ਸਿੱਖ ਇਤਿਹਾਸ

ਭਾਈ ਗੁਰਦਾਸ ਜੀ

ਭਾਈ ਗੁਰਦਾਸ ਜੀ ਦੂਜੇ ਗੁਰੂ ਸਹਿਬਾਨ ਗੁਰੂ ਅੰਗਦ ਦੇਵ ਜੀ ਤੋਂ ਲੈਕੇ ਛੇਵੇਂ ਪਾਤਸ਼ਾਹ   ਗੁਰੂ ਹਰਗੋਬਿੰਦ ਸਾਹਿਬ ਤਕ ਗੁਰੂ ਘਰ ਦੇ ਉਚੇ, ਸੱਚੇ ਤੇ  ਸੁਚੇ ਸੇਵਕ ਰਹੇ ਹਨ ਜਿਨ੍ਹਾ ਦਾ ਸਿਖੀ ਪ੍ਰਚਾਰ -ਪ੍ਰਸਾਰ, ਬਾਣੀ ਸੰਕਲਨ ਤੇ ਸੰਚਾਲਨ ਕਰਨ ਵਿਚ ਬਹੁਤ ਵਡਾ ਹਥ ਹੈ 1 ਆਦਿ ਗ੍ਰੰਥ ਸਿਖਾਂ ਦਾ ਪਹਿਲਾ ਪ੍ਰਮਾਣਿਤ ਗ੍ਰੰਥ ਹੈ ਜੋ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਆਪਣੇ ਹਥ ਨਾਲ ਲਿਖਿਆ ਸੀ 1

ਇਨ੍ਹਾ ਦਾ ਜਨਮ ਬਸਾਰਕੇ  ਗਿਲਾਂ , ਜਿਲਾ ਅਮ੍ਰਿਤਸਰ ਦੇ ਵਾਸੀ ਦਾਤਾਰ ਚੰਦ ਭਲਾ ਦੇ ਘਰ ਹੋਇਆ  1 ਦਾਤਾਰ ਚੰਦ ਭਲਾ ਗੁਰੂ ਅਮਰਦਾਸ ਜੀ ਦੇ ਸਕੇ ਭਰਾ ਸੀ ਮਤਲਬ ਭਾਈ ਗੁਰਦਾਸ ਜੀ ਇਨ੍ਹਾ ਦੇ ਭਤੀਜੇ ਸਨ ,ਬੀਬੀ ਭਾਨੀ ਭੈਣ  ਤੇ ਗੁਰੂ ਅਰਜਨ ਦੇਵ ਜੀ ਦੇ ਇਹ ਮਾਮੇ ਲਗਦੇ ਸਨ 1

ਆਪ ਜੀ ਦਾ ਪਾਲਣ-ਪੋਸ਼ਣ ਅਤੇ ਵਿਦਿਆ ਦਾ ਪ੍ਰਬੰਧ ਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਕੀਤਾ ਸੀ।ਤੀਸਰੇ ਸਤਿਗੁਰ ਦੀ ਦੇਖ-ਰੇਖ ਹੇਠ ਵਿਚਰਦਿਆਂ ਹੀ ਆਪ ਨੇ ਪੰਜਾਬੀ, ਹਿੰਦੀ,ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਆਦਿ ਦਾ ਮੁਕੰਮਲ ਗਿਆਨ ਹਾਸਲ ਕਰ ਲਿਆ ਸੀ । ਆਪ ਜੀ ਗੁਰੂ ਅਮਰਦਾਸ  ਤੋਂ ਪਿੱਛੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ  ਦੀ ਅਗਵਾਈ ਹੇਠ ਆਗਰਾ  ਲਖਨਉ ,ਰਾਜਸਥਾਨ ,ਬੁਰਹਾਨਪੁਰ ਤੇ  ਕਾਂਸ਼ੀ ਆਦਿ ਕਈ ਸਹਿਰਾਂ ਵਿਖੇ ਰਹਿ ਕੇ ਸਿਖੀ ਦਾ  ਪ੍ਰਚਾਰ ਤੇ ਪ੍ਰਸਾਰ ਕੀਤਾ1

ਸੰਨ 1526 ਵਿਚ ਜਦੋਂ ਭਾਈ ਗੁਰਦਾਸ ਜੀ ਨੂੰ ਗੁਰੂ ਰਾਮ ਦਾਸ ਜੀ ਦੇ ਜੋਤੀ ਜੋਤ ਸਮਾਣ  ਦੀ ਖਬਰ ਮਿਲੀ ਤਾਂ ਉਹ ਗੁਰੂ ਅਰਜਨ ਦੇਵ ਜੀ ਕੋਲ ਰਾਮ ਦਾਸ ਪੁਰ ਆ ਗਏ 1ਗੁਰੂ ਰਾਮ ਦਾਸ ਜੀ ਦੀਆਂ ਰਸਮਾਂ ਅਦਾ ਕਰਨ ਤੋ ਬਾਅਦ ਗੁਰੂ ਅਰਜਨ ਦੇਵ ਜੀ ਦੇ  ਗੁਰੂ ਕੇ ਚਕ ਵਾਪਸ ਆਉਣ ਤੋਂ ਪਹਿਲੇ  ਪ੍ਰਿਥੀ ਵੀ ਅਪਣਾ ਸਾਰਾ ਟਬਰ ਲੈ ਕੇ ਇਥੇ ਪਹੁੰਚ ਗਿਆ ਤੇ ਸ਼ਹਿਰ ਦਾ ਸਾਰਾ ਆਰਥਿਕ ਪ੍ਰਬੰਧ ਆਪਣੇ ਹਥ ਲੈ ਲਿਆ।ਗੁਰਗੱਦੀ ਜਿਸਤੇ ਪ੍ਰਿਥੀ ਚੰਦ ਆਪਣਾ ਹਕ ਸਮਝਦਾ ਸੀ, ਬਹੁਤ ਮੁਖਾਲਫਤ ਕੀਤੀ, ਕਈ ਬਖੇੜੇ ਖੜੇ ਕੀਤੇ। ਗੁਰੂ ਘਰ ਦੀ ਆਮਦਨ ਗੁਰੂ ਦੇ ਖਜਾਨੇ ਵਿਚ ਭੇਜਣੀ ਬੰਦ ਕਰ ਦਿੱਤੀ ਜਿਸਦੇ ਫਲਸਰੂਪ ਗੁਰੂ ਕਾ ਲੰਗਰ ਸਿਰਫ ਸੰਗਤਾਂ ਜੋ ਉਨਾਂ ਤਕ ਪਹੁੰਚ ਪਾਦੀਆਂ ਦੀ ਲਿਆਈ ਭੇਟਾ ਤੇ ਨਿਰਭਰ ਹੋ ਗਿਆ। ਇਹੀ ਨਹੀਂ ਸਗੋਂ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਕੁਝ ਮਸੰਦ ਜੋ ਪ੍ਰਿਥੀ ਚੰਦ ਨਾਲ ਰਲੇ ਹੋਏ ਸੀ ਸ਼ਹਿਰ ਤੋਂ ਬਾਹਰ ਹੀ ਸਿੱਖ ਸਰਧਾਲੂਆਂ ਨੂੰ ਸਤਿਗੁਰੂ ਦਾ ਭੁਲੇਖਾ ਪਾਕੇ ਪ੍ਰਿਥੀ ਚੰਦ ਕੋਲ ਲੈ ਜਾਂਦੇ ਪਰ ਲੰਗਰ ਸਮੇਂ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਚਲਾਏ ਲੰਗਰ ਵਿਚ ਭੇਜ ਦਿੰਦੇ। ਜਿਸਦੇ ਫਲਸਰੂਪ ਲੰਗਰ ਛੋਲਿਆਂ ਦੀ ਰੋਟੀ ਤਕ ਸੀਮਤ ਰਹਿ ਗਿਆ। ਕਦੇ ਕਦੇ ਗੁਰੂ ਪਰਿਵਾਰ ਨੂੰ ਭੁੱਖੇ ਵੀ ਰਹਿਣਾਂ ਪੈਦਾ। ਸਭ ਕੁਝ ਜਾਣਦਿਆਂ ਵੀ ਗੁਰੂ ਸਾਹਿਬ ਸਾਂਤ ਤੇ ਅਡੋਲ ਰਹੇ।

 ਜਦੋਂ  ਭਾਈ ਗੁਰਦਾਸ ਜੀ ਬੀਬੀ ਭਾਨੀ ਨੂੰ ਮਿਲਣ ਵਾਸਤੇ ਗਏ ਤਾਂ ਲੰਗਰ ਦੀ ਜਗਹ ਛੋਲਿਆਂ ਦੇ ਪ੍ਰਸ਼ਾਦ ਦਾ ਵਰਤਾਰਾ ਦੇਖ ਕੇ ਕਾਰਣ ਪੁਛਿਆ ਤਾਂ ਬੀਬੀ ਭਾਨੀ ਜੀ ਨੇ ਸਾਰੀ ਵਾਰਤਾ ਕਹਿ ਸੁਣਾ ਦਿਤੀ 1 ਸੁਣਕੇ ਬਹੁਤ ਦੁਖੀ ਹੋਏ ਕੀ ਆਈ ਸੰਗਤ ਨੂੰ ਛੋਲਿਆਂ ਦੀ ਰੋਟੀ, ਉਹ ਵੀ ਰਜਵੀ ਨਹੀ ਤੇ ਗੁਰੂ ਘਰ ਦੀ ਗੋਲ੍ਖ  ਨੂੰ ਪ੍ਰਿਥੀ ਚੰਦ ਆਪਣੀ ਐਸ਼ ਇਸ਼ਰਤ ਲਈ ਵਰਤ ਰਿਹਾ ਹੈ 1ਭਾਈ ਗੁਰਦਾਸ ਉਸੇ ਦਿਨ ਬਾਬਾ ਬੁਢਾ ਜੀ ਕੋਲ  ਬਸਾਰਕੇ  ਪਹੁੰਚੇ ਤੇ ਸਾਰੀ ਵਿਥਿਆ ਜਾ ਸੁਣਾਈ। ਉਨ੍ਹਾਂ ਨੇ ਬਾਬਾ ਬੁੱਢਾ, ਭਾਈ ਸਾਹਲੋ, ਭਾਈ ਜੇਠਾ, ਭਾਈ ਪੈੜਾ, ਭਾਈ ਹਰੀਆਂ ਤੇ ਕੁਝ ਹੋਰ ਸਿੱਖਾਂ ਨਾਲ ਮਿਲਕੇ ਸਲਾਹ ਮਸ਼ਵਰਾ ਕੀਤਾ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਪਿਪਲੀ ਸਾਹਿਬ ਵਾਲੀ ਥਾਂ ਬੈਠ ਗਏ ਬਾਕੀ ਸਿੰਘਾਂ ਨੂੰ ਬਾਹਰ ਦੇ ਇਲਾਕਿਆਂ ਵਿਚ ਥਾਂ ਥਾਂ ਤੇ ਭੇਜ ਕੇ ਸੰਗਤਾਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ।ਦਰਬਾਰ ਦਾ ਪ੍ਰਬੰਧ ਭਾਈ ਗੁਰਦਾਸ ਜੀ ਨੇ ਆਪ ਸੰਭਾਲਿਆ।ਉਨ੍ਹਾ ਨੇ ਆਪਣੀਆਂ ਵਾਰਾਂ ਵਿੱਚੋਂ 36ਵੀਂ ਵਾਰ ਦਰਬਾਰ ਵਿਚ ਗਾ ਗਾ ਕੇ  ਪ੍ਰਿਥੀ ਚੰਦ ਦੀ ਕਪਟਤਾ ਨੂੰ ਜੱਗ-ਜ਼ਾਹਰ ਕੀਤਾ1 ਇਨ੍ਹਾਂ ਜਤਨਾ ਨਾਲ ਥੋੜੇ ਹੀ ਦਿਨਾਂ ਵਿਚ ਹਾਲਾਤ ਕਾਬੂ ਵਿਚ ਆ ਗਏ। ਮੀਣੇ ਦੀਆਂ ਕਰਤੂਤਾਂ  ਦਾ ਸਭ ਨੂੰ ਪਤਾ ਚਲ ਗਿਆ।ਦਰਬਾਰ ਵਿਚ ਉਹੀ ਰੋਣਕਾਂ ਤੇ ਗਹਿਮਾ ਗਹਿਮ ਮੁੜ ਸ਼ੁਰੂ ਹੋ ਗਈ 1

ਭਾਈ ਗੁਰਦਾਸ ਜੀ ਦੀ ਗੁਰੂ ਅਰਜਨ ਦੇਵ ਜੀ ਨਾਲ ਨੇੜਤਾ ਹੋਣ ਕਾਰਨ ਆਪ ਬਾਣੀ ਦੀ ਵਿਆਖਿਆ ਉਪਰ ਭਰਪੂਰ ਵਿਚਾਰਾਂ ਕਰਦੇ 1 ਜਦ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗਰੰਥ ਦੇ ਰੂਪ ਵਿਚ ਲਿਖਣ ਦਾ ਫੈਸਲਾ ਕੀਤਾ ਤਾਂ ਗੁਰਬਾਣੀ ਤੇ ਭਗਤ ਬਾਣੀ ਆਪਜੀ ਨੂੰ ਇੱਕਠਾ ਕਰਨ ਦੀ ਜਿਮੇਵਾਰੀ ਦਿਤੀ ਗਈ 1 ਜਦ ਭਾਈ ਮੋਹਨ ਸਿੰਘ ਜੀ ਨੇ ਭਾਈ ਗੁਰਦਾਸ ਨੂੰ ਪੋਥੀਆਂ ਦੇਣ ਤੋ ਇਨਕਾਰ ਕਰ ਦਿਤਾ  ਤਾਂ ਗੁਰੂ ਸਾਹਿਬ ਆਪ ਗਏ ਤੇ ਪੋਥੀਆਂ ਲੈਕੇ ਵਾਪਸ ਪਰਤੇ 1 ਸਭ ਤੋਂ ਪਹਿਲਾ ਆਦਿ ਗਰੰਥ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਕਲਮ ਤੋਂ ਲਿਖਵਾਇਆ 1 ਖਾਲੀ  ਲਿਖਿਆ ਹੀ ਨਹੀਂ ਸਗੋਂ ਸੰਪਾਦਨਾ ਦੀ ਚੋਂਣ ਵੇਲੇ ਵੀ ਆਪਣਾ ਪੂਰਾ ਪੂਰਾ ਯੋਗਦਾਨ ਪਾਇਆ 1

ਬੀੜ ਤਿਆਰ ਹੋਣ ਪਿਛੋਂ ਜਦ ਪ੍ਰਿਥੀ ਨੇ ਆਪਣੀ ਬਾਣੀ ਸ਼ਾਮਲ ਨਾ ਹੋਣ ਦੇ ਗੁਸੇ ਵਿਚ ਅਕਬਰ ਕੋਲ ਮੇਜਰਨਾਮਾ ਬਣਾ ਕੇ ਭੇਜਿਆ ਕੀ ਗੁਰੂ ਅਰਜਨ ਨੇ ਇਕ ਬੀੜ ਤਿਆਰ ਕੀਤੀ ਹੈ ਜਿਸ ਵਿਚ ਹਿੰਦੂ ਤੇ ਮੁਸਲਮਾਨਾ ਦੇ ਧਰਮ ਦੀ ਨਿੰਦਾ ਕੀਤੀ ਗਈ ਹੈ 1 ਇਸ ਸ਼ਿਕਾਇਤ ਦੀ ਪੜਤਾਲ ਜਦ ਬਾਦਸ਼ਾਹ ਅਕਬਰ ਨੇ ਪੰਜਾਬ ਦੇ ਦੌਰੇ ਸਮੇਂ ਕੀਤੀ , ਖੋਲ ਕੇ ਪੜ੍ਹਵਾਇਆ ਤਾ ਉਸ ਵਿਚੋਂ ਵਾਕ ਆਇਆ

                           ਅਲਹ  ਅਗਮ ਖੁਦਇ ਬੰਦੇ ਛੋਡਿ ਖ਼ਿਆਲ ਦੁਨਿਆ ਕੇ ਧੰਦੇ

                           ਹੋਇ ਪੈ ਖਾਕ ਫਕੀਰ ਮੁਸਾਫਰੁ ਇਹ ਦਰਵੇਸੁ ਕਬੂਲ ਦਰਾ

ਭਾਈ ਗੁਰਦਾਸ , ਭਾਈ ਬੁਢਾ ਜੀ ਤੇ ਪੰਜ  ਸਿਖ ਇਹ ਬੀੜ ਅਮ੍ਰਿਤਸਰ ਲੇਕੇ ਗਏ 1ਪੜਤਾਲ ਪਿਛੋਂ ਅਕਬਰ ਨੇ ਫੈਸਲਾ ਕੀਤਾ ਕੀ ਇਸ ਬੀੜ  ਵਿਚ ਖੁਦਾਇ ਕਲਾਮ ਤੇ ਸਚਾਈ ਹੈ 1   51 ਮੋਹਰਾਂ ਮਥਾ ਟੇਕਿਆ ਤੇ  ਬਾਬਾ ਬੁਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਖਿਲਤ ਦੇਕੇ ਸਤਕਾਰ ਸਹਿਤ ਵਾਪਸ ਭੇਜਿਆ 1

ਭਾਈ ਗੁਰਦਾਸ ਜੀ ਨੇ ਗੁਰਬਾਣੀ ਤੇ ਗੁਰ-ਇਤਿਹਾਸ ਦੀ ਵਿਆਖਿਆ ਪ੍ਰਣਾਲੀ ਗੁਰੂ ਸਾਹਿਬ ਦੀ ਹਜੂਰੀ ਵਿਚ ਤੋਰੀ 1 ਉਨ੍ਹਾ ਨੇ ਗੁਰਬਾਣੀ ਦੇ ਭੇਦਾਂ , ਰਹਿਸਾਂ , ਸਿਧਾਂਤਾਂ , ਭਾਵਨਾਵਾਂ ਤੇ ਭਾਵਾਂ ਨੂੰ ਸਪਸ਼ਟ ਕੀਤਾ, ਕਠਿਨ ਪਦਾਂ ਦੇ ਅਰਥ ਦਿਤੇ ਤੇ  ਪਰੀਭਾਸ਼ਕ ਸ਼ਬਦਾਂ ਦੀ ਭਾਵਨਾ ਦਰਸਾਈ 1 ਉਨ੍ਹਾ ਦੀ ਵਿਆਖਿਆ ਨੂੰ ਗੁਰੂ ਸਾਹਿਬ ਦੀ ਪ੍ਰਵਾਨਗੀ ਮਿਲੀ ਜਿਸ ਕਰਕੇ  ਆਦਿ ਗ੍ਰੰਥ ਨੂੰ  ਸਿਖੀ ਵਿਚ ਮਹਾਨਤਾ ਦਿਤੀ ਗਈ 1 ਆਪ ਕੇਵਲ ਗੁਰਬਾਣੀ ਦੀ ਵਿਆਖਿਆ ਤੇ ਗੁਰਬਾਣੀ ਦੇ ਸਿਧਾਂਤਾਂ ਦੇ ਪ੍ਰਚਾਰਕ ਹੀ ਨਹੀਂ ਬਣੇ ,ਬਲਿਕ ਜਗ-ਜੀਵਨ ਦਾ ਵੀ ਮਹਾਨਕੋਸ਼ ਸਨ 1

ਪੰਜਾਬੀ ਭਾਸ਼ਾ ਵਿੱਚ ਆਪ ਜੀ ਦੀ ਮਹਾਨ ਰਚਨਾ “ਵਾਰਾਂ ਗਿਆਨ ਰਤਨਾਵਲੀ” ਜਿਸ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਕੁੰਜੀ ਕਹਿ ਕੇ ਨਿਵਾਜਿਆ। ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਵਿੱਚ ਇਨ੍ਹਾਂ ਵਾਰਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਗਿਣਤੀ ਵਿੱਚ ਇਹ ਵਾਰਾਂ 40 ਹਨ ਤੇ ਇਨ੍ਹਾਂ ਵਿੱਚ 41 ਵੀਂ ਵਾਰ ਜੋ ’ਵਾਰ ਸ੍ਰੀ ਭਗਉਤੀ ਜੀ ਕੀ’ ਨਾਂ ਨਾਲ ਪ੍ਰਸਿੱਧ ਹੈ।ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰੂ ਗਰੰਥ  ਸਾਹਿਬ ਦੀ ਬੜੀ ਭਰਪੂਰ ਵਿਆਖਿਆ ਹੈ 1ਆਪਜੀ ਦੀ ਇਹ ਰਚਨਾ ਪੰਜਾਬੀ , ਹਿੰਦੀ ਤੇ ਸੰਸਕ੍ਰਿਤ ਵਿਚ ਹੈ

ਦਰਬਾਰ ਵਿਚ ਆਪ ਨੇ ਸਤਿਗੁਰ ਦੀ ਆਗਿਆ ਨਾਲ ਆਦਿ ਗਰੰਥ ਦੀ ਕਥਾ ਵੀ ਸ਼ੁਰੂ ਕੀਤੀ ਜੋ ਹਰ ਰੋਜ਼ ਸਵੇਰੇ ਆਸਾ  ਦੀ ਵਾਰ ਦੇ ਭੋਗ  ਮਗਰੋਂ ਹੁੰਦੀ ਜਿਸਦਾ ਪਾਠੀ ਤਿਲੋਕਾ ਹੁੰਦਾ ਸੀ 1 ਉਸ ਦਿਨ ਤੋ ਲੈਕੇ ਛੇਵੇਂ ਪਾਤਸ਼ਾਹ ਦੇ ਵਕਤ ਯੁਧਾਂ ਦੇ ਸਮੇ ਤਕ ਭਾਈ ਜੀ ਖੁਦ ਕਥਾ ਕਰਦੇ ਰਹੇ ਤੇ ਬਾਅਦ ਵਿਚ ਇਹ ਕੰਮ ਉਨ੍ਹਾ ਤੋਂ ਸਿਖੇ ਸਿਖਾਂ ਨੇ ਜਾਰੀ ਰਖਿਆ 1

ਭਾਈ ਗੁਰਦਾਸ ਜੀ ਆਪਣੇ ਵਕਤ ਦੇ ਇਤਿਹਾਸਕਾਰ ਵੀ ਰਹੇ ਸਨ 1 ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਗੁਰੂ ਨਾਨਕ ਸਹਿਬ ਦੇ ਜੀਵਨ ਸੰਬੰਧੀ ਪਹਿਲੀ ਲਿਖਤ ਹੈ 1 ਛੇ ਗੁਰੂ ਸਾਹਿਬਾਨਾ ਬਾਰੇ ਵੀ ਆਪਜੀ ਨੇ ਸੰਖੇਪ ਵਿਚ ਲਿਖਿਆ ਹੈ ਜੋ ਸਿਖ ਇਤਿਹਾਸ ਦਾ ਅਨਮੋਲ ਖਜਾਨਾ ਹੈ 1

ਗੁਰੂ ਘਰ ਦੀ ਆਖਰੀ ਦਮ ਤਕ ਸੇਵਾ , ਪ੍ਰਚਾਰ ਪ੍ਰਸਾਰ ਕਰਦੇ ਆਖਰ 1637 ਵਿਚ ਅਕਾਲ ਪੁਰਖ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਗੁਰੂ-ਘਰ ਦੇ ਲੇਖੇ ਲਾਉਂਦਿਆਂ, ਸ੍ਰੀ  ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿਖੇ, ਸਤਿਗੁਰੂ ਜੀ ਦੇ ਦਰਸ਼ਨ-ਦੀਦਾਰ ਕਰਦਿਆਂ ਗੁਰਪੁਰੀ ਸਿਧਾਰ  ਗਏ। ਆਪ ਨਿਮਰਤਾ ,ਪਿਆਰ ,ਸਚ ,ਦ੍ਰਿੜਤਾ ਤੇ ਗਹਿਰੀ ਬਿਰਤੀ ਦੇ ਮਾਲਕ ਸਨ 1ਆਪ ਸਿਖ ਜਗਤ ਦੇ ਬ੍ਰਹਮਗਿਆਨੀ, ਮਹਾਂ ਕਵੀ , ਮਹਾਨ ਵਿਦਵਾਨ ,ਤੇ ਇਕ ਉਚੇ ਤੇ ਸੁਚੇ ਇਖਲਾਖ ਦੇ ਇਨਸਾਨ ਸਨ 1

Print Friendly, PDF & Email

Nirmal Anand

Add comment