ਸਿੱਖ ਇਤਿਹਾਸ

ਪੰਜਾਬ ਦੀ ਵੰਡ ਤੇ ਸਿਖਾਂ ਨਾਲ ਵਿਸਾਹਘਾਤ (1947)

ਕਦੇ ਪੰਜਾਬ  ਸੱਤ ਦਰਿਆਂਵਾਂ ਦੀ ਸਰਜ਼ਮੀਨ ਹੋਇਆ ਕਰਦੀ ਸੀ  ਜਿਸ ਦੀਆਂ ਜੜ੍ਹਾਂ ਅੱਜ ਤੋਂ ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ  ਸਿੰਧ-ਘਾਟੀ ਦੀ ਸਭਿਅਤਾ ਤਕ ਫੈਲੀਆਂ ਹੋਈਆਂ ਸਨl   ਇਸ ਨੂੰ   “ਸਪਤ ਸੰਧੂ” ਦੇ ਨਾਂ ਨਾਲ ਜਾਣਿਆ ਜਾਂਦਾ ਸੀ  ।

  1. ਜਿਹਲਮ

  2. ਝਨਾਂ

  3. ਰਾਵੀ

  4. ਬਿਆਸ

  5. ਸਤਲੁਜ

  6. ਘੱਗਰ

  7. ਸਿੰਧ

   ਇਸਦੀ ਗਿਣਤੀ ਵਿਸ਼ਵ ਦੀਆਂ ਪ੍ਰਾਚੀਨ ਸਭਿਅਤਾਵਾਂ ਵਿਚ ਕੀਤੀ ਜਾਂਦੀ ਹੈ I ਪੰਜ-ਨੱਦ ਦੇ ਹਵਾਲੇ ਦਾ  ਜ਼ਿਕਰ ਮਹਾਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ।  ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ  ਪੰਜਾਬ ਨੂੰ ਪੰਜਨਦ ਕਰਕੇ ਲਿਖਿਆ ਹੈI ਇਸ ਸ਼ਬਦ ਦੀ  ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਵੀ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿਚ ਆਇਆ ਸੀ। ਇਸ ਦਾ ਤਆਰਫ਼ ਖੇਤਰ ਵਿੱਚ ਆਏ ਤੁਰਕੀ-ਫ਼ਾਰਸੀ ਬੋਲਾਰਿਆਂ ਨੇ ਵੀ ਕੀਤਾ, ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ “ਤਜ਼ਕ-ਏ-ਜਹਾਂਗੀਰੀ” ਵਿੱਚ ਪੰਜਾਬ ਲਫ਼ਜ਼ ਵਰਤਿਆ ਹੈ। ਇਸ ਨੂੰ ਮੁਗ਼ਲ ਸਲਤਨਤ ਵਲੋਂ  ਬਕਾਇਦਾ ਮਕਬੂਲੀਅਤ ਹਾਸਲ ਹੋਈlਕਦੇ  ਇਥੋਂ  ਦੇ   ਵਗਦੇ ਦਰਿਆ ਪੁਰਾਣੇ  ਪੰਜਾਬ ਦੇ ਲੋਕਾਂ ਦੇ ਜੀਵਨ ਦੀ ਧੜਕਨ ਹੁੰਦੇ ਸਨ, ਜਿਨ੍ਹਾ ਨਾਲ  ਲੋਕ ਦੇ ਜੀਵਨ ਦੇ  ਕਿਤਨੇ  ਨਿਤਨੇਮ ਜੁੜੇ ਹੋਏ ਸਨ , ਜਦੋਂ ਜਲ ਸੋਮਿਆ ਦੀ ਪੂਜਾ ਕੀਤੀ ਜਾਂਦੀ ਸੀ, ਮਸਿਆ ਦੇ ਗ੍ਰਹਿਣ ਸਮੇ ਪਾਣੀ ਵਿਚ ਇਸ਼ਨਾਨਾ ਕਰਨ ਨੂੰ ਮਹਾਤ੍ਮ ਦਿਤਾ ਜਾਂਦਾ ਸੀ,  ਦਿਵਾਲੀ ਤੇ ਨਦੀਆਂ ਦੇ ਕੰਢੇ ਦੀਵੇ ਜਗਾਏ ਜਾਂਦੇ ਸੀ ਤਾ ਜੋ ਪੰਜਾਂ ਤਟਾਂ ਵਿਚ ਜੀਵਨ ਜੋਤ ਬਲਦੀ ਰਹੇ , ਨਾ ਕਿਸੇ ਦੇ ਮਨ ਤੇ ਨਾ ਬਾਹਰ ਹਨੇਰਾ ਹੋਏ, ਕੋਈ ਪਿਆਸਾ , ਕੋਈ ਭੁਖਾ ਨਾ ਰਹੇ ਤੇ ਸਭ ਖੁਸ਼ ਤੇ ਤੰਦਰੁਸਤ ਰਹਿਣ I

ਅੰਦਰੂਨੀ ਤੇ ਬਾਹਰਲੇ ਹਮਲਿਆਂ ਕਰਨ ਪੰਜਾਬ ਦੀਆਂ ਹਦਾਂ ਸਰਹਦਾਂ ਹਮੇਸ਼ਾ ਬਦਲਦੀਆਂ ਰਹੀਆਂl ਸਤਾਂ ਦਰਿਆਵਾਂ ਤੋਂ  ਇਹ  ਪੰਜ ਦਰਿਆਵਾਂ ਦੀ ਧਰਤੀ ਰਹਿ ਗਈ ਭਾਰਤ ਦੀ ਵੰਡ ਸਮੇ  ਵਿੱਚੋਂ ਦੋ ਦਰਿਆ (ਚਨਾਬ ਤੇ ਜਿਹਲਮ ਦਰਿਆ) ਤਾਂ  ਭਾਰਤ -ਪਾਕ ਵੰਡ ਤੋ ਬਾਅਦ ਹੀ  ਪਾਕਿਸਤਾਨੀ ਪੰਜਾਬ ਦੇ ਇਲਾਕੇ ਵਿੱਚ ਚਲੇ ਗਏ ਹਨ  ਅਤੇ ਦੋ ਦਰਿਆ (ਸਤਲੁਜ ,ਰਾਵੀ) ਭਾਰਤੀ ਪੰਜਾਬ ਤੋਂ ਹੋ ਕੇ ਪਾਕਿਸਤਾਨੀ ਪੰਜਾਬ ਵਿੱਚ ਰੁੱਖ ਕਰ ਲੈਂਦੇ ਹਨ ।ਪਰ ਵਕਤ ਦੀ ਤਰਾਸਦੀ  ਵੇਖੋ  ,ਅੱਜ ਕੱਲ੍ਹ  ਮੁਕੰਬਲ ਤੋਰ ਤੇ ਇਹ ਇਕ ਦਰਿਆ ਦੀ ਧਰਤੀ ਰਹਿ ਗਈ ਹੈ ਜਿਸਦੇ ਜਿਮੇਵਾਰ ਬਾਹਰਲੇ ਹਮਲਾਵਰ ਨਹੀਂ ਬਲਿਕ ਆਪਣੇ ਲੋਕ ਤੇ ਆਪਣੀਆਂ ਸਰਕਾਰਾਂ ਹਨ1 ਪੰਜਾਬ ਦੇ ਭੋਲੇ ਭਾਲੇ ਸਿਖਾਂ ਨੂੰ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਵਲੋਂ ਝਾਂਸੇ  ਦੇ ਦੇਕੇ  ਸਿਖਾਂ ਨੂੰ ਆਪਣੇ ਨਾਲ ਲਗਾਈ ਰਖਿਆ ਤੇ ਅੰਗਰੇਜਾਂ ਤੋ ਸਿਧੇ ਹਥੀਂ   ਕੁਝ ਲੈਣ ਨਹੀ ਦਿਤਾ ਪਰ ਆਜ਼ਾਦੀ ਮਿਲਣ ਤਾ ਬਾਅਦ ਜਦੋ  ਜਵਾਹਰ ਲਾਲ ਨਹਿਰੂ ਤੋਂ ਸਿਖਾਂ ਨੇ ਆਪਣੀਆਂ ਮੰਗਾ ਦਾ ਜ਼ਿਕਰ ਕੀਤਾ ਤਾਂ ਨਹਿਰੂ ਨੇ ਸਾਫ਼ ਇਨਕਾਰ ਕਰ ਦਿਤਾ ਕਿ “ਹੁਣ ਵਕਤ ਬਦਲ ਗਿਆ ਹੈ ” ਮਤਲਬ ਜਦੋਂ ਵਾਇਦੇ ਕੀਤੇ ਉਦੋ ਵਕਤ ਹੋਰ ਸੀ l ਹਾਲਾਂਕਿ ਅੰਗਰੇਜ਼ ਚਾਹੁੰਦੇ ਸੀ ਕਿ ਸਿਖਾਂ ਨੂੰ ਅੱਲਗ  ਖ਼ਿਤਾ ਮਿਲੇ ਜਿਥੇ ਉਹ ਆਪਣੀ ਆਜ਼ਾਦੀ ਦਾ ਨਿਘ ਮਾਣ  ਸਕਣ  ਤੇ ਕਈ ਵਾਰ ਉਨ੍ਹਾ ਨੇ ਸਿਖਾਂ ਨੂੰ ਆਫਰ ਵੀ ਦਿਤੀ, ਕਿਓਂਕਿ ਅੰਗਰੇਜਾਂ ਵਲੋਂ ਭਾਰਤ ਵਿਚ ਤਿੰਨ ਕੌਮਾਂ ਨੂੰ ਮਾਨਤਾ ਦਿਤੀ ਜਾਂਦੀ ਸੀ, ਹਿੰਦੂ , ਮੁਸਲਮਾਨ ਤੇ ਸਿਖl ਅੰਗ੍ਰੇਜ਼ ਸਿਖਾਂ ਦੀਆਂ ਹਿੰਦੁਆਂ ਲਈ ਤੇ ਅੰਗ੍ਰੇਜ਼ ਸਰਕਾਰ ਲਈ ਦਿਤੀਆਂ ਕੁਰਬਾਨੀਆਂ ਤੋ ਵੀ ਅੰਨਜਾਣ ਨਹੀਂ ਸਨ  l

ਹਿੰਦੂ ਬਹੁਮਤ ਵਾਲੀ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਨੂੰ ਸ਼ਕ ਦੀ ਨਜ਼ਰ ਨਾਲ ਵੇਖਣ ਵਾਲੇ ਮੁਸਲਮਾਨ ਨੇਤਾਵਾਂ ਨੇ 1906 ਵਿੱਚ ਢਾਕਾ ਵਿੱਚ ਮੁਸਲਮਾਨ ਲੀਗ ਦੀ ਸਥਾਪਨਾ ਕੀਤੀ। ਮੁਸਲਮਾਨ ਲੀਗ ਨੇ ਵੱਖ-ਵੱਖ ਸਮੇਂ ਪਰ ਵੱਖ-ਵੱਖ ਮੰਗਾਂ ਰਖੀਆਂ। 1930 ਵਿੱਚ ਮੁਸਲਮਾਨ ਲੀਗ ਦੇ ਸਮੇਲਨ ਵਿੱਚ ਪ੍ਰਸਿੱਧ ਉਰਦੂ ਕਵੀ ਮੁਹੰਮਦ ਇਕਬਾਲ ਨੇ ਇੱਕ ਭਾਸ਼ਣ ਵਿੱਚ ਪਹਿਲੀ ਵਾਰ ਮੁਸਲਮਾਨਾਂ ਲਈ ਇੱਕ ਵੱਖ ਰਾਜ ਦੀ ਮੰਗ ਚੁੱਕੀ। 1935 ਵਿੱਚ ਸਿੰਧ ਸੂਬਾ ਦੀ ਵਿਧਾਨ ਸਭਾ ਨੇ ਵੀ ਇਹੋ ਮੰਗ ਰਖੀ   । ਇਕਬਾਲ ਅਤੇ ਮੌਲਾਨਾ ਮੁਹੰਮਦ ਅਲੀ ਜੌਹਿਰ ਦੋਨੋ  ਨੇ ਮੁਹੰਮਦ ਅਲੀ ਜਿਨਾਹ ਨੂੰ ਇਸ ਮੰਗ ਨੂੰ ਲੈਕੇ ਲੀਡ ਕਰਨ ਨੂੰ ਕਿਹਾ। ਇਸ ਸਮੇਂ ਤੱਕ ਜਿਨਾਹ ਹਿੰਦੂ-ਮੁਸਲਮਾਨ ਏਕਤਾ ਦੇ ਪੱਖ ਵਿੱਚ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਵੀ ਸਮਝ ਲਿਆ ਕਿ ਕਾਂਗਰਸੀ ਨੇਤਾ ਮੁਸਲਮਾਨਾਂ ਦੇ ਹਿਤਾਂ ਪਰ ਧਿਆਨ ਨਹੀਂ ਦੇ ਰਹੇ। ਸੰਨ 1940 ਦੇ ਮੁਸਲਮਾਨ ਲੀਗ ਸਮੇਲਨ ਵਿੱਚ ਸਾਫ਼ ਤੌਰ ਤੇ ਕਿਹਾ ਕਿ ਉਹ ਦੋ ਵੱਖ-ਵੱਖ ਰਾਸ਼ਟਰ ਚਾਹੁੰਦੇ ਹਨ ਕਿਉਂਕਿ  ਹਿੰਦੂਆਂ ਅਤੇ ਮੁਸਲਮਾਨਾਂ ਦੇ ਧਰਮ, ਵਿਚਾਰਧਾਰਾਵਾਂ, ਰੀਤੀ-ਰਿਵਾਜ ਅਤੇ ਸਾਹਿਤ ਬਿਲਕੁਲ ਵੱਖ-ਵੱਖ ਹੈ ਅਤੇ ਦੂਜਾ  ਇੱਕ ਰਾਸ਼ਟਰ ਬਹੁਮਤ ਹੋਣ ਅਤੇ ਦੂਜਾ ਅਲਪ ਮਤ ਵਿੱਚ, ਅਜਿਹੇ ਦੋ ਰਾਸ਼ਟਰ ਕਿਵੇਂ ਸੁਖ-ਸ਼ਾਂਤੀ ਨਾਲ ਇੱਕਠੇ ਰਹਿ ਸਕਦੇ ਹਨl

ਭਾਰਤ ਦੇ ਬ੍ਰਿਟਿਸ਼ ਸ਼ਾਸਕਾਂ ਨੇ ਹਮੇਸ਼ਾ ਹੀ ਭਾਰਤ ਵਿੱਚ ਫੁਟ ਪਾਓ ਅਤੇ ਰਾਜ ਕਰੋ ਦੀ ਨੀਤੀ ਦਾ ਪਾਲਣ ਕੀਤਾ। ਉਨ੍ਹਾਂ ਨੇ ਭਾਰਤ ਦੇ ਨਾਗਰਿਕਾਂ ਨੂੰ ਸੰਪ੍ਰਦਾਏ ਦੇ ਅਨੁਸਾਰ ਵੱਖ-ਵੱਖ ਸਮੂਹਾਂ ਵਿੱਚ ਵੰਡ ਕੇ ਰੱਖਿਆ। ਉਨ੍ਹਾਂ ਦੀ ਕੁੱਝ ਨੀਤੀਆਂ ਹਿੰਦੂਆਂ ਦੇ ਪ੍ਰਤੀ ਭੇਦਭਾਵ ਕਰਦੀਆਂ ਸਨ ਤਾਂ ਕੁੱਝ ਮੁਸਲਮਾਨਾਂ ਦੇ ਪ੍ਰਤੀ। 20ਵੀਂ ਸਦੀ ਆਉਂਦੇ-ਆਉਂਦੇ ਮੁਸਲਮਾਨ ਹਿੰਦੂਆਂ ਦੇ ਬਹੁਮਤ ਤੋਂ ਡਰਨ ਲੱਗੇ ਅਤੇ ਹਿੰਦੂਆਂ ਨੂੰ ਲੱਗਣ ਲਗਾ ਕਿ ਬ੍ਰਿਟਿਸ਼ ਸਰਕਾਰ ਅਤੇ ਭਾਰਤੀ ਨੇਤਾ ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਅਤੇ ਹਿੰਦੂਵਾਦ ਪ੍ਰਤੀ ਭੇਦਭਾਵ ਕਰਨ ਲੱਗੇ ਹਨ। ਇਸ ਲਈ ਭਾਰਤ ਵਿੱਚ ਜਦੋਂ ਆਜ਼ਾਦੀ ਦੀ ਭਾਵਨਾ ਉਭਰਨ ਲੱਗੀ ਤਾਂ ਆਜ਼ਾਦੀ ਦੀ ਲੜਾਈ ਨੂੰ ਨਿਅੰਤਰਿਤ ਕਰਨ ਵਿੱਚ ਦੋਨਾਂ ਸੰਪ੍ਰਦਾਵਾਂ ਦੇ ਨੇਤਾਵਾਂ ਵਿੱਚ ਹੋੜ ਰਹਿਣ ਲਗ ਗਈ ।

ਅਕਤੂਬਰ ਸੰਨ 1929 ਵਿਚ  ਜਦੋਂ ਲਾਹੋਰ ਵਿਚ ਰਾਵੀ ਦੇ ਕੰਢੇ ਉਤੇ ਸਰਬ ਹਿੰਦ ਕਾਂਗਰਸ ਕਮੇਟੀ ਦਾ ਸਮਾਗਮ ਹੋਇਆ ਸੀ ਜਿਸ ਵਿਚ ਹਿੰਦੁਸਤਾਨ ਦੀ ਪੂਰਨ ਆਜ਼ਾਦੀ ਦਾ ਮੱਤਾ ਪਾਸ ਕੀਤਾ ਗਿਆ ਸੀl ਉਸ ਤੋਂ ਇਕ ਦਿਨ ਪਹਿਲਾਂ ਸਿਖਾਂ ਨੇ ਆਪਣੇ ਲੀਡਰ ,ਬਾਬਾ ਖੜਕ ਸਿੰਘ ਦੀ ਅਗਵਾਈ ਹੇਠ 5 ਲਖ ਲੋਕਾਂ ਦਾ ਇਕ ਸ਼ਾਨਦਾਰ ਜਲੂਸ ਕਢਿਆ ਸੀl ਜਿਸਦੇ ਬਾਰੇ ਲੰਦਨ ਦੇ ਟਾਈਮਜ਼ ਅਖਬਾਰ ਵਿਚ ਲਿਖਿਆ ਸੀ,’ ਇਸ ਜਲਸੇ ਤੇ  ਜਲੂਸ ਦੀ ਸ਼ਾਨ ਦੇ ਸਾਮਨੇ ਕਾਂਗਰਸੀਆਂ ਦੀ ਜਲਸੀ  ਤੇ ਜਲੂਸੀ ਫਿਕੀ ਪੈ ਗਈ ਅਤੇ ਕਾਂਗਰਸੀਆਂ ਨੇ ਆਪਣਾ ਸਿਰ ਸ਼ਰਮ ਨਾਲ ਝੁਕਾ ਲਿਆ “lਉਸ ਤੋਂ ਦੂਜੇ ਦਿਨ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਬਾਬਾ ਖੜਕ ਸਿੰਘ ਦੇ ਨਿਵਾਸ ਅਸਥਾਨ ਚੁਬਰਜੀ ਵਿਖੇ ਪਹੁੰਚ ਗਏ ਤੇ ਵਿਸ਼ਵਾਸ ਦਿਵਾਇਆ ਕਿ ਜਿਸ ਵੇਲੇ ਹਿੰਦੁਸਤਾਨ ਅਜਾਦ ਹੋ ਜਾਇਗਾ , ਕੋਈ ਵਿਧਾਨ ਅਜਿਹਾ ਨਹੀ ਬਣਾਇਆ ਜਾਇਗਾ ਜੇਹੜਾ ਸਿਖਾਂ ਨੂੰ ਮਨਜੂਰ ਨਾ ਹੋਵੇ, ਤੇ ਕਬੂਲ ਨਾ ਹੋਵੇ”l ਕਾਂਗਰਸ ਨੇ ਇਸ ਬਾਰੇ ਮੱਤਾ ਵੀ ਪਾਸ ਕਰ ਦਿਤਾ ਤੇ ਉਸ ਤੋਂ ਬਾਅਦ ਵੀ 1947 ਤਕ ਇਸ ਮਤੇ ਦੀ ਕਈ   ਵਾਰ ਪ੍ਰੋੜਤਾ ਹੁੰਦੀ ਰਹੀ ਪਰ ਜਦ 1950 ਵਿਚ  ਸੁਤੰਤਰ ਭਾਰਤ ਦਾ ਵਿਧਾਨ ਬਣਾਇਆ ਗਿਆ ਤਾਂ ਇਸ ਮੱਤੇ ਤੇ ਅਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾl

ਸਿਖਾਂ ਨੇ 20 ਸਾਲ ਤਕ ਕਾਂਗਰਸ ਤੇ ਭਰੋਸਾ ਰਖਿਆ ਤੇ ਜਦੋਂ ਕਦੀ ਵੀ ਉਨ੍ਹਾ ਨੂੰ ਅੰਗਰੇਜਾਂ ਵਲੋਂ ਜਾ ਮੁਸਲਿਮ ਲੀਗ ਵਲੋ  ਕੋਈ ਰਾਜਸੀ ਅਧਿਕਾਰ ਬਾਰੇ ਪੇਸ਼ਕਸ਼ ਹੋਈ ਤਾਂ ਉਨ੍ਹਾ ਨੇ ਤੁਰੰਤ ਨਾ ਮਨਜ਼ੂਰ ਕਰ ਦਿਤੀl ਇਸ ਸਮੇ ਦੇ ਦੌਰਾਨ ਕਈ ਵਾਰੀ   ਅੰਗਰੇਜਾਂ ਤੇ ਮੁਸਲਮਾਨਾ ਵਲੋਂ ਸਿਖਾਂ ਨੂੰ  ਸੁਤੰਤਰ ਰਾਜ ਦੀ ਪੇਸ਼ਕਸ਼ ਹੋਈ, ਆਪਣਾ ਅਜਾਦ ਦੇਸ਼ ਦੇਣ ਦੇ ਯਤਨ ਹੋਏ, ਜਿਹੜਾ ਘਘਰ ਤੋਂ ਲੈਕੇ ਚਨਾਬ ਦੇ ਕੰਢਿਆਂ ਤਕ ਮਿਥਿਆ ਗਿਆ ਸੀ ,ਪਰ ਸਿਖਾਂ ਨੇ ਕਬੂਲਣ ਤੋਂ ਨਾਂਹ ਕਰ ਦਿਤੀl

16 ਮਾਰਚ 1931 ਮਹਾਤਮਾ ਗਾਂਧੀ  ਗੁਰਦੁਆਰਾ ਸੀਸ ਗੰਜ ਦਿਲੀ ਦੇ ਇਕ ਵਿਸ਼ੇਸ਼ ਦੀਵਾਨ ਵਿਚ ਗਏ ਜਿਥੇ ਉਨ੍ਹਾ ਨੂੰ ਮਾਣ ਪੱਤਰ ਵੀ ਦਿਤਾ ਗਿਆ l  ਮਹਾਤਮਾ ਗਾਂਧੀ ਪਾਸੋਂ ਸ: ਮਕਸੂਦਨ ਸਿੰਘ ਨੇ ਕਾਂਗਰਸ ਵਲੋਂ ਸਿਖ ਕੌਮ ਨੂੰ ਦਿਤੇ ਜਾ ਰਹੇ ਭਰੋਸਿਆਂ ਬਾਰੇ ਆਪਣੇ ਤੌਖਲਿਆਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਕਾਂਗਰਸ ਰਾਜ-ਸਤਾ ਵਿਚ ਆਉਣ ਤੋਂ ਬਾਅਦ ਆਪਣੇ ਵਚਨਾਂ ਅਤੇ ਵਾਹਦਿਆਂ ਤੋਂ ਮੁਨਕਰ ਵੀ ਤਾਂ ਹੋ ਸਕਦੀ ਹੈ? ਤਾਂ ਗਾਂਧੀ ਜੀ ਨੇ ਜੋ ਉੱਤਰ ਦਿਤਾ ਜੋ ਕਿ  ਉਨ੍ਹਾ ਦੇ ਅਖਬਾਰ Young India  ਵਿਚ 19 ਮਾਰਚ 1931 ਦੀ ਅਖਬਾਰ ਵਿਚ ਵੀ ਛਪਿਆ ਸੀ l ਗਾਂਧੀ ਨੇ ਸਿਖ ਕੌਮ ਨੂੰ ਵਿਸ਼ਵਾਸ ਦਿਵਾਉਣ ਲਈ  ਸਿਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ,“ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਚਨਾਂ ਅਤੇ ਕਾਂਗਰਸ ਵਲੋਂ ਪਾਸ ਕੀਤੇ ਗਏ ਮਤਿਆਂ ਤੇ ਯਕੀਨ ਰਖੋ। ਤੁਹਾਡੀ ਸਮੁਚੀ ਕੌਮ ਨੂੰ ਧੋਖਾ ਦੇਣਾ ਤਾਂ ਇਕ ਪਾਸੇ ਰਿਹਾ, ਅਸੀਂ ਕਿਸੇ ਇਕ ਵਿਅਕਤੀ ਨਾਲ ਵੀ ਐਸਾ ਨਹੀਂ ਕਰ ਸਕਦੇ । ਜਦ ਕਦੀ ਕਾਂਗਰਸ ਨੇ ਅਜਿਹਾ ਕਰਨ ਦੀ ਕੋਸ਼ਸ਼ ਕੀਤੀ ਤਾਂ ਉਹ ਆਪਣੀ ਅਤੇ ਆਪਣੇ ਦੇਸ਼ ਦੀ ਬਰਬਾਦੀ ਨੂੰ ਆਪ ਸੱਦਾ ਦੇਵੇਗੀ। ਸਿਖ ਇਕ ਬਹਾਦਰ ਕੌਮ ਹੈ ਅਤੇ ਉਹ ਆਪਣੇ ਹੱਕਾਂ ਦੀ ਰਾਖੀ ਉਹਨਾਂ ਹਥਿਆਰਾਂ ਨਾਲ ਕਰਨੀ ਜਾਣਦੀ ਹੈ, ਜੋ ਉਸ ਦੀ ਰਹਿਤ ਮਰਯਾਦਾ ਦਾ ਹਿੱਸਾ ਹਨ”। ਮੇਰੀ ਤੁਹਾਡੀ ਅਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਆਪਣੇ ਹਿਰਦਿਆਂ ਵਿਚੋਂ ਇਹੋ ਜਿਹੇ ਤੱਥ ਅਤੇ ਤੌਖਲੇ ਬਿਲਕੁਲ ਕਢ ਦਿਓ। ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਜੋ ਜੋ ਵਾਹਿਦੇ ਮੇਰੇ ਵਲੋਂ ਤੇ ਕਾਂਗਰਸ ਵਲੋਂ ਤੁਹਾਡੀ ਕੌਮ ਨਾਲ ਕੀਤੇ ਗਏ ਹਨ, ਉਨ੍ਹਾਂ ਨੂੰ ਅਸੀਂ ਹਰ ਕੀਮਤ ਤੇ ਨਿਭਾਵਾਂਗੇ”।

ਸੰਨ 1932 ਵਿਚ ਜਦੋਂ ਲੰਦਨ ਦੀ ਦੂਜੀ ਗੋਲਮੇਜ਼ ਕਾਨਫਰੰਸ ਹੋ ਰਹੀ ਸੀ ਤਾਂ ਸਿਆਲਕੋਟ ਵਾਲੇ ਸਰਦਾਰ ਬਹਾਦਰ ਸਿਵਦੇਵ ਸਿੰਘ ਜੋ ਕਿ ਕੌਂਸਲ ਆਫ਼ ਇੰਡੀਆ ਦੇ ਮੇਂਬਰ ਸੀ, ਬਰਤਾਨਵੀ ਸਰਕਾਰ ਨੇ ਉਨ੍ਹਾ ਦੁਆਰਾ ਸਿਖਾਂ ਨੂੰ ਇਹ ਪੇਸ਼ਕਸ਼ ਕੀਤੀ ,” ਜੇ ਇਹ ਕਾਂਗਰਸ ਨਾਲ ਪਕੇ ਤੋਰ ਤੇ ਆਪਣੇ ਸਬੰਧ ਤੋੜ ਲੇਣ ਤਾਂ ਅੰਗ੍ਰੇਜ਼ ਸਿਖਾਂ ਨੂੰ ਪੰਜਾਬ ਅਤੇ ਹਿੰਦੁਸਤਾਨ ਵਿਚ ਇਤਨੀ ਠੋਸ ਸ਼ਕਤੀ ਦੇ ਦੇਣਗੇ ਜਿਸ ਨਾਲ ਉਹ ਜਦੋਂ  ਵੀ ਦੇਸ ਅਜ਼ਾਦ ਕਰਨ , ਸਿਖ ਹਿੰਦੁਸਤਾਨ ਦੇ ਤੀਜੇ ਭਾਈਵਾਲ ਬਣ ਸਕਣ “l ਮਾਸਟਰ ਤਾਰਾ ਸਿੰਘ ਨੇ ਇਤਨੀ ਭਾਰੀ ਪੇਸ਼ਕਸ਼ ਨੂੰ ਫੌਰਨ ਠੁਕਰਾ ਦਿਤਾl

ਹਿੰਦੂ ਮਹਾਸਭਾ ਵਰਗੇ ਹਿੰਦੂ ਸੰਗਠਨ ਭਾਰਤ ਦੇ ਬਟਵਾਰੇ ਦੇ ਪੱਖ ਵਿੱਚ ਨਹੀਂ ਸਨ, ਲੇਕਨ ਮੰਨਦੇ ਸਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਮੱਤਭੇਦ ਹਨ। 1937 ਵਿੱਚ ਇਲਾਹਾਬਾਦ ਵਿੱਚ ਹਿੰਦੂ ਮਹਾਸਭਾ ਦੇ ਸਮੇਲਨ ਵਿੱਚ ਇੱਕ ਭਾਸ਼ਣ ਵਿੱਚ ਵੀਰ ਸਾਵਰਕਰ ਨੇ ਕਿਹਾ, “ਕਾਂਗਰਸ ਦੇ ਜਿਆਦਾਤਰ ਨੇਤਾ ਗੁਟ-ਨਿਰਪੇਖ ਸਨ ਅਤੇ ਸੰਪ੍ਰਦਾਏ ਦੇ ਆਧਾਰ ਤੇ ਭਾਰਤ ਦੀ ਵੰਡ ਕਰਨ ਦੇ ਵਿਰੁੱਧ ਸਨ। ਮਹਾਤਮਾ ਗਾਂਧੀ ਦਾ ਵਿਸ਼ਵਾਸ ਸੀ ਕਿ ਹਿੰਦੂ ਅਤੇ ਮੁਸਲਮਾਨ ਨਾਲ ਨਾਲ ਰਹਿ ਸਕਦੇ ਹਨ ਅਤੇ ਉਨ੍ਹਾਂ ਨੂੰ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਵੰਡ ਦਾ ਘੋਰ ਵਿਰੋਧ ਕਰਦੇ ਕਿਹਾ ,” ਮੇਰੀ ਪੂਰੀ ਆਤਮਾ ਇਸ ਵਿਚਾਰ ਦੇ ਵਿਰੁੱਧ ਬਗ਼ਾਵਤ ਕਰਦੀ ਹੈ ਕਿ ਹਿੰਦੂ ਅਤੇ ਮੁਸਲਮਾਨ ਦੋ ਵਿਰੋਧੀ ਮਤ ਅਤੇ ਸੰਸਕ੍ਰਿਤੀਆਂ ਹਨ। ਅਜਿਹੇ ਸਿੱਧਾਂਤ ਦਾ ਸਮਰਥਨ ਕਰਨਾ ਮੇਰੇ ਲਈ ਰੱਬ ਨੂੰ ਨਕਾਰਨ ਦੇ ਸਮਾਨ ਹੈ। ਬਹੁਤ ਸਾਲਾਂ ਤੱਕ ਗਾਂਧੀ ਅਤੇ ਉਨ੍ਹਾਂ ਦੇ ਅਨੁਆਈਆਂ ਦੀ ਕੋਸ਼ਿਸ਼ ਰਹੀ ਕਿ  ਮੁਸਲਮਾਨ ਕਾਂਗਰਸ ਨੂੰ ਛੱਡ ਕੇ ਨਾ ਜਾਣ, ਅਤੇ ਇਸ ਪ੍ਰਕਿਰਿਆ ਵਿੱਚ ਹਿੰਦੂ ਅਤੇ ਮੁਸਲਮਾਨ ਗਰਮ ਦਲਾਂ ਦੇ ਨੇਤਾ ਉਨ੍ਹਾਂ ਤੋਂ ਬਹੁਤ ਚਿੜ ਗਏ।

23 ਮਾਰਚ, 1940 ਦੇ ਦਿਨ ਮੁਸਲਿਮ ਲੀਗ ਦਾ ਇਜਲਾਸ ਲਾਹੌਰ ਵਿੱਚ ਹੋਇਆ ਜਿਸ ਵਿੱਚ ‘ਮੁਸਲਿਮ ਮੁਲਕ’ ਦੀ ਕਾਇਮੀ ਦੀ ਮੰਗ ਕੀਤੀ ਗਈ ਸੀ। ਮੁਸਲਮਾਨਾਂ ਦੀ ਇਸ ਮੰਗ ਦਾ ਮਤਲਬ ਇਹ ਵੀ ਸੀ ਕਿ ਸਾਰਾ ਪੰਜਾਬ, ਪਾਕਿਸਤਾਨ ਦਾ ਹਿੱਸਾ ਹੋ ਜਾਏ। ਮੁਸਲਮਾਨਾ ਦੀ ਇਸ ਮੰਗ ਨੇ ਸਿੱਖਾਂ ਨੂੰ ਆਜ਼ਾਦ ਪੰਜਾਬ ਦੀ ਮੰਗ ਵਲ ਟੋਰਿਆ। ਇਸ ਸਕੀਮ ਅਨੁਸਾਰ ਪੰਜਾਬ ਦੀ ਨਵੇਂ ਸਿਰਿਉਂ ਹੱਦਬੰਦੀ ਕਰ ਕੇ ਅਜਿਹੇ ਢੰਗ ਨਾਲ ਨਵਾਂ ਸੂਬਾ ਕਾਇਮ ਕਰਨਾ ਸੀ ਕਿ ਜਿਸ ਵਿੱਚ ਕਿਸੇ ਵੀ ਫ਼ਿਰਕੇ ਜਾਂ ਧਰਮ ਦੀ ਅਕਸਰੀਅਤ(majority) ਨਾ ਰਹੇ। 24 ਜੁਲਾਈ, 1942 ਨੂੰ ਆਲ ਇੰਡੀਆ ਅਕਾਲੀ ਕਾਨਫ਼ਰੰਸ ਵਹਿਲਾ ਕਲਾਂ (ਲਾਇਲਪੁਰ) ਨੇ ਵੀ ਪੰਜਾਬ ਦੀ ਨਵੇਂ ਸਿਰਿਉਂ ਵੰਡ ਦੀ ਮੰਗ ਕੀਤੀ। ਇਸ ਦਾ ਮਕਸਦ ਇਹ ਸੀ ਕਿ ਪਾਸਕੂ ਸਿੱਖਾਂ ਦੇ ਹੱਥ ਵਿੱਚ ਰਹੇ ਅਤੇ ਹਿੰਦੂ ਜਾਂ ਮੁਸਲਿਮ ਇਕੱਲੇ ਸਰਕਾਰ ਨਾ ਬਣਾ ਸਕਣ। ਆਜ਼ਾਦ ਪੰਜਾਬ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਵੀ ਸਿੱਖਾਂ ਦਾ ਵਿਰੋਧ ਕੀਤਾ।

ਮਾਸਟਰ ਤਾਰਾ ਸਿੰਘ ਨੇ ਤਾਂ ਇਥੋਂ ਤਕ ਪੇਸ਼ਕਸ਼ ਕੀਤੀ ਕਿ ਜੇ ਹਿੰਦੂ ਇਸ ਸਕੀਮ ਵਿੱਚ ਆਪਣੀ ਕੌਮ ਨੂੰ ਕੋਈ ਨੁਕਸਾਨ ਹੁੰਦਾ ਸਾਬਤ ਕਰ ਦੇਣ ਤਾਂ ਮੈਂ ਇਹ ਮੰਗ ਛੱਡ ਦੇਵਾਂਗਾ। ਸਿੱਖ ਨੈਸ਼ਨਲ ਕਾਲਜ, ਲਾਹੌਰ ਨੇ ਦਸੰਬਰ, 1943 ਵਿੱਚ ਆਜ਼ਾਦ ਪੰਜਾਬ ਦੀ ਸਕੀਮ ਦੇ ਹੱਕ ਵਿੱਚ ਅਪਣਾ ‘ਮੈਨੀਫ਼ੈਸਟੋ’ ਜਾਰੀ ਕੀਤਾ। ਇਸ ਮੈਨੀਫ਼ੈਸਟੋ ਵਿੱਚ ਪੰਜਾਬ ਦੀ ਨਵੇਂ ਸਿਰਿਉਂ ਹੱਦਬੰਦੀ ਦੀ ਮੰਗ ਕੀਤੀ ਗਈ ਸੀ ਤੇ ਇਸ ਹੱਦਬੰਦੀ ਮੁਤਾਬਕ ਪੰਜਾਬ ਦੀ ਅਜਿਹੀ ਵੰਡ ਮੰਗੀ ਗਈ ਸੀ ਜਿਸ ਵਿੱਚ ਕਿਸੇ ਇੱਕ ਫ਼ਿਰਕੇ ਦੇ ਹੱਥ ਵਿੱਚ ਤਾਕਤ ਨਾ ਰਹੇl ਅਜਾਦ ਪੰਜਾਬ ਬਣਾਨ ਦਾ ਕੁਝ ਵਿਰੋਧ ਵੀ ਹੋਇਆ ਪਰ ਅੰਤ ਵਿਚ ਸ਼੍ਰੋਮਣੀ ਅਕਾਲੀ ਦਲ ਨੇ 7 ਜੂਨ, 1943 ਦੇ ਦਿਨ ਆਜ਼ਾਦ ਪੰਜਾਬ ਦੀ ਕਾਇਮੀ ਵਾਸਤੇ ਮਤਾ ਪਾਸ ਕਰ ਦਿਤਾ।

6 ਜੁਲਾਈ 1946 ਆਲ ਇੰਡੀਆ ਕਾਗਰਸ ਕਮੇਟੀ ਦਾ ਜਲਸਾ ਕਲਕਤੇ ਵਿਚ ਹੋਇਆ ,ਪੰਡਤ ਜਵਾਹਰ ਲਾਲ ਨਹਿਰੂ ਵਲੋਂ    ਸਿਖਾਂ ਨਾਲ ਕੀਤੇ ਪ੍ਰਣ ਦੁਹਰਾਏ ਗਏl ਨਹਿਰੂ ਨੇ ਪ੍ਰੇਸ ਕਾਨਫਰੰਸ ਕਲਕਤੇ ਵਿਚ ਸਿਖਾਂ ਬਾਰੇ  ਇਹ ਸ਼ਬਦ ਕਹੇ ਗਏ, ‘ ਪੰਜਾਬ ਦੇ ਬਹਾਦਰ ਸਿਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਹਨl ਮੈਨੂੰ ਇਸ ਵਿਚ ਕੋਈ ਅੱਪਤੀ ਨਹੀਂ ਦਿਸਦੀ ਕਿ  ਹਿੰਦੁਸਤਾਨ ਦੇ ਉਤਰ ਵਿਚ ਇਕ ਅਜਿਹਾ ਵੱਖਰਾ ਇਲਾਕਾ ਸਿਖਾਂ ਨੂੰ ਦੇ  ਦਿਤਾ ਜਾਵੇ ਜਿਥੇ ਕਿ ਸੁਤੰਤਰਤਾ ਦਾ ਨਿਘ ਸਿਖਾਂ ਦੇ  ਲਹੂ ਨੂੰ ਗਰਮਾਵੇ ‘ ਇਨ੍ਹਾ ਕਾਵ-ਮਈ ਸ਼ਬਦਾਂ ਨਾਲ ਨਹਿਰੂ ਨੇ  ਭਾਰਤ ਵਿਚ ਇਕ ਸੁਤੰਤਰ ਦੇਸ਼ ਦੇਣ ਦਾ ਬਚਨ ਦਿਤਾl

1946 ਦੀਆਂ ਸਰਦੀਆਂ ਵਿਚ ਜਦੋਂ ਕੇਬਿਨੇਟ ਮਿਸ਼ਨ ਦਿਲੀ ਆਇਆ ਤਾਂ ਉਨ੍ਹਾ ਨੇ ਸਰਦਾਰ ਬਲਦੇਵ ਸਿੰਘ ਨੂੰ ਬਰਤਾਨਵੀ ਸਰਕਾਰ ਵਲੋਂ ਇਹ ਸਨੇਹਾ ਦਿਤਾ ਕਿ ਜੇ ਸਿਖ ਕਾਂਗਰਸ ਨਾਲੋਂ ਕਿਵੇਂ ਵੀ ਵੱਖ ਹੋਣਾ ਨਹੀਂ ਚਾਹੁੰਦੇ ਅਤੇ ਹਿੰਦੂਆਂ ਨਾਲ ਰਲ ਕੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾ ਸ਼ੁਭ  ਇੱਛਾਂ ਦੇ ਪ੍ਰਗਟਾਵੇ ਲਈ ਜੋ ਕਿ ਅੰਗਰੇਜ਼ ਜਾਤੀ ਦੇ ਦਿਲ ਵਿਚ ਸਿਖਾਂ ਲਈ ਹਨ, ਬਰਤਾਨਵੀ ਸਰਕਾਰ ਅਜਿਹਾ ਵਿਧਾਨ ਨਿਸ਼ਚਿਤ ਕਰਨ ਨੂੰ ਤਿਆਰ ਹੈ ਜਿਸ ਵਿਚ ਉਹ, ਜਿਥੇ ਤੱਕ ਸਿਖ ਹੋਮਲੈੰਡ , ਸਿਖਾਂ ਦੀ ਪਿਤਰੀ ਭੂਮੀ ,ਅਥਵਾ ਸਿਖਸਤਾਨ ਦਾ ਸਬੰਧ ਹੈ , ਘਘਰ ਤੇ ਚਿਨਾਰ ਵਿਚਲਾ ਇਲਾਕਾ ਉਥੇ ਹਿੰਦੁਸਤਾਨ ਦੀ ਤਕਸੀਮ ਹੋਣ ਪਿਛੋਂ , ਨਾ ਭਾਰਤ ਤੇ ਨਾ ਪਾਕਿਸਤਾਨ ਕੋਈ ਅਜਿਹਾ ਕਨੂੰਨ ਲਾਗੂ ਕਰ ਸਕੇਗਾ,ਜਿਹੜਾ ਸਿਖਾਂ ਨੂੰ ਕਬੂਲ ਨਾ ਹੋਵੇl ਬਲਦੇਵ ਸਿੰਘ ਨੇ ਝਟਪਟ ਇਹ ਗਲ ਜਾਕੇ ਨਹਿਰੂ ਨੂੰ ਦਸ ਦਿਤੀl ਬਲਦੇਵ ਸਿੰਘ ਨੇ ਨਹਿਰੂ  ਦੀ ਸਲਾਹ ਨਾਲ ਇਹ ਸਕੀਮ ਵੀ ਰੱਦ ਕਰ ਦਿਤੀl ਜੇਕਰ ਬਲਦੇਵ ਸਿੰਘ ਇਹ ਗਲ ਮੰਨ ਲੈਂਦੇ ਤਾ ਕਾਗਰਸ ਦੇ ਪੰਡਤ ਨਹਿਰੂ ਦੁਵਾਰਾ 1946 ਦੀ ਕਲਕਤੇ ਕੀਤੀ ਪੇਸ਼ਕਸ਼ ਨਾਲ ਵਧੇਰੀ ਸ਼ਕਤੀਸ਼ਾਲ ਪੇਸ਼ਕਸ਼ ਸੀ, ਜਿਸ ਰਾਹੀਂ ਸਿਖ ਪਾਕਿਸਤਾਨ ਤੇ ਭਾਰਤ ਦੋਨੋ ਦੇਸ਼ਾਂ ਵਿਚ ਇਕ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਸਥਾਨ ਪ੍ਰਾਪਤ ਕਰ ਸਕਦੇ ਸੀl

ਹਾਲਾਤਾਂ ਨੇ ਹਿੰਦੂ ਅਤੇ ਮੁਸਲਮਾਨ ਦੋਨਾਂ ਸੰਪਰਦਾਵਾਂ ਦੇ ਨੇਤਾਵਾਂ ਨੂੰ  ਇੱਕ-ਦੂਜੇ ਉਤੇ ਸ਼ਕ ਕਰਨ ਨੂੰ ਬੜਾਵਾ ਦਿੱਤਾ। ਮੁਸਲਮਾਨ ਲੀਗ ਨੇ ਅਗਸਤ 1946 ਵਿੱਚ ਡਾਇਰੈਕਟ ਐਕਸ਼ਨ ਡੇ ਮਨਾਇਆ, ਜਿਸ ਦੇ ਦੌਰਾਨ ਕਲਕੱਤਾ ਵਿੱਚ ਦੰਗੇ ਹੋਏ ਜਿਸ ਵਿਚ  ਕਰੀਬ 5000 ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜਖ਼ਮੀ ਹੋਏ। ਅਜਿਹੇ ਮਾਹੌਲ ਵਿੱਚ ਸਾਰੇ ਨੇਤਾਵਾਂ ’ਤੇ ਦਬਾਅ ਪੈਣ ਲਗਾ ਕਿ ਉਹ ਵੰਡ ਨੂੰ ਸਵੀਕਾਰ ਕਰਨ ਤਾਂਕਿ ਦੇਸ਼ ਘਰੇਲੂ ਜੰਗ ਦੀ ਗ੍ਰਿਫਤ ਵਿੱਚ ਨਾ ਆ ਜਾਵੇ। ਅਪ੍ਰੈਲ 1947 ਵਿਚ ਮਿਸਟਰ ਜਿਨਾਹ ਨੇ ਬਰਤਾਨਵੀ ਸਰਕਾਰ ਦੇ ਕੁਝ ਉਘੇ ਲੀਡਰਾਂ ਨਾਲ ਸਲਾਹ ਕਰਕੇ ਸਿਖਾਂ ਨੂੰ ਇਕ ਪੇਸ਼ਕਸ਼ ਕੀਤੀl ਪਟਿਆਲੇ ਦੀ ਰਿਆਸਤ ਨੂੰ ਇਕ ਸੁਤੰਤਰ ਦੇਸ਼ ਸਥਾਪਤ ਕਰਕੇ , ਪਾਣੀਪਤ ਤੋ ਲੇਕੇ ਰਾਵੀ ਦਰਿਆ ਤਕ ਦੇ ਇਲਾਕੇ ਵਿਚ ਮਿਲਾ ਦਿਤੇ ਜਾਣl ਇਹ ਦੇਸ਼ ਸਿਖਸਤਾਨ ਬਣ ਜਾਵੇ ਤੇ ਇਹ ਸਿਖਸਤਾਨ ਪਾਕਿਸਤਾਨ ਨਾਲ ਸੰਧੀ ਕਰਕੇ ਆਪਣੇ ਰਖਿਆ ਦੇ ਸਾਂਝੇ ਪ੍ਰਬੰਧ ਕਰ ਲਵੇl ਜਿਸ ਨੂੰ ਮਾਸਟਰ ਤਾਰਾ ਸਿੰਘ ਨੇ ਤਾਂ ਸੁਣਕੇ ਹੀ ਠੁਕਰਾ ਦਿਤਾ ਅਤੇ ਮਹਾਰਾਜਾ ਪਟਿਆਲੇ ਨੇ ਨਹਿਰੂ ਨਾਲ ਸਲਾਹ ਕਰਕੇ ਰੱਦ ਕਰ ਦਿਤਾ ਤੇ 9 ਦਸੰਬਰ 1946 ਨੂੰ ਜਦੋਂ ਹਿੰਦੁਸਤਾਨ ਦੀ  Constituent ਦੀ ਪਹਿਲੀ ਬੈਠਕ ਹੋਈ ਤਾਂ ਪੰਡਿਤ ਨਹਿਰੂ ਨੇ ਬੁਨਿਆਦੀ ਮੱਤਾ ਪੇਸ਼ ਕੀਤਾl ” ਘਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਰਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ l ਇਹ ਸਾਡਾ ਐਲਾਨ ਹੈ, ਪ੍ਰਣ ਹੈ ਤੇ ਬਚਨ ਹੈ  ਜੋ ਅਸੀਂ ਸੰਸਾਰ ਦੇ ਰੂਬਰੂ ਹੋਕੇ ਹਿੰਦੁਸਤਾਨ ਦੇ ਕਰੋੜਾਂ ਸ਼ਹਿਰੀਆਂ ਨੂੰ ਦਿੰਦੇ ਹਾਂ l ਇਹ ਇਕ ਪਵਿਤਰ ਸੁਗੰਦ  ਹੈ ਜਿਸਦਾ ਪਾਲਨ ਕਰਨਾ ਸਾਡਾ ਧਰਮ ਹੈ “l

12 ਮਈ,1947 ਨੂੰ ਹਿੰਦੁਸਤਾਨ ਦਾ ਗਵਰਨਰ ਜਰਨਲ ਲਾਰਡ ਮਾਉੰਟਬੇਟਨ, ਪੰਡਤ ਜਵਾਹਰ ਲਾਲ ਨਹਿਰੂ, ਨਵਾਬ  ਲਿਆਕਤ ਅਲੀ ਖਾਨ ਅਤੇ ਸਰਦਾਰ ਬਲਦੇਵ ਸਿੰਘ ,ਬਰਤਾਨਵੀ ਸਰਕਾਰ ਦੇ ਸਦੇ ਤੇ ਲੰਡਨ ਗਏ ਤਾਕਿ ਭਾਰਤ ਦੇ ਫਿਰਕੂ ਆਚਰਣ ਦਾ ਹਲ ਲਭਣ ਦਾ ਆਖਰੀ ਯਤਨ ਕੀਤਾ ਜਾ ਸਕੇ l ਜਦੋਂ ਮੁਸਲਿਮ ਲੀਗ ਤੇ ਕਾਂਗਰਸ ਵਿਚ ਕੋਈ ਗਲਬਾਤ ਸਿਰੇ ਨਾਂ ਚੜੀ ਤਾ ਬਰਤਾਨਵੀ ਸਰਕਾਰ ਨਾਲ ਨਹਿਰੂ  ਹਿੰਦੁਸਤਾਨ ਵਾਪਸੀ ਲਈ ਤਿਆਰ ਹੋ ਗਏl ਤਦ ਬਰਤਾਨਵੀ ਸਰਕਾਰ ਦੇ ਇਕ ਉਘੇ ਨੇਤਾ ਨੇ ਸਰਦਾਰ ਬਲਦੇਵ ਸਿੰਘ ਨੂੰ ਸਨੇਹਾ ਭੇਜਿਆ ਕਿ ਅਗਰ ਉਹ ਇੱਕਲੇ ਦੋ ਦਿਨ ਇਥੇ ਹੋਰ ਠਹਿਰ ਸਕਣl ਬਲਦੇਵ ਸਿੰਘ ਨੇ ਬਿਨਾ ਦੇਰੀ ਤੋ ਇਹ ਭੇਦ ਵਾਲੀ ਗਲ ਨਹਿਰੂ ਨੂੰ ਜਾ ਦਸੀ ਤੇ ਨਹਿਰੂ ਦੇ ਕਹਿਣ ਤੇ ਉਨ੍ਹਾ ਨਾਲ ਹੀ ਵਾਪਸੀ ਹਵਾਈ ਜਹਾਜ਼ ਤੇ ਸਵਾਰ ਹੋ ਗਏl ਵਿਦਾਇਗੀ ਵੇਲੇ ਸੰਸਾਰ ਦੇ ਅਖਬਾਰੀ ਪਤਰਕਾਰਾਂ ਦਵਾਰਾ ਬਿਨਾ ਨੀਤੀ ਵਿਚਾਰੇ, ਬਿਨਾ ਸੋਚੇ ਦਮਗਜਾ ਮਾਰ ਦਿਤਾ, ” ਸਿਖ ਅੰਗਰੇਜਾਂ  ਕੋਲੋਂ ਨਾ ਕੁਝ ਮੰਗਦੇ ਹਨ ਨਾ ਲੋਚਦੇ ਹਨ , ਸਿਵਾਏ ਇਕ ਗਲ ਦੇ ਕਿ ਅੰਗਰੇਜ਼  ਜਲਦੀ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਹਿੰਦੁਸਤਾਨ ਨੂੰ ਛਡ ਦੇਣ l ਸਿਖਾਂ ਨੇ ਜੋ ਕੁਝ ਰਾਜਸੀ ਅਧਿਕਾਰ ਲੈਣੇ ਹਨ ਜਾਂ ਮੰਗਣੇ ਹਨ ਉਹ ਕਾਂਗਰਸ ਕੋਲੋਂ ਤੇ ਹਿੰਦੂਆਂ ਦੀ ਕਿਰਪਾਲਤਾ ਦੁਆਰਾ ਪ੍ਰਾਪਤ ਕਰਨਗੇ “l

ਜੁਲਾਈ 1947 ਵਿਚ ਪੰਜਾਬ ਦੀ Legislative Assembly ਦੇ ਹਿੰਦੂ ਸਿਖ ਮੈਂਬਰਾ ਦੀ ਇਕ ਬੈਠਕ ਦਿਲੀ ਵਿਚ ਹੋਈ ਜਿਥੇ ਕਿ ਉਨ੍ਹਾ ਨੇ ਸਰਬ -ਸੰਮਤੀ ਨਾਲ ਹਿੰਦੁਸਤਾਨ ਦੀ ਵੰਡ ਦੀ ਯੋਜਨਾ ਦੀ ਪ੍ਰੋੜ੍ਹਤਾ ਕੀਤੀl ਉਸ ਮੱਤੇ ਵਿਚ ਇਹ ਸ਼ਬਦ ਮੋਜੂਦ ਸਨ ,” ਹਿੰਦੁਸਤਾਨ ਦੀ ਵੰਡ ਪਿਛੋਂ ਪੰਜਾਬ ਦਾ ਜੋ ਭਾਗ ਭਾਰਤ ਵਿਚ ਰਹਿ ਜਾਇਗਾ ਉਸ ਵਿਚ ਇਹ ਅਤਿ ਜਰੂਰੀ ਹੈ ਸਿਖਾਂ ਦੇ ਵਿਸ਼ੇਸ਼ ਰਾਜਸੀ ਅਧਿਕਾਰਾਂ ਨੂੰ ਸੁਰਖਿਅਤ ਰਖੇ ਜਾਣ ਲਈ ਕੰਮ ਸ਼ੁਰੂ ਕੀਤੇ ਜਾਣl ਪਰ ਇਹ ਉਹੀ ਹਿੰਦੂ ਹਨ ਜਿਨ੍ਹਾ ਨੇ ਵੰਡ ਪਿਛੋਂ ਕੋਈ ਢੰਗ, ਤਰੀਕਾ ਵਰਤਣੋ ਸੰਕੋਚ ਨਹੀਂ ਕੀਤਾ ਜਿਸ ਦੁਆਰਾ ਸਿਖਾਂ ਨੂੰ ਹੀਣੇ ਬਣਾਕੇ ਆਪਣੇ ਅਧੀਨ ਰਖ ਸਕਣ l ਇਨ੍ਹਾ ਨੇ ਪਹਿਲੇ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਤੇ ਪਿਛੋਂ ਪੰਜਾਬੀ ਆਪਣੀ ਮਾਤ ਭਾਸ਼ਾ ਮੰਨਣ ਤੋ ਇਨਕਾਰ ਕਰ ਦਿਤਾl ਜਿਸ ਨਾਲ  ਅਧਾ ਪੰਜਾਬ ਹਰਿਆਣੇ ਵਿਚ ਚਲਾ ਗਿਆl

ਮਾ: ਤਾਰਾ ਸਿੰਘ ਸਿੱਖਾਂ ਨੂੰ ਪਾਕਿਸਤਾਨ ਦਾ ਹਿੱਸਾ ਨਹੀਂ ਸੀ ਬਣਨ ਦੇਣਾ ਚਾਹੁੰਦਾ। ਇਸ ਹਾਲਤ ਵਿੱਚ 24 ਮਾਰਚ, 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ, ਅੰਗਰੇਜ਼ੀ ਭਾਰਤ ਦਾ ਵਾਇਸਰਾਏ ਬਣ ਕੇ ਆ ਚੁੱਕਾ ਸੀ ਤੇ ਉਸ ਨੇ ਪੰਜਾਬ ਵਲ ਵਧੇਰੇ ਖ਼ਿਆਲ ਦੇਣਾ ਸ਼ੁਰੂ ਕੀਤਾ । ਕੁੱਝ ਆਗੂਆਂ ਨੂੰ ਮਿਲਣ ਮਗਰੋਂ ਉਸ ਨੇ ਇੱਕ ਯੋਜਨਾ ਦਾ ਐਲਾਨ ਕੀਤਾ ਜੋ ਬਾਅਦ ਵਿੱਚ ਮਾਊਂਟਬੈਟਨ ਪਲਾਨ ਦੇ ਨਾਂ ਵਜੋਂ ਜਾਣੀ ਗਈ। ਇਸ ਯੋਜਨਾ ਮੁਤਾਬਕ ਪੰਜਾਬ ਦੀ ਵੰਡ ਦਾ ਫ਼ੈਸਲਾ ਕਰ ਦਿਤਾ ਗਿਆ।

ਭਾਰਤ ਦੀ ਵੰਡ

ਭਾਰਤ ਦੇ ਵੰਡ ਦੇ ਢਾਂਚੇ ਨੂੰ 3 ਜੂਨ ਪਲਾਨ ਜਾਂ ਮਾਉਂਟਬੈਟਨ ਪਲਾਨ ਦਾ ਨਾਮ ਦਿੱਤਾ ਗਿਆ। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਦੀ ਸੀਮਾਰੇਖਾ ਲੰਦਨ ਦੇ ਵਕੀਲ ਸਰ ਸਿਰਿਲ ਰੈਡਕਲਿਫ ਨੇ ਤੈਅ ਕੀਤੀ। ਹਿੰਦੂ ਬਹੁਮਤ ਵਾਲੇ ਇਲਾਕੇ ਭਾਰਤ ਵਿੱਚ ਅਤੇ ਮੁਸਲਮਾਨ ਬਹੁਮਤ ਵਾਲੇ ਇਲਾਕੇ ਪਾਕਿਸਤਾਨ ਵਿੱਚ ਸ਼ਾਮਿਲ ਕੀਤੇ ਗਏ। 18 ਜੁਲਾਈ 1947 ਨੂੰ ਬ੍ਰਿਟਿਸ਼ ਸੰਸਦ ਨੇ ਇੰਡੀਅਨ ਇੰਡੀਪੈਂਡੈਂਸ ਐਕਟ (ਭਾਰਤੀ ਅਜ਼ਾਦੀ ਕਾਨੂੰਨ) ਪਾਸ ਕੀਤਾ ਜਿਸ ਵਿੱਚ ਵੰਡ ਦੀ ਪ੍ਰਕਿਰਿਆ ਨੂੰ ਅੰਤਮ ਰੂਪ ਦਿੱਤਾ ਗਿਆ। ਇਸ ਸਮੇਂ ਬ੍ਰਿਟਿਸ਼ ਭਾਰਤ ਵਿੱਚ ਬਹੁਤ ਸਾਰੇ ਰਾਜ ਸਨ ਜਿਹਨਾਂ ਦੇ ਰਾਜਿਆਂ ਦੇ ਨਾਲ ਬ੍ਰਿਟਿਸ਼ ਸਰਕਾਰ ਨੇ ਤਰ੍ਹਾਂ-ਤਰ੍ਹਾਂ ਦੇ ਸਮਝੌਤੇ ਕਰ ਰੱਖੇ ਸਨ। ਇਸ 565 ਰਾਜਿਆਂ ਨੂੰ ਆਜ਼ਾਦੀ ਦਿੱਤੀ ਗਈ ਕਿ ਉਹ ਚੁਣ ਲੈਣ ਕਿ ਉਹ ਭਾਰਤ ਜਾਂ ਪਾਕਿਸਤਾਨ ਕਿਸ ਵਿੱਚ ਸ਼ਾਮਿਲ ਹੋਣਾ ਚਾਹੁਣਗੇ। ਜਿਆਦਾਤਰ ਰਾਜਿਆਂ ਨੇ ਬਹੁਮਤ ਧਰਮ ਦੇ ਆਧਾਰ ਤੇ ਦੇਸ਼ ਚੁਣਿਆ। ਜਿਹਨਾਂ ਰਾਜਿਆਂ ਦੇ ਸ਼ਾਸਕਾਂ ਨੇ ਬਹੁਮਤ ਧਰਮ ਦੇ ਅਨੁਕੂਲ ਦੇਸ਼ ਚੁਣਿਆ ਉਨ੍ਹਾਂ ਦੇ ਏਕੀਕਰਣ ਵਿੱਚ ਕਾਫ਼ੀ ਵਿਵਾਦ ਹੋਇਆ (ਵੇਖੋ ਭਾਰਤ ਦਾ ਰਾਜਨੀਤਕ ਏਕੀਕਰਣ)। ਵੰਡ ਦੇ ਬਾਅਦ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵਿੱਚ ਨਵੇਂ ਮੈਂਬਰ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਭਾਰਤ ਨੇ ਬ੍ਰਿਟਿਸ਼ ਭਾਰਤ ਦੀ ਕੁਰਸੀ ਸਾਂਭੀ। ਬ੍ਰਿਟਿਸ਼ ਭਾਰਤ ਦੀ ਜਾਇਦਾਦ ਦੋਨਾਂ ਦੇਸ਼ਾਂ ਦੇ ਵਿੱਚ ਵੰਡੀ ਗਈ l

15 ਅਗਸਤ 1947 ਦੀ ਅੱਧੀ ਰਾਤ ਨੂੰ ਭਾਰਤ ਅਤੇ ਪਾਕਿਸਤਾਨ ਕਾਨੂੰਨੀ ਤੌਰ ਉੱਤੇ ਦੋ ਆਜ਼ਾਦ ਰਾਸ਼ਟਰ ਬਣੇ। ਲੇਕਿਨ ਪਾਕਿਸਤਾਨ ਦੀ ਸੱਤਾ ਤਬਦੀਲੀ ਦੀਆਂ ਰਸਮਾਂ 14 ਅਗਸਤ ਨੂੰ ਕਰਾਚੀ ਵਿੱਚ ਕੀਤੀਆਂ ਗਈਆਂ ਤਾਂਕਿ ਆਖਰੀ ਬ੍ਰਿਟਿਸ਼ ਵਾਇਸਰਾਏ ਲੂਇਸ ਮਾਊਂਟਬੈਟਨ ਕਰਾਚੀ ਅਤੇ ਨਵੀਂ ਦਿੱਲੀ ਦੋਨਾਂ ਜਗ੍ਹਾ ਦੀਆਂ ਰਸਮਾਂ ਵਿੱਚ ਹਿੱਸਾ ਲੈ ਸਕੇ। ਇਸ ਲਈ ਪਾਕਿਸਤਾਨ ਵਿੱਚ ਆਜ਼ਾਦੀ ਦਿਨ 14 ਅਗਸਤ ਅਤੇ ਭਾਰਤ ਵਿੱਚ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਤੰਤਰ ਰਾਜ) ਦੀ ਸਥਾਪਨਾ ਕੀਤੀ ਗਈ। ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਅਤੇ  ਭਾਰਤ ਦੇ ਪੰਜਾਬ ਨੂੰ ਪੱਛਮੀ ਪਾਕਿਸਤਾਨ  ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਨਹੀਂ ਸ਼ਾਮਿਲ ਕੀਤਾ ਜਾਂਦਾ ਹੈ। ਨੇਪਾਲ ਅਤੇ ਭੂਟਾਨ  ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)

ਪੰਜਾਬ  ਦੀ ਸਰਹੱਦ ਉੱਤਰ ਵਿੱਚ  ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 19 ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ  ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ

ਭਾਰਤ ਦੀ ਵੰਡ ਤੋਂ ਕਰੋੜਾਂ ਲੋਕ ਪ੍ਰਭਾਵਿਤ ਹੋਏ। ਵੰਡ ਦੇ ਦੌਰਾਨ ਹੋਈ ਹਿੰਸਾ ਵਿੱਚ ਕਰੀਬ 5 ਲੱਖ ਲੋਕ ਮਾਰੇ ਗਏ, ਅਤੇ ਕਰੀਬ 1.45 ਕਰੋੜ ਸ਼ਰਣਾਰਥੀਆਂ ਨੇ ਆਪਣਾ ਘਰ – ਬਾਰ ਛੱਡਕੇ ਬਹੁਮਤ ਸੰਪਰਦਾਏ ਵਾਲੇ ਦੇਸ਼ ਵਿੱਚ ਸ਼ਰਨ ਲਈ। 1951 ਦੀ ਵਿਸਥਾਪਿਤ ਜਨਗਣਨਾ ਦੇ ਅਨੁਸਾਰ ਵੰਡ ਦੇ ਇੱਕਦਮ ਬਾਅਦ 72,26,000 ਮੁਸਲਮਾਨ ਭਾਰਤ ਛੱਡਕੇ ਪਾਕਿਸਤਾਨ ਗਏ ਅਤੇ 72,49,000 ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡਕੇ ਭਾਰਤ ਆਏ। ਇਸ ਵਿੱਚੋਂ 78 ਫ਼ੀਸਦੀ ਸਥਾਨਾਂਤਰਣ ਪੱਛਮ ਵਿੱਚ, ਮੁੱਖ ਤੌਰ ਤੇ ਪੰਜਾਬ ਵਿੱਚ ਹੋਇਆ।

ਭਾਰਤ ਵਿੱਚ ਆਏ ਸ਼ਰਨਾਰਥੀ ਪੱਛਮ ਵਿੱਚ ਮੁੱਖ ਤੌਰ ਤੇ ਪੰਜਾਬ ਅਤੇ ਦਿੱਲੀ ਵਿੱਚ, ਅਤੇ ਪੂਰਬ ਵਿੱਚ ਮੁੱਖ ਤੌਰ ਤੇ ਪੱਛਮੀ ਬੰਗਾਲ, ਅਸਮ ਅਤੇ ਤਿਰਪੁਰਾ ਵਿੱਚ ਵਸਾਏ ਗਏ। ਸਿੰਧ ਤੋਂ ਆਏ ਸ਼ਰਨਾਰਥੀ ਗੁਜਰਾਤ ਅਤੇ ਰਾਜਸਥਾਨ ਵਿੱਚ ਬਸੇ। ਪੰਜਾਬੀ ਬੋਲਣ ਵਾਲੇ ਮੁਸਲਮਾਨ ਮੁੱਖ ਤੌਰ ਤੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਵਸੇ ਅਤੇ ਜਲਦੀ ਹੀ ਉੱਥੇ ਸਮਿੱਲਤ ਹੋ ਗਏ। ਲੇਕਿਨ ਉਰਦੂ ਬੋਲਣ ਵਾਲੇ ਮੁਸਲਮਾਨ ਜੋ ਦਿੱਲੀ, ਉੱਤਰ ਪ੍ਰਦੇਸ਼, ਹੈਦਰਾਬਾਦ ਅਤੇ ਹੋਰ ਪ੍ਰਾਂਤਾਂ ਤੋਂ ਪਾਕਿਸਤਾਨ ਗਏ ਉਨ੍ਹਾਂ ਨੂੰ ਉੱਥੇ ਬਸਣ ਅਤੇ ਸਮਿੱਲਤ ਹੋਣ ਵਿੱਚ ਬਹੁਤ ਕਠਿਨਾਈਆਂ ਆਈਆਂ। ਇਨ੍ਹਾਂ ਸ਼ਰਣਾਰਥੀਆਂ ਨੂੰ ਮੁਹਾਜਿਰ ਦਾ ਨਾਮ ਦਿੱਤਾ ਗਿਆ।

 ਵੰਡ ਤੋਂ ਬਾਅਦ ਦੇ ਹਾਲਤ

ਹਿੰਦੂ ਸਿਖ ਮੈਂਬਰ ਨੇ ਸਾਂਝੇ ਤੋਰ ਤੇ ਮਾਸਟਰ ਤਾਰਾ ਸਿੰਘ ਨੂੰ ਪੰਜਾਬ ਦਾ  ਆਗੂ ਮੰਨਿਆ ਤੇ ਮੱਤਾ ਪਾਸ ਕੀਤਾ  ਕਿ ਘੱਟ ਗਿਣਤੀ ਵਿਚ ਹੋਣ ਕਰਕੇ ਸਿਖਾਂ ਨੂੰ ਪੂਰੇ ਅਧਿਕਾਰ ਦਿਤੇ ਜਾਣਗੇl ਪਰ ਜਦ ਮਾਸਟਰ ਤਾਰਾ ਸਿੰਘ ਨੂੰ ਕਾਂਗਰਸ ਦੀ ਨਿਯਤ ਵਿਚ ਖੋਟ ਨਜਰ ਆਇਆ ਤਾ ਮਾਸਟਰ ਤਾਰਾ ਸਿੰਘ ਨੇ ਕੌਮ ਦਾ ਦੁਖ ਸੁਣਾਉਣ ਲਈ ਦਿਲੀ ਦੇ ਰਾਮਲੀਲਾ ਮੈਦਾਨ ਵਿਚ ਰੈਲੀ ਕਰਨ ਦੀ ਇਜਾਜ਼ਤ ਮੰਗੀ ਤਾਂ ਸਰਕਾਰ ਵਲੋਂ ਨਾਂਹ ਕਰ ਦਿਤੀ ਗਈl ਆਖਿਰ ਗੁਰੂਦਵਾਰਾ ਰਕਾਬ ਗੰਜ ਦੇ ਆਸ ਪਾਸ ਦੀ ਖਾਲੀ ਜਗਹ ਤੇ ਰੈਲੀ ਕਰਨ ਦਾ ਫੈਸਲਾ ਹੋਇਆ ਲੇਕਿਨ ਸਰਕਾਰ ਨੇ ਮਾਸਟਰ ਤਾਰਾ ਸਿੰਘ ਨੂੰ ਨਰੇਲਾ ਰੇਲਵੇ ਸਟੇਸ਼ਨ ਤੋਂ ਹੀ ਡਿਫ਼ੇਨਸ ਓਫ ਇੰਡੀਆ ਦੇ ਕਾਨੂੰਨ ਤਹਿਤ ਗ੍ਰਿਫਤਾਰ ਕਰ ਲਿਆl ਦੇਸ਼ ਅਜਾਦ ਹੋਣ ਉਪਰੰਤ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਆਲ ਇੰਡੀਆ ਸਿਖ ਫ਼ੇਡਰੇਸ਼ਨ ਤੇ ਪਾਬੰਦੀ ਲਗਾ ਦਿਤੀ ਗਈl ਮਾਸਟਰ ਤਾਰਾ ਸਿੰਘ ਅਜਾਦ ਹਿੰਦ ਦੇ ਪਹਿਲੇ ਰਾਜਸੀ ਕੈਦੀ ਬਣੇ  lਜਦੋਂ ਵਿਧਾਨ  ਬਣਿਆ ਤਾਂ ਸਿਖਾਂ ਦੀਆਂ ਬਾਕੀ ਮੰਗਾ ਤਾ ਕਿ ਮੰਨਣੀਆਂ ਸੀ ਸਿਖਾਂ ਨੂੰ ਸੰਵਿਧਾਨ ਧਾਰਾ 25 ਬੀ ਤਹਿਤ ਬਾਕੀ ਧਰਮਾ ,ਜੈਨ ਬੁਧ ਦੀ ਤਰਾਂ ਹਿੰਦੂ ਧਰਮ ਵਜੋਂ ਪੇਸ਼ ਕੀਤਾ ਗਿਆl ਜਦੋਂ 1949 ਵਿਚ ਸਵਿਧਾਨ ਦਾ ਆਖਰੀ ਰੀਡਿੰਗ ਹੋਈ ਤਾਂ ਸਿਖਾਂ ਦੇ ਦੋਨੋ ਨੁਮਾਇੰਦਆਂ ਨੇ ਸਰਦਾਰ ਹੁਕਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਨੇ  ਇਸ ਸਵਿਧਾਨ ਨੂੰ ਨਾਮੰਜੂਰ ਕਰ ਦਿਤਾ

ਜਦੋਂ 1950  ਵਿਚ ਸੁਤੰਤਰ ਹਿੰਦੁਸਤਾਨ  ਦਾ ਨਵਾਂ ਵਿਧਾਨ ਨਿਯਮਿਤ ਕੀਤਾ ਗਿਆ ਤਾਂ ਸਿਖਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਗਜ-ਵਜ ਕੇ ਕਿਹਾ ” ਸਿਖ ਇਸ ਵਿਧਾਨ ਨੂੰ ਰੱਦ ਕਰਦੇ ਹਨ ਤੇ ਕਬੂਲਣ ਤੋ ਇਨਕਾਰ ਕਰਦੇ ਹਨ “l ਸਿਖ ਨੁਮਾਇਨਦਿਆਂ ਨੇ ਇਸ ਵਿਧਾਨ ਦੇ ਇਸ ਖਰੜੇ ਤੇ ਦਸਖਤ ਕਰਨ ਤੋਂ ਉਕਾ ਹੀ ਨਾਂਹ ਕਰ ਦਿਤੀ ਤਾਕਿ ਸੰਸਾਰ ਤੇ ਆਉਣ ਵਾਲਿਆ ਨਸਲਾਂ ਇਹ ਸਮਝ ਲੈਣ ਕਿ ਇਹ ਵਿਧਾਨ ਸਿਖਾਂ ਨਾਲ ਵਿਸਾਹ-ਘਾਤ ਕਰਕੇ ਬਣਾਇਆ ਗਿਆ ਹੈ ਅਤੇ ਇਸੇ ਕਰਕੇ ਸਿਖਾਂ ਦੀ ਆਤਮਾ ਇਸ ਨੂੰ ਸਵੀਕਾਰ ਕਰਨ ਉਤੇ ਮਜਬੂਰ ਨਹੀਂ ਕੀਤੀ ਜਾ ਸਕਦੀl  ਜਦ ਮਾਸਟਰ ਤਾਰਾ ਸਿੰਘ ਨੇ ਜਵਾਹਰ ਲਾਲ ਨਹਿਰੂ ਨੂੰ ਕਿਹਾ ਕਿ ਕਾਂਗਰਸ ਤੇ ਹਿੰਦੂਆਂ ਵਲੋਂ ਸਿਖਾਂ ਨਾਲ ਕੀਤੇ ਬਚਨ ਪੂਰੇ ਨਹੀਂ ਹੋਏ ਤਾ ਨਹਿਰੂ ਨੇ ਬਿਨਾ ਝਿਜਕ ਤੋਂ ਉਤਰ ਦਿਤਾ,” ਕਿ ਹੁਣ ਸਮਾਂ ਬਦਲ ਗਿਆ ਹੈ”l

Contd ………………………………………..Part ll

Nirmal Anand

Translate »