ਸਿੱਖ ਇਤਿਹਾਸ

ਮਹਾਰਾਜਾ ਰਣਜੀਤ ਸਿੰਘ-ਭਾਗ ਦੂਜਾ

ਸਤਲੂਜ  ਦਰਿਆ ਨੂੰ ਆਪਣੇ ਰਾਜ ਦੀ ਹਦ ਮੰਨ ਲੈਣ ਨਾਲ ਇਸ ਦੇ ਪਾਰ ਦੇ ਇਲਾਕੇ ਤੇ ਰਣਜੀਤ ਸਿੰਘ ਦਾ ਪ੍ਰਭਾਵ ਹਮੇਸ਼ਾ ਵਾਸਤੇ ਖਤਮ ਹੋ ਗਿਆ 1 ਮਾਲਵੇ ਤੇ ਮਾਝੇ ਵਿਚਕਾਰ ਸਿਖਾਂ ਦੀ ਸਦਾ ਲਈ ਲਕੀਰ ਖਿਚ ਗਈ ਤੇ ਮਹਾਰਾਜਾ ਸਮੁਚੀ ਸਿਖ ਕੋਮ ਦਾ ਨੇਤਾ ਨਾ ਬਣ ਸਕਿਆ 1 ਬਹੁਤ ਸਾਰੇ ਉਪਜਾਊ ਇਲਾਕੇ ਖੁਸਣ ਨਾਲ ਆਰਥਿਕ ਨੁਕਸਾਨ ਵੀ ਹੋਇਆ 1 ਅੰਗਰੇਜਾਂ ਨੂੰ ਭਾਰਤ ਦੇ ਉੱਤਰ -ਪਛਮ ਵਲੋਂ ਮੁਸਲਿਮ ਹਮਲਾ ਆਵਰਾਂ ਤੋ ਸਦਾ ਲਈ ਨਿਜਾਤ ਮਿਲ ਗਈ 1 ਖਾਲਸਾ ਰਾਜ ਨੂੰ ਅੰਗਰੇਜਾਂ ਨੇ   ਅਫਗਾਨਿਸਤਾਨ ਤੇ ਅਗ੍ਰੇਜ਼ੀ ਸਮਰਾਜ ਦਰਮਿਆਨ ਬਫਰ  ਸਟੇਟ ਦੇ ਤੋਰ ਤੇ ਵਰਤਿਆ 1 ਅੰਗ੍ਰੇਜ਼ੀ ਸਮਰਾਜ ਦੀਆ ਹਦਾਂ ਖਾਲਸਾ ਸਰਕਾਰ ਦੇ ਬਹੁਤ ਨਜਦੀਕ ਆ ਗਈਆਂ ਜਿਸ ਨਾਲ ਵਕਤ ਆਣ ਤੇ ਖਾਲਸਾ ਰਾਜ ਨੂੰ ਹੜਪਣ ਦਾ ਰਾਹ ਸੋਖਾ ਹੋ ਗਿਆ 1 ਵਕਤ ਆਣ ਤੇ ਅੰਗਰੇਜਾਂ ਨੇ ਨਾਭਾ , ਪਟਿਆਲਾ ਤੇ ਜੀਂਦ ਨੂੰ  ਖਾਲਸਾ ਰਾਜ ਨੂੰ ਖਤਮ ਕਰਨ ਵਾਸਤੇ ਮੁਹਰੇ ਦੀ ਤਰਹ ਵਰਤਿਆ 1

ਹੁਣ ਅੰਗਰੇਜਾਂ ਦੀ ਹਦ ਤੇ ਆਪਣੀਆ ਫੌਜਾਂ ਤਾਇਨਾਤ ਕਰਨ ਦੀ ਲੋੜ ਨਹੀ ਰਹੀ 1ਇਥੋਂ  ਬੇਫਿਕਰ ਹੋਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਮੂੰਹ  ਪੱਛਮ ਵਲ  ਕਰ ਲਿਆ 1 ਉਸਨੇ  ਆਪਣੇ ਰਾਜ ਦੀਆਂ ਹਦਾਂ ਕਸ਼ਮੀਰ , ਡੇਰਾਜਾਤ , ਪਿਸ਼ਾਵਰ ਤਕ ਫੈਲਾਣ ਦਾ ਮੋਕਾ ਮਿਲ ਗਿਆ

ਉਸ ਨੇ 1810  ਗੁਜਰਾਤ ਤੇ ਖੁਸ਼ਾਬ,  ਸਾਹੀਵਾਲ,  ਹਲੋਵਾਲ, ਡੋਡਾਤ, ਵਜ਼ੀਰਾਬਾਦ , ਡਸਕਾ ਤੇ ਕਬਜ਼ਾ ਕਰ ਲਿਆ। ਉਸ ਨੇ 1811 ਵਿਚ  ਸਿੰਘਪੁਰੀਆ ਅਤੇ ਨੱਕਈ ਮਿਸਲਾਂ ਦੇ ਰਚਨਾ-ਦੁਆਬ ਵਿਚਲੇ ਇਲਾਕਿਆਂ ਤੇ  1813 ਵਿਚ ਅਟਕ,  1815 ਵਿਚ ਜੋਧ ਸਿੰਘ ਰਾਮਗੜ੍ਹੀਆ ਦਾ ਇਲਾਕਾ , 1818 ਵਿਚ ਝੰਗ ਅਤੇ ਨਵੰਬਰ 1818 ਵਿਚ ਮੁਲਤਾਨ ਵੀ ਅੱਧ-ਪਚੱਧਾ ਉਸ ਦੇ ਕਬਜ਼ੇ ਵਿਚ ਆ ਚੁਕਾ ਸੀ। ਇਸ ਮਗਰੋਂ ਜੁਲਾਈ 1819 ਵਿਚ ਕਸ਼ਮੀਰ, 1821 ਵਿਚ ਮਨਕੇਰਾ ਤੇ 1824 ਵਿਚ ਨੌਸ਼ਹਿਰਾ ਵੀ ਉਸ ਦੀ ਰਿਆਸਤ ਵਿਚ ਸ਼ਾਮਿਲ ਹੋ ਚੁਕੇ ਸਨ।  ਦਰਿਆ ਸਿੰਧ ਤੋਂ ਦਰਿਆ ਸਤਲੁਜ ਤਕ, ਕਪੂਰਥਲਾ ਰਿਆਸਤ ਨੂੰ ਛੱਡ ਕੇ, ਸਾਰਾ ਇਲਾਕਾ ਰਣਜੀਤ ਸਿੰਘ ਦੀ ਰਿਆਸਤ ਦਾ ਹਿੱਸਾ ਬਣ ਚੁਕਾ ਸੀ। ਇੰਞ ਹੀ ਪਹਾੜਾਂ ਵਿਚ ਜੰਮੂ, ਕਾਂਗੜਾ, ਅਖਨੂਰ, ਭਿੰਬਰ, ਲਖਣਪੁਰ, ਨੂਰਪੁਰ, ਗੁਲੇਰ, ਸੀਬਾ, ਕੋਟਲਾ, ਜਸਵਾਨ, ਦਾਤਾਰਪੁਰ ਵੀ ਉਸ ਦੀ ਹਕੂਮਤ ਦਾ ਹਿੱਸਾ ਬਣ ਚੁਕੇ ਸਨ ਸਨ। 1824 ਤੋਂ ਮਗਰੋਂ ਡੇਰਾ ਇਸਮਾਈਲ ਖ਼ਾਨ ,1831 ਪਿਸ਼ਾਵਰ , 1834 , ਬੰਨੂ, ਕੋਹਾਟ ਅਤੇ 1836 ਡੇਰਾ ਗ਼ਾਜੀ ਖ਼ਾਨ ਵੀ ਉਸ ਦੇ ਕਬਜੇ ਵਿਚ ਆ ਚੁਕੇ ਸਨ।

ਅਟਕ ਦੀ ਜਿੱਤ:-ਦਰਿਆ ਸਿੰਧ ਦੇ ਕੰਢੇ ਦਰਾ ਖੈਬਰ  ਪੱਛਮੀ ਹਮਲਾਵਰਾਂ ਲਈ ਭਾਰਤ ਦਾ ਦਰਵਾਜ਼ਾ ਸੀ ਜਿਸ ਨੂੰ ਸਦਾ ਲਈ ਬੰਦ ਕਰਨ ਦੇ ਮਕਸਦ ਨਾਲ  ਮਹਾਰਾਜੇ ਨੇ 1813 ਵਿੱਚ ਦੀਵਾਨ ਮੋਹਕਮ ਚੰਦ, ਹਰੀ ਸਿੰਘ ਨਲਵਾ ਤੇ ਦੇਸਾ ਸਿੰਘ ਮਜੀਠੀਆ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਫ਼ੌਜ ਅਟਕ ਵੱਲ ਭੇਜੀ ਜਿਸਨੇ ਅਟਕ ਦੇ ਕਿਲੇ ਤੇ ਕਬਜਾ ਕਰ ਲਿਆ । ਜਦੋਂ ਕਾਬਲ ਦੇ ਵਜ਼ੀਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਭਰਾ ਦੀ ਅਗਵਾਈ ਹੇਠ  ਭਾਰੀ ਗਿਣਤੀ ਵਿਚ ਫੌਜ਼ ਭੇਜੀ ,ਪਰ ਉਹ ਮੁਕਾਬਲਾ ਨਾ ਕਰ ਸਕੇ ਤੇ ਪਠਾਣਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆਮਹਾਰਾਜਾ ਦੀ ਇਹ ਜਿਤ ਇਤਿਹਾਸ ਵਿਚ ਇਕ ਬਹੁਤ ਮਹਤਵ ਪੂਰਨ ਜਿਤ ਹੈ ਜਿਸ ਨਾਲ ਖੈਬਰ ਦਰਾ ਦੇ ਦਰਵਾਜ਼ੇ ਸਦਾ ਲਈ ਬੰਦ ਕਰਕੇ ਉੱਤਰ ਪਛਮ ਤੋ ਹਿੰਦੁਸਤਾਨ ਆਉਣ ਵਾਲੇ ਲੁਟੇਰਿਆਂ ਅਤੇ ਖੂੰਖਾਰ ਹਮਲਾਵਰਾਂ ਨੂੰ ਸਦਾ ਵਾਸਤੇ ਠਲ ਪਾ ਦਿਤੀ 1 ਭਾਰਤ ਦੇ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਪਹਿਲਾ ਸੂਰਬੀਰ ਹੋਇਆ ਹੈ ਜਿਸਨੇ ਜਦੀ  ਪੁਸ਼ਤੀ ਧਾੜਵੀਆਂ ਅਤੇ ਲੁਟੇਰਿਆਂ ਦੀਆਂ ਨੀਦਾਂ ਹਰਾਮ ਕਰ ਦਿਤੀਆ 1 ਹਰੀ ਸਿੰਘ ਨਲੂਵਾ ਦਾ ਨਾਮ ਜੋ ਰਣਜੀਤ  ਸਿੰਘ ਦਾ ਫੌਜੀ ਜਰਨੈਲ ਤੇ ਮਹਾਨ ਯੋਧਾ  ਸੀ ਦੀ ਇਤਨੀ ਦਹਿਸ਼ਤ ਸੀ ਪਠਾਣਾ ਦੇ ਦਿਲਾਂ ਵਿਚ ਕਿ ਜਦੋਂ ਕੋਈ ਬਚਾ ਰਾਤ ਨੂੰ ਸੋਂਦਾ ਨਹੀ ਸੀ ਤਾਂ ਪਠਾਨੀਆਂ ” ਸੋ ਜਾ ਨਲੁਵਾ ਆ ਜਾਏਗਾ ” ਕਹਿ ਕੇ ਅਜ ਤਕ ਅਪਣੇ ਬਚਿਆਂ ਨੂੰ ਡਰਾਦੀਆਂ ਹਨ

ਉਪਰ ਥਲੀ ਦੀਆ ਜਿਤਾਂ  ਹਾਸਲ ਕਰਕੇ ਰਣਜੀਤ ਸਿੰਘ ਨੇ ਸਿਖ ਮਿਸਲਾਂ , ਮੁਸਲਮਾਨ ਨਵਾਬਾਂ ਤੇ ਮਧ ਪੰਜਾਬ ਦੇ ਜਟ ਹੁਕਮਰਾਨਾ ਦੀ ਮੀਰੀ ਦਾ ਅੰਤ ਕਰ ਦਿਤਾ 1 ਰਣਜੀਤ ਸਿੰਘ ਦਾ ਇਕ ਸਪਨਾ ਸੀ ਕੀ ਓਹ ਪੰਜਾਬ ਦੇ ਜੀਆਂ ਨੂੰ ਇਤਨਾ ਮਜਬੂਤ ਤੇ ਬਲਵਾਨ ਕਰ ਦੇਵੇ  ਕੀ ਪਠਾਣਾ ਤੇ ਮੁਗ੍ਲਾਂ ਦੀ ਬਹਾਦਰੀ ਵੀ ਉਨਾ ਸਾਮਣੇ ਘੁਟਨੇ ਟੇਕ ਦੇਵੇ  

ਰਣਜੀਤ ਸਿੰਘ ਵੱਲੋਂ ਯੂਰਪੀਨ ਜਰਨੈਲਾਂ ਦੀ ਭਰਤੀ

ਰਣਜੀਤ ਸਿੰਘ ਨੇ ਇਹ ਸਾਰੀਆਂ ਜਿੱਤਾਂ ਸਿੱਖ ਫ਼ੌਜਾਂ ਦੀਆਂ ਕੁਰਬਾਨੀਆਂ ਸਦਕਾ ਹਾਸਿਲ ਕੀਤੀਆਂ ਸਨ। ਉਸ ਦੀ ਫ਼ੌਜ ਦੀ ਗਿਣਤੀ, ਸ਼ੁਰੂ ਵਿਚ 5 ਹਜ਼ਾਰ ਸੀ, ਉਸ ਦੇ ਮਰਨ ਵੇਲੇ ਤਕ ਇਕ ਲੱਖ ਕੇ ਕਰੀਬ ਪਹੁੰਚ ਚੁਕੀ ਸੀ। ਉਸ ਕੋਲ 300ਤੋਪਾਂ, 20ਹਜ਼ਾਰ ਬੰਦੂਕਾਂ ਤੇ ਪੰਜਾਹ ਹਜ਼ਾਰ ਦੇ ਕਰੀਬ ਘੋੜ ਸਵਾਰ ਸਨ। 1822 ਵਿਚ, ਜਦ ਉਸ ਦੀ ਫ਼ੌਜ ਵਿਚ ਐਲਰਡ ਤੇ ਵੈਂਤੂਰਾ ਫ਼ਰਾਂਸੀਸੀ ਜਰਨੈਲ ਸ਼ਾਮਿਲ ਹੋਏ, ਤਾਂ ਉਦੋਂ ਤਕ ਸਾਰੇ ਅਹਿਮ ਇਲਾਕੇ ਸਿੱਖ ਫ਼ੌਜਾਂ ਜਿੱਤ ਚੁਕੀਆਂ ਸਨ। ਸੋ, ਰਣਜੀਤ ਸਿੰਘ ਦੇ ਯੂਰਪੀਨ, ਬ੍ਰਾਹਮਣ ਜਾਂ ਡੋਗਰਾ ਜਰਨੈਲਾਂ ਨੇ ਉਸ ਦੇ ਰਾਜ ਦੇ ਫ਼ੈਲਾਅ ਵਿਚ ਕੋਈ ਅਹਿਮ ਰੋਲ ਅਦਾ ਨਹੀਂ ਸੀ ਕੀਤਾ। ਇਸ ਦੇ ਬਾਵਜੂਦ ਰਣਜੀਤ ਸਿੰਘ ਦੀ ਫ਼ੌਜ ਦੀਆਂ ਬਹੁਤ ਸਾਰੀਆਂ ਪਲਟਨਾਂ ਯੂਰਪੀਨ ਅਫ਼ਸਰਾਂ ਦੀ ਕਮਾਨ ਹੇਠ ਸਨ। ਉਸ ਦੀ ਫ਼ੌਜ ਵਿਚ 20ਬ੍ਰਿਟਿਸ਼, 4 ਅਮਰੀਕਨ, 5 ਇਟੈਲੀਅਨ, 24 ਫ਼ਰਾਂਸੀਸੀ, 3 ਸਕਾਟਿਸ਼, 1 ਆਇਰਿਸ਼, 4 ਰੂਸੀ, 2 ਜਰਮਨ, 1 ਆਸਟਰੀਅਨ, 1 ਹੰਗੇਰੀਅਨ, 1 ਪੁਰਤਗੀਜ਼, 4 ਯੂਨਾਨੀ ਤੇ 1 ਪਰੱਸ਼ੀਅਨ ਅਫ਼ਸਰ ਸਨ। ਇਨ੍ਹਾਂ ਵਿਚੋਂ ਕਈ ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਬਾਕਾਇਦਾ ਰਾਫਤਾ ਰਖ ਰਹੇ ਸਨ ਤੇ ਕਈਆਂ ਨੇ ਨੌਕਰੀ ਛੱਡਣ ਮਗਰੋਂ‘  ਗ਼ਦਾਰੀ ਵੀ ਕੀਤੀ। 

  ਰਣਜੀਤ ਸਿੰਘ ਨੇ ਵਿਦੇਸ਼ੀ ਜਰਨੈਲਾਂ ਨੂੰ ਸਿੱਖ ਫ਼ੌਜੀਆਂ ਦੇ ਮੁਕਾਬਲੇ ਵਿਚ ਵੱਡੀਆਂ-ਵੱਡੀਆਂ ਤਨਖ਼ਾਹਾਂ ਵੀ ਦਿਤੀਆਂ ਸਨ, ਜਿਹੜੀਆਂ ਕਈ ਵਾਰ ਇਕ ਆਮ ਸਿੱਖ ਫ਼ੌਜੀ ਤੋਂ 500ਗੁਣਾਂ ਵਧ ਤਕ ਵੀ ਸਨ। ਜਦ ਰਣਜੀਤ ਸਿੰਘ ਕੋਲ ਅਥਾਹ ਤਾਕਤ ਆ ਗਈ ਤਾਂ ਉਸ ਨੇ ਆਪਣੀ ਹਕੂਮਤ ਵਿਚ ਗ਼ੈਰ-ਸਿੱਖਾਂ ਨੂੰ ਵਧੇਰੇ ਅਹਿਮੀਅਤ  ਦੇਣੀ ਸ਼ੁਰੂ ਕਰ ਦਿਤੀ ਖਾਸ ਕਰਕੇ ਡੋਗਰਿਆਂ ਨੂੰ ।  ਇਨ੍ਹਾਂ ਵਿਚੋਂ ਸਭ ਤੋਂ ਵਧ ਖਤਰਨਾਕ ਡੋਗਰੇ ਸਨ, ਗੁਲਾਬ ਸਿੰਘ, ਧਿਆਨ ਸਿੰਘ  ਤੇ ਸੁਚੇਤ ਸਿੰਘ1

1822 ਵਿਚ ਕਿਸ਼ੋਰਾ ਸਿੰਘ  ਡੋਗਰਾ ਦੇ ਮਰਣ ਤੋਂ ਬਾਦ  ਗੁਲਾਬ ਸਿੰਘ  ਰਾਜਾ ਬਣ ਗਿਆ। ਗੁਲਾਬ ਸਿੰਹ, ਰਣਜੀਤ ਸਿੰਘ ਦੀ ਹਕੂਮਤ ਵਿਚ, ਇੱਕੋ-ਇਕ ਰਾਜਾ ਸੀ ਜਿਸ ਨੂੰ ਆਪਣੀ ਫ਼ੌਜ ਆਪ ਰੱਖਣ ਦਾ ਹੱਕ ਮਿਲਿਆ ਹੋਇਆ ਸੀ । ਇਸ ਤੋਂ ਕੁਝ ਚਿਰ ਮਗਰੋਂ ਗੁਲਾਬ ਸਿੰਹ ਡੋਗਰਾ ਦਾ ਭਰਾ ਸੁਚੇਤ ਸਿੰਹ ਡੋਗਰਾ ਰਾਮਨਗਰ ਦਾ ਰਾਜਾ ਬਣ ਗਿਆ ਤੇ 1827 ਵਿਚ ਧਿਆਨ ਸਿੰਹ ਦਾ ਪੁਤਰ ਹੀਰਾ ਸਿੰਹ ਵੀ ਰਾਜਾ ਬਣ ਗਿਆ ਤੇ ਧਿਆਨ ਸਿੰਹ ਡੋਗਰਾ ਤਾਂ ਰਾਜਾ ਸੀ ਹੀ । ਅਖ਼ੀਰ ਇਨ੍ਹਾ  ਡੋਗਰਿਆਂ ਨੇ ਹੀ  ਰਣਜੀਤ ਸਿੰਘ ਦੀ ਮੋਤ ਤੋ ਬਾਦ  ਹਕੂਮਤ ਨੂੰ ਤਬਾਹ ਕਰਨ ਵਿਚ  ਬਹੁਤ ਵਡਾ ਹਿਸਾ ਪਾਇਆ 1

ਇੰਞ ਹੀ ਮਿਸਰ ਬੇਲੀ ਰਾਮ ਉਸ ਦਾ ਖ਼ਜ਼ਾਨਚੀ ਸੀ  ਜੋ ਉਸਦੇ ਰਾਜ ਵਿਚ ਧਰਮ ਅਰਥ ਲਈ ਰਕਮ ਦੇਣ ਦੇ ਫੈਸਲੇ ਵੀ ਕਰਦਾ ਸੀ 1 ਵਜ਼ੀਰ ਇਕ ਬ੍ਰਾਹਮਣ ਹੋਣ ਕਰ ਕੇ ਉਸ ਦੇ ਖ਼ਜ਼ਾਨੇ ਦਾ ਬਹੁਤ ਵੱਡਾ ਹਿੱਸਾ ਹਿੰਦੂ ਮੰਦਰਾਂ ਨੂੰ ਜਾਂਦਾ ਰਿਹਾ।  ਦਿਖਾਵੇ ਵਜੋਂ ਕੁਝ ਰਕਮ ਦਰਬਾਰ ਸਾਹਿਬ ਨੂੰ ਭੇਟ ਕਰਵਾ ਦਿੰਦਾ । ਰਣਜੀਤ ਸਿੰਘ ਦੇ ਕਰੋੜਾਂ ਰੁਪੈ ਥਾਨੇਸਰ (ਕੁਰੂਕਸ਼ੇਤਰ), ਹਰਿਦੁਆਰ ਤੇ ਕਾਸ਼ੀ ਦੇ ਬ੍ਰਾਹਮਣਾਂ ਨੂੰ  ਜਾਂ ਕਾਂਗੜਾ, ਜਵਾਲਾਮੁਖੀ, ਜੰਮੂ, ਬਨਾਰਸ ਦੇ ਮੰਦਰਾਂ ਤੇ ਸੋਨਾ ਚੜਾਉਣ ਵਾਸਤੇ ਦਿਤੇ ਗਏ। ਟਿੱਲਾ ਗੋਰਖ ਨਾਥ, ਧਿਆਨਪੁਰ, ਪੰਡੋਰੀ ਤੇ ਧਮਤਾਲ ਦੇ ਜੋਗੀਆਂ ਦੇ ਡੇਰੇ, ਦਰਜਨਾਂ ਸ਼ਿਵਾਲੇ ਤੇ ਮੰਦਰ ਵੀ ਰਣਜੀਤ ਸਿੰਘ ਤੋਂ ਵੱਡੀਆਂ ਰਕਮਾਂ ਹਾਸਿਲ ਕਰਦੇ ਰਹੇ। ਉਦਾਸੀਆਂ ਤੇ ਨਿਰਮਲਿਆਂ ਦੇ ਡੇਰੇ ਵੀ ਕਾਫ਼ੀ ਪੈਸਾ ਵਸੂਲ ਕਰਦੇ ਰਹੇ। 

ਰਣਜੀਤ ਸਿੰਘ ਦੇ ਇਸ ਬ੍ਰਾਹਮਣ ਵਜ਼ੀਰ ਨੇ ਦਰਬਾਰ ਸਾਹਿਬ ਦੇ ਦੁਆਲੇ ਬਹੁਤ ਸਾਰੀ ਜ਼ਮੀਨ ਉਦਾਸੀਆਂ ਨੂੰ ਦਿਵਾ ਦਿੱਤੀ ਸੀ ਜਿੱਥੇ ਉਨ੍ਹਾਂ ਨੇ ਅਖਾੜੇ ਤੇ ਡੇਰੇ ਬਣਾ ਲਏ 1 ਹਾਲਾਂ ਕਿ ਗੁਰੂ ਦਾ ਚੱਕ (ਅੰਮ੍ਰਿਤਸਰ) ਦੀ ਇਹ ਸਾਰੀ ਜ਼ਮੀਨ ਦਰਬਾਰ ਸਾਹਿਬ ਦੀ ਸੀ ਜਿਸ ਨੂੰ 1564 ਵਿਚ ਗੁਰੂ ਰਾਮ ਦਾਸ ਸਾਹਿਬ ਨੇ ਤੁੰਗ ਪਿੰਡ ਦੇ ਲੋਕਾਂ ਤੋਂ ਪੂਰਾ ਮੁੱਲ ਤਾਰ ਕੇ ਖ਼ਰੀਦਿਆ ਸੀ ਤੇ ਇਸ ਨੂੰ ਅੱਗੇ  ਵੇਚਿਆ ਜਾਂ ਦਾਨ ਨਹੀਂ ਸੀ ਦਿੱਤਾ ਜਾ ਸਕਦਾ।

ਰਣਜੀਤ ਦੇ ਰਾਜ ਸਮੇ 10 ਫ਼ੀ ਸਦੀ ਸਿੱਖਾਂ ਤੇ 15 ਫ਼ੀ ਸਦੀ ਦੂਜੇ ਫ਼ਿਰਕਿਆਂ ਤੇ ਸੰਪਰਦਾਵਾਂ ਨੂੰ ਰਕਮਾਂ ਮਿਲਦੀਆਂ ਰਹੀਆਂ ਸਨ ਬਾਕੀ  75% ਮੰਦਰਾਂ  ਤੇ ਉਨ੍ਹਾ  ਦੇ ਤਹਿਤ  ਸੰਸਥਾਵਾਂ ਨੂੰ । ਰਣਜੀਤ ਸਿੰਘ ਨੇ ਤਾਂ ਅੰਮ੍ਰਿਤਸਰ ਦਾ ਇਜਾਰੇਦਾਰ (ਟੈਕਸ ਵਸੂਲਣ ਵਾਲਾ) ਵੀ ਇਕ ਬ੍ਰਾਹਮਣ ਰੁਲੀਆ ਰਾਮ ਮਿਸਰ ਨੂੰ ਬਣਾਇਆ । ਇਨ੍ਹਾਂ ਬ੍ਰਾਹਮਣ ਸਲਾਹਕਾਰਾਂ ਨੇ ਰਣਜੀਤ ਸਿੰਘ ਦੇ ਝੰਡੇ ਦੇ ਰੰਗ ਤਕ ਬਦਲਵਾ ਦਿਤੇ ।ਰਣਜੀਤ ਸਿੰਘ ਨੂੰ  ਇਨਾ  ਅਣਜਾਣ ਤੇ ਮੂਰਖ  ਤਾਂ ਨਹੀਂ ਕਿਹਾ ਜਾ ਸਕਦਾ ਜੋ ਕਈ ਹਿਸਟੋਰਿਅਨ ਨੇ ਕਿਹਾ ਹੈ ਹਾਂ ਉਹ ਡੋਗਰਿਆਂ ਤੇ ਅੰਧ ਵਿਸ਼ਵਾਸ ਕਰਦਾ ਸੀ 1 ਡੋਗਰੇ ਤੇ ਬ੍ਰਾਹਮਣ ਇਤਨੇ ਚਲਾਕ  ਤੇ ਮਿਠੇ ਸੀ ਕੀ ਉਸਨੂੰ ਪਤਾ ਨਹੀਂ ਲਗਣ ਦਿਤਾ ਕਿ ਉਸ ਦਾ ਦਰਬਾਰ, ਤਾਜ, ਖ਼ਜ਼ਾਨਾ, ਫ਼ੌਜ ਤੇ ਨਿਜ਼ਾਮ ਸਭ ਉਨ੍ਹਾ ਨੇ ਆਪਣੇ ਕਬਜ਼ੇ ਵਿਚ ਕੀਤੇ ਹੋਏ ਸਨ।

ਰਣਜੀਤ ਸਿੰਘ ਵਾਸਤੇ ਲੜਨ ਵਾਲੇ ਜਰਨੈਲ ਅਕਾਲੀ ਫੂਲਾ ਸਿੰਘ, ਹੁਕਮਾ ਸਿੰਘ ਚਿਮਨੀ, ਨਿਧਾਨ ਸਿੰਘ ਪੰਜ-ਹੱਥਾ, ਨਿਹਾਲ ਸਿੰਘ ਤੇ ਸ਼ਾਮ ਸਿੰਘ ਅਟਾਰੀਵਾਲੇ, ਹਰੀ ਸਿੰਘ ਨਲਵਾ, ਧੰਨਾ ਸਿੰਘ ਮਲਵਈ, ਮਜੀਠੀਏ, ਛਾਛੀ ਤੇ ਆਹਲੂਵਾਲੀਏ ਸਰਦਾਰ ਸਨ। ਪਰ ਉਸ ਦੀ ਮਿਹਰ ਵਧੇਰੇ ਕਰ ਕੇ ਹਿੰਦੂਆਂ ਤੇ ਹੀ ਰਹੀ, ਭਾਵੇਂ ਉਹ ਭਈਏ ਸਨ, ਪਹਾੜੀਏ ਜਾਂ ਪੰਜਾਬੀ ਹਿੰਦੂ। ਜੇ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਜਾਂ ਕਿਸੇ ਹੋਰ ਸਿੱਖ ਜਰਨੈਲ ਨੂੰ ਗਵਰਨਰ ਜਾਂ ਕੋਈ ਹੋਰ ਅਹਿਮ ਅਹੁਦਾ ਦਿੱਤਾ ਤਾਂ ਉਹ ਸਿਰਫ਼ ਇਸ ਕਰ ਕੇ ਦਿੱਤਾ ਸੀ ਤਾਂ ਜੋ ਉਹ ਸਿੱਖ ਜਰਨੈਲ ਉਸ ਇਲਾਕੇ ਵਿਚ ਅਮਨ ਕਾਇਮ ਕਰ ਸਕੇ ਤੇ ਜਦੋਂ ਅਮਨ ਕਾਇਮ ਹੋ ਜਾਂਦਾ ਸੀ ਜਾਂ ਹਾਲਾਤ ਸੌਖੇ ਹੋ ਜਾਂਦੇ ਸਨ ਤਾਂ ਇਨ੍ਹਾਂ ਥਾਂਵਾਂ ਤੇ ਫਿਰ ਹਿੰਦੂ ਅਹੁਦੇਦਾਰ ਅਤੇ ਅਫ਼ਸਰ ਲਾ ਦਿੱਤੇ ਜਾਂਦੇ ਸਨ।

ਰਣਜੀਤ ਸਿੰਘ ਦੇ ਦਰਬਾਰ ਵਿਚ ਗ਼ੈਰ-ਸਿੱਖਾਂ ਦਾ ਕਬਜ਼ਾ ਵੇਖ ਕੇ ਇਕ ਵਾਰ, 1814 ਵਿਚ, ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਛੱਡ ਕੇ ਅਨੰਦਪੁਰ ਜਾ ਬੈਠਾ। 1837 ਵਿਚ ਜਰਨੈਲ ਹਰੀ ਸਿੰਘ ਨਲਵਾ ਨੇ ਰਣਜੀਤ ਸਿੰਘ ਨੂੰ ਕਿਹਾ ਕਿ ਉਸ ਨੇ ਇਹ ਰਾਜ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹਾਸਿਲ ਕੀਤਾ ਹੈ ਤੇ ਉਹ ਵਸੀਅਤ ਕਰ ਕੇ ਇਸ ਨੂੰ ਸਿੱਖਾਂ ਦੀ ਕੌਂਸਲ ਦੇ ਹਵਾਲੇ ਕਰ ਦੇਣ ਬਾਰੇ ਹਦਾਇਤ ਕਰ ਜਾਵੇ। ਇਸ ਤੋਂ ਕੁਝ ਦਿਨ ਮਗਰੋਂ ਹੀ ਡੋਗਰਿਆਂ ਨੇ ਇਕ ਸਾਜ਼ਿਸ਼ ਬਣਾ ਕੇ ਹਰੀ ਸਿੰਘ ਨਲਵਾ ਨੂੰ ਮਰਵਾ ਦਿੱਤਾ। ਪਹਿਲਾਂ ਅਕਾਲੀ ਫੂਲਾ ਸਿੰਘ ਨੂੰ ਵੀ ਇਕ ਸਾਜ਼ਿਸ਼ ਰਚ ਕੇ ਡੋਗਰਿਆਂ ਨੇ ਹੀ ਮਰਵਾਇਆ ਸੀ। ਡੋਗਰਿਆਂ ਨੇ ਤਾਂ ਰਣਜੀਤ ਸਿੰਘ ਦਾ ਇਕ ਵੀ ਸੀਨੀਅਰ ਸਿੱਖ ਸਾਥੀ ਜ਼ਿੰਦਾ ਨਹੀਂ ਰਹਿਣ ਦਿੱਤਾ ।

 ਰਣਜੀਤ ਸਿੰਘ ਤੇ ਅੰਗਰੇਜ਼

1808 ਤਕ ਰਣਜੀਤ ਸਿੰਘ ਪੰਜਾਬ ਤੇ ਇਸ ਦੇ ਆਲੇ ਦੁਆਲੇ ਦਾ ਸਭ ਤੋਂ ਵੱਡਾ ਹਾਕਮ ਬਣ ਚੁੱਕਾ ਸੀ। ਏਸ਼ੀਆ ਦੀ ਤਵਾਰੀਖ਼ ਵਿਚ ਇਸ ਖੇਤਰ ਵਿਚੋਂ ਸਿਰਫ਼ ਦੋ ਰਾਜਿਆਂ ਦਾ ਜ਼ਿਕਰ ਆਉਂਦਾ ਹੈ, ਇਕ ਪੋਰਸ ਦਾ ਤੇ ਦੂਜਾ ਰਣਜੀਤ ਸਿੰਘ ਦਾ ਬਸ ਫਰਕ ਇਨਾ ਸੀ ਕੀ  ਪੋਰਸ ਇਨਾ ਛੋਟਾ ਰਾਜਾ ਹੋਣ ਦੇ ਬਾਵਜੂਦ ਸਿਕੰਦਰ ਵਰਗੀ ਵੱਡੀ ਤਾਕਤ ਨਾਲ ਲੜਿਆ ਸੀ; ਪਰ ਰਣਜੀਤ ਸਿੰਘ ਨੇ, ਏਨੀ ਵੱਡੀ ਸਲਤਨਤ ਹੋਣ ਦੇ ਬਾਵਜੂਦ, ਅੰਗਰੇਜ਼ਾਂ ਤੋਂ ਡਰ ਕੇ ਉਨ੍ਹਾਂ ਨਾਲ ਸਮਝੌਤਾ ਕਰ ਲਿਆ ।

 1805 ਵਿਚ ਜਦੋਂ ਜਸਵੰਤ ਰਾਓ ਹਾਲਕਰ ਪੰਜਾਬ ਪੁਜਾ ਤਾਂ ਅੰਗਰੇਜਾਂ ਦੇ ਖਿਲਾਫ਼ ਉਸਨੇ ਉਸਦਾ ਸਾਥ ਦੇਣ ਤੋਂ ਇਨਕਾਰ ਕਰ ਦਿਤਾ 1820 ਵਿਚ ਨਾਗਪੁਰ ਦਾ ਰਾਜਾ ਅੱਪਾ ਸਾਹਿਬ ਅੰਗਰੇਜ਼ਾਂ ਤੋਂ ਹਾਰ ਕੇ   ਰਣਜੀਤ ਸਿੰਘ ਕੋਲ ਪੁੱਜਾ। ਉਸ ਕੋਲ ਬਹੁਤ ਸਾਰੀ ਦੌਲਤ ਵੀ ਸੀ ਪਰ ਰਣਜੀਤ ਸਿੰਘ ਨੇ ਉਸ ਦੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਤੇ ਆਪਣੇ ਇਲਾਕੇ ਵਿਚੋਂ ਨਿਕਲ ਜਾਣ ਵਾਸਤੇ ਕਿਹਾ ਇਸ ਤੇ ਅੱਪਾ ਸਾਹਿਬ ਕਾਂਗੜੇ ਚਲਾ ਗਿਆ।

ਉਂਞ 1809 ਵਿਚ ਜੇ ਰਣਜੀਤ ਸਿੰਘ ਵਰਗਾ  ਆਗੂ ਅੰਗਰੇਜ਼ਾਂ ਨਾਲ ਟੱਕਰ ਲੈ ਲੈਂਦਾ ਤਾਂ ਉਹ ਅੰਗਰੇਜ਼ਾਂ ਨੂੰ ਯਕੀਨਨ ਹਰਾ ਦੇਂਦਾ। 1845-46 ਅਤੇ 1848-49 ਦੀਆਂ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੋਂ ਇਹ ਨਤੀਜਾ ਸਾਫ਼ ਸਾਫ਼  ਕੱਢਿਆ ਜਾ ਸਕਦਾ ਹੈ ਕਿ ਸਿਖ  ਕੋਮ ਆਗੂ ਹੀਣ ਤੇ ਗਦਾਰੀ ਦੇ ਬਾਵਜੂਦ ਕੋਈ ਆਸਾਨੀ ਨਾਲ ਨਹੀਂ ਹਾਰੇ ਬਲਿਕ ਹਮੇਸ਼ਾਂ  ਜਿਤਦੇ ਜਿਤਦੇ ਹਾਰੇ ਸਨ 1 ਪਰ ਅਗਰ ਮਗਰ ਦਾ ਮਤਲਬ ਤਾਂ ਅਕਾਲ ਪੁਰਖ ਹੀ ਜਾਣਦਾ ਹੈ 1 ਅਸਲ ਵਿਚ “ਜਾਣ ਜਾਂ ਠਹਿਰ ਜਾਣ”(no more)ਦੀ ਉਸ ਦੀ ਯੋਗਤਾ, ਉਸ ਦੇ ਚਰਿੱਤਰ ਦੇ ਮਹਾਨ ਗੁਣਾਂ ਵਿਚੋਂ ਇਕ ਸੀ, ਜਿਸ ਨੇ ਉਸ ਨੂੰ ਨੈਪੋਲੀਅਨ ਵਰਗੇ ਮਹਾਨ ਸੈਨਿਕ ਆਗੂਆਂ ਤੋਂ ਵੱਖ ਕੀਤਾ।  ਨਹੀਂ ਤਾਂ ਕੀ ਪਤਾ ਉਸਦਾ ਵੀ ਨੇਪੋਲੀਅਨ ਵਰਗਾ ਹਾਲ ਹੁੰਦਾਂ ਅੰਗਰੇਜਾਂ  ਨਾਲ ਉਸਨੇ ਪੰਗਾ ਨਹੀਂ ਲਿਆ 1 ਉਹ  ਉੱਤਰ ਵਿਚ ਹੋਰ ਅੱਗੇ ਤੱਕ ਵਧ ਸਕਦਾ ਸੀ ਪਰ ਉਸਨੇ ਆਪਣੀਆਂ ਮਜਬੂਰੀਆਂ ਨੂੰ ਸਮਝਣ ਦੀ ਸਿਆਣਪ ਵਰਤੀ, ਜਿਸ ਕਰਕੇ ਉਸ ਨੇ ਕਾਬੁਲ  ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਲੱਦਾਖ਼ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਜੋ ਚੀਨੀ ਸਾਮਰਾਜ ਨਾਲ ਟੱਕਰ ਨਾ ਲੈਣੀ ਪਵੇ

ਸ਼ੇਰ ਏ-ਪੰਜਾਬ , ਮਹਾਰਾਜਾ ਰਣਜੀਤ ਸਿੰਘ ਚਾਹੇ ਖੁਦ ਪੜੇ ਲਿਖੇ ਨਹੀਂ ਸੀ  ਪਰ ਆਪਣੀ ਖਲਕਤ ਨੂੰ ਲਿਖਣ -ਪੜਨ ਦੇ ਯੋਗ ਬਣਾਉਣ  ਲਈ ਅਨੇਕਾਂ ਮਦਰਸੇ ਤੇ ਪਾਠਸ਼ਾਲਾਵਾਂ ਖੋਲੀਆਂ 1 ਉਸਨੇ ਆਪਣੇ ਸਰਦਾਰਾਂ ਤੇ ਅਹਿਲਕਾਰਾਂ ਦੇ ਬਚਿਆਂ ਨੂੰ ਆਪਣੇ ਖਰਚੇ ਤੇ ਅੰਗ੍ਰੇਜ਼ੀ ਤੇ ਫਰਾਂਸੀਸੀ ਪੜਾਈ ਲਈ ਲੁਧਿਆਣੇ ਭੇਜਿਆ 1 ਡਾਕਟਰ ਲੇਟੀ ਨਰ ਦੀ ਪੁਸਤਕ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਵਿਚ ਤਕਰੀਬਨ 4000 ਸਕੂਲ ਸਨ ਜਿਨ੍ਹਾ ਵਿਚ ਬਹੁਤ ਵਡੀ ਗਿਣਤੀ ਦੇ ਵਿਦਾਰਥੀਆਂ ਨੂੰ ਗੁਰਮੁਖੀ ,ਅਰਬੀ ,ਫ਼ਾਰਸੀ,ਸੰਸਕ੍ਰਿਤ,ਤੇ ਮਹਾਜਨੀ ਪੜਾਈ ਜਾਂਦੀ 1 ਮੁਹੰਮਦ ਲਤੀਫ ਦੇ ਅਨੁਸਾਰ ਜੋ ਵਿਅਕਤੀ ਪੜ੍ਹ ਕੇ ਨਿਕਲਦਾ ਉਨ੍ਹਾਂ ਨੂੰ ਮਹਾਰਾਜਾ ਆਪਣੇ ਫਰਾਂਸੀਸੀ, ਇਟਾਲੀਅਨ ਤੇ ਅੰਗਰੇਜ਼ ਡਾਕਟਰਾਂ  ਤੇ ਹੋਰ ਅਫਸਰਾਂ ਦੀ ਨਿਗਰਾਨੀ ਹੇਠ ਸਰਜਰੀ, ਇਨਜਿਨਰਿੰਗ , ਅਸਲਾ ਤੇ ਬਾਰੂਦ ਬਾਜ਼ੀ  ਆਦਿ ਦਾ ਕੰਮ ਸਿਖਣ ਤੇ ਲਗਾ ਦਿੰਦੇ 1 ਉਲਥਾਕਾਰਾਂ ਤੇ ਲੇਖਕਾਂ ਤੋਂ ਡਾਕਟਰੀ ਤੇ ਸਰਜਰੀ ਦੀਆਂ ਅੰਗ੍ਰੇਜ਼ੀ ਤੇ ਫਰਾਂਸੀਸੀ ਪੁਸਤਕਾਂ ਦਾ ਉਲਥਾ ਵੀ ਕਰਵਾਂਦੇ ਤੇ ਖੁਸ਼ ਹੋਕੇ ਇਨਾਮ ਵੀ ਦਿੰਦੇ , ਇਨ੍ਹਾ  ਦੇ ਜਮਾਨੇ ਦਾ ਕੋਰਟ ਮਾਰਸ਼ਲ ਕਨੂਨ  ਦਾ ਉਲਥਾ ਬਹੁਤ ਪ੍ਰ੍ਸਿਥ ਹੈ 1 ਸਰਦਾਰ ਲਹਿਣਾ ਸਿੰਘ ਮਜੀਠੀਆ ਜਿਸ ਨੂੰ ਗਣਿਤ ਅਤੇ ਇੰਜੀਨਰਿੰਗ ਦੇ ਵਿਸ਼ਿਆਂ ਤੇ ਕਮਾਲ ਦੀ ਮੁਹਾਰਤ ਹਾਸਲ ਸੀ, ਸੂਰਜ ਅਤੇ ਚੰਦ ਦਾ ਸਮਾਂ , ਘੜੀਆਂ , ਪਹਿਰਾਂ ਅਤੇ ਪਲਾਂ ਦਸਣ ਵਾਲੀ ਇਕ ਘੜੀ ਇਜਾਦ ਕੀਤੀ 1ਉਸਤੋਂ ਬਾਦ ਤਿੰਨ  ਨਾਲੀਆਂ ਵਾਲੀ ਰਾਇਫ਼ਲ ਤੇ ਦੂਰ ਤਕ ਮਾਰ ਕਰਨ ਵਾਲੀਆਂ ਤੋਪਾਂ ਤੇ ਸ਼ਾਰ੍ਪ ਨੇਲ (ਫਟਣ ਵਾਲੇ ਗੋਲੇ) ਵੀ ਤਿਆਰ ਕੀਤੇ1

ਉਸਦੀ ਇਸ ਦੂਰਅੰਦੇਸ਼ੀ ਸੋਚ ਸਦਕਾ  ਫ਼ਕੀਰ ਅਜ਼ੀਜ਼ੁਦੀਨ ਦੇ ਖਾਨਦਾਨ ਦੇ  ਵਡਕਿਆਂ ਨੇ ਵੀ ਇਸ ਵਿਚ ਬਹੁਤ ਵਡਾ  ਹਿੱਸਾ ਪਾਇਆ। ਉਨ੍ਹਾਂ ਨੇ ਹੀ ਲੋਕਾਂ ਨੂੰ ਅੱਖਰੀ ਗਿਆਨ ਦੇਣ ਲਈ ਇਕ ਕਾਇਤਾ ‘ਕਾਇਦਾ ਨੂਰ’ ਲਿਖਿਆ ਸੀ ਜੋਕਿ ਤਿੰਨ ਮਹੀਨੇ ਵਿਚ ਪੜ੍ਹਾਇਆ ਜਾਂਦਾ ਸੀ, ਜਿਸ ਵਿਚ ਜਮ੍ਹਾਂ-ਖਰਚ, ਤਕਸੀਮ ਤੇ ਹਿਸਾਬ-ਕਿਤਾਬ ਪ੍ਰਤੀ ਸਿੱਖਿਅਤ ਕਰਨ ਦੇ ਨਾਲ-ਨਾਲ ਫਾਰਸੀ ਤੇ ਪੰਜਾਬੀ ਵੀ ਪੜ੍ਹਾਈ ਜਾਂਦੀ ਸੀ। ਉਸੇ ‘ਕਾਇਦਾ ਨੂਰ’ ਕਾਇਤੇ ਦੀਆਂ 5 ਹਜ਼ਾਰ ਪਿੰਡਾਂ ਵਿਚ 5 ਹਜ਼ਾਰ ਨੰਬਰਦਾਰਾਂ ਨੂੰ ਕਾਪੀਆਂ ਤਿਆਰ ਕਰਕੇ ਭੇਜੀਆਂ ਗਈਆਂ। ਹਕੂਮਤ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੰਬਰਦਾਰਾਂ ਨੂੰ 5-5 ਕਾਪੀਆਂ ਹੋਰ ਤਿਆਰ ਕਰਕੇ ਹੋਰਨਾਂ ਪਿੰਡਾਂ ਵਿਚ ਖ਼ਲਕਤ ਨੂੰ ਪੜ੍ਹਾਏ ਜਾਣ ਲਈ ਭੇਜਣ ਦੀ ਤਾਕੀਦ ਕੀਤੀ ਗਈ ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ  ਤੋਂ ਪਹਿਲਾਂ  ਪਵਿੱਤਰ ਕੁਰਾਨ ਮਜੀਦ ਦਾ ਤਰਜਮਾ ਸਿਰਫ਼ ਫਾਰਸੀ ਵਿਚ ਹੀ ਹੁੰਦਾ ਸੀ, ਕਿਉਂਕਿ ਮੁਸਲਮਾਨ ਫਾਰਸੀ ਹੀ ਪੜ੍ਹਦੇ ਤੇ ਬੋਲ ਸਕਦੇ ਸਨ। ਸ਼ੇਰ-ਏ-ਪੰਜਾਬ ਦੀ ਹਕੂਮਤ ‘ਚ ਪਵਿੱਤਰ ਕੁਰਾਨ ਦਾ ਤਰਜਮਾ ਸ਼ਾਹ ਮੁਖੀ, ਉਰਦੂ ਤੇ ਗੁਰਮੁਖੀ ਵਿਚ ਹੋਇਆ ਸੀ । ਇਕ ਅੰਗਰੇਜ਼ ਡਾ: ਲੋਗਨ ਵੱਲੋਂ ਤਿਆਰ ਕਰਵਾਈ ਰਿਪੋਰਟ ਮੁਤਾਬਕ ਲਾਹੌਰ ‘ਚ ਉਸ ਸਮੇਂ 87 ਫੀਸਦੀ ਲੋਕ ਪੜ੍ਹ੍ਹ-ਲਿਖ ਸਕਦੇ ਸਨ। ਉਸ ਵਕਤ ਲਾਹੌਰ ਦੇ ਬਾਸ਼ਿੰਦੇ ਪੰਜ ਭਾਸ਼ਾਵਾਂ ਬੋਲ ਤੇ ਸਮਝ ਸਕਦੇ ਸਨ, ਜਿਨ੍ਹਾਂ ‘ਚ ਫਾਰਸੀ, ਅਰਬੀ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸ਼ਾਮਿਲ ਸਨ। ਉਸ ਵਕਤ ਬਾਹਰੋਂ ਲੋਕ ਆ ਕੇ ਲਾਹੌਰ ਵਿਚ ਨੌਕਰੀ ਪੇਸ਼ਾ ਕਰਨ ਨੂੰ ਤਰਜੀਹ ਦਿੰਦੇ ਸਨ। ਇਕ ਅਰਮੀਨੀਆ ਦਾ ਹਕੀਮ ਇਥੇ 35 ਸਾਲ ਰਿਹਾ ਜਿਸ ਵੱਲੋਂ “ਲਾਹੌਰ ਮੇਂ 35 ਸਾਲ” ਲਿਖੀ ਕਿਤਾਬ ਅਜੇ ਵੀ ਲਾਹੌਰ ‘ਚ ਮਿਲਦੀ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਤੀਬਰ ਇਛਾ ਸੀ ਕੀ ਸਿਖ ਕੋਮ ਨੂੰ ਇਕੋ ਝੰਡੇ ਥਲੇ ਇਕਠਾ ਕਰਕੇ ਇਕ ਤਕੜੇ ਸਿਖ ਰਾਜ ਦੀ ਸਥਾਪਨਾ ਕੀਤੀ ਜਾਵੇ ਜਿਸਦੀ ਹਦ ਜਮਨਾ ਦਰਿਆ ਹੋਵੇ  ਇਹ ਉਸਦੀ ਇਛਾ ਉਚਿਤ ਸੀ ਤੇ ਪੂਰੀ ਵੀ ਹੁੰਦੀ ਜੇਕਰ ਇਹ ਰਿਆਸਤਾਂ  ਲਾਹੋਰ  ਦਰਬਾਰ ਪ੍ਰਤੀ ਵਫ਼ਾਦਾਰ ਹੁੰਦੀਆਂ 1 ਫੁਲਕੀਆਂ ਰਿਆਸਤਾਂ ਨੇ  ਜਿਨਾ ਵਿਚ ਪਟਿਆਲਾ , ਨਾਭਾ ਤੇ ਜੀਂਦ ਸ਼ਾਮਲ ਸਨ , ਖਾਲਸਾ ਪੰਥ  ਤੇ ਸਿਖ ਮਿਸਲਾਂ ਦੀ ਜਦੋ-ਜਹਿਦ ਵਿਚ ਕਦੀ ਕੋਈ ਹਿਸਾ ਨਹੀਂ ਲਿਆ 1 ਜਿਥੇ ਮਾਝੇ ਦੇ ਸਿਖਾਂ ਅਤੇ ਮਿਸਲਾਂ ਨੇ ਦੁਰਾਨੀਆਂ ਅਤੇ ਮੁਗਲ ਹਾਕਮਾਂ ਨਾਲ ਕੋਮ ਦੀ ਖਾਤਰ ਖੂਨੀ ਟਕਰਾਂ ਲਈਆਂ ਉਥੇ ਇਨਾ ਫੁਲ੍ਕੀ ਰਿਆਸਤਾਂ ਨੇ ਦੁਰਾਨੀ ਤੇ ਮੁਗਲ ਹਕੂਮਤ ਪ੍ਰਵਾਨ ਕੀਤੀ ਰਖੀ ਤੇ ਲੋੜ ਵੇਲੇ ਉਨਾ ਦੀ ਸਹਾਇਤਾ ਵੀ ਕੀਤੀ 1 ਉਹ ਹਮੇਸ਼ਾਂ ਆਪਣੇ ਰਾਜ-ਭਾਗ ਨੂੰ ਬਚਾਉਣ ਵਾਸਤੇ ਕਦੇ ਮੁਗਲ ਹਾਕਮਾਂ ਅਤੇ ਕਦੇ ਵਿਦੇਸ਼ੀ ਹਮਲਾਵਰਾਂ ਤੋਂ ਸਬਾਸ਼ੀਆਂ ਲੈਣ ਵਿਚ ਲਗੇ ਰਹੇ 1 1767 ਵਿਚ ਫੁਲਕੀਆ ਸਰਦਾਰ ਅਮਰ ਸਿੰਘ ਨੇ ਅਹਿਮਦ ਸ਼ਾਹ ਦੁਰਾਨੀ ਨੂੰ ਖੁਸ਼ ਕਰਕੇ “ਰਾਜਾ-ਏ-ਰਾਜਗਣ”ਦੀ ਉਪਾਧੀ ਹਾਸਲ ਕੀਤੀ  ਉਹ ਆਪਣੇ ਆਪ ਨੂੰ ” ਅਮਰ ਸਿੰਘ ਬਾਮਜ਼ਈ ਮਤਲਬ ਅਬਦਾਲੀ ਦੇ ਖਾਨਦਾਨ  ਵਿਚੋਂ ” ਬੜੇ ਫਖਰ ਨਾਲ ਅਖਵਾਉਂਦਾ ਸੀ  ਪਰ ਮੋਕੇ ਦੀ ਨਜ਼ਾਕਤ ਦੇਖ ਕੇ ਇਨਾ  ਮੋਕਾ ਪ੍ਰਸਤ ਰਜਵਾੜਿਆਂ ਨੇ ਅਮ੍ਰਿਤ-ਪਾਨ ਵੀ ਕੀਤੇ ਇਕ ਵਾਰੀ ਨਹੀਂ ਚਾਰ-ਚਾਰ ਵਾਰੀ  1 ਬਾਬਾ ਆਲਾ ਸਿੰਘ  ਤੇ ਇਕ ਕਿਸਮ ਨਾਲ ਖੰਡੇ ਦੀ ਪਾਹੁਲ ਦਾ ਆਪਣੇ ਰਾਜਨੀਤਕ ਫਾਇਦਿਆਂ ਲਈ ਖਿਲਵਾੜ ਵੀ ਕਰਦਾ  ਰਿਹਾ  1

ਪਟਿਆਲੇ ਤੋਂ ਬਾਦ  ਸ਼ਾਹਬਾਦ ,ਸ਼ਾਹਪੁਰ , ਅੰਬਾਲਾ ,ਆਪਣੇ ਅਧੀਨ ਕਰ ਲਏ , ਕੈਥਲ ਮਨਾਲੀ,ਮਨੀਮਾਜਰਾ ,ਰੋਪੜ ਤੋਂ ਕਰ ਵਸੂਲੀ ਕੀਤੀ 1 ਨਾਹਨ ਦੇ ਹਾਕਮ ਨਾਲ ਸਰਦਾਰ ਨਾਲ ਤਕੜਾ ਮੁਕਾਬਲਾ ਹੋਣ ਤੋ ਬਾਦ ਨਾਰਾਇਣ ਗੜ ਦਾ ਕਿਲਾ ਜਿਤ  ਲਿਆ ਤੇ  ਜਿਤਕੇ ਇਸ ਨੂੰ ਫਤਹਿ ਸਿੰਘ ਅਹੁਲੂਵਾਲਿਆ ਦੇ ਸਪੁਰਦ ਕਰ ਦਿਤਾ 1 ਮਹਾਰਾਜੇ ਦੀ ਇਸ ਮੁਹਿਮ ਨੇ ਮਾਲਵੇ ਦੇ ਸਰਦਾਰਾਂ ਵਿਚ ਬੜੀ ਘਬਰਾਹਟ ਪੈਦਾ ਕਰ ਦਿਤੀ 1 ਮਹਾਰਾਜਾ ਨੇ ਅਜੇ ਇਹ ਇਲਾਕੇ ਪੂਰੀ ਤਰਹ ਆਪਣੇ ਅਧੀਨ ਨਹੀਂ ਸੀ ਕੀਤੇ ਜਿਸਦਾ ਫਾਇਦਾ ਉਠਾ ਕੇ ਮਾਲਵੇ ਦੇ ਸਰਦਾਰਾਂ  ਨੇ ਅੰਗਰੇਜਾਂ ਦੀ ਮਦਤ ਲੈਣ ਦੀ ਯੋਜਨਾ ਬਣਾਈ 1 ਪਟਿਆਲੇ ਵਲੋਂ ਦੀਵਾਨ ਚੈਨ ਸਿੰਘ , ਕੈਥਲ ਦਾ ਹਾਕਮ ਲਾਲ ਸਿੰਘ ਤੇ ਜੀਂਦ ਦਾ ਰਾਜਾ ਭਾਗ ਸਿੰਘ ਈਸਟ ਇੰਡੀਆ ਕੰਪਨੀ ਦੇ ਰੇਸੀਡੇੰਟ ਨੂੰ ਮਿਲੇ 1 ਜਦ ਰਣਜੀਤ ਸਿੰਘ ਨੂੰ ਪਤਾ ਚਲਿਆ ਤਾਂ ਉਸਨੇ ਮਾਲਵੇ ਦੇ ਸਰਦਾਰਾਂ ਨੂੰ ਭਰੋਸੇ ਵਿਚ ਲੈਣ ਦੀ ਕੋਸ਼ਿਸ਼ ਕੀਤੀ 1 ਵਕਤ ਦੀ ਨਜ਼ਾਕਤ ਦੇਖਕੇ  ਪਟਿਆਲਾ ਦਾ ਰਾਜਾ ਸਾਹਿਬ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪਗ-ਵਟ ਭਰਾ ਵੀ ਬਣਿਆ, ਮਾਲਵੇ ਦੇ ਹੋਰ ਸਰਦਾਰਾਂ ਨੇ ਮਹਾਰਾਜੇ ਦੀ ਅਧੀਨਗੀ ਵੀ ਕਬੂਲ ਕਰ ਲਈ  ਪਰ ਅੰਦਰ-ਖਾਨੇ ਉਹ ਸਾਰੇ-ਦੇ-ਸਾਰੇ ਅੰਗਰੇਜਾਂ ਦਾ ਰਾਹ ਬੜੀ ਬੇਸਬਰੀ  ਨਾਲ ਵੇਖਣ ਲਗੇ ਜੋ ਉਸ ਵੇਲੇ ਰਾਜਪੂਤਾਨੇ ਦੀ ਮੁਹਿਮ ਵਿਚ ਰੁਝੇ ਹੋਏ ਸਨ 1

ਰਣਜੀਤ ਸਿੰਘ ਨੇ ਸਿਰਫ ਇਲਾਕੇ ਹੀ ਨਹੀਂ ਜਿਤੇ ਲੋਕਾਂ ਦੇ ਦਿਲ ਵੀ ਜਿਤੇ ਸੀ 1 ਓਹ ਬਹੁਤ ਹੀ ਉਦਾਰ-ਚਿਤ ਸੀ 1 ਜਿਹੜੇ ਇਲਾਕੇ ਉਨ੍ਹਾ  ਨੇ ਜਿਤੇ ਉਥੋਂ ਦੇ ਹਾਕਮ ਨੂੰ ਧਕਾ ਮਾਰ ਕੇ ਕਢਿਆ ਨਹੀਂ  ਸਗੋਂ  ਜਗੀਰਾਂ ਦੇਕੇ ਉਨ੍ਹਾ   ਨੂੰ ਆਪਣੇ  ਨਿਰਬਾਹ ਵਲੋਂ ਸਦਾ ਤੋਂ ਨਿਸ਼ਚਿਤ ਕਰ ਦਿਤਾ ਇਸ ਗਲ ਦੀ ਪੁਸ਼ਟੀ ਲਾਵਰੇਨਸ ਆਪਣੀ ਲਿਖਤ ਵਿਚ ਇਉ  ਕਰਦਾ ਹੈ , ” ਦਿੱਲੀ ਤੇ ਕਾਬੁਲ ਦੇ ਬਜਾਰਾਂ ਵਿਚ ਆਪ ਕਈ ਸ਼ਾਹੀ ਘਰਾਣੇ ਦੇ ਲੋਕਾਂ ਨੂੰ ਦਰਵਾਜ਼ੇ ਦਰਵਾਜ਼ੇ ਭਿਖ ਮੰਗਦੇ ਦੇਖੋਗੇ ਪਰ ਪੰਜਾਬ ਵਿਚ ਤੁਹਾਨੂੰ ਅਜਿਹਾ ਕੋਈ ਘਰਾਨਾ ਜਾ ਖਾਨਦਾਨ ਨਹੀ ਮਿਲੇਗਾ ਜਿਸਦਾ ਇਲਾਕਾ ਰਣਜੀਤ ਸਿੰਘ ਨੇ ਫਤਹਿ ਕਰਕੇ ਆਪਣੇ ਰਾਜ ਨਾਲ ਮਿਲਾ ਲਿਆ ਹੋਵੇ ਅਤੇ ਉਸਨੂੰ ਚੋਖੀ ਜਗੀਰ ਜਾ ਪੈਨਸ਼ਨ ਆਪਣੇ ਨਿਰਬਾਹ ਲਈ ਨਾ ਦਿਤੀ ਹੋਵੇ 1 ਸ਼ੇਰ-ਏ-ਪੰਜਾਬ ਦਾ  ਇਹ ਵਰਤਾਵ ਕੇਵਲ ਸਿਖਾਂ ਨਾਲ ਹੀ ਨਹੀਂ ਸਗੋਂ ਮੁਸਲਮਾਨਾ ਨਾਲ ਵੀ ਸੀ 1

 ਕਸੂਰ ਦੇ ਨਵਾਬ ਨੇ ਦੋ ਵਾਰ ਸੰਧੀ ਕਰਕੇ ਤੋੜੀ ਪਰ ਜਦ ਕੁਤੁਬੁਦੀਨ ਕੈਦੀ ਬਣ ਕੇ ਆਇਆ ਤਾਂ ਮਹਾਰਾਜਾ ਨੇ ਉਸ ਨਾਲ ਮਿਤਰਾਂ ਵਾਲਾ ਸਲੂਕ ਕੀਤਾ 1 ਮਮਦੋਟ ਦੇ ਕਈ ਪਿੰਡਾਂ ਦਾ ਪਟਾ ਕੁਤਬੁਦੀਨ ਤੇ ਉਸਦੀ ਸੰਤਾਨ ਦੇ ਨਾਮ ਤੇ ਦਿਤਾ ਗਿਆ 1 ਇਹੋ ਸਲੂਕ ਨਵਾਬ ਮੁੱਜਫ਼ਰ   ਖਾਨ ਮੁਲਤਾਨੀ ਤੇ  ਸੁਲਤਾਨ ਮੁਹਮੰਦ ਖਾਨ ਬਰਕਜ਼ਈ  ਨਾਲ ਕੀਤਾ1 ਮੁਜ਼ਫਰ ਖਾਨ  ਦੀ ਮੋਤ ਪਿਛੋਂ ਉਸਦੇ ਵਾਰਸਾਂ ਨੂੰ   ਜਿਲਾ ਸ਼ੇਖੂਪੁਰ ਦੀ ਜਗੀਰ ਦਿਤੀ ਗਈ 1 ਹੋਰ ਵੀ ਜਿਥੋਂ ਸਿਖ ਸਰਦਾਰਾਂ ਤੇ ਮੁਗਲ ਹਾਕਮਾਂ  ਕੋਲੋਂ ਕੋਈ ਇਲਾਕਾ ਲਿਆ ਗਿਆ ਸਭ ਨੂੰ ਜਗੀਰਾਂ ਵੰਡੀਆਂ 1

ਹਿੰਦੂ  ਮੁਸਲਮਾਨ ਵਿਚ ਵਿਤਕਰਾ ਬਿਲਕੁਲ ਨਹੀ ਸੀ 1 ਓਹ ਹਰ ਚੰਗੇ , ਯੋਗ ਤੇ ਦੇਸ਼ ਦੇ ਵਫ਼ਾਦਾਰ  ਮਨੁਖ  ਦੀ ਕਦਰ ਕਰਦਾ ਸੀ ਲਾਹੋਰ ਜਿਤਣ ਪਿਛੋਂ ਸ਼ਹਿਰ ਦਾ ਕੋਤਵਾਲ ਕਿਸੇ ਸਿਖ ਨੂੰ ਨਹੀਂ ਬਲਕਿ ਮੁਸਲਮਾਨ  ਸਯਦ ਨੂੰ ਬਣਾਇਆ 1 ਕਾਜ਼ੀ ਅਬਦੁਲ ਰਹਿਮਾਨ ਸ਼ੇਰ-ਏ -ਪੰਜਾਬ ਦਾ  ਇਤਬਾਰੀ ਨਿਕਟਵਰਤੀ ਸੀ ਜਿਸ ਨੂੰ  ਲਾਹੋਰ ਤੇ ਕਬਜਾ ਕਰਨ ਤੋ ਪਹਿਲਾਂ ਸ਼ਹਿਰੀ ਪ੍ਰਤਿਨਿਧੀਆਂ ਨਾਲ ਗਲਬਾਤ ਕਰਨ ਲਈ ਭੇਜਿਆ ਸੀ 1

ਰਣਜੀਤ ਸਿੰਘ ਦੇ  ਪਿਤਾ ਦੀ ਮੋਤ ਤੋ ਬਾਦ  ਨਿਕੇ ਹੁੰਦਿਆ ਹੀ ਉਸਤੇ ਇਤਨੀਆਂ ਜਿਮੇਦਾਰੀਆਂ ਆ ਗਈਆਂ ਸਨ ਕੀ ਬਹੁਤਾ ਪੜਨ ਦਾ ਮੋਕਾ ਨਹੀ ਮਿਲਿਆ ਪਰ ਆਪ ਦੇ  ਅੰਦਰ ਵਿਦਵਾਨਾ ਲਈ ਸਤਕਾਰ ਤੇ ਕਿਤਾਬਾਂ ਲਈ ਅਥਾਹ ਪਿਆਰ  ਸੀ ਸੰਨ 1834  ਵਿਚ ਜਦੋਂ ਪਿਸ਼ਾਵਰ ਤੇ ਚੜਾਈ ਕੀਤੀ ਗਈ ਤਾ ਹਰੀ ਸਿੰਘ ਨਲੂਵੇ ਨੂੰ ਖਾਸ ਫੁਰਮਾਨ ਭੇਜਿਆ ਗਿਆ , ਜਿਸ ਵਿਚ ਲਿਖਿਆ ਸੀ ” ਚ੍ਮ੍ਕਨੀ ਦੇ  ਅਖੂਨਜਾਦਿਆਂ ਪਾਸ ਇਕ ਪੁਰਾਣਾ  ਪੁਸਤਕਾਲਿਆ  ਸੁਣੀਦਾ ਹੈ , ਜੰਗ ਵੇਲੇ ਕਿਸੇ ਗਲ ਦਾ ਧੁਰ ਸਿਰ ਨਹੀ ਰਹਿੰਦਾ , ਪਰ ਤੁਸਾਂ ਖਾਸ ਖ਼ਿਆਲ ਰਖਣਾ ਹੈ ਕੀ ਇਹ ਪੁਸਤਕਾਲਿਆ ਬਰਬਾਦ ਹੋਣ ਤੋ ਬਚਾ ਲਿਆ ਜਾਵੇ1

ਇਕ ਵਾਰੀ ਮਹਾਰਾਜਾ ਆਪਣੇ ਸਾਥੀਆਂ ਨਾਲ ਸੈਰ ਕਰਨ ਜਾ ਰਹੇ ਸੀ 1 ਅਚਾਨਕ ਇਕ ਜਗਹ ਤੇ ਕਿਸੇ ਦੀ ਰੋਣ  ਦੀ ਅਵਾਜ਼ ਆਈ 1 ਦੇਖਿਆ ਗਿਆ ਕੀ ਰੋਣ ਵਾਲਾ ਕੋਣ ਹੈ 1 ਜਾਕੇ ਕਾਰਨ ਪੁਛਿਆ ਤਾਂ ਉਸਨੇ ਕਿਹਾ ,”ਮੇ ਸਾਰੀ ਜਿੰਦਗੀ ਮੇਹਨਤ ਕਰ ਕਰ ਇਕ  ਕੁਰਾਨ ਲਿਖਿਆ ਹੈ , ਮੈਨੂੰ ਕਿਸੇ ਨੇ ਇਸਦਾ ਮੁਲ ਨਹੀ ਦਿਤਾ , ਅਗਰ ਪੰਜਾਬ ਦਾ ਬਾਦਸ਼ਾਹ  ਮੁਸਲਮਾਨ ਹੁੰਦਾ ਤਾ ਮੈ ਉਸ ਨੂੰ ਦਿੰਦਾ ਕਿਓਕੀ ਇਸਦਾ ਮੁਲ ਕੋਈ ਮੁਸਲਮਾਨ ਬਾਦਸ਼ਾਹ ਹੀ ਪਾ ਸਕਦਾ ਹੈ 1 ਰਣਜੀਤ ਸਿੰਘ ਨੇ ਕੁਰਾਨ ਮੰਗਵਾਇਆ ਤੇ ਸਿਰ ਨਿਵਾ ਕੇ ਬੜੇ ਅਕੀਦੇ ਨਾਲ ਮੋਹਰਾਂ ਦੀ ਥੇਲੀ ਦੇਕੇ ਖਰੀਦ ਲਿਆ 1

ਇਸ ਮਹਾਨ ਕਾਰਜਾਂ  ਦੀ ਸਫਲਤਾ ਵਿਚ ਜਿਸਨੇ ਸਭ ਤੋ ਵਧ ਸਹਾਇਤਾ ਕੀਤੀ ਤੇ ਘਾਲਾਂ ਘਾਲੀਆਂ ਓਹ ਸਰਦਾਰਨੀ ਸਦਾ ਕੌਰ ਸੀ  ਜਿਸਨੇ ਆਪਣੀ ਬੀਰਤਾ ਤੇ ਸਿਆਣਪ ਦੇ ਕਾਰਨਾਮਿਆ ਨਾਲ ਇਸਤਰੀ ਜਾਤੀ ਦਾ ਸਿਰ ਉਚਾ ਕਰ ਦਿਤਾ 1 ਇਸਨੇ ਮਹਾਰਾਜਾ ਸਾਹਿਬ ਨੂੰ ਸਿਖਰ ਤੇ ਪਹੁਚਾਣ ਲਈ ਸੀੜੀ ਦਾ ਕੰਮ ਦਿਤਾ ਸੀ 1  ਆਪਣੀ ਫੌਜ਼ , ਆਪਣਾ ਖਜਾਨਾ , ਆਪਣੀ ਸਿਆਣਪ ਤੇ ਬਲ ਸਭ ਕੁਝ ਸ਼ੇਰ -ਏ – ਪੰਜਾਬ ਅਗੇ ਰਖ ਦਿਤਾ ਤੇ ਆਪਜੀ ਦਾ ਰਾਜਸੀ ਜੀਵਨ ਐਸੇ ਸੰਚੇ ਵਿਚ ਢਾਲ ਦਿਤਾ ਕੀ ਲੋਕ ਵਾਹ ਵਾਹ ਕਰ ਉਠੇ1

ਇਸਦੇ ਰਾਜ ਵਿਚ ਪੰਜਾਬ ਦੇ ਸਾਰੇ ਸਿਖ ਅਨੇਕ ਹਿੰਦੂ ਤੇ ਮੁਸਲਮਾਨ ਮੁੜ ਕੇ ਇਕ ਸਚੇ ਸੰਤ ਸਿਪਾਹੀ ਬਣ ਗਏ  1 ਥਾਂ ਥਾਂ ਤੇ ਸ਼ਸ਼ਤਰ ਵਿਦਿਆ ਦਾ ਅਭਿਆਸ ਹੁੰਦਾ , ਸਰੀਰ ਨੂੰ ਮਜਬੂਤ  ਕਰਨ ਲਈ ਕੋਡੀ ਕੱਬਡੀ ਖੇਡੀ ਜਾਂਦੀ , ਨੋਜਵਾਨ ਮਾਲਸ਼ਾ ਤੇ  ਕਸਰਤ ਕਰਦੇ 1 ਸਭਨਾ ਦੀਆ ਖੁਰਲੀਆਂ ਵਿਚ  </str

Print Friendly, PDF & Email

Nirmal Anand

Translate »