ਸਿੱਖ ਇਤਿਹਾਸ

ਭਗਤ ਨਾਮਦੇਵ (1270-1350)

ਭਗਤ ਨਾਮਦੇਵ ਦਾ ਜਨਮ 1270 ਈ. ਨੂੰ ਮਹਾਰਾਸ਼ਟਰ ਦੇ ਜਿਲਾ ਸਤਾਰਾ ਦੇ ਕ੍ਰਿਸ਼ਨਾ ਨਦੀ ਦੇ ਕੰਢੇ ਤੇ ਵਸੇ ਪਿੰਡ ਨਰਸੀ ਬਾਮਨੀ  ਵਿੱਚ ਹੋਇਆ। ਭਾਰਤੀ ਵਰਣ ਵੰਡ ਵਿੱਚ ਆਪ ਜੀ ਜਾਤ ਛੀਂਬਾ ਅਛੂਤ ਪ੍ਰਵਾਨ ਕੀਤੀ ਜਾਂਦੀ ਸੀ। ਆਪ ਜੀ ਦੇ ਪਿਤਾ ਦਾ ਨਾਂ ਦਾਮਾਸੇਟੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਸੀ। ਉਨ੍ਹਾਂ ਦਾ ਪਰਵਾਰ ਭਗਵਾਨ ਵਿੱਠਲ ਦਾ ਪਰਮ ਭਗਤ ਸੀ। ਨਾਮਦੇਵ ਦਾ ਵਿਆਹ ਰਾਧਾਬਾਈ ਦੇ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਦਾ ਨਾਮ ਨਰਾਇਣ ਸੀ ।

 ਨਾਭਾ ਜੀ ਰਚਿਤ ਭਗਤ ਮਾਲਾ ਵਿੱਚ ਨਾਮਦੇਵ ਦਾ ਜਨਮ ਇੱਕ ਕੰਵਾਰੀ ਕੰਨਿਆ ਦੀ ਕੁੱਖੋਂ ਪਰਮਾਤਮਾ ਦੇ ਸੰਜੋਗ ਨਾਲ ਹੋਇਆ ਦੱਸਿਆ ਗਿਆ ਹੈ। ਇਨ੍ਹਾਂ ਦੇ ਪਿਤਾ ਦਾ ਨਾਂ ਦਾਮਾਸ਼ੇਟ ਅਤੇ ਮਾਤਾ ਦਾ ਨਾਂ ਗੋਲਾਬਾਈ ਸੀ1  ਭਗਤੀ ਮਾਰਗ ਵਿੱਚ ਆਪ ਜੀ ਨੂੰ ਕਿ ਸ਼੍ਰੋਮਣੀ ਭਗਤ ਮੰਨਿਆ ਜਾਂਦਾ ਹੈ। ਆਪ ਦੀ ਰਚਨਾ ਵਿੱਚ ਮਰਾਠੀ, ਰਾਜਸਤਾਨੀ, ਪੱਛਮੀ ਹਿੰਦੀ ਤੇ ਪੂਰਬੀ ਪੰਜਾਬੀ ਦੇ ਨਾਲ-ਨਾਲ ਫਾਰਸੀ ਸ਼ਬਦਾਵਲੀ ਦਾ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਅੱਠ ਸ਼ਬਦ ਇੱਕੀ ਰਾਗਾਂ ਵਿੱਚ ਦਰਜ਼ ਹਨ। ਨਾਮ ਦੇਵ ਜੀ ਦੀ ਭਗਤੀ ਯਾਤਰਾਂ ਸਰਗੁਣ ਧਾਰਾ ਵਿਚੋਂ ਹੁੰਦੀ ਹੋਈ ਨਿਰਗੁਣ ਤੱਕ ਪਹੁੰਚਦੀ ਹੈ। ਨਾਮਦੇਵ ਜੀ ਸਾਰੇ ਦੱਖਣੀ ਤੇ ਉੱਤਰੀ ਭਾਰਤ ਵਿੱਚ ਭਰਮਣ ਕਰਦੇ ਰਹੇ ਹਨ। ਇੱਕ ਪਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਨੇ ਆਪ ਕਈ ਵਾਰ ਪ੍ਰਤੱਖ ਹੋ ਕੇ ਨਾਮਦੇਵ ਨੂੰ  ਦਰਸ਼ਨ ਦਿਤੇ ਤੇ ਉਸ ਦੀ ਛੰਨ ਬੰਨ੍ਹੀ ਘੋੜ੍ਹੀ ਤੇ ਵਛੇਰੀ ਵੀ ਬਖਸ਼ੀ। ਨਾਮਦੇਵ ਦੀ ਪਵਾਈ ਛਪੱਰੀ ਤੇ ਧੰਨੇ ਨੇ ਗਊਆਂ ਚਾਰੀਆਂ।

ਇਤਹਾਸਕ ਵਿਅਕਤੀ ਵਜੋਂ ਨਾਮਦੇਵ ਦੇ ਜੀਵਨ ਦੇ ਪ੍ਰਮਾਣਿਕ ਵੇਰਵੇ ਨਾਮ ਮਾਤਰ ਅਤੇ ਬਹੁਤ ਅਸਪਸ਼ਟ ਹਨ। ਪਰ ਭਾਰਤ ਵਰਸ਼ ਦੇ ਬਹੁਤ ਵਿਆਪਕ ਖੇਤਰ ਵਿੱਚ ਅੱਜ ਤੱਕ ਲੋਕ ਯਾਦ ਰਾਹੀਂ ਸਨਮਾਨਯੋਗ ਸੰਤ ਦੀ ਹੋਂਦ ਤੋਂ ਕੋਈ ਮੁਨਕਰ ਨਹੀਂ। ਮੱਤਭੇਦ ਦਾ ਕਾਰਨ ਇਹ ਹੈ ਕਿ ਮਹਾਰਾਸ਼ਟਰ ਵਿੱਚ ਨਾਮਦੇਵ ਨਾਮਕ ਪੰਜ ਸੰਤ ਨਾਮਦੇਵ ਹੋਏ ਹਨ ਅਤੇ ਉਨ੍ਹਾਂ ਸਭ ਨੇ ਥੋੜ੍ਹੀ ਬਹੁਤ ਅਭੰਗ ਅਤੇ ਪਦਰਚਨਾ ਕੀਤੀ ਹੈ। ਆਵਟੇ ਦੀ ਸਕਲ ਸੰਤਗਾਥਾ ਵਿੱਚ ਨਾਮਦੇਵ ਦੇ ਨਾਮ ਉੱਤੇ 2500 ਅਭੰਗ ਮਿਲਦੇ ਹਨ। ਲੱਗਭੱਗ 600 ਅਭੰਗਾਂ ਵਿੱਚ ਕੇਵਲ ਨਾਮਦੇਵ ਜਾਂ ਨਾਮਾ ਦੀ ਛਾਪ ਹੈ ਅਤੇ ਬਾਕੀ ਵਿੱਚ ਵਿਸ਼ਣੁਦਾਸਨਾਮਾ ਦੀ।ਕੁੱਝ ਵਿਦਵਾਨਾਂ ਦੇ ਮਤ ਅਨੁਸਾਰ ਦੋਨਾਂ ਨਾਮਾ ਇੱਕ ਹੀ ਹਨ। ਵਿਸ਼ਨੂੰ (ਵਿਠੋਬਾ) ਦੇ ਦਾਸ ਹੋਣ ਕਰਕੇ ਨਾਮਦੇਵ ਨੇ ਹੀ ਸ਼ਾਇਦ ਆਪਣੇ ਆਪ ਨੂੰ ਵਿਸ਼ਣੁਦਾਸ ਨਾਮਾ ਕਹਿਣਾ ਅਰੰਭ ਕਰ ਦਿੱਤਾ ਹੋਵੇ। ।

ਭਗਤ ਨਾਮਦੇਵ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਲਗਪਗ 18 ਸਾਲ ਪੰਜਾਬ ਦੇ ਪਿੰਡ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਗੁਜ਼ਾਰਿਆ। ਇੱਥੇ ਹੀ ਭਗਤ ਨਾਮਦੇਵ ਜੀ 2 ਮਾਘ ਸੰਮਤ 1406 (1350 ਈਸਵੀ) ਨੂੰ ਜੋਤੀ ਜੋਤਿ ਸਮਾਏ। ਜਿਸ ਜਗ੍ਹਾ ਭਗਤ ਜੀ ਤਪ ਕਰਦੇ ਸਨ, ਉਸ ਜਗ੍ਹਾ ਤੇ ਤਪਿਆਣਾ ਸਾਹਿਬ ਸੁਸ਼ੋਭਿਤ ਹੈ। ਇਨ੍ਹਾ ਦੇ ਜਨਮ ਕਾਲ ਬਾਰੇ ਕਾਫੀ ਵਾਦ ਵਿਵਾਦ ਚਲ ਰਿਹਾ ਹੈ 1 ਮਹਾਰਾਸ਼ਟਰਾ ਦੇ ਕੁਝ  ਇਤਹਾਸਕਾਰਾਂ  ਦਾ ਮਾਨਨਾ ਹੈ ਕਿ ਜੋ  ਗੁਰੂ ਗ੍ਰੰਥ ਸਾਹਿਬ ਵਿੱਚ ਨਾਮਦੇਵ ਦੇ 61 ਪਦ ਸੰਗ੍ਰਹਿਤ ਹਨ, ਉਹ ਨਾਮਦੇਵ ਪੰਜਾਬੀ ਹੈ, ਮਹਾਰਾਸ਼ਟਰੀ ਨਹੀਂ। ਇਹ ਹੋ ਸਕਦਾ ਹੈ, ਉਹ ਮਹਾਰਾਸ਼ਟਰੀ ਵਾਰਕਰੀ ਨਾਮਦੇਵ ਦਾ ਕੋਈ ਚੇਲਾ ਹੋਵੇ ਅਤੇ ਉਸਨੇ ਆਪਣੇ ਗੁਰੂ ਦੇ ਨਾਮ ਉੱਤੇ ਹਿੰਦੀ ਵਿੱਚ ਪਦ ਰਚਨਾ ਕੀਤੀ ਹੋਵੇ। ਪਰ ਮਹਾਰਾਸ਼ਟਰੀ ਵਾਰਕਰੀ ਨਾਮਦੇਵ ਹੀ ਦੇ ਹਿੰਦੀ ਪਦ ਗੁਰੂ ਗ੍ਰੰਥ ਸਾਹਬ ਵਿੱਚ ਸੰਕਲਿਤ ਹਨ। ਕਿਉਂਕਿ ਨਾਮਦੇਵ ਦੇ ਮਰਾਠੀ ਅਭੰਗਾਂ ਅਤੇ ਗੁਰੂ ਗ੍ਰੰਥ ਸਾਹਬ ਦੇ ਪਦਾਂ ਵਿੱਚ ਜੀਵਨ ਘਟਨਾਵਾਂ ਅਤੇ ਭਾਵਾਂ, ਇੱਥੇ ਤੱਕ ਕਿ ਰੂਪਕ ਅਤੇ ਉਪਮਾਵਾਂ ਦੀ ਵੀ ਸਮਾਨਤਾ ਹੈ। ਇਸ ਲਈ ਮਰਾਠੀ ਅਭੰਗਕਾਰ ਨਾਮਦੇਵ ਅਤੇ ਹਿੰਦੀ ਪਦਕਾਰ ਨਾਮਦੇਵ ਇੱਕ ਹੀ ਸਿੱਧ ਹੁੰਦੇ ਹਨ।

ਮਹਾਰਾਸ਼ਟਰੀ ਵਿਦਵਾਨ ਵਾਰਕਰੀ ਨਾਮਦੇਵ ਨੂੰ ਗਿਆਨੇਸ਼ਵਰ ਦਾ ਸਮਕਾਲੀ ਮੰਨਦੇ ਹਨ ਅਤੇ ਗਿਆਨੇਸ਼ਵਰ ਦਾ ਸਮਾਂ ਉਨ੍ਹਾਂ ਦੇ ਗ੍ਰੰਥ ਗਿਆਨੇਸ਼ਵਰੀ ਨਾਲ ਪ੍ਰਮਾਣਿਤ ਹੋ ਜਾਂਦਾ ਹੈ। ਗਿਆਨੇਸ਼ਵਰੀ ਵਿੱਚ ਉਸਦਾ ਰਚਨਾਕਾਲ 1212 ਸ਼ਕ ਦਿੱਤਾ ਹੋਇਆ ਹੈ। ਨਾਮਦੇਵ ਦੀ ਇੱਕ ਪ੍ਰਸਿੱਧ ਰਚਨਾ ਤੀਰਥਾਵਲੀ ਹੈ ਜਿਸਦੀ ਪਰਮਾਣਿਕਤਾ ਨਿਰਵਿਵਾਦੀ ਹੈ। ਉਸ ਵਿੱਚ ਗਿਆਨਦੇਵ ਅਤੇ ਨਾਮਦੇਵ ਦੀਆਂ ਸਹਿ-ਯਾਤਰਾਵਾਂ ਦਾ ਵਰਣਨ ਹੈ। ਇਸ ਲਈ ਗਿਆਨਦੇਵ ਅਤੇ ਨਾਮਦੇਵ ਦਾ ਸਮਕਾਲੀ ਹੋਣਾ ਇਸ ਗਵਾਹੀ ਨਾਲ ਵੀ ਸਿੱਧ ਹੈ। ਨਾਮਦੇਵ ਗਿਆਨੇਸ਼ਵਰ ਦੀ ਸਮਾਧੀ ਲੀਨ ਹੋਣ ਤੋਂ ਲਗਭਗ 55 ਸਾਲ ਬਾਅਦ ਤੱਕ ਅਤੇ ਜਿੰਦਾ ਰਹੇ। ਇਸ ਪ੍ਰਕਾਰ ਨਾਮਦੇਵ ਦਾ ਕਾਲ ਸ਼ਕੇ 1192 ਤੋਂ ਸ਼ਕ 1272 ਤੱਕ ਮੰਨਿਆ ਜਾਂਦਾ ਹੈ।

-ਸੰਤ ਨਾਮਦੇਵ ਨੇ ਵਿਸੋਬਾ ਖੇਚਰ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਉਹ ਸੰਤ ਗਿਆਨੇਸ਼ਵਰ ਦੇ ਸਮਕਾਲੀ ਸਨ ਅਤੇ ਉਮਰ ਵਿੱਚ ਉਨ੍ਹਾਂ ਤੋਂ 5 ਸਾਲ ਵੱਡੇ ਸਨ। ਸੰਤ ਨਾਮਦੇਵ ਨੇ, ਸੰਤ ਗਿਆਨੇਸ਼ਵਰ ਦੇ ਨਾਲ ਪੂਰੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ, ਭਗਤੀ – ਗੀਤ ਰਚੇ ਅਤੇ ਜਨਤਾ ਨੂੰ ਸਮਤਾ ਅਤੇ ਪ੍ਰਭੂ-ਭਗਤੀ ਦਾ ਪਾਠ ਪੜਾਇਆ। ਸੰਤ ਗਿਆਨੇਸ਼ਵਰ ਦੇ ਪਰਲੋਕ ਗਮਨ ਦੇ ਬਾਅਦ ਉਨ੍ਹਾਂ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ। ਉਨ੍ਹਾਂ ਨੇ ਮਰਾਠੀ ਦੇ ਨਾਲ ਨਾਲ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। ਇਨ੍ਹਾਂ ਨੇ ਅਠਾਰਾਂ ਸਾਲਾਂ ਤੱਕ ਪੰਜਾਬ  ਵਿੱਚ ਭਗਵੰਨਾਮ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀਆਂ ਕੁੱਝ ਰਚਨਾਵਾਂ  ਸ਼੍ਰੀ ਗੁਰੂ ਗ੍ਰੰਥ ਸਾਹਿਬ  ਵਿੱਚ ਮਿਲਦੀਆਂ ਹਨ। ਮੁਖਬਾਨੀ ਨਾਮਕ ਕਿਤਾਬ ਵਿੱਚ ਉਨ੍ਹਾਂ ਦੀ ਰਚਨਾਵਾਂ ਸੰਗ੍ਰਹਿਤ ਹਨ। ਅੱਜ ਵੀ ਉਨ੍ਹਾਂ ਦੇ ਰਚਿਤ ਗੀਤ ਪੂਰੇ ਮਹਾਰਾਸ਼ਟਰ ਵਿੱਚ ਭਗਤੀ ਅਤੇ ਪ੍ਰੇਮ ਦੇ ਨਾਲ ਗਾਏ ਜਾਂਦੇ ਹਨ। ਇਹ ਸੰਮਤ ੧੪੦੭ ਵਿੱਚ ਸਮਾਧੀ ਵਿੱਚ ਲੀਨ ਹੋ ਗਏ।

ਨਾਮਦੇਵ  ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਹੋਏ ਹਨ। ਉਨ੍ਹਾਂ ਦੇ ਸਮੇਂ ਵਿੱਚ ਨਾਥ ਅਤੇ ਮਹਾਨੁਭਾਵ ਪੰਥਾਂ ਦਾ ਮਹਾਰਾਸ਼ਟਰ ਵਿੱਚ ਪ੍ਰਚਾਰ ਸੀ। ਨਾਥ ਪੰਥ ਅਲਖ ਨਿਰੰਜਨ ਦੀ ਯੋਗਪਰਕ ਸਾਧਨਾ ਦਾ ਸਮਰਥਕ ਅਤੇ ਬਾਹਰੀ ਆਡੰਬਰਾਂ ਦਾ ਵਿਰੋਧੀ ਸੀ ਅਤੇ ਮਹਾਨੁਭਾਵ ਪੰਥ ਵੈਦਿਕ ਕਰਮਕਾਂਡ ਅਤੇ ਬਹੁਦੇਵ ਉਪਾਸਨਾ ਦਾ ਵਿਰੋਧੀ ਹੁੰਦੇ ਹੋਏ ਵੀ ਮੂਰਤੀਪੂਜਾ ਨੂੰ ਉੱਕਾ ਵਰਜਿਤ ਨਹੀਂ ਮੰਨਦਾ ਸੀ। ਉਨ੍ਹਾਂ ਦੇ ਇਲਾਵਾ ਮਹਾਰਾਸ਼ਟਰ ਵਿੱਚ ਪੰਢਰਪੁਰ ਦੇ ਵਿਠੋਬਾ ਦੀ ਉਪਾਸਨਾ ਵੀ ਪ੍ਰਚੱਲਤ ਸੀ। ਆਮ ਜਨਤਾ ਹਰ ਸਾਲ ਗੁਰੂ-ਪੁੰਨਿਆਂ ਅਤੇ ਕੱਤਕ ਦੀ ਇਕਾਦਸ਼ੀ ਨੂੰ ਉਨ੍ਹਾਂ ਦੇ ਦਰਸ਼ਨਾਂ ਲਈ ਪੰਢਰਪੁਰ ਦੀ ਵਾਰੀ (ਯਾਤਰਾ) ਕਰਿਆ ਕਰਦੀ ਸੀ (ਇਹ ਪ੍ਰਥਾ ਅੱਜ ਵੀ ਪ੍ਰਚੱਲਤ ਹੈ)। ਇਸ ਪ੍ਰਕਾਰ ਦੀ ਵਾਰੀ (ਯਾਤਰਾ) ਕਰਨ ਵਾਲੇ ਵਾਰਕਰੀ ਕਹਾਂਦੇ ਹਨ। ਵਿੱਠਲ ਉਪਾਸਨਾ ਦਾ ਇਹ ਪੰਥ ਵਾਰਕਰੀ ਸੰਪ੍ਰਦਾਏ ਕਹਾਂਦਾ ਹੈ। ਨਾਮਦੇਵ ਇਸ ਸੰਪ੍ਰਦਾਏ ਦੇ ਪ੍ਰਮੁੱਖ ਸੰਤ ਮੰਨੇ ਜਾਂਦੇ ਹਨ।

ਨਾਮਦੇਵ ਜੀ ਦੇ 61 ਪਦ ਗੁਰੂ ਗਰੰਥ ਸਾਹਿਬ  ਵਿੱਚ ਸੰਕਲਿਤ ਹਨ। ਭਗਤ ਨਾਮਦੇਵ ਜੀ ਦਾ ਦਿਹਾਂਤ 1350 ਈ. ਵਿੱਚ ਹੋਇਆ ਮੰਨਿਆ ਜਾਂਦਾ ਹੈ। ਭਗਤ ਨਾਮਦੇਵ ਦੀਆਂ ਰਚਨਾਵਾਂ ਭਾਰਤੀ ਸਾਹਿਤ ਵਿੱਚ ਅਦੁੱਤੀ ਸਥਾਨ ਰੱਖਦੀਆਂ ਹਨ।

 

  • ਨਾਮਦੇਵਾੰਚੀ ਗਾਥਾ (ਮਹਾਰਾਸ਼ਟਰ ਸਰਕਾਰ ਦਾ ਪ੍ਰਕਾਸ਼ਨ -ਏਕੂਣ ੨੩੩੭ ਅਭੰਗ)

  • ਆਦ੍ਯ ਮਰਾਠੀ ਆਤਮਚਰਿਤ੍ਰਕਾਰ-ਸੰਤ ਨਾਮਦੇਵ (ਡਾ.ਸੌ. ਸੁਹਾਸਿਨੀ ਇਰਲੇਕਰ)

  • ਸ਼੍ਰੀ ਨਾਮਦੇਵ: ਚਰਿਤ੍ਰ, ਕਾਵ੍ਯ ਆਣਿ ਕਾਰ੍ਯ (ਮਹਾਰਾਸ਼ਟਰ ਸਰਕਾਰ ਦਾ ਪ੍ਰਕਾਸ਼ਨ)

  • ਸ਼੍ਰੀ ਨਾਮਦੇਵ ਚਰਿਤ੍ਰ (ਵਿ.ਸ. ਸੁਖਟਣਕਰ ਗੁਰੁਜੀ-ਆਲੰਦੀ

  • ਸ਼੍ਰੀ ਸੰਤ ਨਾਮਦੇਵ ਮਹਾਰਾਜ ਚਰਿਤ੍ਰ (ਪ੍ਰਾ.ਡਾ. ਬਾਲਕ੍ਰਿਸ਼ਣ ਲਲੀਤ)

  • ਸ਼੍ਰੀ ਸੰਤ ਚਾੰਗਦੇਵ ਮਹਾਰਾਜ ਚਰਿਤ੍ਰ (ਸ਼ੈਲਜਾ ਵਸੇਕਰ)

  • ਸ਼੍ਰੀ ਨਾਮਦੇਵ ਚਰਿਤ੍ਰ ਗ੍ਰੰਥ ਤਤਗਿਆਨ (ਸ਼ੰਕਰ ਵਾਮਨ ਦਾੰਡੇਕਰ)

  • ਸ਼੍ਰੀ ਨਾਮਦੇਵ ਚਰਿਤ੍ਰ (ਵਿ.ਗ. ਕਾਨਿਟਕਰ) (ਸਰਕਾਰੀ ਪ੍ਰਕਾਸ਼ਨ)

  • ਨਾਮਦੇਵ ਗਾਥਾ (ਸੰਪਾਦਕ: ਨਾਨਾਮਹਾਰਾਜ ਸਾਖਰੇ)

  • ਨਾਮਦੇਵ ਗਾਥਾ (ਸੰਪਾਦਕ: ਹ.ਸ਼੍ਰੀ. ਸ਼ੇਣੋਲੀਕਰ)

  • ਸੰਤ ਨਾਮਦੇਵ ਗਾਥਾ (ਕਾਨਡੇ / ਨਗਰਕਰ)

Nirmal Anand

Add comment

Translate »