ਸਿੱਖ ਇਤਿਹਾਸ

ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ -ਭਾਗ ਸਤਵਾਂ

ਮੈਕਲਾਫ’ ਅੱਗੇ ਹੋਰ ਵੀ ਸੁੰਦਰ ਸ਼ਬਦਾਂ ਵਿੱਚ ਲਿਖਦਾ ਹੈ: ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰ ਦੁਰ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਨ੍ਹਾ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਨੇ ਆਪਣੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ। ’

ਸਾਧੂ ਟੀ. ਐਲ. ਵਾਸਵਾਨੀ’ ਇਸ ਸਬੰਧ ਵਿੱਚ ਲਿਖਦੇ ਹਨ: ‘ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ। ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਲਈ ਮਜਬੂਰ ਕੀਤੇ ਜਾਦੇ ਸਨ, ਉਹਨਾਂ ਨੂੰ ਆਪਣੇ ਪੈਰਾਂ ’ਤੇ ਖੜਾ ਕੀਤਾ, ਗਲ ਨਾਲ ਲਗਾਇਆ ਤੇ ਗੁਰੂ ਕੇ ਬੇਟੇ ਆਖਿਆ, ਉਹਨਾਂ ਨੂੰ ਅੰਮ੍ਰਿਤ ਨਾਲ ਨਿਵਾਜ਼ਿਆ, ਸਰਾਦਰ ਬਣਾਇਆ। ’ ਸਾਧੂ ਜੀ, ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਤਰੰਗੀ ਪੀਂਘ ਨਾਲ ਤੁਲਨਾ ਦੇ ਕੇ ਕਹਿੰਦੇ ਹਨ ਕਿ ‘ਕਲਗੀਆਂ ਵਾਲੇ’ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ।

ਕਈ ਲੋਕ ਸ਼ਰਾਰਤ ਜਾਂ ਭੁਲੇਖੇ ਰਾਹੀਂ ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਸਿੰਘ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ ਅਤੇ ਇਸ ਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ। ’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ -ਪਾਤ ਦੀਆਂ ਜੜ੍ਹਾਂ ਤੇ ਕੁਲ੍ਹਾਦਾ ਮਾਰਿਆ ਅਤੇ ਐਸੀ ਕੋਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਤੋਰ ਤੇ ਇਕ ਹੋਵੇ1 ਵਹਿਗੁਰ ਦੀ ਨਜਰ ਵਿਚ ਸਾਰੇ ਇਕੋ ਜਿਹੇ ਹਨ, ਇਸ ਖ਼ਿਆਲ ਤੇ ਮੋਹਰ ਲਗਾਈ1 ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁਖੀ ਕੀਤਾ ਜੋ ਅਜੇ ਵੀ  ਜਾਤ-ਅਭਿਮਾਨ ਵਿਚ ਰਹਿੰਦੇ ਹਨ1

ਪੰਥ ਦੇ ਮਹਾਨ ਲੇਖਕ ਕਵੀ ਚੂੜ ਮਣੀ ਲਿਖਦੇ ਹਨ ਕਿ “ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਦਾਂ ਕਰਕੇ ਹਿੰਦ ਉਪਰ ਉਪਕਾਰ ਨਾ ਕਰਦੇ ਤਾਂ ਹਿੰਦੂਆਂ ਦੀ ਵੰਨ -ਸਵੰਨੀ ਅਨੇਕਤਾ ਵਿਚ ਏਕਤਾ ਖਤਮ ਹੋ ਜਾਂਦੀ ਤੇ  ਇਥੇ ਸਿਰਫ ਇਸਲਾਮ ਧਰਮ ਦਾ ਬੋਲਬਾਲਾ ਹੀ ਹੋ ਜਾਣਾ ਸੀ1 ਅਬਦੁਸ ਸਮਨ ਖਾਨ ਦੇ  ਇਕ ਸਰਕਾਰੀ ਕਰਮਚਾਰੀ ਨੇ ਲਿਖਿਆ ਹੈ ਕੀ ਉਸ ਕੋਂਮ ਨੂੰ ਕੋਣ ਹਰਾ ਸਕਦਾ ਹੈ ਜਿਸ ਕੋਲ ਦੇਗ ਤੇ ਤੇਗ ਦੋਨੋ ਹੋਣ1 ਦੇਗ ਉਦਾਰਤਾ -ਲੋੜ੍ਹਵੰਦਾ ਦੀ ਹਰ ਲੋੜ੍ਹ ਪੂਰੀ ਕਰਨ ਦੀ ਸਮਰਥਾ ਤੇ ਤੇਗ ਜਬਰ ਤੇ ਜ਼ੁਲਮ ਦੇ ਖਿਲਾਫ਼ ਟਕਰ1 

ਲਤੀਫ ਲਿਖਦਾ ਹੈ ਗੁਰੂ ਸਾਹਿਬ ਦਾ ਨਿਸ਼ਾਨਾ ਬਹੁਤ ਉਚਾ ਸੀ 1 ਜਿਸ ਕਾਰਜ ਵਿਚ ਉਨ੍ਹਾ ਨੇ ਹਥ ਪਾਇਆ ਉਸ ਨੂੰ ਸਿਰੇ ਚਾੜਿਆ1 ਉਹ ਮਹਾਨ ਸੀ1 ਉਨ੍ਹਾ ਸਦਕਾ ਹੀ ਬੇਮੁਹਾਰੇ,ਬੇਲਗਾਮ ਲੋਕ ਇਕ ਲੜੀ ਵਿਚ ਪਰੋਏ ਜੋ ਸਮੇ ਦੇ ਸਭ ਤੋ ਵਡੇ ਯੋਧੇ ਬਣੇ `

ਕੁਨਿੰਘ੍ਮ, ” ਪਹਿਲੇ ਗੁਰੂਸਹਿਬਾਨਾ ਦੀ ਕਿਰਪਾ ਸਦਕਾ ਸਿਖਾਂ ਵਿਚ ਅਥਾਹ ਜਜ੍ਬਾ ਭਰਿਆ ਜਾ ਚੁਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾ ਵਿਚ ਅਜਿਹੀ ਰੂਹ ਫੂਕੀ ਜਿਸਨੇ ਸਿਖਾਂ ਦੇ ਤੰਨ ਤੇ ਮੰਨ ਦੋਨੋ ਬਦਲ ਕੇ ਰਖ ਦਿਤੇ, ਅਕਲ ਤੇ ਸ਼ਕਲ ਦੋਨੋ ਬਦਲ ਕੇ ਰਖ ਦਿਤੀ। ਉਨ੍ਹਾ ਦੀ ਨੁਹਾਰ ਸਾਰੀ ਦੁਨੀਆਂ ਨਾਲੋਂ ਵਖਰੀ ਹੋ ਗਈ। ਉਨ੍ਹਾ ਨੇ ਉਹ ਕਾਰਨਾਮੇ ਕਰ ਕੇ ਦਿਖਾਏ ਜੋ ਕੋਈ ਨਾ ਕਰ ਸਕਿਆ।

ਰਿਆਂ ਤੇ ਫਿਟਕਾਰੀਆਂ ਵਾਰ ਨਹੀਂ ਸੀ ਆਉਂਦੀ, ਜੋ ਜਿਲਤ ਤੇ ਗੁਲਾਮੀ ਦੀ ਜਿੰਦਗੀ ਗੁਜ਼ਾ ਰ ਰਹੇ ਸਨ ਉਨਾ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਵਿਚ ਖੜਾ ਕਰਨਾ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਸੀ ”

ਬੰਗਾਲ ਦੇ ਇਤਿਹਾਸਕਾਰ ਬੈਨਰਜੀ ਆਪਣੀ ਪੁਸਤਕ Evolution of khalsa ਵਿਚ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਹਿੰਦੁਸਤਾਨ ਦੀਆ ਕੁਝ ਗਿਣੀਆਂ ਚੁਣੀਆਂ ਮਹਾਨ ਹਸਤੀਆਂ ਵਿਚੋ ਹਨ . ਉਨ੍ਹਾ ਦੀ ਪ੍ਰਤਿਭਾ ਅੱਟਲ ਹੈ। ਗੁਰੂ ਗੋਬਿੰਦ ਸਿੰਘ ਵਿਚ ਪੈਗੰਬਰ, ਰਖਿਅਕ, ਸੰਤ, ਕਵੀ, ਭਗਤ, ਕਲਾਕਾਰ, ਸੁਧਾਰਕ, ਰੂਹਾਨੀ, ਵੰਡ ਛਕਣ ਵਾਲੇ, ਵਿਦਵਾਨ, ਸਭ ਬੋਲੀਆਂ ਦੇ ਮਾਹਿਰ .ਜਥੇਦਾਰ, ਸਟੇਟਸਮੈਨ, ਨੀਤੀਵਾਨ, ਜੇਰਨੈਲ, ਸੰਤ-ਸਿਪਾਹੀ, ਪਰਉਪਕਾਰੀ, ਉਦਾਰਚਿਤ, ਤੀਰ-ਅਨਦਾਜ਼, ਤਲਵਾਰ ਦੇ ਧਨੀ, ਸਹਿਨਸ਼ੀਲਤਾ, ਨਿਰਮਾਣਤਾ, ਸਫਲ ਆਗੂ, ਘੋੜ ਸਵਾਰ, ਸੰਸਾਰ ਦੀ ਪੀੜਾ ਹਰਨ ਵਾਲੇ , ਨਿਸ਼ਾਨਾਬਾਜ਼, ਜਗਤ-ਗੁਰੂ, ਮਾਇਆ ਵਿਚ ਉਦਾਸੀ, ਨਿਰਵੈਰ, ਨਿਡਰ ;ਲਿਖਾਰੀ ਤੇ ਹੋਰ ਅਨੇਕਾਂ ਗੁਣ ਮਿਲਦੇ ਹਨ “।

ਅਮ੍ਰਿਤ ਰਾਏ ਲਿਖਦੇ ਹਨ ਕਾਇਰਾਂ ਨੂੰ ਸ਼ੇਰ ਬਣਾ ਕੇ ਜੰਗ ਵਿਚ ਲੜਾ ਦੇਣਾ, ਇਕ ਹਲਵਾਈ ਤੇ ਉਦਾਸੀ ਕੋਲੋਂ ਸਮੇ ਦੇ ਜਰਨੈਲ ਮਰਵਾ ਦੇਣੇ ਗੁਰੂ ਸਾਹਿਬ ਦੇ ਹਿਸੇ ਆਇਆ ਹੈ।

ਪ੍ਰੋਫੈਸਰ. ਸਤਬੀਰ ਸਿੰਘ ਜੀ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸ਼ਖ੍ਸ਼ੀਅਤ ਦਾ ਜਾਇਜਾ ਲਗਾਣਾ ਮੁਸ਼ਕਿਲ ਹੀ ਨਹੀਂ ਬਲਿਕ ਨਾਮੁਮਕਿਨ ਹੈ। 42 ਵਰਿਆਂ ਤੋਂ ਵੀ ਘਟ ਉਮਰ ਵਿਚ ਜੋ ਕਰਤਵ, ਬਖਸ਼ਿਸ਼ਾਂ ਅਤੇ ਯੁਧ ਓਹ ਕਰ ਗਏ ਹਨ ਉਨ੍ਹਾ ਦਾ ਤੋਲ-ਮੋਲ ਕਰਨਾ ਬਹੁਤ ਕਠਣ ਹੈ। ਇਤਨੀ ਛੋਟੀ ਉਮਰ ਵਿਚ ਇਤਨੇ ਮਹਾਨ ਕਾਰਜ ਕਰ ਜਾਣੇ ਇਹ ਕਰਾਮਾਤ ਤੋਂ ਘਟ ਨਹੀਂ ਤੇ ਫਿਰ ਇਕ ਸ਼ਖਸ਼ੀਅਤ ਵਿਚ ਇਤਨੇ ਗੁਣ ਇਕ ਥਾਂ ਮਿਲਣੇ ਅਸੰਭਵ ਜਹੀ ਗਲ ਲਗਦੀ ਹੈ।

ਅਬਦੁਲ ਮਜੀਦ ਲਿਖਦੇ ਹਨ, ‘ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੇਰੀ ਨਹੀਂ ਸੀ “। ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ, ਨਿਮਾਜ਼ ਅਤੇ ਪੂਜਾ, ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ, ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਕਰਾ ਕਰਨ ਲਈ ਖੜੀ ਹੋਵੇ, ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ ਤੇ ਮਰਹਮ ਪਟੀ ਦੀ ਸੇਵਾ ਕਰਨ, ਜਿਸਦੇ ਲੰਗਰ ਵਿਚ ਹਰ ਮੁਸਲਮਾਨ, ਹਿੰਦੂ, ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ। ਓਹ ਵਖਰੀ ਗਲ ਹੈ ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ। ਜੰਗਾਂ ਦੀ ਸ਼ੁਰੁਵਾਤ ਤਾਂ ਪਹਾੜੀ ਰਾਜੇ , ਜੋ ਕੀ ਹਿੰਦੂ ਸਨ, ਉਨ੍ਹਾ ਤੋ ਹੋਈ, ਜਿਸ ਵਿਚ ਪੀਰ ਬੁਧੂ ਸ਼ਾਹ, ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸੀ ਨੇ ਆਪਣੇ ਦੋ ਪੁਤਰ ਭਰਾ ਤੇ ਭਤੀਜੇ ਵਾਰੇ ਸਨ।ਪੂਰਾ ਸਿਖ ਇਤਿਹਾਸ ਭਰਿਆ ਹੋਇਆ ਹੈ  ਮੁਗ੍ਲ ਹਾਕਮਾਂ ਤੇ ਪਠਾਣ  ਲੁਟੇਰਿਆ ਨਾਲ ਜਿਨ੍ਹਾ ਨੇ ਸਿਖ ਤੇ ਹਿੰਦੂ ਗੁਰੁਦਵਾਰਿਆਂ ਤੇ ਮੰਦਰਾਂ ਦੀ ਬੇਪਤੀ ਕੀਤੀ, ਢਹਿ-ਢੇਰੀ ਕੀਤੇ , ਤੋਪਖਾਨੇ ਦੇ ਗੋਲੀਆਂ ਨਾਲ ਦਾਗਿਆ ਪਰ ਕਦੀ ਕਿਸੀ ਸਿਖ ਨੇ  ਗੁਰੂ ਸਾਹਿਬਾਨਾ ਵਕਤ ਤੋਂ ਲੈਕੇ ਅਜ ਤਕ  ਕੋਈ ਮਸੀਤ  ਢਾਹੀ ਹੋਵੇ ਬਿਲਕੁਲ ਨਹੀਂ । ਹਾਂ ਉਨਾ ਨੇ ਮਸੀਤਾਂ ਬਣਵਾਈਆਂ ਜਰੂਰ ਸਨ। ਗੁਰੂ ਹਰਗੋਬਿੰਦ ਸਮੇ, ਮਿਸਲਾਂ ਵਕਤ ਤੇ ਮਹਾਰਾਜਾ ਰਣਜੀਤ ਸਿੰਘ ਵਕਤ  ਪਰ ਢਾਹੀਆਂ  ਨਹੀਂ।ਇਹ ਸੀ ਗੁਰੂ ਨਾਨਕ ਦੇ ਸਿਖਾਂ ਤੇ ਖਾਲਸਾ ਪੰਥ ਦਾ ਕਿਰਦਾਰ 1 

                                      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 

Print Friendly, PDF & Email

Nirmal Anand

1 comment