{:en}SikhHistory.in{:}{:pa}ਸਿੱਖ ਇਤਿਹਾਸ{:}

ਭਗਤ ਲਖਸ਼ਮਣ ਸਿੰਘ (1863-1944)

ਭਗਤ ਲਕਸ਼ਮਣਸਿੰਘ ਅਥਾਹ ਸਿਖੀ ਜਜਬਾ  ਰਖਣ ਵਾਲੇ ਮਹਾਂਪੁਰਸ਼ ਹੋਏ ਹਨ ਜਿਨ੍ਹਾ ਨੇ ਵਿਦਿਆ ਅਤੇ ਪਤਰਕਾਰੀ ਵਿਚ ਸਿਖੀ ਦੀ ਨਿਗਰ ਸੇਵਾ ਕੀਤੀ 1 ਉਨ੍ਹਾ ਨੇ ਕਰਜਾ ਚੁਕਕੇ  ਸੁਖੋ ਅਤੇ ਕਲਰ ਪਿੰਡ ਵਿਚ ਖਾਲਸਾ ਸਕੂਲ ਖੋਲੇ 1 ਕਈ ਸਿਖਾਂ ਦੀ ਮਦਦ ਦੇ ਆਸਰੇ ਸਿੱਖ ਨੁਕਤੇ-ਨਜ਼ਰੀਆ ਨੂੰ ਲੋਕਾਂ ਤਕ ਪਹੁੰਚਾਣ  ਲਈ ਅਖਬਾਰ ਵੀ ਚਲਾਇਆ ਪਰ ਕੋਈ ਨਹੀਂ ਬਹੁੜਿਆ 1 ਪੰਜਾਬ ਨੈਸ਼ਨਲ ਬੈੰਕ ਤੋਂ ਕਰਜ਼ੇ ਚੁਕ ਕੇ ਮਾਸਟਰਾਂ ਦੀਆਂ ਤਨਖਾਹਾਂ ਦਿੰਦੇ ਰਹੇ 1 ਬੈੰਕ ਦਾ ਕਰਜਾ ਉਤਾਰਨ ਲਈ ਉਨ੍ਹਾ ਨੂੰ ਅਨਮੁਲੀ  ਸੇਵਾ ਛਡ ਕੇ ਸਰਕਾਰੀ ਨੋਕਰੀ ਕਰਨੀ ਪਈ 1 ਨੋਕਰੀ ਦੇ ਦੋਰਾਨ ਉਨ੍ਹਾ ਨੂੰ ਤਨਖਾਹ ਤੇ ਘੋੜੇ ਦਾ ਖਰਚਾ ਮਿਲਦਾ ਸੀ 1 ਤਨਖਾਹ ਉਹ ਸਾਰੀ ਕਰਜਾ ਚੁਕਾਣ ਲਈ ਬੈੰਕ ਵਿਚ ਦੇ ਦਿੰਦੇ ਤੇ ਘੋੜੇ ਦੇ ਖਰਚ ਵਿਚੋਂ ਮਾਲਕ ਤੇ ਘੋੜਾ ਦੋਨੋ ਗੁਜਾਰਾ ਕਰਦੇ 1  ਇਹ ਕਠਿਨ ਤਪਸਿਆ 19 ਸਾਲ ਕੀਤੀ 1 ਅਖਬਾਰ ਆਪ ਲਿਖਕੇ ਛਾਪਦੇ 1   68 ਸਾਲ ਦੀ ਉਮਰ ਵਿਚ ਪਤੇ ਲਿਖ ਕੇ ਅਖਬਾਰਾਂ ਨੂੰ ਚਾਦਰ ਵਿਚ ਪਾਕੇ  ਮੋਢਿਆਂ ਤੇ ਚੁਕ ਕੇ ਐਡਵਰਡ ਰੋਡ ਤੋਂ ਮਾਲ ਰੋਡ ਤਕ ਡਾਕਖਾਨੇ ਪਉਣ ਜਾਂਦੇ

ਪਰ ਵੇਖੋ ਕੋਮ ਦੀ ਪਥਰ ਦਿਲੀ ਕਿਸੀ ਨੇ ਇਸ ਬਜੁਰਗ ਦੇ ਹਥ ਨਹੀਂ ਚੁੰਮੇ, ਇਸਦੇ ਕਦਮਾਂ ਹੇਠ ਆਪਣਾ ਦਿਲ ਨਹੀਂ ਵਿਛਾਇਆ , ਕਿਸੇ ਨੇ ਉਸਦੇ ਥਕੇ ਮੋਢਿਆਂ ਦਾ ਭਾਰ  ਹਲਕਾ ਨਹੀਂ ਕੀਤਾ 1 ਉਨ੍ਹਾ ਦੀ ਆਤਮ -ਕਥਾ ਛਾਪਣ ਲਈ ਪ੍ਰ੍ਫੇਸਰ ਗੰਡਾ ਸਿੰਘ ਨੂੰ ਦਰ ਦਰ ਭਟਕਣਾ  ਪਿਆ ਪਰ ਉਨ੍ਹਾ ਨੂੰ ਪੈਸੇ ਨਾ ਜੁੜੇ 1 ਮੇਕਾਲੀਫ਼ ਮੇਮੋਰਿਯਲ ਫੰਡ  ਵੀ ਉਨ੍ਹਾ ਦੇ ਕੰਮ ਨਾ ਆ ਸਕਿਆ ਕਿਓਕੀ ਪ੍ਰਬੰਧਕਾਂ ਨੇ 80 ਸਫੇ ਤੋਂ ਵਧ ਕਿਤਾਬ ਛਾਪਣ ਤੋਂ ਇਨਕਾਰ ਕਰ ਦਿਤਾ1

            ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »