ਸਿੱਖ ਇਤਿਹਾਸ

ਭਾਈ ਜੋਧ ਸਿੰਘ (1882 -1981)

ਭਾਈ ਜੋਧ ਸਿੰਘ (1882-1981)

ਭਾਈ ਜੋਧ ਸਿੰਘ ਜੀ ਦਾ ਜਨਮ  31 ਮਈ 1882 ਨੂੰ ਪਿੰਡ ਘੁੰਘਰੀਲਾ , ਜਿਲਾ ਰਾਵਲਪਿੰਡੀ ,ਪਾਕਿਸਤਾਨ ਵਿਚ ਹੋਇਆ 1 ਪਤਾ  ਇਨ੍ਹਾ ਨੂੰ  ਰਣਧੀਰ ਸਿੰਘ ਬੁਲਾਂਦੇ ਸੀ , ਬਾਕੀ ਖਾਨਦਾਨ ਰਛਪਾਲ ਸਿੰਘ ਤੇ ਦਾੜਾ ਦਾਦੀ  ਸੰਤਾ ਸਿੰਘ1 ਇਹ  ਅਜੇ ਦੋ ਵਰਿਆ ਦੇ ਸੀ ਜਦ ਇਨ੍ਹਾ ਦੇ  ਪਿਤਾ ਅਖਾਂ ਮੀਟ ਗਏ ਤੇ ਦਾਦਾ ,ਦਾਦੀ  ਨੇ ਇਨ੍ਹਾ ਦੀ  ਪਾਲਣਾ ਕੀਤੀ 1 ਮੁਢਲੀ ਵਿਦਿਆ ਪਿੰਡ ਤੋ ਤੇ ਦਸਵੀ ਪਾਸ ਰਾਵਲਪਿੰਡੀ ਦੇ ਮਿਸ਼ਨ ਸਕੂਲ ਵਿਚੋਂ ਕੀਤੀ 1 ਅਵਲ ਨੰਬਰ ਲੈਣ ਕਰਕੇ  ਵਜੀਫਾ ਮਿਲਦਾ ਰਿਹਾ 1 ਦਸਵੀਂ ਦੀ ਪੜਾਈ ਸਮੇ ਤੋ ਹੀ ਅਮ੍ਰਿਤ ਛਕ ਲਿਆ1  ਪੁਰਾਣੇ ਸਾਰੇ ਨਾਂ ਤਿਆਗ ਕੇ ਆਪਣੇ ਨਾਮ ਨਾਲ ਭਾਈ  ਲਗਾ ਕੇ ਭਾਈ ਜੋਧ ਸਿੰਘ ਹੋ ਗਏ 1 ਇਥੋਂ ਤਕ ਕਿ ਜਦੋਂ ਭਾਈ ਜੋਧ ਸਿੰਘ ਨੂੰ ਪਦਮ ਭੂਸ਼ਣ ਮਿਲਿਆ ਦੇ  ਸਰਦਾਰ ਸਾਹਿਬ  ਦਾ ਖਿਤਾਬ ਦਿਤਾ ਗਿਆ  ਤਾਂ ਉਨ੍ਹਾ ਨੇ ਆਪਣੇ ਨਾਂ ਨਾਲੋਂ ਭਾਈ ਨਹੀਂ ਹਟਾਇਆ1 ਇਤਨੀ ਸ਼ਰਧਾ ਸੀ ਇਨ੍ਹਾ ਨੂੰ ਅਮ੍ਰਿਤ ਨਾਲ ਤੇ ਆਪਣੇ ਗੁਰੂ ਨਾਲ 1

ਘਰ ਦਾ ਮਹੋਲ ਸ਼ੁਰੂ ਤੋਂ ਹੀ ਸਿਖੀ ਵਿਚ ਰਮਿਆ ਹੋਇਆ ਸੀ 1 ਇਹ ਧਾਰਮਿਕ ਵਿਦਿਆ ਜਿਥੋਂ ਵੀ ਇਨ੍ਹਾ ਨੂੰ ਮੋਕਾ ਮਿਲਦਾ ਸਿਖਦੇ  ਰਹਿੰਦੇ1  ਉਨ੍ਹਾ ਦਿਨਾ ਵਿਚ ਸਿੰਘ ਸਭਾ ਲਹਿਰ ਆਪਣੇ ਜੋਬਨ ਤੇ ਸੀ ਜਿਸਨੇ ਸਿਖ ਪੰਥ ਨੂੰ  ਗੁਰੂ ਗੋਬਿੰਦ ਸਿੰਘ ਜੀ ਦੀਆਂ ਕੋਮ  ਤੇ ਦੇਸ਼ ਲਈ ਕੀਤੀਆਂ ਕੁਰਬਾਨੀਆਂ , ਜਾਤ-ਪਾਤ ਤੇ ਉਚ-ਨੀਚ ਦਾ ਭੇਦ ਭਾਵ ਮਿਟਾਕੇ ਕੀਤੀ  ਖਾਲਸੇ ਦੀ ਸਿਰਜਣਾ ਤੇ ਸਿੰਘਾਂ ਲਈ ਜੋਰ ਜਬਰ ਤੇ ਹਕ ਤੇ ਸਚ ਲਈ ਲੜਨ ਦਾ ਜਜਬਾ ਪੰਥ ਨੂੰ  ਬਾਰ ਬਾਰ ਚੇਤੇ ਕਰਵਾਇਆ ਜਾਂਦਾ ਜਿਸ ਦੇ ਫਲਸਰੂਪ  ਬਹੁਤ ਸਾਰੇ ਲੋਕਾਂ ਨੇ ਆਪਣੇ ਨਾਂ ਨਾਲ ਜੁੜੀਆਂ ਜਾਤਾਂ ਨੂੰ ਹਟਾ ਦਿਤਾ ਤੇ ਮੁੜ ਸਿਖੀ ਵਲ ਪਾਸਾ ਮੋੜ ਲਿਆ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੋਤ ਤੋਂ ਬਾਅਦ ਠੰਡਾ ਪੈ ਗਿਆ ਸੀ …….

ਬਾਹਰਵੀਂ ਜਮਾਤ ਰਾਵਲਪਿੰਡੀ ਦੇ ਮਿਸ਼ਨ ਗਾਰਡਨ ਕਾਲਜ ਤੋਂ ਕੀਤੀ ਤੇ ਇਸਤੋ ਬਾਅਦ ਉਪਜੀਵਕਾ  ਲਈ ਇਧਰ ਉਧਰ ਨੋਕਰੀ ਕਰਨ ਲਗੇ ਜੋ ਇਨ੍ਹਾ ਦੀ ਤਬੀਅਤ ਨੂੰ ਰਾਸ ਨਹੀਂ ਆਇਆ  1 ਜਦੋ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਆਪਣੇ ਪੁਤਰਾਂ ਲਈ ਅਧਿਆਪਕ ਦੀ ਲੋੜ ਪਈ ਤਾਂ ਤੇਜਾ ਸਿੰਘ ਜੀ ਦੀ ਸਿਫਾਰਸ਼ ਨਾਲ 6 ਜੂਨ 1902 ਨੂੰ ਇਹ ਅਮ੍ਰਿਤਸਰ ਪੁਜ ਗਏ 1 ਇਸ ਨੋਕਰੀ ਦੇ ਦੋਰਾਨ ਹੀ ਇਨ੍ਹਾ ਨੇ 1904-6 ਵਿਚ ਬੀ.ਏ. ਤੇ ਐਮ.ਏ. ਪਾਸ ਕੀਤੀ 1 ਇਨ੍ਹਾ ਦੇ ਜੀਵਨ ਤੇ ਉਚੇ ਆਚਰਨ ਨੂੰ ਦੇਖਕੇ ਇਨ੍ਹਾ ਨੂੰ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਖਾਲਸਾ ਕਾਲਜ ਵਿਚ ਧਾਰਮਿਕ ਸਿਖਿਆ ਦਾ ਪ੍ਰੋਫ਼ੇਸਰ ਲਗਾ ਦਿਤਾ 1 ਆਪਣੇ ਨੋਕਰੀ ਨਾਲ ਇਨਸਾਫ਼ ਕਰਨ ਲਈ ਇਨ੍ਹਾ ਨੇ ਥੋੜੇ ਹੀ ਸਮੇਂ ਵਿਚ ਗਿਆਨੀ ਬਿਬੇਕਾ ਸਿੰਘ ਤੇ ਹੋਰ ਧਾਰਮਿਕ ਟਕਸਾਲਾਂ ਤੋਂ  ਸ੍ਰੀ ਗੁਰੂ ਗਰੰਥ ਸਾਹਿਬ, ਭਾਈ ਗੁਰਦਾਸ , ਦਸਮ ਗ੍ਰੰਥ ,ਤੇ ਹੋਰ ਗ੍ਰੰਥ ਬਾਰੇ ਪੂਰਾ ਗਿਆਨ ਪ੍ਰਾਪਤ ਕਰ ਲਿਆ ਤੇ ਆਪਣੀ ਕਥਾ ਨੂੰ ਵੀ ਆਧੁਨਿਕ ਤੇ ਵਿਗਿਆਨਕ ਲੀਹਾਂ  ਅਨੁਸਾਰ ਢਾਲ ਲਿਆ1

ਜਦ ਖਾਲਸਾ ਕਾਲਜ ਅਮ੍ਰਿਤਸਰ ਦੀ ਇਮਾਰਤ ਉਸਾਰੀ ਪ੍ਰਸਿਧ ਇੰਜੀਨੀਅਰ ਸਰਦਾਰ ਧਰਮ ਸਿੰਘ ਗਰਜਾਖ਼ਿਆ  ਸੇਵਾ-ਭਾਵ ਨਾਲ ਕਰ ਰਹੇ ਸੀ ਤਾਂ ਉਸਾਰੀ ਕਮੇਟੀ ਦੇ ਇਕ ਅੰਗਰੇਜ਼ ਨੇ ਇਸ ਸੇਵਾ -ਭਾਵ ਨੂੰ ਵਾਹਿਯਾਤ ਕਹਿ ਕੇ ਸਿਖਾਂ ਦਾ ਦਿਲ ਦੁਖਾ ਦਿਤਾ 1 ਧਾਰਮਿਕ ਪ੍ਰੋਫੇਸਰ  ਹੋਣ ਕਰਕੇ ਭਾਈ ਜੋਧ ਸਿੰਘ ਨੂੰ ਵੀ ਇਸ ਬਹਿਸ ਵਿਚ ਕੁਦਣਾ ਪਿਆ1 ਇਕ ਹਾਦਸੇ ਵਿਚ ਜਦੋਂ ਇਨ੍ਹਾ ਦੀ ਬਘੀ ਡਿਪਟੀ ਕਮਿਸ਼ਨਰ ਲਮਸਡਨ ਨਾਲ ਟਕਰਾਈ  ਤਾਂ ਇਸ ਘਟਨਾ ਨੂੰ ਅੰਗਰੇਜਾਂ  ਨੇ  ਡਿਪਟੀ ਕਮਿਸ਼ਨਰ ਨੂੰ ਮਾਰਨ ਦੀ ਸਾਜਿਸ਼ ਨਾਲ ਜੋੜ ਦਿਤਾ1 ਇਨ੍ਹਾ ਦਿਨਾ ਵਿਚ ਹੀ ਜਦੋ ਹਿੰਦੁਸਤਾਨ ਦਾ ਮਹਾਨ ਆਗੂ ਗੋਪਾਲ ਕ੍ਰਿਸ਼ਨ ਗੋਖਲੇ ਅਮ੍ਰਿਤਸਰ ਆਇਆ ਤਾਂ ਕਾਲਜ ਦੇ ਵਿਦਿਆਰਥੀਆਂ ਨੇ ਉਸ ਨੂੰ  ਇਜ਼ਤ ਦੇਣ ਲਈ ਉਸਦੀ ਬਘੀ ਆਪ ਖਿਚੀ ਤਾਂ ਅੰਗਰੇਜ਼ ਸੜ-ਬਲ ਗਏ ਤੇ ਇਨ੍ਹਾ ਨੂੰ ਕਾਲਜ ਵਿਚੋਂ ਕਢਣ ਦੀ ਧਮਕੀ ਦਿਤੀ 1 ਇਹ ਖੁਦ ਹੀ ਅਸਤੀਫਾ ਦੇਕੇ 1913 ਵਿਚ ਘਰ ਆ ਗਏ 1 ਗਿਆਰਾਂ ਸਾਲ ਇਧਰ ਉਧਰ ਦੀ ਨੋਕਰੀ ਕਰਕੇ ਜੀਵਨ ਦਾ ਨਿਰਬਾਹ ਕਰਦੇ ਰਹੇ 1 ਅਖ਼ਿਰ ਫਿਰ ਕਾਲਜ ਵਿਚ ਇਨ੍ਹਾ ਨੂੰ ਨੋਕਰੀ ਲਈ ਬੁਲਾ ਲਿਆ ਗਿਆ  1 ਕਾਲਜ ਦੀ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਕੀ ਅਜ ਤੋਂ ਬਾਅਦ ਕੋਈ ਵੀ ਕਾਲਜ ਦਾ ਸਟਾਫ਼ ਰਾਜਨੀਤੀ ਵਿਚ ਹਿਸਾ ਨਹੀਂ ਲਵੇਗਾ  1 ਸੋ ਇਨ੍ਹਾ ਨੇ ਆਪਣਾ ਪੂਰਾ ਧਿਆਨ ਧਾਰਮਿਕ ਵਿਦਿਆ ਦੇਣ ਤੇ ਲਗਾ ਲਿਆ ਪਰ ਸੁੰਦਰ ਸਿਘ ਮਜੀਠਿਆ ਕਾਲਜ ਕਮੇਟੀ ਦੇ ਪ੍ਰਧਾਨ ਦੀ ਪਦਵੀ ਤੇ ਹੋਣ ਕਰਕੇ ਕਈ ਵਾਰੀ ਰਾਜਨੀਤੀ ਵਿਚ ਇਨ੍ਹਾ ਨੂੰ ਵੀ ਆਪਣੇ ਨਾਲ ਘਸੀਟ ਲੈਂਦਾ1

1924 ਵਿਚ ਜਦੋਂ ਗੁਰੂਦਵਾਰਾ ਪ੍ਰਬੰਧ ਸੁਧਾਰ ਲਹਿਰ ਵਿਚ ਦਿਤੀਆਂ ਕੁਬਾਨੀਆਂ ਪਿਛੋਂ 1924 ਵਿਚ ਅੰਗਰੇਜਾਂ ਨੇ ਗੁਰੂਦਵਾਰਾ ਐਕਟ ਬਣਾਉਣ ਦਾ ਨਿਰਣਾ ਕਰ ਲਿਆ ਤਾਂ ਆਪਣਾ ਮੂੰਹ ਰਖਣ ਲਈ ਕੁਝ ਸ਼ਰਤਾਂ ਰਖ ਦਿਤੀਆਂ 1 ਭਾਈ ਜੋਧ ਸਿੰਘ ਨੇ ਇਨ੍ਹਾ ਸ਼ਰਤਾ ਨੂੰ ਮੰਨਣ  ਦੀ ਰਾਏ ਦਿਤੀ ਪਰ ਸਿਖਾਂ ਨੇ ਇਸ ਨੂੰ ਆਪਣੀ ਹੇਠੀ ਤੇ ਈਨ ਮੰਨਣਾ ਕਹਿ ਕੇ ਰਦ ਕਰ ਦਿਤਾ ਤੇ ਸਿੰਘ  ਦੋ ਫਾੜ ਹੋ ਗਏ 1 14 ਜੂਨ 1936 ਵਿਚ ਪ੍ਰਿੰਸਿਪਲ ਬਿਸ਼ਨ ਸਿੰਘ ਜਦ ਰਿਟਾਇਰ ਹੋਏ  ਤਾਂ ਭਾਈ ਜੋਧ ਸਿੰਘ ਨੂੰ ਕਾਲਜ ਦਾ ਪ੍ਰਿੰਸੀਪਲ ਬਣਾ ਦਿਤਾ ਗਿਆ 1 ਇਸ ਦੋਰਾਨ ਭਾਵੇਂ ਇਨ੍ਹਾ ਨੇ ਸਿਆਸੀ ਸਰਗਰਮੀਆਂ ਵਿਚ ਹਿਸਾ ਨਹੀਂ ਲਿਆ ਪਰ ਪੰਥ ਦੇ ਕੰਮ ਆਉਂਦੇ ਰਹੇ 1 ਇਨ੍ਹਾ ਨੇ ਜੈਤੋਂ ਦਾ ਖੰਡਿਤ ਪਾਠ ਮੁੜ  ਚਾਲੂ ਕਰਵਾਕੇ ਸਰਕਾਰ ਤੇ ਖਾਲਸੇ ਵਿਚ ਸੁਲਹ ਕਰਵਾ ਦਿਤੀ 1 ਮਹਾਰਾਜਾ ਪਟਿਆਲੇ ਨਾਲ ਚਲ ਰਹੇ ਮਾਸਟਰ ਤਾਰਾ ਸਿੰਘ ਦੇ ਝਗੜੇ ਨੂੰ ਵੀ ਆਪ ਨੇ ਹੀ ਨਿਪਟਾਇਆ 1 ਉਸਤੋਂ ਪਿਛੋਂ  ਵੀ ਜਦੋਂ ਕਦੇ ਕਿਸੀ ਅਹਿਮ ਮਸਲੇ ਦੇ ਵਿਚਾਰ ਲਈ ਡੇਪੂਟੇਸ਼ਨ  ਹੁੰਦੀ ਤਾਂ ਆਪ ਜੀ ਦੀ ਸਲਾਹ ਜਰੂਰ ਲਈ ਜਾਂਦੀ 1 ਫ਼ਰਵਰੀ 1952 ਵਿਚ ਆਪਜੀ ਰੀਟਾਇਰ  ਹੋਕੇ 496 ਮਾਡਲ ਟਾਉਨ ਲੁਧਿਆਣੇ ਵਿਚ ਆਣ ਵਸੇ 1 ਇਥੇ ਵੀ ਆਪ ਪੰਜਾਬੀ ਭਾਸ਼ਾ , ਸਭਿਆਚਾਰ, ਅਤੇ ਸਿਖਿਆ ਦੀਆਂ ਸਮਸਿਆਵਾਂ  ਵਿਚ ਹਿਸਾ ਲੈਂਦੇ ਰਹੇ 1 1954 ਵਿਚ ਆਪ ਤੇ ਡਾਕਟਰ ਸ਼ੇਰ ਸਿੰਘ ਦੇ ਉਦਮ ਨਾਲ ਪੰਜਾਬੀ ਸਾਹਿਤਕ ਅਕੇਡਮੀ ਦੀ ਬੁਨਿਆਦ  ਰਖੀ ਗਈ ਜੋ ਪੰਜਾਬੀ ਸਰਗਰਮੀਆਂ ਦਾ ਮਹੱਤਵ ਪੂਰਨ ਕੇਂਦਰ ਬਣੀ 1

ਦੇਖ ਦੀ ਵੰਡ ਪਿਛੋਂ ਭਾਰਤ ਸਰਕਾਰ ਆਪਣੀ ਤਾਕਤ ਦੇ ਨਸ਼ੇ ਵਿਚ ਆਕੇ ਸਿਖਾਂ ਨਾਲ ਕੀਤੇ ਸਾਰੇ ਇਕਰਾਰਾਂ ਨੂੰ ਭੁਲ ਗਈ 1 ਹਿੰਦੂ ਬਹੁਗਿਣਤੀ ਵਿਚ ਸਨ ਜਿਨ੍ਹਾ ਵਿਚ ਜਿਆਦਾ  ਜੋਰ ਆਰਿਆ ਸਮਾਜੀਆਂ ਦਾ ਸੀ ਜੋ ਆਪਣੇ ਅਸਲੀ ਰੰਗ ਵਿਚ ਪ੍ਰਗਟ ਹੋ ਗਏ 1 ਉਨ੍ਹਾ ਨੇ ਹਰ ਪੜਾਵ ਤੇ ਪੰਜਾਬੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਤੇ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਵੀ ਕਿਹਾ 1  1948 ਵਿਚ ਪੰਜਾਬ ਸਰਕਾਰ ਨੇ ਇਸ ਮਤਲਬ ਦੀ ਇਕ ਗਸ਼ਤੀ ਚਿਠੀ ਜਾਰੀ ਕੀਤੀ ਕੀ ਮੁਢਲੀਆਂ ਜਮਾਤਾਂ ਵਿਚ ਬਚਿਆਂ ਦੀ ਪੜਾਈ ਦਾ ਮਾਧਿਅਮ ਉਨ੍ਹਾ ਦੀ ਮਾਤ ਭਾਸ਼ਾ ਹੋਵੇਗੀ  ਤੇ ਪਹਿਲੀਆਂ ਜਮਾਤਾਂ  ਵਿਚ ਪੰਜਾਬੀ ਯਾ ਦੇਵਨਾਗਰੀ ਕਿਸੇ ਇਕ ਲਿਪੀ ਵਰਤਨ ਦੀ ਖੁਲ ਹੋਵੇਗੀ ਤੀਸਰੀ ਜਮਾਤ ਵਿਚ ਦੇਵਨਾਗਰੀ ਪੜਨ ਵਾਲੇ ਗੁਰਮੁਖੀ ਵੀ ਸਿਖਣਗੇ ਤੇ ਗੁਰਮੁਖੀ ਪੜਨ ਵਾਲੇ ਹਿੰਦੀ ਪਰੰਤੂ ਇਹ ਨਿਆਂ  ਪੂਰਵਕ ਫੈਸਲਾ ਜਲੰਧਰ  ਤੇ ਲੁਧਿਆਣਾ ਮਿਉਨੀਸਿਪਲ   ਕਮੇਟੀਆਂ ਨੇ ਠੁਕਰਾ ਦਿਤਾ 1

9 ਜੂਨ  1949 ਵਿਚ ਪੰਜਾਬ ਯੂਨੀਵਰਸਿਟੀ ਦੀ ਕਮਬਾਇੰਡ ਫੇਕਲਟੀ ਮੀਟਿੰਗ ਵਿਚੋਂ ਸਾਰੇ ਸਿਖ ਮੈਂਬਰ ਮੀਟਿੰਗ ਛੋੜ ਕੇ ਬਾਹਰ ਚਲੇ ਆਏ 1, ਹਿੰਦੀ ਤੇ ਪੰਜਾਬੀ ਦੋਨੋ ਨੂੰ ਸਿਖਿਆ ਦਾ ਮਧਿਅਮ ਬਣਾ ਦਿਤਾ 1 ਪੰਜਾਬੀ ਨੂੰ ਗੁਰਮੁਖੀ ਲਿਪੀ ਨਾਲ  ਤੇ ਹਿੰਦੀ ਨੂੰ ਦੇਵਨਾਗਰੀ ਨਾਲ ਜੋੜ ਕੇ ਸਥਿਤੀ ਨੂੰ ਹੋਰ ਵਿਗਾੜ ਦਿਤਾ 1 ਇਸ ਫੈਸਲੇ ਨਾਲ ਤੇ ਮਰਦਮ ਸ਼ੁਮਾਰੀ ਸਮੇਂ  ਪੰਜਾਬੀ ਵਲੋਂ ਵਿਖਾਈ ਬਦਨੀਤੀ ਦੇ ਫਲਸਰੂਪ ਪੰਜਾਬ ਦੇ ਰਾਜਨੀਤਕ ਖੇਤਰ ਵਿਚ ਪੰਜਾਬੀ ਸੂਬੇ ਲਈ ਅੰਦੋਲਨ ਸ਼ੁਰੂ ਹੋਇਆ ਤੇ ਪ੍ਰੇਸ ਇਕ ਜਾਂ ਦੂਜੀ ਭਾਸ਼ਾ – ਲਿਪੀ ਦੇ ਵਿਰੁਧ  ਕਲਮੀ ਜੰਗ ਛਿੜੀ ਜਿਸ ਨੂੰ ਆਪਣੀਆਂ ਦਲੀਲਾਂ ਨਾਲ ਭਾਈ ਜੋਧ ਸਿੰਘ ਸਾਹਿਬ ਸਦਾ ਹੀ ਕਟਦੇ ਰਹੇ 1 1957 ਵਿਚ ਹੋਈ ਪੰਜਾਬੀ ਸਾਹਿਤਕ ਅਕੇਡਮੀ ਮੀਟਿੰਗ  ਦੇ ਸਵਾਗਤੀ ਭਾਸ਼ਣ ਵਿਚ ਪੰਡਿਤ ਨੇਹਰੂ ਦੇ ਇਕ ਕਥਨ ਨੂੰ ਅਧਾਰ ਬਣਾ ਕੇ ਆਪ ਨੇ ਇਸ ਗਲ ਦਾ ਦੋ ਟੁਕ ਫੈਸਲਾ ਕਰ ਦਿਤਾ ਕੀ ਪੰਜਾਬੀ ਦੇਵਨਾਗਰੀ ਲਿਪੀ ਆਪਣਾ ਕੇ ਆਪਣੀ ਪਛਾਣ ਗਵਾ ਬੈਠੇਗੀ 1

30 ਜੂਨ 1958 ਵਿਚ ਭਾਈ ਸਾਹਿਬ ਨੂੰ ਹਿੰਦੂਆਂ ਅਤੇ  ਸਿਖਾਂ ਵਿਚਕਾਰ ਸਦਭਾਵਨਾ ਪੈਦਾ ਕਰਨ ਲਈ ਦੋ ਮੈਂਬਰੀ  ਕਮਿਸ਼ਨ ਦਾ ਮੈਂਬਰ  ਥਾਪਿਆ1  ਇਸ ਤੋ ਪਿਛੋਂ ਵੀ ਭਾਵੁਕ ਏਕਤਾ ਦੇ ਮੈਂਬਰ ਰਹੇ 1 27 ਜੂਨ 19 62 ਵਿਚ ਆਪ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪਹਿਲਾ ਕੁਲਪਤੀ ਨ੍ਯੁਕਤ ਕੀਤਾ ਗਿਆ 1 ਆਪ ਅਪ੍ਰੇਲ 1965 ਵਿਚ ਸੇਵਾ ਮੁਕਤ ਹੋਕੇ ਆਪਣੇ ਘਰ ਲੁਧਿਆਣੇ ਆ ਵਸੇ 1 ਇਥੇ ਵੀ ਆਪਨੇ  ਵਿਦਿਅਕ ਮਾਮਲਿਆਂ ਵਿਚ ਖਾਸ ਕਰ  ਸਰਦਾਰ ਗੁਰਬਚਨ ਸਿੰਘ ਤਾਲਿਬ ਵਲੋਂ ਸ੍ਰੀ ਗੁਰੂ ਗਰੰਥ ਸਹਿਬ ਦੇ ਅੰਗ੍ਰਜ਼ੀ ਅਨੁਵਾਦ ਵਿਚ ਸੋਧ ਸੁਧਾਈ ਵਿਚ ਬਹੁਤ ਵਡਾ ਹਿਸਾ  ਪਾਇਆ1   ਭਾਈ ਸਾਹਿਬ 99 ਸਾਲ 7 ਮਹੀਨੇ  ਦੀ ਉਮਰ ਭੋਗ ਕੇ  4 ਦਸੰਬਰ 1981 ਨੂੰ ਗੁਰੂ ਚਰਨਾ ਵਿਚ ਜਾ ਬਿਰਾਜੈ 1 ਇਤਨੇ ਮਸਰੂਫ ਹੋਣ ਤੇ ਵੀ ਉਹ ਆਪਣੇ ਪਿਛੇ ਘਟ ਤੋ ਘਟ 25 ਕਿਤਾਬਾਂ ਛਡ ਗਏ ਜਿਨਾ ਦਾ ਸੰਬੰਧ ਸਿਖ ਜੀਵਨ ਜਾਚ,ਤੇ ਸਿਖ ਧਰਮ ਦੀ ਵਿਚਾਰਧਾਰਾ ਨਾਲ ਹੈ 1

ਭਾਈ ਸਾਹਿਬ ਬੜੇ ਸੰਨਤੁਲਿਤ  ਸੁਭਾ ਦੇ ਵਿਅਕਤੀ ਸਨ 1 ਧਰਮ ਉਤੇ ਪੂਰੀ ਨਿਸ਼ਟਾ ਸੀ ਉਨ੍ਹਾ ਦੀ 1 ਦੋਸਤੀ ਤੇ ਦੁਸ਼ਮਣੀ ਪਾਲਣ ਵਿਚ ਸਦਾ ਸਨਤੁਲਤ ਰਹਿੰਦੇ ਸਨ1  ਉਨ੍ਹਾ ਦਾ ਮਕਸਦ ਕਿਸੇ ਨੂੰ ਨੁਕਸਾਨ ਪੁਚਾਣਾ ਕਦੇ ਨਹੀਂ ਸੀ ਹੁੰਦਾ ਸਗੋ ਭੁਲ ਨੂੰ ਸੁਧਾਰ ਕੇ ਸਿਧੇ ਰਸਤੇ ਪਾਉਣ ਦੀ ਚਾਹ ਹੁੰਦੀ 1 ਉਨ੍ਹਾ ਦੀ ਜਿੰਦਗੀ ਵਿਚ ਇਤਨਾ ਡਿਸਿਪਲਨ ਸੀ ਕਿ ਹਰੇਕ ਨੂੰ ਪਤਾ ਹੁੰਦਾ ਕੀ ਇਸ ਵਕਤ ਉਹ ਇਸ਼ਨਾਨ ਕਰ ਰਹੇ ਹੋਣਗੇ ,ਇਸ ਵਕਤ ਗੁਰੂ ਗਰੰਥ ਸਾਹਿਬ ਦੀ ਤਾਬਿਆ ਵਿਚ ਬੈਠੇ ਹੋਣਗੇ ਤੇ ਇਸ ਵਕਤ ਉਹ  ਖਾਣਾ ਖਾ ਰਹੇ ਹੋਣਗੇ,  ਅਜਿਹਾ ਨਿਯਮਤ ਸੀ ਉਨ੍ਹਾ ਦਾ ਜੀਵਨ 1

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Nirmal Anand

Add comment

Translate »