ਸਿੱਖ ਇਤਿਹਾਸ

ਮਹਾਰਾਜਾ ਰਣਜੀਤ ਸਿੰਘ -ਭਾਗ ਤੀਜਾ

ਇਸਦੇ ਰਾਜ ਵਿਚ ਪੰਜਾਬ ਦੇ ਸਾਰੇ ਸਿਖ ਅਨੇਕ ਹਿੰਦੂ ਤੇ ਮੁਸਲਮਾਨ ਮੁੜ ਕੇ ਇਕ ਸਚੇ ਸੰਤ ਸਿਪਾਹੀ ਬਣ ਗਏ  1 ਥਾਂ ਥਾਂ ਤੇ ਸ਼ਸ਼ਤਰ ਵਿਦਿਆ ਦਾ ਅਭਿਆਸ ਹੁੰਦਾ , ਸਰੀਰ ਨੂੰ ਮਜਬੂਤ  ਕਰਨ ਲਈ ਕੋਡੀ ਕੱਬਡੀ ਖੇਡੀ ਜਾਂਦੀ , ਨੋਜਵਾਨ ਮਾਲਸ਼ਾ ਤੇ  ਕਸਰਤ ਕਰਦੇ 1 ਸਭਨਾ ਦੀਆ ਖੁਰਲੀਆਂ ਵਿਚ  ਮਝਾਂ ਦੇ ਤਬੇਲਿਆਂ ਵਿਚ  ਸੋਹਣੇ ਘੋੜੇ ਬਧੇ ਹੁੰਦੇ , ਮੇਲੇ ਲਗਦੇ ਝਿਜਾਂ ਪੈਂਦੀਆ , ਮਹਿਫਿਲਾਂ ਸਜਦੀਆਂ 1

ਪਿੰਡਾ ਵਿਚ ਸਭ ਦੀਆਂ ਸਾਂਝੀਆਂ ਪੰਚਾਇਤਾਂ ਤੇ ਬਰਾਦਰੀਆਂ ਬਣੀਆਂ ਜਿਸ ਵਿਚ ਸਿਖ ,ਹਿੰਦੂ , ਮੁਸਲਮਾਨ ਦਾ ਕੋਈ ਝਗੜਾ  ਨਹੀ ਸੀ 1 ਸ਼ੇਰ-ਏ-ਪੰਜਾਬ ਦੇ ਪਰਜਾ ਨਾਲ ਸਚੇ ਪਿਆਰ ਨੇ ਪਿਛਲੇ ਸਾਰੇ ਵੈਰ ਵਿਰੋਧ ਗੁਆ ਦਿਤੇ ਸੀ 1 ਉਨ੍ਹਾ  ਨੇ ਆਪਣੀ ਪਰਜਾ ਨੂੰ ਸਮਝਾਇਆ ਕੀ ਅਗਰ ਆਪਸ ਵਿਚ ਮਿਲ ਕੇ ਇਕ-ਮੁਠ  ਰਹੋਗੇ ਤਾਂ ਸਾਰੀ ਦੁਨਿਆ ਤੁਹਾਡੇ ਸਾਮਣੇ ਝੁਕੇਗੀ ਨਹੀ ਤਾਂ ਥਾਂ ਥਾਂ  ਥਕੇ ਖਾਓਗੇ 1

ਸ਼ੇਰ-ਏ ਪੰਜਾਬ ਨੇ 8000 ਅਨਪੜ ਤੇ ਅਨਾੜੀ ਸਿਪਾਹੀ ਦੀ ਥਾਂ 25000  ਸੁਚਜੇ ,ਤੇ ਸ਼ਿਖਸ਼ਤ  ਜਵਾਨਾ ਦੀ ਫੌਜ਼ ਤਿਆਰ ਕੀਤੀ ਜਿਨ੍ਹਾ  ਨੂੰ ਧਰਤੀ ਦੀ ਸਲ ਨਾਲੋਂ ਵਧੇਰੇ ਮਜਬੂਤ ਬਣਾਇਆ ਇਸ ਗਲ ਦੀ ਸਾਰੇ ਹਿੰਦੁਸਤਾਨੀ ਤੇ ਵਿਦੇਸ਼ੀ  ਇਤਿਹਾਸਕਾਰ ਮੰਨਦੇ ਹਨ  , ਤੇਮੂਰ ਤੋ ਲੇਕੇ ਨਾਪੋਲੀਅਨ ਤਕ ਰਣਜੀਤ ਸਿੰਘ ਦੇ ਮੁਕਾਬਲੇ ਦਾ ਕੋਈ ਲੀਡਰ  ਨਹੀਂ ਸੀ 1 ਓਹ ਉਸ ਨੂੰ ਉਨੀਵੀਂ  ਸਦੀ ਦਾ ਤੇਜ਼ਵਾਨ ਤੇ ਮਹਾਨ ਹਿੰਦੁਸਤਾਨੀ ਵੀ ਆਖਦੇ ਹਨ 1 ਉਹ ਭਾਵੇਂ ਸੋਹਣਾ ਨਹੀਂ ਸੀ ਪਰ ਸੀਰਤ ਵਿਚ ਉਸਦਾ ਕੋਈ ਸਾਨੀ ਨਹੀਂ ਸੀ 1 sir lepin griffin  ਆਪਣੀ ਪੁਸਤਕ ” ਰਣਜੀਤ ਸਿੰਘ ” ਵਿਚ ਲਿਖਦਾ ਹੈ  ,” ਭਾਵੈਂ ਉਸਦੀ ਮੋਤ ਹੋਇਆਂ ਅਧੀ  ਸਦੀ ਗੁਜਰ ਗਈ ਹੈ ਪਰ ਉਸਦਾ ਨਾਂ ਅਜੇ ਵੀ ਸੂਬੇ ਦੇ ਘਰ ਘਰ ਵਿਚ ਮੋਜੂਦ ਹੈ 1 ਉਸਦੀ ਤਸਵੀਰ ਅਜੇ ਵੀ ਕਿਲਿਆਂ ਅਤੇ ਝੋਪੜੀਆਂ ਵਿਚ ਸੰਭਲੀ ਪਈ ਹੈ 1 ਅਮ੍ਰਿਤਸਰ ਤੇ ਦਿੱਲੀ ਦੇ ਹਾਥੀ ਦੰਦਾ ਦੇ ਕਾਰੀਗਰਾਂ ਦਾ ਓਹ ਮਨ ਭਉਂਦਾ  ਵਿਸ਼ਾ ਹੈ 1  ਓਹ ਆਪਸੀ ਭੇਦ-ਭਾਵ   ਮੇਟਣ ਤੇ ਲੋਕਾਂ ਵਿਚ ਏਕਤਾ ਦਾ ਰਿਸ਼ਤਾ ਜੋੜਨ ਵਿਚ ਕਮਾਲ ਦੀ ਸੂਝ ਰਖਦਾ ਸੀ” 1ਹੇਨਰੀ ਲਾਵਰੇੰਸ ਲਿਖਦਾ ਹੈ,” ਰਣਜੀਤ ਸਿੰਘ ਵਰਗਾ ਬਚਨ ਦਾ ਪੱਕਾ ਨਾ ਤਾਂ ਕਦੇ ਹੋ ਗੁਜਰੇ ਬਾਦਸ਼ਾਹਾਂ ਦੇ ਹਵਾਲਿਆਂ ਵਿਚ ਪੜਿਆ ਹੈ ਅਤੇ ਨਾ ਮੋਜੂਦਾ ਹੁਕਮਰਾਨਾਂ  ਵਿਚ ਡਿਠਾ ਹੈ” 1

ਆਪਣੇ-ਆਪ ਨੂੰ ਮਹਾਰਾਜਾ ਅਖਵਾਉਣ ਦੀ ਥਾਂ ਭਾਈ ਸਾਹਿਬ , ਸਰਦਾਰ ਸਾਹਿਬ ਤੇ ਸਿੰਘ ਸਾਹਿਬਆਪਣੇ ਰਾਜ ਨੂੰ ਸਰਕਾਰ-ਏ -ਖਾਲਸਾ ਤੇ ਆਪਣੇ ਦਰਬਾਰ ਨੂੰ ਦਰਬਾਰ-ਏ-ਖਾਲਸਾ ਪਸੰਦ ਕਰਦਾ ਸੀ  1 ਉਹ ਆਪਣੇ ਸਿਰ ਤੇ ਤਾਜ ਜਾਂ ਕਲਗੀ ਨਹੀਂ ਸੀ ਲਗਵਾਉਂਦਾ ਪਰ ਕੋਹਨੂਰ ਨਾਲ ਇਸਦਾ ਖਾਸ ਮੋਹ ਸੀ ਜੋ ਕੀ ਖਾਸ ਮੋਕਿਆਂ ਤੇ ਹਮੇਸ਼ਾਂ  ਉਸਦੀ ਬਾਂਹ ਤੇ ਬਝਾ ਹੁੰਦਾ1  

ਆਪਣੀ ਪਰਜਾ ਨਾਲ ਬੇਹਦ ਪਿਆਰ ਕਰਦੇ ਸੀ  ਉਨ੍ਹਾ  ਦੇ ਦੁਖ-ਸੁਖ ਤੇ ਭੁਖ ਦੇ ਸਾਂਝੀਦਾਰ ਹੁੰਦੇ 1 ਐਚ ਸੀ ਫੇਨ, ਕਮਾਂਡਰ -ਇਨ-ਚੀਫ਼  ਦਾ ਭਤੀਜਾ ਜਦੋਂ ਓਹ ਪੰਜਾਬ  ਆਇਆ , ਲਿਖਦਾ ਹੈ , ” ਰਣਜੀਤ ਸਿੰਘ ਦੀ ਪਰਜਾ ਉਸ ਨੂੰ ਬੜਾ ਦਰਿਆ-ਦਿਲ ਅਤੇ ਸਾਰੇ ਹੋ ਗੁਜਰੇ ਬਾਦਸ਼ਾਹਾਂ ਤੋ ਵਧ ਪਿਆਰਾ ਹੁਕਮਰਾਨ ਸਮਝਦੀ ਹੈ 1 ਆਪ ਨੂੰ ਨਾ ਕੇਵਲ ਵਡੇ ਪਿਆਰ ਕਰਦੇ ਹਨ ਸਗੋਂ ਨਿਕੇ ਨਿਕੇ ਮੁੰਡੇ ਆਪ ਨੂੰ ਕਿਰਪਾਲੂ ਬਾਦਸ਼ਾਹ  ਕਰਕੇ ਜਾਣਦੇ ਹਨ ” ਅਗੇ ਜਾਕੇ ਓਹ ਮੁੜ ਲਿਖਦਾ ਹੈ ,” ਉਸਦੇ   ਹਰਮਨ ਪਿਆਰੇ ਹੋਣ  ਦਾ ਇਸਤੋਂ ਵਧ ਕੀ ਸਬੂਤ ਹੋ ਸਕਦਾ ਹੈ ਕੀ ਉਸਦੇ 50 ਸਾਲਾਂ ਦੇ  ਰਾਜ ਵਿਚ ਕਿਸੇ ਇਕ ਨੂੰ ਵੀ ਮੋਤ  ਦੀ ਸਜਾ ਨਹੀ ਦਿਤੀ ਗਈ 1 ਇਹ ਬੜੀ ਹੈਰਾਨੀ ਦੀ ਗਲ ਹੈ ਕੀ ਬਿਨਾ ਕਿਸੇ ਕਰੜੀ ਸਜਾ ਦਿਤੇ , ਨਿਰੀ ਤਾੜਨਾ ਨਾਲ ਅਜਿਹੇ ਅਥਰੇ ਲੋਕਾਂ ਵਿਚ ਆਪਣਾ ਰਾਜ ਪ੍ਰਬੰਧ ਬੜੇ ਚੰਗੇ ਤਰੀਕੇ ਨਾਲ ਚਲਾ ਰਹੇ ਹਨ ” 1 ਮਾਲੀਆ ਵੀ ਬੜੇ ਬਧੇ ਸਣੇ ਵਿਚ ਸੋਖੇ ਹੀ ਆਪਜੀ ਦੇ ਖਜਾਨੇ ਵਿਚ ਪਹੁੰਚ ਜਾਂਦਾ ਹੈ 1

ਏਮਿਲੀ ਈਡਨ  ਗਵਰਨਰ ਜਨਰਲ ਦੀ ਭੈਣ  1839 ਵਿਚ ਪੰਜਾਬ ਆਈ 1 ਇਸਨੇ ਇਥੇ ਮਹਾਰਾਜਾ ਸਾਹਿਬ ਨਾਲ ਆਮ ਲੋਕਾਂ ਦਾ ਵਰਤਾਵ ਆਪਣੀ ਅਖੀਂ ਵੇਖਿਆ 1 ਓਹ ਲਿਖਦੀ ਹੈ ,” ਸਾਡੇ ਦੇਖਦੇ  ਦੇਖਦੇ  ਲੋਕ ਅਗੇ ਵਧ ਵਧ ਕੇ ਸ਼ੇਰ-ਏ-ਪੰਜਾਬ ਦੇ ਵਾਰਨੇ ਜਾਂਦੇ ਅਤੇ ਉਸਨੂੰ ਛੋਹ ਕੇ ਆਪਣਾ ਹਿਰਦਾ ਠਾਰਦੇ 1ਮਹਾਰਾਜੇ ਵਿਚ ਅਤ ਦੀ ਹਲੀਮੀ ਤੇ ਪਰਜਾ ਪ੍ਰਤੀ ਹਮਦਰਦੀ ਤੇ ਪਿਆਰ ਸੀਆਪਜੀ ਦਾ ਨਿਯਮ ਸੀ ਬਰਖਾ ਦੀ ਕਮੀ ਕਰਕੇ ,ਹੜ  ਜਾਂ ਕਿਸੇ ਹੋਰ ਕਾਰਨ ਫਸਲ ਬਰਬਾਦ ਹੋ ਜਾਂਦੀ ਤਾਂ ਇਹ ਆਪਣੇ ਅਨਾਜ ਦੇ ਭੰਡਾਰ  ਲੋਕਾਂ ਲਈ ਮੁਫਤ ਖੋਲ  ਦਿੰਦੇ ਇਸ ਘਟਨਾ ਨਾਲ ਜੁੜੀ  ਇਕ ਕਵਿਤਾ ਜੋ ਅਸੀਂ ਸਕੂਲ ਵਿਚ ਪੜੀ ਸੀ ਯਾਦ ਆ ਰਹੀ ਹੈ 1 ਉਸ ਦੀਆਂ ਸਿਰਫ ਦੋ ਚਾਰ ਲਾਇਨਾ ਯਾਦ ਹਨ  ਪਰ ਮ੍ਜ੍ਬੂਨ ਸੀ :-

” ਮਹਾਰਾਜਾ ਰਣਜੀਤ ਸਿੰਘ ਸਨ ਵਡੇ ਪਰਉਪਕਾਰੀ

ਭੁਖੇ, ਦੁਖੀ ਗਰੀਬਾਂ ਦੀ ਓਹ ਕਰਨ ਸਹਾਇਤਾ ਭਾਰੀ

        ਇਕ ਵਾਰ ਮੀਂਹ ਪਿਆ ਨਾ ਉਕਾ ਧਰਤੀ ਰਹਿ ਗਈ ਸੁਕੀ

        ਅੰਨਦਾਨਾ ਨਾ ਹੋਇਆ ਉਕਾ ਖਲਕਤ ਹੋ ਗਈ ਭੁਖੀ”

ਇਕ ਵਾਰੀ ਅਕਾਲ ਪਿਆ ਤੇ ਮਹਾਰਾਜਾ ਨੇ ਆਪਣੇ ਅਨਾਜ ਦੇ ਭੰਡਾਰੇ ਖੋਲ ਦਿਤੇ ਪਰਜਾ ਨੂੰ ਹੁਕਮ ਕੀਤਾ ਕੀ ਜਿਨ੍ਹਾ  ਕਿਸੇ ਨੂੰ ਅਨਾਜ ਦੀ ਲੋੜ ਹੈ ਚੁਕ ਕੇ ਲੈ ਜਾਵੇ 1 ਇਕ ਬੁਢਾ, ਬਜੁਰਗ, ਕਮਜ਼ੋਰ ਆਦਮੀ ਛੋਟੇ ਬਚੇ ਨੂੰ ਨਾਲ ਲੇਕੇ ਆਇਆ 1 ਲਾਲਚ ਸੀ , ਬੋਰੀ ਨਕੋ ਨਕ ਭਰ ਲਈ ਪਰ ਜਦ ਚੁਕਣ ਲਗਾ ਤਾ ਉਸਤੋਂ ਚੁਕੀ ਨਹੀ ਗਈ 1 ਬੋਰੀ ਭਾਰੀ ਸੀ , ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਚੁਕ ਸਕਿਆ 1 ਮਹਾਰਾਜਾ ਰਣਜੀਤ ਸਿੰਘ ਭੇਸ ਵਟਾ ਕੇ ਸਭ ਕੁਝ ਵੇਖ ਰਿਹਾ ਸੀ ,ਤਰਸ ਆ ਗਿਆ  1 ਕੋਲ ਆਕੇ  ਬਜੁਰਗ  ਨੂੰ ਕਹਿਣ ਲਗਾ ਇਹ ਬੋਰੀ ਚੁੱਕਕੇ ਅਗਰ ਮੈਂ ਤੁਹਾਡੇ ਘਰ  ਪਹੁੰਚਾ ਦੇਵਾਂਬੁਢੇ  ਨੇ ਸ਼ੁਕਰ ਕੀਤਾ ਤੇ ਧੰਨਵਾਦ ਕੀਤਾ 1 ਰਣਜੀਤ ਸਿੰਘ ਉਸ ਬੋਰੀ ਨੂੰ ਆਪ ਚੁਕਕੇ ਉਸਦੇ ਘਰ ਉਸ ਨਾਲ ਪਹੁੰਚ ਗਿਆ 1 ਜਦ ਉਸਨੇ ਬੋਰੀ ਚੁਕਣ ਵਾਲੇ ਦਾ ਨਾਂ ਪੁਛਿਆ ਤਾਂ ਹੈਰਾਨ ਰਹਿ ਗਿਆ 1 ਅਖਾਂ ਵਿਚ ਹੰਜੂ ਸੀ 1 ਇਹ ਬੋਰੀ ਚੁਕਣ ਵਾਲਾ ਮਹਾਰਾਜਾ ਖੁਦ ਸੀ , ਇਤਨੀ ਹਲੀਮੀ ਸੀ ਮਹਾਰਾਜੇ ਵਿਚ 1

ਇਕ ਵਾਰੀ ਮਹਾਰਾਜਾ  ਆਪਣੀ ਕਿਸੇ ਮੁਹਿਮ ਤੇ ਘੋੜੇ  ਤੇ  ਜਾ ਰਿਹਾ ਸੀ 1 ਸਾਰੇ ਲੋਕ  ਆਪਣੇ ਆਪਣੇ ਘਰਾਂ  ਵਿਚੋ ਨਿਕਲ ਮਹਾਰਾਜੇ ਦੇ ਦਰਸ਼ਨ ਕਰਨ ਲਈ ਆਏ 1ਸੜਕਾਂ ਦੇ ਆਸ ਪਾਸ ਭੀੜ ਇੱਕਠੀ ਹੋ ਗਈ 1 ਸਾਰੇ ਸ਼ਰਧਾ ਨਾਲ ਮਹਾਰਾਜੇ ਅਗੇ ਆਪਣਾ ਸਿਰ ਨਿਵਾਂਦੇ  ਤੇ  ਦੇਖ ਦੇਖ  ਬਲਿਹਾਰ ਜਾਂਦੇ 1 ਇਕ ਬੁੜ੍ਹੀ ਲੋਹੇ ਦਾ ਤਵਾ ਲੇਕੇ ਆਈ , ਮਹਾਰਾਜੇ ਦੇ  ਵਸਤਰਾਂ ਨਾਲ  ਤਵੇ ਨੂੰ  ਰਗੜਣ ਲਗੀ 1 ਸਿਪਾਈਆਂ ਨੇ ਗੁਸੇ ਵਿਚ ਆਕੇ ਉਸ ਨੂੰ ਪਿਛੇ ਕੀਤਾ ਮਹਾਰਾਜੇ ਨੇ ਸਿਪਾਈਆਂ ਨੂੰ ਰੋਕਿਆ ਤੇ ਅਗਲੇ ਦਿਨ ਉਸ ਨੂੰ ਆਪਣੇ ਦਰਬਾਰ ਵਿਚ ਬੁਲਾਇਆ 1 ਤਵਾ ਰਗੜਨ ਦਾ ਕਾਰਨ ਪੁਛਿਆ ਤਾਂ ਉਸ ਬਜੁਰਗ ਨੇ ਕਿਹਾ ,’ ਮੈਂ ਸੁਣਿਆ ਹੈ ਕੀ ਰਣਜੀਤ ਸਿੰਘ ਪਾਰਸ ਹੈ 1 ਪਾਰਸ ਦੀ ਛੋਹ ਨਾਲ  ਲੋਹਾ ਸੋਨਾ ਬਣ ਜਾਂਦਾ ਹੈ , ਮੈ ਵੀ ਇਹੀ ਕੋਸ਼ਿਸ਼ ਕਰ ਰਹੀ ਸੀ 1 ਮਹਾਰਾਜੇ ਨੇ ਉਸ ਨੂੰ ਬੜੇ ਪਿਆਰ ਤੇ ਸਤਕਾਰ ਨਾਲ ਤਵੇ ਬਰਾਬਰ ਸੋਨੇ ਦੀਆਂ ਮੋਹਰਾਂ ਨਾਲ ਨਿਵਾਜਿਆ 1

ਇਕ ਵਾਰੀ ਜਦੋਂ ਬਚੇ ਪਥਰ ਮਾਰ ਕੇ ਬੇਰ ਤੋੜ ਰਹੇ ਸੀ ਤਾਂ ਉਹ ਪਥਰ ਮਹਾਰਾਜਾ ਰਣਜੀਤ ਸਿੰਘ ਨੂੰ ਲਗ ਗਿਆ 1 ਸਿਪਾਹੀਆਂ ਨੇ ਦੋੜ ਕੇ ਬਚਿਆਂ ਨੂੰ ਪਕੜ ਲਿਆ 1 ਮਹਾਰਾਜੇ ਨੇ ਪੁਛਿਆਂ ਤਾ ਉਨ੍ਹਾ ਨੇ ਕਿਹਾ ਕੀ ਅਸੀਂ ਪਥਰ ਤੁਹਾਨੂੰ ਨਹੀ ਮਾਰਿਆ , ਬੇਰ ਤੋੜ  ਰਹੇ ਸੀਤੁਹਾਨੂੰ  ਗਲਤੀ ਨਾਲ ਲਗ ਗਿਆ ਹੈ ਮਹਾਰਾਜੇ ਨੇ ਉਨ੍ਹਾ ਬਚਿਆਂ ਨੂੰ ਮੋਹਰਾਂ ਦੀ ਥੈਲੀ ਦਿਤੀ ਤੇ ਕਿਹਾ  ਇਹ ਦਰਖਤ ਤੁਹਾਨੂੰ ਪਥਰ ਖਾਕੇ ਬੇਰ ਦਿੰਦਾਂ ਹੈ 1 ਤਾਂ ਮੈਨੂੰ  ਵੀ ਤਾਂ ਕੁਝ ਦੇਣਾ ਚਾਹੀਦਾ ਹੈ 1 ਇਸ ਤਰਾਂ ਜਿੰਦਾਦਿਲੀ ਤੇ ਫਰਾਖਦਿਲੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਨ੍ਹਾ ਬਾਰੇ ਲਿਖੀਆਂ ਹਨ ਜੋ ਸਮਾ ਬਿਆਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ

ਸ਼ੇਰ-ਏ-ਪੰਜਾਬ ਹਰ ਤਿੰਨ ਮਹੀਨੇ ਬਾਦ ਦੌਰੇ ਤੇ ਆਪ ਜਾਂਦੇ ਸੀ 1 ਹਰ ਇਕ ਜਿਮੀਦਾਰ ਨੂੰ ਆਪਣੀ ਲੋੜ ਜਾ ਸ਼ਕਾਇਤ ਪੇਸ਼ ਕਰਨ ਦੀ ਪੂਰੀ ਖੁਲ ਹੁੰਦੀ 1 ਇਨ੍ਹਾ  ਦੀਆਂ ਬੇਨਤੀਆਂ ਓਹ ਬੜੇ ਧਿਆਨ ਨਾਲ ਸੁਣਦੇ ਤੇ ਉਸਦੇ  ਹਲ ਦਾ ਉਪਰਾਲਾ ਕਰਦੇ 1 ਦੋਰੇ ਦੇ ਸਮੇ ਜੇ ਕਿਸੇ ਦੀ ਹਰੀ ਖੇਤੀ ਚਾਰੇ ਲਈ ਵਰਤੀ ਜਾਂਦੀ ਤਾਂ ਉਸਦਾ ਮੁਲ ਉਸ ਨੂੰ ਸਰਕਾਰੀ ਖਜਾਨੇ ਵਿਚੋ ਦਿਤਾ ਜਾਂਦਾ 1 ਲੜਾਈ ਦੇ ਸਮੇ ਜੰਗੀ ਲੋੜਾ ਪੂਰੀਆਂ ਕਰਨ ਲਈ ਅਗਰ  ਜਗਾ ਦੀ ਲੋੜ ਪੈਂਦੀ ਤਾ ਉਸਦਾ ਮੋਆਵਜ਼ਾ ਦਿਤਾ ਜਾਂਦਾ  ਅਗਰ ਕਿਸੇ ਦੀਆ ਫਸਲਾਂ ਦਾ  ਜਾ ਕੋਈ ਹੋਰ ਨੁਕਸਾਨ ਹੁੰਦਾ ਤਾਂ ਉਸਦੀ ਭਰਪਾਈ ਸਰਕਾਰੀ ਖਜਾਨੇ ਤੋਂ ਹੁੰਦੀ 1

ਖਾਲਸਾ ਰਾਜ ਵਿਚ ਚੋਰੀ ਤੇ ਡਾਕਿਆਂ ਦੀਆਂ ਸ਼ਕਾਇਤਾਂ ਮੂਲੋਂ ਖਤਮ ਹੋ ਗਈਆਂ ਸੀ 1 Hugal ਲਿਖਦਾ ਹੈ ਪੰਜਾਬ ਅੰਗ੍ਰੇਜ਼ੀ ਹਿੰਦ ਨਾਲੋਂ ਵਧੇਰੇ ਸੁਰਖਿਅਤ ਸੀ 1 Messen ਕਹਿੰਦਾ ਹੈ ਕੀ ਪੰਜਾਬ ਵਿਚ ਚੋਰੀ ਡਾਕੇ ਦੀਆਂ ਘਟਨਾਵਾਂ ਬਹੁਤ ਹੀ ਘਟ ਸਨ ਇਸਤੋਂ ਛੁਟ ਹਰ ਇਕ ਆਦਮੀ ਆਪਣੀ ਫਰਿਆਦ ਸਿਧੀ ਮਹਾਰਾਜੇ ਤਕ ਪਹੁੰਚਾ  ਸਕਦਾ ਸੀ 1 ਕਿਲੇ ਦੇ ਦਰਵਾਜ਼ੇ ਦੇ ਬਾਹਰ ਇਕ ਸੰਦੂਕੜੀ  ਰਖੀ ਹੋਈ ਸੀ 1 ਹਰ ਕੋਈ ਫਰਿਆਦੀ ਆਪਣੀ ਸ਼ਕਾਇਤ ਆਪ ਪਾ ਸਕਦਾ ਸੀ 1 ਇਸ ਬਕਸ ਦੀ ਕੁੰਜੀ ਸਰਕਾਰ ਕੋਲ ਹੁੰਦੀ 1 ਹਰ ਇਕ ਸ਼ਕਾਇਤ ਦੀ ਪੁਛ ਪੜਤਾਲ ਤੁਰੰਤ ਫੁਰੰਤ ਕੀਤੀ ਜਾਂਦੀ  1

ਆਪਣੇ ਸਤਗੁਰਾਂ ਤੇ ਉਸਦਾ ਪੂਰਨ ਵਿਸ਼ਵਾਸ ਤੇ ਧਰਮ ਲਈ ਬਹੁਤ ਪਿਆਰ ਸੀ 1 ਗੁਰੂ ਦੇ ਦਰਸ਼ਨ ਕਰਨ ਤੋ ਬਿਨਾ ਕੋਈ ਕੰਮ ਨਹੀ ਸੀ ਕਰਦੇ 1 ਲਖਾਂ ਰੁਪਈਆਂ ਦੀਆਂ ਜਗੀਰਾਂ ਗੁਰਦਵਾਰਿਆਂ ਦੀਆਂ ਰੋਣਕਾ ਵਧਾਣ ਵਾਸਤੇ ਉਨਾ ਦੇ ਨਾਂ ਲਗਾਈਆਂ ਹੋਈਆਂ ਸਨ 1  ਉਨ੍ਹਾ ਦੇ ਮਨ ਵਿਚ ਆਪਣੇ ਗੁਰੂ ਲਈ ਇਤਨੀ ਸ਼ਰਧਾ ਸੀ ਕੀ ਜਦੋਂ ਪੁਤਰ ਦਾ ਸੇਹਰਾ ਬਣ ਕੇ ਆਇਆ , ਸੇਹਰਾ ਇਤਨਾ ਖੂਬਸੂਰਤ ਸੀ ਕਿ  ਝਟ ਉਨਾ ਦੇ ਮੂੰਹ ਵਿਚੋ ਨਿਕਲਿਆ ਕੀ ਇਹ ਸੇਹਰਾ ਤੇ ਮੇਰੇ ਗੁਰੂ ਦੇ ਲਾਇਕ ਹੈ ਤੇ ਉਨਾ ਉਹ ਸੇਹਰਾ  ਅਮ੍ਰਿਤ੍ਸਿਰ ਭੇਜ ਦਿਤਾ ਆਪਣੇ ਪੁਤਰ ਲਈ ਨਵਾਂ ਬਣਵਾਇਆ 1 ਹੈਦਰਾਬਾਦ ਦੇ ਨਵਾਬ ਨੇ ਇਕ ਸੁੰਦਰ ਚਾਨਣੀ ਰਣਜੀਤ ਸਿੰਘ ਨੂੰ ਤੋਫੇ ਵਜੋਂ ਭੇਜੀ 1 ਦਰਬਾਰ ਵਿਖੇ ਜਦ ਇਹ ਚਾਨਣੀ ਮਹਾਰਾਜਾ ਵਾਸਤੇ ਲਗਾਈ ਗਈ ਤਾਂ ਓਹ ਖੁਦ ਉਸਦੇ ਥਲੇ ਨਹੀ ਬੇਠੇਚਾਨਣੀ ਉਤਰਵਾਕੇ ਅਮ੍ਰਿਤ੍ਸਿਰ ਭੇਜ ਦਿਤੀ 1 ਦਰਬਾਰ ਸਹਿਬ ਲਈ ਪਾਲਕੀ ਬਨਵਾਈ 1  12 ਲਖ ਰੁਪਏ ਸਾਲਾਨਾ ਧਾਰਮਿਕ ਤੇ ਪੰਥਕ  ਉਨਤੀ ਲਈ ਖਰਚ ਕਰਦੇ 1 20ਲਖ ਰੁਪਏ ਸਲਾਨਾ ਆਮਦਨੀ ਦੀਆਂ ਜਗੀਰਾਂ ਗੁਰਦਵਾਰਿਆ ਦੇ ਨਾਮ ਤੇ ਕੀਤੀਆਂ ਜਿਨਾ ਵਿਚੋਂ ਕਈ ਅਜ ਤਕ ਵੀ ਹਨ 1

 ਓਹ ਆਪਣੀਆਂ ਸਾਰਿਆ ਮੁਹਿਮ ਦੇ ਫੈਸਲੇ ਦਰਬਾਰ ਸਾਹਿਬ ਦੀ ਹਜੂਰੀ ਵਿਚ ਬੈਠ ਕੇ ਕਰਦੇ ਸੀ 1 ਕਦੇ ਧਾਰਮਿਕ ਨਿਆਮ ਦੀ ਉਲੰਘਣਾ  ਨਹੀ ਕੀਤੀ ਅਮ੍ਰਿਤ੍ਸਰ ਵਿਚ ਕਿਲਾ ਬਣਵਾਇਆ ਤਾਂ ਉਸਦਾ ਨਾਮ  ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਗੋਬਿੰਦ ਗੜ  ਰਖਿਆ ਬੜੇ ਪਿਆਰ ਤੇ ਸ਼ਰਧਾ  ਭਾਵ ਨਾਲ ਹਰਿਮੰਦਰ ਸਾਹਿਬ ਤੇ ਸੋਨੇ ਦਾ ਪਤਰ ਚੜਵਾਇਆ 1 ਬਾਗ ਬਣਵਾਇਆ ਤਾਂ ਉਸਦਾ ਨਾਂ ਗੁਰੂ ਰਾਮ ਦਾਸ ਜੀ ਦੇ ਨਾਂ  ਤੇ ਰਾਮ ਬਾਗ ਰਖਿਆ 1 ਜਦੋਂ ਕੋਈ ਯੁਦ ਜਿਤ ਕੇ ਆਓਂਦਾ ਤਾਂ ਪਵਿਤਰ ਹਮਿੰਦਰ ਦੀਆ ਦਲਹੀਜ਼ਾਂ ਨੂੰ ਚੁੰਮਦੇ  , ਦਾਹੜੇ ਨਾਲ ਪ੍ਰਕਰਮਾ ਤਕ ਸਾਫ਼ ਕਰਨ ਲਈ ਤਿਆਰ ਹੋ ਜਾਂਦੇ  ਜਦੋਂ ਹਜੂਰ ਸਾਹਿਬ ਦਰਸ਼ਨ ਕਰਨ ਲਈ ਗਿਆ ਤਾਂ ਉਥੇ ਗੁਰੂ ਸਾਹਿਬ ਦੀ ਯਾਦਗਾਰ ਬਨਵਾ ਕੇ ਆਇਆ 1 ਆਪ ਜੀ ਅਗੇ ਵਡੇ ਵਡੇ ਹੁਕਮਰਾਨ ਝੁਕਦੇ ਸੀ ਪਰ ਆਪ ਧਾਰਮਿਕ ਤੇ ਪੰਥਕ ਆਗੂਆਂ ਨੂੰ ਬੜੇ ਠਰੰਮੇ ਨਾਲ ਸਹਾਰਦੇ ਸੀ , ਧਾਰਮਿਕ ਸਜਾ ਵੀ ਖੁਦ ਲੇਣ  ਜਾਂਦੇ 1 ਸਿਰਫ ਸਿਖ ਮਜਹਬ ਹੀ ਨਹੀ ਹਰ ਮਜਹਬ ਦੀ ਕਦਰ ਕਰਦੇ ਸੀ 1

ਰਣਜੀਤ ਸਿੰਘ ਨੇ ਪੰਜਾਬ ਵਿਚ ਇਕ-ਪੁਰਖੀ ਸਰਕਾਰ ਰਖੀ ਜੋ ਉਸਦੀ ਭੁਲ ਸੀ 1 ਪਰ ਸ਼ਾਇਦ ਓਹ ਇਹ ਨਹੀ ਸਮਝ ਸਕੇ ਕੀ ਉਸਤੋ ਬਾਦ ਉਨ੍ਹਾ  ਦੇ ਤਖਤ ਨਸ਼ੀਨ ਉਸ ਵਰਗੇ ਕਾਬਲ, ਜਿਸਤੇ ਪੂਰਾ ਪੰਜਾਬ ਭਰੋਸਾ ਕਰਦਾ ਸੀ, ਨਹੀਂ ਹੋਣਗੇ ਜਿਸਦਾ ਡੋਗਰੇ ਜੋ ਇਕ ਵਕ਼ਤ ਮਹਾਰਾਜਾ ਦੇ ਸਭ ਤੋ ਨਜਦੀਕ ਵੀ ਸਨ ਤੇ ਭਰੋਸੇ ਯੋਗ ਵੀ ਪਰ ਵਕਤ ਨੇ , ਸਿਖਾਂ ਦੀ ਆਪਸੀ ਫੁਟ ਨੇ  ਤੇ ਖੜਕ ਸਿੰਘ ਵਰਗੇ ਗੇਰ ਜਿਮੇਦਾਰ ਮਹਾਰਾਜੇ ਨੇ ਉਨ੍ਹਾ ਦੀ ਨੀਅਤ  ਨੂੰ ਵੀ ਬਦਲ ਕੇ ਰਖ ਦਿਤਾ 1

 ਮਨੁਖ ਨੂੰ ਪਹਿਚਾਨਣ ਵਿਚ ਓਹ ਭੁਲ ਕਦੀ ਨਹੀਂ ਸੀ ਕਰਦਾ , ਦੀਵਾਨ ਮੁਹਕਮ ਚੰਦ, ਹਰਿ ਸਿੰਘ ਨਲੂਵਾ ਤੇ ਖਾਲਸਾ ਰਾਜ ਦੇ ਹੋਰ ਰਤਨ ਪੁਰਖਾਂ ਨੂੰ ਉਸਨੇ ਆਪ ਪਰਖ ਕੇ ਵਡੇ ਤੋਂ ਵਡੇ ਅਹੁਦੇ ਦਿਤੇ ਡੋਗਰੇ ਭਰਾ ਗੁਲਾਬ ਸਿੰਘ , ਸੁਚੇਤ ਸਿੰਘ ਤੇ ਧਿਆਨ ਸਿੰਘ ਫੌਜ਼ ਵਿਚ ਸਿਪਾਹੀ ਸੀ ਪਰ ਉਨ੍ਹਾ  ਨੂੰ ਉਚੇ ਤੋਂ ਉਚੇ ਅਹੁਦੇ ਦਿਤੇ 1 ਓਹ ਵਖਰੀ ਗਲ ਹੈ ਬਾਅਦ ਵਿਚ ਸਿਖ ਰਾਜ ਦੇ ਪਤਨ ਦਾ ਵੀ ਇਹੋ ਕਾਰਣ ਬਣੇ ਤੋਪਖਾਨੇ ਦੇ ਵਡੇ ਅਧਿਕਾਰੀ ਅਤੇ ਤੋਪਚੀ ਬਹੁਤੇ ਮੁਸਲਮਾਨ ਸਨ 1 ਬਹੁਤ ਸਾਰੇ ਹਿੰਦੂ ਤੇ ਸਿਖ ਰਾਜ ਅਧਿਕਾਰੀ ਤੇ ਅਫਸਰ ਸਨ , ਜਿਨ੍ਹਾ  ਨੂੰ ਖਾਲਸਾ ਰਾਜ ਵਿਚ ਹਰ ਤਰਹ ਦਾ ਵਿਸ਼ਵਾਸ ਪਾਤਰ ਸਮਝਿਆ ਜਾਂਦਾ ਸੀ 1 ਜਿਤਨੀ ਜਿਤਨੀ ਕਿਸੇ ਵਿਚ ਲਿਆਕਤ , ਤਾਕਤ  ਜਾ ਕਾਬਲੀਅਤ ਹੁੰਦੀ ਓਹ ਉਸ ਹਿਸਾਬ ਨਾਲ ਉਸਨੂੰ ਅਹੁਦੇ ਦੇ ਦਿੰਦਾ, ਜਿਥੇ ਗਰੀਬ, ਅਮੀਰ  , ਉਚ, ਨੀਚ, ਹਦਾਂ ਸਰਹਦਾ ਦੀ ਕੋਈ ਥਾਂ ਨਹੀਂ ਸੀ 1ਹਰ ਇਕ ਮਨੁਖ  ਦੀ ਯੋਗਤਾ ਨਾਲ ਉਸਨੇ ਪੂਰਾ ਪੂਰਾ ਇਨਸਾਫ਼ ਕੀਤਾ ਜਿਵੇਂ ਦੇਵਾਂ ਮੁਹਕਮ ਤੇ ਉਸਦੇ ਪੋਤਰੇ ਰਾਮ ਦਯਾਲ ਵਰਗੇ ਹਿੰਦੂਆਂ ਨੂੰ ਫੌਜ਼ ਵਿਚ ਭੇਜ ਕੇ ਵਡੀਰਿਆ ਗਿਆ ਦੀਵਾਨ ਸਾਵਨ ਮਾਲ ਵਰਗੇ  ਹਿੰਦੁਆਂ ਨੂੰ ਰਾਜ ਦੀਆ ਮਹਾਨ ਪਦਵੀਆ ਸੰਭਾਲਣ ਦੇ ਯੋਗ ਦੇਖਕੇ ਗਵਰਨਰ ਤਕ ਦਾ ਅਹੁਦਾ ਦਿਤਾ ਗਿਆ ,1 ਨੇਪੋਲੀਅਨ ਦੇ ਜਰਨੈਲ ਵੰਤੂਰਾ ਤੇ ਬੇਨਟੇਕ  ਨੂੰ ਆਪਣੇ ਫੋਜ਼ ਦੇ ਕਮਾਂਡਰ ਦੇ ਅਹੁਦੇ ਦਿਤੇ 1

ਮਹਾਰਾਜਾ ਸੂਰਤ ਤੋਂ ਭਾਵੈਂ ਬਹੁਤ ਸੋਹਣਾ ਨਹੀ ਸੀ ਪਰ ਸੀਰਤ ਵਿਚ ਉਸਦਾ ਕੋਈ ਸਾਨੀ ਨਹੀਂ ਸੀ 1 ਇਕ ਵਾਰੀ ਲਾਰਡ ਬੇੰਟਿਕ ਨਾਲ ਆਏ ਇਕ ਅੰਗਰੇਜ਼ ਅਧਿਕਾਰੀ ਨੇ ਫਾਕ਼ੀਰ ਅਜ਼ੀਜ਼ੁਦੀਨ ਨੂ ਪੁਛਿਆ  ਕੀ ਮਹਾਰਾਜੇ ਦੀ ਕਿਹੜੀ  ਅਖ ਬੰਦ ਹੈ ? ਉਸਦਾ ਜਵਾਬ ਸੀ ਕਿ, ‘ ਮਹਾਰਾਜੇ ਦੇ ਚੇਹਰੇ ਦੀ ਸੋਭਾ ਅਤੇ ਰੋਹਬ ਇਤਨਾ ਤੇਜ਼ ਹੈ ਕੀ ਮੈਨੂੰ ਕਦੇ ਨੇੜੇ ਹੋਕੇ ਦੇਖਣ ਦੀ ਹਿੰਮਤ  ਹੀ ਨਹੀ ਪਈ ” ਉਸਦੀ ਭਰਵੀ ਅਤੇ ਲੰਬੀ ਦਾਹੜੀ, ਸੁਡੋਲ ਸਰੀਰ, ਦਰਮਿਆਨਾ ਕਦ, ਚੋੜੇ ਮੋਢੇ ਤੇ ਚੇਹਰੇ ਤੇ ਇਕ ਵਿਸ਼ੇਸ਼ ਤਰਹ ਦੀ ਖਿਚ ਤੇ ਰੋਹਬ ਸੀ 1 ਉਸਦਾ ਪਹਿਰਾਵਾ ਆਮ ਤੋਰ ਤੇ ਸਾਦਾ ਤੇ ਤੜਕ ਭੜਕ ਰਹਿਤ ਸੀ 1 ਸਰਦੀਆਂ ਵਿਚ ਪ੍ਸ਼੍ਮੀਨਾ ਅਤੇ ਖਾਲਸ ਉਨ ਦੇ ਤੇ ਗਰਮੀਆਂ ਵਿਚ ਮਖਮਲੀ ਅਤੇ ਰੇਸ਼ਮ ਦੇ ਕਪੜੇ ਪਾਂਦੇ ਸੀ.1 ਜਰੀ ਦੇ ਕਪੜੇ ਤੇ ਜੇਵਰ ਖਾਲੀ ਵਿਸ਼ੇਸ਼ ਅਵਸਰਾਂ ਤੇ ਪਾਂਦੇ  ਓਹ ਆਪਣੇ ਆਪ ਨੂੰ ਖਾਲਸੇ ਦਾ ਸੇਵਕ ਸਮਝਦਾ ਸੀ ਤੇ ਹਮੇਸ਼ਾ ਕਮਰਕਸਾ ਬੰਨੀ ਰਖਦੇ ਸੀ 1

ਵਕ਼ਤ ਦਾ ਬਹੁਤ ਪਾਬੰਦ ਸੀ , 1 ਸਾਰਾ ਦਿਨ ਪਹਿਲੇ ਉਲੀਕੇ ਪਰੋਗਰਾਮ  ਅਨੁਸਾਰ ਚਲਦੇ ਸੀ 1 ਸਵੇਰੇ ਉਠ ਕੇ ਘੋੜੇ  ਤੇ ਸਵਾਰ ਹੋਕੇ ਸੈਰ ਕਰਨ ਜਾਣਾ 1 ਜੰਗਲ-ਪਾਣੀ, ਇਸ਼ਨਾਨ ਤੇ ਨਿਤਨੇਮ ਕਰਨਾ , ਸੂਰਜ ਚੜਨ ਤੋ ਪਹਿਲਾ ਫੌਜਾ ਦੀ ਕਵਾਇਤ ਦੇਖਣ ਜਾਣਾ 1 ਫਿਰ ਦਰਬਾਰ ਵਿਚ ਆ ਜਾਣਾ 1 ਇਥੇ  ਵਖ ਵਖ ਮਹਿਕਮੇ ਦੀਆ ਰਿਪੋਰਟਾਂ  ਸੁਣਨਾ ਤੇ ਹਿਦਾਯਤਾਂ  ਦੇਣੀਆਂ 1 ਦੁਪਹਿਰ ਦਾ ਖਾਣਾ , ਜੋ ਠੇਠ ਪੰਜਾਬੀ ਖਾਣੇ, ਜਿਵੈਂ ਹਰੀਆਂ  ਸਬਜੀਆਂ ਦਾਲਾਂ , ਚਾਵਲ ਮਾਸ ਮਛਲੀ ਆਦਿ 1 ਕੁਛ ਦੇਰ ਆਰਾਮ ਕਰਨ ਤੋ ਬਾਅਦ ਦਰਬਾਰ-ਏ -ਸਿਖਰੀ ਜਾ ਦੁਪਹਿਰ ਦਾ ਦਰਬਾਰ ਲਗਾਂਦਾ , ਜਿਸ ਵਿਚ ਰਹਿੰਦੇ ਕੰਮ ਨਿਪਟਾਂਦੇ  1 ਇਕ ਸਮਕਾਲੀ ਲਿਖਾਰੀ ਮੁਨਸ਼ੀ  ਸ਼ਹਾਮਤ ਅਲੀ ਖਾਨ ਜੋ ਉਸਦੇ ਦਰਬਾਰ ਵਿਚ ਆਇਆ ਸੀ ਸਿਖ ਅਤੇ ਅਫਗਾਨ ਵਿਚ  ਲਿਖਦੇ ਹਨ ,” ਸ਼ੇਰ ਸ਼ਾਹ ਸੂਰੀ ਵਰਗਾ ਓਹ ਹਮੇਸ਼ਾ ਇਸ ਅਸੂਲ ਤੇ ਚਲਦਾ ਸੀ ਕੀ ਵਡਿਆਂ ਨੂੰ ਹਮੇਸ਼ਾ ਚੁਸਤ ਰਹਿਣਾ ਚਾਹੀਦਾ ਹੈ 1 ਓਹ ਹਰ ਇਕ ਵੇਰਵੇ ਨੂੰ ਸਮਝਦਾ ਅਤੇ ਕੰਮ ਲਈ ਅਨਥਕ ਸ਼ਕਤੀ ਰਖਣ ਕਰਕੇ ਛੋਟੇ ਛੋਟੇ ਨੁਕਤਿਆਂ ਬਾਰੇ ਵੀ ਸਲਾਹਾਂ ਦਿੰਦਾ ਅਤੇ ਅਗਵਾਈ ਕਰਦਾ 1 ਜੇਕਰ ਕਦੀ ਸੁਤਿਆਂ ਜਾਗ ਆ ਜਾਂਦੀ ਤੇ  ਕੋਈ ਜਰੂਰੀ ਕੰਮ ਚੇਤੇ ਆ ਜਾਂਦਾ ਤਾਂ ਓਹ ਉਸੇ ਵੇਲੇ ਕਿਸੇ ਸੇਵਕ ਨੂੰ  ਸੰਬੰਧੀ ਅਧਿਕਾਰੀ ਵਲ ਭੇਜ ਕੇ ਚੇਤੇ ਕਰਵਾਂਦਾ , ਜੇ ਲੋੜ ਹੋਵੇ ਤਾ ਬੁਲਾਕੇ ਹਿਦਾਯਤਾ ਵੀ ਦਿੰਦਾ 1

ਅੰਗਰੇਜ ਅਧਿਕਾਰੀ ਜੇਕ੍ਮੋਉੰਟ  ਲਿਖਦਾ ਹੈ ,” ਰਣਜੀਤ ਸਿੰਘ ਦੀ ਯਾਦ ਸ਼ਕਤੀ ਬੜੀ ਵਚਿਤਰ ਸੀ ਓਹ ਆਪਣੇ ਰਾਜ ਦੇ 10000 -12000  ਤਕ ਪਿੰਡਾਂ  ਦੇ ਨਾਂ , ਸਥਾਨ ਤੇ ਇਤਿਹਾਸ ਜਾਣਦਾ ਸੀ 1 ਇਕ ਵਾਰੀ ਕੇਪਟਨ ਵੇਦ ਨਾਲ ਸਤਲੁਜ ਦਰਿਆ ਦੀ ਜਹਾਜਰਾਨੀ ਦੇ ਸਵਾਲ ਤੇ ਮਹਾਰਾਜੇ ਨੇ ਉਸਨੂੰ ਹਰੀਕੇ ਪਤਣ  ਦੇ ਸਥਾਨ ਤੋ ਲੇਕੇ ਮਿਥਾਨਕੋਟ ਤਕ ਦੇ ਸਾਰੇ ਜਿਲਿਆਂ ਦੇ ਨਾਂ ਉਥੋਂ ਦੇ ਅਧਿਕਾਰੀਆਂ ਦੇ ਨਾਂ  ਤੇ ਇਥੋਂ ਦੇ ਤਾਇਨਾਤ ਫ਼ੌਜਿਆ ਦੀ ਗਿਣਤੀ  ਸਭ ਜੁਬਾਨੀ ਦਸ ਦਿਤੇ ਓਹ ਅਕਸਰ ਵਿਦੇਸ਼ੀਆਂ  ਖਾਸ ਕਰਕੇ ਯੋਰਪੀਨਾ ਤੋਂ ਉਨਾ ਦੇ ਮੁਲਕ , ਫੌਜੀ ਵਸੀਲਿਆਂ ਤੇ ਜੰਗੀ ਕਾਰਵਾਈਆਂ ਦੇ ਢੰਗ  ਤਰੀਕਿਆਂ ਬਾਰੇ ਪੁਛਦਾ ਰਹਿੰਦਾ ਸੀ 1 ਉਹ  ਇਤਨਾ ਪੁਛਦਾ ਕੀ ਉਨ੍ਹਾ  ਨੂੰ ਸ਼ਕ ਹੋਣ ਲਗਦਾ ਕੀ ਪਤਾ ਨਹੀ ਕਿਸ ਇਰਾਦੇ ਨਾਲ ਇਤਨੇ ਪ੍ਰਸ਼ਨ ਪੁਛ ਰਿਹਾ ਹੈ 1 ਵਿਕਟਰ  ਜੇਕ੍ਮੋਉੰਟ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ , ” ਮੈਂ ਮਹਾਰਾਜਾ ਸਾਹਿਬ ਨੂੰ ਕਈ ਵਾਰੀ ਮਿਲਦਾ ਰਿਹਾਂ ਹਾਂ 1 ਮੈ ਆਪਣੇ ਸਫ਼ਰਨਾਮੇ ਵਿਚ ਜਿਤਨੇ ਹਿੰਦੀ ਰਾਜੇ ਦੇਖੇ ਹਨ  ਉਨਾ ਸਾਰੀਆਂ ਵਿਚੋ ਸ਼ੇਰ-ਏ-ਪੰਜਾਬ ਵਧੇਰੇ ਸਿਆਣਾ ਤੇ ਚਤੁਰ ਸੀ 1 ਬੋਲ ਚਾਲ ਵੇਲੇ ਹਜ਼ਾਰਾਂ ਸਵਾਲਾਂ ਦੀ ਝੜੀ ਲਗਾ ਦਿੰਦਾ ਸੀ 1 ਮੇਰੇ ਤੋ ਓਹ ਹਿੰਦੁਸਤਾਨ, ਇੰਗਲਿਸਤਾਨ , ਅੰਗਰੇਜੀ ਫੌਜਾਂ ਦੀ ਗਿਣਤੀ , ਬੋਨਾਪਾਰਟ ਦਾ ਹਾਲ , ਨਰਕ ਸਵਰਗ ਤੇ ਈਸ਼ਵਰ ਬਾਰੇ ਅਨੇਕਾਂ ਸਵਾਲ ਕਰਦਾ ਰਹਿੰਦਾ ਸੀ 1 ਫਿਰ ਇਹ ਸਾਰੀ ਵਾਕਫੀ ਆਪਣੇ ਸਰਦਾਰਾਂ ਨੂੰ ਸੁਣਾ ਕੇ ਉਨ੍ਹਾ  ਦੀ ਵਾਕਫੀ ਵਧਾਂਦਾ  1  

ਮਹਾਰਾਜੇ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੋਕ ਸੀ ਆਮ ਕਰਕੇ ਓਹ ਸ਼ੇਰ ਦਾ ਸ਼ਿਕਾਰ ਨੇਜੇ ਨਾਲ ਜਾਂ ਤਲਵਾਰ ਨਾਲ  ਕਰਦਾ 1 ਓਹ ਸਾਰਾ ਸਾਰਾ ਦਿਨ ਸ਼ਿਕਾਰ ਖੇਡਦਾ, ਕਦੇ ਨਹੀ ਸੀ ਥਕਦਾ 1 ਜਵਾਨੀ ਵਿਚ ਓਹ ਘੋੜ  ਸਵਾਰੀ ਤੇ ਨਿਸ਼ਾਨੇ-ਬਾਜ਼ੀ ਦਾ ਬਹੁਤ ਸ਼ੋਕੀਨ ਸੀ 1 ਘੋੜ  ਸਵਾਰੀ ਤਾਂ ਓਹ ਆਖਰੀ ਦਮ ਤਕ ਬਿਮਾਰੀ ਦੀ ਹਾਲਤ  ਵਿਚ ਵੀ ਕਰਦਾ ਰਿਹਾ 1 1831 ਵਿਚ ਰੋਪੜ  ਦੇ ਸਥਾਨ ਤੇ ਈਸਟ ਇੰਡੀਆ  ਦੇ ਗਵਰਨਰ ਜਨਰਲ ਸਰ ਵਿਲਿਅਮ ਬੇੰਟਿਕ ਨਾਲ ਮਿਲਣ ਸਮੇ ਘੋੜ ਸਵਾਰੀ ਤੇ ਨਿਸ਼ਾਨੇ ਬਾਜ਼ੀ ਦੇ ਓਹ ਜੋਹਰ ਦਿਖਾਏ ਕੀ ਓਹ ਵੇਖ ਕੇ ਦੰਗ ਰਹਿ ਗਿਆ 1

Griffin ਲਿਖਦਾ  ਹੈ ਰਣਜੀਤ ਸਿੰਘ ਸਿਪਾਹੀ ਲਈ ਇਕ ਆਦਰਸ਼ਕ ਆਗੂ ਸੀ 1 ਓਹ ਬਲਵਾਨ, ਪਤਲਾ ਛਿਟਕਾ , ਚੁਸਤ , ਦਲੇਰ, ਅਤੇ ਜਿਗਰੇ ਵਾਲਾ ਹੈ ” 1 ਮਹਾਰਾਜੇ ਨੇ ਆਪਣੀਆਂ ਬਹੁਤ ਸਾਰੀਆਂ  ਮਹਤਵ ਪੂਰਨ ਮੁਹਿਮਾਂ ਦੀ  ਅਗਵਾਈ ਹਮੇਸ਼ਾ ਆਪ ਕੀਤੀ 1 ਬੜੀ ਅਲੜ ਉਮਰ ਵਿਚ ਉਸਨੇ ਸ਼ਾਹ ਜਮਾਂ ਨੂੰ ਲਾਹੋਰ ਤੇ ਸੁਮਨ ਬੁਰਜ ਹੇਠ ਖੜੇ ਹੋਕੇ ਲਲਕਾਰਿਆ ਸੀ ਓਹ ਸਿਕੰਦਰ ਤੇ ਨੇਪੋਲੀਅਨ ਵਰਗਾ ਇਕ ਜਮਾਂਦਰੂ ਸੈਨਿਕ ਤੇ  ਇਕ ਜੇਤੂ ਦੇ ਰੂਪ ਵਿਚ ਸੰਸਾਰ ਦੇ ਪ੍ਰਸਿਧ ਸੇਨਾਪਤੀਆਂ ਤੇ ਫੌਜੀ ਜਰਨੈਲਾਂ ਵਿਚੋਂ ਇਕ ਸੀ 1

ਵਜ਼ੀਰਾਂ ਦੀ ਚੋਂਣ  ਹੋਵੇ ਜਾਂ ਫੌਜ਼ ਦੇ ਜਰਨੇਲ, ਸੂਬਿਆਂ ਦੇ ਗਵਰਨਰ ਹੋਣ  ਜਾਂ ਸਲਾਹਕਾਰ ਰਣਜੀਤ ਸਿੰਘ  ਦੇ ਰਾਜ ਪ੍ਰਬੰਧ ਵਿਚ ਹਿੰਦੂ ,ਮਸਲਮਾਨ, ਸਿਖ , ਇਸਾਈ ਵਿਚ ਕੋਈ ਭਿੰਨ  ਭੇਦ ਜਾਂ  ਕਿਸੇ ਵਿਤਕਰੇ ਦੀ ਥਾਂ ਨਹੀਂ ਸੀ 1 ਓਹ ਕਾਬਲੀਅਤ ਦੇਖ ਕੇ  ਸਧਾਰਨ ਲੋਕ  ਚੁਣਕੇ ਆਪਣੀ ਨਿਗਰਾਨੀ ਹੇਠ ਐਸਾ ਲਾਇਕ ਬਣਾ ਦਿੰਦਾ  , ਜਿਨਾ ਦੀ ਯੋਗਤਾ ਦੀ ਪ੍ਰਸ਼ੰਸ਼ਾ ਵਡੀਆਂ ਵਡੀਆਂ ਹਸਤੀਆਂ ਕਰ ਚੁਕੀਆਂ ਹਨ 1 ਦੀਵਾਨ  ਮੋਹਕਮ ਚੰਦ ਇਕ  ਮਾਮੂਲੀ ਦੁਕਾਨਦਾਰ ਸੀ 1 ਫਕੀਰ ਅਜ਼ੀਜ਼ੁਦੀਨਹਕੀਮ, ਸ਼ੇਖ ਇਲਾਹੀ ਬਕਸ਼ , ਮਿਸਰ ਬੇਲੀ , ਧਿਆਨ ਸਿੰਘ ਡੋਗਰਾ ,ਗੁਲਾਬ ਸਿੰਘ ਡੋਗਰਾ , ਤੇ ਸੁਚੇਤ ਸਿੰਘ ਇਹ ਸਭ ਦਰਬਾਰ-ਏ-ਖਲਾਸਾ ਦੇ ਖਾਸ ਤੇ ਜਿਮੇਦਾਰ ਲੋਕ  ਸੀ 1 ਇਸ ਖੁਲਦਿਲੀ ਦਾ ਨਤੀਜਾ ਇਹ ਹੋਇਆ ਕੀ ਸਾਰੇ ਮਤ , ਕੋਮਾਂ ਦੇ ਲੋਗ ਉਸ ਨੂੰ ਸਾਂਝਾ ਬਾਦਸ਼ਾਹ ਸਮਝ ਕੇ ਪਿਆਰ ਤੇ ਇਜ਼ਤ ਕਰਦੇ ਸੀ  ਇਥੋ ਤਕ ਕੀ ਜਦੋਂ 1826 ਤੇ 1839 ਵਿਚ ਓਹ ਬੀਮਾਰ ਹੋਏ  ਤਾਂ ਪੰਜਾਬ ਦੇ ਹਰ ਸ਼ਹਿਰ ਵਿਚ ਗੁਰੂ ਗਰੰਥ ਸਾਹਿਬ ਜੀ ਦੇ ਪਾਠ , ਹਿੰਦੁਆਂ ਦੇ ਮੰਦਰਾ ਤੇ ਤੀਰਥ ਵਿਚ ਯਗ ਤੇ ਮੁਸਲਮਾਨ ਮਸੀਤਾਂ ਵਿਚ ਨਿਆਜ਼ਾਂ ਵੰਡੀਆਂ ਗਈਆਂ

ਵਿਕਟਰ ਜੈਕ੍ਮੋਉੰਡ ਆਪਣੇ ਸਫ਼ਰਨਾਮੇ ਵਿਚ ਲਿਖਦੇ ਹਨ ,”  ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਕਤ ਮੁਸਲਮਾਨਾ ਨੂੰ ਆਪਣੇ ਮਜਬੀ ਕੰਮ ਦੀ ਪੂਰੀ ਖੁਲ ਸੀ 1 ਕਈ ਮੁਸੀਤਾਂ ਜਿਨਾ ਦਾ ਮਿਸਲਾਂ ਵਕਤ ਸਿਖਾ ਦਾ ਕਬਜਾ ਸੀ ਉਸਨੇ ਮੁੜ ਆਪਣੀ ਮੁਸਲਮਾਨ ਪਰਜਾ ਨੂੰ ਦਿਵਾ ਦਿਤੀਆਂ 1 ਉਸਦੇ ਫੌਜ਼ ਦੇ ਮੁਲ੍ਕੀ ਪ੍ਰਬੰਧ ਦੇ ਉਚ ਅਹੁਦਿਆਂ ਤੇ ਸਿਖਾਂ, ਹਿੰਦੁਆਂ , ਮੁਸਲਮਾਨਾ ਤੋ ਛੁਟ ਇਟਾਲੀਅਨ, ਫਰਾਂਸੀਸੀ, ਇੰਗਲਿਸ਼ ,ਐਂਗਲੋ -ਇੰਡੀਅਨ , ਸ੍ਪੈਨਿਸ਼ , ਰੂਸੀ , ਗਰੀਕ, ਜਰਮਨੀ ਤੇ ਅਸਟ੍ਰੇਲੀਅਨ  ਅਫਸਰ ਮੋਜੂਦ ਸਨ ਇਹ ਸਾਰੇ ਤਿਓਹਾਰ ਸਾਂਝੇ ਮਿਲਕੇ ਮਨਾਂਦੇ ਸਨ 1

ਮੋਲਾਨਾ ਸਫ਼ੀਤ ਅਹਮਦ ਲਿਖਦਾ ਹੈ ,”  ਸ਼ੇਰ-ਏ-ਪੰਜਾਬ ਦੇ ਰਾਜ ਸਮੇ ਮੁਸਲਮਾਨਾ ਨੂੰ ਆਪਣੇ ਮਜਬੀ ਤੇ ਰਾਜਸੀ ਹਕ ਪੂਰੇ ਪੂਰੇ ਪ੍ਰਾਪਤ ਸਨ 1 ਆਪਸ ਵਿਚ ਮੇਲ- ਮਿਲਾਪ ਤੇ ਮਹਾਰਾਜਾ ਸਾਹਿਬ ਦੀ ਕਦਰਦਾਨੀ ਕਾਰਨ ਪੰਜਾਬ ਦਾ ਵਪਾਰ ,ਦਸਤਕਾਰੀ ਤੇ ਜਿਮੀਦਾਰੀ ਉਨਤੀ ਦੇ ਸਿਖਰ ਤੇ ਸੀ 1 ਪਰਜਾ ਦੀ ਜਾਨ ਮਾਲ ਪੂਰੀ ਤਰਹ ਸੁਰਖਿਅਤ ਸਨ 1 ਆਮ ਜਨਤਾ ਇਨੀ ਖੁਸ਼ਹਾਲ ਸੀ ਕਿ ਖਾਲਸਾ ਰਾਜ ਨੂੰ ਛਡਕੇ ਕੋਈ ਅੰਗ੍ਰੇਜ਼ੀ ਇਲਾਕੇ ਵਿਚ ਜਾਣਾ ਪਸੰਦ ਨਹੀ ਸੀ ਕਰਦਾ ” 1 ਰੋਜ਼ਾਨਾ ਵਰਤੋਂ ਦੀਆਂ ਚੀਜ਼ਾ ਦੁਧ ,ਘਿਓ . ਕਣਕ ਬਹੁਤ ਸਸਤੇ ਸੀ  ਦੁਧ ਦੇਣ ਵਾਲੇ ਪਸ਼ੂਆਂ ਦੀ ਬਹੁਤਾਤ ਸੀ ਚਾਰਾਗਾਹ ਦਾ ਮੁਆਮਲਾ ਜੋ ਮੁਗਲ ਹਕੂਮਤ ਵੇਲੇ ਚਰਵਾਹਿਆਂ ਕੋਲੋਂ ਲਿਆ ਜਾਂਦਾ ਸੀ , ਉਸ ਨੂੰ ਖਤਮ ਕਰ ਦਿਤਾ 1 ਦੁਧ ਦੇਣ ਵਾਲੇ ਪਸ਼ੂਆਂ ਨੂੰ ਮਾਰਨ ਦੀ ਬੰਦਿਸ਼ ਸੀ 1

ਜੀਓ ਜੀਓ  ਰਾਜ ਵਧਦਾ ਗਿਆ ਤਿਓਂ ਤਿਓਂ ਇਸਦੀ ਰਖਿਆ ਲਈ ਫੌਜ਼ ਵੀ ਵਧਾਈ ਗਈ 1 ਇਸ ਏਡੀ ਵਡੀ ਫੌਜ਼ ਦੀਆਂ ਸਾਰੀਆਂ ਲੋੜਾ ਪੂਰੀਆਂ ਕਰਨ ਵਾਸਤੇ , ਜੰਗੀ ਸਮਾਨ , ਤੋਪਾਂ ਬੰਦੂਕਾਂ ਤੇ ਹਥਿਆਰ  ਬਣਾਨ ਵਾਸਤੇ ਕਈ ਥਾਵਾਂ ਤੇ ਕਾਰਖਾਨੇ ਲਗਵਾਏ ਗਏ  ਜਿਨਾ ਕਾਰਖਾਨਿਆ ਵਿਚ ਢਲੀਆਂ ਸੂਰਜ ਮੁਖੀ  ਤੋਪਾਂ ਛੇਤੀ ਛੇਤੀ ਚਲਣ ਤੇ ਗਰਮ ਨਾ ਹੋਣ ਕਰਕੇ ਬੜੀ ਪ੍ਰਸਿਧੀ ਪ੍ਰਾਪਤ ਕਰ ਚੁਕੀਆਂ ਸਨ  1 ਬੰਦੂਕਾਂ, ਸੰਗੀਨਾ , ਤਲਵਾਰਾਂ .ਗੋਲਾ ਬਰੂਦ , ਵਰਦੀਆਂਪੇਟੀਆਂ ਆਦਿ ਸਭ ਆਪਣੇ ਕਾਰਖਾਨਿਆ ਵਿਚ ਤਿਆਰ ਹੁੰਦੇ,  ਇਨਾ ਲਈ ਵਿਦੇਸ਼ੀਆਂ  ਦਾ ਮੂੰਹ ਨਹੀਂ ਸੀ ਦੇਖਣਾ ਪੈਂਦਾ 1

ਰਾਜ ਪ੍ਰਬੰਧ

18 ਵੀ ਸਦੀ ਵਿਚ ਪੰਜਾਬ ਦੇ ਸ਼ਹਿਰਾਂ ਦੀ ਹਾਲਤ ਬਹੁਤ ਵਿਗੜ ਚੁਕੀ ਸੀ ਜਿਸਦਾ ਕਾਰਣ ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲੇ 1 ਬਹੁਤੇ ਸ਼ਹਿਰ ਤਾਂ ਬਿਲਕੁਲ ਉਜੜ ਚੁਕੇ ਸਨ 1 ਮਹਾਰਾਜਾ ਰਣਜੀਤ ਸਿੰਘ ਜਿਸ ਤਰਾਂ  ਮੁਲਕਾਂ ਨੂੰ ਫਤਹਿ ਕਰਨ ਦੀ ਬੀਰਤਾ ਰਖਦੇ ਸੀ ਉਸੇ ਤਰਾਂ ਜਿਤੇ ਇਲਾਕਿਆਂ ਦਾ ਪ੍ਰਬੰਧ ਕਰਨਾ ਵੀ ਉਨਾ ਦਾ ਖਾਸ ਗੁਣ ਸੀ ਜੋ ਕੀ ਇਹ ਦੋ ਵਖੋ ਵਖਰੇ ਗੁਣ ਇਕੋ ਹਸਤੀ ਵਿਚ ਬਹੁਤ ਘਟ ਪਾਏ ਜਾਂਦੇ ਹਨ 1 ਹਰ ਕੰਮ ਲਈ ਯੋਗ ਪੁਰਸ਼ ਚੁਣਨਾ ਉਨਾ ਦਾ ਹੁਨਰ ਸੀ 1 ਲੇਪਾਲ griffin ਲਿਖਦਾ ਹੈ ,’ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਇਕ ਜਥੇਬੰਦੀ ਵਿਚ ਇਕਠਾ ਕਰਕੇ ਇਕ ਜਬਰਦਸਤ  ਕੋਮ ਬਣਾ ਦਿਤਾ ਹੈ ‘ 1  ਇਸ ਵਿਚ ਕੋਈ ਸ਼ਕ ਨਹੀ ਕਿ ਸ਼ੇਰ-ਏ-ਪੰਜਾਬ ਇਸ ਫੌਜ਼ ਨਾਲ ਆਪਣੀਆਂ ਜਿਤਾਂ ਨੂੰ ਦਿਲੀ ਤਕ ਜਾਂ ਉਸਤੋਂ ਅਗੇ ਵਧਾ ਕੇ ਲੈ ਗਏ ਹੁੰਦੇ  ਜੇ ਕਦੇ ਉਨ੍ਹਾ  ਦਾ ਬੰਨਾ ਦਰਿਆ ਸੁਤ੍ਲੁਜ %

Print Friendly, PDF & Email

Nirmal Anand

Translate »