ਸਿੱਖ ਇਤਿਹਾਸ

ਬੰਦਾ ਬਹਾਦਰ ਤੋਂ ਬਾਅਦ ਸਿਖਾਂ ਦੇ ਹਾਲਤ

ਪਿਛੋਕੜ 

ਜਦੋਂ ਸਿਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਭਾਰਤ ਵਿਚ ਰਖੀ ਉਦੋਂ ਇਥੇ 2 ਹੀ ਧਰਮ ਸੀ ਇਸਲਾਮ ਤੇ ਹਿੰਦੂ 1 ਇਸਲਾਮ ਧਰਮ ਕੋਲ ਰਾਜਸੀ ਤਾਕਤ ਸੀ ਜਿਸ ਕਰਕੇ ਦੂਜੇ ਧਰ੍ਮਾ ਤੇ ਉਨ੍ਹਾ  ਦਾ ਦਬ ਦਬਾ ਸੀ 1 ਪਰ  ਦੋਨੋ ਧਰ੍ਮਾ ਦੇ ਅਸਲੀ ਸਚੇ ਸੁਚੇ ਤੇ ਉਚੇ ਅਸੂਲ  ਪੰਡਤਾਂ ਬ੍ਰਾਹਮਣਾ ਤੇ ਮੋਲਾਣਿਆਂ ਨੇ ਉਚੀ ਜਗਾ ਤੇ ਟਿਕਾ ਕੇ ਰਖ  ਦਿਤੇ ਸੀ ਤਾਕਿ ਆਮ ਆਦਮੀ ਉਸ ਤਕ ਪਹੁੰਚ ਨਾ ਸਕੇ 1 ਵੈਸੇ ਵੀ ਧਰਮ ਦੇ ਸਾਰੇ ਗਰੰਥ ਸੰਸਕ੍ਰਿਤ ਭਾਸ਼ਾ ਵਿਚ ਹੁੰਦੇ ਸਨ ਜਿਸਤੇ ਸਿਰਫ ਪੰਡਤ ਤੇ ਬ੍ਰਾਹਮਣਾਂ ਦਾ ਅਧਿਕਾਰ ਸੀ 1  ਆਮ ਆਦਮੀ ਨੂੰ ਸੰਸਕ੍ਰਿਤ ਤਾਂ ਪੜਨ ਦੀ ਵੀ ਮਨਾਹੀ ਸੀ  1ਧਰਮ  ਸਿਰਫ ਦਿਖਾਵਾ ਬਣ ਕੇ ਰਹਿ ਗਿਆ ਸੀ 1 ਲੋਕ ਬਾਹਰਲੇ ਦਿਖਾਵੇ  ,ਪਖੰਡਾਂ , ਵਹਿਮਾ- ਭਰਮਾਂ ,ਜਾਤ ਪਾਤ ਤੇ ਊਚ -ਨੀਚ ਦੀਆਂ ਜੰਜੀਰਾਂ ਵਿਚ ਜਕੜੇ ਹੋਏ ਸਨ 1 ਧਰਮ ਸਿਰਫ ਮੁਠੀ ਭਰ ਲੋਕਾਂ  ਦੀ ਜਾਇਦਾਦ ਬਣ ਗਿਆ, ਜਿਵੈਂ ਬ੍ਰਾਹਮਣ , ਪੰਡਤ , ਮੁਲਾਂ ਕਾਜ਼ੀ ਤੇ ਜੋਗੀ ਜੋ ਆਪਣੀ ਐਸ਼ ਇਸ਼ਰਤ ਲਈ ਲੋਕਾਂ ਨੂੰ  ਲੁਟਣ ਤੇ ਲਗੇ ਹੋਏ ਸੀ 1

ਸਿਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਜਿਥੇ ਬਾਣੀ ਰਾਹੀ ਦਲੀਲਾਂ ਦਿਤੀਆਂ ਉਥੇ ਅਮਲੀ ਤੋਰ ਤੇ ਅਖੋਤੀ ਨੀਵੀਂ ਜਾਤ ਵਾਲੇ ਮਰਦਾਨੇ ਨੂੰ ਆਪਣਾ ਸੰਗੀ ਸਾਥੀ ਬਣਾਇਆ 1 ਧਾਰਮਿਕ ਸਮਾਜਿਕ ਤੇ ਰਾਜਨੀਤਕ ਹਾਲਤ ਜੋ ਬਹੁਤ ਵਿਗੜ ਚੁਕੀ ਸੀ, ਬੜੀ ਜੁਅਰਤ ਨਾਲ ਗੁਰੂ ਸਾਹਿਬ ਨੇ ਉਸਦੀ  ਨਿੰਦਾ ਕੀਤੀ 1ਗੁਰੂ ਨਾਨਕ ਸਾਹਿਬ ਨੇ ਅਨੇਕਾਂ ਧਾਰਮਿਕ ਤੇ ਸਮਾਜਿਕ ਕੁਰੀਤੀਆਂ ਨੂੰ ਸਰੇਆਮ , ਬੜੇ ਬੇਖੋਫ਼ ਹੋਕੇ  ਭੰਡਿਆ, ਉਸ ਵਕਤ ਜਦ ਸਚ ਆਖਣਾ ਸਿਰ ਤੇ ਕਫਨ ਬੰਨਣ ਦੇ ਬਰਾਬਰ ਸੀ 1ਪੰਡਤ ਬੋਧਿਨ ਨੇ ਜਦ ਇਹ ਕਿਹਾ ਕਿ ਹਿੰਦੂ ,ਮੁਸਲਮਾਨ ਦੋਨੋ ਧਰਮ ਚੰਗੇ ਹਨ ਤਾ ਵਕ਼ਤ ਦੇ ਬਾਦਸ਼ਾਹ ਸਿਕੰਦਰ ਲੋਧੀ ਨੇ ਉਸ ਨੂੰ ਕਤਲ ਕਰਵਾ ਦਿਤਾ  ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਤੇ ਉਸਦੀ ਫੌਜ਼ ਨੂੰ ਪਾਪ ਦੀ ਜੰਜ ਕਿਹਾ, ਜੋ ਸਿਰਫ ਲੁਟਮਾਰ ਤੇ ਦਹਿਸ਼ਤ ਫੈਲਾਣ  ਲਈ ਲੋਕਾਂ ਦਾ ਕਤਲੇਆਮ ਕਰ ਰਹੀ ਸੀ 1 ਰਾਜਿਆਂ ਨੂੰ ਸ਼ੀਂਹ ਤੇ ਉਸਦੇ ਹਾਕਮਾਂ ਨੂੰ ਕੁਤੇ ਕਿਹਾ 1 ਪੰਡਤਾਂ ਬ੍ਰਾਹਮਣਾ, ਕਾਜੀ, ਮੋਲਾਣਿਆਂ ਨੂੰ ਵੀ ਨਹੀ ਛਡਿਆ ਜੋ ਲੋਕਾਂ ਨੂੰ ਵਹਿਮਾ -ਭਰਮਾ, ਪਖੰਡਾ ,ਕਰਮਕਾਂਡਾਂ ਦੇ ਚਕਰ ਵਿਚ ਫਸਾ ਕੇ ਲੁਟ ਖਸੁਟ ਕਰ ਰਹੇ ਸੀ 1 ਊਚ-ਨੀਚ , ਜਾਤ-ਪਾਤ ਛੂਤ ,ਅਛੂਤ ,ਅਮੀਰ ਗਰੀਬ  ਹਿੰਦੂ ਮੁਸਲਮਾਨ ਸਭ ਨੂੰ ਇਕ ਮਿਆਰ ਤੇ ਖੜਾ ਕਰ ਦਿਤਾ 1 ਹਦਾਂ ਸਰਹਦਾਂ ਦੇ ਨਖੇੜਿਆ ਨੂੰ ਤਰਜੀਹ ਨਹੀਂ  ਦਿਤੀ  1

ਗੁਰੂ ਅੰਗਦ ਦੇਵ ਜੀ ਨੇ ਵੀ ਬੇਖੋਫ਼ ਹੋਕੇ ਗੁਰੂ ਨਾਨਕ ਸਾਹਿਬ ਦੇ ਦਸੇ ਰਸਤਿਆਂ ਦੇ ਤੁਰੇ 1  ਗੁਰੂ ਅਮਰਦਾਸ ਨੇ ਸਿਖ ਧਰਮ ਦੇ  ਸਿਧਾਂਤਾਂ  ਤੇ ਅਮਲ ਕਰਦਿਆਂ ਸਿਖੀ ਨੂੰ ਠੋਸ  ਮਰਿਯਾਦਾ ਬਖਸ਼ੀ ਜਿਸ ਨਾਲ ਸਿਖਾਂ ਨੂੰ ਆਪਣੀ ਵਿਲਖਣਤਾ ਦਾ ਅਹਿਸਾਸ ਹੋ ਗਿਆ  1 ਬ੍ਰਹਮਣਾ ,ਪੰਡਤਾਂ ਨੂੰ ਦਾਨ ਪੁੰਨ ਕਰਨ ਦੀ ਬਜਾਏ  ਗਰੀਬ ਤੇ ਲੋੜਵੰਦਾ  ਦੀ ਸਹਾਇਤਾ ਕਰਨ ਨੂੰ ਤਰਜੀਹ ਦਿਤੀ , ਜੋ ਕਿ ਬ੍ਰਾਹਮਣ ਵਾਦ, ਜੋਗੀਆਂ ਕਾਜੀਆਂ , ਮੋਲਾਣਿਆਂ ਤੇ ਭਾਰੀ ਸਟ ਸੀ  1 ਇਹਨਾ ਸੰਸਕਾਰਾਂ  ਨਾਲ ਉਨ੍ਹਾ ਦੀ ਲੋੜ ਖਤਮ ਹੋ ਗਈ ਤੇ ਧਰਮ ਸੰਸਕਾਰਾਂ  ਦੀ ਅਗਵਾਈ ਸਿਖ ਗੁਰਬਾਣੀ ਦੀ ਓਟ ਲੇਕੇ ਖੁਦ ਕਰਨ ਲਗ ਪਏ 1  ਗੁਰੂ ਅਮਰ ਦਾਸ ,ਗੁਰੂ ਰਾਮ ਦਾਸ ਤੇ ਗੁਰੂ ਅਰਜਨ ਸਾਹਿਬ ਵਕਤ ਸਿਖ ਧਰਮ ਦਾ ਬੜੀ ਤੇਜੀ ਨਾਲ ਵਿਕਾਸ ਹੋ ਰਿਹਾ  ਜਿਸਦਾ ਕਾਰਨ ਅਕਬਰ ਦੀ ਧਾਰਮਿਕ  ਖੁਲ ਦਿਲੀ ਵੀ ਸੀ ਜੋ ਜਹਾਗੀਰ ਕੋਲੋਂ ਬਰਦਾਸ਼ਤ ਨਹੀਂ ਹੋਇਆ ਤੇ ਬਹਾਨਾ ਢੂੰਢ ਕੇ ਉਨਾ ਨੂੰ ਸ਼ਹੀਦ ਕਰ ਦਿਤਾ ਗਿਆ 1 ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦੇ ਸੰਕੇਤਿਕ ਆਦੇਸ਼ ਤੇ  ਭਗਤੀ ਨੂੰ ਸ਼ਕਤੀ ਨਾਲ ਜੋੜ ਦਿਤਾ  1 ਗੁਰੂ ਤੇਗ ਬਹਾਦਰ  ਨੇ ਮੁਗਲਾ ਦੇ ਜੁਲਮਾਂ ਨੂੰ  ਫਿਰ ਚੁਨੋਤੀ ਦਿਤੀ1 ਪਰ ਨਹੀਂ , ਮੁਗਲ  ਜੁਲਮਾਂ ਦੇ ਆਦਿ ਹੋ ਚੁਕੇ ਸਨ 1  ਜਿਸ ਕਰਕੇ ਗੁਰੂ ਸਾਹਿਬ ਸ਼ਹੀਦ ਕਰ ਦਿਤੇ ਗਏ 1ਸਿਖਾਂ ਨੇ ਹਕੂਮਤ ਦੇ ਬਹੁਤ ਜ਼ੁਲਮ ਸਹੇ ,ਗੁਰੂ ਗੋਬਿੰਦ ਸਿੰਘ ਸਹਿਬਾਨ ਵਕਤ ਸਿਖ ਤੋਂ ਸਿੰਘ (ਸ਼ੇਰ)ਬਣ ਗਏ 1  ਉਸਤੋਂ ਬਾਅਦ ਤਾਂ ਆਪਣੀ ਹੋਂਦ ਨੂੰ ਬਰਕਰਾਰ ਰਖਣ ਤੇ ਅਣਖ ਨਾਲ ਜੀਣ ਤਾ ਇਕੋ ਇਕ ਤਰੀਕਾ  ਜੋ ਅਖੀਰ ਵਿਚ  ਮੁਗਲ ਸਮਰਾਜ ਨੂੰ ਲੈ ਡੁਬਿਆ 1 

ਸਿਖ ਧਰਮ ਕਾਦਰ ਦੀ ਕੁਦਰਤ ਵਿਚ ਸੁਭਾਵਕ ਰੂਪ ਨਾਲ  ਜੀਣ ਦਾ ਸਨੇਹਾ ਸੀ 1 ਕਰਮ ਕਾਂਡ , ਵਹਿਮਾਂ -ਭਰਮਾ ,ਪਖੰਡ , ਭੇਖ-ਰੇਖ, ਰੀਤਿ ਰਸਮਾਂ ,  ਰਿਵਾਜ਼ ਦੀ ਇਸ ਵਿਚ ਕੋਈ ਥਾਂ ਨਹੀਂ 1 ਕਿਰਤ ਕਰੋ , ਵੰਡ ਕੇ ਛਕੋ ਤੇ ਉਸ ਅਕਾਲ ਪੁਰਖ ਦਾ ਸਿਮਰਨ ਕਰੋ , ਉਸਦੀ ਉਸਤਤਿ ਕਰੋ ਜੋ ਇਸ ਸ੍ਰਿਸ਼ਟੀ ਦਾ ਸਾਜਨਹਾਰ ਤੇ ਪਾਲਨਹਾਰ ਹੈ , ਬਸ ਇਹੀ ਸਿਖੀ ਦੇ ਮੁਢਲੇ ਅਸੂਲ ਹਨ 1  ਸੰਸਾਰ ਵਿਚ ਖਾਲੀ ਇਹੀ ਇਕੋ ਇਕ ਧਰਮ ਹੈ ,ਹਰ ਧਰਮ ਤੋ ਵਖਰਾ ਤੇ ਨਿਆਰਾ  ਜੋ ਪੂਰੇ ਸੰਸਾਰ ਨੂੰ ਇਕ ਡੋਰ ਵਿਚ ਬਨਣਾ ਚਾਹੁੰਦਾ ਹੈ 1  

  ਦੁਨਿਆ ਦੇ ਇਤਿਹਾਸ ਵਿਚ ਐਸੀਆਂ ਕਈੰ ਮਿਸਾਲਾਂ ਹਨ ਜਿਸ ਵਿਚ ਧਰਮ ਦੇ ਅਨੁਆਈਆਂ  ਨੇ ਆਪਣੇ ਧਰਮ ਦੀ ਰਖਿਆ ਲਈ ਆਪਣੀਆਂ ਜਾਨਾਂ  ਵਾਰੀਆਂ ਹੋਣਗੀਆਂ 1 ਪਰ ਕਿਸੇ ਹੋਰ ਧਰਮ /ਮਤ ਲਈ ਜਿਸ ਨੂੰ ਓਹ ਖੁਦ ਵੀ ਨਾ ਮੰਨਦਾ ਹੋਵੇ ਉਸਦੀ ਰਖਿਆ ਲਈ ਆਪਣਾ ਸਭ ਕੁਝ ਵਾਰ ਦੇਵੇ , ਇਤਿਹਾਸ ਵਿਚ ਐਸੀ ਮਿਸਾਲ ਦੇ ਪੂਰਨੇ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਏ ਸੀ ,ਜਿਨਾ ਤੇ ਤੁਰ ਕੇ ਗੁਰੂ ਗੋਬਿੰਦ ਸਿੰਘ ਤੇ ਹੋਰ  ਮਹਾਨ ਸ਼ਹੀਦਾਂ ਨੇ  ਦੂਸਰਿਆਂ ਦੇ  ਭਲੇ ਲਈ ਬੇਸ਼ੁਮਾਰ ਸ਼ਹੀਦੀਆਂ ਦਿਤੀਆਂ 1

ਗੁਰ ਸਿਖਾਂ ਦੀਆਂ ਇਸ ਮਹਾਨ ਕੁਰਬਾਨੀਆਂ ਨੂੰ ਸੁਰਜੀਤ ਰਖਣ ਲਈ ਪੰਥ  ਦੀ ਅਰਦਾਸ ਵਿਚ ਇਨਾਂ ਸ਼ਹੀਦਾ ਨੂੰ ਉਚੇਰਾ ਅਸਥਾਨ ਦਿਤਾ ਗਿਆ ਹੈ 1 ਅਰਦਾਸ ਵਿਚ ਗੁਰੂ ਸਾਹਿਬ ਦੇ ਪੰਜ ਪਿਆਰੇ ਚਾਰ ਸਾਹਿਬ੍ਜਾਦੇ ਨੂੰ ਯਾਦ ਕਰਨ ਤੋ ਬਾਦ ਜਿਤਨੀਆਂ ਵੀ ਸ਼ਹਾਦਤਾ ਦਾ ਜਿਕਰ ਕਰਦੇ ਹਾਂ ਇਹ ਸਾਰੀਆਂ ਸ਼ਹਾਦਤਾ ਮੁਖ ਤੋਰ 18 ਸਦੀ ਵਿਚ ਹੋਈਆਂ 1 18 ਵੀ ਸਦੀ ਦਾ ਸਿਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਦੀ ਇਕ ਲੰਬੀ ਦਾਸਤਾਨ ਹੈ 1 ਇਹ ਉਹ ਸਮਾਂ ਜੀ ਜਦੋਂ ਗੁਰੂ ਕੇ ਸਿੰਘਾਂ , ਬੀਬੀਆਂ, ਬਚੀ, ਬਚਿਆਂ ਨੇ ਆਪਣੇ ਧਰਮ ਤੇ ਕੇਸਾਂ ਦੀ ਪਵਿਤ੍ਰਤਾ ਨੂੰ ਕਾਇਮ ਰਖਣ ਲਈ ਬੰਦ ਬੰਦ ਕਟਵਾਏ , ਖੋਪਰੀਆਂ ਲੁਹਾਈਆਂ , ਚਰਖੜੀਆਂ ਤੇ ਚੜੇ , ਆਰਿਆਂ ਨਾਲ ਚਿਰਾਏ ਗਏ , ਮਸੂਮ ਬਚਿਆਂ ਦੇ ਟੋਟੇ ਟੋਏ ਕਰਵਾ ਆਪਣੇ ਗਲਾਂ ਵਿਚ ਹਾਰ ਪੁਆਏ ਪਰ ਸਿਖੀ ਸਿਦਕ ਨਹੀਂ ਹਾਰਿਆ 1 ਇਸ ਸਦੀ ਵਿਚ ਸਿਖਾਂ ਨੇ ਜਿਤਨਾ   ਅਤਿ ਦਾ ਸਾਮਣਾ ਕੀਤਾ , ਜਿਤਨੇ ਉਤਾਰ ਚੜਾਵ ਦੇਖੇ , ਜਿਤਨਾ  ਖੂਨ ਡੋਲਿਆ ,ਦੁਨਿਆ ਦੇ ਕਿਸੇ ਇਤਿਹਾਸ  ਵਿਚ ਇਸ ਦੀ ਮਿਸਾਲ ਨਹੀਂ ਮਿਲਦੀ  1 ਸਬਰ ਤੇ ਸਿਦਕ ਦੀਆਂ ਜਿਨਾ ਸਿਖਰਾਂ ਨੂੰ ਛੋਹਿਆ ਉਸਦੀ ਵੀ ਇਕ ਆਪਣੀ ਹਦ ਸੀ   1  ਸਿਖਾਂ ਦਾ ਸਮੂਹਿਕ ਕਤਲੇਆਮ ਹੋਇਆ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਮੁਲਕ ਦੀ ਹਰ ਗਲੀ  ,ਹਰ ਕੂਚੇ ਵਿਚ ਗਸ਼ਤੀ ਫੌਜਾਂ ਤੇ ਆਮ ਲੋਕ ਇਨਾਮ ਪਾਣ ਦੇ ਲਾਲਚ ਵਜੋਂ ਸਿਖਾਂ ਦਾ ਸ਼ਿਕਾਰ ਕਰਦੇ ਰਹੇ   1 ਸਹੀਦ ਕਰਨ ਦੇ ਕੁਲ 18 ਤਰੀਕੇ ਸੀ ਜੋ ਸਾਰੇ ਸਿੰਘਾ ਤੇ ਵਰਤੇ ਗਏ

ਦਸੰਬਰ 1715 ਵਿਚ  ਗੁਰਦਾਸ ਨੰਗਲ ਦੀ ਲੜਾਈ ਬਾਦ ਬੰਦਾ ਬਹਾਦਰ ਤੇ ਉਸਦੇ 740 ਸਾਥੀਆਂ ਨੂੰ ਦਿਲੀ ਵਿਚ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਵਿਚ ਲਾਹੋਰ  ਦੇ ਸੂਬੇਦਾਰ ਅਬਦੁਲ ਸਮੁੰਦ ਖਾਨ ਤੇ ਉਸਦੇ ਪੁਤਰ ਜਕਰੀਆਂ ਖਾਨ  ਦਾ ਬਹੁਤ ਵਡਾ ਹਥ ਸੀ 1 ਜਕਰੀਆਂ ਖਾਨ ਮੁਗਲ ਬਾਦਸ਼ਾਹ ਫਰਖਸੀਅਰ ਨੂੰ ਖੁਸ਼ ਕਰਨ ਲਈ ਗੁਰਦਾਸਪੁਰ ਨੰਗਲ ਤੋਂ ਬੰਦੀ ਬਣਾਏ ਸਿੰਘਾਂ ਦੇ ਨਾਲ ਨਾਲ  ਸਿਖਾਂ ਦੇ ਸਿਰਾਂ ਨਾਲ ਭਰੇ 700 ਗਡੇ ਤੇ ਉਨ੍ਹਾ  ਦੇ ਅਗੇ ਅਗੇ ਨੇਜਿਆਂ ਤੇ ਟੰਗੇ 2000 ਸਿਖਾਂ ਦੇ ਸਿਰ  ਲਾਹੋਰ ਤੇ ਦਿਲੀ ਵਿਚ ਨੁਮਾਇਸ਼ ਵਜੋਂ ਲਿਆਏ ਸਨ 1 ਦਿਲੀ ਵਿਚ ਬੰਦੀ ਬਣਾਏ ਸਿਖਾਂ ਨੂੰ ਕਤਲ ਕਰਨ ਦਾ ਸਿਲਸਿਲਾ 5 ਮਾਰਚ ਤੋਂ 12 ਮਾਰਚ ਤਕ ਜਾਰੀ ਰਿਹਾ ਜਿਸ ਵਿਚ ਕਿਸੇ ਇਕ ਸਿਖ ਨੇ ਆਪਣੀ ਜਾਨ ਬਚਾਣ ਲਈ ਧਰਮ ਤੋਂ ਮੁਖ ਨਹੀਂ ਮੋੜਿਆ1  ਇਨ੍ਹਾ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਵਿਚ ਜ਼ੁਲਮ ਦੀ ਐਸੀ ਹਨੇਰੀ ਝੁਲੀ ਜਿਸਦਾ ਸਾਮਣਾ ਸਿਖਾਂ  ਨੇ ਬੜੀ ਦਲੇਰੀ ਨਾਲ ਕੀਤਾ 1ਸਿਖਾਂ ਨੂੰ ਢੂੰਢ  ਢੂੰਢ ਕੇ ਮਾਰਿਆ ਜਾਣ  ਲਗਾ 1ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਮੁਲ ਘਟਦੇ ਵਧਦੇ ਰਹੇ ਤੇ 80 ਰੁਪੇ ਤਕ ਪਹੁੰਚ ਗਏ ਪਰ ਉਹ ਨਹੀ ਜੀ ਜਾਣਦੇ ਕਿ ਜਿਤਨਾ  ਗੁਲਾਬ ਨੂੰ ਕਟੋ ਇਹ ਵਧਦਾ ਹੀ ਜਾਂਦਾ ਹੈ 1

ਇਹ ਓਹ ਵਕਤ ਸੀ ਜਦ ਔਰੰਗਜ਼ੇਬ ਦੀ ਮੋਤ ਤੋਂ ਬਾਦ ਦਿਲੀ ਵਿਚ ਮੁਗਲ ਹਕੂਮਤ ਖੋਖਲੀ ਹੋ ਚੁਕੀ ਸੀ 1 1707-17 20 ਤਕ 8 ਬਾਦਸ਼ਾਹ ਬਦਲ ਚੁਕੇ ਸੀ 1  ਤਖਤ ਤੇ ਮੁਹੰਮਦ ਸ਼ਾਹ ਰੰਗੀਲਾ ਜੋ ਕਿ ਇਕ ਐਸ਼ਪ੍ਰਸਤ ਤੇ ਕਮਜ਼ੋਰ ਬਾਦਸ਼ਾਹ ਸੀ , ਬੈਠਾ ਸੀ  1 ਛੋਟੇ ਛੋਟੇ ਰਾਜਿਆਂ ਤੇ ਸੂਬਿਆਂ ਦਾ ਬੋਲਬਾਲਾ ਸੀ ਜੋ ਆਪਣੇ , ਸਵਾਰਥ ਈਰਖਾ ਤੇ ਹੰਕਾਰ ਜਾਂ ਆਪਣੀਆਂ ਹਦਾਂ ਵਧਾਣ ਲਈ ਆਪਸ ਵਿਚ ਹੀ ਲੜਦੇ ਰਹਿੰਦੇ 1 ਉਨ੍ਹਾ ਦੇ ਹਾਕਮ ਆਪਣੀ ਹੀ ਪਰਜਾ ਅਤਿਆਚਾਰ ਕਰਦੇ 1 ਦਿਲੀ ਦੀ ਹਕੂਮਤ ਕਮਜੋਰ ਹੋਣ ਕਰਕੇ  ਵਿਦੇਸ਼ੀ ਹਮਲੇ ਤੇ ਉਨ੍ਹਾਂ ਦੀ ਲੁਟ ਖਸੁਟ  ਸ਼ੁਰੂ ਹੋ ਗਈ   1 ਇਹ ਲੁਟ ਖਸੁਟ ਕਰਨ ਵਾਲੇ ਧਾੜਵੀ ਜਿਆਤਰ ਅਫਗਾਨਿਸਤਾਨ ਵਲੋਂ ਹੀ ਆਉਂਦੇ ਤੇ ਹਿੰਦੁਸਤਾਨ ਤੋ ਲਖਾਂ ਕਰੋੜਾ ਦੀ ਸੰਪਤੀ ,ਹੀਰੇ ਜਵਾਹਰਾਤ ਤੇ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ 1  ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋ ਵੇਚਦੇ1  ਪਹਿਲੀ ਵਾਰੀ ਜਦ ਨਾਦਰਸ਼ਾਹ  ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਇਆ ਤਾਂ ,ਲਖਾਂ, ਕਰੋੜਾ ਦੀ ਸੰਪਤੀ ਲੁਟ ਕੇ ਲੈ ਗਿਆ , ਕਿਸੇ ਨੇ ਉਸ ਦਾ ਰਾਹ  ਰੋਕਿਆ ਨਹੀ 1  ਇਸਨੇ ਅਫਗਾਨੀਆ ਨੂੰ ਜਾਕੇ ਕਿਹਾ,” ਤੁਸੀਂ ਆਪਸ ਵਿਚ ਕਿਓਂ ਲੜ ਰਹੇ ਹੋ , ਹਿੰਦੁਸਤਾਨ ਨੂੰ ਜਾਕੇ ਲੁਟੋ ਜਿਥੇ ਕੋਈ ਮਰਦ ਨਹੀਂ ” 1 ਬਸ ਫਿਰ ਕੀ ਸੀ ਨਾਦਰਸ਼ਾਹ ਦੇ ਹਮਲਿਆਂ ਦਾ ਦੋਰ ਸ਼ੁਰੂ ਹੋ ਗਿਆ  1

ਪੰਜਾਬ ਭਾਰਤ ਦਾ ਇਕ ਅਮੀਰ ਹਿਸਾ ਤੇ ਸਰਹਦੀ ਇਲਾਕਾ ਸੀ ਜਿਸ ਨੂੰ ਅਫਗਾਨ ਆਪਣੇ ਨਾਲ ਮਿਲਾਣ ਦੀ ਕੋਸ਼ਿਸ਼ ਵਿਚ ਸਨ 1 ਸਿਖ ਆਪਣੇ ਪੰਜਾਬ ਨੂੰ ਬਚਾਣ ਵਾਸਤੇ ਜਦੋ-ਜਹਿਦ ਕਰ ਰਹੇ ਸਨ  1 ਨਾਦਰਸ਼ਾਹ ਨੇ ਪੰਜਾਬ ਤੇ  ਸਖ਼ਤੀ ਦਾ ਦੋਰ ਸ਼ੁਰੂ ਕਰ ਦਿਤਾ 1 ਸਿਖਾਂ ਲਈ ਫੋਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿਤੇ 1 ਜਦ ਵੀ ਨਾਦਰਸ਼ਾਹ ਦਿਲੀ ਲੁਟਮਾਰ ਕਰਨ ਆਉਂਦਾ ਤਾ ਸਿਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ 1 ਪਰ ਜਦੋਂ  ਅੰਨ , ਧੰਨ , ਸੋਨਾ ,ਚਾਂਦੀ ਦੇ ਨਾਲ ਨਾਲ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ  ਵਾਪਸ ਜਾ ਰਿਹਾ ਹੁੰਦਾ  ਤਾਂ ਸਿੰਘ ਉਸਤੇ ਹਮਲਾ ਕਰਕੇ  ਲੁਟ ਦਾ ਮਾਲਖੋਹ ਕੇ  ਤਾਂ ਖੁਦ ਰਖ ਲੈਂਦੇ ਤੇ  ਬਚੇ ਬਚੀਆਂ ਨੂੰ ਬ-ਇਜ਼ਤ  ਆਪਣੇ ਆਪਣੇ ਘਰਾਂ ਵਿਚ ਪੁਚਾ ਦਿੰਦੇ 1 ਨਾਦਰਸ਼ਾਹ ਬੜਾ ਹੈਰਾਨ ਹੁੰਦਾ ਕੀ ਇਹ ਕੇਹੜੀ ਕੋਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟਕਰ ਲੈਣ ਦੀ ਹਿੰਮਤ ਰਖਦੀ ਹੈ 1 ਲਾਹੋਰ ਪੁਜ ਕੇ ਉਸਨੇ ਜਕਰੀਆ ਖਾਨ ਤੋਂ ਇਸ ਬਾਰੇ  ਸਵਾਲ ਕੀਤਾ  1 ਉਸਨੇ ਦਸਿਆ ਕੀ ,’ ਇਹਨਾ ਨੂੰ ਸਿੰਘ  ਆਖਦੇ ਹਨ 1 ਤਾਂ ਉਸਨੇ ਪੁਛਿਆ ਇਨ੍ਹਾ ਦਾ ਘਰ ਘਟ ਕਿਥੇ ਹੈ ਤਾ ਉਸਨੇ ਜਵਾਬ ਦਿਤਾ ਇਨ੍ਹਾ ਦਾ ਕੋਈ ਘਰ ਘਾਟ ਨਹੀਂ ਹੈ ,ਇਹ ਜੰਗਲਾ ਵਿਚ ਆਪਸ ਵਿਚ ਬਹੁਤ ਪਿਆਰ ਨਾਲ  ਰਹਿੰਦੇ ਹਾ , ਘੋੜਿਆਂ ਦੀ ਕਾਠੀਆਂ ਤੇ ਸੋਂਦੇ  ਹਨ 1 ਕਈ ਕਈ ਦਿਨ ਭੁਖੇ ਰਹਿ ਲੈਂਦੇ ਹਨ 1ਜਦੋਂ ਇਨ੍ਹਾ ਦਾ ਲੰਗਰ ਪਕਦਾ ਹੈ ਤੇ ਕਿਸੇ ਵੀ ਲੋੜਵੰਦ, ਭੁਖੇ ਨੂੰ ਪਹਿਲਾ ਖੁਆਂਦੇ ਹਨ , ਬਚ ਜਾਏ ਤਾ ਆਪ ਖਾ ਲੈਂਦੇ ਹਨ 1 ਤਾਂ ਨਾਦਰਸ਼ਾਹ ਨੇ ਜਕਰੀਆਂ ਖਾਨ ਨੂੰ ਇਕ ਗਲ ਕਹਿ  ਕਿ ਇਹ ਜਰੂਰ ਇਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ 1 ਉਸਦੀ ਇਹ ਗਲ ਸਚ ਹੋਈ 1ਮਹਾਰਾਜਾ ਰਣਜੀਤ ਸਿੰਘ 50 ਸਾਲ ਹਿੰਦੁਸਤਾਨ ਦੇ ਇਕ ਵਡੇ ਹਿਸੇ ਤੇ ਰਾਜ ਕੀਤਾ ਜੋ ਸਿਖ ਕੋਮ ਦੀ ਇਕ ਸੁਨਹਿਰੀ ਯਾਦਗਾਰ ਹੈ 1 

ਨਾਦਰਸ਼ਾਹ ਦੀ ਇਸ ਗਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆ    1726 ਵਿਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ  ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ ,  ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੂਪਏ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਉਨ੍ਹਾ ਦੇ ਘਰਾਂ  ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ 1 ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ -ਮੋਤ ਦੀ ਸਜ਼ਾ ਮੁਕਰਰ ਕੀਤੀ ਗਈ 1  ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ 1 ਸਿਖਾਂ ਨੂੰ ਢੂੰਡਣ  ਲਈ ਥਾਂ ਥਾਂ ਤੇ ਗਸ਼ਤੀ ਫੋਜ਼ ਤਾਇਨਾਤ ਕਰ ਦਿਤੀ ਗਈ 1 ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ 1 ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੇਰੀ ਬਣ ਗਿਆ 1 ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ 1   ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ  ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ  ਨੂੰ ਸਿਖ ਜਿਨਾ ਦੀ ਅਜੇ ਦਾੜੀ ਮੁਛ੍ਹ ਨਹੀ ਆਈ ,ਦਿਖਾ ਦਿਖਾ ਹਾਕਮਾਂ ਨੂੰ  ਪੇਸ਼ ਕਰਨ ਲਗੇ1  ਜਿਨ੍ਹਾ  ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ  ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ  ਲਗਾ 1 ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ  ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ  ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ  ਦਿਤੀ 1 ਸਿਖ  ਆਪਣੇ ਧਰਮ ਤੇ  ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ  ਵਿਚ ਜਾ ਬੈਠੇ 1 ਹਰ ਸਮੇ ਮੋਤ ਉਨ੍ਹਾ  ਦਾ ਪਿੱਛਾ ਕਰਦੀ 1 ਫਿਰ ਵੀ ਸਿਖ ਚੜਦੀ ਕਲਾ ਵਿਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਂਦੇ ਆਪਣੇ ਫਰਜਾਂ ਤੋਂ ਮੂੰਹ ਨਹੀਂ ਮੋੜਦੇ  1 ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕੀਤੀ 1

ਛੋਟਾ ਘਲੂਕਾਰਾ

ਅਠਾਰਵੀ ਸਦੀ ਦੀਆਂ ਪ੍ਰਮੁਖ ਘਟਨਾਵਾਂ ਵਿਚੋਂ ਛੋਟਾ ਤੇ ਵਡਾ ਘਲੂਘਾਰਾ  ਇਤਿਹਾਸਕ  ਦ੍ਰਿਸ਼ਟੀ ਤੋਂ  ਖਾਸ ਅਹਿਮੀਅਤ ਰਖਦੇ  ਹਨ 1 ਛੋਟਾ ਘਲੂਘਾਰਾ  1746 ਵਿਚ ਕਾਹਨੂੰਵਾਲ  ,ਗੁਰਦਾਸਪੁਰ ਤੇ ਵਡਾ ਫਰਵਰੀ 1762 ਵਿਚ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਰੋਹੀੜਾ ਦੀ ਧਰਤੀ ਤੋਂ ਸ਼ੁਰੂ ਹੋਕੇ ਧਲੇਰ -ਝਨੇਰ ਵਿਚ ਦੀ ਹੁੰਦਾ ਹੋਇਆ ਅਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾਕੇ ਖਤਮ ਹੋਇਆ 1

ਲਾਹੋਰ ਦੇ ਸੂਬੇ ਜਕਰੀਆਂ ਖਾਨ ਦਾ ਅੰਤ ਬਹੁਤ ਬੁਰੀ ਤਰਹ ਹੋਇਆ 1 ਉਸਦਾ ਪਿਸ਼ਾਬ ਬੰਦ ਹੋ ਗਿਆ 1 ਸਾਰੇ ਸਿਆਣੇ ਹਕੀਮ ,ਫਕੀਰ ਤੇ ਅਓਲਿਆ ਦੇ ਇੱਲਾਜ਼ ਬੇਅਸਰ ਹੋ ਗਏ 1 ਅਖ਼ਿਰ ਇਕ ਫਕੀਰ ਨੇ ਸਲਾਹ ਦਿਤੀ ਕੀ ਇਸਦਾ ਇਕੋ ਹੀ ਇਲਾਜ਼ ਹੈ 1 ਜਿਸ ਰਬ ਦੇ ਬੇਕਸੂਰ ਬੰਦੇ ਨੂੰ ਤੂੰ ਤਸੀਹੇ ਦੇ ਦੇ ਕੇ  ਤੂੰ ਕਤਲ ਕਰਨ ਦੀ ਸੋਚ  ਰਿਹਾ ਹੈਂ ਉਸੇ ਦੀ ਜੁਤੀ ਤੇਨੂੰ ਬਚਾ ਸਕਦਾ ਹੈ 1 ਭਾਈ ਤਾਰੂ ਸਿਘ ਦੀ ਖੋਪਰੀ ਉਤਰ ਚੁਕੀ ਸੀ ਪਰ ਉਹ ਹੋਸ਼ ਵਿਚ ਸੀ 1 ਉਸ ਦੀਆਂ ਜੁਤੀਆਂ ਖਾ ਖਾ ਕੇ  ਜਕਰੀਆਂ ਖਾਨ ਠੀਕ ਤਾਂ ਹੋ ਗਿਆ ਪਰ ਜਲਦੀ ਹੀ ਨਰਕ ਨੂੰ ਚਲਦਾ ਬਣਿਆ 1 ਉਸਦੀ ਜਗਹ ਯਯਿਆ ਖਾਨ ਲਾਹੋਰ ਦਾ ਗਵਰਨਰ ਬਣਿਆ 1  ਆਪਣੇ ਸਮੇ ਵਿਚ ਉਸਨੇ ਵੀ ਸਿਖਾਂ ਤੇ ਕੋਈ ਘਟ ਅਤਿਆਚਾਰ ਨਹੀ ਕੀਤੇ 1 ਉਸਦਾ ਦੀਵਾਨ ਲਖਪਤ ਰਾਇ ਰਾਜ ਦਰਬਾਰ ਵਿਚ  ਬਹੁਤ ਤਾਕਤ ਰਖਦਾ ਸੀ 1 ਉਸਨੇ ਆਪਣੇ ਮਾਲਕ ਨੂੰ ਖੁਸ਼ ਕਰਨ ਲਈ  ਸਿਖਾਂ ਤੇ ਜੁਲਮ ਕਰਨ ਵਿਚ ਕੋਈ ਕਸਰ ਨਹੀਂ ਛਡੀ 1   ਇਸ ਦਾ ਭਰਾ ਜਸਪਤ ਰਾਇ ਸਿਖਾਂ ਦੇ ਪਿੰਡਾਂ ਵਿਚ ਲਗਾਨ ਇਕਠਾ ਕਰਨ ਦੀ ਮੁਹਿਮ ਦੀ ਅਗਵਾਈ ਕਰ ਰਿਹਾ ਸੀ 1 ਗੁਰੂਦਵਾਰਾ ਰੋੜੀ ਸਾਹਿਬ ,ਏਮਨਾਬਾਦ ਵਿਚ ਜੁੜੇ ਬੈਠੇ ਸਿਖਾਂ ਨੂੰ ਮਾਰ ਮੁਕਾਣ  ਦੀ ਨੀਅਤ ਨਾਲ ਗਿਆ 1  ਸਿਖ ਉਸ ਵੇਲੇ ਵੈਸਾਖੀ ਦਾ ਤਿਉਹਾਰ ਮਨਾਣ ਦੀ ਤਿਆਰੀ ਲਈ  ਗੁਰੂਦਵਾਰਾ ਰੋੜੀ ਸਾਹਿਬ ਇਕਠੇ  ਹੋਏ ਸੀ 1 ਸਿਖਾਂ ਤੋਂ ਇਹ ਵੀ ਬੜੀ ਖਾਰ ਖਾਂਦਾ ਸੀ ਬਿਨਾ ਕਿਸੇ ਖਾਸ ਕਾਰਣ ਸਿਖਾਂ ਨੂੰ  ਹੁਕਮ ਕੀਤਾ ਕੀ ਓਹ ਤੁਰੰਤ ਗੁਰੂਦਵਾਰਾ ਛਡ ਕੇ ਇਥੋਂ ਨਿਕਲ ਜਾਣ 1 ਸਿਖਾਂ ਨੇ ਕਿਹਾ ਕੀ ਰਾਤ ਨੂੰ ਅਸੀਂ ਕਥਾ ਕੀਰਤਨ ਕਰਕੇ ਸਵੇਰੇ ਸਵੇਰੇ ਅਸੀਂ ਵੈਸਾਖੀ ਦਾ ਇਸ਼ਨਾਨ ਕਰਕੇ ਚਲੇ ਜਾਵਾਂਗੇ ਪਰ ਇਹ ਗਾਲੀ ਗਲੋਚ ਤੇ ਉੱਤਰ ਆਇਆ ਸਿਖਾਂ ਤੋ ਬਰਦਾਸ਼ਤ ਨਹੀਂ ਹੋਇਆ ਉਨ੍ਹਾ   ਨੇ ਇਸਦਾ ਕਤਲ ਕਰ ਦਿਤਾ 1

ਜਦ  ਲਖੂ (ਲਖਪਤ ਰਾਏ ) ਨੂੰ ਭਰਾ ਦੇ ਕਤਲ ਦਾ ਪਤਾ ਚਲਿਆ ਤਾਂ ਉਹ  ਬਹੁਤ ਝਟਪਟਾਇਆ ਤੇ ਯਾਯਿਆ ਖਾਨ ਕੋਲ ਦੋੜ ਗਿਆ 1 ਉਸ ਦੇ ਪੈਰਾਂ ਤੇ ਆਪਣੀ ਪਗ ਰਖ ਕੇ ਕਸਮ ਖਾਧੀ  ਕੀ ਜਦ ਤਕ ਉਹ ਸਿਖਾਂ ਦਾ ਖ਼ੁਰਾ -ਖੋਜ ਮਿਟਾ ਨਹੀਂ ਦੇਵੇਗਾ , ਉਹ ਪਗ ਨਹੀਂ ਬੰਨੇਗਾ1 ਯਾਯਿਆ ਖਾਨ ਨੂੰ ਸਿਖਾਂ ਨੂੰ ਮਾਰ ਮੁਕਾਣ ਲਈ ਇਹੋ ਜਹੇ ਬੰਦੇ ਦੀ ਲੋੜ ਸੀ 1 ਉਸਨੇ ਤੁਰੰਤ ਉਸ ਨੂੰ  ਸਿਖਾਂ ਦਾ ਮਲੀਆਮੇਟ ਕਰਨ ਦੀ ਮਹਿਮ ਦਾ ਮੋਢੀ ਥਾਪ ਦਿਤਾ 1 ਨਾਲ ਹੀ ਉਸ ਨੂੰ ਜਾਇਜ਼ ਨਜਾਇਜ਼ ਸਾਰੇ ਹਥਕੰਡੇ ਵਰਤਣ  ਦਾ ਅਧੀਕਾਰ ਦੇ ਦਿਤਾ 1 ਉਸਨੇ ਹੁਕਮ ਜਾਰੀ ਕਰ ਦਿਤਾ ਕੀ ਜਿਥੇ ਕਿਥੇ ਕੋਈ ਸਿਖ ਨਜ਼ਰ ਆਏ ਉਸਨੂੰ ਕਤਲ ਕਰ ਦਿਤਾ ਜਾਏ 1 ਉਸਨੇ ਗੁੜ ਨੂ ਰੋੜੀ , ਗਰੰਥ ਨੂੰ ਗਰੰਥ ਕਹਿਣ ਦੀ ਬਜਾਏ ਪੋਥੀ  ਤੇ ਨਾਨਕ ਨੂੰ ਨਾਨੂੰ ਕਹਿਣ ਦਾ ਹੁਕਮ ਜਾਰੀ ਕਰ ਦਿਤਾ ਤਾਕਿ ਕੋਈ ਭੁਲੇ ਭਟਕੇ ਵੀ , ਗੁਰੂ ,ਗਰੰਥ ਤੇ ਬਾਬੇ ਨਾਨਕ ਨੂੰ ਯਾਦ ਨਾ ਕਰੇ 1 ਗੁਰੂ ਗਰੰਥ ਸਾਹਿਬ ਦੇ ਜਿਤਨੇ ਵੀ ਸਰੂਪ ਨਜਰ ਆਏ ਕੁਝ ਉਸਨੇ ਅਗਨੀ ਦੀ ਭੇਟ ਕਰ ਦਿਤੇ ਤੇ ਕੁਝ ਖੂਹਾਂ ਵਿਚ ਸੁਟਵਾ ਦਿਤੇ 1

ਲਖੂ ਨੇ ਸਭ ਤੋ ਪਹਿਲੇ  ਲਾਹੋਰ ਵਾਸੀਆਂ ਦੇ ਵਿਰੋਧ ਦੇ ਬਾਵਜੂਦ , ਅਮਨ ਸ਼ਾਂਤੀ ਨਾਲ ਵਸਦੇ ਸਾਰੇ ਸਿਖਾਂ ਨੂੰ ਸ਼ਹੀਦ ਕਰਵਾ ਦਿਤਾ 1 ਫੌਜ਼ ਲੇਕੇ ਲਾਹੋਰ ਵਲ ਵਧਿਆ 1 ਅਮ੍ਰਿਤਸਰ ਪਹੁੰਚਦਿਆਂ ਉਥੇ ਜੁੜੇ ਬੈਠੇ ਸਿਖਾਂ ਤੇ ਹਮਲਾ ਕਰ ਦਿਤਾ 1 ਇਹ ਹਮਲਾ ਇਤਨਾ ਅਚਾਨਕ ਸੀ ਕੀ ਸਿਖਾਂ ਨੂੰ ਆਪਣੇ ਟਿਕਾਣਿਆ ਵਲ ਨਿਕਲ ਜਾਣ ਦਾ ਮੋਕਾ ਨਾ ਮਿਲਿਆ 1 ਸਿਖਾਂ ਨੇ ਆਪਸ ਵਿਚ ਸਲਾਹ ਕੀਤੀ ਕੀ ਉਨ੍ਹਾ  ਨੂੰ ਕਾਹਨੂੰਵਾਲ ਨਿਕਲ ਤੁਰਨਾ ਚਾਹਿਦਾ ਹੈ 1 ਉਸਦੀ ਸੂਹ ਇਸ ਨੂੰ ਵੀ ਮਿਲ ਗਈ 1 ਉਸਨੇ ਅਮ੍ਰਿਤਸਰ ਤੋ ਨਿਕਲੀ ਸਿਖ ਵਹੀਰ ਦਾ ਪਿਛਾ ਕਰਨਾ ਸ਼ੁਰੂ ਕਰ ਦਿਤਾ

1746 ਵੈਸਾਖੀ ਦੇ ਨੇੜੇ -ਤੇੜੇ  ਉਸਨੇ ਬਹੁਤ ਸਾਰੀ ਫੌਜ਼ ਨਾਲ ਸਿਖਾਂ ਨੂੰ ਘੇਰ ਲਿਆ 1 ਸਿਖ  ਕਾਹਨੂੰਵਾਲ ਦੇ ਜੰਗਲੀ ਇਲਾਕੇ ਵਿਚ ਚਲੇ ਗਏ 1 ਫੌਜਾਂ ਲਗਾਤਾਰ ਉਨ੍ਹਾ  ਦਾ ਪਿਛਾ ਕਰ ਰਹੀਆਂ ਸੀ 1ਲਗਾਤਾਰ  ਕਈ ਲੜਾਈਆਂ ਹੋਈਆਂ  ਸਿਖ  ਨਿਧੜਕ  ਹੋਕੇ ਲੜਦੇ ਰਹੇ 1 ਕੁਝ ਜੰਗਲਾਂ ਦੀਆਂ ਝਾੜੀਆਂ ਵਿਚ ਗੁਰੀਲਾ ਯੁਧ ਕਰਨ ਲਈ ਛੁਪ ਗਏ 1 ਸਾਰੇ ਜੰਗਲਾਂ ਨੂੰ ਅਗ ਲਗਾ ਦਿਤੀ ਗਈ ਤਾਂ ਕੀ ਕੋਈ ਸਿਖ ਲੁਕ ਨਾ ਸਕੇ 1 ਸਿਖ ਜੰਮੂ ਵਲ ਪਿਛੇ ਨੂੰ ਹਟੇ ਕੀ ਸ਼ਾਇਦ  ਉਨ੍ਹਾ  ਨੂੰ ਪਨਾਹ ਮਿਲੇ ,ਪਰ ਪਹਾੜੀ ਲੋਕ ਉਨ੍ਹਾ  ਤੇ ਟੁਟ ਕੇ ਪੈ ਗਏ  ਗੋਲੀਆਂ ਤੇ ਪਥਰਾਂ ਨਾਲ ਸੁਆਗਤ ਕੀਤਾ 1  ਕੁਝ ਸਿੰਘ ਰਾਵੀ ਪਾਰ ਕਰ ਗਏ ਤੇ ਕੁਝ ਰੇਤੀਲੇ ਇਲਾਕਿਆਂ ਵਿਚ ਚਲੇ ਗਏਬਹੁਤ ਸਾਰੇ  ਸਿਖਾਂ ਨੂੰ ਲਖਪਤ ਦੇ ਹਵਾਲੇ ਕਰ ਦਿਤਾ 1 ਜੋ ਕੈਦੀ ਬਣਾਕੇ ਲਾਹੋਰ ਲਿਆਂਦੇ ਗਏ  ਉਨ੍ਹਾ ਦੇ ਕੇਸ ਕਟਵਾਉਣ ਤੋ ਬਾਅਦ ਦਿਲੀ ਦਰਵਾਜ਼ੇ ਦੇ ਬਾਹਰ ਖੁਲੇਆਮ ਕਤਲ ਕਰ ਦਿਤਾ ਗਿਆ ਤੇ ਧਮਕੀ ਵੀ ਦਿਤੀ ਕੀ ਹਰ ਸਿਖ ਜਾਂ ਗੁਰੂ ਦਾ ਨਾਉ ਲੈਣ ਵਾਲੇ ਦਾ ਪੇਟ ਚਾਕ ਕਰ ਦਿਤਾ ਜਾਵੇਗਾ 1 ਇਹ ਸਿਖ ਇਤਿਹਾਸ ਦਾ ਛੋਟਾ ਘਲੂਘਾਰਾ ਹੈ ਜਿਸ ਵਿਚ ਕੋਈ ਇਤਿਹਾਸਕਾਰ 10, ਤੇ ਕੋਈ 20-25  ਹਜ਼ਾਰ ਸਿੰਘਾਂ ਦਾ ਕਤਲ-ਏ-ਆਮ ਹੋਇਆ ਦਸਦਾ ਹੈ 1 ਸਿਖਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ 1 ਇਹ ਸਿਖਾਂ ਲਈ ਭਾਰੀ ਸਟ ਸੀ 1 ਪਰ ਸਿਖ ਫਿਰ ਵੀ ਚੜਦੀਆਂ ਕਲਾਂ ਵਿਚ ਰਹੇ 1 ਇਸ ਘਲੂਘਾਰੇ ਮਗਰੋਂ ਸਿਖਾਂ ਦੀ ਤਾਕਤ ਦਿਨ ਬਦਿਨ ਵਧਣ ਲਗੀ ਤੇ ਤਕਰੀਬਨ ਡੇਢ ਸਾਲ ਮਗਰੋਂ ਸਿਖਾਂ ਨੇ ਅਮ੍ਰਿਤਸਰ  ਰਾਮਰੋਣੀ ਗੜੀ ਬਣਾ ਲਈ ਜੋ ਇਸਦਾ ਸਭ ਤੋ ਵਡਾ ਸਬੂਤ ਹੈ 

ਉਧਰ ਨਾਦਰਸ਼ਾਹ ਦੇ ਵਿਰੁਧ ਅਫਗਾਨਾ ਨੇ ਬਗਾਵਤ ਕੀਤੀ ਪਰ ਬੂਰੀ ਤਰਹ ਹਾਰ ਗਏ 1 ਬਹੁਤ ਸਾਰੇ ਅਫਗਾਨੀ ਕੈਦ ਕਰ ਲਿਤੇ ਗਏ ਜਿਨਾ ਵਿਚ ਜੁਲਫਕਾਰ ਤੇ ਅਹਿਮਦ ਸ਼ਾਹ ਵੀ ਸੀ 1 ਜੁਲਫਕਾਰ ਤੇ ਗਲਜ਼ਈਆਂ ਨਾਲ ਲੜਦਾ ਲੜਦਾ ਮਾਰਿਆ ਗਿਆ ਪਰ ਅਹਿਮਦ ਸ਼ਾਹ ਨੇ ਆਪਣੀ ਸੂਝ ਬੂਝ ਤੇ ਹੋਸ਼ਿਆਰੀ ਨਾਲ ਨਾਦਰਸ਼ਾਹ ਦਾ ਵਿਸ਼ਵਾਸ ਹਾਸਲ ਕਰ ਲਿਆ ਜਿਸਦੀ ਨਾਦਰਸ਼ਾਹ ਨੇ ਬੜੀ ਖੁਲ ਕੇ ਤਰੀਫ ਕੀਤੀ ,” ਇਰਾਨ ਤੁਰਨ ਤੇ ਹਿੰਦ ਵਿਚ ਮੈਨੂੰ ਅਹਿਮਦ ਵਰਗਾ ਕੋਈ ਬੰਦਾ ਨਹੀਂ ਮਿਲਿਆ “1

1747 ਵਿਚ ਨਾਦਰਸ਼ਾਹ ਨੂੰ ਕਤਲ ਕਰ ਦਿਤਾ ਗਿਆ 1 ਸਰਬ ਸੰਮਤੀ ਨਾਲ ਅਬਦਾਲੀ ਨੂੰ ਲੀਡਰ ਮੰਨ ਕੇ ਦੂਰਾਨੀ ਪਾਤਸ਼ਾਹ ਦਾ ਖਿਤਾਬ ਦਿਤਾ 1 ਪੰਜਾਬ ਉਸ ਵਕਤ ਬਹੁਤ ਵਡਾ ਸਰਹਦੀ ਰਾਜ ਸੀ , ਲੋਕ ਮੇਹਨਤੀ ਹੋਣ ਕਰਕੇ ਧੰਨ ਦੌਲਤ ਨਾਲ ਵੀ ਮਾਲਾ ਮਾਲ ਸੀ 1 ਧਾੜਵੀਆਂ ਨੇ ਪੰਜਾਬ ਨੂੰ  ਖਾਸ  ਆਪਣੀ ਲੁਟ  ਮਾਰ ਦਾ ਨਿਸ਼ਾਨਾ ਬਣਾਇਆ 1 ਅਬਦਾਲੀ ਨੇ ਪੰਜਾਬ ਤੇ ਹਮਲੇ ਕਰਨੇ ਸ਼ੁਰੂ ਕਰ ਦਿਤੇ 1 ਸਿਖ ਅਜੇ ਤਾਕਤ ਪਕੜ ਹੀ ਰਹੇ ਸਨ 1 1748 -1761 ਤਕ ਪੰਜ ਹਮਲੇ ਕੀਤੇ 1 ਮਰਹਟੇ  ਜੋ ਦਿਲੀ ਤਕ ਪਹੁੰਚ ਗਏ ਸੀ ਪੰਜਾਬ ਤੇ ਵੀ ਕਬਜਾ ਕਰਨਾ ਚਹੁੰਦੇ ਸੀ ਪਰ ਅਬਦਾਲੀ ਨੇ ਪਾਨੀਪਤ ਦੀ ਤੀਜੀ ਲੜਾਈ ਵਿਚ ਉਨ੍ਹਾ ਨੂੰ ਬੁਰੀ ਤਰਹ ਹਰਾਇਆ `1 ਜਦ ਉਹ ਕਾਬਲ ਵਾਪਸ ਮੁੜਨ ਲਗਾ ਤਾ ਸਿਖਾਂ ਨੇ ਉਸਦਾ ਲੁਟ ਦਾ ਮਾਲ ਤੇ ਜਵਾਨ  ਬਚੇ-ਬਚੀਆਂ  ਘੋਹ ਲਈਆਂ1 ਲੁਟ ਦਾ ਮਾਲ ਤੇ ਉਨ੍ਹਾ ਨੇ ਖੁਦ ਰਖ ਲਿਆ ਤੇ ਜਵਾਨ ਬਚੇ ਬਚੀਆਂ ਨੂੰ ਬਾ-ਇਜ਼ਤ ਘਰੋ-ਘਰੀ ਪੁਚਾ ਦਿਤਾ 1 ਅਬਦਾਲੀ ਦੇ ਕਾਬਲ ਪਰਤਣ ਤੋ ਬਾਦ ਸਿਖ ਅਮਲੀ ਤੋਰ ਤੇ ਪੰਜਾਬ ਦੇ ਮਾਲਕ ਬੰਨ ਗਏ 1

 1760 ਤਕ ਮਰਹਟੇ ਵੀ ਸਾਰੇ ਦੇਸ਼ ਤੇ ਹਾਵੀ ਹੋ ਚੁਕੇ ਸਨ 1 ਇਥੋਂ ਤਕ ਕੀ ਦਿਲੀ ਦੇ ਤਖਤ ਤੇ ਸ਼ਾਹ ਆਲਮ ਨੂੰ ਵੀ ਇਨ੍ਹਾ  ਨੇ ਬਿਠਾਇਆ 1 ਦੂਰ ਅਟਕ ਦਰਿਆ ਤਕ ਇਹ ਮਾਮਲਾ ਇਕਠਾ ਕਰਿਆ ਕਰਦੇ ਸੀ 1 1750-60 ਤਕਰੀਬਨ 10 ਸਾਲ ਸਿਖਾ ਵਾਸਤੇ ਵੀ ਠੀਕ ਰਹੇ 1 ਮੁਗਲਾ ਦੀ ਤਾਕਤ ਘਟਣ ਨਾਲ ਸਿਖ ਵੀ ਜੰਗਲੇ ਬੇਲਿਆਂ ਤੋ ਮੁੜ ਆਪਣੇ ਆਪਣੇ ਘਰੋ ਘਰੀਂ ਵਾਪਸ ਆ ਗਏ 1

ਪਰ ਇਸ ਦੇਸ਼ ਵਿਚ ਜੈ ਚੰਦ ਤੇ ਨਜੀਬ ਖਾਨ ਵਰਗੇ ਗਦਾਰਾਂ ਦੀ ਵੀ ਕੋਈ ਕੰਮੀ ਨਹੀ ਸੀ 1 ਉਨਾ ਨੇ ਮਰਹਟਿਆਂ ਦੇ ਖਿਲਾਫ਼ ਅਬਦਾਲੀ ਨੂੰ ਸਦਾ ਦਿਤਾ 1 1761 ਵਿਚ ਪਾਨੀਪਤ ਦੇ ਮੈਦਾਨ ਵਿਚ ਤੀਸਰੀ ਲੜਾਈ ਹੋਈ  ਜਿਸ ਵਿਚ ਮਰਹਟਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ 1ਅਬਦਾਲੀ ਤਿੰਨ  ਚਾਰ ਮਹੀਨੇ ਹਿੰਦੁਸਤਾਨ ਵਿਚ ਰਹਿ ਕੇ ਲੁਟ ਮਾਰ ਕਰਦਾ ਰਿਹਾ 1 ਦਿਲੀ ਦੇ ਨੇੜੇ ਡੇਰਾ ਲਗਾਇਆ ਜਿਸ ਵਿਚ 2200 ਕੁਆਰੀ ਤੇ ਨਵ-ਵਿਆਹੀਆਂ   ਲੜਕੀਆਂ ਸਨ  ਜਿਨ੍ਹਾ  ਦੀਆਂ ਚੀਖਾਂ ਤੇ ਤਰਲੇ ਦੇਸ਼ ਦੇ ਕਿਸੇ ਸੂਰਮੇ ਨੇ ਨਹੀਂ ਸੁਣੇ 1 ਦਸ ਅਪ੍ਰੈਲ 1761 ਵੈਸਾਖੀ ਦੇ ਮੋਕੇ ਤੇ ਹਿੰਦੂਆਂ ਦੇ ਮੁਖੀਆਂ ਨੇ ਖਾਲਸੇ ਦੀ ਸ਼ਰਨ ਮੰਗੀ 1 ਜਸਾ ਸਿੰਘ ਅਹੁਲੁਵਾਲਿਆ ਤੇ ਕੁਝ ਹੋਰ ਸਰਦਾਰ ਸਿਧਾ ਗੋਇੰਦਵਾਲ ਪਤਣ ਤੇ ਜਾ ਪੁਜੇ 1 ਜਿਸ ਵੇਲੇ ਅਬਦਾਲੀ ਦਾ ਲਸ਼੍ਕਰ ਦਰਿਆ ਪਾਰ ਕਰ ਰਿਹਾ ਸੀ ਅਚਨਚੇਤ ਹਮਲਾ ਕਰ ਦਿਤਾ ਤੇ ਸਭ ਬਚੇ ਬਚੀਆਂ ਨੂੰ ਛੁੜਾ ਕੇ ਆਪਣੇ ਆਪਣੇ ਘਰ ਪੁਚਾ ਦਿਤਾ 1 ਬਹੁਤੇ ਪਰਿਵਾਰਾਂ  ਨੇ ਉਨ੍ਹਾ ਨੂੰ ਸਵੀਕਾਰ ਨਹੀਂ ਕੀਤਾ ਤੇ ਓਨ੍ਹਾ  ਨੇ ਸਿਖੀ ਨੂੰ ਆਪਣਾ ਲਿਆ ਤੇ ਖਾਲਸੇ ਦੀ ਸੇਵਾ ਕਰਨਾ ਹੀ ਬਿਹਤਰ ਸਮਝਿਆ 1 ਭਾਵੈਂ ਅਬਦਾਲੀ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਗੁਲਾਮ ਕੁੜੀਆਂ ਨੂੰ ਇਨੀ ਵਡੀ ਫੌਜ਼ ਦੇ ਸਾਮਣੇ ਖੋਹ ਕੇ ਲੈ ਜਾਣਾ ਹੀ ਉਸਦਾ ਨਮੋਸ਼ੀ ਦਾ ਕਾਰਨ ਸੀ 1 ਉਸਨੇ ਸਿਖਾਂ ਨੂੰ ਮਿਟਾ ਦੇਣ ਦਾ ਫੈਸਲਾ ਕਰ ਲਿਆ 1 ਆਪਣੇ ਸੂਹੀਆਂ ਨੂੰ ਉਹ ਪੰਜਾਬ ਛਡ ਗਿਆ ਜਿਨਾ ਨੇ ਇਥੋ ਦੇ ਹਾਲਾਤਾਂ ਦੀ ਹਰ ਖਬਰ ਉਸ ਨੂੰ ਦਿਤੀ 1

ਸਿਖ ਪਿਛਲੇ 50-55 ਸਾਲ ਤੋਂ ਇਨਾ ਹਾਲਾਤਾਂ ਦਾ ਸਾਮਣਾ ਕਰ ਰਹੇ ਸੀ 1 ਪਰ ਫਿਰ ਵੀ ਓਹ ਚੜਦੀ ਕਲਾ ਵਿਚ ਰਹੇ ਤੇ ਅਕਾਲਪੁਰਖ ਦੀ ਖੇਡ ਸਮਝ  ਕੇ ਸਹਿੰਦੇ ਰਹੇ  ਡੋਲੇ ਨਹੀਂ ਥਿਰਕੇ ਨਹੀਂ1  1-2 ਮਹੀਨਿਆਂ ਬਾਦ ਮੁੜ ਆਪਣੇ ਟਿਕਾਣਿਆ ਤੇ ਆ ਗਏ 1 ਇਸ ਅਤ ਕਰਦੇ ਘਲੂਘਾਰੇ ਤੋਂ ਬਾਅਦ ਉਸੇ ਸਾਲ ਅਮ੍ਰਿਤਸਰ ਵਿਚ ਬੜਾ ਭਾਰੀ ਇਕਠ ਹੋਇਆ 1 ਨੋਜੁਆਣ ਬਚੇ ਬਚਿਆਂ ਨੇ ਪੂਰੇ ਦੇਸ਼ ਤੋ ਅਮ੍ਰਿਤ੍ਸਿਰ ਆਕੇ ਅਮ੍ਰਿਤਪਾਨ ਕੀਤਾ ਤੇ ਪੰਥ ਦੀ ਮੁਖਧਾਰਾ ਨਾਲ ਜੁੜ ਗਏ , ਮੁੜ ਸਰੋਵਰ ਦੀ ਖੁਦਾਈ  ਹੋਈ ਤੇ ਸ੍ਰੀ ਅਮ੍ਰਿਤਸਰ ਨੂੰ ਵੀ ਮੁੜ ਉਸਾਰਿਆ ਗਿਆ 1

ਵਡਾ ਘਲੂਘਾਰਾ

ਇਸ ਦਿਨ ਤਕਰੀਬਨ 30000 ਹਜ਼ਾਰ ਸਿੰਘ , ਬਚੇ ਬਚਿਆਂ ਤੇ ਬਜੁਰਗ ਕਤਲ ਕਰ ਦਿਤੇ ਗਏ 1  14 ਜਨਵਰੀ 1761 ਈ  ਨੂੰ ਅਹਿਮਦ ਸ਼ਾਹ ਅਬਦਾਲੀ ਪਾਨੀਪਤ ਦੀ ਤੀਜੀ ਲੜਾਈ ਇਕ ਬਹਾਦਰ ਕੋਮ ਮਰਹਟਿਆ ਨੂੰ ਕਰਾਰੀ ਹਾਰ ਦਿਤੀ ਜਿਸ ਕਰਕੇ ਉਸਦਾ ਹੋਂਸਲਾ ਬਹੁਤ ਵਧ ਗਿਆ 1  ਕੁਝ ਉਸ ਨੂੰ 20 ਸਾਲ ਦੀ  ਚੜਦੀ ਉਮਰ ਵਿਚ  ਕਾਬੁਲ ਦੀ ਬਾਦਸ਼ਾਹੀ ਵੀ ਮਿਲ ਗਈ 1  ਹੁਣ ਉਸਨੇ ਆਪਣਾ ਧਿਆਨ ਸਿਖਾਂ ਵਲ ਮੋੜਿਆ ਜੋ ਦਲ-ਖਾਲਸਾ ਦੀ ਸਥਾਪਤੀ ਮਗਰੋਂ ਦਿਨ-ਬ-ਦਿਨ ਸ਼ਕਤੀਸ਼ਾਲੀ ਹੁੰਦੇ ਜਾ ਰਹੇ ਸੀ 1 ਵੈਸੇ ਵੀ ਸਿਖਾਂ ਨੇ ਉਸ ਨੂੰ ਪਹਿਲੇ ਪੰਜ ਹਮਲਿਆਂ ਵਿਚ ਬਹੁਤ ਪਰੇਸ਼ਾਨ ਕਰ ਰਖਿਆ ਸੀ 1 ਕਾਬਲ ਤੋਂ ਆਉਂਦਿਆਂ – ਜਾਦਿਆਂ ਸਿਖਾਂ ਦੇ ਦਸਤੇ ਉਸਤੇ  ਹਮਲੇ ਕਰਦੇ ਤੇ ਉਨ੍ਹਾ  ਦਾ ਮਾਲ ਅਸਬਾਬ  ਖੋਹ ਕੇ ਤਿਤਰ-ਬਿਤਰ ਹੋ ਜਾਇਆ ਕਰਦੇ 1 ਜਦੋਂ ਅਬਦਾਲੀ ਦਿਲੀ , ਕਰਨਾਲ ,ਪਾਨੀਪਤ ,ਮਥਰਾ ਆਗਰਾ ਤੋਂ ਸੋਨਾ ਚਾਂਦੀ ,ਅੰਨ -ਧੰਨ ,ਧੀਆਂ ,ਭੇਣਾ ਨੂੰ ਲੁਟ ਕੇ ਲੈ ਜਾਂਦਾ ਤਾ ਹਿੰਦੂ ਲੋਕੀ ਹਥ ਬੰਨ ਕੇ ਮੂਰਤੀਆਂ ਅਗੇ ਆਰਤੀ ਕਰਦੇ ਰਹਿ ਜਾਂਦੇ ,ਤੇ ਉਧਰ ਗਜਨੀ ਦੇ ਬਾਜ਼ਾਰਾਂ ਵਿਚ ਧਿਆਂ ਭੇਣਾ ਦਾ ਮੁਲ ਪੈ ਜਾਂਦਾ 1 ਲੋਕਾਂ ਦਾ ਮਨੋਬਲ ਇਥੋ ਤਕ ਗਿਰ ਚੁਕਾ ਸੀ ਕੀ ਕਹਾਵਤ ਬਣ ਗਈ ਸੀ 1  ,” ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ “

 ਅਬਦਾਲੀ ਨੇ  ਹਿੰਦੁਸਤਾਨ ਤੇ 10 ਹਮਲੇ ਕੀਤੇ  ਇਹ ਉਸਦਾ ਛੇਵਾਂ ਹਮਲਾ ਸੀ 1 ਹੁਣ ਅਬਦਾਲੀ ਸਿਖਾਂ ਨੂੰ ਉਹ ਸਬਕ ਸਿਖਾਣਾ ਚਾਹੁੰਦਾ ਸੀ ਕੀ ਮੁੜ ਕੇ ਸਿਖ ਪੰਜਾਬ ਵਿਚ ਆਪਣਾ ਸਿਰ ਨਾ ਚੁਕ ਸਕਣ 1 ਇਸ ਮਕਸਦ ਲਈ 1761 ਵਿਚ ਪੰਜਾਬ ਦੇ ਮਹਤਵ ਪੂਰਨ ਤੇ ਭਰੋਸੇ ਯੋਗ ਅਫਗਾਨ ਫੌਜ਼ਦਾਰਾਂ ਨੂੰ ਨਿਯੁਕਤ ਕੀਤਾ,ਸਰਹੰਦ ਵਿਚ ਜਰਨੈਲ ਜੈਨ ਖਾਨ ,ਜਲੰਧਰ  ਦੁਆਬ ਵਿਚ ਸਾਆਦਾਤ ਯਾਰ ਖਾਨ ਅਤੇ ਸਦੀਕ ਖਾਂ ਅਫਰੀਦੀ ਤੇ ਲਾਹੋਰ ਵਿਚ ਉਬੈਦ ਖਾਂ ਤੇ ਆਦੇਸ਼ ਦਿਤਾ ਕੀ ਜਿਥੇ ਵੀ ਕੋਈ ਸਿਖ ਨਜਰ ਆਵੇ ਉਸਨੂੰ ਕਤਲ ਕਰ ਦਿਤਾ ਜਾਵੇ 1  ਆਪ ਉਹ ਕਾਬਲ ਪਰਤ ਗਿਆ 1 ਇਹ ਸਾਰੇ ਜਰਨੈਲ ਰਲ ਕੇ ਵੀ ਸਿਖਾਂ ਦੀ ਵਧਦੀ ਤਾਕਤ ਨੂੰ ਰੋਕ ਨਾ ਪਾਏ 1 ਅਹਿਮਦ ਸ਼ਾਹ ਨੇ ਨੂਰੂਦੀਨ ਨੂੰ ਸਿਖਾਂ ਨਾਲ ਮੁਕਾਬਲਾ ਕਰਨ ਲਈ ਭੇਜਿਆ 1 ਚੜਤ ਸਿੰਘ ਨੇ ਉਸ ਨੂੰ ਮਾਰ ਕੇ ਨਸਾ ਦਿਤਾ 1 ਲਾਹੋਰ ਦਾ ਗਵਰਨਰ ਵੀ ਡਰ ਕੇ ਨਸ ਗਿਆ 1 ਸਿਖਾਂ ਨੇ ਸਰਦਾਰ ਜਸਾ ਸਿੰਘ ਦੀ ਅਗਵਾਈ ਹੇਠ ਲਾਹੋਰ ਤੇ ਕਬਜਾ ਕਰ ਲਿਆ 1 ਦੇਗ ਤੇਗ ਫਤਿਹ , ਨੁਸਰਤ  ਬੇਦਰੰਗ ਯਾਫਤ ਅਜ ਨਾਨਕ ਗੋਬਿੰਦ ਨਾਮ ਦਾ ਸਿਕਾ ਚਲਾਇਆ 1 ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਕਰਨ ਤੇ ਸ਼ਹਿ ਦੇਣ ਦੀ ਨਿਯਤ ਨਾਲ ਆਕਲ ਦਾਸ ਨਿਰੰਜਨੀਏ ਨੇ ਉਸਦੇ ਨਾਂ ਦਾ ਸਿਕਾ ਘੜਵਾ ਕੇ ਉਸ ਨੂੰ ਭੇਜਿਆ “ਜਦ ਦਰ ਜਹਾਨ ਬਫ਼ਜਲਿ ਅਕਾਲ ਮੁਲਕ -ਏ-ਅਹਮਦ ਗ੍ਰਿਫਤ ਜਸਾ ਕਲਾਲ” 1

ਅਬਦਾਲੀ ਖੁਸ਼ ਹੋ  ਗਿਆ ਤੇ ਸਿਖਾਂ ਨੂੰ ਮਾਰ ਮੁਕਾਣ ਦੀਆਂ ਤਿਆਰੀਆਂ ਕਰਨ ਲਗਾ 1  27 ਅਕਤੂਬਰ 1761 ਦੀ ਦਿਵਾਲੀ ਸਿਖ ਸੰਗਤ ਨੇ ਧੂਮ ਧਾਮ ਨਾਲ ਮਨਾਈ 1 ਅਮ੍ਰਿਤਸਰ ਵਿਚ ਸਰਦਾਰ ਜਸਾ ਸਿੰਘ ਅਹਲੂਵਾਲਿਆ  ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ ,ਗੁਰਮਤੇ ਪਾਸ ਹੋਏ 1 ਸਿਖ ਕੋਮ ਦੀ ਚੜਦੀ ਕਲਾ ਲਈ ਕਈ ਵਿਚਾਰਾਂ ਹੋਈਆਂ , ਮੁਖਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ 1 ਸਭ ਤੋ ਵਡਾ ਮੁਖਬਰ ਜੰਡਿਆਲੈ ਦਾ ਅਕਲ ਦਾਸ ਨਿਰੰਜਨੀ  ਸੀ 1 ਉਸਨੇ ਅਨੇਕ ਨੋਜਵਾਨ ਸ਼ਹੀਦ ਕਰਵਾਏ 1 ਜੈਨ ਖਾਨ ਨੇ ਅਕਲ ਦਾਸ ਨਾਲ ਮਿਲਕੇ ਅਬਦਾਲੀ ਵਲ ਸਨੇਹਾ ਭੇਜ ਦਿਤਾ 1 ਅਬਦਾਲੀ ਇਨ੍ਹਾ  ਨਾਲ ਮੀਟਿੰਗ ਕਰਕੇ ਬਹੁਤ ਵਡੀ ਫੌਜ਼ ਲੈਕੇ ਸਿੰਘਾ ਤੇ ਹਲਾ ਬੋਲਣ ਲਈ ਆ ਗਿਆ 1 ਸਿਖਾਂ ਦੇ ਨਾਲ ਔਰਤਾਂ ਬਚੇ ਤੇ ਬੁਢੇ ਵੀ ਸਨ, ਜਿਨ੍ਹਾ  ਨੂੰ ਬੀਕਾਨੇਰ ਦੇ ਜੰਗਲਾਂ ਵਿਚ ਛਡਣ ਦਾ ਹੁਕਮ ਹੋਇਆ 1

 ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰਕੇ ਜਗਰਾਓਂ  ,ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ  ਤੋ ਹੁੰਦੇ ਅਹਿਮਦਗੜ ਮੰਡੀ ਦੇ ਨੇੜੇ ਸ਼ਾਮ ਤਕ ਪਹੁੰਚ ਗਏ 1 ਰਾਤ ਕਟਨੀ ਸੀ ,ਪਿੰਡ ਕੁੱਪ  ਰੁਹੀੜੇ ਜਿਥੇ ਬਹੁਤ ਸਾਰੇ ਸਰਕੜੇ ਦੇ ਦਰਖਤ ਤੇ ਕੇਸੂ ਦੇ ਬੂਟੇ ਸਨ ਰਾਤ ਕਟਣ ਦਾ ਫੈਸਲਾ ਹੋ ਗਿਆ  1 ਮੁਖਬਰ ਸਤਲੁਜ ਤੋਂ ਹੀ ਵਹੀਰ ਦੇ ਪਿਛੇ ਲਗੇ ਹੋਏ ਸੀ 1 ਜੈਨ ਖਾਨ 2000 ਘੋੜ ਸਵਾਰ 3000 ਪੈਦਲ ਤੇ ਤੋਪਖਾਨਾ ਲੈਕੇ ਕੂਪ ਦੇ ਨੇੜੇ ਪਹੁੰਚ ਗਿਆ , ਮਲੇਰਕੋਟਲਾ ਦਾ ਨਵਾਬ ਵੀ ਆਪਣੀ ਫੌਜ਼ ਲੇਕੇ ਪਹੁੰਚ ਗਿਆ 1 ਕੁਝ ਸਮੇ ਬਾਦ  ਲੁਧਿਆਣੇ ਵਲ ਦੀ ਅਬਦਾਲੀ ਵੀ ਆਪਣੀ 50000 ਫੌਜ਼ ਨਾਲ  ਜੰਡਾਲੀ ਨੇੜੇ ਆ ਗਿਆ 1 ਤਿਨੋਂ ਨੇ ਆਪਣੀਆਂ ਆਪਣੀਆਂ ਫੋਜਾਂ ਨੂੰ ਲੇਕੇ ਸਿਘਾਂ ਨੂੰ ਤਿਨੋ ਪਾਸਿਓਂ ਅਚਾਨਕ ਘੇਰ ਲਿਆ  1 ਸਿੰਘਾਂ ਨੂੰ ਅੰਦਾਜ਼ਾ ਸੀ ਕੀ ਅਬਦਾਲੀ ਦੀ ਫੋਜ਼ ਪਹੁਚਣ ਨੂੰ 4-5 ਦਿਨ ਲਗਣਗੇ 1 ਉਹ ਆਰਾਮ ਨਾਲ ਸੁਤੇ ਪਏ ਸੀ 1 ਜੋ ਸਿਖ ਪਹਿਰਾ ਦੇ ਰਹੇ ਸੀ ਉਨ੍ਹਾ  ਨੂੰ ਵੀ ਦੂਰੋਂ ਅਬਦਾਲੀ ਦੇ ਸਿਪਾਹੀਆਂ ਦੀ ਲਾਲ ਵਰਦੀ ਕੇਸੂਆਂ ਦੇ ਬੂਟਿਆਂ ਦੇ ਲਾਲ ਰੰਗ ਦੇ ਫੁਲਾਂ ਦਾ ਭੁਲੇਖਾ ਪਾ ਰਹੀ ਸੀ 1 ਸਵੇਰੇ ਚਾਰ ਵਜੇ ਜਦ ਸਿੰਘ ਆਪਣੇ ਘੋੜਿਆਂ ਨੂੰ ਘਾਹ -ਪਠਾ ਪਾ ਰਹੇ ਸੀ ਅਬਦਾਲੀ ਨੇ ਅਚਾਨਕ ਕੂਪ ਨੂੰ ਘੇਰ ਕੇ ਹਮਲਾ ਕਰਨ ਦਾ ਹੁਕਮ ਦੇ ਦਿਤਾ 1 ਸਿਖ ਚਾਹੇ ਵਡੀ ਗਿਣਤੀ ਵਿਚ ਸਨ ਪਰ ਉਨਾ ਨਾਲ ਬਹੁਤ ਸਾਰੇ ਬਿਰਥ, ਔਰਤਾਂ ਤੇ ਬਚੇ ਸਨ ਜਿਨ੍ਹਾ  ਦੀ ਰਖਿਆ ਦਾ ਭਾਰ ਉਨਾ ਦੇ ਜਿਮੇ ਸੀ  1 ਇਸ ਅਚਾਨਕ ਹਮਲੇ ਨਾਲ ਪਹਿਲੇ-ਪਹਿਲ ਤਾਂ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ ਪਰ ਜਲਦੀ ਹੀ ਉਹ ਸੰਭਲ ਗਏ 1 ਉਹ ਆਪਣੇ ਜਥੇਦਾਰਾਂ ਦੀ ਅਗਵਾਈ ਹੇਠਾਂ ਇਕ ਤੂਫਾਨ ਦੀ ਤਰਹ ਉਠੇ, ਜੋ ਵੀ ਹਥਿਆਰ ਸ਼ਸ਼ਤਰ ਹਥ ਵਿਚ ਆਇਆ,  ਮੁਕਾਬਲੇ ਤੇ ਉਤਰ ਆਏ 1 ਜੱਸਾ ਸਿੰਘ ਅਹੁਲੂਵਾਲਿਆ , ਸਰਦਾਰ ਚੜਤ ਸਿੰਘ ਸ਼ੁਕਰਚਕੀਏ, ਸਰਦਾਰ ਰਾਮ ਸਿੰਘ , ਸਰਦਾਰ ਬਘੇਲ ਸਿੰਘ ਆਪ ਅਗੇ ਹੋਕੇ ਦੁਸ਼ਮਨ ਦੇ ਚੋਣਵੇ ਜਵਾਨਾ ਨਾਲ ਟਕਰ ਲੈ ਰਹੇ ਸੀ 1  ਤੁਰ ਤੁਰ ਕੇ ਲੜੋ ਤੇ ਲੜ ਲੜ ਕੇ ਤੁਰੋ ਤੇ ਜਿਥੇ ਵਹੀਰ ਉਪਰ ਹਮਲੇ ਹੋਣ ਦਾ ਖਤਰਾ ਹੋਵੇ ਉਥੇ ਅੜ ਕੇ ਟਾਕਰਾ ਕਰੋ 1 ਸਿਖਾਂ ਨੇ ਲੜਦੇ ਲੜਦੇ ਬਰਨਾਲੇ ਵਲ ਵਧਣਾ ਸ਼ੁਰੂ ਕਰ ਦਿਤਾ 1  ਵਹੀਰ ਬਚਾਣ  ਦੀ ਖਾਤਰ ਜਦ ਚੜਤ ਸਿੰਘ ਨੇ ਜਸਾ ਸਿੰਘ ਨੂੰ ਸਲਾਹ ਦਿਤੀ ਕੀ ਮਿਸਲਾਂ ਆਪਣੇ ਆਪਣੇ ਝੰਡੇ ਹੇਠ ਟਾਕਰਾ ਕਰਨ ਤਾ ਜਸਾ ਸਿੰਘ ਨੇ ਵਿਚੋਂ ਹੀ ਟੋਕ ਦਿਤਾ 1

              ਮਿਸਲ ਵੰਡ ਅਬ ਕਬਹੂੰ ਨਾ ਪਵੋ

              ਰਲ ਮਿਲ ਖੜ ਤੁਰ ਪੰਥ ਬਚਾਵੋ

ਜਿਤਨਾ  ਸਿਖ ਵਹੀਰ ਨੂੰ ਬਚਾਣ  ਦੀ ਕੋਸ਼ਿਸ਼ ਕਰਦੇ , ਅਬਦਾਲੀ ਦਾ ਨਿਸ਼ਾਨ ਵਹੀਰ ਨੂੰ ਮਲੀਆਮੇਟ ਕਰਨ ਦਾ ਬਣ ਜਾਂਦਾ 1 ਇਕ ਵਾਰੀ ਓਹ ਵਹੀਰ ਨੂੰ ਸਿਖ ਫੋਜਾਂ ਤੋ ਅਲਗ ਕਰਨ ਵਿਚ ਸਫਲ ਵੀ ਹੋ ਗਿਆ 1 ਅਬਦਾਲੀ ਨੇ ਬੜੀ ਬੇਦਰਦੀ ਤੇ ਬੇਰਹਿਮੀ ਨਾਲ ਸਿਖ ਬਚਾ,ਬੁਢਾ ,ਔਰਤ ,ਮਰਦ ਜੋ ਵੀ ਹਥ ਆਇਆ ਕਤਲ ਕਰਵਾ ਦਿਤੇ 1 ਸਿਖ ਕਟਾ ਵਢੀ ਵਿਚ ਵੀ ਆਪਣੇ ਨਿਸ਼ਾਨੇ ਵਲ ਵਧਦੇ ਗਏ , ਚਲਦੇ ਗਏ , ਲੜਦੇ ਗਏ ,ਜਖਮੀ ਤੇ ਸਹੀਦ ਹੁੰਦੇ ਗਏ ਪਰ  ਪੂਰੇ ਤਾਣ  ਨਾਲ ਮੁਕਾਬਲਾ ਕਰਦੇ ਗਏ  1 ਅਹਿਮਦ ਸ਼ਾਹ ਅਬਦਾਲੀ ਸਿਖਾਂ ਦੇ ਲੜਨ ਦਾ ਢੰਗ ਦੇਖ ਕੇ ਹਕਾ  ਬਕਾ ਰਹਿ ਗਿਆ 1

 ਵੇਰੀਆਂ ਦੇ ਹੋਂਸਲੇ ਟੁਟ ਗਏ 1 ਜੈਨ ਖਾਨ ਤਾਂ ਦਿਨ ਚੜਨ ਤੋ ਪਹਿਲੇ ਹੀ ਆਪਣੇ ਨੋਜਵਾਨ ਮਰਵਾ ਕੇ ਸਰਹੰਦ ਵਲ ਚਲ ਪਿਆ 1 ਅਬਦਾਲੀ ਨੂੰ ਵੀ ਹਥਾਂ ਪੈਰਾਂ ਦੀ ਪੈ ਗਈ ਜਦ ਉਸਦੇ ਕਮਾਂਡਰ ਸਿੰਘਾਂ ਵਲੋਂ ਚਲ ਰਹੇ ਹਥਿਆਰਾਂ ਨੂੰ ਵੇਖਕੇ ਪਿਛੇ ਹਟ ਰਹੇ ਸੀ  ਤੇ ਕੁਝ ਝਾੜੀਆਂ ਵਿਚ ਲੁਕ ਰਹੇ ਸੀ  1 ਸਿੰਘ ਪਛਮ ਵਲ ਪਿੰਡ ਧਲੇਰ- ਝਨੇਰ ਵਲ ਵਧਣ ਲਗੇ ਤੇ ਕੁਤਬਾ ਬਾਮਣੀਆ ਪਿੰਡ ਦੀ ਜੂਹ ਤਕ ਚਲੇ ਗਏ 1 ਬਚੇ ਖੁਚੇ ਤੁਰਕ ਵਾਪਸ ਨਸ ਤੁਰੇ  1 ਸਿਖ ਜਿਸ ਬਹਾਦਰੀ ਨਾਲ ਲੜੇ ਉਹ ਬੇਮਿਸਾਲ ਹੈ 1 ਮਹਾਨ ਕੋਮੀ ਜਰਨੈਲ ਜਸਾ ਸਿੰਘ ਅਹੁਲੁਵਾਲਿਆ ਦੇ ਸਰੀਰ ਤੇ 22 ਜ਼ਖਮ  ਸੀ ਤੇ ਚੜਤ ਸਿੰਘ ਸ਼ੁਕ੍ਰ੍ਚ੍ਕਿਆ ਦੇ ਜਿਸਮ ਤੇ 18  1 ਲੜਾਈ ਖਤਮ ਹੋਈ ਸਾਰੇ ਸਿੰਘ ਇਕ ਥਾਂ ਇਕਠੇ ਹੇਏ , ਸ਼ਹੀਦਾਂ ਲਈ ਅਰਦਾਸਾਂ ਕੀਤੀਆਂ ਤੇ ਬਰਨਾਲੇ ਵਲ ਨੂੰ ਚਲ ਪਏ 1 ਇਸ ਲੜਾਈ ਵਿਚ 30-35 ਹਜ਼ਾਰ ਸਿਖ ਸਹੀਦ ਹੋਏ ਪਰ ਸਿਖਾਂ ਦੀ ਬਹਾਦਰੀ ਦਾ ਚਰਚਾ ਇਤਿਹਾਸ ਦਾ ਇਕ ਮੁਖ ਪੰਨਾ ਬਣ ਗਿਆ 1 ਇਹ ਘਟਨਾ ਸਿਖਾਂ ਵਾਸਤੇ ਇਕ ਕਰੜੀ ਸਟ ਸੀ  ਜਿਸ ਵਿਚ ਸਿਖਾਂ ਦੀ ਇਕ ਦਿਨ ਵਿਚ ਅਧੀ  ਕੋਮ ਸ਼ਹੀਦ ਹੋ ਗਈ 1 ਪਰ ਫਿਰ ਵੀ ਉਨ੍ਹਾ ਦੇ ਹੋਸਲੇ ਬੁਲੰਦ ਰਹੇ 1  ਅਗਲੇ ਸਾਲ ਹੀ ਸਿਖਾਂ ਨੇ ਸਰਹੰਦ ਨੂੰ ਜਿਤ ਲਿਆ ਤੇ ਸਿਖਾਂ ਨੇ ਮੁਖਬਰਾਂ ਜੈਨ ਖਾਨ ਤੇ ਅਕਲ ਦਾਸ ਨੂੰ ਮਾਰ ਮੁਕਾਇਆ 1 ਉਹਨਾ ਨੇ ਆਸ ਪਾਸ ਮੁੜ ਮਲਾਂ ਮਾਰਨੀਆ ਸ਼ੁਰੂ ਕਰ ਦਿਤੀਆ 1 ਤਾਰੀਖੇ ਸੁਲਤਾਨ ਵਿਚ ਇਕ ਅਨੋਖੀ ਘਟਨਾ ਦਾ ਜ਼ਿਕਰ ਹੈ 1 ਇਕ ਵਾਰੀ ਅਹਿਮਦ ਸ਼ਾਹ ਅਬਦਾਲੀ ਸਤਲੁਜ ਤੇ ਪਾਰ ਕਿਲੇ ਵਿਚ ਬੈਠ ਕੇ ਹੁਕਾ ਪਈ ਰਿਹਾ ਸੀ 1 ਇਕ ਸਿਖ ਨੇ ਸਾਮਣੇ ਆਕੇ  ਉਸਤੇ ਹਮਲਾ ਕਰ ਦਿਤਾ 1 ਭਾਵੈਂ ਉਹ ਸਿਖ ਕਿਸੇ ਪਹਿਰੇਦਾਰ ਦੇ ਤੀਰ ਨਾਲ ਮਾਰਿਆ ਗਿਆ ਪਰ ਅਹਿਮਦ ਸ਼ਾਹ ਅਬਦਾਲੀ ਇਤਨਾ ਡਰ ਗਿਆ ਕੀ ਓਸਨੇ  ਮੁੜ ਪੰਜਾਬ ਮੂੰਹ ਨਹੀਂ ਕੀਤਾ  ਤੇ ਕਾਬਲ ਵਾਪਸ ਪਰਤ ਗਿਆ 1 ਉਸ ਨੂੰ ਇਹ ਅਹਿਸਾਸ ਹੋ ਗਿਆ ਕੀ ਸਿਖਾਂ ਨੂੰ ਖਤਮ ਕਰਨਾ ਉਸਦੇ ਵਸ ਵਿਚ ਨਹੀਂ 1 ਇਸਤੋ ਬਾਦ ਉਸਨੇ ਕਦੇ ਪੰਜਾਬ ਵਲ ਮੂੰਹ ਨਹੀਂ ਕੀਤਾ 1

                   ਵਾਹਿਗੁਰੁ  ਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

Nirmal Anand

4 comments

  • ਪਤਾ ਨਹੀਂ ਕਿਉਂ, ਤੁਸੀਂ ਆਪਣੇ ਇਸ ਲੇਖ ਵਿੱਚ ਸਿੱਖ ਇਤਿਹਾਸ ਦਾ ਉਹ ਹਿੱਸਾ ਛੱਡ ਗਏ ਹੋ, ਜਦੋਂ ਸਿੱਖ ਹੀ ਸਿੱਖਾਂ ਦੇ ਵੈਰੀ ਬਣੇ, ਬੰਦਾ ਸਿੰਘ ਬਹਾਦਰ ਨੂੰ ਮਾਤਾ ਸੁੰਦਰੀ ਜੀ ਵੱਲੋਂ ਹੁਕਮਨਾਮੇ ਭੇਜੇ ਗਏ, ਉਸ ਨੂੰ ਫੜਾਉਣ ਵਿੱਚ ਸਿੱਖਾਂ ਦੇ ਮੋਹਰੀਆਂ ਨੇ ਹੀ ਮੁਗ਼ਲਾਂ ਦੀ ਮਦਦ ਕੀਤੀ, ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਦ ਸ਼੍ਰੀ ਦਰਬਾਰ ਸਾਹਿਬ ਵਿੱਚ ਤੱਤ ਖਾਲਸਾ ਤੇ ਬੰਦਈ ਖਾਲਸੇ ਦੇ ਆਪਸੀ ਯੁੱਧ ਹੋਏ, ਸਿੱਖਾਂ ਨੇ ਖਾਲਸਿਆਂ ਦਾ ਖੂਨ ਬਹਾਇਆ, ਉਸ ਵੇਲੇ ਸਿੱਖਾਂ ਦਾ ਕੀ ਇਤਿਹਾਸ ਰਿਹਾ, ਜਦੋਂ ਲਾਹੋਰ ਨੂੰ ਬੰਦਾ ਸਿੰਘ ਤੋਂ ਬਚਾਉਣ ਲਈ ਖਾਲਸਿਆਂ ਨੇ ਮੁਗ਼ਲਾਂ ਦਾ ਸਾਥ ਦਿੱਤਾ। ਜਦੋਂ ਸਿੱਖਾਂ ਨੇ ਰਾਖੀ ਟੈਕਸ ਉਗਰਾਹਿਆ…। ਇਸ ਨੂੰ ਇਤਿਹਾਸ ਦਾ ਕਾਲਾ ਸਮਾਂ ਆਖਿਆ ਜਾਂਦਾ ਹੈ। ਇਸ ਬਾਰੇ ਵੀ ਜਾਣਕਾਰੀ ਇਸ ਲੇਖ ਵਿੱਚ ਹੋਣੀ ਚਾਹੀਦੀ ਸੀ। ਇਸ ਸੱਭ ਦੇ ਜ਼ਿਕਰ ਤੋਂ ਬਿਨਾਂ, ਤੁਹਾਡਾ ਲੇਖ ਆਪਣੇ ਸਿਰਲੇਖ ਨਾਲ ਨਿਆਂ ਨਹੀਂ ਕਰਦਾ।

  • ਤੁਹਾਡੇ ਇਸ ਲੇਖ ਵਿੱਚ ਕਈ ਥਾਈਂ ਟਾਈਪਿੰਗ ਵਿਚ ਗਲਤੀਆਂ ਹਨ। ਡੰਡੀ ਦੀ ਜਗ੍ਹਾ ਹਰ ਥਾਂ ਇਕ ਲਿਖਿਆ ਹੈ। ਜਿਸ ਨਾਲ ਅਰਥ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ।ਇਸ ਵਿਚ ਕਾਫੀ ਸਾਰਾ ਇਤਿਹਾਸ ਵੀ ਛੱਡਿਆ ਗਿਆ ਹੈ।

    • Actually, I am not a typist, I have given this to type it to a professional typist in Gurudwara, publication Div. to type but when I got the draft it was full of mistakes. correcting again and again it became difficult for me. So I learned to type at home and then tried to type everything myself and with the grace of God Waheguru, this whole website is typed by myself only which saved a lot of my time, and slowly I have located typing signs also. I am sorry for the mistakes. Baaki it is not a complete history, still writing, u can point out what I have left. I will be gratefull.Thanks

Translate »