ਸਿੱਖ ਇਤਿਹਾਸ

ਬਹਾਦਰ ਸ਼ਾਹ ਜ਼ਫ਼ਰ-ਹਿੰਦੁਸਤਾਨ ਦਾ ਆਖਰੀ ਬਾਦਸ਼ਾਹ (1775-1862)

ਬਹਾਦਰ ਸ਼ਾਹ ਜ਼ਫਰ (1775-1862)(in two parts)

ਜਿੰਨੀ ਦੇਰ ਤਕ ਮੁਗਲ ਸਲਤਨਤ  ਦੀ ਬਾਗ ਡੋਰ ਤਾਕਤਵਰ ਬਾਦਸ਼ਾਹਾਂ  ਦੇ ਹੱਥ ਵਿਚ ਰਹੀ, ਉਨੀ ਦੇਰ ਤਕ , ਮੁਗ਼ਲ ਰਾਜ ਚੜਦੀਆਂ ਕਲਾਂ ਵਿਚ ਰਹਿਆ ਜਿਵੇਂ ਕਿ ਬਾਬਰ ਤੋ ਲੈਕੇ ਔਰੰਗਜ਼ੇਬ ਤਕ  । ਪਰੰਤੂ ਜਦ ਸਕਤਾ   ਕਮਜ਼ੋਰ ਬਾਦਸ਼ਾਹਾਂ  ਦੇ ਹੱਥ ਵਿਚ  ਆਈ ਤਾਂ ਰਾਜ ਨੂੰ ਢਾਹ ਲਗਣੀ ਸ਼ੁਰੂ  ਹੋ ਗਈ । ਔਰੰਗਜ਼ੇਬ ਤੋਂ ਬਾਅਦ ਦੇ ਬਾਦਸ਼ਾਹ  ਤਾਂ ਹਿੰਦੁਸਤਾਨ ਦੇ ਜ਼ੋਰਾਵਰ ਟੋਲਿਆਂ  ਦੇ ਆਗੂਆਂ ਦੇ  ਹੱਥਾਂ ਦੀ ਕਠ-ਪੁਤਲੀਆਂ ਬਣਕੇ ਰਹਿ ਗਈਆਂ ਸਨ  | ਮੁਗਲ ਸੈਨਾਂ ਦੀ ਸ਼ਕਤੀ ਖਿੰਡ-ਪੁੰਡ  ਗਈ ਸੀ । ਐਸ਼-ਪ੍ਰਸਤੀ ਤੇ ਵਿਲਾਸਤਾ ਦਾ ਬਾਜ਼ਾਰ ਗਰਮ ਹੋ ਗਇਆ ਸੀ | ਅਮੀਰਾਂ-ਵਜ਼ੀਰਾਂ ਤੇ ਫ਼ੌਜੀਆਂ ਨੇ ਕਠੋਰ ਫੌਜੀ ਜੀਵਨ ਤੋਂ ਤੰਗ ਆ ਕੇ ਜੰਗ ਤੋਂ ਰੰਗ ਦੀ ਤਰਫ਼ ਮੁਖ ਮੋੜ ਲਿਆI । ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹੱਲਿਆਂ ਨੇ ਮੁਗਲ ਦੀ ਸੱਤਾ ਦਾ ਪਾਜ ਉਘਾੜ ਦਿੱਤਾ ਸੀ । ਉਹ ਦਿਲੀ ਤਕ ਆਉਂਦੇ, ਲੁਟ- ਮਾਰ ਕਰਦੇ ਤੇ ਜਾਂਦੀ ਵਾਰੀ   ਬੇਸ਼ੁਮਾਰ ਦੋਲਤ, ਸੋਨਾ ਚਾਂਦੀ,ਹੀਰੇ ਜਵਾਹਰਾਤਾਂ ਦੇ ਨਾਲ ਨਾਲ ਜੁਆਨ ਬਚਿਆਂ ਤੇ ਖੂਬਸੂਰਤ ਲੜਕੀਆਂ ਤੇ ਔਰਤਾਂ ਨੂੰ  ਨਾਲ ਲੈ ਜਾਂਦੇ ਤੇ ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋਂ ਵੇਚਦੇ ਰਹੇI ਉਸ ਵਕ਼ਤ ਦਾ ਕਹਿਣਾ ਸੀ ਕਿ ਗਜਨੀ ਦੇ ਬਜਾਰਾਂ ਵਿਚ  ਇਕ ਮੁਰਗੀ ਨਾਲੋਂ ਵੀ  ਹਿੰਦੁਸਤਾਨ ਦੀ ਔਰਤ ਜਿਆਦਾ  ਸਸਤੀ ਹੈ i ਇਹ ਸਭ ਦੇਖਕੇ  ਕਿਸੇ ਰਾਜੇ, ਮਹਾਰਾਜੇ ਜਾਂ ਰਾਜਪੂਤ ਦਾ ਖੂਨ ਨਹੀਂ ਸੀ ਖੋਲਿਆi  ਆਪਣੀ ਜਾਨ ਬਚਾਣ ਵਾਸਤੇ ਉਹ ਖੁਦ ਬੇਟੀਆਂ ਉਨ੍ਹਾ ਦੇ ਹਵਾਲੇ ਕਰ ਦਿੰਦੇ  I ਉਹ ਆਰਾਮ ਨਾਲ ਸਭ ਕੁਝ  ਲੁੱਟ-ਪੁਟ ਕੇ ਜਦ ਅੰਬਾਲੇ ਤਕ ਪਹੁੰਚਦੇ ਤਾਂ ਉਹ ਸਿਖਾਂ ਤੋਂ ਚੋਕੰਨੇ ਹੋ ਜਾਂਦੇ  , ਸਿਖਾਂ ਨਾਲ ਉਨ੍ਹਾ ਦਾ ਅਕਸਰ ਟਾਕਰਾ ਹੋ ਜਾਂਦਾ  ਜੋ ਉਨ੍ਹਾ ਤੋਂ  ਮਾਲ-ਅਸਬਾਬ ਤੇ ਬਹੁ ਬੇਟੀਆਂ ਖੋਹ ਕੇ ਉਨ੍ਹਾ ਨੂੰ ਘਰੋ-ਘਰੀ  ਪਹੁੰਚਾ  ਦਿੰਦੇ I ਜਰਾ ਸੋਚੋ ਦਿਲੀ ਤੇ ਦਿਲੀ ਦੇ ਲਾਲ ਕਿਲਾ  ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰਿਆਂ ਹਥੋਂ 100 ਵਾਰ ਲੁਟਿਆ ਗਿਆ

ਦਿਲੀ ਦੇ ਬਾਦਸ਼ਾਹ ਤੇ ਇਤਨੇ ਕਮਜ਼ੋਰ ਹੋ ਚੁਕੇ ਹੀ ਕਿ  ਜਣਾ-ਖਣਾ ਉਨ੍ਹਾ  ਨੂੰ ਲਲਕਾਰਣ ਲਗ ਪਇਆ । ਮਰਹਟਿਆਂ ਅਤੇ ਅੰਗਰੇਜ਼ਾਂ ਦਾ ਜ਼ੋਰ ਵਧਦਾ ਜਾ ਰਹਿਆ ਸੀ । ਅਰਖਿਆ, ਅਰਾਜਕਤਾ ਤੇ ਜਨਤਾ ਦੀ ਆਰਥਿਕ ਮੰਦਹਾਲੀ ਨੇ ਮਿਲ ਮਿਲਾ ਕੇ ਮੁਗਲ ਰਾਜ ਨੂੰ ਅਧੋਗਤੀ ਦੇ ਅੰਤ ਪੜਾ ਤਕ ਪੁਚਾ ਦਿੱਤਾ । ਸ਼ਾਹ ਆਲਮ ਪਹਿਲਾਂ ਮਰਹਟਿਆਂ ਦੇ ਹੱਥਾਂ ਦੀ ਕਠ-ਪੁਤਲੀ ਸੀ, ਫਿਰ ਉਹ ਅੰਗਰੇਜ਼ਾਂ ਦਾ ਪਿਨਸ਼ਨ-ਖੋਰ ਬਣ ਗਇਆ । ਉਸ ਦੇ ਵਾਰਿਸ ਅਕਬਰ ਸ਼ਾਹ ਅਸਰਾਨੀ (1806- 1837) ਅਤੇ ਬਹਾਦਰ ਸ਼ਾਹ ‘ਜ਼ਫ਼ਰ’ (1837-1858) ਵੀ ਅੰਗਰੇਜਾਂ ਦੀ ਦਿਤੀ ਪਿੰਨਸ਼ਨ ਤੇ ਹੀ ਪਲਦੇ ਸੀ I

ਬਹਾਦਰ ਸ਼ਾਹ ਜ਼ਫ਼ਰ(ਮਿਰਜ਼ਾ ਅਬੂ ਜਫਰ ਸਿਰਾਜੁਦੀਨ ਮੁਹੰਮਦ ਬਹਾਦਰ ਸ਼ਾਹ ) ਦਾ ਜਨਮ 24 ਅਕਤੂਬਰ 1775 ਵਿਚ ਹੋਇਆ ਸੀ। ਇਹ ਮੁਗਲ ਬਾਦਸ਼ਾਹ ਅਕਬਰ ਸ਼ਾਹ ਦੂਜਾ  ਅਤੇ ਹਿੰਦੂ ਰਾਜਪੂਤ ਲਾਲਬਾਈ ਦਾ ਪੁੱਤਰ  ਸੀI ਬਚਪਨ ਤੋਂ ਹੀ  ਜ਼ਫ਼ਰ ਨੇ ਉਰਦੂ , ਫ਼ਾਰਸੀ , ਤੇ ਅਰਬੀ ਦੀ ਤਲੀਮ ਹਾਸਲ ਕਰ ਲਈ I ਇਸਦੇ ਨਾਲ ਨਾਲ ਘੋੜਸਵਾਰੀ, ਤਲਵਾਰਬਾਜੀ , ਤੀਰ ਕਮਾਨ ਤੇ ਨਿਸ਼ਾਨੇਬਾਜ਼ੀ ਵਿਚ ਵੀ ਮੁਹਾਰਤ ਹਾਸਲ ਕੀਤੀ  I  ਬਟੇਰ ਬਾਜ਼ੀ  ਤੇ ਕਬੂਤਰ ਬਾਜ਼ੀ ਦਾ ਵੀ ਉਹ ਬੇਹੱਦ ਸ਼ੋਕੀਨ ਸੀ I ਇਸ ਦੀਆਂ ਚਾਰ ਬੇਗਮਾਂ ਸੀ ਜਿਨ੍ਹਾ ਦਾ ਨਾਮ ਬੇਗਮ ਅਸ਼ਰਫ਼ ਮਹ੍ਹਲ , ਬੇਗਮ ਅਖਤਰ ਮਹ੍ਹਲ,  ਬੇਗਮ ਜੀਨਤ ਮਹ੍ਹਲ ਤੇ ਬੇਗਮ ਤਾਜ ਮਹ੍ਹਲI, 22 ਬੇਟੇ ਤੇ 32 ਬੇਟੀਆਂ  ਸੀI ਇਤਿਹਾਸ ਵਿਚ ਸਿਰਫ  6 ਬੇਟਿਆਂ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈi ਮਿਰਜ਼ਾ ਦਾਰਾ  ਬਖਸ਼ , ਮਿਰਜ਼ਾ ਮੁਗਲ, ਮੀਰਾਂ ਸ਼ਾਹ  , ਫਾਦ-ਉਲ-ਮੁਲਕ ਬਹਾਦਰ , ਮਿਰਜ਼ਾ ਦਾਰਾ ਬਖਤ, ਮਿਰਜ਼ਾ ਫ਼ਕਰੂI ਮਿਰਜ਼ਾ ਮੁਗਲI ਕ੍ਰਾਂਤੀ ਦੇ ਦੋਰਾਨ ਬਹਾਦਰ ਸ਼ਾਹ ਜ਼ਫਰ ਦਾ ਤੇ ਗਾਏ-ਬੇਗਾਹੇ ਜ਼ਿਕਰ ਹੁੰਦਾ ਰਹਿੰਦਾ ਸੀ ਪਰ ਉਸਦੇ ਸ਼ਹਿਜਾਦਿਆਂ ਦੀ ਕਦੀ ਕੋਈ ਬਹੁਤੀ ਗਲ-ਬਾਤ ਨਹੀਂ ਹੋਈI ਜਿਆਦਾਤਰ ਇਨ੍ਹਾ ਬਾਰੇ ਆਰਾਮ ਪਸੰਦ, ਕਾਮ-ਚੋਰ ਆਦਿ ਸ਼ਬਦ ਵਰਤੇ ਗਏ ਹਨ, ਜਦ ਕਿ 1858 ਦੀ ਕ੍ਰਾਂਤੀ ਵਿਚ ਨਾ ਕੇਵਲ ਉਨ੍ਹਾ ਨੇ ਵਧ ਚੜ ਕੇ ਹਿਸਾ ਲਿਆ ਬਲਿਕ ਅਗਵਾਈ ਵੀ ਕੀਤੀ- ਉਹ ਉਨ੍ਹਾ ਦੀ ਬਦਕਿਸ੍ਮਤੀ ਹੈ ਕ੍ਰਾਂਤੀ ਕਿਸੇ ਸਿਰੇ ਨਾ ਚੜ ਸਕੀI ਮਿਰਜ਼ਾ ਮੁਗਲ ਦਾ 1857 ਦੀ ਬਗਾਵਤ ਤੋ ਪਹਿਲਾਂ ਦੇ  ਇਤਿਹਾਸ ਵਿਚ ਕਾਫੀ ਜ਼ਿਕਰ ਆਉਂਦਾ ਹੈ ਜਿਸਦਾ ਦਰਬਾਰ ਵਿਚ ਅਹਿਮ ਦਰਜਾ ਸੀ ਤੇ  ਜਿਸ ਨੂੰ ਕਿਲੇ ਦਾ ਨਾਜ਼ਿਰ -ਇਕ ਅਹਿਮ ਪੱਦ ਮਿਲਿਆ ਹੋਇਆ ਸੀI

ਬਹਾਦਰ ਸ਼ਾਹ ਜਫਰ ਦੀ ਬਾਦਸ਼ਾਹਤ ਉਸਦੇ  ਪਿਤਾ ਦੀ ਚੋਣ ਨਹੀਂ ਸੀ ਬਲਿਕ ਉਹ ਮਿਰਜ਼ਾ ਜਹਾਂਗੀਰ ਜੋ ਮੁਮਤਾਜ ਬੇਗਮ ਦਾ ਪੁਤਰ ਸੀ,ਨੂੰ ਆਪਣਾ ਵਲੀ ਅਹਿਦ ਬਨਾਣਾ ਚਾਹੁੰਦਾ ਸੀ I ਉਹ ਗਲ ਅਲਗ ਹੈ ਕਿ  ਉਸ ਵਲੋਂ  ਕਲਕਤੇ ਵਿਚ ਈਸਟ ਇੰਡੀਆ ਕੰਪਨੀ  ਤੇ ਕੀਤੇ ਹਮਲੇ ਕਾਰਣ ਅੰਗਰੇਜਾਂ ਨੇ ਉਸ ਨੂੰ ਜਲਾਵਤਨ ਕਰ ਦਿਤਾI ਜਿਸ ਕਰਕੇ ਉਸਦੀ ਮੌਤ ਤੋਂ ਬਾਅਦ ਇਹ ਤਖਤ ਬਹਾਦਰ ਸ਼ਾਹ ਜ਼ਫ਼ਰ (ਅਬੂ ਜ਼ਫ਼ਰ) ਜੋ ਉਸ ਵਕਤ 62 ਸਾਲ ਦੀ ਉਮਰ ਦਾ ਸੀ , ਨੂੰ ਦੇਣਾ ਪਿਆ  Iਜਦੋਂ  ਅੰਗਰੇਜਾਂ ਨੂੰ ਅਕਬਰ ਅਸਰਾਨੀ ਦੀ ਮੋਤ ਤੇ   ਬਹਾਦਰ ਸ਼ਾਹ ਦੀ ਤਾਜਪੋਸ਼ੀ ਦੀ ਖਬਰ ਮਿਲੀ ,ਤਾਂ  ਉਹ ਬਹੁਤ ਖੁਸ਼ ਹੋਏ  ਇਹ ਸੋਚ ਕੇ  ਬੁਢਾ ਹੈ ਜਲਦੀ ਮਰ ਜਾਏਗਾI ਬਹਾਦੁਰ ਸ਼ਾਹ  ਵੀ ਕੋਈ ਬਹੁਤਾ ਖੁਸ਼ ਨਹੀਂ ਸੀ , ਅੰਗਰੇਜਾਂ ਦੇ ਦਿਤੇ ਸੀਮਤ ਅਖਤਿਆਰ ,ਇਤਨੀਆਂ ਬੰਦਸ਼ਾਂ ,ਤੇ ਅੰਗਰੇਜਾਂ ਦੀ ਗੁਲਾਮੀ ਹੇਠ ਰਾਜ ਕਰਨਾ ਉਸ ਨੂੰ ਵੀ ਅਖਰ ਰਿਹਾ ਸੀI ਉਹ ਇਕ ਖੁਲੇ ਦਿਲ-ਦਿਮਾਗ ਦਾ ਬਾਦਸ਼ਾਹ ਸੀ ਤੇ ਅਕਬਰ , ਸ਼ਾਹਜਹਾਂ ਤੇ ਜਹਾਂਗੀਰ ਵਰਗੇ ਮੁਗਲ ਬਾਦਸ਼ਾਹਾਂ ਦੀ ਤਰਹ ਰਾਜ ਕਰਨ ਦੇ ਸਪਨੇ ਦੇਖਦਾ  ਸੀI ਪਰ ਬਦਕਿਸਮਤੀ ਜਾਂ ਵਕਤ ਦਾ ਤਕਾਜਾ ਕਹਿ ਲਵੋ ਉਸ ਦੀ ਬਾਦਸ਼ਾਹਤ ਵਕਤ  ਦਿਲੀ ਦੇ ਬਾਦਸ਼ਾਹ ਨਾਲੋਂ ਦਿਲੀ ਦੇ ਕੋਤਵਾਲ ਕੋਲ ਜਿਆਦਾ ਪਾਵਰ ਸੀ I

ਸੰਨ 1837 ਵਿਚ  ਬਹਾਦਰ ਸ਼ਾਹ ਜ਼ਫ਼ਰ  ਦਿਲੀ ਦਾ ਬਾਦਸ਼ਾਹ ਬਣਿਆI ਤਾਜਪੋਸ਼ੀ ਦੇ ਵਕ਼ਤ ਨਜਦੀਕੀ ਲੋਕ ਬਾਦਸ਼ਾਹ ਨੂੰ ਕੁਝ ਨਾ ਕੁਝ ਭੇਟਾ ਕਰਦੇ ਹਨ  ਜਦ ਬਹਾਦਰ ਸ਼ਾਹ ਦਾ ਮੋਲਵੀ ਜਿਸਦੀ ਖਾਲੀ ਹਥ ਦਰਬਾਰ ਵਿਚ ਆਇਆ ਤਾਂ ਬਹਾਦੁਰ ਸ਼ਾਹ ਨੇ ਮੋਲਵੀ ਤੋਂ ਪੁਛਿਆ  “ਆਪ ਹਮਾਰੇ ਲੀਏ ਕਿਆ ਲਾਏ ਹੋ” ਤਾਂ ਮੋਲਵੀ ਨੇ ਕਿਹਾ “ਮੇਰੇ ਪਾਸ ਤੋ ਆਪ ਕੋ ਦੇਨੇ ਲਾਇਕ ਕੁਝ ਭੀ ਨਹੀਂ  ਹੈ  ਦੁਆ ਕੇ ਸਿਵਾ ,ਮੇਰੀ ਦੁਆ ਹੈ ਕਿ ਆਪ ਆਪਣੇ ਮੁੱਲਕ ਕੋ  ਲੈਲਾ ਕੀ ਤਰਹ ਪਿਆਰ ਕਰੋ , ਤਾਂ ਬਹਾਦਰ ਸ਼ਾਹ ਨੇ ਕਿਹਾ “ਮਾਂ ਕਿ ਤਰਹ ਕਿਉਂ ਨਹੀਂ? ਤਾਂ ਮੋਲਵੀ ਦਾ  ਜਵਾਬ ਸੀ ,ਕਿ “ਮਾਂ ਕੇ ਪਿਆਰ ਮੈਂ ਆਜ ਤਕ ਕੋਈ ਦੀਵਾਨਾ ਨਹੀਂ ਹੁਆ “I ਬਹਾਦਰ ਸ਼ਾਹ ਮੋਲਵੀ ਦੀ ਬਹੁਤ ਇਜ਼ਤਕਰਦਾ ਸੀi ਉਹ ਹਰ ਰੋਜ਼ ਤਕਰੀਬਨ 2 ਘੰਟੇ ਮਸਜਿਦ ਵਿਚ ਜਾਂਦਾ ਇਬਾਦਤ ਕਰਦਾ ਤੇ ਉਸ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਾI ਜਦ ਡਲਹੋਜ਼ੀ ਨੂੰ ਇਸ ਗਲ ਦਾ ਪਤਾ ਚਲਿਆ ਤਾਂ ਮੋਲਵੀ ਨੂੰ ਜੰਜੀਰਾਂ ਨਾਲ ਬੰਨਕੇ ਆਪਣੇ ਅਗੇ ਪੇਸ਼ ਕਰਨ ਦਾ ਹੁਕਮ ਸੁਣਾ ਦਿਤਾ ਤੇ ਸਾਮਣੇ ਖੜਾ ਕਰਕੇ ਤੋਪ ਨਾਲ ਉਸ ਨੂੰ ਉੜਾ ਦਿਤਾI ਉਸਨੇ ਵੀ ਉਫ ਨਹੀਂ ਕੀਤੀ ਤੇ ਹਸਦੇ ਹਸਦੇ ਆਪਣੇ ਵਤਨ ਤੋ ਕੁਰਬਾਨ ਹੋ ਗਿਆI ਸੋਚੋ ਇਹ ਮੌਲਵੀ ਡਲਹੋਜੀ ਤੇ ਹੋਰ ਵਡੇ ਵਡੇ ਅਫਸਰਾਂ ਨੂੰ ਉਰਦੂ ਪੜਾਇਆ ਕਰਦਾ ਸੀI

 ਬਹਾਦਰ ਸ਼ਾਹ ਜਫ਼ਰ ਦੇ ਸਮੇ ਤਕ ਮੁਗਲੀਆ ਸਲਤਨਤ ਦੀ ਹੱਦ ਸਿਰਫ ਦਿੱਲੀ ਦੇ ਲਾਲ ਕਿਲ੍ਹੇ ਤੱਕ ਹੀ ਸੀਮਿਤ ਰਹਿ ਗਈ ਸੀ, ਜਿਸਦਾ ਝੰਡਾ ਕਦੇ ਪੂਰੇ ਭਾਰਤ ਵਿੱਚ ਬੁਲੰਦ ਸੀ। ਵਪਾਰ ਕਰਨ ਦੇ ਇਰਾਦੇ ਨਾਲ ਆਏ ਅੰਗਰੇਜ਼ਾਂ ਦਾ ਲੱਗਭਗ ਪੂਰੇ ਭਾਰਤ ਤੇ ਕਬਜ਼ਾ ਹੋ ਚੁੱਕਿਆਂ ਸੀ ਤੇ ਮੁਗਲੀਆ ਸਲਤਨਤ ਦਾ ਬੁਝਦਾ ਨੂਰ ਬਹਾਦਰ ਸ਼ਾਹ ਜਫਰ, ਆਪਣੇ ਹੀ ਮੁਲਕ  , ਆਪਣੀ ਹੀ ਰਾਜਧਾਨੀ , ਇਥੋਂ ਤਕ  ਕਿ ਆਪਣੇ ਹੀ ਦੀਵਾਨੇ-ਆਮ ਤੇ ਦੀਵਾਨੇ ਖ਼ਾਸ ਵਿੱਚ ਵੀ ਬੜਾ  ਮਜਬੂਰ ਤੇ ਇੱਕਲਾ ਸੀ, ਰਾਜ-ਕਾਜ ਸੰਬੰਧੀ ਫ਼ੈਸਲੇ ਲੈਣੇ ਤਾ ਦੂਰ ਰੈਜ਼ੀਡੈਂਟ ਮੈਟਕਾੱਫ ਦੇ ਹੁਕਮ ਤੋਂ  ਬਿਨ੍ਹਾ ਬਾਦਸ਼ਾਹ ਖੁਦ ਤੇ  ਫੈਸਲੇ ਵੀ  ਨਹੀਂ ਸੀ ਕਰ ਸਕਦਾ। ਜਦ ਬਾਦਸ਼ਾਹ ਦੇ ਸ਼ਹਿਜਾਦੇ  ਦੇ ਵਿਆਹ ਦੇ ਮੌਕੇ ਤੇ ਕੋਲੇਸਰ ਦੇ ਰਾਜੇ ਨੇ ਨਜਰਾਨੇ ਵਜੋਂ  7 ਸੋਨੇ ਦੀਆ ਮੌਹਰਾ ਤੇ ਘੋੜਾ ਬਹਾਦਰ ਸ਼ਾਹ ਨੂੰ ਭੇਟਾ ਕੀਤਾI ਜਿਸ ਦੇ ਬਦਲੇ  ਬਾਦਸ਼ਾਹ ਨੇ ਰਾਜੇ ਨੂੰ ਖ਼ਿਲਅਤ ਭੇਟ ਕੀਤੀ ਤਾਂ  ਮੈਟਕਾੱਫ ਨੇ ਰਾਜੇ ਨੂੰ ਤੁਰੰਤ ਖ਼ਿਲਅਤ ਵਾਪਿਸ ਕਰਨ ਦਾ ਹੁਕਮ ਸੁਣਾ ਦਿੱਤਾ, ਮੈਟਕਾੱਫ ਦੀ ਨਜ਼ਰ ਵਿੱਚ ਰਾਜਾ ਅੰਗਰੇਜ਼ੀ ਹਕੂਮਤ ਦੇ ਅਧੀਨ ਸੀ ਤੇ ਕਿਸੇ ਨੂੰ ਕੋਈ ਹੱਕ ਨਹੀਂ ਸੀ ਕਿ ਕੋਈ  ਬਾਦਸ਼ਾਹ (ਜਫਰ) ਪ੍ਰਤਿ ਵਫ਼ਾਦਾਰੀ ਪ੍ਰਗਟ ਕਰੇ। ਕਹਿਣ ਨੂੰ ਇਹ ਹਿੰਦੁਸਤਾਨ ਦਾ ਬਾਦਸ਼ਾਹ ਸੀ ਪਰ ਉਸ ਵਕਤ ਤਕ ਹਿੰਦੁਸਤਾਨ ਦੀ  ਬਾਦਸ਼ਾਹਤ ਦਿਲੀ ਦੀਆਂ ਗਲੀਆਂ ਤਕ ਜਾਂ ਇਉਂ ਕਹਿ ਲਉ, ਲਾਲ ਕਿਲੇ ਤਕ ਹੀ ਸੀਮਤ ਰਹਿ ਗਈ ਸੀ , ਇਥੋਂ ਤਕ ਕਿ ਅਗਰ ਬਾਦਸ਼ਾਹ ਨੇ ਲਾਲ ਕਿਲੇ ਤੋਂ ਬਾਹਰ ਜਾਣਾ ਹੁੰਦਾ ਤਾਂ ਉਸ ਨੂੰ ਕੰਪਨੀ ਬਹਾਦਰ ਦੀ ਇਜਾਜ਼ਤ  ਲੈਣੀ  ਪੈਂਦੀI

ਇਸ ਵਕਤ ਚਾਹੇ ਮੁਗਲ ਸਕਤਾ ਦਾ ਅੰਤ ਆ ਚੁਕਾ ਸੀ ਪਰ ਉਰਦੂ ਸਹਿਤ ਆਪਣੀਆਂ ਬੁਲੰਦੀਆਂ ਤੇ ਸੀI ਬਹਾਦਰ ਸ਼ਾਹ ਜਫਰ ਪੈਦਾਇਸ਼ੀ ਸ਼ਾਇਰ ਸੀ ਤੇ ਸ਼ਾਇਰੀ  ਦਾ ਬੇਹੱਦ  ਸ਼ੋਕੀਨ ਸੀI ਮੀਰ ਇਜਤੇ,  ਜਫਰ ਸ਼ਾਹ ਨਸੀਰ ਉਸਤਾਦ, ਮੀਰ ਕਾਸਿਮ ਹੁਸੈਨ ,ਮੀਰ ਕਾਸਿਮ ਹੁਸੈਨ ਬੇਕਰਾਰ ਤੋਂ ਬਾਅਦ  ਸ਼ੇਖ ਮੁਹੰਮਦ ਇਬ੍ਰਾਹਿਮ ਜ਼ੋਕ ਤੇ ਗਾਲਿਬ ਵਰਗੇ ਨਗੀਨੇ ਸ਼ਾਇਰ ਉਸਦੇ ਦਰਬਾਰ ਦੀ ਸ਼ਾਨ ਰਹੇI I 1850 ਵਿਚ ਬਹਾਦਰ ਸ਼ਾਹ ਜਫਰ ਨੇ ਗਾਲਿਬ ਨੂੰ ਦਬੀਰ-ਉਲ-ਮੁਲਕ ਦਾ ਖਿਤਾਬ ਦਿਤਾI ਜਦ ਸ਼ਾਇਰੋ-ਸ਼ਾਇਰੀ ਲਈ ਦਰਬਾਰ ਲਗਦਾ ਤਾਂ ਉਹ ਅਕਸਰ ਸ਼ਾਇਰਾਂ ਤੋਂ ਸੋਨੇ ਤੇ ਚਾਂਦੀ ਦੇ ਸਿਕੇ ਵਾਰਿਆ ਕਰਦਾI ਇਕ ਵਾਰੀ ਜਦੋਂ ਕਿਸੇ ਸ਼ਾਇਰ ਦੇ ਬੇਤਰੀਨ ਸ਼ੇਅਰ ਦੀ ਹੋਸਲਾ ਅਫਸਾਈ ਕਰਨ ਵਾਸਤੇ ਬਹਾਦਰ ਸ਼ਾਹ ਉਠ ਖੜਾ ਹੋਇਆ ਤਾਂ ਸ਼ਾਇਰ ਨੇ ਕਿਹਾ ਕਿ “ਆਪਸੇ ਬੜਾ ਤੋ ਕੋਈ ਨਹੀਂ ਹੈ , ਆਪ ਹਿੰਦੁਸਤਾਨ ਕੇ ਬਾਦਸ਼ਾਹ ਹੈਂ ਆਪ ਕੋ ਇਸ ਅਦਨੇ ਇਨਸਾਨ ਕਾ ਖੜੇ ਹੋਕਰ ਇਤ੍ਰਾਮ ਕਰਨੇ ਕਿ ਕਿਹਾ ਜਰੂਰਤ ਹੈ, ਤਾਂ ਬਾਦਸ਼ਾਹ ਨੇ ਜਵਾਬ ਦਿਤਾ ,” ਆਪ ਭੀ ਸ਼ਤਰੰਜ ਕੇ ਬਾਦਸ਼ਾਹ ਕੋ ਬਾਦਸ਼ਾਹ ਸਮਝਦੇ ਹੋ I ਬਹਾਦਰ ਸ਼ਾਹ ਦੀ ਸਚਮੁਚ ਹਾਲਤ ਇਹੋ ਜਹੀ ਸੀ ਜਿਸਦਾ ਬਿਆਨ ਉਸਨੇ ਖੁਦ ਕੀਤਾ ਸੀ ” ਜ਼ਮੀਨ ਖੁਦਾ ਕੀ, ਹਕੂਮਤ ਬਾਦਸ਼ਾਹ ਕੀ ਔਰ ਇਖਿਤੀਆਰ ਕੰਪਨੀ ਕਾ”

 ਸ਼ਾਇਰੀ ਦੇ ਮੁਰੀਦ ਹੋਣ ਤੋਂ ਇਲਾਵਾ ਉਹ ਖੁਦ ਵੀ ਇਕ ਬੇਹਤਰੀਨ ਸ਼ਾਇਰ ਸੀI ਜਿਸਦੀ  ਵਜੋਂ  ਉਸ  ਨੇ ਆਪਣੇ ਨਾਂ ਨਾਲ ‘ਜ਼ਫ਼ਰ’ ਦਾ ਤਖੱਲਸ ਜੋੜ  ਦਿਤਾ  ਜਿਸ ਦੇ ਸ਼ਬਦੀ ਮਾਇਨੇ ‘ਜਿੱਤ’ ਹਨ। ਜਫਰ ਮਤਲਬ ਜਿਤ ਦਾ  ਤੱਖਲਸ ਤਾਂ ਉਸਨੇ  ਆਪਣੇ ਨਾਂ ਨਾਲ ਜੋੜ ਲਿਆ , ਪਰ ਸਚ ਪੁਛੋਂ ਤਾਂ ਨਾਂ ਉਹ ਬਹਾਦਰ ਸੀ, ਨਾ ਸ਼ਾਹ ਸੀ ਤੇ ਨਾਂ  ਹੀ ਜਿੰਦਗੀ  ਵਿਚ ਉਸਨੇ ਕੋਈ ਜਿਤ ਹਾਸਲ ਕੀਤੀI  ਜਿਤ ਤਾਂ ਇਕ ਅਲਗ ਗਲ ਅਹਿ ਪਰ ਇਸ ਬਾਦਸ਼ਾਹ ਵਰਗੀ ਹਾਰ ਹਿੰਦੁਸਤਾਨ ਤੇ ਕੀ ਦੁਨੀਆਂ ਦੇ  ਕਿਸੇ ਬਾਦਸ਼ਾਹ ਦੀ ਨਹੀਂ ਹੋਈI ਇਸਦੀ ਜਿੰਦਗੀ ਵੀ ਇਕ ਤਰ੍ਹਾ ਦੀ ਕੈਦ ਸੀ ਤੇ ਮੌਤ ਵੀ  ਚਾਰ ਸਾਲ  ਲੰਬੀ ਕੈਦ ਵਿਚ I ਇਸਦੀ ਲਿਖੀ ਗਜ਼ਲ ਵਿਚ ਇਸਦੇ ਦਿਲ ਦਾ ਦਰਦ ਸਾਫ਼ ਛਲਕਦਾ  ਨਜ਼ਰ ਆਉਂਦਾ ਹੈ

                                                 ਲਗਤਾ ਨਹੀਂ ਹੈ ਜੀ ਮੇਰਾ ਉਜੜੇ ਦਯਾਰ ਮੇਂ,
ਕਿਸ ਕੀ ਬਨੀ ਹੈ ਆਲਮ-ਏ-ਨਾਪਾਏਦਾਰ ਮੇਂ।

ਬੁਲਬੁਲ ਕੋ ਬਾਗਬਾਂ ਸੇ ਨ ਸੈਯਾਦ ਸੇ ਗਿਲਾ,
ਕਿਸਮਤ ਮੇਂ ਕੈਦ ਲਿਖੀ ਥੀ ਫਸਲ-ਏ-ਬਹਾਰ ਮੇਂ।

ਕਹ ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ,
ਇਤਨੀ ਜਗਹ ਕਹਾਂ ਹੈ ਦਿਲ-ਏ-ਦਾਗ਼ਦਾਰ ਮੇਂ।

ਏਕ ਸ਼ਾਖ ਗੁਲ ਪੇ ਬੈਠ ਕੇ ਬੁਲਬੁਲ ਹੈ ਸ਼ਾਦਮਾਨ,
ਕਾਂਟੇ ਬਿਛਾ ਦਿਏ ਹੈਂ ਦਿਲ-ਏ-ਲਾਲ-ਏ-ਜ਼ਾਰ ਮੇਂ।

ਉਮ੍ਰ-ਏ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ,
ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।

ਸ਼ੇਖ ਮੁਹੰਮਦ ਇਬ੍ਰਾਹਿਮ ਜ਼ੋਕ ਤੇ ਗਾਲਿਬ ਵਰਗੇ ਬੇਤਰੀਨ ਸ਼ਾਇਰਾਂ ਦੀ ਸੰਗਤ ਵਿਚ ਸੂਫ਼ੀਆਨਾ ਤਬੀਅਤ ਦਾ ਧਾਰਨੀ ਬਾਦਸ਼ਾਹ , ਜ਼ਲਾਲਤ ਤੇ ਫ਼ਰੇਬ ਦੀ ਦੁਨੀਆ ਤੋ ਪਰੇ ਸ਼ਾਇਰੀ ਦਾ  ਇਕ ਖ਼ੂਬਸੂਰਤ ਜਹਾਨ ਓੁਸਾਰੀ ਬੈਠਾ ਸੀ, ਉਸ ਦੀ ਸ਼ਾਇਰੀ ਵਿਚ ਮਨੁਖੀ ਜੀਵਨ ਦੀਆਂ ਸਚਾਈਆਂ ਤੇ ਭਾਵਨਾਵਾਂ ਵਸਦੀਆਂ ਸਨ I ਓੁਹਨਾ ਦੇ ਦਰਦ ਭਰੇ ਸ਼ੇਅਰਾਂ ਵਿੱਚ ਜਿੱਥੇ ਮਨੁੱਖੀ ਭਾਵਨਾਵਾਂ ਦੇ ਵਲਵਲੇ ਸਨ ਉਥੇ  ਜ਼ਿੰਦਗੀ ਦੀ ਤਲਖ ਹਕੀਕਤ ਵੀ  ਬਿਆਨ ਕਰਦੇ ਸਨI ਆਪਣੇ ਜੀਵਨ ਕਾਲ ਵਿਚ ਉਸਨੇ ਕਈ ਗਜ਼ਲਾਂ ਲਿਖੀਆਂ, ਪਰ ਜੱਦ ਉਹ ਰੰਗੂਨ ਜਲਾਵਤਨ ਕੀਤਾ ਗਿਆ ਤਾਂ ਵਕਤ ਦਾ ਤਕਾਜਾ ਕਹਿ ਲਵੋ ਜਾਂ ਅੰਗਰੇਜਾਂ ਦੇ ਜ਼ੁਲਮ -ਸਿਤਮ ਕਿ ਉਸ ਨੂੰ ਰੋਸ਼ਨੀ, ਕਲਮ, ਦਵਾਤ ਤੇ ਕਾਗਜ਼ ਤੋਂ ਵੀ ਮਹਿਰੂਮ ਰਖਿਆ ਗਿਆ ਤਾਕਿ ਅੰਗਰੇਜਾਂ ਦੀ ਕੀਤੀ ਬਦਸਲੂਕੀ, ਬਦ-ਗੁਮਾਨੀ ਤੇ ਬੇਹ੍ਯਾਹੀ ਉਸ ਕਾਲ -ਕੋਠੜੀ ਤੋਂ ਬਾਹਰ ਨਾ ਆ ਸਕੇI ਪਰ ਫਿਰ ਵੀ ਉਹ ਹਾਰੇ ਨਹੀਂI ਉਨ੍ਹਾ ਨੇ ਜਲੀਆਂ ਮਾਚਸਾਂ ਦੀਆਂ ਤੀਲੀਆਂ ਤੇ ਇਟਾਂ ਦੇ ਰੋੜਿਆ ਤੋਂ ਕਲਮ ਦਾ ਕੰਮ ਲੈਕੇ ਕਾਲ -ਕੋਠੜੀ ਦੀਆਂ ਦੀਵਾਰਾਂ ਤੇ ਢੇਰ ਸਾਰੀਆਂ ਗਜ਼ਲਾਂ ਲਿਖ ਦਿਤੀਆਂI ਉਹ ਆਪਣੇ ਦੇਸ਼ ਨੂੰ ਵਾਕਿਆ ਹੀ ਮਹਿਬੂਬਾ ਦੀ ਤਰ੍ਹਾਂ ਪਿਆਰ ਕਰਦਾ ਸੀI ਉਸ ਨੇ ਆਪਣੇ ਅੰਤਿਮ ਸਮੇ ਵਿਚ ਰੰਗੂਨ ਦੀ ਕਾਲ-ਕੋਠੜੀ ਵਿਚ ਆਪਣੇ  ‘ਦੇਸ਼ ਦੀ ਦੋਸਤ ਵਾਲੀ ਗਲੀ” ਕੂ-ਏ-ਯਾਰ” ਵਿਚ ਦਫਨ ਹੋਣ ਲਈ 4 ਸਾਲ ਤਰਸਦੇ ਤਰਸਦੇ ਦਮ ਤੋੜ ਦਿਤਾ, ਜਿਸ ਦਾ ਆਪਣੀ ਸ਼ਾਇਰੀ ਵਿਚ ਬੜੀ ਬੇਖੂਬੀ ਨਾਲ ਕੀਤਾ ਹੈI

                                                      ਦਿਨ ਖਤਮ ਹੁਏ ਜ਼ਿੰਦਗੀ ਕੀ ਸ਼ਾਮ ਹੋ ਗਈ,
ਫੈਲਾ ਕੇ ਪਾਂਵ ਸੋਏਂਗੇ ਕੁੰਜ-ਏ-ਮਜ਼ਾਰ ਮੇਂ।

ਕਿਤਨਾ ਹੈ ਬਦਨਸੀਬ ਜ਼ਫਰ ਦਫ਼ਨ ਕੇ ਲੀਏ,
ਦੋ ਗ਼ਜ਼ ਜ਼ਮੀਨ ਭੀ ਨ ਮਿਲੀ ਕੂ-ਏ-ਯਾਰ ਮੇਂ॥

ਇਹ ਬਗਾਵਤ 10 ਮਈ, 1857 ਨੂੰ ਸ਼ੁਰੂ ਹੋਈ, ਜਦੋਂ ਬੰਗਾਲ ਦੇ ਕੁਝ ਹਿੰਦੁਸਤਾਨੀ ਫ਼ੌਜੀਆਂ ਨੇ ਬਗਾਵਤ ਕਰ ਦਿੱਲੀ ਦਾ ਰਸਤਾ ਫੜ ਲਿਆ ਸੀ। ਇਸਦਾ ਚਾਹੇ ਮੁਖ ਮੁੱਦਾ ਕਾਰਤੂਸ, ਪਰ ਹਿੰਦੁਸਤਾਨੀ ਫੌਜੀ ਅੰਗਰੇਜਾਂ

ਕੋਲੋਂ ਉਨ੍ਹਾ ਦੇ ਹਿੰਦੁਸਤਾਨੀ ਫੌਜੀ ਤੇ ਅੰਗ੍ਰੇਜ਼ ਫੌਜੀਆਂ ਦੇ ਵਿਚਕਾਰ ਭੇਦ ਭਾਵ ਕਰਨ ਕਰਕੇ ਖੁਸ਼ ਨਹੀਂ ਸੀI  11 ਮਈ, 1857 ਨੂੰ ਜਦੋਂ ਬਹਾਦਰ ਸ਼ਾਹ ਨੇ ਯਮੁਨਾ ਪੁਲ ਨੇੜੇ ‘ਟੋਲ ਹਾਊਸ’ ਵਿੱਚੋਂ ਧੂੰਆਂ ਉੱਠਦਾ ਦੇਖਿਆ। ਤਾਂ ਤੁਰੰਤ  ਕਿਲ੍ਹੇ ਦੀ ਸੁਰੱਖਿਆ ਲਈ, ਪ੍ਰਧਾਨ ਮੰਤਰੀ ਹਕੀਮ ਅਹਿਸਾਨਉੱਲਾ ਖਾਨ ਅਤੇ ਕੈਪਟਨ ਡਗਲਸ ਨੂੰ ਬੁਲਾਇਆ। ਸ਼ਹਿਰ ਅਤੇ ਕਿਲ੍ਹੇ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿਤੇ ਗਏI  ਬਾਗ਼ੀਆਂ ਦੇ ਨੇਤਾ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਆ ਰਿਹੇ ਸੀI ਉਹ ਇਸ ਵਿਦ੍ਰੋਹ ਦੀ ਅਗਵਾਈ ਬਹਾਦਰ ਸ਼ਾਹ ਦੀ ਸਰਵਪ੍ਰਸਤੀ  ਹੇਠ ਕਰਨਾ  ਚਾਹੁੰਦੇ ਹਨ। “ਬਾਦਸ਼ਾਹ ਦੀ ਸਥਿਤੀ ਸ਼ਤਰੰਜ ਵਿੱਚ ਚੁਣੌਤੀ ਦਿੱਤੇ ਗਏ ਬਾਦਸ਼ਾਹ ਦੀ ਸਥਿਤੀ ਵਰਗੀ ਸੀ। ਬਹਾਦਰ ਸ਼ਾਹ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਸੀ I“ਅਹਿਸਾਨਉੱਲਾ ਖਾਨ ਜੋ ਬਹਾਦਰ ਸ਼ਾਹ ਦਾ ਪ੍ਰਥਾਨ ਮੰਤਰੀ ਸੀ  ਨੇ ਸਿਪਾਹੀਆਂ ਨੂੰ ਕਿਹਾ, “ਤੁਸੀਂ ਅੰਗਰੇਜ਼ਾਂ ਲਈ ਕੰਮ ਕਰਦੇ ਆ ਰਹੇ ਹੋ ਅਤੇ ਹਰ ਮਹੀਨੇ ਬੰਨ੍ਹੀ ਤਨਖ਼ਾਹ ਲੈਣ ਦੇ ਆਦੀ ਹੋ ਗਏ ਹੋ। ਪਰ ਬਾਦਸ਼ਾਹ ਕੋਲ ਕੋਈ ਖ਼ਜ਼ਾਨਾ ਨਹੀਂ ਹੈ। ਉਹ ਤੁਹਾਨੂੰ ਤਨਖ਼ਾਹਾਂ ਕਿਥੋਂ ਦੇਣਗੇ?”ਫਿਰ ਨਾ ਸਾਡੇ ਕੋਲ ਕੋਈ ਫੌਜ਼ ਹੈ ਨਾ ਹਥਿਆਰ,ਨਾ ਪੈਸਾ  ਤਾਂ ਸਿਪਾਹੀਆਂ ਨੇ ਕਿਹਾ ਕਿ ਅਸੀਂ ਸਾਰੇ ਦੇਸ਼  ਦਾ ਖਜ਼ਾਨਾ ਤੁਹਾਡੇ ਕੋਲ ਲੈ ਆਵਾਂਗੇ , ਸਾਨੂੰ ਸਿਰਫ ਤੁਹਾਡੇ ਰਹਿਮਤ ਦੀ ਲੋੜ ਹੈ Iਬਾਦਸ਼ਾਹ ਸ਼ਾਹ “ਜ਼ਫ਼ਰ ਕੁਝ ਸਮੇਂ ਲਈ ਚੁੱਪ ਰਹੇ, ਫਿਰ ਤੁਰੰਤ ਹਾਂ ਕਰ ਦਿਤੀI

ਉਸਨੂੰ ਭਾਰਤ ਦਾ ਬਾਦਸ਼ਾਹ ਮੰਨ ਲਿਆ ਗਿਆ, ਅਗਲੇ ਦਿਨ ਤਾਜਪੋਸ਼ੀ ਹੋਈ, ਤਿਲਕ ਲਗਾਇਆ ਗਿਆ, ਇਨਾਮ ਵੰਡੇ ਗਏ, ਜ਼ਫ਼ਰ ਨੇ ਸਭ ਨੂੰ ਆਸ਼ੀਰਵਾਦ ਦਿਤਾ। ਉਹ  ਸ਼ਾਇਦ ਦੁਨਿਆ ਦੇ ਪਹਿਲੇ ਬਾਦਸ਼ਾਹ ਸੀ ਜਿਨ੍ਹਾ ਨੂੰ  ਤਖਤ-ਏ-ਤਾਜਪੋਸ਼ੀ  ਦੋ ਵਾਰੀ ਨਸੀਬ ਹੋਈ ਪਹਿਲੀ ਵਾਰੀ ਉਨ੍ਹਾ ਦੇ ਅਬੂ ਦੀ ਮੋਤ ਤੋ ਬਾਅੜ  ਤੇ ਦੂਜੀ ਵਾਰ ਉਦੋਂ ਜਦੋਂ 10 ਮਈ 1857 ਨੂੰ ਜਦੋਂ ਆਜ਼ਾਦੀ ਦੇ ਪ੍ਰਵਾਨੇ ਮੇਰਠ ਤੋਂ ਬਗਾਵਤ ਕਰਦੇ ਕਰਦੇ ਲਾਲ ਕਿਲੇ ਪਹੁੰਚੇI ਆਵਾਮ ਦੇ ਦਿਲਾਂ ਵਿਚ  ਇਸ ਸੂਫ਼ੀ ਬਾਦਸ਼ਾਹ ਲਈ ਅਸੀਮ ਸ਼ਰਧਾ ਸੀ, ਕਿਓੁਕਿ ਇਹ  ਔਰੰਗਜੇਬ ਵੱਲੋਂ ਧਾਰਮਿਕ ਕੱਟੜਤਾ ਦੀਆ ਬੰਨੀਆਂ ਗੰਢਾ ਨੂੰ ਖੋਲ੍ਹਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ  ਹੋਇਆ ਸੀ , ਇਹੀ ਕਾਰਨ ਸੀ ਕਿ 1857 ਦੀ ਪਹਿਲੀ ਜੰਗੇ ਅਜ਼ਾਦੀ ਦੇ ਸਿਪਾਹੀਆਂ ਨੇ ਓੁਹਨਾ ਨੂੰ ਸਰਬ ਸੰਮਤੀ ਨਾਲ ਸੁਪਨਿਆਂ ਦੇ ਆਜ਼ਾਦ ਭਾਰਤ ਦਾ ਬਾਦਸ਼ਾਹ ਮੰਨ ਲਿਆ ਸੀ  ਅਤੇ ਬਹਾਦਰ  ਸ਼ਾਹ ਦੀਆ ਬੁਝਦੀਆਂ ਅੱਖਾਂ ਨੂੰ ਆਜ਼ਾਦ ਭਾਰਤ ਦੀ ਬਾਦਸ਼ਾਹਤ ਦੇ ਖ਼ਾਬ ਨਾਲ ਰੌਸ਼ਨ ਕਰ ਦਿੱਤਾ ਸੀ। ਬਾਦਸ਼ਾਹ ਨੇ ਸਭ ਤਰਫ਼ ਸਨੇਹੇ ਭਿਜਵਾ ਦਿਤੇ ਜਿਸਦਾ ਨਿਚੋੜ ਸੀ ,’ ਨਾ ਹਮ ਖਰੀਅਤ ਸੇ ਹੈਂ ਨਾ ਹਮ ਜਿੰਦਾ ਹੈ ,ਹਮਾਰੀ ਬੂੜੀ ਆਂਖੇਂ ਤੁਮ੍ਹਾਰੀ ਜਵਾਨੀ ਕਿ ਤਰਫ਼ ਦੇਖ ਰਹੀਂ ਹੈਂ -ਮਤਲਬ ਉਸਨੇ ਸਾਰੀਆਂ ਸਟੇਟਾਂ ਦੇ ਰਾਜਿਆਂ ਨੂੰ ਬਗਾਵਤ ਕਰਨ ਲਈ ਹੋਸਲਾ-ਅਫਸਾਈ ਕੀਤੀ I ਡਲਹੋਜ਼ੀ ਜੋ ਕਲਕਤੇ ਬੈਠ ਹੋਇਆ ਸੀ ਉਸ ਨੂੰ ਖਬਰ ਹੋ ਗਈ ਇਸ ਵਕਤ ਬਾਗ਼ੀ ਸਿਰ ਧੜ ਦੀ ਬਾਜ਼ੀ ਲਾ ਰਹੇ ਸਨ ਤੇ ਭਾਰਤ ਦਾ ਇਤਹਾਸ  ਸਾਹ ਰੋਕ ਕੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਸੀ। ਭਾਰਤੀਆਂ ਨੇ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆ ਵਿਚ ਅੰਗਰੇਜਾਂ ਨੂੰ ਕਰਾਰੀ ਹਾਰ ਦਿੱਤੀ।

ਸ਼ੁਰੂਆਤੀ ਨਤੀਜੇ ਵਤਨਪ੍ਰਸਤਾ ਦੇ ਪੱਖ ਵਿੱਚ ਰਹੇ, ਪਰ ਬਾਦਸ਼ਾਹ  ਇੰਨੇ ਵੱਡੇ ਲਸ਼ਕਰ ਨੂੰ ਕਾਬੂ ਨਾ ਕਰ ਸਕਿਆ ਸਗੋਂ  ਉਹ ਆਪ ਲਸ਼ਕਰ ਦੇ ਕਬਜ਼ੇ ਵਿੱਚ ਆ ਗਏ। ਦਿਲੀ ਦੀ ਜਨਤਾ  ਨੇ ਵੀ ਵਿਦਰੋਹੀਆਂ ਦਾ ਸਾਥ ਨਹੀਂ ਦਿਤਾ ਤੇ ਕੁਝ  ਅੰਗਰੇਜਾਂ ਨੇ  ਛੱਲ-ਕਪਟ,ਬੇਈਮਾਨੀ ਨਾਲ ਇਸ ਸਵਾਧੀਨਤਾ ਦੀ ਲੜਾਈ ਦੇ  ਰੁਖ਼ ਨੂੰ ਬਦਲ ਦਿਤਾI ਅੰਗਰੇਜ਼ ਬਗਾਵਤ ਨੂੰ ਦਬਾਓੁਣ ਵਿੱਚ ਕਾਮਯਾਬ ਹੋ ਗਏ।  ਦਿਲੀ ਤੇ ਮੁੜ ਅੰਗਰੇਜਾਂ ਦਾ ਕਬਜਾ ਹੋ ਗਿਆI

ਦਿੱਲੀ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਨਾਲ ਹਰ ਜਗ੍ਹਾ ਜੰਗ-ਏ-ਆਜ਼ਾਦੀ ਦੀ ਰਫ਼ਤਾਰ ਮੱਧਮ ਪੈ ਗਈ। ਮਾਰਚ 1858 ਵਿੱਚ ਲਖਨਊ ਤੇ ਦੁਬਾਰਾ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਦਿੱਲੀ, ਲਖਨਊ, ਕਾਨਪੁਰ, ਝਾਂਸੀ ਦੇ ਇਲਾਵਾ ਚੰਦ ਹੋਰ ਥਾਵਾਂ ਤੇ ਵੀ ਅੰਗਰੇਜ਼ਾਂ ਦੇ ਕੰਟ੍ਰੋਲ ਵਿੱਚ ਆ ਗਈਆਂ। ਜੰਗ-ਏ-ਆਜ਼ਾਦੀ ਦਾ ਨਾਅਰਾ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਕਢ ਦਿਉ ” ,ਦੀ ਬੁਲੰਦੀ ਲਈ  ਵੱਖ ਵੱਖ ਅਨਸਰ ਇੱਕ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਇੱਕ ਤਾਂ ਹੋਏ ਸਨ ਪਰ ਦੇਸ਼ ਅਤੇ ਕੌਮ ਦੇ ਖਿਆਲਾਂ ਤੋਂ ਨਾਆਸ਼ਨਾ ਸਨ। ਬਹਾਦਰ ਸ਼ਾਹ ਜ਼ਫ਼ਰ ਜਿਸ ਦੀ ਬਾਦਸ਼ਾਹਤ ਦਾ ਐਲਾਨ ਬਾਗ਼ੀ ਸਿਪਾਹੀਆਂ ਨੇ ਕਰ ਦਿੱਤਾ ਸੀ, ਨਾ ਉਹ ਬਾਦਸ਼ਾਹਤ ਦੀ ਸਲਾਹੀਅਤ ਰੱਖਦਾ ਸੀ ਔਰ ਨਾ ਬਾਗ਼ੀਆਂ ਦੀ ਮੁਖ਼ਾਲਫ਼ਤ ਕਰਨ ਦੀ ਤਾਕਤ। ਇਸਦੇ ਇਲਾਵਾ ਬਾਗ਼ੀਆਂ ਨੇ ਦਿੱਲੀ ਵਿੱਚ ਲੁੱਟ ਮਾਰ ਅਤੇ ਗ਼ਾਰਤ ਗਿਰੀ ਮਚਾ ਕੇ ਆਮ ਲੋਕਾਂ ਦੀਆਂ ਹਮਦਰਦੀਆਂ ਖੋ ਦਿੱਤੀਆਂ ਸਨ। ਇਸ ਤਰ੍ਹਾਂ 1857 ਦੀ ਇਹ ਜੰਗ-ਏ-ਆਜ਼ਾਦੀ ਨਾਕਾਮ ਰਹੀ।

ਕਸ਼ਮੀਰੀ ਸਿਟੀ ਦਰਵਾਜ਼ੇ ਤੇ ਗੋਲੇ ਬਰਸਾਏ ਗਏ , ਦਰਵਾਜ਼ਾ ਟੁਟ ਗਿਆ, ਫੋਜੀ ਜਵਾਨ ਸ਼ਹਿਰ ਵਿਚ ਦਾਖਲ ਹੋ ਗਏ I ਅੰਗਰੇਜਾਂ ਨਾਲ ਸਿਖ ਇਨਫੇਨਟਰੀ ਬਟਾਲਿਯਨ ਦੇ  ਵੀ ਕੁਝ ਜਵਾਨ ਸੀ I ਸਿਖਾਂ ਤੋ ਰਹਿਮ ਦੀ ਅਪੀਲਕਰਨੀ ਬਹਾਦਰ ਸ਼ਾਹ ਨੂੰ ਕੁਝ ਠੀਕ ਨਾ ਲਗਾI ਉਸ ਨੂੰ ਉਹ ਵਕਤ ਯਾਦ ਆਇਆ  ਜਦੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦੁਰ ਦਾ ਤੇ ਉਨ੍ਹਾ ਦੇ ਤਿੰਨ ਸੇਵਕਾਂ ਸਮੇਤ  ਇਸਲਾਮ ਨਾ ਕਬੂਲ ਕਰਨ ਤੇ ਸਰੇ ਆਮ ਕਤਲ ਕਰ ਦਿਤਾ ਸੀ ਤੇ  ਉਨ੍ਹਾ ਦੇ ਜਿਸਮਦੇ ਟੁਕੜੇ ਟੁਕੜੇ ਕਰਕੇ ਤੇ ਦਿਲੀ ਦਰਵਾਜਿਆਂ ਤੇ ਟੰਗਣ ਦਾ ਹੁਕਮਨਾਮਾ ਜਾਰੀ ਕੀਤਾ ਸੀ ਤਾਂਕਿ ਕੋਈ ਸਿਖ ਮੁੜਕੇ ਹੁਕਮ ਅਦੂਲੀ ਕਰਨ ਦੀ ਜੁਰਰਤ ਨਾ ਕਰ ਸਕੇI ਉਸ ਨੂੰ ਉਹ ਦਿਨ ਯਾਦ ਆਏ ਜਦੋਂ ਉਸਦੀ ਫੌਜ ਨੇ ਸਭਰਾਵਾਂ ਤੇ ਚੇਲਿਆਂ ਵਾਲੀ ਲੜਾਈ ਖਾਲਸਾ ਰਾਜ ਨੂੰ ਖਤਮ ਕਰਨ ਲਈ ਅੰਗਰੇਜਾਂ ਦਾ ਸਾਥ ਦਿਤਾ I ਸਿਖਾਂ ਕੋਲੋਂ ਮਦਤ ਮੰਗਦਾ ਤੇ ਕਿਸ ਮੂੰਹ ਨਾਲI

ਲਾਲ ਕਿਲੇ ਤੇ ਅੰਗਰੇਜਾਂ ਦਾ ਕਬਜਾ ਹੋ ਗਿਆ ਬਹਾਦਰ ਸ਼ਾਹ ਨੂੰ ਆਪਣੇ ਬਚਿਆਂ ਤੇ  ਬੀਵੀ ਜੀਨਤ ਮਹ੍ਹਲ ਸਮੇਤ ਆਪਣੀ ਜਾਨ ਬਚਾਣ  ਲਈ ਹਮਾਯੂੰ ਦੇ ਮਕਬਰੇ ਵਿਚ ਛਿਪਣਾ ਪਿਆI ਅੰਗਰੇਜਾਂ  ਨੇ ਲਾਲ ਕਿਲੇ ਵਿਚ ਕਤਲੇਆਮ ਮਚਾ ਦਿਤਾI ਬਹਾਦਰ ਸ਼ਾਹ ਨੂੰ ਪਕੜਨ ਲਈ ਹਰ ਤਰਫ਼ ਤਲਾਸ਼ ਕੀਤੀ ਗਈ  ਪਰ ਬਹਾਦਰ ਸ਼ਾਹ ਜ਼ਫਰ ਲਾਲ ਕਿਲੇ ਵਿਚ ਨਹੀਂ ਸੀI ਕਿਸੀ ਗਦਾਰ ਨੇ ਅੰਗਰੇਜਾਂ ਨੂੰ ਦਸ ਦਿਤਾ ਕਿ ਬਹਾਦਰ ਸ਼ਾਹ ਆਪਣੇ ਪਰਿਵਾਰ ਤੇ ਫੌਜ਼ ਨਾਲ ਅਜਮੇਰੀ ਗੇਟ ਤੋ ਕੁਤੁਬ ਮੀਨਾਰ ਵਲ ਨੂੰ ਨਿਕਲ ਗਏ ਹਨI ਹਡਸਨ ਦੀ ਫੌਜ਼ ਨੇ ਪਿਛਾ ਕੀਤਾ ਤੇ ਬਖਤ ਖਾਨ ਨੇ ਬਹਾਦੁਰ ਸ਼ਾਹ ਨੂੰ ਲਖਨਊ ਨਿਕਲ ਜਾਣ  ਦੀ ਸਲਾਹ ਦਿਤੀ ਤਾਂਕਿ ਉਥੇ ਰਹਿ ਕੇ ਮੁੜ ਜੰਗ ਲੜੀ ਜਾ ਸਕੇ ਪਰ ਜੀਨਤ ਬੇਗਮ ਦੀ ਰਾਏ ਸੀ ਕਿ ਅੰਗਰੇਜਾਂ ਨਾਲ ਗਲ-ਬਾਤ ਕੀਤੀ ਜਾਏ I ਅੰਗਰੇਜ਼ਾ ਤੋ ਜਾਨ ਬਚਾਉਣ ਲਈ ਬਹਾਦੁਰ ਸ਼ਾਹ ਜ਼ਫ਼ਰ ਨੇ ਹੁਮਾਯੂੰ ਦੇ ਮਕਬਰੇ ਵਿੱਚ ਸ਼ਰਨ ਲਈ, ਜ਼ਫ਼ਰ ਲਖਨਊ ਵਲ  ਨਹੀਂ ਭਜਿਆ  ਸ਼ਾਈਦ  ਉਹ ਜੰਗ ਕਰਨਾ ਨਹੀਂ ਸੀ ਚਹੁੰਦਾ , ਜਾਂ ਉਮਰ ਦਾ ਤਕਾਜਾ ਸੀ ਤੇ ਜਾਂ ਹਿੰਮਤ ਤੇ ਸਾਜੋ-ਸਮਾਂ ਦੀ ਕੰਮੀ I  ਨਾ ਉਹ ਆਪਣੇ  ਤੇਮੂਰੀ ਖੂਨ ਨਾਲ ਇਨਸਾਫ਼ ਕਰ ਪਾਇਆ    ਜੋ  60 ਸਾਲ ਦੀ ਉਮਰ ਵਿਚ ਦੁਨੀਆਂ ਵਿਚ ਹੰਗਾਮਾ ਕਰਨ ਦੀ ਜੁਰਤ ਰਖਦਾ ਸੀ ਤੇ ਨਾ ਚੰਗੇਜ਼ ਖਾਨ ਨਾਲ ਜੋ ੫੫ ਸਾਲ ਦੀ ਉਮਰ ਵਿਚ ਦੁਨਿਆ ਦਾ ਸਭ  ਤੋਂ ਵਡਾਖੂੰਖਾਰ ਲੜਾਕਾ ਕਹਿਲਾਇਆ ਗਿਆ  ਤੇ ਨਾ ਉਹ ਔਰੰਗਜ਼ੇਬ ਨਾਲ ਜੋ 80 ਸਾਲ ਦੀ ਉਮਰ ਵਿਚ ਵੀ ਦਖਣ ਵਿਚ ਮਰਹਟਿਆਂ ਦੇ ਖਿਲਾਫ਼ ਜੰਗਾ ਲੜਦਾ ਰਿਹਾI

ਅਗਲੇ ਦਿਨ 20 ਸਤੰਬਰ ਨੂੰ ਅੰਗ੍ਰੇਜ਼ ਅਫਸਰ ਵਿਲੀਅਮ ਸਟੀਫਨ ਹਡਸਨ ਨੇ ਫੋਜੀਆਂ ਸਮੇਤ ਹਮਾਯੂੰ ਦਾ ਮਕਬਰਾ ਘੇਰ ਲਿਆ ਕਿਓਂਕਿ ਸਵੇਰ ਦੇ ਵਕਤ ਬਾਦਸ਼ਾਹ ਆਇਆ ਕਰਦਾ ਸੀI ਹਡਸਨ ਨੇ ਐਲਾਨ ਕਰਵਾਇਆ ਕਿ ਅਗਰ ਜ਼ਫ਼ਰ ਖੁਦ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦੇਵੇ ਤਾਂ ਉਸਦੀ ਜਾਨ-ਬਖਸ਼ੀ ਕਰ ਦਿਤੀ ਜਾਵੇਗੀ ਤੇ ਜੇਕਰ ਉਸਨੇ ਦੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਕੋਲ ਹਿੰਦੁਸਤਾਨ ਦੇ ਬਾਗੀ ਬਾਦਸ਼ਾਹ ਨੂੰ ਗੋਲੀ  ਮਾਰ ਦੇਣ ਦਾ ਹੁਕਮਨਾਮਾ ਹੈI ਕੁਝ ਸ਼ਰਤਾਂ ਤਹਿਤ -ਬਾਦਸ਼ਾਹ ਦੀ ਇਜ਼ਤ ਤੇ ਜਾਨ ਬਖਸ਼ੀ, ਕਿਲੇ ਵਿਚ ਬਾਦਸ਼ਾਹ ਤੇ ਉਸਦਾ ਪੂਰਾ ਪਰਿਵਾਰ  ਦੇ ਰਹਿਣ ਦੀ ਇਜਾਜ਼ਤ, ਪੈਨਸ਼ਨ ਬਹਾਲੀ  ਤੇ ਕੁਝ ਹੋਰ ਸ਼ਰਤਾਂ ਲਈ  ਹਡਸਨ ਦੇ ਇਮਿਸ਼ਨਰੀਆਂ ਨੇ ਹਾਂ ਕਰ ਦਿਤੀ ਇਸਤੋਂ ਬਾਅਦ ਦੋ ਘੰਟੇ ਕੋਈ ਹਲਚਲ ਨਹੀਂ ਹੋਈI ਦੋਨੋ ਤਰਫ਼ ਬੈਚੈਨੀ ਸੀ i ਫਿਰ ਜ਼ਫ਼ਰ ਦੇ ਗਿਣੇ-ਚੁਣੇ ਸਾਥੀਆਂ ਵਿਚੋਂ ਉਸਦਾ ਪ੍ਰਧਾਨ ਮੰਤਰੀ, ਅਹਸਾਨ ਉੱਲਾ ਖਾਨ ਮਕਬਰੇ ਤੋਂ ਬਾਹਰ ਆਇਆI ਉਸਨੇ ਕਿਹਾ ਕਿ ਬਾਦਸ਼ਾਹ ਆਪਣੇ ਆਪ ਨੂੰ ਤੇਰੇ ਹਵਾਲੇ ਕਰਨ ਨੂੰ ਤਿਆਰ ਹੈ ਬਸ਼ਰਤੇ ਹਡਸਨ  ਖੁਦ ਬਾਦਸ਼ਾਹ ਨੂੰ ਜ਼ੁਬਾਨ ਦੇਵੇ ਕਿ ਉਸਦੀ ਜਿੰਦਗੀ ਬਖਸ਼ ਦਿਤੀ ਜਾਵੇਗੀ ਤੇ ਉਸ ਦੀਆਂ ਸ਼ਰਤਾਂ ਮੰਨ ਲਈਆਂ ਜਾਣਗੀਆਂ I ਹਡਸਨ  ਨੇ ਗੋਲ ਮੋਲ ਲਫਜਾਂ ਵਿਚ ਜ਼ੁਬਾਨ ਦੇ  ਦਿਤੀI ਪਹਿਲੇ ਜ਼ੀਨਤ ਮਹ੍ਹਲ ਤੇ ਫਿਰ ਬਹਾਦਰ ਸ਼ਾਹ ਜ਼ਫ਼ਰ ਪਾਲਕੀ ਵਿਚ ਬੈਠਕੇ  ਬਾਹਰ ਨਿਕਲ ਆਇਆI ਬਹਾਦੁਰ ਸ਼ਾਹ ਨੇ ਫੋਜੀ ਹਥਿਆਰ ਅੰਗਰੇਜਾਂ ਨੂੰ ਦੇ ਦਿਤੇ ਜਿਨ੍ਹਾ ਵਿਚੋਂ ਹਡਸਨ ਨੇ ਦੋ ਤਲਵਾਰਾਂ, ਇਕ ਨਾਦਰ ਸ਼ਾਹ ਤੇ ਦੂਸਰੀ ਬਾਦਸ਼ਾਹ ਜਹਾਂਗੀਰ ਦੀ ਮਹਾਰਾਨੀ  ਵਿਕਟੋਰਿਆ ਨੂੰ ਭੇਂਟ ਕਰਨ ਲਈ ਚੁਕ ਲਈਆਂI ਬਹਾਦਰ ਸ਼ਾਹ ਨੇ  ਆਪਣੀ ਤਲਵਾਰ ਨਹੀਂ ਛਡੀI ਹਜ਼ਾਰਾਂ ਦਿਲੀ ਦੇ ਲੋਕ ਉਸਦੀ ਪਾਲਕੀ ਦੇ ਨਾਲ ਨਾਲ ਤੁਰੇ ਤੇ ਦੂਰ ਤਕ ਛਡਣ ਆਏI

Iਜਦੋਂ ਮੇਜਰ ਹਡਸਨ ਨੇ  ਮੁਗਲ ਸਮ੍ਰਾਟ ਨੂੰ ਹਮਾਯੂੰ ਦੇ ਮਕਬਰੇ ਵਿਚੋਂ ਗ੍ਰਿਫਤਾਰ ਕੀਤਾ  ਜਿਸ ਵਿਚ ਬਹਾਦਰ ਸ਼ਾਹ ਦੇ ਆਪਣੇ ਦੋ ਬੇਟੇ ਤੇ ਇਕ ਪੋਤਾ ਸੀI ਤਾਂ ਹਡਸਨ ਜਿਸ ਨੂੰ ਥੋੜੀ ਬਹੁਤੀ ਉਰਦੂ ਤੇ ਸ਼ਾਇਰੀ ਆਉਂਦੀ ਸੀਕਟਾਕਸ਼ ਮਾਰਦੇ ਬਹਾਦਰ ਸ਼ਾਹ ਨੂੰ ਕਿਹਾ

,” ਦਮਦਮੇ ਮੈਂ ਦਮ ਨਹੀਂ ਹੈ ਖੈਰ ਮਾਂਗੋ ਜਾਨ ਕੀ

ਏ ਜਫਰ ਠੰਡੀ ਹੁਈ ਅਬ ਤੇਗ ਹਿੰਦੁਸਤਾਨ ਕੀ.”

ਬਹਾਦਰ ਸ਼ਾਹ ਜ਼ਫ਼ਰ ਦੀ ਹਾਜਰ ਜੁਆਬੀ ਤੇ ਨਿਡਰ ਉਤਰ ਸੀ

ਗਾਜਿਓਂ ਮੈ ਬੂ ਰਹੇਗੀ ਜਬ ਤਲਕ ਈਮਾਨ ਕੀ

ਤਖਤ-ਏ-ਲੰਦਨ ਤਕ ਚਲੇਗੀ ਤੇਗ ਹਿੰਦੁਸਤਾਨ ਕਿ

। ਬਹਾਦਰ ਸ਼ਾਹ ਨੂੰ  ਬੈਲਗਡੀ ਤੇ ਬਿਠਾਕੇ ਇਕ ਜਲੂਸ ਦੀ ਸ਼ਕਲ ਵਿਚ  ਲਾਲ ਕਿਲੇ ਤਕ ਲਿਜਾਇਆ ਗਿਆ I ਇਕ ਤਹਿਖਾਨੇ ਵਿਚ ਜਿਥੇ ਰੋਸ਼ਨੀ ਲਈ  ਨਾਂ ਕੋਈ ਖਿੜਕੀ ਤੇ ਨਾ ਦਰਵਾਜ਼ਾ ਸੀ, ਜ਼ੀਨਤ ਮਹਿਲ ਦੇ ਨਾਲ ਕੈਦ  ਕਰ ਦਿਤਾ ਗਿਆ I ਇਸ ਤੋ ਬਾਅਦ ਅੰਗਰੇਜਾਂ ਨੇ ਜੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਅਗਲੇ ਦਿਨ ਉਨ੍ਹਾਂ ਦੇ ਦੋ ਬੇਟਿਆਂ ਮਿਰਜ਼ਾ ਮੁਗਲ ਤੇ ਮਿਰਜ਼ਾ ਖਿਜ਼ਰ ਸੁਲਤਾਨ ਅਤੇ ਇੱਕ ਪੋਤੇ ਮਿਰਜ਼ਾ ਅਬੂ ਬਖਤ  ਨੂੰ ਖੂਨੀ ਦਰਵਾਜ਼ੇ ਦੇ ਅਗੇ ਗੋਲੀਆਂ ਨਾਲ ਭੁੰਨ  ਦਿੱਤਾ । ਜਦੋਂ ਬਹਾਦੁਰ ਸ਼ਾਹ ਜਫਰ ਦਾ ਖਾਣ ਦਾ ਵਕਤ ਹੋਇਆ ਤਾਂ  ਅੰਗਰੇਜ਼ ਨੇ  ਥਾਲੀ ਵਿੱਚ ਪਰੋਸਕੇ ਉਨ੍ਹਾਂ ਦੇ ਬੇਟਿਆਂ ਦੇ ਸਿਰ ਲੈ ਆਏ। ਬਹਾਦਰ ਸ਼ਾਹ ਨੇ ਜਦੋਂ ਥਾਲ ਤੋ ਕਪੜਾ ਉਤਾਰਿਆ ਤਾਂ ਆਪਣੇ ਬਚਿਆਂ ਦੇ ਸਿਰ ਦੇਖਕੇ  ਸਿਰਫ ਇਤਨਾ ਹੀ ਕਿਹਾ ਕਿ “ਯਾ ਅੱਲਾ, ਤੇਮੂਰ ਖਾਂਨਦਾਨ ਕੇ  ਬੇਟੇ ਦੇਸ਼ ਕੇ ਲੀਏ ਆਪਣਾ ਸਿਰ ਕਟਵ ਕੇ ਇਸੀ ਅੰਦਾਜ਼ ਮੈਂ ਆਪਣੇ ਬਾਪ ਕੇ ਸਾਮ੍ਹਣੇ ਆਇਆ ਕਰਤੇ ਹੈ” I

 9 ਮਾਰਚ 1858 ਦੀ ਤਰੀਖ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੈ  ਇਹ ਉਹੀ ਦਿਨ ਹੈ ਜਦ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਦੇ ਖਿਲਾਫ਼ ਰਾਜਧਰੋਹ ਤੇ ਹਤਿਆ ਦੇ ਖਿਲਾਫ਼ ਮੁੱਕਦਮਾ ਚਲਾਇਆI  ਪਹਿਲੇ ਇਸ ਮੁਕਦਮੇ ਦੀ ਸੁਣਵਾਈ , ਈਸਟ ਇੰਡੀਆਂ ਕੰਪਨੀ ,ਕਲਕਤਾ ਵਿਚ ਰਖੀ  ਗਈ ਪਰ ਫਿਰ ਲਾਲ ਕਿਲਾ ਹੀ ਮੁਕਦਮੇ ਦੀ ਸੁਣਵਾਈ ਵਾਸਤੇ ਚੁਣਿਆ ਗਿਆI  ਇਹ ਮੁੱਕਦਮਾ 40 ਦਿਨ ਤਕ ਚਲਦਾ ਰਿਹਾ ਜਿਸ ਵਿਚ 19 ਹਿਅਰਿੰਗ  ਸਨ,  21 ਗਵਾਹ ਤੇ 100 ਤੋਂ ਜਿਆਦਾ ਡਾਕੂਮੈਂਟ ਜੋ  ਫ਼ਾਰਸੀ ਤੇ ਉਰਦੂ ਜ਼ੁਬਾਨ ਵਿਚ ਸਨ ਜਿਨ੍ਹਾ ਦਾ  ਅੰਗ੍ਰੇਜ਼ੀ  ਅਨੁਵਾਦ ਵੀ ਸੀ I ਲਾਲ ਕਿਲੇ ਦੇ ਦੀਵਾਨੇ ਆਮ ਦੇ ਤਖਤ ਤੇ ਜਿਥੇ ਬਹਾਦਰ ਸ਼ਾਹ  ਜਫਰ ਬੈਠ ਕੇ ਨਿਆਂ ਕਰਿਆ   ਕਰਦਾ ਸੀ ਉਥੇ  ਅੰਗਰੇਜ਼ , ਜੱਜ ਦੀ ਹ੍ਸੀਅਤ ਵਿਚ  ਬੈਠਾ ਤੇ ਬਹਾਦੁਰ ਸ਼ਾਹ ਜ਼ਫ਼ਰ ਪਰਜਾ ਵੀ ਨਹੀਂ ਬਲਿਕ ਜੰਜੀਰਾਂ  ਨਾਲ ਜਕੜਿਆ ਹੋਇਆ ਮੁਜਰਮ ਦੀ ਹ੍ਸੀਅਤ ਵਿਚ 40 ਦਿਨ ਪੇਸ਼ ਹੁੰਦਾ ਰਿਹਾ i ਜੋ ਸਿਰਫ ਇਕ ਨਾਟਕ ਸੀ , ਨਿਆਂ ਨਹੀਂ ਸੀI  ਜਦ 19 ਦਿਨਾਂ ਬਾਅਦ ਮੁਲ੍ਜ਼ਿਮ ਦੀ ਸੁਣਵਾਈ ਦਾ ਵਕ਼ਤ ਆਇਆ ਤਾਂ ਬਹਾਦਰ ਸ਼ਾਹ ਨੇ ਆਪਣੇ ਬਚਾਉ ਵਾਸਤੇ ਕਿਹਾ,” ਕਿ ਬੇਸ਼ਕ ਉਸ ਨੂੰ ਕ੍ਰਾਂਤੀ ਦਾ ਲੀਡਰ ਮੰਨਿਆ ਗਿਆ ਸੀ ਪਰ  ਸਿਪਾਹੀਆਂ ਦੀ ਮਰਜ਼ੀ  ਅਗੇ ਉਸਦੀ ਕੋਈ ਪੇਸ਼ ਨਹੀਂ ਸੀ ਜਾਂਦੀ, ਮੇਰੀ ਮੋਹਰ ਖਾਲੀ ਲਿਫਾਫਿਆਂ ਤੇ ਲਗਵਾਈ ਜਾਂਦੀ ਸੀ ਅੰਦਰ ਕੀ ਲਿਖਿਆ ਜਾਂਦਾ ਸੀ  ਮੈਨੂੰ ਖਬਰ ਨਹੀਂ ਸੀ ਹੁੰਦੀI ਸਿਪਾਹੀ  ਅਭੁਦਰੇ ਹੋ ਚੁਕੇ ਸੀ , ਮੇਰੇ ਤੇ ਵੀ ਆਪਣੀ ਮਰਜ਼ੀ ਥੋਪਦੇ ਸੀi 82 ਸਾਲ ਦਾ ਬੁਢਾ ਉਨ੍ਹਾ ਹਥੋਂ ਤੰਗ ਹੋ ਚੁਕਾ ਸੀ ਤੇ ਕਿੰਨੀ ਵਾਰੀ ਬੇਇਜ਼ਤ ਵੀ I

ਸਾਰਾ ਤਾਂ ਨਹੀਂ ਪਰ ਬਹੁਤ ਕੁਝ ਇਸ ਵਿਚ ਸਚ ਵੀ ਸੀ  I 82 ਸਾਲ ਦਾ ਬੁਢਾ ਜਿਸ ਨੂੰ ਨਾ ਕੋਈ ਲੜਾਈ ਦਾ  ਤਜਰਬਾ ਨਾ ਕਦੇ ਲੜਾਈ ਉਸਨੇ ਆਪਣੇ ਅਖੀਂ ਵੇਖੀ , ਕਿਵੇਂ  ਕੋਈ ਵਧੀਆ ਜਰਨੈਲ  ਹੋ ਸਕਦਾ ਹੈਂ ਤੇ ਕਿਵੇਂ ਉਹ ਅੱਲਗ ਅੱਲਗ ਰਾਜ ਦੀਆਂ ਫੋਜਾਂ ਦੀ ਅਗਵਾਈ   ਕਰ ਸਕਦਾ ਹੈI  ਬਹਾਦਰ ਸ਼ਾਹ ਦਾ  ਆਪਣਾ ਪਰਾਈਮ ਮਿਨਿਸਟਰ , ਹਕੀਮ ਅਹਿਸਾਨ-ਉੱਲਾਹ ਜੋ ਕਿ ਉਸਦਾ ਸਭ ਤੋ ਨਜਦੀਕੀ ਤੇ ਭਰੋਸੇਮੰਦ ਬੰਦਾ ਸੀ ਆਪਣੀ ਜਾਨ-ਬਖਸ਼ੀ ਵਾਸਤੇ ਅੰਗਰੇਜਾਂ ਨਾਲ ਮਿਲ ਚੁਕਾ ਸੀ Iਫੈਸਲਾ ਹੋਇਆ ਕਿ ਹਿੰਦੁਸਤਾਨ ਦਾ ਬਾਦਸ਼ਾਹ ਦੁਨਿਆ ਦੇ ਹੋਰ ਮੁਸਲਮਾਨਾਂ ਨਾਲ ਮਿਲਕੇ ਅੰਗਰੇਜਾਂ  ਦੇ ਖਿਲਾਫ਼ ਸਾਜਿਸ਼ ਕਰਨ ਦਾ ਗੁਨਾਹਗਾਰ ਹੈ I ਬਾਦਸ਼ਾਹ ਆਪਣੇ ਹੀ ਦੇਸ਼ ਵਿਚ ਵਿਦੇਸ਼ੀਆਂ ਦਾ ਗੁਨਾਹ ਗਾਰ ਸਾਬਤ ਕਰ ਦਿਤਾ ਗਿਆ I

please see part two also till the end

Nirmal Anand

Translate »