ਸਿੱਖ ਇਤਿਹਾਸ

ਮਹਾਰਾਜਾ ਰਣਜੀਤ ਸਿੰਘ (1780-1839)

ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ  ਮਹਾਰਾਜਾ ਰਣਜੀਤ ਸਿੰਘ ਜੋ   ਸ਼ੇਰ-ਏ-ਪੰਜਾਬ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, ਪੰਜਾਬ ਦੇ ਇਤਿਹਾਸ ਵਿੱਚ ਇਕ ਬਹਾਦਰ ਜੰਗਜੂ, ਦਲੇਰ ਤੇ ਮਹਾਨ ਸ਼ਖ਼ਸੀਅਤ ਦਾ ਮਾਲਕ ਸੀ , ਜਿਸਨੇ ਪੰਜਾਬ ਤੇ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ   ਦਿਲਾਂ ਤੇ ਵੀ ਰਾਜ ਕੀਤਾ ਹੈ 1 ਇਸ ਮਹਾਨ ਸ਼ਾਸ਼ਕ ਬਾਰੇ ਮੁਸਲਮਾਨ ਲਿਖਾਰੀ ਸ਼ਾਹ ਮੁਹੰਮਦ ਲਿਖਦੇ ਹਨ

 ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ
ਜੰਮੂ, ਕਾਂਗੜਾ, ਕੋਟ ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦ ਜਾਣ ਪਚਾਸ ਬਰਸਾ,
ਅੱਛਾ ਰੱਜ ਕੇ ਰਾਜ ਕਮਾਇ ਗਿਆ।

 

 ਸ਼ੇਰ-ਏ -ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 (2 Nov 1780 ) ਸ਼ੁਕਰਚਕਿਆ ਮਿਸਲ ਦੇ ਸਰਦਾਰ ਮਹਾਂ ਸਿੰਘ ਤੇ ਸਰਦਾਰਨੀ ਰਾਜ ਕੌਰ ਜੋ ਜੀਂਦ ਸਰਦਾਰ ਗਜਪਤ ਸਿੰਘ ਦੀ ਪੁਤਰੀ ਸੀ ਤੇ ਮਾਲਵਾ ਦਾ ਹੋਣ ਕਰਕੇ ਉਨਾ ਨੂੰ ” ਮਾਈ ਮਲਵੈਣ ” ਵੀ ਕਿਹਾ ਜਾਂਦਾ ਸੀ ,ਦੇ ਘਰ ਹੋਇਆ 1 ਉਨਾ ਦਾ ਬਚਪਨ ਦਾ ਨਾਮ ਬੁਧ ਸਿੰਘ ਰਖਿਆ ਗਿਆ 1 ਜਦੋਂ ਮਹਾ ਸਿੰਘ ਨੂੰ ਉਸਦੇ ਘਰ ਪੁਤਰ ਹੋਣ ਦੀ ਖਬਰ ਮਿਲੀ  ਤਾਂ ਉਹ ਇਕ ਜੰਗੀ ਮੁਹਿਮ ਦੋਰਾਨ ਸੈਦ ਨਗਰ ਦੀ ਮੋਰਚਾਬੰਦੀ  ਕਰ ਰਹੇ  ਸੀ 1 ਜਦੋਂ ਫਤਹਿ ਪਾਕੇ ਗੁਜਰਾਂਵਾਲਾ ਵਾਪਸ ਆਇਆ ਤਾਂ ਉਸਨੇ ਜਿਤ ਦੀ ਖੁਸ਼ੀ ਵਿਚ ਆਪਣੇ ਬਚੇ ਦਾ ਨਾਮ ਰਣਜੀਤ ਸਿੰਘ ਰਖ ਦਿਤਾ 1 ਮਾਂ ਪਿਓ ਦਾ ਇਕਲਾ ਇਕਲਾ ਪੁਤਰ ਸੀ ਬੜੇ ਲਾਡ ਪਿਆਰ ਨਾਲ ਪਲਿਆ  ਪਰ  ਬਚਪਨ ਵਿਚ ਸੀਤਲਾ ਨਿਕਲਣ  ਕਾਰਨ ਉਨਾ ਦੀ ਇਕ ਅਖ ਜਾਂਦੀ ਰਹੀ ਤੇ ਮੂੰਹ ਤੇ ਚੇਚਕ ਦੇ ਭਾਰੀ ਦਾਗ ਪੈ ਗਏ  1

 ਮੁਢਲੀ ਵਿਦਿਆ ਪੰਜਾਬੀ ਤੇ ਗਣਿਤ ਉਨਾ ਨੇ ਭਾਈ ਭਾਗ  ਸਿੰਘ ਦੀ ਧਰਮਸਾਲਾ ਤੋਂ ਕੀਤੀ ਪਰ ਅਗੇ ਓਹ ਪੜਾਈ ਨਾ ਕਰ ਸਕੇ 1 ਇਨਾ ਦਿਨਾ ਵਿਚ ਪੜਾਈ ਲਿਖਾਈ ਤੇ ਵਿਦਿਆ ਦਾ ਪ੍ਰਸਾਰ ਹਿੰਦੁਆਂ ਵਿਚ ਜਿਆਦਾਤਰ ਖਤਰੀਆਂ  ਤੇ ਬ੍ਰਾਹਮਣਾ ਵਿਚ ਤੇ ਮੁਸਲਮਾਨਾ ਵਿਚ  ਸ੍ਯੀਦਾਂ ਵਿਚ ਹੁੰਦਾ  ਸੀ 1  ਖੇਤੀਬਾੜੀ , ਦਸਤਕਾਰੀ ਅਤੇ ਮਜਦੂਰੀ ਕਰਨ ਵਾਲਿਆਂ ਲਈ ਪੜਨਾ ਬਹੁਤ ਦੂਰ ਦੀ ਗਲ ਸੀ 1 ਦੂਸਰੀ ਵਜਾ ਇਹ ਵੀ ਸੀ ਕੀ ਗੁਰੂਗੋਬਿੰਦ ਸਿੰਘ ਜੀ ਨੇ ਸਿਖਾਂ ਨੂੰ ਇਕ ਮਾਰਸ਼ਲ ਕੋੰਮ ਦਾ ਰੂਪ ਦਿਤਾ ਜਿਸ ਕਰਕੇ ਜਮੀਨ ਨਾਲ ਜੁੜੀ ਕਾਸ਼ਤਗਰਾਂ  ਦੀ ਜਮਾਤ ਬਹਾਦਰੀ ਤੇ ਫੌਜੀ ਤਾਕਤ ਵਿਚ ਖਤਰੀਆਂ ਰਾਜਪੂਤਾਂ ਤੇ ਪਠਾਣਾ ਨਾਲੋ ਵੀ ਅਗੇ ਨਿਕਲ ਗਈ 1

ਮਿਸਲਾਂ ਦੇ ਸਮੇ ਤੋਂ ਹੀ ਪੜਾਈ ਨਾਲੋਂ ਜਿਆਦਾ ਮਹਤਵਪੂਰਨ  ਯੁਧਕਲਾ  ,ਘੋੜ- ਸਵਾਰੀ ,ਸ਼ਿਕਾਰ ਖੇਡਣਾ , ਜੰਗੀ ਕਰਤਬ , ਨਿਸ਼ਾਨੇ-ਬਾਜ਼ੀ ਤੇ ਤੈਰਾਕੀ ਸਨ ਜੋ ਰਣਜੀਤ ਸਿੰਘ ਦੀ ਪੜਾਈ ਦੇ ਜਰੂਰੀ ਵਿਸ਼ੇ ਸਨ 1 ਮਹਾਰਾਜਾ ਅਜੇ  9-10 ਸਾਲ ਦਾ ਹੀ ਸੀ , ਕੀ ਉਸਨੇ ਆਪਣੇ ਪਿਤਾ ਨਾਲ ਯੁਧ-ਜੰਗਾਂ ਵਿਚ ਹਿਸਾ ਲੈਣਾ ਸ਼ੁਰੂ ਕਰ ਦਿਤਾ 1 ਇਕ ਵਾਰੀ ਸੋਦਰਾ ਦੀ ਮੁਹਿਮ ਦੇ ਦੋਰਾਨ ਮਹਾਂ ਸਿੰਘ ਅਚਾਨਕ ਬੀਮਾਰ ਹੋ ਗਿਆ  , ਉਸਨੂੰ ਵਾਪਸ ਆਣਾ  ਪਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਮੁਹਿਮ ਦੀ  ਅਗਵਾਈ  ਕੀਤੀ , ਜਿਤ ਵੀ ਪ੍ਰਾਪਤ ਕੀਤੀ ਤੇ ਦੁਸ਼ਮਨ ਨੂੰ ਹਰਾ ਕੇ ਉਸਦੇ ਗੋਲਾ ਬਰੂਦ ਤੇ ਵੀ ਕਬਜਾ ਕਰ ਲਿਆ 1

 ਪਰਿਵਾਰ

ਮਹਾਰਾਜਾ ਰਣਜੀਤ ਸਿੰਘ ਦੀਆਂ 17 ਸ਼ਾਦੀਆਂ ਸਨ1 ਆਖਿਰੀ ਸ਼ਾਦੀ ਮਹਾਰਾਨੀ ਜਿੰਦਾ ਨਾਲ ਹੋਈ 1 ਜਿਆਤਰ ਸ਼ਾਦੀਆਂ ਦਾ ਮਕਸਦ ਰਾਜਨੀਤਕ ਸੀ ਮਿਸਲਾਂ ਨੂੰ ਇਕਠਾ ਕਰਨਾ ਜਾਂ  ਆਪਣੇ ਰਾਜ ਦਾ ਵਿਸਥਾਰ ਕਰਣ ਲਈ 1 ਇਨ੍ਹਾ ਵਿਚੋ ਅਠ ਪੁਤਰ ਹੋਏ1 

ਖੜਕ ਸਿੰਘ (1799-1839 ) ਈਸ਼ਰ ਸਿੰਘ (1804 -1805 ) ਸ਼ੇਰ ਸਿੰਘ (1807-1843 ) ਤਾਰਾ ਸਿੰਘ (1807-1859 )ਕਸ਼ਮੀਰਾ  ਸਿੰਘ (1819-1844)ਪਿਸ਼ੋਰਾ ਸਿੰਘ (1823-1845 )ਮੁਲਤਾਨਾ ਸਿੰਘ (1819-1846 ) ਦਲੀਪ ਸਿੰਘ (1838-

1893)

 ਆਪਜੀ ਦਾ ਪਹਿਲਾ ਵਿਵਾਹ 1785 ਬਹਾਦੁਰ  ਸਰਦਾਰਨੀ ਸਦਾ ਕੌਰ ਜਿਸਦਾ ਪਤੀ ਗੁਰਬਖਸ਼ ਸਿੰਘ ਮਹਾਂ ਸਿੰਘ ਦੇ ਵਿਰੁਧ ਲੜਾਈ ਵਿਚ ਮਾਰਿਆ ਗਿਆ ਸੀ , ਦੀ ਪੁਤਰੀ ਮਹਿਤਾਬ ਕੌਰ ਨਾਲ ਹੋਇਆ 1 ਇਸ ਰਿਸ਼ਤੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਨੀਤਕ ਤਾਕਤ ਮਿਲੀ 1 ਦੋਨਾ ਮਿਸਲਾਂ ਦਾ ਆਪਸੀ ਤਨਾਵ ਖਤਮ ਹੋ ਗਿਆ  ਤੇ  ਇਹ ਦੋ ਤਾਕਤਾਂ ਇਕਠੀਆਂ ਹੋ ਗਈਆਂ 1

ਅਜੇ ਓਹ ਮਸਾਂ ਬਾਰਹ ਕੁ ਵਰਿਆਂ ਦੇ ਹੋਏ ਸਨ ਕੀ ਅਪ੍ਰੈਲ 1790  ਪਿਤਾ ਦਾ, ਜਿਨ੍ਹਾ ਦੀ ਉਮਰ ਸਿਰਫ 27 ਸਾਲ ਦੀ ਸੀ  ਛਤਰ ਛਾਇਆ ਸਦਾ ਲਈ ਉਠ ਗਿਆ 1ਪਿਤਾ ਦੀਆਂ ਅੰਤਿਮ ਸਸਕਾਰ ਦੀਆਂ ਰਸਮਾਂ ਅਦਾ ਕਰਕੇ ਰਣਜੀਤ ਸਿੰਘ ਸ਼ੁਕਰਚੁਕਿਆ ਮਿਸਲ ਦਾ ਸਰਦਾਰ ਧਾਪ ਦਿਤਾ ਗਿਆ 1 ਰਣਜੀਤ ਸਿੰਘ ਅਜੇ ਬਹੁਤ ਛੋਟਾ ਸੀ ਸੋ ਰਾਜ-ਕਾਜ ਦਾ ਸਾਰਾ ਕੰਮ ਰਾਜ ਕੋਰ, ਉਹਨਾ ਦੀ ਮਾਤਾ ਦੇ ਹਥ ਵਿਚ ਆ ਗਿਆ ਜਿਸ ਨੂੰ ਚਲਾਣ ਲਈ ਦੀਵਾਨ ਲਖਪਤ ਰਾਏ ਨੂੰ ਨੀਅਤ ਕੀਤਾ ਗਿਆ 1 ਵਿਵਾਹ ਤੋ ਤੁਰੰਤ ਬਾਦ ਰਾਣੀ ਸਦਾ ਕੋਰ ਨੇ ਆਪਣੀ ਕਨਈਆ ਮਿਸਲ ਨੂੰ ਸ਼ੁਕਰਚਕਿਆ ਮਿਸਲ ਨਾਲ ਜੋੜ ਦਿਤਾ1 ਹੁਣ  ਰਾਜ ਕੋਰ, ਦੀਵਾਨ ਲਖਪਤ ਰਾਏ ਤੇ ਸਦਾ ਕੌਰ  ਨੇ ਰਣਜੀਤ ਸਿੰਘ ਦੇ ਨਾਂ ਤੇ ਸ਼ਾਸ਼ਨ ਚਲਾਣਾ ਸ਼ੁਰੂ ਕਰ ਦਿਤਾ, ਜਿਸ ਨੂੰ “ਤਿੰਨ ਪ੍ਰਤੀਨਿਧੀਆਂ ਦੀ ਪ੍ਰੀਸ਼ਦ ”  ਕਿਹਾ ਜਾਂਦਾ ਸੀ ਜਿਨ੍ਹਾ  ਵਿਚੋ ਸਭ ਤੋ ਵਧ ਪ੍ਰਭਾਵਸ਼ਾਲੀ ਸਦਾ ਕੋਰ ਸੀ 1

ਓਹ ਇਕ ਨਿਡਰ, ਬਹਾਦੁਰ, ਦਲੇਰ ਤੇ ਮਨੁਖਤਾ ਦਾ ਵਡਾ ਪਾਰਖੂ ਸੀ 1  ਜਿਵੇਂ  ਓਹ ਵਡਾ ਹੋਇਆ ਉਸਨੇ ਆਪਣੇ ਨਾਲ ਅਨੇਕ ਚੰਗੇ ਸਾਥੀ  ਜਮਾ ਕਰ ਲਏ 1  ਲੰਮੀਆਂ  ਬਾਹਾਂ ਤੇ ਚੋੜੇ ਸੀਨੇ ਵਾਲਾ, ਰਣਜੀਤ ਸਿੰਘ  ਅਜੇ ਓਹ ਚੜਦੀ ਉਮਰ ਵਿਚ ਮਸਾ 15-16 ਸਾਲਾਂ  ਹੀ ਸੀ ਇਕ ਦਿਨ  ਸ਼ਿਕਾਰ ਖੇਡਦਾ ਖੇਡਦਾ  ਸਾਥੀਆਂ ਨਾਲੋਂ ਨਿਖੜ ਕੇ  ਲੋਧੋਵਾਲ  ਜਾ ਪਹੁੰਚਿਆ  1 ਇਹ ਪਿੰਡ ਚਠਿਆਂ ਦੀ ਸਰਕਾਰ ਦਾ ਸੀ  ਜਿਸ ਨੂੰ ਮਹਾਂ ਸਿੰਘ ਨੇ ਕਈ ਵਾਰੀ ਬੁਰੀ ਤਰਹ ਹਰਾਇਆ ਸੀ ਜਿਸ ਕਰਕੇ ਓਹ  ਸ਼ੁਕਰ ਚਕੀਏ ਮਿਸਲ ਦੇ ਵੈਰੀ ਬਣ ਗਏ  1  ਉਸ ਸਮੇ ਚਠਿਆਂ ਦਾ ਨਵਾਬ   ਹਸ਼ਮਤ ਖਾਨ  ਵੀ ਉਥੇ ਆ ਨਿਕਲਿਆ  1 ਰਣਜੀਤ ਸਿੰਘ ਨੂੰ ਆਪਣੇ ਇਲਾਕੇ ਵਿਚ ਵੇਖ ਕੇ ਉਬਲ ਪਿਆ ਤੇ ਬੋਲਿਆ ” ਖਬਰਦਾਰ  ਮੈਂ ਪਹੁੰਚ ਗਿਆ ਹਾਂ “1  ਇਹ ਕਹਿਕੇ ਤੇਗ ਸੂਤ  ਕੇ ਰਣਜੀਤ ਸਿੰਘ ਉਪਰ ਝਪਟ ਪਿਆ 1 ਰਣਜੀਤ ਸਿੰਘ ਨੇ ਫੁਰਤੀ ਨਾਲ ਉਸਦੀ ਤਲਵਾਰ ਨੂੰ  ਆਪਣੀ ਢਾਲ ਤੇ ਲੇਕੇ ਐਸਾ ਕਰਾਰਾ ਵਾਰ ਕੀਤਾ ਕੀ ਉਸਦਾ ਸਿਰ ਵਢ ਕੇ ਬਰਛੇ ਦੀ ਨੋਕ ਤੇ ਟੰਗ ਲਿਆ ਤੇ ਵਾਪਸ ਗੁਜਰਾਂਵਾਲਾ ਪਹੁੰਚ ਗਿਆ 1 

ਸ਼ਾਹਜਮਾਨ ਆਖਰੀ  ਵਾਰੀ ਲਾਹੋਰ ਆਇਆ 1 ਸਿਖ ਸਰਦਾਰਾਂ ਨੇ ਬਿਨਾ ਮੁਕਾਬਲਾ ਕੀਤੇ ਉਸ ਨੂੰ  ਰਸਤਾ ਦੇ ਦਿਤਾ 1  ਸ਼ਾਹ ਨੇ ਲਾਹੋਰ ਦੇ ਕਿਲੇ ਤੇ ਕਬਜਾ ਕਰ ਲਿਆ ਤੇ ਜੋ ਵੀ ਸਾਮਣੇ ਆਇਆ ਲੁਟ ਪੁਟ ਕੇ ਸਭ ਨੂੰ ਤਬਾਹ ਕਰ ਦਿਤਾ 1 ਐਸੀ ਅਨੇਰਗਰਦੀ  ਮਚਾਈ ਕੀ ਪਰਜਾ ਦੁਖੀ ਹੋ ਗਈ 1 ਇਹ ਲੋਕ  ਸਰਦੀਆਂ ਵਿਚ ਇਥੇ ਆਓਂਦੇ , ਲੋਕਾਂ  ਤੋ ਭਾਰੀ ਮਾਤਰਾ ਵਿਚ ਲਗਾਨ ਇਕਠਾ ਕਰਦੇ ਤੇ ਲੁਟ ਪੁਟ ਕੇ ਗਰਮੀਆਂ ਵਿਚ ਕਾਬੁਲ ਚਲੇ ਜਾਂਦੇ 1 ਰਣਜੀਤ ਸਿੰਘ ਨੇ  ਆਪਣੇ ਪੰਜਾਬ ਨੂੰ ਕਾਬਲੀਆਂ ਤੋਂ ਅਜਾਦ ਕਰਾਣ ਦਾ ਪ੍ਰਣ ਕਰ ਲਿਆ 1  

ਇਸ ਮਹਾਨ ਕਾਰਜ ਦੇ ਸ਼ੂਰੁਵਾਤ ਲਈ ਆਪਣੇ ਨਾਲ ਕੁਝ ਸਵਾਰ ਨੋਜਵਾਨ ਲੇਕੇ ਲਾਹੋਰ ਦੇ ਕਿਲੇ ਤੇ  ਜਾ ਪਹੁੰਚਿਆ 1 ਜਿਸ ਜਗਹ ਸ਼ਾਹ ਜਮਾਨ ਰਹਿੰਦਾ ਸੀ ਗੋਲੀਆਂ ਚਲਾ ਕੇ ਉਚੀ ਅਵਾਜ਼ ਵਿਚ ਲਲਕਾਰ ਕੇ ਆਖਿਆ ,” ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਤੇਨੂੰ  ਚੜਤ ਸਿੰਘ ਦਾ ਪੋਤਰਾ ਲਲਕਾਰਦਾ ਹੈ 1 ਆ ਥਲੇ ਉਤਰ , ਮੇਰੇ ਨਾਲ ਜਰਾ ਦੋ ਦੋ ਹਥ ਕਰਕੇ ਵੇਖ ”  ਪਰ ਅੰਦਰੋਂ ਸ਼ਾਹ ਜਮਾਨ ਦੀ ਏਨੀ ਹਿੰਮਤ ਵੀ ਨਾ ਹੋਈ ਕੀ ਬੁਰਜ ਦੇ ਝਰੋਖੇ ਤੋਂ ਆਪਣਾ ਸਿਰ ਵੀ ਬਾਹਰ ਕਢਦਾ 1 ਲੰਬਾ ਬਰਛਾ ਸਜੇ ਹਥ ਦੀ ਮਜਬੂਤ ਪਕੜ ਵਿਚ ਲਈ ਰਣਜੀਤ ਸਿੰਘ ਗਰਜ ਰਿਹਾ ਸੀ ਪਰ ਕਿਸੇ ਪਠਾਨ ਦੀ ਹਿੰਮਤ ਨਹੀ ਹੋਈ ਕੀ ਓਹ ਉਸ ਵਲ ਮੂੰਹ ਕਰਦਾ ,  ਕਿਲੇ ਤੋ ਕੋਈ ਬਾਹਰ ਨਹੀ ਆਇਆ 1  ਰਣਜੀਤ ਸਿੰਘ ਆਪਣੇ ਸਾਥੀਆਂ ਸਮੇਤ ਵਾਪਸ ਚਲਾ ਗਿਆ  ਤੇ ਸਹੀ ਮੋਕੇ ਦੀ ਉਡੀਕ ਕਰਨ ਲਗਾ 1 

1796 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜਮਾਂ ਨੇ ਪੰਜਾਬ ਤੇ ਹਮਲਾ ਕਰਕੇ ਲਾਹੋਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਸ਼ਹਿਰ ਨਿਵਾਸੀਆਂ ਤੇ ਕਈ ਤਰਹ ਦੇ ਜ਼ੁਲਮ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿਤੇ 1 ਪਰ ਛੇਤੀ ਹੀ ਲੁਟ-ਮਾਰ ਕਰਕੇ ਵਾਪਸ ਚਲਾ ਗਿਆ 1  ਸ਼ਾਹ ਜਮਾਨ ਨੇ ਫਿਰ 1797 ਫਿਰ ਸ਼ਾਹਨਚੀ ਨਾਮ ਦੇ ਅਫਗਾਨੀ ਦੀ ਕਮਾਨ ਹੇਠ ਪੰਜਾਬ ਤੇ ਹਮਲਾ ਕੀਤਾ 1 ਰਣਜੀਤ ਸਿੰਘ ਨੇ ਵੀ ਝਨਾ ਦਰਿਆ ਦੇ ਕਿਨਾਰੇ ਮੋਰਚੇ ਲਗਾ ਲਏ 1 ਸ਼ਾਹਨਚੀ ਮਾਰਿਆ ਗਿਆ ,ਅਫਗਾਨੀਆਂ ਦੀ ਕਰਾਰੀ ਹਾਰ ਹੋਈ 1 ਉਸਦਾ ਸਾਰਾ ਜੰਗੀ ਸਮਾਨ ਰਣਜੀਤ ਸਿੰਘ ਦੇ ਹਥ ਲਗਾ 1  ਛੇ ਮਹੀਨੇ ਪਿਛੋਂ ਰਣਜੀਤ ਸਿੰਘ ਦਾ ਰਾਮਨਗਰ ਤੇ  ਕਬਜਾ ਹੋ ਗਿਆ ਜਿਸ ਦੇ ਨਤੀਜੇ ਵਜੋਂ ਚਠਿਆਂ ਦੀਆਂ ਥਾਨੇਦਾਰੀਆਂ ਤੇ ਅਫਗਾਨੀਆਂ ਦੀਆਂ ਸਰਦਾਰੀਆਂ ਹਮੇਸ਼ਾਂ ਲਈ ਖਤਮ ਹੋ ਗਈਆਂ 1

ਰਣਜੀਤ ਸਿੰਘ ਦੀ ਦੂਸਰੀ ਸ਼ਾਦੀ 1797 ਵਿਚ ਨੱਕਈ ਮਿਸਲ ਦੇ ਸਰਦਾਰ ਗਿਆਨ ਸਿੰਘ ਦੀ ਭੈਣ ਰਾਜ ਕੌਰ ਨਾਲ ਹੋਈ , ਜਿਸਦਾ ਨਾ ਬਦਲ ਕੇ ਦਾਤਾਰ ਕੌਰ ਰਖ ਦਿਤਾ ,ਕਦੀ ਕਦੀ ਮਾਈ ਨੇਫਾਂ ਵੀ ਕਿਹਾ ਜਾਂਦਾ ਸੀ1 ਇਸ ਸ਼ਾਦੀ ਨਾਲ ਰਣਜੀਤ ਸਿੰਘ ਦੀ ਸਿਆਸੀ ਤਾਕਤ ਵਿਚ ਵਾਧਾ ਹੋਇਆ 1 ਇਸ ਦੋਰਾਨ ਦੀਵਾਨ  ਲਖਪਤ ਰਾਇ ਜਦ ਮਾਮਲਾ ਉਗ੍ਰਾਹਣ ਗਿਆ ਤਾਂ ਮੁਸਲਮਾਨ ਜਿਮੀਦਾਰਾਂ ਦੇ ਹਥੋਂ ਮਾਰਿਆ ਗਿਆ 1 ਰਾਜ ਕੌਰ, ਰਣਜੀਤ ਸਿੰਘ ਦੀ ਮਾਤਾ ਦਾ ਅਚਾਨਕ ਦਿਹਾਂਤ ਹੋ ਗਿਆ 1 ਹੁਣ  ਮਿਸਲ ਦਾ ਸਾਰਾ ਕੰਮ ਸਦਾ ਕੌਰ ਦੇ ਹਥ ਵਿਚ ਆ ਗਿਆ 1  ਸਦਾ ਕੌਰ ਦਾ ਇਰਾਦਾ ਸੀ ਰਣਜੀਤ ਸਿੰਘ ਨੂੰ ਆਪਣੇ ਹਥ ਵਿਚ ਕਰਕੇ ਸਕਤਾ ਦਾ ਸਾਰਾ ਰਾਜ ਪ੍ਰਬੰਧ ਓਹ ਖੁਦ ਕਰੇ 1 ਉਸਨੇ ਸਮੇ ਸਮੇ ਸਿਰ ਰਣਜੀਤ ਸਿੰਘ ਦੀ ਆਰਥਿਕ ਤੇ ਸੈਨਿਕ ਮਦਤ ਵੀ ਕੀਤੀ 1 ਪਰ ਫਿਰ ਵੀ ਰਣਜੀਤ ਸਿੰਘ ਨੂੰ ਆਪਣੇ ਉਪਰ ਉਸਦੀ ਹਕੂਮਤ ਮਨਜੂਰ ਨਹੀ ਸੀ ਸਦਾ ਕੌਰ ਆਪਣੀਆ ਚਾਲਾਂ ਨਾ ਚਲਦੀਆਂ ਵੇਖ ਕੇ ਆਪਣੀ ਬੇਟੀ ਨੂੰ ਆਪਣੇ ਨਾਲ ਲੇਕੇ ਆਪਣੀ ਮਿਸਲ ਨੂੰ ਵਾਪਸ ਚਲੀ ਗਈ 1  ਰਣਜੀਤ ਸਿੰਘ ਗੈਰ-ਜਰੂਰੀ ਬੰਧਨਾ ਤੋਂ ਅਜਾਦ ਹੋ ਗਿਆ 1

19 ਸਦੀ ਦੇ ਮੁਢ ਵਿਚ ਸਾਰੇ ਹਿੰਦੁਸਤਾਨ ਵਿਚ  ਹਫੜਾ ਦਫੜੀ ਮਚੀ ਹੋਈ ਸੀ , ਅੰਗਰੇਜ਼ ਦੇਸੀ ਰਿਆਸਤਾਂ ਨੂੰ ਇਕ ਇਕ ਕਰਕੇ ਆਪਣੇ ਸਮਰਾਜ ਨਾਲ ਮਿਲਾ ਰਹੇ ਸੀ 1 ਪੰਜਾਬ ਖਖਰ ਦੇ ਖਾਨਿਆਂ ਵਾਂਗ ਵੰਡਿਆ ਹੋਇਆ ਸੀ 1 ਕਿਧਰੇ ਨਵੇਂ ਬਣੇ ਮੁਸਲਮਾਨ ਜਟਾਂ ਨੇ ਆਪਣੀਆਂ ਰਿਆਸਤਾ ਸਥਾਪਤ ਕੀਤੀਆਂ ਹੋਈਆਂ ਸਨ, ਕਿਤੇ ਪਠਾਣਾ ਦੀ ਰਹਿੰਦ ਖੂੰਧ ਨੇ ਆਪਣੇ ਪੈਰ ਪਸਾਰੇ ਹੋਏ ਸਨ 1

ਇਸ ਵਕ਼ਤ ਤਕ ਮਿਸਲਾਂ  ਖਾਲਸੇ ਵਿਚ ਜਾਗਰਤੀ ਲਿਆਓਣ ਦਾ ਕੰਮ ਪੂਰਾ ਕਰ ਚੁਕੀਆਂ ਸਨ 1 ਧਰਮੀ ਅਤੇ ਬਹਾਦਰ ਜਰਨੈਲ ਨਵਾਬ ਕਪੂਰ ਸਿੰਘ , ਜੱਸਾ ਸਿੰਘ ਤੇ ਬਘੇਲ ਸਿੰਘ ਚੜਾਈ ਕਰ ਚੁਕੇ ਸਨ 1 ਮਿਸਲਾ ਦੀ ਜਥੇਬੰਦੀ ਟੁਟ ਚੁਕੀ ਸੀ 1 ਹਾਲਤ ਇਥੋਂ ਤਕ ਪਹੁੰਚ ਚੁਕੀ ਸੀ ਕੀ ਖਾਲਸੇ ਦੀਆਂ ਓਹ ਤਿਖੀਆਂ ਤਲਵਾਰਾਂ ਜਿਹੜੀਆਂ ਜਾਲਮ ਦੇ ਲਹੂ ਨਾਲ ਪਿਆਸ  ਬੁਝਾਂਦੀਆਂ ਸਨ ਆਪਣੇ ਵੀਰਾ ਤੇ ਸਾਂਝੀਦਾਰਾਂ ਦਾ ਖੂਨ ਵਹਾਓਣ ਲਗ ਪਈਆਂ 1 ਓਹ ਇਲਾਕੇ , ਜਿਹੜੇ ਲਹੂ ਦੀਆਂ ਨਦਿਆਂ ਵਹਾ ਵਹਾ ਕੇ ਫਤਹਿ ਕੀਤੇ ਸਨ . ਇਕ ਇਕ ਕਰਕੇ ਖਾਲਸੇ ਦੇ ਕਬਜ਼ੇ ਚੋਂ ਨਿਕਲ ਰਹੇ ਸਨ 1

ਇਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਸੂਝ ਬੂਝ ਅਤੇ ਬੀਰਤਾ ਨਾਲ ਹਾਲਤ ਨੂੰ ਵੇਖਦਿਆਂ ਸਿਖ ਮਿਸਲਾਂ ਨੂੰ ਇਕਠਾ ਕਰਕੇ ਇਕ ਸੰਗਠਿਤ ਤੇ ਮਜਬੂਤ ਖਾਲਸਾ ਰਾਜ ਦੀ ਉਸਾਰੀ ਕਰਨੀ ਸ਼ੁਰੂ ਕੀਤੀ1  ਰਣਜੀਤ ਸਿੰਘ ਇਹ ਸਮਝ  ਗਿਆ ਕੀ ਜਦ ਤਕ ਇਸ ਖਿੰਡੀ ਹੋਈ ਕੋਮ ਨੂੰ ਇਕਠਾ ਨਾ ਕੀਤਾ ਜਾਏ , ਨਾ ਕੋਮ ਬਚ ਸਕੇਗੀ ਨਾ ਦੇਸ਼1 ਉਸਨੇ ਸਿਖਾਂ ਨੂੰ ਜਥੇਬੰਦ ਕਰਕੇ ਇਕ ਸ਼ਕਤੀਸ਼ਾਲੀ ਅਤੇ ਰਾਜਨੀਤਕ ਕੋਮ ਵਿਚ ਬਦਲ ਦਿਤਾ 1 ਸਾਰੀਆਂ ਮਿਸਲਾ ਨੂੰ ਇਕਠਾ ਕੀਤਾ ਚਾਹੇ ਵਿਵਾਹ ਦੇ ਬੰਧਨ  ਕਾਇਮ ਕਰਕੇ ,ਜਿਤ ਕੇ, ਪਗ ਵਟ ਭਰਾ ਬਣਕੇ  ਜਾਂ  ਵਡੀਆ ਵਡੀਆਂ ਜਗੀਰਾਂ ਦੇਕੇ ਜੋ ਇਲਾਕੇ ਜਿਤ ਕੇ ਖਾਲਸਾ ਰਾਜ ਨਾਲ ਮਿਲਾਏ ਉਨਾ ਦੇ ਸਾਸ਼ਕਾਂ ਨੂੰ ਫੜ ਕੇ ਕਤਲ ਨਹੀ ਕੀਤਾ , ਨਾ ਕੈਦ ਕੀਤਾ  , ਨਾਂ ਹਨੇਰੀਆਂ ਕਾਲ ਕੋਠੜੀਆ ਵਿਚ  ਡਕਿਆ , ਨਾ ਅਖਾਂ ਕਢੀਆਂ  , ਸਗੋਂ ਗੁਜਾਰੇ ਲਈ ਉਨ੍ਹਾ  ਦੇ ਖਰਚੇ ਦੇ ਹਿਸਾਬ ਨਾਲ ਜਗੀਰਾਂ ਦਿਤੀਆ , ਉਨ੍ਹਾ  ਦੇ ਦਿਲ ਜਿਤੇ ਤੇ  ਆਪਣੇ ਰਾਜ ਨੂੰ ਮਜਬੂਤ ਤੇ ਤਾਕਤਵਰ ਬਣਾਇਆ 1 ਅਗਰ ਫੁਲਕੀਆਂ ਰਿਆਸਤਾਂ ਉਸ ਵਕਤ ਅੰਗਰੇਜਾਂ ਦਾ ਸਾਥ ਨਾ ਦੇਕਰ ਮਹਾਰਾਜੇ ਦਾ ਸਾਥ ਦਿੰਦਿਆਂ ਤਾ ਅਜ ਹਿੰਦੁਸਤਾਨ ਦਾ ਇਤਿਹਾਸ ਹੋਰ ਹੀ ਹੋਣਾ ਸੀ 1 .

 ਥੋੜੇ ਹੀ ਸਮੇ ਵਿਚ ਪੰਥ ਦੇ ਸਾਰੇ ਜਾਤੀ ਵੈਰ ਵਿਰੋਧ ਮਿਟਾ ਆਪਣੇ ਆਤਮਬਲ ਨਾਲ ਸਰਬਤ ਖਾਲਸੇ ਨੂੰ ਇਕ ਜਾਨ ਕਰ ਦਿਤਾ 1  ਇਸ ਜਥੇਬੰਦੀ ਦੀ ਸ਼ਕਤੀ ਨਾਲ ਸਾਰੇ ਪੰਜਾਬ ਨੂੰ ਗੈਰਾਂ ਦੇ ਹਥੋ ਛੁੜਾ ਕੇ   ਇਕ ਸੁਤੰਤਰ ਖਾਲਸਾ ਦੀ ਨੀਹਂ ਰਖੀ ਜਿਸਦਾ ਇਕ ਬੰਨਾ  ਲਦਾਖ ਤੇ ਤਿਬਤ ਸੀ ,ਦੂਸਰਾ ਸਿੰਧ, ਤੀਜੇ ਪਾਸੇ ਦਰਿਆ ਸਤਲੁਜ ਤੇ ਚੋਥਾ ਬੰਨਾ  ਦਰਾ ਖੈਬਰ ਅਫਗਾਨਿਸਤਾਨ ਸੀ,  ਪੰਜਾਬ  ਨੂੰ ਆਪਣੇ ਕਲਾਵੇ ਵਿਚ ਲੈ ਲਿਆ ਤੇ ਇਸ ਨੂੰ  ਸਦਾ ਲਈ ਬਾਹਰ ਦੇ ਹਮਲਿਆਂ ਦੇ ਤੂਫ਼ਾਨੋ ਤੋਂ ਸੁਤੰਤਰ ਕਰ ਦਿਤਾ 1

 1798  ਵਿਚ ਰਣਜੀਤ ਸਿੰਘ ਨੂੰ ਲਾਹੋਰ ਜਾਣ ਦਾ ਮੋਕਾ ਮਿਲਿਆ ਜੋ ਉਸ ਵਲੇ ਭੰਗੀਆਂ ਦੇ ਕਬਜ਼ੇ ਵਿਚ ਸੀ 1 ਸ਼ਾਹੀ ਕਿਲੇ ਦੀ ਸੁੰਦਰਤਾ ਤੇ ਬਨਾਵਟ ਨੂੰ ਦੇਖਕੇ ਬਹੁਤ ਖੁਸ਼ ਹੋਇਆ ਤੇ ਦਿਲ ਵਿਚ ਚਾਹ ਜਾਗੀ ਇਸਤੇ ਕਬਜਾ ਕਰਨ ਦੀ  1 ਇਸੇ ਸਾਲ ਸ਼ਾਹ ਜਮਾਂਨ ਨੇ ਲਾਹੋਰ ਤੇ  ਕਬਜਾ ਕਰ ਲਿਆ ਤੇ ਭੰਗੀ ਸਰਦਾਰ ਬਿਨਾ ਮੁਕਾਬਲੇ ਤੋਂ ਉਥੋਂ ਭਜ ਗਏ 1 ਰਣਜੀਤ ਸਿੰਘ ਨੇ ਸਰਬਤ ਖਾਲਸੇ ਦੀ ਮਦਤ ਨਾਲ , ਸ਼ੁਕਰਚਕਿਆ , ਭੰਗੀ , ਕਨਇਆ ,ਨੱਕਈ ਤੇ ਅਹਲੂਵਾਲਿਆ ਮਿਸਲ ਦੀ ਸਾਂਝੀ ਕਮਾਨ ਹੇਠ 27 ਜੁਲਾਈ 1799 ਵਿਚ  ਲਾਹੋਰ ਤੇ ਹਮਲਾ ਕਰ ਦਿਤਾ ਤੇ ਅਫਗਾਨੀਆਂ ਨੂੰ ਤਕੜੀ ਹਾਰ ਦਿਤੀ ਤੇ ਉਹ ਕਾਬਲ ਵਲ ਨਸ ਭਜੀ  1 ਬਾਕੀ ਮਿਸਲਾਂ ਦੀਆਂ ਫੌਜਾਂ ਤਾਂ ਘਰੋ ਘਰ ਚਲੀਆਂ ਗਈਆਂ ਪਰ ਰਣਜੀਤ ਸਿੰਘ ਦੀਆਂ ਫੌਜਾਂ ਨੇ ਜੇਹਲਮ ਦਰਿਆ ਤਕ ਸ਼ਾਹ ਜਮਾਨ ਦਾ ਪਿਛਾ ਕੀਤਾ 1 ਇਸ ਦੋਰਾਨ ਭੰਗੀਆਂ ਨੇ ਵਾਪਸ  ਲਾਹੋਰ ਤੇ ਕਬਜਾ ਕਰ ਲਿਆ ਭੰਗੀ ਵੀ ਕੋਈ ਘਟ ਨਹੀਂ ਸਨ ਪਰਜਾ ਤੇ ਜੁਲਮ ਕਰਨ ਵਿਚ ਅਖੀਰ  ਲਾਹੋਰ ਨਿਵਾਸਿਆਂ ਨੇ  ਮਹਾਰਾਜਾ ਰਣਜੀਤ ਨੂੰ ਸਦਾ ਦਿਤਾ 1 ਮਹਿਰ ਮੋਹਕਮ ਦੀਨ ਰਾਹੀਂ ਗਲਬਾਤ ਕਰਕੇ 2000 ਘੋੜ ਸਵਾਰ ਤੇ ਚਾਰ ਵਡੀਆ ਤੋਪਾਂ ਲੇਕੇ ਲਾਹੋਰ ਸ਼ਹਿਰ ਵਿਚ ਦਾਖਲ ਹੋਏ 1 ਦੋ ਭੰਗੀ ਸਰਦਾਰ ਤਾਂ ਰਣਜੀਤ ਸਿੰਘ ਦਾ ਨਾਂ ਸੁਣਦੇ ਹੀ ਦੋੜ ਗਏ ਪਰ ਚੇਤ ਸਿੰਘ ਨੇ ਥੋੜਾ ਚਿਰ ਮੁਕਾਬਲਾ ਕੀਤਾ ਪਰ ਟਿਕ ਨਾ ਸਕਿਆ 1 ਅਖੀਰ ਰਣਜੀਤ ਸਿੰਘ ਨੇ ਇਕ ਜਗੀਰ ਤੇ ਗੁਜ਼ਾਰੇ ਲਈ ਪੇਂਸ਼ਨ ਦੇਕੇ ਉਸ ਨੂੰ ਛਡ ਦਿਤਾ 1  

ਅਜੇ ਇਸ ਕਬਜ਼ੇ ਨੂੰ ਪੂਰਾ ਸਾਲ ਵੀ ਨਹੀ ਸੀ ਹੋਇਆ ਕੀ ਰਾਮਗੜੀਆਂ  ਤੇ ਭੰਗੀ ਮਿਸਲ ਦੇ ਸਰਦਾਰਾਂ ਨੇ ਕਸੂਰ ਦੇ ਹਾਕਮ ,ਨਜ਼ਾਮੁਦੀਨ ਕਸੂਰੀਏ ਨੂੰ ਨਾਲ ਲੇਕੇ ਰਣਜੀਤ ਸਿੰਘ ਨਾਲ ਟਕਰ ਲੇਣ  ਦੀ ਸੋਚੀ 1 ਦੋਨੋ  ਦਲ ਤਕਰੀਬਨ 8 ਮਹੀਨੋ ਭਸੀਨ ਤੋਂ ਦੋਹ ਕੋਹ ਦੂਰੀ ਪਿੰਡ ਆਵਾਨ ਵਿਖੇ  ਆਮੋ – ਸਾਮਣੇ ਮੋਰਚੇ ਲਗਾਕੇ  ਡਟੀਆਂ ਰਹੀਆਂ  1 ਗੁਲਾਬ ਸਿੰਘ ਭੰਗੀ ਨੂੰ ਵਧੇਰੇ  ਸ਼ਰਾਬ ਪੀਣ ਦੀ ਆਦਤ ਸੀ 1 ਇਕ ਦਿਨ ਵਿਤੋਂ  ਵਧ ਸ਼ਰਾਬ  ਪੀਕੇ ਉਥੇ ਹੀ  ਮਰ ਗਿਆ ,ਜਿਸ ਨਾਲ ਵਿਰੋਧੀ ਦਲ ਖਿੰਡ ਪੁੰਡ ਗਏ 1 ਰਣਜੀਤ ਸਿੰਘ ਦੀ ਜਿਤ ਹੋਈ 1 ਉਸਦੀਆਂ ਜਿਤਾ ਨੂੰ ਵੇਖ ਕੇ  ਕਈ ਸਿਖ ਮਿਸਲਦਾਰ ਆਪ ਹੀ ਉਸ ਨਾਲ ਆ ਰਲੇ 1 ਹੋਲੀ ਹੋਲੀ ਰਣਜੀਤ ਸਿੰਘ ਨੇ ਜੰਮੂ, ਅਕਾਲਗੜ,  ਗੁਜਰਾਤ ਦੇ  ਇਲਾਕਿਆਂ ਤੇ ਅਧਿਕਾਰ ਜਮਾ ਲਿਆ 1

 ਫਰਵਰੀ 1800  ਵਿਚ ਦਾਤਾਰ ਕੌਰ ਦੀ ਕੁਖੋਂ ਖੜਕ ਸਿੰਘ ਦਾ ਜਨਮ ਹੋਇਆ 1  ਅਪ੍ਰੈਲ 1801 ਦੀ ਵੈਸਾਖੀ  ਤੇ ਲਾਹੋਰ ਵਿਚ  ਇਕ ਵਡਾ ਦਰਬਾਰ ਕੀਤਾ ਗਿਆ ਜਿਸ ਵਿਚ ਰਣਜੀਤ ਸਿੰਘ  ਨੇ  ਮਹਾਰਾਜਾ ਹੋਣ ਦਾ ਐਲਾਨ ਕੀਤਾ ਤੇ ਆਪਣੇ ਆਪ ਨੂੰ “ਸਰਕਾਰ-ਏ -ਵਾਲਾ ” ਕਹਾਉਣਾ ਸ਼ੁਰੂ ਕੀਤਾ 1 ਲਾਹੋਰ ਸ਼ਹਿਰ ਦੇ ਸਰਾਫਾਂ ਨੂੰ  11 ਮਾਸੇ 2 ਰਤੀ ਦੇ ਸਿਕੇ ਢਾਲਣ ਦਾ ਹੁਕਮ ਜਾਰੀ ਕੀਤਾ ਜਿਸਦਾ ਨਾ  ” ਨਾਨਕਸ਼ਾਹੀ ” ਰੁਪਇਆ , ਗੁਰੂ ਨਾਨਕ ਸਾਹਿਬ ਦੇ ਨਾਮ ਤੇ ਰਖਿਆ 1 ਹਿੰਦੂਆਂ ਅਤੇ ਮੁਸਲਮਾਨਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁਖ ਰਖਦਿਆਂ ਉਨਾ ਦੀਆਂ ਵਖਰੀਆਂ ਵਖਰੀਆਂ ਅਦਾਲਤਾਂ ਕਾਇਮ ਕੀਤੀਆਂ 1 ਲਾਹੋਰ ਸ਼ਹਿਰ ਦਾ ਮੁਖ ਕੋਤਵਾਲ ਅਮਾਮ ਬਖਸ਼ ਨਿਉਕਤ ਕੀਤਾ 1 ਵਖ ਵਖ ਮਹਲਿਆਂ ਦੇ ਸੂਝਵਾਨ ਵਿਅਕਤੀਆਂ ਨੂੰ ਆਪਣੇ ਆਪਣੇ ਸਥਾਨਕ ਮਸਲੇ ਹਲ ਕਰਨ ਦੇ ਹਕ ਦਿਤੇ 1 ਲਾਹੋਰ  ਤੇ ਲਹੋਰ ਦੇ ਕਿਲੇ ਦੀ ਸੁਰਖਿਆ ਮਜਬੂਤ ਕੀਤੀ ਗਈ 1 ਖਲੀਫਾ ਨੂਰੂਦੀਨ ਹਕੀਮ ਅੰਸਾਰੀ ਦੇ ਪ੍ਰਬੰਧ ਹੇਠ ਲਾਹੋਰ ਵਿਚ ਇਕ ਸਰਕਾਰੀ ਹਸਪਤਾਲ ਖੋਲਿਆ ਗਿਆ 1 ਗਰੀਬਾਂ ਤੇ ਲੋੜਵੰਦਾਂ ਵਾਸਤੇ ਇਕ ਅਲਗ ਮਹਿਕਮਾ ਖੋਲਿਆ ਗਿਆ 1 ਪੁਰਾਣੇ ਦੀਵਾਨੀ ਤੇ ਫੋਜਦਾਰੀ ਮਹਿਕਮਿਆਂ ਦੀ ਸਮੀਕਸ਼ਾ ਕੀਤੀ ਤੇ ਲੋੜ ਅਨੁਸਾਰ ਬਦਲਾਵ ਕੀਤੇ ਗਏ 1 

ਰਣਜੀਤ ਸਿੰਘ ਨੇ ਜਿਥੇ ਯੁਧ ਦੇ ਮੈਦਾਨਾ ਵਿਚ ਫਤਿਹ ਹਾਸਲ ਕੀਤੀ ਉਥੇ ਦੋਸਤੀ ਅਤੇ ਰਿਸ਼ਤੇਦਾਰੀ ਦੇ ਮੈਦਾਨਾ ਵਿਚ ਵੀ ਕਾਮਯਾਬੀ ਹਾਸਲ ਕੀਤੀ 1 ਕੰਨਇਆ ਮਿਸਲ ਵਿਚ ਉਸਦਾ ਵਿਆਹ ਹੋਣ  ਕਰਕੇ ਜਿਥੇ ਉਸਨੂੰ ਫੌਜੀ ਤੇ ਆਰਥਿਕ ਸਹਾਇਤਾ ਮਿਲੀ ਉਥੇ ਇਕ ਬਹਾਦਰ , ਦਲੇਰ ਤੇ ਕਾਮਯਾਬੀ ਦੀਆਂ ਰੁਚੀਆਂ ਰਖਣ ਵਾਲੀ ਸਸ ਸਦਾ ਕੌਰ ਵੀ ਮਿਲੀ ਜਿਸਨੇ ਰਣਜੀਤ ਸਿੰਘ ਦੀ ਸਫਲਤਾ ਤੇ ਕਾਮਯਾਬੀ ਲਈ ਸੀੜੀ ਦਾ ਕੰਮ ਕੀਤਾ  ਮੁਸਲਮਾਨ ਇਤਿਹਾਸਕਾਰ ਲਤੀਫ ਲਿਖਦਾ ਹੈ,” ਸਿਖ ਇਤਿਹਾਸ ਵਿਚ ਜਿਨਾ ਔਰਤਾਂ ਦਾ ਜ਼ਿਕਰ ਆਓਂਦਾ ਹੈ  ਸਦਾ ਕੌਰ ਉਨਾ ਵਿਚੋਂ  ਸਭ ਤੋਂ  ਵਧ ਨੀਤੀਵਾਨ ਤੇ ਤਰੱਕੀ -ਪਸੰਦ ਔਰਤ ਸੀ ” 1

ਅਹੁਲੁਵਾਲਿਆ ਮਿਸਲ ਦੇ ਮੋਢੀ ਤੇ ਸਿਖਾਂ ਦੇ ਸੁਲਤਾਨ-ਉਲ-ਕੋਮ ਜੱਸਾ ਸਿੰਘ ਅਹਲੂਵਾਲਿਆ ਤੇ ਫਿਰ ਉਸਦੇ ਚਾਚੇ ਦਾ ਪੁਤਰ  ਭਾਗ ਸਿੰਘ ਤੋਂ ਬਾਦ ਉਸਦਾ ਪੁਤ ਫਤਹਿ ਸਿੰਘ ਇਸ ਮਿਸਲ ਦਾ ਸਰਦਾਰ ਬਣਿਆ ਜੋ ਇਕ ਬਹਾਦਰ ਜਰਨੈਲ , ਫੌਜੀ ਤਾਕਤਵਰ ਤੇ ਸਤਕਾਰ ਯਾਫਿਤਾ ਇਨਸਾਨ ਸੀ 1 ਰਣਜੀਤ ਸਿੰਘ ਨੇ ਵਕਤ ਦੀ ਨਜ਼ਾਕਤ ਨੂੰ ਦੇਖਕੇ ਉਸ ਨਾਲ ਜੰਗ ਕਰਨ ਦੀ ਬਜਾਏ ਦੋਸਤੀ ਦਾ ਹਥ ਵਧਾਇਆ 1 ਦੋਵੇਂ  ਸਰਦਾਰ ਪਗਾਂ ਵਟਾ ਕੇ ਪਗ-ਵਟ ਭਰਾ ਬਣ  ਗਏ , ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਪਰਸਪਰ ਦੋਸਤੀ ਦੇ ਅਹਿਦਨਾਮੇ ਤੇ ਦਸਖਤ ਵੀ ਕੀਤੇ ਜਿਸਦਾ ਰਣਜੀਤ ਸਿੰਘ ਨੂੰ ਅਗੇ ਜਾਕੇ ਬਹੁਤ ਫਾਇਦਾ ਹੋਇਆ 1 1802 ਵਿਚ ਫਗਵਾੜੇ ਦਾ ਇਲਾਕਾ ਜਿਤ ਕੇ ਫਤਹਿ ਸਿੰਘ ਨੂੰ ਦੇ ਦਿਤਾ 1 ਉਸਨੇ ਵੀ ਕਈ ਜੰਗੀ ਮੁਹਿਮਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮਦਤ ਕੀਤੀ ਤੇ ਅਹਿਮ ਜਿਤਾਂ  ਹਾਸਿਲ ਕਰਵਾਈਆਂ 1

ਸਰਦਾਰ ਜਸਾ ਸਿੰਘ ਰਾਮਗੜ੍ਹੀਆ ਤੇ ਉਸਦੇ ਪਿਛੋਂ  ਜੋਧ  ਸਿੰਘ ਰਾਮਗੜੀਆ  ਨਾਲ  ਦੋਸਤੀ ਦਾ ਹਥ ਵਧਾਇਆ  1 ਦਰਬਾਰ ਸਾਹਿਬ ਵਿਚ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਆਪਣੇ ਹਥ ਦਾ ਪੰਜਾ ਕੇਸਰ ਨਾਲ ਰੰਗ ਕੇ ਦੋਸਤੀ ਤੇ ਅਹਿਦਨਾਮੇ ਤੇ ਮੋਹਰ ਲਗਾਈ 1 ਡਲੇਵਾਲੀਆ ਮਿਸਲ ਦੇ ਸਰਦਾਰ ਤਾਰਾ ਸਿੰਘ ਨਾਲ ਵੀ ਮਿਤਰਤਾ ਕਾਇਮ ਕੀਤੀ 1  1807 ਵਿਚ ਤਾਰਾ ਸਿੰਘ ਦੀ ਮੋਤ ਤੋਂ ਬਾਦ ਉਸਦਾ ਇਲਾਕਾ ਰਾਹੋਂ ਤੇ ਨਕੋਦਰ ਖਾਲਸਾ ਰਾਜ ਨਾਲ ਮਿਲਾ ਲਿਆ 1 ਹੋਲੀ ਹੋਲੀ ਛੋਟੀਆਂ ਛੋਟੀਆਂ ਸਿਖ ਮਿਸਲਾ , ਨੱਕਈ , ਕਰੋੜ ਸਿੰਘੀਆ , ਜਿਨਾ ਦੇ ਸਰਦਾਰ ਕੰਮਜੋਰ ਤੇ ਰਾਜ ਪ੍ਰਬੰਧ ਠੀਕ ਨਹੀ ਸੀ,  ਪਰਜਾ ਸੁਖੀ ਨਹੀਂ ਸੀ ਆਪਣੇ ਰਾਜ ਵਿਚ ਮਿਲਾ ਲਈਆਂ1 ਫੈਸਲਪੁਰਿਆ ( ਸਿੰਘਪੁਰੀ )  ਨਵਾਬ ਕਪੂਰ ਦੀ  ਸਥਾਪਿਤ ਕੀਤੀ ਮਿਸਲ ਦਾ ਮਿਸਲਦਾਰ  ਸਰਦਾਰ ਬੁਧ ਸਿੰਘ ਸੀ ਜਿਸ ਨੇ ਰਣਜੀਤ ਸਿੰਘ ਦੀ ਅਧੀਨਤਾ ਮੰਨਣ ਤੋ ਇਨਕਾਰ ਕਰ ਦਿਤਾ 1 ਮਹਾਰਾਜਾ ਰਣਜੀਤ ਸਿੰਘ ,ਫਤਹਿ ਸਿੰਘ , ਮੋਹਕਮ ਚੰਦ ਤੇ ਜੋਧ ਸਿੰਘ ਰਾਮ ਗ੍ੜਿਆ ਦੀ ਸਾਂਝੀ ਕਮਾਨ ਹੇਠ ਉਸਦੀ ਰਿਆਸਤ ਤੇ ਹਮਲਾ ਕਰ ਦਿਤਾ ਜਿਸਦਾ ਮੁਕਾਬਲਾ ਉਹ ਨਾ ਕਰ ਸਕਿਆ ਤੇ ਸਤਲੁਜ ਦਰਿਆ ਦੇ ਪਰਲੇ ਇਲਾਕੇ ਵਿਚ  ਚਲਾ ਗਿਆ 1 1806-1809 ਦਰਮਿਆਨ ਤਿੰਨ ਵਾਰੀ ਫੁਲਕੀਆ ਰਿਆਸਤਾਂ ਤੇ ਚੜਾਈ ਕੀਤੀ ਤੇ ਆਪਣਾ ਲੋਹਾ ਮੰਨਵਾਇਆ ਪਰ ਇਨ੍ਹਾ  ਰਿਆਸਤਾਂ ਨੇ ਰਣਜੀਤ ਸਿੰਘ ਦੀ ਸਰਦਾਰੀ ਮੰਨਣ ਨਾਲੋਂ ਅੰਗਰੇਜਾਂ ਦੀ ਅਧੀਨਗੀ ਨੂੰ ਪਹਿਲ ਦਿਤੀ 1

ਅਮ੍ਰਿਤਸਰ ਤੇ ਕਬਜਾ

ਸੰਨ 1805 ਵਿਚ ਮਹਾਰਾਜਾ ਨੇ ਸਿਖਾਂ ਦੀ ਧਾਰਮਿਕ ਤੇ ਅਧਿਆਤਮਿਕ ਰਾਜਧਾਨੀ ਅਮ੍ਰਿਤਸਰ ਜੋ ਲਾਹੋਰ ਤੋਂ ਬਾਅਦ ਰਾਜਸੀ ਪਖੋਂ ਵੀ ਮਹਤਵਪੂਰਣ ਸੀ ਤੇ ਕਬਜਾ ਕਰਨ ਦਾ ਫੈਸਲਾ ਕੀਤਾ 1 ਅਮ੍ਰਿਤ੍ਸਰ ਦੇ ਭੰਗੀ ਸਰਦਾਰ ਰਾਜਾ ਗੁਲਾਬ ਸਿੰਘ ਦੇ ਅਕਾਲ ਚਲਾਣੇ ਬਾਅਦ  ਰਾਜ ਕਾਜ ਦਾ ਸਾਰਾ ਕੰਮ ਗੁਲਾਬ ਸਿੰਘ ਦੀ  ਵਿਧਵਾ  ਮਾਈ ਸੁਖੋ ਦੇ ਹਥ ਵਿਚ ਸੀ 1 ਇਕ ਤਾਂ ਅਮ੍ਰਿਤਸਰ ਸ਼ਹਿਰ ਵਿਖੇ ਬਦਇੰਤਜਾਮੀ ਸੀ ,ਵਪਾਰੀਆਂ ਨੂੰ ਤੰਗ ਕੀਤਾ ਜਾਂਦਾ ਸੀ  1 ਦੂਸਰਾ ਕਾਰਣ  ਤੋਪ -ਏ  -ਕਲਾਂ  ਜੋ ਅਹਿਮਦਸ਼ਾਹ ਅਬਦਾਲੀ ਦੀ ਸੀ 1 1764 ਵਿਚ ਲਾਹੋਰ ਤੇ ਕਬਜਾ ਕਰਨ ਵਕਤ ਇਹ ਤੋਪ ਸ਼ੁਕਰਚਕਿਆ ਮਿਸਲ ਦੀ ਅਮਾਨਤ ਸੀ ਜਿਸ ਨੂੰ ਭੰਗੀ ਸਰਦਾਰ ਆਪਣੇ ਨਾਲ ਅਮ੍ਰਿਤਸਰ ਲੈ ਗਏ ਸੀ 1 ਰਣਜੀਤ ਸਿੰਘ ਨੇ ਇਸਤੇ ਆਪਣਾ ਹਕ ਜਤਾਇਆ1  ਜਦ  ਗਲ – ਬਾਤ ਰਾਹੀਂ ਇਹ  ਮਸਲਾ ਹਲ ਨਾ ਹੋਇਆ ਤਾਂ  ਲੜਾਈ ਦੀ ਨੋਬਤ ਆ ਗਈ  1 ਭੰਗੀ ਫੌਜਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿਤੇ 1ਰਣਜੀਤ ਸਿੰਘ ਨੇ ਕਿਲੇ ਨੂੰ ਘੇਰ ਲਿਆ ਅਮ੍ਰਿਤ੍ਸਿਰ ਤੇ ਕਬਜਾ ਹੋ ਗਿਆ 1 ਜ਼ਮਜ਼ਮਾ ਤੋਪ ਤੋਂ ਇਲਾਵਾ ਕਾਫੀ ਗੋਲਾ ਬਰੂਦ ਰਣਜੀਤ ਸਿੰਘ ਦੇ ਹਥ ਲਗਾ 1 ਜਿਤਣ ਤੋ ਬਾਅਦ ਰਣਜੀਤ ਸਿੰਘ ਹਰਿਮੰਦਰ ਸਾਹਿਬ ਜਾਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ  1 ਲੰਗਰ ਵਾਸਤੇ ਮਾਇਆ ਭੇਟ ਕੀਤੀ ਤੇ  ਜਗੀਰ ਲਗਾਈ 1  ਸ਼ਹਿਰ ਦੀ  ਮਸੂਲ ਚੁੰਗੀ ਤੋਂ ਹੋਣ ਵਾਲੀ ਆਮਦਨ ਲੰਗਰ ਦੇ ਖਾਤੇ  ਕਰ ਦਿਤੀ 1  ਰਾਗੀਆਂ ਗ੍ਰੰਥਿਆਂ , ਅਤੇ ਹੋਰ ਸੇਵਾਦਾਰਾਂ ਦੀ ਤਨਖਾਵਾਂ ਵਿਚ ਦੋ ਗੁਣਾ ਵਾਧਾ ਕਰ ਦਿਤਾ 1 ਸ਼ਹਿਰ ਦਾ ਸਹੀ  ਪ੍ਰਬੰਧ ਚਲਾਣ  ਵਾਸਤੇ ਇਕ ਕਮੇਟੀ ਬਣਾਈ 1 ਸਰਦਰ ਲਹਿਣਾ ਸਿੰਘ ਮਜੀਠੀਆਂ ਨੂੰ ਦਰਬਾਰ  ਸਾਹਿਬ ਦਾ ਪ੍ਰਬੰਧਕ ਬਣਾਇਆ 1

ਕਸੂਰ ਦੀ ਜਿਤ :- ਭੰਗੀਆਂ  ਦਾ ਸਾਥ ਦੇਣ ਲਈ  ਕਸੂਰ ਦੇ ਅਫ਼ਗਾਨ ਹਾਕਮ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਉਸ ਨੇ 1801 ਦੀਆਂ ਗਰਮੀਆਂ ਵਿਚ ਕਸੂਰ ’ਤੇ ਚੜ੍ਹਾਈ ਕਰ ਦਿਤੀ1  ਕਸੂਰ ਦੇ ਹਾਕਮ ਨੇ ਮਾਮਲਾ ਦੇਣਾ ਮੰਨ ਕੇ  ਦੋ ਵਾਰ ਮਾਮਲਾ ਦੇਣ ਤੋ ਆਕੀ ਹੋ  ਗਿਆ ਜਿਸ ਕਰਕੇ ਰਣਜੀਤ ਸਿੰਘ ਨੇ ਕਸੂਰ ਨੂੰ ਜਿਤ ਕੇ ,ਇੱਥੋਂ ਦੇ ਹਾਕਮ ਨੂੰ ਮਮਕੋਟ ਦਾ ਕਿਲ੍ਹਾ ਅਤੇ ਕੁਝ ਜਾਗੀਰ ਦੇ ਕੇ ਕਸੂਰ ਤੋਂ ਤੋਰ ਦਿਤਾ। ਕਸੂਰ ਦੀ ਜਿਤ ਵਕਤ ਹਰੀ  ਸਿੰਘ ਦੀ ਮਹਾਨ ਬੀਰਤਾ ਤੋ ਖੁਸ਼ ਹੋਕੇ ਜਗੀਰ ਤੋਫੇ ਵਜੋਂ  ਦਿਤੀ 1ਫਿਰ ਮਹਾਰਾਜੇ ਨੇ ਮੀਰੋਵਾਲ , ਨਾਰੋਵਾਲ, ਝੰਗ ਤੇ ਕਾਂਗੜੇ ਦੇ ਪਹਾੜਾਂ ਤੇ ਕਬਜਾ ਕੀਤਾ 1

ਮੁਲਤਾਨ ਦੀ ਜਿਤ ;-  ਲਾਹੌਰ ਤੋਂ ਬਾਅਦ ਪੱਛਮੀ ਪੰਜਾਬ ਵਿਚ ਦੂਜਾ ਵੱਡਾ ਸੂਬਾ ਮੁਲਤਾਨ ਸੀ। ਰਣਜੀਤ ਸਿੰਘ  ਇਸ ’ਤੇ  ਕਬਜ਼ਾ ਕਰਨਾ ਚਾਹੁੰਦਾ ਸੀ । ਉਸ ਨੇ 1803-5-7-10-16-17 ਛੇ ਵਾਰੀ ਹਮਲੇ ਕੀਤੇ ਪਰ ਨਾਕਾਮਯਾਬ ਰਿਹਾ 1  ਅਕਾਲੀ ਫੂਲਾ ਸਿੰਘ ਦੀ ਮੱਦਤ ਲਈ ਜਿਸਨੇ ਆਪਣੀ ਫੌਜ਼ ਦੀਆ  ਅਨੇਕ ਸਹੀਦੀਆਂ ਦੇਕੇ   30 ਮਈ 1817 , ਮੁਲਤਾਨ ਜਿੱਤ ਕੇ, ਰਣਜੀਤ ਸਿੰਘ ਦੀ ਝੋਲੀ ਵਿਚ ਪਾ ਦਿਤਾ। 1818 ਵਿਚ ਰਣਜੀਤ ਸਿੰਘ ਨੇ ਸਿਆਲਕੋਟ ’ਤੇ ਵੀ ਕਬਜ਼ਾ ਕਰ ਲਿਆ।

ਇਨ੍ਹਾਂ ਦਿਨਾਂ ਵਿਚ ਹੀ ਰਣਜੀਤ ਸਿੰਘ ਨੇ ਰਚਨਾ ਦੋਆਬ ,ਝਨਾਂ ਤੇ ਜਿਹਲਮ ਵਿਚਕਾਰ ਦਾ ਇਲਾਕਾ , ਰਾਹੋਂ ,ਨਕੋਦਰ , ਫ਼ਿਲੌਰ , ਹਰਿਆਣਾ , ਬਿਆਸ ਤੇ ਰਾਵੀ ਵਿਚਕਾਰਲੇ ਇਲਾਕਿਆਂ ਵਿਚੋਂ ਪਠਾਨਕੋਟ , ਦੀਨਾਨਗਰ , ਚਮਿਆਰੀ  ਮਾਰੂਫ਼ , ਇਨ੍ਹਾਂ ਸਾਰਿਆਂ ਇਲਾਕਿਆਂ ਤੇ ਕਬਜਾ ਕਰ ਕੇ  ਉਨਾਂ ਨੂੰ ਜਾਗੀਰਾਂ ਦੇ ਦਿਤੀਆਂ। 1802 ਵਿਚ  ਫਗਵਾੜਾ ਨਵੰਬਰ 1802 ਵਿਚ ਹੁਸ਼ਿਆਰਪੁਰ, ਬਜਵਾੜਾ, ਹੁਜਰਾ ਸ਼ਾਹ ਮੁਕੀਮ  ਕਮਾਲੀਆ  ਪਿੰਡੀ , ਪਿੰਡੀ ਘੈਬ , ਫਤਹਿ ਜੰਗ ਦੇ ਆਲੇ ਦੁਆਲੇ । ਇਹ ਸਾਰੀਆਂ ਜਿੱਤਾਂ ਅਤੇ ਕਸੂਰ ਰਣਜੀਤ ਸਿੰਘ ਕੋਲ 1802 ਤੋਂ 1808 ਵਿਚਕਾਰ ਆ ਚੁਕੇ ਸਨ।  ਬਘੇਲ ਸਿੰਘ ਕਰੋੜਾ ਸਿੰਘੀਆ ਦਾ ਇਲਾਕਾ  ਰਣਜੀਤ ਸਿੰਘ ਦੇ ਕਬਜ਼ੇ ਹੇਠ ਆ ਗਿਆ । ਰਣਜੀਤ ਸਿੰਘ ਦੀ  ਸੱਸ ਸਦਾ ਕੌਰ ਆਪਣੀ ਮਿਸਲ ਤੇ ਅਜਾਦੀ ਨਾਲ ਰਾਜ ਕਰਨਾ ਚਹੁੰਦੀ ਸੀ ਜਿਸ ਲਈ ਉਸਨੇ ਅੰਗਰੇਜਾਂ ਨਾਲ ਰਾਫਤਾ  ਰਖਣ ਦੀ ਕੋਸ਼ਿਸ਼ ਕੀ ਜਦ ਰਣਜੀਤ ਸਿੰਘ ਨੂੰ ਇਸ ਗਲ ਦਾ ਪਤਾ ਚਲਿਆ ਤਾਂ ਉਸਨੇ ਆਪਣੀ ਸਸ  ਨੂੰ ਵੀ ਨਹੀਂ ਬਖ਼ਸ਼ਿਆ ਉਸ ਨੂੰ ਵੀ ਨਜ਼ਰਬੰਦ ਕਰਕੇ  ਉਸ ਦੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ਤੇ ਉਹ 11 ਸਾਲ ਨਜ਼ਰਬੰਦੀ ਕੈਦ ਵਿਚ ਰਹਿ ਕੇ ਮਰ ਗਈ।

 ਅਮ੍ਰਿਤਸਰ ਦੀ ਸੰਧੀ :- 25 ਅਪ੍ਰੈਲ 1809 ਇਸ ਸੰਧੀ ਦੇ ਅਨੁਸਾਰ  ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਦਰਿਆ ਸਤਲੁਜ ਨੂੰ ਹੱਦ ਮੰਨ ਲਿਆ ਗਿਆ। ਦੂਜਾ ਮਹਾਰਾਜਾ ਤੇ ਅੰਗਰੇਜ਼  ਆਪਣੀ ਹਦ ਤੇ ਉਤਨੀ ਹੀ ਫੌਜ਼ ਰਖ ਸਕਣਗੇ  ਜਿਤਨੀ ਉਨ੍ਹਾ ਦੇ  ਜੁੜਦੇ  ਇਲਾਕੇ ਦੀ ਅਮਨ ਸ਼ਾਂਤੀ ਬਹਾਲ ਕਰਨ ਲਈ ਜਰੂਰੀ ਹੋਵੇਗੀ 1  ਦੋਨੋ  ਸਲਤਨਤਾ ਆਪਸ ਵਿਚ ਮਿਤਰਤਾ ਦਾ ਰਿਸ਼ਤਾ ਰਖਣਗੀਆਂ 1  ਮਹਾਰਾਜੇ ਨੇ ਮਰਦੇ ਦਮ ਤਕ ਇਸ ਇਕਰਾਰ ਨਾਮੇ ਨੂੰ ਪੂਰਾ ਕਰਕੇ ਅੰਗਰੇਜਾਂ ਨਾਲ ਮਿਤਰਤਾ ਕਾਇਮ ਰਖੀ ਤੇ ਅੰਗਰੇਜਾਂ ਨੇ ਵੀ ਆਪਣੀ ਹਦ ਪਾਰ ਕਰਨ ਦੀ ਜੁਰਤ ਨਹੀ ਕੀਤੀ 1

ਸਤਲੂਜ  ਦਰਿਆ ਨੂੰ ਆਪਣੇ ਰਾਜ ਦੀ ਹਦ ਮੰਨ ਲੈਣ ਨਾਲ ਇਸ ਦੇ ਪਾਰ ਦੇ ਇਲਾਕੇ ਤੇ ਰਣਜੀਤ ਸਿੰਘ ਦਾ ਪ੍ਰਭਾਵ ਹਮੇਸ਼ਾ ਵਾਸਤੇ ਖਤਮ ਹੋ ਗਿਆ 1 ਮਾਲਵੇ ਤੇ ਮਾਝੇ ਵਿਚਕਾਰ ਸਿਖਾਂ ਦੀ ਸਦਾ ਲਈ ਲਕੀਰ ਖਿਚ ਗਈ ਤੇ ਮਹਾਰਾਜਾ ਸਮੁਚੀ ਸਿਖ ਕੋ%A

Nirmal Anand

Translate »