ਤਾਰਾ ਮੀਰਾ ਤੇ ਰਸੋਤ ਕਿਨੂੰ ਕਹਿੰਦੇ ਨੇ
ਲਾੜਾ ਕਿਨੂੰ ਆਖਦੇ ਤੇ ਸੌਂਤ ਕਿੰਨੂੰ ਕਹਿੰਦੇ ਨੇ
ਹੁੰਦੀ ਕਿ ਨਮੋਸ਼ੀ ਤੇ ਫਤੂਰ ਦੱਸਿਉ
ਇਹ ਬੱਚਿਆਂ ਨੂੰ ਲਫ਼ਜ਼ ਜਰੂਰ ਦਸਿਓ
ਟੋਕਾ ਕਿਨੂੰ ਆਖਦੇ ਤਾਂ ਫੌਲੀ ਕਿਨੂੰ ਕਹਿੰਦੇ ਨੇ
ਹੁੰਦਾ ਕਿ ਹੈ ਬਰੂ ਤੇ ਪੋਲੀ ਕਿਨੂੰ ਕਹਿੰਦੇ ਨੇ
ਹੁੰਦੀ ਕਿ ਹੈ ਸਲੰਗ ਤੇ ਸਲਾਬਾ ਕਿਨੂੰ ਆਖਦੇ
ਵਡਿਆਈ ਕਿ ਹੁੰਦੀ ਹੈ ਉਲਾਂਬਾਂ ਕਿਨੂੰ ਆਖਦੇ
ਵੇਲਣਾ ਖਨਦੂਈ ਤੇ ਜਮੂਰ ਦੱਸਿਉ
ਇਹ ਬੱਚਿਆਂ ਨੂੰ ਲਫ਼ਜ਼ ਜਰੂਰ ਦਸਿਓ
ਦਾਦੇ ਨਾਨਕੇ ਪਤੀਸ ਪਤਿਓਰੇ ਦਸਿਓ
ਕੁੜਮ ਸ਼ਰੀਕ ਪੇਕੇ ਸਹੁਰੇ ਦੱਸਿਉ
ਦੰਦਾਸਾ ਸੁਰਮਾ ਤੇ ਮੱਥੇ ਲੱਟ ਦੱਸਿਉ
ਭੱਟ ,ਡਗੋਂਤਰੇ, ਮਰਾਸੀ ਜਾਤ, ਨਟ ਦਸਿਓ
ਝੰਬ , ਟੋਬਾ, ਖੂਹ ਤੇ ਸਾਂਭ ਕੇ ਤਲਾਬ ਰਖਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਓ
ਹਸੋਣੀ , ਕਹਾਣੀ, ਸਾਖੀ ਜਾਂ ਬਾਤ ਦੱਸਿਉ
ਤਰਕਾਲਾਂ, ਲੋਢਾ, ਮੂੰਹ ਨ੍ਹੇਰਾ, ਪ੍ਰਭਾਤ ਦੱਸਿਉ
ਕਹੀ , ਰੰਬੀ, ਸੰਗਲੀ, ਜੰਦਰਾ ਤੇ ਸਲੰਘ ਦੱਸਿਉ
ਪੀੜੀ, ਮੰਜਾ, ਮੂੜਾ ਤੇ ਪਲੰਘ ਦੱਸਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਓ
ਡੱਕਾ ਪਛੋਂ ਤੇ ਪੁਰੇ ਦੀ ਪਾਉਣ ਦੱਸਿਉ
ਦੁੱਲਾ ,ਜੱਗਾ ,ਜਿਉਣਾ ਸਾਨੂੰ ਕੌਣ ਦੱਸਿਉ
ਗਲੋਟਾ , ਛਿੱਕੂ ਪੂਣੀ ਖੱਡੀ ਤਾਣੀ ਦੱਸਿਉ
ਜਪੁ ,ਰਹਿਰਾਸ ਸੋਹਿਲਾ ,ਅਨੰਦ ਬਾਣੀ ਦੱਸਿਉ
ਲੋਹਾ ਭੱਖੜਾ, ਸੋਹਣਾ ਸਾਂਭ ਕੇ ਗੁਲਾਬ ਰਖਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਉ
ਰੁਗ , ਥਬੀ , ਸੱਥਰੀ ਤੇ ਪੰਡ ਦੱਸਿਉ
ਨਿੱਖਟਾ , ਛੜਾ ,ਦੁਹਾਜੂ ਨਾਲ ਰੰਡ ਦੱਸਿਉ
ਟੱਪੇ , ਸਿਠਨੀ , ਘੋੜੀ ਨਾਲੇ ਸੁਹਾਗ ਦੱਸਿਉ
ਦੁੱਪਟਾ, ਚੁਨੀ, ਫੁਲਕਾਰੀਆ ਤੇ ਬਾਗ ਦੱਸਿਉ
ਢੰਡ , ਇਕ ਤਾਰਾ ਤੇ ਸਾਂਭ ਕੇ ਰਬਾਬ ਰਖਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਉ
ਪੀਚੋ, ਖਿਧੋ , ਬਾਰਾਂ ਟਹਿਣੀ ਖੇਡ ਦੱਸਿਉ
ਢੋਲ ਢਪਾ,ਕੈਂਚੀ ਪੈਂਦੀ ਰੇਤ ਦੱਸਿਉ
ਗੱਫਾ , ਬੁੱਕ, ਮੁੱਢ ਨਾਲ ਉੱਕ ਦੱਸਿਉ
ਪੱਠ , ਲੈਲਾ ਬਲੂੰਗੜਾ ਤੇ ਬੋਕ ਦੱਸਿਉ
ਵਿਘੇ ਮਰਲੇ ਤੇ ਮੁੱਰਬੇ ਦਾ ਹਿਸਾਬ ਰਖਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਉ
ਕਿਲਕਾਰੀ, ਚੀਕ ਚਿਹਾੜਾ ਤੇ ਬੜ੍ਹਕ ਦੱਸਿਉ
ਚੋਰ ਅਣਖ ਨਖਰਾ ਤੇ ਮੜ੍ਹਕ ਦੱਸਿਉ
sheh ਤੂਤੀਆ ,ਨਮੋਲੀਆਂ ਤੇ ਬੇਰ ਦਸਿਓ
ਪੰਸੇਰੀ ਅੱਧ ਪਾ ,ਪਾਈਆ ਨਾਲੇ ਸੇਰ ਦੱਸਿਉ
ਰਕਾਬ , ਕਾਠੀ ਤੇ ਪੈਰਾਂ ਵਿਚ ਰਕਾਬ ਰਖਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਉ
ਲਠਾ ,ਡਬੀ, ਖੱਦਰ ਤੇ ਮਲਮਲ ਦੱਸਿਉ
ਪਰਸੋ ਭਲਕ ਤੇ ਨਾਲੇ ਕਲ ਦੱਸਿਉ
ਪੰਜਾ ਜੈਤੋਂ ਨਨਕਾਣਾ ਤੇ ਨੀਲ ਤਾਰਾ ਦੱਸਿਉ
ਤਵੀ, ਚਰਖੜੀ ਤੇ ਦੇਗ ਦਾ ਨਜ਼ਾਰਾ ਦੱਸਿਉ
ਚੇਤੇ ਫੂਲਾ ਨਲਵਾ ਕਪੂਰ ਤੇ ਨਵਾਬ ਰਖਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਉ
ਜੰਡ , ਵਣ ਸ਼ਰੀਂ ਤੇ ਸਾਗਵਾਨ ਦੱਸਿਉ
ਲੋਕ ਤੱਤ ਮੁਹਾਵਰੇ ਅਖਾਉਤਾਂ ਤੇ ਅੱਖਾਣ ਦੱਸਿਉ
ਸਾਹਲ ਗੁਣੀਆ ਰੰਦਾ ਕੁਰੰਡੀ ਤੈਸੀ ਦੱਸਿਉ
ਭੂਰਾ ਕੰਬਲ ਲੋਈ ਥਲੇ ਖੇਸੀ ਦੱਸਿਉ
ਮਿੱਠੇ ਬੋਲ ਵੀਰ ਭਾਜੀ ਤੇ ਜਨਾਬ ਦੱਸਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਉ
ਪੂਰਨ , ਘਨਈਆ ਜੈਤਾ ਬੁੱਧੂ ਸ਼ਾਹ ਦੱਸਿਉ
ਪੀਹੜੀ , ਗੁਲੀ ਡੰਡਾ ਕਚਾ ਰਾਹ ਦੱਸਿਉ
ਪੀਲੂ ਵਾਰਸ ਹਾਸ਼ਮ ਤੇ ਕਾਦਰ ਯਾਰ ਦੱਸਿਉ
ਨਾਲੇ ਗੰਗੂ ,ਕਿਰਪਾਲ ਜੈਸੇ ਗਦਾਰ ਦੱਸਿਉ
ਡੇਰੇ ਸਾਥ ਬਾਬੇ ਬੇ-ਨਿਕਾਬ ਦੱਸਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਉ
ਪਟਨਾ, ਚਮਕੌਰ, ਸਰਹਂਦ ਮਾਛੀਵਾੜਾ ਦਸਿਓ
ਝਿੰਜ ,ਕੁਸ਼ਤੀ , ਬਾਜ਼ੀ ਤੇ ਅਖਾੜਾ ਦੱਸਿਉ
ਸਭਰੌਂ ,ਮੁਦਕੀ, ਤੇ ਚੇਤੇ ਖਿਦਰਾਣੇ ਦੀ ਢਾਬ ਰਖਿਉ
ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਓ
ਵਾਹਿ ਗੁਰੂ ਕਿ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ
(Sorry -published without your permission – My website is www.sikhhistory.in, very much related to Punjabi Sbhiachar. hope you do not mind -Thanks
Add comment