ਸਿੱਖ ਇਤਿਹਾਸ

ਪੰਜਾਬ, ਮੇਰਾ ਪੰਜਾਬ ( Part I))

ਸਿੰਧੂ ਘਾਟੀ ਦੀ ਸਭਿਅਤਾ

ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਬੀ.ਟਾਈਲਰ ਅਨੁਸਾਰ, ” ਸਭਿਆਚਾਰ ਉਹ ਜਟਿਲ ਸਮੂਹ ਹੈ, ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ  ਜਾਂਦੀਆਂ  ਹਨ, ਜਿਹੜੀਆਂ  ਮਨੁੱਖ ਸਮਾਜ ਦਾ ਇੱਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ। ਸਟੂਅਰਟ ਹਾਲ Stuart Hall ਨੇ ਸਭਿਆਚਾਰ ਨੂੰ ਕਿਸੇ ਸਮਾਜ ਦੇ ਸਮੂਹ ਵਿਹਾਰਾਂ,ਪੇਸ਼ਕਾਰੀਆਂ, ਭਾਸ਼ਾਵਾਂ ਅਤੇ ਰਸਮਾਂ-ਰੀਤਾਂ ਦਾ ਵਾਸਤਵਿਕ ਧਰਾਤਲ ਆਖਿਆ ਹੈ। ਅਸਲ ਵਿੱਚ ਕੋਈ ਵੀ ਕੌਮ ਜਾਂ ਕੋਈ ਵੀ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਭਿਆਚਾਰ ਤੋਂ ਸੱਖਣਾ ਨਹੀ ਹੁੰਦਾ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇI

 ਅੱਜ ਤੋਂ ਤਕਰੀਬਨ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਜਦੋਂ ਆਰੀਆ ਜਾਤੀ ਨੇ ਮੱਧ ਏਸ਼ੀਆ ਤੋਂ, ਈਰਾਨ ਦੇ ਰਸਤੇ, ਭਾਰਤ ਵਿਚ ਪ੍ਰਵੇਸ਼ ਕੀਤਾ ਅਤੇ ਤਾਂ ਉਨ੍ਹਾ ਦਾ ਸਾਮ੍ਹਣਾ ਇਸੇ ਸਿੰਧ-ਘਾਟੀ ਦੀ ਸਭਿਅਤਾ ਨਾਲ ਹੋਇਆ। ਸੰਸਾਰ ਦੀ ਸਭ ਤੋ ਵਿਸ਼ਾਲ ਅਤੇ ਖੇਤਰਫਲ ਦੇ ਹਿਸਾਬ ਨਾਲ ਸਭ ਤੋ ਲੰਬੀ ਸਭਿਅਤਾ ਸਿੰਧੂ ਘਾਟੀ ਦੀ ਸਭਿਅਤਾ ਮੰਨੀ ਜਾਂਦੀ ਸੀ  ਜੇਹੜੀ ਲਗਪਗ 900 ਮੀਲ ਵਿਚ ਫੈਲੀ ਹੋਈ ਸੀ  ਜਿਸ ਵਿਚ ਸੰਘਣੇ ਜੰਗਲ ਅਤੇ ਉਹ ਸਾਰੇ ਦਰਿਆ ਸਨ ਜੋ ਅਗੇ ਜਾਕੇ ਸਿੰਧ ਦਰਿਆ ਵਿਚ ਮਿਲ ਜਾਂਦੇ ਸਨ I “ਤਰੀਖ਼ ਜਿਹਲਮ” ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਇਸ ਨੂੰ ਸਪਤ ਸਿੰਧੂ ਮਤਲਬ ਸੱਤ ਦਰਿਆਵਾਂ ਦੀ ਧਰਤੀ ਕਿਹਾ ਹੈI ਸਪਤ ਸਿੰਧੂ ਦੇ ਨਾਂ ਤੇ ਸਿਰਜੀ ਇਸ ਧਰਤੀ ਦੇ ਵਿਕਸਤ ਸ਼ਹਿਰੀ ਸੱਭਿਆਚਾਰ  ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਆਰੀਅਨ  ਲਗਭਗ 1500-3500 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਟੋਲਿਆਂ ਦੇ ਰੂਪ ਵਿਚ  ਆਏ ਜਿਸ ਦੇ ਨਾਲ  ਪੰਜਾਬ ਦੇ  ਇਸ ਖਿੱਤੇ ਵਿੱਚ ਆਰੀਆ ਸੱਭਿਆਚਾਰ ਦਾ ਆਰੰਭ ਹੋਇਆIਇਹ ਭਾਈਚਾਰੇ ਮਿਲਕੇ ਸਿੰਧ ਘਾਟੀ ਦੀ ਸਭਿਅਤਾ ਬਣੀ ਜੋ ਕਿ ਮਨੁੱਖੀ ਇਤਿਹਾਸ ਦੀ ਸਭ ਤੋਂ ਪਹਿਲੀਆਂ ਸੱਭਿਅਤਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਵਿੱਚ ਹੜੱਪਾ, ਪੱਛਮੀ ਪੰਜਾਬ ਦਾ ਸਾਹੀਵਾਲ ਜ਼ਿਲ੍ਹਾ ਤੇ ਹੋਰ  ਵੱਡੇ ਵੱਡੇ  ਸ਼ਹਿਰ ਸ਼ਾਮਲ ਸਨ।

1000 -500  B.C.ਵੈਦਿਕ ਸਮਾਂ  ਇੰਡੋ-ਆਰੀਅਨ ਲੋਕਾਂ ਦੇ ਸੱਭਿਆਚਾਰ  ਦਾ ਸਮਾਂ ਦਰਸਾਇਆ ਗਿਆ ਹੈ ਜਿਸ ਵਿੱਚ ਵੇਦਾਂ ਦੀ ਬਾਣੀ ਲਿਖੀ ਗਈ ਸੀ ,ਜਿਹੜੇ ਕਿ ਹਿੰਦੂਆਂ ਦੇ ਪਵਿੱਤਰ ਗ੍ਰੰਥ ਮੰਨੇ ਜਾਂਦੇ ਹਨ। ਇਸ ਵਿੱਚ ਪ੍ਰਾਚੀਨ ਪੰਜਾਬ ਜਿਸ ਨੂੰ  ਸਪਤ ਸਿੰਧੂ  ਪੁਕਾਰਿਆ ਜਾਂਦਾ ਸੀ, ਵਿਚ ਸਮਾਜਿਕ-ਸੱਭਿਆਚਾਰਕ ਉੱਨਤੀ ਦਾ ਸਾਹਿਤਿਕ ਵੇਰਵਾ ਸ਼ਾਮਿਲ ਹੈ ਅਤੇ ਇਥੇ ਵਸਦੇ  ਲੋਕਾਂ ਬਾਰੇ ਵੀ ਥੋੜ੍ਹੀ ਜਾਣਕਾਰੀ ਮਿਲਦੀ ਹੈ। ਵੈਦਿਕ ਸਮਾਜ ਆਮ ਤੌਰ ਤੇ ਕਬੀਲਿਆਂ ਵਿੱਚ ਰਹਿੰਦਾ ਸੀ। ਕੁਝ ਪਰਿਵਾਰ ਮਿਲਾ ਕੇ ਗਰਾਮ  ਬਣਦਾ ਸੀ, ਕੁਝ ਗਰਾਮ  ਮਿਲਾ ਕੇ ਵਿਸ(ਬਰਾਦਰੀ) ਬਣਦਾ ਸੀ, ਕੁਝ ਵਿਸ  ਮਿਲਾ ਕੇ ਜਨ (ਕਬੀਲਾ) ਬਣਦਾ ਸੀ। ਜਨਾਂ ਨੂੰ ਰਾਜਨਾਂ ਦੁਆਰਾਂ ਚਲਾਇਆ ਜਾਂਦਾ ਸੀ, ਜਿਹੜੇ ਕਿ ਅਕਸਰ ਦੂਜੇ ਕਬੀਲਿਆਂ ਨਾਲ ਲੜਦੇ ਰਹਿੰਦੇ ਸਨ। ਇਹਨਾਂ ਲੜਾਈ-ਝਗੜਿਆਂ ਵਿੱਚੋਂ ਹੀ ਲੋਕਾਂ ਦੇ ਵੱਡੇ ਸਮੂਹ ਪੈਦਾ ਹੋਏ ਜਿਹਨਾਂ ਨੂੰ ਸਮਰਾਟ ਜਾਂ ਰਾਜਿਆਂ ਦੁਆਰਾ ਚਲਾਇਆ ਜਾਂਦਾ ਰਿਹਾ । ਇਸ ਦੇ ਨਤੀਜੇ ਵੱਜੋਂ ਜਿੱਤਾਂ ਅਤੇ ਹਾਰਾਂ ਨਾਲ ਸਾਮਰਾਜਾਂ ਦੇ  ਵਧਣ  ਤੇ ਘਟਣ  ਦਾ ਇੱਕ ਨਵਾਂ ਰਾਜਨੀਤਿਕ ਸਿਲਸਿਲਾ ਸ਼ੁਰੂ ਹੋਇਆ, ਜਿਸ ਕਰਕੇ ਇੱਥੋਂ ਦੇ ਲੋਕਾਂ ਨੂੰ ਫ਼ੌਰੀ ਜੰਗਾਂ ਲਈ ਹਮੇਸ਼ਾਂ ਤਿਆਰ ਬਰ ਤਿਆਰ ਰਹਿਣਾ ਪੈਂਦਾ ਸੀ। ਸ਼ਾਇਦ ਇਨ੍ਹਾ ਹੀ ਲੜਾਈਆਂ ਝਗੜਿਆਂ ਜਾਂ ਕਿਸੇ ਕੁਦਰਤੀ ਕਾਰਣਾ ਕਰਕੇ ਇਨ੍ਹਾ ਕਬੀਲਿਆਂ ਦਾ ਅੰਤ ਹੋ ਗਿਆI

 ਕਦੇ ਪੰਜਾਬ  ਸੱਤ ਦਰਿਆਂਵਾਂ ਦੀ ਸਰਜ਼ਮੀਨ ਹੋਇਆ ਕਰਦੀ ਸੀ  ਤੇ ਇਸ ਨੂੰ   “ਸਪਤ ਸੰਧੂ” ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ  । ਇਸ ਦੀਆਂ ਜੜ੍ਹਾਂ ਅੱਜ ਤੋਂ ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ ਵਿਕਸਿਤ ਹੋਈਆਂ ਸਨ ਅਤੇ ਸਿੰਧ-ਘਾਟੀ ਦੀ ਸਭਿਅਤਾ ਤਕ ਫੈਲੀਆਂ ਹੋਈਆਂ ਸਨ  ਜਿਸਦੀ ਗਿਣਤੀ ਵਿਸ਼ਵ ਦੀਆਂ ਪ੍ਰਾਚੀਨ ਸਭਿਅਤਾਵਾਂ ਵਿਚ ਕੀਤੀ ਜਾਂਦੀ ਹੈ I ਭਾਵੇਂ ਇਸ ਸਭਿਅਤਾ ਦੀ ਲਿਪੀ ਹਾਲੇ ਤਕ ਉਠਾਈ ਨਹੀਂ ਜਾ ਸਕੀ ਪਰ ਪੁਰਾਤੱਤ-ਵਿਗਿਆਨੀਆਂ ਨੇ ਹੜ੍ਹਪਾ ਅਤੇ ਮੋਹਿੰਜੋੜੋ ਦੇ ਪੁਰਤਨ ਥੇਹਾਂ ਤੋਂ ਪ੍ਰਾਪਤ ਠੀਕਰ-ਮੋਹਰਾਂ ਉੱਤੇ ਉੱਕਰੇ ਚਿੱਤਰਾਂ, ਟੁੱਟੀਆਂ ਭੱਜੀਆਂ ਮੂਰਤੀਆਂ, ਖਿਡੌਣਿਆਂ, ਹਾਰ-ਸ਼ਿੰਗਾਰ ਅਤੇ ਕਫ਼ਨ-ਦਫ਼ਨ ਨਾਲ ਸੰਬੰਧਿਤ ਵਸਤਾਂ,ਧਿਆਨੀ ਮੁਦਰਾ ਵਿਚ ਬੈਠੇ ਵਿਅਕਤੀ ਦੇ ਆਕਾਰ, ਇਸ਼ਨਾਨ-ਘਰ ਦੇ ਅਵਸ਼ੇਸ਼ਾਂ ਦੀ ਮੂਕ ਭਾਸ਼ਾ ਨੂੰ ਪੜ੍ਹਨ ਅਤੇ ਪੂਰਬ-ਇਤਿਹਾਸਕ ਯੁੱਗ ਦੇ ਇਸ ਲੁਪਤ ਸਭਿਆਚਾਰ ਨੂੰ ਜ਼ੁਬਾਨ ਦੇਣ ਦਾ ਉਪਰਾਲਾ ਕੀਤਾ ਹੈ।

ਪੰਜ-ਨੱਦ ਦੇ ਹਵਾਲੇ ਦਾ  ਜ਼ਿਕਰ ਮਹਾਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ।  ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ  ਪੰਜਾਬ ਨੂੰ ਪੰਜਨਦ ਕਰਕੇ ਲਿਖਿਆ ਹੈI ਇਸ ਸ਼ਬਦ ਦੀ  ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਵੀ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿਚ ਆਇਆ ਸੀ। ਇਸ ਦਾ ਤਆਰਫ਼ ਖੇਤਰ ਵਿੱਚ ਆਏ ਤੁਰਕੀ-ਫ਼ਾਰਸੀ ਬੋਲਾਰਿਆਂ ਨੇ ਕੀਤਾ, ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ “ਤਜ਼ਕ-ਏ-ਜਹਾਂਗੀਰੀ” ਵਿੱਚ ਪੰਜਾਬ ਲਫ਼ਜ਼ ਵਰਤਿਆ ਹੈ। ਇਸ ਨੂੰ ਮੁਗ਼ਲ ਸਲਤਨਤ ਵਲੋਂ  ਬਕਾਇਦਾ ਮਕਬੂਲੀਅਤ ਹਾਸਲ ਹੋਈ। ਇਸ ਮੁਤਾਬਕ ਪੰਜਾਬ ਦਾ ਮਤਲਬ ਹੈ “ਪੰਜ ਦਰਿਆਵਾਂ ਵਾਲ਼ੀ ਜ਼ਮੀਨ”, ਜਿਸ ਵਿਚ  ਜੇਹਲਮ, ਚਨਾਬ, ਰਾਵੀ, ਸਤਲੁਜ ਅਤੇ ਬਿਆਸ ਦਰਿਆ ਸਨI

ਕਦੇ ਇਹ  ਪੰਜ ਦਰਿਆ ਪੰਜਾਬ ਦੀ ਧਰਤੀ  ਤੇ  ਵਗਦੇ ਸਨ ਪਰ ਵਕਤ ਦੀ ਤਰਾਸਦੀ  ਵੇਖੋ  ,ਅੱਜ ਕੱਲ੍ਹ  ਮੁਕੰਬਲ ਤੋਰ ਤੇ ਇਹ ਇਕ ਦਰਿਆ ਦੀ ਧਰਤੀ ਰਹਿ ਗਿਆ ਹੈ 1 ਪੰਜਾਂ ਵਿੱਚੋਂ ਦੋ ਦਰਿਆ (ਚਨਾਬ ਤੇ ਜਿਹਲਮ ਦਰਿਆ) ਤਾਂ  ਭਾਰਤ -ਪਾਕ ਵੰਡ ਤੋ ਬਾਅਦ  ਪਾਕਿਸਤਾਨੀ ਪੰਜਾਬ ਦੇ ਇਲਾਕੇ ਵਿੱਚ ਚਲੇ ਗਏ ਹਨ  ਅਤੇ ਦੋ ਦਰਿਆ (ਸਤਲੁਜ ,ਰਾਵੀ) ਭਾਰਤੀ ਪੰਜਾਬ ਤੋਂ ਹੋ ਕੇ ਪਾਕਿਸਤਾਨੀ ਪੰਜਾਬ ਵਿੱਚ ਰੁੱਖ ਕਰ ਲੈਂਦੇ ਹਨ ।ਕਦੇ  ਇਥੋਂ  ਦੇ   ਵਗਦੇ ਦਰਿਆ ਪੁਰਾਣੇ  ਪੰਜਾਬ ਦੇ ਲੋਕਾਂ ਦੇ ਜੀਵਨ ਦੀ ਧੜਕਨ ਹੁੰਦੇ ਸਨ, ਜਿਨ੍ਹਾ ਨਾਲ  ਲੋਕ ਦੇ ਜੀਵਨ  ਕਿਤਨੇ  ਨਿਤਨੇਮ ਜੁੜੇ ਹੋਏ ਸਨ , ਜਦੋਂ ਜਲ ਸੋਮਿਆ ਦੀ ਪੂਜਾ ਕੀਤੀ ਜਾਂਦੀ ਸੀ, ਮਸਿਆ ਦੇ ਗ੍ਰਹਿਣ ਸਮੇ ਪਾਣੀ ਵਿਚ ਇਸ਼ਨਾਨਾ ਕਰਨ ਨੂੰ ਮਹਾਤ੍ਮ ਦਿਤਾ ਜਾਂਦਾ ਸੀ,  ਦਿਵਾਲੀ ਤੇ ਨਦੀਆਂ ਦੇ ਕੰਢੇ ਦੀਵੇ ਜਗਾਏ ਜਾਂਦੇ ਸੀ ਤਾ ਜੋ ਪੰਜਾਂ ਤਟਾਂ ਵਿਚ ਜੀਵਨ ਜੋਤ ਬਲਦੀ ਰਹੇ , ਨਾ ਕਿਸੇ ਦੇ ਮਨ ਤੇ ਨਾ ਬਾਹਰ ਹਨੇਰਾ ਹੋਏ, ਕੋਈ ਪਿਆਸਾ , ਕੋਈ ਭੁਖਾ ਨਾ ਰਹੇ ਤੇ ਸਭ ਖੁਸ਼ ਤੇ ਤੰਦਰੁਸਤ ਰਹਿਣ I

ਬਿਆਸ ਦਰਿਆ ਜਿਸ ਨੂੰ  ਮਰਿਯਾਦਾ ਵਾਲਾ ਦਰਿਆ ਮੰਨਿਆ ਜਾਂਦਾ ਸੀ ,ਰਿਸ਼ੀਆਂ ਮੁਨੀਆ ਦਾ ਚਹੇਤਾ ਦਰਿਆ ਸੀ I ਇਸ ਨੂੰ ਵੇਦਾਂ ਦਾ ਦਰਿਆ ਕਿਹਾ ਜਾਂਦਾ ਸੀ! ਵੇਦਾਂ ਵਿਚ ਇਸ ਨੂੰ ਇਰਵਤ ਅਤੇ ਰਵਿਕਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਦਾ ਅਰਥ ਦੈਵੀ ਸਵਾਦ  ਵਾਲਾ ਪਾਣੀ 1 ਰਾਵੀ ਦਰਿਆ ਗੁਰੂ ਅਰਜਨ ਦੇਵ ਜੀ ਦੀ ਧਰਮ ਦੀ ਖਾਤਿਰ ਸ਼ਹੀਦ ਹੋਣ ਦੀ ਗਵਾਹੀ ਭਰਦਾ  ਹੈI ਮਹਾਰਾਜਾ ਰਣਜੀਤ ਸਿੰਘ ਦੇ  ਹੰਝੂਆਂ ਦੇ ਬੁਲਬੁਲੇ ਅਜੇ ਵੀ ਇਨ੍ਹਾ ਦਰਿਆਵਾਂ ਦੀਆਂ ਲਹਿਰਾਂ ਵਿਚੋਂ ਮਹਿਸੂਸ ਕੀਤੇ ਜਾ ਸਕਦੇ ਹਨ I ਗੁਰੂਦਵਾਰਾ ਸੁਧਾਰ ਲਹਿਰ ਦੀ ਕਾਮਯਾਬੀ ਤੋਂ ਬਾਅਦ , ਪੰਜਾਬੀਆਂ ਦੀਆਂ ਕੁਰਬਾਨੀਆਂ ਦੇਖਦੇ ਹੋਏ  1929 ਵਿਚ ਗਾਂਧੀ  ਨੇ  1929 ਵਿਚ ਕਾਂਗਰਸ ਦਾ ਸਾਲਾਨਾ ਸਮੇਲਨ ਵੀ ਰਾਵੀ ਦੇ ਕੰਢੇ ਤੇ ਹੀ ਸਦਿਆ ਤੇ ਸੰਮਪੂਰਨ ਆਜ਼ਾਦੀ ਦੀ ਸਹੁੰ ਖਾਧੀI ਇਥੋਂ ਹੀ ਪਰਜਾ ਮੰਡਲ ਦੀ ਲਹਿਰ ਸ਼ੁਰੂ ਹੋਈI ਚਨਾਬ ਵਿਚ ਸੋਹਣੀ ਦੇ  ਕੱਚੇ ਘੜੇ ਦੀ ਪਿਲੀ ਮਿਟੀ ਦੀ ਭਿੰਨੀ ਭਿੰਨੀ ਮਹਿਕ ਜਿਹੇ ਦੁਖਾਂਤ ਵੀ ਇਨਾਂ ਦਰਿਆਵਾਂ ਦੀਆਂ  ਹੇਠਲੀਆਂ ਠਹਿਰੀਆਂ ਲਹਿਰਾਂ ਵਿਚ ਘੁਲੇ ਹੋਏ ਹਨ, ਪੇਂਡੂ ਜੀਵਨ ਵਿਚ ਪਲਦੀਆਂ ਨਿਘੀਆਂ ਪ੍ਰੇਮ ਕਹਾਣੀਆ ਅਜੇ ਵੀ ਇਸ ਦੀਆਂ ਵਗਦੀਆਂ ਲਹਿਰਾਂ ਵਿਚ ਲਭੀਆਂ ਜਾ ਸਕਦੀਆਂ ਹਨ I ਪੰਜਾਬੀ ਦੇ ਮਹਾਂ ਕਵੀ ਵਾਰਿਸ਼ ਸ਼ਾਹ  ਦਾ ਬਚਪਨ ਤੇ ਉਨ੍ਹਾ ਦਾ ਕਾਵਿ ਸੰਸਾਰ ਦੇ ਇਤਿਹਾਸ ਦੀਆਂ ਜੜਾਂ ਦੀਆਂ ਕਰੂੰਬਲਾਂ ਵਿਚੋਂ  ਅਜੇ ਵੀ  ਉਨ੍ਹਾ ਪੁਰਾਣੀਆਂ ਯਾਦਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ  I

ਇਨ੍ਹਾ  ਦਰਿਆਵਾਂ ਦੇ ਨਾਲ ਨਾਲ  ਅਠ ਤਰਹ ਦੇ ਪਾਣੀ ਦੇ ਸੋਮੇ ਹੁੰਦੇ ਸੀ,  ਚੋਆ,ਵੇਈਆਂ, ਛਪੜ, ਖੂਹ, ਢਾਬ, ਡਿਗੀਆਂ,ਤਾਲਾਬ ਆਦਿ ਜਿਨ੍ਹਾ  ਦੇ ਕੰਢਿਆਂ ਉਤੇ ਬੇਹੱਦ ਸੰਘਣੇ ਸ਼ਤ ਅਤੇ ਰਮਣੀਕ ਜੰਗਲ ਹੁੰਦੇ ਸਨ I ਇਹ ਜੰਗਲ ਤਪੱਸਵੀਆਂ ਦੀ ਇਬਾਬਤਗਾਹਾਂ ਰਹੇ ਹਨ i ਇਨ੍ਹਾ ਜੰਗਲਾਂ ਵਿਚ ਹੀ ਕੁਦਰਤ ਦੀਆਂ ਗੂੜ੍ਹੀਆਂ ਉਲਝਣਾਂ ਦੀ ਪੜਤਾਲ ਕੀਤੀ ਗਈ ਸੀ I ਅਜਿਹੇ  ਪਵਿਤਰ ਵਾਤਾਵਰਨ ਕਾਰਣ ਜੰਗਲਾਂ ਦੇ ਕਿਨਾਰੇ ਧਾਰਮਿਕ ਨਗਰ, ਧਰਮਸ਼ਾਲਾਵਾਂ , ਤੇ ਮੰਦਿਰ ਉਸਾਰੇ ਗਏ I ਗੁਰੂ ਨਾਨਕ ਸਾਹਿਬ ਨੇ ਰਾਵੀ ਦੇ ਕੰਢੇ ਕਰਤਾਰਪੁਰ ਵਿਖੇ ਪਹਿਲੀ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ, ਗੁਰੂ ਅਮਰਦਾਸ ਜੀ ਨੇ ਬਿਆਸ ਦੇ ਕਿਨਾਰੇ ਬਉਲੀ ਸਾਹਿਬ ,ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ -ਨਾਨਕੀ (ਆਨੰਦਪੁਰ ਸਾਹਿਬ )ਵਿਖੇ ਸਰੋਵਰ ਤੇ ਬਉਲੀਆਂ ਬਣਵਾਈਆਂ I ਉਦੋਂ ਲੋਕੀ ਕੁਦਰਤੀ ਸੋਮਿਆ ਨਾਲ ਜੁੜੇ ਹੁੰਦੇ ਸਨ I ਨਦੀਆਂ ਨੂੰ ਪਾਪ-ਨਾਸ਼ਕ ਕਿਹਾ ਜਾਂਦਾ ਸੀI ਪੰਜਾਬ ਦਾ ਕੋਈ ਦਰਿਆ ਐਸਾ ਨਹੀਂ ਹੈ ਜਿਸਦੇ ਕਿਨਾਰੇ  ਮੱਸਿਆ, ਸੰਗਰਾਂਦ, ਪੁੰਨਿਆ, ਬਸੰਤ ਪੰਚਮੀ ਦੇ ਮੇਲੇ ਤੇ ਹੋਲੀ ਦੀ ਪੂਜਾ ਨਹੀਂ ਸੀ ਹੁੰਦੀ I ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵਡਾਲੀ ਤੋਂ  ਅਮ੍ਰਿਤਸਰ ਲਿਆਂਦਾ ਗਿਆ ਤਾਂ ਅਮ੍ਰਿਤਸਰ ਦੇ ਨੇੜੇ ਛੇਹਰਟਾ ਸਾਹਿਬ ਵਿਖੇ  ਪਹਿਲੀ ਵਾਰ ਬਸੰਤ ਪੰਚਮੀ ਦਾ ਮੇਲਾ ਲਗਾਇਆ ਗਿਆ  I ਜਦੋ ਅਮ੍ਰਿਤ੍ਸਿਰ ਦਾ ਸਰੋਵਰ ਪੂਰਾ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਵੈਸਾਖੀ ਮਨਾਣ ਦਾ ਅਦੇਸ਼ ਦਿਤਾ I ਅਖਿਰ ਉਹ ਕੇਹੜੇ ਨਿਯਮ ਸੀ ਜਿਨਹਾ ਕਾਰਨ ਸਾਡਾ ਸਮਾਜ ਹਜ਼ਾਰਾਂ ਸਾਲਾਂ ਤੱਕ ਕੁਦਰਤ ਨਾਲ ਸਮਾਜਿਕ ਤੇ ਆਤਮਿਕ ਸਬੰਧ ਬਣਾ ਕੇ ਰਖ ਸਕਿਆI

 ਉਦੋਂ ਮੰਗਤਿਆਂ ਨੂੰ ਜੋ ਕਦੇ ਕਦੇ ਘਰਾਂ ਵਿਚ ਆਟਾ ਦਾਣਾ ਮੰਗਣ ਲਈ ਆ ਜਾਂਦੇ ਸੀ ਤਾਂ ਉਨ੍ਹਾ ਨੂੰ ਇਹ ਨਹੀਂ ਸੀ ਕਿਹਾ ਜਾਂਦਾ ,” ਜਾਹ ਬਾਬਾ ਅਗੇ ਜਾਹ” ਜਾਂ ਹੱਟਾ-ਕੱਟਾ ਹੈਂ ਕਮਾ ਕੇ ਖਾ ” ਅਗੇ ਇਨ੍ਹਾ ਲੋਕਾਂ ਨੂੰ ਲੋਕ ਫਕੀਰ ਕਹਿੰਦੇ ਸਨ ਜਿਸਦੇ ਆਉਣ ਤੇ  ਲੋਕ ਉਨ੍ਹਾ ਦੀ ਕੱਦਰ ਕਰਦੇ ਸੀ ,ਕਿਓਂਕਿ ਉਨ੍ਹਾ ਨੂੰ ਲਗਦਾ ਸੀ ਕਿ ਇਹ ਫਕੀਰ ਘਰ ਬਾਹਰ ਛੋੜ ਕੇ ਜਰੂਰ ਕੁਝ  ਅਜਿਹੇ  ਤਜਰਬਿਆਂ ਵਿਚ ਲਗੇ ਹੋਏ ਹਨ ਜੋ ਇਨਸਾਨ ਦੀ ਭਲਾਈ ਤੇ ਸਲਾਮਤੀ ਵਾਸਤੇ ਹਨI ਭੋਲੇ ਭਾ , ਸਿਧੀ -ਸਾਦੀ  ਸੋਚ ਵਾਲੇ ਲੋਗ ਅਗਾਂਹ – ਵਧੂ ਸੋਚ ਵਾਲੇ ਹੁੰਦੇ ਸਨi  ਆਪਸ ਵਿਚ ਪਿਆਰ, ਆਂਢ ਗੁਆਂਢ ਨਾਲ ,ਰਿਸ਼ਤੇਦਾਰਾਂ ਨਾਲ , ਫਕੀਰਾਂ ਤੇ ਦਰਵੇਸ਼ਾਂ ਨਾਲ, ਸਭ ਨਾਲ ਇਕ ਪਿਆਰ ਦਾ ਰਿਸ਼ਤਾ ਜੋੜਦੇ ਸਨI ਹੋਰ ਤੇ ਹੋਰ ਪਸ਼ੁ, ਪੰਛੀਆਂ , ਜਾਨਵਰਾਂ, ਫੁਲ ,ਬੂਟੇ, ਬਨਾਸਪਤੀ, ਪਾਣੀ ਦਰਖਤ , ਹਰ ਕੁਦਰਤੀ ਸੋਮਿਆਂ ਨਾਲ ਰਿਸ਼ਤੇ ਜੋੜਦੇ ਸੀ i ਜੇਹੜੇ ਪੰਜਾਬ-ਹਰਿਯਾਣਾ ਵਿਚੋਂ ਅਜ ਪੰਛੀਆਂ ਦੀਆਂ 90  ਤੋ ਵਧ ਜਾਤੀਆਂ ਅਲੋਪ ਹੋ ਚੁਕੀਆਂ ਹਨ , ਕਦੇ ਹਰੀਕੇ -ਪਤਣ ਜਿਹੀਆਂ ਵਿਸ਼ਾਲ ਜਗਾਹਾਂ ਉਤੇ ਹਜ਼ਾਰ ਪ੍ਰਵਾਸੀ ਪੰਛੀ ਆਉਂਦੇ ਸਨ1 ਹੀਰ ਰਾਂਝਾ , ਸੋਹਨੀ-ਮਹਿਵਾਲ ਦੀਆਂ ਅੱਜ ਵੀ ਸੁਣੀਆਂ ਜਾਣ  ਵਾਲੀਆਂ ਕਹਾਣੀਆ ਅਜਿਹੇ ਰਮਣੀਕ ਖੇਤਰਾਂ ਦੀ ਉਪਜ ਸੀ   ਪੰਜਾਬ ਦੇ ਸਾਰੇ ਦਰਿਆ ਕਦੇ ਸਦੀਆਂ ਨਿਘੇ ਜੀਵਨ ਮੁੱਲਾਂ ਦੇ ਸਚ ਸਨ ਜੋ ਅਜ ਕਥਾ -ਕਹਾਣੀਆ ਬਣ ਕੇ ਰਹਿ ਗਈਆਂ ਹਨI

 ਪੰਜਾਬੀ ਸੱਭਿਆਚਾਰ

ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੋਣਾ, ਨਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਨੇ ਪੰਜਾਬੀ ਜੀਵਨ-ਜਾਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ, ਜੋ ਪੰਜਾਬੀਅਤ ਦੇ ਪਛਾਣ-ਚਿੰਨ੍ਹ ਬਣ ਗਏ ਹਨ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚ ਉਜਾਗਰ ਹੁੰਦੇ ਹਨ।

 ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਮੁਸਲਮਾਨੀ ਹਮਲਿਆਂ ਨਾਲ ਸ਼ੁਰੂ ਹੁੰਦਾ ਹੈ, ਜਿਸ ਦਾ ਆਰੰਭ 712 ਈਸਵੀ ਵਿੱਚ ਮੁੰਹਮਦ-ਬਿਨ-ਕਾਸਿਮ ਦੇ ਹਮਲੇ ਨਾਲ ਤੇ ਸਿਖਰ ਬਾਬਰ ਤੋਂ ਤੇ  ਅੰਤ ਬਹਾਦਰ ਸ਼ਾਹ ਜ਼ਫ਼ਰ ਤੇ ਹੁੰਦਾ ਹੈ। ਕਈ ਸਦੀਆਂ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਤ ਹੁੰਦੇ ਰਹੇ ।ਪੰਜਾਬ ਦਿਆ ਹਦਾਂ ਦਿਲੀ ਤੋ ਲੈਕੇ ਪੇਸ਼ਾਵਰ ਤਕ ਸਨi ਦਿਲੀ ਪੰਜਾਬ ਦਾ ਇਕ ਜ਼ਿਲਾ ਸੀ ਜੋ ਅੰਬਾਲਾ ਡਵੀਜਨ ਵਿਚ ਪੈਂਦਾ ਸੀI   ਉਸ ਵਕਤ ਪੰਜਾਬ ਵਿਚ ਅਰਾਈ ,ਆਵਾਂਣ , ਜੱਟ ,ਕੰਬੋਜ , ਰਾਜਪੂਤ ਅਤੇ ਸੈਣੀ ਵਾਹੀਕਾਰ ਸਨ , ਗੁਜਰ ਤੇ ਰੰਘੜ ਪਸ਼ੂ ਪਾਲਕ , ਅਰੋੜੇ, ਬਾਣੀਏ ,ਖਤ੍ਰੀ ਵਪਾਰੀ ਅਤੇ ਸ਼ੂਦਰ ਨੋਕਰਾਂ ਵਜੋਂ ਕੰਮ ਕਰਦੇ ਸਨI ਮੁਸਲਮਾਨ ਅਕਸਰ ਆਪਣੇ ਨਾਵਾਂ ਨਾਲ ਅਲੀ,ਮੁਹੰਮਦ, ਕੁਰੈਸ਼ੀ , ਸਯਦ ਆਦਿਕ ਵਿਸ਼ੇਸ਼ਣ ਨਥੀ ਕਰਦੇ ਹਨ ,ਪਰ ਪੰਜਾਬੀ ਮੁਸਲਮਾਨ ਇਨ੍ਹਾ ਵਿਸ਼ੇਸ਼ਣ ਦੀ ਥਾਂ ਆਪਣੇ ਨਾਵਾਂ ਨਾਲ ਟਿਵਾਣੇ ,ਰੰਧਾਵੇ, ਕੰਬੋਜ,ਤੇ ਭਟੀ ਆਦਿਕ ਲਫਜ਼ ਲਗਾਉਂਦੇ ਸਨ ਕਿਓਂਕਿ ਉਨ੍ਹਾ ਲਈ ਜਟ ਹੋਣਾ ਮਾਣ ਵਾਲੀ ਗਲ ਸੀIਪਰ ਸਾਰੇ ਹੀ ਆਪਸ ਵਿਚ ਮਿਲ ਜੁਲ ਕੇ ਰਹਿੰਦੇ ਸਨI

ਪੰਜਾਬ ਹਮੇਸ਼ਾਂ ਫਕੀਰਾਂ ਦੀ ਧਰਤੀ ਰਹੀ ਹੈ । ਪੰਜਾਬੀ ਸਭਿਆਚਾਰ ਦੇ ਨਾਇਕ ਹਨ, ਫਕੀਰ,ਭਗਤ, ਸੰਤ, ਜੋਗੀ, ਯੋਧਾ ਤੇ ਆਸ਼ਕ, ਰਾਜੇ ,ਮਹਾਰਾਜੇ ਨਹੀਂ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ।  ਅਠਵੀਂ ਸਦੀ ਵਿਚ ਜਦੋਂ ਦਖਣੀ ਭਾਰਤ ਵਿਚ ਭਗਤੀ ਲਹਿਰ ਦੀ ਸ਼ੁਰੁਵਾਤ ਹੋਈ ਤਾਂ ਇਸਦੀ ਆਵਾਜ਼ ਪੰਜਾਬ ਤੱਕ ਵੀ ਪਹੁੰਚੀ I  ਬਾਬਾ ਫਰੀਦ, ਭਗਤ ਕਬੀਰ, ਭਗਤ ਪੀਪਾ,ਭਗਤ ਧੰਨਾ  ਵਰਗੇ  ਭਗਤਾਂ  ਨੇ ਪੰਜਾਬੀ ਲੋਕਾਈ  ਦੇ  ਜਮੀਰ ਨੂੰ ਉਚਾ ਚੁਕਿਆ ਤੇ ਲੋਕਾਂ ਨੂੰ  ਰਬ ਨਾਲ ਜੋੜਿਆI ਇਹ ਲਾਹਿਰ ਮੁੱਖ ਰੂਪ ਵਿੱਚ ਸਮਾਜਿਕ ਗੁਲਾਮੀ ਤੇ ਬ੍ਰਾਹਮਣ ਵਾਦ ਦੇ ਕੱਟੜ ਫਲਸਫੇ ਦੇ ਖਿਲਾਫ ਇੱਕ ਪ੍ਰਤੀਕਰਮ ਵਜੋਂ ਆਰੰਭ ਹੋਈ ਮੰਨੀ ਜਾਂਦੀ ਹੈ ਇੱਥੋਂ ਦੇ ਨਾਥ ਜ਼ੋਗੀਆ ਤੇ ਸੂਫ਼ੀਆਂ ,ਜਿਸ ਵਿਚ ਭਗਤ ਕਬੀਰ , ਬਾਬਾ ਫਰੀਦ ਤੇ ਭਗਤ ਰਵਿਦਾਸ ਵਰਗੇ ਊਚ ਕੋਟੀ ਦੇ  ਸੂਫ਼ੀ ਸੰਤ ਸਨ,  ਦੇਸ਼ ਦੀ ਲੋਕ-ਭਾਸ਼ਾ ਵਿੱਚ ਅਧਿਆਤਮਕ ਭਾਵਾਂ ਤੇ ਸਮਾਜਿਕ ਕੁਰੀਤੀਆਂ  ਨੂੰ ਜਨ ਸਮੂਹ ਤੱਕ ਪਹੁੰਚਾਇਆI  ਇਨ੍ਹਾਂ ਭਗਤਾਂ ਨੇ ਵੀ ਨਾਥ-ਜ਼ੋਗੀਆਂ ਤੇ ਸੂਫ਼ੀਆਂ ਵਾਂਗ ਆਪਣੀ ਰਚਨਾ ਰਾਗਾਂ ਵਿੱਚ ਹੀ ਕੀਤੀ ਹੈ। ਜਿਸ ਉਪਰ ਪੰਜਾਬੀ ਦਾ ਪ੍ਰਭਾਵ ਪ੍ਰਤੱਖ ਨਜਰ ਆਉਂਦਾ ਹੈ। ਇਸੇ ਕਰਕੇ ਸੂਫ਼ੀ ਤੇ ਗੁਰਮਤਿ ਕਾਵਿ-ਧਾਰਾ ਨਾਲ ਵਿਸ਼ੇ, ਸ਼ਬਦਾਵਲੀ ਤੇ ਸ਼ੈਲੀ ਦੀ ਸਾਂਝ ਕਰਕੇ ਹੀ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਦਰਯੋਗ ਥਾਂ ਪ੍ਰਾਪਤ ਹੋਇਆ ਹੈ।

                    ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹੰਢਾਇ

                   ਦੇਹਿ ਰੋਗੁ ਨਾ ਲਗਈ ਪਲੈ ਸਭੁ ਕਿਛੁ ਪਾਇ !ਅੰਗ ੧੩੮੧-੮੨)

ਮੱਧ ਯੁੱਗ ਵਿੱਚ ਹੀ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ  ਸ਼ੁਰੂ ਹੁੰਦਾ ਹੈ।  ਗੁਰੂ ਨਾਨਕ ਸਾਹਿਬ ਤੇ ਦਸ ਪਾਤਸ਼ਾਹੀਆਂ ਨੇ ਬਾਣੀ ਰਾਹੀਂ ਆਪਣੇ ਸਾਜੇ ਹੋਏ  ਸਿਖ ਪੰਥ ਨੂੰ ਸੁਘੜ ਜੀਵਨ ਜਾਚ ਬਖਸ਼ੀ ਹੈ ਜੋ ਸਿਖਾਂ ਦੇ ਨਿਰਾਲੇ ਹੋਣ ਦੀ ਝਲਕ ਮਾਰਦੀ ਹੈI ਸਿਖ ਸਭਿਆਚਾਰ ਕੇਸ ਧਾਰੀ, ਖੜਕਧਾਰੀ, ਪਰਉਪਕਾਰੀ, ਰਾਜ-ਜੋਗੀ, ਦੁਖ- ਅਤੇ ਸੁਖ ਨੂੰ ਸਮ ਕਰ ਕੇ ਜਾਨਣਾ  ਮਤਲਬ ਹਰ ਹਾਲ ਉਸ ਪ੍ਰਮਾਤਮਾ ਦੀ ਰਜ਼ਾ ਨੂੰ ਉਸਦਾ ਹੁਕਮ ਜਾਣ ਕੇ ਹੁਕਮ ਦੀ ਤਾਮੀਲ ਕਰਨੀ  , ਹਮੇਸ਼ਾਂ ਚੜਦੀ ਕਲਾ ਵਿਚ ਰਹਿਣਾ ਤੇ ਸਰਬਤ ਦਾ ਭਲਾ ਮੰਗਣਾ ਜਿਹੇ ਉਚੇਰੇ ਨਿਸ਼ਾਨੇ ਦਾ ਪ੍ਰਤੀਕ ਹੈ I ਰੂਹਾਨੀ ਚੜਦੀ ਕਲਾ ਪ੍ਰਮਾਤਮਾ ਨੇ ਇਸ ਕਰਕੇ ਬਖਸ਼ੀ ਹੈ ਕਿ ਪਦਾਰਥਕ ਮਾਰ ਤੋ ਬਚਿਆ ਜਾ ਸਕੇ ਤੇ ਸਰਬਤ ਦਾ ਭੱਲਾ ਇਸ ਲਈ ਸਿਖੀ ਦਾ ਮਿਸ਼ਨ ਬਣਾਇਆ ਹੈ ਕਿ ਮਨੁਖ ਹਉਮੇ ਤੇ ਸਵਾਰਥ ਦਾ ਸ਼ਿਕਾਰ ਹੋਕੇ ਸਿਰਫ ਆਪਣੇ ਤਕ ਸੀਮਤ ਨਾ ਰਹਿ ਜਾਏI

ਗੁਰੂ ਨਾਨਕ ਦੇਵ ਨੇ ਪੰਜਾਬੀਆਂ ਨੂੰ ਸਵਾਲ ਕੀਤਾ ਕਿ ਜਦ ਮੁਸਲਮਾਨ ਅਤੇ ਹਿੰਦੂ, ਮਨੁੱਖ ਹੋਣ ਦਾ ਸੁਖ ਤੇ ਦੁੱਖ ਇੱਕੋ ਤਰ੍ਹਾਂ ਹੰਢਾਉਂਦੇ ਹਨ, ਫਿਰ ਇਨ੍ਹਾਂ ਵਿਚ ਫਰਕ ਕਿਉਂ? ਪੰਜਾਬ ਦੀ ਇਸ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ  ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਤਾ ਸਥਾਪਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਰਬ ਕਾਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਆਦਿ ਦੇ ਭੇਦ-ਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਅਤੇ ਸਰਬਤ ਦੇ ਭਲੇ ਦੀ ਗੱਲ ਕੀਤੀ ਗਈ। ਬ੍ਰਹਮਣਾ ਵਲੋਂ ਥੋਪੇ ਗਏ ਕਰਮਕਾਂਡਾਂ ਦਾ ਜਮ ਕੇ  ਵਿਰੋਧ ਕੀਤਾI  I ਲੋਕਾਈ ਨੂੰ ਗ੍ਰਿਹਿਸਤ ਜੀਵਨ ਵਿਚ ਰਹਿੰਦੀਆਂ, ਹਸਦਿਆਂ , ਖੇਡਦਿਆਂ ,ਪਹਿਨਦਿਆਂ, ਖਾਂਦਿਆਂ ਤੇ ਆਪਣੇ ਫਰਜ਼ ਪੂਰੇ ਕਰਦਿਆਂ ਨਿਰਲੇਪ ਰਹਿ ਰਬ ਨਾਲ ਜੁੜਨ ਦੀ ਜੁਗਤੀ ਸਮਝਾਈiI  ਇਸਤਰੀ ਜਾਤੀ ,ਜੋ ਉਸ ਵਕਤ ਪੈਰਾਂ ਦੀ ਜੁਤੀ ਸਮਝੀ ਜਾਂਦੀ ਸੀ ਮਰਦ ਦੇ ਬਰਾਬਰ  ਮਾਨ ਤੇ ਸਤਿਕਾਰ ਦਿਤਾI ਐਮਨਾਬਾਦ ਵਿਚ ਬਾਬਰ ਵਲੋਂ ਕੀਤੇ ਮਜਲੂਮਾ ਉਪਰ ਜ਼ੁਲਮ ਤੇ ਤਾਨਾਸ਼ਾਹੀ  ਲਈ ਗੁਰੂ ਨਾਨਕ ਸਾਹਿਬ  ਨੇ ਬਾਬਰ  ਰੂ-ਬਰੂ ਹੋਕੇ ਵੰਗਾਰਿਆ ਤੇ ਰੱਬ ਅਗੇ ਸ਼ਕਾਇਤ ਵੀ ਕੀਤੀI ਜਿਸਦਾ ਅਸਰ ਬਾਬਰ ਤੇ ਇਤਨਾ ਹੋਇਆ ਕਿ ਬਾਬਰ ਨੇ ਗੁਰੂ ਸਾਹਿਬ ਤੋਂ ਮੁਆਫੀ ਮੰਗਕੇ ,ਬੰਦੀ ਬਣਾਏ ਸਾਰੇ ਕੈਦੀਆਂ ਨੂੰ  ਛਡ ਦਿਤਾI

ਪਾਪ ਦੀ ਜੰਜ ਲੈ ਕਾਬਲੋਂ ਧਾਇਆ , ਜੋਰੀ ਮੰਗੀ ਦਾਨ ਵੇ ਲਾਲੋ

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ ੧॥

ਮੁਗਲ ਹਕੂਮਤ ਦੌਰਾਨ ,ਮੁਗਲ ਹੁਕਮਰਾਨਾ, ਰਾਜੇ ਮਹਾਰਾਜੇ ਤੇ ਉਨ੍ਹਾ ਦੇ ਬਖਸ਼ਿੰਦੇ ਦੀ ਅਯਾਸ਼ੀ ਤੋ ਡਰਦੇ ਲੋਕ ਕੁੜੀ ਨੂੰ ਯਾ ਤਾ ਜੰਮਦਿਆ ਮਾਰ ਦਿੰਦੇ ਸੀ ਜਾ ਜਵਾਨ ਹੋਣ ਤੋ ਪਹਿਲਾਂ ਹੀ ਵਿਆਹ ਦਿੰਦੇ ਸੀI ਗੁਰੂ ਅੰਗਦ ਦੇਵ ਜੀ ਨੇ ਬਚੀਆਂ ਨੂੰ ਜੰਮਦਿਆਂ ਮਾਰ ਦੇਣਾ, ਕਾਦਰ ਤੇ ਕੁਦਰਤ ਦੀ ਨਿਰਾਦਰੀ ਦਸੀ ਤੇ ਇਸਦਾ ਕੜੀ ਖਿਲਾਫਤ ਕੀਤੀI ਗੁਰੂ ਅਮਰਦਾਸ ਜੀ ਨੇ ਸਮਾਜ ਤੋ ਸਤੀ ਰਸਮ ਦਾ ਸਖਤੀ ਨਾਲ ਵਿਰੋਧ ਕੀਤਾ ਤੇ ਵਿਧਵਾ ਵਿਆਹ  ਨੂੰ ਪ੍ਰੋਸਾਹਿਤ ਕੀਤਾi ਸਿਖ ਸਮਾਜ ਵਿਚ ਇਸਤਰੀ ਲਈ ਪਰਦੇ ਦੀ ਰਸਮ  ਹਮੇਸ਼ਾਂ ਲਈ ਖਤਮ ਕਰ ਦਿਤੀI ਨਸ਼ਿਆਂ ਦੇ ਖਿਲਾਫ਼ ਅਵਾਜ਼ ਉਠਾਈI ਵਹਿਮਾ ਭਰਮਾ, ਕਰਮ ਕਾਂਡਾਂ ਤੇ  ਸਮਾਜਿਕ ਕੁਰੀਤੀਆਂ ਦਾ ਖੰਡਣ ਕੀਤਾ ਜੋ ਕਿ ਗੁਰੂ ਅਮਰਦਾਸ ਜੀ ਦੀ ਸਮਾਜਿਕ ਸਭਿਆਚਾਰ ਨੂੰ ਬਹੁਤ ਵਡੀ ਦੇਣ ਹੈI ਬਉਲੀਆਂ ਦਾ ਨਿਰਮਾਣ  ਕੀਤਾ ਜਿਥੇ ਹਰ ਕੋਈ, ਗਰੀਬ-ਅਮੀਰ ਊਚ-ਨੀਚ ਤੇ  ਜਾਤ-ਪਾਤ ਦੇ ਭੇਦ ਭਾਵ ਤੋ ਬਿਨਾ ਇਸ਼ਨਾਨ ਕਰ ਸਕਣI ਗੁਰੂ ਰਾਮ ਦਾਸ ਜੀ ਗੁਰੂ ਅਮਰਦਾਸ ਦੇ ਇਸ ਮਿਸ਼ਨ ਨੂੰ ਜਾਰੀ ਰਖਦਿਆਂ ਰਾਮਦਾਸ ਸਰੋਵਰ ਜੋ ਸੰਤੋਖਸਰ ਕਰਕੇ ਜਾਣਿਆ ਜਾਂਦਾ ਦਾ ਨਿਰਮਾਣ ਕੀਤਾ ਅਤੇ  ਧੁਰ ਕਿ ਬਾਣੀ ਦਾ ਵਡਾ ਭੰਡਾਰਾ ਮਨੁੱਖਤਾ ਦੀ ਝੋਲੀ ਵਿਚ ਪਾਇਆI

 ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਾਹਿਤ ਨੂੰ ਲਾਸਾਨੀ ਖ਼ਜਾਨਾ ਦਿੱਤਾ ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ।ਜਹਾਂਗੀਰ ਗੁਰੂ ਅਰਜਨ ਦੇਵ ਜੀ ਵਧਦੀ ਲੋਕ-ਪ੍ਰਿਅਤਾ ਨੂੰ ਦੇਖ ਬਰਦਾਸ਼ ਨਹੀਂ ਕਰ ਸਕਿਆI ਅਨੇਕ ਤਸੀਹੇ ਦੇਕੇ ਉਨ੍ਹਾ ਨੂੰ ਸ਼ਹੀਦ ਕਰ ਦਿਤਾI ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾI ਪਰ ਸਮਝ ਆਉਣ ਤੇ ਪਛਤਾਇਆ ਵੀ  ਤੇ ਸਾਰੀ ਜਿੰਦਗੀ ਦੋਸਤੀ ਵੀ  ਨਿਭਾਈI ਗੁਰੂ ਹਰਗੋਬਿੰਦ ਸਾਹਿਬ ਨੇ ਦੇਗ ਨਾਲ ਤੇਗ ਦੀ ਫਤਹਿ, ਮੀਰੀ ਨੂੰ ਪੀਰੀ ਨਾਲ ਜੋੜਿਆ  ਤਾਕਿ ਸਕਤਾ ਜਾਂ ਕੋਈ ਵੀ ਤਾਕਤਵਰ, ਗਰੀਬਾਂ ਮਜਲੂਮਾਂ, ਕਮਜ਼ੋਰ ਅਤੇ ਬੇਕਸੂਰ ਲੋਕਾਂ ਤੇ ਜ਼ੁਲਮ ਨਾ ਕਰ ਸਕੇ, ਧਕਾ ਖੋਰ ਲੁਟ ਨਾ ਸਕੇ ਜਿਸਦਾ ਮਿਸ਼ਨ ਸੀ ਸਰਬੱਤ ਦਾ ਭਲਾ ਸੀI ਗੁਰੂ ਹਰ ਰਾਇ ਸਹਿਬ ਨੇ ਤਰਨਤਾਰਨ ਸਾਹਿਬ ਵਿਚ ਮੁਫਤ ਦਵਾਖਾਨਾ ਤੇ ਕੋਹੜੀਆਂ ਲਈ ਹਸਪਤਾਲ ਖੋਲਿਆ ਜਿਸ ਵਿਚ ਗੁਰੂ ਹਰ ਰਾਇ ਸਾਹਿਬ ਤੇ ਹਰਕ੍ਰਿਸ਼ਨ ਸਾਹਿਬ ਨੇ ਗਰੀਬ ਗੁਰਬੇ ਤੇ ਲੋੜਵੰਦਾ ਦਾ ਇਲਾਜ ਤੇ ਦਿਨ ਰਾਤ ਸੇਵਾ ਕਰਕੇ ਸਮਾਜ ਦੇ ਸਾਮਣੇ ਸੇਵਾ ਦਾ  ਇਕ ਅਨੂਠਾ  ਨਮੂਨਾ ਪੇਸ਼ ਕੀਤਾI

ਪਰ ਔਰੰਗਜ਼ੇਬ ਜੋ ਕਿ ਇਕ ਜਾਲਮ ਬਾਦਸ਼ਾਹ ਸੀI ਸਾਰੇ ਭਾਰਤ ਨੂੰ ਜਬਰਦਸਤੀ ਜਾਂ ਲਾਲਚ ਦੇਕੇ ਦਾਇਰ-ਏ-ਇਸਲਾਮ ਵਿਚ ਲਿਆਣਾ ਚਾਹੁੰਦਾ ਸੀI ਜਿਸਦੇ ਵਿਰੋਧ ਵਿਚ  ਪੰਜਾਬ ਆਨੰਦਪੁਰ ਸਾਹਿਬ  ਤੋ   ਗੁਰੂ ਤੇਗ ਬਹਾਦਰ,  ਹਿੰਦੂਆਂ ਦੀ ਤਿਲਕ  ਤੇ ਜੰਜੂ ਦੀ ਰਖਿਆ ਕਰਨ ਤੇ  ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਦਿਲੀ ਵਲ ਨੂੰ ਚਲੇ ਪਾ ਦਿਤੇ, ਜਿਥੇ ਉਸਨੇ ਈਨ ਨਾ ਮੰਨਣ ਤੇ  ਗੁਰੂ ਤੇਗ ਬਹਾਦੁਰ ਤੇ ਉਨ੍ਹਾ ਦੇ ਤਿੰਨ  ਸਿੰਘਾ ਨੂੰ  ਬੜੀ ਬੇਰਹਿਮੀ ਨਾਲ ਸ਼ਹੀਦ  ਕਰ ਦਿਤਾ  Iਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਠ ਦਿੱਤੀ। ਆਪਣੇ ਸਰਬੰਸ ਨੂੰ ਵਾਰ ਕੇ ਜ਼ੁਲਮ ਨਾਲ ਟੱਕਰ ਲਈI ਪੰਜਾਬੀ ਸੱਭਿਆਚਾਰ ਲਈ ਇਹ ਦੌਰ, ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ।   ਸਤਲੁਜ ਦਰਿਆ ਦੇ ਕੰਢੇ  ਮੁਗਲ ਸਮਰਾਜ ਨਾਲ ਟਕਰ ਲੈਣ ਲਈ ਖਾਲਸੇ ਦੀ ਸਿਰਜਨਾ ਕੀਤੀI ਦੇਸ਼ ਤੇ ਕੋਮ ਦੀ ਹਿਤ ਲਈ ਆਪਣਾ ਸਰਬੰਸ ਵਾਰ ਦਿਤਾI ਬੰਦਾ ਬਹਾਦੁਰ ਨੇ 7-8 ਸਾਲ ਤਕ  ਪੰਜਾਬ ਵਿਚ ਖਾਲਸਾ ਰਾਜ ਨੀਂਹ ਰਖੀ ਤੇ ਬਾਅਦ ਵਿਚ ਕੁਝ ਲੋਕਾਂ ਦੀ ਗਦਾਰੀ ਕਰਕੇ ਪਰਿਵਾਰ ਸਮੇਤ ਮੁਗਲ ਹੁਕਮਰਾਨਾ ਤੋਂ  ਸ਼ਹੀਦ ਹੋ ਗਏI ਇਸ ਤੋ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ  ਪੰਜਾਬ ਦੀ ਧਰਤੀ ਤੇ  40 ਸਾਲ ਸੁਨਹਿਰੀ ਖਾਲਸਾ ਰਾਜ ਕਾਇਮ ਕੀਤਾ I  ਜਿਸਦੇ  ਦੌਰਾਨ ਉਸਨੇ ਪੰਜਾਬ ਦੀਆਂ ਸਰਹਦਾਂ  ਨੂੰ ਅਫਗਾਨਿਸਤਾਨ ਤੋਂ ਦਖਣ  ਵਲ ਮੁਲਤਾਨ ਤਕ ਜਿਸ ਵਿਚ ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਸੀ, ਜੰਮੂ, ਕਸ਼ਮੀਰ, ਤਿਬਤ, ਲਾਦਾਖ , ਚੀਨ ਤੇ ,ਖੈਬਰ ਦਰਾ,ਤਕ ਪਹੁੰਚਾ ਦਿਤਾ| ਪਰ   ਉਸਦੀ ਮੌਤ ਤੋ ਬਾਅਦ  ਉਸਦੇ ਆਪਣੇ ਸਰਦਾਰਾਂ, ਡੋਗਰਿਆਂ ਤੇ ਅੰਗਰੇਜਾਂ ਦੀ ਗਦਾਰੀ ਕਾਰਣ ਖਾਲਸਾ ਰਾਜ  ਤਹਿਸ ਨਹਿਸ ਹੋ ਗਿਆ ਤੇ  ਪੰਜਾਬ ਤੇ ਅੰਗ੍ਰੇਜ਼ਾ ਦਾ ਕਬਜਾ ਹੋ ਗਿਆi

ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਵਿਕਸ ਰਹੀ ਪੂੰਜੀਵਾਦੀ ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ-ਅੰਦੇਸ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਹਨਾਂ ਪ੍ਰਭਾਵਾਂ ਅਤੇ ਪਰਿਣਾਵਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਹਨ। ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ ਵਿੱਚ ਆਏ। ਭਾਵੇਂ ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵੱਜੋਂ ਸੰਪਰਕ ਵਿੱਚ ਆਏ ਸਨ, ਜਿਸ ਦੇ ਬਹੁਤ ਵਿਕੋਲਿਤਰੇ ਅਤੇ ਉਲਟੇ-ਪੁਲਟੇ ਪ੍ਰਭਾਵ ਪੈਂਦੇ ਰਹੇ ਪਰ ਬਹੁਤ ਕੁਝ  ਹਾਂ-ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਇਹਸਾਸ ਕਰਵਾਇਆ। ਭਾਵੇ ਪੰਜਾਬ ਦੀ ਭਾਸ਼ਾ ਪੰਜਾਬੀ ਹੈ ਤੇ ਪੰਜਾਬ ਵਿਚ  ਪੰਜਾਬੀ ਬੋਲੀ ਜਾਂਦੀ ਹੈ ਪਰ  ਹਿੰਦੀ, ਉਰਦੂ ਤੇ ਅੰਗਰੇਜ਼ੀ ਦਾ ਵੀ ਕੁਛ ਹੱਦ ਤੱਕ ਚੱਲਣ  ਹੈ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਸੰਪਰਕ ਨੇ ਨਵੇਂ ਗਿਆਨ-ਵਿਗਿਆਨ ਤੱਕ ਸਾਡੀ ਰਸਾਈ ਕਰਵਾਈ। ਇਸ ਟਾਕਰਵੇਂ ਸੱਭਿਆਚਾਰ ਨਾਲ ਮੁਕਾਬਲੇ ਅਤੇ ਸਾਂਝ ਦੇ ਨਵੇਂ ਪਹਿਲੂ ਉੱਭਰੇ। ਰੇਲ, ਡਾਕ-ਤਾਰ ਅਤੇ ਹੋਰ ਨਵੀਨ ਵਸੀਲਿਆਂ ਨੇ ਸਾਡੀ ਜੀਵਨ ਗਤੀ ਵਿੱਚ ਤੇਜ਼ੀ ਲਿਆਂਦੀ। ਇਸ ਤਰ੍ਹਾਂ ਅੰਗਰੇਜ਼ੀ ਸੱਭਿਆਚਾਰ ਨੇ ਪੰਜਾਬੀ ਸੱਭਿਆਚਾਰ ਵਿੱਚ ਮੂਲ ਨਵੇਂ ਪਰਿਵਰਤਨ ਲਿਆਂਦੇ।[

ਅੰਗਰੇਜਾਂ ਤੋ ਬਾਅਦ ਪੰਜਾਬ ਨਾਲ ਭਾਰਤ ਸਰਕਾਰ ਨੇ ਕੋਈ ਘਟ ਨਹੀਂ ਕੀਤਾi ਪੰਜਾਬ ਨੂੰ ਤਿੰਨ  ਹਿਸਿਆਂ ਵਿਚ ਵੰਡ ਦਿਤਾ, ਪੰਜਾਬ ਹਰਿਆਣਾ ਤੇ ਹਿਮਾਚਲ ਪੰਜਾਬ ਦੀ ਖੂਬਸੂਰਤੀ , ਪਹਾੜ, ਨਦੀਆਂ, ਨਾਲੇ ਤੇ ਹੋਰ ਪਾਣੀ ਦੇ ਸਾਰੇ ਸੋਮਿਆਂ ਦੀ ਖੂਬਸੂਰਤੀ ਖੋਹ ਲਈ I  ਹੁਣ ਵੀ  ਇਸ ਨੂੰ ਹੋਰ ਛੋਟਾ ਕਰਨ ਦੀ ਪੂਰੀ ਕੋਸ਼ਿਸ਼ ਵਿਚ ਹਨ I ਵਧ ਤੋ ਵਧ ਹਿੰਦੂਆਂ ਨੂੰ ਪੰਜਾਬ ਵਿਚ ਸੇਟਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਕੀ ਮੁੜ ਪੰਜਾਬੀ ਪੰਜਾਬ ਵਿਚ ਘਟ ਗਿਣਤੀ ਵਿਚ ਰਹਿ ਜਾਣI ਆਰ ਐਸ ਐਸ, ਦੇਸ਼ ਦੇ ਤੇ ਪੰਥ ਦੇ ਗਦਾਰ ਤੇ ਪੰਜਾਬੀਆਂ ਦੇ ਦੁਸ਼ਮਨ ਵੀ ਇਸੇ ਕੋਸ਼ਿਸ਼ ਵਿਚ ਲਗੇ ਹੋਏ ਹਨI ਪਰ ਮੈਂ ਤਾਂ ਇਹੋ ਕਹਾਂਗੀ ਕਿ ਇਸ ਵਿਚ ਗਲਤੀ ਸਿਖਾਂ ਦੀ ਜਿਆਦਾ ਜੋ ਆਪਸ ਵਿਚ ਲੜੀ ਜਾਂਦੇ ਹਨI ਇਸ ਵਕ਼ਤ ਲੋੜ ਹੈ  ਇਕ ਜੁਟ ਹੋਕੇ ਸਾਂਝੇ ਮਕਸਦ ਨਾਲ ਪੰਜਾਬ ਨੂੰ ਕਿਸ ਤਰਹ ਉਭਾਰਨਾ ਹੈ ਅਤੇ ਮੁੜ ਖੜੇ ਕਰਨਾ ਹੈI

ਪੰਜਾਬੀ ਸਭਿਆਚਾਰ ਦੇ ਕੁਝ ਵਿਸ਼ੇਸ਼ ਗੁਣ

ਸਿਖ ਦੀ ਪਹਿਲੀ ਨਿਸ਼ਾਨੀ ਜੋ ਸਿਖਾਂ ਦੇ ਵਿਰਸੇ ਵਿਚ ਹੈ ਨਾਂ ਉਹ ਕਿਸੇ ਤੋ ਡਰਦੇ ਹਨ ਤੇ ਨਾਹੀਂ ਕਿਸੇ ਨੂੰ ਡਰਾਉਂਦੇ ਹਨ ,ਜੋ ਸਾਨੂੰ ਆਪਣੇ ਗੁਰੂ ਸਹਿਬਾਨਾ ਤੋ ਮਿਲੀ ਨਿਡਰ ਹੋਣ ਦੀ ਤਾਕਤ ਦਾ ਮਾਣ ਹੈI ਪੰਜਾਬ ਦਾ ਸਰਹੱਦੀ ਇਲਾਕਾ ਹੋਣਾ ਪੰਜਾਬੀਆਂ ਦੀ ਸ਼ਖਸ਼ੀਅਤ ਦੇ ਕਈ ਵਿਲੱਖਣ ਲੱਛਣਾਂ ਦਾ ਕਾਰਨ ਬਣਿਆ। ਨਾਦਰਸ਼ਾਹ ਤੇ  ਅਹਿਮਦ ਸ਼ਾਹ ਵਰਗੇ ਲੁਟੇਰਿਆਂ ਦਾ ਪੰਜਾਬ ਦੇ ਰਸਤਿਉ ਲੰਘਣਾ ,ਤੇ ਲੁਟ ਮਾਰ ਕਰਨੀ ਪੇਸ਼ਾ ਬਣ ਚੁਕਾ ਸੀ ਜਿਸ ਲਈ ਪੰਜਾਬੀਆਂ ਨੂੰ   ਨਿੱਤ ਮੁਹਿੰਮਾਂ,  ਰਣ-ਜੂਝਣ ਤੇ ਮੌਤ  ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿਣਾ ਪੈਂਦਾ ਸੀ ਕਦੇ ਆਪਣੇ ਲਈ ਕੇ ਕਦੇ ਹਿੰਦੂਆਂ ਦੀਆਂ ਬਹੁ ਬੇਟਿਆਂ ਨੂੰ ਬਚਾਣ ਲਈ  । ਜਿਤਨੇ ਉਹ ਮੌਤ ਦੇ ਕਰੀਬ ਹੁੰਦੇ ਸੀ ਉਤਨੇ ਹੀ ਜਿੰਦਗੀ  ਦੇ ਨੇੜੇI ਜ਼ਿੰਦਗੀ ਪਤਾ ਨਹੀਂ ਕਦੋ ਜਵਾਬ ਦੇ ਜਾਵੇ , ਜਿਨੀ ਹੈ ਉਸ ਨੂੰ ਮਾਨਣ ਲਈ ਉਨ੍ਹਾ ਵਿਚ ਜੋਸ਼ ਅਤੇ ਉਮਾਹ ਵੀ ਓਨਾ ਹੀ ਤੀਬਰ ਹੁੰਦਾ ਸੀ, ਜਿੰਨਾ ਰਣ-ਜੂਝਣ ਵੇਲੇ ਲੜਨ ਮਰਨ ਲਈ ਹੁੰਦਾ ਸੀ | ਕੱਲ ਦਾ ਭਰੋਸਾ ਨਹੀ ਸੀ, ਇਸ ਲਈ ਇਹ ਵਕਤੀ ਅਖਾਣ,”ਖਾਦਾ ਪੀਤਾ  ਲਾਹੇ ਤੇ ਬਾਕੀ ਅਹਿਮਦ ਸ਼ਾਹੇ ਦਾ”

                                                                                                                          Cont …………..ਪੰਜਾਬ-ਮੇਰਾ ਪੰਜਾਬ Part 2

Print Friendly, PDF & Email

Nirmal Anand

Translate »