ਸਿੱਖ ਇਤਿਹਾਸ

ਬੀਬੀ ਕੋਲਾਂ

ਕਾਜ਼ੀ ਰੁਸਤਮ ਖਾਨ ਬੀਬੀ ਕੋਲਾਂ ਦਾ ਪਿਤਾ ਸੀ 1 ਉਨ੍ਹੀ ਦਿਨੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੀ ਜੇਲ ਤੋਂ ਰਿਹਾ ਹੋਕੇ ਲਾਹੋਰ ਆਏ  ਹੋਏ ਸਨ 1 ਰੁਸਤਮ ਖਾਨ ਦਾ ਘਰ ਗੁਰੂ ਸਾਹਿਬ ਦੇ ਡੇਰੇ ਕੋਲ ਸੀ 1 ਕਾਜ਼ੀ ਕੋਲ ਇਕ ਬੀਮਾਰ ਘੋੜਾ ਸੀ ਜਿਸਦਾ ਉਸਨੇ ਬਹੁਤ ਇਲਾਜ਼ ਕਰਵਾਇਆ ਪਰ ਠੀਕ ਨਾ ਹੋਇਆ 1 ਇਕ ਦਿਨ ਉਹ ਘੋੜੇ ਨੂੰ ਲੈਕੇ ਗੁਰੂ ਸਾਹਿਬ ਦੇ ਡੇਰੇ ਅਗੋਂ ਲੰਘ ਰਿਹਾ ਸੀ 1 ਗੁਰੂ ਸਾਹਿਬ ਨੇ ਘੋੜਾ ਦੇਖਿਆ , ਵਧੀਆ ਨਸਲ ਦਾ ਘੋੜਾ ਸੀ, ਡੀਲ ਡੋਲ ਵੀ ਬੜੀ ਸੁੰਦਰ ਸੀ 1 ਉਨ੍ਹਾ ਨੇ ਕਾਜ਼ੀ ਨੂੰ ਰੋਕ ਕੇ ਪੁਛਿਆ ਅਗਰ ਉਹ ਘੋੜਾ ਵੇਚਣਾ ਚਾਹੇ ਤਾਂ 1 ਕਾਜ਼ੀ ਨੇ ਸੋਚਿਆ ਘੋੜਾ ਬੀਮਾਰ ਹੈ ਅਜ- ਕਲ ਵਿਚ ਉਸਨੇ ਮਰ ਜਾਣਾ ਹੈ 1 ਗੁਰੂ ਸਾਹਿਬ ਨੂੰ ਇਸਦੀ ਬਿਮਾਰੀ ਦਾ ਪਤਾ ਨਹੀਂ, ਜਿਨੇ ਵੀ ਪੈਸੇ ਦਿੰਦੇ ਹਨ ਵੇਚ ਦਿੰਦਾ ਹਾਂ| ਉਹ ਰਾਜ਼ੀ ਹੋ ਗਿਆ |ਗੁਰੂ ਸਾਹਿਬ ਨੇ ਪੈਸੇ ਦੇਕੇ ਉਸਤੋਂ ਘੋੜਾ ਖਰੀਦ ਲਿਆ 1

ਕੋਲਾਂ ਆਪਣੀ ਮਾਤਾ ਨਾਲ ਘਰ ਵਿਚ ਇੱਕਲੀ ਰਹਿੰਦੀ ਸੀ |ਧਾਰਮਿਕ ਖਿਆਲਾਂ ਦੀ ਸੀ | ਰਬ ਦੀ ਭਗਤੀ ਵਿਚ ਰੰਗੀ ਹੋਈ ਸੀ |ਕੁਰਾਨ , ਦੀਵਾਨ ਹਾਫ਼ਿਜ਼ ਦੀਆਂ ਕਿਤਾਬਾਂ ਪੜਦੀ ਰਹਿੰਦੀ  | ਇਹ ਵੀ ਧਾਰਨਾ ਸੀ ਕਿ ਕਾਜ਼ੀ ਉਸਦਾ ਸਗਾ ਬਾਪ ਨਹੀਂ ਹੈ ਬਲਿਕ ਕੋਲਾਂ ਦੀ ਮਾਂ ਇਕ ਕਨੀਜ਼ ਸੀ ਜੋ ਮੁਗਲ ਹਾਕਮ ਜਬਰਦਸਤੀ ਜਾਂ ਖਰੀਦ ਕੇ ਆਪਣੇ ਘਰ ਰਖਦੇ ਸਨ |ਕਾਜ਼ੀ ਨੇ ਕਦੀ ਵੀ ਉਸ ਬਚੀ ਨਾਲ ਪਿਤਾ ਵਾਲਾ ਵਿਹਾਰ ਨਹੀਂ ਕੀਤਾ ਬਲਿਕ ਮਾਰਦਾ ਕੁਟਦਾ ਰਹਿੰਦਾ ਸੀ | ਉਸ ਨੂੰ ਇਸਲਾਮ ਦੀ ਤਲੀਮ ਦਿਤੀ ਤੇ ਥੋੜੀ ਉਚੀ ਵਿਦਿਆ ਦੇਣ ਲਈ ਮੀਆਂ ਮੀਰ ਕੋਲ ਭੇਜਣਾ ਸ਼ੁਰੂ ਕਰ ਦਿਤਾ |

ਮਿਆਂ ਮੀਰ ਦੀ ਗੁਰੂ ਅਰਜਨ ਸਾਹਿਬ ਨਾਲ ਸ਼ਹੀਦੀ ਤੋਂ ਪਹਿਲਾਂ ਕਾਫੀ ਦੋਸਤੀ ਸੀ | ਆਪਸ ਵਿਚ ਅਧਿਆਤਮਿਕ ਚਰਚਾ ਕਰਦੇ ਰਹਿੰਦੇ ਸੀ ਗੁਰਬਾਣੀ ਦੇ ਹਵਾਲੇ ਮੀਆਂ ਮੀਰ ਦੇ ਤੰਨ ਮੰਨ ਵਿਚ ਵਸ ਹੋਏ ਸਨ  | ਕੋਲਾਂ ਮੀਆਂ ਮੀਰ ਦੀ ਪਕੀ  ਸ਼ਰਧਾਲੂ ਬਣ ਚੁਕੀ ਸੀ 1 ਜਦ ਮੀਆਂ ਮੀਰ ਕੋਲਾਂ ਨੂੰ ਗੁਰਬਾਣੀ ਦੇ ਹਵਾਲੇ ਦੇਕੇ ਪੜਾਉਦੇ ਤਾਂ ਕਾਫੀ ਗੁਰਬਾਣੀ ਬੀਬੀ ਕੋਲਾਂ ਨੂੰ ਵੀ ਯਾਦ ਹੋ ਗਈ | ਜਦੋਂ ਮੀਆਂ ਮੀਰ ਸੰਗਤ ਵਿਚ ਜਾਂਦੇ ਤੇ ਕੋਲਾਂ ਵੀ ਉਨ੍ਹਾ ਨਾਲ ਜਾਇਆ ਕਰਦੀ ਸੀ | ਜਦੋਂ ਕਾਜ਼ੀ ਨੂੰ ਪਤਾ ਚਲਿਆ ਕੀ ਕੋਲਾਂ ਗੁਰੂ ਸਾਹਿਬ ਦੀ ਸੰਗਤ ਵਿਚ ਮੀਆਂ ਮੀਰ ਨਾਲ ਰੋਜ਼ ਜਾਂਦੀ ਹੈ ਤਾਂ ਉਹ ਖਿਜ ਗਿਆ ਤੇ ਉਸਨੂੰ ਕਿਹਾ ਕੀ ਤੂੰ ਗੁਰਬਾਣੀ ਨਾ ਪੜਿਆ ਕਰ ਇਹ ਸ਼ਰਾ ਦੇ ਉਲਟ ਹੈ |ਸ਼ਰਾ ਮੁਹੰਮਦੀ ਦੇ ਅਨੁਸਾਰ ਤੇਰਾ ਕਤਲ ਕੀਤਾ ਜਾ ਸਕਦਾ ਹੈ | ਪਰ ਜਦ ਉਹ ਨਾ ਮੰਨੀ ਤਾਂ ਹੋਰ ਕਾਜ਼ੀਆਂ ਨਾਲ ਮਿਲਕੇ ਉਸਤੇ ਕਤਲ ਕਰਨ ਦਾ ਫਤਵਾ ਜਾਰੀ ਕਰ ਦਿਤਾ | ਮਾਂ ਦਾ ਦਿਲ ਦਹਿਲ ਗਿਆ ਉਸਨੇ ਕੋਲਾਂ ਨੂੰ ਮੀਆਂ ਮੀਰ ਕੋਲ ਪੁਚਾ ਦਿਤਾ | ਸਾਈੰ ਮੀਆਂ ਮੀਰ ਦੇ ਹੁਕਮ ਨਾਲ ਅਬਦੁਲ ਯਾਰ ਖਾਨ ਨੇ ਉਸ ਨੂੰ ਬੜੀ ਹਿਫ਼ਾਜ਼ਤ ਨਾਲ ਗੁਰੂ ਹਰਗੋਬਿੰਦ ਸਾਹਿਬ ਕੋਲ ਭੇਜ ਦਿਤਾ ਤੇ ਬੇਨਤੀ ਕੀਤੀ ਕੀ ਇਸ ਨੂੰ ਮੈ ਤੁਹਾਡੀ ਸ਼ਰਨ ਵਿਚ ਭੇਜ ਰਿਹਾਂ ਹਾਂ ਇਸਦੀ ਜਾਨ ਬਚਾਨੀ ਹੁਣ ਸਡਾ ਧਰਮ ਹੈ |

ਗੁਰੂ ਹਰਗੋਬਿੰਦ ਸਾਹਿਬ ਨੇ ਮੀਆਂ ਮੀਰ ਦੀ ਬੇਨਤੀ ਸਵੀਕਾਰ ਕਰਦੇ ਇਸਦੇ ਖਾਣ  ਪੀਣ ਤੇ ਰਹਿਣ ਦਾ ਇੰਤਜ਼ਾਮ ਆਪਣੇ ਮਹਿਲ ਤੋਂ ਕੁਝ ਦੂਰ ਫੁਲਾਂ ਵਾਲੀ ਢਾਬ ਕੋਲ ਕਰਵਾ ਦਿਤਾ ਤੇ ਪਹਿਰਾ ਲਗਵਾ ਦਿਤਾ | ਪੈਂਦਾ ਖਾਨ ਪਠਾਣ ਦਾ ਪਹਿਰਾ ਸੀ ਉਸਨੇ ਤੱਸਲੀ ਦਿਤੀ ਕੀ ਇਥੇ ਤੁਹਾਨੂੰ ਕੋਈ ਖਤਰਾ ਨਹੀਂ |ਜਦੋਂ ਕਾਜ਼ੀ ਨੂੰ ਪਤਾ ਲਗਾ ਤਾਂ ਉਸਨੇ ਲਹੋਰ ਸੂਬੇ ਕੋਲ ਸ਼ਕਾਇਤ ਲਗਾਈ 1 ਉਸਦੇ ਵਜੀਰ , ਵਜੀਰ ਖਾਨ ਨੇ ਸੂਬੇ ਨੂੰ ਕਾਜ਼ੀ ਦੀ ਸਾਰੀ ਅਸਲੀਅਤ ਦਸੀ ਕੀ ਕਾਜ਼ੀ ਉਸ ਨੂੰ ਰੋਜ਼ ਮਾਰਦਾ ਕੁਟਦਾ ਸੀ ਇਸ ਲਈ ਉਹ ਘਰ ਛਡ ਕੇ ਗੁਰੂ ਸਾਹਿਬ ਦੇ ਸ਼ਰਨ ਵਿਚ ਚਲੀ ਗਈ ਹੈ , ਗੁਰੂ ਸਾਹਿਬ ਬਹੁਤ ਦਿਆਲੂ ਹਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ -ਗੁਰੂ ਸਾਹਿਬ ਨਾਲ ਦਖਲ ਅੰਦਾਜੀ ਕਰਨੀ  ਠੀਕ ਨਹੀਂ ਹੈ |

ਉਸ ਵਕਤ ਦਿਲੀ ਤਖਤ ਤੇ ਬਾਦਸ਼ਾਹ ਸ਼ਾਹਜਹਾਨ ਸੀ | ਕਾਜ਼ੀ  ਉਸ ਕੋਲ ਫਰਿਆਦ ਲੈਕੇ ਗਿਆ | ਸ਼ਾਹਜਹਾਨ ਨੇ ਇਸਲਾਮੀ ਸ਼ਰਾ ਦਾ ਕਟਰਵਾਦੀ ਹੋਣ ਕਰਕੇ ਗੁਰੂ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਲਈ 1 ਉਸ ਵਕਤ ਗੁਰੂ ਸਾਹਿਬ ਦੀ ਬੇਟੀ ਬੀਬੀ ਵੀਰੋ ਦੀ ਸ਼ਾਦੀ ਸੀ | ਸਿਖ ਪਹਿਲੇ ਤੋਂ ਹੀ ਚੋਕਸ ਸਨ ਉਨ੍ਹਾ ਨੇ ਬੀਬੀ ਕੋਲਾਂ ਨੂੰ ਕਰਤਾਰਪੁਰ ਭੇਜ ਦਿਤਾ ਤੇ ਹੋਰ ਪਰਿਵਾਰ ਤੇ ਬੀਬੀ ਵੀਰੋ ਨੂੰ ਝਬਾਲ ਭੇਜ ਦਿਤਾ |ਲੋਹਗੜ ਤੇ ਸ਼ਾਹੀ ਫੋਜਾਂ ਨਾਲ ਲੜਾਈ ਹੋਈ ਤੇ ਜਿਤ ਵੀ ਹੋਈ ,ਸ਼ਾਹੀ ਫੋਜਾਂ ਦਾ ਭਾਰੀ ਨੁਕਸਾਨ ਹੋਇਆ 1

ਗੁਰੂ ਹਰਗੋਬਿੰਦ ਬੀਬੀ ਕੋਲਾਂ ਦੇ ਸਥਾਨ ਤੇ ਖੁਦ ਗਏ ਤੇ ਉਨ੍ਹਾਂ ਨੂੰ ਤੱਸਲੀ ਦਿਤੀ ਕੀ ਤੁਹਾਨੂੰ ਕੋਈ ਖਤਰਾ ਨਹੀਂ ,ਤੁਸੀਂ ਇਥੇ ਆਰਾਮ ਨਾਲ ਰਹਿ ਸਕਦੇ ਹੋ , ਅਸੀਂ ਖਬਰ ਲੈਂਦੇ ਰਹਾਂਗੇ 1 ਜਦੋਂ ਗੁਰੂ ਸਾਹਿਬ ਅਮ੍ਰਿਤਸਰ ਰਹਿ ਰਹੇ ਸੀ ਤੇ ਬੀਬੀ ਕੋਲਾਂ ਨੇ ਬੇਨਤੀ ਕੀਤੀ ਕੀ ਤੁਸੀਂ ਲੋਕਾਂ ਨੂੰ ਝੋਲੀਆਂ ਭਰ ਭਰ ਕੇ ਦਿੰਦੇ ਹੋ,ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਹੋ , ਮੈਂ ਚਾਹੁੰਦੀ ਹਾਂ ਮੇਰਾ ਵੀ ਨਾਮ ਦੁਨਿਆ ਵਿਚ ਰਹਿ ਜਾਏ 1 ਗੁਰੂ ਸਾਹਿਬ ਨੇ ਕਿਹਾ ਤੁਸੀਂ ਤਾਂ ਸਿਖੀ ਨੂੰ ਪਿਆਰ ਕੀਤਾ ਹੈ ਤੁਹਾਡੇ ਨਾਂ ਤੇ ਇਕ ਸਰੋਵਰ ਬਣੇਗਾ ਜਿਸਦਾ ਨਾਂ ਕੋਲ ਸਰ ਹੋਵੇਗਾ 1 ਸੰਗਤਾਂ ਇਸ ਵਿਚ ਇਸ਼ਨਾਨ ਕਰਨਗੀਆਂ ਤੇ ਰਹਿੰਦੀ ਦੁਨਿਆ ਤਕ ਇਹ ਇਕ ਪ੍ਰਸਿਧ ਸਰੋਵਰ ਵਜੋਂ ਯਾਦ ਕੀਤਾ ਜਾਵੇਗਾ 1

Print Friendly, PDF & Email

Nirmal Anand

Add comment

Translate »