ਸਿੱਖ ਇਤਿਹਾਸ

ਭਗਤ ਸੂਰਦਾਸ (- 1581)

ਭਗਤ ਸੂਰਦਾਸ ਦਾ ਸਬੰਧ ਅਕਬਰ ਦੇ ਸਮੇਂ ਦੇ ਰਾਜ ਸੰਦੀਲਾ ਨਾਲ ਸੀ ਅਤੇ ਆਪ ਅਕਬਰ ਦੇ ਪ੍ਰਮੁੱਖ ਅਹਿਲਕਾਰ ਸਨ। ਇਨ੍ਹਾਂ ਦਾ ਜਨਮ ਸੰਨ 1478 ਦੇ ਆਸ ਪਾਸ,ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਆਪ ਦਾ ਪਹਿਲਾ ਨਾਮ ਮਦਨ ਮੋਹਣ ਬ੍ਰਾਹਮਣ ਸੀl  ਆਪ ਸੰਸਕ੍ਰਿਤ ਹਿੰਦੀ ਤੇ ਫਾਰਸੀ ਦੇ ਵਿਦਵਾਨ ਸਨ। ਰਵਾਇਤ ਹੈ ਕਿ ਪਹਿਲਾਂ ਉਹ ਅਵਧ ਦੇ ਸੰਦੀਲ, ਇਲਾਕਾ ਦੇ ਹਾਕਮ ਸਨ ,ਪਰ ਫਿਰ ਵੈਰਾਗ ਧਾਰਨ ਕਰਕੇ ਪ੍ਰਭੂ ਦਾ ਸਿਰਮਨ ਕਰਨ ਲੱਗ ਪਏ। ਭਗਤ ਸੂਰਦਾਸ ਦੇ ਜਨਮ ਸਥਾਨ ਅਤੇ ਸਮੇ ਦੇ ਸਬੰਧ ਵਿਚ ਵਿਦਵਾਨਾ ਨੇ ਕਾਫੀ ਖੋਜ ਕੀਤੀ ਹੈ ਪਰ ਮਤ-ਭੇਦ ਬਣੇ ਹੋਏ ਹਨ 1 ਬਹੁਤੇ ਵਿਦਵਾਨਾ ਮਥੁਰਾ ਅਤੇ ਆਗਰੇ ਦੇ ਵਿਚਕਾਰ ਰੁਨ੍ਕੁਤਾ ਉਨ੍ਹਾ ਦਾ ਜਨਮ ਅਸਥਾਨ ਮੰਨਦੇ ਹਨ 1 ਉਹ ਇਕ ਗਰੀਬ ਪਰਿਵਾਰ ਸਰਸ੍ਵਤ ਬ੍ਰਾਹਮਣ ਦੇ  ਚੋਥੇ  ਪੁਤਰ ਸਨ 1 ਸੂਰਦਾਸ ਨੇਤਰਹੀਣ ਸੀ ਪਰ ਉਨ੍ਹਾ ਨੇ   ਬਾਹਰੀ ਦ੍ਰਿਸ਼ਾਂ ਦਾ ਇਨਾ ਯਥਾਰਥ ਤੇ ਸਜੀਵ ਚਿਤਰਣ ਕੀਤਾ ਹੈ ਕਿ  ਲਗਦਾ ਨਹੀਂ ਕਿ ਉਹ ਜਨਮ ਤੋਂ ਨੇਤਰਹੀਨ ਸੀ 1 ਆਪ ਸੰਸਕ੍ਰਿਤ ਹਿੰਦੀ ਤੇ ਫਾਰਸੀ ਦੇ ਵਿਦਵਾਨ ਸਨ।

ਸੂਰਦਾਸ ਵੈਰਾਗੀ ਸੁਭਾਅ ਦੇ ਨਿਸ਼ਠਾਵਾਨ ਭਗਤ ਸਨ। ਉਹਨਾ ਨੇ ਸ੍ਰੀ ਕ੍ਰਿਸ਼ਨ ਨੂੰ ਪੂਰਨ ਬ੍ਰਹਮ ਸਮਝ ਕੇ ਉਨ੍ਹਾਂ ਪ੍ਰਤੀ ਨਿਰਛਲ ਅਤੇ ਨਿਸ਼ਕਾਮ ਭਗਤੀ ਦਾ ਪ੍ਰਵਾਹ ਚਲਾਇਆ। ਸੂਰਦਾਸ ਇੱਕ ਮਹਾਨ ਸੰਗੀਤਕਾਰ ਸਨ। ਉਨ੍ਹਾਂ ਦੇ ਨਾਂ ਨਾਲ ਭਾਵੇਂ ਦਰਜਨਾਂ ਰਚਨਾਵਾਂ ਜੋੜੀਆਂ ਜਾਂਦੀਆ ਹਨ ਪਰੰਤੂ ਪ੍ਰਮੁੱਖ ਰਚਨਾਵਾਂ ਤਿੰਨ ਹਨ, ਸੂਰਸਾਗਰ, ਸੂਰਸਾਰਵਲੀ ਅਤੇ ਸਾਹਿਤਯ ਲਹਿਰੀ। ਨਿਮਰਤਾ, ਆਤਮ ਸਮਰਪਣ ਦੀ ਭਾਵਨਾਂ, ਸੰਸਾਰਕ ਵਿਸ਼ਿਆ ਪ੍ਰਤੀ ਅਰੁਚੀ ਵਾਲੀ ਵੈਰਾਗ ਭਾਵਨਾ, ਸੈ੍ਵ ਤੁਛੱਤਾ ਅਤੇ ਪਤਿਤ ਹੋਣ ਦਾ ਅਹਿਸਾਸ ਆਦਿ ਵਿਸ਼ੇਸ਼ਤਾਵਾਂ  ਉਨ੍ਹਾਂ ਨੂੰ ਮਹਾਨ ਭਗਤਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦੀਆਂ ਹਨ। ਆਪ ਜੀ ਦੀ ਇੱਕ ਤੁਕ ਤੇ ਇੱਕ ਸ਼ਬਦ ਮਹੱਲਾ ਪੰਜਵਾਂ ਦੇ ਨਾਂ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਾਰੰਗ ਅਧੀਨ ਦਰਜ ਹਨ।

30-32 ਸਾਲ ਦੀ ਉਮਰ ਵਿਚ  ਉਹ ਆਪਣੇ  ਚੇਲਿਆਂ ਨਾਲ ਮਥੁਰਾ ਘਾਟ ਵਿਚ ਰਹਿੰਣ ਲੱਗ ਪਏ  1 ਆਪਣੇ ਆਪ ਨੂੰ ਪਾਪੀ ਕਹਿੰਦੇ ਸੀl  ਜਣ ਮਹਾਂਪ੍ਰਭੁ ਬੱਲਚਾਰ੍ਯ ਮਥੁਰਾ ਆਇਆ ਤਾਂ ਸੂਰਦਾਸ  ਨੇ ਉਸ ਨਾਲ ਭੇਟਾ ਕੀਤੀ ਅਤੇ ਉਸ ਦਾ ਚੇਲਾ ਬਣ ਕੇ “ਪੁਸ਼ਟੀ ਮਾਰਗ” ਵਿਚ ਸ਼ਾਮਲ ਹੋ ਗਿਆ 1 ਇਸ ਤੋਂ ਬਾਅਦ ਕ੍ਰਿਸ਼ਨ  ਭਗਤ ਹੋ ਗਿਆ ਤੇ ਕ੍ਰਿਸ਼ਨ ਲੀਲਾਵਾਂ ਦਾ ਗਾਇਨ ਕਰਨੇ ਲਗਾ 1 ਸੂਰਦਾਸ ਪ੍ਰਤੀ ਦਿਨ ਸ਼੍ਰੀਨਾਥ ਦੇ ਮੰਦਿਰ ਵਿਚ ਕੀਰਤਨ ਕਰਦੇ  ਅਤੇ ਸਵੈ-ਰਚਿਤ ਕ੍ਰਿਸ਼ਨ ਲੀਲਾਵਾਂ ਦੇ ਪਦ ਗਾਉਂਦੇ 1 ਇਸ ਤਰ੍ਹਾਂ ਸੂਰਦਾਸ ਨੇ 33 ਵਰਸ਼ ਦੀ ਅਵਸਥਾ ਤੋਂ ਆਰੰਭ ਕਰਕੇ ੧੦੩ ਵਰਿਆਂ ਦੀ ਉਮਰ ਤਕ ਇਕ  ਲਖ ਪਦਾਂ ਦੀ ਰਚਨਾ ਕੀਤੀ1

 ਸੂਰਸਾਗਰ  ਉਨ੍ਹਾ ਦੀ ਪ੍ਰਮਾਣਿਕ ਰਚਨਾ ਮੰਨੀ ਜਾਂਦੀ ਹੈ 1 ਸੂਰਸਾਗਰ ਵਿਚ ਚਾਰ-ਪੰਜ ਹਜ਼ਾਰ ਪੱਦ ਹੀ ਮਿਲਦੇ ਹਨ1 ਸੂਰਸਾਗਰ ਵਿਚ ਗੇਯ ਪੱਦ ਹਨ ,ਜਿਨ੍ਹਾ ਵਿਚ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ, ਪ੍ਰੇਮ ਲੀਲਾਵਾਂ ਅਤੇ ਵਾਤਸੱਲਯ ਦਾ ਵਰਣਨ ਹੈ 1 ਕ੍ਰਿਸ਼ਨ ਜੀ ਦੀ ਉਮਰ ਦੇ ਪੜਾਵ ਦੀਆਂ ਵੱਖ ਵੱਖ ਲੀਲਾਵਾਂ, ਜਨਮ, ਛਟੀ, ਵਰੇਗੰਢ, ਨੱਕ ਬਿਨਨਾਵੀਂ,ਪਾਲਣਾ, ਝੂਲਣਾ ਆਦਿ, ਸੂਰਦਾਸ ਨੇ ਵਿਸਥਾਰ ਨਾਲ ਚਿਤਰਣ ਕੀਤਾ ਹੈ 1 ਉਨ੍ਹਾ ਦਾ ਗੋਡਿਆਂ ਬਲ ਚਲਣਾ, ਹਥ ਵਿਚ ਮਖਣ ਲੈਕੇ ਰੁੜਨਾ , ਵਡੇ ਭਰਾ ਬਲਰਾਮ ਅਗੇ ਆਪਣੀ ਬੋਦੀ ਦੀ ਸ਼ਕਾਇਤ ਕਰਨੀ, ਛਿਕੇ ਤੋਂ ਆਪਣੇ ਮਿਤਰਾਂ ਦੇ ਪਿਠ ਤੇ ਚੜਕੇ ਮਖਣ ਚੁਰਾਣਾ, ਗੋਪੀਆਂ ਦੀਆਂ ਮਟਕੀਆਂ  ਭੰਨਣ ਆਦਿ ਦਾ ਵਰਣਨ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਹੋਇਆ ਹੈ 1 ਸੂਰਸਾਗਰ  ਵਿਚ ਸ਼ਾਂਤ, ਦਾਸਯ ,ਵਾਤਸਲ੍ਯ, ਸਖ੍ਯ, ਮਧੁਰਯੈ, ਪੰਜ ਪ੍ਰਕਾਰ ਭਗਤੀ ਦਾ ਪ੍ਰਤਿਪਾਦਨ ਹੈ

ਸੂਰਦਾਸ ਬ੍ਰਜ ਭਾਸ਼ਾ ਦੇ ਸਰਬ-ਸ੍ਰੇਸ਼ਟ ਕਵੀ ਸਨ  1 ਉਨ੍ਹਾ ਦੀ ਕਾਵਿ-ਰਚਨਾ ਵੀ ਬ੍ਰਜ-ਭਾਸ਼ਾ ਵਿਚ ਕੀਤੀ ਹੈ 1 ਸੂਰ-ਕਾਵਿ ਵਿਚ ਸਯੋਗ ਤੇ ਵਿਯੋਗ ਸ਼ਿੰਗਾਰ ਦੋਹਾਂ ਦਾ ਸਫਲ ਚਿੰਤਨ ਹੈ 1 ਭਾਸ਼ਾ ਅਤੇ ਭਾਵ  ਵਜੋਂ ਸੂਰਦਾਸ  ਉੱਚ ਸ਼੍ਰੇਣੀ ਦੇ ਕਵੀ ਹਨ 1 ਉਸਦੇ ਕਾਵਿ ਸੰਗੀਤ ਵਿਚ ਤਨਮ ਯਤਾ ,ਮਧੁਰਤਾ, ਕੁਸ਼ਲਤਾ ਅਨੂਠੀ ਸ਼ਬਦਾਵਲੀ ਦਾ ਸੁੰਦਰ ਪ੍ਰਯੋਗ ਹੈ 1 ਉਸਦਾ ਪ੍ਰਕਿਰਤੀ ਚਿਤਰਣ ਵੀ ਸਹਿਜ, ਭਾਵਾਤਮਿਕ ਅਤੇ ਸੁਭਾਵਿਕ ਹੈ 1 ਅਸ਼ਠ ਪਦੇ ਅੱਠਾਂ ਕਵੀਆਂ ਵਿਚ ਉਨ੍ਹਾ ਦਾ ਉਘਾ ਸਥਾਨ ਹੈ 1

ਕਿਹਾ ਜਾਂਦਾ ਹੈ ਸੰਨ 1581  ਦੇ ਆਸ-ਪਾਸ ਉਨ੍ਹਾ ਦਾ ਦੇਹਾੰਤ ਹੋ ਗਿਆ1 ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਗਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ ਅਤੇ ਇਹ ‘ਸਾਰੰਗ ਮਹਲਾ ੫ ਸੂਰਦਾਸ’ ਹੇਂਠ ਹੈ।

ਵਾਹਿਗੁਰੂ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫ੍ਤਹਿ

Nirmal Anand

Add comment

Translate »