ਸਿੱਖ ਇਤਿਹਾਸ

ਪੰਜਾਬ ਦੀ ਵੰਡ ਤੇ ਸਿਖਾਂ ਨਾਲ ਵਿਸਾਹਘਾਤ (1947)- Part ll

ਜਿਹੜੇ ਸਿਖ ਇਲਾਕੇ ਜਾਣ ਬੁਝਕੇ ਕੇ ਅਤੇ ਬਿਨਾ ਕਾਰਣ ਨਵੇਂ ਪੰਜਾਬ ਵਿਚੋ ਕਢ ਦਿਤੇ ਗਏ  ਹਨ ,ਜਿਹਾ ਕਿ ਗੁਰਦਸਪੁਰ ਦਾ ਇਲਾਕਾ ਜਿਸ ਵਿਚ ਡਲਹੌਜ਼ੀ ਸ਼ਾਮਲ ਹੈ , ਅੰਬਾਲੇ ਦਾ ਜ਼ਿਲਾ ਸਣੇ  ਚੰੜੀਗਢ਼, ਪੰਜੋਰ, ਕਾਲਕ, ਅੰਬਾਲਾ ਸਦਰ, ਊਨੇ ਦੀ ਸਾਰੀ ਤਹਿਸੀਲ,  ਨਾਲਾਗੜ ਦੇ ਦੇਸ ਨਾਮ ਦਾ ਇਲਾਕਾ, ਸਰਸੇ ਦੀ ਤਹਿਸੀਲ, ਗੂਹਲਾ ਸਬ-ਤਹਿਸੀਲ, ਸਣੇ ਟੋਹਾਣਾ ਅਤੇ ਰਤਿਆ ਬਲਾਕ ਜਿਹੜੇ ਹਿਸਾਰ ਦੇ ਜ਼ਿਲੇ ਵਿਚ ਹਨ ਅਤੇ ਕਰਨਾਲ ਦੇ ਜ਼ਿਲੇ ਦਾ ਸ਼ਾਹਬਾਦ ਬਲਾਕ, ਰਾਜਸਥਾਨ ਵਿਚ ਗੰਗਾ ਨਗਰ ਦਾ ਜ਼ਿਲਾ, ਇਨ੍ਹਾ ਇਲਾਕਿਆਂ ਨੂੰ ਝਟਪਟ ਪੰਜਾਬ ਵਿਚ ਸ਼ਾਮਲ ਕੀਤਾ ਜਾਵੇ ਇਸ ਨਵੇਂ ਨਿਰਮਤ ਹੋਏ ਪੰਜਾਬ ਨੂੰ ਉਹੋ ਜੇਹੇ ਅਧਿਕਾਰ ਤੇ ਪਦਵੀ ਦਿਤੀ ਜਾਵੇ ਜਿਹੜੀ ਸੰਨ 1950 ਵਿਚ ਹਿੰਦੁਸਤਾਨ ਦੇ ਵਿਧਾਨ ਦੁਆਰਾ ਜੰਮੂ ਕਸ਼ਮੀਰ ਦੀ ਰਿਆਸਤ ਨੂੰ ਪ੍ਰਾਪਤ ਹੋਈ ਹੈ, ” ਇਹ ਸਿੰਖਾਂ ਦੀ ਮੰਗ ਸੀ l

ਸੰਨ 1964 ਵਿਚ ਜੱਦ ਪਾਰਲਿਆਮੇੰਟ ਸੁਤੰਤਰ ਪਾਰਟੀ ਦਾ ਸੇਕਟਰੀ ਮਦਰਾਸ ਸੁਤੰਤਰ ਪਾਰਟੀ ਦੇ ਨੇਤਾ, ਸ੍ਰੀ ਰਾਜਗੋਪਾਲਾ ਚਾਰੀਆ ਨੂੰ ਮਿਲਣ ਗਿਆ ਤਾਂ ਰਾਜਾ ਗੋਪਾਲਾਚਾਰਿਆ ਨੇ ਦਸਿਆ ਕਿ ਉਨ੍ਹਾ ਨੇ ਤਾਂ ਮਾਸਟਰ ਤਾਰਾ ਸਿੰਘ ਨੂੰ ਖਬਰਦਾਰ ਕਰ ਦਿਤਾ ਸੀ ਕਿ ਅੰਗਰੇਜਾਂ  ਤੇ ਮੁਸਲਮਾਨਾ ਨਾਲ ਸੁਲਹ-ਸਫਾਈ ਕਰਕੇ ਜੋ ਕੁਝ ਸਿਖ  ਪ੍ਰਾਪਤ ਕਰ ਸਕਦੇ ਹਨ ਕਰ ਲੈਣ ਪਿਛੋਂ ਹਿੰਦੂਆਂ ਨੇ ਕੁਝ ਵੀ ਦੇਣਾ ਦੁਆਣਾ ਨਹੀਂ ਹੈl ਇਹ ਗਲ ਜਦ ਮੈਂ ਮੁੜਨ ਤੋ ਬਾਅਦ ਮਾਸਟਰ ਤਾਰਾ ਸਿੰਘ ਕੋਲੋਂ ਪੁਛੀ ਤਾਂ ਉਨ੍ਹਾ ਨੇ ਕਿਹਾ ,’ ਹਾਂ ਇਹ ਗਲ ਹੋਈ ਤਾਂ ਸੀ ਪਰ ਇਨ੍ਹਾ ਨਾਲ ਸਾਡੀ ਬੇਭਰੋਸਗੀ ਪੈਦਾ ਹੋਇਗੀ ਇਸ ਲਈ ਅਸੀਂ ਚੁਪ ਵਟੀ ਰਖੀl

 ਮਾਰਚ 21, 1966  ਨੂੰ ਗ੍ਰਹਿ ਮੰਤਰੀ ਸੁਪਰੀਮ ਕੋਰਟ ਦੇ ਇਕ ਜਜ ਦੀ ਪ੍ਰਧਾਨਗੀ ਹੇਠ ਕਮਿਸ਼ਨ ਨੀਯਤ ਕੀਤਾ ਕਿ ਪੰਜਾਬ ਦੇ ਪੰਜਾਬੀ ਤੇ ਹਿੰਦੀ ਭਾਗਾਂ ਨੂੰ ਵਖੋ ਵਖਰੇ ਕਰਕੇ ਪੰਜਾਬ ਤੇ ਹਰਿਆਣਾ ਰਾਜ ਸਥਾਪਿਤ ਕੀਤੇ ਜਾਣ ਤੇ ਇਹ ਵੰਡ ਸੰਨ 1961 ਦੀ ਜਨ ਸੰਖਿਆ ਦੇ ਅਧਾਰ ਉਤੇ ਕੀਤੀ ਜਾਏ l ਇਹ ਵੰਡ ਕਰਨ ਵੇਲੇ ਤਹਿਸੀਲਾਂ ਦੀਆਂ ਹੱਦਾ ਨਾ ਤੋੜੀਆਂ ਜਾਣl ਇਨ੍ਹਾ ਤਿੰਨਾ ਆਦੇਸ਼ਾਂ ਦਾ ਸਾਫ਼ ਮਤਲਬ ਇਹ ਸੀ ਸਿਖਾਂ ਦਾ ਲਕ ਤੋੜਨਾ ਤੇ ਪੰਜਾਬ ਨੂੰ ਨਿਰਬਲ ਕਰਨਾl ਪੰਜਾਬ ਦੇ ਹੱਕ ਖੋਹ ਕੇ  ਹਰਿਆਣਾ ਤੇ ਹਿਮਾਚਲ ਨੂੰ ਅਮੀਰ ਬਣਾਇਆ ਜਾ ਸਕੇl ਜਿਨਾ ਛੋਟਾ ਪੰਜਾਬ ਹੋ ਸਕਿਆ , ਜਿਤਨਾ  ਹੀਣਾ ਪੰਜਾਬੀਆਂ ਨੂੰ ਕਰ ਸਕੇ ਇਨ੍ਹਾ ਨੇ ਕੀਤਾ l ਡਲਹੌਜ਼ੀ  ਪੰਜਾਬ ਕੋਲੋਂ ਖੋਹ ਲਈ ਜੋ ਕਿ ਇਕ ਪਹਾੜੀ ਇਲਾਕਾ ਸੀ ਤੇ ਮੋਰਨੀ ਜਿਹੜਾ ਡਲਹੌਜ਼ੀ ਨਾਲੋਂ ਵੀ ਉਚੇਰਾ ਇਲਾਕਾ ਸੀ ਹਰਿਆਣੇ ਨੂੰ ਦੇ ਦਿਤਾ ਕਿ ਇਥੇ ਹਿੰਦੂ ਵਸਦੇ ਹਨ l

ਹੋਰ ਵੀ ਬਹੁਤ ਸਾਰੀਆਂ ਨਵੀਆਂ ਕੜੀਆਂ ਘੜ ਕਿ ਪੰਜਾਬ ਨੂੰ ਪ੍ਰ੍ਧੀਨ ਤੇ ਨਿਰਬਲ ਬਣਾਉਣ ਦੇ ਭਰਪੂਰ ਜਤਨ ਕੀਤੇ ਗਏ ਅਤੇ ਪੰਜਾਬ ਸਿਰਫ ਇਕ ਚੋਪੜਿਆ, ਲੇਪਿਆ ਜ਼ਿਲਾ ਰਹਿ ਗਿਆ ਜਿਸ ਨੂੰ ਸਿਖਾਂ ਲਈ ਕੁਰਾਟੀਨ ਬਣਾ ਦਿਤਾ ਗਿਆl ਦੁੱਖ ਦੀ ਗਲ ਇਹ  ਹੈ ਕਿ  ਇਨ੍ਹਾ ਪਾਪਾਂ ਕਰਮਾਂ ਦੀ ਪੂਰਤੀ ਲਈ ਦੇਸ਼ ਦੀ ਜੁਡੀਸ਼ਰੀ ਨੂੰ ਵਰਤਿਆ ਗਿਆl ਜਿਸਦਾ ਦਾ ਸਿੱਟਾ ਇਹ ਨਿਕਲਿਆ ਕਿ ਲੋਕਾਂ ਦਾ ਭਰੋਸਾ ਅਦਾਲਤਾਂ ਤੋਂ ਉਠ ਗਿਆ l  20 ਜੁਲਾਈ 1966 ਨੂੰ  ਸ਼੍ਰੋਮਣੀ ਦਲ ਵਰਕਿੰਗ ਕਮੇਟੀ ਨੇ ਇਕ ਮਤਾ ਪਾਸ ਕੀਤਾ,” ਸਿਖਾਂ ਨਾਲ  ਸਬੰਧਿਤ ਮਾਮਲਿਆਂ ਬਾਰੇ ਜੋ ਅਦਾਲਤੀ ਜਾਂਚ-ਪੜਤਾਲਾਂ ਤੇ ਰੀਪੋਰਟਾ ਸੁਤੰਤਰ ਭਾਰਤ ਵਿਚ ਹੋਈਆਂ ਹਨ ਉਨ੍ਹਾ ਉਤੇ ਦੀਰਘ ਵਿਚਾਰ ਕਰਨ ਪਿਛੋਂ ਸਿਟਾ ਨਿਕਲਦਾ ਹੈ ਅਜਾਦ ਹਿੰਦੁਸਤਾਨ ਵਿਚ ਅਦਾਲਤਾਂ ਤੇ ਅਦਾਲਤੀ ਕਾਰਵਾਈਆਂ ਉਤੇ ਰਾਜਸੀ ਹਿੰਦੂਆਂ ਦੇ ਯੋਗ ਪ੍ਰਭਾਵ ਇਸ ਪ੍ਰਕਾਰ ਪਾਏ ਹੋਏ ਹਨ ਕਿ ਸਿਖਾਂ ਨੂੰ ਅਦਾਲਤੀ ਢੰਗ ਅਤੇ ਰਾਹ ਦੁਵਾਰਾ ਕਿਸੇ ਇਨਸਾਫ਼ ਦੀ ਉਮੀਦ ਨਾਂ ਰਹਿ ਸਕੇ “l

ਸਿਰਦਾਰ ਕਪੂਰ ਸਿੰਘ ਜੀ, M.P ਨੇ 6 ਸਤੰਬਰ1966  ਨੂੰ ਲੋਕ-ਸਭਾ ਦੀ ਪਾਰਲੀਆਮੇਂਟ ਵਿਚ ਗੁਲਜਾਰੀ ਲਾਲ ਨੰਦਾ ਦੇ ਜਵਾਬ ਵਿਚ ਭਾਸ਼ਣ ਦਿਤਾ, ਜਿਸ ਨਾਲ ਪੰਜਾਬ ਪੁਨਰ-ਗਠਨ ਬਿਲ ਉਤੇ ਬਹਿਸ ਆਰੰਭ ਹੋਈ ਪਰ ਸਿਖਾਂ ਨਾਲ ਵਿਤਕਰੇ ਜਾਰੀ ਰਹੇ ਤੇ ਸਿਖਾਂ ਦਾ ਸੰਘਰਸ਼ ਵੀ ਜਾਰੀ ਰਿਹਾl  ੨੬ ਜੁਲਾਈ 1981 ਨੂੰ ਸ਼੍ਰੋਮਣੀ ਅਕਾਲੀ ਦੱਲ ਨੇ ਸਿਖਾਂ ਨਾਲ ਕੀਤੇ ਵਾਅਦਿਆਂ ਖਿਲਾਫ਼ ਵਰਜੀਆਂ ਤੇ ਵਧੀਕੀਆਂ ਬਾਰੇ 46 ਮੰਗਾ ਵਾਲਾ ਇਕ ਮੰਗ ਪਤਰ ਸਰਕਾਰ ਨੂੰ ਸੋਂਪਿਆl  ਸਤੰਬਰ 7, 1981 ਨੂੰ ਇਕ ਵਿਸ਼ਾਲ ਰੈਲੀ ਕਰਕੇ ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਵੱਲ ਕੂਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਪਰ ਸਰਕਾਰ ਨੇ ਸਾਰੇ ਅਕਾਲੀ ਆਗੂ ਤੇ ਵਰਕਰਾਂ  ਨੂੰ ਇੰਡੀਆ ਗੇਟ ਤੋਂ ਹੀ ਗ੍ਰਿਫਤਾਰ ਕਰ ਲਿਆ l

1982 ਵਿਚ ਸਵਿਧਾਨ ਦੀ ਧਾਰਾ 25 ਬੀ ਨੂੰ ਸੋਧਣ ਦਾ ਮੁੱਖ ਮੁਦਾ ਲੈਕੇ ਧਰਮ ਯੁਥ ਸ਼ੁਰੂ ਹੋਕੇ 1984 ਤਕ ਆਪਣੀ ਚਰਮ ਸੀਮਾ ਤਕ ਪੁਜ ਗਿਆl ਡਾਕਟਰ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਇੱਕਤਰਤਾ ਵਿਚ ਇਹ ਮੁੱਦਾ ਪਾਸ ਕੀਤਾ ਗਿਆ ਕਿ ਸਿਖ ਇਕ ਵਖਰੀ ਕੌਮ ਹੈ ਅਤੇ ਸਯੁਕਤ ਰਾਸ਼ਟਰ ਸੰਘ ਵਿਚ ਸਿਖਾਂ ਨੂੰ ਸਹਿਯੋਗੀ ਮੇਂਬਰਸ਼ਿਪ ਦੇਣੀ ਚਾਹੀਦੀ ਹੈ l ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਤੇ ਫੌਜੀ ਹਮਲਾ ਹੋ ਗਿਆ ਤੇ ਉਸਤੋਂ ਸਿਖਾਂ ਦਾ ਕਤਲੇਆਮ ਜਿਸ ਕਰਕੇ ਸਿਖਾਂ ਦੀਆਂ ਮੰਗਾਂ ਵਿਚੇ ਰਹਿ ਗਈਆਂl

ਲੋਕਾਂ ਦਾ ਸਵਾਲ ਹੋ ਸਕਦਾ ਹੈ ਕਿ ਜਦ ਸਾਡੇ ਦੇਸ਼ ਵਿਚ ਅਫਿਰਕੂ ਰਾਜ ਸਥਾਪਤ ਹੋ ਚੁਕਾ ਤਾਂ ਸਿਖਾਂ ਨਾਲ ਵਿਤਕਰਾ ਤੇ ਧੱਕਾ ਕਿਵੇਂ ਹੋ ਸਕਦਾ ਹੈ? ਜਿਸਦਾ ਜਵਾਬ ਸਿਰਦਰ ਕਪੂਰ ਨੇ ਆਪਣੇ ਕਿਤਾਬ ਸਾਚੀ ਸਾਖੀ ਵਿਚ ਲਿਖਿਆ ਹੈ ਕਿ “ਵਿਧਾਨ ਅਤੇ ਕੰਨੂਨ ਕਿਤਾਬਾਂ ਵਿਚ ਲਿਖੇ ਹੁੰਦੇ ਪਰ ਉਨ੍ਹਾ ਉਤੇ ਜਿਸ ਢੰਗ ਨਾਲ ਅਮਲ ਕੀਤਾ ਜਾਂਦਾ ਹੈ ਉਹ ਗਲ ਹੋਰ ਹੈl ਜਿਹੜੇ ਲੋਕ ਸਿਖਾਂ ਨੂੰ ਇਸ ਭੁਲ-ਭੁਲਈਆਂ ਵਿਚ ਪਾਉਣ ਦਾ ਯਤਨ ਕਰ ਰਹੇ ਹਨ ਉਹ ਜਾਂ ਤਾਂ ਸਿਖਾਂ ਵਾਗੂੰ ਸਿਧੜ ਹਨ ਜਾਂ ਲੋੜ ਤੋਂ ਵਧ ਚਲਾਕ ਹੁੰਦੇ ਹਨl

ਕਹਿੰਦੇ ਹਨ ਰਾਜ ਪ੍ਰਬੰਧ ਦੇ ਚਾਰ ਥੰਮ ਹੁੰਦੇ ਹਨ, ਪਾਰਲੀਆਮੇਂਟ  , ਨੋਕਰਸ਼ਾਹੀ , ਅਦਾਲਤਾਂ ਤੇ ਪ੍ਰੇਸl ਅਦਾਲਤਾਂ ਤੇ ਨੋਕਰਸ਼ਾਹੀ ਬਾਰੇ ਤਾਂ ਉਪਰ ਗਲ ਹੋ ਚੁਕੀ ਹੈl ਪਾਰਲੀਆਮੇਂਟ (ਲੋਕ ਸਭਾ) ਵਿਚ ਵੀ  ਘਟ ਗਿਣਤੀ ਦੇ  ਮੈਂਬਰਾਂ ਨੂੰ ਖੁਲੀ ਤੇ ਨਿਰਭਉ ਹੋਕੇ ਗਲ ਕਰਨ ਦੀ ਇਜਾਜ਼ਤ ਨਹੀਂ ਹੁੰਦੀl ਵੇਖਣ ਨੂੰ ਆਇਆ ਹੈ ਘਟ ਗਿਣਤੀ ਦੇ ਮੈਂਬਰਾਂ ਨੂੰ ਬਿਨਾ ਸੁਣੇ, ਬਿਨਾ ਵਿਚਾਰੇ ਲੋਕ ਸਭਾ ਵਿਚੋਂ ਖਾਰਜ ਕਰ ਦਿਤਾ ਜਾਂਦਾ ਹੈl ਜਿਥੋ ਤੱਕ ਪ੍ਰੇਸ ਦਾ ਸਵਾਲ ਹੈ, ਸਾਡੇ ਦੇਸ਼ ਦਾ ਪ੍ਰੇਸ ਅਜਾਦ ਹੈ ਪਰ ਨਿਰਪਖ ਨਹੀਂ ਖਾਸ ਕਰ ਜਦੋਂ ਸਿਖਾਂ ਦਾ ਸਵਾਲ ਹੋਵੇ ਉਸ ਵੇਲੇ ਉਨ੍ਹਾ ਦਾ ਰਵਈਆ ਬਦਲ ਜਾਂਦਾ ਹੈl ਕੁਝ ਸਾਲ ਪਹਿਲੇ ਇੰਗ੍ਲੈੰਡ ਦੇ ਕਿ ਅਖਬਾਰਾਂ ਦੇ ਮਾਲਿਕ ਦੀ ਪ੍ਰਧਾਨ ਮੰਤਰੀ ਬਾਲਡਵਿਨ ਨਾਲ ਖੜਕ ਪਈ ਸੀ ਤਦ ਬਾਲਡਵਿਨ ਨੇ ਪ੍ਰੇਸ ਬਾਰੇ ਇਗ੍ਲੈੰਡ ਦੀ ਪਾਰਲੀਆਮੇਂ ਵਿਚ ਕਿਹਾ ,” ਪ੍ਰੇਸ ਕੋਲ ਸ਼ਕਤੀ ਹੈ ਪਰ ਜਿਮੇਵਾਰੀ ਦਾ ਅਹਿਸਾਸ ਨਹੀਂl ਇਨ੍ਹਾ ਕੋਲ ਕੰਜਰ ਤੇ ਕੰਜਰੀਆਂ ਵਾਲੇ ਸਭ ਅਧਿਕਾਰ ਹਨ”l

ਸਿਖ ਕੌਮ ਆਪਣੀ ਨਿਰਛਲ ਸੀਰਤ ਅਤੇ ਨੇਕ ਨਿਯਤੀ ਕਾਰਨ ਕਪਟੀ ਜ਼ਾਲਮਾਂ ਹਥੋਂ ਸਦਾ ਹੀ ਧੋਖੇ ਦਾ ਸ਼ਿਕਾਰ ਹੁੰਦੀ ਆਈ ਹੈ ਅਤੇ ਮੁੜ ਮੁੜ ਕੇ ਦੋਖੀਆਂ ਦੀਆਂ ਕਪਟ-ਚਾਲਾਂ ਵਿਚ ਫਸ ਕੇ ਇਹ ਨੁਕਸਾਨ ਉਠਾਂਦੀ ਆ ਰਹੀ ਹੈ। ਅੱਜ ਵੀ ਸਿਖ ਕੌਮ ਦੀ ਹਾਲਤ ਬੜੀ ਤਰਸ-ਯੋਗ ਬਣੀ ਪਈ ਹੈl ਉਸ ਪ੍ਰਮਾਤਮਾ ਅਗੇ ਹੀ ਅਰਦਾਸ ਹੈ ਕਿ ਇਨ੍ਹਾ ਦੇਸ਼ ਦੇ ਰਖਵਾਲਿਆਂ ਨੂੰ  ਉਪਰਵਾਲਾ  ਸਮੱਤ ਬਖਸ਼ੇl

                                                                 Contd….. after Congress

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Nirmal Anand

Add comment

Translate »