ਭਾਈ ਵੀਰ ਸਿੰਘ ਇੱਕ ਮਹਾਨ ਕਵੀ ਤੇ ਦਾਰਸ਼ਨਿਕ ਵਿਦਵਾਨ ਸਨ ਇਨ੍ਹਾ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਰਚੇਤਾ ਵੀ ਕਿਹਾ ਜਾਂਦਾ ਹੈ ਕਿਓਂਕਿ ਇਨ੍ਹਾ ਨੇ ਪੰਜਾਬੀ ਸਾਹਿਤ ਨੂੰ ਪ੍ਰੰਪਰਾਵਾਦੀ ਲੀਂਹਾਂ ਤੋਂ ਆਧੁਨਿਕ ਲੀਂਹਾਂ ਤੇ ਪਾਇਆ। ਭਾਈ ਵੀਰ ਸਿੰਘ’ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਤੇ ਗੁਰਮਤਿ ਫਿਲਾਸਫੀ ਨਾਲ ਜੋੜਿਆ ਜਿਸ ਕਰਕੇ ਇਹਨਾਂ ਨੂੰ ‘ਭਾਈ ਜੀ’ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ, ਇਤਿਹਾਸ, ਜੀਵਨੀਆਂ, ਲੇਖਾਂ ਤੇ ਸਾਖੀਆਂ ਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈ: ਨੂੰ ਅਮ੍ਰਿਤਸਰ ਵਿਖੇ ਇਕ ਸਨਮਾਨਿਤ ਪਰਿਵਾਰ, ਡਾਕਟਰ ਚਰਨ ਸਿੰਘ ਦੇ ਘਰ ਹੋਇਆ1 ਇਸ ਘਰਾਣੇ ਦਾ ਸਬੰਧ ਸਿਖ ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। ਇਨ੍ਹਾ ਦੇ ਪਿਤਾ ਡਾਕਟਰ ਚਰਨ ਸਿੰਘ ਤੇ ਨਾਨਾ ਗਿਆਨੀ ਹਜ਼ਾਰਾ ਸਿੰਘ , ਸਿੰਘ ਸਭਾ ਲਹਿਰ ਦੇ ਆਗੂਆਂ ਵਿਚੋ ਸਨ 1 ਡਾਕਟਰ ਚਰਨ ਸਿੰਘ ਹਿੰਦੀ ਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਲਿਖਾਰੀ ਸਨ 1 ਗਿਆਨੀ ਹਜ਼ਾਰਾ ਸਿੰਘ ਵੀ ਸਥਾਪਕ ਅਨੁਵਾਦਕ ਤੇ ਕਵੀ ਸਨ 1 ਜਿਨ੍ਹਾ ਨੇ ਉਰਦੂ-ਫ਼ਾਰਸੀ ਦੀਆਂ ਬਹੁਤ ਸਾਰੀਆਂ ਪੁਸਤਕਾ ਦਾ ਅਨੁਵਾਦ ਆਪਣੀ ਭਾਸ਼ਾ ਵਿਚ ਕੀਤਾ ਜਿਨ੍ਹਾ ਵਿਚੋ “ਗੁਲ੍ਸਿਤਾਂ” ਤੇ “ਬੋਸਤਾਂ” ਵਿਸ਼ਵ ਪ੍ਰਸਿਧ ਪੁਸਤਕਾਂ ਸਨ, ਜਿਨ੍ਹਾ ਦਾ ਉਨ੍ਹਾ ਨੇ ਪੰਜਾਬੀ ਕਾਵ-ਰੂਪੀ ਅਨੁਵਾਦ ਕੀਤਾ 1 ਭਾਈ ਵੀਰ ਸਿੰਘ ਦਾ ਬਚਪਨਦਾ ਕਾਫੀ ਹਿਸਾ ਆਪਣੇ ਨਾਨਾ ਹਜ਼ਾਰਾ ਸਿੰਘ ਦੇ ਸਾਏ ਥਲੇ ਬੀਤਿਆ 1 ਇਕ ਦਿਨ ਉਨ੍ਹਾ ਨੇ ਆਪਣੇ ਨਾਨਾ ਨੂੰ ਕਿਹਾ,’ ਤੁਸੀਂ ਲੋਕਾਂ ਦੀਆਂ ਰਚਨਾਵਾਂ ਦਾ ਉਲਥਾ ਕਰਦੇ ਰਹਿੰਦੇ ਹੋ ਆਪਣੀ ਕਿਤਾਬ ਕਿਓਂ ਨਹੀਂ ਲਿਖਦੇ 1 ਉਨ੍ਹਾ ਨੇ ਕਿਹਾ ,” ਬਰਖੁਰਦਾਰ ਮੈਂ ਤਾਂ ਨਹੀਂ ਕਰ ਸਕਿਆ ਪਰ ਤੂੰ ਜਰੂਰ ਕਰੇਂਗਾ 1 ਉਨ੍ਹਾ ਦੀ ਇਹ ਭਵਿਸ਼ ਵਾਣੀ ਸਚ ਨਿਕਲੀ 1
ਭਾਈ ਵੀਰ ਸਿੰਘ ਜੀ ਨੇ ਮੁਢਲੀ ਵਿਦਿਆਂ , ਉਰਦੂ ਫ਼ਾਰਸੀ ਇਕ ਮੁਲਾਂ ਤੋਂ ਸਿਖੀ1 ਪੰਜਾਬੀ ਭਾਸ਼ਾ ਦਾ ਗਿਆਨ ਗਿਆਨੀ ਗਿਆਨ ਸਿੰਘ ਤੋਂ ਹਾਸਲ ਕੀਤਾ 1 ਅਠ ਸਾਲ ਦੀ ਉਮਰ ਵਿਚ ਗੁਰੂ ਗਰੰਥ ਸਾਹਿਬ ਦਾ ਸਹਿਜ ਪਾਠ ਮੁਕੰਬਲ ਕੀਤਾ 1 1891 ਵਿੱਚ ਅਮ੍ਰਿਤਸਰ ਦੇ ਚਰਚ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ।
ਸਾਤਾਰਾਂ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਅੰਮ੍ਰਿਤਸਰ ਦੇ ਨਾਰਾਇਣ ਸਿੰਘ ਦੀ ਸਪੁੱਤਰੀ ਚਤਰ ਕੌਰ ਨਾਲ ਹੋਇਆ। ਉਹਨਾਂ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਆਪਣੀ ਰੁਚੀ ਅਨੁਸਾਰ ਇੱਕ ਲੇਖਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ੁਰੂ ਵਿੱਚ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਆਪ ਨੇ 1892 ਈ: ਵਿੱਚ ਸਰਦਾਰ ਵਜੀਰ ਸਿੰਘ ਨਾਲ ਰਲ ਕੇ ‘ਵਜੀਰ ਹਿੰਦ ਪ੍ਰੈੱਸ ‘ ਚਲਾਇਆ। ਭਾਈ ਸਾਹਿਬ ਨੇ ਆਪਣੀ ਮੇਹਨਤ ,ਤੇ ਲਗਨ ਨਾਲ ਪ੍ਰੇਸ ਨੂੰ ਇਨਾ ਕਾਮਯਾਬ ਕੀਤਾ ਕਿ ਦੂਰੋਂ ਦੂਰੋਂ ਲੋਕ ਇਸ ਨੂੰ ਦੇਖਣ ਆਉਂਦੇ 1 1890 ਵਿਚ ਉਹਨਾਂ ਨੇ ਹਫ਼ਤਾਵਰੀ ਖਾਲਸਾ ਸਮਾਚਾਰ ਅਖ਼ਬਾਰ ਸੁਰੂ ਕੀਤਾ 1 1893 ਵਿਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰਖੀ ਗਈ ਜਿਸਨੇ ਮਾਸਿਕ ਪਰਚਾ “ਨਿਰਗੁਣੀਆਰਾ ” ਜਾਰੀ ਕੀਤਾ। ਪੰਜਾਬੀ ਦਾ ਇਹ ਪਹਿਲਾ ਪਰਚਾ ਹੈ ਜੋ ਨਿਰਵਿਘਨ ਪ੍ਰਕਾਸ਼ਿਤ ਹੋ ਰਿਹਾ ਹੈ 1
ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਪਰ ਸੰਸਕ੍ਰਿਤ, ਫ਼ਾਰਸੀ,ਉਰਦੂ, ਗੁਰਬਾਣੀ, ਸਿਖ ਇਤਿਹਾਸ ਤੇ ਹਿੰਦੂ ਇਤਿਹਾਸ ਦੇ ਫ਼ਲਸਫ਼ੇ ਦਾ ਬਖੂਬੀ ਅਧਿਅਨ ਕੀਤਾ 1 ਇਸ ਸਮੇਂ ਈਸਾਈ ਮਿਸਨਰੀਆਂ ਦੇ ਪ੍ਰਚਾਰ ਦੇ ਪ੍ਰਤਿਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਂਹੀ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਜੀ ਨੇ ਪਾਇਆ1
ਭਾਈ ਵੀਰ ਸਿੰਘ ਸਿੰਘ ਸਭਾ ਲਹਿਰ ਦੇ ਪੈਦਾ ਕੀਤੇ ਵਿਦਵਾਨ ਤੇ ਸਹਿਤਕਾਰਾਂ ਵਿਚੋਂ ਸਿਰਮੋਰ ਸਨ 1 ਸਿੰਘ ਸਭਾ ਲਹਿਰ ਦਾ ਜਨਮ , ਸਿਖ ਸਮਾਜ ਵਿਚ ਆਈਆਂ ਸਿਧਾਂਤਿਕ ਕਮਜ਼ੋਰਿਆਂ ਤੇ ਅਮਲੀ ਗਿਰਾਵਟ ਤੋਂ ਹੋਇਆ 1 ਸਿਖ ਸਮਾਜ ਵਿਚ ਬ੍ਰਾਹਮਣ ਵਾਦ ਪੂਰੀ ਤਰਹ ਛਾਇਆ ਹੋਇਆ ਸੀ 1 ਜਿਨ੍ਹਾ ਵਹਿਮਾ ਭਰਮਾ , ਭੇਖਾਂ ਪਖੰਡਾ , ਰਸਮਾਂ ਰਿਵਾਜਾਂ ਤੋ ਗੁਰਮਤਿ ਨੇ ਵਰਜਿਆ ਸੀ, ਉਹ ਫਿਰ ਸਿਖ ਜੀਵਨ ਜਾਚ ਵਿਚ ਘਰ ਕਰ ਚੁਕੀਆਂ ਸੀ 1ਆਪਜੀ ਨੇ ਕੋਮ ਨੂੰ ਜਾਗ੍ਰਿਤ ਕਰਨ ਲਈ ਲੋਕਾਂ ਨੂੰ ਆਪਣੇ ਅਮੀਰ ਵਿਰਸੇ ਤੋ ਜਾਣੂ ਕਰਵਾਇਆ ਅਤੇ ਦੋ ਆਦਰਸ਼ ਨੀਯਤ ਕੀਤੇ (1) ਵਿਦਿਆ ਪ੍ਰਚਾਰ (2) ਮਾਂ ਬੋਲੀ ਵਿਚ ਸਹਿਤ ਸਿਰਜਣਾ 1
ਵਿਦਿਆ ਪ੍ਰਚਾਰ ਲਈ ਆਪਣੇ ਐਜੂਕੇਸ਼ਨ ਕਮੇਟੀ ਦਾ ਗਠਨ ਕੀਤਾ 1 ਇਸ ਕਮੇਟੀ ਨੂੰ ਸਫਲ ਕਰਨ ਲਈ ਭਾਈ ਸਾਹਿਬ ਨੇ ਆਪਣੇ ਸਾਰੇ ਨਿਜੀ ਰੁਝੇਵਿਆਂ ਦਾ ਤਿਆਗ ਕਰਕੇ ਦਿਨ-ਰਾਤ ਇਕ ਕਰ ਦਿਤਾ 1 ਇਸ ਕਮੇਟੀ ਦੀ ਸਫਲਤਾ ਦਾ ਅੰਦਾਜ਼ਾ ਚੀਫ਼ ਖਾਲਸਾ ਦੀਵਾਨ ਵਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾ ਤੋ ਲਗਾਇਆ ਜਾ ਸਕਦਾ ਹੈ 1ਕੋਮ ਨੂੰ ਜਾਗ੍ਰਿਤ ਕਰਨ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਾਈ ਸਾਹਿਬ ਨੇ ਆਪਣਾ ਸਾਰਾ ਜੀਵਨ ਸਹਿਤ ਸਿਰਜਨ ਤੇ ਲਗਾ ਦਿਤਾ 1 ਭਾਈ ਵੀਰ ਸਿੰਘ ਦੇ ਇਸ ਅਮੀਰ ਸਹਿਤ ਨੇ ਆਪਣੀ ਹਾਰੀ ਹੋਈ ਕੋਮ ਤੇ ਬੁਜ਼ਦਿਲ ਹੋ ਚੁਕੇ ਲੋਕਾਂ ਨੂੰ ਨਵ -ਜੀਵਨ ਪ੍ਰਦਾਨ ਕੀਤਾ1 ਭਾਈ ਵੀਰ ਸਿੰਘ ਸਹਿਤ ਵਿਚ ਦੋ ਜੁਗਾਂ ਨੂੰ ਜੋੜਨ ਵਾਲੀ ਕੜੀ ਸਨ ਜਿਨ੍ਹਾ ਦੁਆਰਾ ਨਵੀਆਂ ਤੇ ਪੁਰਾਣੀਆਂ ਪਰੰਪਰਾਵਾ ਦਾ ਮੇਲ ਹੋਇਆ ਹੈ1ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਵਿਸ਼ਾ ਭਾਵੇਂ ਗੁਰਬਾਣੀ ਵਿੱਚੋਂ ਲਿਆ ਹੈ,ਪਰ ਕਵਿਤਾ ਦਾ ਰੂਪ ਸੱਜਰਾ ਤੇ ਨਿਰੋਲ ਨਵਾਂ ਸੀ ।
ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਦੇ ਕਹਾਣੀ ਸਗ੍ਰੰਹਿ ਹਨ। ਇਨ੍ਹਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਹਨਾਂ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ। ਚਾਨਣ ਤੇ ਖੇੜਾ ਇਸ ਦੇ ਮੂਲ ਤੱਤ ਹਨ1 ਕਈ ਕਵਿਤਾਵਾਂ ਵਿਚ ਭਾਈ ਵੀਰ ਸਿੰਘ ਨੇ ਮਨੁਖੀ ਜੀਵਨ ਦੇ ਰਹੱਸਾਂ ਨੂੰ ਪ੍ਰਕਿਰਤੀ ਰਾਹੀਂ ਖੋਲਿਆ ਹੈ,ਸਝਾਊ ਕਥਨਾਂ ਦੀ ਸਥਾਪਨਾ ਕੀਤੀ ਹੈ;–
“ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪਟ ਸੁਟਾਂ,
ਪਰ ਜੋ ਝੁਕੇ ਵਗੇ ਰਊਂ ਰੁਖ ਨੂੰ ਪੇਸ਼ ਨ ਉਸਤੇ ਜਾਵੇ ।”\
ਭਾਈ ਸਾਹਿਬ ਦੀ ਕਵਿਤਾ ਦਾ ਮੁਖ ਵਿਸ਼ਾ ਪ੍ਰਭੂ ਪਿਆਰ ਹੈ ਤੇ ਇਸ ਦਾ ਸੋਮਾ ਹੈ ਗੁਰਬਾਣੀ । ਹਰ ਵਿਚਾਰਕ ਤੇ ਅਲੋਚਕ ਇਸ ਗਲ ਨਾਲ ਸਹਿਮਤ ਹੈ ਕਿ ਭਾਈ ਵੀਰ ਸਿੰਘ ਸਿੱਖ ਪਹਿਲਾਂ ਤੇ ਕਵੀ ਬਾਅਦ ਵਿਚ ਸਨ1 ਆਪ ਦੀ ਕਵਿਤਾ ਉਹ ਦਰਪਣ ਹੈ ਜਿਸ ਵਿਚ ਗੁਰਮਤਿ ਸਾਹਿਤ ਤੇ ਭਾਈ ਵੀਰ ਸਿੰਘ ਸਾਹਿਤ ਦਾ ਡੂੰਘਾ ਸੰਬੰਧ ਹੈ ,ਜਿਸ ਨੂੰ ਪ੍ਰੋਫ਼ੇਸਰ ਪੂਰਨ ਸਿੰਘ ਨੇ ਗੁਰੂ ਨਾਨਕ ਦੇ ਮੰਦਰਾਂ ਦੇ ਆਲੇ-ਦੁਆਲੇ ਉਸਾਰਿਆ ਸਹਿਤ ਕਿਹਾ ਹੈ1
ਅਧਿਆਤਮਿਕ ਕਵਿਤਾ ਦਾ ਪ੍ਰਧਾਨ ਵਿਸ਼ਾ ਇਹੀ ਰਿਹਾ ਹੈ ਕਿ ਪ੍ਰਮਾਤਮਾ ਨੇ ਜੀਵ ਨੂੰ ਇਸ ਲੋਕ ਵਿਚ ਆਪਣੇ ਹੁਕਮ ਅਨੁਸਾਰ ਭੇਜਿਆ ਹੈ,ਜਦੋਂ ਉਸ ਦੀ ਇੱਛਾ ਹੁੰਦੀ ਹੈ ਇਹ ਜੀਵਾਂ ਨੂੰ ਪ੍ਰਲੋਕ ਵਿਚ ਬੁਲਾ ਸਕਦਾ ਹੈ । ਪ੍ਰਮਾਤਮਾ ਦੇ ਇਸ ਲੱਛਣ ਨੂੰ ਗੁਰਮਤਿ ਵਿਚ ਇਸ ਤਰ੍ਹਾਂ ਪ੍ਰਗਟਾਇਆ ਹੈ:-
ਘੱਲੇ ਆਵਹਿ ਨਾਨਕਾ॥ ਸੱਦੇ ਉਠਿ ਜਾਹਿ॥
ਭਾਈ ਵੀਰ ਸਿੰਘ ਨੇ ਜੀਵ ਦੇ ਸੰਬੰਧ ਵਿਚ ਪ੍ਰਮਾਤਮਾ ਦੀ ਇਸ ਸਮਰੱਥਾ ਤੇ ਲੀਲਾ ਦਾ ਨਿਰੂਪਣ ਬਹੁਤ ਕਵਿਤਾਵਾਂ ਵਿਚ ਕੀਤਾ ਹੈ:–
“ਘੱਲੇ ਸੱਦੇ ਪਾਤਿਸ਼ਾਹ, ਇਥੇ ਉਥੇ ਆਪ,
ਅਸਰ ਖੇਡ ਮੈ ਉਸ ਦੀ, ਖੇਡ ਖਿਡਾਵੇ ਬਾਪ ।”
ਆਪ ਜੀ ਦੀਆਂ ਰਚਨਾਵਾਂ
ਗਲਪ
-
ਸੁੰਦਰੀ (1898)
-
ਬਿਜੈ ਸਿੰਘ (1899)
-
ਸਤਵੰਤ ਕੋਰ ਦੋ ਭਾਗ(1890 ਤੇ 1927)
-
ਸਤ ਔਖੀਆਂ ਰਾਤਾਂ (1919)
-
ਬਾਬਾ ਨੋਧ ਸਿੰਘ (1921)
-
ਰਾਣਾ ਭਬੋਰ
ਗੈਰ-ਗਲਪ
ਜੀਵਨੀਆਂ
-
ਸ੍ਰੀ ਕਲਗੀਧਰ ਚਮਤਕਾਰ (1925)
-
ਪੁਰਾਤਨ ਜਨਮ ਸਾਖੀ (1926)
-
ਸ੍ਰੀ ਗੁਰੂ ਨਾਨਕ ਚਮਤਕਾਰ (1928)
-
ਭਾਈ ਝੰਡਾ ਜਿਉ (1933)
-
ਭਾਈ ਭੂਮੀਆ ਤੇ ਕਲਜੁਗ ਦੀ ਸਾਖੀ (1936)
-
ਸੰਤ ਗਾਥਾ (1938)
-
ਸ੍ਰੀ ਅਸ਼ਟ ਗੁਰੂ ਚਮਤਕਾਰ (1952)
-
ਗੁਰੁਸਿਖ ਵਾੜੀ (1951)
-
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ(1955)
-
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ (1955)
ਟੀਕੇ ਅਤੇ ਹੋਰ
-
ਸਿਖਾਂ ਦੀ ਭਗਤ ਮਾਲਾ 1912)
-
ਪ੍ਰਾਚੀਨ ਪੰਥ ਪ੍ਰਕਾਸ਼ (1914)
-
ਗੰਜ-ਨਾਮਾ ਸਟੀਕ (1914)
-
ਸ੍ਰੀ ਗੁਰ ਗਰੰਥ ਕੋਸ਼ (1927)
-
ਸ੍ਰੀ ਗੁਰਪ੍ਰਤਾਪ ਸੂਰਜ ਗਰੰਥ ਸਟਿਪਣ (1927 -1935 ) ਟਿਪਣੀਆ ਸਹਿਤ 14 ਜਿਲਦਾਂ ਵਿੱਚ ਇਸ ਗ੍ਰੰਥ ਨੂੰ ਪ੍ਰਕਾਸ਼ਤ ਕੀਤਾ
-
ਦੇਵੀ ਪੂਜਨ ਪੜਤਾਲ (1932)
-
ਪੰਜ ਗ੍ਰੰਥੀ ਸਟੀਕ (1940)
-
ਕਬਿਤ ਭਾਈ ਗੁਰਦਾਸ (1940)
-
ਵਾਰਾਂ ਭਾਈ ਗੁਰਦਾਸ
-
ਬਨ -ਜੁਧ
-
ਸਾਖੀ-ਪੋਥੀ (1950)
ਕਵਿਤਾ
-
ਦਿਲ-ਤਰੰਗ (1920)
-
ਤ੍ਰੇਲ ਤੁਪਕੇ (1921)
-
ਲਹਿਰਾਂ ਦੇ ਹਾਰ (1921)
-
ਮਟਕ ਹੁਲਾਰੇ (1922)
-
ਬਿਜਲੀਆਂ ਦੇ ਹਾਰ (1927)
-
ਪ੍ਰੀਤ ਵੀਣਾ
-
ਮੇਰਿਆ ਸਾਈਆਂ ਜਿਉ (1953)
Add comment