ਸਿੱਖ ਇਤਿਹਾਸ

ਭਾਈ ਬਾਲਾ (1466-1544)

ਭਾਈ ਬਾਲਾ (1466 – 1544) ਦਾ ਜਨਮ 1466 ਨੂੰ ਰਾਇ-ਭੋਇ ਦੀ ਤਲਵੰਡੀ ਜੋ ਹੁਣ ਨਨਕਾਣਾ ਸਾਹਿਬ ਵਿਚ ਹੈ  ਹੋਇਆ।1 ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਉਹ ਭਾਈ ਮਰਦਾਨਾ ਅਤੇ ਗੁਰੂ ਨਾਨਕ ਦਾ ਸਾਥੀ ਸੀ ਅਤੇ ਉਸ ਨੇ ਗੁਰੂ ਜੀ ਅਤੇ ਮਰਦਾਨੇ ਦੇ ਨਾਲ ਚੀਨ, ਮੱਕਾ, ਅਤੇ ਭਾਰਤ ਵਿੱਚ ਯਾਤਰਾ ਕੀਤੀ। ਕਹਿੰਦੇ ਹਨ ਆਪਣੀ ਉਮਰ ਦੇ ਸਤਰਵੇਂ ਸਾਲ  ਖਡੂਰ ਸਾਹਿੰਬ ਵਿਖੇ 1544 ਵਿੱਚ ਉਨ੍ਹਾ  ਦੀ ਮੌਤ ਹੋ ਗਈ ਸੀ। ਉਸ ਦੀ ਇਤਹਾਸਕ ਹੋਂਦ ਆਣਹੋਂਦ ਦੇ ਬਾਰੇ ਬਹਿਸ ਚੱਲ ਰਹੀ ਹੈ। ਇਹ  ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਤੇ ਮਰਦਾਨੇ ਵਾਂਗ ਗੁਰੂ ਨਾਨਕ ਸਾਹਿਬ ਦੇ ਬਚਪਨ ਦੇ  ਸੰਗੀ ਸਾਥੀ ਸਨ 1 ਜਦੋ ਮਹਿਤਾ ਕਾਲੂ ਜੀ ਨੇ ਗੁਰੂ ਸਾਹਿਬ ਨੂੰ ਵਣਜ ਵਿਓਪਾਰ ਕਰਨ ਲਈ ਭੇਜਿਆ ਤੇ ਇਤਿਆਤ ਵਜੋਂ ਬਾਲੇ ਨੂੰ ਵੀ ਨਾਲ ਘਲਿਆ 1 ਜਦੋ ਗੁਰੂ ਨਾਨਕ ਸਾਹਿਬ ਸੁਲਤਾਨ ਪੁਰ ਗਏ ਤਾਂ ਉਨ੍ਹਾ ਨੇ ਬਾਲੇ ਜੀ ਨੂੰ ਉਥੇ ਬੁਲਾ ਲਿਆ 1 ਉਦਾਸੀਆਂ ਦੇ ਸਮੇ ਵੀ ਉਹ ਉਨ੍ਹਾ ਦੇ ਨਾਲ ਸਨ 1 ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਣ ਤੋਂ ਪੰਜ ਸਾਲ ਬਾਅਦ ਇਹ ਖਡੂਰ ਨਾਂ ਦੇ ਕਸਬੇ ਵਿਚ ਅਕਾਲ ਚਲਾਣਾ ਕਰ  ਗਏ 1  ਇਨ੍ਹਾ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਰਹਿ ਕੇ ਗੁਰੂ ਨਾਨਕ ਸਾਹਿਬ ਦੇ ਜੀਵਨ ਸਮਾਚਾਰ ਉਨ੍ਹਾ ਦੀਆਂ ਪਰਉਪਕਾਰੀ ਘਟਨਾਵਾਂ ਦਾ ਵੇਰਵਾ ਵੀ ਗੁਰ ਅੰਗਦ ਸਾਹਿਬਾਨ ਜੀ ਨੂੰ ਸੁਣਾਇਆ ਜਿਸ ਨੂੰ  ਪੇੜੇ ਮੋਖੇ ਨੇ ਕਲਮਬੰਦ  ਕੀਤਾ  ਜੋ ਹੁਣ ਬਾਲੇ ਵਾਲੀ ਜਨਮ -ਸਾਖੀ ਦੇ ਨਾਂ ਤੇ  ਹੈ 1 

 ਇਤਿਹਾਸਕਾਰਾਂ ਨੇ ਇਸ ਜਨਮ ਸਾਖੀ ਨੂੰ ਬਹੁਤੀ ਮਾਨਤਾ ਨਹੀਂ ਦਿਤੀ ਤੇ  ਇਸ ਨੂੰ ਕਲਪਿਤ ਮੰਨਿਆ ਹੈ ਕਿਓਂਕਿ ਇਸ ਵਿਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਸਨ ਜੋ ਗੁਰੂ ਨਾਨਕ ਸਾਹਿਬ ਦੀ ਸਖਸ਼ੀਅਤ ਨਾਲ ਮੇਲ ਨਹੀਂ ਸੀ ਖਾਂਦੀਆਂ 1 ਸਰਦਾਰ ਕਰਮ ਚੰਦ historian ਨੇ ਆਪਣੀ ਕਿਤਾਬ ਵਿਚ ‘ ਕਤਕ ਕਿ ਵਿਸਾਖਾ ‘ ਵਿਚ ਦਸਿਆ ਹੈ ਕੀ ‘ਜਨਮ ਸਾਖੀ ਬਾਬਾ ਹੰਦਾਲ ਕੀ’ ਤੇ ‘ਪਰਚੀ ਬਾਬਾ ਹੰਦਾਲ ਕੀ’ ਵਿਚ ਭਾਈ ਬਾਲਾ ਦਾ ਨਾਂ ਬਾਲ ਚੰਦ ਲਿਖਿਆ ਹੈ ਤੇ ਇਸਨੂੰ ਬਾਬਾ ਹੰਦਾਲ ਦਾ ਪੁਤਰ ਤੇ ਬਿਧੀ ਚੰਦ ਦਾ  ਵਡਾ ਭਰਾ ਦਸਿਆ ਗਿਆ ਹੈ 1 ਹੋ ਸਕਦਾ ਹੈ ਬਿਧਿ ਚੰਦ ਨੇ ਆਪਣੇ ਮਸੰਦ ਦੋਰਾਨ ਕੀਤੇ ਕੁਕਰਮਾਂ ਨੂੰ ਛੁਪਾਣ ਲਈ ਆਪਣੇ ਭਰਾ ਨੂੰ ਮਜਬੂਰ ਕੀਤਾ ਹੋਵੇ ਤੇ ਗੁਰੂ ਨਾਨਕ ਸਾਹਿਬ ਦੇ ਮੁਕਾਬਲੇ ਆਪਣੇ ਪਿਤਾ ਦੀ ਜਨਮ ਸਾਖੀ ਨੂੰ ਅਧਿਕ ਪਰੀਤਿਸ਼ਟਾ ਦੀਵਾਣ ਲਈ  ਜਨਮਸਾਖੀ ਵਿਚ ਕੁਝ  ਆਯੋਗ ਤੇ ਅਸੰਭਵ ਤਤ ਸ਼ਾਮਲ ਕਰ ਦਿਤੇ ਹੋਣ ਜਾਂ ਲਫਜਾਂ ਦਾ ਹੇਰ ਫੇਰ ਕੀਤਾ ਹੋਵੇ 1ਭਾਈ ਕਾਹਨ ਸਿੰਘ ਨਾਭਾ ਆਪਣੇ ਮਹਾਨ ਕੋਸ਼ ਦੇ ਪੰਨਾ 715 ਤੇ ਨਿਰੰਜਨੀਏ ਦੇ ਸਿਰਲੇਖ ਹੇਠ ਲਿਖਦੇ ਹਨ ਕਿ ਹੰਦਾਲ ਦਾ ਪੁਤਰ ਬਿਧੀਚੰਦ ਕੁਕਰਮੀ ਸੀ। ਉਸ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਬਹੁਤ ਅਸ਼ੁੱਧ ਕਰ ਦਿੱਤੀ ਅਤੇ ਮਨ ਮੰਨੀਆ ਗੱਲਾਂ ਲਿਖਕੇ ਆਪਣੇ ਔਗਣਾਂ ਨੂੰ ਸਿੱਖੀ ਦਾ ਨਿਯਮ ਸਾਬਤ ਕਰਨ ਦਾ ਯਤਨ ਕੀਤਾ। ਇਹੀ ਹੀ ਨਹੀ ਕਈ ਇਤਹਾਸਕਾਰ ਤਾਂ ਭਾਈ ਗੁਰਦਾਸ ਜੀ ਦੀ ਗਿਆਰਵੀਂ ਵਾਰ ਦੀ 18 ਵੀਂ ਪਉੜੀ ਦੀ ਓਟ ਲੈ ਕੇ ਇਹੀ ਆਖਦੇ ਹਨ ਕਿ ਇਹ ਪੁਰਤਾਨ ਜਨਮ ਸਾਖੀ ਸਾਰੀ ਦੀ ਸਾਰੀ ਹੀ  ਬਿਧੀ ਚੰਦ ਹੰਦਾਲੀਏ ਦੀ ਲਿਖੀ ਹੋਈ ਹੈ।

ਆਮ ਤਸਵੀਰਾਂ ਵਿਚ ਦੇਖਣ ਨੂੰ ਆਉਂਦਾ ਹੈ ਕਿ ਇਕ ਪਾਸੇ ਰਬਾਬੀ ਮਰਦਾਨਾ ਬੈਠਾ ਹੈ ਤੇ ਦੂਜੇ ਪਾਸੇ ਭਾਈ ਬਾਲਾ ਚੌਰ ਕਰ ਰਿਹਾ ਹੈ। ਜਿਹੜੀ ਪੁਰਾਤਨ ਜਨਮ ਸਾਖੀ ਹੈ ਉਸ ਵਿਚ ਇਹ ਗੱਲ ਬੜੇ ਸਪੱਸ਼ਟ ਰੂਪ ਵਿਚ ਆਉਂਦੀ ਹੈ ਕਿ ਭਾਈ ਬਾਲਾ ਗੁਰੂ ਸਾਹਿਬ ਦਾ ਸੰਗੀ ਸਾਥੀ ਰਿਹਾ ਹੈ ਤੇ ਉਸ ਨੇ ਇਹ ਜਨਮ ਸਾਖੀ ਆਪਣੀ ਸਿਮਰਤੀ ਤੋਂ ਲਿਖਵਾਈ। ਕਿਉਂਕਿ ਗੁਰੂ ਨਾਨਕ ਸਾਹਿਬ ਨਾਲ ਕੋਈ ਸਾਖੀਕਾਰ ਤਾਂ ਰਿਹਾ ਹੀ ਨਹੀ। ਆਖਰ ਗੁਰੂ ਨਾਨਕ ਸਾਹਿਬ ਨਾਲ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸਨ ਉਨ੍ਹਾਂ ਨੂੰ ਰੀਕਾਰਡ ਕੌਣ ਕਰਦਾ । ਹਾਂ ਇਹ ਹੋ ਸਕਦਾ ਹੈ ਕੀ ਆਪਣੇ ਪਿਤਾ ਦੇ ਮੁਕਾਬਲੇ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਕੁਝ ਸਚ ਨਾ ਦਸਿਆ ਹੋਵੇ ਜਾਂ ਭਰਾ ਨੇ ਜੋ ਆਚਰਣ ਦਾ ਮਾੜਾ ਸੀ ਕੁਝ ਗਲਤ ਲਿਖਵਾਣ ਲਈ ਮਜਬੂਰ ਕੀਤਾ ਹੋਵੇ  ਤੇ ਜਾਂ ਇਹ ਸਾਰੀ ਦੀ ਸਾਰੀ ਸਾਖੀ ਬਿਧੀ  ਚੰਦ ਹਿੰਦਾਲੀਏ ਨੇ ਆਪ ਲਿਖੀ ਹੋਵੇ ਤੇ ਨਾਂ ਬਾਲੇ ਦਾ ਲਿਖ ਦਿਤਾ ਹੋਵੇ ਜੋ ਕਿ ਸਚ ਜਾਪਦਾ ਹੈ ਕਿਓਂਕਿ ਇਤਨੇ ਸਾਲ ਭਾਈ ਬਾਲਾ ਗੁਰੂ ਸਾਹਿਬ ਦੇ ਓਟ ਤੇ ਆਸਰੇ , ਉਨ੍ਹਾ ਦੇ ਸੰਗਤ  ਵਿਚ ਰਿਹਾ ਹੈ ,ਕੁਝ ਗਲਤ ਲਿਖਵਾਏ, ਗੁਰੂ ਸਾਹਿਬ ਜੋ ਆਪ ਜਾਨੀ-ਜਾਨ ਸਨ ਦੀ ਚੋਂਣ ਇਤਨੀ ਗਲਤ ਤਾਂ ਨਹੀਂ ਹੋ ਸਕਦੀ 1

ਇਸਤੇ ਅਜੇ ਰੀਸਰਚ ਜਾਰੀ ਹੈ ਕੁਝ ਮਿਲਿਆ ਤਾ ਅਪ-ਡੇਟ ਜਰੂਰ ਕਰਾਂਗੀ 1

   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »