ਭਾਈ ਬਿਧੀ ਚੰਦ ਦਾ ਜਨਮ 1640 ਈਸਵੀ ਨੂੰ ਸੁਰ ਸਿੰਘ ਪਿੰਡ ਭਾਈ ਵਸਣ ਦੇ ਘਰ ਵਿਚ ਹੋਇਆ। ਉਹ ਭਾਈ ਭਿਖੀ ਦੇ ਪੋਤੇ ਸਨ। ਉਹ ਉਚੇ ਲੰਬੇ ਕਦ ਦੇ ਦਲੇਰ ਸ਼ਖਸੀਅਤ ਸਨ ਪਰ ਸਰਹਾਲੀ ਆਪਣੇ ਨਾਨਕੇ ਰਹਿੰਦਿਆ, ਓਹ ਗਲਤ ਸੰਗਤ ਵਿਚ ਪੈ ਜਾਣ ਕਰ ਕੇ ਚੋਰ ਬਣ ਗਏ। ਭਾਈ ਅਦਲੀ ਜੋ ਗੁਰੂ ਰਾਮ ਦਾਸ ਜੀ ਦੇ ਆਤਮ ਗਿਆਨੀ ਸਿੰਘ ਸੀ ,ਪਿੰਡ ਭੈਣੀ ( ਚੋਲਾ ਸਾਹਿਬ ) ਸਹਿਬ ਦੇ ਵਸਨੀਕ ਨੇ ਬਿਧੀ ਚੰਦ ਨੂੰ ਮਾੜਾ ਧੰਦਾ ਛਡ ਕੇ ਗੁਰੂ ਵਾਲਾ ਬੰਨਣ ਲਈ ਪ੍ਰੇਰਿਆ ਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਲ ਭੇਜ ਦਿਤਾ। ਦਰਬਾਰ ਲਗਾ ਹੋਇਆ ਸੀ ਗੁਰੂ ਸਾਹਿਬ ਪ੍ਰਵਚਨ ਕਰ ਰਹੇ ਸਨ।
ਚੋਰ ਕੀ ਹਾਮਾ ਭਰੇ ਨ ਕੋਈ ॥ ਚੋਰੂ ਕੀਆ ਚੰਗਾ ਕਿਉ ਹੋਈ॥
ਗੁਰੂ ਸਾਹਿਬ ਨੇ ਕਿਹਾ,: “ਮਨੁੱਖਾਂ ਨੂੰ ਆਪਣੀ ਜੀਵਿਕਾ ਵਿਵੇਕ ਬੁੱਧੀ ਵਲੋਂ ਅਰਜਿਤ ਕਰਣੀ ਚਾਹੀਦੀ ਹੈ ਜੋ ਵੀ ਵਿਅਕਤੀ ਅਧਰਮ ਦੇ ਕਾਰਜ ਕਰਕੇ ਆਪਣਾ ਅਤੇ ਆਪਣੇ ਪਰਵਾਰ ਦੀ ਪੋਸ਼ਣਾ ਕਰਦਾ ਹੈ ਉਹ ਸਮਾਜ ਵਿੱਚ ਇੱਜ਼ਤ ਦਾ ਸਥਾਨ ਪ੍ਰਾਪਤ ਨਹੀਂ ਕਰ ਸਕਦਾ। ਅੱਜ ਨਹੀਂ ਤਾਂ ਕੱਲ ਕਦੇ ਨਾ ਕਦੇ ਅਜਿਹਾ ਸਮਾਂ ਆਉਂਦਾ ਹੈ ਜਦੋਂ ਰਹੱਸ ਖੁੱਲ ਜਾਂਦਾ ਹੈ ਅਤੇ ਉਸ ਵਿਅਕਤੀ ਨੂੰ ਅਪਮਾਨਿਤ ਹੋਣਾ ਪੈਂਦਾ ਹੈ। ਇਹ ਤਾਂ ਇਸ ਸੰਸਾਰ ਦੀਆਂ ਗੱਲਾਂ ਹਨ ਪਰ ਆਤਮਕ ਦੁਨੀਆਂ ਵਿੱਚ ਅਜਿਹੇ ਵਿਅਕਤੀ ਅਪਰਾਧੀ ਹੋਣ ਦੇ ਕਾਰਣ ਪਸ਼ਚਾਤਾਪ ਵਿੱਚ ਜੱਲਦੇ ਹਨ। ਜਦੋਂ ਚੋਰ ਨੇ ਇਹ ਪ੍ਰਵਚਨ ਸੁਣੇਂ ਤਾਂ ਉਸਨੂੰ ਆਪਣੇ ਕੀਤੇ ਉੱਤੇ ਬਹੁਤ ਪਛਤਾਵਾ ਹੋਇਆ। ਉਸਦਾ ਕਠੋਰ ਦਿਲ ਸੰਗਤ ਦੇ ਪ੍ਰਭਾਵ ਵਲੋਂ ਪਲ ਭਰ ਵਿੱਚ ਪਿਘਲ ਕੇ ਮੋਮ ਹੋ ਗਿਆ ਅਤੇ ਨੇਤਰਾਂ ਵਿੱਚ ਹੰਜੂ ਘਾਰਾ ਪ੍ਰਵਾਹਿਤ ਹੋਣ ਲੱਗੀ।
ਗੁਰੂ ਸਾਹਿਬ ਨੇ ਜਦ ਉਣ ਨੂੰ ਦੇਖਿਆ ਤੇ ਉਸਤੋਂ ਉਸਦਾ ਪੇਸ਼ਾ ਪੁਛਿਆ ਤਾ ਉਸਨੇ ਆਪਣਾ ਪੈਸ਼ਾ ਚੋਰੀ ਦਸਿਆ ਤੇ ਬੇਨਤੀ ਕੀਤੀ ਕਿ ਅਜ ਤੋਂ ਬਾਅਦ ਮੈਂ ਕਦੀ ਚੋਰੀ ਨਹੀਂ ਕਰਾਂਗਾ। ਤੁਸੀਂ ਮੈਨੂੰ ਚੋਰ ਸਮਝ ਕੇ ਆਪਣੇ ਘਰ ਦਾ ਚੋਰ ਸਿਖ ਬਣਾ ਕੇ ਰਖ ਲਉ। ਗੁਰੂ ਅਰਜਨ ਦੇਵ ਜੀ ਮੁਸਕਰਾਏ ਤੇ ਬਚਨ ਕੀਤੇ ਜਿਸਦਾ ਉਸਦੇ ਮੰਨ ਤੇ ਇਤਨਾ ਡੂੰਘਾ ਅਸਰ ਹੋਇਆ ਕਿ ਚੋਰੀ ਹਮੇਸ਼ਾਂ ਲਈ ਛਡਕੇ ਗੁਰੂ ਦਾ ਸਚਾ ਸਿਖ ਤੇ ਸੇਵਕ ਬਣ ਗਿਆ ਤੇ ਗੁਰੂ ਘਰ ਵਿਚ ਰਹਿ ਕੇ ਸੇਵਾ ਵਿਚ ਜੁਟ ਗਿਆ।
ਭਾਈ ਜੀ ਦਾ ਹਰ ਕੰਮ ਜਿਥੇ ਜੁਰਰਤ ਦੀਆਂ ਹਦਾਂ ਟਪਦਾ ਉਥੇ ਉਨ੍ਹਾ ਦਾ ਗੁਰਬਾਣੀ ਨਾਲ ਪ੍ਰੇਮ ਦੇਖਣ ਵਾਲਾ ਸੀ। ਜਿਸ ਕੰਮ ਲਈ ਜਾਂਦੇ ਗੁਰਬਾਣੀ ਦਾ ਓਟ ਤੇ ਆਸਰਾ ਲੈ ਕੇ ਜਾਂਦੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦ ਸਿਖਾਂ ਵਿਚ ਮਾਯੂਸੀ ਆ ਗਈ ਤਾਂ ਇਨ੍ਹਾ ਨੇ ਭਾਈ ਬੁਢਾ ਤੇ ਭਾਈ ਗੁਰਦਾਸ ਨਾਲ ਰ੍ਰ੍ਲਕੇ ਪਿੰਡ-ਪਿੰਡ ਵਿਚ ਜਾ ਕੇ ਲੋਕਾਂ ਦੇ ਦਿਲਾਂ ਵਿਚ ਉਤਸ਼ਾਹ ਭਰਿਆ ਤੇ ਸਿਖਾਂ ਨੂੰ ਢਹਿੰਦੀਆਂ ਕਲਾਂ ਵਲ ਨਾ ਜਾਣ ਦਿਤਾ। ਢਾਡੀਆਂ ਨੂੰ ਗੁਰੂ ਜਸ ਗਾਣ ਲਈ ਪ੍ਰੇਰਿਆ ਤੇ ਸਿਖਾਂ ਵਿਚ ਨਵਾਂ ਜੋਸ਼ ਭਰਿਆ। ਜਦ ਉਨ੍ਹਾ ਨੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬਹੁਤ ਘਟ ਹਨ , ਉਨ੍ਹਾ ਨੇ ਆਪਣੀ ਨਿਗਰਾਨੀ ਹੇਠ ਗੁਰੂ ਗਰੰਥ ਸਾਹਿਬ ਦੇ ਉਤਾਰੇ ਤੇ ਸੈਂਚੀਆਂ ਬਣਵਾ ਕੇ ਦੂਰ ਦੂਰ ਸੰਗਤਾਂ ਵਲ ਭੇਜੀਆਂ।
ਜਦ ਗੁਰੂ ਹਰਗੋਬਿੰਦ ਸਾਹਿਬ ਨੇ ਗਿਣਤੀ ਵਧ ਜਾਣ ਕਰਕੇ ਸਾਰੇ ਸਿਖਾਂ ਨੂੰ ਪੰਜ ਜਥਿਆਂ ਵਿਚ ਵੰਡ ਦਿਤਾ ਤਾਂ ਦੂਸਰਾ ਜਥੇ ਦਾ ਸਰਦਾਰ ਭਾਈ ਬਿਧੀਚੰਦ ਨੂੰ ਬਣਾ ਦਿਤਾ ਜਿਸਦਾ ਕੰਮ ਸੀ ਗੁਰੀਲਾ ਜੰਗ ਕਰਕੇ ਦੁਸ਼ਮਨਾਂ ਨੂੰ ਭਾਜੜਾਂ ਪਾਣੀਆਂ। ਪਹਿਲੇ ਜਥੇ ਦਾ ਜਥੇਦਾਰ ਭਾਈ ਲੰਗਾਹ ਸੀ ਜੋ ਕੀ ਅਗੇ ਹੋਕੇ ਲੜਦੇ ਸੀ ,। ਭਾਈ ਪਰਾਣਾ ਕਿਓਂਕਿ ਪੰਜਾਬ ਦੇ ਚਪੇ ਚਪੇ ਤੋਂ ਜਾਣੁ ਸੀ ਨੂੰ ਖਬਰਾਂ ਲਿਆਉਣ ਤੇ ਪਹੁੰਚਾਉਣ ਦਾ ਕੰਮ ਸੋਂਪਿਆ। ਭਾਈ ਪਰਾਗਾ ਦੇ ਸਪੁਰਦ ਰਸਦ-ਪਾਣੀ ,ਹਥਿਆਰ ਤੇ ਬਾਰੂਦ ਪਹੁੰਚਾਣ ਦਾ ਕੰਮ ਸੀ। ਭਾਈ ਜੇਠਾ ਰਸਾਲੇ ਦੇ ਜਥੇਦਰ ਸੀ। ਇਨ੍ਹਾ ਪੰਜਾਂ ਜਥਿਆਂ ਨੇ ਆਪਣਾ ਕੰਮ ਇਤਨੇ ਉਤਸ਼ਾਹ ਤੇ ਜੋਸ਼ ਨਾਲ ਕੀਤਾ ਕੀ ਹਰ ਤਰਫ਼ ਸਿਖਾਂ ਦੀ ਚੜਦੀ ਕਲਾ ਵਿਚਰਨ ਲਗੀ।
ਭਾਈ ਬਿਧੀਚੰਦ ਦੇ ਜਥੇ ਨੇ ਸਿਖੀ ਨੂੰ ਚੜਦੀ ਕਲਾ ਵਿਚ ਰਖਣ ਲਈ ਨਵੇਂ ਨੇਵੇਂ ਢੰਗ ਅਪਨਾਏ। ਗੁਰ ਹਰਗੋਬਿੰਦ ਸਾਹਿਬ ਦੀ ਗਵਾਲੀਅਰ ਦੀ ਗ੍ਰਿਫਤਾਰੀ ਵਕਤ ਇਨ੍ਹਾ ਨੇ ਪਿੰਡਾਂ ਵਿਚ ਫਿਰ ਫਿਰ ਕੇ ਗੁਰੂ-ਪਿਆਰ ਕਾਇਮ ਰਖਿਆ। ਭਾਈ ਬੁਢਾ ਜੀ ਆਪਣੀ ਵਿਦਵਤਾ ਤੇ ਸ਼ਖਸ਼ੀਅਤ ਨਾਲ ਸੰਗਤਾ ਦੇ ਦਿਲਾਂ ਤੇ ਪ੍ਰਭਾਵ ਪਾਂਦੇ ਤੇ ਬਿਧੀਚੰਦ ਢਾਡੀਆਂ ਨੂੰ ਨਾਲ ਲੈ ਕੇ ਗੁਰੂ-ਘਰ ਦੇ ਜਸ ਦਾ ਐਸਾ ਮਹੋਲ ਤਿਆਰ ਕਰਦੇ ਕੀ ਦੂਰੋਂ ਦੂਰੋਂ ਸੰਗਤਾ ਆ ਜੁੜਦੀਆਂ। ਐਸਾ ਗੁਰੂ ਜਸ ਹੋਇਆ ਕਿ ਪੰਜਾਬ ਦੇ ਪਿੰਡਾ ਦੇ ਪਿੰਡ ਢੋਲਕੀਆਂ ਛੇਣਿਆਂ ਨਾਲ ਕੀਰਤਨ ਕਰਦੇ ਗਵਾਲਿਆ ਪਹੁੰਚਦੇ ਤੇ ਜੇਲ ਦੀ ਪ੍ਰਕਰਮਾ ਕਰਕੇ , ਮਥਾ ਟੇਕ ਕੇ ਵਾਪਸ ਮੁੜ ਆਉਂਦੇ। ਇਸਦਾ ਜਹਾਂਗੀਰ ਤੇ ਬੜਾ ਗਹਿਰਾ ਅਸਰ ਹੋਇਆ ਤੇ ਆਪਣੀ ਬੇਗਮ ਤੇ ਵਜੀਰ ਖਾਨ ਦੇ ਕਹਿਣ ਤੇ ਇਕ ਦਮ ਗੁਰੂ ਸਾਹਿਬ ਨੂੰ ਰਿਹਾਈ ਦਾ ਹੁਕਮ ਦੇ ਦਿਤਾ। ਮੁਹਿਸਨ ਫਾਨੀ ਵੀ ਇਸ ਗਲ ਦੀ ਗਵਾਹੀ ਭਰਦਾ ਹੈ।
ਗੁਰੂ ਸਾਹਿਬ ਦੀ ਰਿਹਾਈ ਤੋਂ ਬਾਅਦ ਇਹ ਗੁਰੂ ਸਾਹਿਬ ਦੇ ਅੰਗ-ਰਖਿਅਕ ਬਣੇ। ਜਹਾਂਗੀਰ ਨੇ ਜਦੋਂ ਪਛਤਾਵਾ ਕਰਨ ਵਜੋਂ ਚੰਦੁ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਭਾਈ ਬਿਧਿਚੰਦ ਤੇ ਭਾਈ ਜੇਠਾ ਜੀ ਨੂੰ ਇਸਦੇ ਕੀਤੇ ਦੀ ਸਜ਼ਾ ਦੇਣ ਦੀ ਜਿੰਮੇਵਾਰੀ ਸੋਂਪੀ। ਇਨ੍ਹਾ ਨੇ ਲਾਹੋਰ, ਸਭ ਦੇ ਸਾਮਣੇ ਉਸਦਾ ਮੂੰਹ ਕਲਾ ਕਰਵਾਕੇ , ਉਸਤੋਂ ਭੀਖ ਮੰਗਵਾਈ ਤਕਿ ਬਾਕੀਆਂ ਨੂੰ ਵੀ ਸਿਖਿਆ ਮਿਲੇ। ਜਦ ਪ੍ਰਿਥੀਏ ਦੇ ਪੁਤਰ ਮੇਹਰਬਾਨ ਨੇ ਲਾਹੋਰ ਖਰੂਦ ਮਚਾਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਸਾਹਿਬ ਨੇ ਬਿਧੀਚੰਦ ਨੂੰ ਉਸਨੂੰ ਸਮਝਾਉਣ ਲਈ ਭੇਜਿਆ।
ਬੀਬੀ ਕੋਲਾਂ ਦਾ ਗੁਰੂ ਸਹਿਬ ਦੀ ਸ਼ਰਨ ਆਉਣ ਲੜਾਈ ਦੀ ਸੰਭਾਵਨਾ ਹੋਣ ਕਰਕੇ ਬਿਧੀ ਚੰਦ ਨੇ ਆਪਣਾ ਡੇਰਾ ਪਿਪਲੀ ਲਗਾ ਲਿਆ ਤੇ ਹਰ ਇਕ ਹਲਚਲ ਦੀ ਪੂਰੀ ਸੂਚਨਾ ਗੁਰੂ ਸਾਹਿਬ ਨੂੰ ਦਿਤੀ ਤੇ ਇਸ ਅਮ੍ਰਿਤਸਰ ਦੀ ਲੜਾਈ ਵਿਚ ਗੁਰੂ ਸਾਹਿਬ ਦੀ ਜਿਤ ਹੋਈ। ਜਦੋਂ ਬਾਜ਼ ਦੀ ਖਾਤਿਰ 14 ਮਈ 1629 ਅਮ੍ਰਿਤਸਰ ਸ਼ਾਹੀ ਫੌਜਾਂ ਚੜ ਆਈਆਂ ਤਾਂ ਪਹਿਲੀ ਟਕਰ ਭਾਈ ਬਿਧੀਚੰਦ ਨਾਲ ਹੋਈ। ਉਨ੍ਹਾ ਦੇ ਜਥੇ ਨੇ ਫੌਜਾਂ ਦਾ ਰਾਹ ਰੋਕ ਲਿਆ ਤੇ ਗੁਰੂ ਸਾਹਿਬ ਨੂੰ ਸਨੇਹਾ ਭੇਜ ਦਿਤਾ। ਇਹ ਅਚਨਚੇਤ ਹਮਲਾ ਸੀ -ਕਿਓਂਕਿ ਦੂਜੇ ਦਿਨ ਬੀਬੀ ਵੀਰੋ ਦੀ ਸ਼ਾਦੀ ਸੀ ਤੇ ਬਰਾਤ ਵੀ ਅਮ੍ਰਿਤਸਰ ਵਲ ਚਲ ਚੁਕੀ ਸੀ। ਭਾਈ ਬਿਧੀ ਚੰਦ, ਸਿਖ ਫੌਜਾਂ ਨਾਲ ਦੁਸ਼ਮਨ ਤੇ ਐਸੇ ਟੁਟੇ ਕੀ ਸ਼ਾਹੀ ਫੌਜਾਂ ਵਿਚ ਖਲਬਲੀ ਮਚ ਗਈ। ਮੁਖਲਿਸ ਖਾਨ ਨੇ ਫੌਜੀਆਂ ਨੂੰ ਵੰਗਾਰ ਕੇ ਕਿਹਾ ,” ਤੁਸੀਂ ਸੂਰਮਿਆਂ ਦੀ ਉਲਾਦ ਹੋ, ਉਧਰ ਫਕੀਰਾਂ ਦਾ ਟੋਲਾ ਹੈ” ਪਰ ਉਨ੍ਹਾਂ ਫਕੀਰਾਂ ਦੇ ਡੋਲੇ ਨੇ ਐਸੀ ਜੰਗ ਲੜੀ ਕੀ ਇਤਿਹਾਸ ਦੇ ਨਵੇਂ ਪੰਨੇ ਲਿਖ ਦਿਤੇ। ਜੰਗ ਤੋਂ ਦੂਸਰੇ ਦਿਨ ਭਾਈ ਬਿਧਿ ਚੰਦ ਨੇ ਸੁਲਤਾਨ ਬੇਗ ਨੂੰ ਵੰਗਾਰਿਆ ਪਰ ਥੋੜੀ ਦੇਰ ਤੋਂ ਬਾਅਦ ਹੀ ਉਹ ਪਿਠ ਦਿਖਾਕੇ ਚਲਾ ਗਿਆ ਜਦ ਗੁਰੂ ਸਾਹਿਬ ਨੇ ਉਸ ਨੂੰ ਕਾਇਰ ਕਿਹਾ ਤੇ ਉਹ ਮੁੜ ਆਇਆ ਪਰ ਗੁਰੂ ਸਾਹਿਬ ਦੇ ਇਕ ਹੀ ਤੀਰ ਨਾਲ ਉਸਦਾ ਅੰਤ ਹੋ ਗਿਆ। ਫਿਰ ਮੁਖਲਿਸ ਖਾਨ ਗੁਰੂ ਸਾਹਿਬ ਨਾਲ ਸਿਧਾ ਟਾਕਰਾ ਆਪ ਕਰਨ ਆਇਆ ਪਰ ਇਕੋ ਵਾਰ ਨਾਲ ਉਹ ਵੀ ਇਸ ਦੁਨੀਆਂ ਤੋਂ ਚਲਦਾ ਬਣਿਆ।
ਜਦ ਜਲੰਧਰ ਦਾ ਸੂਬੇਦਾਰ ਅਬਦੁਲਾ ਖਾਨ ਫੌਜਾਂ ਲੇਕੇ ਚੜ ਆਇਆ ਤਾਂ ਗੁਰੂ ਸਾਹਿਬ ਦੀ ਫੌਜ਼ ਦੀ ਕਮਾਨ ਭਾਈ ਜਟੂ ਤੇ ਹਥ ਵਿਚ ਦਿਤੀ ਤੇ ਬਿਧੀਚੰਦ ਦੇ ਜਥੇ ਨੂੰ ਰਾਖਵਾਂ ਰਖ ਲਿਆ। ਵਿਰੋਧੀਆਂ ਦੇ ਲਗਾਤਾਰ ਹਮਲਿਆਂ ਕਾਰਣ ਪਹਿਲੇ ਭਾਈ ਜਟੂ ਫਿਰ ਭਾਈ ਮਥੁਰਾ ਤੇ ਫਿਰ ਭਾਈ ਨਾਨੂੰ ਜੰਗ ਵਿਚ ਸ਼ਹੀਦ ਹੋ ਗਏ ਤਾਂ ਬਿਥੀ ਚੰਦ ਲੜਾਈ ਦੇ ਮੈਦਾਨ ਵਿਚ ਉਤਰੇ। ਕਰਮ ਚੰਦ ਚੰਦੁ ਦਾ ਪੁਤਰ ਦਾ ਤੀਰ ਭਾਈ ਬਿਧੀਚੰਦ ਦੇ ਸਰੀਰ ਵਿਚ ਖੁਬ ਗਿਆ , ਉਨ੍ਹਾ ਨੇ ਕਢ ਕੇ ਵਗਾਹ ਮਾਰਿਆ। ਕਰਮ ਚੰਦ ਤਾਂ ਬਚ ਗਿਆ ਪਰ ਉਸਦਾ ਘੋੜਾ ਡਿਗ ਪਿਆ। ਡਿਗਦੇ ਕਰਮ ਚੰਦ ਨੂੰ ਘਸੀਟ ਕੇ ਗੁਰੂ ਚਰਨਾ ਵਿਚ ਲਿਆ ਸੁਟਿਆ ਤੇ ਜਾਨੋ ਮੁਕਾਣ ਦੀ ਆਗਿਆ ਮੰਗੀ ਪਰ ਗੁਰੂ ਸਾਹਿਬ ਨੇ ਉਸ ਨੂੰ ਨਿਹਥਾ ਸੋਚ ਕੇ ਛੋੜ ਦਿਤਾ। ਕਰਮ ਚੰਦ ਨੇ ਭਜ ਕੇ ਨਵਾਬ ਨੂੰ ਦ੍ਸ਼ਿਆ ਕੀ ਗੁਰੂ ਸਾਹਿਬ ਕੋਲ ਫੌਜ਼ ਬਹੁਤ ਥੋੜੀ ਹੈ। ਉਸਨੇ ਬੜਾ ਭਰਪੂਰ ਹਲਾ ਕੀਤਾ ਪਰ ਓਹ ਆਪ, ਆਪਣੇ ਪੁਤਰ ਤੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਮੈਦਾਨ-ਏ-ਜੰਗ ਵਿਚ ਗਵਾ ਬੈਠਾ ,ਮੈਦਾਨ ਗੁਰੂ ਸਾਹਿਬ ਦੇ ਹਥ ਆਇਆ।
ਗੁਰੂ ਹਰਗੋਬਿੰਦ ਸਾਹਿਬ ਬਿਧੀਚੰਦ ਨੂੰ ਆਪਣੇ ਪੁਤਰਾਂ ਦੀ ਤਰਹ ਪਿਆਰ ਕਰਦੇ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਭਾਈ ਸੁਭਾਗ ਜੀ ਨੇ ਪੰਜ ਇਰਾਕੀ ਘੋੜੇ ਪੇਸ਼ ਕੀਤੇ ਤੇ ਗੁਰੂ ਸਾਹਿਬ ਨੇ ਇਕ ਬਾਬਾ ਗੁਰਦਿਤਾ ਜੀ ਨੂੰ ,ਇਕ ਬਾਬਾ ਸੁਰ੍ਜ੍ਮਲ ਨੂੰ ਤੇ ਇਕ ਭਾਈ ਬਿਧੀਚੰਦ ਨੂੰ ਦਿਤਾ ਤੇ ਦੋ ਆਪਣੇ ਪਾਸ ਰਖੇ। ਜਦੋਂ ਗੁਰੂਸਰ ਸਿਧਾਰ ਭਾਈ ਦਿਆਲ ਸਿੰਘ ਤੇ ਬਖਤ ਮੱਲ ਨੇ ਕਾਬਲੀ ਸੰਗਤਾਂ ਵਲੋਂ ਸੁਗਾਤਾਂ ਭੇਟ ਕੀਤੀਆਂ ਤਾਂ ਉਨ੍ਹਾ ਨੇ ਗੁਰੂ ਸਾਹਿਬ ਨੂੰ ਦਸਿਆ ਕੀ ਕਰੋੜੀ ਜੀ ਵੀ ਦੋ ਘੋੜੇ ਦਿਲਬਾਗ ਤੇ ਗੁਲਬਾਗ ਆਪਜੀ ਨੂੰ ਭੇਟਾ ਕਰਨ ਲਈ ਲਿਆ ਰਹੇ ਸੀ ਪਰ ਲਾਹੋਰ ਵਿਖੇ ਸ਼ਾਹਜਹਾਂ ਦੇ ਨੋਕਰ ਅਨਾਇਤ ਖਾਨ ਨੇ ਖੋਹ ਲਏ। ਗੁਰੂ ਸਾਹਿਬ ਨੇ ਉਨ੍ਹਾ ਨੂੰ ਧੀਰਜ ਦਿੰਦਿਆ ਕਿਹਾ ਕੀ ਇਨ੍ਹਾ ਦੀ ਭੇਟਾ ਸਾਨੂੰ ਪੁਜ ਗਈ ਹੈ। ਬਿਧੀਚੰਦ ਆਪੇ ਵਾਪਸ ਲੈ ਆਵੇਗਾ।
ਭਾਈ ਬਿਧੀ ਚੰਦ ਗੁਰੂ ਸਾਹਿਬ ਦੇ ਚਰਨਾ ਤੇ ਮਥਾ ਟੇਕ ਕੇ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਕੇ ਲਾਹੋਰ ਵਲ ਚੱਲ ਪਏ। ਲਾਹੋਰ ਓਨ੍ਹਾ ਨੇ ਭਾਈ ਜੀਵਨ ਸਿੰਘ ਦੇ ਘਰ ਟਿਕਾਣਾ ਕੀਤਾ ਤੇ ਆਪਣੇ ਅਉਣ ਦਾ ਕਾਰਣ ਦਸਿਆ। ਉਸ ਤੋਂ ਇਕ ਦਾਤੀ ਤੇ ਰੰਬਾ ਲੈ ਕੇ ਹਰੇ -ਭਰੇ ਸਾਫ਼ -ਸੁਥਰੇ ਘਾਹ ਦੀ ਪੰਡ ਬੰਨਕੇ ਕਿਲੇ ਦੀ ਦੀਵਾਰ ਨਾਲ ਬੈਠ ਗਏ। ਘੋੜਿਆਂ ਦੇ ਦਰੋਗੇ ਸੋੰਧੇ ਖਾਨ ਨੇ ਘਾਹ ਤੇ ਘਾਹੀ ਵਲ ਦੇਖਕੇ ਮੁਲ ਕੀਤਾ ਤੇ ਖਰੀਦ ਲਿਆ। ਬਿਧੀ ਚੰਦ ਘਾਹ ਨੂੰ ਚੁਕ ਕੇ ਘੋੜਿਆਂ ਤਕ ਲੈ ਗਏ। ਉਸ ਨੇ ਪਹਿਲਾਂ ਘੋੜੇ ਦੇ ਪੈਰ ਚੁੰਮੇ ਫਿਰ ਉਨ੍ਹਾ ਨੂੰ ਪਲੋਸ ਕੇ ਘਾਹ ਪਾ ਦਿੱਤਾ, ਘੋੜੇ ਰੱਜ ਕੇ ਘਾਹ ਖਾਣ ਲੱਗੇ। ਕੁਝ ਦਿਨਾਂ ਵਿਚ ਘੋੜੇ ਉਨ੍ਹਾ ਨਾਲ ਪਰਚ ਗਏ। ਉਸਦਾ ਘੋੜਿਆਂ ਨਾਲ ਪਿਆਰ ਦੇਖ ਕੇ ਉਸ ਨੂੰ ਪੱਕੀ ਨੋਕਰੀ ਤੇ ਰਖ ਲਿਆ। ਭਾਈ ਬਿਧੀ ਚੰਦ ਘੋੜਿਆਂ ਦੀ ਸੇਵਾ ਵੀ ਕਰਦੇ ਤੇ ਆਸ ਪਾਸ ਦੀ ਟੋਹ ਵੀ ਰਖਦੇ। ਰੋਜ ਇਕ ਪਥਰ ਘਾਹ ਦੀ ਪੰਡ ਵਿਚ ਲੈ ਆਓਂਦੇ ਤੇ ਅਧੀ ਰਾਤ ਨੂੰ ਪਥਰ ਕਿਲੇ ਨਾਲ ਲਗਦੀ ਨਦੀ ਚ ਸੁੱਟ ਦਿੰਦੇ। ਹਲ -ਚਲ ਹੁੰਦੀ ਪਰ ਸਾਰੇ ਇਹੀ ਸੋਚਦੇ ਕੀ ਕੋਈ ਦਰਿਆਜਾਨਵਰ ਹੋਏਗਾ ਜੋ ਕਿਲੇ ਦੀ ਦੀਵਾਰ ਨਾਲ ਟਕਰਾਂਦਾ ਹੈ।
ਭਾਈ ਬਿਧੀ ਚੰਦ ਆਪਣੀ ਹਰ ਮਹੀਨੇ ਦੀ ਤਨਖਾਹ ਨੋਕਰਾਂ ਤੇ ਖਰਚ ਕਰ ਦਿੰਦੇ ਤੇ ਆਪਣੇ ਆਪ ਉਨ੍ਹਾ ਦੇ ਸਾਮਣੇ ਕਮਲੇ ਬਤੋਰ ਦਿਖਾਂਦੇ। ਇਕ ਦਿਨ ਜਦ ਤਨਖਾਹ ਦੇ ਨਾਲ ਦਰੋਗੇ ਨੇ ਖੁਸ਼ ਹੋਕੇ 1000 ਰੁਪਿਆ ਇਨਾਮ ਵਜੋਂ ਦਿਤਾ ਤਾਂ ਨੋਕਰਾਂ ਦੇ ਮੰਗਣ ਤੇ ਉਨ੍ਹਾ ਨੇ ਤਕੜੀ ਜਿਆਫਤ ਕੀਤੀ। ਨੋਕਰਾਂ ਨੇ ਰਾਤ ਨੂੰ ਰਜ ਕੇ ਸ਼ਰਾਬ ਪੀਤੀ ਤੇ ਬੇਸੁਰਤ ਹੋਕੇ ਪੈ ਗਏ। ਭਾਈ ਬਿਧਿ ਚੰਦ ਨੇ ਚਾਬੀਆਂ ਕਢੀਆਂ , ਨੋਕਰਾਂ ਨੂੰ ਬਾਹਰੋ ਜੰਦਰਾ ਲਗਾ ਦਿੱਤਾ ਤੇ ਘੋੜੇ ਸਮੇਤ ਕਿਲੇ ਦੀ ਦੀਵਾਰ ਤੋਂ ਨਦੀ ਵਿਚ ਛਲਾਂਗ ਮਾਰ ਕੇ ਰਾਤੋ ਰਾਤ ਗੁਰੂ ਸਾਹਿਬ ਦੇ ਕੋਲ ਪਹੁੰਚ ਗਏ। ਗੁਰੂ ਸਾਹਿਬ ਜੀ ਖੁਸ਼ ਹੋਏ, ਆਸ਼ੀਰਵਾਦ ਦਿਤਾ।
ਘੋੜਾ ਆਪਣੇ ਸਾਥੀ ਨਾਲ ਵਿਛੜ ਕੇ ਕੁਝ ਨਹੀਂ ਸੀ ਖਾ ਰਿਹਾ। ਸੋ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਿਧੀ ਚੰਦ ਦੂਜਾ ਘੋੜਾ ਲੈਣ ਲਈ ਲਾਹੋਰ ਪਹੁੰਚ ਗਿਆ। ਓਥੇ ਓਹ ਰਾਤ ਭਾਈ ਬੋਹੜੂ ਦੇ ਘਰ ਰਹੇ ਤੇ ਉਸਨੂੰ ਆਪਣੇ ਅਓਣ ਦਾ ਕਾਰਣ ਦੱਸ ਕੇ ਉਸ ਤੋ ਇਕ ਪਗੜੀ ਇਕ ਧੋਤੀ ਤੇ ਇਕ 30 ਗਜ ਦੀ ਮਲਮਲ ਦੀ ਪੱਗ ਲੈ ਕੇ ਸਵੇਰੇ ਚੱਲ ਪਏ। ਭਾਈ ਸਾਹਿਬ ਓਥੇ ਰਾਹ ਚ ਬੈਠ ਗਏ ਜਿਥੋ ਦਰੋਗਾ ਰੋਜ ਲੰਘਦਾ ਹੁੰਦਾ ਸੀ। ਭਾਈ ਸਾਹਿਬ ਆਪਣੇ ਅੰਦਾਜੇ ਤੇ ਗੁਰੂ ਸਾਹਿਬ ਤੇ ਭਰੋਸਾ ਰਖ ਕੇ ਸਭ ਦੇ ਦੁਖਾਂ ਦਾ ਕਾਰਣ ਦੱਸ ਰਹੇ ਸੀ। ਓਸੇ ਸਮੇ ਦਰੋਗਾ ਵੀ ਓਥੇ ਆਇਆ। ਲੋਕਾਂ ਤੋਂ ਬਾਬੇ ਦੀ ਸਿਫਤ ਸੁਣ ਕੇ ਉਸ ਨੇ ਘੋੜਿਆ ਬਾਰੇ ਪੁਛ ਲਿਆ। ਭਾਈ ਬਿਧੀ ਚੰਦ ਨੇ ਉਸ ਨੋਕਰ ਘਾਹੀ ਦਾ ਨਾਂ, ਉਸਦਾ ਹੁਲੀਆ ਤੇ ਖੋੜਾ ਲਿਜਾਣ ਦੀ ਸਾਰੀ ਤਰਤੀਬ ਦਸ ਦਿਤੀ। ਕਿਹਾ ਕਿ ਇਸ ਵਕਤ ਜਰਾ ਦਸਣਾ ਔਖਾ ਹੈ ਕਿ ਘੋੜਾ ਕਿਥੇ ਹੈ , ਜੇਕਰ ਉਹੀ ਜਗਹ ਤੇ ਉਹੀ ਵਕਤ ਤੇ ਉਹੀ ਪਹਿਰੇਦਾਰ ਆਪਣੀ ਆਪਣੀ ਥਾਂ ਤੇ ਹੋਣ ਤਾਂ ਦਸਿਆ ਜਾ ਸਕਦਾ ਹੈ। ਦਰੋਗਾ ਰਾਤ ਦੇ ਵਕਤ ਭਾਈ ਬਿਧੀਚੰਦ ਨੂੰ ਬੁਲਾ ਕੇ ਲੈ ਆਇਆ ਤੇ ਤਬੇਲੇ ਦਾ ਉਸੇ ਤਰਹ ਦਾ ਮਹੋਲ ਬਣਾ ਦਿਤਾ। ਭਾਈ ਜੀ ਨੇ ਦਸਣ ਲਈ ਘੋੜਾ ਖੋਲਿਆ ਤੇ ਉਤੇ ਚੜ ਕੇ ਇਹ ਕਹਿਕੇ ਕਿ ਮੈ ਓਹੀ ਸਿਖ ਹਾਂ ਜੋ ਗੁਰੂ ਦਾ ਪਹਿਲਾ ਘੋੜਾ ਭਜਾ ਕੇ ਲੈ ਗਿਆ ਸੀ, ਜਿਸ ਵਿਚ ਹਿੰਮਤ ਹੈ ਤਾਂ ਰੋਕ ਲਵੋ। “ਸੇਵਕ ਦੀ ਪੈਜ ਰਖੀੰ ਆਖ ਕੇ ਛਲਾਂਗ ਲਗਾ ਦਿਤੀ। ਇਸ ਤਰਾ ਦੂਜਾ ਘੋੜਾ ਵੀ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ ਤੇ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਆਸ਼ੀਰਵਾਦ ਦਿਤਾ ਤੇ ਕਿਹਾ ਸਿਖਾ ਕੁਝ ਮੰਗ ਲੈ ?
ਬਿਧੀ ਚੰਦ ਨੇ ਕੀ ਮੰਗਿਆ :
ਸਤਿਗੁਰਾਂ ਦਾ ਅੰਗ। ਸਾਧ ਦਾ ਸੰਗ
ਨਾਮ ਦਾ ਰੰਗ। ਨਿਸਚਾ ਅਭੰਗ
ਗੁਰੂ ਸਾਹਿਬ ਨੇ ਉਨ੍ਹਾ ਨੂੰ ਗਲੇ ਨਾਲ ਲਗਾਇਆ ਤੇ ਬਚਨ ਕੀਤੇ:
ਬਿਧੀ ਚੰਦ ਛੀਨਾਂ ਗੁਰੂ ਦਾ ਸੀਨਾਂ
ਅੱਜ ਤੱਕ ਇਹ ਸਨਮਾਣ ਕਿਸੇ ਹੋਰ ਨੂੰ ਨਹੀ ਮਿਲਿਆ।
ਨਥਾਣਾ ਦੇ ਲਾਗੇ 1632 ਵਿਚ ਇਹ ਲੜਾਈ ਭਾਈ ਬਿਧਿ ਚੰਦ ਨੇ ਲਾਹੋਰ ਦੇ ਕਿਲੇ ਵਿਚੋ, ਕਾਬਲ ਦੀਆਂ ਸੰਗਤਾ ਵਲੋ ਗੁਰੂ ਸਾਹਿਬ ਲਈ ਲਿਆਏ ਘੋੜੇ ,ਜੋਕਿ ਲਾਹੋਰ ਦੇ ਸੂਬੇ ਨੇ ਖੋਹ ਲਾਏ , ਵਾਪਿਸ ਲਿਆਣ ਦੇ ਕਾਰਨ ਹੋਈ। ਇਕ ਪਾਣੀ ਦੀ ਢਾਬ ਉਪਰ ਸਿਖਾਂ ਨੇ ਤੀਸਰਾ ਜੰਗ ਜੋ ਮੇਹਰਾਜ ਦੀ ਲੜਾਈ ਕਰਕੇ ਮਸ਼ਹੂਰ ਹੈ ਲੜਿਆ। , ਗੁਰੂ ਸਾਹਿਬ ਨੇ ਜਿਤ ਹਾਸਲ ਕੀਤੀ ਪਰ ਉਨਾ ਦਾ ਇਕ ਘੋੜਾ ਲੜਾਈ ਵਿਚ ਮਾਰਿਆ ਗਿਆ।
ਉਸਤੋਂ ਬਾਅਦ ਗੁਰੂ ਸਾਹਿਬ ਕਰਤਾਰ ਪੁਰ ਛਡਕੇ ਕੇ ਕੀਰਤ ਪੁਰ ਆ ਗਏ। ਇਥੇ ਬੁਢ਼ਣ ਸ਼ਾਹ ਦਾ ਚੇਲਾ ਦਿਓ ਨਗਰ ਤੋਂ ਕੀਰਤਪੁਰ ਆ ਗਿਆ। ਭਾਈ ਬੁਡਣ ਸ਼ਾਹ ਦੀ ਕਬਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਖਰਚੇ ਵਿਚੋਂ ਬਨਵਾਈ ਸੀ। ਜਦ ਉਸਨੇ ਗੁਰੂ ਸਾਹਿਬ ਦੀ ਰਹਿਣੀ ਬਹਿਣੀ ਤੇ ਸਿਖਾਂ ਦਾ ਜੀਵਨ ਡਿਠਾ ਤੇ ਆਪਣੇ ਆਪ ਨੂੰ ਸਿਖੀ ਪ੍ਰਚਾਰ ਲਈ ਪੇਸ਼ ਕਰ ਦਿਤਾ। ਭਾਈ ਬਿਧੀ ਚੰਦ ਨਾਲ ਉਸਦਾ ਬਹੁਤ ਪਿਆਰ ਪੈ ਗਿਆ। ਭਾਈ ਬਿਧੀ ਚੰਦ ਨਾਲ ਉਸਦਾ ਬਹੁਤ ਪਿਆਰ ਪੈ ਗਿਆ, ਇਤਨਾ ਕੀ ਦੋਨੋਂ ਨੇ ਸਰੀਰ ਇੱਕਠੇ ਛਡਣ ਦਾ ਪ੍ਰਣ ਕਰ ਲਿਆ। ਭਾਈ ਜੀ ਨੂੰ ਪ੍ਰਚਾਰ ਲਈ ਗੁਰੂ ਸਾਹਿਬ ਨੇ ਦਿਓ ਨਗਰ ਹੀ ਭੇਜ ਦਿਤਾ। ਗੁਰੂ ਸਾਹਿਬ ਸਮਝ ਗਏ ਕਿ ਬਿਧੀਚੰਦ ਦਾ ਵਕਤ ਨੇੜੇ ਹੈ ਜਦ ਭਾਈ ਬਿਧੀਚੰਦ ਨੂੰ ਦਿਓ ਨਗਰ ਭੇਜਣ ਲਗੇ ਤਾਂ ਉਨ੍ਹਾ ਨੇ ਬਚਨ ਕੀਤੇ,” ਭਾਈ ਬਿਧੀਚੰਦ ਜੇ ਕੋਈ ਤੇਰੇ ਮੇਰੇ ਵਿਚ ਭੇਦ ਮਨੇਗਾ ਉਸ ਨੂੰ ਸਿਖੀ ਸਿਦਕ ਪ੍ਰਾਪਤ ਨਹੀਂ ਹੋਵੇਗਾ ਤੇ ਦੂਰ ਤਕ ਉਸ ਨੂੰ ਛਡਣ ਗਏ। ਸੁੰਦਰ ਸ਼ਾਹ ਗੁਰੂ ਤੇ ਸਿਖ ਦਾ ਪਿਆਰ ਤੇ ਸਿਖ ਤੇ ਸਿਖ ਦਾ ਪਿਆਰ ਦੇਖ ਕੇ ਹੈਰਾਨ ਹੋ ਗਿਆ। ਦੁਨੀਆਂ ਨੇ ਇੰਤਹਾ ਤਦ ਦੇਖੀ ਜਦੋਂ ਇਕੋ ਸਮੇ 15 ਅਗੱਸਤ 1638 ਭਾਈ ਬਿਧੀ ਚੰਦ ਤੇ ਭਾਈ ਬੁਡਣ ਸ਼ਾਹ ਦਾ ਚੇਲਾ ਦੋਨੋਂ ਨੇ ਇਕੋ ਥਾਂ ਇਕੋ ਸਮੇਂ ਸਰੀਰ ਛਡੇ। ਦਿਓਨਗਰ ਵਿਚ ਦੋਨੋ ਦੀਆਂ ਕਬਰ ਤੇ ਯਾਦਗਾਰ ਇੱਕਠੀ ਹੈ।
ਗੁਰੂ ਸਾਹਿਬ ਆਪਣੀ ਤਸਵੀਰ ਬਨਵਾਉਣ ਤੋਂ ਹਮੇਸ਼ਾ ਸੰਕੋਚ ਕਰਦੇ ਸੀ। ਪਰ ਜਦੋਂ ਬਿਧੀ ਚੰਦ ਦੀ ਇਜਾਜ਼ਤ ਲੈਕੇ ਗੁਰੂ ਸਾਹਿਬ ਦੀ ਤਸਵੀਰ ਬਣਾਈ ਗਈ ਤਾਂ ਗੁਰੂ ਸਾਹਿਬ ਨੇ ਹੋਰ ਤਸਵੀਰ ਬਣਾਨ ਲਈ ਮਨਾ ਕਰ ਦਿਤਾ ਤੇ ਉਹ ਤਸਵੀਰ ਬਿਧੀਚੰਦ ਨੂੰ ਦੇ ਦਿਤੀ ਜੋ ਅਜ ਵੀ ਉਨ੍ਹਾ ਦੇ ਖਾਨਦਾਨ ਦੇ ਕੋਲ ਹੈ।
ਤੁਸੀਂ ਪੰਜਾਬੀ ਵਿੱਚ ਹਿੰਦੀ ਦੇ ਕੁਝ ਵਰਡ ਮਿਕਸ ਕਿਤੇ ਤੇ ਬਾਬਾ ਬਿਧੀ ਦਾ ਜਨਮ ਤੇ ਨਥਾਣਾ ਦੀ ਲੜਾਈ ਸਾਲ ਦੋਨਾਂ ਸਾਲਾ ਵਿੱਚੋਂ 1 ਗਲਤ ਹੈ ਚੰਗੀ ਤਰ੍ਹਾਂ ਪੜੋ ਗਲਤੀਆ ਠੀਕ ਕਰੋ ਵੀਰ ਜੀ ਤੇ ਫੋਨ ਕਰੋ
ਗੂਰੂ ਦਾ ਨਿਮਾਣਾ ਸਿੱਖ
ਸਰਦਾਰ ਹਰਪ੍ਰੀਤ ਸਿੰਘ ਫਰੀਦਕੋਟ ਪੰਜਾਬ
9463910031