ਸਿੱਖ ਇਤਿਹਾਸ

ਭਗਤ ਬੈਣੀ

ਭਗਤ ਬੇਣੀ ਜੀ ਦਾ ਅਸਲੀ ਨਾ ਸੀ ਬ੍ਰਹਮਬਾਦ  ਬੇਣੀ ਸੀ1 ਇਨ੍ਹਾ ਦਾ ਜਨਮ 11 ਸਦੀ ਵਿਚ ਹੋਇਆ  ਦਸਿਆ ਜਾਂਦਾ ਹੈ ਪਰ ਕਈ ਜਨਮ ਸੰਮਤ 1390 ਬਿਕਰਮੀ ਮਤਲਬ 1333 ਈਸਵੀ, 14ਵੀ ਸਦੀ ਦਾ ਮੰਨਦੇ ਹਨ , ਪਿੰਡ ਆਸਨੀ, ਮੱਧ ਪ੍ਰਦੇਸ਼ ਵਿੱਚ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਮੈਕਾਲਿਫ ਬਿਨਾਂ ਕਿਸੇ ਸਰੋਤ ਦਾ ਜਿਕਰ ਕੀਤੇ ਤੁਹਾਡਾ ਜਨਮ ਤੇਰ੍ਹਵੀਂ ਸਦੀ ਦਾ ਅਖੀਰ ਮੰਨਦਾ ਹੈ। ਇਸੇ ਤਰ੍ਹਾਂ ਇੱਕ ਪੰਜਾਬੀ ਪਤ੍ਰਿਕਾ ਇਨ੍ਹਾਂ ਨੂੰ ਮੱਧਪ੍ਰਦੇਸ਼ ਦੇ ਬ੍ਰਾਹਮਣ ਪਰਵਾਰ ਵਿੱਚ ਪੈਦਾ ਹੋਏ ਦਰਸ਼ਾਂਦੀ ਹੈ।

ਭਗਤ ਬੇਣੀ ਜੀ ਬਾਲ ਅਵਸਥਾ ਵਿੱਚ ਹੀ ਵੈਰਾਗੀ ਸਨ। ਆਪਦੇ ਅੰਦਰ ਦਇਆ ਤੇ ਹਲੀਮੀ ਭਾਵਨਾ ਅੰਤਾਂ ਦੀ ਸੀ 1ਆਪ ਜੀ ਨੂੰ ਇਕ ਮ੍ਰਿਤਕ ਸਰੀਰ ਦੇਖ ਕੇ ਮਨ ਵਿੱਚ ਵੈਰਾਗ ਦੀ ਭਾਵਨਾ ਪੈਦਾ ਹੋਈ ਅਤੇ ਉਹ ਜੋਗੀ ਬਣ ਗਏ1 ਇੱਕ ਜੋਗੀ ਰਾਜ ਦੇ ਚਰਨ ਪਕੜ ਲਏ ਜਿਸ ਤੋਂ ਭਗਤ ਬੇਣੀ ਜੀ ਨੇ ਯੋਗ ਦੀ ਗੁੜਤੀ ਪ੍ਰਾਪਤ ਕੀਤੀ।ਉਹ ਪੜੇ ਲਿਖੇ ਵਿਦਵਾਨ ਬ੍ਰਾਹਮਣ  ਸਨ ਪਰ ਕਰਮਕਾਂਡਾ ਤੇ ਬੇਲੋੜੀਆਂ ਰਸਮਾ ਰਿਵਾਜਾਂ ਦੇ ਖਿਲਾਫ਼ ਸਨ 1 ਦਿਖਾਵੇ ਦੀ ਭਗਤੀ ਜੋ ਸਾਧੂਆਂ ਦਾ ਚੋਲਾ ਪਾਕੇ  , ਮਥੇ  ਤਿਲਕ ਲਗਾਕੇ ,ਹਥ ਵਿਚ ਮਾਲਾ ਪਕੜ ਉਪਰੋਂ ਸਾਧੂ ਹੋਣ ਦਾ ਦਿਖਾਵਾ ਕਰਦੇ ਪਰ ਮਨ ਉਨ੍ਹਾ ਦਾ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ ਉਨ੍ਹਾ ਸਾਧੂਆਂ ਦੀ ਨਿਖੇਦੀ ਕਰਦੇ ਹਨi

1 ਇਕਾਂਤ ਵਿਚ ਬੈਠ ਕੇ  ਭਗਤੀ ਕਰਿਆਂ ਕਰਦੇ ਸਨ। ਇਥੋਂ ਤਕ ਕਿ ਘਰਦਿਆਂ ਤੇ ਬਾਹਰਦਿਆਂ ਨੂੰ  ਵੀ ਨਹੀਂ ਸੀ ਪਤਾ ਹੁੰਦਾ 1 ਜਦ ਕੋਈ ਪੁਛਦਾ ਤਾਂ ਕੁਝ ਵੀ ਕਹਿ ਦਿੰਦੇ , ਬੋਲਦੇ ਕਿ ਮੈਂ ਰਾਜ ਦਰਬਾਰ ਵਿੱਚ ਨੌਕਰ ਹਾਂ, ਦਰਬਾਰ ਵਿਚ ਕਥਾ ਕਰਨ  ਗਿਆ ਸੀ ਜਾਂ ਹੋਰ ਕੁਝ ਵੀ ਬੋਲ ਦਿੰਦੇ1 ਇਸਤਰੀ ਜਦ ਘਰ ਦੀਆਂ ਲੋੜਾਂ ਬਾਰੇ ਜ਼ਿਕਰ ਕਰਦੀ ਤਾ ਕੋਈ ਨਾ ਕੋਈ ਬਹਾਨਾ ਬਣਾਕੇ ਟਾਲ ਦਿੰਦੇ 1 ਇੱਕ ਦਿਨ ਈਸ਼ਵਰ (ਵਾਹਿਗੁਰੂ) ਨੇ ਆਪਣਾ ਚਮਤਕਾਰ ਵਖਾਇਆ ਅਤੇ ਆਪ ਹੀ ਸਾਰੀ ਵਸਤੁਵਾਂ ਲੈ ਕੇ ਭਗਤ ਜੀ ਦੇ ਘਰ ਪਹੁੰਚ ਗਏ ਤੇ ਭਗਤ ਜੀ ਨੂੰ  ਜੰਗਲ ਵਿੱਚ ਵੀ ਜਾਕੇ ਮਿਲੇ ।

ਆਪ ਦੀ ਗੁਪਤ ਭਗਤੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ਕਰਮ ਕਰੋ ਅਧਿਆਤਮੀ ਹੋਰਸ ਕਿਸੈ ਨਾ ਅਲਖ ਲਖਾਵੇ 1  ਤੁਹਾਡੇ ਵਿਸ਼ੇ  ਵਿੱਚ ਜਿਆਦਾ ਇਤਹਾਸ  ਨਹੀਂ ਮਿਲਦਾ। ਇੱਕ ਜੀਵਨ ਘਟਨਾ ਮਿਲਦੀ ਹੈ ਜੋ ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਭਗਤ ਬੇਣੀ ਜੀ ਦੀ ਤਸਵੀਰ ਇੱਕ ਏਕਾਂਤ, ਰਿਹਾਇਸ਼ ਪ੍ਰਭੂ ਰੰਗ ਵਿੱਚ ਰੰਗੇ ਹੋਏ ਭਗਤ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਉਨ੍ਹਾ ਨੇ ਆਪਣੀ ਦਸਵੀਂ ਵਾਰ ਵਿਚ  ਹੇਠਾਂ ਲਿਖੀ ਪਉੜੀ  ਬਿਆਨ ਕੀਤੀ ਹੈ।

                    ਗੁਰਮੁਖਿ ਬੇਣੀ ਭਗਤਿ ਕਰਿ ਜਾਇ ਇਕਾਂਤੁ ਬਹੈ ਲਿਵ ਲਾਵੈ 

                   ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਲਖੁ ਲਖਾਵੈ

                   ਘਰਿ ਆਇਆ ਜਾ ਪੁਛੀਏ ਰਾਜ ਦੁਆਰਿ ਗਇਆ ਆਲਾਵੈ 

                   ਘਰਿ ਸਭਿ ਵਥੂ ਮੰਗੀਅਨਿ ਵਲੁ ਛਲੁ ਕਰਿ ਕੈ ਝਥ ਲੰਘਾਵੈ 

                   ਵਡਾ ਸਾਂਗੁ ਵਰਤਦਾ ੳਹ ਇਕ ਮਨਿ ਪਰਮੇਸਰੂ ਧਿਆਵੈ 

                   ਪੈਜ ਸਵਾਰੈ ਭਗਤ ਦੀ ਰਾਜਾ ਹੋਈ ਕੈ ਘਰਿ ਚਲਿ ਆਵੈ 

                   ਦੇਇ ਦਿਲਾਸਾ ਤੁਸਿ ਕੈ ਅਣਗਣਰੀ ਖਰਚੀ ਪਹੁੰਚਾਵੈ 

                   ਆਥਹੁ ਆਇਆ ਭਗਤਿ ਪਾਸਿ ਹੋਇ ਦਇਆਲੁ ਹੇਤੁ ਉਪਜਾਵੈ 

                    ਭਗਤ ਜਨਾਂ ਜੈਕਾਰੂ ਕਰਾਵੈ  (ਭਾਈ ਗੁਰਦਾਸ ਜੀ, ਵਾਰ 10):

 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਬੇਣੀ ਦੇ 3 ਸ਼ਬਦ 3 ਰਾਗਾਂ ਵਿੱਚ ਹਨ :- 1.ਸਿਰੀ ਰਾਗ (ਪੰਨਾ 92), 2. ਰਾਮਕਲੀ (ਪੰਨਾ 974), 3. ਪ੍ਰਭਾਤੀ (ਪੰਨਾ 1350)   ਜਿਸ ਵਿਚ ਉਹ  ਆਤਮਕ ਗਿਆਨ ਬਾਰੇ ਜ਼ਿਕਰ ਕਰਦੇ ਹਨ ਤੇ ਲੋਕਾਈ ਨੂੰ: ਮਾਇਆ-ਜਾਲ ਤੋ ਬਚਣ  ਲਈ ਹਿਦਾਇਤ ਦਿੰਦੇ ਹਨ, ਕਿਉਂਕਿ ਮਨੁੱਖ ਮਾਇਆ ਵਿੱਚ ਫੱਸਕੇ ਜਗਤ ਦੇ ਪਾਲਣਹਾਰ, ਈਸ਼ਵਰ ਨੂੰ ਭੁਲਾ ਦਿੰਦਾ ਹੈ। ਵਾਹਿਗੁਰੂ  ਨੂੰ ਹਮੇਸ਼ਾ ਚੇਤੇ ਰੱਖੋ।

 ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਜੋ ਤੁਹਾਡੀ ਬਾਣੀ ਦਰਜ ਹੈ, ਉਸਤੋਂ ਸਪੱਸ਼ਟ ਹੁੰਦਾ ਹੈ ਕਿ ਤੁਹਾਡਾ ਸੰਬੰਧ ਨਿਰਗੁਣਵਾਦੀ ਭਗਤੀ ਦੇ ਨਾਲ ਹੈ ਅਤੇ ਹੋ ਸਕਦਾ ਹੈ ਕਿ ਭਗਤੀ ਲਹਿਰ ਦੇ ਉੱਤਰ ਭਾਰਤ ਵਿੱਚ ਦਾਖਲ ਹੋਣ ਵਾਲਿਆਂ ਦੇ ਪ੍ਰਮੁਖਾਂ ਵਿੱਚ ਤੁਸੀ ਹੋਵੋ।  ਤੁਸੀ ਹਮੇਸ਼ਾ ਭਗਤੀ ਵਿੱਚ ਲੀਨ ਰਹਿੰਦੇ ਸੀ । ਕੁੱਝ ਵੀ ਹੋਵੇ ਤੁਹਾਡੀ ਰਚਨਾ ਵਿੱਚ ਡੂੰਘੀ ਦਾਰਸ਼ਨਿਕਤਾ ਅਤੇ ਸਾਮਾਜਕ ਚਿੱਤਰਨ  ਦਾ ਰੂਪ ਸਾਹਮਣੇ ਆਉਂਦਾ ਹੈ, ਜੋ ਧਾਰਮਿਕ ਕਰਮਕਾਂਡਾਂ ਦਾ ਸੱਖਤੀ ਨਾਲ ਸਿਰਫ ਵਿਰੋਧ ਹੀ ਨਹੀਂ ਕਰਦਾ ਸਗੋਂ ਬ੍ਰਾਹਮਣ ਅਤੇ ਯੋਗੀ ਪਰੰਪਰਾ ਦੁਆਰਾ ਕੀਤੇ ਪ੍ਰਪੰਚਾਂ ਨੂੰ ਵੀ ਨੰਗਾ ਕਰਣ ਵਿੱਚ ਵੀ ਸਮਰਥ ਹੈ । ਆਪ ਜੀ ਦੀ ਸ਼ਖਸੀਅਤ ਦੇ ਬਾਰੇ ਭੱਟ ਕਲਯ ਇਸ ਤਰ੍ਹਾਂ ਲਿਖਦੇ ਹਨ:

                  ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ 

                ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੂ ਨ ਜਾਣੈ  ਅੰਗ 1390

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ 

ਸੰਤਹੁ ਤਹਾ ਨਿਰੰਜਨ ਰਾਮੁ ਹੈ ਗੁਰ ਗਮਿ ਚੀਨੈ ਬਿਰਲਾ ਕੋਇ ਤਹਾਂ ਨਿਰੰਜਨੁ ਰਮਈਆ ਹੋਇ  ਰਹਾਉ 

ਦੇਵ ਸਥਾਨੈ ਕਿਆ ਨੀਸਾਣੀ ਤਹ ਬਾਜੇ ਸਬਦ ਅਨਾਹਦ ਬਾਣੀ ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ਸਾਖੀ ਜਾਗੀ ਗੁਰਮੁਖਿ ਜਾਣੀ 

ਉਪਜੈ ਗਿਆਨੁ ਦੁਰਮਤਿ ਛੀਜੈ ਅੰਮ੍ਰਿਤ ਰਸਿ ਗਗਨੰਤਰਿ ਭੀਜੈ ਏਸੁ ਕਲਾ ਜੋ ਜਾਣੈ ਭੇਉ ਭੇਟੈ ਤਾਸੁ ਪਰਮ ਗੁਰਦੇਉ 

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ 

ਜਾਗਤੁ ਰਹੈ ਸੁ ਕਬਹੁ ਨ ਸੋਵੈ  ਤੀਨਿ ਤਿਲੋਕ ਸਮਾਧਿ ਪਲੋਵੈ ਬੀਜ ਮੰਤ੍ਰੁ ਲੈ ਹਿਰਦੈ ਰਹੈ ਮਨੂਆ ਉਲਟਿ ਸੁੰਨ ਮਹਿ ਗਹੈ 

ਜਾਗਤੁ ਰਹੈ ਨ ਅਲੀਆ ਭਾਖੈ ਪਾਚਉ ਇੰਦ੍ਰੀ ਬਸਿ ਕਰਿ ਰਾਖੈ ਗੁਰ ਕੀ ਸਾਖੀ ਰਾਖੈ ਚੀਤਿ ਮਨੁ ਤਨੁ ਅਰਪੈ ਕ੍ਰਿਸਨ ਪਰੀਤਿ 

ਕਰ ਪਲਵ ਸਾਖਾ ਬੀਚਾਰੇ ਅਪਨਾ ਜਨਮੁ ਨ ਜੂਐ ਹਾਰੇ ਅਸੁਰ ਨਦੀ ਕਾ ਬੰਧੈ ਮੂਲੁ ਪਛਿਮ ਫੇਰਿ ਚੜਾਵੈ ਸੂਰੁ 

ਅਜਰੁ ਜਰੈ ਸੁ ਨਿਝਰੁ ਝਰੈ ਜਗੰਨਾਥ ਸਿਉਗੋਸਟਿ ਕਰੈ 

ਚਉਮੁਖ ਦੀਵਾ ਜੋਤਿ ਦੁਆਰ ਪਲੂ ਅਨਤ ਮੂਲੁ ਬਿਚਕਾਰਿ ਸਰਬ ਕਲਾ ਲੇ ਆਪੇ ਰਹੈ ਮਨੁ ਮਾਣਕੁ ਰਤਨਾ ਮਹਿ ਗੁਹੈ 

ਮਸਤਕਿ ਪਦਮੁ ਦੁਆਲੈ ਮਣੀ ਮਾਹਿ ਨਿਰੰਜਨੁ ਤ੍ਰਿਭਵਣ ਧਣੀ ਪੰਚ ਸਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਨ ਗਾਜੇ 

ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ਬੇਣੀ ਜਾਚੈ ਤੇਰਾ ਨਾਮੁ ਅੰਗ 974

ਅਰਥ: ਜਿਸ ਮਨੁੱਖ ਤੇ ਉਸਦੀ ਕਿਰਪਾ ਹੋ ਜਾਏ ਉਸ ਨੂੰ ਕਿਸੇ ਕਰਮਕਾਂਡ ਦੀ ਜਰੂਰਤ ਨਹੀਂ ਹੈ 1 ਮਨੁੱਖ ਦੀ ਸੁਰਤਿ ਜਾਗ ਜਾਂਦੀ ਹੈ ਅਤੇ ਉਸ ਨਾਲ ਪ੍ਰਭੂ ਦੀ ਡੂੰਘੀ ਸਾਂਝ  ਹੋ ਜਾਂਦੀ ਹੈ। ਉਹ ਆਪਣਾ ਮਨ-ਤਨ ਸਭ ਕੁਝ  ਪ੍ਰਭੂ ਨੂੰ ਅਰਪਿਤ ਕਰ ਦਿੰਦਾ  ਹੈ। ਉਸਦੇ ਅੰਦਰ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ। ਉਹ  ਸੁਚੇਤ ਹੋ ਜਾਂਦਾ ਹੈ1 ਪੰਜਾਂ ਇੰਦਰੀਆਂ ਉਸ ਦੇ ਵਸ ਹੋ ਜਾਂਦੀਆਂ ਹਨ1 ਉਸਦੇ ਅੰਦਰ ਮੰਦੇ ਫੁਰਨੇ ਤੇ ਵਿਕਾਰਾਂ  ਦਾ ਨਾਸ ਹੋ ਜਾਂਦਾ ਹੈ 1  ਮਾਇਆ ਦਾ ਮੋਹ ਉਸ ਤੋਂ ਕੋਸੋਂ ਦੂਰ ਰਹਿੰਦਾ ਹੈ। ਅਗਿਆਨਤਾ ਦੇ ਅੰਧੇਰੇ ਨੂੰ  ਦੂਰ ਕਰ ਦਿੰਦਾ ਹੈ  ਗਿਆਨ ਦੀ ਰੋਸ਼ਨੀ ਉਸਦੇ ਅੰਦਰ ਦਾਖਲ ਹੋ ਜਾਂਦੀ ਹੈ। ਪ੍ਰਭੁ-ਮਿਲਾਪ ਦੀ ਸਿੱਕ ਅੰਦਰ ਸਮਾ ਜਾਂਦੀ ਹੈ  1ਉਸਦੇ ਅੰਦਰ ਉਜਾਲਾ ਹੀ ਉਜਾਲਾ ਤੇ ਇਕ ਅਲੋਲਿਕ ਮਸਤੀ ਹੁੰਦੀ  ਹੈ । ਉਸ ਨੂੰ  ਪੰਜਾਂ ਕਿਸਮਾ ਦੇ ਸਾਜ਼ (ਨਾਦ)ਸੁਣਾਈ ਦਿੰਦੇ ਹਨ। ਉਸਦੇ ਮੱਥੇ ਉੱਤੇ ਚੰਬ (ਚੰਵਰ, ਛਤ੍ਰ) ਝੂਲਦੇ ਹਨ, ਭਾਵ ਉਸਦਾ ਮਨ ਸ਼ਹਿਨਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ। ਹੇ ਪ੍ਰਭੂ ! ਬੇਣੀ, ਤੇਰਾ ਦਾਸ ਵੀ ਤੁਹਾਡੇ ਦਰ ਵਲੋਂ ਤੁਹਾਡਾ ਨਾਮ ਹੀ ਮੰਗਦਾ ਹੈ।ਉਨ੍ਹਾ ਦੇ ਜੀਵਨ ਕਾਲ ਬਾਰੇ ਵਿਸਥਾਰ ਵਿਚ ਕੁਝ ਪਤਾ ਨਹੀਂ ਪਰ ਅੰਦਾਜ਼ਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਨ ਤੇ ਉਨ੍ਹਾ ਦਾ ਜੀਵਨ ਕਾਲ ਚੋਧਵੀਂ ਤੇ ਪੰਧਰਵੀ ਸਦੀ  ਵਿਚਕਾਰ ਸੀ 1

 

                   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »