ਸਿੱਖ ਇਤਿਹਾਸ

ਪੰਜ ਠੱਗ-ਗੁਰਬਾਣੀ ਦੇ ਆਧਾਰ ਤੇ

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥

ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥

ਏਨਾ ਠਗਨ੍ਹਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥

ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥

ਉਪਰੋਕਤ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਪੰਜਾਂ ਠੱਗਾਂ ਦਾ ਜਿਕਰ ਕਰਕੇ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਤਾਕੀਦ  ਕਰਦੇ ਹਨl ਬਾਣੀ ਵਿੱਚ ਪੰਜ ਚੋਰਾਂ ਦਾ ਵਰਣਨ ਤਾ ਬਹੁਤ ਵਾਰ ਆਇਆ ਹੈ ਪਰ ਪੰਜ ਠੱਗਾਂ ਦਾ ਜ਼ਿਕਰ ਤਾਂ ਇੱਕ ਥਾਂ ਤੇ ਹੀ ਕੀਤਾ ਗਿਆ ਹੈ l  ਇੱਥੇ ਗੁਰੂ ਨਾਨਕ ਸਾਹਿਬ ਜੀ ਪੰਜ ਠੱਗਾਂ ਬਾਰੇ ਫ਼ੁਰਮਾਉਂਦੇ ਹਨ  :-ਰਾਜ, ਧਨ, ਸੁੰਦਰਤਾ, (ਉੱਚੀ) ਜਾਤਿ, ਤੇ ਜੁਆਨੀ—ਇਹ ਪੰਜੇ ਹੀ  ਠੱਗ ਹਨ, ਜਿਨ੍ਹਾਂ ਨੇ  ਜਗਤ ਨੂੰ ਠੱਗ ਲਿਆ ਹੈ l ਸਾਰਾ ਸੰਸਾਰ ਹੀ ਇਨ੍ਹਾਂ ਪੰਜਾਂ ਚੋਰਾਂ ਤੇ ਪੰਜੇ ਠੱਗਾਂ ਦੇ ਅਧੀਨ  ਮਾੜੇ  ਚੰਗੇ ਕਰਮ ਕੁਕਰਮ ਕਰਦਾ ਆ  ਰਿਹਾ  ਹੈ, ਜੋ ਭੀ ਇਹਨਾਂ ਦੇ ਅੱਡੇ ਚੜਿਆ ਹੈ l ਹਾਂ  ਜੋ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ   ਹਨ ਉਹ ਇਨ੍ਹਾਂ ਠੱਗਾਂ ਦੇ ਵੱਸ ਵਿੱਚ ਨਹੀਂ ਆਉਂਦੇl  ਬੜੇ ਭਾਗਹੀਣ ਐਸੇ ਹਨ ਜੋ ਇਨ੍ਹਾਂ ਦੇ ਢਾਹੇ  ਚੱੜ ਕੇ ਲੁੱਟ ਜਾਂਦੇ  ਹਨ ਤੇ ਸਾਰੀ ਜਿੰਦਗੀ ਪਛਤਾਉਂਦੇ ਰਹਿੰਦੇ ਹਨl

ਪੰਚਮ ਪਾਤਸ਼ਾਹ ਆਪਣੀ ਬਾਣੀ ਵਿੱਚ ਫ਼ੁਰਮਾਂਦੇ ਹਨ:-

ਪਾਪ ਕਰਹਿ ਪੰਚਾਂ ਕੇ ਬਸਿ ਰੇ ॥

ਤੀਰਥਿ ਨਾਇ ਕਹਹਿ ਸਭਿ ਉਤਰੇ ॥

ਬਹੁਰਿ ਕਮਾਵਹਿ ਹੋਇ ਨਿਸੰਕ ॥

ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥

ਰਾਜ

ਰਾਜ ਜਾਂ ਰਾਜਸੀ ਸ਼ਕਤੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਨਸ਼ਾ ਹੈ l ਇਸ ਨੂੰ ਇਸਤੇਮਾਲ ਕਰਕੇ ਕਿਸੇ ਬੇਕਸੂਰ ਨੂੰ ਕਤਲ ਕੀਤਾ ਜਾਂ ਸਕਦਾ , ਜੇਲਾਂ ਵਿੱਚ ਪਾਇਆ ਜਾਂ ਸਕਦਾ ਹੈ ,ਉਸਤੋਂ ਆਪਣੀ ਈਨ ਮਨਵਾਈ ਜਾਂ ਸਕਦੀ , ਕੋਈ ਵੀ ਜ਼ੁਲਮ ,ਅੱਤਿਆਚਾਰ ਉਸਤੇ ਕੀਤਾ ਜਾਂ ਸਕਦਾ ਹੈl  ਬਾਬਰ , ਔਰੰਗਜ਼ੇਬ , ਜਕਰੀਆਂ ਖਾਂ ਵਰਗੇ   ਕਈ ਰਾਜੇ ਮਹਾਰਾਜਿਆਂ ਦੇ ਪ੍ਰਜਾ ਤੇ ਕੀਤੇ ਜ਼ੁਲਮਾ ਦਾ  ਇਤਿਹਾਸ ਭਰਿਆ ਪਿਆ ਹੈl ਪੁਰਾਣੇ ਸਮਿਆਂ ਵਿੱਚ ਰਾਜਸੀ ਸ਼ਕਤੀ ਹਥਿਆਉਣ ਲਈ ਜਿੱਥੇ ਮਾਰੂ ਹਥਿਆਰ ਵਰਤੇ ਜਾਂਦੇ ਸੀ ਉੱਥੇ ਅੱਜ ਕਲ ਵੋਟਾਂ ਦੀ ਵਰਤੋਂ ਹੁੰਦੀ ਹੈ l  “ਤਪੋਂ  ਰਾਜ ਤੇ ਰਾਜੋਂ  ਨਰਕ” ਜ਼ੁਲਮ ਕਰਨ ਵਾਲਿਆਂ ਨੂੰ ਵੀ ਤਪ ਜਾਂ ਚੰਗੇ ਕੰਮ ਕਰਨ ਨਾਲ ਰਾਜ ਤਾਂ ਨਸੀਬ ਹੋ ਜਾਂਦਾ ਹੈ ਪਰ ਰਾਜ ਦੇ ਨਸ਼ੇ ਵਿੱਚ ਅਗਰ ਉਹ  ਗਲਤ ਕਰਮ ਕਰਦੇ ਹਨ ਤਾਂ ਮੌਤ ਤੋਂ ਬਾਅਦ ਉਨ੍ਹਾਂ ਨੂੰ ਨਰਕ ਹੀ ਨਸੀਬ ਹੁੰਦਾ ਹੈ l ਦਸਵੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਫੁਰਮਾਨ ਹੈ :-

ਮਾਨ ਸੇ ਮਹੀਪ ਅਉ ਦਿਲੀਪ ਕੈਸੇ ਛਤ੍ਰਧਾਰੀ ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ॥

ਦਾਰਾ ਸੇ ਦਲੀਸਰ ਦੁਰਜੋਧਨ ਸੇ ਮਾਨਧਾਰੀ ਭੋਗਿ ਭੋਗਿ ਭੂਮਿ ਅੰਤਿ ਭੂਮਿ ਮੈ ਮਿਲਤ ਹੈ ॥੮॥੭੮॥

                 ਅਕਾਲ ਉਸਤਤਿ – ੭੮/੩ – ਸ੍ਰੀ ਦਸਮ ਗ੍ਰੰਥ ਸਾਹਿਬ

ਮਾਲ

ਮਤਲਬ ਧਨ ਜਾਂ ਪਦਾਰਥ:-ਪਰਮਾਤਮਾ ਹਰੇਕ ਜੀਵ ਨੂੰ ਅਣਗਿਣਤ ਦਾਤਾਂ ਵੰਡਦਾ ਹੈ, ਕੰਚਨ ਰੂਪੀ ਸਰੀਰ ,ਪਹਿਨਣ ਲਈ ਸੁੰਦਰ ਕੱਪੜੇ ,ਗਹਿਣੇ ਅਤੇ ਭੋਗਣ ਲਈ ਅਨੇਕ ਪਦਾਰਥ l ਪਰ ਮਨੁੱਖ ਦਾ ਫਿਰ ਵੀ ਰੱਜ ਨਹੀਂ ਹੁੰਦਾ l ਉਹ ਪਦਾਰਥਾਂ ਦੀ ਦੋੜ੍ਹ ਵਿੱਚੋਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ, ਦੇਣ ਵਾਲੇ ਦਾਤਾਰ ਨੂੰ ਭੁੱਲ ਜਾਂਦਾ  ਹੈl ਬਸ ਇਸੇ ਕੋਸ਼ਿਸ਼ ਵਿੱਚ ਉਹ ਆਪਣੀ ਕੀਮਤੀ ਜੀਵਨ ਨੂੰ ਅਜਾਈ ਗੁਆ ਦਿੰਦਾ ਤੇ ਅੰਤ ਨੂੰ ਪੱਛੋਤਾਉਂਦਾ ਹੈ

 ਧਨ ਦੌਲਤ ਵਿੱਚ  ਇਤਨੀ ਤਾਕਤ ਹੈ ਕਿ  ਵੱਡੇ ਵੱਡੇ ਧਰਮੀਆਂ, ਵਿਦਵਾਨਾਂ,ਯੋਧਿਆਂ,ਇੱਥੋਂ ਤਕ ਕਿ ਰਾਜਿਆਂ ਮਹਾਰਾਜਿਆਂ  ਦੇ ਈਮਾਨ ਵੀ ਖਰੀਦੇ ਜਾਂ ਸਕਦੇ ਹਨl ” ਇੱਕ ਲੋਕ ਅੱਖਾਣ  ਹੈ ,’ ਤੇਲ਼ ਤਮ੍ਹਾ ਜਾਕੋ ਮਿਲੇ ਤੁਰਤ ਨਰਮ ਹੋ ਜਾਏ l ਧਨ ਦੇਕੇ ਕੋਈ ਵੀ ਕੰਮ , ਜਾਇਜ਼ ,ਨਜਾਇਜ ਇੱਥੋਂ ਤਕ ਕਿ ਕਿਸੇ ਦਾ ਖੂਨ ਵੀ ਕਰਵਾਇਆ ਜਾਂ ਸਕਦਾ ਹੈ  l  ਮਨੁੱਖ ਸਾਰੀ ਜਿੰਦਗੀ ਧਨ ਦੇ ਨਾਲ ਨਾਲ ਹੰਕਾਰ ਵੀ ਇਕੱਠਾ  ਕਰਨ ਤੇ ਲਗਾ ਰਹਿੰਦਾ ਹੈ l ਧਨ ਦਾ ਨਸ਼ਾ ਮਨੁੱਖ ਨੂੰ ਅੰਨਾ, ਬੋਲਾ  ਤੇ ਹੰਕਾਰੀ ਬਣਾ  ਦਿੰਦਾ ਹੈ l ਗੁਰੂ ਅਮਰਦਾਸ ਜੀ ਲਿਖਦੇ ਹਨl

ਮਾਇਆ ਧਾਰੀ ਅਤਿ ਅੰਨਾ ਬੋਲਾ

ਸਹਿਸ ਖੱਟੇ ਲੱਖ ਕੋ ਉਠਿ ਥਾਵੇ

ਸੁੰਦਰਤਾ

ਸੁੰਦਰਤਾ ਦਾ ਇੱਕ ਆਪਣਾ ਨਸ਼ਾ ਹੁੰਦਾ ਹੈ l ਇਸੇ ਕਰਕੇ ਮਨੁੱਖ  ਰਾਤ ਦਿਨ  ਆਪਣੇ ਆਪ ਨੂੰ ਸੁੰਦਰ ਬਣਾਉਣ ਵਿੱਚ ਲੱਗਾ ਰਹਿੰਦਾ ਹੈ ਜਿਸ ਲਈ ਉਹ ਆਪਣਾ ਕਿੰਨਾ ਸਮਾਂ, ਸਾਧਨ ਤੇ ਕਮਾਈ  ਰੋੜਦਾ ਹੈ l ਲੋਗ ਉਸਨੂੰ ਕੰਮ ਜਾਂ ਪੈਸੇ ਦਾ ਲਾਲਚ ਦੇਕੇ ਗੁਮਰਾਹ ਕਰਦੇ ਹਨ l ਸੁੰਦਰ ਹੋਣਾ ਚੰਗੀ ਗੱਲ ਹੈ ਪਰ ਇਸ ਨਾਲ ਮੰਨ  ਦਾ ਸੁੰਦਰ ਹੋਣਾ ਵੀ ਉਤਨਾ ਜਰੂਰੀ ਹੈ ਕਿਓਂਕੀ   ਜਿਨ੍ਹਾਂ ਦੇ ਮਨ ਸੁੰਦਰ ਹੁੰਦੇ ਹਨ ਹਿਰਦੈ ਵਿੱਚ ਪ੍ਰਭੂ ਦਾ ਵਾਸ ਹੁੰਦਾ ਹੈ, ਉਨ੍ਹਾਂ ਤੋਂ  ਇਹ ਠੱਗ ਹਾਰ  ਜਾਂਦੇ ਹਨl

ਜਾਤ -ਪਾਤ

ਜਾਤ -ਪਾਤ ਦਾ ਹੰਕਾਰ ਕਿਤਨਾ ਲੋਕਾਂ ਵਿੱਚ ਸੀ ਇਸਦਾ ਇਤਿਹਾਸ ਗਵਾਹ ਹੈ l ਜਦੋਂ ਗੁਰੂ ਨਾਨਕ ਹੋਇਆ ਉਦੋਂ ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾl ਉਹ ਆਪਣੇ ਆਪ ਨੂੰ ਅਰਸ਼ਾਂ ਤੋਂ ਉਤਰੇ ਦੇਵਤਾ ਸਮਝਦੇ ਸਨl ਉਨ੍ਹਾਂ ਨੇ  ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ l ਖੱਤਰੀ ਤਾਂ ਆਪਣੇ ਆਪ ਤੇ ਆਪਣੇ ਦੇਸ਼ ਨੂੰ ਬੱਚਾਣ  ਵਿਚੇ ਲੱਗੇ ਰਹਿੰਦੇ ਸੀ ਤੇ ਵੈਸ਼ ਵਪਾਰ ਵਿੱਚ l ਮੁਸੀਬਤਾਂ ਦੇ ਪਹਾੜ ਟੁੱਟੇ ਤਾ ਸਿਰਫ਼ ਸ਼ੂਦਰਾਂ ਤੇ ਜਿਨ੍ਹਾਂ ਦਾ ਕੰਮ ਸੀ ਸਿਰਫ਼ ਉੱਚੀਆਂ ਜਾਤਾਂ  ਦੀ ਸੇਵਾ ਕਰਨੀ l ਕਈ ਜਾਤਾਂ ਨੂੰ ਅਛੂਤ ਸਮ੍ਝਿਆ ਜਾਂਦਾ ਸੀ , ਜਿਨ੍ਹਾਂ ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ 1 ਜਿਨ੍ਹਾ  ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨ੍ਹਾ   ਰਾਹਾਂ ਤੇ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਵੀ ਪੈਂਦਾ ਤਾਂ ਗਲ ਵਿਚ ਢੋਲ ਵਜਾਕੇ ਤੁਰਨ ਦਾ ਹੁਕਮ ਸੀ  1 ਸ਼ੁਦਰਾਂ ਨੂੰ ਮੰਦਿਰ ਤਾਂ ਕੀ,  ਉਸ ਦੇ ਆਸ ਪਾਸ  ਜਾਣ ਦੀ ਵੀ ਮਨਾਹੀ ਸੀl  ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਵੀ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇl  ਅਗਰ ਕੋਈ ਸ਼ੂਦਰ ਉਚੀ ਜਾਤ ਦੇ ਬਰਾਬਰ ਬੈਠਣ ਦੀ ਜੁਰਤ ਕਰਦਾ ਤਾਂ ਉਸਦੀ ਪਿਠ ਦਾ ਮਾਸ ਕਟ ਦਿਤਾ ਜਾਂਦਾl  ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀl  ਜਾਤਿ -ਪਾਤ ਦਾ l ਦਰਦ ਹਿੰਦੁਸਤਾਨ ਵਿੱਚ ਜਿੱਤਨਾ ਸ਼ੂਦਰਾਂ ਨੇ ਸਹਿਆ ਹੈ ਸਨ ਕੇ ਰੋਂਗਟੇ ਖੜੇ ਹੋ ਜਾਂਦੇ ਹਨ l

ਜੋਬਨ

ਜਵਾਨੀ ਦਾ ਨਸ਼ਾ ਕੋਈ ਘੱਟ ਨਹੀਂ ਹੁੰਦਾ l  ਜਵਾਨੀ ਵਿੱਚ ਇਨਸਾਨ ਬਹੁਤ ਕੁਝ ਐਸਾ  ਕਰ ਬੈਠਦਾ ਹੈ ਜਿਸ ਲਈ ਉਸ ਨੂੰ ਸਾਰੀ ਜਿੰਦਗੀ ਪੱਛਤਾਣਾ  ਪੈਂਦਾ  ਹੈ l ਜਵਾਨੀ ਵਿੱਚ ਇਨਸਾਨ ਚਾਹੇ ਤਾਂ ਬਹੁਤ ਕੁਝ  ਚੰਗਾ ਵੀ ਕਰ ਸਕਦਾ ਹੈ ਕਿਓਕੀਂ  ਉਸ ਵਿੱਚ ਹਿੰਮਤ ਹੁੰਦੀ, ਤਾਕਤ ਤੇ ਜੋਸ਼ ਹੁੰਦਾ ਹੈ l  ਇੱਕ ਚੰਗੀ ਮਤ ਵਾਲਾ  ਸੁਲਝਿਆ ਹੋਇਆ ਨੋਜਵਾਨ ਆਪਣੇ ਦੇਸ਼ ਲਈ , ਕੌਮ ,ਪਰਵਾਰ ਤੇ ਸੰਗੀ  ਸਾਥੀਆਂ ਦੀ ਭਲਾਈ ਵਿੱਚ ਭਰਪੂਰ ਯੋਗਦਾਨ ਪਾ ਸਕਦਾ ਹੈ ਜਿੱਤਨਾ  ਬੱਚਾ ਜਾਂ ਬੁੱਢਾ ਨਹੀਂ ਕਰ ਸਕਦਾ l ਖੋਟੀ ਸੰਗਤ ਵਾਲੇ ਆਪਣੇ ਖੋਟੇ ਕਰਮ ਕਾਰਣ  ਮਨੁੱਖਤਾ ਦਾ ਘਾਣਕਰਦੇ ਹਨ ਤੇ  ਦੇਸ਼ ਧਰਮ , ਸਮਾਜ ਤੇ ਆਪਣਿਆਂ ਲਈ  ਗਲਤ ਸਾਬਤ ਹੋ ਸਕਦੇ ਹਨl

ਇਨ੍ਹਾਂ ਠੱਗਾਂ ਤੋਂ ਬੱਚਣ ਲਈ ਗੁਰੂ ਘਰ ਦਾ ਆਸਰਾ ਹੀ ਤੁਹਾਨੂੰ ਬੱਚਾ ਸਕਦਾ ਹੈ ,” ਹਾਰ ਪਰਿਓ ਸਵਾਮੀ ਕੈ  ਦੁਆਰੈ ਦੀਜੈ ਬੁਧਿ ਬਿਬੇਕਾl ਉਸ ਪਰਮਾਤਮਾ ਦੀ ਟੇਕ ਤੇ ਅਸਰਾ ਹੀ ਤੁਹਾਨੂੰ ਸਹੀ ਰਸਤਾ  ਦਿੱਖਾ ਸਕਦਾ ਹੈl

ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕਈ ਫਤਹਿ

Nirmal Anand

Add comment

Translate »