ਸਿੱਖ ਇਤਿਹਾਸ

ਬਹਾਦਰ ਸ਼ਾਹ ਜ਼ਫ਼ਰ-ਹਿੰਦੁਸਤਾਨ ਦਾ ਆਖਰੀ ਮੁਗਲ ਬਾਦਸ਼ਾਹ (1775-1862) part 2

Continued………Part 1

ਬਰਤਾਨੀਆ ਦੀ ਹਕੂਮਤ ਦਾ ਇਹ  ਇਕਤਰਫ਼ਾ ਫੈਸਲਾ ਸੀI

ਗ੍ਰਿਫਤਾਰੀ ਦੇ ਦੋਰਾਨ ਦਿਤੇ ਹੋਏ ਹਡਸਨ ਨੇ ਆਪਣੇ ਹੋਰ ਵਚਨ ਤਾਂ ਪੂਰੇ ਨਹੀਂ ਕੀਤੇ ਹਾਂ ਇਕ ਵਚਨ ਪੂਰਾ ਕੀਤਾ ਕਿ  ਬਾਦਸ਼ਾਹ ਨੂੰ ਸਜਾਏ ਮੋਤ ਨਹੀਂ ਦਿਤੀ ਗਈI ਉਹ ਗਲ ਵਖਰੀ ਹੈ ਕਿ ਮੌਤ ਨਾਲੋਂ ਬਤਰ ਆਪਣੇ ਵਤਨ ਤੋਂ ਬਾਹਰ  4 ਸਾਲ ਦੀ ਲੰਬੀ ਕੈਦ ਦੀ ਸਜ਼ਾ ਦਿਤੀ ਗਈ Iਆਜ਼ਾਦੀ ਲਈ ਹੋਈ ਬਗਾਵਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਅੰਤਮ ਮੁਗਲ ਬਾਦਸ਼ਾਹ ਨੂੰ ਜਲਾਵਤਨੀ ਦਾ ਹੁਕਮ ਸੁਣਾ  7,ਅਕਤੂਬਰ  1858 ਦੀ  ਸਵੇਰੇ  4 ਵਜੇ, ਹਨੇਰੇ ਵਿਚ ਹੀ ਰੰਗੂਨ, ਬਰਮਾ  ਰਵਾਨਾ ਕਰ ਦਿੱਤਾ ਗਿਆ, ਜਿਸਦੇ ਬਾਬਤ ਓੁਸ ਨੂੰ ਓੁਥੇ ਪਹੁੰਚਣ ਤੱਕ ਕੋਈ ਜਾਨਕਾਰੀ ਨਹੀ ਦਿੱਤੀ ਗਈII

ਬਹਾਦਰ ਸ਼ਾਹ ਜ਼ਫ਼ਰ ਦੇ ਨਾਲ ਉਸਦੀ ਬੇਗਮ ਜ਼ੀਨਤ ਮਹ੍ਹਲ, ਦੋ ਪੁਤਰ ਮਿਰਜ਼ਾ ਜੀਵਨ ਬ੍ਖਤ ਅਤੇ ਮਿਰਜ਼ਾ ਸ਼ਾਹ ਅੱਬਾਸ , ਬਹੁ ਬੇਗਮ , 4 ਹਿੰਦੁਸਤਾਨੀ ਨੋਕਰ- ਚਪਰਾਸੀ,ਪਾਣੀ ਦੀ ਸੁਪਲਾਈ ਕਰਨ ਵਾਲਾ, ਧੋਬੀ ਤੇ ਭੰਗੀ I ਸਭ ਵਾਸਤੇ ਇਕ ਇਕ ਕਮਰਾ 16 by 16 ਫੁਟ ਦੇ 4 ਕਮਰੇ ਜਿਸ ਵਿਚ ਰੋਸ਼ਨੀ ਲਈ ਕੋਈ ਥਾਂ ਨਹੀਂ ਸੀ, ਨਾ ਕੋਈ ਖਿੜਕੀ ਨਾ ਦਰਵਾਜ਼ਾ  I ਉਨ੍ਹਾ ਦੇ ਗੁਜ਼ਾਰੇ ਲਈ 13 ਰੂਪਏ ਮਹੀਨਾ ਜਿਨ੍ਹਾ ਵਿਚੋਂ 2 ਰੁਪਏ ਮਹੀਨੇ ਦੇ   ਸ਼ੁਰੁਵਾਤ ਵਿਚ ਦੇ ਦਿਤੇ ਜਾਂਦੇ ਸਨI ਦੋ ਵਕਤ ਖਾਣਾ ਦਿਤਾ ਜਾਂਦਾ ਉਹ ਵੀ ਇੰਜ ਜਿਵੇ ਕਿਸੇ ਭਿਖਾਰੀ ਨੂੰ ਭੀਖ ਦੇ ਰਹੇ ਹੋI ਸ਼ਾਇਰ ਹੋਣ ਦੇ ਬਾਵਜੂਦ ਅੰਗਰੇਜ਼ਾ ਨੇ ਬਾਦਸ਼ਾਹ ਨੂੰ ਰੰਗੂਨ ਦੀ ਜੇਲ ਵਿੱਚ ਕਾਗਜ਼ ਤੇ  ਕਲਮ ਵੀ ਮੁਹੱਈਆ ਨਹੀ ਕਰਵਾਏ ਸਗੋਂ ਮੰਗ ਪੇਸ਼ ਕਰਨ ਤੇ ਵੀ  ਇਨਕਾਰ ਕਰ ਦਿਤਾ ਗਿਆ  , ਪਰ ਬਾਦਸ਼ਾਹ ਹਾਰਿਆ ਨਹੀਂ  ਮਾਚਿਸ ਦੀਆ ਬੁਝੀਆ ਹੋਈਆ ਤੀਲਾਂ ਤੇ ਇਤ ਦੇ ਰੋੜਿਆਂ ਨੂੰ ਕਲਮ ਬਣਾ ਕੇ  ਆਪਣੇ ਦਰਦ ਨਾਲ ਲਬਰੇਜ ਮਿਸਰੇ ਕੈਦਗਾਹ ਦੀਆੰ ਕੰਧਾਂ ਤੇ ਲਿੱਖਦੇ ਰਹੇ  ।
“ਕਿਤਨਾ ਹੈ ਬਦਨਸੀਬ ਜਫਰ ਦਫ਼ਨ ਕੇ ਲਿਏ,
ਦੋ ਗਜ ਜ਼ਮੀਨ ਭੀ ਨਾ ਮਿਲੀ ਕੂਏ-ਯਾਰ ਮੇਂ।।

 ਪਰਿਵਾਰ ਨੂੰ ਬਾਹਰ ਰਹਿਣ ਦੀ ਇਜਾਜ਼ਤ ਸੀI ਸ਼ਾਹ ਜਮਾਨੀ ਬੇਗਮ ਅਖੋਂ ਅੰਨੀ ਹੋ ਚੁਕੀ ਸੀ  ਤੇ ਡਿਪ੍ਰੇਸ਼ਨ ਨਾਲ ਇਸ ਦੁਨਿਆ ਤੋਂ  ਚਲੀ ਗਈ, ਮਿਰਜ਼ਾ ਸ਼ਾਹ ਅੱਬਾਸ ਨੇ ਰੰਗੂਨ ਦੀ ਲੜਕੀ ਨਾਲ ਸ਼ਾਦੀ ਕਰ ਲਈI ਜ਼ੀਨਤ ਬੇਗਮ ਇੱਕਲੀ ਰਹਿ ਗਈ ਤੇ ਨਸ਼ੇ (ਅਫੀਮ) ਦੀ ਆਦੀ  ਹੋਕੇ  1886 ਵਿਚ ਉਸਦੀ ਮੌਤ ਹੋ ਗਈ I ਮਿਰਜ਼ਾ ਜਵਾਨ ਬੱਖਤ 42 ਸਾਲ ਦੀ ਉਮਰ ਵਿਚ ਹੀ ਦਿਲ ਦੇ ਦੋਰੇ ਨਾਲ ਖਤਮ ਹੋ ਗਿਆ I ਭਾਵੇਂ ਅੰਗਰੇਜ਼ ਹਕੂਮਤ ਨੇ ਬਹਾਦਰ ਸ਼ਾਹ ਨੂੰ  ਦੇਸ਼-ਨਿਕਾਲਾ ਦੇ ਦਿੱਤਾ ਸੀ, ਪਰ ਬਹਾਦਰ ਸ਼ਾਹ  ਦਾ ਦਿਲ ਹਰ ਪਲ ਆਪਣੇ ਵਤਨ ਦੀ ਮਿੱਟੀ ਲਈ ਤੜਫ਼ਦਾ ਰਹਿੰਦਾ ਸੀ। ਰੰਗੂਨ ਵਿਚ ਉਸਦਾ  ਉਰਦੂ ਸ਼ਾਇਰੀ ਦਾ ਜਲਵਾ ਜਾਰੀ ਰਿਹਾI i ਮਰਨੇ ਵਕ਼ਤ ਵੀ ਉਨ੍ਹਾ ਦੀ ਅੰਤਿਮ ਇੱਛਾ ਇਹੀ ਸੀ ਕਿ ਉਸ  ਨੂੰ ਹਿੰਦੁਸਤਾਨ ਵਿਚ ਦਫਨਾਇਆ ਜਾਏ ਜੋ ਪੂਰੀ ਨਹੀਂ ਹੋਈ i ਆਪਣੀ ਕਬਰ ਵਾਸਤੇ 2 ਗਜ਼ ਜ਼ਮੀਨ ਲਈ ਉਹ ਸਹਿਕਦੇ ਸਹਿਕਦੇ  ਇਸ ਦੁਨੀਆਂ ਤੋਂ ਕੂਚ ਕਰ ਗਿਆ I

ਮਰਨ ਵੇਲੇ ਵੀ  ਬਾਦਸ਼ਾਹ ਦੀਆ ਬੁੱਢੀਆ ਅੱਖਾਂ ਵਿੱਚ ਇਤਿਹਾਸ ਦੀ ਵੀਰਾਨਗੀ ਵਸਦੀ ਸੀ, ਅਨਭੋਲ ਬਚਪਨ ਤੋਂ  ਹੀ ਆਪਣੇ ਖ਼ਾਨਦਾਨ ਤੇ ਸਲਤਨਤ ਵਿੱਚ ਵੇਖੀਆਂ ਸਾਜਿਸ਼ਾ ਤੇ ਖ਼ੂਨ-ਖ਼ਰਾਬੇ,  ਆਪਣੇ ਰਾਜ ਦਾ ਪਤਨ, ਪੁਤਰਾਂ ਦਾ ਕਤਲ ,ਖਾਨਦਾਨ ਦਾ ਬਿਖਰਨਾ , ਅਤੇ  ਆਪਣਾ ਆਖਰੀ ਸਮਾਂ ਜੋ ਐਸੀ ਕੈਦ ਵਿਚ ਗੁਜਾਰਿਆ, ਬਾਦਸ਼ਾਹ ਦੇ ਵਿਅਕਤੀਤਵ ਵਿੱਚ ਠੰਡਾਪਨ ਤੇ ਦਰਦ ਬਣਕੇ ਹਮੇਸ਼ਾ ਲਈ ਠਹਿਰ ਗਿਆ । ਦਾਰਾ ਸ਼ਿਕੋਹ ਤੇ ਬਹਾਦੁਰ ਸ਼ਾਹ ਇਤਿਹਾਸ ਦੇ ਏਸੇ ਪਾਤਰ ਹਨ ਜ਼ਿਹਨਾਂ ਨਾਲ ਵਕਤ ਨੇ ਜੇ ਥੋੜੀ ਜਿਹੀ ਵੀ ਵਫਾ ਕੀਤੀ ਹੁੰਦੀ ਤਾ ਭਾਰਤ ਦਾ ਇਤਿਹਾਸ ਕੁੱਝ ਹੋਰ ਹੀ ਹੁੰਦਾ। ਦਾਰਾ ਸ਼ਿਕੋਹ ਨੂੰ ਔਰੰਗਜੇਬ ਨੇ ਕਤਲ ਕਰਵਾਇਆਂ ਤੇ ਦੂਜੇ ਪਾਸੇ ਡੁੱਬਦੇ ਹੋਏ ਮੁਗਲ ਸਾਮਰਾਜ ਦੇ ਵਾਰਿਸ ਜਫਰ ਸਿਆਸੀ ਜੋੜ-ਤੋੜ ਤੋਂ ਅਨਜਾਣ ਅੰਗਰੇਜ਼ਾਂ ਦੇ ਫੰਦੇ ਵਿੱਚ ਐਸੇ  ਫਸੇ ਕਿ ਸਾਰੀ ਓੁਮਰ ਆਪਣੀਆ ਮਜਬੂਰੀਆਂ ਦੀ ਕਾਰਾਗਰ ਵਿੱਚੋਂ ਬਾਹਰ ਨਾਂ  ਨਿਕਲ ਸਕੇ।

ਕਹ ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ,
ਇਤਨੀਜਗਹ ਕਹਾਂ ਹੈ ਦਿਲ ਏ ਦਾਗ਼ਦਾਰ ਮੇਂ।

4 ਸਾਲ ਦੀ ਕੈਦ ਵਿਚ ਉਹ ੧੮੬੨ ਵਿਚ ਬੜੀ ਬੇਕਸੀ ਦੀ ਹਾਲਤ ਵਿਚ ਸੰਸਾਰ ਤਿਆਗ ਗਇਆ । ਇਵ ਜਾਪਦਾ ਹੈ ਕਿ ਕੁਦਰਤ ਨੇ ਉਸ ਨੂੰ ਲੋਕਾਂ ਤੇ ਬਾਦਸ਼ਾਹਤ ਕਰਨ ਨਹੀਂ ਸਗੋਂ ਸਾਹਿਤ-ਰਸੀਆਵਾਂ ਦੇ ਮਨਾਂ ਨੂੰ ਮੋਹਣ , ਅਤੇ ਕੀਲਣ ਵਾਸਤੇ ਹੀ ਦੁਨਿਆ ਵਿਚ ਭੇਜਿਆ ਹੈ I ਉਨ੍ਹਾਂ ਨੇ ਆਪਣੀ ਜਾਨ ਦੀ ਸਲਾਮਤੀ ਲਈ ਅੰਗਰੇਜ਼ਾਂ ਨਾਲ ਕਿਸੇ ਵੀ ਪ੍ਰਕਾਰ ਦਾ ਵੀ ਸਮਝੌਤਾ ਨਹੀਂ ਕੀਤਾ ਬਲਿਕ  ਉਨ੍ਹਾਂ ਦੀ ਅੰਗਰੇਜਾਂ  ਨੂੰ ਦਿਤੀ ਚਿਤਾਵਨੀ ਆਪਣਾ ਰੰਗ ਲੈ ਆਈ  : ਹਿੰਦੀਓ ਮੇਂ ਬੂ ਰਹੇਗੀ ਜਬ ਤਲਕ ਈਮਾਨ ਕੀ, ਤਖ਼ਤ-ਏ-ਲੰਦਨ ਤੱਕ ਚੱਲੇਗੀ ਤੇਗ ਹਿੰਦੋਸਤਾਨ ਕੀ। ਉਨ੍ਹਾਂ ਦੇ ਮੂੰਹ ‘ਚੋਂ ਨਿਕਲੇ ਬੋਲ ਆਖਰ ਸੱਚ ਹੋਏ ਅਤੇ ਭਾਰਤ ਨੂੰ ਪੂਰਨ ਰੂਪ ਵਿਚ ਆਜ਼ਾਦੀ ਨਾ ਮਿਲਣ ਤੱਕ ਦੇਸ਼ ਭਗਤ ਕੁਰਬਾਨੀਆਂ ਦਿੰਦੇ ਰਹੇ। ਅੰਤ ਇਹ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਅਤੇ ਆਪਣੇ ਆਖਰੀ ਸਾਹ ਅਤੇ ਕਫਨ ਦਫਨ ਦੀ ਰਸਮ ਆਪਣੇ ਦੇਸ਼ ਵਿਚ ਕਰਨ  ਦਾ ਅਧੂਰਾ ਸੁਪਨਾ ਲੈ ਕੇ 7 ਨਵੰਬਰ 1862 ਨੂੰ 87 ਵਰ੍ਹੇ ਭੋਗ ਕੇ ਸਦਾ ਲਈ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ।  ਹਿੰਦੁਸਤਾਨ ਵਿਚ ਬਗਾਵਤ ਦੇ ਡਰ ਤੋਂ  ਬਹਾਦਰ ਸ਼ਾਹ ਦੀਆਂ  ਅੰਤਿਮ ਰਸਮਾਂ ਨੂੰ ਜਿਆਦਾ ਤਾਮ -ਝਾਮ ਨਾ ਦਿਤਾ ਗਿਆ  I ਹਿੰਦੁਸਤਾਨ ਖਬਰ ਪਹੁੰਚਣ ਤਕ  ਉਹ ਜ਼ਫ਼ਰ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਚਹੁੰਦੇ ਸੀ I ਇਸ ਦੇਸ਼ ਭਗਤ ਨੂੰ ਮਰਨ ਉਪਰੰਤ ਰੰਗੂਨ ਦੇ ਸ਼ਵੇਡਾਗੋਨ ਪੈਗੋਡਾ ਦੇ ਨੇੜੇ

ਸ਼ਾਮ ਨੂੰ ਚਾਰ ਵਜੇ  ਉਸੇ  ਕੋਠੜੀ  ਦੇ ਪਿਛੇ ਦਫਨਾਇਆ ਗਿਆ ਜਿਥੇ ਉਸ ਨੂੰ ਕੈਦ ਕੀਤਾ ਗਿਆ ਸੀI ਕਬਰ ਦੇ ਚਾਰੋਂ ਤਰਫ਼ ਬਾਂਸ ਦੀ ਬਾੜ ਲਗਾ ਦਿਤੀ ਗਈ , ਕੁਝ ਦਿਨਾ ਬਾਅਦ ਕਬਰ ਤੇ ਘਾਹ ਉਗਣ ਕਰਕੇ ਕਬਰ ਦਾ ਨਾਮੋ ਨਿਸ਼ਾਨ ਮਿਟ ਗਿਆI ਜਦੋਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਇੰਡੀਅਨ ਟੀਮ ਰੰਗੂਨ ਗਈ ਤਾਂ ਉਹ ਬਹਾਦਰ ਸ਼ਾਹ ਜ਼ਫ਼ਰ ਦੀ ਕਬਰ ਨੂੰ ਢੂਂਢ ਨਾ ਪਾਏi ਜਦ ਅੰਗਰੇਜਾਂ   ਦੀ ਲਾਪਰਵਾਹੀ ਸਾਮਣੇ ਆਈ ਤਾਂ 1907 ਵਿਚ ਅੰਗਰੇਜਾਂ ਨੇ ਆਪਣੀ ਗਲਤੀ ਸੁਧਾਰੀ ਤੇ ਬਹਾਦਰ ਸ਼ਾਹ ਦੇ ਨਾਂ ਦਾ ਪਥਰ ਤੇ ਆਸ-ਪਾਸ ਰੇਲਿੰਗ ਲਗਵਾ ਦਿਤੀ ਤੇ ਲਿਖਵਾ ਦਿਤਾ -“Bahadur Shah-The King of Delhi and his wife are buried near the stone” ਪਰ ਹੈਰਾਨੀ ਦੀ ਗਲ ਹੈ ਕਿ ਜਦੋਂ ਸਾਲ ਕੁ ਪਿਛੋਂ ਮਜਦੂਰ ਕਿਸੇ ਕੰਮ ਲਈ ਉਸ ਜਗਾ ਦੇ ਆਸ-ਪਾਸ ਖੁਦਾਈ ਕਰ ਰਹੇ ਸੀ ਤਾਂ ਇਹ ਕੱਬਰ ਉਸ ਜਗਾ ਤੋਂ 25 ਫੁਟ ਦੂਰ ਮਿਲੀI ਉਸਤੋਂ ਬਾਦ ਬਹਾਦਰ ਸ਼ਾਹ ਦੀ ਅਸਲੀ ਕਬਰ ਤੇ ਸ਼ਰਾਇਨ ਬਣਵਾਇਆ ਗਿਆ ਜਿਸ ਦੀ ਦੇਖ-ਭਾਲ ਅਜਕਲ ਟਰਸਟ ਕਰ ਰਿਹਾ ਹੈIਆਜ਼ਾਦੀ ਤੋ ਬਾਅਦ ਉਨ੍ਹਾ ਦੇ ਦਫਨ ਸਥਲ ਨੂੰ ਬਹਾਦਰ ਸ਼ਾਹ ਜ਼ਫ਼ਰ ਦੇ ਨਾਂ ਨਾਲ ਜਾਣਿਆ ਜਾਂਦਾ ਹੈI ਹਿੰਦੁਸਤਾਨ , ਪਾਕਿਸਤਾਨ ਤੇ ਬੰਗਲਾ ਦੇਸ਼ ਦੀਆਂ ਕਈ ਸੜਕਾਂ ਦਾ ਨਾਂ ਬਹਾਦਰ ਸ਼ਾਹ ਜ਼ਫ਼ਰ ਦੇ ਨਾਂ ਤੇ ਹੈ I ਢਾਕਾ ਸ਼ਹਿਰ ਦੀ ਵਿਕਟੋਰਿਆ ਪਾਰਕ ਦਾ ਨਾਂ ਬਦਲ ਕੇ ਬਹਾਦਰ ਸ਼ਾਹ ਜ਼ਫ਼ਰ ਪਾਰਕ ਰਖ ਦਿਤਾ ਹੈIਸਮੇ ਨੇ ਕਈ ਵਾਰੀ ਮੰਗ ਕੀਤੀ ਕਿ ਬਹਾਦਰ ਸ਼ਾਹ ਜ਼ਫ਼ਰ ਦੀਆਂ ਅਸਥੀਆਂ ਨੂੰ ਰੰਗੂਨ ਵਿਚੋ ਕਢ ਕੇ ਦਿਲੀ ਦੀ ਬਖਤਿਆਰ ਕਾਕੀ ਦੀ ਦਰਗਾਹ ਵਿਚ ਦਫਨਾਇਆ ਜਾਏ ਜੋ ਹਿੰਦੁਤਾਨ ਦੇ ਆਖਰੀ ਬਾਦਸ਼ਾਹ ਦੇ ਦਿਲ ਦੀ ਕਸਕ ਸੀ  II ਪਰ ਰੱਬ ਦਾ ਕੀ ਭਾਣਾ ਹੈ ਇਹ ਮੰਗ  ਪੂਰੀ ਹੁੰਦੀ ਹੁੰਦੀ ਹਮੇਸ਼ਾਂ  ਵਿਚੇ ਰਹਿ ਜਾਂਦੀI

                       ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

1 comment