ਸਿੱਖ ਇਤਿਹਾਸ

ਜਿਨ੍ਹਾ ਨੇ ਪੁਠੀਆਂ ਖਲਾਂ ਲੁਹਾਈਆਂ – ਸਿਖ ਪੰਥ ਦੀ ਰੋਜ਼ ਦੀ ਅਰਦਾਸ

 500 ਸਾਲਾਂ ਬਾਅਦ ਵੀ ਹਰ ਸਿਖ, ਹਰ ਗੁਰੁਦਵਾਰਾ ਸਾਹਿਬ ਵਿਚ ,ਸਿਖਾਂ ਦੇ ਹਰ ਖੁਸ਼ੀ -ਗੰਮੀ  ਕਾਰਜਾਂ . ਸਵੇਰੇ -ਸ਼ਾਮ  ਅਰਦਾਸ ਹੁੰਦੀ ਹੈ ਜਿਸ ਵਿਚ ਸੰਗਤ ਨੂੰ ਗੁਰੂ ਸਾਹਿਬਾਨਾ ਤੋ ਬਾਅਦ ਉਨ੍ਹਾ ਸਿਘਾਂ ਸਿਘਣੀਆਂ  ਜਿਨ੍ਹਾ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਵਾਏ, |ਖੋਪਰੀਆਂ ਉਤਰਵਾਈਆਂ, ਪੁਠੀਆਂ ਖਲਾਂ ਲੁਹਾਈਆਂ ਤਿਨ੍ਹਾ ਦੀ ਨੇਕ ਕਮਾਈ ਦ ਧਿਆਨ ਧਰ ਕੇ ਯਾਦ ਕਰਨ ਲਈ ਕਿਹਾ ਜਾਂਦਾ ਹੈ ਤੇ ਆਖਿਰ ਵਿਚ ਸਰੱਬਤ ਦੇ  ਭਲੇ  ਦੀ ਅਰਦਾਸ ਵੀ ਕਰਦਾ ਹੈ ਜਿਨ੍ਹਾ ਵਿਚ ਚੰਗੇ ,ਮਾੜੇ, ਦੁਸ਼ਮਨ, ਦੋਸਤ-ਮਿੱਤਰ ਸਭ  ਆ ਜਾਂਦੇ ਹਨ l  ਕੁਰਬਾਨ ਜਾਈਏ ਸਿਖੀ ਸੋਚ ਤੋਂ, ਉਹ ਸੋਚ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਦਿਤੀ ਹੈ ਜਿਨ੍ਹਾ ਨੇ ਖੁਦ ਵੀ ਹਕੂਮਤ ਦੇ  ਜ਼ੁਲਮ ਸਹੇ ਹਨ l

ਮੁਗਲ ਹਕੂਮਤ ਵਲੋਂ ਜ਼ੁਲਮ ਤਾਂ ਗੁਰੂ ਅਰਜਨ ਦੇਵ ਜੀ ਵਲੋਂ ਸ਼ੁਰੂ ਹੋ ਗਏ ਸਨ l  ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸੇ ਨੂੰ ਡਰਾਉਣ ਵਾਸਤੇ ਸਮੇਂ ਦੀਆਂ ਹਕੂਮਤਾਂ ਨੇ ਜ਼ੁਲਮਾਂ ਦੀ ਅੱਤ ਕਰ ਦਿਤੀ ਸੀ l ਪਰ ਇਹ ਸਿੱਖਾਂ ਦਾ ਆਪਣੇ ਗੁਰੂ ਅਤੇ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਹੀ ਸੀ ਕਿ ਵੱਡੇ ਤੋਂ ਵੱਡੇ ਤਸੀਹੇ ਵੀ ਉਨ੍ਹਾਂ ਨੂੰ ਡੁਲਾ ਨਹੀਂ ਸਕੇ ਅਤੇ ਉਨ੍ਹਾਂ ਨੇ ਹੱਸ-ਹੱਸ ਕੇ ਸ਼ਹੀਦੀਆਂ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਪਰ ਸਿੱਖੀ ਸਿਧਾਂਤਾਂ ਨੂੰ ਤਿਲਾਂਜਲੀ ਨਹੀਂ ਦਿੱਤੀ। ਸਿੱਖ ਕੌਮ ਦੇ ਵੱਡਮੁੱਲੇ ਇਤਿਹਾਸ ਵਿਚ ਅਤੇ ਸਿੱਖ ਅਰਦਾਸ ਵਿਚ ਆਪਣੀ ਬੇਮਿਸਾਲ ਕੁਰਬਾਨੀ ਦੇ ਕੇ ਨਾਂ ਦਰਜ ਕਰਵਾਉਣ ਵਾਲੇ ਪਹਿਲੇ ਸ਼ਹੀਦ ਭਾਈ ਗੁਲਜ਼ਾਰ ਸੀ ਜਿਨ੍ਹਾ ਨੇ ਲਾਹੋਰ ਵਿਖੇ , ਭਾਈ ਮਨੀ ਸਿੰਘ ਦੀ ਸ਼ਹੀਦੀ ਉਪਰੰਤ ਪਿਠ ਦੀ ਖਲ ਲਾਹ ਕੇ ਸ਼ਹੀਦ ਕੀਤਾ ਗਿਆl

ਪਹਿਲੇ ਮਨੀ ਸਿੰਘ ਕੇ ਤਾਈ, ਕਾਜ਼ੀ ਫਤਵਾ ਦੀਏ ਸੁਨਾਏ

ਤਿਸੈ ਗੈਰਮ ਜਲਾਦ ਆਇ , ਬੰਦ ਬੰਦ ਦੀਏ ਜੁਦਾ ਕਰਾਏ

ਪੀਛੇ ਸਿੰਘ ਗੁਲਜ਼ਾਰ ਕੇਰੀ, ਪੁਠੀ ਖੱਲ ਲਾਹੀ  ਬਿਨ ਦੇਰੀ

ਦੂਸਰੀ  ਬਾਬਾ ਜੈ ਸਿੰਘ ਖਲਕੱਟ ਪਿੰਡ ਮੁਗਲ ਮਾਜਰਾ ਜਿਸ ਨੂੰ ਅਜ ਕਲ ਪਿੰਡ ਬਾਰਨ ਕਹਿੰਦੇ ਹਨ ,ਜ਼ਿਲ੍ਹਾ ਪਟਿਆਲਾ ਦੀ ਸ਼ਹੀਦੀ  ਇਕ ਅਜਿਹੀ ਸ਼ਹੀਦੀ ਹੈ, ਜਿਸ ਨੇ ਗੁਰੂ ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਹਾਕਮਾਂ ਵੱਲੋਂ ਪੁੱਠੀ ਖਲ ਲੁਹਾਉਣ ਦੀ ਸਜ਼ਾ ਨੂੰ ਖਿੜੇ-ਮੱਥੇ ਪ੍ਰਵਾਨ ਕੀਤਾ।

ਸ਼ਾਇਦ ਹੀ ਜ਼ਿਆਦਾ ਲੋਕਾਂ ਨੂੰ ਬਾਬਾ ਜੈ ਸਿੰਘ ਜੀ ਬਾਰੇ ਜਾਣਕਾਰੀ ਹੋਵੇ, ਜਿਸ ਨੇ ਆਪਣੇ ਸਮੇਤ ਸਾਰੇ ਪਰਿਵਾਰ ਦੀ ਸ਼ਹੀਦੀ ਸਵੀਕਾਰ ਕੀਤੀ। ਬਾਬਾ ਜੀ ਪਿੰਡ ਮੁਗ਼ਲ ਮਾਜਰਾ ਜਿਸ ਨੂੰ ਹੁਣ ਬਾਰਨ ਕਿਹਾ ਜਾਂਦਾ ਹੈ, ਜੋ ਕਿ ਸਰਹਿੰਦ ਤੋਂ ਪਟਿਆਲਾ ਸੜਕ ਦੇ ਨਗਰ ਕਾਰਪੋਰੇਸ਼ਨ ਪਟਿਆਲਾ ਦੇ ਅੰਦਰ ਸੜਕ ਦੇ ਉਪਰ ਸੱਜੇ ਪਾਸੇ ਹੈ, ਦੇ ਰਹਿਣ ਵਾਲੇ ਸਨ।ਜੈ ਸਿੰਘ ਸ਼ਹੀਦ ਦੇ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਸਹਿਬਾਨ  ਦੇ ਪਵਿੱਤਰ ਕਰ ਕਮਲਾਂ ਦੁਆਰਾ ਅੰਮ੍ਰਿਤਪਾਨ ਕੀਤਾ ਸੀਇਹ ਸਾਰਾ ਪਰਿਵਾਰ ਵੀ ਅੰਮ੍ਰਿਤਧਾਰੀ ਸੀ ਅਤੇ ਰਵਿਦਾਸੀਆ ਬਰਾਦਰੀ ਨਾਲ ਸਬੰਧ ਰਖਦੇ  ਸੀ। ਆਪ ਸੱਚੀ ਸੁੱਚੀ ਕਿਰਤ ਕਰਕੇ ਆਪਣੀ ਉਪਜੀਵਿਕਾ ਕਮਾ ਕੇ ਆਪਣੇ ਪਰਿਵਾਰ ਦਾ ਨਿਰਵਾਹ ਕਰਦੇ ਸਨ।ਆਪ ਦੀ ਸੁਪਤਨੀ ਧੰਨ ਕੌਰ ਵੀ ਗੁਰਸਿੱਖੀ ਦੀ ਰੰਗਣ ਵਿਚ ਰੰਗੀ ਹੋਈ ਸੀ, ਜਿਸ ਦੀ ਕੁੱਖੋਂ ਆਪ ਜੀ ਦੇ ਦੋ ਪੁੱਤਰਾਂ (ਕੜਾਕਾ ਸਿੰਘ ਤੇ ਭਾਈ ਖੜਕ ਸਿੰਘ ਜੀ) ਨੇ ਜਨਮ ਲਿਆ ।

ਅਹਿਮਦ ਸ਼ਾਹ ਅਬਦਾਲੀ  ਦਿੱਲੀ ਤਖ਼ਤ ਤੇ ਕਬਜ਼ਾ ਕਰਨ ਲਈ ਗਿੱਲਜਿਆਂ ਦੀ ਫੌਜ਼ ਇਕੱਠੀ ਕਰਕੇ ਸੰਨ 1753 ਨੂੰ ਭਾਰਤ ਤੇ ਦੂਜਾ ਹਮਲਾ ਕੀਤਾ। ਪਹਿਲਾਂ ਲਾਹੌਰ ਤੇ ਫੇਰ ਸਰਹੰਦ ਤੇ ਆ ਕਬਜ਼ਾ ਕੀਤਾ।ਆਪਣੇ ਫੌਜੀ ਜਰਨੈਲ ਅਬਦੁਲਸਮਦ ਖਾਂ ਨੂੰ ਸਰਹੰਦ ਦਾ ਫੌਜਦਾਰ ਨਿਯੁਕਤ ਕੀਤਾ ਜੋ ਬੜਾ ਕੱਟੜ ਮੁਸਲਮਾਨ ਸੀ। ਸੰਨ 1753 ਨੂੰ ਅਬਦੁਸ ਸਮਦ ਖਾਂ ਸਰਹੰਦ ਤੋਂ ਆਪਣੇ ਕੋਤਵਾਲ ਨਜ਼ਾਮੁਦੀਨ ਨੂੰ ਨਾਲ ਲੈ ਕੇ ਪੂਰੀ ਸ਼ਾਨੋ ਸ਼ੌਕਤ ਲਾਉ ਲਸ਼ਕਰ ਸਮੇਤ ਪਿੰਡ ਮੁਗਲ ਮਾਜਰਾ ਪੁੱਜਿਆ। ਇੱਥੇ ਆ ਕੇ ਹੁਕਮ ਦਿੱਤਾ ਕਿ ਕੋਈ ਜੇਕਰ ਸਿੰਘ ਮਿਲਦਾ ਹੈ ਉਸ ਨੂੰ ਮੇਰੇ ਪਾਸ ਲਿਆਉ। ਉਸ ਵੇਲੇ ਮੁਗਲ ਹਕੂਮਤ ਦਾ ਬੋਲ ਬਾਲਾ ਸੀ ਜਦੋਂ ਵੀ ਕੋਈ ਮੁਗਲ ਸਿਪਾਹੀ ਜਾਂ ਅਫਸਰ ਲੰਘਦਾ ਲੋਕ ਝੁਕ ਝੁਕ ਕੇ ਸਲਾਮਾਂ  ਕਰਦੇ 1

  ਉਸ ਵੇਲੇ ਭਾਈ ਜੈ ਸਿੰਘ ਆਪਣੇ ਖੂਹ ਤੇ ਕਿਰਤ ਕਰਨ ਵਿਚ ਮਗਨ ਸੀ 1 ਉਨ੍ਹਾ ਦਾ ਧਿਆਨ ਇਨ੍ਹਾ ਵਲ ਨਹੀ ਗਿਆ ਪਠਾਨ ਸਿਪਾਹੀਆਂ ਨੇ ਭਾਈ ਸਾਹਿਬ ਨੂੰ ਪਕੜ ਕੇ ਫੋਜਦਾਰ ਦੇ ਪਾਸ ਪੇਸ਼ ਕਰ ਦਿਤਾ 1 ਅਬਦੁਸ ਸਮੁੰਦ ਖਾਨ  ਨੇ ਕਿਹਾ ਅਸੀਂ ਤੁਹਾਡੇ ਕੋਲੋਂ ਲੰਘ ਕੇ ਆਏ ਹਾਂ ਤੁਸੀਂ ਸਾਨੂੰ  ਸਲਾਮ ਕਿਓਂ ਨਹੀਂ ਕੀਤਾ 1 ਭਾਈ ਸਾਹਿਬ ਨੇ ਕਿਹਾ ਮੈਂ ਕੰਮ ਵਿਚ ਮਸਰੂਫ ਸੀ ਤੁਹਾਡੇ ਲਾਂਘੇ  ਦਾ ਮੈਨੂ ਪਤਾ ਹੀ ਨਹੀਂ ਚਲਿਆ 1 ਹੰਕਾਰੀ ਕੋਤਵਾਲ  ਨੇ ਕਿਹਾ ਚਲ ਤੂੰ ਮੇਰਾ ਥੋੜਾ ਜਿਹਾ ਸਮਾਨ ਹੈ ਇਸ ਨੂੰ ਸਿਰ ਤੇ ਚੂਕ ਕੇ ਪਟਿਆਲੇ ਤਕ ਛਡ ਆ 1 ਭਾਈ ਸਾਹਿਬ ਨੇ ਪੁਛਿਆ ਇਸ ਸਮਾਨ ਵਿਚ ਹੈ ਕੀ ਹੈ ? ਕੋਤਵਾਲ ਨੇ ਕਿਹਾ “ਕੁਝ ਨਹੀਂ ਖਾਲੀ ਫੋਜਦਾਰ ਦਾ ਹੁਕਾ ਹੈ “ਤਾਂ ਭਾਈ ਸਾਹਿਬ ਨੇ ਕਿਹਾ “ਇਹ ਕੰਮ ਮੇਰੇ ਗੁਰੂ ਦੇ ਹੁਕਮ ਦੇ ਖਿਲਾਫ਼ ਹੈ” 1

ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਬੁਲਾਇਆ ਗਿਆ ਅਤੇ ਕਿਹਾ ਕਿ ਜੇਕਰ ਤੁਹਾਡੇ ਵਿਚੋਂ ਕੋਈ ਇਹ ਸਾਮਾਨ ਅੱਗੇ ਛੱਡ ਆਵੇ ਤਾਂ ਇਸ ਦੀ ਸਜ਼ਾ ਮੁਆਫ਼ ਹੋ ਸਕਦੀ ਹੈ। ਸਾਰੇ ਪਰਿਵਾਰ ਦੇ ਜੀਆਂ ਨੇ ਵੀ ਹੁੱਕੇ ਸਮੇਤ ਸਾਮਾਨ ਦੀ ਪੰਡ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਉਹ ਵੀ ਸਾਰੇ ਅੰਮ੍ਰਿਤਧਾਰੀ ਹਨ, ਇਸ ਲਈ ਹੁੱਕੇ ਸਮੇਤ ਪੰਡ ਨਹੀਂ ਚੁੱਕਣਗੇ। ਇਸ ਤੇ ਨਵਾਬ ਨੇ ਹੁਕਮ ਸੁਣਾਇਆ ਕਿ ਜਾਂ ਤਾਂ ਇਹ ਸਾਰੇ ਪਰਿਵਾਰ ਸਮੇਤ ਦੀਨੇ ਇਸਲਾਮ ਕਬੂਲ ਕਰ ਲਵੇ ਜਾ ਸਾਰੇ ਪਰਿਵਾਰ ਨੂੰ ਹੀ ਮਾਰ ਦਿੱਤਾ ਜਾਵੇ 1

ਸਾਰੇ ਪਰਿਵਾਰ ਨੂੰ( ਸਿਵਾਏ  ਇਕ ਨੂੰਹ ਦੇ ਜੋ ਕਿਸੇ ਤਰੀਕੇ ਨਾਲ  ਬਚ ਕੇ ਨਿਕਲਣ ਚ ਸਫਲ ਹੋ ਕਿਓਂਕਿ ਉਹ ਪੇਟ ਤੋ ਸੀ ਜਿਸ ਨੇ ਅੰਬਾਲੇ ਜਾ ਕੇ ਇਕ ਬਾਲਕ ਨੂੰ ਜਨਮ ਦਿਤਾ)  ਭਾਈ ਜੈ ਸਿੰਘ ਦੀਆਂ ਅਖਾਂ ਸਾਹਮਣੇ ਕੋਹ ਕੋਹ ਕੇ ਸ਼ਹੀਦ ਕਰ ਦਿਤਾ ਉਸਤੋਂ  ਉਪਰੰਤ ਜਲਾਦਾਂ ਨੇ ਰੰਬੀਆਂ ਨਾਲ ਭਾਈ ਜੈ ਸਿੰਘ ਨੂੰ ਦੋ ਦਰਖਤਾਂ ਵਿਚਕਾਰ  ਪੁਠਾ ਲਟਕਾ ਕੇ  ਪਿਠ ਦੀ  ਖਲ ਲਾਹ ਕੇ ਸ਼ਹੀਦ ਕਰ ਦਿਤਾ  । ਸਿੱਖ ਆਪਣੇ  ਪਰਿਵਾਰ ਸਮੇਤ ਸਿਖੀ ਸਿਦਕ ਨਿਭਾ ਗਿਆ। ਭਾਈ ਸਾਹਿਬ ਆਪਣੇ ਸਚੇ ਪਾਤਸ਼ਾਹ ਅਗੇ ਅਰਦਾਸ ਵਿਚ ਲੀਨ ਹੋ ਗਏ ,” ਮੇਰੀ ਗੁਰਸਿਖੀ ਮੇਰੇ ਕੇਸਾਂ ਸੁਆਸਾਂ ਤਕ ਨਿਭੇ ” 1 ਇਹ ਸਾਕਾ 25 ਮਾਰਚ 1753 ਦਾ ਹੈ l ਸਮੇਂ ਦੇ ਗੇੜ ਨਾਲ ਜਦੋਂ ਸਿੰਘ ਸਰਦਾਰਾਂ ਨੂੰ ਇਸ ਸ਼ਹੀਦ ਪਰਿਵਾਰ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੁਗਲ ਮਾਜਰਾ ਪਿੰਡ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਿੱਥੇ ਬਾਬਾ ਜੈ ਸਿੰਘ ਤੇ ਉਸ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਦੀ ਸਮਾਧੀ ਲਾਗੇ ਹੀ ਬਾਰਨ ਨਾਮੀ ਜੋ ਨਵਾਂ ਪਿੰਡ ਵਸਿਆ ਹੈ, ਉਨ੍ਹਾ ਦੀ ਯਾਦ ਵਿਚ ਇਕ ਗੁਰੂਦਵਾਰਾ ਸਾਹਿਬ ਬਣਵਾਇਆ ਗਿਆ ਹੈ 1 ਇਹ ਅਸਥਾਨ ਪਟਿਆਲਾ ਦੂਖ ਨਿਵਾਰਨ ਤੋਂ ਪੰਜ ਕਿਲੋ ਮੀਟਰ ਦੂਰੀ ਤੇ ਹੈ 1

 ਕਿਸੇ ਸ਼ਾਇਰ ਨੇ ਕਿਹਾ ਹੈ

                               ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਹੈ ਕਾਬਾ

                               ਸ਼ਹੀਦੋਂ ਕੀ ਖਾਕ ਪੈ ਤੋ ਖੁਦਾ ਭੀ ਕੁਰਬਾਨ ਹੋਤਾ ਹੈ

                  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »