{:en}SikhHistory.in{:}{:pa}ਸਿੱਖ ਇਤਿਹਾਸ{:}

ਭਗਤ ਪਰਮਾਨੰਦ

ਭਗਤ ਪਰਮਾਨੰਦ

ਇਨ੍ਹਾਂ ਦੇ ਜੀਵਨ ਬਿਰਤਾਂਤ ਬਾਰੇ ਕੋਈ ਪ੍ਰਮਾਣਿਕ ਸਮਗਰੀ ਨਹੀ ਮਿਲਦੀ। ਅਨੁਮਾਨ ਹੈ ਕਿ ਆਪ ਜੀ ਦਾ ਜਨਮ ਚੌਦਵੀਂ ਸਦੀ ਦੇ ਅਖੀਰ 1483  ਵਿੱਚ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਭਗਤ ਪਰਮਾਨੰਦ ਜੀ ਨੂੰ ਪਿੰਡ ਬਾਰਸੀ, ਜ਼ਿਲਾ ਸ਼ੋਲਾਪੁਰ, ਮਹਾਰਾਸ਼ਟਰਾ  ਦਾ ਵਸਨੀਕ ਦਸਦੇ ਹਨ। ਇੱਕ ਮਾਨਤਾ ਅਨੁਸਾਰ ਇਹ ਪ੍ਰਭੂ ਭਗਤੀ ਵਿੱਚ ਹਰ ਸਮੇਂ ਲੀਨ ਰਹਿਣ ਕਾਰਨ ਆਪ ਦੇ ਨੈਣਾਂ ਵਿਚੋਂ ਹਮੇਸ਼ਾ ਨੀਰ ਵੱਗਦਾ ਰਹਿੰਦਾ ਸੀ। ਭਗਤ ਪਰਮਾਨੰਦ ਦਾ ਸਾਰੰਗ ਰਾਗ ਵਿੱਚ ਉਚਾਰਿਆ ਇੱਕੋ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

ਇਹ ਸੰਸਕ੍ਰਿਤ, ਅਵਧੀ ਤੇ ਹਿੰਦੀ ਦੇ ਬਹੁਤ ਵੱਡੇ ਗਿਆਨੀ, ਭਗਤ ਅਤੇ ਕਵੀ ਹੋਏ ਹਨ।  ਇਨ੍ਹਾਂ ਦੇ ਸਮੇਂ ਵਿੱਚ ਭਗਤੀ ਲਹਿਰ  ਜੋਰਾਂ -ਸ਼ੋਰਾਂ ਤੇ  ਚੱਲ ਰਹੀ ਸੀ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ,  ਕਬੀਰ ਜੀ,  ਰਾਮਾਨੰਦ ਜੀ,  ਨਾਮਦੇਵ ਸਾਹਿਬ ਜੀ ਆਦਿ ਭਗਤ ਹਰਿ ਜਸ ਦਾ ਪ੍ਰਚਾਰ ਕਰ ਰਹੇ ਸਨ1 ਉਹ ਪਰਾਈ ਨਿੰਦਾ ਦੇ ਖਿਲਾਫ਼, ਲੋੜ੍ਹਵੰਦਾਂ  ਨੂੰ ਦਾਨ ਦੇਣ ਦੇ ਹਿਮਾਇਤ ਕਰਨਾ ਇਕ ਇਨਸਾਨੀ ਫਰਜ਼ ਸਮਝਦੇ ਸੀ1

ਅਨ ਪਾਵਨੀ ਭਗਤਿ ਨਹੀਂ

ਉਪ ਜੀ ਭੂਖੈ ਦਾਨ ਨ ਕੀਨਾ

ਭਗਤ ਪਰਮਾਨੰਦ ਜੀ ਨੇ  ਪਰਮਾਨੰਦ ਸਾਗਰ, ਪਰਮਾਦਾਸ ਕਾ ਪਦ ਦਾਨ ਲੀਲਾ ਅਤੇ  ਧਰੁਵ ਚਰਿੱਤ੍ਰ ਦੀ ਰਚਨਾ ਕੀਤੀ ਹੈ1

ਭਗਤ ਪਰਮਾਨੰਦ ਜੀ ਦੇ ਹੇਠ ਲਿਖੇ  ਇੱਕ ਸ਼ਬਦ ਰਾਗ ਸਾਰੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1253 ਉੱਤੇ ਅੰਕਿਤ ਹੈ ਜਿਸ ਵਿਚ ਉਹ  ਮਨੁੱਖ ਨੂੰ ਕੇਂਦਰ ਬਣਾ ਕੇ ਉਸ ਦੇ ਅੰਦਰ ਦੇ ਵਿਕਾਰਾਂ ਦਾ ਵਖਿਆਨ ਕਰਦਿਆਂ ਉਸਨੂੰ ਅਮਲੀ ਜੀਵਨ ਦੀ ਪ੍ਰਾਪਤੀ ਲਈ ਸੁਚੇਤ ਕਰਦੇ ਹਨ1  ਰਸਤਾ ਸਾਧ ਸੰਗਤ ਦੀ ਸੇਵਾ ਤੇ ਪ੍ਰਮਾਤਮਾ ਦੀ ਉਪਮਾ ਦੱਸਿਆ ਹੈ। ਭਗਤ ਜੀ ਨੇ ਸਾਡੇ ਰੋਜ਼ਾਨਾ ਜੀਵਨ ਦੇ ਬਾਰੇ ਵੀਚਾਰ ਕੀਤੀ ਹੈ, ਕਿ ਕਿਸ ਤਰ੍ਹਾਂ ਅਸੀ ਸਭ ਸਾਰੀ ਉਮਰ ਧਰਮ-ਕਰਮ ਕਰਦੇ ਰਹਿੰਦੇ ਹਾਂ ਪਰ – ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸਾਡੇ ਜੀਵਨ ਚੋਂ ਨਹੀ ਨਿਕਲਦੇ। ਉਨ੍ਹਾ ਅਨੁਸਾਰ ਨਿਰਗੁਣ ਬ੍ਰਹਮ ਨੂੰ ਇਸ ਸ਼ਰੀਰ ਵਿਚ ਹੀ ਵਿਕਾਰਾਂ  ਨੂੰ ਖਤਮ ਕਰ ਕੇ ਮਹਿਸੂਸ ਕੀਤਾ ਜਾ ਸਕਦਾ ਹੈ ।

ਤੈ ਨਰ ਕਿਆ ਪੁਰਾਨੁ ਸੁਨਿ ਕੀਨਾ 

ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ  ਰਹਾਉ 

ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ 

ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ  ਸੇਵਾ 

ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ 

ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ 

ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ 

ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ  ਅੰਗ 1253

ਭਾਵੇਂ ਜੀਵ ਅਹਿੰਸਾ ਵੈਸ਼ਣਵ, ਜੈਨੀਆਂ ਅਤੇ ਬੋਧੀਆਂ ਦੇ ਧਾਰਮਿਕ ਨੇਮ ਹਨ। ਗੁਰੂ ਦਾ ਮਤ ਰਾਜ ਜੋਗ ਹੈ, ਖੜਕਧਾਰੀ ਹੋਣਾ ਸਿੱਖ ਦਾ ਧਰਮ ਹੈ।ਪਰ ਇਹ ਵੀ ਸਚ ਹੈ ਕਿ ਹਿੰਸਾ ਮਨੁਖਾਂ ਤੇ ਵੀ ਉਨ੍ਹੀ ਲਾਗੂ ਹੁੰਦੀ ਹੈ ਜਿਤਨੀ ਜਾਨਵਰਾਂ ਤੇ1 ਗੁਰੂ ਸਾਹਿਬਾਨਾਂ ਵਕਤ ਮਨੁਖਾਂ ਤੇ ਅੰਤਾਂ ਦੇ ਜੁਲਮ ਹੋ ਰਹੇ ਸੀ1

ਹੰਸੁ ਹੇਤੁ ਲੋਭੁ ਕ੍ਰੋਧੁ, ਚਾਰੇ ਨਦੀਆ ਅਗਿ ॥ ਪਵਹਿ ਦਝਹਿ ਨਾਨਕਾ, ਤਰੀਐ ਕਰਮੀ ਲਗਿ ॥

ਮਨਿ ਸੰਤੋਖ ਸਰਬ ਜੀਅ ਦਇਆ ॥ ਇਨ ਬਿਧਿ ਬਰਤ ਸੰਪੂਰਨ ਭਇਆ ॥

( ਭਗਤ ਪਰਮਾਨੰਦ ਜੀ ਕਹਿੰਦੇ ਹਨ ਕਿ ਜੇ ਈਸ਼ਵਰ ਅਤੇ ਈਸ਼ਵਰ ਦੇ ਪੈਦਾ ਕੀਤੇ ਹੋਏ ਜੀਵਾਂ ਦੇ ਨਾਲ ਪਿਆਰ ਨਹੀਂ ਬਣਿਆ ਤਾਂ ਧਰਮਿਕ ਕਿਤਾਬਾਂ ਪੜ੍ਹਨ ਦਾ ਕੋਈ ਮੁਨਾਫ਼ਾ ਨਹੀਂ ਹੈ) ਬਾਣੀ ਦ ਸਮੁੱਚਾ ਭਾਵ ਜੰਮਣ ਮਰਣ ਤੋਂ ਰਹਿਤ ਸ੍ਰੀ ਅਕਾਲ ਦੀ ਅਰਾਧਨਾ ਕਰਨੀ ਅਤੇ ਗੁਰਮੁਖਾ ਜੀਵਨ ਜੀਊਣ ਦੀ ਪ੍ਰੇਰਣਾ ਹੈ ।

ਜਿੰਦਗੀ ਦੇ 110 ਸਾਲ ਪੂਰੇ ਕਰਕੇ  1593 ਈਸਵੀ ਜੋਤੀ ਜੋਤ ਸਮਾ ਗਏ

Print Friendly, PDF & Email

Nirmal Anand

1 comment

  • Hello! I’ve been following your blog for some time now and finally got the courage to go ahead and give you a shout out from Kingwood Texas! Just wanted to tell you keep up the great work!

Translate »