{:en}SikhHistory.in{:}{:pa}ਸਿੱਖ ਇਤਿਹਾਸ{:}

ਸਹੀਦ ਭਾਈ ਤਾਰਾ ਸਿੰਘ ਵਾਂ -ਸੰਤ ਸਿਪਾਹੀ

ਪਾਕਿਸਤਾਨ ਦੀ ਹੱਦ  ਦੇ ਨੇੜੇ ਪਿੰਡ ਵਾਂ ਵਿਚ ਇਕ ਸ਼ਹੀਦ ਭਾਈ ਤਾਰਾ ਸਿੰਘ ਜੀ ਰਹਿੰਦੇ ਸਨ  1 ਇਹ ਪਿੰਡ ਡਲ ਪਿੰਡ ਦੇ ਨਾਲ  ਹੋਣ ਕਰਕੇ ਕਈ ਵਾਰ ਡਲਵਾਂ ਕਰਕੇ ਉਚਾਰਿਆ ਜਾਂਦਾ ਸੀ  1 ਇਨ੍ਹਾ ਦੇ ਪਿਤਾ ਭਾਈ ਗੁਰਦਾਸ ਬੂਟਰ ਜਟ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰਿਤ ਛਕਿਆ ਤੇ ਉਨ੍ਹਾ ਦੇ ਕਈ  ਜੰਗਾਂ ਜੁਧਾਂ  ਵਿਚ ਹਿਸਾ ਲਿਆ 1 ਉਨ੍ਹਾ ਦੇ ਜੋਤੀ ਜੋਤ ਸਮਾਣ ਪਿਛੋਂ ਬੰਦਾ ਬਹਾਦਰ ਦੇ ਵਕਤ ਮਾਝੇ ਦੇ ਸਿਖਾਂ  ਨੂੰ ਲਾਮ-ਬੰਧ ਕੀਤਾ 1 ਇਹਨਾ ਦੇ ਪੰਜ ਪੁਤਰ ਹੋਏ 1 ਸਭ ਤੋਂ ਵਡਾ ਭਾਈ ਤਾਰਾ ਸਿੰਘ ਸੀ ਜਿਨ੍ਹਾ ਨੇ ਭਾਈ ਮਨੀ ਸਿੰਘ ਜੀ ਦੇ ਹਥੋ ਅਮ੍ਰਿਤ -ਪਾਨ ਕੀਤਾ 1

ਇਹ ਬੜਾ ਸਿਦਕੀ ਸਿਖ ਸੀ1 ਸਿਖਾਂ ਦੇ ਸੰਕਟ ਵੇਲੇ ਉਨ੍ਹਾ ਦੀ ਰਖਿਆ ਕਰਨ ਲਈ ਆਪਣੇ ਵਾੜੇ ਵਿਚ ਬਹੁਤ ਸਾਰੇ ਜੰਡ, ਕਕੀਰ ਤੇ ਕਿਕਰ ਦੇ ਦਰੱਖਤ ਲਗਾਏ ਸਨ 1 ਸੇਵਾ ਤੇ ਸਿਮਰਨਤੇ ਲੋੜ ਵੇਲੇ ਬੀਰਤਾ  ਇਨ੍ਹਾ ਦੀ ਜਿੰਦਗੀ ਦਾ ਮੁਖ ਉਦੇਸ਼ ਸੀ 1 ਵਾੜੇ ਵਿਚ ਸਿਖਾਂ ਦੀ ਰਖਿਆ ਲਈ  ਇਕ ਬੁੰਗਾ ਬਣਵਾਇਆ ਜਿਸ ਵਿਚ ਸਿਖ ਜਿਨ੍ਹਾ ਦੇ ਘਰ ਘਾਟ ਨਹੀਂ ਸੀ ਹੁੰਦੇ ਜਾਂ ਜੋ ਜੰਗਲ ਵਿਚ ਰਹਿੰਦੇ ਸਨ ,ਆਕੇ ਆਰਾਮ ਕਰਦੇ , ਰਹਿੰਦੇ ਤੇ ਲੰਗਰ ਪਾਣੀ ਛਕਦੇ 1 ਇਨ੍ਹਾ ਕੋਲ ਖੇਤੀ ਬਾੜੀ ਲਈ ਬਹੁਤ ਵਡੀ ਜਮੀਨ ਸੀ ਜਿਸਦੀ ਆਮਦਨ ਦਾ  ਬਹੁਤਾ ਹਿਸਾ  ਉਹ ਲੋੜਵੰਦਾ ਦੀ  ਸੇਵਾ ਵਿਚ ਖਰਚ ਕਰ  ਦਿੰਦੇ 1 ਇਨ੍ਹਾ ਦਾ ਸੰਤ-ਸਿਪਾਹੀ ਵਾਲਾ ਸੁਭਾ ਹੋਣ ਕਰਕੇ ਸਿਖਾਂ ਵਿਚ ਇਨ੍ਹਾ ਬਹੁਤ ਆਦਰ-ਸਤਿਕਾਰ ਸੀ1

ਮੁਗਲ ਰਾਜ ਵਿਚ ਪੰਜਾਬ ਵਿਚ ਜਿਮੀਦਾਰਾ ਪ੍ਰਬੰਧ ਸੀ1 ਪਿੰਡ ਦੇ ਚੋਧਰੀ ਆਮ ਲੋਕਾਂ ਤੇ ਬੜਾ ਜ਼ੁਲਮ ਕਰਦੇ ਸੀ1 ਪਟੀ ਦਾ ਚੋਧਰੀ ,”ਸਾਹਿਬ ਰਾਏ  ਬੜਾ ਜਾਲਮ ਤੇ ਅਤਿਆਚਾਰੀ ਸੀ 1 ਕੁਝ ਇਸ ਨੂੰ ਸਰਕਾਰੀ ਥਾਪੜਾ ਵੀ ਸੀ 1 ਸਿਖਾਂ ਨੂੰ ਤੰਗ ਕਰਨ ਲਈ ਇਹ ਆਪਣੀਆਂ ਘੋੜੀਆਂ ਨੂੰ ਸਿਖਾਂ ਦੇ ਖੇਤਾਂ  ਵਿਚ ਚਰਨ ਲਈ ਖੁਲੀਆਂ ਛਡ ਦਿੰਦਾ ਸੀ 1 ਸਿਖ ਜੋ ਇਤਨੇ ਪਿਆਰ ਨਾਲ ਆਪਣੀਆਂ ਫਸਲ ਨੂੰ ਪਾਲਦੇ, ਉਜੜੇ  ਖੇਤ ਦੇਖ ਕੇ ਬੜੇ ਦੁਖੀ ਹੁੰਦੇ 1 ਇਕ ਦਿਨ ਭੁਸਾ ਪਿੰਡ ਦੇ  ਦੋ ਸਿੰਘ ,ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਚੋਧਰੀ ਕੋਲ ਗਏ ਤੇ ਕਹਿਣ ਲਗੇ ਤੁਸੀਂ ਘੋੜੀਆਂ ਨੂੰ ਬੰਨ ਕੇ ਰਖਿਆ ਕਰੋਂ  ਉਹ ਹਰ ਰੋਜ਼ ਸਾਡੇ ਖੇਤ ਖਰਾਬ ਕਰ ਜਾਂਦੀਆਂ  ਹਨ ਤਾਂ ਚੋਧਰੀ ਕਹਿਣ ਲਗਾ ਕੀ ਮੇਰੇ ਕੋਲ ਰਸੇ ਨਹੀਂ ਹਨ ਜਿਸ ਨਾਲ ਮੈਂ ਇਹਨਾ ਨੂੰ ਬੰਨਾ1 ਗਲ ਸੁਣ ਕੇ ਦੋਨੋ ਸਿਖ ਬੜੇ ਹੈਰਾਨ ਹੋਏ ਕੀ ਪਿੰਡ ਦਾ ਇਤਨਾ ਵਡਾ ਚੋਧਰੀ ਤੇ ਕਹਿ ਰਿਹਾ ਰਸੇ ਨਹੀਂ ਹਨ1  ਉਨ੍ਹਾ ਨੇ ਕਿਹਾ ਕਿ ਜੇਕਰ ਨਹੀਂ ਹਨ ਤਾਂ ਬਜਾਰ ਤੋਂ ਖਰੀਦ ਲਵੋ 1 ਤਾਂ ਚੋਧਰੀ ਕਹਿਣ ਲਗਾ ਕਿ ਜਿਨਾਂ ਰਸਿਆਂ ਨਾਲ ਮੈਂ ਆਪਣੀਆਂ ਘੋੜੀਆਂ ਨੂੰ ਬੰਨਣਾ ਚਾਹੁੰਦਾ ਹਾਂ ਉਹ ਬਾਜਾਰੋੰ ਨਹੀਂ ਮਿਲਦੇ 1  ਇਹ ਰਸੇ ਮੈਂ ਸਿਖਾਂ ਦੇ ਕੇਸ ਕਟ ਕੇ ਬਨਵਾਣੇ  ਹਨ, ਅਜੇ ਇਥੇ ਇਤਨੇ ਸਿਖ ਨਹੀਂ ਹਨ ਕੀ ਮੈ ਮਜਬੂਤ ਰਸਾ ਬਣਵਾ ਸਕਾਂ 1 ਇਹ ਕਟਾਕਸ਼ ਸੁਣ ਕੇ ਸਿਖਾਂ ਦੇ ਹਿਰਦੇ ਚੀਰੇ ਗਏ, ਬੜੇ ਰੋਹ ਵਿਚ ਆਏ1  ਵਕਤ ਨੂੰ ਟਾਲਣ ਲਈ ਚੋਧਰੀ ਨੂੰ ਤਾਂ ਕੁਝ ਨਹੀ ਕਿਹਾ ਪਰ ਇਹ ਸਭ ਜਾਕੇ ਭਾਈ ਅਮਰ ਸਿੰਘ ਤੇ ਭਾਈ ਬਘੇਲ ਸਿੰਘ ਨੂੰ  ਜਾ ਦਸਿਆ  1

 ਭਾਈ ਬਘੇਲ ਸਿੰਘ ਤੇ ਅਮਰ ਸਿੰਘ ਨੇ ਖੇਤਾਂ ਵਿਚੋਂ ਚੋਧਰੀ ਦੀਆਂ ਘੋੜੀਆਂ ਲਈਆਂ ਤੇ ਜਾਕੇ ਲਖਮੀਰ ਸਿੰਘ  ਨੂੰ ਵੇਚ ਦਿਤੀਆਂ 1 ਇਸਦੇ ਪੈਸੇ ਸਾਰੇ ਭਾਈ ਤਾਰਾ ਸਿੰਘ ਵਾਂ ਦੇ ਲੰਗਰ ਵਿਚ ਪਾ ਦਿਤੇ 1 ਪਟੀ ਦੇ ਨਾਲ ਦੋ ਪਿੰਡ ਸਨ ਡਲ ਅਤੇ ਵਾਂ ਜਿਸ ਨੂੰ ਅਜ-ਕਲ ਡਲਵਾਂ  ਕਿਹਾ ਜਾਂਦਾ ਹੈ 1 ਵਾਂ ਪਿੰਡ ਵਿਚ ਭਾਈ ਤਾਰਾ ਸਿੰਘ ਰਹਿੰਦਾ ਸੀ 1 ਇਹ ਬੜਾ ਭਜਨ ਬੰਦਗੀ ਕਰਨ ਵਾਲਾ ਸਿਦਕੀ ਸਿਖ ਸੀ 1 ਉਸਨੇ ਆਪਣੇ ਪਿੰਡ ਲਾਗੇ ਇਕ ਵਾੜਾ ਬਣਾਇਆ ਹੋਇਆ ਸੀ ਜਿਥੇ ਬਾਹਰੋਂ ਆਏ-ਗਏ  ਸਿਖ ਜਿਨ੍ਹਾ ਦੇ ਘਰ ਬਾਰ ਨਹੀਂ ਸੀ ਹੁੰਦੇ ਜਾਂ ਉਹ  ਸਿਖ ਜੋ ਜੰਗਲਾ ਵਿਚ ਰਹਿੰਦੇ ਸੀ,ਇਥੇ ਆਕੇ ਟਿਕਾਣਾ ਕਰਦੇ ਤੇ ਲੰਗਰ ਛਕਦੇ 1ਭਾਈ ਤਾਰਾ ਸਿੰਘ ਸਿਮਰਨ ਕਰਦੇ ਉਨ੍ਹਾ ਲਈ ਲੰਗਰ -ਪਾਣੀ ਤਿਆਰ ਕਰਦੇ ਤੇ  ਉਨ੍ਹਾ ਦੀ ਸੇਵਾ ਵਿਚ ਲਗੇ ਰਹਿੰਦੇ 1 

ਜਦ ਚੋਧਰੀ ਨੂੰ ਪਤਾ ਲਗਾ ਤਾਂ ਉਹ ਬਹੁਤ ਸਕਪਕਾਇਆ ਉਸਨੇ ਜਾਕੇ ਫੌਜਦਾਰ ਨੂੰ ਸ਼ਕਾਇਤ ਕਰ ਦਿਤੀ ਤੇ ਉਸਨੂੰ ਭੜਕਾਇਆ ,”  ਕਲ ਅਸੀਂ  ਜਿਨਾਂ ਸਿਖਾਂ ਦੇ ਸਿਰ ਦੇ ਮੁਲ ਪਾਏ ਸਨ  ਅਜ ਉਨ੍ਹਾ ਦੀ ਇਹ ਮਜਾਲ ਕੀ ਸਾਡੀਆਂ ਘੋੜੀਆਂ ਵੇਚ ਕੇ ਲੰਗਰ ਲਗਾਉਣ 1 ਫੋਜਦਾਰ ਵੀ ਗੁਸੇ ਵਿਚ ਆ ਗਿਆ ,ਉਸਨੇ ਸਿਖਾਂ ਨੂੰ ਸੋਧਣ ਲਈ 80 ਪੈਦਲ 25 ਘੋੜ ਸਵਾਰ ਦੇ ਨਾਲ ਆਪਣਾ ਭਰਾ ਤੇ ਭਤੀਜਾ ਭੇਜ ਦਿਤਾ 1 ਤਦ ਬਘੇਲ ਸਿੰਘ ਜੰਗਲ-ਪਾਣੀ ਜਾ ਰਹੇ ਸਨ ਜਦ ਉਨ੍ਹਾ ਨੇ ਫੌਜਾ ਦੀ ਭੀੜ ਦੇਖੀ ਤੇ ਸਮਝ ਗਏ 1 ਉਨ੍ਹਾ ਨੇ ਸੋਚਿਆ ਕੀ ਅਗਰ ਮੈਂ ਪਿਛੇ  ਉਨ੍ਹਾ ਨੂੰ ਦਸਣ ਜਾਵਾਂ ਤੇ ਪਿਠ ਦਿਖਾਣਾ ਹੋਵੇਗਾ1 ਜੋਰ ਨਾਲ ਗਡਵਾ ਵਗਾਂਹ  ਮਾਰਿਆ 1 ਉਚੀ  ਆਵਾਜ਼ ਵਿਚ ਬੋਲੇ ਸੋ ਨਿਹਾਲ ਦਾ ਨਾਹਰਾ ਲਗਾਇਆ ਤੇ ਜਿਤਨੇ ਕੁਝ ਵੈਰੀ ਸਮੇਟ ਸਕਦੇ ਸੀ ਸਮੇਟ ਲਏ 1 ਅਵਾਜ਼ ਸੁਣਕੇ ਇਤਨੇ ਵਿਚ ਬਾਕੀ ਸਿੰਘ ਵੀ ਬਾਹਰ ਆ ਗਏ 1 ਦੋਨੋ ਧਿਰਾਂ ਵਿਚ ਖੂਬ ਲੜਾਈ ਹੋਈ ਜਿਸ ਵਿਚ ਫੌਜਦਾਰ ਦਾ ਭਰਾ ਤੇ   ਭਤੀਜਾ ਦੋਨੋ ਮਾਰੇ ਗਏ  1ਬਾਕੀ ਕਿਸੇ ਤਰੀਕੇ ਨਾਲ ਲਾਸ਼ਾਂ ਨੂੰ ਚੁਕ ਕੇ ਸਭ ਨਠ ਤੁਰੇ  1

ਕੁਝ ਸਿੰਘ ਨੇ ਭਾਈ ਤਾਰਾ ਸਿੰਘ ਨੂੰ ਚਿਠੀ ਰਾਹੀਂ ਉਨ੍ਹਾ ਨੂੰ  ਸਲਾਹ ਦਿਤੀ ,’ ਕਿਓਂਕਿ ਫੋਜਦਾਰ ਦਾ ਭਰਾ ਤੇ ਭਤੀਜਾ ਲੜਾਈ ਵਿਚ ਮਾਰਿਆ ਹੈ ਉਹ ਮੁੜਕੇ ਜਰੂਰ ਆਵੇਗਾ 1 ਤੁਸੀਂ ਇਹ ਵਕਤ ਇਥੋਂ ਲਾਭੇਂ-ਸਾਂਭੇ ਹੋ ਜਾਉ ਜੋ ਹੋਏਗਾ ਅਸੀਂ ਆਪੇ ਨਿਪਟ ਲਵਾਂਗੇ 1 ਤਾਂ ਭਾਈ ਤਾਰਾ ਸਿੰਘ ਨੇ ਸਭ ਸਿਖਾਂ ਨੂੰ ਚਿਠੀ ਪੜਵਾਈ ਤੇ ਕਿਹਾ ,’ਜਿਸ ਦਿਨ ਮੈਂ ਅਮ੍ਰਿਤ ਛਕਿਆ ਸੀ , ਮੈ ਉਸ ਵਾਹਿਗੁਰੂ ਅਗੇ ਅਰਦਾਸ ਕਰਕੇ ਪ੍ਰਣ ਕੀਤਾ ਸੀ ਕੀ ਮੈਂ ਕਦੀ ਵੀ ਤੇਰੇ ਤੋਂ ਬੇਮੁਖ ਨਾਂ ਹੋਵਾਂ ਜਿਉਂਦਾ ਜੀ ਵੀ ਤੇ ਮਰਨ ਵੇਲੇ ਵੀ ਸਨਮੁਖ ਹੋਕੇ ਮਰਾਂ !ਮੈਂ ਤਾਂ ਇਥੇ ਸ਼ਹੀਦ ਹੋਣ ਦਾ ਫੈਸਲਾ ਕਰ ਚੁਕਾ ਹਨ 1 ਹਾਂ ਤੁਹਾਡੇ ਵਿਚੋਂ ਕੋਈ ਜਾਣਾ ਚਾਹੇ ਤਾਂ ਬੇਸ਼ਕ ਚਲਾ ਜਾਏ 1 ਜਾਣਾ ਤਾਂ ਕਿਸੇ ਨੇ ਕੀ ਸੀ ਬਲਿਕ ਕੁਝ ਹੋਰ ਸਿਖ ਵੀ ਆ ਰਲੇ 1

 9 ਜੂਨ 1726 ਸਵੇਰੇ ਸਵੇਰੇ   30,000 ਫੌਜ਼ ਨੂੰ ਲੈਕੇ  ਫੌਜੀ ਜਰਨੈਲ ਮੋਮਨ ਖਾਂ ਤੇ  ਫੋਜਦਾਰ ਤੱਕੀ ਖਾਂ ਆ ਗਏ   1 ਚੰਗੀ ਜਮ ਕੇ ਲੜਾਈ ਹੋਈ 1 ਸਿਖਾਂ ਨਾਲ ਵੇਰੀਆਂ ਦੀ ਗਿਣਤੀ ਬਹੁਤ ਜਿਆਦਾ ਸੀ ਪਰ ਫਿਰ ਵੀ ਸਿਖਾਂ ਦੀ ਬਹਾਦਰੀ ਅਗੇ ਉਹ ਟਿਕ ਨਹੀ ਸਕੇ 1 ਇਸ ਮੁਠ ਭੇੜ  ਵਿਚ ਸਰਦਾਰ ਬਘੇਲ ਸਿੰਘ ਜੀ ਸਹੀਦ ਹੋ ਗਏ 1 ਦੂਸਰੇ ਪਾਸੇ ਫੌਜਦਾਰ ਜ਼ਫਰ ਖਾਨ ਦੇ ਦੋ ਭਤੀਜੇ, ਕਈ ਹਿੰਦੂ ਤੇ ਮੁਸਲਮਾਨ ਮਾਰੇ ਗਏ 1

ਤੱਕੀ ਖਾਂ ਫੌਜਦਾਰ  ਅਗੇ ਆਇਆ ਤੇ , ਬੜੇ ਰੋਹਬ ਤੇ ਹੰਕਾਰ  ਨਾਲ ਪੁਛਣ  ਲਗਾ,’ ਤੁਹਾਡੇ ਵਿਚੋਂ ਤਾਰਾ ਸਿੰਘ ਕੋਣ ਹੈ , ਸੁਣਿਆ ਹੈ ਉਹ ਬਹੁਤ ਵਡਾ ਸੂਰਮਾ ਹੈ ,ਉਸ ਨਾਲ ਮੈਂ ਵੀ ਦੋ ਦੋ ਹਥ ਕਰਕੇ ਵੇਖ ਲਵਾਂ1 ਉਸ ਨੇ ਆਪਣਾ ਸਾਰਾ ਸਰੀਰ ਸਜੋਏ ਨਾਲ ਢਕਿਆ ਹੋਇਆ ਸੀ ਤਾਰਾ ਸਿੰਘ ਨੇ ਦੂਰੋਂ ਆਪਣੇ ਨੇਜੇ ਨਾਲ  ਸਿਧਾ ਉਸਦੇ ਮੂੰਹ ਤੇ ਇਤਨੀ ਜੋਰ ਨਾਲ ਵਾਰ ਕੀਤਾ ਤੇ ਕਿਹਾ,” ਇਸਦਾ ਨਾਂ ਤਾਰਾ ਸਿੰਘ ਹੈ 1 ਉਹ ਪਿਛੇ ਵਲ ਨੂ ਦੋੜ ਪਿਆ1 ਉਸਦੇ ਮੂੰਹ ਵਿਚੋ ਖੂਨ ਦੇ ਫੁਆਰੇ ਛੁਟ ਪਏ1 ਮੋਮਨ ਖਾਂ ਨੇ ਤੱਕੀ ਖਾਂ ਨੂੰ ਠਠਾ ਕੀਤਾ  ,’ ਕੀ ਗਲ ਹੈ ਪਾਨ ਚਬਾ ਰਹੇ ਹੋ ਤੱਕੀ ਸਾਹਿਬ 1 ਤਾਂ ਉਸਨੇ ਮੋਮਨ ਖਾਂ ਨੂੰਖਿਝ ਕੇ ਕਿਹਾ, ” ਜਾ ਤੂੰ ਵੀ ਅਗੇ ਹੋਕੇ ਲੈ ਲੈ 1 ਉਹ ਤਾਰਾ ਸਿੰਘ ਵੰਡ ਰਿਹਾ ਹੈ “1

 ਹੁਣ ਮੋਮਨ ਖਾਨ ਨੇ ਸਾਰੀ ਫੌਜ਼ ਨੂੰ ਸਿਖਾਂ ਤੇ ਚਾੜ ਦਿਤਾ ਹੋਲੀ ਹੋਲੀ ਸਾਰੇ ਸਿਖ , ਇਕ ਇਕ ਕਰਕੇ ਕਈਆਂ ਨੂੰ ਹਲਾਲ ਕਰਦੇ  ਸ਼ਹੀਦ ਹੋ  ਗਏ 1ਤਾਰਾ ਸਿੰਘ ਦੀ ਸਹੀਦੀ ਤੋਂ ਬਾਅਦ ਅਮ੍ਰਿਤ ਸਰ ਵਿਖੇ ਗੁਰਮਤੇ ਪਾਸ ਹੋਏ ਜਿਸ ਵਿਚ ਬਦਲਾ ਲੈਣ ਦੇ ਨਾਲ ਨਾਲ ਮੁਖਬਰੀ ਨੂੰ ਵੀ ਕਠੋਰ ਦੰਡ ਦੇਣ ਦਾ ਫੈਸਲਾ ਹੋਇਆ 1 

Print Friendly, PDF & Email

Nirmal Anand

Add comment

Translate »