ਇਕ ਸਮੇ ਹਿੰਦੂ ਧਰਮ ‘ਚ ਔਰਤ ਨੂੰ ਦੇਵੀ ਆਖ ਸਤਿਕਾਰਿਆ ਜਾਂਦਾ ਸੀ ਤੇ ਕੰਜਕਾਂ ਹੋਣ ਨੇ ਨਾਤੇ ਪੂਜਾ ਕੀਤੀ ਜਾਂਦੀ ਸੀl ਪੂਜਾ ਤੇ ਕੰਜਕਾ ਦੀ ਅਜ ਵੀ ਕੀਤੀ ਜਾਂਦੀ ਪਰ ਅਜ ਸਿਰਫ ਢੋੰਗ ਜਾਂ ਨਾ-ਮਾਤਰ ਦਿਖਾਵਾ ਰਹਿ ਗਿਆ ਹੈl ਮੁੱਢ ਤੋਂ ਲੈ ਕੇ ਹੁਣ ਤਕ, ਹਰ ਦੌਰ ਵਿਚ “ਜ਼ੁਲਮੋ–ਜਬਰ ਤੇ ਤਸ਼ੱਦਦ ਦਾ ਸ਼ਿਕਾਰ ਜਿਨਾ ਔਰਤ ਤੇ ਜਾਂ ਗੁਲਾਮਾਂ ਤੇ ਕੀਤਾ ਗਿਆ ਹੋਰ ਕਿਸੇ ਤੇ ਨਹੀਂ। ਹਿੰਦੂ ਸਮਾਜ ਵਿਚ ਇਸਤਰੀ ਨੂੰ ਕਲੰਖਣੀ, ਬਾਘਣ, ਵਿਸ ਦੀ ਗੰਦਲ ਅਤੇ ਪੈਰਾਂ ਦੀ ਜੁੱਤੀ ਕਹਿ ਕੇ ਦੁਰਕਾਰਿਆ ਜਾਦਾ ਸੀ। ਤੁਲਸੀ ਦਾਸ ਨੇ ਰਾਮ ਚਰਿਤ੍ਰ ਮਾਨਸ ਵਿੱਚ ਲਿਖਿਆ ਹੈ:- ਗਵਾਰ ਸ਼ੂਦਰ ਪਸ਼ੂ ਅਰ ਨਾਰੀ ਤੀਨੋ ਤਾੜਨ ਕੇ ਅਧਿਕਾਰੀ। ਮਸ਼ਹੂਰ ਕਿੱਸਾਕਾਰ ਕਵੀ ‘ਪੀਲੂ` ਨੇ ਲਿਖਿਆ ਹੈ:- ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮਤ। ਯੋਗੀ ਵੀ ਇਸਤ੍ਰੀ ਨੂੰ ਰੂਹਾਨੀਅਤ ਦੇ ਰਾਹ ਵਿੱਚ ਰੁਕਾਵਟ ਸਮਝਦੇ ਸਨl ਮਨੂੰ ਲਿਖਦਾ ਹੈ ਕਿ ਬਚਪਨ ਵਿੱਚ ਲੜਕੀ ਨੂੰ ਅਪਣੇ ਪਿਤਾ ਦੇ ਹੁਕਮ ਵਿਚ,ਜਵਾਨੀ ਵਿਚ ਪਤੀ ਦੇ ਹੁਕਮ ਅੰਦਰ ਤੇ ਬੁਢੇਪੇ ਵਿੱਚ ਪੁਤਰਾਂ ਦੇ ਹੁਕਮਾਂ ਅਨੁਸਾਰ ਜੀਵਨ ਬਿਤੀਤ ਕਰਨਾ ਚਾਹੀਦਾ ਹੈ। ਇਸਤ੍ਰੀਆਂ ਨੂੰ ਵੇਦ ਉਚਾਰਨ ਤੇ ਯੱਗਾਂ ਵਿੱਚ ਭਾਗ ਲੈਣ ਦਾ ਵੀ ਅਧਿਕਾਰ ਨਹੀਂ ਸੀ ।ਮਨੁੱਖ ਦੇ ਸਾਰੇ ਦੁੱਖਾ ਦਾ ਕਾਰਣ ਇਸਤਰੀ ਨੂੰ ਹੀ ਸਮਝਿਆ ਜਾਦਾ ਸੀl ਉਸ ਨੂੰ ਪਾਲ ਪੋਸ ਕੇ ਵਡਾ ਕਰਨਾ ਤੇ ਫਿਰ ਵਿਆਹ ਕਰਕੇ ਦਾਜ ਦਹੇਜ ਦੇਣ ਦੇ ਨਾਲ ਨਾਲ ਮੁੰਡੇ ਵਾਲਿਆਂ ਦੇ ਨਖਰੇ ਤੇ ਮੰਗਾਂ ਬਰਦਾਸ਼ਤ ਕਰਨੀਆਂ ਆਦਿ l
ਭਾਰਤ ਵਿਚ ਹੀ ਨਹੀਂ ਸਗੋਂ ਇੰਗਲੈਡ ਵਰਗੇ ਅਗਾਹ ਵਧੂ ਦੇਸ਼ ਵਿਚ ਵੀ ਇਸਤਰੀ ਨੂੰ ਮਰਦ ਦੇ ਬਰਾਬਰ ਦੇ ਹੱਕ ਵੀਹਵੀ ਸਦੀ ਵਿੱਚ ਦਿੱਤੇ ਗਏ । ਇੰਗ੍ਲੈੰਡ ਦੇ ਫਿਲੋਸਫਰ ਚੇਸਟਰਫੀਲਡ ਔਰਤ ਬਾਰੇ ਆਖਦੇ ਹਨ ਕਿ ਇਸਤਰੀ ਕੁਦਰਤ ਦੀ ਇਕ ਮਜ਼ੇਦਾਰ ਗਲਤੀ ਹੈ I ਯੂਨਾਨੀ ਫਿਲੋਸਫਰ Aristotle ਔਰਤ ਨੂੰ ਨਾ-ਮੁਕੰਬਲ ਸ਼ੈਅ ਆਖਦਾ ਹੈ I ਦਿਗੰਬਰ ਜੈਨੀ ਖੁਲੇ ਤੌਰ ਤੇ ਪ੍ਰਚਾਰ ਕਰਦੇ ਹਨ ਕਿ ਔਰਤ ਰੱਬ ਨਾਲ ਇਕ -ਮਿਕ ਨਹੀਂ ਹੋ ਸਕਦੀI ਬੁਧ ਧਰਮ ਵਿਚ ਇਥੋਂ ਤਕ ਲਿਖਿਆ ਹੈ ਕਿ ਜੇ ਔਰਤ ਨਦੀ ਵਿਚ ਗੋਤੇ ਖਾ ਰਹੀ ਹੋਵੇ, ਭਾਵੇਂ ਉਸਦੀ ਮੌਤ ਹੀ ਕਿਓਂ ਨਾ ਹੋ ਜਾਵੇ, ਨਰ ਭਿਕਸ਼ੂ ਉਸ ਨੂੰ ਬਚਾਣ ਤਕ ਦਾ ਹੀਲਾ ਨਾ ਕਰੇI ਬੁਧ ਮਤ ਵਿੱਚ ਨਿਰਵਾਨ ਦੀ ਪ੍ਰਾਪਤੀ ਲਈ ਪਰਵਾਰ ਤੇ ਇਸਤ੍ਰੀ ਦਾ ਤਿਆਗ ਕਰਨਾ ਜ਼ਰੂਰੀ ਸੀ। ਰਾਮਾਨੁਜ਼ ਸ਼ੰਕਰ ਦੇਵ ਇਸਤਰੀ ਨੂੰ ਵੈਸ਼੍ਵ ਧਰਮ ਵਿਚ ਦਾਖਲ ਹੀ ਨਹੀਂ ਕਰਦੇ, ਕਹਿੰਦੇ ਹਨ ਕਿ ਔਰਤ ਦੁਨਿਆ ਭਰ ਦੀ ਇਕ ਭੱਦੀ ਸ਼ੈਅ ਹੈ ਉਸਦੀ ਤਕਣੀ ਰਿਸ਼ੀਆਂ ਮੁਨੀਆਂ ਦੀ ਇਬਾਬਤ ਨਸ਼ਟ ਕਰ ਦਿੰਦੀ ਹੈI
ਭਾਰਤ ਉੱਤੇ ਮੁਸਲਮਾਨਾਂ ਦੇ ਹਮਲਿਆਂ ਤੇ ਹਕੂਮਤ ਨਾਲ ਵੀ ਨਾਰੀ ਦੀ ਆਜ਼ਾਦੀ ਤੇ ਸਤਿਕਾਰ ਵਿੱਚ ਭਾਰੀ ਗਿਰਾਵਟ ਆਈ। ਜੇਤੂ ਮੁਸਲਮਾਨ ਇਸਤ੍ਰੀਆਂ ਨੂੰ ਕੈਦ ਕਰਕੇ ਭਾਰਤ ਤੋਂ ਬਾਹਰ ਲੈ ਜਾਂਦੇ, ਉਨ੍ਹਾਂ ਨਾਲ ਬਲਾਤਕਾਰ ਕਰਦੇ ਤੇ ਫਿਰ ਟਕੇ ਟਕੇ ਤੋਂ ਵੇਚ ਦਿੰਦੇ। ਮੁਗਲ ਹੁਕਮਰਾਨਾ ਦਾ ਹੁਕਮ ਸੀ ਕਿ ਕਿਸੇ ਦੇ ਘਰ ਡੋਲੀ ਆਵੇ ਤਾਂ ਦੁਲਹਨ ਨੇ ਪਹਿਲੀ ਰਾਤ ਉਸਨੇ ਹਾਕਮ ਨਾਲ ਕਟਣੀ ਹੈI ਕਿਸੇ ਵੀ ਸੋਹਣੀ ਬਚੀ ਨੂੰ ਦੇਖ ਕੇ ਰਾਜੇ ਮਹਾਰਾਜੇ ਆਪਣੇ ਹੇਰਮ ਵਿਚ ਪਾ ਲੈਂਦੇ ਸੀ I ਸ਼ਾਇਦ ਇਸੇ ਕਰਕੇ ਉਸ ਸਮੇ ਪਰਦਾ, ਬਾਲ ਵਿਵਾਹ, ਦੇਵ ਦਾਸੀ ਤੇ ਸਤੀ ਦਾ ਰਿਵਾਜ ਜ਼ੋਰ ਫੜ ਗਿਆ ਸੀ । ਉਸ ਸਮੇਂ ਇਸਤ੍ਰੀ ਲਈ ਕਿਹਾ ਜਾਂਦਾ ਸੀ:- “ਅੰਦਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ”।
ਮੁਸਲਮਾਨਾਂ ਵਿੱਚ ਵੀ ਨਾਰੀ ਦਾ ਦਰਜਾ ਬਹੁਤ ਨੀਵਾਂ ਸੀ। ਕੁਰਾਨ ਸ਼ਰੀਫ ਦੀ ਕਈ ਆਇਤਾਂ ਇਸ ਦੀ ਗਵਾਹੀ ਦਿੰਦੀਆਂ ਹਨ। ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਕਿ ਇਸਤ੍ਰੀ ਪੁਰਸ਼ ਦੀ ਜਾਇਦਾਦ ਹੈ। ਇੱਕ ਮੁਸਲਮਾਨ ਮਰਦ ਆਪਣੀ ਜ਼ਨਾਨੀ ਨੂੰ ਜਦੋਂ ਉਸ ਦੀ ਮਰਜ਼ੀ ਹੋਵੇ ਤਲਾਕ ਦੇ ਸਕਦਾ ਹੈ, ਪਰ ਇਸਤ੍ਰੀ ਨੂੰ ਇਹ ਹਕ ਨਹੀਂ ਹੈ। ਮੁਸਲਮਾਨ ਇਸਤ੍ਰੀਆਂ ਆਪਣੇ ਮਰਦਾਂ ਨਾਲ ਮਸੀਤ ਵਿੱਚ ਨਿਮਾਜ਼ ਨਹੀਂ ਸੀ ਪੜ੍ਹ ਸਕਦੀਆਂ ਕਿਉਂਕਿ ਮੁਸਲਮਾਨ ਮਤ ਅਨੁਸਾਰ ਨਾਰੀ ਮਨੁੱਖ ਦੀ ਕਾਮ ਚੇਸ਼ਟਾ ਨੂੰ ਉਕਸਾਂਦੀ ਹੈ ਤੇ ਉਸ ਦੀ ਰੂਹਾਨੀ ਤਰੱਕੀ ਦੇ ਰਾਹ ਵਿੱਚ ਰੋੜਾ ਹੈ। ਪਰਦੇ ਦਾ ਰਿਵਾਜ ਮੁਸਲਮਾਨਾਂ ਦੀ ਦੇਣ ਹੈ। ਮੁਸਲਮਾਨ ਇਸਤ੍ਰੀ ਨੂੰ ਔਰਤ ਕਹਿੰਦੇ ਹਨ ਤੇ ਫਾਰਸੀ ਬੋਲੀ ਵਿੱਚ ਔਰਤ ਦਾ ਅਰਥ, ਉਹ ਚੀਜ਼ ਹੈ ਜਿਸ ਨੂੰ ਪਰਦੇ ਵਿੱਚ ਰਖਿਆ ਜਾਵੇ।ਇਸਤਰੀ ਨੂੰ ਸਿਰਫ ਮਰਦ ਦੇ ਮਨ ਪਰਚਾਵੇ ਦਾ ਸਾਧਨ, ਘਰ ਦੇ ਕੰਮ ਕਾਜ ਕਰਣ ਵਾਲੀ ਦਾਸੀ ਤੇ ਔਲਾਦ ਪੈਦਾ ਕਰਨ ਲਈ ਵਰਤਿਆ ਜਾਂਦਾ ਸੀ। ਪ੍ਰਸੂਤ ਦੇ ਦਿਨਾਂ ਵਿੱਚ ਇਸਤ੍ਰੀ ਨੂੰ ਕਈ ਦਿਨਾਂ ਲਈ ਅਪਵਿਤਰ ਸਮਝਿਆ ਜਾਂਦਾ ਸੀI ਇੱਕ ਮੁਸਲਮਾਨ ਮਰਦ ਪਹਿਲੀ ਪਤਨੀ/ਪਤਨੀਆਂ ਨੂੰ ਤਲਾਕ ਦਿਤੇ ਬਿਨਾਂ ਵੀ ਚਾਰ ਸ਼ਾਦੀਆਂ ਕਰ ਸਕਦਾ ਹੈ। ਕੋਰਟ ਵਿਚ ਵੀ ਦੋ ਇਸਤ੍ਰੀਆਂ ਦੀ ਗਵਾਹੀ ਇੱਕ ਮਰਦ ਦੀ ਗਵਾਹੀ ਦੇ ਬਰਾਬਰ ਗਿਣੀ ਜਾਂਦੀ ਹੈ।
ਗੁਰੂ ਨਾਨਕ ਦੇਵ ਜੀ ਅਜਿਹੇ ਰੂਹਾਨੀ, ਦਾਰਸ਼ਨਿਕ ਤੇ ਸਮਾਜ ਨੂੰ ਪਰਵਰਤਨਸ਼ੀਲ ਬਣਾਉਣ ਵਾਲੇ ਸੰਤ ਪੁਰਸ਼ ਹੋਏ ਜਿਨ੍ਹਾ ਨੇ ਸਮੁਚੇ ਵਿਸ਼ਵ ਨੂੰ ਇਸਤਰੀ ਦੀ ਮਾਨਤਾ ਨਾਲ ਰੂ-ਬਰੂ ਕਰਵਾਇਆl, ਇਸਤਰੀ ਦੀ ਦੱਬੀ ਕੁਚਲੀ ਤੇ ਨਿਘਰ ਚੁੱਕੀ ਹਾਲਤ, ਇਸਤਰੀ ਦੇ ਮਾਨ-ਸਨਮਾਨ ਤੇ ਉਸ ਦੇ ਹੱਕ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਨ੍ਹਾ ਨੇ ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿਚ ਨਹੀਂ ਬਲਕਿ ਉਸਦੇ ਗੁਣ ਦੇ ਰੂਪ ਵਿਚ ਦੇਖਿਆ। ਗੁਰੂ ਸਾਹਿਬ ਨੇ ਉਨ੍ਹਾਂ ਸਾਰੇ ਗ਼ਲਤ ਖ਼ਿਆਲਾਂ ‘ਤੇ ਕਰਾਰੀ ਚੋਟ ਕੀਤੀ ਜੋ ਇਸਤਰੀ ਨੂੰ ਮੁਕਤੀ ਦੇ ਰਾਹ ‘ਚ ਰੁਕਾਵਟ ਸਮਝਦੇ ਸਨ ਅਤੇ ਉਹ ਖ਼ਿਆਲ ਜੋ ਇਸਤਰੀ ਨੂੰ ਜਿਸਮਾਨੀ ਅਤੇ ਦਿਮਾਗੀ ਤੋਰ ਤੇ ਕਮਜ਼ੋਰ ਸਾਬਤ ਕਰਨ ਦੀ ਕੋਸ਼ਿਸ਼ ਵਿਚ ਸਨl ਗੁਰੂ ਸਾਹਿਬਾਨ ਨੇ ਕਿਹਾ ਕਿ ਇਸਤਰੀ ਦਾ ਦਰਜਾ ਨੀਵਾਂ ਨਹੀਂ ਸਗੋਂ ਮਰਦ ਦੇ ਬਰਾਬਰ ਤੇ ਆਪਣੇ ਆਪ ਵਿਚ ਸੰਪੂਰਨ ਹੈI ਉਨ੍ਹਾ ਨੇ ਆਪਣੀ ਬਾਣੀ ਵਿਚ ਕਿਹਾ ਕਿ ਜਿਹੜੀ ਔਰਤ ਰਾਜਿਆਂ ਮਹਾਰਾਜਿਆਂ, ਸੰਤਾਂ, ਮਹਾਤਮਾ ਤੇ ਮਹਾਪੁਰਸ਼ਾ ਨੂੰ ਜਨਮ ਦੇਦੀ ਹੈ, ਜਿਨ੍ਹਾ ਦੀ ਹੋਂਦ ਹੀ ਔਰਤ ਸਦਕਾ ਹੈ ਉਹ ਮਾੜੀ ਕਿਵੇਂ ਹੋ ਸਕਦੀ ਹੈ ।
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨੁ।।
ਸੋ ਕਿਉਂ ਮੰਦਾ ਆਖੀਏ ਜਿਤੁ ਜਮੇ ਰਾਜਾਨੁ ll
ਦੂਸਰੇ ਗੁਰੂ ਸਹਿਬਾਨ ,ਗੁਰੂ ਅੰਗਦ ਦੇਵ ਜੀ ਨੇ ਜਿਥੇ ਗੁਰੂ-ਦਰਬਾਰ ਦੇ ਸਤਿਸੰਗ ਰੂਪੀ ਲੰਗਰ ਵਿਚ ਆਤਿਮਕ ਰਸ ਦੇਣ ਵਾਲੇ ਨਾਮ ਦੀ ਦੌਲਤ ਵੰਡੀ ਉਥੇ ਉਨ੍ਹਾ ਦੀ ਪਤਨੀ ਮਾਤਾ ਖੀਵੀ ਜੀ ਨੇ ਨੌਜਵਾਨਾਂ ਦੀ ਸਿਹਤ ਨੂੰ ਬਰਕਰਾਰ ਰਖਣ ਲਈ ਤੇ ਭੁਖਿਆਂ ਦੇ ਮਨ-ਤਨ ਦੀ ਤ੍ਰਿਪਤੀ ਲਈ ਅਮ੍ਰਿਤ ਰਸ ਵਾਲੀ ਘਿਉ ਤੇ ਦੁਧ ਵਾਲੀ ਖੀਰ ਦੇ ਲੰਗਰ ਲਗਾਏl ਕੋਈ ਬਹੁਤਾ ਗਰੀਬ ਜਾਂ ਲੋੜਵੰਦ ਨਜਰ ਆਉਂਦਾ ਤੇ ਚੁਪ ਚਾਪ ਉਸਦੀ ਜੇਬ ਵਿਚ ਪੈਸੇ ਵੀ ਪਾ ਦਿੰਦੇl ਉਨ੍ਹਾ ਦੀ ਸੇਵਾ, ਸੁਭਾਓ ,ਸਿਦਕ ਤੇ ਮਿਠੇ ਬੋਲ ਸੁਣ ਗੁਰ ਸਿਖਾਂ ਦੇ ਤਨ -ਮਨ ਖਿੜ ਜਾਂਦੇl ਬਲਵੰਡ,ਉਨ੍ਹਾ ਦੇ ਦਰਬਾਰੀ ਕਵੀ ਨੇ ਲਿਖਿਆ ਹੈ
‘ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ॥’
ਤੀਜੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਜੀ ਨੇ ਇਸਤਰੀ ਨੂੰ ਸਮਾਨਤਾ ਦਾ ਦਰਜਾ ਦੇਣ ਲਈ ਦਰਬਾਰ ਵਿਚ ਇਸਤਰੀ ਨੂੰ ਪਰਦਾ ਕਰਕੇ ਆਉਣ ਦੀ ਮਨਾਹੀ ਕਰ ਦਿਤੀl ਹੁਕਮ ਕਰ ਦਿਤਾ ਕਿ ਹਰ ਇਸਤਰੀ ਦਰਬਾਰ ਵਿਚ ਮਰਦ ਵਾਂਗ ਵਿਚਰਕੇ ਆਜ਼ਾਦੀ ਨਾਲ ਸੇਵਾ ਕਰ ਸਕਦੀ ਹੈl ਸਮਾਜ ਵਿਚ ਵਿਧਵਾ ਇਸਤਰੀ ਦਾ ਹਾਲ ਬਹੁਤ ਭੈੜਾ ਸੀ l ਰਿਵਾਜ਼ ਅਨੁਸਾਰ ਵਿਧਵਾ ਦਾ ਸਿਰ ਮੁੰਨ ਕੇ ਉਸ ਨੂੰ ਘਰੋਂ ਕਢ ਦਿਤਾ ਜਾਂਦਾ ਸੀ l ਗੁਰੂ ਸਾਹਿਬ ਨੇ ਸਤੀ ਪ੍ਰਥਾ ਦੇ ਵਿਰੁਧ ਅਵਾਜ਼ ਉਠਾਈ ਤੇ ਵਿਧਵਾ ਦਾ ਪੁਨਰ -ਵਿਆਹ ਆਪਣੇ ਹਥੀਂ ਕਰਵਾਏl ਧਰਮ ਪ੍ਰਚਾਰ ਲਈ ੨੨ ਮੰਜੀਆਂ ਤੇ 72 ਪੀੜੇ ਦੀ ਚੋਣ ਵਿਚ 20 ਮੰਜੀਆ ਮਰਦਾ ਨੂੰ ਤੇ 2 ਮੰਜੀਆਂ ਤੇ 72ਪੀੜੇ ਇਸਤਰੀਆਂ ਨੂੰ ਬਖਸ਼ੇ lਅਠਵੇਂ ਗੁਰੂ ,ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੁੜੀਮਾਰ ਨੂੰ ਸਮਾਜ ਤੋਂ ਛੇਕ ਦੇਣ ਦਾ ਹੁਕਮ ਦਿਤਾ
ਦਸਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕਰਨ ਵੱਕਤ ਇਸਤਰੀ ਪੁਰਸ਼ ਦਾ ਭੇਦ ਨਹੀਂ ਰਖਿਆl ਅਗਰ ਮਰਦ ਨੂੰ ਸ਼ੇਰ ਮਤਲਬ ਸਿੰਘ ਬਣਾਇਆ ਸੀ ਤੇ ਔਰਤ ਨੂੰ ਵੀ ਕੌਰ ਦਾ ਖਿਤਾਬ ਦਿਤਾ l ਮਾਤਾ ਸਾਹਿਬ ਦੇਵਾਂ ਨੂੰ ਖਾ ਲਸੇ ਦੀ ਮਾਤਾ ਹੋਣ ਦਾ ਰੁਤਬਾ ਬਖਸ਼ਿਆl ਮਾਤਾ ਭਾਗ ਕੌਰ ਤੇ ਗੁਰੂ ਘਰ ਦੀਆਂ ਬੀਬੀਆਂ ਨੇ ਆਪਣੇ ਆਪਣੇ ਸਮੇ ਅਨੇਕ ਕੁਰਬਾਨੀਆਂ ਦਿਤੀਆਂ, ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਭਾਨੀ, ਮਾਤਾ ਗੁਜਰੀ ਤੇ ਹੋਰ ਸਿਖ ਧਰਮ ਵਿਚ ਅਨੇਕਾਂ ਇਸਤਰੀਆਂ ਹੋਈਆਂ ਹਨ ਜਿਨ੍ਹਾ ਨੇ ਡਟ ਕੇ ਜ਼ੁਲਮਾ ਦਾ ਮੁਕਾਬਲਾ ਕੀਤਾl ਜਾਲਮਾਂ ਦੇ ਦਿਤੇ ਤਸੀਹੇ ਵੀ ਸਹੇ- ਆਪਣੇ ਛੋਟੇ ਛੋਟੇ ਬਚਿਆ ਦੇ ਟੋਟੇ ਟੋਟੇ ਕਰਵਾ ਗਲੇ ਵਿਚ ਹਾਰ ਵੀ ਪੁਆਏl
ਗੁਰਬਾਣੀ ਅਨੁਸਾਰ ਔਰਤ ਤੇ ਮਰਦ, ਮਨੁਖੀ ਹੋਂਦ ਨੂੰ ਬਰਕਰਾਰ ਰਖਣ ਲਈ ਕੁਦਰਤ ਦੀ ਕਾਰੀਗਰੀ ਦਾ ਉੱਤਮ ਨਮੂਨਾ ਹੈl ਕੁਦਰਤ ਦੀ ਸਮੁੱਚੀ ਰਚਨਾ ਵਿਚ ਨਰ ਤੇ ਮਾਦਾ ਦੇ ਜੋੜੇ ਹੋਂਦ ਵਿਚ ਹਨ ਜੋ ਆਪਣੀ ਆਪਣੀ ਵੰਸ਼ ਨੂੰ ਅਗੇ ਵਧਾਉਂਦੇ ਹਨl ਲਗਪਗ ਹਰ ਜੋੜੇ ਵਿਚ ਨਰ ਸਰੀਰਕ ਪਖੋਂ ਤਕੜਾ ਤੇ ਹਿੰਸਕ ਹੁੰਦਾ ਹੈ ਤੇ ਮਾਦਾ ਕੋਮਲ, ਭਾਵੀ ਤੇ ਮਮਤਾਈ ਹਿਰਦਾ ਰਖਦੀ ਹੈl ਨਰ ਤੇ ਮਾਦਾ ਦੇ ਕੁਦਰਤੀ ਮੇਲ ਤੋਂ ਬੱਚੇ ਦੀ ਭਰੂਣ ਦੇ ਰੂਪ ਵਿਚ ਸੰਰਚਨਾ ਹੁੰਦੀ ਹੈl ਹਰ ਜੀਵ ਵਿਚ ਬਚੇ ਦੀ ਪਰਵਰਿਸ਼ ਮਾਦਾ ਦੇ ਗਰਭ ਵਿਚ ਹੁੰਦੀ ਹੈ ਜਿਸ ਨੂੰ ਉਹ ਆਪਣੀ ਖੁਰਾਕ ਤੇ ਖੂਨ ਰਾਹੀਂ ਤੇ ਜੰਮਣ ਤੋ ਬਾਅਦ ਆਪਣੇ ਦੁਧ ਰਾਹੀਂ ਪਾਲਦੀ ਹੈl ਇਸ ਤਰਾਂ ਹਰ ਜੀਵ ਮਾਂ ਦੇ ਸਰੀਰ ਦਾ ਇਕ ਹਿਸਾ ਹੁੰਦਾ ਹੈl ਇਸੇ ਕਰਕੇ ਮਾਂ ਮਮਤਾ ਦੀ ਮੂਰਤ ਜਾਂ ਰੱਬ ਦਾ ਰੂਪ ਮੰਨਿਆ ਜਾਂਦਾ ਹੈl
ਇਕ ਸਮਾ ਸੀ ਜਦ ਹਿੰਦੁਸਤਾਨ ਉਤੇ ਮੁਗਲਾਂ ਦਾ ਰਾਜ ਸੀ l ਪੰਜਾਬ ਸਰਹਦੀ ਇਲਾਕਾ ਸੀ l ਨਾਦਿਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਕਈ ਧਾੜਵੀ ਖੈਬਰ ਪਾਸ ਦੇ ਰਸਤਿਉਂ ਪੰਜਾਬ ਰਾਹੀ ਦਿਲੀ ਲੁਟ ਮਾਰ ਕਰਨ ਨੂੰ ਆਉਂਦੇ ਸੀl ਜਾਂਦੀ ਵਾਰੀ ਲੁਟ ਦੇ ਮਾਲ ਦੇ ਨਾਲ ਨਾਲ ਹਜ਼ਾਰਾਂ ਬਚੇ -ਬਚੀਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ ਤੇ ਗਜ਼ਨੀ ਦੇ ਬਜਾਰਾਂ ਵਿਚ ਜਾਕੇ ਟਕੇ ਟਕੇ ਤੋਂ ਵੇਚਦੇl ਕਹਿੰਦੇ ਹਨ ਉਸ ਵਕ਼ਤ ਗਜ਼ਨੀ ਦੇ ਬਜਾਰਾਂ ਵਿਚ ਇਕ ਮੁਰਗੀ, ਗੁਲਾਮ ਔਰਤ ਦੀ ਕੀਮਤ ਨਾਲੋਂ ਮਹਿੰਗੀ ਵਿਕਦੀ ਸੀl ਮੁਗਲਾਂ ਦੇ ਰਾਜ ਵਿਚ ਵੀ ਕੋਈ ਘਟ ਨਹੀਂ ਹੋਈ l ਕਿਹਾ ਜਾਂਦਾ ਹੈ ਕਿ ਹਰ ਸੋਹਣੀ ਲੜਕੀ ਨੂੰ ਤੇ ਹਰ ਸ਼ਾਦੀ ਸ਼ੁਦਾ ਔਰਤ ਨੂੰ ਸੁਹਾਗ ਰਾਤ ਤੋਂ ਪਹਿਲਾਂ ਮੁਗਲ ਬਾਦਸ਼ਾਹਾਂ ਦੇ ਹੈਰਮ ਵਿਚ ਆਉਣਾ ਪੈਂਦਾ ਸੀ l ਇਸ ਲਈ ਮਜਬੂਰਨ ਵੀ ਕਈ ਅਣਖੀਲੇ ਲੋਕ ਆਪਣੀਆਂ ਧੀਆਂ ਨੂੰ ਜੰਮਦਿਆਂ ਹੀ ਮਾਰ ਦਿੰਦੇ ਸੀl ਅਹਿਮਦ ਸ਼ਾਹ ਅਬਦਾਲੀ ਦੇ ਵਕਤ ਹੋਏ ਘੱਲੂਘਾਰਿਆਂ ਦੇ ਵਿੱਚ ਅੱਨੇਕਾਂ ਇਸਤਰੀਆਂ ਤੇ ਬੱਚੀਆਂ ਆਪਣੀ ਇੱਜ਼ਤ ਬੱਚਾਣ ਦੀ ਖਾਤਰ ਆਪਣੀ ਮਰਜ਼ੀ ਜਾਂ ਮਜਬੂਰੀ ਨਾਲ ਖੂਹ ਵਿੱਚ ਛਲਾਂਗਾਂ ਲਗਾਈਆਂ ਸਨl
ਵੈਸੇ ਵੀ ਮਨੁਖ ਲਾਲਚੀ ਜੀਵ ਹੈ ਤੇ ਹਰ ਕੰਮ ਵਿਚ ਆਪਣੇ ਨਫੇ ਨੁਕਸਾਨ ਨੂੰ ਦੇਖਦਾ ਹੈl ਜਦੋਂ ਬਚੀ ਥੋੜੀ ਵਡੀ ਹੁੰਦੀ ਹੈ ਉਸ ਨੂੰ ਕਿਸੇ ਅਨਜਾਣੇ ਪਰਿਵਾਰ ਦੇ ਲੜਕੇ ਨਾਲ ਦਾਜ ਦਹੇਜ ਦੇਕੇ ਵਿਆਹ ਦਿਤਾ ਜਾਂਦਾ ਹੈ ਇਸ ਲਈ ਕਿ ਲੜਕੀ ਸਰੀਰਕ ਤੇ ਮਾਨਸਿਕ ਪਖੋਂ ਕਮਜ਼ੋਰ ਹੁੰਦੀ ਹੈl ਉਸ ਨੂੰ ਸਮਾਜਿਕ ਬਲਾਵਾਂ ਤੋ ਬਚਾਣ ਲਈ ਤੇ ਵੰਸ਼ ਨੂੰ ਅਗੇ ਵਧਾਣ ਲਈ ਕਿਸੇ ਮਰਦ ਦੇ ਸਹਾਰੇ ਦੀ ਲੋੜ ਹੈl ਲੋੜ ਲੜਕੇ ਵਾਲਿਆਂ ਨੂੰ ਵੀ ਹੁੰਦੀ ਹੈ ਪਰ ਪਤਾ ਨਹੀ ਕਿਓਂ ਲੜਕੀ ਵਾਲਿਆ ਨੂੰ ਦਾਜ ਦਹੇਜ ਦੇ ਨਾਲ ਨਾਲ ਸਾਰੀ ਉਮਰ ਉਨ੍ਹਾ ਦੀਆਂ ਮੰਗਾ ਪੂਰੀਆਂ ਕਰਨੀਆ ਪੈਦੀਆਂ ਹਨ l l ਲੜਕੇ ਵਾਲੇ ਕਿਤਨੇ ਵੀ ਅਨਪੜ ਗਵਾਰ ਹੋਣ ਲੜਕੀ ਵਾਲਿਆਂ ਨੂੰ ਉਨ੍ਹਾ ਦਾ ਮਾਨ ਸਤਕਾਰ ਦਾ ਦਿਖਾਵਾ ਕਰਨਾ ਪੈਂਦਾ ਹੈ ਜੋ ਕਿ ਹਰ ਲੜਕੀ ਵਾਲਿਆਂ ਨੂੰ ਅਖਰਦਾ ਹੈ l ਮੁੰਡੇ ਨੂੰ ਚਾਹੇ ਘਰ ਬਾਰ ਜਮੀਨ ਜਾਇਦਾਦ ਸਭ ਕੁਝ ਦੇ ਦੇਣ, ਚਾਹੇ ਉਹ ਕਿਤਨਾ ਵੀ ਨਲਾਇਕ ਹੋਵੇ, ਬੁਢਾਪੇ ਵਿਚ ਉਨ੍ਹਾ ਨੂੰ ਰੋਟੀ ਤਕ ਨਾ ਪੁਛੇ ਪਰ ਫਿਰ ਵੀ ਉਹ ਮੁੰਡੇ ਦੇ ਜਮਣ ਤੇ ਫਖਰ ਮਹਿਸੂਸ ਕਰਦੇ ਹਨ l ਪਰ ਔਰਤ ਦਾ ਜਮਣਾ ਉਨ੍ਹਾ ਨੂੰ ਘਾਟੇ ਦਾ ਸੋਦਾ ਲਗਦਾ ਹੈl l
ਅਜੋਕੇ ਸਮੇ ਵਿਚ ਪੰਜਾਬੀਆਂ ਨੂੰ ਲਗ ਰਹੀ ਢਾਹ, ਨਵੀਂ ਪੀੜ੍ਹੀ ਤੇ ਪੈ ਰਿਹਾ ਪਛਮੀ ਪ੍ਰਭਾਵ , ਪਦਾਰਥਕ ਪ੍ਰਾਪਤੀਆਂ ਨੂੰ ਇੱਕਠਾ ਕਰਨ ਦੀ ਹੋੜ , ਨਸ਼ਿਆਂ ਦੀ ਵਧ ਰਹੀ ਵਰਤੋਂ, ਸਮਾਜਿਕ ਕੁਰੀਤੀਆਂ, ਮਨਮੁਖ ਡੇਰਾਦਾਰਾਂ ਦੀਆਂ ਕਾਰਵਾਈਆਂ, ਭਰੂਣ ਹਤਿਆ ਦੇ ਸਸਤੇ ਤੇ ਅਸਾਨ ਤਰੀਕੇ ਅਤੇ ਡਾਕਟਰਾਂ ਤਕ ਆਸਾਨੀ ਨਾਲ ਪਹੁੰਚ,ਇਸ ਵੇਲੇ ਸਮਾਜ ਲਈ ਚੁਣੋਤੀ ਦੀ ਸ਼ਕਲ ਅਖਿਤਿਆਰ ਕਰ ਚੁਕੀਆਂ ਹਨl ਵੈਸੇ ਤਾਂ ਜਾਨ ਬਚਾਣ ਵਾਲੇ ਇੱਕ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈl ਪਰ ਭਰੂਣ ਹਥਿਆ ਕਰਵਾਉਣ ਵਾਲੀਆਂ ਮਾਵਾਂ ਨੂੰ ਡਾਇਣਾ ਤੇ ਕਰਨ ਵਾਲੇ ਡਾਕਟਰਾਂ ਨੂੰ ਕਰੂਰ, ਠਗ, ਜ਼ਾਲਮ ਤੇ ਲਾਲਚ ਦੀ ਇਤਹਾ ਤਕ ਪਹੁੰਚਣ ਵਾਲੇ ਕਚ-ਘਰੜ ਇਨਸਾਨ ਜੋ ਸਮੁਚੇ ਸਮਾਜ ਦੇ ਮੱਥੇ ਤੇ ਕਲੰਕ ਹਨ, ਜੋ ਪੈਸੇ ਪਿਛੇ ਜਾਨ ਦੇਣ ਦੀ ਬਜਾਏ ਜਾਨ ਲੈਣ ਨੂੰ ਉਤਾਰੂ ਹੋ ਜਾਂਦੇ ਹਨ ਉਨ੍ਹਾ ਨੂੰ ਤੁਸੀਂ ਕਿ ਕਹੋਗੇl ਅਲਟਰਾ ਸਾਉੰਡ ਤੇ ਭਰੂਣ ਹਤਿਆ ਵਰਗਾ ਕੁਕਰਮ ਰੋਕੇ ਨਹੀਂ ਜਾ ਸਕਦੇ ਜਿਵੇ ਕਨੂਨ ਬਣਨ ਨਾਲ ਠਗੀ, ਚੋਰੀ , ਕੱਤਲ, ਬਲਾਤਕਾਰ , ਧਕੇਸ਼ਾਹੀ ਤੇ ਦਾਜ-ਦਹੇਜ ਕਾਰਣ ਅਨੇਕਾਂ ਮੌਤਾਂ ਤੇ ਅਪਰਾਧ ਖਤਮ ਨਹੀਂ ਹੋਏ, ਸਗੋਂ ਵਧ ਹੀ ਰਹੇ ਹਨ l ਗੁਰੂਆਂ -ਪੀਰਾਂ ਦੀ ਧਰਤੀ ਲਗਾਤਾਰ ਘਟ ਰਿਹਾ ਮਰਦ ਔਰਤ -ਅਨੁਪਾਤ ਇਸ ਗਲ ਦੀ ਗਵਾਹੀ ਭਰਦਾ ਹੈ ਕਿ ਭਰੂਣ ਹਤਿਆ ਦਾ ਵਰਤਾਰਾ ਲਗਾਤਾਰ ਜਾਰੀ ਹੈl
ਗਰਬ ਕਾਲ ਦੇ ਨਿਰਧਾਰਤ ਸਮਾਂ ਪੂਰਾ ਹੋਣ ਤੇ ਬਚੇ ਦੀ ਕੁਦਰਤੀ ਪੈਦਾਇਸ਼ ਹੁੰਦੀ ਹੈ, ਬੱਚਾ ਸਮਾਜ ਦਾ ਅੰਗ ਹੁੰਦਾ ਹੈ ਪਰ ਜਿਨ੍ਹਾ ਨੂੰ ਜੰਮਣ ਹੀ ਨਹੀਂ ਦਿਤਾ ਜਾਂਦਾ ਉਨ੍ਹਾ ਦੀਆਂ ਚੀਕਾਂ ਪੁਕਾਰ ਪੁਕਾਰ ਕੇ ਕਹਿੰਦੀਆਂ ਹਨ ਕਿ ਤੁਹਾਡਾ ਇਹ ਗੁਨਾਹ ਮਾਫ਼ੀ ਯੋਗ ਨਹੀਂ ਹੈl ਇਸ ਕਾਲੇ ਧੰਧੇ ਵਿਚ ਲਗੇ ਡਾਕਟਰਾਂ ਦੇ ਉਚੇ ਉਚੇ ਮਹਿਲ ਇਸ ਪਾਪ ਦੀ ਕਮਾਈ ਬਾਰੇ ਪੁਕਾਰ ਪੁਕਾਰ ਕੇ ਦਸਦੇ ਹਨlਹੁਣ ਇਹ ਕੰਮ ਨਵੀਂ ਮੈਡੀਕਲ ਤਕਨੀਕ ਤੇ ਡਾਕਟਰਾਂ ਦੇ ਭੇਸ ਵਿਚ ਜਲਾਦਾਂ ਨੇ ਸੋਖਾ ਕਰ ਦਿਤਾ ਹੈ ਜਿਸ ਕਰਕੇ ਪੰਜਾਬ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਹਮੇਸ਼ਾਂ ਘਟ ਰਹਿੰਦੀ ਹੈlਇਹ ਪਾਪ ਕੇਵਲ ਮਨੁਖ ਦੇ ਹੀ ਹਿਸੇ ਆਇਆ ਹੈlਇਸ ਅਣਮਨੁਖੀ ਵਰਤਾਰੇ ਦੀਆਂ ਜੜਾਂ ਸਾਡੇ ਸਮਾਜ ਅੰਦਰ ਬੜੀਆਂ ਡੂੰਘੀਆਂ ਧਸੀਆਂ ਹੋਈਆਂ ਹਨl
ਸਮੇ ਦੀਆਂ ਯੁੱਗ ਗਰਦੀਆਂ ਤੇ ਘਲੂਕਾਰਿਆਂ ਨੇ ਵੀ ਹਮੇਸ਼ਾ ਔਰਤ ਦੀ ਇਜ਼ਤ ਦਾਓ ਤੇ ਲਗਾਈ, ਜਿਸ ਤੋਂ ਬਚਣ ਲਈ ਜਾਂ ਉਨਾ ਨੂੰ ਖੂਹ ਵਿਚ ਝਲਾਂਗਾ ਲਗਾਣੀਆਂ ਪਈਆਂ ਜਾਂ ਮਾਂ-ਬਾਪ ਨੇ ਖੁਦ ਉਨ੍ਹਾ ਨੂੰ ਕਤਲ ਕਰ ਦਿਤਾl ਸ਼ਾਇਦ ਇਸ ਕਰਕੇ ਕੁੜੀਆਂ ਨੂੰ ਜੰਮਦਿਆਂ ਹੀ ਇਹ ਕਹਿ ਕੇ ਮਾਰ ਦਿਤਾ ਜਾਂਦਾ ਸੀ , ” ਗੁੜ ਖਾਈ, ਪੂਣੀ ਕੱਤੀਂ, ਆਪ ਨਾ ਆਈ , ਵੀਰ ਨੂੰ ਘਤੀ”l ਮਾਰਨ ਦਾ ਤਰੀਕਾ ਵੀ ਬੜਾ ਭਿਆਨਕ ਸੀ ਜੀਂਦੀ ਨੂੰ ਟੋਏ ਵਿਚ ਦੱਬ ਦੇਣਾ, ਜੰਗਲਾਂ ਵਿਚ ਛਡ ਆਉਣਾ ਜਾ ਕੂੜੇ ਦੇ ਢੇਰ ਤੇ ਕੂੜਾ ਸਮਝ ਕੇ ਛਡ ਦੇਣਾl
ਅਜੋਕਾ ਪੂੰਜੀਵਾਦ ਭ੍ਰਿਸ਼ਟ ਸਮਾਜ ਇਤਨਾ ਗਰਕ ਚੁਕਾ ਹੈ ਕਿ ਔਰਤ ਦੇ ਪਾਕ ਜਿਸਮ ਦੇ ਸੁੱਚੇ ਜਜ਼ਬਿਆਂ ਨੂੰ ਮੰਡੀ ਦਾ ਮਾਲ ਤੇ ਭੋਗ ਸਮਗਰੀ ਵਿਚ ਤਬਦੀਲ ਕਰ ਦਿਤਾ ਹੈl ਰੂਪਏ ਧੇਲੇ ਦੀ ਚੀਜ਼ ਵੀ ਔਰਤ ਦੇ ਨੰਗੇ ਜਿਸਮ ਰਾਹੀਂ ਵੇਚੀ ਜਾਂਦੀ ਹੈl ਮੀਡਿਆ ਤੇ ਫਿਲਮ ਉਦਯੋਗ ਦੀ ਚਕਾਚੋੰਧ ਕਰਨ ਲੜਕੀਆਂ ਸਰੇਆਮ ਆਪਣੇ ਜਿਸਮ ਦੀ ਨੁਮਾਇਸ਼ ਕਰਨ ਵਿਚ ਫਖਰ ਮਹਿਸੂਸ ਕਰਦੀਆਂ ਹਨl ਅਜਿਹੇ ਵਰਤਾਰੇ ਤੇ ਗਰੀਬੀ, ਲਾਚਾਰੀ ਤੇ ਲਾਲਚ ਕਾਰਣ ਦੇਹ-ਵਪਾਰ ਤੇ ਬਲਤਕਾਰ ਵਰਗੇ ਖਿਨਾਉਣੇ ਕਾਂਡ ਆਮ ਵਰਤਾਰਾ ਬਣ ਚੁਕੇ ਹਨl ਇਹ ਸਾਰਾ ਵਰਤਾਰਾ ਰੁਕਣ ਜਾਂ ਠੱਲਣ ਦੀ ਪ੍ਰਤਿਕਿਰਿਆ ਤੋ ਬਾਹਰ ਜਾ ਚੁਕਾ ਹੈ ਕਿਓਂਕਿ ਸਾਡੇ ਪੂੰਜੀ ਵਾਦੀ ਸਮਾਜਿਕ ਪ੍ਰਬੰਧ ਦੇ ਨਿਘਾਰ ਦੀ ਇੰਤਹਾ ਤਕ ਪੁਜ ਚੁਕਾ ਹੈ lਇਹ ਸ਼ਾਇਦ ਸਾਡੇ ਵਡੇ ਵਡੇਰਿਆਂ ਦੀਆਂ ਕਰਨੀਆਂ ਦੇ ਫਲ ਹਨ ਕਿ ਮੁੰਡੇ ਅਜ ਕਲ ਆਪਣੀਆਂ ਜਿਮੇਵਾਰੀਆਂ ਤੋ ਮੁਕਤ ਹੋ ਗਏ ਤੇ ਮਾਂ-ਬਾਪ ਵਿਚਾਰਿਆਂ ਨੂੰ ਸੜਕਾਂ ਤੇ, ਬਿਰਦ ਆਸ਼ਰਮ ਜਾਂ ਕਿਸੇ ਹੋਰ ਦੇ ਆਸਰੇ ਜੀਵਨ ਦੇ ਅੰਤਿਮ ਦਿਨ ਕਟਨੇ ਪੈ ਰਹੇ ਹਨl ਇਹ ਸਾਡੀ ਸਜ਼ਾ ਹੈl ਲੋੜ ਹੈ ਫਿਰ ਕਿਸੇ ਗੁਰੂ ਨਾਨਕ ਸਾਹਿਬ ਵਰਗੇ ਮਹਾਂ ਪੁਰਸ਼ ਦੇ ਜਨਮ ਲੈਣ ਦੀ ਜਿਨ੍ਹਾ ਦੇ ਇਲਾਹੀ ਸ਼ਬਦਾਂ ਰਾਹੀ ਅੱਜ ਨਿਘਰ ਚੁਕੇ ਸਮਾਜ ਨੂੰ ਹਲੂਣਾ ਦਿਤਾ ਜਾ ਸਕੇl
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Can you be more specific about the content of your article? After reading it, I still have some doubts. Hope you can help me. https://www.binance.com/ru-UA/register?ref=P9L9FQKY
This article is about Mughal and Afgan period when they use to take thousands of girls and children from India and sell them for a taka (cheaper than a Chicken) in the Bazar of gazni in Afganistan and Moughals keep them in their harem for their physical need, That why the respectable people use to throw them in well or kill them by other means to save their respect —–proon means aurat , pnth means sikh panth and khoohia means well.