖ ਪੰਥ  ਵਿਚ ਭਾਰੀ ਰੋਸ ਫੈਲ ਗਿਆ 1ਸ਼੍ਰੋਮਣੀ ਕਮੇਟੀ ਵਲੋਂ  ਉਨ੍ਹਾ ਦੇ ਮੁੜ ਗਦੀ ਤੇ ਬਹਾਲ ਹੋਣ ਲਈ ਜਗਾ ਜਗਾ ਅਰਦਾਸੇ ਕੀਤੇ ਗਏ ਪਾਠ ਰਖਵਾਏ ਗਏ 1  ਅੰਗਰੇਜ਼ ਸਰਕਾਰ ਨੇ 27 ਅਗੁਸਤ 1923 ਜੈਤੋ ਵਿਖੇ ਹੋ ਰਹੇ ਦੀਵਾਨ ਵਿਚੋ  ਗੁਰੂ ਮਹਾਰਾਜ ਦੀ ਤਾਬਿਆ ਤੇ  ਬੈਠਾ ਗ੍ਰੰਥੀ ਸਿੰਘ ਤੇ ਕਈੰ ਸਿੰਘਾਂ ਨੂੰ ਧੂਹ ਕੇ ਬਾਹਰ ਕਢਿਆ ਤੇ  ਗ੍ਰਿਫਤਾਰ ਕਰ ਲਿਆ1   14 ਸਤੰਬਰ 1923 ਨੂੰ ਗੁਰੂਦਵਾਰਾ ਗੰਗਸਰ ਵਿਚ ਹੋ ਰਹੇ ਅਖੰਡ  ਪਾਠ ਨੂੰ ਖੰਡਿਤ ਕਰ ਦਿਤਾ ਜਿਸਦੇ ਫਲਸਰੂਪ 14 ਸਤੰਬਰ ਨੂੰ ਅਕਾਲੀ ਲਹਿਰ ਦਾ ਸਭ ਤੋ ਵਡਾ ਮੋਰਚਾ ਜੋ  ਸਿਆਸੀ ਸੀ ਤੇ ਮਹਾਰਾਜਾ ਰਿਪੁਦਮਨ ਦੀ ਗਦੀ ਨਾਲ ਜੁੜਿਆ ਸੀ ਹੁਣ ਧਰਮ ਨਾਲ ਵੀ ਜੁੜ ਗਿਆ 1 ਮਹਾਰਾਜਾ ਰਿਪੁਦਮਨ ਪੰਜ ਸਾਲ ਦੇਹਰਾ ਦੂਨ ਰਹੇ 1 ਇਥੋ ਇਕ ਵਾਰੀ ਉਹ ਹਜੂਰ ਸਾਹਿਬ ਦੀ ਯਾਤਰਾ ਤੇ ਵੀ ਗਏ , ਜਿਥੋਂ ਅਮ੍ਰਿਤ ਛੱਕ ਕੇ ਆਪਣਾ ਨਾਮ ਗੁਰਚਰਨ ਸਿੰਘ ਰਖ ਲਿਆ 1 ਉਹ ਆਪਣਾ ਦਸਵੰਧ ਕਢ ਕੇ ਹਜੂਰ ਸਾਹਿਬ ਭੇਜਦੇ ਰਹਿੰਦੇ  1

ਦੇਹਰਾਦੂਨ ਆਪ ਕੋਲ ਰਾਜਸੀ ਆਗੂ ਵੀ ਪਹੁੰਚਦੇ ਸਨ  , ਹਿੰਦੁਸਤਾਨ ਦਾ ਕੋਮੀ ਪ੍ਰੇਸ ਵੀ ਆਪਜੀ ਦੀ ਹਿਮਾਇਤ ਕਰਦਾ ਸੀ ਜਿਸਦੀਆਂ ਰਿਪੋਰਟਾਂ ਸਰਕਾਰ ਕੋਲ ਪਹੁੰਚਦਿਆਂ ਰਹਿੰਦੀਆਂ ਸਨ 1 ਜਿਸ ਕਰਕੇ ਅੰਗਰੇਜ਼ ਸਰਕਾਰ ਨੇ ਆਪ ਜੀ ਨੂੰ ਦੂਰ ਦੁਰਾਡੇ ਭੇਜਣ ਦਾ ਫੈਸਲਾ ਕੀਤਾ 1 ਬਹਾਨਾ ਇਹ ਢੂੰਡਿਆ ਕੀ ਸਰਕਾਰੀ ਇਜਾਜ਼ਤ ਤੋਂ ਬਿਨਾ ਆਪਜੀ ਨੇ ਦੇਹਰਾਦੂਨ ਤੋਂ ਬਾਹਰ ਜਾਕੇ ਹਿੰਦ ਸਰਕਾਰ ਦੀਆਂ ਸ਼ਰਤਾਂ ਦਾ ਉਲੰਘਨ ਕੀਤਾ ਹੈ 1 1928 ਵਿਚ ਆਪਨੂੰ ਦੇਹਰਾਦੂਨ ਦੀ ਜਗਹ ਕੋਡਾਈ ਕਨਾਲ ਮਦਰਾਸ ਇਕ ਪਹਾੜੀ ਇਲਾਕੇ ਵਿਚ ਭੇਜ ਦਿਤਾ 1 ਗੁਜ਼ਾਰੇ ਦੀ ਰਕਮ ਤਿੰਨ ਲਖ ਤੋਂ ਇਕ ਲਖ ਵੀਹ ਹਜ਼ਾਰ ਸਾਲਾਨਾ ਕਰ ਦਿਤੀ ਗਈ 1 ਮਹਾਰਾਜੇ ਦਾ ਪਦ ਵੀ ਖੋਹ ਲਿਆ ਪਰ ਫਿਰ ਵੀ ਇਹ ਝੁਕੇ ਨਹੀਂ 1

ਸਰਦਾਰ ਨਿਰੰਜਨ ਸਿੰਘ ਆਪਜੀ ਨਾਲ ਦੇਹਰਾਦੂਨ ਤੇ ਫਿਰ ਕੋਡਾਈ  ਕਨਾਲ ਮਦਰਾਸ ਵੀ ਰਹੇ 1 ਉਸਤੋਂ ਪਿਛੋਂ ਆਪਣੀ ਰਿਹਾਇਸ਼ ਕਲਕਤੇ ਰਖ ਕੇ ਇਕ ਰੋਜ਼ਾਨਾ ਅਖਬਾਰ ਦੇਸ਼ ਦਰਪਨ ਚਲਾ ਰਹੇ ਸਨ 1ਉਨ੍ਹਾ ਨੇ ਮਹਾਰਾਜੇ ਦੇ ਅਣਖੀਲੇ ਸੁਭਾ ਬਾਰੇ ਦੋ ਗਲਾਂ ਜੋ ਮਹਾਰਾਜੇ ਨੇ ਉਨ੍ਹਾ ਨੂੰ ਦੇਹਰਾਦੂਨ  ਜਾਂ ਕੋਡਾਈ ਕਨਾਲ ਵਿਚ ਦਸੀਆਂ ਹੋਣਗੀਆਂ –  ਮਦਰਾਸ ਦਾ ਇਕ ਲਿਬਰਲ ਖਿਆਲਾ ਵਾਲਾ ਆਗੂ ਜੋ ਵਾਇਸਰਾਏ ਨੂੰ ਮਿਲਕੇ ਮਹਾਰਾਜੇ ਨੂੰ ਫਿਰ ਨਾਭੇ ਦੇ ਤਖਤ ਤੇ ਬਹਾਲ ਕਰਨਾ  ਚਾਹੁੰਦਾ ਸੀ ਨੇ ਮਹਾਰਾਜੇ ਨੂੰ ਦਿਲੀ ਬੁਲਾਇਆ 1 ਅਗਲੇ ਦਿਨ ਉਰਦੂ ਦੇ “ਰਿਆਸਤ” ਅਖਬਾਰ ਵਿਚ ਖਬਰ ਛਪ ਗਈ ਕੀ ਮਹਾਰਾਜਾ  ਵਾਇਸਰਾਏ  ਤੋਂ ਮੁਆਫੀ ਮੰਗਣ ਦਿਲੀ ਆਏ ਹਨ 1   ਮਹਾਰਾਜਾ ਨੇ ਪ੍ਰੇਸ ਕਾਨਫਰੰਸ ਬੁਲਾਈ ਤੇ ਬਿਆਨ ਦਿਤਾ ਕੀ ਮੈ ਕੋਈ ਮਾਫ਼ੀ ਮੂਫੀ ਮੰਗਣ ਨਹੀ ਆਇਆ ਨਾ ਹੀ ਮੇਰੇ ਵਤੀਰੇ ਵਿਚ ਕੋਈ ਬਦਲੀ ਆਈ ਹੈ 1 ਇਸ ਬਿਆਨ ਤੋ ਵਾਇਸਰਾਏ ਸਖਤ ਨਾਰਾਜ਼ ਹੋ ਗਿਆ ਤੇ ਉਸਨੇ ਮਹਾਰਾਜਗੀ ਪਦ ਜਬਤ ਕਰਕੇ , ਗੁਜ਼ਾਰੇ ਦੀ ਰਕਮ ਘਟਾ ਕੇ ਕੋਡਾਈ ਕਨਾਲ ਜਾਣ  ਦਾ ਹੁਕ੍ਮ ਚਾੜ ਦਿਤਾ 1 ਦੂਜੀ ਗਲ ਜੋ ਉਨ੍ਹਾ ਨੇ ਦਸੀ ,’ ਮਹਾਰਾਜਾ ਪਟਿਆਲਾ ਨੇ ਬੇਦੀ ਸਾਹਿਬਜ਼ਾਦੇ ਨੂੰ ਇਕ ਚਿਠੀ ਦੇਕੇ ਕੋਡਾਈ  ਕਨਾਲ ਭੇਜਿਆ ,’ ਕੀ ਮੈ ਅਜੇ ਵੀ ਤੁਹਾਨੂੰ ਨਾਭੇ ਦੀ ਗਦੀ  ਤੇ ਮੁੜ ਬਿਠਾ ਸਕਦਾ ਹਾਂ 1 ਮਹਾਰਾਜੇ ਨੇ ਚਿਠੀ ਨੂੰ ਪੜ  ਕੇ ਪੁਰਜਾ ਪੁਰਜਾ ਕਰਦਿਆਂ ਆਖਿਆ ਕਿ ਨਾਭਾ ਤਾਂ ਕੀ ਉਸਦੇ ਰਾਹੀਂ ਸਾਰੇ ਹਿੰਦੁਸਤਾਨ ਦਾ ਰਾਜ ਭੀ ਮਿਲਦਾ ਹੋਵੇ ਤੇ ਉਸਤੇ ਪੇਸ਼ਾਬ ਮੈਂ ਪਿਸ਼ਾਬ  ਦੀ ਧਾਰ ਮਾਰ ਦਿਆਂਗਾ 1″ ਇਤਨੇ ਹਠੀ ਤੇ ਅਣਖੀਲੇ ਸੀ ਉਹ 1

ਆਪ ਚਹੁੰਦੇ ਸੀ ਕੀ ਟਿਕਾ ਪ੍ਰਤਾਪ ਸਿੰਘ ਜੀ ਦੀ ਸਿਖਿਆ ਦਾ ਪ੍ਰਬੰਧ ਸਿਖੀ ਵਾਤਾਵਰਣ ਵਿਚ ਹੋਵੇ 1 ਪਰ ਹਿੰਦ ਸਰਕਾਰ ਨੇ  ਟਿਕਾ ਪ੍ਰਤਾਪ ਸਿੰਘ ਤੇ ਉਸਦੇ ਮਾਤਾ ਜੀ ਨੂੰ ਦੇਹਰਾਦੂਨ ਹੀ ਰਖ ਲਿਆ  ਤੇ ਆਪ ਨੂੰ ਵਧੇਰੇ ਦੁਖੀ ਕਰਨ ਲਈ ਮਾਤਾ ਜੀ ਦੇ ਨਾਲ ਉਚ ਵਿਦਿਆ ਲਈ ਇੰਗ੍ਲੈੰਡ ਭੇਜ ਦਿਤਾ1  ਉਥੇ ਜਾਕੇ ਉਹ ਸਿਖੀ ਤੋ ਦੂਰ ਚਲੇ ਗਏ 1 ਪੰਥ , ਪੰਜਾਬ ਤੇ ਸਿਖੀ ਤੋਂ ਦੂਰ ਕਰਕੇ ਸਰਕਾਰ ਨੇ ਉਨ੍ਹਾ ਨੂੰ ਸਰੀਰਕ ਤੇ ਮਾਨਸਿਕ ਕਸ਼ਟ ਤਾਂ ਬਹੁਤ ਦਿਤੇ ਪਰ ਉਨਾ ਦੀ ਅਣਖ ਨੂੰ ਨਿਵਾ ਨਾ ਸਕੀ 1 ਦੇਸ਼ ਦੀ ਆਜ਼ਾਦੀ ਲਈ ਉਨ੍ਹਾ ਦੇ ਮੰਨ ਵਿਚ ਬੜੀ ਤੜਪ ਸੀ ਪਰ ਦੇਸ਼ ਅਜਾਦ ਹੋਣ ਤੋਂ ਚਾਰ ਕੁ ਸਾਲ ਪਹਿਲਾਂ ਇਹ ਮਹਾਨ ਦੇਸ਼ ਭਗਤ , ਹਠੀ ਤੇ ਅਣਖੀਲਾ ਮਹਾਰਾਜਾ 1943 ਵਿਚ  ਆਜ਼ਾਦੀ ਤੋਂ ਚਾਰ ਕੁ ਸਾਲ ਪਹਿਲਾਂ ਹੀ ਇਸ ਦੁਨਿਆ ਤੋ ਵਿਦਾ ਹੋ ਗਿਆ  ਤੇ ਇਤਿਹਾਸ ਵਿਚ ਹਮੇਸ਼ਾਂ ਲਈ ਆਪਣੀ ਛਾਪ ਛੋੜ ਗਿਆ 1

23 ਫਰਵਰੀ 1928 ਨੂੰ ਦੇਹਰਾਦੂਨ ਵਿਖੇ ਟਿੱਕਾ ਪ੍ਰਤਾਪ ਸਿੰਘ ਨੂੰ ਨਾਭੇ ਦਾ ਰਾਜਾ ਮੰਨਣ ਸਬੰਧੀ ਪੱਤਰ ਦਿੱਤਾ ਗਿਆ। ਦੇਸ਼ ਦੀ ਆਜ਼ਾਦੀ ਭਾਵ 1947 ਤੱਕ ਹੋਰ ਰਿਆਸਤਾਂ ਵਾਂਗ ਨਾਭਾ ਰਾਜਸ਼ਾਹੀ ਰਿਆਸਤ ਰਹੀ ਜਿਸ ਦਾ ਆਖਰੀ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਸੀ। 1947 ਦੀ ਵੰਡ ਤੋਂ ਬਾਅਦ ਰਿਆਸਤਾਂ ਟੁੱਟ ਗਈਆਂ। ਨਾਭੇ ਤੋਂ ਵੀ ਰਾਜਸ਼ਾਹੀ ਖ਼ਤਮ ਹੋ ਗਈ। ਮਹਾਰਾਜਾ ਪ੍ਰਤਾਪ ਸਿੰਘ ਸਮੇਂ ਹੀ ਸ਼ਾਹੀ ਪਰਿਵਾਰ ਦਿੱਲੀ ਰਹਿਣ ਲੱਗ ਪਿਆ। ਪ੍ਰਤਾਪ ਸਿੰਘ ਦਾ ਪੁੱਤਰ ਟਿੱਕਾ ਹਨੁਅੰਤ ਸਿੰਘ ਕੁਝ ਸਮੇਂ ਤੱਕ ਲੋਕਾਂ ਨੂੰ ਮਿਲਦਾ ਰਿਹਾ ਪਰ ਹੁਣ ਉਸ ਦਾ ਨਾਭੇ ਨਾਲ ਕੋਈ ਖ਼ਾਸ ਲਗਾਉ ਨਹੀਂ ਹੈ।

ਨਾਭਾ ਵਿਖੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਸੁਸ਼ੋਭਿਤ ਹਨ। ਇਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ  ਜੀ ਦਾ ਚੋਲਾ, ਦਸਤਾਰ, ਕੰਘਾ, ਦਸਤਾਰ ਨਾਲ ਸਾਢੇ ਤਿੰਨ ਇੰਚ ਲੰਮੀ ਕਰਦ ਸ਼ਾਮਲ ਹਨ। ਇਹ ਵਸਤਾਂ ਪੀਰ ਬੁਧੂ ਸ਼ਾਹ ਨੂੰ ਗੁਰੂ ਸਾਹਿਬ ਨੇ ਬਖ਼ਸ਼ੀਆਂ ਸਨ। ਮਹਾਰਾਜਾ ਭਰਪੂਰ ਸਿੰਘ ਨੇ ਪੀਰ ਬੁੱਧੂ ਸ਼ਾਹ ਦੇ ਵੰਸ਼ਜਾਂ ਤੋਂ ਇਹ ਵਸਤਾਂ ਖਰੀਦ ਲਈਆਂ ਸਨ। ਇੱਥੇ ਗੁਰੂ ਹਰਗੋਬਿੰਦ ਸਿੰਘ  ਦਾ ਬੈਂਤ ਦੀ ਡੰਡੀ ਵਾਲਾ ਕੋਰੜਾ ਅਤੇ ਤੇਗਾ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਰਲੋਕ ਸਿੰਘ ਨੂੰ ਅੰਮ੍ਰਿਤ ਛਕਾਉਣ ਸਮੇਂ ਬਖਸ਼ਿਆ ਸਿਰੀ ਸਾਹਿਬ ਮਹਾਰਾਜਾ ਹੀਰਾ ਸਿੰਘ ਬਡਰੁੱਖਾਂ ਤੋਂ ਆਪਣੇ ਨਾਲ ਲੈ ਆਇਆ। ਹੋਰ ਵੀ ਕੁਝ ਅਨਮੋਲ ਵਸਤੂਆਂ ਨਾਭੇ ਹਨ।

Print Friendly, PDF & Email

Nirmal Anand

Add comment

Translate »