ਸਿੱਖ ਇਤਿਹਾਸ

ਸ਼ਹੀਦ ਭਾਈ ਤਾਰੂ ਸਿੰਘ

ਪੰਜਾਬ ਭਾਰਤ ਦਾ ਇਕ ਅਮੀਰ ਹਿਸਾ ਤੇ ਸਰਹਦੀ ਇਲਾਕਾ ਸੀ ਜਿਸ ਨੂੰ ਅਫਗਾਨ ਆਪਣੇ ਨਾਲ ਮਿਲਾਣ ਦੀ ਕੋਸ਼ਿਸ਼ ਵਿਚ ਸਨ 1 ਸਿਖ ਆਪਣੇ ਪੰਜਾਬ ਨੂੰ ਬਚਾਣ ਵਾਸਤੇ ਜਦੋ-ਜਹਿਦ ਕਰ ਰਹੇ ਸਨ  1 ਨਾਦਰਸ਼ਾਹ ਨੇ ਪੰਜਾਬ ਤੇ  ਸਖ਼ਤੀ ਦਾ ਦੋਰ ਸ਼ੁਰੂ ਕਰ ਦਿਤਾ 1 ਸਿਖਾਂ ਲਈ ਫੋਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿਤੇ 1 ਜਦ ਵੀ ਨਾਦਰਸ਼ਾਹ ਦਿਲੀ ਲੁਟਮਾਰ ਕਰਨ ਆਉਂਦਾ ਤਾ ਸਿਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ 1 ਪਰ ਜਦੋਂ  ਅੰਨ , ਧੰਨ , ਸੋਨਾ ,ਚਾਂਦੀ ਦੇ ਨਾਲ ਨਾਲ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ  ਵਾਪਸ ਜਾ ਰਿਹਾ ਹੁੰਦਾ  ਤਾਂ ਸਿੰਘ ਉਸਤੇ ਹਮਲਾ ਕਰਕੇ  ਲੁਟ ਦਾ ਮਾਲਖੋਹ ਕੇ  ਤਾਂ ਖੁਦ ਰਖ ਲੈਂਦੇ ਤੇ  ਬਚੇ ਬਚੀਆਂ ਨੂੰ ਬ-ਇਜ਼ਤ  ਆਪਣੇ ਆਪਣੇ ਘਰਾਂ ਵਿਚ ਪੁਚਾ ਦਿੰਦੇ 1 ਨਾਦਰਸ਼ਾਹ ਬੜਾ ਹੈਰਾਨ ਹੁੰਦਾ ਕੀ ਇਹ ਕੇਹੜੀ ਕੋਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟਕਰ ਲੈਣ ਦੀ ਹਿੰਮਤ ਰਖਦੀ ਹੈ 1 ਲਾਹੋਰ ਪੁਜ ਕੇ ਉਸਨੇ ਜਕਰੀਆ ਖਾਨ ਤੋਂ ਇਸ ਬਾਰੇ  ਸਵਾਲ ਕੀਤਾ  1 ਉਸਨੇ ਦਸਿਆ ਕੀ ,’ ਇਹਨਾ ਨੂੰ ਸਿੰਘ  ਆਖਦੇ ਹਨ 1 ਤਾਂ ਉਸਨੇ ਪੁਛਿਆ ਇਨ੍ਹਾ ਦਾ ਘਰ ਘਟ ਕਿਥੇ ਹੈ ਤਾ ਉਸਨੇ ਜਵਾਬ ਦਿਤਾ ਇਨ੍ਹਾ ਦਾ ਕੋਈ ਘਰ ਘਾਟ ਨਹੀਂ ਹੈ ,ਇਹ ਜੰਗਲਾ ਵਿਚ ਆਪਸ ਵਿਚ ਬਹੁਤ ਪਿਆਰ ਨਾਲ  ਰਹਿੰਦੇ ਹਾ , ਘੋੜਿਆਂ ਦੀ ਕਾਠੀਆਂ ਤੇ ਸੋਂਦੇ  ਹਨ 1 ਕਈ ਕਈ ਦਿਨ ਭੁਖੇ ਰਹਿ ਲੈਂਦੇ ਹਨ 1ਜਦੋਂ ਇਨ੍ਹਾ ਦਾ ਲੰਗਰ ਪਕਦਾ ਹੈ ਤੇ ਕਿਸੇ ਵੀ ਲੋੜਵੰਦ, ਭੁਖੇ ਨੂੰ ਪਹਿਲਾ ਖੁਆਂਦੇ ਹਨ , ਬਚ ਜਾਏ ਤਾ ਆਪ ਖਾ ਲੈਂਦੇ ਹਨ 1 ਤਾਂ ਨਾਦਰਸ਼ਾਹ ਨੇ ਜਕਰੀਆਂ ਖਾਨ ਨੂੰ ਇਕ ਗਲ ਕਹੀ  ਕਿ ਇਹ ਜਰੂਰ ਇਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ 1 ਉਸਦੀ ਇਹ ਗਲ ਸਚ ਹੋਈ 1ਮਹਾਰਾਜਾ ਰਣਜੀਤ ਸਿੰਘ 50 ਸਾਲ ਹਿੰਦੁਸਤਾਨ ਦੇ ਇਕ ਵਡੇ ਹਿਸੇ ਤੇ ਰਾਜ ਕੀਤਾ ਜੋ ਸਿਖ ਕੋਮ ਦੀ ਇਕ ਸੁਨਹਿਰੀ ਯਾਦਗਾਰ ਹੈ 1 

ਨਾਦਰਸ਼ਾਹ ਦੀ ਇਸ ਗਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆ    1726 ਵਿਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ  ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ ,  ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੂਪਏ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਉਨ੍ਹਾ ਦੇ ਘਰਾਂ  ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ 1 ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ -ਮੋਤ ਦੀ ਸਜ਼ਾ ਮੁਕਰਰ ਕੀਤੀ ਗਈ 1  ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ 1 ਸਿਖਾਂ ਨੂੰ ਢੂੰਡਣ  ਲਈ ਥਾਂ ਥਾਂ ਤੇ ਗਸ਼ਤੀ ਫੋਜ਼ ਤਾਇਨਾਤ ਕਰ ਦਿਤੀ ਗਈ 1 ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ 1 ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੇਰੀ ਬਣ ਗਿਆ 1 ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ 1   ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ  ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ  ਨੂੰ ਸਿਖ ਜਿਨਾ ਦੀ ਅਜੇ ਦਾੜੀ ਮੁਛ੍ਹ ਨਹੀ ਆਈ ,ਦਿਖਾ ਦਿਖਾ ਹਾਕਮਾਂ ਨੂੰ  ਪੇਸ਼ ਕਰਨ ਲਗੇ1  ਜਿਨ੍ਹਾ  ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ  ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ  ਲਗਾ 1 ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ  ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ  ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ  ਦਿਤੀ 1 ਸਿਖ  ਆਪਣੇ ਧਰਮ ਤੇ  ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ  ਵਿਚ ਜਾ ਬੈਠੇ 1 

ਜਕਰੀਆਂ ਖਾਨ ਲਈ ਜਦ ਜੰਗਲਾਂ ਵਿਚ ਵਸਦੇ ਸਿਖਾ ਨੂੰ ਪਕੜਨਾ ਤੇ ਮਾਰਨਾ  ਮੁਸ਼ਕਿਲ ਹੋ ਗਿਆ ਤਾਂ ਉਸਨੇ ਬੇਦੋਸ਼ੇ , ਘਰੋਂ-ਘਰੀਂ ਵਸਦੇ , ਆਪਣਾ ਕਾਰੋਬਾਰ ਕਰਦੇ , ਸਿਖਾਂ ਤੇ ਆਪਣਾ ਗੁਸਾ ਉਡੇਲ ਦਿਤਾ ਤੇ ਕਹਿਰ ਢਾਹੁਣਾ ਸ਼ੁਰੂ ਕਰ ਦਿਤਾ  1ਉਸਨੇ  ਘਰਾਂ ਦੇ ਘਰ ਤੇ ਪਿੰਡਾ ਦੇ ਪਿੰਡ ਉਜਾੜੇ ਛਡੇ1 ਇਸ ਤਰਹ ਇਕ ਪਾਸੇ ਜਕਰੀਆਂ ਖਾਨ ਦਾ ਜ਼ੁਲਮ ਸੀ ਤੇ ਦੂਜੇ ਪਾਸੇ ਪੀਂਦਾ ਵਿਚ ਵਸਦੇ ਸਿਖਾਂ ਦੇ ਹਮਦਰਦ ਇਹ ਜਾਣਦੇ ਸੀ ਕੀ ਸਿਖਾਂ ਦਾ ਸੰਘਰਸ਼ ਕੋਈ ਨਿਜੀ ਲਾਭ ਲਈ ਨਹੀਂ ਸੀ ਸਗੋਂ ਗਰੀਬਾਂ ਤੇ ਮਜਲੂਮਾਂ ਦੀ ਰਖਿਆ ਲਈ ਹੈ ਤੇ ਜੰਗਲ ਵਿਚ ਬੈਠੇ ਸਿਖਾਂ ਦੀ ਮਦਤ ਕਰਨਾ ਉਹ ਆਪਣਾ ਫਰਜ਼ ਸਮਝਦੇ ਸੀ 1 ਅਜਿਹੇ ਸਿਖਾਂ ਵਿਚੋਂ  ਪਿੰਡ ਪੂਹਲਾ, ਅਮ੍ਰਿਤ ਸਰ  ਦੇ ਵਸਨੀਕ  25 ਸਾਲ ਦੇ ਨੋਜਵਾਨ ਭਾਈ ਤਾਰੂ ਸਿੰਘ ਜੀ ਸਨ 1ਇਹ ਭਾਵੇਂ ਛੋਟੀ ਉਮਰ ਦੇ ਸਨ ਪਰ ਇਹਨਾ ਦੀ ਸਿਖੀ ਰਹਿਤ ਮਰਯਾਦਾ ਅਤੇ ਆਚਰਣ ਦਾ ਕੋਈ ਮੁਕਾਬਲਾ ਨਹੀਂ ਸੀ 1 ਆਉਂਦੇ ਜਾਂਦੇ ਸਿਖ ਦੀ ਮਦਤ ਕਰਦੇ , ਲੋੜਵੰਦ ਤੇ ਭੁਖਿਆਂ ਨੂੰ ਪ੍ਰਸ਼ਾਦਾ ਛਕਾਂਦੇ 1 ਜੋ ਕੁਝ ਖੇਤੀ ਬੜੀ ਤੋ ਬਚਦਾ ,ਉਹ ਆਪਣੇ ਸਿਖ ਭਰਾਵਾਂ ਨੂੰ ਦੂਰ ਬੈਠੇ ਜੰਗਲਾਂ ਵਿਚ ਪੁਚਾ ਦਿੰਦੇ 1 ਭਾਈ ਤਾਰੂ ਸਿੰਘ ਜੀ ਦੀ ਇਕ ਭੈਣ ਜੋ ਇਨ੍ਹਾ ਕੋਲ ਹੀ ਰਹਿੰਦੀ ਸੀ ਭਰਾ ਨਾਲ ਮਿਲਕੇ ਸਿੰਘਾਂ ਦੀ ਸੇਵਾ ਕਰਦੀ 1 ਜਦੋਂ ਸਮੇ ਦੇ ਹਾਕਮਾਂ ਅਨੁਸਾਰ ਸਿਖ ਹੋਣਾ ਗੁਨਾਹ ਕਰਾਰ ਦਿਤਾ ਹੋਇਆ ਸੀ1 ਉਸ ਸਮੇ ਕਿਸੇ ਸਿਖ ਦੀ ਮਦਤ ਕਰਨੀ ਤਾਂ ਦੂਰ ਸਿਖ ਨੂੰ ਵੇਖ ਲੋਕੀ ਆਪਣਾਂ ਬੂਹਾ ਬੰਦ ਕਰ ਲੈਂਦੇ 1 ਅਜਿਹੇ ਸਮੇ ਵਿਚ ਵੀ ਭਾਈ ਤਾਰੂ ਲਗਣ ਨਾਲ ਸਿਖਾਂ ਦੀ ਸੇਵਾ ਕਰਦੇ 1

ਇਨਾਮ ਦੇ ਲਾਲਚ ਵਜੋਂ ਪਿੰਡ ਦਾ ਇਕ ਲਾਲਚੀ , ਭਗਤ ਨਿਰੰਜਨੀਏ,  ਭਾਈ ਤਾਰੂ ਸਿੰਘ ਦੀ ਸ਼ਕਾਇਤ ਕਰਨੇ ਲਹੋਰ ਜਾ ਪੁਜਾ 1 ਜਕਰੀਆਂ ਖਾਨ ਨੇ ਉਸਤੋਂ ਪੁਛਿਆ ਸਿਖਾਂ ਦਾ ਕਤਲ ਕਰਦੇ ਕਰਦੇ ਅਸੀਂ ਹਾਰ ਗਏ ਹਾਂ ਪਰ ਸਿਖ ਫਿਰ ਵੀ ਮੁਕਦੇ ਨਹੀਂ, ਵਧਦੇ ਜਾਂਦੇ ਹਨ 1 ਨਾ ਇਹਨਾ ਪਾਸ ਖੇਤੀ ਹੈ, ਨਾਂ ਕੋਈ ਜੰਗਲਾਂ ਵਿਚ ਗੁਰੁਦਵਾਰੇ ਹਨ , ਜਿਥੋਂ ਚੜਤ ਜਾਂ ਰੋਟੀ ਪਾਣੀ ਮਿਲ ਜਾਵੇ , ਫਿਰ ਇਹ ਖਾਂਦੇ ਪੀਂਦੇ ਕਿਥੋਂ ਹਨ 1 ਤਾਂ ਨਿਰਜਨੀਏ ਨੇ ਆਖਿਆ ,” ਅਜੇ ਵੀ ਐਸੇ ਸਿਖ ਹਨ ਜੋ ਆਪ ਭੁਖੇ ਰਹਿ ਕੇ ਵੀ ਇਨ੍ਹਾ ਦੀ ਮਦਤ ਕਰਦੇ ਹਨ -ਉਨ੍ਹਾ ਵਿਚੋਂ ਇਕ ਹੈ ਭਾਈ ਤਾਰੂ ਸਿੰਘ 1 ਜਕਰੀਆਂ ਖਾਨ ਨੇ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਲਿਖ ਦਿਤਾ 1 ਤੁਰੰਤ ਲਾਹੋਰ ਇਕ ਫੌਜ਼ ਦੀ ਟੁਕੜੀ ਭੇਜ ਦਿਤੀ 1

ਕਹਿੰਦੇ ਹਨ ਕਿ ਉਸ ਵਕਤ  ਭਾਈ ਤਾਰੂ ਸਿੰਘ ਦੇ ਘਰ ਕੁਝ ਸਿਖ ਬੈਠੇ ਹੋਏ ਸੀ ਉਨ੍ਹਾ ਨੇ ਬਥੇਰਾ ਕਿਹਾ ਕੀ ਜਦ ਤਕ ਸਾਡੇ ਵਿਚੋਂ ਇਕ ਸਿਖ ਵੀ ਜਿੰਦਾ ਹੈ ਇਹ ਤੁਹਾਨੂੰ ਹਥ ਨਹੀਂ ਲਗਾ ਸਕਦੇ 1 ਤਾਰੂ ਸਿੰਘ ਦਾ ਜਵਾਬ ਸੀ ਕੀ ਇਨ੍ਹਾ ਨੇ ਮੈਨੂੰ ਫਿਰ ਵੀ ਨਹੀਂ ਛਡਣਾ ਤੁਸੀਂ ਕਾਹਨੂੰ ਆਪਣੀਆਂ ਜਾਨਾਂ ਗਵਾਂਦੇ ਹੋ 1 ਫੌਜ਼ ਤਾਰੂ ਸਿੰਘ ਤੇ ਉਸਦੀ ਭੈਣ ਨੂੰ ਪਕੜ ਕੇ ਲਈ ਗਏ 1 ਭੈਣ ਨੂੰ ਤਾ ਕੁਝ ਲਾਹੋਰ ਦੇ ਪਤਵੰਤਿਆਂ ਨੇ ਪੈਸਾ ਦੇਕੇ ਛੁੜਾ ਲਿਆ ਪਰ ਤਾਰੂ ਸਿੰਘ ਨੇ ਆਪਣੇ ਵਾਸਤੇ ਮਨਾ ਕਰ ਦਿਤਾ 1 ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਦੀਨ-ਏ -ਇਸਲਾਮ ਕਬੂਲ ਕਰਨ ਨੂੰ ਕਿਹਾ 1 ਇਨਕਾਰ ਕਰਨ ਤੇ ਉਨ੍ਹਾ ਦੇ ਕੇਸ ਕਤਲ ਕਰਨ ਦਾ ਹੁਕਮ ਦੇ ਦਿਤਾ 1  ਭਾਈ ਤਾਰੂ ਸਿੰਘ ਨੇ ਕਿਹਾ ਕੀ ਬੇਸ਼ਕ ਮੇਰੀ ਖੋਪਰੀ ਉਤਾਰ ਦਿਓ ਪਰ ਮੈਂ ਕੇਸ ਕਤਲ ਨਹੀਂ.ਕਰਵਾਵਾਂਗਾ 1 ਤਾਂ ਜਕਰੀਆਂ ਖਾਨ ਨੇ ਗੁਸੇ ਵਿਚ ਕਿਹਾ ਕੀ ਮੈਂ ਜੁਤੀਆਂ ਮਾਰ ਕੇ ਤੇਰੇ ਕੇਸ ਝਾੜ ਦਿਆਂਗਾ 1 ਭਾਈ ਤਾਰੂ ਸਿੰਘ ਨੇ ਕਿਹਾ ਕੀ ਤੂੰ ਜੁਤੀਆਂ  ਮਾਰ ਕੇ ਮੇਰੇ ਕੇਸ ਤੇ ਕੀ ਝਾੜੇੰਗਾ ਮੈਂ ਹੀ ਤੇਨੂੰ ਜੁਤੀਆਂ ਮਾਰ ਕੇ ਅਗੇ ਲਈ ਤੁਰਾਂਗਾ”1 ਰਬ ਦੀ ਕਰਨੀ ਐਸੀ ਹੋਈ ,1 ਇਧਰ ਭਾਈ ਤਾਰੂ ਸਿੰਘ ਦੀ ਖੋਪਰੀ ਉਤਰੀ, ਉਧਰ  ਜਕਰੀਆਂ ਖਾਨ ਦਾ ਪਿਸ਼ਾਬ ਬੰਦ ਹੋ ਗਿਆ 1 ਜਕਰੀਆਂ ਖਾਨ ਬੜੀ ਤਕਲੀਫ਼ ਵਿਚ ਸੀ , ਕੋਈ ਇਲਾਜ਼ ਕੰਮ ਨਾ ਆਇਆ 1 ਉਸਨੂੰ ਭਾਈ ਤਾਰੂ ਦੇ ਬਚਨ ਯਾਦ ਆਏ 1 ਬੜਾ ਪਛਤਾਇਆ 1 ਸਰਦਾਰ ਸੁਬੇਗ ਸਿੰਘ ਨੂੰ ਤਾਰੂ ਸਿੰਘ ਪਾਸ ਆਪਣੇ ਬਚਨ ਵਾਪਸ ਲੈਣ ਦੀ  ਤਾਕੀਦ ਕਰਨ ਭੇਜਿਆ 1 ਸੰਗਤ ਪਾਸ ਵੀ ਗਿਆ 1 ਸੰਗਤ ਨੇ ਇਹੀ ਕਿਹਾ ਕੀ ਸਹਿਜ਼ -ਸੁਭਾ ਬਚਨ ਕਹੇ ਅਸਰ ਤਾਂ ਜਰੂਰ ਕਰਦੇ ਹਨ ਪਰ ਜੇਕਰ ਭਾਈ ਤਾਰੂ ਸਿੰਘ ਦੀ ਜੁਤੀ ਉਸਦੇ ਸਿਰ ਤੇ ਮਾਰੀ ਜਾਏ ਤਾਂ ਸ਼ਾਯਦ ਵਾਹਿਗੁਰੂ ਉਸਨੂੰ ਮਾਫ਼ ਕਰ ਦੇਵੇ 1 ਜਿਤਨੀ ਦੇਰ ਉਸਨੂੰ ਜੁਤੀਆਂ ਪੈਦੀਆਂ ਰਹੀਆਂ ਪਿਸ਼ਾਬ ਆਉਂਦਾ ਪਰ ਫਿਰ ਬੰਦ ਹੋ ਜਾਂਦਾ 1 22 ਦਿਨ ਕਸ਼ਟ ਸਹਿ ਕੇ ਅਖੀਰ ਜਕਰੀਆਂ ਖਾਨ ਦੀ ਮੋਤ ਹੋ ਗਈ 1 ਜਦੋਂ ਇਸ ਗਲ ਦਾ ਪਤਾ ਭਾਈ ਤਾਰੂ ਸਿੰਘ ਜੀ ਨੂੰ ਲਗਾ ਉਨ੍ਹਾ ਨੇ ਅਰਦਾਸ ਕਰਕੇ ਆਪਣੇ ਪ੍ਰਾਨ ਤਿਆਗ ਦਿਤੇ , ਸ਼ਾਇਦ ਉਨ੍ਹਾ ਦੇ ਜੀਣ ਦਾ ਮਨੋਰਥ ਪੂਰਾ ਹੋ ਗਿਆ ਸੀ 1

Print Friendly, PDF & Email

Nirmal Anand

Add comment

Translate »