ਸਿੱਖ ਇਤਿਹਾਸ
baba nanak

ਬਾਬੇ ਨਾਨਕ ਨਾਲ ਜੁੜੀਆਂ ਕੁਝ ਯਾਦਾਂ-ਸੁਲਤਾਨਪੁਰ ਲੋਧੀ

ਵੇਈਂ ਨਦੀ

ਇਥੇ ਹੀ ਵੇਈਂ ਨਦੀ ਵਿਚ  ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਲਈ ਚੁੱਭੀ ਮਾਰੀ ਤੇ ਨਿਰੰਕਾਰ ਦੇ ਦਰਬਾਰ ਪਹੁੰਚ ਗਏ1 ਤਿੰਨ ਦਿਨਾ ਬਾਅਦ ਜਦ ਵੇਈ ਨਦੀ ਦੀ ਜਲਧਾਰਾ ਤੋਂ ਕਰੀਬਨ ਦੋ ਕਿਲੋ ਮੀਟਰ ਅਗੇ  ਜਿਥੇ ਅਜ ਕਲ ਗੁਰੂਦਵਾਰਾ ਸੰਤ ਘਾਟ ਬਣਿਆ ਹੈ .ਪ੍ਰਗਟ ਹੋਏ ਤੇ ਵਿਸਮਾਦ ਦੀ ਹਾਲਤ ਵਿਚ ਸਨ, ਬਿਲਕੁਲ ਚੁਪ-ਚਾਪ 1 ਉਨ੍ਹਾ ਦੇ ਮੁਖ ਤੇ  ਸਿਰਫ ਇਕੋ  ਸ਼ਬਦ ਸੀ ” ਨਾਂ ਕੋਈ ਹਿੰਦੂ ਨਾ ਮੁਸਲਮਾਨ “। ਇੱਥੇ ਹੀ ਗੁਰੂ ਜੀ ਨੇ ਮੂਲਮੰਤਰ ਦਾ ਉਚਾਰਨ ਕੀਤਾ ਤੇ ਰਬੀ ਬਾਣੀ ਦੀ ਸ਼ੁਰੂਆਤ ਇਥੋਂ ਹੋਈ ਸੀ।

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਨੇੜੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਸੰਤ ਘਾਟ ਕੋਲੋਂ ਲੰਘਦੀ 160 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਹਰੀ ਕੇ ਪੱਤਣ ਨੇੜੇ ਮੁੜ ਬਿਆਸ ਵਿੱਚ ਸਮਾ ਜਾਣ ਵਾਲੀ ਇਸ ਪਵਿੱਤਰ ਵੇਈਂ ਨਦੀ ਨੂੰ ਸਿੱਖ ਧਰਮ ਦਾ ਪਹਿਲਾ ਤੀਰਥ ਅਸਥਾਨ ਹੋਣ ਦਾ ਮਾਣ  ਹਾਸਲ ਹੈ। ਇਸ ਵੇਈਂ ਨਦੀ ਵਿੱਚ ਗੁਰੂ ਨਾਨਕ ਦੇਵ ਜੀ ਆਪਣੀ 14 ਸਾਲ 9 ਮਹੀਨੇ 13 ਦਿਨ ਦੀ ਠਹਿਰ ਦੌਰਾਨ ਰੋਜ਼ਾਨਾ ਇਸ਼ਨਾਨ ਕਰਦੇ ਸਨ ਤੇ ਇਸ ਦੇ ਕਿਨਾਰੇ ਬੇਰੀ ਹੇਠ ਬੈਠਕੇ, ਜਿਥੇ ਅਜ ਗੁਰੂਦਵਾਰਾ ਬੇਰ ਸਾਹਿਬ ਹੈ ,ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਰਹੇ। ਇੱਕ ਦਿਨ ਇਸੇ ਵੇਈਂ ਵਿੱਚ ਟੁੱਭੀ ਮਾਰ ਕੇ ਤਿੰਨ ਦਿਨ ਅਲੋਪ ਰਹਿਣ ਪਿੱਛੋਂ ਗੁਰੂ ਸਾਹਿਬ ਨੇ 1507 ਈਸਵੀ ਭਾਦੋਂ ਸੁਦੀ 15 ਪੂਰਨਮਾਸ਼ੀ ਵਾਲੇ ਦਿਨ ਮੁੜ ਪ੍ਰਗਟ ਹੋ ਕੇ ਇਲਾਹੀ ਬਾਣੀ ਦੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਕੀਤਾ। ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ।

ਸੁਲਤਾਨਪੁਰ ਲੋਧੀ ਵਿੱਚ ਪੁਰਾਤਨ ਕਿਲਾ ਸਰਾਏ ਹੈ ਜਿਸ ਵਿੱਚ ਹੁਣ ਪੁਲਿਸ ਸਟੇਸ਼ਨ ਹੈ, ਇਸੇ ਜਰਨੈਲੀ ਸੜਕ ਤੇ ਸਥਿਤ ਸੀ। ਕਿਹਾ ਜਾਂਦਾ ਹੈ ਕਿ ਸ਼ਾਹ ਜਹਾਨ ਦੇ ਦੌਰ ਵਿੱਚ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ,  ਸ਼ਾਹ ਅਬਦੁਲ ਲਤੀਫ ਤੋਂ ਪੜ੍ਹਨ ਆਏ ਤਾਂ ਉਹ ਇਸੇ ਕਿਲਾ ਸਰਾਏ ਵਿੱਚ ਰਹਿੰਦੇ ਰਹੇ ਸਨ । ਇਸ ਤੋਂ ਇਲਾਵਾ ਵੇਂਈ ਦੇ ਕੰਡੇ ਤੇ ਹਦੀਰਾ ਮੁਗਲ ਕਾਲ ਦੀ ਇਕ ਹੋਰ ਪ੍ਰਸਿੱਧ ਇਮਾਰਤ ਹੈ।”

ਗੁਰੂਦਵਾਰਾ ਬੇਬੇ ਨਾਨਕੀ ਸਾਹਿਬ

ਸੁਲਤਾਨਪੁਰ ਲੋਧੀ ਦੇ ਵਿਚਕਾਰ ਬਣੇ ਇਕ ਖੂਬਸੂਰਤ ਇਮਾਰਤ ਜਿਥੇ ਬੇਬੇ ਨਾਨਕੀ ਜੀ ਤੇ ਭਾਈ ਜੈਰਾਮ ਜੀ ਦਾ ਘਰ ਸੀ 1 ਇਹ ਇਮਾਰਤ ਹਾਲਾਂਕਿ ਮੁੜ ਉਸਾਰੀ
ਗਈ ਹੈ, ਪਰ ਇਸ ਨੂੰ ਦਿੱਖ ਪੁਰਾਤਨ ਦਿੱਤੀ ਗਈ ਹੈ। ਇੱਥੇ ਬੇਬੇ ਨਾਨਕੀ ਜੀ ਦੇ ਘਰ ਦੀ ਖੂਹੀ ਅਜ ਤਕ  ਮੌਜੂਦ ਹੈ। ਪਹਿਲੀ ਮੰਜ਼ਿਲ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਕੀਤਾ ਗਿਆ ਹੈ ਅਤੇ ਇੱਕ ਅਜਾਇਬ ਘਰ ਹੈ। ਸ੍ਰੀਗੁਰੂ ਨਾਨਕ ਦੇਵ ਜੀ ਦੇ ਭੈਣ ਇੱਥੇ ਆਪਣੇ ਪਤੀ ਜੈ ਰਾਮ ਜੀ ਨਾਲ ਰਹਿੰਦੇ ਸੀ, ਜੋ ਕਿ ਮਾਲ ਮਹਿਕਮੇ ਵਿੱਚ ਇੱਕ ਅਫ਼ਸਰ ਸਨ। ਗੁਰੂ ਨਾਨਕ ਸਾਹਿਬ ਜਦ ਆਪਣੇ  ਪਿਤਾ ਮਹਿਤਾ ਕਾਲੂ ਰਾਮ ਜੀ ਦੀ ਕਸੋਟੀ ਤੇ ਪੂਰੇ ਨਾ ਉਤਰੇ ਤਾਂ ਉਨ੍ਹਾ ਨੂੰ ਰਾਇ ਬੁਲਾਰ ਤੇ ਬੇਬੇ ਨਾਨਕੀ ਦੀ ਸਲਾਹ ਨਾਲ  ਉਨ੍ਹਾਂ ਦੀ ਭੈਣ ਕੋਲ  ਭੇਜ ਦਿੱਤਾ ਗਿਆ ,ਜਿਥੇ ਗੁਰੂ ਨਾਨਕ ਦੇਵ ਜੀ 14 ਸਾਲ 9 ਮਹੀਨੇ ਤੇ ਸੱਤ ਦਿਨ  ਰਹੇ।

ਗੁਰੂਦਵਾਰਾ ਬੇਰ ਸਾਹਿਬ

ਗੁਰੂਦਵਾਰਾ ਬੇਰ ਸਾਹਿਬ -ਸੁਲਤਾਨਪੁਰ ਦਾ ਮੁਖ ਗੁਰੂਦਵਾਰਾ ਪੁਰਾਣੇ ਸ਼ਹਿਰ ਤੋਂ ਅਧਾ ਕਿਲੋਮੀਟਰ ਦੂਰ ਵਈ ਨਦੀ ਦੇ ਕੰਢੇ ਤੇ ਸਥਿਤ ਹੈ 1 ਸੁਲਤਾਨ ਪੁਰ ਗੁਰ ਸਾਹਿਬ  14 ਸਾਲ 9 ਮਹੀਨੇ ਤੇ 7 ਦਿਨ ਰਹੇ ਜਿਨੀ ਦੇਰ ਉਹ ਸੁਲਤਾਨ ਪੁਰ ਲੋਧੀ ਰਹੇ ਜਾਗਣ ਪਿਛੋਂ ਵਹੀ ਨਦੀ ਜਾਕੇ ਇਸ਼ਨਾਨ ਕਰ ਕੇ ਬੇਰ ਦੇ ਦਰਖਤ ਹੇਠ ਬੈਠਕੇ ਸਿਮਰਨ ਕਰਦੇ , ਜਿਥੇ ਅੱਜ ਭੋਰਾ ਸਾਹਿਬ ਬਣਿਆ ਹੋਇਆ ਹੈ। ਇੱਥੇ  ਗੁਰੂ ਜੀ ਨੇ ਆਪਣੇ ਹੱਥੀਂ ਇਕ ਬੇਰੀ ਦਾ ਬੂਟਾ ਲਾਇਆ ਸੀ, ਜੋ ਅੱਜ ਵੀ ਮੌਜੂਦ ਹੈ1
ਫਿਰ ਦਿਨ-ਭਰ  ਮੋਦੀ ਖਾਨੇ ਆਪਣਾ ਕਾਰਜ ਸੰਭਾਲਦੇ1 ਰੋਜ਼ ਦੀ ਤਰਹ ਇਕ ਦਿਨ ਜਦ ਵਹੀ  ਨਦੀ ਵਿਚ ਇਸ਼ਨਾਨਕਰਣ ਗਏ ਤਾਂ ਬਾਹਰ ਨਹੀਂ ਨਿਕਲੇ1 ਇਸ ਘਟਨਾ ਵੇਲੇ ਗੁਰੂ ਸਾਹਿਬ ਦੀ ਉਮਰ 27-28 ਸਾਲ ਦੀ ਸੀ 1 ਗੁਰੂ  ਜੀ ਦਾ ਸਾਥੀ ਭਾਈ ਮਰਦਾਨਾ ਜਦ ਉਡੀਕ ਉਡੀਕ ਕੇ ਥਕ ਗਿਆ ਤੇ ਬੇਬੇ ਨਾਨਕੀ ਵਲ ਦੋੜਿਆ ਤੇ ਕਿਹਾ ਕਿ ਗੁਰੂ ਸਾਹਿਬ ਨਦੀ ਵਿਚ ਡੁੱਬ ਗਏ ਹਨ 1 ਬੇਬੇ ਨਾਨਕੀ ਜਿਸਨੇ ਸਭ ਤੋ ਪਹਿਲਾ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਨੂੰ ਪਹਚਾਣਿਆ , ਜੋ ਉਨ੍ਹਾ ਨੂੰ ਰੱਬ ਦਾਰੂਪ ਸਮਝਦੀ ਸੀ ਕਹਿਣ ਲਗੇ ,’ ਮੇਰਾ ਵੀਰ ਤਾਂ ਸੰਸਾਰ ਨੂੰ ਤਾਰਨ ਆਇਆ ਹੈ ਉਹ ਡੁੱਬ ਨਹੀਂ ਸਕਦਾ 1ਬੇਬੇ ਨਾਨਕੀ , ਭਾਇਆ ਜੈ ਰਾਮ ਜੀ , ਨਵਾਬ ਦੋਲਤ ਖਾਨ, ਹੋਰ ਸਜਣ ਮਿਤਰ ਦੇ ਨਾਲ ਨਾਲ ਤਮਾਸ਼ਬੀਨ ਵੀ ਭਜੇ ਭਜੇ  ਵਹੀ  ਨਦੀ ਤੇ ਪਹੁੰਚੇ ਪਰ ਗੁਰੂ ਸਾਹਿਬ ਦਾ ਕੋਈ ਅਤਾ ਪਤਾ ਨਹੀਂ ਸੀ1 ਗੁਰੂ ਸਾਹਿਬ ਨਾਲ ਈਰਖਾ ਕਰਨ ਵਾਲੇ ਲੋਕ ਤਾਂ ਇਹ ਵੀ ਕਹਿਣ ਲਗ ਪਏ ਕੀ ਮੋਦੀ ਖਾਨਾਉਜਾੜ ਕੇ ਹੁਣ ਡੁਬ ਮੋਇਆ ਹੈ1 ਇਸ ਘਟਨਾ  ਤੋਂ ਤੀਜੇ ਦਿਨ ਬਾਅਦ ਨਦੀ ਦੀ ਧਾਰਾ ਦੇ ਉਪਰ ਵਲ ਨੂੰ ਦੋ ਕਿਲੋਮੀਟਰ ਦੂਰ ਜਿਥੇ ਅਜਕਲ ਗੁਰੂਦਵਾਰਾ ਸੰਤ ਘਾਟ  ਹੈ, ਗੁਰੂ ਸਾਹਿਬ ਪ੍ਰਗਟ ਹੋਏ ਸਨ 1

 ਬੇਈਂ ਦੇ ਲਾਗੇ ਹੀ ਇਕ ਦਰਵੇਸ਼ ਅੱਲ੍ਹਾਦਿਤਾ ਰਹਿੰਦਾ ਸੀ, ਜਿਸਨੂੰ ਖਰਬੂਜੇ ਸ਼ਾਹ ਵੀ ਕਿਹਾ ਜਾਂਦਾ ਸੀ। ਸੁਲਤਾਨਪੁਰ ਲੋਧੀ ਵਿਖੇ ਆਪਣੇ ਅੰਤਿਮ ਦਿਨਾਂਚ ਜਦੋਂ ਗੁਰੂ ਸਾਹਿਬ ਨੇ ਉਥੋਂ ਤੁਰਨ ਦੀ ਤਿਆਰੀ ਕਰ ਲਈ ਤਾਂ ਇਸ ਫਕੀਰ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ”ਹਜ਼ੂਰ! ਮੈਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ, ਹੁਣ ਤੁਹਾਡੇ ਦਰਸ਼ਨ ਕਦੋਂ ਹੋਣਗੇ।ਗੁਰੂ ਸਾਹਿਬ ਨੇ ਉਸ ਵੇਲੇ ਆਪਣੇ ਕਰਕਮਲਾਂ ਨਾਲ ਲਾਈ ਬੇਰੀ  ਵੱਲ ਇਸ਼ਾਰਾ ਕਰਦਿਆਂ ਕਿਹਾ, ”ਫਕੀਰ ਜੀ, ਇਸਦੇ ਦਰਸ਼ਨ
ਕਰ ਲੈਣਾ, ਸਾਡੇ ਦਰਸ਼ਨ ਹੋ ਜਾਣਗੇ।ਫਕੀਰ ਨੇ ਸ਼ੰਕਾ ਪ੍ਰਗਟ ਕੀਤੀ, ”ਇਹ ਬਿਰਖ ਚਿਰਸਥਾਈ ਨਹੀਂ। ਹੜ੍ਹ ਦਾ ਪਾਣੀ ਇਸ ਨੂੰ ਰੋੜ੍ਹ ਕੇ ਲਿਜਾ ਸਕਦਾ, ਕੋਈ ਮੂਰਖ ਇਸ ਨੂੰ ਵੱਢ ਕੇ ਸੁੱਟ ਸਕਦਾ ਹੈ, ਫਿਰ ਕੀਹੋਵੇਗਾ?”ਗੁਰੂ ਜੀ ਨੇ ਕਿਹਾ, ”ਸਾਈਂ ਜੀ! ਵਿਸ਼ਵਾਸ ਰੱਖੋ, ਇਹ ਬੇਰੀ ਹਮੇਸ਼ਾ ਕਾਇਮ ਰਹੇਗੀ। ਇਸਦੀਆਂ ਜੜ੍ਹਾਂ ਪਾਤਾਲ
ਚ ਲੱਗੀਆਂ ਸਮਝੋ।ਵਾਕਿਆ ਹੀ ਉਸਦੀਆਂ ਜੜ੍ਹਾਂ  ਪਾਤਾਲ ਚ ਸਨ, ਪਤਾ ਨਹੀਂ ਉਸਚ ਪਾਣੀ ਕਿਥੋਂ ਆਉਂਦਾ ਹੈ।  ਅਜ ਵੀ  ਬੇਰੀ ਦੇ ਉਪਰ ਨਜ਼ਰ ਮਾਰਿਆਂ, ਬੇਰ ਲੱਗੇ ਹੋਏ ਨਜ਼ਰ ਆਉਂਦੇ ਹਨ। ਸੰਗਤ ਇਸ ਬੇਰੀ ਤੋਂ ਬੇਰ ਤੋੜਦੀ ਨਹੀਂ, ਪਰ ਜੋ ਹੇਠਾਂ ਡਿੱਗਦੇ ਹਨ। ਉਨ੍ਹਾਂ ਨੂੰ ਪ੍ਰਸ਼ਾਦ ਰੂਪਚ ਸਾਂਭ ਲੈਂਦੀ ਹੈ।

ਗੁਰੂ ਸਾਹਿਬ ਦੀ ਯਾਦ ਨੂੰ ਕਾਇਮ ਰਖਣ ਲਈ ਇਥੇ  ਗੁਰੂਦਵਾਰੇ ਦੀ  ਇਮਾਰਤ ਕਪੂਰਥਲਾ ਦੇ  ਮਹਾਰਾਜਾ ਜਗਤਜੀਤ ਸਿੰਘ ਨੇ ਬਨਵਾਈ ਜਿਸਦਾ ਨੀਂਹ ਪਥਰ ਭਾਈ ਅਰਜਨ ਸਿੰਘ ਨੇ 25 ਜਨਵਰੀ 1937 ਵਿਚ ਰਖਿਆ ਤੇ ਪੂਰਾ ਹੋਣ ਤੋਂ ਬਾਅਦ ਮਹਾਰਾਜਾ ਯਾਦਵਿੰਦਰ ਸਿੰਘ , ਮਹਾਰਾਜਾ  ਪਟਿਆਲਾ ਨੇ 26 ਜਨਵਰੀ 1941 ਵਿਚ ਸਿਖ ਕੋਮ ਦੇ ਹਵਾਲੇ ਕੀਤਾ1 ਗੁਰਦੁਆਰਾ ਬੇਰ ਸਾਹਿਬ ਦਾ ਕੰਪਲੈਕਸ ਬਹੁਤ ਆਕਰਸ਼ਕ ਸਰੂਪ ਧਾਰਨ ਕਰ ਚੁੱਕਾ ਹੈ। ਨੇੜੇ ਹੀ ਮੰਜੀ ਸਾਹਿਬਦੀਵਾਨ ਹੈ। ਕਾਲੀ ਬੇਈਂ ਨਦੀ ਦੇ ਕੰਢੇ ਤੇ ਇਸ਼ਨਾਨ ਘਰ ਅਤੇ ਤੇਰਾਂ ਪੌੜੀਆਂ ਵਾਲਾ ਸਰੋਵਰ ਬਣਿਆ ਹੋਇਆ ਹੈ। ਇਕ ਪਾਸੇ ਗੁਰੂ ਨਾਨਕ ਲੰਗਰ ਦੀ ਇਮਾਰਤ ਹੈ। ਯਾਤਰੀਆਂ ਲਈ ਗੁਰੂ ਨਾਨਕ ਨਿਵਾਸ ਦੀ ਦੋ ਮੰਜ਼ਿਲੀ ਇਮਾਰਤ ਹੈ। ਸੁੰਦਰ ਦਰਸ਼ਨੀ ਡਿਉੜੀ ਅਤੇ ਇਕ ਵੱਡਾ ਦੀਵਾਨ ਹਾਲ ਵੀ ਤਿਆਰ ਹੋ ਚੁੱਕਾ ਹੈ।

ਗੁਰੂਦਵਾਰਾ  ਭੋਰਾ ਸਾਹਿਬ

ਇਥੇ ਗੁਰੂ ਸਾਹਿਬ ਵੇਈ ਨਦੀ ਤੋ ਇਸ਼ਨਾਨ ਕਰਨ ਤੋ ਬਾਅਦ ਉਸਦੀ ਯਾਦ ਵਿਚ ਜੁੜ ਜਾਂਦੇ 1 ਇਥੇ ਅਮਾਵਸ  ਵਾਲੇ ਮੇਲਾ ਲਗਦਾ ਹੈ ,ਜਿਥੇ ਹਜ਼ਾਰਾਂ ਲੋਕ ਇਸ ਪਵਿਤਰ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ1 

ਗੁਰੂਦਵਾਰਾ ਸੰਤ ਘਾਟ

ਗੁਰੂ ਨਾਨਕ ਦੇਵ ਜੀ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਲਈ ਚੁੱਭੀ ਮਾਰਨ ਤੋਂ ਬਾਅਦ ਜਿਸ ਅਸਥਾਨ ਤੇ ਪ੍ਰਗਟ ਹੋਏ ਸਨ, ਉੱਥੇ ਅਜਕਲ  ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ। ਉਹ ਵਿਸਮਾਦ ਵਿਚ ਸਨ , ਬਿਲਕੁਲ ਚੁਪ ਉਸ ਵੇਲੇ ਉਨ੍ਹਾ ਦੇ ਮੁਖ ਤੇ ਇਕੋ ਵਾਕ ਸੀ “ਨਾ ਕੋਈਹਿੰਦੂ ਨਾ ਕੋਈ ਮੁਸਲਮਾਨ ” ਜਿਸਦਾ ਮਤਲਬ ਸ਼ਾਇਦ ਇਹ ਸੀ ਕਿ ਸਾਰਿ ਕਾਇਨਾਤ ਦੇ ਲੋਕ ਇਕ ਅਕਾਲ ਪੁਰਖ ਦੇ ਬਚੇ  ਹਨ ਜਿਸ ਵਿਚ ਅੱਲਗ ਅੱਲਗ ਮਜਹਬ ਦੀ ਕੋਈ ਥਾਂ ਨਹੀਂ ਹੈ1 ਇਹ ਵੀ ਹੋ ਸਕਦਾ ਹੈ ਉਹ ਇਹ ਕਹਿਣਾ ਚਾਹ ਰਹੇ ਹੋਣ  ਕਿ “ਨਾ ਕੋਈ ਸਚਾ ਹਿੰਦੂ ਹੈ ਤੇ ਨਾਂ ਕੋਈ ਮੁਸਲਮਾਨ ” ਇਸ ਮਕਸਦ ਨਾਲ ਕਿ ਹਿੰਦੂ ਨੂੰ ਸਚਾ ਹਿੰਦੂ ਹੋਣਾ ਚਾਹੀਦਾ ਹੈ ਤੇ ਮੁਸਲਮਾਨ ਨੂੰਸਚਾ ਮੁਸਲਮਾਨ1 ਸ਼ਾਇਦ ਕਿਸੇ ਤੀਸਰੇ ਧਰਮ( ਸਿਖ ਧਰਮ) ਵਲ ਵੀ  ਇਸ਼ਾਰਾ ਹੋ ਸਕਦਾ ਸੀ ਜਿਸਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰਖੀ ਤੇ ਸਿਰਜਣਾਗੁਰੂ ਗੋਬਿੰਦ ਸਿੰਘ ਜੀ ਨੇ ਕਰ ਕੇ ਗੁਰੂ ਸਾਹਿਬ ਦੇ ਇਸ ਮਹਾਂ ਵਾਕ ਨੂੰ ਪ੍ਰਵਾਨ ਚੜਾਇਆ  1 ਇਥੇ ਹੀ ਗੁਰੂ ਸਾਹਿਬ ਨੇ ਮੂਲ ਮੰਤਰ ਉਚਾਰਿਆ ਜਿਸਦਾ ਮਤਲਬ ਹੈ ਅਕਾਲਪੁਰਖ, ਜਿਸਦਾ ਨਾਮ ਸਚਾ ਹੈ ਤੇ ਸਾਰੀ ਸ਼੍ਰਿਸ਼ਟੀ ਨੂੰ ਸਾਜਣ ਵਾਲਾ,ਇਕ ਹੈ1 ਉਹ ਨਿਡਰ, ਨਿਰਵੈਰ,’ਜੂਨਾ ਤੋਂ ਰਹਿਤ, ਆਪਣੇ-ਆਪ ਤੋ ਹੋਂਦ ਵਿਚ ਆਉਣ ਵਾਲਾ ਜੋ  ਪ੍ਰਭੁ ਦੀ ਕਿਰਪਾ ਨਾਲ ਮਿਲਦਾ ਹੈ1 ਇਥੋਂ ਹੀ ਰਬੀ ਬਾਣੀ ਦੀ ਸ਼ੁਰੁਆਤ ਹੋਈ1ਮਹਾਰਾਜਾ ਰਣਜੀਤ ਸਿੰਘ ਵਕਤ ਉਦਾਸੀ ਮਹੰਤ ,ਸੰਤ ਸਾਧੂ ਸਿੰਘ ਨਿਰਮਲਾ, ਜਥੇਦਾਰ ਸੰਤ ਸਿੰਘ ਲਾਸੂਰੀ ਤੇ ਸੰਤ ਊਧਮ ਸਿੰਘ ਨੇ ਜਦ ਪੁਰਾਣੀ ਬਿਲਡਿੰਗ ਰਾਵੀ ਨਦੀ ਦੀ ਭੇਟ ਚੜ ਗਈ ਤਾਂ ਨਵੀਂ ਬਿਲਡਿੰਗ ਦੀ ਉਸਾਰੀ ਕਰਵਾਈ 1 

ਗੁਰੂਦਵਾਰਾ ਹੱਟ ਸਾਹਿਬ

ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਹੱਟ ਸਾਹਿਬ ਮੌਜੂਦ ਹੈ1 ਗੁਰੂਦਵਾਰਾ ਹਟ ਸਾਹਿਬ -ਉਹ ਥਾਂ ਹੈ ਜਿਥੇ ਗੁਰੂ ਸਾਹਿਬ ਨੇ ਸਰਕਾਰੀ ਮੋਦੀ ਖਾਨੇ ਦੀ ਹਟੀ ਚਲਾਈ ਸੀ1 ਗੁਰੂ ਸਾਹਿਬ ਇਕ ਰੱਬੀ ਨੂਰ ਸੀ ਬੇਬੇ ਨਾਨਕੀ ਤੇ ਰਾਇ ਬੁਲਾਰ ਨੇ ਤਾਂ ਪਹਿਚਾਣ ਲਿਆ ਪਰ ਮਹਿਤਾ ਕਾਲੂ ਜੀ ਆਪਣੇ ਪੁਤਰ ਗੁਰੂ ਨਾਨਕ ਸਾਹਿਬ ਨੂੰ ਦੁਨਿਆਵੀ ਕੰਮਾ ਵਿਚ ਕਾਮਯਾਬ ਦੇਖਣਾ ਚਾਹੁੰਦੇ ਸੀ1  ਜਦ ਉਨ੍ਹਾ ਦੀ ਮੰਨ ਦੀ ਮੁਰਾਦ ਪੂਰੀ ਨਾ ਹੋਈ ਤਾਂ  ਕੁਝ ਸੋਚ ਵਿਚਾਰ ਮਗਰੋਂ ਗੁਰੂ ਨਾਨਕ ਦੇਵ ਜੀ ਨੂੰ ਰਾਇ ਬੁਲਾਰ ਦੀ ਸਲਾਹ ਨਾਲ ਬੇਬੇ ਨਾਨਕੀ ਤੇ ਦੀਵਾਨ ਜੈ ਰਾਮ ਜੀ  ਕੋਲ ਸੁਲਤਾਨਪੁਰ ਭੇਜ ਦਿਤਾ ਜਿਥੇ ਉਨਾਂ ਨੂੰ  ਭਾਇਆ ਜੈ ਰਾਮ ਜੀ ਨੇ ਜਲੰਧਰ -ਦੁਆਬ ਦੇ ਵਡੇ ਹਾਕਮ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿਚ ਪ੍ਰਬੰਧਕ ਲਗਵਾ ਦਿਤਾ 1 ਗੁਰੂ ਨਾਨਕ ਸਾਹਿਬ ਨੇ ਬੜੇ ਉਤਸ਼ਾਹ ਨਾਲ ਕੰਮ ਸ਼ੁਰੂ ਕੀਤਾ1 ਸਾਰਾ ਦਿਨ ਮੇਹਨਤ ਨਾਲ ਕੰਮ ਕਰਦੇ. ਕੰਮ ਵੇਲੇ ਵੀ ਗੁਰੂ ਸਾਹਿਬ ਦੇ ਹਥ ਕਾਰ ਤੇ ਚਿਤ ਕਰਤਾਰ ਵਲ ਰਹਿੰਦਾ 1ਇਥੇ ਉਨਾਂ ਨੇ ਕਰਿੰਦਿਆਂ ਨੂੰ ਪੂਰਾ ਤੋਲ, ਸੁਚਾ ਵਿਹਾਰ ਤੇ ਪ੍ਰੇਮ ਭਰੇ ਵਰਤਾਵ ਦੀ ਜਾਚ ਸਿਖਾਈ 1 ਓਹ ਨਿੱਕੇ ਵਡੇ ਕਰਮਚਾਰੀਆਂ ਨੂੰ ਇਕੋ ਨਜਰ ਨਾਲ ਦੇਖਦੇ 1 ਉਨਾ ਦੀ ਬਝੀ-ਮਿਥੀ ਰਕਮ ਪੂਰੀ ਪੂਰੀ ਦਿੰਦੇ 1 ਆਪਣੀ ਕਮਾਈ ਵਿਚੋਂ ਗਰੀਬਾਂ ਗੁਰਬਿਆਂ ਦੀ ਮਦਤ ਕਰਦੇ 1 ਕੋਈ ਸਾਧੂ ਸੰਤ ਜਾਂ ਫਕੀਰ ਆ ਜਾਏ ਤਾਂ ਕਈ ਧਾਰਨਾ ਵਧ ਤੋਲ ਦਿੰਦੇ 1

ਗੁਰੂ ਸਾਹਿਬ ਦਾ ਜਸ ਦੂਰ ਤਕ ਫੈਲ ਗਿਆ 1 ਜਿਥੇ ਆਪ ਆਪਣੀ ਨੋਕਰੀ ਦੇ  ਫਰਜ਼ ਪੂਰੀ ਤਰਹ ਨਿਭਾਉਂਦੇ ਉਥੇ ਆਪ ਸਿਰਜਣਹਰ ਨੂੰ ਵੀ ਯਾਦ ਕਰਦੇ ਰਹਿੰਦੇ1 ਕੁਝ ਚਿਰ ਬਾਅਦ ਆਪਨੇ ਮਰਦਾਨੇ ਨੂੰ ਵੀ ਸੁਲਤਾਨਪੁਰ ਬੁਲਾ ਲਿਆ1 ਹਰ ਰੋਜ਼ ਵਹੀ  ਨਦੀ ਵਿਚ ਜਾਕੇ ਇਸ਼ਨਾਨ ਕਰਦੇ ,ਕੰਢੇ ਤੇ ਬੈਠਕੇ ਭਜਨ ਬੰਦਗੀ ਕਰਦੇ ,ਮਰਦਾਨਾ ਰਬਾਬ ਵਜਾਉਂਦਾ ਤੇ ਆਪ ਇਲਾਹੀ ਮਸਤੀ ਵਿਚ ਸ਼ਬਦ ਉਚਾਰਦੇ 1 ਇਹੀ ਰਮਣੀਕ ਅਤੇ ਇਕਾਂਤ ਅਸਥਾਨ ਆਪ ਲਈ ਇਕ ਦਿਨ ਗਿਆਨ ਦਾ ਸਾਧਨ ਬਣ ਗਿਆ1 ਗੁਰੂ ਸਾਹਿਬ ਦੇ ਆਉਣ ਤੇ ਇਥੇ ਬਹੁਤ ਰੋਣਕਾਂ ਲਗ ਗਈਆਂ1  ਸਾਧੂ, ਸੰਤ, ਫਕੀਰ, ਸੂਫ਼ੀ,ਜੋਗੀਆਂ ਦਾ ਆਉਣਾ ਸ਼ੁਰੂ ਹੋ ਗਿਆ1 ਭਾਈ ਗੁਰਦਾਸ ਜੀ ਇਨ੍ਹਾ ਰੋਣਕਾਂ ਨੂੰ ਭਗਤੀ ਦਾ ਭੰਡਾਰਾ  ਉਚਾਰਦੇ ਹਨ1

ਇਕ ਦਿਨ ਇਕ ਸਾਧੂ ਆਟਾ ਖਰੀਦਣ ਆਇਆ1 ਗੁਰੂ ਸਾਹਿਬ ਬਾਰ੍ਹਾਂ ਧਾਰਨਾ ਤੋਲਦੇ ਤੋਲਦੇ ਜਦੋਂ ਤੇਰਾਂ ਤੇ ਪੁਜੇ ਤਾਂ  ਤੇਰਾ ਤੇਰਾ ਕਹਿ ਕੇ ਮਨ ਸਿਮਰਨ ਵਿਚ ਜੁੜ ਗਿਆ, ਤੇਰਾ ਤੋਂ ਅਗੇ ਨਹੀਂ ਵਧੇ, ਪਰ ਧਾਰਨਾ ਤੋਲਦੇ ਗਏ 1 ਸਾਧੂ ਨੇ ਟੋਕਿਆ ,’ਇੰਜ ਤਾਂ ਤੁਸੀਂ ਮੋਦੀ ਖਾਨਾ ਉਜਾੜ ਦਿਓਗੇ ” ਤਾਂ ਗੁਰੂ ਸਾਹਿਬ ਨੇ ਕਿਹਾ,” ਸਾਈ ਦੇ ਬੰਦੇ ਇਹ ਸੰਸਾਰ ਤਾਂ  ਮੇਰਾ ਮੇਰਾ ਕਹਿ ਕੇ ਉਜੜ ਰਿਹਾ ਹੈ ਤੇਰਾ ਤੇਰਾ ਕਹਿ ਕੇ ਤਾਂ ਬਰਕਤ ਪੈਂਦੀ ਹੈ”1 ਈਰਖਾ ਕਰਨ ਵਾਲਿਆਂ ਨੇ ਕਈ ਗੁਰੂ ਸਾਹਿਬ ਦੀ ਸ਼ਕਾਇਤ ਵੀ ਕੀਤੀ ਕਿ ਨਾਨਕ ਮੋਦੀ ਖਾਨਾ ਉਜਾੜ ਰਿਹਾ ਹੈ1 ਇਕ ਦਿਨ ਮੋਦੀ ਨੇ ਗੁਰੂ ਨਾਨਕ ਸਹਿਬ ਨੂੰ ਕੋਠੜੀ ਵਿਚ ਬੰਦ ਕਰ ਦਿਤਾ1 ਮੋਦੀ ਖਾਨੇ ਦਾ ਹਿਸਾਬ ਹੋਇਆ1 ਸਤ ਸੋ ਪੰਜਾਹ ਰੂਪਏ ਵਧ ਨਿਕਲੇ1 ਮੋਦੀ ਨੇ ਖੁਸ਼ ਹੋਕੇ ਗੁਰੂ ਸਾਹਿਬ ਨੂੰ ੭੫੯ ਰੁਪੇ ਤੇ ਇਨਾਮ ਦੇਣਾ ਚਾਹਿਆ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਤੇ ਕਿਹਾ ਇਹ ਪੈਸਾ ਗਰੀਬਾਂ ਵਿਚ ਵੰਡ ਦਿਉ1

ਗੁਰੂਦਵਾਰਾ ਕੋਠੜੀ  ਸਾਹਿਬ

ਗੁਰੂਦਵਾਰਾ ਹੱਟ ਸਾਹਿਬ ਦੇ ਨੇੜੇ ਹੀ ਗੁਰੂਦਵਾਰਾ ਕੋਠੜੀ ਸਾਹਿਬ ਬਣਿਆ ਹੋਇਆ ਹੈ1 ਇਹ ਉਹ ਜਗ੍ਹਾ ਹੈ ਜਿਥੇ ਲੋਕਾਂ ਦੀਆਂ ਝੂਠੀਆਂ ਸ਼ਕਾਇਤਾਂ  ਤੇ ਵਿਸ਼ਵਾਸ ਕਰਕੇ ਨਵਾਬ ਦੌਲਤ ਖਾਨ ਨੇ ਗੁਰੂ ਸਾਹਿਬ ਨੂੰ ਜਾਦੂ ਰਾਇ ਚੀਫ਼ ਅਕਾਉਟੇਂਟ ਕੋਲ ਪੈਸ਼ ਹੋਣ ਦਾ ਹੁਕਮ ਦਿਤਾ ਤੇ ਹਿਸਾਬ ਕਿਤਾਬ ਕਰਨ ਦੇ ਦੋਰਾਨ ਕੋਠੜੀ ਵਿਚ ਬੰਦ ਕਰਕੇ ਰਖਿਆ1 ਪਰ ਹਿਸਾਬ ਕਰਨ ਤੋਂ ਬਾਅਦ ਮੋਦੀ ਖਾਨੇ ਦੀ ਰਸਦ ਲੋੜ ਨਾਲੋਂ ਵਧ ਨਿਕਲੀ ਜਿਸ ਨੂੰ ਲੈਣ ਵਾਸਤੇ ਗੁਰੂ ਸਾਹਿਬ ਨੇ ਮਨ੍ਹਾ ਕਰ ਦਿਤਾ 1 ਨਵਾਬ ਬਹੁਤ ਸ਼ਰਮਿੰਦਾ ਹੋਇਆ ਤੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ 1

ਗੁਰੂਦਵਾਰਾ ਗੁਰੂ ਕਾ ਬਾਗ

ਗੁਰੂਦਵਾਰਾ ਗੁਰੂ ਕਾ ਬਾਗ ਉਹ ਜਗਹ ਹੈ ਜਿਥੇ ਭੈਣ ਨਾਨਕੀ ਤੇ ਭਾਇਆ ਜੈ ਰਾਮ ਦੇ ਬੁਲਾਣ ਤੇ ਜਦ ਗੁਰੂ ਸਾਹਿਬ ਸੁਲਤਾਨਪੁਰ ਆਏ ਤਾਂ ਇਸ ਘਰ ਵਿਚ ਆਕੇ ਠਹਿਰੇ1 ਇਥੇ ਹੀ ਉਨ੍ਹਾ ਨੇ ਆਪਣੀ ਰਿਹਾਇਸ਼ ਕੀਤੀ  1 ਗੁਰੂ ਸਾਹਿਬ ਦੇ ਵਿਆਹ ਤੋਂ ਪਹਿਲਾ ਬੇਬੇ ਨਾਨਕੀ ਜੀ ਗੁਰੂ ਸਾਹਿਬ ਵਾਸਤੇ ਇਥੇ ਹੀ ਲੰਗਰ ਤਿਆਰ ਕਰਦੇ ਸਨ 1 ਇਥੇ ਹੀ ਗੁਰੂ ਸਹਿਬ ਦਾ ਵਿਆਹ ਹੋਇਆ ਤੇ ਦੋ ਪੁਤਰਾਂ , ਸ੍ਰੀ ਚੰਦ ਤੇ ਲਖਮੀ ਦਾਸ ਦਾ ਜਨਮ ਵੀ ਇਥੇ ਹੋਇਆ 1 ਇਸ ਸਥਾਨ ਤੇ ਗੁਰੂ ਸਾਹਿਬ ਦੇ ਵਕਤ ਦਾ ਖੂਹ ਅਜ ਵੀ ਸਲਾਮਤ ਹੈ 1

ਗੁਰੂਦਵਾਰਾ ਸੇਹਰਾ ਸਾਹਿਬ

ਗੁਰੂਦਵਾਰਾ ਸੇਹਰਾ ਸਾਹਿਬ ਪੰਜਵੀ  ਪਾਤਸ਼ਾਹੀ ਨਾਲ ਸਬੰਧਤ ਹੈ 1 ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਦ ਆਪਣੇ ਪੁਤਰ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਤ ਜੋ ਡੱਲਾ ਪਿੰਡ ਨੂੰ ਲੇਕੇ ਜਾਣੀ ਸੀ, ਰਸਤੇ ਵਿਚ ਇਸ ਜਗ੍ਹਾ ਤੇ ਠਹਿਰੇ 1 ਇਥੇ ਹੀ ਗੁਰੂ ਹਰਗੋਬਿੰਦ ਸਾਹਿਬ ਦੀ ਸੇਹਰਾਬੰਦੀ ਦੀ ਰਸਮ ਅਦਾ ਕੀਤੀ ਗਈ1 ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਮਿਸ਼ਨ ਦੀ ਪਹਿਲੀ ਧਰਮਸਾਲ ਇਥੇ ਸਥਾਪਤ ਕੀਤੀ ਸੀ 1 ਗੁਰੂਦੁਆਰਾ ਬੇਬੇ ਨਾਨਕੀ ਤੋ ਛੁਟ ਸੁਲਤਾਨ ਪੁਰ ਦੇ ਸਾਰੇ ਗੁਰੁਦਵਾਰਿਆਂ ਦਾ ਪ੍ਰਬੰਧ ਸ਼ਰੋਮਣੀ ਕਮੇਟੀ ਦੇ ਹਥ ਹੈ ਜਿਸਦੀ ਦੇਖ-ਭਾਲ ਤੇ ਸਾਂਭ ਸੰਭਾਲ ਉਥੋਂ ਦੀ ਲੋਕਲ ਕਮੇਟੀ ਕਰਦੀ ਹੈ 1

       ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

1 comment

Translate »