{:en}SikhHistory.in{:}{:pa}ਸਿੱਖ ਇਤਿਹਾਸ{:}

ਭਾਈ ਗੁਰਦਾਸ ਜੀ

ਭਾਈ ਗੁਰਦਾਸ (1551 – 25 ਅਗਸਤ 1636 ) jਜੀ ਦੀ ਜਨਮ ਤਰੀਖ ਦਾ ਤਾਂ  ਪੂਰਾ ਪਤਾ ਨਹੀਂ ਪਰ ਕਿਹਾ ਜਾਂਦਾ ਹੈ ਕਿ ਸੰਨ 1543 -1553 ਦੇ ਵਿਚਕਾਰ   ਪੰਜਾਬ ਦੇ ਪਿੰਡ  ਗੋਇੰਦਵਾਲ ਸਾਹਿਬ  ਜੋ ਗੁਰੂ  ਅਮਰਦਾਸ ਜੀ ਨੇ ਆਪ ਆਬਾਦ ਕੀਤਾ ਸੀ ,ਵਿੱਚ ਪਿਤਾ ਭਾਈ ਦਾਤਾਰ ਚੰਦ ਭੱਲਾ  ਅਤੇ ਮਾਤਾ ਜੀਵਾਨੀ  ਦੇ ਗ੍ਰਹਿ ਵਿਖੇ ਹੋਇਆ। ਭਾਈ ਗੁਰਦਾਸ ਜੀ ਰਿਸ਼ਤੇਦਾਰੀ ਕਰਕੇ ਤੀਸਰੇ ਪਾਤਸ਼ਾਹ  ਸ੍ਰੀ ਗੁਰੂ ਅਮਰਦਾਸ  ਜੀ ਦੇ ਭਤੀਜੇ ਅਤੇ ਪੰਚਮ ਪਾਤਸ਼ਾਹ ਸ੍ਰੀ  ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ।

ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਤੇ ਜਦ  12 ਸਾਲ ਦੇ ਹੋਏ ਤਾ ਮਾਤਾ ਜੀ ਸਦੀਵੀ ਵਿਛੋੜਾ ਦੇ ਗਏ ।ਆਪ ਜੀ ਦਾ ਪਾਲਣ-ਪੋਸ਼ਣ ਅਤੇ ਵਿਦਿਆ  ਸ੍ਰੀ ਗੁਰੂ ਅਮਰਦਾਸ ਜੀ  ਦੀ ਦੇਖ ਰੇਖ ਵਿਚ ਹੋਇਆ 1 ਉਨ੍ਹਾ ਦੀ ਨਿਗਰਾਨੀ ਹੇਠ ਵਿਚਰਦਿਆਂ ਹੋਇਆਂ, ਉਨ੍ਹਾ ਦੀ ਸਿਖਿਆ ਤੇ  ਤਾਲੀਮ ਤੇ ਗੁਰੂ ਘਰ ਦਾ ਗੂਹ੍ੜਾ ਰੰਗ ਚੜਿਆ  ਸੀ । ਆਪ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ,ਫ਼ਾਰਸੀ ,ਅਰਬੀ ਤੇ ਬ੍ਰਿਜ ਭਾਸ਼ਾ ਆਦਿ ਦਾ ਮੁਕੰਮਲ ਗਿਆਨ ਹਾਸਲ ਕਰਣ ਤੋਂ ਬਾਅਦ  1579 ਵਿਚ  ਸਿਖੀ ਦੇ ਪ੍ਰਸਾਰ ਤੇ ਪ੍ਰਚਾਰ ਕਰਨ ਵਿਚ ਆਪਣਾ ਕੀਮਤੀ ਯੋਗਦਾਨ ਪਾਇਆ ।  ਚੌਥੇ  ਤੇ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ  ਜੀ  ਤੇ ਸ੍ਰੀ ਗੁਰੂ ਅਰਜਨ ਦੇਵ  ਜੀ ਦੀ ਸੁਯੋਗ ਅਗਵਾਈ ਹੇਠ ਆਗਰਾ,ਕਾਂਸ਼ੀ, ਲਖਨਊ , ਬੁਰਹਾਨਪੁਰ ,ਰਾਜਸਥਾਨ  ਵਿਖੇ ਰਹਿ ਕੇ ਇਨ੍ਹਾ ਇਲਾਕਿਆਂ  ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ । ਆਪ ਪ੍ਰਚਾਰ ਕਰਨ ਲਈ ਕਾਬਲ ਤਕ ਵੀ ਗਏ ਜਿਥੇ ਆਪਜੀ ਦੀ ਯਾਦ ਵਿਚ ਸੰਗਤਾਂ ਨੇ ਇਕ ਗੁਰੂਦੁਆਰਾ ਬਣਾਇਆ ਜੋ ਅਜ ਵੀ ਮੋਜੂਦ ਹੈ 1 ਜਦ ਸ੍ਰੀ ਗੁਰੂ  ਰਾਮਦਾਸ ਜੀ 1581 ਵਿਚ ਜੋਤੀ ਜੋਤ ਸਮਾਏ ਤਾਂ ਆਪ ਪੰਜਾਬ ਵਾਪਸ ਆ ਗਏ ਤੇ ਗੋਇੰਦਵਾਲ ਹੋਕੇ ਜਦ ਅਮ੍ਰਿਤਸਰ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਗਏ  ਤਾਂ ਆਪ ਨੇ  ਆਪਣਾ ਬਸੇਰਾ ਉਥੇ ਹੀ ਕਰ ਲਿਆ ਤੇ  ਬੜੇ ਪਿਆਰ ਤੇ  ਸ਼ਰਧਾ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਜੁਟ ਗਏ  1

ਆਪ  ਪੰਜਾਬੀ ਦੇ  ਮਹਾਨ ਲੇਖਕ , ਇਤਿਹਾਸਕਾਰ  ਅਤੇ  ਪ੍ਰਚਾਰਕ  ਸਨ। ਆਪ ਸ੍ਰੀ ਗੁਰੂ ਗਰੰਥ ਸਾਹਿਬ ਦੀ ਆਦਿ ਬੀੜ, ਪਹਿਲੀ ਬੀੜ ਜੋ  ਗੁਰੂ ਅਰਜਨ ਦੇਵ ਜੀ ਨੇ ਰਚੀ ਸੀ  ਦੇ ਪਹਿਲੇ  ਲਿਖਾਰੀ ਹੋਏ ਹਨ1 ਇਸ ਗਰੰਥ ਸਾਹਿਬ  ਨੂੰ ਪੂਰਾ ਕਰਨ ਲਈ ਆਪਜੀ ਨੂੰ 11 ਸਾਲ ਲਗੇ ਤੇ 1601 ਵਿਚ ਇਹ ਸੰਪੂਰਨ ਹੋਇਆ 1 ਇਨ੍ਹਾ ਨੇ ਭਾਈ ਹਰੀਆ , ਭਾਈ ਸੰਤ ਦਾਸ , ਭਾਈ ਸ਼ੁਕਲਾ ਤੇ ਭਾਈ ਮਨਸਾ ਰਾਮ ਦੀਆਂ ਲਿਖਤਾਂ ਨੂੰ ਵੀ ਸੇਧ ਦਿਤੀ 1 ਉਹ ਸੰਸਕ੍ਰਿਤ ਤੇ ਫ਼ਾਰਸੀ ਦੇ ਇਕ ਉਘੇ ਵਿਦਵਾਨ ਸਨ1 ਉਹ ਸਿਰਫ ਸਿਖ ਸ਼ਾਸ਼ਤਰਾਂ ਦੇ  ਪ੍ਰਚਾਰਕ  ਹੀ ਨਹੀਂ ਸਨ ਬਲਿਕ ਚਲਦੇ ਫਿਰਦੇ encyclopedia ਵੀ ਸਨ 1 ਭਾਈ ਗੁਰਦਾਸ ਜੀ ਦੀਆਂ ਲਿਖਤਾਂ ਨੇ ਕਈ ਇਤਿਹਾਸਿਕ ਉਲਝਨਾ ਨੂੰ ਖੋਲਿਆ ਜਿਵੇ ਗੁਰੂ ਨਾਨਕ ਸਾਹਿਬ ਦਾ ਮਕੇ, ਮਦੀਨਾ,  ਯੋਰੁਪ ਤੇ ਦੁਨਿਆ ਦੇ ਹੋਰ ਦੂਸਰੇ ਹਿਸਿਆਂ ਵਿਚ  ਜਾਣਾ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਦਾਸਤਾਨ ਬਾਰੇ ਆਦਿ 1 ਭਾਈ ਗੁਰਦਾਸ ਜੀ ਹਰ  ਧਰਮ ਦੀ ਇਤਨੀ ਸੋਝੀ ਰਖਦੇ ਸੀ , ਕਿ ਵਡੀਆਂ ਵਡੀਆਂ ਹਸਤੀਆਂ ਨਾਲ ਬਹਿਸ ਕਰ ਲੈਂਦੇ 1 ਕਵਿਤਾਵਾਂ ਲਿਖਣ  ਵਿਚ ਉਹ ਉਚ ਦਰਜੇ ਦੇ ਕਵੀ ਤੇ ਵਿਦਵਾਨ ਸੀ 1 ਉਨ੍ਹਾ ਦੀਆਂ ਵਾਰਾਂ ਸਿਖ ਇਤਿਹਾਸ ਦਾ ਇਕ ਅਹਿਮ ਹਿੱਸਾ ਹਨ1 1 

 ਜਦੋਂ ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ  ਗੁਰੁਗਦੀ ਤੇ ਬੈਠੇ ਤਾਂ ਪ੍ਰਿਥੀ ਚੰਦ ਨੇ ਇਸਦਾ ਜਮ ਕੇ ਵਿਰੋਧ ਕੀਤਾ ਤੇ ਗੁਰਗਦੀ ਵਾਪਸ ਹਥੀਆਉਣ ਲਈ ਭਰਪੂਰ ਜਤਨ ਕੀਤੇ1ਜਦ ਕੁਝ ਨਾ ਬਣਿਆ ਤਾਂ  ਮਾਇਆ ਇੱਕਠੀ ਕਰਨ ਲਈ ਸੰਗਤਾਂ ਵਿਚ ਆਪਣੇ ਗੁਰੂ ਹੋਣ ਦਾ ਭੁਲੇਖਾ ਪਾਉਣਾ ਸ਼ੁਰੂ ਕੀਤਾ1 ਆਪਣੇ ਚੇਲੇ ਚਪਟਿਆਂ ਨੂੰ ਰਾਹ ਵਿਚ ਬਿਠਾਕੇ ਸੰਗਤਾਂ ਨੂੰ ਪ੍ਰਿਥੀ ਚੰਦ ਦੇ ਪੰਡਾਲ ਵਿਚ ਭੇਜ ਕੇ ਗੁਮਰਾਹ ਕਰਦੇ 1 ਪ੍ਰਿਥੀ ਚੰਦ ਭੇਟਾ ਤਾਂ ਸੰਗਤ ਤੋਂ ਲੇਕੇ ਆਪ ਰਖ ਲੈਂਦਾ ਪਰ ਲੰਗਰ ਲਈ ਗੁਰੂ ਅਰਜਨ ਦੇਵ ਜੀ ਦੇ ਪੰਡਾਲ ਵਿਚ ਭੇਜ ਦਿੰਦਾ1 ਇਸ ਤਰ੍ਹਾ ਗੁਰੂ ਅਰਜਨ ਦੇਵ ਜੀ ਕੋਲ ਮਾਇਆ ਦੀ ਇਤਨੀ ਤੋਟ ਆ ਗਈ ਕੀ ਲੰਗਰ ਛੋਲਿਆਂ ਦੀ ਰੋਟੀ ਤਕ ਸੀਮਤ ਰਹਿ ਗਿਆ ਪਰ ਗੁਰੂ ਸਾਹਿਬ ਅਡੋਲ ਰਹੇ 1 ਜਦ ਭਾਈ ਗੁਰਦਾਸ ਜੀ ਨੂੰ ਪਤਾ ਲਗਾ ਤਾਂ ਉਹ ਆਗਰੇ  ਤੋਂ ਵਾਪਸ ਆ  ਗਏ ਤੇ ਬਾਬਾ ਬੁਢਾ ਤੇ ਹੋਰ ਸੰਗੀ ਸਾਥੀਆਂ  ਨਾਲ ਮਿਲਕੇ ਅਮ੍ਰਿਤਸਰ ਪਹੁੰਚਣ ਵਾਲਿਆਂ ਸੰਗਤਾਂ ਨੂੰ ਪ੍ਰਿਥੀ ਚੰਦ ਦੀਆਂ ਗੁਮਰਾਹ-ਕੁੰਨ ਚਾਲਾਂ ਤੋਂ ਸਾਵਧਾਨ ਕੀਤਾ 1 ਆਪਣੀ ਵਾਰਾਂ ਦੇ 36 ਵੀੰ ਵਾਰ ਵਿਚ ਪ੍ਰਿਥੀ ਚੰਦ  ਨੂੰ ਫਿਟਕਾਰ ਵੀ ਪਾਈ ਪਰ ਗੁਰੂ ਸਾਹਿਬ ਨੇ ਐਸਾ ਕਰਨ ਤੋਂ ਮਨ੍ਹਾ ਕਰ ਦਿਤਾ 1 ਗੁਰੂ ਰਾਮ ਦਾਸ ਜੀ ਦੇ ਜੋਤੀ ਜੋਤ ਸਮਾਣ ਤੋ ਬਾਅਦ ਉਨ੍ਹਾ ਨੇ  ਗੁਰੂ ਅਰਜਨ ਦੇਵ ਜੀ ਸੰਗਤ ਵਿਚ ਰਹਿ ਕੇ ਅਮ੍ਰਿਤਸਰ,ਦਰਬਾਰ ਸਾਹਿਬ ਦੀ ਉਸਾਰੀ ਵਿਚ ਆਪਣਾ ਕੀਮਤੀ ਯੋਗਦਾਨ ਪਾਇਆ 1

ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਦੇ ਹੁਕਮ ਨਾਲ  ਗਵਾਲੀਅਰ ਦੇ ਕਿਲੇ ਵਿਚ ਬੰਦ ਕੀਤਾ ਗਿਆ ਸੀ ਤਾਂ ਭਾਈ ਗੁਰਦਾਸ ਜੀ ਤੇ ਬਾਬਾ ਬੁਢਾ ਜੀ ਦੀ ਅਗਵਾਈ ਹੇਠ ਜਥੇ ਗਵਾਲੀਅਰ ਦੇ ਕਿਲੇ ਤਕ ਜਾਂਦੇ ਤੇ ਕਿਲੇ ਦੀਆਂ ਦੀਵਾਰਾਂ ਨੂੰ ਮਥਾ ਟੇਕ ਕੇ ਮੁੜ ਆਉਂਦੇ 1 ਗੁਰੂ ਹਰਗੋਬਿੰਦ ਸਾਹਿਬ ਦੀ ਇਸ ਕਦਰ ਮਾਨਤਾ ਹੋਣ ਤੇ ਜਹਾਂਗੀਰ ਨੂੰ ਵੀ ਸੰਗਤਾ ਵਿਚ ਵਿਦ੍ਰੋਹ ਦਾ ਖਤਰਾ ਪੈ ਗਿਆ ਤੇ ਉਸਨੇ ਗੁਰੂ ਸਾਹਿਬ ਨੂੰ ਜਲਦੀ ਹੀ ਰਿਹਾ ਕਰ ਦਿਤਾ  ਉਹ  ਬਾਬਾ ਗੁਰਦਿਤਾ ਤੇ ਬਾਬਾ ਸੂਰਜ ਮਲ   ਦੇ ਵਿਆਹ ਵਿਚ ਵੀ ਬਰਾਟੀ ਦੇ ਤੋਰ ਤੇ ਗਏ  1 ਸੰਨ 1621 ਵਿਚ  ਮਾਤਾ ਗੰਗਾ ਤੇ 8 ਸਤੰਬਰ 1631 ਬਾਬਾ ਬੁਢਾ ਦੋਨੋ ਦੇ ਪ੍ਰਲੋਕ ਸਿਧਾਰਨ ਵਕ਼ਤ ਅਰਦਾਸ ਭਾਈ ਗੁਰਦਾਸ ਜੀ ਨੇ ਕੀਤੀ1   

.ਜਦ ਪ੍ਰਿਥੀ ਚੰਦ ਨੇ ਆਪਣੇ ਪੁਤਰ ਮੇਹਰਬਾਨ ਦੀ ਮਦਤ ਨਾਲ ਗੁਰੂ ਨਾਨਕ ਸਾਹਿਬ ਦਾ ਨਾਂ ਵਰਤ ਕੇ ਆਪਣੀ ਬਾਣੀ ਦੀ ਰਚਨਾ ਸ਼ੁਰੂ ਕਰ ਦਿਤੀ ਤਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਸਹਿਯੋਗ ਨਾਲ ਆਦਿ ਗੁਰੂ ਗਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਫੈਸਲਾ ਕੀਤਾ ਤਾਂ ਜੋ ਖਸਮ ਕੀ ਬਾਣੀ, ਧੁਰ ਕੀ ਬਾਣੀ ਨੂੰ ਨਿਰੋਲ ਰਖਿਆ ਜਾ ਸਕੇ , ਜਿਸ ਦੇ ਸਦਕਾ ਭਾਈ ਗੁਰਦਾਸ ਜੀ ਨੂੰ ਆਦਿ ਸ੍ਰੀ ਗੁਰੂ ਗਰੰਥ  ਜੀ ਦੀ ਪਹਿਲੀ ਬੀੜ ਦੇ ਲਿਖਾਰੀ ਹੋਣ ਦਾ ਮਾਣ  ਪ੍ਰਾਪਤ ਹੋਇਆ  ਹੈ।ਇਹ ਮਹਾਨ ਕਾਰਜ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ  ਜੀ ਦੀ ਸੁਯੋਗ ਅਗਵਾਈ ਤੇ ਨਿਗਰਾਨੀ ਹੇਠ ਕੀਤਾ।  ਭਾਈ ਬੁਢਾ ਜੀ ਅਕਾਲ ਬੁੰਗੇ ਦੇ ਪਹਿਲੇ ਗ੍ਰੰਥੀ ਤੇ ਭਾਈ ਗੁਰਦਾਸ ਜੀ ਪਹਿਲੇ ਸਨਰਖਸ਼ਕ  ਥਾਪੇ ਗਏ 1ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਬਚਿਆਂ ਦੀ ਪੜਾਈ ਦੀ ਜਿਮੇਵਾਰੀ ਵੀ ਭਾਈ ਗੁਰਦਾਸ ਤੇ  ਸਸ਼ਤਰ ਤੇ ਨੇਜ਼ਾਬਾਜ਼ੀ ਸਿਖਾਣ ਦੀ ਜ਼ਿਮੇਵਾਰੀ  ਬਾਬਾ ਬੁਢਾ ਜੀ ਨੂੰ ਸੋਂਪੀ

ਪੰਜਾਬੀ ਭਾਸ਼ਾ ਵਿੱਚ ਆਪ ਜੀ ਨੇ  ਮਹਾਨ ਰਚਨਾ “ਵਾਰਾਂ ਗਿਆਨ ਰਤਨਾਵਲੀ” ਰਚੀ ਜਿਸ  ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ  ਗੁਰਬਾਣੀ ਦੀ ਕੁੰਜੀ ਕਹਿ ਕੇ ਨਿਵਾਜਿਆ। ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਵਿੱਚ ਇਨ੍ਹਾਂ ਵਾਰਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਗਿਣਤੀ ਵਿੱਚ ਇਹ ਵਾਰਾਂ 40 ਹਨ ਤੇ ਇਨ੍ਹਾਂ ਵਿੱਚ 41 ਵੀਂ ਵਾਰ ’ਵਾਰ ਸ੍ਰੀ ਭਗਉਤੀ ਜੀ ਕੀ’ ਨਾਂ ਨਾਲ ਪ੍ਰਸਿੱਧ ਹੈ।ਜਦੋ ਪ੍ਰਿਥੀਏ ਨੇ ਅਕਬਰ ਨੂੰ ਸ਼ਕਾਇਤ ਕੀਤੀ ਕੀ ਗੁਰੂ ਅਰਜਨ ਦੇਵ ਨੇ ਇਕ ਗਰੰਥ ਰਚਿਆ ਹੈ ਜਿਸ ਵਿਚ ਇਸਲਾਮ ਦੇ ਖਿਲਾਫ਼ ਬਾਣੀ ਦਰਜ ਕੀਤੀ ਗਈ ਹੈ ਤਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੇ ਭਾਈ ਬੁਢਾ ਜੀ ਨੂੰ  ਸ਼ੰਕਾ ਨਿਵਾਰਨ ਵਾਸਤੇ ਅਕਬਰ ਕੋਲ ਭੇਜਿਆ ਸੀ1 ਆਪ 74 ਸਾਲ ਦੀ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਗੁਰੂ-ਘਰ ਦੇ ਲੇਖੇ ਲਾਉਂਦਿਆਂ ਸੰਮਤ 1686 ਨੂੰ ਸ੍ਰੀ ਗੁਰੂ ਹਰਗੋਬਿੰਦ  ਸਾਹਿਬ ਜੀ ਦੀ ਹਜ਼ੂਰੀ ਵਿਖੇ ਹੀ ਸਤਿਗੁਰੂ ਜੀ ਦੇ ਦਰਸ਼ਨ-ਦੀਦਾਰ ਕਰਦਿਆਂ ਗੁਰਪੁਰੀ ਸਿਧਾਰ  ਗਏ। 

 ਇਨ੍ਹਾ ਵਾਰਾ ਵਿਚ  ਗੁਰੂ ਨਾਨਕ ਸਾਹਿਬ ਦੀ philosphy ਦੇ ਅਧਾਰ ਤੇ  ਸ਼੍ਰਿਸਟੀ ਰਚਨਾ, ਪਾਰਬ੍ਰਹਮ ਦੀ ਵਿਆਪਕਤਾ, ਚਾਰ ਯੁੱਗਾਂ ਦੀ ਸਥਾਪਨਾ, ,ਕਾਦਰ ਤੇ ਕੁਦਰਤ ਦਾ ਆਪਸੀ ਸਬੰਧ, ਮਨੱਖੀ ਜੂਨ ਦੀ ਸ੍ਰੇਸ਼ਟਤਾ ,ਨਾਮ ਸਿਮਰਨ ਦੀ ਮਹਿਮਾ,  ਕਲਯੁਗ ਵਿੱਚ ਲੋਕਾਂ ਦਾ ਆਚਾਰ-ਵਿਹਾਰ, ਤਤਕਾਲੀ ਸਮਾਜ ਵਿੱਚ ਨੈਤਿਕ ਕਦਰਾਂ -ਕੀਮਤਾ ਦੇ ਵਿਗਠਨ ਆਦਿ ਬਾਰੇ ਵਿਚਾਰ ਚਰਚਾ ਕੀਤੀ  ਹੈ।

 ਸਿਖ ਧਰਮ ,ਗੁਰਮੁਖ ਰਹਿਤ ਮਰਿਆਦਾ, ਕੁਰਾਹਿਤਾ ,ਮਨਮੁਖ ਦੀ ਪਰਿਭਾਸ਼ਾ , ਸਮਾਜੀ ਸਭਿਆਚਾਰ ਤੇ ਨੈਤਿਕ ਕਦਰਾਂ -ਕੀਮਤਾ;ਸਾਧ ਸੰਗਤ ਦੀ ਮਹਿਮਾ, ਕਲਯੁਗ ਵਿੱਚ ਨਾਮ ਦੀ ਪ੍ਰਧਾਨਤਾ , ਸਤਿਸੰਗ ਦੀ ਮਹਿਮਾ,, ਮਾਤਾ  ਦੇ ਉਪਕਾਰ ਤੇ ਸੰਸਾਰਿਕ ਝਮੇਲੇ ਆਦਿ ਵਿਸਥਾਰ ਸਹਿਤ ਵਰਣਨ ਕੀਤਾ ਹੈ 1ਪੰਜੇ ਸਤਿਗੁਰੂ, ਗੁਰੂ ਨਾਨਕ ਤੋਂ ਲੈਕੇ ਗੁਰੂ ਅਰਜਨ ਗੁਰੂ ਤਕ, ਗੁਰੂ ਹਰਗੋਬਿੰਦ ਤੇ ਉਨ੍ਹਾ ਦੇ  ਸਿਖ ਸੇਵਕ , ਇਤਿਹਾਸ ਤੇ ਮਿਥਿਹਾਸ ਵਿਚ ਹੋਏ  ਭਗਤ, ਜੈਦੇਵ, ਨਾਮਦੇਵ, ਤ੍ਰਿਲੋਚਨ, ਧੰਨਾ, ਬੇਣੀ, ਸੈਣ, ਫ਼ਰੀਦ, ਰਵੀਦਾਸ, ਕਬੀਰ, ਪੀਪਾ ਆਦਿ  ਦੇ ਜੀਵਨ ਨੂੰ ਆਪਣੀਆ ਵਾਰਾਂ ਵਿਚ ਚਿਤਰਣ ਕੀਤਾ ਹੈ ।

                        ਵਾਹਿ  ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »