ਸਿੱਖ ਇਤਿਹਾਸ

ਭਾਈ ਲਾਲੋ ਜੀ 1452-

ਭਾਈ ਲਾਲੋ ਸੱਚੀ ਤੇ ਸੁਚੀ ਮਿਹਨਤ ਕਰਨ ਵਾਲਾ ਗੁਰੂ  ਸਿੱਖ ਸੀ ਜਿਸ ਦਾ ਜਨਮ 1452 ਵਿੱਚ ਸੈਦਪੁਰ ਜਿਸ ਨੂੰ ਐਮਨਾਬਾਦ ਕਿਹਾ ਜਾਂਦਾ ਹੈ ,ਪਾਕਿਸਤਾਨ,  ਵਿੱਖੇ ਹੋਇਆ।  ਆਪ ਦੇ ਪਿਤਾ ਭਾਈ ਜਗਤ ਰਾਮ ਘਟਾਉੜਾ ਜਾਤੀ ਦੇ ਤਰਖਾਣ ਸੀ ਤੇ ਸਚੀ ਸੂਚੀ  ਤਰਖਾਣੀ ਦਾ ਕੰਮ ਕਰ  ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ।ਭਾਈ ਲਾਲੋ ਵੀ ਆਪਣੇ ਪਿਤਾ ਦੀ ਤਰਹ ਦਸਾਂ ਨੌਂਹਾਂ ਦੀ ਕਿਰਤ ਕਰਦੇ  ਅਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਦੀ ਮੱਦਦ ਅਤੇ ਗਰੀਬ ਗੁਰਬੇ ਨੂੰ ਲੰਗਰ ਪਾਣੀ ਛਕਾਉਦੇ ਸਨ। ਉਨ੍ਹਾ ਦਾ  ਕੋਈ ਪੁਤਰ ਨਹੀਂ ਸੀ ਇਕ ਪੁਤਰੀ ਸੀ ਜਿਸਦੀ ਔਲਾਦ ਹੁਣ ਤਤਲਾ ਪਿੰਡ ਵਿਚ ਰਹਿੰਦੀ ਹੈ 1 ਪਤਨੀ  ਵੀ ਸਿਖੀ ਮਰਯਾਦਾ ਦੀ ਧਾਰਨੀ ਸੀ 1 ਗੁਰੂ ਨਾਨਕ ਸਾਹਿਬ ਨਾਲ ਮੇਲ ਇਨ੍ਹਾ ਦਾ 1507 -1514  ਆਪਣੀ ਪਹਿਲੀ ਉਦਾਸੀ  ਦੇ ਦੋਰਾਨ ਹੋਇਆ 1

ਭਾਈ ਲਾਲੋ ਦੀ ਇਤਿਹਾਸ ਵਿਚ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ 1 ਜਦ ਬਾਬਰ ਨੂੰ ਕੁਝ ਲੋਕਾਂ ਨੇ ਲੋਧੀ ਸਾਸ਼ਨ ਤੋ ਤੰਗ ਆਕੇ ਭਾਰਤ ਤੇ  ਹਮਲਾ ਕਰਨ ਲਈ ਸਦਾ ਦਿਤਾ ਤਾਂ ਬਾਬੇ ਨਾਨਕ ਨੂੰ ਕੋਈ ਅਗੰਮੀ ਤਾਕਤ ਏਮਨਾਬਾਦ ਲੈ ਆਈ 1 ਪਹਿਲੀ ਉਦਾਸੀ ਸਮੇ ਸੰਗਤਾ ਨੂੰ ਉਪਦੇਸ਼ ਦੇਣ ਲਈ ਤੇ ਆਉਣ ਵਾਲੇ ਸਮੇ ਲਈ ਮਜਬੂਤ ਕਰਨ ਲਈ ਗੁਰੂ ਨਾਨਕ ਸਾਹਿਬ ਇਥੇ ਆਏ ਸਨ ਤਾਂ ਹੀ ਭਾਈ ਲਾਲੋ ਦਾ ਵਰਨਣ ਆਉਂਦਾ ਹੈ 1 ਪ੍ਰਿੰਸੀਪਲ ਸਤਬੀਰ ਸਿੰਘ ਆਪਣੀ ਪੁਸਤਕ ਬਲਿਓ ਚਿਰਾਗ ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਜਦ ਸੈਦਪੁਰ ਆਏ ਤਾ ਆਪਣਾ ਡੇਰਾ ਪਿੰਡੋ ਬਾਹਰ ਲਗਾਇਆ 1 ਉਹ ਸਾਰੀ ਧਰਤੀ ਰੋੜਾਂ ਵਾਲੀ ਸੀ , ਗੁਰੂ ਸਾਹਿਬ ਦੇ ਆਉਣ ਨਾਲ ਪੂਜਨ ਯੋਗ ਹੋ ਗਈ 1 ਇਸੇ ਸ਼ਹਿਰ ਵਿਚ ਇਕ ਤਰਖਾਣ ਰਹਿੰਦਾ ਸੀ ਜਿਸਦੀ ਸਿਧੀ -ਸਾਦੀ  ਸ਼ਖਸ਼ੀਅਤ ਨੇ ਗੁਰੂ ਸਾਹਿਬ ਨੂੰ ਖਿਚ ਲਿਆ 1 ਇਕ ਵਾਰੀ ਜਦ ਭਾਈ ਲਾਲੋ ਕਿਲੇ ਘੜ ਰਿਹਾ ਤਾਂ ਗੁਰੂ ਨਾਨਕ ਸਾਹਿਬ ਨੇ ਉਸਨੂੰ ਕਿਹਾ ਕੀ ਸਾਰੀ ਉਮਰ ਕਿਲੇ ਹੀ ਘੜਦਾ ਰਹੇਂਗਾ ? ਤਾਂ  ਉਸਨੇ ਗੁਰੂ ਸਾਹਿਬ ਦੀ ਰਮਜ਼ ਨੂੰ ਸਮਝ ਲਿਆ , ਉਸਨੂੰ ਸੋਝੀ ਆ ਗਈ 1 ਸਾਰੀ ਉਮਰ ਕਿਰਤ ਕਰਕੇ ਤਾਂ ਹਰ ਕੋਈ ਆਪਣੇ ਆਪ ਨੂੰ ਪਾਲ ਲੈਂਦਾ ਹੈ ਪਰ ਕਿਰਤ ਨਾਲ ਨਾਮ ਜਪਣਾ, ਵੰਡ ਕੇ ਛਕਣਾ ਤੇ ਸਾਧ ਸੰਗਤ ਦੀ ਸੇਵਾ ਕਰਨੀ ਕਿਸੇ ਭਾਗਾਂ ਵਾਲੇ ਦੇ ਹਿਸੇ ਆਉਂਦੀ ਹੈ 1 ਭਾਈ ਲਾਲੋ ਦੇ ਅੰਦਰ  ਗੁਰੂ-ਸੰਗਤ ਕਰਣ ਦੇ ਨਾਲ  ਆਤਮਿਕ ਜੋਤ ਜਗ ਗਈ ਤੇ ਇਹ ਜੋਤ ਇਨ੍ਹਾ ਨੇਅਗੋਂ  ਕਈਆਂ ਹਿਰਦਿਆਂ ਵਿਚ ਜਗਾ ਦਿਤੀ 1ਜਦ ਗੁਰੂ ਸਾਹਿਬ ਨੇ ਭਾਈ ਲਾਲੋ ਦੇ ਘਰ ਰਹਿਣਾ ਸ਼ੁਰੂ ਕੀਤਾ ਤਾਂ ਭਾਈ ਲਾਲੋ ਜੋ  ਨੀਵੀਂ ਜਾਤਿ ਦਾ ਸੀ, ਗੁਰੂ ਸਾਹਿਬ ਵਾਸਤੇ ਵਖਰਾ ਚੋਕਾ ਤਿਆਰ ਕੀਤਾ1 ਉਸ ਵਿਚੋਂ ਨੀਵੀ ਜਾਤਿ ਦੀ  ਹੀਣ ਭਾਵਨਾ ਕਢਣ ਲਈ  ਗੁਰੂ ਸਾਹਿਬ ਨੇਉਥੇ ਭੋਜਨ ਬਣਾਉਣ ਲਈ ਮਨ੍ਹਾ ਕਰ ਦਿਤਾ ਤੇ  ਕਿਹਾ ਕੀ ਜੋ ਸਚ ਨਾਲ ਪਿਆਰ ਕਰਦਾ ਹੈ ਉਸਦਾ ਚੋਕਾ ਵੀ ਹਮੇਸ਼ਾ ਸੁਚਾ ਰਹਿੰਦਾ ਹੈ 1

             ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ

             ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਓ ਕਿਆ ਰੀਸ

             ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ

 

ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਨੂੰ ਬਖ਼ਸ਼ੇ  ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਵਿਚੋਂ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਸਨਜੋ  ਧਰਮ ਦੀ ਕਿਰਤ ਕਰਦੇ ਤੇ ਰੁਖੀ ਸੁਕੀ ਖਾ ਕੇ ਅਕਾਲ ਪੁਰਖ ਦਾ ਧੰਨਵਾਦ ਕਰਦੇ 1ਬਹੁਤੇ ਲੋਕ ਜੋ ਹਾਕਮ ਸੀ ਜਾਂ ਧਾਰਮਿਕ ਆਗੂ ਸੀ ਪਰਜਾ ਦੀ  ਲੁਟ ਘਸੁਟ ਕਰਦੇ ਜਿਸ ਨਾਲ  ਗਰੀਬ ਜਨਤਾ ਨਿਤ ਨਵੀਆਂ  ਵਗਾਰਾਂ ਤੇ ਜ਼ੁਲਮ ਦੀ ਚਕੀ ਵਿਚ ਪਿਸ  ਰਹੀ ਸੀ 1ਬ੍ਰਾਹਮਣ, ਪੰਡਤ, ਮੋਲਵੀ,ਕਾਜ਼ੀ ਅਨੇਕ ਤਰਾਂ ਦੇ ਕਰਮਕਾਂਡਾਂ ਨੂੰ  ਆਮ ਜਨਤਾ ਤੇ ਥੋਪ ਕੇ ਉਨ੍ਹਾ ਤੋਂ ਜਬਰਦਸਤੀ ਦਾਨ ਵਸੂਲ ਕਰਦੇ 1 ਗੁਰੂ ਨਾਨਕ ਸਾਹਿਬ ਜਨਤਾ ਨੂੰ ਇਨ੍ਹਾ ਜੁਲਮਾਂ ਤੋ ਬਚਾਉਣ ਚਾਹੁੰਦੇ ਸੀ 1 ਭਾਈ ਲਾਲੋ ਦੀ ਆਤਮਾਂ ਵਿਚ ਉਨ੍ਹਾ ਨੇ ਪਵਿਤ੍ਰਤਾ ,ਸਬਰ ,ਨਿਡਰਤਾ ਦੀ ਝਲਕ ਦੇਖ ਲਈ ਸੀ , ਜੋ ਉਨ੍ਹਾ ਦੇ ਜਾਣ ਤੋਂ ਬਾਅਦ ਇਸ ਕੰਮ ਨੂੰ ਬਖੂਬੀ ਨਿਭਾ ਸਕਦੇ ਸੀ ਤੇ ਅਗੇ ਤੋਰ ਸਕਦਾ ਹੈ 1 ਉਹ ਕਈ ਦਿਨ ਉਨ੍ਹਾ ਦੇ ਘਰ ਰਹਿੰਦੇ ਤੇ ਨੀਵੀਆਂ ਜਾਤੀਆਂ ਚੋਂ ਹੀਣ ਭਾਵਨਾ ਕਢਣ ਲਈ ਉਨ੍ਹਾ ਨੂੰ ਉਪਦੇਸ਼ ਦਿੰਦੇ 1 ਇਹ ਕਰਦੇ ਕਰਦੇ ਇਕ ਦਿਨ ਭਾਈ ਲਾਲੋ ਦਾ ਘਰ  ਧਰਮਸਾਲ ਅਤੇ ਨਾਮ ਦਾਨ ਤੇ ਆਤਮ ਕਲਿਆਣ ਦਾ ਇਕ ਵਡਾ ਕੇਂਦਰ  ਬਣ ਗਿਆ ਜਿਸਦਾ ਮੁਖੀ ਭਾਈ ਲਾਲੋ ਸੀ 1

ਸੈਦਪੁਰ ਦਾ ਇੱਕ ਰਈਸ ਮਲਿਕ ਭਾਗੋ, ਜਿਸਨੇ ਆਪਣੇ ਮਾਪਿਆਂ ਦਾ ਸਰਾਧ ਕੀਤਾ, ਸਾਰੇ ਪਿੰਡ ਨੂੰ ਰੋਟੀ ‘ਤੇ ਬੁਲਾਇਆ । ਗੁਰੂ ਨਾਨਕ ਸਾਹਿਬ ਨੂੰ ਵੀ ਸਦਾ ਦਿਤਾ ਗਿਆ 1 ਪਰ ਗੁਰੂ ਸਾਹਿਬ ਨਹੀਂ ਗਏ।  ਮਲਿਕ ਭਾਗੋ ਨੂੰ ਆਪਣੀ ਹੇਠੀ ਮਹਿਸੂਸ ਹੋਈ 1 ਪੁਛਣ ਵਾਸਤੇ ਉਹ ਗੁਰੂ ਸਾਹਿਬ ਕੋਲ ਖੁਦ ਭਾਈ ਲਾਲੋ ਦੇ ਘਰ ਆਇਆ ਤੇ ਕਹਿਣ ਲਗਾ ਇਥੇ ਆਪ ਸੁਕੀਆਂ ਰੋਟੀਆਂ ਖਾਂਦੇ ਹੋ 1 ਅਸੀਂ ਮਾਲ ਪੂੜੇ ਤੇ ਕਈੰ ਤਰਾਂ ਦੇ ਪਕਵਾਨ ਬਣਾਏ ਹਨ ਤੁਸੀਂ ਸਾਡੇ ਵਲ ਕਿਓਂ ਨਹੀਂ ਆਏ 1 ਗੁਰੂ ਜੀ ਨੇ ਉਸਨੂੰ ਦੱਸਿਆ ਕਿ ਭਾਈ ਲਾਲੋ ਇੱਕ ਸਚਾ ਸੁਚਾ ਤੇ  ਭਲਾ ਮਨੁੱਖ ਹੈ। ਉਸ ਦੀ ਕਮਾਈ ਧਰਮ ਅਤੇ ਸੱਚ ਦੀ ਕਮਾਈ ਹੈ। ਭਾਈ ਲਾਲੋ ਦੇ ਘਰ ਦੀ ਰੋਟੀ ਖਾ ਕੇ ਮੇਰਾ ਮਨ ਸ਼ਾਂਤ ਰਹੇਗਾ ਅਤੇ ਮੈਂ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਜੋੜ ਸਕਾਂਗਾ । ਰਹੀ ਗੱਲ ਤੁਹਾਡੇ  ਮਾਲ ਪੂੜਿਆਂ ਦੀ,  ਜਬਰਨ ਧੋਖੇ, ਫ਼ਰੇਬਾਂ ਅਤੇ ਛਲ-ਕਪਟ ਨਾਲ ਇਕੱਤਰ ਕੀਤੀ ਮਾਇਆ ਤੋਂ ਤਿਆਰ ਹੋਏ ਪਕਵਾਨ ਭਲੇ ਹੀ ਸੁੰਦਰ ਲਪਟਾਂ ਛੱਡਦੇ ਹੋਣ ਪਰ ਇਸ ਵਿਚ ਸਾਨੂੰ ਗਰੀਬਾਂ ਦਾ ਖ਼ੂਨ ਝਲਕਦਾ ਦਿਖਾਈ ਦਿੰਦਾ ਹੈ। ਗੁਰੂ ਨਾਨਕ ਦੇ ਰੂਹਾਨੀ ਸ਼ਬਦੀ-ਬਾਣ ਮਲਿਕ ਭਾਗੋ ਦੀ ਹੰਕਾਰੀ ਬਿਰਤੀ ਨੂੰ ਚੀਰ ਗਏ ਅਤੇ ਉਸਦੇ ਦਿਮਾਗ ਦੇ ਦਰਵਾਜ਼ੇ ਖੁੱਲ ਗਏ ਤੇ ਉਹ ਗੁਰੂ ਸਾਹਿਬ ਦੇ  ਚਰਨੀਂ ਢਹਿ ਪਿਆ।1 ਉਸਨੇ ਆਪਣਾ ਸਭ ਕੀਮਤੀ ਸਮਾਨ ਜੋ ਗਰੀਬਾਂ ਦੀ ਲੁਟ ਖਸੁਟ ਕਰਕੇ ਇੱਕਠਾ ਕੀਤਾ ਹੋਇਆ ਸੀ ਲੋਕਾਂ ਵਿਚ ਵੰਡ ਦਿਤਾ ਤੇ ਅਗੋਂ ਲਈ ਸਿਧੇ ਰਸਤੇ ਪੈ ਗਿਆ1 ਇਹ ਗੁਰੂ ਸਾਹਿਬ ਦਾ ਲਾਲੋ ਦੀ ਸਚੀ ਸੁਚੀ  ਕਿਰਤ ਨੂੰ ਵਡਿਆਂਣ ਦੇ ਗਰੀਬ ਜਨਤਾ ਨੂ ਹਾਕਮ ਸ਼੍ਰੇਣੀ ਦੇ ਜੁਲਮਾਂ ਤੋਂ ਬਚਾਉਣ ਦਾ ਇਕ ਤਰੀਕਾ ਸੀ 1 ਇਸ ਤਰਹ ਪਹਿਲੀ ਉਦਾਸੀ  ਵਿਚ ਉਨ੍ਹਾ  ਨੇ ਜਾਤੀਆਂ ਦੇ ਭਰਮ ਜਾਲ ਨੂੰ ਤੋੜਿਆ1  ਸ਼ਾਹਾਂ ਨੂੰ ਚੇਤਾਵਨੀ ਦਿਤੀ , ਜੋ ਪਰਜਾ ਪ੍ਰਤੀ ਆਪਣੇ ਫਰਜ਼ ਭੁਲ ਚੁਕੇ ਸੀ 1 ” ਸ਼ਾਹਾਂ ਸੁਰਤ ਗਵਾਈਏ ਰੰਗ ਤਮਾਸ਼ੇ ਚਾਇ “1

ਗੁਰੂ ਨਾਨਕ ਸਾਹਿਬ ਨੂੰ ਬਾਬਰ ਦੇ ਹਿੰਦੁਸਤਾਨ ਤੇ ਹਮਲਾ ਕਰਨ ਦੀ ਖਬਰ ਮਿਲ ਚੁਕੀ ਸੀ 1 ਉਨ੍ਹਾ ਨੇ  ਭਾਈ ਲਾਲੋ ਨੂੰ ਆਉਣ ਵਾਲੇ ਹਾਲਾਤਾਂ ਲਈ ਆਗਾਹ ਕੀਤਾ ਤੇ ਬਾਬਰ ਬਾਰੇ ਬਹੁਤ ਕੁਝ ਸਮਝਾਇਆ 1 ਉਨ੍ਹਾ ਨੇ ਕਿਹਾ ਕੀ ਮਨੁਖਾਂ ਦੇ ਸਰੀਰ ਦੇ ਟੋਟੇ ਗਲੀਆਂ ਵਿਚ ਰੁਲਣਗੇ ਜਿਸ ਨੂੰ ਹਿੰਦੂ ਕਦੀ ਭੁਲ ਨਹੀ ਸਕਣਗੇ1 

                        ਕਿਆ ਕਪੜ ਤੂਓਕ ਟੂਕ ਹੋਸੀ ਹਿੰਦੁਸਤਾਨ ਸਮਾਲਸੀ ਬੇਲਾ 11
                        ਆਵਨ ਅਠਤਰੇ ਜਾਣ ਸਤਾਨਵੇ ਹੋਰ ਬਹਿ ਉਠਸੀ ਮਰਦ ਕਾ ਚੇਲਾ 11

1521  ਵਿਚ  ਐਮਨਾਬਾਦ  ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ 1 ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ  ਦੇ ਖਿਲਾਫ਼ ਬੇਖੋਫ਼ ਤੇ  ਬੇਧੜਕ  ਹੋਕੇ ਅਵਾਜ਼ ਉਠਾਈ 1 ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ 1 ਰਈਅਤ ਨੂੰ ਉਸਤੇ ਹੋ ਰਹੇ ਜ਼ੁਲਮਾ ਦੇ ਉਲਟ ਖਬਰਦਾਰ ਕੀਤਾ 1  ਉਸ ਵਕਤ ਦੇ  ਰਾਜਨੀਤਕ ਤੇ ਸਮਾਜਿਕ ਹਾਲਾਤਾਂ ਦੀ  ਭਰਪੂਰ ਨਿੰਦਾ ਕੀਤੀ 1  ਇਹ ਇਕ ਵਡੇਰੀ ਸੋਚ ਤੇ  ਜੁਰਅਤ ਦਾ ਕੰਮ ਸੀਗੁਰੂ ਨਾਨਕ ਸਾਹਿਬ ਨੇ ਜਦ ਬਾਬਰ ਦੀ ਫੌਜ਼ ਲੁਟ ਖਸੁਟ ਕਰਕੇ  ਦਹਿਸ਼ਤ ਫੈਲਾਣ ਲਈ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਰਹੀ ਸੀ ਤਾਂ  ਬੇਖੋਫ਼ ਤੇ ਬੇਝਿਜ੍ਕ ਹੋਕੇ ਲਾਲੋ ਨੂੰ ਸੰਬੋਧਨ ਕਰਕੇ  ਬਾਬਰ ਨੂੰ  ਵੰਗਾਰ ਕੇ ਆਖਿਆ

                        ਪਾਪ ਦੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨ ਵੈ ਲਾਲੋ

             ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ

ਪਰਜਾ ਤੇ ਹੁੰਦੇ ਜੁਲਮ ਦੇਖਕੇ ਰਬ ਅਗੇ ਸ਼ਕਾਇਤ ਕੀਤੀ :-

            ਖੁਰਾਸਾਨ ਖਸਮਾਨਾ ਕਿਆ ਹਿਦੁਸਤਾਨ ਡਰਾਇਆ 11

            ਆਪਿ ਦੋਸੁ ਨਾ  ਦੇਇ ਕਰਤਾ ਜਮੁ ਕਰਿ ਮੁਗਲੁ ਚੜਾਇਆ 11

            ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ 11

ਬਾਬਰ ਵਕਤ ਸ਼ਹਿਜਾਦੀਆਂ ਦੀਆਂ ਲਾਸ਼ਾਂ ਸੜਕ ਤੇ ਰੁਲੀਆਂ , ਹਿੰਦੁਸਤਾਨ ਦੀ ਅਣਖ ਮਿਟੀ ਵਿਚ ਮਿਲ ਗਈ 1ਬਾਬਰ ਵਲੋਂ ਸੈਦਪੁਰ , ਏਮਨਾਬਾਦ ਦੀ ਜੇਲ ਵਿਚ ਪਾਏ  ਪੀਰਾਂ  ਫਕੀਰਾਂ ਦੇ ਨਾਲ ਭਾਈ ਲਾਲੋ ,ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਵੀ ਸਨ  ਪਰ ਜਦ ਉਸ ਨੂੰ ਇਸ ਇਲਾਹੀ ਨੂਰ ਬਾਰੇ ਪਤਾ ਚਲਿਆ, ਇਨ੍ਹਾ ਦੀ ਰਬਾਬ ਦੀ ਆਵਾਜ਼ ਤੇ ਸ਼ਬਦ ਸੁਣਿਆ ਤਾਂ ਕੰਬ ਗਿਆ 1  ਬਾਬਰ  ਆਪ ਨੰਗੀ ਪੈਰੀ ਉਨ੍ਹਾ  ਦੇ ਦਰਸ਼ਨ ਕਰਨ ਲਈ ਜੇਲ ਵਿਚ  ਆਇਆ ਤੇ ਤੁਰੰਤ  ਰਿਹਾ ਕਰਣ ਦਾ ਹੁਕਮ ਦੇ  ਦਿਤਾ 1 ਗੁਰੂ ਸਾਹਿਬ ਦੇ ਸਮਝਾਣ ਤੇ ਸਾਰੇ ਕੈਦੀਆਂ ਨੂੰ ਛਡ ਦਿਤਾ ਗਿਆ ,ਕਤਲੇਆਮ ਬੰਦ ਕਰਵਾ ਦਿਤਾ ਗਿਆ 1   ਕਤਲੇਆਮ ਤਾ ਬੰਦ ਹੋ ਗਿਆ ਪਰ ਇਸਤੋਂ ਬਾਅਦ ਗੁਰੂ ਸਹਿਬਾਨਾ ਤੇ ਹਕੂਮਤ ਦੀ ਟਕਰ ਦਾ ਲੰਬਾ  ਦੋਰ ਸ਼ੁਰੂ ਹੋ ਗਿਆ  1

 ਭਾਈ ਲਾਲੋ ਗੁਰੂ ਸਾਹਿਬ ਨਾਲ ਰਹਿੰਦਿਆ ਉਨ੍ਹਾ ਦੀ ਮੇਹਰ ਸਦਕਾ ਉਚੇ ਜੀਵਨ ਵਾਲਾ ਸਿਖ ਬਣ ਗਿਆ 1 ਉਸਦੀ ਪਤਨੀ ਵੀ  ਸੰਗਤ ਦੀ ਤਨੋ-ਮਨੋ ਸੇਵਾ ਕਰਦੀ 1 ਇਥੇ ਗੁਰੂ ਸਾਹਿਬ ਕਾਫੀ ਸਮਾਂ ਟਿਕੇ ਤੇ ਅੰਤ ਨੂੰ  ਸਿਖੀ  ਪ੍ਰਚਾਰ ਤੇ ਪ੍ਰਸਾਰ ਦੀ  ਸੇਵਾ ਭਾਈ ਲਾਲੋ ਨੂੰ ਬਖਸ਼ ਕੇ ਆਪ ਜਗਤ ਉਧਾਰਨ ਲਈ ਅਗੇ ਚਲ ਪਏ 1ਇਸ ਸਿਦਕੀ ਸਿਖ ਨੇ ਨਾਮ ਜਪਦਿਆਂ ,ਸਿਮਰਨ ਕਰਦਿਆਂ ਤੇ ਕਿਰਤ ਕਰਦਿਆਂ ਰੱਜ ਕੇ ਸਾਧ ਸੰਗਤ ਦੀ ਸੇਵਾ ਕੀਤੀ ਜਿਸ ਲਈ ਸਾਰਾ ਸਿਖ ਜਗਤ ਇਨ੍ਹਾ ਦਾ ਕਰਜਦਾਰ ਹੈ1 ਇਨ੍ਹਾ ਦਾ ਕਦ ਅਕਾਲ ਪੁਰਖ ਤੋਂ  ਬੁਲਾਵਾ ਆਇਆ , ਇਸ ਤੋਂ ਸਾਡਾ  ਇਤਿਹਾਸ ਬੇਖਬਰ  ਹੈ ਤੇ ਇਸਦੀ ਖੋਜ਼ ਕਰਨ ਦੀ ਲੋੜ ਹੈ 1

 

 

 

 

Print Friendly, PDF & Email

Nirmal Anand

Add comment

Translate »