ਸਿੱਖ ਇਤਿਹਾਸ

ਦੀਵਾਨ ਟੋਡਰ ਮਲ -ਦੁਨਿਆ ਦੀ ਸਭ ਤੋ ਵਧ ਕੀਮਤੀ ਧਰਤੀ ਦਾ ਖਰੀਦਦਾਰ

ਟੋਡਰ ਮਲ , ਗੁਰੂ ਘਰ ਦਾ ਪਰੇਮੀ ਤੇ ਦਿਲੀ ਦੇ ਤਖਤ ਦਾ ਇਕ ਅਸਰ-ਰਸੂਖ ਵਾਲਾ ਸਰਕਾਰੀ ਅਧਿਕਾਰੀ ਸੀ1

13 ਦਸੰਬਰ 1704 ਨੂੰ ਵਜ਼ੀਰ ਖ਼ਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿਤਾ ਗਿਆ। ਪਰ ਇਤਨਾ ਜੁਲਮ ਕਰਕੇ ਵੀ ਉਸ ਨੂੰ ਤੱਸਲੀ ਨਹੀਂ ਹੋਈ 1 ਲਾਸ਼ਾਂ ਨੂੰ ਰੋਲਣ ਤੇ ਮਿਟੀ ਖਰਾਬ ਕਰਨ ਦੀ ਖਾਤਿਰ , ਲਾਵਾਰਿਸ ਕਰਾਰ ਦੇਕੇ ਉਸਨੇ ਕਿਲੇ ਦੀਆਂ ਦੀਵਾਰਾਂ ਤੋਂ ਬਾਹਰ  ਹੰਸਲਾ ਨਦੀ ਦੇ ਕਿਨਾਰੇ ,ਇਕ ਉਜਾੜ ਥਾਂ ਤੇ ਸੁਟਵਾ ਦਿਤਾ 1  ਜਦ ਸਰਹੰਦ ਦੇ ਇਲਾਕੇ ਵਿਚ ਵਸਦੇ ਗੁਰੂ ਪ੍ਰੇਮੀਆਂ ਨੂੰ ਵਜੀਰ ਖਾਨ ਦੇ ਇਸ ਕੁਕਰਮ ਦਾ ਪਤਾ ਚਲਿਆ ਤਾਂ ਉਨ੍ਹਾ ਨੇ ਖੂਨ ਦੇ ਆਂਸੂ ਕੇਰੇ ਪਰ ਸਰਕਾਰੀ ਕਹਿਰ ਤੋਂ ਡਰਦੀਆਂ ਕਿਸੇ ਦੀ ਹਿੰਮਤ ਨਾ ਪਈ   ਕਿ ਉਨ੍ਹਾਂ ਦਾ ਵਿਧੀ ਪੂਰਵਕ ਸਸਕਾਰ ਕਰ ਸਕਣ1

ਗੁਰੂ ਘਰ ਦੇ ਮੁਰੀਦਾਂ ਲਈ ਇਹ ਬੜੇ ਕਰੜੇ ਇਮਤਿਹਾਨ ਵਾਲਾ ਸਮਾਂ ਸੀ 1 ਇਸਤੋਂ ਪਹਿਲਾ ਵੀ ਚਾਂਦਨੀ ਚੋਕ ਦੇ ਅੰਦਰ ਹੋਈ ਅੱਦੁਤੀ ਸ਼ਹਾਦਤ ਉਪਰੰਤ ਮੁਗਲ ਹਕੂਮਤ ਨੇ ਉਨ੍ਹਾ ਗੁਰੂ ਤੇਗ ਬਹਾਦਰ ਦੇ ਸੀਸ ਅਤੇ ਧੜ ਦੀ ਬੇਹੁਰਮਤੀ ਕਰਨ ਦਾ ਕੋਝਾ ਯਤਨ ਕੀਤਾ ਸੀ ਤਾਂ ਗੁਰੂ ਘਰ ਦੇ ਪ੍ਰੇਮੀ ਲਖੀ ਸ਼ਾਹ ਵੰਜ਼ਾਰਾ ਨੇ  ਮੀਂਹ ਝਖੜ ਤੇ ਉਸ ਅਕਾਲ ਪੁਰਖ ਦਾ ਆਸਰਾ ਲੇਕੇ  ਸਖਤ ਪਹਿਰੇ ਵਿਚੋਂ ਗੁਰੂ ਸਾਹਿਬ ਦਾ ਸਰੀਰ ਆਪਣੇ ਗੱਡੇ ਤੇ ਰਖ  ਕੇ ਆਪਣੇ ਘਰ  ਲੈ ਗਿਆ ਤੇ ਜਾਕੇ ਘਰ ਦੇ ਅੰਦਰ ਬੜੇ ਅਦਬ ਨਾਲ ਉਨ੍ਹਾ ਦੀ ਚਿਖਾ ਸਜਾ ਕੇ ਸਣੇ ਸਮਾਨ ਦੇ  ਘਰ ਨੂੰ ਅਗਨੀ ਭੇਟ ਕਰ ਦਿਤਾ ਤਾਕਿ ਹਕੂਮਤ ਨੂੰ ਇਹ ਇਕ ਹਾਦਸਾ ਲਗੇ 1  ਭਾਈ ਜੇਤਾ ਜੀ  ਉਨ੍ਹਾ ਦਾ ਸੀਸ ਕਈ  ਮੀਲ ਪੈਦਲ ਤੁਰਕੇ ਥਾਂ ਥਾਂ ਤੇ ਪਹਿਰੇਦਾਰਾਂ ਤੋਂ ਬਚਦੇ ਬਚਾਂਦੇ ਆਨੰਦ ਪੁਰ ਸਾਹਿਬ ਪਹੁੰਚਾਣ ਦਾ ਦਲੇਰੀ ਭਰਿਆ ਕੰਮ ਕਰ ਚੁਕੇ ਸਨ1

ਹੁਣ ਇਸ ਪਰਖ ਦੀ ਘੜੀ ਵਿਚ ਭਾਈ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮਲ ਨੇ ਆਪਣੀ ਜੁਰਅਤ  ਦੀ ਮਿਸਾਲ ਕਾਇਮ ਕੀਤੀ 1 ਭਾਈ ਮੋਤੀ ਲਾਲ ਮਹਿਰਾ ਇਸ ਮੁਸੀਬਤ ਵੱਕਤ ਮਾਤਾ ਗੁਜਰੀ ਤੇ ਬਚਿਆਂ ਲਈ ਸਾਰੇ ਖਤਰੇ ਮੁਲ ਲੈਕੇ ,ਪਹਿਰੇਦਾਰਾਂ ਨੂੰ ਲਾਲਚ ਦੇਕੇ ਠੰਡੇ ਬੁਰਜ ਵਿਚ ਗਰਮ ਦੁਧ ਦਾ ਗਡਵਾ ਲੈਕੇ ਜਾਂਦਾ ਰਿਹਾ ਜਦ ਮੁਗਲ ਹਕੂਮਤ ਦਾ ਖਾਣਾ ਖਾਣ  ਲਈ ਮਾਤਾ ਗੁਜਰੀ ਜੀ ਨੇ ਇਨਕਾਰ ਕਰ ਦਿਤਾ 1

ਟੋਡਰ ਮਲ ਨੇ ਦੋਨੋ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਵਿਧੀ ਪੂਰਵਕ ਸਸਕਾਰ ਕਰਨ ਲਈ , ਵਜੀਰ ਖਾਨ ਨਾਲ ਉਨ੍ਹਾ ਦੀਆਂ ਮ੍ਰਿਤਿਕ ਦੇਹਾਂ ਨੂੰ ਉਸਦੇ  ਹਵਾਲੇ ਕਰਨ ਲਈ ਚਾਰਾਜੋਈ ਕੀਤੀ 1 ਪਹਿਲਾਂ ਦੇ ਵਜੀਰ ਖਾਨ ਮਨਿਆ ਨਹੀਂ 1 ਫਿਰ ਦਿਲੀ ਦਰਬਾਰ ਵਿਚ ਉਸਦਾ ਅਸਰ ਰਸੂਖ ਦੇਖਕੇ ਤੇ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਦੇ ਆਪਸੀ ਮਿਤਰਾਨਾ ਤਲਾਕਾਤਾਂ ਬਾਰੇ ਜਾਣ ਕੇ ਹਾਂ ਤਾਂ ਕਰ ਦਿਤੀ ਪਰ ਉਨ੍ਹਾ ਨੂੰ ਹਕੂਮਤ ਦੇ ਬਾਗੀ ਕਰਾਰ ਦੇਕੇ ਸਸਕਾਰ  ਕਰਣ ਲਈ ਜਗਹ ਦੇਣ ਤੋਂ ਮਨੁਕਰ ਗਿਆ 1 ਟੋਡਰ ਮਲ ਦੀਆਂ ਮਿਨਤਾਂ ਤਰਲਿਆਂ ਤੋ ਬਾਅਦ ਉਸ ਦੇ ਸ਼ਾਤਰੀ ਦਿਮਾਗ ਨੇ ਇਕ  ਔਖੀ ਤੇ ਸ਼ੈਤਾਨੀ ਤਜਵੀਜ਼ ਰਖ ਦਿਤੀ ਕਿ  ਸਸਕਾਰ ਦੀ ਜਗਹ ਤੇਨੂੰ ਮੁਲ ਖਰੀਦਣੀ ਪਵੇਗੀ ਜਿਸਦਾ ਮੁਲ ਹੋਵੇਗਾ , ਜਿਤਨੀ ਜਗਾ ਦੀ ਲੋੜ ਹੋਵੇ  ਉਸਤੇ ਉਪਰ ਖੜੇ ਰੁਖ ਉਤਨੀਆਂ ਹੀ ਮੁਹਰਾਂ ਵਿਛਾ ਕੇ 1 ਵਜੀਰ ਖਾਨ ਨੂੰ ਵਿਸ਼ਵਾਸ ਸੀ ਕੀ ਇਸ ਕੀਮਤ ਜੋ ਦੁਨਿਆ ਦੀ ਕਿਸੇ ਧਰਤੀ ਤੋ ਵੀ ਵਡਮੁਲੀ ਸੀ ,ਟੋਡਰ ਮਲ ਕਦੀ ਵੀ ਖਰੀਦਣ ਦੀ ਹਿੰਮਤ ਨਹੀਂ ਕਰੇਗਾ 1 ਪਰ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕੀ ਕਿਸ ਕੱਦਰ ਨੇਕ ਹਿੰਦੂ ਤੇ ਮੁਸਲਮਾਨ ਵੀ ਗੁਰੂ ਸਾਹਿਬ ਨਾਲ ਪਿਆਰ  ਤੇ ਅਕੀਦਤ ਰਖਦੇ ਸਨ  1 ਤਿਆਗ ਦੀ ਮੂਰਤੀ ਦੀਵਾਨ ਟੋਡਰ ਮਲ ਨੇ ਆਪਣੀ ਪਤਨੀ ਦੇ ਗਹਿਣੇ , ਆਪਣਾ ਘਰ-ਬਾਰ ,ਜਮੀਨ ਜਾਇਦਾਦ ਸਭ ਕੁਝ ਵੇਚ ਕੇ ਮੋਹਰਾਂ ਨੂੰ ਠੀਕਰੀਆਂ ਸਮਝ ਕੇ ਵਜੀਰ ਖਾਨ ਦੇ ਮਥੇ ਮਾਰਕੇ ਜਮੀਨ ਖਰੀਦ ਲਈ 1  ਆਪ ਸੋਚੋ ਜਗਾ ਖਰੀਦਣ ਦਾ ਮੁਲ ਉਸ ਵਕਤ ਦੇ ਹਿਸਾਬ ਨਾਲ 78000 ਅਸ਼ਰਫੀਆਂ ਮਤਲਬ 780 ਕਿਲੋ ਸੋਨਾ 1

ਭਾਈ ਮੋਤੀ ਲਾਲ ਮਹਿਰਾ ਦੇ ਸਹਿਯੋਗ ਨਾਲ ਅਤੇ ਗੁਰੂ ਘਰ ਦੇ ਸਿਖਾਂ ਨਾਲ ਰਲਕੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਜਿਥੇ ਅਜ ਕਲ ਗੁਰੂਦਵਾਰਾ  ਵਿਮਾਨਗੜ੍ਹ ਹੈ ,ਵਾਲੀ ਥਾਂ ਤੇ ਪੂਰੇ ਸਤਿਕਾਰ ਸਹਿਤ ਸਿਖ ਰਹੁ -ਰੀਤਿ ਅਨੁਸਾਰ ਅੰਤਿਮ ਸਸਕਾਰ ਕਰ ਦਿਤਾ 1ਇਸ ਕਾਰਜ ਲਈ  ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵਿਚ ਲਗ ਗਈ,  ਘਰ ਬਾਰ ਗਹਿਣੇ ਪੈ ਗਿਆ ਪਰ ਉਨ੍ਹਾਂ ਨੇ ਅਪਣੇ ਇਸ ਨੁਕਸਾਨ ਨੂੰ ਇਸ ਮਹਾਨ ਕਾਰਜ ਅਗੇ ਤੁਛ ਸਮਝ ਕੇ  ਗੁਰੂ ਘਰ ਅਤੇ ਸਿੱਖੀ ਦੀ ਮਹਾਨ ਸੇਵਾ ਦਾ ਮਾਣ ਹਾਸਲ ਕੀਤਾ ।

ਸਸਕਾਰ ਤੋਂ ਬਾਅਦ ਵਜੀਰ ਖਾਨ   ਦਾ ਕਹਿਰ ਦੀਵਾਨ ‘ਤੇ ਟੁੱਟ ਪਿਆ। ਅਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਅਪਣਾ ਘਰ-ਬਾਰ ਅਤੇ ਮੁਗਲਾਂ ਦੀ ਨੋਕਰੀ ਤੇ ਕਾਰੋਬਾਰ ਛੱਡ ਕੇ ਕਿਸੇ ਹੋਰ ਪਿੰਡ ਜਾਣਾ ਪਿਆ। ਵਜੀਰ  ਖ਼ਾਨ ਜ਼ਾਲਮ ਤੇ ਬੇਰਹਿਮ ਇਨਸਾਨ ਸੀ।ਉਸਨੇ ਮੋਤੀ ਲਾਲ ਮਹਿਰਾ ਨੂੰ ਵੀ ਨਹੀਂ ਛਡਿਆ ਉਸ ਨੂੰ ਜਦ ਬਾਬਾ ਮੋਤੀ ਰਾਮ ਮਹਿਰਾ ਦਾ ਠੰਡੇ ਬੁਰਜ ਵਿਚ ਦੁਧ  ਪਹੁੰਚਾਣ  ਬਾਰੇ ਪਤਾ ਚਲਿਆ ਤਾਂ ਉਨ੍ਹਾ ਦੇ ਸਾਰਾ ਪਰਿਵਾਰ ਨੂੰ ਵੇਲਣੇ ਵਿਚ ਪੀੜ ਕੇ ਸ਼ਹੀਦ ਕਰ ਦਿਤਾ1

ਉਨ੍ਹਾਂ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ‘ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖ਼ਸ਼ੀ ਗਈ। ਇਕ ਪਾਸੇ ਕੁੰਮਾ ਮਾਸ਼ਕੀ, ਬੀਬੀ ਲੱਛਮੀ, ਪਠਾਣ ਨਿਹੰਗ ਖਾਨ, ਭਾਈ ਨਬੀ ਖਾਨ-ਭਾਈ ਗਨੀ ਖਾਨ, ਬੇਗਮ ਜ਼ੈਨਬੁਨਿਮਾ, ਨਵਾਬ ਮਲੇਰਕੋਟਲਾ, ਬਾਬਾ ਮੋਤੀ ਰਾਮ ਮਹਿਰਾ ਤੇ ਪਰਿਵਾਰ ਅਤੇ ਦੀਵਾਨ ਟੋਡਰ ਮੱਲ ਜੀ ਨੇ ਇਨਸਾਨੀਅਤ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਤੇ ਦੂਜੇ ਪਾਸੇ ਗੰਗੂ ਬਾਹਮਣ, ਨਵਾਬ ਸੁੱਚਾ ਨੰਦ, ਵਜੀਦ ਖਾਨ ਨੇ ਨਿਰਦੈਅਤਾ ਅਤੇ ਬੇਈਮਾਨੀ ਦੀਆਂ ਸਿਖਰਾਂ ਨੂੰ  ਛੋਹਿਆ1

Print Friendly, PDF & Email

Nirmal Anand

Add comment