ਸਿੱਖ ਇਤਿਹਾਸ

ਫ਼ਰਵਰੀ ਮਹੀਨੇ ਦੀਆਂ ਸਿੱਖ ਘਟਨਾਵਾਂ (ਸ਼੍ਰੋਮਣੀ ਆਕਲੀ ਦਲ)

1 ਫ਼ਰਵਰੀ                         -(SGPC)  ਦੀ ਅਪੀਲ ਤੇ -ਜੇਲਾਂ ਵਿੱਚ ਬੰਦ ਸਿੱਖਾਂ ਦੀ ਚੜਦੀ ਕਲਾ ਲ਼ਈ ਅਰਦਾਸ ਦਿਵਸ ਮਨਾਇਆ ਗਿਆ (1936)

– ਸਾਹਿਬ ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸ਼ਤਰ ਇਗਲੈਂਡ ਤੋਂ ਹਿੰਦੁਸਤਾਨ ਪਹੁੰਚੇ (ਸੰਨ 1966)

2    ”                                -ਬੀਬੀ ਭਾਨੀ ਦਾ ਜਨਮ ਬਸਾਰਕੇ  ਪੰਜਾਬ ਵਿੱਚ ਹੋਇਆ ( ਸੰਨ 1534)

3    ”                              -ਬਾਬਾ ਰਾਮ ਸਿੰਘ ਨਾਮਧਾਰੀ ਦਾ ਜਨਮ (ਸੰਨ 1816)

4    ”                             – ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਕੇ ਦੌਰਾਨ ਭਾਈ ਹੁਕਮ ਸਿੰਘ ਜੀ ਸ਼ਹੀਦ ਹੋਏ(ਸੰਨ 1921)

– ਸਿੰਘਾਂ ਦੀ ਰੂਹੇਲੀਆਂ ਨਾਲ ਜੰਗ ਹੋਈ ਜਿਸ ਵਿੱਚ ਸਿੰਘ ਜੇਤੂ ਹੋਏ (ਸੰਨ 1764)

5   ”                            -ਵੱਡਾ ਘਲੂਘਾਰਾ ਜਿਸ ਵਿੱਚ 40000-50000 ਸਿੰਘ, ਸਿੰਘਣੀਆ, ਬੱਚੇ ਤੇ ਬੁੱਢੇ ਸ਼ਹੀਦ ਹੋਏl

6    ”                           -ਮਾਸਟਰ ਤਾਰਾ ਸਿੰਘ ਜੀ ਨੇ ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦਿੱਤਾ l(ਸੰਨ 1944)

-ਗੁਰੂਦਵਾਰਾ ਨਨਕਾਣਾ ਸਾਹਿਬ ਵਿਖੇ ਪ੍ਰਬੰਧ ਸੁਧਾਰ ਲਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਦੂਸਰਾ ਸਮਾਗਮ ਹੋਇਆ (ਸਨ 1921)

7  ”                               – ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਵੱਲੋਂ ਸੰਤ  ਫਤਹਿ ਸਿੰਘ ਜੀ ਨੇ ਕੌਮੀ ਰੱਖਿਆ ਫੰਡ ਲਈ 50,000 ਹਜ਼ਾਰ ਦਾ ਚੈੱਕ ਪੰਡਿਤ ਜਵਾਹਰ ਲਾਲ ਨੂੰ ਦਿੱਤਾ

-ਗੁਰੂਦਵਾਰਾ ਪੰਜਾ  ਸਾਹਿਬ ਹਸਨ ਅਬਦਲ ਪੰਥਕ ਪ੍ਰਬੰਧ ਹੇਠ ਆਇਆ ( ਸੰਨ 1921)

8   ”                             ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁਧ  ਮੋਰਚੇ ਦੇ ਦੌਰਾਨ ਪੰਜਾਬ ਬੰਧ ਸਫਲ ਰਿਹਾ (ਸੰਨ 1984)

-ਸਿੱਖਾਂ ਅਤ ਤੇਮੂਰ ਵਿਚਲੇ ਮੁਲਤਾਨ ਦੇ ਨੇੜੇ ਜੰਗ ਹੋਈ (ਸੰਨ 1780)

9   ”                                  -ਜਥੇਦਾਰ ਊਧਮ ਸਿੰਘ ਵਰਪਾਲ ਦੀ ਅਗਵਾਈ ਹੇਠ 500 ਸੂਰਬੀਰ ਸਿੰਘਾਂ ਦਾ ਪਹਿਲਾ ਸ਼ਹੀਦੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ  ਉਪਰੰਤ                                              ਗੰਗਸਰ ਜੈਤੋ ਲਈ  ਰਵਾਨਾ ਹੋਇਆ   ( 1924)

10   ”                                -ਪੰਜਾਬ ਮਸਲੇ ਬਾਰੇ ਵਿਰੋਧੀ ਪਾਰਟੀਆਂ ਤੇ ਕੇਂਦਰ ਸਰਕਾਰ ਦੀ ਗੱਲਬਾਤ ਨਵੀਂ ਦਿਲੀ  ਵਿਖੇ ਹੋਈ (ਸੰਨ 1983)

– ਅੰਗਰੇਜ਼ਾਂ ਤੇ ਸਿੱਖਾਂ ਵਿਚ ਸਭਰਵਾਂ ਦੇ ਅਸਥਾਨ ਤੇ ਜੰਗ ਹੋਈ ਜਿਸ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਸ਼ਹੀਦ ਹੋਏ (ਸੰਨ 1846)

11  ”                                  – ਸਰਬਹਿੰਦ  10 ਵੀਂ ਅਕਾਲੀ ਕਾਨਫਰੰਸ ਬਾਬਾ ਫਤਹਿ ਸਿੰਘ ਨਗਰ ਅੰਮ੍ਰਿਤਸਰ ਵਿਖੇ ਜਲੂਸ ਕੱਢਿਆ ਗਿਆ ਜਿਸ ਵਿੱਚ 9-10 ਲੱਖ ਸਿੱਖ ਸ਼ਾਮਲ ਹੋਏ                                                  (ਸੰਨ 1956)

-ਮਹਾਰਾਣੀ ਜਿੰਦਾ  ਤੇ ਦਲੀਪ ਸਿੰਘ ਦੀ ਮੁਲਾਕਾਤ ਕਲਕਤੇ ਵਿਖੇ  ਹੋਈ (ਸੰਨ 1861)

12   ”                               – ਸਰਬ ਹਿੰਦ 10 ਵੀਂ ਅਕਾਲੀ ਕਾਨਫਰੰਸ ਬਾਬਾ ਫਤਹਿ ਸਿੰਘ ਨਗਰ ਅੰਮ੍ਰਿਤਸਰ ਵਿਖੇ ਕੀਤੀ ਗਈ (1956)

– ਸ਼ਾਮ ਸਿੰਘ ਅਟਾਰੀਵਾਲੇ ਦਾ ਸਸਕਾਰ ਅਟਾਰੀ ਵਿਖੇ ਕੀਤਾ ਗਿਆ (ਸੰਨ 1846)

13   ”                               – ਮਾਸਟਰ  ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ( 1959)

14    ”                              – ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਮੀਟਿੰਗ ਵਿੱਚ ਅਕਾਲੀ ਦਲ ਵੱਲੋਂ ਪ੍ਰਾਂਤਕ ਤੇ ਪਾਰਲੀਮੈਂਟ ਦੀਆਂ ਜਨਰਲ ਚੋਣਾਂ ਵੱਖਰੀ ਰਾਜਨੀਤਕ ਪਾਰਟੀ ਦੇ ਤੋਰ                                              ਤੇ ਲੜਨ ਦਾ ਫੈਸਲਾ ਕੀਤਾ (1959)

– ਕਾਰ ਸੇਵਾ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਸ਼ੁਰੂ ਹੋਈ (ਸੰਨ 1986)

15     ”                            -ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰੂਦਵਾਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ (ਸੰਨ 1939)

– ਅਹਿਮਦ ਸ਼ਾਹ ਅਬਦਾਲੀ 50 ਗੱਡੇ ਸਿੱਖਾਂ ਦੇ ਸਿਰਾਂ ਦੇ ਭਰਕੇ ਲਾਹੋਰ ਪਰਤਿਆ

16    ”                            – ਸ਼੍ਰੋਮਣੀ ਅਕਾਲੀ ਦਲ ਵੱਲੋਂ ਤਖਤ  ਸ੍ਰੀ  ਕੇਸਗੜ (ਅਨੰਦਪੁਰ ਸਾਹਿਬ ) ਵਿਖੇ ਸਰਬੱਤ ਖਾਲਸਾ ਸਮੇਲਨ ਬੁਲਾਇਆ (ਸੰਨ 1986)

– ਭਾਈ ਹਕੀਕਤ ਰਾਏ ਜੀ ਲਾਹੋਰ ਵਿਖੇ ਸ਼ਹੀਦ ਕੀਤੇ ਗਏ (1737)

17     ”                           -ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਟਿਸ ਗੁਰਨਾਮ ਸਿੰਘ ਦੂਸਰੀ ਵਾਰ ਅਕਾਲੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਬਣੇ (ਸੰਨ 1986)

– ਸੀ ਆਰ ਪੀ ਐਫ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਗੋਲੀ ਚੱਲਾ ਕੇ ਤਿੰਨ ਸ਼ਰਧਾਲੂ ਸ਼ਹੀਦ ਕੀਤੇ ਗਏ (ਸੰਨ 1984)

18      ”                        – ਸ਼੍ਰੋਮਣੀ ਅਕਾਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਦਾ ਪ੍ਰਬੰਧ ਸੰਭਾਲਿਆ

19       ”                        -ਆਜਾਦ ਭਾਰਤ ਵਿੱਚ ਸ਼੍ਰੋਮਣੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਨਰੇਲਾ  ਸਟੇਸ਼ਨ  ਤੋਂ ਗ੍ਰਿਫ਼ਤਾਰ ਕੀਤਾ ਗਿਆ (ਸੰਨ 1949)

20       ”                      – ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤੇ ਸੈਂਕੜੇ ਸਿੰਘ ਸ਼ਹੀਦ  ਹੋਏ (ਸੰਨ 1921)

– ਖਾਲਸਾ ਫੌਜਾਂ ਨੇ ਸਹਾਰਨਪੁਰ ਤੇ ਕਬਜ਼ਾ ਕੀਤਾ ( ਸੰਨ 1 764)

21       ”                      – ਗੰਗਸਰ ਦਾ ਸਾਕਾ ਵਾਪਰਿਆ ਜਿਸ ਵਿੱਚ ਅੰਗਰੇਜ਼ ਸਰਕਾਰ ਨੇ ਪਹਿਲੇ ਸ਼ਹੀਦੀ ਜਥੇ ਤੇ ਦੋ ਵਾਰ ਗੋਲੀ ਚਲਾਈ (1924)

22       ”                     – ਗੁਰੂਦਵਾਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸਰਦਾਰ ਹਰਬੰਸ  ਸਿੰਘ ਅਟਾਰੀ ਦੀ ਪ੍ਰਧਾਨਗੀ ਹੇਠ ਸੰਭਾਲਿਆ (ਸੰਨ 1921)

– ਗੁਰੂਦਵਾਰਾ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ (ਸੰਨ 1921)

23       ”                     -ਗਿਆਨੀ ਕਰਤਾਰ ਸਿੰਘ ਰੀਜਨਲ ਕੌਂਸਲ ਬਾਰੇ ਵਿਚਾਰ ਕਰਣ ਲਈ  ਮੌਲਾਨਾ ਅਜ਼ਾਦ ਨੂੰ ਮਿਲੇ (1956)

– ਗੁਰੂਦਵਾਰਾ ਸਾਹਿਬ ਲੱਲਿਆਣੀ ਜਿਲਾ ਲਾਹੋਰ ਵਿਖੇ ਮਹੰਤਾਂ ਨੂੰ ਕਢਕੇ  ਸਿੱਖਾਂ ਨੇ ਪ੍ਰਬੰਧ ਸੰਭਾਲਿਆ (ਸੰਨ 1921)

24        ”                    – ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ  ਸਿੰਘ ਸਮੁੰਦਰੀ  ਦੀ ਯਾਦ  ਵਿੱਚ ਤੇਜਾ  ਸਿੰਘ ਸਮੁੰਦਰੀ ਹਾਲ ਬਣਾਉਣ ਲਈ  ਮਤਾ  ਪਾਸ ਕੀਤਾ ਗਿਆ                                              (1936)

25         ”                   -ਅਕਾਲੀ ਸਿੰਘਾਂ ਨੇ ਗੁਰੂਦਵਾਰਾ ਹੇਰ ਸਾਹਿਬ , ਜਿਲਾ ਲਾਹੋਰ ਵਿੱਚੋਂ ਮਹੰਤਾ ਨੂੰ ਕੱਢ ਕੇ ਪ੍ਰਬੰਧ ਸੰਭਾਲਿਆ (ਸੰਨ 1921)

– ਅਕਾਲੀ ਫੂਲਾ  ਸਿੰਘ ਦੀ ਕਮਾਨ ਹੇਠ ਅਕਾਲੀ ਫੌਜਾਂ ਦੀ ਅੰਮ੍ਰਿਤਸਰ ਵਿੱਚ ਮੇਟਕਾਫ ਦੇ ਮੁਸਲਮਾਨ ਅੰਗ ਰੱਖਿਅਕ ਨਾਲ ਲੜਾਈ ਹੋਈ (1809)

26         ”                  – ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਵੀਂ ਸਰਬ-ਹਿੰਦ ਅਕਾਲੀ ਕਾਨਫਰੰਸ ਜਲੰਧਰ ਵਿਖੇ ਹੋਈ (ਸੰਨ 1966)

27         ”                  – ਲਾਹੌਰ ਜੇਲ ਵਿੱਚ 6 ਬੱਬਰ ਅਕਾਲੀ ਸਿੰਘਾਂ ਨੂੰ ਫਾਂਸੀ ਤੇ ਚਾੜਿਆ  ਗਿਆ (ਸੰਨ 1926)

28         ”                  – ਅਕਾਲੀ ਸਿੰਘਾਂ ਨੇ ਗੁਰੂਦਵਾਰਾ ਐਮਨਾਬਾਦ, (ਗੁਜਰਾਂਵਾਲਾ ) ਵਿਖੇ ਮਹੰਤ ਨੂੰ ਕਢਕੇ  ਪ੍ਰਬੰਧ ਸੰਭਾਲਿਆ ( ਸੰਨ 1921)

– ਗੰਗਸਰ ਜੈਤੋ ਲਈ ਸਰਦਾਰ ਇੰਦਰ ਸਿੰਘ, ਪਿੰਡ ਮਿਰਜ਼ਾ ,ਜਿਲਾ ਸਿਆਲਕੋਟ ਦੀ ਅਗਵਾਈ ਹੇਠ 500 ਸਿੰਘ ਦਾ ਦੂਸਰਾ ਜਥਾ ਸ੍ਰੀ ਅਕਾਲ ਤਖਤ ਸਾਹਿਬ                                            ਤੋਂ ਅਰਦਾਸ ਕਰਕੇ ਤੋਰਿਆ (ਸੰਨ 1924)

                          ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »