{:en}SikhHistory.in{:}{:pa}ਸਿੱਖ ਇਤਿਹਾਸ{:}

ਡਾਕਟਰ ਦੀਵਾਨ ਸਿੰਘ ਕਾਲਾਪਾਣੀ (1897-1944 )

ਦੀਵਾਨ ਸਿੰਘ ਦਾ ਜਨਮ 22 ਮਈ 1897 ਨੂੰ ਪਿੰਡ ਗਲੋਟੀਆਂ ਖੁਰਦ, ਜਿਲਾ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਦਾ ਇੰਦਰ ਕੌਰ ਸੀ। ਬਚਪਨ ਵਿੱਚ ਹੀ ਮਾਂ ਅਤੇ ਪਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦਾ ਪਾਲਣ ਪੋਸ਼ਣ ਦਾਦੀ ਅਤੇ ਚਾਚੇ ਸ: ਸੋਹਣ ਸਿੰਘ ਨੇ ਕੀਤਾ। ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਬਾਅਦ ਉਹ ਡਸਕਾ ਦੇ ਮਿਸ਼ਨ ਸਕੂਲ ਵਿੱਚ ਦਾਖਲ ਹੋ ਗਏ। ਇਥੋਂ ਉਨ੍ਹਾਂ ਅੱਠਵੀਂ ਕੀਤੀ ਅਤੇ 1915 ਵਿੱਚ ਖਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿੱਚ ਉਨ੍ਹਾ  ਨੇ  ਆਗਰਾ ਦੇ ਮੈਡੀਕਲ ਕਾਲਜ ਵਿੱਚੋਂ ਡਾਕਟਰੀ ਦਾ ਇਮਿਤਹਾਨ ਪਾਸ ਕੀਤਾ 1

ਸੰਨ 1919 ਵਿਚ ਡਾਕਟਰੀ ਦੀ ਸਨੰਦ ਲੈਕੇ ਰਾਵਲਪਿੰਡੀ ਛਉਣੀ ਦੇ ਫੋਜੀ ਹਸਪਤਾਲ ਵਿਚ ਡਾਕਟਰ ਲਗ ਗਏ 1 ਡਾਕਟਰ ਦੀਵਾਨ ਉੱਘੇ ਦੇਸ਼ ਭਗਤ ਵੀ ਸਨ। ਉਨ੍ਹਾਂ ਨੇ 1920ਵਿੱਚ ਨਾ-ਮਿਲਵਰਤਨ ਲਹਿਰ  ਵਿੱਚ ਹਿੱਸਾ ਲਿਆ 1 ਉਹ  ਪੰਜਾਬੀ ਦੇ ਕਵੀ ਵੀ ਸਨ ਤੇ ਵਗਦੇ ਪਾਣੀਆਂ ਦਾ ਸ਼ਾਇਰ  ਵੀ  , ਮਨੁਖਤਾ ਦਾ ਮਸੀਹਾ , ਸਵਾਤੰਤਰ ਸੈਨਾਨੀ , ਦੇਸ਼ ਨੂੰ ਆਜ਼ਾਦੀ ਦੀਆਂ ਜੰਜੀਰਾਂ ਤੋ ਅਜਾਦ ਕਰਵਾਉਣ ਵਾਲਾ ਪ੍ਰੋਫ਼ੇਸਰ ਪੂਰਨ ਸਿੰਘ ਦਾ ਸਮਕਾਲੀ 1 ਦੋਨੋ ਸ਼ਾਇਰਾਂ ਨੇ ਲੰਬੀਆਂ ਵਾਟਾਂ ਗਾਹੀਆਂ  ਸਨ ਤੇ ਲੋਕਾਂ ਨੂੰ ਆਪਣੇ ਆਗਾਹ-ਵਧੂ ਵਿਚਾਰਾਂ ਨਾਲ ਪਰਭਾਵਿਤ ਕੀਤਾ 1  ਨੋਕਰੀ ਦੇ ਦੋਰਾਨ ਉਹ ਜਿਆਦਾ ਲਾਹੋਰ ਵਿਚ ਰਹੇ ਜੋ ਰਾਜਨੀਤਕ ਸਰਗਰਮੀਆਂ ਦਾ ਕੇਂਦਰ ਸੀ 1 ਜਲਿਆਂਵਾਲਾ ਬਾਗ , ਸਾਕਾ ਨਨਕਾਣਾ ਸਾਹਿਬ ਤੇ ਗੁਰੂ ਕੇ ਬਾਗ ਦੀਆਂ ਦਰਦਨਾਕ ਘਟਨਾਵਾਂ ਦਾ ਇਨ੍ਹਾ ਉਤੇ ਖਾਸ ਪ੍ਰਭਾਵ ਪਿਆ 1 ਧਾਰਮਿਕ ਖਿਆਲਾਂ ਦੇ ਤੇ  ਗੁਰੂ ਘਰ ਦੇ ਸ਼ਰਧਾਲੂ ,ਹਰ ਹਫਤੇ ਲਹੋਰ ਤੋਂ ਅਮ੍ਰਿਤਸਰ ਮਥਾ ਟੇਕਣ ਆਉਂਦੇ ਸਨ 1 ਇਥੇ ਇਨ੍ਹਾ ਦੀ ਕਈ ਸਹਿਤਕਾਰਾਂ ਨਾਲ ਜਾਣ  ਪਹਿਚਾਣ ਹੋਈ ,ਖਾਸ ਕਰਕੇ ਪ੍ਰੋਫ਼ੇਸਰ ਪੂਰਨ ਸਿੰਘ ਦਾ ਬਹੁਤ ਪ੍ਰਭਾਵ ਪਿਆ 1ਉਨ੍ਹਾਂ ਦੀ ਕਵਿਤਾ ਦੀ ਸੁਰ ਸਾਮਰਾਜ-ਵਿਰੋਧੀ ਅਤੇ ਸੰਗਠਿਤ ਧਰਮ ਦੇ ਖਿਲਾਫ਼ ਸੀ। ਉਨ੍ਹਾ ਦੇ ਜਜਬਾਤ ਬੇਰੋਕ ਸਨ ਵਗਦੇ ਪਾਣੀਆਂ ਵਾਗ ਠਲਿਆ ਨਹੀਂ ਸੀ ਠਲਦੇ 1 ਉਨ੍ਹਾ ਦੀ ਕਵਿਤਾ ਇਸ ਗਲ ਦੀ ਗਵਾਹੀ ਭਰਦੀ ਹੈ 1

                                              ਮੈਂ ਇਕ ਰਾਹੀਂ ਹਾਂ

                                              ਥਕਾ ਟੁਟਾ ਮੰਜਲਾ ਮਾਰਿਆ ਕਿਤੇ ਨਾ ਤੁਰਿਆ ਕਿਤੇ ਨਾ ਪੁਜਾ

                                              ਕੀਤੇ ਨਾ ਪੁਜਣਾ

                                             ਅਮੁਕ ਮੇਰਾ ਪੈਂਡਾ, ਅਖੁਟ ਮੇਰੀ ਰਾਹ ਅਪੁਜ ਮੇਰੀ ਮੰਜਿਲ

                                             ਟੁਰਨ ਲਈ ਬਣਿਆ ਮੈਂ ਟੁਰਨਾ ਲਿਖਿਆ ਮੇਰੇ ਲੇਖੇ

ਸਚ ਮੁਚ ਉਹ ਤੁਰਦੇ ਹੀ ਰਹੇ 1 ਲਾਹੋਰ ਤੋ ਬਦਲੀ ਡਿਗਸ਼ਈ ਹੋ ਗਈ 1 ਪਹਾੜਾ ਦੇ ਲੋਕਾਂ ਦੀ ਗਰੀਬੀ ਦੇਖ ਕੇ ਉਨ੍ਹਾ ਦਾ ਦਿਲ ਫਿਸ ਪਿਆ 1 ਉਨ੍ਹਾ ਦੀਆਂ ਮੁਸੀਬਤਾਂ ,ਉਨ੍ਹਾ ਦੇ ਦੁਖਾਂ ਦਾ ਅੰਤ ਉਹ ਆਜ਼ਾਦੀ ਦੇ ਸੂਰਜ ਦੀ ਨਿਘ ਵਿਚ ਦੇਖਦੇ 1 ਡਗਸ਼ਈ (ਹਿਮਾਚਲ ਪ੍ਰਦੇਸ਼) ਵਿਚ ਹੋਏ ਜਲਸੇ ਵਿਚ ਡਾ. ਦੀਵਾਨ ਸਿੰਘ ਨੇ ਲੋਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਸਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਜਿਸ ਕਾਰਨ ਉਨ੍ਹਾਂ ਖਿਲਾਫ ਅੰਗਰੇਜ਼ ਹਕੂਮਤ ਨੇ ਮੁਕੱਦਮਾ ਦਰਜ ਕਰ ਲਿਆ ਪਰ ਉਹ ਉਥੋਂ ਦੇ ਲੋਕਾਂ ਦੇ ਦਿਲਾਂ ਵਿਚ ਵਸਦੇ ਸੀ ਜਿਸ ਕਾਰਨ ਗਵਾਹ ਨਾ ਮਿਲਣ ਕਾਰਨ ਉਹ ਬਰੀ ਹੋ ਗਏ 1 ਸੰਨ 1925 ਵਿਚ ਉਨ੍ਹਾ ਦੀ ਬਦਲੀ ਰੰਗੂਨ ਹੋ ਗਈ 1 ਇਥੇ ਹਰ ਹਫਤੇ ਉਹ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਦੇ 1 ਉਨ੍ਹਾ ਨੇ ਸੰਗਤਾਂ ਵਿਚ ਨਾਮ ਸਿਮਰਨ ਤੇ ਸੇਵਾ ਦਾ ਪ੍ਰਚਾਰ ਸ਼ੁਰੂ ਕੀਤਾ 1 25 ਅਪ੍ਰੈਲ 1927 ਵਿਚ ਉਨ੍ਹਾ ਦੀ ਬਦਲੀ ਅੰਡੇਮਾਨ ਨਿਕੋਬਾਰ ਹੋ ਗਈ 1 ਇਥੇ ਉਹ ਵਿਹਲਾ ਸਮਾਂ ਲੋਕਾਂ ਦੀ ਸੇਵਾ ਵਿਚ ਬਤੀਤ ਕਰਦੇ , ਮੁਫਤ ਦਵਾਈਆਂ ਵੰਡਦੇ , ਲੋਕਾਂ ਦੇ ਬਚਿਆਂ ਨੂੰ ਪੜ੍ਹਾਉਂਦੇ 1 ਇਥੋਂ ਦੇ ਰਹਿਣ ਵਾਲੇ ਲੋਕ ਉਨ੍ਹਾ ਨੂੰ ਫਰਿਸ਼ਤਾ ਸਮਝਣ ਲਗ ਪਏ 1

ਡਾਕਟਰ ਦੀਵਾਨ ਨੇ ਉਥੋਂ ਦੇ ਲੋਕਾਂ ਦੀ ਸਹਾਇਤਾ ਨਾਲ ਏਬਰਡੀਨ ਵਿਚ ਗੁਰੁਦਵਾਰੇ ਦੀ ਉਸਾਰੀ ਕੀਤੀ , ਸਕੂਲ ਖੋਲਿਆ 1 ਗੁਰੂਦਵਾਰਾ ਉਥੋਂ ਦੇ ਲੋਕਾਂ ਦਾ ਰਾਜਸੀ ਤੇ ਧਾਰਮਿਕ ਕੇਂਦਰ ਬਣ ਗਿਆ 1 ਸਕੂਲ ਵਿਚ ਬਚਿਆਂ ਨੂੰ ਪੰਜਾਬੀ ਉਰਦੂ, ਤਮਿਲ, ਤੇਲਗੂ ਤੇ ਬੰਗਲਾ ਭਾਸ਼ਾਵਾਂ ਦੀ ਸਿਖਿਆ ਦਿਤੀ ਜਾਣ  ਲਗੀ 1 ਇਕ ਲਾਇਬ੍ਰੇਰੀ ਖੋਲੀ ਜਿਥੇ  ਅੰਗ੍ਰੇਜ਼ੀ ਤੇ ਪੰਜਾਬੀ ਦੀਆਂ ਪੁਸਤਕਾ ਰਖੀਆਂ  1 ਪੰਜਾਬੀ ਸੱਟਡੀ ਸਰਕਲ ਦੀ ਸਭਾ ਕਾਇਮ ਕੀਤੀ ਜੋ ਜਪਾਨੀਆਂ ਨੇ ਗੁਰੁਦਵਾਰੇ ਤੇ ਹਲਾ ਬੋਲਣ ਵੇਲੇ ਸਾੜ ਦਿਤੀ 1

ਵਿਸ਼ਵ ਯੁਧ ਕਾਰਨ ਪੂਰੇ ਦੇਸ਼ ਵਿਚ ਹਲਚਲ ਮਚੀ ਹੋਈ ਸੀ 1 ਲੋਕਾਂ ਦੀਆਂ ਮੇਹਨਤਾਂ ਭੰਗ ਦੇ ਭਾੜੇ ਜਾ ਰਹੀਆਂ ਸਨ 1 ਭਾਰਤੀ ਜਪਾਨੀਆਂ ਤੇ ਜਰਮਨ ਦੇ ਸਿਰ ਤੇ ਦੇਸ਼ ਨੂੰ ਅਜਾਦ ਕਰਾਉਣ ਚਾਹੁੰਦੇ ਸੀ 1 ਜਪਾਨੀਆਂ ਨੇ 23 ਮਾਰਚ 1942 ਵਿਚ ਅੰਡੇਮਾਨ ਨਿਕੋਬਾਰ  ਤੇ ਕਬਜਾ ਕਰ ਲਿਆ 1 ਜਪਾਨੀਆਂ ਨੇ ਜਬਰ ਨੂੰ ਰੋਕਣ ਲਈ ਡਾਕਟਰ ਦੀਵਾਨ ਦੀ ਛਤਰ-ਛਾਇਆ ਹੇਠ ਇਕ ਅਮਨ ਕਮੇਟੀ ਬਣਾਈ 1 ਜਪਾਨੀਆਂ ਵਿਚ ਉਹ ਹਰਮਨ ਪਿਆਰੇ ਹੋ ਗਏ 1 ਕਈ ਜਪਾਨੀ ਉਨ੍ਹਾ ਨੂੰ ਸ਼ਕ ਦੀਆਂ ਨਜ਼ਰਾਂ  ਨਾਲ ਦੇਖਣ ਲਗ ਪਏ ਤੇ ਕੁਝ ਸ਼ਰਾਰਤੀ ਤੇ  ਸੇਲਫਿਸ਼ ਲੋਕ ਡਾਕਟਰ ਰਾਮਾਨੰਦ ਵਰਗੇ  ਜੋ ਖੁਦ ਉਸ ਪਦਵੀ ਤੇ ਪਹੁੰਚਣਾ ਚਾਹੁੰਦਾ ਸੀ ਦੀ ਉਕਸਾਹਟ ਤੇ  ਉਨ੍ਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ 1 32 ਦਿਨ ਉਨ੍ਹਾ ਦੀ ਮਾਰ-ਕਾਟ ਚਲਦੀ ਰਹੀ ,ਬਿਜਲੀ ਦੀਆਂ ਤਾਰਾਂ ਲਗਾਈਆਂ ਜਾਂਦੀਆਂ ,ਅਗ, ਮੋਮਬਤੀ ਨਾਲ ਸਾੜੇ ਜਾਂਦੇ ਤੇ ਜਨ੍ਬੂਰੀਆਂ ਨਾਲ ਨੋਚੇ ਜਾਂਦੇ 1 ਉਨ੍ਹਾਂ ਨੂੰ ਅੰਗਰੇਜਾਂ ਦਾ ਜਸੂਸ ਸਮਝਿਆ ਜਾਂਦਾ ਪਰ ਕੁਝ ਸਚ ਹੁੰਦਾ ਤੇ ਬਾਹਰ ਨਿਕਲਦਾ 1 ਵਾਹਿਗੁਰੂ ਵਾਹਿਗੁਰੂ ਕਰਦੇ ਉਹ ਸਭ ਸਹਿੰਦੇ ਗਏ 1 ਲੋਹੇ ਦੀਆਂ ਮੇਖਾਂ ਲਗੀਆਂ ਸਲਾਖਾਂ ਨਾਲ ਮਾਰਿਆ ਗਿਆ , ਕਰਸੀ ਤੇ ਬਿਠਾ ਕੇ ਹੇਠਾਂ ਅੱਗ ਲਾ ਦਿਤੀ ਗਈ 1 ਆਖਿਰ 14 ਜਨਵਰੀ 1944 ਦੇ ਦਿਨ ਉਨ੍ਹਾ ਦੇ ਪਿੰਜਰ ਨੂੰ ਅੱਗ ਲਗਾ ਕੇ ਸਾੜ ਦਿਤਾ ਗਿਆ 1

ਇਨ੍ਹਾ ਦੀ ਇਸ ਅਦੁਤੀ ਸ਼ਹੀਦੀ ਨੂੰ ਅੰਡੇਮਾਨ ਨਿਕੋਬਾਰ ਦੇ ਲੋਕ ਅਜ ਤਕ ਨਹੀਂ ਭੁਲੇ ਤੇ ਯਾਦ ਕਰਕੇ ਲਹੂ ਦੇ ਅਥਰੂ ਡੋਲਦੇ ਹਨ 1 ਉਨ੍ਹਾ ਨਾਲ ਇਨਸਾਫ਼ ਨਹੀਂ ਕੀਤਾ ਗਿਆ ਜੋ  ਆਜ਼ਾਦੀ ਦੇ ਇਤਿਹਾਸ ਵਿਚ ਇਕ ਬਦਨੁਮਾ ਦਾਗ ਹੈ 1

           ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »