ਸਿੱਖ ਇਤਿਹਾਸ

ਪ੍ਰਿੰਸੀਪਲ ਤੇਜਾ ਸਿੰਘ (1893-1958)

  ਪ੍ਰਿੰਸੀਪਲ ਤੇਜਾ ਸਿੰਘ ਬਤੌਰ ਤੇਜ ਰਾਮ ਦਾ ਜਨਮ ਰਾਵਲਪਿੰਡੀ ਜ਼ਿਲੇ ,ਪਿੰਡ ਅਡਿਆਲਾ, 2 ਜੂਨ 189੩  ਨੂੰ ਇੱਕ ਹਿੰਦੂ ਪਰਵਾਰ ਭਾਈ ਭਲਾਕਰ ਦੇ ਗ੍ਰਹਿ ਵਿਖੇ ਮਾਤਾ ਸੁਰਸਤੀ ਦੀ ਕੁਖੋਂ  ਹੋਇਆ ਸੀ  1 ਬਾਅਦ 1898  ਵਿੱਚ ਇਹ ਅਮ੍ਰਿਤ ਪਾਨ ਕਰਕੇ ਤੇਜਾ ਸਿੰਘ ਬਣ ਗਏ 1  ਇਕ ਸਧਾਰਨ ਜਿਹੇ ਗਰੀਬ ਘਰ ਵਿਚ ਜਨਮ ਲੈਕੇ ਆਪਨੇ  ਕਰੜੀ ਮੇਹਨਤ ਤੇ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ  ਨਾ ਕੇਵਲ ਅਕੇਡੇਮਿਕ ਤੋਰ ਤੇ ਉਚ ਪਦਵੀਆਂ ਤਕ ਪਹੁੰਚੇ   ਬਲਿਕ ਪੰਜਾਬੀ ਖਾਸ ਕਰਕੇ ਗੁਰਮਤਿ ਸਹਿਤ, ਭਾਸ਼ਾ , ਧਰਮ, ਇਤਿਹਾਸ ਵਿਚ ਭਰਪੂਰ ਯੋਗ ਦਾਨ ਦੇਕੇ ਲਿਖਾਰੀਆਂ ਵਜੋਂ ਵੀ ਉਚਾ ਮੁਕਾਮ ਹਾਸਲ ਕੀਤਾ ਹੈ 1 ਪੰਜਾਬੀ ਵਾਰਤਕ ਲੇਖਣੀ ਦਾ ਲੋਕ-ਮਨ ਵਿਚ ਵਸਾਣਾ ਇਨ੍ਹਾ ਦੀ ਪੰਜਾਬੀ ਸਹਿਤ ਵਿਚ ਸਭ ਤੋ ਵਡੀ ਸੇਵਾ ਸੀ 1

 ਮੁਢਲੀ ਵਿੱਦਿਆ ਇਨ੍ਹਾ ਨੇ ਢੱਲੇ ਅਤੇ ਸਰਗੋਧੇ ਤੋਂ ਕੀਤੀ 1 1 ਉਹ ਆਪਣੀ ਜੀਵਨੀ ਆਰਸੀ ਵਿਚ ਲਿਖਦੇ ਹਨ ਕਿ ਦਸਵੀ ਪਾਸ ਕਰਨ ਤਕ ਜਿਨ੍ਹਾ ਸੁਘੜ ਅਧਿਆਪਕਾਂ ਨੇ ਮੇਰੇ ਮਨ ਤੇ ਬਹੁਤਾ ਅਸਰ ਪਾਇਆ ਹੈ ਉਹ ਸਨ ਭਾਈ ਨਿਹਾਲ ਸਿੰਘ, ਭਾਈ ਰਾਮ ਚੰਦ ਸੋਟੀਆਂ ਵਾਲੇ ਤੇ ਮੋਲਵੀ  ਕਲੀ ਮੁਲਾਂ 1 ਜਲਦੀ ਹੀ ਮੈ  ਗੁਰੂ ਗਰੰਥ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿਤਾ ਤੇ  ਉਰਦੂ ਤੇ ਫ਼ਾਰਸੀ ਵਿਚ ਵੀ ਮੇਨੂੰ ਚੰਗਾ ਗਿਆਨ ਹੋ ਗਿਆ ।   1912 ਵਿਚ ਐਫ. ਏ .ਪਾਸ ਕਰਕੇ  ਆਪ ਸੰਤ ਸੁੱਖਾ ਸਿੰਘ ਸਕੂਲ, ਅਮ੍ਰਿਤਸਰ ਵਿਚ  ਮੁਖ ਅਧਿਆਪਕ ਲਗ ਗਏ 1 ਫਿਰ ਸਰਕਾਰੀ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐਮ.ਏ. ਫਿਲੋਸਫੀ ਪਾਸ ਕੀਤੀ1  1914 ਵਿਚ  ਮਾਡਰਨ ਕਾਲਜ ਰਾਵਲਪਿੰਡੀ ਵਿਚ ਅੰਗ੍ਰੇਜ਼ੀ ਤੇ ਇਤਿਹਾਸ ਦੇ ਪ੍ਰੋਫ਼ੇਸਰ ਲਗ ਗਏ 1 ਇਸ ਉਪਰੰਤ ਉਹ  ਖਾਲਸਾ ਕਾਲਜ ਅਮ੍ਰਿਤਸਰ  ਵਿੱਚ  ਇਤਿਹਾਸ , ਅੰਗ੍ਰੇਜ਼ੀ ਤੇ ਧਾਰਮਿਕ ਵਿਦਿਆ ਪੜ੍ਹਾਉਣ ਲਈ ਨਿਯੁਕਤ ਹੋਏ ।

ਆਪ ਇਕ ਸਫਲ ਅਧਿਆਪਕ , ਮੰਨੇ-ਪ੍ਰਵੰਨੇ ਵਿਦਵਾਨ , ਬਹੁ-ਭਾਸ਼ੀ ਲੇਖਕ , ਇਕ ਡੂੰਘੇ ਚਿੰਤਕ , ਧਰਮ ਦੇ ਪ੍ਰਚਾਰਕ ਤੇ ਸਮਾਜ ਸੁਧਾਰ ਸਖਸ਼ੀਅਤ ਦੇ ਮਾਲਕ ਸਨ 1 ਆਪ ਜੀ ਦਾ ਗਲ-ਬਾਤ ਕਰਨ ਦਾ ਤਰੀਕਾ ਇਤਨਾ ਪ੍ਰਭਾਵਸ਼ਾਲੀ ਸੀ ਕੀ ਜੋ ਆਪ ਜੀ ਨੂੰ ਇਕ ਵਾਰੀ ਮਿਲਦਾ ਉਹ ਆਪਜੀ ਦੇ ਨਾਲ ਜੁੜ ਜਾਂਦਾ 1 ਪੜਾਣ ਦਾ ਤਰੀਕਾ ਆਪਜੀ ਦਾ ਇਤਨਾ ਬਹੁ-ਪਖੀ ਤੇ ਦਿਲਚਸਪ ਹੁੰਦਾ ਕਿ ਜਦ ਸਿਖ ਧਰਮ ਪੜਾ ਰਹੇ ਹੁੰਦੇ ਤਾਂ ਅਗ੍ਰੇਜ਼ੀ ਸਾਹਿਤ ਤੇ ਗੈਰ -ਸਿਖ ਵਿਦਵਾਨਾਂ ਦੀਆਂ ਗਲਾਂ ਸ਼ੁਰੂ ਕਰ ਦਿੰਦੇ  1 ਅੰਗ੍ਰੇਜ਼ੀ ਪੜਾਂਦੇ  ਤਾ ਧਰਮ ਤੇ ਨੇਤਿਕਤਾ ਦੀਆਂ ਗਲਾਂ ਛੇੜ ਦਿੰਦੇ ਫਿਰ ਵੀ  ਰਹਿੰਦੇ ਆਪਣੇ ਮਜ਼ਬੂਨ ਦੇ ਆਲੇ ਦੁਆਲੇ1 ਡਾਕਟਰ ਤਾਰਨ ਸਿੰਘ ਮੁਤਾਬਿਕ “ਆਪਜੀ ਦੀ ਪ੍ਰਤਿਭਾ ਬਹੁ-ਪਖੀ ਤੇ ਵਿਸ਼ਾਲਤਾ ਵਾਲੀ ਸੀ , ਕਲਪਨਾ ਸ਼ਕਤੀ ਦੂਰ ਦਰ੍ਸ਼ੀ ਸੀ ਤੇ ਆਪਣੀ ਰੋਮਾਂਚਿਕ ਸੋਚਣੀ ਨਾਲ ਵਿਆਖਿਆ ਵਿਚ ਆਪ ਲੰਬੀ ਉਡਾਰੀ ਲਾ ਸਕਦੇ ਸਨ” 1

ਅੰਗ੍ਰਜ਼ ਸਰਕਾਰ ਦਾ ਬੋਲ-ਬਾਲਾ ਸੀ 1 ਕਾਲਜ ਦੀ ਮੈਨੇਜਮੈਂਟ ਸਰਕਾਰ ਪੱਖੀਆਂ ਕੋਲ ਸੀ। ਸਰਕਾਰੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਦਿਆਂ ਕਾਲਜ ਦੇ 13 ਅਧਿਆਪਕਾਂ ਨੇ ਅਸਤੀਫਾ ਦੇ ਦਿੱਤਾ, ਜਿਨ੍ਹਾ  ਵਿੱਚ ਪ੍ਰੋ. ਤੇਜਾ ਸਿੰਘ ਇਕ ਸਨ। ਨੋਕਰੀ ਤੋਂ ਅਸਤੀਫਾ ਦੇਣ ਉਪਰੰਤ ਉਹ ਗੁਰਦੁਆਰਾ ਪ੍ਰਬੰਧ ਸੁਧਾਰ ਅੰਦੋਲਨ ਵਿਚ ਕੁਦ ਪਏ । ਇਸੇ ਕਮੇਟੀ ਦਾ ਨਾਮ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਇਸ ਦੌਰਾਨ 1923 ਵਿਚ ਉਨ੍ਹਾਂ ਨੂੰ ਅਕਾਲੀ ਲਹਿਰ ਦੇ ਰੂਪ ਵਿੱਚ ਆਜ਼ਾਦੀ ਸੰਗਰਾਮ ਵਿੱਚ ਸਰਗਰਮੀਆਂ ਕਾਰਨ ਜੇਲ੍ਹ ਵੀ ਜਾਣਾ ਪਿਆ। ਗੁਰੂਦਵਾਰਾ ਪ੍ਰਬੰਧ ਸੁਧਾਰ ਲਹਿਰ ਵਿਚ ਆਪ ਨੇ ਬੜੀ ਲਗਨ ਨਾਲ ਕੰਮ ਕੀਤਾ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਵਿਚ ਵੀ ਆਪ ਜੀ ਨੇ ਹਮੇਸ਼ਾਂ ਵਧ-ਚੜ ਕੇ ਹਿੱਸਾ ਲਿਆ 1 ਸਿਖ ਸੰਸਥਾਵਾਂ ਬਾਰੇ ਜੋ ਆਪਨੇ ਕੰਮ ਕੀਤੇ ਉਹ ਸ਼ਲਾਘਾ ਯੋਗ ਹਨ 1 ਜਦੋ ਪੰਜਾਬ ਐਜੁਕੇਸ਼ਨਲ  ਸਰਵਿਸ ਵਲੋਂ ਆਪ ਨੂੰ ਨੋਕਰੀ ਦੀ ਪੇਸ਼ਕਸ਼ ਆਈ ਤਾਂ ਤਨਖਾਹ ਵਿਚ ਕਾਫੀ ਫਰਕ ਹੋਣ ਦੇ ਬਾਵਜੂਦ ਆਪਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿਤਾ ਸਿਰਫ ਇਸ ਲਈ ਕਿ ਸਰਕਾਰੀ ਨੋਕਰੀ ਵਿਚ ਆਪ ਦੇਸ਼ ਦੀ ਸੇਵਾ ਵਿਚ ਹਿਸਾ ਨਹੀ ਲੈ ਪਾਉਗੇ 1

 ਇਸ ਤੋਂ ਬਾਅਦ ਨੈਤਿਕ ਵਿਗਿਆਨ/ਸਿੱਖਿਆ ਵਿੱਚ ਅਗਲੇਰੀ ਪੜ੍ਹਾਈ ਲਈ ਉਹ ਕੈਂਬ੍ਰਿਜ ਯੂਨੀਵਰਸਿਟੀ ਚਲੇ ਗਏ ਜਿਥੇ ਉਹ ਯੂਨੀਵਰਸਿਟੀ ਭਰ ਵਿਚੋਂ ਅਵਲ ਦਰਜੇ  ਵਿਚ ਰਹੇ । ਵਾਪਸ ਆਕੇ ਜਪੁਜੀ ਸਾਹਿਬ ਤੇ ਆਸਾ ਦੀ ਵਾਰ ਦੇ ਟੀਕਿਆਂ ਨਾਲ ਆਪਣੇ ਟੀਕਿਆਂ ਦਾ ਕੰਮ ਆਰੰਭਿਆ ਫਿਰ ਇਨ੍ਹਾ ਬਾਣੀਆਂ ਤੇ ਸੁਖਮਨੀ ਸਾਹਿਬ ਦੇ ਅੰਗ੍ਰੇਜ਼ੀ ਵਿਚ ਉਲਥੇ ਕੀਤੇ  1 ਆਪਜੀ ਨੇ ਆਪਣੀ ਯੋਗਤਾ ਤੇ ਪ੍ਰਤਿਭਾ ਦੀ ਭਰਪੂਰ ਵਰਤੋਂ ਕਰਕੇ ਚਾਰ ਵੋਲਉਮ ਗੁਰੂ ਗ੍ਰੰਥ ਸਾਹਿਬ ਦਾ ਸ਼ਬਦਾਰਥ ਤਿਆਰ ਕੀਤਾ ਜੋ ਅਜ ਤਕ ਇਕ ਸਿਖਰੀ ਰਚਨਾ ਮੰਨੀ ਜਾਂਦੀ ਹੈ 1 ਇਸ ਵਿਚ ਕੇਵਲ ਸ਼ਬਦ-ਅਰਥ ਜਾਂ ਪਦ-ਅਰਥ ਹੀ ਨਹੀਂ ਹਨ ਸਗੋਂ ਹਜ਼ਾਰਾਂ ਕਠਨ ਪਦਿਆਂ ਅਤੇ ਬਾਣੀਆਂ ਦੇ ਕੇਂਦਰੀ ਖ਼ਿਆਲ , ਭਾਵ ਤੇ ਭਾਵਾਰਥ ਵੀ ਦਿਤੇ ਹਨ 1 ਲੰਬੀਆਂ ਬਾਣੀਆਂ  , ਪੋਰਾਣਿਕ ਸੰਕੇਤਾਂ ਅਤੇ ਸਿਧਾਂਤਿਕ ਸ਼ਬਦਾਂ ਸੰਬੰਧੀ ਉਚੇ ਪਧਰ ਦੀਆਂ ਖੋਜ ਭਰਪੂਰ ਤੇ ਲਾਭਦਾਇਕ ਟੂਕਾਂ  ਵੀ ਹਨ 1 ਪ੍ਰਿੰਕਿਪ੍ਲ ਤੇਜਾ ਸਿੰਘ ਜੀ ਦੀ ਗੁਰਮਤਿ ਵਿਆਖਿਆ ਨੇ ਇਕ ਨਵੀਂ ਲੀਹ ਤੋਰੀ ਜਿਸਦੇ ਅੰਤਰਗਤ  ਉਨ੍ਹਾ ਨੇ ਉਦਾਸੀ , ਨਿਰਮਲਾ ,ਗਿਆਨੀ ਤੇ ਸਿੰਘ ਸਭਾਈ ਵਿਆਖਿਆ ਦਾ ਬਹੁਤ ਸੁੰਦਰ ਸੁਮੇਲ ਕੀਤਾ ਹੈ

ਜਦੋਂ ਅਕਾਲੀ ਲਹਿਰ ਚਲੀ ਤਾਂ ਥਾਂ ਥਾਂ ਤੇ ਦਰਬਾਰ ਸਾਹਿਬ ਦੀ ਆਜ਼ਾਦੀ ਲਈ ਗੁਰਮਤੇ ਸੋਧੇ ਗਏ 1 12 ਅਕਤੂਬਰ 1920 ਨੂੰ ਖਾਲਸਾ ਬਰਾਦਰੀ ਨੇ ਆਪਣਾ ਸਾਲਾਨਾ ਦੀਵਾਨ ਜਲਿਆਂਵਾਲੇ ਬਾਗ ਵਿਚ ਰਖਿਆ ਤੇ ਐਲਾਨ ਕੀਤਾ ਕੀ ਇਥੇ ਨੀਵੀਆਂ ਅਖਵਾਉਣ ਵਾਲੀਆਂ ਅਮ੍ਰਿਤ-ਅਭਿਲਾਸ਼ੀਆਂ ਜਾਤੀਆਂ ਨੂੰ ਅਮ੍ਰਿਤ ਛਕਾ ਕੇ ਅਭੇਦ ਕੀਤਾ ਜਾਏਗਾ ਤੇ ਫਿਰ ਅਗਲੇ ਦਿਨ ਦਰਬਾਰ ਸਹਿਬ  ਦੇ ਦਰਸ਼ਨ ਕਰਵਾਏ ਜਾਣਗੇ 1 ਇਸ ਤੋਂ ਉਲਟ ਦਰਬਾਰ ਸਾਹਿਬ ਦੇ ਪੁਜਾਰੀਆਂ ਵਲੋਂ ਢੰਡੋਰਾ ਪਿਟਵਾਇਆ ਗਿਆ ਕੀ ਉਸ ਦੀਵਾਨ ਵਿਚ ਕੋਈ ਵੀ  ਸਿਖ ਨਾ ਜਾਵੇ 1 ਜਿਨ੍ਹਾ ਰਾਗੀਆਂ ਤੇ ਪ੍ਰਚਾਰਕਾਂ ਨੇ ਦੀਵਾਨ ਵਿਚ ਆਉਣਾ ਸੀ ਉਹ ਵੀ ਕਤਰਾ ਗਏ 1 ਜਦੋਂ ਪ੍ਰੋਫ਼ੇਸਰ ਤੇਜਾ ਸਿੰਘ ਤੇ ਬਾਵਾ ਹਰਕ੍ਰਿਸ਼ਨ ਸਿੰਘ ਨੂੰ ਪਤਾ ਚਲਿਆ ਤਾਂ ਉਨ੍ਹਾ ਨੇ ਕਾਲਜ ਛੁਟੀ ਕਰਵਾ ਕੇ ਆਪਣੇ ਸਾਰੇ ਵਿਦਿਅਰਥੀਆਂ ਨੂੰ ਤੇ ਪ੍ਰੋਫੇਸਰਾਂ ਨੂੰ ਨਾਲ ਲੇਕੇ ਜਲਿਆਂਵਾਲੇ ਬਾਗ  ਪਹੁੰਚ ਗਏ 1 ਅਮ੍ਰਿਤ ਛਕਾਇਆ ਗਿਆ 1 ਦੂਜੇ ਦਿਨ ਹਰਮੰਦਿਰ ਸਾਹਿਬ ਜਾਕੇ ਉਨ੍ਹਾ ਨੂੰ ਕੜਾਹ ਪ੍ਰਸ਼ਾਦ ਦੇ ਕੋਲ ਭੇਂਟ ਕੀਤੇ ਗਏ ਪਰ ਪੁਜਾਰੀ  ਅਰਦਾਸ ਕਰਨ ਲਈ  ਖੜੇ ਨਾ ਹੋਏ 1 ਬਾਵਾ ਕ੍ਰਿਸ਼ਨ ਸਿੰਘ ਜੀ ਖੁਦ ਅਰਦਾਸ ਕਰਨ ਲਗੇ  1  ਇਤਨੇ ਨੂੰ ਭਾਈ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਚੂਹੜਕਾਣਾ ਵਾਲੇ ਅੰਦਰ ਆ ਗਏ ਉਨ੍ਹਾ ਨੇ ਕਿਹਾ ਕੀ ਅਰਦਾਸ ਇਨ੍ਹਾ ਪੁਜਾਰੀਆਂ ਕੋਲੋਂ ਹੀ ਕਰਾਉਣੀ ਹੈ 1 ਇਸ ਗਲ ਤੇ ਝਗੜਾ ਸ਼ੁਰੂ ਹੋ ਗਿਆ 1 ਅਖੀਰ ਫੈਸਲਾ ਹੋਇਆ ਕੀ ਹੁਕਮਨਾਮਾ ਲਿਆ ਜਾਏ 1 ਮੁਖ ਗ੍ਰੰਥੀ ਭਾਈ ਗੁਰਬਚਨ ਸਿੰਘ ਨੇ ਹੁਕਮਨਾਮਾ ਪੜਿਆ 1 ਵਾਕ ਆਇਆ

                                  ,’ ਨਿਗੁਣਿਆ ਨੋ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਇ”

ਫੈਸਲਾ ਹੋ ਗਿਆ 1 ਵਾਕ ਸੁਣ ਕੇ ਸੰਗਤ ਵਿਚ ਸੰਨਾਟਾ ਛਾ ਗਿਆ 1 ਸਭ ਦੀਆਂ ਅਖਾਂ ਵਿਚ ਖੁਸ਼ੀ ਦੇ ਅਥਰੂ ਛਲਕ ਪਏ 1 ਗੁਰਮਤਿ ਦੀ ਫਤਹਿ ਹੋਈ 1 ਮੁਖ ਗ੍ਰੰਥੀ ਨੇ ਅਰਦਾਸ ਕੀਤੀ 1 ਪੁਜਾਰੀ ਸਾਰੇ ਨਸ ਗਏ 1 ਜਾਕੇ ਡਿਪਟੀ ਕਮਿਸ਼ਨਰ ਨੂੰ ਸ਼ਕਾਇਤ ਕੀਤੀ 1 ਪਰ ਜਦ ਹਿੰਦ ਸਰਕਾਰ ਨੇ  ਦੋਨੋ ਨੂੰ ਬੁਲਾਇਆ  ਤਾਂ ਪ੍ਰਿੰਸੀਪਲ ਤੇਜਾ ਸਿੰਘ ਤੇ ਬਾਵਾ ਹਰਕ੍ਰਿਸ਼ਨ ਸਿੰਘ ਤਾਂ ਪਹੁੰਚ ਗਏ ਪਰ  ਪੁਜਾਰੀ ਡਰਦੇ ਮਾਰੇ ਨਹੀਂ ਆਏ 1 ਇਸ ਤਰਹ ਹੋਲੀ ਹੋਲੀ ਦਰਬਾਰ ਸਾਹਿਬ ਪੰਥ ਦੇ ਹਵਾਲੇ ਕਰ ਦਿਤਾ ਗਿਆ 1 ਇਹ ਸ਼ਰੋਮਣੀ ਕਮੇਟੀ ਦਾ ਮੁਢ ਸੀ

 1945 ਵਿੱਚ ਖ਼ਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਬਣ ਕੇ ਚਲੇ ਗਏ।  1948 ਪੰਜਾਬ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਦੇ ਸੱਕਤਰ  1949 ਵਿੱਚ ਆਪ ਨੂੰ ਮਹਿੰਦਰਾ ਕਾਲਜ ਪਟਿਆਲਾ ਦਾ ਪ੍ਰਿੰਸੀਪਲ ਬਣਾਇਆ ਗਿਆ ਮਹਿਕਮਾ ਪੰਜਾਬ ਪਟਿਆਲੇ ਦੇ ਡਰੇਕਟਰ ਵਜੋਂ ਵੀ ਸੇਵਾ ਕੀਤੀ 1 1951 ’ਵਿੱਚ ਉਹ ਸਰਕਾਰੀ ਸੇਵਾਤੋਂ ਮੁਕਤ ਹੋਏ । 1956 ਵਿਚ ਪੇਪ੍ਸੁ ਸਰਕਾਰ ਵਲੋਂ ਆਪ ਨੂੰ ਅਭਿਨੰਦਨ ਗ੍ਰੰਥ ਦੇਕੇ ਸਨਮਾਨਿਆ ਗਿਆ 1  10 ਜਨਵਰੀ 1958 ਨੂੰ ਦਿਲ ਦੇ ਦੌਰੇ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਸਿੱਖ ਧਰਮ ਦੀ ਵਿਚਾਰਧਾਰਾ ਨੂੰ ਦੇਸਾਂ-ਵਿਦੇਸਾਂ ਵਿੱਚ ਪਹੁੰਚਾਉਣ ਖ਼ਾਤਰ ਉਹਨਾਂ ਅੰਗਰੇਜ਼ੀ ਵਿੱਚ ਸਿੱਖ ਧਰਮ ਨਾਲ ਸਬੰਧਤ ਕਈ ਕਿਤਾਬਾਂ ਵੀ ਲਿਖੀਆਂ । ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਚੋਣਵੀਆਂ ਰਚਨਾਵਾਂ ਨੂੰ ਵੀ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪੜ੍ਹੇ-ਲਿਖੇ ਵਰਗ ਵਿੱਚ ਹਰਮਨ ਪਿਆਰਾ ਹੋਣ ਦਾ ਨਾਮਣਾ ਖੱਟਿਆ । ਵੱਖ ਵੱਖ ਵਿਦਿਆ ਕੇਂਦਰਾਂ ਵਿੱਚ ਸਰਵਿਸ ਕਰਦਿਆਂ,ਬਹੁਤ ਸਾਰੇ ਪੁੰਗਰ ਰਹੇ ਲੇਖਕਾਂ ਦੀ ਸਮੇ ਸਮੇ ਸਿਰ ਲੋੜ ਅਨੁਸਾਰ ਹੌਂਸਲਾ ਅਫ਼ਜਾਈ ਵੀ ਕੀਤੀ । ਉਹਨਾਂ ਦੀਆਂ ਲਿਖਤਾਂ ਅਤੇ ਲਿਖਣ ਸ਼ੈਲੀ ਨੂੰ ਮਾਂਜਣ-ਸੰਵਾਰਨ ਦਾ ਕੰਮ ਵੀ ਕੀਤਾ । ਜਿਸ ਨਾਲ ਪੰਜਾਬੀ ਜਗਤ ਨੂੰ ਨਵੇਂ ਲੇਖਕ ਵੀ ਮਿਲੇ ਅਤੇ ਪੰਜਾਬੀ ਸਾਹਿਤ ਖੇਤਰ ਦਾ ਘੇਰਾ ਵੀ ਵਿਸ਼ਾਲ ਹੋਇਆ ।

“ਆਰਸੀ”ਆਪ ਜੀ ਦੀ ਸਵੈ-ਜੀਵਨੀ ਹੈ,ਇਸ ਪੁਸਤਕ ਬਾਰੇ ਪ੍ਰੌ: ਮੋਹਣ ਸਿੰਘ ਨੇ ਕਿਹਾ ਸੀ”ਕਿ ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸੁਆਦਲੀ ਹੈ ਆਪ ਕਿਸੇ ਸਥਾਨ ਵਸਤੂ ਜਾਂ ਮਾਮੂਲੀ ਘਟਨਾਂ ਨੂੰ ਵੀ ਆਪਣੀ ਵਿਚਾਰਧਾਰਾ ਦਾ ਮੈਦਾਨ ਬਣਾ ਕੇ ਸਮਾਜਿਕ ਜਾਂ ਭਾਈਚਾਰਕ ਅਧਿਅਨ ਕਰਨ ਵਿੱਚ ਪੂਰਨ ਤੌਰ’ਤੇ ਸਫ਼ਲ ਹੋਏ । ਆਪ ਨੇ “ਨਵੀਆਂ ਸੋਚਾਂ” ਅਤੇ “ਸਹਿਜ ਸੁਭਾਅ” ਨਾਂਅ ਦੇ ਦੋ ਲੇਖ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ । “ਨਵੀਆਂ ਸੋਚਾਂ” ਵਿੱਚੋਂ “ਸਭਿਆਚਾਰਾਂ ਦਾ ਮੇਲ” ਵਿਸ਼ੇਸ਼ ਸਮਾਜਿਕ ਅਨੁਭਵ ਦਾ ਪ੍ਰਤੀਕ ਹੈ ।

 “ਰਚਨਾਵਾਂ

  • ਨਿਬੰਧ-ਸੰਗ੍ਰਹਿ ਗੰਗਾਦੀਨਅਗਲੇ ਜ਼ਮਾਨੇ • ਹੱਸਣਾ ਤੇ ਕੂਕਣਾ • ਮੇਰਾ ਵਿਆਹ • ਗੁਸਲਖ਼ਾਨਾ • ਵਿਹਲੀਆਂ ਗੱਲਾਂ • ਹਾਸ ਰਸ • ਗੁਰੂ ਨਾਨਕ ਦਾ ਦੇਸ਼ ਪਿਆਰ • ਸਾਊਪੁਣਾ, ਨਵੀਆਂ ਸੋਚਾਂ ,ਸਹਿਜ ਸੁਭਾਅ, ਸਾਹਿਤ ਦਰਸ਼ਨ

Books in English

  • Growth of Responsibility in Sikhism (1919)

  • The Asa-di-Var (1926)

  • Highroads of Sikh History, in three volumes (1935), published by Orient Longman

  • Sikhism: Its Ideals and Institutions, published by Orient Longman

  • Punjabi-English Dictionary, revised and edited for Lahore University

  • English-Punjabi Dictionary, Vol.1 (Punjabi University Solan)

  • .

             ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »