ਸਿੱਖ ਇਤਿਹਾਸ

ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ -ਭਾਗ ਦੂਜਾ

ਗੁਰੂ ਗੋਬਿੰਦ ਸਿੰਘ ਜੀ ਦਾ ਉਤਰ ਓਨ੍ਹਾ ਦੀ ਅਣਖ, ਦਲੇਰੀ ਤੇ ਚੜਦੀ ਕਲਾ ਦਾ ਸਬੂਤ ਹੈ। “ਰਈਅਤ ਤਾਂ ਅਸੀਂ ਕੇਵਲ ਵਾਹਿਗੁਰੁ ਦੀ ਹਾਂ। ਨਾਂ ਅਸੀਂ ਕਿਸੀ ਤੋ ਡਰਦੇ ਹਾਂ ਨਾ ਡਰਾਂਦੇ ਹਾਂ, ਨਾ ਕਿਸੇ ਦੀ ਈਨ ਮੰਨਦੇ ਹਾਂ ਨਾ ਮਨਵਾਂਦੇ ਹਾਂ। ਆਨੰਦਪੁਰ ਸਾਡੇ ਗੁਰੂ ਪਿਤਾ ਦੀ ਮੁਲ ਖਰੀਦੀ ਥਾਂ ਤੇ ਉਸਰਿਆ ਹੈ। ਇਸ ਲਈ ਉਥੋਂ ਕਢਣ ਜਾਂ ਨਿਕਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਪਰ ਜੇ ਤੁਸੀਂ ਅਕਾਰਨ ਹੀ ਲੜਨ ਤੇ ਤੁਲੇ ਹੋਏ ਹੋ ਤਾਂ ਅਸੀਂ ਵੀ ਆਪਣੀ ਪਤ, ਅਬਰੋ, ਸਿਖ ਸੇਵਕ ਦੇ ਘਰ ਪਰਿਵਾਰ ਬਚਾਣ ਲਈ, ਕੋਮੀ ਮੰਤਵ ਤੇ ਮਾਨਵੀ ਕਰਤਵ ਨਿਭਾਓਣ ਲਈ ਆਪ ਨਾਲ ਝੂਜਣ ਨੂੰ ਤਿਆਰ ਬਰ ਤਿਆਰ ਹਾਂ। ਜੇ ਲੋੜ ਪਵੇ ਤਾਂ ਹਥ ਵਿਚ ਤਲਵਾਰ ਪਕੜਨਾ ਖਤ੍ਰੀ ਦਾ ਧਰਮ ਹੈ “।

ਇਹ ਉਤਰ ਦੇਕੇ ਗੁਰੂ ਸਾਹਿਬ ਨੇ ਆਪਣੇ ਸਭ ਸੂਰਮਿਆਂ ਨੂੰ ਗੋਲੀ ਸਿੱਕਾ ਵੰਡ ਦਿਤਾ ਤੇ ਯੁਧ ਕਰਨ ਦੀਆਂ ਤਿਆਰੀਆਂ ਵਿਚ ਜੁਟ ਪਏ। ਅਮ੍ਰਿਤ ਵੇਲੇ ਕਥਾ ਕੀਰਤਨ ਤੋਂ ਬਾਦ ਇਤਿਹਾਸਿਕ ਗ੍ਰੰਥਾਂ ਜਿਵੇਂ ਭਾਗਵਤ ਗੀਤਾ, ਪੁਰਾਨ, ਚੰਡੀ ਚਰਿਤਰ, ਰਾਮਾ ਅਵਤਾਰ, ਆਪਣੇ ਕਵੀਆਂ ਪਾਸੋਂ ਸੁਣਨੇ ਅਤੇ ਸਰਲ ਭਾਸ਼ਾ ਵਿਚ ਅਨੁਵਾਦ ਕਰਾਓਣਏ ਸ਼ੁਰੂ ਕਰ ਦਿਤੇ। ਜਾਪੁ ਸਾਹਿਬ, ਅਕਾਲ ਉਸਤਤਿ ਆਦਿ ਬਾਣੀਆਂ ਉਚਾਰਨ ਕਰਣੀਆਂ, ਤ੍ਰੇਪੇਹਰੇ ਦਾ ਦੀਵਾਨ ਲਗਾਕੇ ਯੋਧਿਆਂ ਨੂੰ ਪਿਛਲੇ ਜੰਗਾਂ ਜੁਧਾਂ ਦੇ ਪ੍ਰਸੰਗ ਸੁਣਾਨੇ, ਘੋੜ ਸਵਾਰੀ, ਸ਼ਸ਼ਤਰਾਂ ਦੀ ਸਿਖਿਆ ਦੇਣੀ ਤੇ ਅਭਿਆਸ ਕਰਾਨੇ, ਬਾਹਰੋਂ ਆਇਆਂ ਸੰਗਤਾ ਨੂੰ ਉਪਦੇਸ਼ ਦੇਣੇ, ਸ਼ਿਕਾਰ ਖੇਡਣ ਜਾਣਾ ਤੇ ਨਾਲ ਹੀ ਯੋਧਿਆਂ ਨੂੰ ਯੁਧ ਦਾ ਅਭਿਆਸ ਕਰਾਓਦੇ ਰਹਿਣਾ।

ਸਿਖ ਸੰਗਤ ਪ੍ਰਤੀ ਪਿਆਰ ਭਰਿਆ ਹੁਕਮ ਸੀ। ਧੰਨ ਦੀ ਜਗਹ ਸ਼ਸ਼ਤਰ, ਬਸਤਰ ਤੇ ਘੋੜੇ, ਭੇਟਾ ਵਜੋਂ ਲਿਆਓਣ ਤੇ ਜਵਾਨਾ ਵਾਸਤੇ ਸੀ ਆਪਣੀਆ ਜਵਾਨੀਆਂ ਭੇਟਾ ਕਰਣ। ਦੋਨੋ ਤਰਫੋਂ ਤਿਆਰੀਆਂ ਸ਼ੁਰੂ ਹੋ ਗਈਆਂ। , ਭੀਮ ਚੰਦ ਨੇ ਇਨਾਂ ਗਤੀ ਵਿਧੀਆਂ ਨੂੰ ਵਿਦ੍ਰੋਹ ਤੇ ਬਗਾਵਤ ਸਮਝਿਆ। ਉਸਨੇ ਰਾਜਿਆਂ ਨੂੰ ਓਕ੍ਸਾਇਆ। ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਨੂੰ ਬਹੁਤ ਮੰਨਦਾ ਸੀ ਤੇ ਉਨ੍ਹਾ ਦਾ ਸ਼ਰਧਾਲੂ ਸੀ। ਓਸਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿਚ ਆਉਣ ਦਾ ਸਦਾ ਦਿਤਾ ਤੇ ਕਿਹਾ, ” ਭੀਮ ਚੰਦ ਤੁਹਾਡੇ ਨਾਲ ਨਿਤ ਝਗੜੇ ਦੀਆਂ ਗਲਾਂ ਕਰਦਾ ਹੈ, ਇਸ ਕਰਕੇ ਤੁਸੀਂ ਮੇਰੇ ਰਾਜ ਵਿਚ ਆ ਜਾਉ। ਜਿਥੇ ਚਾਹੋ ਨਿਵਾਸ ਕਰੋ। ਇਹ ਸਾਰਾ ਇਲਾਕਾ ਤੁਹਾਡੀ ਹੀ ਕਿਰਪਾ ਨਾਲ ਹੈ। ਜਦੋ ਮਾਤਾ ਗੁਜਰੀ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਨ੍ਹਾ ਨੇ ਗੁਰੂ ਸਾਹਿਬ ਨੂੰ ਕੁਝ ਚਿਰ ਨਾਹਨ ਜਾਣ ਲਈ ਕਿਹਾ। ਮਾਤਾ ਜੀ ਦੇ ਜੋਰ ਦੇਣ ਤੇ ਗੁਰੂ ਸਾਹਿਬ ਨਾਹਨ ਆ ਗਏ। ਮੈਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਇਹ ਸਾਰਾ ਦੇਸ਼ ਆਪਜੀ ਦਾ ਹੈ ਜਿਥੇ ਆਪ ਚਾਹੋ ਆਪਜੀ ਦਾ ਨਿਵਾਸ ਅਸਥਾਨ ਬਣਾ ਦਿਤਾ ਜਾਵੇਗਾ। ਜਮਨਾ ਕਿਨਾਰੇ ਇਕ ਸੁੰਦਰ ਜਗਹ ਦੇਖਕੇ ਗੁਰੂ ਸਾਹਿਬ ਲਈ ਕਿਲਾ ਬਣਾ ਦਿਤਾ ਤੇ ਸਾਜੋ ਸਮਾਨ ਨਾਲ ਭਰ ਦਿਤਾ।

ਇਥੇ ਆਪਜੀ ਨੇ ਕਈ ਹੇਰ ਨੋਕਰ ਰਖ ਲਏ, ਘੋੜੇ ਤੇ ਸ਼ਸ਼ਤਰ ਖਰੀਦੇ, ਜਵਾਨਾਂ ਨੂੰ ਭਰਤੀ ਕੀਤਾ। 500 ਬਸੀ ਪਠਾਣ ਜੋ ਕਦੇ ਸ਼ਾਹੀ ਫੌਜਾਂ ਵਿਚੋਂ ਕਢੇ ਗਏ ਸੀ ਆਪਣੀ ਰੋਜ਼ੀ ਰੋਟੀ ਲਈ ਪੀਰ ਬੁਧੂ ਸ਼ਾਹ ਦੇ ਰਾਂਹੀ ਗੁਰੂ ਸਾਹਿਬ ਦੀ ਫੌਜ਼ ਵਿਚ ਭਰਤੀ ਹੋ ਗਏ ਜਿਨਾ ਵਿਚ ਪੰਜ ਜਰਨੇਲ, ਕਾਲੇ ਖਾਨ, ਨਜਾਬਤ ਖਾਨ, ਭੀਖਨ ਖਾਨ, ਹਿਯਾਤ ਖਾਨ, ਨਾਹਰ ਖਾਨ, ਜਿਨ੍ਹਾ ਨਾਲ 100-100 ਦੀ ਫੌਜ਼ ਸੀ। ਮਹੰਤ ਕਿਰਪਾਲ ਵੀ ਆਪਣੇ ਨਾਲ 500 ਉਦਾਸੀ ਚੇਲਿਆਂ ਨੂੰ ਲੇਕੇ ਗੁਰੂ ਸਾਹਿਬ ਦੀ ਫੌਜ਼ ਵਿਚ ਆ ਰਲੇ। ਹੋਰ ਵੀ ਬਹੁਤ ਸਾਰੇ ਜਵਾਨ ਭਰਤੀ ਹੋ ਗਏ।

ਔਰੰਗਜ਼ੇਬ ਵਲੋਂ ਰਾਗ, ਰੰਗ ਤੇ ਮਹਿਫਿਲਾ ਤੇ ਪਾਬੰਦੀ ਲਗਣ ਕਰਕੇ ਕਵੀਆਂ ਨੇ ਗੁਰੂ ਘਰ ਨੂੰ ਆਪਣਾ ਟਿਕਾਣਾ ਬਣਾ ਲਿਆ। ਸੈਨਾਪਤੀ ਕੰਗਨ ਤੇ ਭਾਈ ਨੰਦ ਲਾਲ ਵਰਗੇ ਕਈ ਕਵੀ ਦਰਬਾਰ ਵਿਚ ਪੁਜੇ। ਰੋਜ਼ ਕਵਿਤਾਵਾਂ ਉਚਾਰੀਆਂ ਜਾਂਦੀਆਂ, ਦੀਵਾਨ ਲਗਦੇ, ਵਿਚਾਰਾਂ ਹੁੰਦੀਆਂ ਤੇ ਜੰਗੀ ਖੇਡਾਂ ਖੇਡੀਆਂ ਜਾਦੀਆਂ। ਪੋੰਟਾ ਸਾਹਿਬ ਆਕੇ ਗੁਰੂ ਸਾਹਿਬ ਦੀ ਸੈਨਿਕ ਸ਼ਕਤੀ ਵਧ ਗਈ। ਉਨ੍ਹਾ ਦੇ ਸ਼ੋਕ ਵੀ ਬਾਈਧਰ ਰਾਜਿਆਂ ਨਾਲ ਕਿਤੇ ਵਧ ਸੀ, ਸਰਗਰਮੀਆਂ ਵੀ ਬਾਦਸ਼ਾਹਾਂ ਵਾਲੀਆਂ ਸਨ, ਲੇਣ ਦੇਣ ਵੀ ਕੀਮਤੀ ਸੀ, ਉਨ੍ਹਾ ਦਾ ਵਿਓਹਾਰ ਵੀ ਬਾਦਸ਼ਾਹਾਂ ਵਰਗਾ ਸੀ। ਰਾਜਾ ਫਤਿਹ ਚੰਦ ਦੀ ਲੜਕੀ ਦੇ ਵਿਆਹ ਸਮੇ ਭੇਜੇ ਤੋਫੇ, ਜਿਨਾਂ ਵਿਚ ਇਕ ਹਾਰ ਦੀ ਕੀਮਤ ਸਵਾ ਲਖ ਸੀ। ਰਾਜਾ ਫਤਿਹ ਚੰਦ ਤੇ ਮੈਦਨੀ ਪ੍ਰਕਾਸ਼ ਗੁਆਂਢੀ ਸਨ ਪਰ ਓਨ੍ਹਾ ਦਾ ਆਪਸ ਵਿਚ ਰਿਸ਼ਤਾ ਠੀਕ ਨਹੀ ਸੀ। ਗੁਰੂ ਸਾਹਿਬ ਨੇ ਦੋਨੋ ਰਾਜਿਆਂ ਦੀ ਆਪਸ ਵਿਚ ਸੁਲਾਹ ਕਰਾ ਦਿਤੀ।

ਇਥੇ ਰਾਮ ਰਾਇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਏ। ਮਿਲਣ ਦੀ ਥਾਂ ਜਮਨਾ ਦਰਿਆ ਵਿਚ ਇਕ ਬੇੜੀ ਸੀ। ਰਾਮ ਰਾਇ ਨੇ ਮਸੰਦਾਂ ਦੀ, ਜੋ ਉਸਦੀ ਮਰਨ ਦੀ ਤਾਕ ਵਿਚ ਬੈਠੇ ਸੀ ਤਾਂਕੀ ਉਸਦੀ ਜਾਇਦਾਦ ਹੜਪ ਸਕਣ, ਸਾਰੀ ਵਿਥਿਆ ਸੁਣਾਈ ਤੇ ਆਪਣੀ ਪਤਨੀ ਪੰਜਾਬ ਕੌਰ ਦੀ ਜਿਮੇਦਾਰੀ ਆਪਣੇ ਅਕਾਲ ਚਲਾਣਾ ਕਰਨ ਤੋ ਪਹਿਲਾਂ ਗੁਰੂ ਸਾਹਿਬ ਨੂੰ ਸੋਂਪ ਦਿਤੀ। ਇਕ ਦਿਨ ਜਦ ਰਾਮ ਰਾਇ ਸਮਾਧੀ ਵਿਚ ਲੀਨ ਸਨ ਤਾ ਮਸੰਦਾ ਨੇ ਉਸਨੂੰ ਮੁਰਦਾ ਕਹਿਕੇ ਜਲਾ ਦਿਤਾ। ਗੁਰੂ ਸਾਹਿਬ ਨੇ ਉਨ੍ਹਾ ਦੀ ਖੂਬ ਧੁਨਾਈ ਕੀਤੀ।

ਭੀਮ ਚੰਦ ਦੇ ਲੜਕੇ ਦੀ ਸ਼ਾਦੀ ਦਾ ਦਿਨ ਤਹਿ ਹੋ ਗਿਆ,। ਭੀਮ ਚੰਦ ਜਦੋਂ ਬਰਾਤ ਲੇਕੇ ਆਇਆ ਜਿਸ ਵਿਚ ਪਹਾੜੀ ਰਾਜੇ ਤੇ ਉਨ੍ਹਾ ਦੀਆਂ ਫੌਜਾਂ ਵੀ ਸਨ ਜਿਸਦਾ ਲਾਂਘਾ ਪੋੰਟਾ ਸਾਹਿਬ ਵਿਚੋਂ ਸੀ ਤਾਂ ਗੁਰੂ ਸਾਹਿਬ ਨੇ ਉਨ੍ਹਾ ਦਾ ਰਾਹ ਰੋਕ ਲਿਆ ਤੇ ਕਿਹਾ ਕਿਸੇ ਰਾਜੇ ਦੀਆਂ ਫੌਜਾਂ ਸਾਡੇ ਨਿਵਾਸ ਅਸਥਾਨ ਤੋਂ ਨਹੀ ਲੰਘ ਸਕਦੀਆਂ। ਭੀਮ ਚੰਦ ਨੇ ਮਿੰਨਤ ਕੀਤੀ ਕੀ ਦੂਸਰਾ ਰਾਹ ਬਹੁਤ ਲੰਬਾ ਹੈ, ਮਹੂਰਤ ਦਾ ਵਕਤ ਨਿਕਲ ਜਾਇਗਾ। ਗੁਰੂ ਸਾਹਿਬ ਨੇ ਲੜਕੇ ਤੇ ਪੰਜ ਸਤ ਹੋਰ ਬੰਦਿਆਂ ਨੂੰ ਲੰਘਣ ਦਾ ਰਸਤਾ ਦੇ ਦਿਤਾ ਤੇ ਬਾਕੀ ਜੰਜ ਨੂੰ ਵਾਪਸ ਮੋੜ ਦਿਤਾ। ਭੀਮ ਚੰਦ ਤਿਲ੍ਮ੍ਲਾਇਆ ਤਾਂ ਸਹੀ ਪਰ ਕੁਝ ਕਰ ਨਹੀਂ ਸਕਿਆ। ਭੀਮ ਚੰਦ ਨੇ, ਫ਼ਤਿਹ ਚੰਦ ਜੋ ਉਸਦਾ ਕੁੜਮ ਬਣ ਚੁਕਾ ਸੀ, ਨੂੰ ਓਕ੍ਸਾਇਆ ਤੇ ਗੁਰੂ ਸਾਹਿਬ ਦੇ ਭੇਜੇ ਤੋਹਫ਼ੇ ਵਾਪਿਸ ਕਰਾ ਦਿਤੇ। ਗੁਰੂ ਸਾਹਿਬ ਤੇ ਹਲਾ ਬੋਲਣ ਵਾਸਤੇ ਵੀ ਕਿਹਾ। ਫ਼ਤਿਹ ਸ਼ਾਹ ਤਿਆਰ ਨਹੀਂ ਸੀ, ਪਰ ਭੀਮ ਚੰਦ ਨੇ ਡੋਲਾ ਨਾ ਲਿਜਾਣ ਦੀ ਥ੍ਮ੍ਕੀ ਦਿਤੀ। 15 ਰਾਜਿਆਂ ਦੀਆ ਫੌਜਾਂ ਨੇ, ਫ਼ਤਿਹ ਚੰਦ ਦੀ ਅਗਵਾਈ ਹੇਠ ਅਕਾਰਨ ਗੁਰੂ ਸਾਹਿਬ ਤੇ ਹਲਾ ਬੋਲ ਦਿਤਾ। ਜਿਸਨੂੰ ਭੰਗਾਣੀ ਦਾ ਯੁਧ ਕਿਹਾ ਜਾਂਦਾ ਹੈ ਜੋ ਸਤਂਬਰ। 688 ਵਿਚ ਹੋਇਆ। ਇਹ ਪਹਿਲਾ ਯੁਧ ਸੀ ਜਿਥੇ ਹਿੰਦੂ, ਸਿਖਾਂ ਤੇ ਮੁਸਲਮਾਨਾ ਨੇ ਸਾਂਝਾ ਖੂਨ ਡੋਲਿਆ।

ਮੂਲ ਕਾਰਣ

  1. ਗੁਰੂ ਸਾਹਿਬ ਦਾ ਤੇਜ਼ ਪ੍ਰਤਾਪ, ਅਣਖ, ਦਲੇਰੀ ਤੇ ਚੜਦੀ ਕਲਾ – ਜਦ ਤਕ ਗੁਰੂ ਸਾਹਿਬ ਨੇ ਰਾਜਸੀ ਸ਼ਾਨੋ ਸ਼ੋਕਤ ਸ਼ੁਰੂ ਨਹੀਂ ਸੀ ਕੀਤੀ ਉਨ੍ਹਾ ਦੇ ਪਹਾੜੀ ਰਾਜਿਆਂ ਨਾਲ ਸਬੰਧ ਚੰਗੇ ਰਹੇ ਪਰ ਜਦ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ 1682 ਵਿਚ ਉਨਾਂ ਰਣਜੀਤ ਨਗਾਰਾ ਵਜਾਣਾ , ਸ਼ਿਕਾਰ ਖੇਡਣਾ, ਘੋੜਿਆ ਤੇ ਚੜਨਾ, ਕਲਗੀ ਲਗਾਣੀ ਸ਼ੁਰੂ ਕੀਤੀ, ਕੁਝ ਅਸਧਾਰਨ ਚੜਾਵੇ , ਸ਼ਸ਼ਤਰ, ਘੋੜੇ ਹਾਥੀ ਆਦਿ ਨਾਲ ਉਨ੍ਹਾ ਦੀ ਸ਼ਾਨੋ ਸ਼ੋਕਤ ਰਾਜਿਆ ਨਾਲੋਂ ਵੀ ਵਧ ਗਈ, ਰਾਜੇ ਈਰਖਾ ਕਰਨਾ ਸ਼ੁਰੂ ਹੋ ਗਏ ਖਾਸ ਕਰਕੇ ਭੀਮ ਚੰਦ ਜਿਸਦੇ ਇਲਾਕੇ ਵਿਚ ਗੁਰੂ ਸਾਹਿਬ ਦਾ ਦਰਬਾਰ ਲਗਦਾ ਸੀ।
  2. ਰਣਜੀਤ ਨਗਾਰਾ :- ਕਹਿੰਦੇ ਹਨ ਕੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਪਿਛੋ ਜਦੋਂ ਕੇਸਰੀ ਨਿਸ਼ਾਨ ਝੁਲਾਕੇ ਫੌਜੀ ਤੇ ਜੰਗੀ ਸਿਖਲਾਈ ਦੇਣ ਲਗੇ ਤਾਂ ਸਾਮਣੇ ਖੜੇ ਨੰਦ ਲਾਲ ਨੇ ਮਾਮਾ ਕਿਰਪਾਲ ਨੂੰ ਦੇਖ ਕੇ ਕਿਹਾ। ਛੇਵੇਂ ਪਾਤਸ਼ਾਹ ਦਾ ਬਖਸ਼ਿਆ ਨਿਸ਼ਾਨ ਸਾਹਿਬ ਤੇ ਇਨ੍ਹਾ ਕੋਲ ਹੈ ਬਸ ਇਕ ਨਗਾਰੇ ਦੀ ਘਾਟ ਹੈ। ਅਗਲੇ ਦਿਨ ਹੀ ਇਕ ਸੁੰਦਰ ਨਗਾਰਾ ਤਿਆਰ ਕਰਵਾ ਦਿਤਾ ਜਿਸਦਾ ਨਾ ਰਣਜੀਤ ਨਗਾਰਾ ਰਖਿਆ ਗਿਆ, ਜਿਸ ਨੂੰ ਵਜਾਣ ਦੀ ਪਰਮ੍ਪਰਾ 1682 ਵਿਚ ਸ਼ੁਰੂ ਹੋਈ। 2 ਅਪ੍ਰੈਲ 1678 ਵਿਚ ਰਤਨ ਰਾਇ ਦੇ ਹੁੰਦਿਆ ਇਹ ਨਗਾਰਾ ਸਥਾਪਿਤ ਕੀਤਾ ਗਿਆ।
  3. ਮੁਗਲ ਹਕੂਮਤ ਨੂੰ ਹਰਗਿਜ਼ ਮਨਜ਼ੂਰ ਨਹੀਂ ਸੀ ਸਿਖਾਂ ਦੀਆਂ ਸਰਗਰਮੀਆਂ ਜਿਨ੍ਹਾ ਨੇ ਉਨਾਂ ਦਾ ਰਾਜਸੀ ਤਾਣਾ -ਬਾਣਾ ਹਿਲਾਕੇ ਰਖ ਦਿਤਾ ਸੀ। ਕਹਿੰਦੇ ਹਨ ਜਦੋਂ ਔਰੰਜ਼ੇਬ ਦਾ ਪੁਤਰ ਕਾਬਲ ਦੇ ਤਖ਼ਤ ਤੇ ਬੈਠਾ, ਬੇਠਣ ਤੋ ਪਹਿਲਾਂ ਉਸਨੇ 4 ਨਗਾਰੇ ਵਜਵਾਏ , ਜਦ ਔਰੰਗਜ਼ੇਬ ਨੂੰ ਪਤਾ ਲਗਾ ਤਾਂ ਓਹ ਬਹੁਤ ਗੁਸਾ ਹੋਇਆ। ਪੁਤਰ ਨੂੰ ਲਿਖ ਭੇਜਿਆ ਕਿ ਨਗਾਰੇ ਵਜਾਣ ਦਾ ਹਕ਼ ਸਿਰਫ ਦਿੱਲੀ ਦੇ ਸਹਿਨ੍ਸ਼ਾਹ ਨੂੰ ਹੈ। ਜਦੋਂ ਤੇਨੂੰ ਦਿੱਲੀ ਦੇ ਤਖਤ ਤੇ ਅੱਲਾ -ਪਾਕ ਗਦੀ ਨਸ਼ੀਨ ਕਰੇਗਾ ਤਾਂ ਜਿਤਨੇ ਮਰਜ਼ੀ ਇਸ ਹਕ਼ ਦੀ ਵਰਤੋਂ ਕਰ ਲਈ। ਜੋ ਆਪਣੇ ਪੁਤਰ ਦੇ ਨਗਾਰੇ ਬਰਦਾਸ਼ ਨਹੀਂ ਕਰ ਸਕਿਆ, ਓਹ ਗੁਰੂ ਸਾਹਿਬ ਦੇ ਰਣਜੀਤ ਨਗਾਰੇ ਕਿਵੇਂ ਬਰਦਾਸ਼ ਕਰ ਲੈਂਦਾ। ਇਸਦੀ ਗੂੰਜਦੀ ਅਵਾਜ਼ ਨੂੰ ਬੰਦ ਕਰਨ ਲਈ ਪਹਿਲੇ ਸਰਹੰਦ ਦੇ ਨਵਾਬ, ਫਿਰ ਹੁਸੇਨ ਖਾਨ ਤੇ ਫਿਰ ਆਪਣੇ ਪੁਤਰ ਨੂੰ ਭੇਜਿਆ।
  4. ਮਸੰਦ – ਜਿਨ੍ਹਾ ਦੀ ਹਸਤੀ ਗੁਰੂ ਸਾਹਿਬ ਨੇ ਮਿਟਾ ਕੇ ਰਖ ਦਿਤੀ ਸੀ ਕਿਓਂਕਿ ਓਹ ਇਖ੍ਲਾਖ ਤੋਂ ਗਿਰ ਚੁਕੇ ਸਨ। ਸੰਗਤ ਤੇ ਗੁਰੂ ਸਾਹਿਬ ਦੇ ਸਿਧੇ ਸੰਬੰਧ ਉਨਾ ਤੋ ਬਰਦਾਸ਼ਤ ਨਹੀਂ ਹੋਏ। ਉਨ੍ਹਾ ਦੀ ਪੁਛ ਪੜਤਾਲ ਮੁਕ ਗਈ ਨਾਲੇ ਬੇਈਮਾਨੀ ਦਾ ਪੈਸਾ ਵੀ। ਓਹ ਗੁਰੂ ਸਾਹਿਬ ਦੇ ਖਿਲਾਫ਼ ਹੋ ਗਏ।
  5. ਹਿੰਦੂ ਰਾਜੇ :- ਰਾਜੇ ਮਹਾਰਾਜਿਆਂ ਤੇ ਉਚ ਜਾਤੀਆਂ ਨੂੰ ਗਲਤਫਹਿਮੀ ਹੋ ਗਈ ਕਿ ਜੇਕਰ ਸਿਖੀ ਫੈਲ ਗਈ ਤਾਂ ਸਾਡੀਆਂ ਪਦਵੀਆਂ, ਅਧਿਕਾਰਾਂ, ਤੇ ਅਖਤਿਆਰਾਂ ਦਾ ਕੀ ਬਣੇਗਾ? ਸਾਡੇ ਆਰਾਮ, ਸੁਖ, ਚੇਨ ਤੇ ਐਸ਼ਪ੍ਰਸਤੀ ਦਾ ਕੀ ਹੋਵੇਗਾ ਜੋ ਓਹ ਨੀਵੀਆਂ ਜਾਤੀਆਂ ਦੇ ਦਮ ਤੇ ਕਰ ਰਹੇ ਸਨ ? ਸੋ ਉਨਾ ਨੇ ਆਪਣੀ ਗੰਡ- ਤੁਪ ਹਕੂਮਤ ਨਾਲ ਜੋੜਨੀ ਠੀਕ ਸਮਝੀ। ਬ੍ਰਾਹਮਣ ਜੋ ਜਨਤਾ ਨੂੰ ਵਹਿਮਾਂ-ਭਰਮਾਂ ਪਾਖੰਡਾ ਤੇ ਬੇਲੋੜੀਆਂ ਰਸਮਾਂ ਵਿਚ ਪਾਕੇ ਲੁਟ ਖਸੁਟ ਕਰ ਰਹੇ ਸੀ ਓਹ ਵੀ ਉਨ੍ਹਾ ਨਾਲ ਜੁੜ ਗਏ।

ਸਾਰੇ ਹਾਲਾਤਾਂ ਦਾ ਨਤੀਜਾ ਇਹ ਹੋਇਆ ਰਾਜਾ, ਮਹਾਰਾਜਿਆਂ ਤੇ ਮੁਗਲ ਹਕੂਮਤ ਨੇ ਆਪਸ ਵਿਚ ਹਥ ਮਿਲਾ ਲਿਆ ਤੇ ਤੇਜੀ ਨਾਲ ਉਚਰ ਰਹੀ ਖਾਲਸਾ ਲਹਿਰ ਨੂੰ ਨੇਸਤੋਨਬੂਤ ਕਰਨ ਦਾ ਫੈਸਲਾ ਕਰ ਲਿਆ।

1.ਭੰਗਾਣੀ ਦਾ ਯੁਧ

1688 ਵਿਚ ਪੋੰਟਾ ਸਾਹਿਬ ਤੋਂ ਕੋਈ 6 ਮੀਲ ਦੀ ਦੂਰੀ ਤੇ ਫ਼ਤਿਹ ਸ਼ਾਹ ਤੇ ਉਸਦੇ ਸਾਥੀਆਂ ਨੇ ਬਿਨਾਂ ਕਾਰਨ ਗੁਰੂ ਸਾਹਿਬ ਤੇ ਹਮਲਾ ਕਰ ਦਿਤਾ। 22 ਸਾਲ ਦੇ ਗੁਰੂ ਸਾਹਿਬ ਨੂੰ ਪਹਲੀ ਵਾਰੀ ਫੌਜ਼ ਦੀ ਕਮਾਂਡ ਕਰਦਿਆਂ ਤੇ ਜੂਝਦਿਆਂ ਵੇਖਿਆ। ਜਦੋਂ ਪਠਾਣਾ ਨੇ ਤੇ ਉਦਾਸੀਆਂ ਨੇ ਰਾਜਿਆਂ ਦੀ ਇਤਨੀ ਲੰਬੀ ਚੋੜੀ ਫੌਜ਼ ਦੇਖੀ ਤਾਂ ਘਬਰਾ ਗਏ। ਕੁਝ ਵੈਰੀਆਂ ਨਾਲ ਮਿਲ ਗਏ ਤੇ ਕਈਆਂ ਨੇ ਹਥਿਆਰ ਸੁਟ ਦਿਤੇ। ਇਹ ਸਭ ਦੇਖਕੇ ਬਾਕੀ ਫੌਜ਼ ਦੇ ਹੋਂਸਲੇ ਵੀ ਪਸਤ ਹੋ ਗਏ। ਗੁਰੂ ਸਾਹਿਬ ਨੇ ਦੇਖਿਆ, ਓਹ ਘਾਬਰੇ ਨਹੀ ਧਿੜਕੇ ਨਹੀਂ ਨਾ ਹੀ ਹਿੰਮਤ ਹਾਰੀ। ਅਗੇ ਵਧ ਕੇ ਆਪਣੀ ਫੌਜ਼ ਨੂੰ ਧੀਰਜ ਦਿੰਦਿਆਂ ਕਿਹਾ :

ਸਾਥੀਓ ਤੇ ਸੇਵਕੋ ਚਿੰਤਾ ਕਾਹਦੀ, ਘਾਬਰੇ ਕਿਓਂ ਹੋ, ਬੰਦਿਆਂ ਦੇ ਆਸਰੇ ਤਾਂ ਅਸਾਂ ਨੇ ਪਹਿਲੇ ਵੀ ਨਹੀ ਸੀ ਲੜਨਾ, ਅਸਾਂ ਨੇ ਤੇ ਰਬ ਦੇ ਆਸਰੇ ਜੂਝਣਾ ਸੀ। ਓਹ ਰਬ ਅਜ ਵੀ ਸਾਡੇ ਨਾਲ ਹੈ ਇਸ ਲਈ ਸਾਡੀ ਜਿਤ ਯਕੀਨੀ ਹੈ ਜੇ ਕਿਸੇ ਨੂੰ ਵੀ ਉਸਦੇ ਅੰਗ ਸੰਗ ਸਹਾਈ ਹੋਣ ਦਾ ਨਿਸਚਾ ਨਾ ਹੋਵੇ, ਜਿਸ ਕਿਸੇ ਨੇ ਵੀ ਮਗਰੋਂ ਪਿਠ ਦਿਖਾ ਦੇਣੀ ਹੈ, ਜੋ ਕਾਇਰ ਹੈ ਕਮਜ਼ੋਰ ਹੈ, ਓਹ ਹੁਣੇ ਇਥੋਂ ਨਿਸੰਗ ਹੋਕੇ ਚਲਾ ਜਾਏ ਅਸਾਂ ਤੇ ਪੈਰ ਹੁਣ ਪਿਛੇ ਨਹੀਂ ਪਾਣਾ। ਇਸ ਜਬਰ ਤੇ ਅਨਿਆਂ ਦਾ ਡਟ ਕੇ ਮੁਕਾਬਲਾ ਕਰਨਾ ਹੈ, ਆਖਰੀ ਦਮ ਤਕ ਕਰਨਾ ਹੈ। ਉਸ ਰਬ ਦੇ ਆਸਰੇ ਪੂਰਨ ਬੇਨਤੀ ਕਰਕੇ ਅਸਾਂ ਨੇ ਕਮਰਕਸਾ ਕੀਤਾ ਹੈ “।

ਕਹਿੰਦੇ ਹਨ ਗੁਰੂ ਸਾਹਿਬ ਦੇ ਇਸ ਐਲਾਨ ਤੇ ਇਕਰਾਰ ਨੇ ਜਾਦੁਈ ਅਸਰ ਕੀਤਾ। ਨਿਰਾਸ਼ੇ ਦਿਲਾਂ ਵਿਚ ਨਾ ਕੇਵਲ ਆਸ ਦੀ ਜੋਤ ਜਗਾਈ ਸਗੋਂ ਅਥਾਹ ਜੋਸ਼ ਭਰ ਦਿਤਾ, ਹਰ ਇਕ ਦੇ ਦਿਲ ਵਿਚ ਝੂਝਣ ਦਾ ਚਾਅ ਪੈਦਾ ਹੋ ਗਿਆ , ਹਰ ਕੋਈ ਲੜਨ ਮਰਨ ਨੂੰ ਤਿਆਰ ਹੋ ਗਿਆ, ਤਲਵਾਰਾਂ ਚਮਕਣ ਤੇ ਖੜਕਣ ਲਗ ਪਈਆਂ, ਜਵਾਨ ਉਠੇ ਤੇ ਤੇਗਾਂ ਤੇ ਕਮਾਨਾ ਸੂਤ ਕੇ ਡਟ ਗਏ। ਇਨੇ ਨੂੰ ਪੀਰ ਬੁਧੂ ਸ਼ਾਹ ਆਪਣੇ ਦੋ ਭਰਾਵਾਂ 4 ਪੁਤਰਾ ਤੇ 700 ਮੁਰੀਦਾਂ ਨੂੰ ਲੈਕੇ ਮੈਦਾਨ ਵਿਚ ਆ ਗਏ। ਬੜੀ ਗਹਿਗਚ ਲੜਾਈ ਹੋਈ। ਮਹੰਤ ਕਿਰਪਾਲ ਤੇ ਲਾਲ ਚੰਦ ਹਲਵਾਈ ਤੇ ਕਈ ਇਹੋ ਜਹੇ ਸਨ ਜਿਨ੍ਹਾ ਨੇ ਨੰਗੀ ਕਰਦ ਕਦੀ ਹਥ ਵਿਚ ਨਹੀ ਸੀ ਪਕੜੀ, ਯੁਧ ਦਾ ਨਾਂ ਨਹੀਂ ਸੀ ਸੁਣਿਆ, ਤਲਵਾਰ ਨੂੰ ਕਦੇ ਹਥ ਨਹੀ ਸੀ ਲਗਾਇਆ, ਵੇਰੀਆਂ ਦੇ ਅਜਿਹੇ ਆਹੂ ਲਾਹੇ ਕੀ ਪਠਾਨ ਤੇ ਰਾਜਪੂਤ ਹੈਰਾਨ ਰਹਿ ਗਏ। ਪੀਰ ਬੁਧੂ ਸ਼ਾਹ ਦੇ ਪੁਤਰਾਂ ਨੇ ਐਸੀ ਤਲਵਾਰ ਚਲਾਈ ਕਿ ਵੇਖਣ ਵਾਲੇ ਦੰਗ ਰਹਿ ਗਏ। ਪੀਰ ਬੁਧੂ ਸ਼ਾਹ ਆਂਦਿਆਂ ਸਾਰ ਵੇਰੀਆਂ ਤੇ ਟੁਟ ਪਏ। ਮਹੰਤ ਕਿਰਪਾਲ ਦਾ ਵੀ ਜੋਸ਼ ਅੰਤਾਂ ਦਾ ਸੀ। ਪੀਰ ਬੁਧੂ ਸ਼ਾਹ ਦੇ ਦੋ ਪੁਤਰ ਸ਼ਹੀਦ ਹੋ ਗਏ ਪਰ ਓਹ ਰੁਕੇ ਨਹੀਂ। ਗੁਰੂ ਸਾਹਿਬ ਨੇ ਖੁਦ ਵੀ ਰਾਜਾ ਹਰੀ ਚੰਦ ਨੂੰ ਤਿੰਨ ਮੋਕੇ ਦੇਕੇ ਇਕ ਤੀਰ ਨਾਲ ਢਿਹ ਢੇਰੀ ਕਰ ਦਿਤਾ। ਦੁਸ਼ਮਣ ਨੇ ਹਾਰ ਮੰਨ ਲਈ।

ਗੁਰੂ ਸਾਹਿਬ ਦੀ ਇਹ ਲੜਾਈ ਕੋਈ ਜਰ ਜ਼ੋਰੂ ਜਾ ਜਮੀਨ ਲਈ ਨਹੀਂ ਸੀ। ਇਹ ਧਰਮ ਤੇ ਨਿਆਂ ਦੀ ਲੜਾਈ ਸੀ। ਜਿਤ ਗੁਰੂ ਸਾਹਿਬ ਦੀ ਹੋਈ ਪਰ ਉਨਾਂ ਨੇ ਨਾ ਕੋਈ ਈਨ ਮਨਵਾਈ, ਨਾ ਇਲਾਕਾ ਮਲਿਆ, ਨਾ ਬੰਦੇ ਫੜੇ, ਨਾ ਅੰਗ ਵਢੇ, ਨਾ ਸੂਲੀ ਚਾੜੇ, ਨਾ ਰਾਜਨੀਤਿਕ ਤੇ ਨਾ ਕੋਈ ਨਿਜੀ ਲਾਭ ਉਠਾਇਆ। ਲੜਾਈ ਖਤਮ ਹੋਣ ਤੋ ਬਾਅਦ ਗੁਰੂ ਸਾਹਿਬ ਖੇਮੇ ਵਿਚ ਬਖਸ਼ਿਸ਼ਾਂ ਵੰਡਣ ਗਏ। ਗੁਰੂ ਸਾਹਿਬ ਖੁਸ਼ ਸਨ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਨੇ ਵਕ਼ਤ ਨੂੰ ਸੰਭਾਲ ਲਿਆ। ਗੁਰੂ ਸਾਹਿਬ ਕੰਘਾ ਕਰ ਰਹੇ ਸਨ, ਜਦ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਅੰਦਰ ਆਏ। ਜਦ ਗੁਰੂ ਸਾਹਿਬ ਨੇ ਕੁਝ ਮੰਗਣ ਵਾਸਤੇ ਕਿਹਾ ਤੇ ਪੀਰ ਬੁਧੂ ਸ਼ਾਹ ਨੇ ਕੇਸਾਂ ਵਾਲੇ ਕੰਘੇ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਕੇਸਾ ਵਾਲਾ ਕੰਘਾ ਪੀਰ ਬੁਧੂ ਸ਼ਾਹ ਨੂੰ ਤੇ ਦੋਨੋ ਨੂੰ ਅਧੀ ਅਧੀ ਦਸਤਾਰ, ਛੋਟੀ ਕਿਰਪਾਨ ਤੇ ਹੁਕਮ ਨਾਮੇ ਦੇਕੇ ਵਿਦਾ ਕੀਤਾ।

ਭੰਗਾਣੀ ਦਾ ਯੁਧ ਇਕ ਧਰਮ ਯੁਧ ਸੀ ਤੇ ਮਹਾਨ ਜਿਤ ਵੀ, ਜਿਸਨੇ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਦ੍ਰਿੜਤਾ ਬਖਸ਼ੀ ਤੇ ਕੋਮ ਉਸਾਰੀ ਦੇ ਮਕਸਦ ਨੂੰ ਤਾਕਤ। ਇਹ ਜਿਤ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸੀ ਬਲਿਕ ਅਕਾਲ ਪੁਰਖ ਦੀ ਫਤਿਹ ਸੀ ਜਿਸ ਨੂੰ ਜਿਤਣ ਲਈ ਓਨ੍ਹਾ ਦੇ ਸੇਵਕਾਂ, ਸਿਖ, ਹਿੰਦੂ, ਤੇ ਮੁਸਲ੍ਮਾਨਾਂ ਨੇ ਸਾਂਝਾ ਖੂਨ ਡੋਲਿਆ ਸੀ। ਇਸ ਪਵਿਤਰ ਉਦੇਸ਼ ਸਦਕਾ ਉਨ੍ਹਾ ਦਾ ਜਸ ਦੂਰ ਦੂਰ ਫੈਲ ਗਿਆ। ਦੂਰੋਂ ਦੂਰੋਂ ਬਹੁਤ ਸਾਰੇ ਜਵਾਨ ਜਿਨ੍ਹਾ ਦੀ ਮੰਗ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨਾ ਬਾਅਦ ਇਕ ਜੋੜਾ ਸੀ, ਇਸ ਧਰਮ ਯੁਧ ਵਿਚ ਸ਼ਾਮਲ ਹੋਣ ਨੂੰ ਆ ਗਏ। ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਫਰਜਾਂ ਤੇ ਜਿਮੇਵਾਰੀਆਂ ਨਿਭਾਣ ਲਈ ਵਧੇਰੇ ਚੇਤੰਨ ਹੋਣਾ ਪਿਆ। ਇਕ ਨਵਾਂ ਦੋਰ ਸ਼ੁਰੂ ਹੋ ਗਿਆ ਜਿਸ ਵਿਚ ਫ਼ੋਜ਼ ਭਰਤੀ, ਸੇਨਿਕ ਸਿਖਲਾਈ ਦੇ ਨਾਲ ਨਾਲ ਆਪਣੀ ਫੋਜ ਲਈ ਸਾਧਨ ਪ੍ਰਾਪਤੀ ਤੇ ਕਿਲੇਬੰਦੀ ਵੀ ਸ਼ਾਮਲ ਹੋ ਗਏ।

ਗੁਰੂ ਸਾਹਿਬ ਨੂੰ ਇਹ ਤਾਂ ਸਮਝ ਆ ਗਿਆ ਕੀ ਇਹ ਪਹਿਲੀ ਲੜਾਈ ਹੈ ਪਰ ਆਖਿਰੀ ਨਹੀਂ। ਭੰਗਾਣੀ ਦੇ ਯੁਧ ਤੋ ਬਾਅਦ ਗੁਰੂ ਸਾਹਿਬ ਨੂੰ ਕਈ ਜੰਗਾਂ ਸਿਲਸਿਲੇ ਵਾਰ ਲੜਨੀਆ ਪਈਆਂ ਕਦੇ ਪਹਾੜੀ ਰਾਜਿਆਂ ਨਾਲ, ਕਦੇ ਪੂਰੀ ਮੁਗਲ ਹਕੂਮਤ ਨਾਲ ਤੇ ਕਦੇ ਸਰਹੰਦ ਦੇ ਨਵਾਬ ਨਾਲ। ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਪੋੰਟਾ ਸਾਹਿਬ ਉਨ੍ਹਾ ਦੇ ਸਿਖਾਂ ਲਈ ਸੁਰਖਿਅਤ ਨਹੀ ਹੈ। ਉਨ੍ਹਾ ਨੇ ਵਾਪਸ ਆਨੰਦਪੁਰ ਜਾਣ ਦੀ ਤਿਆਰੀ ਕਰ ਲਈ। ਪਹਾੜੀ ਰਾਜੇ ਮੁਗਲ ਹਕੂਮਤ ਨੂੰ ਖੁਸ਼ ਕਰਨ ਵਿਚ ਲਗ ਗਏ। ਗੁਰੂ ਸਾਹਿਬ ਨੇ ਆਪਣਾ ਸਾਰਾ ਧਿਆਨ ਆਨੰਦਪੁਰ ਦੀ ਸੁਰਖਿਆ ਤੇ ਵਿਕਸਤ ਕਰਨ ਵਿਚ ਲਗਾ ਦਿਤਾ। ਉਨ੍ਹਾ ਨੇ ਸਿਖਾਂ ਦੀ ਫੌਜ਼ ਨੂੰ ਬਕਾਇਦਾ ਜਥੇਬੰਦ ਕੀਤਾ ਤੇ ਸੁਰਖਿਆ ਲਈ ਪੰਜ ਕਿਲੇ ਬਣਵਾਏ।

  1. ਆਨੰਦ ਗੜ
  2. ਲੋਹ ਗੜ
  3. ਫਤਿਹ ਗੜ
  4. ਹੋਲ ਗੜ
  5. ਕੇਸ ਗੜ

ਆਨੰਦਪੁਰ ਵਾਸੀਆਂ ਨੂੰ ਮਜਬੂਤ ਕਰਨ ਲਈ ਕਵੀਆਂ ਪਾਸੋਂ ਗ੍ਰੰਥ ਸਾਹਿਬ ਦੇ ਅਨੁਵਾਦ ਕਰਾਏ, ਢਾਡੀਆਂ ਪਾਸੋਂ ਪੁਰਾਤਨ ਜੰਗਾ ਦੇ ਕਾਰਨਾਮੇ ਤੇ ਦੇਸ਼ ਸੇਵਾ ਲਈ ਮਰ ਮਿਟਣ ਦੇ ਗੀਤ ਲਿਖਵਾਏ। ਕਿਰਤ ਕਮਾਈ, ਵੰਡ ਛਕਣ ਤੇ ਸਿਮਰਨ ਕਰਨ ਤੇ ਪੰਥਕ ਜਥੇਬੰਦੀ ਦੇ ਮੁਢਲੇ ਅਸੂਲ ਕਾਇਮ ਕੀਤੇ। ਇਸ ਤਰਹ ਫੌਜ਼ ਨੂੰ ਵੈਰੀਆਂ ਦੇ ਟਾਕਰੇ, ਧਰਮ ਯੁਧ ਲਈ ਪੂਰੀ ਤਰਹ ਤਿਆਰ ਕੀਤਾ।

1670 ਵਿਚ ਔਰੰਗਜ਼ੇਬ ਜੋ ਪਿਛਲੇ 8 ਸਾਲਾਂ ਤੋ ਦਖਣ ਵਿਚ ਮਰਹਟਿਆਂ ਨਾਲ ਲੜ ਰਿਹਾ ਸੀ, ਇਨੀ ਵਡੀ ਫੌਜ਼ ਲਈ ਅੰਨ ਤੇ ਧੰਨ ਦੀ ਜਰੂਰਤ ਪੈ ਗਈ। ਜਿਸਦੀ ਪੂਰਤੀ ਉਤਰੀ ਪੂਰਬੀ ਸੂਬਿਆਂ ਤੇ ਭਾਰੀ ਟੇਕ੍ਸ ਲਗਾ ਕੇ ਕੀਤੀ ਜਾਂਦੀ ਸੀ ਉਸਨੇ ਸਭ ਸੂਬਿਆਂ ਵਿਚ ਹੁਕਮ ਭੇਜਿਆ ਕੀ ਜਲਦੀ ਤੋਂ ਜਲਦੀ ਮੈਨੂੰ ਲਗਾਨ ਇਕਠਾ ਕਰਕੇ ਭੇਜੋ। ਪਹਾੜੀ ਰਾਜੇ ਲਗਾਨ ਨਹੀਂ ਸੀ ਦੇਣਾ ਚਾਹੁੰਦੇ, ਗੁਰੂ ਸਾਹਿਬ ਵੀ ਇਸ ਲਗਾਨ ਜੋ ਸਿਰਫ ਹਿੰਦੂਆਂ ਤੇ ਲਗਾਇਆ ਜਾਂਦਾ ਸੀ ਦੇ ਵਿਰੁਧ ਸੀ। ਪਹਾੜੀ ਰਾਜਿਆਂ ਨੇ ਸੋਚਿਆ ਕਿ ਕਿਓਂ ਨਾ ਗੁਰੂ ਸਾਹਿਬ ਆਪਣੇ ਨਾਲ ਮਿਲਾ ਲਿਆ ਜਾਏ 1 ਉਨਾਂ ਨੇ ਗੁਰੂ ਸਾਹਿਬ ਤੋਂ ਮਾਫੀਆਂ ਮੰਗੀਆਂ ਤੇ ਸਹਾਇਤਾ ਦੇਣ ਲਈ ਬੇਨਤੀ ਕੀਤੀ।

2.ਨੰਦੇੜ ਦਾ ਯੁਧ

ਇਥੇ ਗੁਰੂ ਸਾਹਿਬ ਤੇ ਰਾਜਿਆਂ ਦੀ ਮਿਲਵੀਂ ਫੌਜ਼ ਨਾਲ ਅਲਫ ਖਾਨ ਦੀ ਫੋਜ਼ ਨਾਲ, ਜੋ ਖਿਰਾਜ਼ ਇਕਠਾ ਕਰਨ ਆਇਆ ਸੀ ਜੋਰਦਾਰ ਟਕਰ ਹੋਈ। ਅਲਫ ਖਾਨ ਮੈਦਾਨ ਛਡ ਕੇ ਨਸ ਗਿਆ। ਜਿਤ ਦੀ ਖੁਸ਼ੀ ਵਿਚ ਰਾਜਾ ਭੀਮ ਚੰਦ ਬਹੁਤ ਸਾਰੀਆਂ ਅਣਮੁਲੀਆਂ ਭੇਟਾਵਾਂ ਲੈ ਕੇ ਗੁਰੂ ਸਾਹਿਬ ਕੋਲ ਆਇਆ।

3. ਰੁਸਤਮ ਖਾਨ ਨਾਲ ਯੁਧ

ਜਦੋਂ ਲਾਹੋਰ ਦੇ ਸੂਬੇ ਨੂੰ ਅਲਫ ਖਾਨ ਦੀ ਹਾਰ ਦੀ ਖਬਰ ਮਿਲੀ ਤਾਂ ਉਸਨੇ ਆਪਣੇ ਪੁਤਰ ਨੂੰ ਗੁਰੂ ਸਾਹਿਬ ਤੇ ਚੜਾਈ ਕਰਨ ਲਈ ਭੇਜਿਆ। ਜਦੋਂ ਪਠਾਣਾ ਦਾ ਦਲ ਨਦੀ ਪਾਰ ਪਹੁੰਚਿਆ ਤਾਂ ਗੁਰੂ ਸਾਹਿਬ ਦੀਆਂ ਫੌਜਾਂ ਤਿਆਰ ਹੋ ਗਈਆਂ। ਜੈਕਰਾ ਛਡਿਆ, ਬੰਦੂਕਾਂ ਚਲੀਆਂ। ਪਠਾਨ ਇਨਾਂ ਜੈਕਾਰਿਆਂ ਦੀ ਅਵਾਜ਼ ਸੁਣ ਕੇ ਇਤਨਾ ਡਰ ਗਏ ਕਿ ਮੈਦਾਨ ਛਡ ਕੇ ਦੋੜਨ ਵਿਚ ਹੀ ਉਨ੍ਹਾ ਨੇ ਆਪਣੀ ਖਰੀਅਤ ਸਮਝੀ।

4. ਹੁਸੈਨੀ ਦੀ ਜੰਗ

ਹੁਸੇਨੀ, ਦਲਾਵਰ ਖਾਨ ਦਾ ਪੁਤਰ ਫੌਜਾਂ ਲੇਕੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਤੇ ਹਮਲਾ ਕਰਨ ਲਈ ਆਇਆ। ਰਸਤੇ ਵਿਚ ਉਨ੍ਹਾ ਨੇ ਪਹਾੜੀਆਂ ਰਾਜਿਆਂ ਤੇ ਚੜਾਈ ਕਰ ਦਿਤੀ। ਖੂਬ ਲੁਟਿਆ ਕੁਟਿਆ ਜਿਸਤੋਂ ਡਰ ਕੇ ਪਹਾੜੀ ਰਾਜੇ ਹੁਸੇਨੀ ਨਾਲ ਮਿਲ ਗਏ। ਪਰ ਲਗਾਨ ਪਿਛੇ ਉਨ੍ਹਾ ਦਾ ਆਪਸ ਵਿਚ ਮਤ-ਭੇਦ ਹੋ ਗਿਆ ਜਿਸ ਵਿਚ ਕਿਰਪਾਲ ਉਸਦੇ ਸਾਥੀ ਤੇ ਹੁਸੈਨੀ ਸਭ ਮਾਰੇ ਗਏ। ਲੜਾਈ ਤੋਂ ਪਹਿਲਾਂ ਹੀ ਲੜਾਈ ਖਤਮ ਹੋ ਗਈ। ਜਦੋਂ ਹੁਸੈਨੀ ਦਾ ਮਰਨਾ ਦਿਲਾਵਰ ਖਾਨ ਨੇ ਸੁਣਿਆ ਤਾਂ ਬੜੇ ਕ੍ਰੋਧ ਵਿਚ ਆਕੇ ਇਕ ਫੌਜੀ ਸਰਦਾਰ ਝੁਝਾਰ ਸਿੰਘ, ਰਾਜਪੂਤ ਨੂੰ ਫੌਜ਼ ਦੇਕੇ ਭੇਜਿਆ। ਓਹ ਵੀ ਲੜਾਈ ਵਿਚ ਮਾਰਿਆ ਗਿਆ ਤੇ ਸ਼ਾਹੀ ਸੇਨਾ ਲਾਹੋਰ ਨੂੰ ਭਜ ਗਈ।

ਗੁਰੂ ਸਾਹਿਬ ਆਪਣੀਆਂ ਫੌਜਾਂ ਦਾ ਸੰਗਠਨ ਕਰਨ ਵਿਚ ਲਗ ਗਏ। ਯੁਧ ਦੇ ਰੰਗਾਂ ਢੰਗਾਂ ਦੀ ਸਿਖਲਾਈ, ਸ਼ਸ਼ਤਰ ਤਿਆਰ ਕਰਨਾ, ਦਰਬਾਰ ਲਗਾਣਾ, ਬਾਣੀ ਦੀ ਰਚਨਾ ਤੇ ਉਨਾ ਦੇ ਅਨੁਵਾਦ, ਮਹਾਭਾਰਤ ਗੀਤਾ ਤੇ ਰਮਾਇਣ ਦੇ ਅਨੁਵਾਦ ਆਦਿ। ਗੁਰੂ ਸਾਹਿਬ ਦੇ ਦਰਬਾਰ ਵਿਚ ਇਕ ਪੰਡਿਤ ਕਥਾ ਕਰਦਾ ਸੀ ਉਸ ਨੂੰ ਸਿਖਾਂ ਨੂੰ ਸੰਸਕ੍ਰਿਤ ਪੜਾਓਣ ਵਾਸਤੇ ਕਿਹਾ। ਉਸਦਾ ਜਵਾਬ ਸੀ ਆਪ ਜੀ ਦੇ ਸਿੰਘ ਨੀਵੀਆਂ ਜਾਤਾਂ ਵਿਚੋ ਹਨ ਉਨ੍ਹਾ ਨੂੰ ਆਗਿਆ ਨਹੀ ਸੰਸਕ੍ਰਿਤ ਪੜਾਓਣ ਦੀ। ਸੰਸਕ੍ਰਿਤ ਪੜਨਾ ਸਿਰਫ ਬ੍ਰਾਹਮਣਾ ਦਾ ਹਕ ਹੈ। ਗੁਰੂ ਸਾਹਿਬ ਨੇ ਜਵਾਬ ਦਿਤਾ, ” ਪੰਡਤ ਜੀ ਓਹ ਸਮਾ ਆਓਣ ਵਾਲਾ ਹੈ ਕੀ ਸਾਡੇ ਸਿਖ ਇਸ ਵਿਦਿਆ ਨੂੰ ਪੜਕੇ ਵਿਦਵਾਨ ਬਣਨਗੇ, ਬ੍ਰਾਹਮਣ ਲੋਕ ਇਨ੍ਹਾ ਦੇ ਪੈਰਾਂ ਵਿਚ ਬੈਠ ਕੇ ਇਨ੍ਹਾ ਤੋ ਵਿਦਿਆ ਪੜਨਗੇ। ਉਨ੍ਹਾ ਨੇ ਪੰਜ ਸਿਖਾਂ ਨੂੰ ਸੰਸਕ੍ਰਿਤ ਪੜਨ ਲਈ ਕਾਂਸ਼ੀ ਤੇ ਬਨਾਰਸ ਭੇਜਿਆ ਇਹ ਲੋਗ ਯੁਧਾਂ ਤੇ ਨਹੀਂ ਸੀ ਜਾਂਦੇ ਸਿਰਫ ਪੜਾਓਣ ਦਾ ਕੰਮ ਕਰਦੇ ਸੀ ਇਨ੍ਹਾ ਨੂੰ ਨਿਰਮਲੇ ਸੰਤ ਕਿਹਾ ਜਾਂਦਾ ਸੀ।

ਨੰਦੇੜ ਦੇ ਯੁਧ ਵਿਚ ਅਲਫ ਖਾਨ ਅਤੇ ਦਿਲਾਵਰ ਖਾਨ ਦੀਆਂ ਹਾਰਾ, ਹੁਸੈਨੀ ਦਾ ਮਾਰਿਆ ਜਾਣਾ ਸਭ ਖਬਰਾਂ ਜਦ ਔਰੰਜ਼ੇਬ ਨੂੰ ਮਿਲੀਆਂ, ਉਸ ਨੂੰ ਬੜੀ ਚਿੰਤਾ ਹੋਈ। ਉਸਨੇ ਆਪਣੇ ਪੁਤਰ ਮੁਆਜਮ ਨੂੰ ਪੰਜਾਬ ਵਿਚ ਫੈਲੀ ਬਦਅਮਨੀ ਨੂੰ ਦਬਾਓਣ ਵਾਸਤੇ ਭੇਜਿਆ ਪਰ ਉਸ ਵਕਤ ਤਕ ਗੁਰੂ ਸਾਹਿਬ ਦੀ ਤਾਕਤ ਇਤਨੀ ਵਧ ਚੁਕੀ ਸੀ। ਉਹ ਗੁਰੂ ਸਾਹਿਬ ਦੀ ਕਦਰ ਵੀ ਕਰਦਾ ਸੀ ਜਿਸ ਕਰਕੇ ਉਸਨੇ ਸੁਲਹ -ਸਫਾਈ ਵਿਚ ਬੇਹਤਰੀ ਸਮਝੀ।

ਲਾਹੋਰ ਬੈਠਕੇ ਜਦ ਔਰੰਗਜ਼ੇਬ ਨੂੰ ਸਾਰੇ ਹਾਲਤਾਂ ਦਾ ਪਤਾ ਚਲਿਆ, ਕੀ ਕਈ ਸਾਲਾਂ ਦਾ ਲਗਾਨ ਪਹਾੜੀ ਰਾਜਿਆਂ ਵਲ ਰਹਿੰਦਾ ਹੈ। ਜਦ ਵੀ ਕੋਈ ਅਫਸਰ ਮਾਮਲੇ ਨੂੰ ਲੈਣ ਲਈ ਭੇਜਿਆ ਜਾਂਦਾ ਤਾਂ ਉਸ ਨਾਲ ਲੜਾਈ ਕਰਕੇ ਜਾਨ-ਮਾਲ ਦਾ ਬਹੁਤ ਵਡਾ ਨੁਕਸਾਨ ਕਰ ਦਿੰਦੇ ਸਨ। ਉਸਨੇ ਮਿਰਜਾ ਬੇਗ ਨੂੰ ਬਹੁਤ ਵਡੀ ਫੌਜ਼ ਦੇਕੇ ਇਨਾਂ ਪਹਾੜੀ ਰਾਜਿਆਂ ਤੋਂ ਮਾਮਲਾ ਉਗਰਾਹ ਣ ਲਈ ਭੇਜਿਆ। ਸਭ ਰਾਜਿਆਂ ਨੇ ਹਥ ਜੋੜ ਕੇ ਮਾਫੀਆਂ ਮੰਗੀਆਂ ਤੇ ਸਾਰਾ ਮਾਮਲਾ ਵੀ ਤਾਰ ਦਿਤਾ। ਪੰਜ ਛੇ ਸਾਲ ਅਮਨ ਅਮਾਨ ਨਾਲ ਲੰਘੇ।

ਬ੍ਰਾਹਮਣਾ ਦੀ ਪ੍ਰੀਖਿਆ

ਇਕ ਦਿਨ ਗੁਰੂ ਸਾਹਿਬ ਨੇ ਬਹੁਤ ਸਾਰੇ ਬ੍ਰਹਮਣਾ ਨੂੰ ਪ੍ਰੀਤੀ ਭੋਜ ਤੇ ਸਦਿਆ। ਇਕ ਪਾਸੇ ਮਹਾਂ ਪ੍ਰਸ਼ਾਦ ਦਾ ਲੰਗਰ ਤੇ ਦੂਜੇ ਪਾਸੇ ਵੈਸ਼ਨੋ ਭੋਜ ਸੀ। ਗੁਰੂ ਸਾਹਿਬ ਨੇ ਇਹ ਕਹਿਲਵਾ ਦਿਤਾ ਕੀ ਮਹਾਂ ਪ੍ਰਸ਼ਾਦ ਪਾਸੇ ਲੰਗਰ ਦੇ ਨਾਲ 5 ਮੋਹਰਾਂ ਦੇ ਵੈਸ਼ਨੋ ਵਾਲੇ ਪਾਸੇ ਦੋ ਦੋ ਮੋਹਰਾਂ ਭੇਟਾ ਕੀਤੀਆਂ ਜਾਣਗੀਆਂ। ਬਹੁਤ ਸਾਰੇ ਬ੍ਰਹਮਣ ਪੰਜ ਪੰਜ ਮੋਹਰਾਂ ਦੇ ਲਾਲਚ ਵਿਚ ਮਹਾ ਪ੍ਰਸ਼ਾਦ ਪਾਸੇ ਚਲੇ ਗਏ। ਜੋ ਵੈਸਨੋ ਭੋਜਨ ਪਾਸੇ ਗਏ ਸੀ ਗੁਰੂ ਸਾਹਿਬ ਨੇ ਉਨ੍ਹਾ ਨੂੰ ਮਥਾ ਟੇਕਿਆ ਤੇ ਕਿਹਾ ਤੁਸੀਂ ਧੰਨਤਾ ਦੇ ਯੋਗ ਹੋ। ਜੋ ਸਹੀ ਪੰਡਤ ਸੀ ਬਹੁਤ ਖੁਸ਼ ਹੋਏ ਤੇ ਗੁਰੂ ਸਾਹਿਬ ਨੂੰ ਕਹਿਣ ਲਗੇ ਜੇ ਤੁਸੀਂ ਦੇਵੀ ਸਿਧ ਕਰ ਲਉ ਤਾਂ ਤੁਹਾਡੀ ਹਮੇਸ਼ਾਂ ਹੀ ਜਿਤ ਹੋਵੇਗੀ। ਗੁਰੂ ਸਹਿਬ ਨੇ ਉਨ੍ਹਾ ਦਾ ਇਹ ਭਰਮ ਜਾਲ ਵੀ ਦੂਰ ਕਰਨਾ ਸੀ ਸੋ ਹਾਂ ਕਰ ਦਿਤੀ। ਪੰਡਿਤ ਕਿਸ਼ਨ ਨੂੰ ਸਦਾ ਦਿਤਾ ਗਿਆ। ਗੁਰੂ ਸਾਹਿਬ ਨੇ ਮੂਹੋਂ ਮੰਗਿਆ ਧੰਨ ਦੋਲਤ ਦਿਤੀ। 9 ਮਹੀਨੇ ਲਗਾਤਾਰ ਹਵਨ ਕੁੰਡ ਵਿਚ ਆਹੂਤੀਆਂ ਪਾਦਾਂ ਰਿਹਾ, ਕੋਈ ਦੇਵੀ ਪ੍ਰਗਟ ਨਹੀਂ ਹੋਈ। ਇਕ ਦਿਨ ਗੁਰੂ ਸਾਹਿਬ ਨੇ ਸਾਰੀ ਆਹੁਤੀ ਹਵਨ ਕੁੰਡ ਵਿਚ ਪਾ ਦਿਤੀ, ਮਿਆਨ ਵਿਚੋਂ ਤਲਵਾਰ ਕਢ ਕੇ ਉਲਾਰੀ ਤੇ ਕਿਹਾ। ਐਹ ਸਾਡੀ ਦੇਵੀ ਸ਼ਕਤੀ ਹੈ, ਜੋ ਜੁਲਮ ਨਾਲ ਟਕਰ ਲੈ ਸਕਦੀ ਹੈ।

ਅਸਿ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।

ਸੈਫ਼ ਸਰੋਹੀ ਸੈਹ੍ਬੀ ਇਹੈ ਹਮਾਰੇ ਪੀਰ।।

ਖਾਲਸੇ ਦੀ ਸਿਰਜਣਾ

ਖਾਲਸੇ ਦੀ ਆਤਮਿਕ ਤੇ ਅਮ੍ਰਿਤ ਮਈ ਜੀਵਨ ਕਿਰਿਆ ਦੀ ਸਿਰਜਣਾ ਤਾਂ ਪਹਿਲੇ ਹੋ ਚੁਕੀ ਸੀ, ਬਾਣੀ ਵਿਵੇਕ, ਸੇਵਾ, ਸੁਚੀ ਕਿਰਤ, ਨਿਰਮਲ ਕਰਮ, ਸਿਮਰਨ ਦੇ ਨਾਲ ਨਾਲ ਮਨੁਖ ਦੀ ਓਤਮਤਾ, ਇਨਸਾਨੀ ਅਧਿਕਾਰਾਂ ਦੀ ਮਹਤਤਾ ਤੇ ਸਰਬ ਸਾਂਝੀਵਾਲਤਾ ਦੇ ਆਦਰਸ਼ ਸਿੰਘਾਂ ਵਿਚ ਕੁਟ ਕੁਟ ਭਰ ਚੁਕੇ ਸਨ। ਗੁਰੂ ਸਾਹਿਬ ਤੋ ਆਪਾ ਵਾਰਨ ਦੀਆਂ ਵਾਰਤਾਵਾਂ ਕਈ ਹਨ, ਮੁਹਿਸਫਾਨੀ ਇਕ ਦਾ ਵਰਣਨ ਕਰਦਾ ਹੈ।

ਗੁਰੂ ਹਰਗੋਬਿੰਦ ਸਾਹਿਬ ਨੇ ਕਾਬਲ ਦੀਆ ਸੰਗਤਾਂ ਨੂੰ ਲਿਖ ਭੇਜਿਆ ਕਿ ਉਨਾਂ ਲਈ ਇਕ ਸੁੰਦਰ ਇਰਾਕੀ ਘੋੜਾ ਭੇਜਿਆ ਜਾਏ। ਇਸ ਕੰਮ ਲਈ ਉਨਾਂ ਨੇ ਭਾਈ ਸਾਧੂ ਜੀ ਨੂੰ ਇਰਾਕ਼ ਭੇਜਿਆ। ਅਜੇ ਓਹ ਮਸਾਂ ਇਕ ਪੜਾਵ ਹੀ ਪਹੰਚੇ ਸੀ ਕੀ, ਪਿਛੋਂ ਖਬਰ ਆ ਗਈ ਕਿ ਤੁਹਾਡਾ ਪੁਤਰ ਸਖਤ ਬੀਮਾਰ ਹੈ ਵਾਪਸ ਮੁੜ ਆਉ। ਭਾਈ ਸਾਹਿਬ ਨੇ ਉੱਤਰ ਦਿਤਾ ਕਿ ਓਹ ਹੁਣ ਗੁਰੂ ਸਾਹਿਬ ਦੇ ਬਚਨਾਂ ਵਲ ਮੂੰਹ ਕਰ ਚੁਕੇ ਹਨ, ਪਿਠ ਨਹੀ ਕਰ ਸਕਦੇ। ਘਰ ਲਕੜਾਂ ਬਹੁਤ ਪਈਆਂ ਹਨ ਜੇ ਮਰ ਗਿਆ ਤੇ ਸੰਸਕਾਰ ਕਰ ਦੇਣਾ।

ਗੁਰੂ ਤੇਗ ਬਹਾਦੁਰ ਦੀ ਸ਼ਹੀਦੀ ਤੋ ਬਾਦ ਹਕੂਮਤ ਨੂੰ ਵੰਗਾਰਨਾ। ਕੋਤਵਾਲੀ ਦੇ ਸਾਮਣਓ ਸੀਸ ਤੇ ਧੜ ਚੁਕ ਕੇ ਲੈ ਜਾਣਾ। ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਸਮਾਨ ਸਮੇਤ ਫੂਕ ਦੇਣਾ, ਸੀਸ ਨੂੰ ਦਹਿਸ਼ਤ ਭਰੇ ਮਹੋਲ ਵਿਚ ਦਿਲੀ ਤੋ ਪਟਨਾ ਲਿਜਾਣਾ, ਔਰੰਗਜ਼ੇਬ ਨੂੰ ਕਿਸ਼ਤੀ ਵਿਚ ਬੇਠੇ ਪਥਰ ਮਾਰਨਾ, ਜਾਮਾ ਮ੍ਸ੍ਜਿਦ ਦੇ ਸਾਮਣੇ ਤਲਵਾਰ ਨਾਲ ਉਸਤੇ ਵਾਰ ਕਰਣਾ ਇਹ ਕੋਈ ਛੋਟੀ ਗਲ ਨਹੀਂ। ਸਿਖਾਂ ਵਿਚ ਹਕੂਮਤ ਨੂੰ ਵੰਗਾਰਨ ਦੀ ਸ਼ਕਤੀ ਆ ਚੁਕੀ ਸੀ। ਲੋੜ ਸੀ ਇਸ ਨਿਆਰੇ ਸਰੂਪ, ਸ਼ਖਸ਼ੀਅਤ ਤੇ ਵਿਲਖਣ ਹੋਂਦ ਤੇ ਹਸਤੀ ਦੀ ਜਿਸਦੀ ਸਿਰਜਣਾ ਕਰਨਾ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਦੀ ਉਪਜ ਤੇ ਦੇਣ ਹੈ।

29 ਮਾਰਚ 1699 ਦੀ ਵੈਸਾਖੀ ਦਾ ਜੋੜ ਮੇਲਾ ਕੁਝ ਵਖਰਾ ਤੇ ਅਨੋਖਾ ਸੀ। ਤਖ਼ਤ ਸ੍ਰੀ ਕੇਸ ਗੜ ਤੇ ਦੀਵਾਨ ਸਾਜਾਏ ਗਏ, ਕੀਰਤਨ ਹੋਏ, ਸੰਗਤਾ ਕੀਰਤਨ ਦੀ ਸਮਾਪਤੀ ਤੇ ਗੁਰੂ ਸਾਹਿਬ ਦੇ ਦਰਸ਼ਨਾ ਦੀ ਓਡੀਕ ਕਰ ਰਹੀਆਂ ਸਨ। ਗੁਰੂ ਸਾਹਿਬ ਆਏ, ਆਪਣੀ ਸੋਚੀ ਸਮਝੀ ਵਿਉਂਤ ਦੇ ਅਨੁਸਾਰ ਕਮਰਕਸੇ ਵਿਚੋਂ ਮਿਆਨ ਕਢਕੇ, ਨੰਗੀ ਤਲਵਾਰ ਓਲਾਰ ਕੇ ਬੜੇ ਗਰਜ ਕੇ ਬੋਲੇ। ” ਮੇਰੀ ਕਿਰਪਾਨ ਦੀ ਪਿਆਸ ਬੁਝਾਣ ਲਈ ਇਕ ਸਿਰ ਦੀ ਲੋੜ ਹੈ। ਹੈ ਕੋਈ ਐਸਾ ਗੁਰੂ ਕਾ ਸਿਖ ਜੋ ਗੁਰੂ ਨੂੰ ਆਪਣਾ ਸੀਸ ਭੇਂਟ ਕਰੇ। ਗੁਰੂ ਸਾਹਿਬ ਦੀ ਇਸ ਤਰਾਂ ਦੀ ਮੰਗ ਸੁਣਕੇ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ। ਸ੍ਭਨਾ ਦੇ ਸਿਰ ਦੀ ਰਖਿਆ ਕਰਨ ਵਾਲਾ, ਸੀਸ ਦੀ ਮੰਗ ? ਬਹੁਤ ਸਾਰੇ ਤਾਂ ਡਰਪੋਕ ਦੀਵਾਨ ਤੋਂ ਬਾਹਰ ਨਿਕਲਣ ਦੀ ਸੋਚਣ ਲਗੇ। ਗੁਰੂ ਸਾਹਿਬ ਨੇ ਫਿਰ ਮੰਗ ਦੁਹਰਾਈ, ਤੀਜੀ ਵਾਰ ਫਿਰ ਸੀਸ ਦੀ ਭੇਟਾ ਮੰਗੀ। ਹੁਣ ਭਾਈ ਦਾਇਆ ਰਾਮ ਉਠੇ ਤੇ ਬੋਲੇ, ਮੇਰਾ ਸਿਰ ਤੁਹਾਡੀ ਤਲਵਾਰ ਵਾਸਤੇ ਹਾਜ਼ਿਰ ਹੈ। ਗੁਰੂ ਸਾਹਿਬ ਨੇ ਉਸਨੂੰ ਬਾਹੋਂ ਪਕੜ ਕੇ ਤੰਬੂ ਵਿਚ ਲੈ ਗਏ। ਸਜਰੇ ਲਹੂ ਦੀ ਭਿਜੀ ਤਲਵਾਰ ਲਹਿਰਾਂਦੇ ਇਕ ਹੋਰ ਸੀਸ ਦੀ ਮੰਗ ਕੀਤੀ ਤੇ ਇਸ ਤਰਹ ਇਕ ਇਕ ਕਰਕੇ ਪੰਜ ਵਾਰੀ ਸੀਸ ਮੰਗਿਆ। ਇਹ ਪੰਜੇ ਸਿਖ ਜਿਨ੍ਹਾ ਨੇ ਵਾਰੀ ਵਾਰੀ ਆਪਣੇ ਸੀਸ ਗੁਰੂ ਸਾਹਿਬ ਨੂੰ ਭੇਟਾ ਕੀਤੇ ਜਿਥੇ ਇਹ ਸਮਾਜ ਦੀਆਂ ਭਿੰਨ ਭਿੰਨ ਜਾਤਾਂ ਦੇ ਪ੍ਰ੍ਤੀਨਿਥ ਸੀ, ਉਥੇ ਸਮੁਚੇ ਦੇਸ਼ ਦੇ ਭਿੰਨ ਭਿੰਨ ਖੇਤਰਾਂ ਦੀ ਨੁਮਾਇੰਦਗੀ ਕਰਦੇ ਸਨ। ਭਾਈ ਦਾਇਆ ਸਿੰਘ ਲਾਹੋਰ ਦਾ ਖਤ੍ਰੀ, ਭਾਈ ਧਰਮ ਸਿੰਘ ਦਿਲੀ ਦਾ ਜਟ, ਭਾਈ ਮੋਹਕਮ ਸਿੰਘ ਦਵਾਰਕਾ ਦਾ ਧੋਬੀ, ਭਾਈ ਸਾਹਿਬ ਸਿੰਘ ਦਖਣੀ ਭਾਰਤ ਦੇ ਬਿਦਰ ਦਾ ਨਾਈ ਤੇ ਭਾਈ ਹਿੰਮਤ ਸਿੰਘ ਜਗਨਨਾਥ ਪੂਰੀ ਦਾ ਝਿਉਰ। ਕੋਤਕ ਦੀ ਸਿਖਰ ਤਦ ਖਤਮ ਹੋਈ ਜਦ ਪੰਜ ਸਿਖਾਂ ਨੂੰ ਤੰਬੂ ਤੋ ਬਾਹਰ ਲੇਕੇ ਆਏ, ਨਵੇ ਬਸਤਰ ਤੇ ਸ਼ਸ਼ਤਰ ਨਾਲ ਸਜੇ ਹੋਏ, ਜਿਨਾਂ ਨੂੰ ਪੰਜ ਪਿਆਰਿਆਂ ਦਾ ਨਾਮ ਦੇਕੇ, ਆਪਣੇ ਪੁਤਰਾਂ ਤੋਂ ਵਧ ਪਿਆਰ ਕੀਤਾ। ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦਾ ਪੁਤਰ ਬਣਾਇਆ, ਅਨੰਦ ਪੁਰ ਦਾ ਵਾਸੀ, ਪੁਰਾਣੀ ਕੁਲ ਨਾਸ਼, ਵਰਣ ਨਾਸ਼, ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ,

Print Friendly, PDF & Email

Nirmal Anand