{:en}SikhHistory.in{:}{:pa}ਸਿੱਖ ਇਤਿਹਾਸ{:}

ਭਾਈ ਮਹਾਂ ਸਿੰਘ

ਚਲੀ ਮੁਕਤਿਆਂ ਵਿਚੋ ਇਹ ਮੁਕਤਾ, ਭਾਈ ਮਹਾਂ ਸਿੰਘ  ਗੁਰੂ ਸਾਹਿਬ ਦੀ ਫੋਜ਼ ਦਾ ਜਥੇਦਾਰ ਸੀ 1 ਆਨੰਦਪੁਰ ਦੇ ਲੰਬੇ ਘੇਰੇ ਦੋਰਾਨ  ਭੁਖ ਤੇ ਦੁਖ ਤੋਂ ਪਰੇਸ਼ਾਨ ਗੁਰੂ ਤੋਂ ਬੇਮੁਖ ਹੋਕੇ ਇਹ 40 ਸਿੰਘ ਦਾ ਜਥਾ ਆਪਣੇ ਘਰੋਂ ਘਰੀ ਚਲੇ ਗਏ ਸੀ 1 ਪਰ ਘਰ ਸਵਾਗਤ ਨਾ ਹੋਇਆ ,ਇਸ ਮੁਸੀਬਤ ਵੇਲੇ ਗੁਰੂ ਸਾਹਿਬ ਦਾ ਸਾਥ ਛਡਣ ਤੇ ਫਿਟਕਾਰਾਂ ਤੇ ਲਾਹਨਤਾਂ  ਪਈਆਂ1 ਘਰ ਦੀਆਂ ਬੀਬੀਆ ਨੇ ਆਪਣੀਆ ਵੰਗਾ ਲਾਹ ਇਨ੍ਹਾ ਅਗੇ ਸੁਟੀਆਂ ਕੀ ਤੁਸੀਂ ਇਹ ਪਾਕੇ ਬੈਠੋ , ਚੂਲਾ ਚੋਕਾ ਸੰਭਾਲੋ ਅਸੀਂ ਜੰਗ-ਏ -ਮੈਦਾਨ ਵਿਚ ਗੁਰੂ ਸਾਹਿਬ ਦਾ ਸਾਥ ਦੇਵਾਂਗੀਆਂ,ਤਾਂ ਪਛਤਾਵੇ ਦੀ ਅਗ ਵਿਚ ਸੜਦੇ ਮੁੜ ਇਹ 40 ਸਿਖ ਮਾਈ ਭਾਗੋ ਦੀ ਅਗਵਾਈ ਹੇਠ ਗੁਰੂ ਸਾਹਿਬ ਤੋਂ ਮੁਆਫੀ ਮੰਗਣ ਲਈ ਆਨੰਦਪੁਰ ਵਲ ਤੁਰ ਪਏ  1 ਜਦ ਰਾਹ ਵਿਚ ਉਨ੍ਹਾ ਨੇ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਪਰਿਵਾਰ ਦਾ ਖੇਰੂੰ ਖੇਰੂੰ ਹੋਣਾ ,ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ,ਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਸੁਣੀਆਂ ਤਾਂ  ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ ਅਤੇ ਉਹ ਪੁਛਦੇ ਪੁਛਾਂਦੇ ਖਿਦਰਾਣੇ ਦੀ ਢਾਬ ਵਲ ਨੂੰ ਚਲ ਪਏ

ਖਿਦਰਾਣੇ ਦੇ ਨੇੜੇ , ਜਦ ਉਨ੍ਹਾ ਨੂੰ ਮੁਗਲ ਫੋਜ਼ ਵਾਹੋ-ਦਾਹੀ ਆਉਂਦੀ ਨਜਰ ਆਈ ਤਾਂ ਉਨ੍ਹਾ ਨੇ ਰਸਤੇ ਵਿਚ ਹੀ ਉਨ੍ਹਾ ਨੂੰ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਉਹ ਗੁਰੂ ਸਾਹਿਬ ਤਕ ਨਾ ਪੁਜ ਸਕਣ 1ਓਹ ਮਰਦੇ ਦਮ ਤਕ ਗੁਰੂ ਦਾ ਸਾਥ ਦੇਣ ਦਾ ਫੈਸਲਾ ਕਰ ਚੁਕੇ ਸੀ 1  ਆਪਣੀਆਂ ਚਾਦਰਾਂ ਤੇ ਹੋਰ ਕਪੜੇ ਦਰਖਤਾਂ ਉਤੇ ਇਸ ਤਰਹ ਟੰਗ ਦਿਤੇ ਤਕਿ ਦੂਰੋਂ ਲਗੇ ਕੀ ਕੋਈ ਫੌਜ਼ ਤੰਬੂ ਤਾਣੇ ਡੇਰਾ ਲਗਾਕੇ ਬੈਠੀ ਹੈ 1 ਆਪ ਓਹ ਝਾੜੀਆਂ ਪਿਛੇ ਐਸੇ ਟਿਕਾਣਿਆ ਤੇ ਬੇਠ ਗਏ ਜਿਥੋਂ ਆਸਾਨੀ ਨਾਲ ਅਉਣ  ਵਾਲੀ ਫੌਜ਼ ਤੇ ਹਮਲਾ ਕਰ ਸਕਣ 1 ਜਦੋਂ ਵਜ਼ੀਰ ਖਾਨ ਦੀ ਫੌਜ਼ ਮਾਰ ਹੇਠ ਪਹੁੰਚੀ ਤਾਂ ਸਿੰਘਾਂ ਨੇ ਗੋਲੀਆਂ  ਤੇ ਤੀਰਾਂ ਨਾਲ ਸਵਾਗਤ ਕੀਤਾ 1 ਬੇਅੰਤ ਦੁਸ਼ਮਨਾ ਨੂੰ ਮੋਤ ਦੇ ਘਾਟ ਉਤਾਰ  ਦਿਤਾ। ਢਾਬ ਤੋਂ ਗੁਰੂ ਸਾਹਿਬ ਨੇ ਵੀ ਤੀਰਾਂ ਦੀ ਬਰਖਾ ਕਰਨੀ ਸ਼ੁਰੂ ਕਰ ਦਿਤੀ ਜਿਸ ਨਾਲ ਮੁਗਲਾਂ ਦੇ ਕਈ ਜਰਨੈਲ ਮਾਰੇ ਗਏ1

 ਜਦ ਤਕ ਸਿੰਘਾਂ ਕੋਲ ਦਾਰੂ ਸਿਕਾ ਰਿਹਾ ਵੇਰੀਆਂ ਨੂੰ ਢੁਕਣ ਨਹੀਂ ਦਿਤਾ1 ਜਦੋਂ ਖਤਮ ਹੋ ਗਿਆ ਬਹਾਦਰ ਸਿੰਘ ਤਲਵਾਰਾਂ ਲੈਕੇ  ਮੁਗ਼ਲਾਂ ਉੱਤੇ ਟੁੱਟ ਪਏ।ਓਹ 5-5 ਦੇ ਜਥਿਆਂ ਵਿਚ ਆਕੇ ਸ਼ੇਰਾਂ ਵਾਂਗ ਲੜਦੇ ਤੇ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਜਾਂਦੇ  1 ਗੁਰੂ ਸਾਹਿਬ ਨੇ ਜਦੋਂ ਮ੍ਝੇਲਾਂ ਨੂੰ ਇਸਤਰਾ ਲੜਦਿਆਂ ਦੇਖਿਆ ਤਾਂ ਮਦਤ ਲਈ ਫੌਜ਼ ਭੇਜ ਦਿਤੀ ਤੇ ਆਪ ਉਤੋਂ ਤੀਰ  ਛਡਦੇ ਗਏ 1 ਮ੍ਝੇਲਾਂ ਦੇ ਹੋਸ੍ਲੇ ਵਧ ਗਏ ,ਓਹ ਇਸ ਦਲੇਰੀ ਨਾਲ ਲੜੇ ਕਿ ਦੁਸ਼੍ਮਨਾ ਦੀ ਹੋਸ਼ ਟਿਕਾਣੇ ਆ ਗਈ ਤੇ ਲੜਦੇ ਲੜਦੇ ਤਕਰੀਬਨ ਸਭ ਸਿੰਘ ਸ਼ਹੀਦ ਹੋ ਗਏ 1 ਇੰਜ ਖਿਦਰਾਣੇ ਦੀ ਧਰਤੀ ਤੇ  ਇਸ ਯੁੱਧ ਵਿੱਚ ਗੁਰੂ ਸਾਹਿਬ ਨੂੰ  ਇਹਨਾ 40 ਸਿੰਘਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਦਲੇਰੀ ਦਾ ਸਬੂਤ ਦਿੱਤਾ।   

ਕਈ ਮੀਲਾਂ ਦਾ ਸਫਰ ,ਓਤੋ  ਸਿੰਘਾਂ ਨਾਲ ਜਾਨ ਤੋੜ ਮੁਕਾਬਲਾ, ਗਰਮੀ ਦੀ ਰੁਤ, ਵੈਰੀ ਤ੍ਰੇਹ ਨਾਲ ਹੋਉਕਣ  ਲਗ ਪਏ 1 ਜਿਥੇ ਗੁਰੂ ਸਾਹਿਬ ਦਾ ਕਬਜਾ ਸੀ ਉਥੇ ਪਾਣੀ ਚਾਰੋਂ ਤਰਫੋਂ ਇਕਠਾ ਹੁੰਦਾ ਸੀ ਤੇ ਲੋਕਾਂ ਦੀਆਂ ਸਾਲ ਭਰ ਦੀਆਂ ਜਰੂਰਤਾਂ ਪੂਰੀਆਂ ਕਰਦਾ ਸੀ 1 ਚੋਧਰੀ ਕਪੂਰੇ ਜਿਸਦੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਆਇਆ ਓਹ ਵਜੀਰ ਖਾਨ ਦੀ ਫੌਜ਼ ਨਾਲ ਸੀ, ਉਸਨੇ ਦਸਿਆ ਕੀ ਅਗੇ 30 ਮੀਲ ਦੀ ਦੂਰੀ ਤਕ ਪਾਣੀ ਨਹੀ ਹੈ ਹਾਂ ਪਿਛੇ 10 ਮੀਲ  ਦੀ ਦੂਰੀ ਤੇ ਪਾਣੀ ਮਿਲ ਜਾਏਗਾ 1 ਹੋਰ ਲੜਨ ਦੀ ਹਿੰਮਤ  ਉਨਾਂ  ਵਿਚ ਨਹੀਂ ਸੀ ਸੋ ਪਿਛੇ ਪਰਤਣਾ ਹੀ ਠੀਕ ਸਮਝਿਆ 1 ਗੁਰੂ ਸਾਹਿਬ ਦੀ ਜਿਤ ਹੋਈ .ਅਕਾਲ ਪੁਰਖ ਦੀ ਜਿਤ ਹੋਈ 1

  ਗੁਰੂ ਸਾਹਿਬ ਢਾਬ ਤੋ ਥਲੇ ਆਏ 1 ਅਕਾਲ ਪੁਰਖ ਦਾ ਧੰਨਵਾਦ  ਕੀਤਾ 1ਸ਼ਹੀਦ ਸਿੰਘਾਂ ਨੂੰ   ਮੇਰਾ ਪੰਜ  ਹਜ਼ਾਰੀ , ਮੇਰਾ ਦਸ ਹਜ਼ਾਰੀ ਕਹਿਕੇ ਨਿਵਾਜਿਆ 1 ਇਕ ਇਕ ਨੂੰ ਆਪਣੀ ਗੋਦੀ ਵਿਚ ਲਿਆ, ਮੂੰਹ  ਸਾਫ਼ ਕੀਤਾ ,ਅਸੀਸਾਂ ਦਿਤੀਆ 1 ਅਖੀਰ ਮਹਾਂ ਸਿੰਘ ਕੋਲ ਆਏ 1 ਉਸਦਾ ਸਵਾਸ ਚਲ ਰਿਹਾ ਸੀ, ਮੂੰਹ  ਵਿਚ ਪਾਣੀ ਪਾਇਆ 1 ਜਦ ਉਸਨੂੰ ਥੋੜੀ ਹੋਸ਼ ਆਈ ਗੁਰੂ ਸਾਹਿਬ ਨੇ ਉਸਦਾ ਅੰਤਿਮ ਸਮਾਂ ਜਾਣ ਕੇ ਕਿਹਾ “ਕੁਝ  ਮੰਗ ਲੈ ” ਮੇਰਾ ਸਿਰ ਤੁਹਾਡੀ ਗੋਦੀ ਵਿਚ ਹੈ ਇਸਤੋਂ ਵਧ ਮੈਨੂੰ ਕੀ ਚਾਹੀਦਾ ਹੈ ? ਉਸਦੇ ਅਖਾਂ ਵਿਚ ਅਥਰੂ ਸਨ 1 ਗੁਰ ਸਾਹਿਬ ਨੇ ਫਿਰ ਕਿਹਾ ਸਿਖਾ ਕੁਝ ਮੰਗ ਲੈ ਤਾਂ ਮਹਾਂ ਸਿੰਘ ਨੇ ਕਿਹਾ ਜੇ ਤੁਸੀਂ ਤਰੁਠੇ ਹੋ ਤਾਂ ਜੇਹੜਾ ਬੇਦਾਵਾ ਅਸੀਂ ਦੇਕੇ ਆਏ ਸੀ ਉਸ ਨੂੰ ਫਾੜ ਦਿਉ  1 ਗੁਰੂ ਸਾਹਿਬ ਨੇ ਝਟ ਕਮਰਕਸੇ ਵਿਚੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਹਿਣ ਲਗੇ ,” ਬੇਦਾਵਾ ਤਾ ਤੁਸਾਂ ਨੇ ਦਿਤਾ ਸੀ ਅਸਾਂ ਨੇ ਤਾ ਕਦੀ ਤੁਹਾਨੂੰ ਆਪਣੇ ਆਪ ਤੋਂ  ਅੱਲਗ ਨਹੀ ਕੀਤਾ  1  ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ।ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦੀ ਸਹਿਕਦੀ ਖਾਹਿਸ਼ ਨੂੰ ਜਿੰਦਗੀ ਦਿਤੀਫਿਰ ਓਹ ਮਾਈ ਭਾਗੋ ਕੋਲ ਗਏ ਜੋ ਬੁਰੀ ਤਰਹ ਜਖਮੀ ਹੋ ਚੁਕੀ ਸੀ ਪਰ ਜਿੰਦਾ ਸੀ 1 ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਉਸਦਾ ਇੱਲਾਜ਼ ਕਰਵਾਇਆ 1 ਉਸਦੇ ਪਤੀ ਤੇ ਦੋਨੋ ਭਰਾ ਇਸ ਜੰਗ ਵਿਚ ਸ਼ਹੀਦ ਹੋ ਚੁਕੇ ਸਨ 1 ਓਹ ਵਾਪਿਸ ਨਹੀ ਗਈ ਤੇ ਅਮ੍ਰਿਤ ਛਕਕੇ ਕੇ ਆਖਰੀ ਸਾਹ ਤਕ ਗੁਰੂ ਘਰ ਦੀ ਸੇਵਾ ਕਰਦੀ ਰਹੀ 1 ਸ਼ਹੀਦਾਂ ਦਾ ਸਸਕਾਰ ਕਰਕੇ ਇਹਨਾ ਨੂੰ ਮੁਕਤੀ ਦਾ ਆਸ਼ੀਰਵਾਦ ਦਿਤਾ 1

 ਸਹੀਦਾਂ ਦੀਆਂ ਲਾਸ਼ਾਂ ਨੂੰ ਸੰਭਾਲਿਆ 1  ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ਖ਼ਾਲਸਾ ਮੇਰੋ ਰੂਪ ਹੈ ਖਾਸਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ (ਸਰੋਵਰ) ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ਮੁਕਤਸਰਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਂਦਾ ਹੈ। 

ਇਸ ਜਗਹ ਦਾ ਨਾਂ ਗੁਰੂ ਸਾਹਿਬ ਨੇ ਆਪ ਮੁਕਤਸਰ ਰਖ਼ਿਆ 1

ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ 11

          ਯਾ ਤੇ ਨਾਮ ਮੁਕਤਿਸਰ ਹੋਆ 11 

           ਜੋ ਮਜਹਿ ਤਿਨ ਹੀ ਅਘ ਖੋਆ 11 

           ਆਸ ਮਹਿਮਾ ਸ੍ਰੀ ਮੁਖ ਤੇ ਕਹੀ 11 

           ਸੋ ਅਬ ਪ੍ਰਗਟ ਜਗਤ ਮੈ ਸਹੀ 11

ਇਸ ਜੰਗ ਤੋ ਬਾਦ ਇਹ ਜਗਹ ਸਿਖ ਇਤਿਹਾਸ ਵਿਚ ਇਕ ਇਤਿਹਾਸਿਕ ਤੇ ਅਧਿਆਤਮਿਕ ਜਗਹ ਦੀ ਤੋਰ ਤੇ ਜਿਥੇ 40 ਮੁਕਤਿਆਂ ਦੇ ਸਿਖੀ ਸਿਦਕ ਦਾ ਅਥਾਹ ਸੋਮਾ ਹੈ  ,ਹਮੇਸ਼ਾ ਲਈ ਅਮਰ ਹੋ ਗਈ 

ਇਸ  ਬਾਰੇ ਇਕ ਸ਼ਾਇਰ ਨੇ ਲਿਖਿਆ ਹੈ

          ਸ਼ਹੀਦੋਂ ਕੀ ਕਤਲਗਾਹ ਸਿ ਕ੍ਯਾ ਬੇਹਤਰ ਹੈ ਕਾਅਬਾ1

          ਸ਼ਹੀਦੋਂ ਕੀ ਖਾਕ  ਪੈ  ਤੋ ਖੁਦਾ ਭੀ ਕੁਰਬਾਨ ਹੋਤਾ ਹੈ 11

 

ਮੁਕਤਸਰ ਸ਼ਹਿਰ ਵਿਖੇ   ਯਾਦਗਾਰ ਵਜੋਂ  ਗੁਰੂਦਵਾਰਾ ਟਿਬੀ ਸਾਹਿਬ, ਜਿਥੇ ਗੁਰੂ ਸਾਹਿਬ ਨੇ ਮੁਗਲਾਂ-ਸਿਖਾਂ ਦੀ ਜੰਗ ਦੋਰਾਨ  ਤੀਰ ਛਡੇ ਸੀ  , ਸਹੀਦੀ ਗੁਰੂਦਵਾਰਾ , ਜਿਥੇ ਚਾਲੀ ਮੁਕਤਿਆਂ ਤੇ ਸ਼ਹੀਦਾਂ ਦੀਆਂ ਲਾਸ਼ਾਂ ਦਾ ਦਹ- ਸਸਕਾਰ ਕੀਤਾ ਗਿਆ ਸੀ ਤੇ  ਦਰਬਾਰ ਸਾਹਿਬ ਤਿੰਨ ਗੁਰੂਦਵਾਰਾ ਸਾਹਿਬ ਜਿਥੇ ਗੁਰੂ ਸਾਹਿਬ ਨੇ 40 ਮੁਕਤਿਆਂ ਨੂੰ ਮੁਕਤੀ ਦੀ ਦਾਤ ਦਿਤੀ ਸੀ 1 ਇਥੇ ਹੀ  ਮਾਘੀ ਦੇ ਅਵਸਰ ਹਰ ਸਾਲ  ਇਨ੍ਹਾ ਮੁਕਤਿਆਂ (ਸਹੀਦਾਂ) ਦੀ ਯਾਦ ਵਿਚ ਬੜਾ ਭਾਰੀ  ਮੇਲਾ ਲਗਦਾ ਹੈ

1.       ਦਰਬਾਰ ਮੁਕਤਸਰ ਸਾਹਿਬ:- ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਮੁਕਤਿਆਂ ਨੂੰ ਉਨ੍ਹਾਂ ਦੀਆਂ ਅਦੁੱਤੀ ਕੁਰਬਾਨੀਆਂ ਬਦਲੇ ਮੁਕਤ ਪਦ ਪ੍ਰਦਾਨ ਕੀਤਾ ਸੀ|

2. ਸ੍ਰੀ ਮੁਕਤ ਸਰੋਵਰ:- ਇਹ ਸਰੋਵਰ ਜਿਸ ਦਾ ਨਾਂ ਪੁਰਾਣੇ ਕਾਗਜਾਂ ਵਿੱਚ ਈਸਰਸਰ ਖਿਦਰਾਣੇ ਦੀ ਢਾਬ ਜਾਂ ਮੁਕਤਸਰ ਹੈ|

3. ਬੋਹੜ ਵਾਲਾ ਖੂਹ:- ਖਿਦਰਾਣੇ ਦੀ ਢਾਬ ਕਈ ਵਰ੍ਹੇ ਸੁੱਕੀ ਰਹਿੰਦੀ ਸੀ| ਇਸ  ਸਥਾਨ ਦੇ ਨੇੜੇ ਖੂਹ ਲਗਵਾਉਣ ਦੀ ਲੋੜ ਪਈ| ਇਥੋਂ ਦੇ ਪੁਜਾਰੀਆਂ ਨੇ ਸਭ ਤੋਂ ਪਹਿਲਾ ਖੂਹ ਲਵਾਉਣ ਦੀ ਸੇਵਾ ਅਰੰਭੀ| ਪੱਕੀਆਂ ਇੱਟਾਂ ਉਸ ਸਮੇਂ ਮਦਰਸਾ ਦੇ ਪੁਰਾਣੇ ਕਿਲ੍ਹੇ ਤੋਂ ਮੁਕਤਸਰ ਤੋਂ 10 ਮੀਲ ਦੇ ਫਾਂਸਲੇ ਤੇ ਸੀ ਪੁਜਾਰੀਆਂ ਨੇ ਸਿਰ ਤੇ ਚੁੱਕ ਕੇ ਲਿਆਂਦੀਆਂ ਸਨ

4. ਤੰਬੂ ਸਾਹਿਬ:- ਇਸ ਸਥਾਨ ਤੇ 40 ਮੁਕਤਿਆਂ ਨੇ ਤੁਰਕਾਂ ਦੀ ਫੋਜ ਆਉਂਦੀ ਵੇਖ ਕੇ ਝਾੜਾ ਕਰੀਰ ਦੇ ਝੁੰਡਾਂ ਉਤੇ ਆਪਣੇ ਕਪੜੇ ਅਥਵਾ ਚਾਦਰੇ ਤਾਣ ਕੇ ਦੁਸ਼ਮਣ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਉਣ ਲਈ ਕੰਮ ਕੀਤਾ ਸੀ|

5. ਗੁਰਦੁਆਰਾ ਸੀਸ ਗੰਜ:- ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ 40 ਮੁਕਤਿਆਂ ਦਾ ਸਸਕਾਰ ਕੀਤਾ ਸੀ ਜੋ ਕਿ ਤੁਰਕਾਂ ਨਾਲ ਧਰਮ ਯੁੱਧ ਕਰਦੇ ਹੋਏ ਸ਼ਹੀਦ ਹੋ ਗਏ ਸਨ|

6. ਗੁਰਦੁਆਰਾ ਦਾਤਣ ਸਰ:- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਦਿਨ ਸੰਨ 1705 ਵਿੱਚ ਟਿੱਬੀ ਸਾਹਿਬ ਆਏ ਤਾਂ ਸਵੇਰੇ ਦਾਤਣ ਕੀਤੀ ਸੀ| ਇਸ ਸਥਾਨ ਤੇ ਹੀ ਸੂਬਾ ਸਰਹਿੰਦ ਦੇ ਹੁਕਮ ਨਾਲ ਇੱਕ ਮੁਗਲ ਸੂਹੀਆਂ ਨੂਰਦੀਨ ਭੇਸ ਬਦਲ ਕੇ ਸ੍ਰੀ ਗੁਰੂ ਜੀ ਨੂੰ ਕਤਲ ਕਰਨ ਵਾਸਤੇ ਆਇਆ ਤੇ ਗੁਰੂ ਜੀ ਦੇ ਹੱਥੋਂ ਸਰਬਲੋਹ ਦੇ ਗੜ੍ਹਵੇ ਦੀ ਚੋਟ ਨਾਲ ਮਾਰਿਆ ਗਿਆ| ਸਿੱਖ ਯਾਤਰੂ ਇਸ ਦੀ ਕਬਰ ਦੀ ਸੇਵਾ 5-5 ਜੁੱਤੀਆਂ ਮਾਰਕੇ ਕਰਦੇ ਹਨ|

7. ਗੁਰਦੁਆਰਾ ਰਕਾਬ ਸਰ:- ਟਿੱਬੀ ਸਾਹਿਬ ਤੋਂ ਉਤਰ ਕੇ ਗੁਰੂ ਸਾਹਿਬ ਖਿਦਰਾਣੇ ਦੀ ਰਣ-ਭੂਮੀ ਵੱਲ ਚਾਲੇ ਪਾਉਣ ਸਮੇਂ ਘੋੜੇ ਦੀ ਰਕਾਬ ਤੇ ਕਦਮ ਰਖਦਿਆਂ ਹੀ ਰਕਾਬ ਟੁਟ ਗਈ| ਉਹੀ ਟੁੱਟੀ ਹੋਈ ਰਕਾਬ ਅਜੇ ਵੀ ਗੁਰਦੁਆਰਾ ਸਾਹਿਬ ਵਿਖੇ ਪਈ ਹੈ|

ਗੁਰਦੁਆਰਾ ਟਿੱਬੀ ਸਿਹਬ:- ਗੁਰੂ ਸਾਹਿਬ ਜਦੋਂ ਮੁਗਲ ਸੈਨਾ ਨੇ ਚੜਾਈ ਕੀਤੀ ਤਾਂ ਇਸ ਟਿੱਬੀ ਉੱਤੇ ਬੈਠ ਕੇ ਤੀਰਾਂ ਦੀ ਵਰਖਾ ਕੀਤੀ ਤੇ ਬਹੁਤ ਸਾਰੇ ਮੁਗਲ ਸੈਨਿਕ ਮਾਰ ਦਿੱਤੇ|ਹੁਣ ਸਰਕਾਰ ਵੱਲੋਂ ਇਸ ਸਥਾਨ ਤੇ ਇਕ ਮੁਕਤੇ ਮੀਨਾਰ ਦੀ ਉਸਾਰੀ ਕੀਤੀ ਹੈ ਜਿਸ ਉਤੇ 40 ਮੁਕਤਿਆਂ ਦੇ ਨਾਮ ਲਿਖੇ ਹੋਏ ਹਨ ਜੋ ਕਿ ਇਸ ਪ੍ਰਕਾਰ ਹਨ:-

1. ਸਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤ ਸਿੰਘ, ਕਿਰਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਟਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮੰਜਾ ਿਸੰਘ, ਮਾਨ ਸਿੰਘ, ਮਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ|

ਇਨ੍ਹਾਂ 40 ਮੁਕਤਿਆਂ ਦੀ ਯਾਦ ਵਿੱਚ ਹੀ ਮਾਘੀ ਦੀ ਸੰਗਰਾਦ ਨੂੰ ਮੇਲਾ ਮਾਘੀ ਇਸ ਸਥਾਨ ਤੇ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਜਾਂਦਾ ਹੈ| ਆਓ ਸਾਰੇ ਰਲਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰੀਏ|

 

Print Friendly, PDF & Email

Nirmal Anand

Add comment

Translate »