ਸਿੱਖ ਇਤਿਹਾਸ

ਬਾਬਾ ਰਾਮ ਸਿੰਘ (1815-1885)

ਬਾਬਾ ਰਾਮ ਸਿੰਘ ਇਕ ਅਜਿਹਾ ਪੰਥਕ ਆਗੂ ਸੀ ਜੋ  ਅਗ੍ਰੇਜ਼ੀ ਰਾਜ ਦਾ ਖਾਤਮਾ ਕਰਨ ਤੇ ਸਿਖ ਰਾਜ ਨੂੰ ਮੁੜ ਸਥਾਪਤ ਕਰਨ ਤੇ ਸਪਨੇ ਦੇਖਦੇ ਸੀ1 ਉਹ ਸਾਰੀ ਜਿੰਦਗੀ ਸਿਖ ਜੋ ਉਸ ਵਕਤ ਤਕ ਗੁਰੂ ਦੇ ਦਸੇ ਰਾਹਾਂ ਤੋਂ ਭਟਕ ਗਏ ਸੀ ਮੁੜ  ਗੁਰਮਤਿ ਅਨੁਸਾਰ ਘੜਨ ਦੀ ਕੋਸ਼ਿਸ਼ ਵਿਚ ਲਗੇ ਰਹੇ 1 ਉਹ angrezi ਸਿਰਫ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀ ਆਜ਼ਾਦੀ ਲਈ ਆਪਣੀ ਸਾਰੀ ਜਿੰਦਗੀ ਜਦੋ-ਜਹਿਦ ਕਰਦੇ ਰਹੇ 1

ਬਾਬਾ ਰਾਮ ਸਿੰਘ ਜੀ ਦਾ ਜਨਮ ਰਾਈਆਂ ਪਿੰਡ ,ਜ਼ਿਲਾ ਲੁਧਿਆਣੇ ਵਿਚ 1815 ਈਸਵੀ ਨੂੰ  ਜੱਸਾ ਸਿੰਘ ਤਰਖਾਣ ਦੇ ਘਰ  , ਮਾਈ ਸਦਾ ਕੋਰ ਦੀ ਕੁਖੋਂ ਹੋਇਆ 1 ਉਹ ਬਚਪਨ ਤੋਂ ਹੀ ਵਾਹਿਗੁਰੂ ਦੇ ਅਭਿਆਸ ਦਾ ਪ੍ਰੇਮੀ ਸੀ 1ਕੁਝ ਸਮਾਂ ਇਨ੍ਹਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੋਜ਼ ਵਿਚ ਨੋਕਰੀ ਕੀਤੀ ਪਰ ਮੰਨ ਪਥਕ ਸੇਵਾ ਲਈ ਭਟਕ ਰਿਹਾ  ਸੀ  1 ਸੰਨ 1841 ਵਿਚ ਨੋਕਰੀ ਛਡ ਕੇ ਛੋਈ ਪਿੰਡ ਜਿਲਾ ਅਟਕ ਦੇ ਵਸਨੀਕ ਬਾਬਾ ਬਾਲਕ ਸਿੰਘ ਜੀ ਦੇ ਜਥੇ ਤੋਂ ਅਮ੍ਰਿਤ ਛਕ ਕੇ , ਭੈਣੀ ਵਿਚ ਨਿਵਾਸ ਕਰਦਿਆਂ ਸਿਖੀ ਪ੍ਰਚਾਰ ਸ਼ੁਰੂ ਕਰ ਦਿਤਾ  1 ਇਨ੍ਹਾ ਦੀ ਸ਼ਾਦੀ ਪਿੰਡ ਧਰੋੜ , ਜਿਲਾ ਲੁਧਿਆਣਾ , ਮਾਈ ਜੱਸਾ ਨਾਲ ਹੋਈ ਜਿਸਤੋਂ ਦੋ ਬੇਟੀਆਂ ਦਾ ਜਨਮ ਹੋਇਆ 1 ਸੰਨ 1872 ਵਿਚ ਮਲੋਟ ਅਤੇ ਮਲੇਰਕੋਟਲਾ ਵਿਚ ਕੁਝ ਬੁਚੜ  ਵਢ ਦਿਤੇ 1 ਜਿਸ ਤੋਂ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੇ ਪੂਰੀ ਤਹਿਕੀਕਾਤ ਕਰਨ ਤੋਂ ਬਿਨ 49 ਸਿਖਾਂ ਨੂੰ ਤੋਪਾਂ ਨਾਲ ਉਡਾ ਦਿਤਾ ਤੇ 30 ਫਾਂਸੀ ਤੇ ਲਟਕਾ ਦਿਤੇ 1 ਸ਼ਕ ਦੇ ਅੰਦਰ ਬਾਬਾ ਰਾਮ ਸਿੰਘ ਨੂੰ ਰੰਗੂਨ ਭੇਜ ਦਿਤਾ ਜਿਥੇ ਉਹ 1885 ਈਸਵੀ ਵਿਚ ਅਕਾਲ ਚਲਾਣਾ ਕਰ ਗਏ 1

ਉਨ੍ਹਾ ਦੀ ਸੁਭਾ ਦੀ ਸਥਿਰਤਾ ,ਆਚਰਨ ਵਿਚ ਅਡੋਲਤਾ ਤੇ ਆਪਣੇ ਉਪਰ ਕਾਬੂ ਪਾਉਣ ਦਾ ਮਨੋ ਬਲ ਕੁਝ ਦੁਨਿਆ ਨਾਲੋ ਵਖਰਾ ਸੀ ਜੋ ਕਿਸੇ ਸਧਾਰਨ ਆਗੂ ਵਿਚ ਨਹੀਂ ਸੀ ਹੋ ਸਕਦਾ 1

ਮਹਾਰਾਜਾ  ਰਣਜੀਤ ਸਿੰਘ ਦੀ ਮੋਤ ਤੋਂ ਬਾਅਦ ਜਦ 1849 ਵਿਚ ਪੰਜਾਬ ਅੰਗ੍ਰੇਜ਼ੀ ਸਰਕਾਰ ਦਾ  ਗੁਲਾਮ ਹੋ ਗਿਆ ਤਾਂ ਸਿਖਾਂ ਵਿਚ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਬੁਰਾਈਆਂ ਪ੍ਰਚਲਤ ਹੋ ਗਈਆਂ 1 ਬਾਬਾ ਬਾਲਕ ਸਿੰਘ ਨੇ ਇਨ੍ਹਾ ਕੁਰੀਤੀਆਂ ਨੂੰ ਦੂਰ ਕਰਨ ਦਾ ਬੀੜਾ ਚੁਕਿਆ ਤੇ ਪੰਜਾਬ ਦੀ ਜਿਮੇਵਾਰੀ ਬਾਬਾ ਰਾਮ ਸਿੰਘ ਨੂੰ ਸੋਂਪ ਦਿਤੀ 1 ਬਾਬਾ ਬਾਲਕ ਸਿੰਘ ਦੀ ਇਸ ਜਥੇਬੰਦੀ ਨੂੰ ਬਾਅਦ ਵਿਚ ਨਾਮਧਾਰੀ ਦਾ ਨਾਮ ਦਿਤਾ ਗਿਆ 1 ਬਾਬਾ ਰਾਮ ਸਿੰਘ ਨੇ ਸਭ ਤੋ ਪਹਿਲਾਂ  ਸਿਖਾਂ ਨੂੰ ਭੁਲੀ ਸਿਖੀ ਨੂੰ  ਯਾਦ ਕਰਵਾਇਆ , ਨਾਮ ਬਾਣੀ ਦਾ ਲੜ ਜੋ ਉਨ੍ਹਾ ਹਥੋ ਛੁਟ ਚੁਕਾ ਸੀ ਦਾ ਚੇਤਾ ਕਰਵਾਇਆ 1 ਗੁਰਮਤਿ ਦੇ ਭੁਲਿਆਂ ਨੂੰ ਮੁੜ ਕੇ ਇਨ੍ਹਾ ਰਾਹਾਂ ਤੇ ਪਾਇਆ 1  ,

ਬਾਬਾ ਰਾਮ ਸਿੰਘ ਇਕ ਮਹਾਨ ਸ਼ਖਸ਼ੀਅਤ ਦੇ ਮਾਲਕ ਸਨ 1 ਭਾਰਤ , ਖਾਸ ਕਰਕੇ ਪੰਜਾਬ ਨੂੰ ਰਾਜਨੀਤਕ, ਸਮਾਜਿਕ ਤੇ ਧਾਰਮਿਕ ਤੋਰ ਤੇ ਜਾਗ੍ਰਿਤ ਕਰਨ ਦਾ ਸ਼੍ਰੇਹ ਉਨ੍ਹਾ ਨੂੰ ਜਾਂਦਾ ਹੈ 1 ਉਨ੍ਹਾ ਵਲੋਂ ਇਸ ਜਦੋਜਹਿਦ ਦਾ ਮੁਕਾਬਲਾ ਕਰਨ ਲਈ ਜੋ ਪ੍ਰੋਗਰਾਮ ਉਲੀਕੇ ਉਹ ਮਹਾਨ ਸਨ 1  ਸਭ ਤੋਂ ਪਹਿਲਾਂ ਤਾਂ ਉਨ੍ਹਾ ਨੇ ਲੋਕਾਂ ਨੂੰ  ਆਪਣੇ ਸਰੀਰ ਤੇ ਰਹਿਣੀ ਬਹਿਣੀ ਸਾਫ਼ ਤੇ ਸਵਛ ਰਖਣ ਦੀ ਹਿਦਾਇਤ ਦਿਤੀ ਕਿਓਂਕਿ ਜਦ ਤਕ ਇਨਸਾਨ ਦਾ ਤਂ ਸਾਫ਼ ਨਹੀਂ ਹੁੰਦਾ , ਸਾਫ਼ ਤੇ ਸਵਛ  ਰਹਿਣੀ ਬਹਿਣੀ ਨਹੀਂ ਹੁੰਦੀ ਤਦ ਤਕ ਮੰਨ ਸਾਫ਼ ਨਹੀਂ ਹੋ ਸਕਦਾ 1 ਲੋਕਾਂ ਨੂੰ ਫਾਲਤੂ ਵਹਿਮਾ ਤੇ  ਭਰਮ ਭੁਲੇਖਿਆਂ ਤੋਂ ਕਢ ਕੇ ਨਰੋਈ ਜਿੰਦਗੀ ਜੀਣ ਦਾ ਰਾਹ ਦਸਿਆ 1 ਸਮਾਜਿਕ ਤੋਰ ਤੇ ਇਸਤਰੀ ਤੇ ਮਰਦ ਨੂੰ ਬਰਾਬਰ ਮੰਨ ਕੇ ਸਰਬ -ਸਾਂਝੇ ਵਿਦਿਆ ਪ੍ਰਚਾਰ ਰਾਹੀਂ ਉਨਤੀ ਕਰਨ ਦੇ ਯਤਨ ਕੀਤੇ 1 ਸਮਾਜ ਵਿਚ ਆ ਚੁਕੀਆਂ ਬੁਰਾਈਆਂ , ਜੰਮਦਿਆਂ ਕੁੜੀਆਂ ਨੂੰ ਮਾਰਨਾ, ਬਲ-ਵਿਆਹ, ਦਾਜ ਦਹੇਜ ਲੈਣਾ , ਵਟੇ ਦੇ ਸਾਕ , ਚੋਰੀ ਯਾਰੀ ਸਭ ਕੁਰੀਤੀਆਂ ਦੀ ਭਰਪੂਰ ਨਿੰਦਾ ਕੀਤੀ 1

ਲੋਕਾਂ ਨੂੰ ਹਲਾ ਸ਼ੇਰੀ ਦੇਕੇ ਉਨ੍ਹਾ ਦੀ ਆਤਮਾ ਨੂੰ ਸਮਾਜਿਕ ਤੋਰ ਤੇ ਸੁਰਜੀਤ ਤੇ ਤਕੜਾ ਰਖਿਆ 1 ਗੁਰੂ ਗੋਬਿੰਦ ਸਿੰਘ ਜੀ ਦੇ ਦਸੇ ਰਾਹਾਂ ਤੇ ਚਲ ਕੇ ਦੇਸ਼ ਦੀ ਜਨਤਾ ਨੂੰ ਮਾਨਸਿਕ ਗੁਲਾਮੀ ਦੀ ਬਦਆਦਤ ਚਾਹੇ ਉਹ ਅੰਗ੍ਰੇਜ਼ੇ ਦੀ ਹੋਵੇ ਯਾ ਦੇਸ਼ ਦੇ ਰਾਜੇ ਮਹਾਰਾਜਿਆਂ ਦੀ ,ਤੋਂ ਕਢ ਕੇ  ਆਪਣਾ ਰਾਜ ਆਪ ਕਰਨਾ ਸਿਖਾਇਆ 1

ਉਨ੍ਹਾ ਨੇ ਦੇਸ਼ਵਾਸਿਆਂ ਆਤਮਿਕ, ਸਮਾਜਿਕ , ਸਰੀਰਕ ਤੇ ਭਾਈਚਾਰਕ ਅਵਸਥਾ ਨੂੰ ਉਚੀਆਂ ਕਰਨ ਦੇ ਕਈ ਉਪਰਾਲੇ ਕੀਤੇ ਜਿਸ ਨਾਲ ਲੋਕ ਸਰੀਰਕ ਤੇ ਮਾਨਸਿਕ ਤੋਰ ਤੇ ਮਜਬੂਤ ਹੋਣ ਤੇ ਉਨ੍ਹਾ ਨੂੰ ਨਿਰਭੈ ਹੋਣ ਤੇ ਹਰ ਕੁਰਬਾਨੀ ਲਈ ਤਿਆਰ ਰਹਿਣ 1 ਦੂਸਰਾ ਇਹ ਲੋਕ ਆਪਣੀ ਨਿਤ ਪ੍ਰਤੀ ਜੀਵਨ ਵਿਚ ਬਿਦੇਸ਼ੀ ਰਾਜ ਦੀ ਚਲਾਈ ਕਿਸੇ ਸੰਸਥਾ ਦਾ ਸਹਾਰਾ ਜਾਂ ਆਸਰਾ ਨਾ ਲੈਣ 1 ਲੋਕ ਜਥੇਬੰਧ ਹੋਣ ਲਈ ਤਿਆਰ ਹੋਣ ਤੇ  ਲੋੜ ਪਵੇ ਤਾਂ ਹਥਿਆਰਾਂ ਦੀ ਵਰਤੋਂ ਫੋਜੀ ਢੰਗ ਨਾਲ ਕਰ ਸਕਣ 1 ਇਹ ਸਭ ਉਨ੍ਹਾ ਨੇ ਚੁਪ ਚਪੀਤੇ ਤੇ ਸੁਚਜੇ ਢੰਗ ਨਾਲ ਲਾਗੂ ਕੀਤਾ 1 ਦੇਸ਼-ਵਾਸੀਆਂ ਨੂੰ ਅੰਗਰੇਜਾਂ ਸਰਕਾਰ ਨਾ-ਮਿਲਵਰਤਨ ਦੀ ਲਹਿਰ ਚਲਾਈ 1 ਇਨ੍ਹਾ ਉਪਦੇਸ਼ਾਂ ਦਾ ਲੋਕਾਂ ਤੇ ਬਹੁਤ ਅਸਰ ਹੋਇਆ ਉਨ੍ਹਾ ਨੇ ਸਰਕਾਰੀ ਡਾਕ . ਰੇਲ ਤੇ ਸਰਕਾਰੀ ਅਦਾਲਤਾਂ ਦਾ ਬਾਇਕਾਟ ਕੀਤਾ  , ਅੰਗਰੇਜ਼ੀ ਚੀਜ਼ਾਂ ਨੂੰ ਵਰਤਣਾ ਬੰਦ ਕਰ ਦਿਤਾ  1 1860 ਈਸਵੀ ਲੋਕਾਂ ਨੇ ਆਪਣਾ ਵਖਰਾ ਡਾਕ ਪ੍ਰਬੰਧ ਸ਼ੁਰੂ ਕਰ ਦਿਤਾ 1 ਨੈਪਾਲ ਤੇ ਕਸ਼ਮੀਰ ਵਿਚ ਹਥਿਆਰਬੰਦ ਫੋਜਾਂ ਉਨ੍ਹਾ ਦੇ ਸਥਾਨਕ ਵਿਅਕਤੀਆਂ ਨੂੰ ਪਰੇਰ ਕੇ ਫੋਜੀ  ਪਲਟਨਾ ਸਥਾਪਿਤ ਕਰਵਾਈਆਂ ਤੇ ਉਨ੍ਹਾ ਨੂੰ  ਅੰਗਰੇਜ਼ ਵਿਰੁਧ ਲੜਨ ਲਈ ਤਿਆਰ ਕੀਤਾ 1 ਗੁਪਤ ਦੂਤ ਭੇਜ ਕਸ਼ਮੀਰ ਤੇ ਨੈਪਾਲ ਨਾਲ ਆਪਣੇ ਸੰਬਧ ਕਾਇਮ ਰਖੇ 1

ਪਰ ਇਨ੍ਹਾ ਸਭ ਕੁਝ ਕਰਦਿਆਂ ਵੀ ਕੂਕਿਆਂ ਦੇ ਜੋਸ਼ੀਲੇ ਤੇ ਸ਼ਰਧਾਲੂਆਂ  ਦੀਆਂ ਭੁਲਾਂ ਨੇ ਉਨ੍ਹਾ ਨੂੰ ਕਾਮਯਾਬ ਨਾ ਹੋਣ ਦਿਤਾ 1 ਉਨ੍ਨਾ ਨੇ ਬਾਬਾ ਰਾਮ ਸਿੰਘ 12 ਗੁਰੂ ਦਾ ਦਰਜਾ ਦੇ ਦਿਤਾ ਜੋ ਸਿਖਾਂ ਨੂੰ ਹਰਗਿਜ਼ ਮਨਜੂਰ ਨਹੀਂ ਸੀ 1 ਉਹ ਖੁਦ ਵੀ ਇਹ ਕਿਸੇ ਹਾਲਤ ਵਿਚ ਨਹੀਂ ਸੀ ਚਾਹੁੰਦੇ ਜੋ ਉਨ੍ਹਾ ਦੀ ਲਿਖੀ ਹਰ ਚਿਠੀ ਇਸ ਗਲ ਦੀ ਗਵਾਹੀ ਭਰਦੀ ਹੈ1 ਉਹ ਖੁਦ  ਕਿਸ ਸ਼ਿਦਤ ਨਾਲ ਗੁਰੂ ਗਰੰਥ ਸਾਹਿਬ ਨੂੰ ਆਪਣਾ ਤੇ ਸਭ ਸਿਖਾਂ ਦਾ ਗੁਰੂ ਮੰਨਦੇ ਸੀ ਤੇ ਵਾਰ ਵਾਰ ਆਪਣੇ ਸ਼ਰਧਾਲੂਆਂ ਨੂੰ ਇਸ ਗਲ ਤੋਂ ਆਗਾਹ ਵੀ ਕਰਦੇ ਸਿਖਾਂ ਦਾ ਗੁਰੂ  ਗੁਰੂ ਗ੍ਰੰਥ ਸਾਹਿਬ ਹੈ ਹੋਰ ਕੋਈ ਨਹੀਂ , ‘ 1 ਜੇਕਰ ਇਹ ਕੂਕੇ ਆਪਣੇ ਜੋਸ਼ੀਲੇ ਪ੍ਰੇਮ ਦੀਆਂ ਹਦਾਂ ਨਾ ਤੋੜਦੇ ਤਾਂ ਅਜ 19 ਵੀੰ ਸਦੀ ਦਾ ਇਤਿਹਾਸ ਕੁਝ ਹੋਰ ਹੋਣਾ ਸੀ 1

                ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Nirmal Anand

Add comment