ਸਿੱਖ ਇਤਿਹਾਸ

ਨਬੀ ਖਾਨ ਤੇ ਗਨੀ ਖਾਨ

 ਚਮਕੋਰ ਦੀ ਲੜਾਈ ਦਾ ਅਜ ਦੂਸਰਾ ਦਿਨ ਸੀ ਜਿਸ ਵਿਚ ਗੁਰੂ ਸਾਹਿਬ ਦੇ ਦੋਨੋ ਸਾਹਿਬਜ਼ਾਦੇ ਤੇ ਤਕਰੀਬਨ ਸਾਰੇ ਸਿਖ ਸਹੀਦ ਹੋ ਗਏ ਕੇਵਲ 10-11 ਸਿੰਘ ਬਚ ਗਏ  ਜਿਨ੍ਹਾ ਦੀ ਅਗਲੀ ਸਵੇਰੇ ਸ਼ਹੀਦੀ ਯਕੀਨੀ ਸੀ 1 ਸਭ ਸਿੰਘਾਂ ਨੂੰ ਫਿਕਰ ਪੈ ਗਿਆ ਕੀ ਕਲ ਜੇ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋ ਗਏ ਤਾਂ ਪੰਥ ਦੀ ਅਗਵਾਈ ਕੋਣ ਕਰੇਗਾ 1 ਇਕ ਦਿਨ ਪਹਿਲੇ ਉਹ ਗੁਰੂ ਸਾਹਿਬ ਨੂੰ ਆਪਣੇ ਬਚਿਆਂ ਨੂੰ ਲੈਕੇ ਗੜੀ ਵਿਚੋਂ ਨਿਕਲਣ ਲਈ ਕਹਿ ਚੁਕੇ ਸੀ ,ਪਰ ਗੁਰੂ ਸਾਹਿਬ ਨੇ ਇਹ ਕਹਿ ਕੇ ਮਨਾ ਕਰ ਦਿਤਾ ਕੀ ਤੁਸੀਂ ਸਾਰੇ ਮੇਰੇ ਬਚੇ ਹੋ 1 ਇਹ ਨਹੀਂ ਹੋ ਸਕਦਾ 1 ਹੁਣ ਸਭ ਨੇ ਸਲਾਹ ਕੀਤੀ ਤੇ ਪੰਜ ਪਿਆਰਿਆਂ ਦਾ ਰੂਪ ਧਾਰ  ਕੇ ਗੁਰੂ ਸਾਹਿਬ ਨੂੰ ਹੁਕਮ ਦਿਤਾ ,’ ਕੀ ਤੁਸੀਂ ਗੜੀ ਛਡ ਕੇ ਨਿਕਲ ਜਾਉ  ਇਹ ਸਾਡਾ ਹੁਕਮ ਹੈ 1 ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਆਪ ਪੰਜ ਪਿਆਰਿਆਂ ਨੂੰ ਬਖਸ਼ੀ ਸੀ ਗੁਰੂ ਤੇ ਚੇਲੇ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਜਿਸ ਨੂੰ ਟਾਲਿਆ ਨਹੀਂ ਸੀ ਜਾ ਸਕਦਾ 1

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਆਪਣੇ ਬਚਿਆਂ ਤੇ ਆਪਣੇ ਪਿਆਰੇ ਸਿਖਾਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ ਕੇ ਗੜੀ ਵਿਚੋ ਨਿਕਲ ਜਾਂਦੇ ਹਨ 1 ਗੜੀ ਤੋਂ ਬਾਹਰ ਨਿਕਲਣ ਵੇਲੇ ਆਪਜੀ ਦੇ ਨਾਲ ਭਾਈ ਦਇਆ ਸਿੰਘ ,ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ ਪਰ ਹਨੇਰਾ ਹੋਣ ਕਰਕੇ  ਤਿਨੋਂ ਨਿਖੜ ਜਾਂਦੇ ਹਨ 1 ਗੁਰੂ ਸਾਹਿਬ  ਉਥੋਂ ਰਾਤੋ -ਰਾਤ ਸਫਰ ਕਰਕੇ ਮਾਛੀਵਾੜੇ ਪੁਜੇ, ਥੋੜਾ ਆਰਾਮ ਕਰਨ ਲਈ ਇਕ ਬਾਗ ਵਿਚ ਆ  ਜਾਂਦੇ ਹਨ 1 ਕਈ ਦਿਨਾਂ ਪਿਛੋਂ ਡੋਡਿਆਂ ਦਾ ਰਸ ਤੇ  ਖੂਹ ਦੀਆਂ ਟਿੰਡਾ ਦਾ ਪਾਣੀ ਪੀਤਾ, ਨੰਗੇ ਪੈਰੀਂ ਚਲਦਿਆ ਪੈਰਾਂ ਵਿਚ ਛਾਲੇ ਪਏ ਹੋਏ ਸੀ, ਚਰਨ ਕੰਡਿਆਂ ਨਾਲ ਪ੍ਛੇ ਹੋਏ ਸੀ ,ਝਾੜੀਆਂ ਨਾਲ ਅੜ ਅੜ ਕੇ ਜਾਮਾ ਲੀਰੋ ਲੀਰ ਹੋਇਆ ਸੀ , ਵਿਛੋੜਾ, ਭੁਖ, ਧਕੇਵਾਂ, ਉਨੀਦਰਾ ਆਤਮਾ ਭਾਵੇਂ  ਚੜਦੀ ਕਲਾ ਵਿਚ ਸੀ ਪਰ ਸਰੀਰ ਨਿਢਾਲ ਹੋ ਚੁਕਾ ਸੀ ਓਹ ਬੜੇ ਸ਼ਾਂਤ ਚਿਤ ਹੋਕੇ ਥੋੜਾ ਆਰਾਮ ਕਰਨ ਲਈ ਢੀਮ ਦਾ ਸਰ੍ਹਾਣਾ ਲੇਕੇ ਜਮੀਨ ਤੇ ਲੇਟ ਜਾਂਦੇ ਹਨ 1 ਗੁਰੂ ਸਾਹਿਬ ਦਾ ਹੋਸਲਾ ਵੀ ਕਮਾਲ ਦਾ ਸੀ 1 ਬਹੁਤ ਕੁਝ ਵਾਪਰ ਜਾਂਦਾ ਹੈ ਪਰ ਅਜੇ ਵੀ ਓਹ ਮਾਲਿਕ ਦਾ ਸ਼ੁਕਰ ਅਦਾ ਕਰਦੇ ਗੁਨਗੁਨਾ ਰਹੇ ਸਨ 1

         ,”  ਮਿਤਰ ਪਿਆਰੇ ਨੂੰ ,ਹਾਲ ਮੁਰੀਦਾ ਦਾ ਕਹਿਣਾ

             ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਿਣਾ 

ਇਥੇ ਹੀ ਤਿੰਨ ਸਿੰਘ ਆਪ ਜੀ ਨੂੰ ਆਣ ਮਿਲੇ 1 ਗੁਰੂ ਸਾਹਿਬ ਦੀ ਹਾਲਤ ਦੇਖਕੇ ਉਨਾਂ ਦੀਆਂ ਭੁਬਾਂ ਨਿਕਲ ਗਈਆਂ 1 ਗੁਰੂ ਸਾਹਿਬ ਨੇ ਅਖਾਂ ਖੋਲੀਆਂ , ਓਨ੍ਹਾ   ਨੂੰ ਸ਼ਾਂਤ ਕੀਤਾ ਤੇ ਰਬ ਦੇ ਭਾਣੇ ਵਿਚ ਰਹਿਣ ਦੀ ਤਾਕੀਦ ਕੀਤੀ 1 ਉਨ੍ਹਾ   ਨੇ ਦਸਿਆ ਕੀ ਵੈਰੀਆਂ ਦੀਆ ਫੋਜ਼ਾ ਵਾਹੋ ਦਾਹੀ ਆਪਜੀ ਦਾ ਪਿਛਾ ਕਰਦੀਆਂ ਆ ਰਹੀਆਂ ਹਨ 1 ਗੁਰੂ ਸਾਹਿਬ ਜਿਥੇ ਠਹਿਰੇ ਹੋਏ ਸੀ ਓਹ ਪੰਜਾਬ ਦੇ ਮਸੰਦ, ਗੁਲਾਬੇ ਦਾ ਬਾਗ ਸੀ  ਉਸਨੇ ਸੇਵਾ ਤਾਂ ਬੜੀ ਕੀਤੀ ਪਰ ਜਦ ਮੁਗਲ ਫੌਜਾਂ ਦੇ ਆਣ ਦਾ ਸੁਣਿਆ ਤਾਂ ਡਰ ਗਿਆ ਕਿ ਜੇ ਹਕੂਮਤ ਨੂੰ ਪਤਾ ਚਲ ਗਿਆ ਤਾਂ ਉਸਦੇ ਪਰਿਵਾਰ ਦਾ ਕੀ ਬਣੇਗਾ 1 ਸਵੇਰੇ ਹੀ 5 ਮੋਹਰਾਂ ਰਖ ਕੇ ਮਥਾ ਟੇਕ ਦਿਤਾ

 

 ਇਸੇ ਪਿੰਡ ਦੇ ਨਬੀ ਖਾਨ ਤੇ ਗਨੀ ਖਾਨ ,ਪਠਾਨ ਜੋ ਘੋੜਿਆ ਦੇ ਸੁਦਾਗਰ ਸਨ ਤੇ ਆਪਣੇ ਘੋੜੇ ਗੁਰੂ ਸਾਹਿਬ ਨੂੰ ਵੇਚਦੇ ਵੇਚਦੇ ਉਨ੍ਹਾ ਦੇ ਮੁਰੀਦ ਬਣ ਗਏ ਸਨ ,ਜਦ ਉਨ੍ਹਾ  ਨੂੰ ਖਬਰ ਹੋਈ ਤਾਂ ਗੁਰੂ ਸਾਹਿਬ ਨੂੰ ਲੈਣ ਵਾਸਤੇ ਗੁਲਾਬੇ ਦੇ ਘਰ ਆਏ  1 ਸਤਿਗੁਰੁ ਨੂੰ ਦੇਖਕੇ ਖੁਸ਼ ਵੀ ਹੋਏ ਤੇ ਉਦਾਸ ਵੀ 1 ਉਨ੍ਹਾ ਦੀ ਹਾਲਤ ਇਕ ਆਮ ਫਕੀਰ ਵਰਗੀ ਦੇਖਕੇ, ਨਾ ਤਖਤ ,ਨਾ ਤਾਜ, ਨਾ ਸੈਨਾ, ਸੇਵਕ,ਪਰਿਵਾਰ ,ਹਾਥੀ ਘੋੜੇ , ਗੁਰੂ ਕੇ ਲੰਗਰ, ਮੇਲੇ ਦੀਆਂ ਰੋਣਕਾਂ, ਇਹ ਸਭ ਦੇਖਿਆ ਨਹੀਂ ਗਿਆ  1 ਆਨੰਦਪੁਰ ਦੀਆਂ ਬੀਤੀਆਂ ਵਾਰਤਾਵਾਂ ਓਹ ਸੁਣ ਚੁਕੇ ਸਨ ਸੂਬਾ ਸਰਹੰਦ ਤੇ ਉਸਦੀਆਂ ਵਧੀਕੀਆਂ ਬਾਰੇ ਵੀ ਓਹਨਾਂ  ਨੂੰ ਖਬਰ ਸੀ 1 ਬੜੇ ਪ੍ਰੇਮ ਭਾਵ ਨਾਲ ਆਪਣੇ ਘਰ ਲੈ ਗਏ ਤੇ ਸੇਵਾ ਕੀਤੀ 1 ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ।  ਉਨ੍ਹਾ ਨੂੰ ਲਗਾ ਕੀ ਇਹ ਜਗਹ ਗੁਰੂ ਸਾਹਿਬ ਲਈ ਖਤਰੇ ਤੋਂ ਖਾਲੀ ਨਹੀਂ ਹੈ 1 ਸ਼ਾਹੀ ਫੌਜ਼ ਚਪਾ ਚਪਾ ਧਰਤੀ ਤੇ ਖਲੋਤੀ ਹੈ, ਗੁਰੂ ਸਾਹਿਬ ਨੂੰ ਘਰ ਘਰ ਲਭਦੇ ਫਿਰਦੇ ਹਨ , ਜੀ ਜੀ ਤੋਂ ਪੁਛਿਆ ਜਾ ਰਿਹਾ ਹੈ 1 ਤਲਾਸ਼ੀਆਂ ਲਈਆਂ ਜਾ ਰਹੀਆਂ ਹਨ1  ਹਥ ਜੋੜਕੇ ਪੁਛਣ ਲਗੇ ਕੋਈ ਸੇਵਾ ਦਸੋ ,ਇਸ ਵੇਲੇ ਅਸੀਂ ਤੁਹਾਡੇ ਕਿਹੜੇ ਕੰਮ ਆ ਸਕਦੇ ਹਾਂ ? ਅਗਰ ਤੁਹਾਡੇ ਲਈ ਜਾਨ ਵੀ ਦੇਣੀ ਪਈ ਅਸੀਂ ਆਪਣੇ ਧੰਨ ਭਾਗ  ਸਮਝਾਂਗੇ1  ਉਨ੍ਹਾ ਨੇ ਗੁਰੂ ਸਾਹਿਬ ਨੂੰ ਸਲਾਹ ਦਿਤੀ , ਤੁਸੀਂ ਨੀਲਾ ਬਾਣਾ ਤਾਂ ਪਾਂਦੇ ਹੀ ਹੋ 1 ਅਸੀਂ ਤੁਹਾਨੂੰ ਉਚ ਦੇ ਪੀਰ ਬਣਾਕੇ ਹੇਹਰ ਪਿੰਡ ਜਾਂ ਜਿਥੇ ਤੁਸੀਂ ਕਹੋ ਛਡ ਦਿੰਦੇ ਹਾਂ 1 

ਰਿਆਸਤ ਭਾਗਲ ਪੁਰ ਵਿਚ ਇਕ ਥਾਂ ਹੈ ਜਿਥੋਂ ਦੇ  ਪੀਰ ਬੜੇ ਪ੍ਰਸਿਧ ਹਨ ਜੋ ਅਕਸਰ ਮੁਰੀਦਾਂ ਕੋਲ ਆਇਆ ਜਾਇਆ ਕਰਦੇ  ਸੀ 1 ਸੋ ਗੁਰੂ ਸਾਹਿਬ ਲਈ ਨੀਲੇ ਵਸਤਰ ਬਣਵਾਏ , ਪਾਲਕੀ ਬਨਵਾਈ ਤੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਦੇ ਭੇਸ ਵਿਚ ਪਾਲਕੀ ਵਿਚ ਬਿਠਾ ਦਿਤਾ 1 ਅਗ੍ਲੇ ਪਾਸਿਓ ਦੋਨੋ ਭਰਾਵਾਂ ਨੇ ਚੁਕ ਲਈ ਤੇ ਪਿਛੋਂ ਦੋ ਪਿਆਰਿਆਂ ਨੇ ਧਰਮ ਸਿੰਘ ਤੇ ਮਾਨ ਸਿੰਘ ਨੇ 1 ਭਾਈ ਦਯਾ ਸਿੰਘ ਪਾਲਕੀ ਦੇ ਪਿੱਛੇ ਚਵਰ ਲੇਕੇ, ਮਾਛੀਵਾੜੇ ਦੇ ਘੇਰੇ ਤੋ ਨਿਕਲ ਕੇ ਪਿੰਡ ਹੇਹਰ ਵਲ ਨੂੰ ਰਵਾਨਾ ਹੋਏ 1 ਰਾਹ ਵਿਚ ਗਸ਼ਤੀ ਫੌਜ਼ ਨਾਲ ਟਕਰ ਹੋ ਗਈ 1 ਪਾਲਕੀ ਰੁਕਵਾਈ, ਪੁਛ ਗਿਛ ਕੀਤੀ 1 ਪਠਾਨ ਭਰਾਵਾਂ ਨੇ ਉਨ੍ਹਾ ਦੀ ਤਸਲੀ ਕਰਵਾ ਦਿਤੀ 1 ਵਧੇਰੇ ਪਕਿਆਂ ਕਰਨ ਵਾਸਤੇ ਨੇੜਲੇ ਪਿੰਡ ਵਿਚੋਂ ਕਾਜ਼ੀ ਪੀਰ ਮੁਹੰਮਦ ਨੂੰ ਜੋ ਗੁਰੂ ਸਾਹਿਬ ਨੂੰ ਪੜਾਂਦਾ ਸੀ  ,ਬੁਲਾ ਲਿਆ 1 ਕਾਜ਼ੀ  ਨੇ ਗੁਰੂ ਸਾਹਿਬ ਨੂੰ ਦੇਖਿਆ ਤੇ ਪਹਿਚਾਣ ਲਿਆ ਤੇ ਗਸ਼ਤੀ ਫੋਜ਼ ਨੂੰ ਇਹ ਕਹਿਕੇ ਤੱਸਲੀ ਕਰਵਾ ਦਿਤੀ ,”  ਇਨ੍ਹਾ ਮਹਾਂ ਪੁਰਸ਼ਾਂ ਨੂੰ ਰੋਕੋ ਨਹੀਂ ਇਹ ਤਾਂ ਉਚ ਦੇ ਉਚੇ ਪੀਰ ਹਨ 1

ਇਸ ਤਰਹ ਗੁਰੂ ਸਹਿਬ ਨੂੰ ਦੋਨੋ ਭਰਾਵਾਂ ਨੇ ਹੇਹਰ ਪਿੰਡ ਮਹੰਤ ਕਿਰਪਾਲ ਦੇ ਘਰ ਪੁਚਾ ਦਿਤਾ 1 ਇਥੇ ਗੁਰੂ ਸਾਹਿਬ ਨੇ ਨਬੀ ਖਾਨ ਤੇ ਗਨੀ ਖਾਨ ਨੂੰ ਆਸ਼ੀਰਵਾਦ ਦੇਕੇ ਵਿਦਾ ਕੀਤਾ1 ਗੁਰੂ ਸਾਹਿਬ ਇਨ੍ਹਾ ਦੋਨੋ ਦੀ ਪ੍ਰੇਮ ਭਗਤੀ ਦੇਖ ਕੇ ਬਹੁਤ ਖੁਸ਼ ਹੋਏ ਤੇ ਇਕ ਹੁਕਨਾਮਾ ਬਖਸ਼ਿਆ ਜਿਸ ਵਿਚ ਲਿਖਿਆ ਸੀ ਕੀ ਗਨੀ ਖਾਨ ਅਤੇ ਨਬੀ ਖਾਨ ਸਾਨੂੰ ਪੁਤਰਾਂ ਤੋ ਵਧ ਪਿਆਰੇ ਹਨ 1 ਸਿਖ ਰਿਆਸਤਾਂ ਤੋਂ ਇਨ੍ਹਾ ਨੂੰ ਸਾਲਾਨਾ ਬੰਧਾਨ ਮਿਲਦਾ ਰਹੇ 1 ਜੋ ਸਿਖ  ਇਨ੍ਹਾ ਦਾ ਆਦਰ-ਸਤਿਕਾਰ  ਤੇ ਸੇਵਾ ਕਰੇਗਾ ਉਹ ਸਾਡੀ  ਸੇਵਾ ਤੇ ਸਨਮਾਨ ਹੋਵੇਗਾ  1ਇਹ ਪਠਾਨ ਭਰਾ ਕਦੋਂ ਅਤੇ ਕਿਥੇ ਸੰਸਾਰ ਦੀ ਯਾਤਰਾ ਪੂਰੀ ਕਰ ਗਏ ਇਸ ਖੋਜ ਦੀ ਲੋੜ ਹੈ 1 ਇਹ ਮਾਛੀਵਾੜੇ ਕਦੋਂ ਤੇ ਕਿਵੇਂ ਆਏ ਸੀ ਇਸ ਬਾਰੇ ਇਤਿਹਾਸਕਾਰਾਂ ਨੂੰ ਜਾਣਕਾਰੀ ਨਹੀਂ ਹੈ1 ਕਈ  ਇਤਿਹਾਸਕਾਰ ਉਨ੍ਹਾ ਨੂੰ ਕੋਟਲਾ ਨਿਹੰਗ ਖਾਨ ਦੇ ਭੂਆ ਦੇ ਪੁਤਰ ਕਹਿੰਦੇ ਹਨ    
ਦਸਮੇਸ਼ ਪਿਤਾ ਜੀ ਵੱਲੋਂ ਬਖ਼ਸ਼ਿਸ਼ ਹੁਕਮਨਾਮਾ ਅੱਜ ਵੀ ਗਨੀ ਖਾਂ ਤੇ ਨਬੀ ਖਾਂ ਦੀ ਨੌਵੀਂ ਪੀੜ੍ਹੀ ਕੋਲ ਅਦਬ-ਸਤਿਕਾਰ ਨਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ ਜਿਸ ਵਿਚ ਇਕ ਢਾਲ ਤੇ ਇਕ ਕਟਾਰ ਵੀ ਹੈ 1 ਗਨੀ ਖਾਂ ਤੇ ਨਬੀ ਖਾਂ ਦੇ ਘਰ ਉਨ੍ਹਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ। ਇਹ ਸੁੰਦਰ ਗੁਰਦੁਆਰਾ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਹੈ।

 

 

 

 

Nirmal Anand

Add comment

Translate »